ੴ

ਸਿੱਖਬਾਣੀ · SikhBani

Ang 455

Sri Guru Granth Sahib · Raag Aasaa · 3 shabads, 35 lines
Translations
Shabad Guru Arjan Dev Ji Raag Aasaa continued from Ang 454

ਜੈਸੀ ਚਾਤ੍ਰਿਕ ਪਿਆਸ, ਖਿਨੁ ਖਿਨੁ ਬੂੰਦ ਚਵੈ; ਬਰਸੁ ਸੁਹਾਵੇ ਮੇਹੁ ॥

jaisee chaatrik piaas, khin khin boond chavai; baras suhaave mehu |

Sant Singh KhalsaLike the song-bird, thirsting for the rain-drops, chirping each and every moment to the beautiful rain clouds.
Manmohan SinghAs a pied-cuckoo, thirsty for rain drops, chirrups every moment "rain, O beautiful cloud".
Manmohan Singh (Punjabi)ਜਿਸ ਤਰ੍ਹਾਂ ਮੀਂਹ ਦੀਆਂ ਕਣੀਆਂ ਲਈ ਤਿਹਾਇਆ ਪਪੀਹਾ, ਹਰ ਮੁਹਤ ਚੁਹਕਦਾ ਹੈ, ਹੇ ਸੁੰਦਰ ਬੱਦਲ ਵਰ੍ਹ ਪਉ।
Fareedkot Teekaਔਰ ਦ੍ਰਿਸ੍ਟਾਂਤ: ਜੈਸੀ (ਚਾਤ੍ਰਿਕੁ) ਪਪੀਹੇ ਕੋ ਪ੍ਯਾਸ ਹੋਤੀ ਹੈ ਖਿਨ ਖਿਨ ਮੇਂ ਸ੍ਵਾਂਤੀ ਬੂੰਦ ਕੇ ਵਾਸਤੇ (ਚਵੈ) ਬੋਲਤਾ ਹੈ ਕਿ ਹੇ ਸੋਭਾਇਮਾਨ ਮੇਘ ਸ੍ਵਾਂਤਿ ਬੂੰਦ ਕੋ ਬਰਸਾਉ॥
Prof. Sahib Singhਜਿਹੋ ਜਿਹਾ (ਪਪੀਹੇ ਦਾ ਪ੍ਰੇਮ ਵਰਖਾ-ਬੂੰਦ ਨਾਲ ਹੈ), ਪਪੀਹਾ ਤਿਹਾਇਆ ਹੈ (ਪਰ ਹੋਰ ਪਾਣੀ ਨਹੀਂ ਪੀਂਦਾ, ਉਹ) ਮੁੜ ਮੁੜ ਵਰਖਾ ਦੀ ਕਣੀ ਮੰਗਦਾ ਹੈ, ਤੇ ਬੱਦਲ ਨੂੰ ਆਖਦਾ ਹੈ-ਹੇ ਸੋਹਣੇ (ਮੇਘ)! ਵਰਖਾ ਕਰ।

ਪਦ ਅਰਥ ਚਾਤ੍ਰਿਕ = ਪਪੀਹਾ। ਬੂੰਦ = ਵਰਖਾ ਦੀ ਕਣੀ। ਚਵੈ = ਬੋਲਦਾ ਹੈ। ਚਵੈ ਮੇਹੁ = ਚਵੈ ਮੇਘੁ, ਬੱਦਲ ਨੂੰ ਆਖਦਾ ਹੈ। ਸੁਹਾਵੇ = ਹੇ ਸੋਹਣੇ (ਮੇਘ)! ਬਰਸੁ = ਵਰਖਾ ਕਰ।

SikhNet (Spanish)así ama a tu Señor, oh mi mente.

ਹਰਿ ਪ੍ਰੀਤਿ ਕਰੀਜੈ. ਇਹੁ ਮਨੁ ਦੀਜੈ; ਅਤਿ ਲਾਈਐ ਚਿਤੁ ਮੁਰਾਰੀ ॥

har preet kareejai. ihu man deejai; at laaeeai chit muraaree |

Sant Singh KhalsaSo love the Lord, and give to Him this mind of yours; totally focus your consciousness on the Lord.
Manmohan SinghSo love thou thy God, give to Him this soul and thoroughly fix thy attention on Lord, the killer of Mur demon.
Manmohan Singh (Punjabi)ਤੂੰ ਆਪਣੇ ਵਾਹਿਗੁਰੂ ਨਾਲ ਪ੍ਰੇਮ ਕਰ। ਇਹ ਆਤਮਾ ਉਸ ਨੂੰ ਦੇ ਦੇ ਅਤੇ ਮੁਰ ਰਾਖਸ਼ ਨੂੰ ਮਾਰਨ ਵਾਲੇ ਸੁਆਮੀ ਨਾਲ ਆਪਣੀ ਬਿਰਤੀ ਚੰਗੀ ਤਰ੍ਹਾਂ ਜੋੜ।
Fareedkot Teekaਇਸੀ ਪ੍ਰਕਾਰ ਹਰਿ ਸੇ ਪ੍ਰੀਤ ਕਰੀਏ, ਇਸ ਮਨ ਕੋ ਅਰਪਣ ਕਰੀਏ, ਅਤਿਸੇ ਕਰ ਕੇ ਮੁਰਾਰੀ ਮੇਂ ਚਿਤ ਕੋ ਲਗਾਈਏ॥
Prof. Sahib Singhਪਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ (ਪਿਆਰ ਦੇ ਵੱਟੇ ਆਪਣਾ) ਇਹ ਮਨ ਉਸ ਦੇ ਹਵਾਲੇ ਕਰਨਾ ਚਾਹੀਦਾ ਹੈ (ਤੇ ਇਸ ਤਰ੍ਹਾਂ) ਮਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜਨਾ ਚਾਹੀਦਾ ਹੈ;

ਪਦ ਅਰਥ ਦੀਜੈ = ਭੇਟ ਕਰ ਦੇਣਾ ਚਾਹੀਦਾ ਹੈ। ਮੁਰਾਰੀ = ਪਰਮਾਤਮਾ (ਨਾਲ)।

SikhNet (Spanish)Así como el Cuclillo llora de sed y va hacia las bellas nubes por unas gotas de lluvia,

ਮਾਨੁ. ਨ ਕੀਜੈ. ਸਰਣਿ ਪਰੀਜੈ; ਦਰਸਨ ਕਉ ਬਲਿਹਾਰੀ ॥

maan. na keejai. saran pareejai; darasan kau balihaaree |

Sant Singh KhalsaDo not take pride in yourself, but seek the Sanctuary of the Lord, and make yourself a sacrifice to the Blessed Vision of His Darshan.
Manmohan SinghDon't take pride, seek God's refuge and be a sacrifice unto His vision.
Manmohan Singh (Punjabi)ਹੰਕਾਰ ਨਾਂ ਕਰ, ਵਾਹਿਗੁਰੂ ਦੀ ਪਨਾਹ ਲੈ ਅਤੇ ਉਸ ਦੇ ਦੀਦਾਰ ਉਤੋਂ ਘੋਲੀ ਹੋ ਵੰਞ।
Fareedkot Teekaਮਾਨ ਨ ਕਰੀਏ, ਸਰਨ ਮੇਂ ਪੜੇ ਰਹੀਏ, ਦਰਸਨ ਕੇ ਵਾਸਤੇ ਬਲਿਹਾਰ ਜਾਈਏ॥
Prof. Sahib Singhਅਹੰਕਾਰ ਨਹੀਂ ਕਰਨਾ ਚਾਹੀਦਾ, ਪਰਮਾਤਮਾ ਦੀ ਸਰਨ ਪੈਣਾ ਚਾਹੀਦਾ ਹੈ, ਉਸ ਦੇ ਦਰਸਨ ਦੀ ਖ਼ਾਤਰ ਆਪਣਾ ਆਪ ਸਦਕੇ ਕਰਨਾ ਚਾਹੀਦਾ ਹੈ।

ਪਦ ਅਰਥ ਮਾਨੁ = ਅਹੰਕਾਰ।

SikhNet (Spanish)así ama a Tu Señor, con todo tu ser. Sin orgullo reza cayéndote a Sus Pies; sacrifícate por Su Visión.

ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ; ਧਨ ਦੇਦੀ ਸਾਚੁ ਸਨੇਹਾ ॥

gur suprasane mil naah vichhune; dhan dedee saach sanehaa |

Sant Singh KhalsaWhen the Guru is totally pleased, the separated soul-bride is re-united with her Husband Lord; she sends the message of her true love.
Manmohan SinghWhen the Guru is greatly pleased, the bride sends the massage of her true love and her parted Spouse comes and meets her.
Manmohan Singh (Punjabi)ਜਦ ਗੁਰਦੇਵ ਪਰਮ ਪ੍ਰਸੰਨ ਹੋ ਜਾਂਦੇ ਹਨ ਤਾਂ ਪਤਨੀ ਆਪਣੀ ਸੱਚੀ ਪ੍ਰੀਤ ਦਾ ਸੰਦੇਸਾ ਘਲਦੀ ਹੈ ਅਤੇ ਉਸ ਦਾ ਵਿਛੜਿਆ ਹੋਇਆ ਪਤੀ ਆ ਕੇ ਉਸ ਨੂੰ ਮਿਲ ਪੈਂਦਾ ਹੈ।
Fareedkot Teekaਇਸ ਪ੍ਰਕਾਰ ਪ੍ਰੇਮ ਕਰਨੇ ਸੇ ਜਬ ਸੋ ਸਤਗੁਰ ਪ੍ਰਸੰਨ ਹੋਇਗੇ ਤਬ (ਧਨੁ) ਇਸਤ੍ਰੀ ਸਚਾ ਸੰਦੇਸਾ ਦੇਨੇ ਲੈਨੇ, ਭਾਵ ਕਥਾ ਕੀਰਤਨ ਸੁਨਨੇ ਸੁਨਾਨੇ ਵਾਲੀ ਕੋ (ਨਾਹ) ਪਤੀ (ਵਿਛੁੰਨੇ) ਵਿਛੋੜੇ ਹੂਏ ਸੇ ਮਿਲਾਇ ਦੇਵੇਂਗੇ॥
Prof. Sahib Singhਜਿਸ ਜੀਵ-ਇਸਤ੍ਰੀ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈ ਕਰਦੀ ਹੈ-ਹੇ ਵਿਛੁੜੇ ਹੋਏ ਪ੍ਰਭੂ-ਪਤੀ! ਮੈਨੂੰ (ਆ ਕੇ) ਮਿਲ।

ਪਦ ਅਰਥ ਸੁਪ੍ਰਸੰਨੇ = ਦਇਆਵਾਨ। ਨਾਹ = ਹੇ ਨਾਥ! ਹੇ ਪ੍ਰਭੂ-ਪਤੀ! ਵਿਛੁੰਨੇ = ਹੇ ਵਿਛੁੜੇ ਹੋਏ! ਧਨ = ਜੀਵ-ਇਸਤ੍ਰੀ। ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ।

SikhNet (Spanish)Con el Guru de Intercesor, la novia manda el mensaje de Amor a su Señor.

