ੴ

ਸਿੱਖਬਾਣੀ · SikhBani

Ang 454

Sri Guru Granth Sahib · Raag Aasaa · 3 shabads, 33 lines
Translations
Shabad Guru Arjan Dev Ji Raag Aasaa continued from Ang 453

ਪ੍ਰਿਉ ਸਹਜ ਸੁਭਾਈ, ਛੋਡਿ ਨ ਜਾਈ; ਮਨਿ ਲਾਗਾ ਰੰਗੁ ਮਜੀਠਾ ॥

priau sehaj subhaaee, chhodd na jaaee; man laagaa rang majeetthaa |

Sant Singh KhalsaMy Beloved shall not leave me to go anywhere - this is His natural way; my mind is imbued with the lasting color of the Lord's Love.
Manmohan SinghBy His natural disposition, my Beloved, leaving me, goes no where and my soul has adopted the fast colour of madder.
Manmohan Singh (Punjabi)ਆਪਣੇ ਕੁਦਰਤੀ ਸੁਭਾਅ ਦੁਆਰਾ, ਮੇਰਾ ਪ੍ਰੀਤਮ ਮੈਨੂੰ ਛੱਡ ਕੇ ਕਿਧਰੇ ਨਹੀਂ ਜਾਂਦਾ। ਮੇਰੀ ਆਤਮਾਂ ਨੂੰ ਮਜੀਠ ਦੀ ਪੱਕੀ ਰੰਗਤ ਚੜ੍ਹ ਗਈ ਹੈ।
Fareedkot Teekaਪਤੀ ਕੋ ਪਾਇ ਕਰ ਬੁਧਿ ਸ੍ਵਭਾਵਕ ਹੀ ਸੋਭਾਇਮਾਨ ਭਈ ਹੈ, ਤਿਸ ਅਨੰਦ ਕੋ ਛੋਡ ਕਰ ਬਿਖ੍ਯੋਂ ਕੀ ਓਰ ਨਹੀਂ ਦੌੜਤੀ ਹੈ। ਮਨ ਮੇਂ (ਮਜੀਠਾ) ਰੰਗੁ ਸਚਾ ਅਨੰਦੁ ਪ੍ਯਾਰਾ ਲਗਾ ਹੈ॥
Prof. Sahib Singhਆਤਮਕ ਅਡੋਲਤਾ ਨੂੰ ਪਿਆਰ ਕਰਨ ਵਾਲਾ ਪਿਆਰਾ ਪ੍ਰਭੂ ਉਸ ਨੂੰ ਛੱਡ ਨਹੀਂ ਜਾਂਦਾ, ਉਸ ਦੇ ਮਨ ਵਿਚ (ਪ੍ਰਭੂ-ਪ੍ਰੇਮ ਦਾ ਪੱਕਾ) ਰੰਗ ਚੜ੍ਹ ਜਾਂਦਾ ਹੈ (ਜਿਵੇਂ) ਮਜੀਠ (ਦਾ ਪੱਕਾ ਰੰਗ)।

ਪਦ ਅਰਥ ਸਹਜ ਸੁਭਾਈ = ਆਤਮਕ ਅਡੋਲਤਾ ਨੂੰ ਪਿਆਰ ਕਰਨ ਵਾਲਾ। ਮਨਿ = ਮਨ ਵਿਚ।

SikhNet (Spanish)En mi interior recibí la Visita de mi Señor, de manera natural, ya no me dejará, y así viviré imbuido y teñido del Color Permanente de Su Nombre.

ਹਰਿ ਨਾਨਕ. ਬੇਧੇ ਚਰਨ ਕਮਲ; ਕਿਛੁ ਆਨ ਨ ਮੀਠਾ ॥੧॥

har naanak. bedhe charan kamal; kichh aan na meetthaa |1|

Sant Singh KhalsaThe Lotus Feet of the Lord have pierced Nanak's mind, and now, nothing else seems sweet to him. ||1||
Manmohan SinghThe Lord's louts feet have pierced Nanak's mind, and now nothing else seems sweet unto him.
Manmohan Singh (Punjabi)ਸੁਆਮੀ ਦੇ ਕੰਵਲ ਪੈਰਾਂ ਨੇ ਨਾਨਕ ਦਾ ਮਨ ਵਿੰਨ੍ਹ ਸੁੱਟਿਆ ਹੈ, ਅਤੇ ਉਸ ਨੂੰ ਹੋਰ ਕੁਝ ਮਿੱਠਾ ਨਹੀਂ ਲੱਗਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪਰਮੇਸ੍ਵਰ ਕੇ ਚਰਨ ਕਮਲੋਂ ਮੇਂ ਮਿਲੇ ਹੈਂ ਤਿਨ ਕੋ ਔਰ ਕਛੁ ਮੀਠਾ ਨਹੀਂ ਲਗਤਾ ਹੈ॥੧॥
Prof. Sahib Singhਹੇ ਨਾਨਕ! ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਵਿਚ ਵਿੱਝ ਗਿਆ, ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ॥੧॥

ਪਦ ਅਰਥ ਬੇਧੇ = ਵਿੱਝ ਜਾਣ ਨਾਲ ॥੧॥

SikhNet (Spanish)Sí, los Pies de Loto del Señor, han atravesado mi mente y ahora nadie es para mí más dulce que Él. (1)

ਜਿਉ ਰਾਤੀ ਜਲਿ. ਮਾਛੁਲੀ; ਤਿਉ. ਰਾਮ ਰਸਿ ਮਾਤੇ. ਰਾਮ ਰਾਜੇ ॥

jiau raatee jal. maachhulee; tiau. raam ras maate. raam raaje |

Sant Singh KhalsaJust like the fish which revels in water, I am intoxicated with the sublime essence of the Lord, my Lord King.
Manmohan SinghAs the fish cherishes water, so am I intoxicated with the Nectar of Lord master, the King.
Manmohan Singh (Punjabi)ਜਿਸ ਤਰ੍ਹਾਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਓਸੇ ਤਰ੍ਹਾਂ ਹੀ ਮੈਂ ਸੁਆਮੀ ਮਾਲਕ ਪਾਤਸ਼ਾਹ ਦੇ ਅੰਮ੍ਰਿਤ ਨਾਲ ਮਤਵਾਲਾ ਹੋਇਆ ਹੋਇਆ ਹਾਂ।
Fareedkot Teekaਜੈਸੇ ਜਲ ਮੇਂ ਮਛਲੀ (ਰਾਤੀ) ਪ੍ਰੀਤ ਰਖਤੀ ਹੈ, ਤੈਸੇ ਰਾਮ ਰਾਜੇ ਕੇ ਰਸ ਮੇਂ ਭਗਤ ਜਨ ਪ੍ਰੀਤਿ ਰਖਤੇ ਹੈਂ॥
Prof. Sahib Singhਉਹ ਮਨੁੱਖ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ (ਡੂੰਘੇ) ਪਾਣੀ ਵਿਚ ਮੱਛੀ ਖ਼ੁਸ਼ ਰਹਿੰਦੀ ਹੈ,

ਪਦ ਅਰਥ ਰਾਤੀ = ਮਸਤ। ਜਲਿ = ਜਲ ਵਿਚ। ਰਸਿ = ਰਸ ਵਿਚ, ਆਨੰਦ ਵਿਚ। ਮਾਤੇ = ਮਸਤ।

SikhNet (Spanish)Así como el pez nada inmerso en el agua, así estoy imbuido en la Esencia de mi Señor, mi Rey.

ਗੁਰ ਪੂਰੈ ਉਪਦੇਸਿਆ; ਜੀਵਨ ਗਤਿ ਭਾਤੇ. ਰਾਮ ਰਾਜੇ ॥

gur poorai upadesiaa; jeevan gat bhaate. raam raaje |

Sant Singh KhalsaThe Perfect Guru has instructed me, and blessed me with salvation in my life; I love the Lord, my King.
Manmohan SinghThe Perfect Guru has instructed me and I love my Lord; the King, who has blessed me with present salvation.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਿਖਮਤ ਦਿੱਤੀ ਹੈ ਅਤੇ ਮੈਂ ਆਪਣੇ ਸੁਆਮੀ ਪਾਤਸ਼ਾਹ ਨੂੰ ਪਿਆਰ ਕਰਦਾ ਹਾਂ, ਜਿਸ ਨੇ ਮੈਨੂੰ ਜੀਵਨ ਮੁਕਤੀ ਦੀ ਦਾਤ ਦਿੱਤੀ ਹੈ।
Fareedkot Teekaਗੁਰ ਪੂਰੇ ਨੇ ਉਪਦੇਸ ਕੀਆ ਹੈ ਤਬ ਜੀਵਨ ਮੁਕਤੀ ਕਾ (ਭਾਤੇ) ਪ੍ਰਕਾਰੁ ਪ੍ਰਾਪਤ ਹੂਆ ਹੈ॥
Prof. Sahib Singh(ਜਿਨ੍ਹਾਂ ਨੂੰ) ਪੂਰੇ ਗੁਰੂ ਨੇ (ਹਰਿ-ਨਾਮ ਸਿਮਰਨ ਦਾ) ਉਪਦੇਸ਼ ਦੇ ਦਿੱਤਾ, ਉਹ ਮਨੁੱਖ ਆਤਮਕ-ਜੀਵਨ-ਦਾਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ।