ਕਹੁ ਨਾਨਕ. ਛੰਤ ਅਨੰਤ ਠਾਕੁਰ ਕੇ; ਹਰਿ ਸਿਉ ਕੀਜੈ ਨੇਹਾ; ਮਨ ਐਸਾ ਨੇਹੁ ਕਰੇਹੁ ॥੨॥

kahu naanak. chhant anant tthaakur ke; har siau keejai nehaa; man aisaa nehu karehu |2|

Sant Singh KhalsaSays Nanak, chant the Hymns of the Infinite Lord Master; O my mind, love Him and enshrine such love for Him. ||2||
Manmohan SinghSays Nanak, sing thou the rhythm of the Infinite Lord, O my soul and love Him and enshrine thou such an affection for Him.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਬੇਅੰਤ ਪ੍ਰਭੂ ਦੇ ਛੰਦ ਗਾਇਨ ਕਰ, ਹੇ ਮੇਰੀ ਜਿੰਦੇ! ਤੂੰ ਉਸ ਨੂੰ ਪਿਆਰ ਕਰ ਅਤੇ ਉਸ ਨਾਲ ਤੂੰ ਐਹੋ ਪਿਰਹੜੀ ਪਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਅਨੰਤ ਠਾਕੁਰ ਕੇ (ਛੰਤ) ਜਸ ਕੋ ਉਚਾਰਣ ਕਰਹੁ ਜੈਸੇ ਮਛਲੀ ਔਰ ਪਪੀਹੇ ਨੇ ਜਲ ਸ੍ਵਾਂਤਿ ਬੂੰਦ ਸੇ ਨੇਹ ਕੀਆ ਹੈ, ਐਸਾ ਹਰਿ ਸੇ ਨੇਹੁ ਕਰੋ॥੨॥
Prof. Sahib Singhਹੇ ਨਾਨਕ! ਤੂੰ ਭੀ ਬੇਅੰਤ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ। ਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ, ਅਜੇਹਾ ਪਿਆਰ (ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ ਜਿਹੋ ਜਿਹਾ ਪਪੀਹੇ ਦਾ ਵਰਖਾ ਬੂੰਦ ਨਾਲ ਹੈ) ॥੨॥

ਪਦ ਅਰਥ ਨਾਨਕ = ਹੇ ਨਾਨਕ! ਛੰਤ = ਸਿਫ਼ਤਿ-ਸਾਲਾਹ ਦੇ ਗੀਤ। ਨੇਹਾ = ਨੇਹੁ, ਪ੍ਰੇਮ ॥੨॥

SikhNet (Spanish)Dice Nanak, ¡Ama a tu Señor cantando sus Alabanzas! (2)

ਚਕਵੀ ਸੂਰ ਸਨੇਹੁ, ਚਿਤਵੈ ਆਸ ਘਣੀ; ਕਦਿ. ਦਿਨੀਅਰੁ ਦੇਖੀਐ ॥

chakavee soor sanehu, chitavai aas ghanee; kad. dineear dekheeai |

Sant Singh KhalsaThe chakvi bird is in love with the sun, and thinks of it constantly; her greatest longing is to behold the dawn.
Manmohan SinghThe Sheldrake is in love with the sun, and thinks of it, She has great longing as to when she shall behold the sun.
Manmohan Singh (Punjabi)ਸੁਰਖਾਬਨੀ (ਚਕਵੀ) ਦਾ ਸੂਰਜ ਨਾਲ ਪਿਆਰ ਹੈ ਅਤੇ ਉਸ ਨੂੰ ਚੇਤੇ ਕਰਦੀ ਹੈ ਉਸ ਨੂੰ ਬੜੀ ਤਾਂਘ ਹੈ ਕਿ ਉਹ ਕਦੋਂ ਸੂਰਜ ਨੂੰ ਵੇਖੇਗੀ।
Fareedkot Teekaਜੈਸੇ ਚਕਵੀ ਕਾ ਸੂਰਜ ਸੇ ਨੇਹੁ ਹੈ ਪ੍ਰੀਤੀ ਕਰ ਯਹੀ ਚਿਤਵਤੀ ਹੈ ਔਰ ਯਹੀ ਬਹੁਤ ਆਸਾ ਲਗ ਰਹੀ ਹੈ ਕਿ (ਦਿਨੀਅਰੁ) ਸੂਰਜ ਕੋ ਕਬ ਦੇਖੋਂ॥
Prof. Sahib Singhਹੇ (ਮੇਰੇ) ਮਨ! (ਤੈਨੂੰ) ਪਰਮਾਤਮਾ ਨਾਲ ਪਿਆਰ ਕਰਨਾ ਚਾਹੀਦਾ ਹੈ (ਉਹੋ ਜਿਹਾ ਪਿਆਰ ਜਿਹੋ ਜਿਹਾ ਚਕਵੀ ਸੂਰਜ ਨਾਲ ਕਰਦੀ ਹੈ ਤੇ ਕੋਇਲ ਅੰਬ ਨਾਲ ਕਰਦੀ ਹੈ)। ਚਕਵੀ ਦਾ ਸੂਰਜ ਨਾਲ ਪਿਆਰ ਹੈ, ਉਹ (ਸਾਰੀ ਰਾਤ ਸੂਰਜ ਦਾ ਹੀ) ਚੇਤਾ ਕਰਦੀ ਰਹਿੰਦੀ ਹੈ, ਬੜੀ ਤਾਂਘ ਕਰਦੀ ਹੈ ਕਿ ਕਦੋਂ ਸੂਰਜ ਦਾ ਦੀਦਾਰ ਹੋਵੇਗਾ।

ਪਦ ਅਰਥ ਸੂਰ = ਸੂਰਜ {सुर्य}। ਸਨੇਹੁ = ਪਿਆਰ। ਚਿਤਵੈ = ਚਿਤਾਰਦੀ ਹੈ। ਘਣੀ = ਬਹੁਤ। ਕਦਿ = ਕਦੋਂ? ਦਿਨੀਅਰੁ = {दिनकर} ਦਿਨ ਬਨਾਣ ਵਾਲਾ, ਸੂਰਜ।

SikhNet (Spanish)Así como el ganso negro ama el sol y añora ver el amanecer,

ਕੋਕਿਲ ਅੰਬ ਪਰੀਤਿ. ਚਵੈ ਸੁਹਾਵੀਆ; ਮਨ ਹਰਿ ਰੰਗੁ ਕੀਜੀਐ ॥

kokil anb pareet. chavai suhaaveea; man har rang keejeeai |

Sant Singh KhalsaThe cuckoo is in love with the mango tree, and sings so sweetly. O my mind, love the Lord in this way.
Manmohan SinghThe cuckoo is in love with the mango, and sings sweetly. So do thou love God, O my soul.
Manmohan Singh (Punjabi)ਕੋਇਲ ਦਾ ਅੰਬ ਨਾਲ ਪ੍ਰੇਮ ਹੈ ਅਤੇ ਮਿੱਠਾ ਮਿੱਠਾ ਗਾਉਂਦੀ ਹੈ। ਏਸੇ ਤਰ੍ਹਾਂ ਹੀ ਤੂੰ ਵਾਹਿਗੁਰੂ ਨੂੰ ਪਿਆਰ ਕਰ, ਹੇ ਮੇਰੀ ਜਿੰਦੇ!
Fareedkot Teekaਜੈਸੇ ਕੋਇਲ (ਸੁਹਾਵੀਆ) ਸੋਭਨੀਕ ਅੰਬ ਕੋ ਦੇਖ ਕਰ (ਚਵੈ) ਬੋਲਤੀ ਹੈ, ਹੇ ਮਨ! ਇਸ ਪ੍ਰਕਾਰ ਹਰਿ ਸੇ ਪ੍ਰੀਤੀ ਕਰੀਏ॥
Prof. Sahib Singh(ਉਹੋ ਜਿਹਾ ਪਿਆਰ ਜਿਹੋ ਜਿਹਾ ਕੋਇਲ ਅੰਬ ਨਾਲ ਕਰਦੀ ਹੈ) ਕੋਇਲ ਦਾ ਅੰਬ ਨਾਲ ਪਿਆਰ ਹੈ (ਉਹ ਅੰਬ ਦੇ ਰੁੱਖ ਉਤੇ ਬੈਠ ਕੇ) ਸੋਹਣਾ ਬੋਲਦੀ ਹੈ। ਪਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ।

ਪਦ ਅਰਥ ਕੋਕਿਲ = ਕੋਇਲ। ਚਵੈ ਸੁਹਾਵਿਆ = ਮਿੱਠਾ ਬੋਲਦੀ ਹੈ। ਰੰਗੁ = ਪਿਆਰ।

SikhNet (Spanish)así como los pájaros viven extasiados en los árboles de mango, así ama a tu Señor.

ਹਰਿ ਪ੍ਰੀਤਿ ਕਰੀਜੈ, ਮਾਨੁ. ਨ ਕੀਜੈ; ਇਕ ਰਾਤੀ ਕੇ, ਹਭਿ ਪਾਹੁਣਿਆ ॥

har preet kareejai, maan. na keejai; ik raatee ke, habh paahuniaa |

Sant Singh KhalsaLove the Lord, and do not take pride in yourself; everyone is a guest for a single night.
Manmohan SinghLove God and take not pride, as all are but guests of a single night.
Manmohan Singh (Punjabi)ਵਾਹਿਗੁਰੂ ਨਾਲ ਪ੍ਰੇਮ ਕਰ ਅਤੇ ਹੰਕਾਰ ਨਾਂ ਕਰ। ਸਾਰੇ ਹੀ ਕੇਵਲ ਇਕ ਰਾਤ੍ਰੀ ਦੇ ਮਹਿਮਾਨ ਹਨ।
Fareedkot Teekaਹਰੀ ਸੇ ਪ੍ਰੀਤੀ ਕਰੀਏ ਪ੍ਰੀਤੀ ਕਾ ਅਭਿਮਾਨੁ ਨ ਕਰੀਏ, ਕਿਉਂਕਿ ਸੰਸਾਰ ਮੇਂ (ਹਭਿ) ਸਭ ਜੀਵ ਏਕ ਰਾਤ੍ਰਿ ਕੇ ਪਰਾਹੁਣੇ ਹੈਂ, ਭਾਵ ਅਲਪ ਕਾਲ ਕੇ ਰਹਨੇ ਵਾਲੇ ਹੈਂ॥
Prof. Sahib Singh(ਆਪਣੇ ਕਿਸੇ ਧਨ-ਪਦਾਰਥ ਆਦਿਕ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਥੇ ਅਸੀ) ਸਾਰੇ ਇਕ ਰਾਤ ਦੇ ਪ੍ਰਾਹੁਣੇ (ਹੀ) ਹਾਂ।

ਪਦ ਅਰਥ ਹਭਿ = ਸਾਰੇ। ਪਾਹੁਣਿਆ = ਪ੍ਰਾਹੁਣੇ।

SikhNet (Spanish)Ámalo con toda humildad, pues has venido a esta vida de visita por una noche solitaria.

ਅਬ. ਕਿਆ ਰੰਗੁ ਲਾਇਓ, ਮੋਹੁ ਰਚਾਇਓ; ਨਾਗੇ ਆਵਣ ਜਾਵਣਿਆ ॥

ab. kiaa rang laaeo, mohu rachaaeo; naage aavan jaavaniaa |

Sant Singh KhalsaNow, why are you entangled in pleasures, and engrossed in emotional attachment? Naked we come, and naked we go.
Manmohan SinghNow, why art thou involved in revelments and engrossed in worldly attachments? The mortal comes and goes naked.
Manmohan Singh (Punjabi)ਹੁਣ ਤੂੰ ਕਿਉਂ ਰੰਗ-ਰਲੀਆਂ ਵਿੱਚ ਫਸ ਕੇ ਸੰਸਾਰੀ ਮਮਤਾ ਅੰਦਰ ਖੱਚਤ ਹੋ ਗਿਆ ਹੈਂ? ਜੀਵ ਨੰਗਾ ਹੀ ਆਉਂਦਾ ਤੇ ਜਾਂਦਾ ਹੈ।
Fareedkot Teekaਨਾਂਗੇ ਆਏ ਹੈ ਨੰਗੇ ਜਾਇੰਗੇ। ਹੇ ਮਨ, ਭਾਵ ਜੀਵ! ਸੋ ਅਬ ਤੂੰ ਸਚੀ ਪ੍ਰੀਤ ਕੋ ਤ੍ਯਾਗ ਕਰ ਇਨ ਮੇਂ ਕ੍ਯਾ ਪ੍ਰੇਮ ਲਗਾਇਆ ਹੈ, ਮੋਹ ਕਰ ਮਨ ਕੋ ਪਦਾਰਥੋਂ ਮੇਂ ਖਚਤ ਕਰਾ ਹੈ॥
Prof. Sahib Singhਫਿਰ ਭੀ ਤੂੰ ਕਿਉਂ (ਜਗਤ ਨਾਲ) ਪਿਆਰ ਪਾਇਆ ਹੈ, ਮਾਇਆ ਨਾਲ ਮੋਹ ਬਣਾਇਆ ਹੋਇਆ ਹੈ, (ਇਥੇ ਸਭ) ਨੰਗੇ (ਖ਼ਾਲੀ-ਹੱਥ) ਆਉਂਦੇ ਹਨ ਤੇ (ਇਥੋਂ) ਨੰਗੇ (ਖ਼ਾਲੀ-ਹੱਥ) ਹੀ ਚਲੇ ਜਾਂਦੇ ਹਨ।
SikhNet (Spanish)Entonces, ¿por qué involucrarte aquí cuando todo lo vas a tener que dejar? Desnudo como viniste, desnudo te irás.

ਥਿਰੁ ਸਾਧੂ ਸਰਣੀ. ਪੜੀਐ ਚਰਣੀ; ਅਬ ਟੂਟਸਿ ਮੋਹੁ, ਜੁ ਕਿਤੀਐ ॥

thir saadhoo saranee. parreeai charanee; ab ttoottas mohu, ju kiteeai |

Sant Singh KhalsaSeek the eternal Sanctuary of the Holy and fall at their feet, and the attachments which you feel shall depart.
Manmohan SinghBy seeking saints' shelter and falling at his Feet, the secular attachment, which thou now feelest, shall depart and thou shalt becomes immortal.
Manmohan Singh (Punjabi)ਸੰਤਾਂ ਦੀ ਪਨਾਹ ਲੈਣ ਅਤੇ ਉਹਨਾਂ ਦੇ ਪੈਰਾਂ ਉਤੇ ਡਿਗਣ ਦੁਆਰਾ ਦੁਨਿਆਵੀ ਖਿੱਚ, ਜਿਹੜੀ ਤੂੰ ਹੁਣ ਅਨੁਭਵ ਕਰਦਾ ਹੈਂ, ਮਿੱਟ ਜਾਵੇਗੀ, ਅਤੇ ਤੂੰ ਅਹਿੱਲ ਥੀ ਵੰਞੇਗਾਂ।
Fareedkot Teekaਸਾਧੂਓਂ ਕੀ ਸਰਣ ਸਿਥਰ ਹੈ, ਤਾਂ ਤੇ ਉਨ ਕੀ ਚਰਨੀ ਪੜੀਏ ਅਰੁ ਅਬ ਜੋ ਮੋਹ ਕੀਆ ਹੂਆ ਹੈ, ਸੋ ਟੂਟ ਜਾਇਗਾ॥
Prof. Sahib Singhਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ, ਗੁਰੂ ਦੇ ਚਰਨੀਂ ਪੈਣਾ ਚਾਹੀਦਾ ਹੈ (ਗੁਰੂ ਦੀ ਸਰਨ ਪਿਆਂ ਹੀ ਮਨ) ਅਡੋਲ ਹੋ ਸਕਦਾ ਹੈ, ਤੇ ਤਦੋਂ ਹੀ ਇਹ ਮੋਹ ਟੁੱਟੇਗਾ ਜੇਹੜਾ ਤੂੰ (ਮਾਇਆ ਨਾਲ) ਬਣਾਇਆ ਹੋਇਆ ਹੈ।

ਪਦ ਅਰਥ ਥਿਰੁ = ਅਡੋਲ ਚਿੱਤ। ਜੁ = ਜੇਹੜਾ ਮੋਹ। ਕਿਤੀਐ = ਤੂੰ ਬਣਾਇਆ ਹੋਇਆ ਹੈ।

SikhNet (Spanish)Pero siempre duradero es el Refugio de los Santos, así es que póstrate a Sus Pies para que tus amarras sean cortadas.

ਕਹੁ ਨਾਨਕ. ਛੰਤ ਦਇਆਲ ਪੁਰਖ ਕੇ, ਮਨ ਹਰਿ ਲਾਇ ਪਰੀਤਿ; ਕਬ ਦਿਨੀਅਰੁ ਦੇਖੀਐ ॥੩॥

kahu naanak. chhant deaal purakh ke, man har laae pareet; kab dineear dekheeai |3|

Sant Singh KhalsaSays Nanak, chant the Hymns of the Merciful Lord God, and enshrine love for the Lord, O my mind; otherwise, how will you come to behold the dawn? ||3||
Manmohan SinghSays Nanak, sing thou the hymns of the Merciful Master and enshrine affection for God, O man, otherwise how shalt thou see God, the Sun?
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ ਤੂੰ ਮਿਹਰਬਾਨ ਮਾਲਕ ਦੇ ਛੰਦ ਗਾਇਨ ਕਰ ਅਤੇ ਵਾਹਿਗੁਰੂ ਨਾਲ ਨੇਹੁੰ ਗੰਢ, ਹੇ ਬੰਦੇ! ਨਹੀਂ ਤਾਂ ਤੂੰ ਵਾਹਿਗੁਰੂ ਸੂਰਜ ਨੂੰ ਕਿਸ ਤਰ੍ਹਾਂ ਵੇਖੇਗਾਂ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਦ੍ਯਾਲ ਪੁਰਖ ਹਰੀ ਕੇ (ਛੰਤ) ਜਸ ਕੋ ਗਾਉ ਅਰੁ ਉਸ ਹਰੀ ਮੇਂ ਪ੍ਰੀਤ ਕੋ ਲਗਾਉ ਔ ਐਸੇ ਪ੍ਰਾਰਥਨਾ ਕਰੁ, ਜੋ ਹੇ ਮਹਾਰਾਜ! ਹਮ ਕੋ ਕਬ ਸੂਰਜਵਤ ਅਪਨਾ ਪ੍ਰਕਾਸ਼ ਦਿਖਾਓਗੇ॥੩॥
Prof. Sahib Singhਹੇ ਨਾਨਕ! ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, ਆਪਣੇ ਮਨ ਵਿਚ ਪਰਮਾਤਮਾ ਨਾਲ ਪਿਆਰ ਬਣਾ (ਉਸੇ ਤਰ੍ਹਾਂ ਜਿਵੇਂ ਚਕਵੀ ਸਾਰੀ ਰਾਤ ਤਾਂਘ ਕਰਦੀ ਰਹਿੰਦੀ ਹੈ ਕਿ) ਕਦੋਂ ਸੂਰਜ ਦਾ ਦਰਸਨ ਹੋਵੇਗਾ ॥੩॥

ਪਦ ਅਰਥ ਮਨਿ = ਮਨ ਵਿਚ ॥੩॥

SikhNet (Spanish)Canta las Alabanzas del Señor para poder ver el día de la Liberación. (3)

ਨਿਸਿ ਕੁਰੰਕ ਜੈਸੇ. ਨਾਦ ਸੁਣਿ ਸ੍ਰਵਣੀ ਹੀਉ ਡਿਵੈ; ਮਨ ਐਸੀ ਪ੍ਰੀਤਿ ਕੀਜੈ ॥

nis kurank jaise. naad sun sravanee heeo ddivai; man aisee preet keejai |

Sant Singh KhalsaLike the deer in the night, who hears the sound of the bell and gives his heart - O my mind, love the Lord in this way.
Manmohan SinghAs the deer at night, hearing with his ears the sound of the bell, gives his heart, so love thou the Lord, O man.
Manmohan Singh (Punjabi)ਜਿਸ ਤਰ੍ਹਾਂ ਰਾਤ ਨੂੰ ਹਰਨ ਘੰਡੇਹੜੇ ਦੀ ਆਵਾਜ ਆਪਣੇ ਕੰਨਾਂ ਨਾਲ ਸ੍ਰਵਣ ਕਰਕੇ ਆਪਣਾ ਦਿਲ ਦੇ ਦਿੰਦਾ ਹੈ, ਏਸੇ ਤਰ੍ਹਾਂ ਹੀ ਤੂੰ ਸੁਆਮੀ ਨੂੰ ਪਿਆਰ ਕਰ, ਹੇ ਬੰਦੇ!
Fareedkot Teekaਰਾਤ੍ਰ ਕੋ (ਕੁਰੰਕ) ਮ੍ਰਿਗ ਜੈਸੇ ਘੰਟਾ ਹੇਰੇ ਕਾ ਸ਼ਬਦ ਸੁਣ ਕਰ (ਹੀਉ) ਹਿਰਦਾ ਓਰ ਲਗਾਇ ਦੇਤਾ ਹੈ, ਹੇ ਮਨ! ਐਸੀ ਪ੍ਰੀਤਿ ਕਰੁ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਪਾਣਾ ਚਾਹੀਦਾ ਹੈ ਜਿਹੋ ਜਿਹਾ ਪਿਆਰ ਹਰਨ ਪਾਂਦਾ ਹੈ, ਰਾਤ ਵੇਲੇ ਹਰਨ ਘੰਡੇ ਹੇੜੇ ਦੀ ਆਵਾਜ਼ ਆਪਣੇ ਕੰਨੀਂ ਸੁਣ ਕੇ ਆਪਣਾ ਹਿਰਦਾ (ਉਸ ਆਵਾਜ਼ ਦੇ) ਹਵਾਲੇ ਕਰ ਦੇਂਦਾ ਹੈ।