ਪਦ ਅਰਥ ਗੁਰ ਪੂਰੈ = ਪੂਰੇ ਗੁਰੂ ਨੇ। ਜੀਵਨ ਗਤਿ = ਚੰਗਾ ਆਤਮਕ ਜੀਵਨ ਦੇਣ ਵਾਲਾ। ਭਾਤੇ = ਭਾ ਜਾਂਦੇ ਹਨ, ਚੰਗੇ ਲੱਗਦੇ ਹਨ।

SikhNet (Spanish)Instruido en la Sabiduría del Señor por el Guru Perfecto, amo a mi Señor,

ਜੀਵਨ ਗਤਿ ਸੁਆਮੀ. ਅੰਤਰਜਾਮੀ; ਆਪਿ ਲੀਏ ਲੜਿ ਲਾਏ ॥

jeevan gat suaamee. antarajaamee; aap lee larr laae |

Sant Singh KhalsaThe Lord Master, the Searcher of hearts, blesses me with salvation in my life; He Himself attaches me to His Love.
Manmohan SinghThey, whom Lord, the Knower of hearts, attaches to His skirt, obtain salvation while, alive.
Manmohan Singh (Punjabi)ਜਿਨ੍ਹਾਂ ਨੂੰ ਦਿਲਾਂ ਦੀਆਂ ਜਾਨਣ ਵਾਲਾ ਸਾਹਿਬ ਆਪਣੇ ਪੱਲੇ ਨਾਲ ਜੋੜ ਲੈਦਾ ਹੈ, ਉਹ ਜੀਉਂਦੇ ਜੀ ਮੁਕਤੀ ਪਾ ਲੈਂਦੇ ਹਨ।
Fareedkot Teekaਜੋ ਅੰਤਰਜਾਮੀ ਸ੍ਵਾਮੀ ਨੇ ਆਪਿ ਅਪਨੇ ਲੜਿ ਲਗਾਇ ਲਏ ਹੈਂ, ਤਿਨ ਕੋ ਜੀਵਨ ਮੁਕਤਿ ਪ੍ਰਾਪਤ ਭਈ ਹੈ॥
Prof. Sahib Singhਆਤਮਕ ਜੀਵਨ ਦੇਣ ਵਾਲਾ ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਉਹਨਾਂ ਮਨੁੱਖਾਂ ਨੂੰ ਆਪ ਹੀ ਆਪਣੇ ਲੜ ਲਾ ਲੈਂਦਾ ਹੈ,

ਪਦ ਅਰਥ ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਲੜਿ = ਲੜ ਨਾਲ, ਪੱਲੇ ਨਾਲ।

SikhNet (Spanish)Quien me bendice con la Gloria de la Vida Interior. El Maestro Conocedor de lo más Íntimo bendice con la Gloria de la Vida Interior;

ਹਰਿ ਰਤਨ ਪਦਾਰਥੋ, ਪਰਗਟੋ ਪੂਰਨੋ; ਛੋਡਿ. ਨ ਕਤਹੂ ਜਾਏ ॥

har ratan padaaratho, paragatto poorano; chhodd. na katahoo jaae |

Sant Singh KhalsaThe Lord is the treasure of jewels, the perfect manifestation; He shall not forsake us to go anywhere else.
Manmohan SinghGod is an invaluable wealth, and is manifest and fully contained amongst all, and forsaking them He goes not elsewhere,
Manmohan Singh (Punjabi)ਵਾਹਿਗੁਰੂ ਅਣਮੁੱਲੀ ਦੌਲਤ ਹੈ ਅਤੇ ਸਾਰਿਆਂ ਅੰਦਰ ਪ੍ਰਤੱਖ ਤੇ ਪਰੀਪੂਰਨ ਹੈ। ਉਹਨਾਂ ਨੂੰ ਤਿਆਗ ਕੇ ਉਹ (ਸੇਵਕ) ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਐਸਾ ਹਰਿ ਰਤਨ ਪਦਾਰਥੋਂ ਜੋ ਸਭ ਮੇਂ ਪੂਰਨ ਹੈ ਔਰ ਪ੍ਰਗਟ ਹੈ, ਫੇਰ ਮਨ ਐਸੇ ਪਦਾਰਥੋਂ ਕੋ ਛੋਡ ਕਰ ਝੂਠੇ ਪਦਾਰਥੋਂ ਕੀ ਓਰ ਕਹੀਂ ਨਹੀਂ ਜਾਤਾ ਹੈ॥
Prof. Sahib Singhਉਹ ਸਰਬ-ਵਿਆਪਕ ਪ੍ਰਭੂ ਉਹਨਾਂ ਦੇ ਅੰਦਰ ਆਪਣੇ ਸ੍ਰੇਸ਼ਟ ਨਾਮ-ਰਤਨ ਪਰਗਟ ਕਰ ਦੇਂਦਾ ਹੈ ਉਹਨਾਂ ਨੂੰ ਫਿਰ ਛੱਡ ਕੇ ਕਿਤੇ ਨਹੀਂ ਜਾਂਦਾ।

ਪਦ ਅਰਥ ਕਤਹੂ = ਕਿਤੇ ਭੀ।

SikhNet (Spanish)Él Mismo me ha unido a Su Ser. La Joya del Señor, el Objeto Perfecto, me es revelada y Él no me deja por otro.

ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ; ਤਾ ਕੀ. ਮਿਟੈ ਨ ਦਾਤੇ ॥

prabh sughar saroop sujaan suaamee; taa kee. mittai na daate |

Sant Singh KhalsaGod, the Lord Master, is so accomplished, beauteous, and all-knowing; His gifts are never exhausted.
Manmohan SinghThe Lord Master is accomplished, beauteous and sagacious (wise) and His bounties exhaust not.
Manmohan Singh (Punjabi)ਸਾਹਿਬ ਮਾਲਕ, ਕਾਮਲ, ਸੁਹਣਾ ਅਤੇ ਸਿਆਣਾ ਹੈ। ਉਸ ਦੀਆਂ ਬਖਸ਼ੀਸ਼ਾਂ ਮੁਕਦੀਆਂ ਨਹੀਂ।
Fareedkot Teekaਸੁੰਦਰ ਸਰੂਪ ਸੁਜਾਨ ਸ੍ਵਾਮੀ ਪ੍ਰਭੂ ਕੀ ਜੋ ਦਾਤ ਹੈ, ਸੋ ਮਿਟਤੀ ਨਹੀਂ ਅਰਥਾਤ ਅਬਨਾਸੀ ਹੈ॥
Prof. Sahib Singhਹੇ ਨਾਨਕ! ਪਰਮਾਤਮਾ ਸੋਹਣੀ ਆਤਮਕ ਘਾੜਤ ਵਾਲਾ ਹੈ, ਸੋਹਣੇ ਰੂਪ ਵਾਲਾ ਹੈ, ਸਿਆਣਾ ਹੈ, (ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਉਪਦੇਸ਼ ਦਿੰਦਾ ਹੈ ਉਹਨਾਂ ਉਤੇ ਹੋਈ ਹੋਈ) ਉਸ ਪਰਮਾਤਮਾ ਦੀ ਬਖਸ਼ਸ਼ ਕਦੇ ਮਿਟਦੀ ਨਹੀਂ।

ਪਦ ਅਰਥ ਸੁਘਰੁ = ਸੁਚੱਜਾ (ਸੋਹਣੀ ਆਤਮਕ ਘਾੜਤ ਵਾਲਾ)। ਸਰੂਪੁ = ਸੋਹਣਾ, ਰੂਪ ਵਾਲਾ। ਸੁਜਾਨੁ = ਸਿਆਣਾ। ਦਾਤੇ = ਦਾਤਿ-ਸੰਗ ਨਾਲ।

SikhNet (Spanish)El Maestro es Bello, es la Encarnación de la Sabiduría y Sus Fronteras son Inalcanzables.

ਜਲ ਸੰਗਿ ਰਾਤੀ ਮਾਛੁਲੀ; ਨਾਨਕ ਹਰਿ ਮਾਤੇ ॥੨॥

jal sang raatee maachhulee; naanak har maate |2|

Sant Singh KhalsaAs the fish is enraptured by the water, so is Nanak intoxicated by the Lord. ||2||
Manmohan SinghThe fish is satiated with water, and so in the Lord, Nanak is absorbed.
Manmohan Singh (Punjabi)ਮੱਛੀ ਪਾਣੀ ਨਾਲ ਰੰਗੀਜੀ ਹੋਈ ਹੈ ਅਤੇ (ਏਵੇਂ ਹੀ) ਪ੍ਰਭੂ ਅੰਦਰ, ਨਾਨਕ ਸਮਾਇਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਮਛੀ ਜਲ ਸੇ ਰਤੀ ਰਹਤੀ ਹੈ, ਤੈਸੇ ਹਰੀ ਮੇਂ ਰਤੇ ਹੂਏ ਦਾਸ ਮਸਤ ਰਹਤੇ ਹੈਂ॥੨॥
Prof. Sahib Singh(ਇਸ ਵਾਸਤੇ ਉਹ ਮਨੁੱਖ) ਹਰਿ-ਨਾਮ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ ਮੱਛੀ (ਡੂੰਘੇ) ਪਾਣੀ ਦੀ ਸੰਗਤਿ ਵਿਚ ॥੨॥
SikhNet (Spanish)Así como el pez está inmerso en el agua, así Nanak lo está en su Señor. (2)