ਪਦ ਅਰਥ ਨਿਸਿ = ਰਾਤ ਵੇਲੇ। ਕੁਰੰਕ = ਹਰਨ। ਨਾਦ = (ਘੰਡੇ ਹੇੜੇ ਦੀ) ਆਵਾਜ਼। ਸ੍ਰਵਣੀ = ਕੰਨਾਂ ਨਾਲ। ਹੀਉ = ਹਿਰਦਾ। ਡਿਵੈ = ਦੇਂਦਾ ਹੈ। ਮਨ = ਹੇ ਮਨ!

SikhNet (Spanish)Así, como al escuchar la música de las trompetas de los cazadores,

ਜੈਸੀ ਤਰੁਣਿ ਭਤਾਰ, ਉਰਝੀ ਪਿਰਹਿ ਸਿਵੈ; ਇਹੁ ਮਨੁ ਲਾਲ ਦੀਜੈ ॥

jaisee tarun bhataar, urajhee pireh sivai; ihu man laal deejai |

Sant Singh KhalsaLike the wife, who is bound by love to her husband, and serves her beloved - like this, give your heart to the Beloved Lord.
Manmohan SinghAs the wife, entangled in love of her husband, serves her darling, so give thou this heart to thy Beloved,
Manmohan Singh (Punjabi)ਜਿਸ ਤਰ੍ਹਾਂ ਆਪਣੇ ਪਤੀ ਦੇ ਪਿਆਰ ਅੰਦਰ ਰਚੀ ਹੋਈ ਪਤਨੀ ਆਪਣੇ ਪਿਆਰੇ ਦੀ ਸੇਵਾ ਕਰਦੀ ਹੈ, ਓਸੇ ਤਰ੍ਹਾਂ ਹੀ ਤੂੰ ਇਹ ਦਿਲ ਆਪਣੇ ਪ੍ਰੀਤਮ (ਪ੍ਰਭੂ) ਨੂੰ ਦੇ ਦੇ।
Fareedkot Teekaਜੈਸੇ (ਤਰੁਣਿ) ਇਸਤ੍ਰੀ (ਭਤਾਰ) ਪਤਿ ਕੇ ਪ੍ਰੇਮ ਮੇਂ ਉਲਝੀ ਹੁਈ ਪਤਿ ਕੀ (ਸਿਵੈ) ਸੇਵਾ ਕਰਤੀ ਹੈ, ਤਿਸੀ ਪ੍ਰਕਾਰ ਇਸ ਮਨ ਕੋ ਲਾਲ ਪ੍ਯਾਰੇ ਵਾਹਗੁਰੂ ਮੇਂ ਦੇਹੁ॥
Prof. Sahib Singhਜਿਵੇਂ ਜਵਾਨ ਇਸਤ੍ਰੀ ਆਪਣੇ ਪਤੀ ਦੇ ਪਿਆਰ ਵਿਚ ਬੱਝੀ ਹੋਈ ਪਤੀ ਦੀ ਸੇਵਾ ਕਰਦੀ ਹੈ, (ਉਸੇ ਤਰ੍ਹਾਂ ਹੇ ਭਾਈ!) ਆਪਣਾ ਇਹ ਮਨ ਸੋਹਣੇ ਪ੍ਰਭੂ ਨੂੰ ਦੇਣਾ ਚਾਹੀਦਾ ਹੈ, ਤੇ ਉਸ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ।

ਪਦ ਅਰਥ ਤਰੁਣਿ = ਜਵਾਨ ਇਸਤ੍ਰੀ। ਉਰਝੀ = ਫਸੀ ਹੋਈ। ਸਿਵੈ = ਸੇਵਾ ਕਰਦੀ ਹੈ। ਲਾਲ = ਸੁਹਣੇ (ਹਰੀ) ਨੂੰ।

SikhNet (Spanish)el venado brinca y se delata, de igual forma ocurre con tu Señor.

ਮਨੁ ਲਾਲਹਿ ਦੀਜੈ, ਭੋਗ ਕਰੀਜੈ; ਹਭਿ ਖੁਸੀਆ ਰੰਗ ਮਾਣੇ ॥

man laaleh deejai, bhog kareejai; habh khuseea rang maane |

Sant Singh KhalsaGive your heart to your Beloved Lord, and enjoy His bed, and enjoy all pleasure and bliss.
Manmohan SinghGive thy heart to thy Love and enjoy His bed (society). Thus shalt thou experience all joy and bliss.
Manmohan Singh (Punjabi)ਆਪਣਾ ਦਿਲ ਆਪਣੇ ਦਿਲਬਰ ਨੂੰ ਦੇ ਦੇ ਅਤੇ ਉਸ ਦੇ ਪਲੰਘ (ਸੰਗ) ਨੂੰ ਮਾਣ। ਇਸ ਤਰ੍ਹਾਂ ਤੂੰ ਸਮੂਹ ਅਨੰਦ ਤੇ ਪ੍ਰਸੰਨਤਾ ਦਾ ਰਸ ਲੈ ਲਵੇਗਾ।
Fareedkot Teekaਫਿਰ ਲਾਲ ਪਿਆਰੇ ਕੋ ਮਨ ਦੇ ਕੇ ਅਭੇਦ ਹੋ ਕਰ ਬ੍ਰਹਮਾਨੰਦ ਕੋ ਭੋਗਨਾ ਕਰੀਏ। ਜਿਨੋਂ ਨੇ ਮਨ ਦੀਆ ਹੈ ਸਭ ਪ੍ਰਕਾਰ ਕੀਆਂ ਖੁਸ਼ੀਆਂ ਅਨੰਦ ਕੋ ਭੋਗਤੇ ਹੈਂ॥
Prof. Sahib Singh(ਜੇਹੜੀ ਜੀਵ-ਇਸਤ੍ਰੀ ਆਪਣਾ ਮਨ ਪ੍ਰਭੂ-ਪਤੀ ਦੇ ਹਵਾਲੇ ਕਰਦੀ ਹੈ ਉਹ ਉਸ) ਦੇ ਮਿਲਾਪ ਦੀਆਂ ਸਾਰੀਆਂ ਖ਼ੁਸ਼ੀਆਂ ਮਿਲਾਪ ਦੇ ਸਾਰੇ ਆਨੰਦ ਮਾਣਦੀ ਹੈ।

ਪਦ ਅਰਥ ਲਾਲਹਿ = ਲਾਲ ਨੂੰ। ਹਭਿ = ਸਾਰੀਆਂ।

SikhNet (Spanish)Ámalo así como la novia entrega su mente a su amado y goza en su aposento de todos los placeres y alegrías.

ਪਿਰੁ ਅਪਨਾ ਪਾਇਆ. ਰੰਗੁ ਲਾਲੁ ਬਣਾਇਆ; ਅਤਿ ਮਿਲਿਓ ਮਿਤ੍ਰ ਚਿਰਾਣੇ ॥

pir apanaa paaeaa. rang laal banaaeaa; at milio mitr chiraane |

Sant Singh KhalsaI have obtained my Husband Lord, and I am dyed in the deep crimson color of His Love; after such a long time, I have met my Friend.
Manmohan SinghI have obtained my love, assumed red colour and met my Friend (God) after a very long time.
Manmohan Singh (Punjabi)ਮੈਂ ਆਪਣੇ ਪਿਆਰੇ ਨੂੰ ਪਾ ਲਿਆ ਹੈ, ਸੂਹੀ ਰੰਗਤ ਅਖਤਿਆਰ ਕਰ ਲਈ ਹੈ ਅਤੇ ਬੜੇ ਹੀ ਚਿਰ ਤੋਂ ਮਗਰੋਂ ਆਪਣੇ ਯਾਰ (ਹਰੀ) ਨੂੰ ਮਿਲਿਆ ਹਾਂ।
Fareedkot Teekaਅਪਨਾ ਪਤੀ ਪਾਯਾ ਹੈ ਔਰ ਪ੍ਯਾਰੇ ਸੇ ਪ੍ਰੇਮੁ ਬਨਾਯਾ ਹੈ, ਅਤੀ (ਚਿਰਾਣੇ), ਭਾਵ ਅਨਾਦੀ ਮਿਤ੍ਰ ਸ੍ਰੀ ਵਾਹਿਗੁਰੂ ਮਿਲਾ ਹੈ॥
Prof. Sahib Singhਉਹ ਆਪਣੇ ਪ੍ਰਭੂ-ਪਤੀ ਨੂੰ (ਆਪਣੇ ਅੰਦਰ ਹੀ) ਲੱਭ ਲੈਂਦੀ ਹੈ, ਉਹ ਆਪਣੀ ਆਤਮਾ ਨੂੰ ਗੂੜ੍ਹਾ ਪ੍ਰੇਮ-ਰੰਗ ਚਾੜ੍ਹ ਲੈਂਦੀ ਹੈ (ਜਿਵੇਂ ਸੁਹਾਗਣ ਲਾਲ ਕੱਪੜਾ ਪਹਿਨਦੀ ਹੈ) ਉਹ ਮੁੱਢ ਕਦੀਮਾਂ ਦੇ ਮਿੱਤਰ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ।

ਪਦ ਅਰਥ ਅਤਿ ਚਿਰਾਣੇ = ਮੁੱਢ ਕਦੀਮਾਂ ਦੇ।

SikhNet (Spanish)Ella recibe a su Esposo y se viste de rojo porque ha encontrado a su Verdadero Amigo, al de Todos los Tiempos.

ਗੁਰੁ ਥੀਆ ਸਾਖੀ, ਤਾ ਡਿਠਮੁ ਆਖੀ; ਪਿਰ ਜੇਹਾ. ਅਵਰੁ ਨ ਦੀਸੈ ॥

gur theea saakhee, taa ddittham aakhee; pir jehaa. avar na deesai |

Sant Singh KhalsaWhen the Guru became my advocate, then I saw the Lord with my eyes. No one else looks like my Beloved Husband Lord.
Manmohan SinghWhen the Guru became the intercessor, then I saw the Lord with mine eyes. None else appears to me like my Beloved.
Manmohan Singh (Punjabi)ਜਦ ਗੁਰੂ ਜੀ ਵਿਚੋਲੇ ਬਣੇ ਤਦ ਮੈਂ ਆਪਣੀਆਂ ਅੱਖਾਂ ਨਾਲ ਪ੍ਰਭੂ-ਪਤੀ ਨੂੰ ਵੇਖ ਲਿਆ। ਹੋਰ ਕੋਈ ਮੈਨੂੰ ਮੇਰੇ ਪ੍ਰੀਤਮ ਵਰਗਾ ਨਜਰ ਨਹੀਂ ਆਉਂਦਾ।
Fareedkot Teekaਜਬ ਗੁਰੂ ਸਾਖੀ ਸਿਖ੍ਯਾ ਦੇਨੇ ਵਾਲਾ ਹੂਆ ਹੈ ਤਬ ਆਕਲ ਪੁਰਖੁ ਨੇਤ੍ਰੋਂ ਸੇ (ਡਿਠਮੁ) ਦੇਖਾ ਹੈ, ਭਾਵ ਸਾਖ੍ਯਾਤਕਾਰ ਹੂਆ ਹੈ। ਜਿਸ ਪਤੀ ਕੇ ਸਮਾਨ ਕੋਈ ਦੂਸਰਾ ਦਿਖਲਾਈ ਨਹੀਂ ਪੜਤਾ ॥
Prof. Sahib Singh(ਹੇ ਸਖੀ! ਜਦੋਂ ਤੋਂ) ਗੁਰੂ ਮੇਰਾ ਵਿਚੋਲਾ ਬਣਿਆ ਹੈ, ਮੈਂ ਪ੍ਰਭੂ-ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ, ਮੈਨੂੰ ਪ੍ਰਭੂ-ਪਤੀ ਵਰਗਾ ਹੋਰ ਕੋਈ ਨਹੀਂ ਦਿੱਸਦਾ।

ਪਦ ਅਰਥ ਸਾਖੀ = ਗਵਾਹ, ਵਿਚੋਲਾ। ਡਿਠਮੁ = ਮੈਂ ਵੇਖ ਲਿਆ ਹੈ। ਆਖੀ = ਅੱਖਾਂ ਨਾਲ।

SikhNet (Spanish)Cuando el Guru se volvió el Intercesor, vi a mi Señor sin igual, con mis propios ojos.

ਕਹੁ ਨਾਨਕ. ਛੰਤ ਦਇਆਲ ਮੋਹਨ ਕੇ, ਮਨ ਹਰਿ ਚਰਣ ਗਹੀਜੈ; ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥

kahu naanak. chhant deaal mohan ke, man har charan gaheejai; aisee man preet keejai |4|1|4|

Sant Singh KhalsaSays Nanak, chant the Hymns of the merciful and fascinating Lord, O mind. Grasp the lotus feet of the Lord, and enshrine such love for Him in your mind. ||4||1||4||
Manmohan SinghSays Nanak, sing thou the Chhant (hymns) of the compassionate and fascinating Lord. O man, grasp God's Feet and bear thou Him such love in thy mind.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਦਇਆਵਾਨ ਅਤੇ ਮਨਮੋਹਨ ਸੁਆਮੀ ਦੇ ਛੰਦ ਗਾਇਨ ਕਰ, ਹੇ ਬੰਦੇ! ਵਾਹਿਗੁਰੂ ਦੇ ਪੈਰ ਪਕੜ ਅਤੇ ਆਪਣੇ ਹਿਰਦੇ ਅੰਦਰ ਉਸ ਨਾਲ ਐਸ ਤਰ੍ਹਾਂ ਦੀ ਪਿਰਹੜੀ ਪਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦ੍ਯਾਲ ਮੋਹਨ ਕੇ ਜਸ ਕੋ ਉਚਾਰਨ ਕਰੀਏ ਹਰਿ ਚਰਨੋਂ ਕੋ ਗ੍ਰਹਣ ਕਰੀਐ, ਹੇ ਮਨ! ਐਸੀ ਪ੍ਰੀਤੀ ਕਰੀਏ॥੪॥੧॥੪॥
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਮਨ! ਦਇਆ ਦੇ ਘਰ, ਤੇ ਮਨ ਨੂੰ ਮੋਹ ਲੈਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹੁ। ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਪਾਣਾ ਚਾਹੀਦਾ ਹੈ (ਜਿਹੋ ਜਿਹਾ ਹਰਨ ਨਾਦ ਨਾਲ ਪਾਂਦਾ ਹੈ ਜਿਹੋ ਜਿਹਾ ਜਵਾਨ ਇਸਤ੍ਰੀ ਆਪਣੇ ਪਤੀ ਨਾਲ ਪਾਂਦੀ ਹੈ) ॥੪॥੧॥੪॥

ਪਦ ਅਰਥ ਮੋਹਨ = ਮਨ ਨੂੰ ਮੋਹ ਲੈਣ ਵਾਲਾ ਹਰੀ {ਖ਼ਿਆਲ ਕਰਨਾ ਜੀ, ਲਫ਼ਜ਼ 'ਮੋਹਨ' ਪਰਮਾਤਮਾ ਵਾਸਤੇ ਹੈ। "ਮੋਹਨ ਤੇਰੈ ਊਚੇ ਮੰਦਰਿ" = ਉਥੇ ਭੀ 'ਮੋਹਨ' ਪਰਮਾਤਮਾ ਹੀ ਹੈ}। ਗਹੀਜੈ = ਪਕੜ ਲੈਣਾ ਚਾਹੀਦਾ ਹੈ ॥੪॥੧॥੪॥

SikhNet (Spanish)Dice Nanak, ¡Canta las Alabanzas de tu Dios Benévolo y Encantador y Ámalo aferrándote a Sus Pies! (4-1-4)

Open this shabad (25 lines, Angs 454-455) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl||
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਬਨੁ ਬਨੁ ਫਿਰਤੀ ਖੋਜਤੀ; ਹਾਰੀ ਬਹੁ ਅਵਗਾਹਿ ॥

ban ban firatee khojatee; haaree bahu avagaeh |

Sant Singh KhalsaFrom forest to forest, I wandered searching; I am so tired of taking baths at sacred shrines of pilgrimage.
Manmohan SinghOf roaming and searching from forest to forest and having ablutions at holy places I have become very weary.
Manmohan Singh (Punjabi)ਜੰਗਲ ਜੰਗਲ ਅੰਦਰ ਭਟਕਦੀ ਤੇ ਭਾਲਦੀ ਅਤੇ ਤੀਰਥਾਂ ਤੇ ਇਸ਼ਨਾਨ ਕਰਦੀ ਮੈਂ ਬਹੁਤੀ ਥੱਕ ਗਈ ਹਾਂ।
Fareedkot Teekaਮੇਰੀ ਬੁਧੀ ਪ੍ਯਾਰੇ ਕੋ ਬਨ ਬਨ ਖੋਜਤੀ ਫਿਰਤੀ ਥੀ। ਬਹੁਤ ਸ਼ਾਸਤ੍ਰੋਂ ਕਾ ਅਵਗਾਹਨ ਕਰਤੇ ਥਕਤ ਭਈ ਥੀ, ਪਰੰਤੂ ਪਤਿ ਮਿਲਾ ਨਹੀਂ ਥਾ॥
Prof. Sahib Singh(ਸਾਰੀ ਲੁਕਾਈ ਪਰਮਾਤਮਾ ਦੀ ਪ੍ਰਾਪਤੀ ਵਾਸਤੇ) ਹਰੇਕ ਜੰਗਲ ਖੋਜਦੀ ਫਿਰੀ, (ਜੰਗਲਾਂ ਵਿਚ) ਭਾਲ ਕਰ ਕਰ ਥੱਕ ਗਈ (ਪਰ ਪਰਮਾਤਮਾ ਨਾਹ ਲੱਭਾ)।

ਪਦ ਅਰਥ ਬਨੁ ਬਨੁ = ਹਰੇਕ ਜੰਗਲ। ਹਾਕੀ = ਥੱਕ ਗਈ। ਅਵਗਾਹਿ = ਗਾਹ ਕੇ, ਭਾਲ ਕਰ ਕਰ ਕੇ।

SikhNet (Spanish)Busqué y busqué por todas partes y me cansé de tanta búsqueda,

ਨਾਨਕ. ਭੇਟੇ ਸਾਧ ਜਬ; ਹਰਿ ਪਾਇਆ ਮਨ ਮਾਹਿ ॥੧॥

naanak. bhette saadh jab; har paaeaa man maeh |1|

Sant Singh KhalsaO Nanak, when I met the Holy Saint, I found the Lord within my mind. ||1||
Manmohan SinghNanak, When I met with the saints, I found my God within my mind.
Manmohan Singh (Punjabi)ਨਾਨਕ, ਜਦ ਮੈਂ ਸੰਤ-ਗੁਰੂ ਨੂੰ ਮਿਲ ਪਈ, ਤਾਂ ਮੈਂ ਆਪਣੇ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਹੀ ਪਾ ਲਿਆ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਾਧੂ ਮਿਲੇ ਤਬ ਹਰਿ ਪ੍ਯਾਰੇ ਕੋ ਮਨ ਅੰਤਸਕਰਣ ਮੇਂ ਹੀ ਪਾਇ ਲੀਆ ਹੈ॥੧॥☬ਪ੍ਰਭੂ ਕਾ ਪ੍ਰਤਾਪ ਬਰਨਨ ਕਰਤੇ ਹੂਏ ਸਨਮੁਖ ਕਹਤੇ ਹੈਂ:
Prof. Sahib Singhਹੇ ਨਾਨਕ! (ਜਿਸ ਵਡ-ਭਾਗੀ ਨੂੰ) ਜਦੋਂ ਗੁਰੂ ਮਿਲ ਪਿਆ, ਉਸ ਨੇ ਆਪਣੇ ਮਨ ਵਿਚ (ਪਰਮਾਤਮਾ ਨੂੰ) ਲੱਭ ਲਿਆ ॥੧॥

ਪਦ ਅਰਥ ਸਾਧ = ਗੁਰੂ। ਮਾਹਿ = ਵਿਚ ॥੧॥

SikhNet (Spanish)pero encontrando al Santo, el Señor se reveló en mi propia mente. (1)