ਚਾਤ੍ਰਿਕੁ ਜਾਚੈ ਬੂੰਦ ਜਿਉ; ਹਰਿ ਪ੍ਰਾਨ ਅਧਾਰਾ. ਰਾਮ ਰਾਜੇ ॥

chaatrik jaachai boond jiau; har praan adhaaraa. raam raaje |

Sant Singh KhalsaAs the song-bird yearns for the rain-drop, the Lord, the Lord my King, is the Support of my breath of life.
Manmohan SinghAs the pied-cuckoo craves for rain-drop, so Lord God, the King, is the support of my life.
Manmohan Singh (Punjabi)ਜਿਸ ਤਰ੍ਹਾਂ ਪਪੀਹਾ ਮੀਹ ਦੀ ਕਣੀ ਨੂੰ ਲੋਚਦਾ ਹੈ, ਏਸੇ ਤਰ੍ਹਾਂ ਹੀ ਵਾਹਿਗੁਰੂ ਸੁਆਮੀ ਪਾਤਸ਼ਾਹ, ਮੇਰੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਜੈਸੇ (ਚਾਤ੍ਰਿਕੁ) ਪਪੀਹਾ ਸ੍ਵਾਤੀ ਬੂੰਦ ਕੋ ਪ੍ਰੇਮ ਕਰ ਮਾਂਗਤਾ ਹੈ, ਤੈਸੇ ਭਗਤੋਂ ਕੋ ਹਰਿ ਰਾਮ ਰਾਜੇ ਕਾ ਨਾਮ ਪ੍ਰਾਣੋਂ ਕਾ ਅਧਾਰ ਹੈ॥
Prof. Sahib Singhਜਿਵੇਂ ਪਪੀਹਾ (ਸ੍ਵਾਂਤ ਨਛੱਤ੍ਰ ਦੀ ਵਰਖਾ ਦੀ) ਕਣੀ ਮੰਗਦਾ ਹੈ, (ਤਿਵੇਂ ਸੰਤ ਜਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਮੰਗਦੇ ਹਨ, ਤਿਵੇਂ ਸੰਤ ਜਨਾਂ ਵਾਸਤੇ) ਪਰਮਾਤਮਾ ਦਾ ਨਾਮ-ਜਲ ਜ਼ਿੰਦਗੀ ਦਾ ਸਹਾਰਾ;

ਪਦ ਅਰਥ ਚਾਤ੍ਰਿਕੁ = ਪਪੀਹਾ। ਜਾਚੈ = ਮੰਗਦਾ ਹੈ। ਬੂੰਦਿ = ਕਣੀ। ਪ੍ਰਾਨ ਅਧਾਰਾ = ਜਿੰਦ ਦਾ ਸਹਾਰਾ।

SikhNet (Spanish)Así como el pájaro Cuclillo añora la gota de lluvia porque ese es el sustento de su vida,

ਮਾਲੁ ਖਜੀਨਾ ਸੁਤ ਭ੍ਰਾਤ ਮੀਤ; ਸਭਹੂੰ ਤੇ ਪਿਆਰਾ. ਰਾਮ ਰਾਜੇ ॥

maal khajeenaa sut bhraat meet; sabhahoon te piaaraa. raam raaje |

Sant Singh KhalsaMy Lord King is more beloved than all wealth, treasure, children, siblings and friends.
Manmohan SinghThe Sovereign Lord to me is dearer than all the wealth, treasure, son, brother and friend.
Manmohan Singh (Punjabi)ਪ੍ਰਭੂ ਪਾਤਸ਼ਾਹ ਮੈਨੂੰ ਦੌਲਤ, ਖਜਾਨੇ, ਪੁੱਤਰ, ਵੀਰ ਅਤੇ ਮਿੱਤਰ, ਸਾਰਿਆਂ ਨਾਲੋਂ ਬਹੁਤਾ ਲਾਡਲਾ ਹੈ।
Fareedkot Teekaਤਿਨ ਭਗਤੋਂ ਕੋ ਮਾਲ ਸੇ ਖਜਾਨੇ ਸੇ ਪੁਤ੍ਰ, ਭ੍ਰਾਤ, ਮਿਤ੍ਰ, ਸਭ ਸੇ ਰਾਮ ਰਾਜੇ ਕਾ ਨਾਮ ਪਿਆਰਾ ਹੈ॥
Prof. Sahib Singhਦੁਨੀਆ ਦਾ ਧਨ-ਪਦਾਰਥ, ਖ਼ਜ਼ਾਨੇ, ਪੁੱਤਰ, ਭਰਾ, ਮਿੱਤਰ-ਇਹਨਾਂ ਸਭਨਾਂ ਨਾਲੋਂ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ।

ਪਦ ਅਰਥ ਖਜੀਨਾ = ਖ਼ਜ਼ਾਨੇ। ਸੁਤ = ਪੁੱਤਰ। ਸਭ ਹੂੰ ਤੇ = ਸਭਨਾਂ ਨਾਲੋਂ।

SikhNet (Spanish)así añoro al Señor: más que a todos los tesoros, a los hijos, a los hermanos y a los amigos.

ਸਭਹੂੰ ਤੇ ਪਿਆਰਾ, ਪੁਰਖੁ ਨਿਰਾਰਾ; ਤਾ ਕੀ ਗਤਿ. ਨਹੀ ਜਾਣੀਐ ॥

sabhahoon te piaaraa, purakh niraaraa; taa kee gat. nahee jaaneeai |

Sant Singh KhalsaThe absolute Lord, the Primal Being, is more beloved than all; His condition cannot be known.
Manmohan SinghThe detached Lord is dearer to me than all and His state none can comprehend.
Manmohan Singh (Punjabi)ਨਿਰਲੇਪ ਸੁਆਮੀ ਮੈਨੂੰ ਸਾਰਿਆਂ ਨਾਲੋਂ ਮਿਠੜਾ ਲੱਗਦਾ ਹੈ। ਉਸ ਦੀ ਅਵਸਥਾ ਨੂੰ ਕੋਈ ਭੀ ਨਹੀਂ ਸਮਝ ਸਕਦਾ।
Fareedkot Teekaਸਭ ਸੇ ਪਿਆਰਾ ਜੋ ਨਿਰਾਲਾ ਪੁਰਖ ਪਾਰਬ੍ਰਹਮ ਹੈ ਤਿਸ ਕੀ ਗਤ ਨਹੀਂ ਜਾਨੀਤੀ॥
Prof. Sahib Singhਜਿਸ ਪਰਮਾਤਮਾ ਦੀ ਉੱਚੀ ਆਤਮਕ ਅਵਸਥਾ ਜਾਣੀ ਨਹੀਂ ਜਾ ਸਕਦੀ ਉਹ (ਸਾਰੇ ਸੰਸਾਰ ਤੋਂ) ਨਿਰਾਲਾ ਤੇ ਸਰਬ-ਵਿਆਪਕ ਪ੍ਰਭੂ ਉਹਨਾਂ ਨੂੰ ਪਿਆਰਾ ਲੱਗਦਾ ਹੈ;

ਪਦ ਅਰਥ ਪੁਰਖੁ = ਸਰਬ-ਵਿਆਪਕ। ਨਿਰਾਰਾ = ਨਿਰਾਲਾ, ਔਖਾ। ਗਤਿ = ਆਤਮਕ ਅਵਸਥਾ। ਜਾਨੀਐ = ਜਾਣੀ ਜਾ ਸਕਦੀ।

SikhNet (Spanish)El Señor Absoluto es lo más amado para mí; de Su Estado nadie puede decir nada.

ਹਰਿ ਸਾਸਿ ਗਿਰਾਸਿ. ਨ ਬਿਸਰੈ ਕਬਹੂੰ; ਗੁਰਸਬਦੀ ਰੰਗੁ ਮਾਣੀਐ ॥

har saas giraas. na bisarai kabahoon; gurasabadee rang maaneeai |

Sant Singh KhalsaI shall never forget the Lord, for an instant, for a single breath; through the Word of the Guru's Shabad, I enjoy His Love.
Manmohan SinghI never forget God, even for a single breath and morsel, and under Guru's instruction I enjoy His love.
Manmohan Singh (Punjabi)ਇਕ ਸੁਆਸ ਤੇ ਬੁਰਕੀ ਭਰ ਲਈ ਭੀ, ਮੈਂ ਕਦਾਚਿਤ ਵਾਹਿਗੁਰੂ ਨੂੰ ਨਹੀਂ ਭੁਲਾਉਂਦਾ। ਗੁਰਾਂ ਦੇ ਉਪਦੇਸ਼ ਤਾਬੇ ਮੈਂ ਉਸ ਦੀ ਪ੍ਰੀਤ ਦਾ ਅਨੰਦ ਲੈਦਾ ਹਾਂ।
Fareedkot Teekaਇਹੀ ਆਸਾ ਹੈ ਕਿ ਐਸਾ ਹਰਿ (ਸਾਸਿ ਗਿਰਾਸਿ) ਜੋ ਸ੍ਵਾਸ ਬਾਹਰ ਆਉਤਾ ਹੈ, ਜੋ ਅੰਤਰ ਜਾਤਾ ਹੈ ਕਿਸੀ ਮੇਂ ਨਹੀਂ ਭੂਲੈ ਔਰ ਗੁਰ ਉਪਦੇਸ ਕਰ ਤਿਸ ਬ੍ਰਹਮ ਕਾ (ਰੰਗੁ) ਆਨੰਦ (ਮਾਣੀਐ) ਭੋਗੀਐ॥
Prof. Sahib Singhਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ-ਕਦੇ ਭੀ ਪਰਮਾਤਮਾ ਉਹਨਾਂ ਨੂੰ ਭੁੱਲਦਾ ਨਹੀਂ। (ਪਰ, ਹੇ ਭਾਈ!) ਉਸ ਪਰਮਾਤਮਾ ਦੇ ਮਿਲਾਪ ਦਾ ਆਨੰਦ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਮਾਣਿਆ ਜਾ ਸਕਦਾ ਹੈ।

ਪਦ ਅਰਥ ਸਾਸਿ = ਹਰੇਕ ਸਾਹ ਦੇ ਨਾਲ। ਗਿਰਾਸਿ = ਹਰੇਕ ਗਿਰਾਹੀ ਦੇ ਨਾਲ। ਮਾਣੀਐ = ਮਾਣਿਆ ਜਾ ਸਕਦਾ ਹੈ।

SikhNet (Spanish)No me olvido de Él ni en una sola respiración, y a través del Bani de la Palabra del Guru disfruto de Su Amor.