Open this shabad →

Shabad Guru Arjan Dev Ji Raag Aasaa continues on Ang 456

ਛੰਤ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਦ।
Prof. Sahib Singhਛੰਤ।

ਪਦ ਅਰਥ ਛੰਤ।

SikhNet (Spanish)Chhant

ਜਾ ਕਉ ਖੋਜਹਿ; ਅਸੰਖ ਮੁਨੀ, ਅਨੇਕ ਤਪੇ ॥

jaa kau khojeh; asankh munee, anek tape |

Sant Singh KhalsaCountless silent sages and innumerable ascetics seek Him;
Manmohan SinghWhom countless silent sages and so many penitents seek for;
Manmohan Singh (Punjabi)ਜਿਸ ਨੂੰ ਅਣਗਿਣਤ ਖਾਮੋਸ਼ ਰਿਸ਼ੀ ਅਤੇ ਬਹੁਤੇ ਤਪਸਵੀ ਭਾਲਦੇ ਹਨ।
Fareedkot Teekaਜਿਸ ਤੁਝ ਕੋ ਅਸੰਖ ਮੁਨਿ ਅਨੇਕ ਤਪਸ੍ਵੀ ਖੋਜਤੇ ਹੈਂ॥
Prof. Sahib Singhਜਿਸ ਪਰਮਾਤਮਾ ਨੂੰ ਬੇਅੰਤ ਸਮਾਧੀ-ਇਸਥਿਤ ਰਿਸ਼ੀ ਅਤੇ ਅਨੇਕਾਂ ਧੂਣੀਆਂ ਤਪਾਣ ਵਾਲੇ ਸਾਧੂ ਲੱਭਦੇ ਹਨ,

ਪਦ ਅਰਥ ਜਾ ਕਉ = ਜਿਸ ਨੂੰ। ਅਸੰਖ = ਅਣਗਿਣਤ। ਮੁਨੀ = ਸਮਾਧੀਆਂ ਲਾਣ ਵਾਲੇ। ਤਪੇ = ਧੂਣੀਆਂ ਤਪਾਣ ਵਾਲੇ।

SikhNet (Spanish)Aquél a Quien millones de ascetas y hombres en silencio buscan.

ਬ੍ਰਹਮੇ ਕੋਟਿ ਅਰਾਧਹਿ; ਗਿਆਨੀ ਜਾਪ ਜਪੇ ॥

brahame kott araadheh; giaanee jaap jape |

Sant Singh Khalsamillions of Brahmas meditate and adore Him; the spiritual teachers meditate and chant His Name.
Manmohan SinghOn whom million of Brahmas meditate and whose Name is uttered by the gnostics;
Manmohan Singh (Punjabi)ਜਿਸ ਦਾ ਕਰੋੜਾਂ ਹੀ ਬ੍ਰਹਮਾਂ ਸਿਮਰਨ ਕਰਦੇ ਹਨ ਅਤੇ ਬ੍ਰਹਮ ਬੇਤੇ ਜਿਸ ਦੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਕੋਟਾਂਨ ਕੋਟ ਬ੍ਰਹਮੇ ਤੇਰਾ ਅਰਾਧਨ ਕਰਤੇ ਹੈਂ ਔਰ ਗ੍ਯਾਨੀ ਜਾਪੁ ਜਪਤੇ ਹੈਂ॥
Prof. Sahib Singhਕ੍ਰੋੜਾਂ ਹੀ ਬ੍ਰਹਮਾ ਅਤੇ ਧਰਮ-ਪੁਸਤਕਾਂ ਦੇ ਵਿਦਵਾਨ ਜਿਸ ਦਾ ਜਾਪ ਜਪ ਕੇ ਆਰਾਧਨ ਕਰਦੇ ਹਨ।

ਪਦ ਅਰਥ ਕੋਟਿ = ਕ੍ਰੋੜਾਂ। ਅਰਾਧਹਿ = ਅਰਾਧਦੇ ਹਨ। ਗਿਆਨੀ = ਗਿਆਨਵਾਨ, ਧਰਮ = ਪੁਸਤਕਾਂ ਦੇ ਵਿਦਵਾਨ। ਜਪੇ = ਜਪਿ, ਜਪ ਕੇ।

SikhNet (Spanish)Aquél a Quien millones de brahmanes y hombres sabios contemplan.

ਜਪ ਤਾਪ ਸੰਜਮ ਕਿਰਿਆ ਪੂਜਾ; ਅਨਿਕ ਸੋਧਨ ਬੰਦਨਾ ॥

jap taap sanjam kiriaa poojaa; anik sodhan bandanaa |

Sant Singh KhalsaThrough chanting, deep meditation, strict and austere self-discipline, religious rituals, sincere worship, endless purifications and humble salutations,
Manmohan SinghContemplation, austerity, equanimity, religious rites, worship, so many purifications,
Manmohan Singh (Punjabi)ਬੰਦਗੀ, ਤਪੱਸਿਆ, ਇੰਦਰੇ-ਰੋਕਥਾਮ, ਧਾਰਮਕ ਸੰਸਕਾਰ, ਉਪਾਸ਼ਨਾ, ਘਨੇਰੀਆਂ ਪਵਿੱਤ੍ਰਤਾਈਆਂ, ਨਮਸ਼ਕਾਰ,
Fareedkot Teekaਜਪ ਤਪ ਸੰਜਮ ਕ੍ਰਿਆ ਪੂਜਾ ਬੰਧਨ ਅਨੇਕ ਪ੍ਰਕਾਰ ਕਰ ਕੇ ਤੇਰਾ ਸੋਧਨ, ਭਾਵ ਵਿਚਾਰ ਵਾ ਢੂੰਢਨਾ ਕਰਤੇ ਹੈਂ॥
Prof. Sahib Singhਜਿਸ ਨਿਰਲੇਪ ਪ੍ਰਭੂ ਨੂੰ ਮਿਲਣ ਵਾਸਤੇ ਲੋਕ ਕਈ ਕਿਸਮ ਦੇ ਜਪ ਤਪ ਕਰਦੇ ਹਨ, ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦੇ ਹਨ, ਅਨੇਕਾਂ (ਮਿਥੀਆਂ) ਧਾਰਮਿਕ ਰਸਮਾਂ ਤੇ ਪੂਜਾ ਕਰਦੇ ਹਨ, ਆਪਣੇ ਸਰੀਰ ਨੂੰ ਪਵਿਤ੍ਰ ਕਰਨ ਦੇ ਸਾਧਨ ਅਤੇ (ਡੰਡਉਤ) ਬੰਦਨਾ ਕਰਦੇ ਹਨ,

ਪਦ ਅਰਥ ਸੰਜਮ = ਇੰਦ੍ਰਿਆਂ ਨੂੰ ਰੋਕਣ ਦੇ ਜਤਨ। ਕਿਰਿਆ = (ਮਿਥੀਆਂ) ਧਾਰਮਿਕ ਰਸਮਾਂ। ਸੋਧਨ = ਸਰੀਰ ਨੂੰ ਪਵਿਤ੍ਰ ਕਰਨ ਦੇ ਜਤਨ। ਬੰਦਨਾ = ਸਿਰ ਨਿਵਾਣੇ, ਨਮਸਕਾਰ।

SikhNet (Spanish)Aquél a Quien millones de seres tratan de obtener a través de la contemplación,

ਕਰਿ ਗਵਨੁ ਬਸੁਧਾ, ਤੀਰਥਹ ਮਜਨੁ; ਮਿਲਨ ਕਉ ਨਿਰੰਜਨਾ ॥

kar gavan basudhaa, teerathah majan; milan kau niranjanaa |

Sant Singh Khalsawandering all over the earth and bathing at sacred shrines of pilgrimage, people seek to meet the Pure Lord.
Manmohan Singhwandering over the earth, bathing at holies and obeisance are practiced by people to seek meeting the Pure Lord.
Manmohan Singh (Punjabi)ਧਰਤੀ ਉਤੇ ਰਟਨ ਕਰਨ, ਅਤੇ ਧਰਮ ਅਸਥਾਨਾਂ ਤੇ ਇਸ਼ਨਾਨ ਦੇ ਰਾਹੀਂ ਬੰਦੇ ਜਿਸ ਪਵਿੱਤਰ ਪ੍ਰਭੂ ਨੂੰ ਮਿਲਣਾ ਲੋੜਦੇ ਹਨ।
Fareedkot Teekaਹੇ ਨਿਰੰਜਨ ਪ੍ਯਾਰੇ! ਤੇਰੇ ਮਿਲਨੇ ਵਾਸਤੇ ਪ੍ਰਿਥ੍ਵੀ ਮੇਂ ਗਮਨ ਕਰਤੇ ਹੈਂ ਔ ਤੀਰਥੋਂ ਕਾ ਸਨਾਨ ਕਰਤੇ ਹੈਂ। ਜੋਗ ਮਾਰਗਿ ਮੇਂ ਕਿਰਿਆ (ਨੇਤੀ) ੧੬ ਗਜ ਤਾਗਾ ਨਾਸਕਾ ਮੇਂ ਚੜ੍ਹਾਇਕਰ ਦੂਜੀ ਨਾਸਕਾ ਦੁਆਰੇ ਬਾਹਰ ਨਿਕਾਲਣਾ, (ਧੋਤੀ) ੧੬ ਗਜ ਲੰਬਾ ਔ ਪਤਲਾ ਬਸਤ੍ਰ ਕਾ ਟੁਕੜਾ ਮੁਖ ਦੁਆਰੇ ਅੰਤਰ ਪਾਕੇ ਅੰਦਰ ਸਾਫੁ ਕਰ ਕੇ ਫੇਰ ਮੁਖ ਦੁਆਰੇ ਹੀ ਨਿਕਾਸ ਲੈਨਾ, (ਗਜਕਰਮੁ) ਬਹੁਤ ਪਾਨੀ ਪੀਕਰ ਫਿਰ ਓਹੀ ਮੁਖ ਦ੍ਵਾਰੇ ਬਾਹਰ ਨਿਕਾਲ ਦੇਨਾ, (ਸੰਖ ਪਖਾਲਨਾ) ਮੁਖ ਸੇ ਪਾਨੀ ਪੀ ਕਰ ਗੁਦਾ ਦੁਆਰੇ ਬਾਹਰ ਨਿਕਾਲ ਦੇਣਾ॥
Prof. Sahib Singh(ਤਿਆਗੀ ਬਣ ਕੇ) ਸਾਰੀ ਧਰਤੀ ਦਾ ਚੱਕਰ ਲਾਂਦੇ ਹਨ (ਸਾਰੇ) ਤੀਰਥਾਂ ਦੇ ਇਸ਼ਨਾਨ ਕਰਦੇ ਹਨ (ਉਹ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਸਾਧ ਸੰਗਤਿ ਵਿਚ ਮਿਲ ਪੈਂਦਾ ਹੈ)।

ਪਦ ਅਰਥ ਗਵਨੁ = ਭੌਣਾ। ਬਦੁਧਾ = ਧਰਤੀ। ਮਜਨੁ = ਇਸ਼ਨਾਨ। ਨਿਰੰਜਨ = ਨਿਰਲੇਪ ਹਰੀ।

SikhNet (Spanish)la austeridad, la disciplina, el código moral, la alabanza, los ritos de purificación, y la constancia.