ਪ੍ਰਭੁ ਪੁਰਖੁ ਜਗਜੀਵਨੋ, ਸੰਤ ਰਸੁ ਪੀਵਨੋ; ਜਪਿ. ਭਰਮ ਮੋਹ ਦੁਖ ਡਾਰਾ ॥

prabh purakh jagajeevano, sant ras peevano; jap. bharam moh dukh ddaaraa |

Sant Singh KhalsaThe Primal Lord God is the Life of the Universe; His Saints drink in the Lord's sublime essence. Meditating on Him, doubts, attachments and pains are shaken off.
Manmohan SinghThe perfect Master is the life of the universe and the saints quaff His Nectar, and meditating on Him, shake off their doubt, worldly love and distress.
Manmohan Singh (Punjabi)ਬਲਵਾਨ ਮਾਲਕ ਆਲਮ ਦੀ ਜਿੰਦ ਜਾਨ ਹੈ। ਸਾਧੂ ਉਸ ਦਾ ਅੰਮ੍ਰਿਤ ਪਾਨ ਕਰਦੇ ਹਨ ਅਤੇ ਉਸ ਦਾ ਸਿਮਰਨ ਕਰ ਕੇ ਆਪਣੇ ਸੰਦੇਹ, ਸੰਸਾਰੀ ਮਮਤਾ ਤੇ ਤਕਲੀਫ ਨੂੰ ਪਰੇ ਸੁਟ ਪਾਉਂਦੇ ਹਨ।
Fareedkot Teekaਪ੍ਰਭ ਸਮਰਥ ਪੁਰਖ ਜੋ ਜਗਤ ਕਾ (ਜੀਵਨੋ) ਪ੍ਰਾਣ ਹੈ ਤਿਸ ਕੇ ਰਸ ਕੋ ਸੰਤ ਪਾਨ ਕਰਤੇ ਹੈਂ। ਸੰਤੋਂ ਨੇ ਤਿਸ ਕੇ ਨਾਮ ਕੋ ਜਪ ਕਰ ਭ੍ਰਮ ਮੋਹ ਦੁਖ ਦੂਰ ਕਰਾ ਹੈ॥
Prof. Sahib Singhਜੇਹੜਾ ਪਰਮਾਤਮਾ ਸਰਬ-ਵਿਆਪਕ ਹੈ ਸਾਰੇ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ, ਸੰਤ ਜਨ ਉਸ ਦੇ ਨਾਮ-ਜਲ ਦਾ ਰਸ ਪੀਂਦੇ ਹਨ, ਉਸ ਦਾ ਨਾਮ ਜਪ ਜਪ ਕੇ ਉਹ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੇ ਦੁੱਖ ਦੂਰ ਕਰ ਲੈਂਦੇ ਹਨ।

ਪਦ ਅਰਥ ਜਗ ਜੀਵਨੋ = ਜਗਜੀਵਨ, ਜਗਤ ਦੀ ਜ਼ਿੰਦਗੀ (ਦਾ ਸਹਾਰਾ)। ਜਪਿ = ਜਪ ਕੇ। ਡਾਰਾ = ਦੂਰ ਕਰ ਲਏ।

SikhNet (Spanish)El Maestro es la Vida del Universo; los Santos toman de Su Esencia y Contemplándolo destruyen su duda, pena y apego.

ਚਾਤ੍ਰਿਕੁ ਜਾਚੈ ਬੂੰਦ ਜਿਉ; ਨਾਨਕ ਹਰਿ ਪਿਆਰਾ ॥੩॥

chaatrik jaachai boond jiau; naanak har piaaraa |3|

Sant Singh KhalsaAs the song-bird yearns for the rain-drop, so does Nanak love the Lord. ||3||
Manmohan SinghAs the pied-cuckoo longs for rain-drop, so is the Lord dear unto Nanak.
Manmohan Singh (Punjabi)ਜਿਸ ਤਰ੍ਹਾਂ ਪਪੀਹਾ, ਮੀਹ ਦੀ ਕਣੀ ਨੂੰ ਤਰਸਦਾ ਹੈ ਉਸੇ ਤਰ੍ਹਾਂ ਹੀ ਨਾਨਕ ਨੂੰ ਪ੍ਰਭੂ ਮਿੱਠੜਾ ਲੱਗਦਾ ਹੈ।
Fareedkot Teekaਜੈਸੇ ਪਪੀਹਾ ਸ੍ਵਾਤੀ ਬੂੰਦ ਕੋ ਮਾਂਗਤਾ ਹੈ, ਤੈਸੇ ਦਾਸੋਂ ਕੋ ਹਰੀ ਪਿਆਰਾ ਹੈ॥੩॥
Prof. Sahib Singhਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਸੰਤ ਜਨਾਂ ਵਾਸਤੇ ਪਰਮਾਤਮਾ ਦਾ ਨਾਮ-ਜਲ ਜੀਵਨ ਦਾ ਆਸਰਾ ਹੈ ॥੩॥
SikhNet (Spanish)Así como el Cuclillo añora la gota de lluvia, así Nanak añora a su Señor. (3)

ਮਿਲੇ ਨਰਾਇਣ ਆਪਣੇ; ਮਾਨੋਰਥੋ ਪੂਰਾ. ਰਾਮ ਰਾਜੇ ॥

mile naraaein aapane; maanoratho pooraa. raam raaje |

Sant Singh KhalsaMeeting the Lord, my Lord King, my desires are fulfilled.
Manmohan SinghBy meeting with my Lord Master, the King, my desire is fulfilled.
Manmohan Singh (Punjabi)ਆਪਣੇ ਸੁਆਮੀ ਮਾਲਕ, ਪਾਤਸ਼ਾਹ ਨੂੰ ਮਿਲਣ ਦੁਆਰਾ ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
Fareedkot Teeka(ਰਾਮ ਰਾਜੇ) ਹੇ ਭਾਈ! ਜਿਨ ਕੋ ਗੁਰੋਂ ਕੀ ਕ੍ਰਿਪਾ ਸੇ (ਨਰਾਇਣ) ਅਪਨੇ ਸੁਆਮੀ ਮਿਲੇ ਹੈਂ, ਤਿਨ ਕਾ ਮਨੋਰਥ ਪੂਰਨ ਹੂਆ ਹੈ, ਭਾਵ ਜਨਮ ਮਰਨ ਕੇ ਦੁਖੋਂ ਸੇ ਰਹਤ ਹੂਏ ਹੈਂ॥
Prof. Sahib Singhਜੇਹੜੇ ਮਨੁੱਖ ਆਪਣੇ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦੇ ਹਨ ਉਹਨਾਂ ਦਾ ਜ਼ਿੰਦਗੀ ਦਾ ਨਿਸ਼ਾਨਾ ਪੂਰਾ ਹੋ ਜਾਂਦਾ ਹੈ (ਪ੍ਰਭੂ-ਚਰਨਾਂ ਵਿਚ ਲੀਨ ਹੋਣਾ ਹੀ ਇਨਸਾਨੀ ਜੀਵਨ ਦਾ ਮਨੋਰਥ ਹੈ।)
SikhNet (Spanish)Cuando uno conoce a su Señor, encuentra la Plenitud en la Unión con Él; la pared de la duda que los separaba es destruida y uno se

ਢਾਠੀ ਭੀਤਿ ਭਰੰਮ ਕੀ; ਭੇਟਤ ਗੁਰੁ ਸੂਰਾ. ਰਾਮ ਰਾਜੇ ॥

dtaatthee bheet bharam kee; bhettat gur sooraa. raam raaje |

Sant Singh KhalsaThe walls of doubt have been torn down, meeting the Brave Guru, O Lord King.
Manmohan SinghThe wall of doubt is razed by meeting the valiant Guru, O Lord the King.
Manmohan Singh (Punjabi)ਯੋਧੇ ਗੁਰਾਂ ਨੂੰ ਮਿਲਣ ਦੁਆਰਾ, ਵਹਿਮ ਦੀ ਕੰਧ ਮਿਸਮਾਰ ਹੋ (ਢੱਠ) ਜਾਂਦੀ ਹੈ, ਹੇ ਪ੍ਰਭੂ ਪਾਤਸ਼ਾਹ!
Fareedkot Teekaਹੇ ਭਾਈ! ਗੁਰ ਸੂਰਮੇ ਕੇ ਮਿਲਨੇ ਸੇ ਤਿਨ ਕੇ ਰਿਦੇ ਸੇ ਭ੍ਰਮ ਕੀ (ਭੀਤਿ) ਦੀਵਾਰ ਗਿਰ ਪੜੀ ਹੈ॥
Prof. Sahib Singhਸੂਰਮੇ ਗੁਰੂ ਨੂੰ ਮਿਲਿਆਂ (ਉਹਨਾਂ ਦੇ ਅੰਦਰੋਂ) ਭਟਕਣਾ ਦੀ ਕੰਧ ਢਹਿ ਜਾਂਦੀ ਹੈ (ਜੇਹੜੀ ਪਰਮਾਤਮਾ ਨਾਲੋਂ ਵਿਛੋੜੀ ਰੱਖਦੀ ਸੀ)।

ਪਦ ਅਰਥ ਢਾਠੀ = ਢਹਿ ਪਈ। ਭੀਤਿ = ਕੰਧ। ਭਰੰਮ = ਭਟਕਣਾ। ਸੂਰਾ = ਸੂਰਮਾ।

SikhNet (Spanish)encuentra con su Guru.

ਪੂਰਨ ਗੁਰ ਪਾਏ. ਪੁਰਬਿ ਲਿਖਾਏ; ਸਭ ਨਿਧਿ ਦੀਨ ਦਇਆਲਾ ॥

pooran gur paae. purab likhaae; sabh nidh deen deaalaa |

Sant Singh KhalsaThe Perfect Guru is obtained by perfect pre-ordained destiny; God is the Giver of all treasures - He is merciful to the meek.
Manmohan SinghThe Perfect Guru is obtained through the eternal writ of God. Who is the Giver of all the treasure and is merciful to the meek.
Manmohan Singh (Punjabi)ਵਾਹਿਗੁਰੂ ਜੋ ਸਾਰੇ ਖਜਾਨੇ ਦੇਣ ਵਾਲਾ ਅਤੇ ਮਸਕੀਨਾਂ ਉਤੇ ਮਿਹਰਬਾਨ ਹੈ, ਦੀ ਆਦੀ ਲਿਖਤਕਾਰ ਦੀ ਰਾਹੀਂ ਪੂਰੇ ਗੁਰੂ ਪ੍ਰਾਪਤ ਹੁੰਦੇ ਹਨ।
Fareedkot Teekaਸਭ ਨਿਧੀਓਂ ਕੇ ਦਾਤਾ ਦੀਨ ਦਿਆਲ ਗੁਰ ਪੂਰਨ ਕੈਸੇ ਮਿਲਤੇ ਹੈਂ? ਜਿਸ ਕੇ ਪੂਰਬ ਸੁਕ੍ਰਿਤੋਂ ਕੇ ਅਨੁਸਾਰ ਮਸਤਕ ਮੇਂ ਲੇਖ ਲਿਖਾਏ ਹੋਤੇ ਹੈਂ ਤਿਸ ਕੋ ਮਿਲਤੇ ਹੈਂ॥
Prof. Sahib Singh(ਪਰ, ਹੇ ਭਾਈ!) ਪੂਰਨ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਪੂਰਬਲੇ ਜੀਵਨ ਅਨੁਸਾਰ ਸਾਰੇ ਸਾਰੇ ਗੁਣਾਂ ਦੇ ਖ਼ਜ਼ਾਨੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ (ਗੁਰੂ-ਮਿਲਾਪ ਦਾ ਲੇਖ) ਲਿਖਿਆ ਹੋਇਆ ਹੈ।

ਪਦ ਅਰਥ ਪੂਰਨ = ਸਾਰੇ ਗੁਣਾਂ ਦਾ ਮਾਲਕ। ਪੁਰਬਿ = ਪਹਿਲੇ ਜਨਮ ਵਿਚ। ਨਿਧਿ = ਖ਼ਜ਼ਾਨਾ। ਦਇਆਲਾ = ਦਇਆ ਕਰਨ ਵਾਲਾ।

SikhNet (Spanish)Sí, por el decreto del destino uno se encuentra con el Guru Perfecto, siempre Compasivo con los pobres y Tesoro de todo lo Bueno.

ਆਦਿ ਮਧਿ ਅੰਤਿ ਪ੍ਰਭੁ ਸੋਈ; ਸੁੰਦਰ ਗੁਰ ਗੋਪਾਲਾ ॥

aad madh ant prabh soee; sundar gur gopaalaa |

Sant Singh KhalsaIn the beginning, in the middle, and in the end, is God, the most beautiful Guru, the Sustainer of the World.
Manmohan SinghIn the beginning, the middle, the end is He alone, the Beauteous and great Lord, the World-Cherisher.
Manmohan Singh (Punjabi)ਆਰੰਭ, ਵਿਚਕਾਰ ਤੇ ਅਖੀਰ ਵਿੱਚ ਹੈ, ਉਹ ਸੁਹਣਾ ਤੇ ਵਿਸ਼ਾਲ ਸਾਹਿਬ, ਸੰਸਾਰ ਦਾ ਪਾਲਣ ਪੋਸਣਹਾਰ।
Fareedkot Teekaਤਬ ਇਹ ਨਿਸਚਾ ਹੂਆ ਹੈ ਕਿ ਸ੍ਰਿਸਟੀ ਕੇ ਆਦਿ ਮੇਂ ਔਰ ਮਧ ਮੇਂ ਤਥਾ ਅੰਤ ਮੇਂ ਸੋਈ ਗੁਰੂ ਗੋਪਾਲ ਸੁੰਦਰ ਬਿਆਪਕ ਹੈ॥
Prof. Sahib Singh(ਅਜੇਹੇ ਵਡ-ਭਾਗੀਆਂ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹ ਸਭ ਤੋਂ ਵੱਡਾ ਤੇ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਹੀ ਜਗਤ ਦੇ ਸ਼ੁਰੂ ਵਿਚ (ਅਟੱਲ) ਸੀ, ਜਗਤ-ਰਚਨਾ ਦੇ ਵਿਚਕਾਰ (ਅਟੱਲ) ਹੈ, ਤੇ ਅਖ਼ੀਰ ਵਿਚ ਭੀ (ਅਟੱਲ) ਰਹੇਗਾ।

ਪਦ ਅਰਥ ਆਦਿ = ਸ਼ੁਰੂ ਵਿਚ। ਮਧਿ = ਵਿਚਕਾਰ। ਅੰਤਿ = ਅਖ਼ੀਰ ਵਿਚ। ਗੁਰ = ਵੱਡਾ। ਗੋਪਾਲਾ = ਧਰਤੀ ਦਾ ਪਾਲਣਹਾਰ।

SikhNet (Spanish)Él es en el principio, a través de todas las épocas y al final, el Bello Maestro,

ਸੂਖ ਸਹਜ ਆਨੰਦ ਘਨੇਰੇ; ਪਤਿਤ. ਪਾਵਨ ਸਾਧੂ ਧੂਰਾ ॥

sookh sehaj aanand ghanere; patit. paavan saadhoo dhooraa |

Sant Singh KhalsaThe dust of the feet of the Holy purifies sinners, and brings great joy, bliss and ecstasy.
Manmohan SinghThe dust of saints feet purifies the sinners and bestows immense joy, peace and happiness.
Manmohan Singh (Punjabi)ਸੰਤਾਂ ਦੇ ਪੈਰਾਂ ਦੀ ਧੂੜ ਪਾਪੀਆਂ ਨੂੰ ਪਵਿੱਤਰ ਕਰ ਦਿੰਦੀ ਹੈ ਅਤੇ ਬੇ-ਇਨਤਹਾ ਖੁਸ਼ੀ, ਆਰਾਮ ਅਤੇ ਪ੍ਰਸੰਨਤਾ ਪ੍ਰਦਾਨ ਕਰਦੀ ਹੈ।
Fareedkot Teekaਸੋ ਮਹਾਤਮਾ ਪਤਿਤ ਪਾਵਨ ਸਾਧੂਓਂ ਕੀ ਧੂਰੀ ਹੀ ਮੇਂ ਸ੍ਵਭਾਵਿਕ ਸੁਖ ਔਰ ਸਘਨ ਆਨੰਦ ਮਾਨਤੇ ਹੈਂ॥
Prof. Sahib Singhਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਗੁਰੂ ਦੀ ਚਰਨ-ਧੂੜ ਜਿਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਆਤਮਕ ਅਡੋਲਤਾ ਦੇ ਅਨੇਕਾਂ ਸੁੱਖ-ਆਨੰਦ ਮਿਲ ਜਾਂਦੇ ਹਨ।

ਪਦ ਅਰਥ ਸਹਜ = ਆਤਮਕ ਅਡੋਲਤਾ। ਘਨੇਰੇ = ਬਹੁਤ। ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ। ਸਾਧੂ = ਗੁਰੂ।

SikhNet (Spanish)el Guru, el Soporte de la Tierra. Es entonces cuando uno conoce una inmensa Felicidad, la Paz y el Éxtasis;