ਮਾਨੁਖ ਬਨੁ ਤਿਨੁ ਪਸੂ ਪੰਖੀ; ਸਗਲ ਤੁਝਹਿ ਅਰਾਧਤੇ ॥

maanukh ban tin pasoo pankhee; sagal tujheh araadhate |

Sant Singh KhalsaMortals, forests, blades of grass, animals and birds all meditate on You.
Manmohan SinghWhom the men, forests, grass-blades, beasts and birds all meditate on;
Manmohan Singh (Punjabi)ਇਨਸਾਨ, ਜੰਗਲ, ਘਾਅ ਦੀਆਂ ਤਿੜਾਂ, ਡੰਗਰ ਤੇ ਜਨੌਰ ਸਾਰੇ ਜਿਸ ਨੂੰ ਸਿਮਰਦੇ ਹਨ।
Fareedkot Teekaਹੇ ਸ੍ਵਾਮੀ! ਮਨੁਖ, ਬਨ, ਤ੍ਰਿਣ, ਪਸੁ, ਪੰਖੀ, ਸਭ ਤੇਰੇ ਕੋ ਅਰਾਧਤੇ ਹੈਂ॥
Prof. Sahib Singhਹੇ ਦਇਆ ਦੇ ਸੋਮੇ ਗੋਬਿੰਦ! ਹੇ ਮੇਰੇ ਪਿਆਰੇ ਪ੍ਰਭੂ! ਮਨੁੱਖ, ਜੰਗਲ, ਬਨਸਪਤੀ, ਪਸ਼ੂ, ਪੰਛੀ-ਇਹ ਸਾਰੇ ਹੀ ਤੇਰਾ ਆਰਾਧਨ ਕਰਦੇ ਹਨ।

ਪਦ ਅਰਥ ਤਿਨੁ = ਤ੍ਰਿਣ, ਘਾਹ, ਬਨਸਪਤੀ।

SikhNet (Spanish)Aquél en Quien residen los humanos, los animales, los pájaros y toda la vegetación,

ਦਇਆਲ ਲਾਲ ਗੋਬਿੰਦ ਨਾਨਕ; ਮਿਲੁ ਸਾਧਸੰਗਤਿ ਹੋਇ ਗਤੇ ॥੧॥

deaal laal gobind naanak; mil saadhasangat hoe gate |1|

Sant Singh KhalsaThe Merciful Beloved Lord, the Lord of the Universe is found; O Nanak, joining the Saadh Sangat, the Company of the Holy, salvation is attained. ||1||
Manmohan Singhmeeting the society of saints, O Nanak, salvation is attained and That compassionate and Beloved World-Lord is found.
Manmohan Singh (Punjabi)ਸਤਿ ਸੰਗਤ ਨਾਲ ਜੁੜਨ ਦੁਆਰਾ, ਹੇ ਨਾਨਕ! ਮੋਖਸ਼ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਮਿਹਰਬਾਨ ਤੇ ਪਿਆਰਾ ਸ੍ਰਿਸ਼ਟੀ ਦਾ ਸੁਆਮੀ ਲੱਭ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦ੍ਯਾਲ ਲਾਲ ਗੋਬਿੰਦ ਸਾਧ ਸੰਗਤ ਦ੍ਵਾਰੇ ਮਿਲ ਕਰ (ਗਤਿ) ਮੁਕ੍ਤਿ ਵਾ ਸਾਧ ਸੰਗ ਮਿਲ ਕਰ ਤੇਰੀ ਪ੍ਰਾਪਤੀ ਹੋਤੀ ਹੈ॥੧॥
Prof. Sahib Singh(ਮੈਂ ਨਾਨਕ ਉਤੇ ਦਇਆ ਕਰ, ਮੈਨੂੰ) ਨਾਨਕ ਨੂੰ ਗੁਰੂ ਦੀ ਸੰਗਤਿ ਵਿਚ ਮਿਲਾ, ਤਾ ਕਿ ਮੈਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਏ ॥੧॥

ਪਦ ਅਰਥ ਨਾਨਕ ਮਿਲੁ = ਨਾਨਕ ਨੂੰ ਮਿਲ। ਗਤੇ = ਗਤਿ, ਉੱਚੀ ਆਤਮਕ ਅਵਸਥਾ ॥੧॥

SikhNet (Spanish)A ese Señor Benévolo Lo encuentras sin duda en la Sociedad de los Santos. (1)

ਕੋਟਿ ਬਿਸਨ ਅਵਤਾਰ; ਸੰਕਰ ਜਟਾਧਾਰ ॥

kott bisan avataar; sankar jattaadhaar |

Sant Singh KhalsaMillions of incarnations of Vishnu and Shiva, with matted hair
Manmohan SinghMillions of incarnations of Vishnu and Shiv, with matted-hair,
Manmohan Singh (Punjabi)ਕ੍ਰੋੜਾਂ ਹੀ ਵਿਸ਼ਨੂੰ ਅਤੇ ਲਿਟਾਂ ਵਾਲੇ ਸ਼ਿਵਜੀ ਦੇ ਔਤਾਰ,
Fareedkot Teekaਪਾਰਬ੍ਰਹਮ ਉਪਾਸ੍ਯ ਰੂਪ ਅਪਰ ਬ੍ਰਹਮ ਉਪਾਸਕ ਰੂਪ ਦਿਖਾਉਤੇ ਹੈਂ। ਬਿਸਨੂ ਕੇ ਮੱਛ ਕੱਛਾਦਿ ਕੋਟਾਂਨ ਕੋਟ ਅਵਤਾਰ ਤਥਾ ਜਟਾਂਧਾਰ ਨਿਹਾਰੋ ਸੰਕਰ ਕੇ ਅਵਤਾਰ॥
Prof. Sahib Singhਹੇ ਦਇਆਲ ਹਰੀ! ਵਿਸ਼ਨੂੰ ਦੇ ਕ੍ਰੋੜਾਂ ਅਵਤਾਰ ਅਤੇ ਕ੍ਰੋੜਾਂ ਜਟਾਧਾਰੀ ਸ਼ਿਵ ਤੈਨੂੰ (ਮਿਲਣਾ) ਲੋਚਦੇ ਹਨ,

ਪਦ ਅਰਥ ਸੰਕਰ = ਸ਼ੰਕਰ, ਸ਼ਿਵ। ਜਟਾਧਾਰ = ਜਟਾ-ਧਾਰੀ, ਲਿਟਾਂ ਵਾਲੇ।

SikhNet (Spanish)Millones son las encarnaciones de Vishnú y millones las de Shiva con el cabello todo descuidado,

ਚਾਹਹਿ ਤੁਝਹਿ ਦਇਆਰ; ਮਨਿ ਤਨਿ ਰੁਚ ਅਪਾਰ ॥

chaaheh tujheh deaar; man tan ruch apaar |

Sant Singh Khalsayearn for You, O Merciful Lord; their minds and bodies are filled with infinite longing.
Manmohan Singhdesire Thee, O Kind Lord, with endless longing of their mind and body.
Manmohan Singh (Punjabi)ਆਪਣੇ ਚਿੱਤ ਤੇ ਦੇਹਿ ਦੀ ਬੇਹੱਦ ਲਗਨ ਨਾਲ ਤੈਨੂੰ ਲੋਚਦੇ ਹਨ, ਹੇ ਮਿਹਰਬਾਨ ਮਾਲਕ!
Fareedkot Teekaਹੇ ਦ੍ਯਾਲ! ਮਨ ਤਨ ਕੀ ਆਪਾਰ ਰੁਚਿ ਕਰ ਕੇ ਤੇਰੇ ਕੋ ਚਾਹੁਤੇ ਹੈਂ॥
Prof. Sahib Singhਉਹਨਾਂ ਦੇ ਮਨ ਵਿਚ ਉਹਨਾਂ ਦੇ ਹਿਰਦੇ ਵਿਚ (ਤੇਰੇ ਮਿਲਣ ਦੀ) ਤਾਂਘ ਰਹਿੰਦੀ ਹੈ।

ਪਦ ਅਰਥ ਦਇਆਰ = ਹੇ ਦਇਆਲ! ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਰੁਚ = ਤਾਂਘ। ਅਪਾਰ = ਬੇਅੰਤ।

SikhNet (Spanish)añorándote intensamente, oh Señor Benévolo, Infinito, Insondable,

ਅਪਾਰ ਅਗਮ ਗੋਬਿੰਦ ਠਾਕੁਰ; ਸਗਲ ਪੂਰਕ ਪ੍ਰਭ ਧਨੀ ॥

apaar agam gobind tthaakur; sagal poorak prabh dhanee |

Sant Singh KhalsaThe Lord Master, the Lord of the Universe, is infinite and unapproachable; God is the all-pervading Lord of all.
Manmohan SinghInfinite and Inaccessible is Lord, the World-Sustainer, and He is the Omnipresent wealthy Master.
Manmohan Singh (Punjabi)ਬੇਅੰਤ ਅਤੇ ਪਹੁੰਚ ਤੋਂ ਪਰ੍ਹੇ ਹੈ ਸ੍ਰਿਸ਼ਟੀ ਨੂੰ ਥੰਮਣਹਾਰ ਸੁਆਮੀ। ਉਹ ਸਰਬ-ਵਿਆਪਕ ਧਨਵਾਨ ਮਾਲਕ ਹੈ।
Fareedkot Teekaਐਸਾ ਗੋਵਿੰਦ ਠਾਕੁਰ ਸਗਲ ਕੀ ਇਛਾ ਪੂਰਨ ਕਰਤਾ ਧਨੀ ਪ੍ਰਭੁ ਅਗਮ ਅਪਾਰ ਹੈ॥
Prof. Sahib Singhਹੇ ਬੇਅੰਤ ਪ੍ਰਭੂ! ਹੇ ਅਪਹੁੰਚ ਪ੍ਰਭੂ! ਹੇ ਗੋਬਿੰਦ! ਹੇ ਠਾਕੁਰ! ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਹੇ ਸਭ ਦੇ ਮਾਲਕ!

ਪਦ ਅਰਥ ਅਗਮ = ਹੇ ਅਪਹੁੰਚ! ਪੁਰਕ = (ਕਾਮਨਾ) ਪੂਰੀ ਕਰਨ ਵਾਲੇ! ਧਨੀ = ਹੇ ਮਾਲਕ!