ਹਰਿ ਮਿਲੇ ਨਰਾਇਣ ਨਾਨਕਾ; ਮਾਨੋਰਥੋੁ ਪੂਰਾ ॥੪॥੧॥੩॥

har mile naraaein naanakaa; maanorathuo pooraa |4|1|3|

Sant Singh KhalsaThe Lord, the Infinite Lord, has met with Nanak, and his desires are fulfilled. ||4||1||3||
Manmohan SinghThe Omnipresent Lord God has met Nanak, and his desire is fulfilled.
Manmohan Singh (Punjabi)ਸਰਬ-ਵਿਆਪਕ ਸੁਆਮੀ ਵਾਹਿਗੁਰੂ ਨਾਨਕ ਨੂੰ ਮਿਲ ਪਿਆ ਹੈ ਤੇ ਉਸ ਦੀ ਖਾਹਿਸ਼ ਪੂਰੀ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਸੁਆਮੀ ਨਰਾਇਣ ਕੋ ਮਿਲੇ ਹੈਂ, ਪੁਨਾ ਮਨ ਕਾ ਅਰਥ ਪੂਰਾ ਹੂਆ ਹੈ॥੪॥੧॥੩॥☬ਸ੍ਵੈਮਨ ਕੇ ਪ੍ਰਥਾਇ ਕਰ ਦ੍ਰਿਸਟਾਤੋਂ ਸਹਤ ਪ੍ਰੀਤੀ ਕਰਨ ਕਾ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਂਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੪॥੧॥੩॥

ਪਦ ਅਰਥ ਮਾਨੋਰਥ = (ਅਸਲ ਲਫ਼ਜ਼ 'ਮਾਨੋਰਥੁ' ਹੈ, ਇਥੇ 'ਮਾਨੋਰਥੋ' ਪੜ੍ਹਨਾ ਹੈ} ॥੪॥੧॥੩॥

SikhNet (Spanish)sí, este Estado se alcanza cuando uno es purificado por el Polvo de los Pies de los Santos. Dice Nanak, cuando uno encuentra a su Señor, conoce la Plenitud Verdadera. (4-1-3)

Open this shabad (26 lines, Angs 453-454) →

Shabad Guru Arjan Dev Ji Raag Aasaa

ਆਸਾ ਮਹਲਾ ੫ ਛੰਤ ਘਰੁ ੬ ॥

aasaa mahalaa 5 chhant ghar 6 |

Sant Singh KhalsaAasaa, Fifth Mehl, Chhant, Sixth House:
Manmohan SinghAsa 5th Guru. Chhant.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਛੰਦ।
Prof. Sahib Singhਰਾਗ ਆਸਾ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
SikhNet (Spanish)Asa, Mejl Guru Aryan, Quinto Canal Divino, Chhant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕੁ।
SikhNet (Spanish)Slok

ਜਾ ਕਉ ਭਏ ਕ੍ਰਿਪਾਲ ਪ੍ਰਭ; ਹਰਿ ਹਰਿ ਸੇਈ ਜਪਾਤ ॥

jaa kau bhe kripaal prabh; har har seee japaat |

Sant Singh KhalsaThose beings, unto whom the Lord God shows His Mercy, meditate on the Lord, Har, Har.
Manmohan SinghThey, to whom the Master becomes merciful, meditate on the Lord God.
Manmohan Singh (Punjabi)ਜਿਨ੍ਹਾਂ ਉਤੇ ਮਾਲਕ ਮਿਹਰਬਾਨ ਹੋ ਜਾਂਦਾ ਹੈ, ਉਹ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਜਿਨ ਪਰ ਪ੍ਰਭ ਕ੍ਰਿਪਾਲ ਭਏ ਹੈਂ ਸੋਈ ਜਨ ਹਰਿ ਹਰਿ ਜਪਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਉਹੀ ਮਨੁੱਖ ਪਰਮਾਤਮਾ ਦਾ ਨਾਮ ਸਦਾ ਜਪਦੇ ਹਨ।

ਪਦ ਅਰਥ ਜਾ ਕਉ = ਜਿਨ੍ਹਾਂ ਉਤੇ। ਕ੍ਰਿਪਾਲ = ਦਇਆਵਾਨ। ਸੇਈ = ਉਹ ਬੰਦੇ। ਜਪਾਤ = ਜਪਦੇ ਹਨ।

SikhNet (Spanish)Por la Gracia de Dios, uno Lo contempla

ਨਾਨਕ. ਪ੍ਰੀਤਿ ਲਗੀ ਤਿਨੑ ਰਾਮ ਸਿਉ; ਭੇਟਤ ਸਾਧ ਸੰਗਾਤ ॥੧॥

naanak. preet lagee tina raam siau; bhettat saadh sangaat |1|

Sant Singh KhalsaO Nanak, they embrace love for the Lord, meeting the Saadh Sangat, the Company of the Holy. ||1||
Manmohan SinghMeeting the society of saints, O Nanak, they embrace love for the Lord.
Manmohan Singh (Punjabi)ਸਤਿ ਸੰਗਤ ਨਾਲ ਮਿਲ ਕੇ, ਹੇ ਨਾਨਕ! ਉਹ ਪ੍ਰਭੂ ਨਾਲ ਪਿਰਹੜੀ ਪਾ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧ ਸੰਗਤ ਮੇਂ (ਭੇਟਤ) ਮਿਲਨੇ ਕਰ ਤਿਨ ਕੀ ਪ੍ਰੀਤੀ ਰਾਮ ਕੇ ਸਾਥ ਲਗੀ ਹੈ॥੧॥
Prof. Sahib Singhਪਰ, ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਮਿਲਿਆਂ ਹੀ ਉਹਨਾਂ ਦੀ ਪ੍ਰੀਤਿ ਪਰਮਾਤਮਾ ਨਾਲ ਬਣਦੀ ਹੈ ॥੧॥

ਪਦ ਅਰਥ ਸਿਉ = ਨਾਲ। ਸਾਧ ਸੰਗਤਿ = ਗੁਰੂ ਦੀ ਸੰਗਤਿ ਵਿਚ ॥੧॥

SikhNet (Spanish)y Lo ama y se une a la Sociedad de los Santos. (1)

Open this shabad →

Shabad Guru Arjan Dev Ji Raag Aasaa continues on Ang 455

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਦ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chhant:

ਜਲ ਦੁਧ ਨਿਆਈ ਰੀਤਿ, ਅਬ ਦੁਧ ਆਚ ਨਹੀ; ਮਨ ਐਸੀ ਪ੍ਰੀਤਿ ਹਰੇ ॥

jal dudh niaaee reet, ab dudh aach nahee; man aisee preet hare |

Sant Singh KhalsaJust like water, which loves milk so much that it will not let it burn - O my mind, so love the Lord.
Manmohan SinghMy soul, enshrine such love for God, as is the love of water for milk, which now allows not milk to burn.
Manmohan Singh (Punjabi)ਮੇਰੀ ਜਿੰਦੜੀਏ! ਰੱਬ ਨਾਲ ਐਹੋ ਜਿਹਾ ਪਿਆਰ ਕਰ ਜੇਹੋ ਜਿਹਾ ਪ੍ਰੇਮ ਪਾਣੀ ਦਾ ਖੀਰ (ਦੁੱਧ) ਨਾਲ ਹੈ। ਹੁਣ ਜਦ ਦੋਨਾਂ ਨੂੰ ਅੱਗ ਤੇ ਰੱਖਿਆ ਜਾਂਦਾ ਹੈ, ਪਾਣੀ ਦੁੱਧ ਨੂੰ ਸੜਨ ਨਹੀਂ ਦਿੰਦਾ।
Fareedkot Teekaਹੇ ਮਨ! ਤੂੰ ਹਰਿ ਸੇ ਐਸੀ ਪ੍ਰੀਤਿ ਕਰੁ ਜੈਸੀ ਜਲ ਸੇ ਦੂਧ ਕੀ ਪ੍ਰੀਤਿ ਹੈ, (ਅਬ) ਜਲ ਅਪਨੇ ਹੋਤੇ ਦੂਧ ਕੋ ਆਂਚ ਨਹੀਂ ਲਗਨੇ ਦੇਤਾ, (ਅਬ) ਆਬ ਵਾ ਅਪੁ ਜਲ।ੁ ਵਾ ਅਬ ਦ੍ਰਿਸਟਾਂਤ ਸੁਣ: ਪਹਲਾ ਅਬ ਹੈ, ਜੇ ਕਰ ਕੋਈ ਦੁਖੁ ਆਨ ਪ੍ਰਾਪਤਿ ਹੋਵੇ ਤਉ ਅਪਨੇ ਜਨਮ ਕਾ ਫਲੁ ਜਾਨ ਕਰ ਆਪ ਸਹਾਰੇ, ਪਰਮੇਸ੍ਵਰ ਮੇਂ ਦੋਸੁ ਨ ਅਰੋਪੇ। ਐਸੇ ਹੀ ਔਰੁ ਦ੍ਰਿਸ੍ਟਾਂਤ ਜਾਨ ਲੇਣੇ॥
Prof. Sahib Singhਪਰਮਾਤਮਾ ਤੇ ਜੀਵਾਤਮਾ ਦੇ ਪਿਆਰ ਦੀ ਮਰਯਾਦਾ ਪਾਣੀ ਤੇ ਦੁੱਧ ਦੇ ਪਿਆਰ ਵਰਗੀ ਹੈ। (ਜਦੋਂ ਪਾਣੀ ਦੁੱਧ ਨਾਲ ਇੱਕ-ਰੂਪ ਹੋ ਜਾਂਦਾ ਹੈ) ਤਦੋਂ (ਪਾਣੀ) ਦੁੱਧ ਨੂੰ ਸੇਕ ਨਹੀਂ ਲੱਗਣ ਦੇਂਦਾ। ਹੇ ਮਨ! ਪਰਮਾਤਮਾ ਦਾ ਪਿਆਰ ਇਹੋ ਜਿਹਾ ਹੀ ਹੈ (ਉਹ ਜੀਵ ਨੂੰ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦਾ)।

ਪਦ ਅਰਥ ਨਿਆਈ = ਵਾਂਗ। ਰੀਤਿ = ਮਰਯਾਦਾ। ਅਬ = ਹੁਣ, ਤਦੋਂ। ਆਚ = ਸੇਕ। ਮਨ = ਹੇ ਮਨ! ਹਰੇ = ਹਰੀ ਦੀ।

SikhNet (Spanish)Ama a tu Señor como el agua ama la leche: el agua se consume en el fuego pero no deja que la leche sea tocada.

ਅਬ ਉਰਝਿਓ ਅਲਿ ਕਮਲੇਹ, ਬਾਸਨ ਮਾਹਿ ਮਗਨ; ਇਕੁ ਖਿਨੁ ਭੀ. ਨਾਹਿ ਟਰੈ ॥

ab urajhio al kamaleh, baasan maeh magan; ik khin bhee. naeh ttarai |

Sant Singh KhalsaThe bumble bee becomes enticed by the lotus, intoxicated by its fragrance, and does not leave it, even for a moment.
Manmohan SinghNow, intoxicated in the fragrance of the louts, the bumble bee becomes entangled and leaves it not even for a moment.
Manmohan Singh (Punjabi)ਹੁਣ ਭਉਰਾ, ਕੰਵਲ ਦੀ ਸੁਗੰਧੀ ਅੰਦਰ ਮਸਤ ਹੋ ਕੇ ਫਸ ਜਾਂਦਾ ਹੈ ਅਤੇ ਇੱਕ ਮੁਹਤ ਲਈ ਭੀ ਇਸ ਤੋਂ ਪਰੇ ਨਹੀਂ ਹੁੰਦਾ।
Fareedkot Teekaਅਬ ਦੂਸਰਾ ਦ੍ਰਿਸ੍ਟਾਂਤ ਸੁਨ: ਜੈਸੇ (ਅਲਿ) ਭ੍ਰਮਰ ਕਮਲ ਕੀ ਸੁਗੰਧ ਮੇਂ ਮਗਨ ਹੂਆ ਹੂਆ ਏਕ ਖਿਨ ਭੀ ਨਹੀਂ ਟਲਤਾ ਹੈ ਉਸੀ ਮੇਂ ਉਲਝਾ ਰਹਤਾ ਹੈ, ਐਸੀ ਹਰਿ ਚਰਨ ਕਮਲੋਂ ਮੇਂ ਪ੍ਰੀਤ ਕਰੁ॥
Prof. Sahib Singh(ਜਦੋਂ ਕੌਲ-ਫੁੱਲ ਖਿੜਦਾ ਹੈ ਆਪਣੀ ਸੁਗੰਧੀ ਖਿਲਾਰਦਾ ਹੈ) ਤਦੋਂ ਭੌਰਾ ਕੌਲ-ਫੁੱਲ਼ ਦੀ ਸੁਗੰਧੀ ਵਿਚ ਮਸਤ ਹੋ ਜਾਂਦਾ ਹੈ (ਕੌਲ-ਫੁੱਲ ਤੋਂ) ਇਕ ਖਿਨ ਵਾਸਤੇ ਭੀ ਪਰੇ ਨਹੀਂ ਹਟਦਾ ਤੇ (ਫੁੱਲ ਦੀਆਂ ਪੱਤੀਆਂ ਵਿਚ) ਫਸ ਜਾਂਦਾ ਹੈ।

ਪਦ ਅਰਥ ਉਰਝਿਓ = ਫਸ ਗਿਆ। ਅਲਿ = ਭੌਰਾ। ਬਾਸਨ = ਸੁਗੰਧੀ। ਮਗਨ = ਮਸਤ। ਟਰੈ = ਟਾਲਦਾ, ਪਰੇ ਹਟਦਾ।

SikhNet (Spanish)Ama a tu Señor así como la abeja ama a la flor: vive embebida por la fragancia del loto,

ਖਿਨੁ ਨਾਹਿ ਟਰੀਐ. ਪ੍ਰੀਤਿ ਹਰੀਐ; ਸੀਗਾਰ ਹਭਿ ਰਸ ਅਰਪੀਐ ॥

khin naeh ttareeai. preet hareeai; seegaar habh ras arapeeai |

Sant Singh KhalsaDo not let up your love for the Lord, even for an instant; dedicate all your decorations and pleasures to Him.
Manmohan SinghRelax not a while thy love for God and dedicate to Him all thine ornaments and enjoyments.
Manmohan Singh (Punjabi)ਏਸੇ ਤਰ੍ਹਾਂ ਇਕ ਮੁਹਤ ਭਰ ਲਈ ਭੀ ਰੱਬ ਦੇ ਪ੍ਰੇਮ ਤੋਂ ਪਿੱਛੇ ਨਾਂ ਹਟਾ। ਆਪਣੇ ਸਮੂਹ ਹਾਰਸ਼ਿੰਗਾਰ ਤੇ ਰੰਗ-ਰਲੀਆਂ ਉਸ ਨੂੰ ਸਮਰਪਣ ਕਰ ਦੇ।
Fareedkot Teekaਤਿਸੀ ਪ੍ਰਕਾਰ ਏਕ ਖਿਨ ਭੀ ਹਰਿ ਕੀ ਪ੍ਰੀਤ ਸੇ ਨ ਟਲੀਏ, ਸਰਬ (ਸੀਗਾਰ) ਸਾਧਨ ਔ ਸਭ ਮਾਯਕ ਰਸ ਵਾ ਪ੍ਰੇਮ ਹਰਿ ਕੋ ਅਰਪਣ ਕਰ ਦੀਜੀਐ॥
Prof. Sahib Singh(ਇਸੇ ਤਰ੍ਹਾਂ ਹੇ ਭਾਈ!) ਪਰਮਾਤਮਾ ਦੀ ਪ੍ਰੀਤਿ ਤੋਂ ਇਕ ਖਿਨ ਲਈ ਭੀ ਪਰੇ ਨਹੀਂ ਹਟਣਾ ਚਾਹੀਦਾ, ਸਾਰੇ ਸਰੀਰਕ ਸੁਹਜ ਸਾਰੇ ਮਾਇਕ ਸੁਆਦ (ਉਸ ਪ੍ਰੀਤਿ ਤੋਂ) ਸਦਕੇ ਕਰ ਦੇਣੇ ਚਾਹੀਦੇ ਹਨ।

ਪਦ ਅਰਥ ਟਰੀਐ = ਹਟਣਾ ਚਾਹੀਦਾ। ਹਭਿ = ਸਾਰੇ। ਰਸ = ਸੁਆਦ। ਅਰਪੀਐ = ਭੇਟਾ ਕਰ ਦੇਣੇ ਚਾਹੀਦੇ ਹਨ।

SikhNet (Spanish)no se distrae por nada y no lo deja ni por un instante.

ਜਹ ਦੂਖੁ ਸੁਣੀਐ, ਜਮ ਪੰਥੁ ਭਣੀਐ; ਤਹ ਸਾਧਸੰਗਿ. ਨ ਡਰਪੀਐ ॥

jeh dookh suneeai, jam panth bhaneeai; teh saadhasang. na ddarapeeai |

Sant Singh KhalsaWhere painful cries are heard, and the Way of Death is shown, there, in the Saadh Sangat, the Company of the Holy, you shall not be afraid.
Manmohan SinghWhere wailings are heard and Death's way is pointed, there by Virtues of the society of saints, thou shalt feel no fear.
Manmohan Singh (Punjabi)ਜਿਥੇ ਰੋਣਾ ਪਿੱਟਣਾ ਸੁਣਿਆਂ ਜਾਂਦਾ ਹੈ ਅਤੇ ਮੌਤ ਦਾ ਰਸਤਾ ਦਸਿਆ ਜਾਂਦਾ ਹੈ, ਓਥੇ ਸਤਿਸੰਗਤ ਦੀ ਬਰਕਤ ਤੈਨੂੰ ਕੋਈ ਡਰ ਨਹੀਂ ਵਾਪਰੇਗਾ।
Fareedkot Teekaਜਿਸਮੇਂ ਬਡੇ ਦੁਖ ਸੁਨੀਤੇ ਹੈਂ, ਸੋ ਜਮ ਕਾ ਮਾਰਗੁ (ਭਣੀਐ) ਕਹੀਤਾ ਹੈ, ਤਿਸ ਭਯ ਸੇ ਸਾਧ ਸੰਗਤ ਕਰ ਕੇ ਨ ਡਰੀਏਗਾ॥
Prof. Sahib Singh(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜਿੱਥੇ ਜਮਾਂ (ਦੇ ਦੇਸ) ਦਾ ਰਸਤਾ ਦੱਸਿਆ ਜਾਂਦਾ ਹੈ ਜਿੱਥੇ ਸੁਣੀਦਾ ਹੈ (ਕਿ ਜਮਾਂ ਪਾਸੋਂ) ਦੁੱਖ (ਮਿਲਦਾ ਹੈ) ਉਥੇ ਗੁਰੂ ਦੀ ਸੰਗਤਿ ਕਰਨ ਦੀ ਬਰਕਤਿ ਨਾਲ ਕੋਈ ਡਰ ਨਹੀਂ ਆਉਂਦਾ।

ਪਦ ਅਰਥ ਜਹ = ਜਿੱਥੇ। ਪੰਥੁ = ਰਸਤਾ। ਭਣੀਐ = ਆਖਿਆ ਜਾਂਦਾ ਹੈ। ਤਹ = ਉਥੇ। ਨ ਡਰਪੀਐ = ਨਹੀਂ ਡਰੀਦਾ।

SikhNet (Spanish)Cuando haya dolor en el camino hacia la muerte, no temas y únete a la Sociedad de los Santos.