SikhNet (Spanish)Maestro del mundo, prevaleciendo en todo.

ਸੁਰ ਸਿਧ ਗਣ ਗੰਧਰਬ ਧਿਆਵਹਿ; ਜਖ ਕਿੰਨਰ ਗੁਣ ਭਨੀ ॥

sur sidh gan gandharab dhiaaveh; jakh kinar gun bhanee |

Sant Singh KhalsaThe angels,the Siddhas,the beings of spiritual perfection,the heavenly heralds and celestial singers meditate on You. The Yakhsha demons,the guards of the divine treasures,and the Kinnars, the dancers of the god of wealth chant Your Glorious Praises.
Manmohan SinghThe gods, perfect persons, heavenly heralds and celestial singers contemplate on Thee. The super gods and heavenly dancers utter Thine praises.
Manmohan Singh (Punjabi)ਦੇਵਤੇ, ਪੂਰਨ ਪੁਰਸ਼, ਇਲਾਹੀ-ਏਲਚੀ ਅਤੇ ਬੈਕੁੰਠੀ ਕੀਰਤਨੀਏ ਤੈਨੂੰ ਅਰਾਧਦੇ ਹਨ। ਉਤਕ੍ਰਿਸ਼ਟ ਦੇਵ ਅਤੇ ਸਵਰਗੀ ਨੱਚਾਰ ਤੇਰੀਆਂ ਸਿਫਤਾਂ ਉਚਾਰਨ ਕਰਦੇ ਹਨ।
Fareedkot Teekaਜਿਸ ਕੋ ਦੇਵਤਾ ਔ ਸਿਧੋਂ ਕੇ ਸੰਬੂਹ ਪੁਨਾ ਗੰਧ੍ਰਬ ਧ੍ਯਾਵਤੇ ਹੈਂ, ਜਖ੍ਹ੍ਹ ਅਰੁ ਕਿੰਨਰ ਜਿਸ ਕੇ ਗੁਨੋਂ ਕੋ ਕਥਨ ਕਰਤੇ ਹੈਂ॥
Prof. Sahib Singhਦੇਵਤੇ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸ਼ਿਵ ਦੇ ਗਣ, ਦੇਵਤਿਆਂ ਦੇ ਰਾਗੀ, ਜੱਖ, ਕਿੰਨਰ (ਆਦਿਕ ਸਾਰੇ) ਤੇਰਾ ਸਿਮਰਨ ਕਰਦੇ ਹਨ, ਤੇ ਗੁਣ ਉਚਾਰਦੇ ਹਨ।

ਪਦ ਅਰਥ ਸੁਰ = ਦੇਵਤੇ। ਸਿਧ = ਸਮਾਧੀਆਂ ਵਿਚ ਪੁੱਗੇ ਹੋਏ ਜੋਗੀ। ਗੁਣ = ਸ਼ਿਵ ਜੀ ਦੇ ਸੇਵਕ। ਗੰਧਰਬ = ਦੇਵਤਿਆਂ ਦੇ ਰਾਗੀ। ਜਖ = ਦੇਵਤਿਆਂ ਦੀ ਇਕ ਸ਼੍ਰੇਣੀ। ਕਿੰਨਰ = ਦੇਵਤਿਆਂ ਦੀ ਇਕ ਹੌਲੇ ਮੇਲ ਦੀ ਜਮਾਤ ਜਿਨ੍ਹਾਂ ਦਾ ਉਪਰਲਾ ਅੱਧਾ ਧੜ ਮਨੁੱਖ ਦਾ ਅਤੇ ਹੇਠਲਾ ਘੋੜੇ ਦਾ ਮਿਥਿਆ ਗਿਆ ਹੈ। ਭਨੀ = ਉਚਾਰਦੇ ਹਨ।

SikhNet (Spanish)Los ángeles, los ascetas, los músicos celestiales, los sirvientes de Shiva, los semidioses, los que bailan en danzas sagradas, todos Te alaban. Y millones de Indras también proclaman Tu Victoria, oh Maestro.

ਕੋਟਿ ਇੰਦ੍ਰ ਅਨੇਕ ਦੇਵਾ; ਜਪਤ ਸੁਆਮੀ ਜੈ ਜੈ ਕਾਰ ॥

kott indr anek devaa; japat suaamee jai jai kaar |

Sant Singh KhalsaMillions of Indras and countless gods and super-human beings meditate on the Lord Master and celebrate His Praises.
Manmohan SinghMyriads of Kings, gods and many super-human beings remember the Lord and hail Him.
Manmohan Singh (Punjabi)ਕ੍ਰੋੜਾਂ ਹੀ ਦੇਵਤਿਆਂ ਦੇ ਰਾਜੇ ਅਤੇ ਘਨੇਰੇ ਦੈਵੀ ਪੁਰਸ਼ ਸਾਈਂ ਨੂੰ ਸਿਮਰਦੇ ਤੇ ਵਾਹ ਵਾਹ ਕਰਦੇ ਹਨ।
Fareedkot Teekaਹੇ ਸ੍ਵਾਮੀ! ਆਪ ਕੋ ਕੋਟ ਇੰਦ੍ਰ ਅਨੇਕ ਦੇਵਤਾ ਜੈ ਜੈ ਕਾਰ ਕਰਤੇ ਹੂਏ ਜਪਤੇ ਹੈਂ॥
Prof. Sahib Singhਕ੍ਰੋੜਾਂ ਇੰਦਰ, ਅਨੇਕਾਂ ਦੇਵਤੇ, ਮਾਲਕ-ਪ੍ਰਭੂ ਦੀ ਜੈਕਾਰ ਜਪਦੇ ਰਹਿੰਦੇ ਹਨ।

ਪਦ ਅਰਥ ਜੈ ਜੈਕਾਰ = ਸਦਾ ਜਿੱਤ ਹੋਵੇ ਸਦਾ ਜਿੱਤ ਹੋਵੇ ਜਾਂ ਇਕ-ਰਸ ਉਚਾਰਨ।

SikhNet (Spanish)Dice Nanak, el Señor Benévolo es el Soporte de todos y de los que no tienen ninguno,

ਅਨਾਥ ਨਾਥ ਦਇਆਲ ਨਾਨਕ; ਸਾਧਸੰਗਤਿ ਮਿਲਿ ਉਧਾਰ ॥੨॥

anaath naath deaal naanak; saadhasangat mil udhaar |2|

Sant Singh KhalsaThe Merciful Lord is the Master of the masterless, O Nanak; joining the Saadh Sangat, the Company of the Holy, one is saved. ||2||
Manmohan SinghThe Merciful Master is the Patron of the patronless and one is saved by joining the society of saints, O Nanak.
Manmohan Singh (Punjabi)ਮਿਹਰਬਾਨ ਮਾਲਕ ਨਿਖਸਮਿਆਂ ਦਾ ਖਸਮ ਹੈ। ਸਤਿਸੰਗਤ ਨਾਲ ਜੁੜ ਕੇ ਨਾਨਕ ਪਾਰ ਉਤਰ ਸਕੀਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਨਾਥੋਂ ਕੇ ਨਾਥ ਦਯਾਲ ਸਾਧ ਸੰਗਤ ਸੇ ਮਿਲ ਕਰ ਉਧਾਰ ਹੋਤਾ ਹੈ॥੨॥
Prof. Sahib Singhਹੇ ਨਾਨਕ! ਉਸ ਨਿਖਸਮਿਆਂ ਦੇ ਖਸਮ ਪ੍ਰਭੂ ਨੂੰ, ਦਇਆ ਦੇ ਸੋਮੇ ਪ੍ਰਭੂ ਨੂੰ ਸਾਧ ਸੰਗਤਿ ਦੀ ਰਾਹੀਂ (ਹੀ) ਮਿਲ ਕੇ (ਸੰਸਾਰ-ਸਮੁੰਦਰ ਤੋਂ) ਬੇੜਾ ਪਾਰ ਹੁੰਦਾ ਹੈ ॥੨॥

ਪਦ ਅਰਥ ਅਨਾਥ ਨਾਥ = ਨਿਖਸਮਿਆਂ ਦਾ ਖਸਮ। ਮਿਲਿ = ਮਿਲ ਕੇ। ਉਧਾਰ = ਵਿਕਾਰਾਂ ਤੋਂ ਬਚਾਓ ॥੨॥

SikhNet (Spanish)y en la Sociedad de los Santos uno es liberado. (2)

ਕੋਟਿ ਦੇਵੀ ਜਾ ਕਉ ਸੇਵਹਿ; ਲਖਿਮੀ ਅਨਿਕ ਭਾਤਿ ॥

kott devee jaa kau seveh; lakhimee anik bhaat |

Sant Singh KhalsaMillions of gods and goddesses of wealth serve Him in so many ways.
Manmohan SinghWhom millions of goddesses and deities of wealth serve in diverse way.
Manmohan Singh (Punjabi)ਜਿਸ ਦੀ ਕ੍ਰੋੜਾਂ ਹੀ ਭਵਾਨੀਆਂ ਅਤੇ ਧਨ ਦੌਲਤ ਦੀਆਂ ਦੇਵੀਆਂ ਅੱਡੋ-ਅੱਡਰੇ ਤ੍ਰੀਕਿਆਂ ਨਾਲ ਘਾਲ ਕਮਾਉਂਦੀਆਂ ਹਨ।
Fareedkot Teekaਕੋਟ ਦੇਵੀ ਔ ਲਖਮੀਆਂ ਤੈਨੂੰ ਅਨੇਕ ਪ੍ਰਕਾਰ ਕਰ ਸੇਵਨ ਕਰਤੀ ਹੈਂ॥
Prof. Sahib Singhਕ੍ਰੋੜਾਂ ਦੇਵੀਆਂ ਜਿਸ ਪਰਮਾਤਮਾ ਦੀ ਸੇਵਾ-ਭਗਤੀ ਕਰਦੀਆਂ ਹਨ, ਧਨ ਦੀ ਦੇਵੀ ਲਛਮੀ ਅਨੇਕਾਂ ਤਰੀਕਿਆਂ ਨਾਲ ਜਿਸ ਦੀ ਸੇਵਾ ਕਰਦੀ ਹੈ,

ਪਦ ਅਰਥ ਲਖਿਮੀ = ਧਨ ਦੀ ਦੇਵੀ। ਅਨਿਕ ਭਾਤਿ = ਅਨੇਕਾਂ ਤਰੀਕਿਆਂ ਨਾਲ।

SikhNet (Spanish)Millones de dioses Lo alaban, Lakshmi también.

Open this shabad (25 lines, Angs 455-456) →

Ang 455 of 1430