ਕਰਿ ਕੀਰਤਿ ਗੋਵਿੰਦ ਗੁਣੀਐ; ਸਗਲ ਪ੍ਰਾਛਤ ਦੁਖ ਹਰੇ ॥

kar keerat govind guneeai; sagal praachhat dukh hare |

Sant Singh KhalsaSing the Kirtan, the Praises of the Lord of the Universe, and all sins and sorrows shall depart.
Manmohan SinghSing thou the praises and merits of God and all thine sins and sorrows shall depart.
Manmohan Singh (Punjabi)ਤੂੰ ਹਰੀ ਦੀਆਂ ਸਿਫਤਾਂ ਤੇ ਖੂਬੀਆਂ ਨੂੰ ਗਾਇਨ ਕਰ ਅਤੇ ਤੇਰੇ ਸਾਰੇ ਪਾਪ ਤੇ ਦੁਖੜੇ ਦੂਰ ਹੋ ਜਾਣਗੇ।
Fareedkot Teekaਗੋਿੰਬੰਦ ਕੋ ਗੁਣੋਂ ਕਾ ਕੀਰਤਨ ਕਰੁ, ਯਹੀ ਸਰਬ ਪ੍ਰਕਾਰ ਕੇ ਪ੍ਰਾਸਚਿਤੋਂ, ਭਾਵ ਪਾਪੋਂ ਔਰ ਦੁਖੋਂ ਕੋ ਦੂਰ ਕਰੇਗਾ॥
Prof. Sahib Singhਸੋ, ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਉਹ ਪਰਮਾਤਮਾ ਸਾਰੇ ਪਛੁਤਾਵੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ।

ਪਦ ਅਰਥ ਕੀਰਤਿ = ਸਿਫ਼ਤਿ-ਸਾਲਾਹ। ਗੁਣੀਐ = ਗੁਣਾਂ ਦੀ। ਪ੍ਰਾਛਤ = ਪਛਤਾਵੇ। ਹਰੇ = ਦੂਰ ਕਰ ਦੇਂਦਾ ਹੈ।

SikhNet (Spanish)Contempla y canta los méritos del Señor, así todas tus faltas y penas se alejarán de ti.

ਕਹੁ ਨਾਨਕ. ਛੰਤ ਗੋਵਿੰਦ ਹਰਿ ਕੇ, ਮਨ ਹਰਿ ਸਿਉ ਨੇਹੁ ਕਰੇਹੁ; ਐਸੀ ਮਨ ਪ੍ਰੀਤਿ ਹਰੇ ॥੧॥

kahu naanak. chhant govind har ke, man har siau nehu karehu; aisee man preet hare |1|

Sant Singh KhalsaSays Nanak, chant the Hymns of the Lord, the Lord of the Universe, O mind, and enshrine love for the Lord; love the Lord this way in your mind. ||1||
Manmohan SinghSays Nanak, chant the songs of Lord God, O man, contract thou love with God and in thy mind bear God such an affection.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਵਾਹਿਗੁਰੂ ਸੁਆਮੀ ਦੇ ਗੀਤ ਗਾਇਨ ਕਰ, ਹੇ ਬੰਦੇ! ਤੂੰ ਵਾਹਿਗੁਰੂ ਨਾਲ ਪ੍ਰੇਮ ਪਾ ਅਤੇ ਆਪਣੇ ਹਿਰਦੇ ਵਿੱਚ ਹਰੀ ਨਾਲ ਐਹੋ ਜਿਹਾ ਪਿਆਰ ਗੰਢ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਗੋਬਿੰਦ ਹਰਿ ਕੇ (ਛੰਤ) ਜਸ ਮੇਂ ਐਸਾ ਪ੍ਰੇਮੁ ਕਰੁ ਜੈਸਾ ਊਪਰ ਕਹਿਆ ਹੈ। ਯਹ ਪ੍ਰੀਤ ਜੋ ਹੈ, ਸੋਈ ਜੀਵੋਂ ਕੋ ਹਰੇ, ਭਾਵ ਅਨੰਦ ਕਰਤੀ ਹੈ। ਵਾ ਐਸੀ ਪ੍ਰੀਤਿ ਕਰ ਜੈਸੀ ਆਗੇ ਕਹਣੀ ਹੈ॥੧॥
Prof. Sahib Singhਨਾਨਕ ਆਖਦਾ ਹੈ- (ਹੇ ਮਨ! ਗੋਬਿੰਦ ਹਰੀ ਦੀਆਂ ਸਿਫ਼ਤਾਂ ਦੇ ਗੀਤ ਗਾਂਦਾ ਰਹੁ। ਪਰਮਾਤਮਾ ਨਾਲ ਪਿਆਰ ਬਣਾਈ ਰੱਖ। ਹੇ ਮਨ! ਪਰਮਾਤਮਾ ਦੀ ਪ੍ਰੀਤਿ ਇਹੋ ਜਿਹੀ ਹੈ (ਕਿ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦੀ, ਤੇ ਜਮਾਂ ਦੇ ਵੱਸ ਪੈਣ ਨਹੀਂ ਦੇਂਦੀ) ॥੧॥

ਪਦ ਅਰਥ ਛੰਤ = ਸਿਫ਼ਤਿ-ਸਾਲਾਹ ਦੇ ਗੀਤ। ਮਨ = ਹੇ ਮਨ! ਕਰੇਹੁ = ਕਰ। ਹਰੇ = ਹਰੀ ਦੀ ॥੧॥

SikhNet (Spanish)Dice Nanak, ¡Ama a tu Señor cantando Sus Alabanzas! (1)

ਜੈਸੀ ਮਛੁਲੀ ਨੀਰ, ਇਕੁ ਖਿਨੁ ਭੀ. ਨਾ ਧੀਰੇ; ਮਨ ਐਸਾ ਨੇਹੁ ਕਰੇਹੁ ॥

jaisee machhulee neer, ik khin bhee. naa dheere; man aisaa nehu karehu |

Sant Singh KhalsaAs the fish loves the water, and is not content even for an instant outside it, O my mind, love the Lord in this way.
Manmohan SinghAs a fish loves water and is composed not without it, even for a trice, so O mind, love thou the Master.
Manmohan Singh (Punjabi)ਜਿਸ ਤਰ੍ਹਾਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ ਅਤੇ ਇਹਦੇ ਬਿਨਾਂ ਇੱਕ ਮੁੱਹਤ ਭਰ ਭੀ ਧੀਰਜ ਨਹੀਂ ਧਾਰਦੀ ਏਸੇ ਤਰ੍ਹਾਂ ਹੇ ਜਿੰਦੇ! ਤੂੰ ਮਾਲਕ ਨੂੰ ਪਿਆਰ ਕਰ।
Fareedkot Teekaਦ੍ਰਿਸ੍ਟਾਂਤ ਕਹਤੇ ਹੈਂ: ਜੈਸੇ ਮਛਲੀ ਜਲ ਸੇ ਪ੍ਰੀਤਿ ਕਰਤੀ ਹੈ, ਜਲ ਬਿਨਾ ਇਕ ਖਿਨੁ ਭੀ ਧੀਰਜ ਨਹੀਂ ਕਰਤੀ ਹੈ। ਹੇ ਮਨ! ਹਰਿ ਸੇ ਐਸਾ ਪ੍ਰੇਮ ਕਰਹੁ॥
Prof. Sahib Singhਹੇ (ਮੇਰੇ) ਮਨ! ਤੂੰ (ਪਰਮਾਤਮਾ ਨਾਲ) ਇਹੋ ਜਿਹਾ ਪ੍ਰੇਮ ਬਣਾ ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ (ਮੱਛੀ ਪਾਣੀ ਤੋਂ ਬਿਨਾ) ਇਕ ਖਿਨ ਭੀ ਨਹੀਂ ਜੀਊ ਸਕਦੀ;

ਪਦ ਅਰਥ ਨੀਰ = ਪਾਣੀ। ਧੀਰੇ = ਧੀਰਜ ਕਰਦੀ। ਮਨ = ਹੇ ਮਨ! ਨੇਹੁ = ਪ੍ਰੇਮ। ਕਰੇਹੁ = ਕਰ।

SikhNet (Spanish)Así como el pez ama el agua y no puede ser confortado ni por un momento sin ella,

Open this shabad (25 lines, Angs 454-455) →

Ang 454 of 1430