ਛੰਤੁ ॥
chhant | Ang 454
Sant Singh KhalsaChhant:
Manmohan SinghChhant.
Manmohan Singh (Punjabi)ਛੰਦ।
Prof. Sahib Singhਛੰਤੁ।ਪਦ ਅਰਥ ਛੰਤੁ।
SikhNet (Spanish)Chhant:
ਜਲ ਦੁਧ ਨਿਆਈ ਰੀਤਿ, ਅਬ ਦੁਧ ਆਚ ਨਹੀ; ਮਨ ਐਸੀ ਪ੍ਰੀਤਿ ਹਰੇ ॥
jal dudh niaaee reet, ab dudh aach nahee; man aisee preet hare | Ang 454
Sant Singh KhalsaJust like water, which loves milk so much that it will not let it burn - O my mind, so love the Lord.
Manmohan SinghMy soul, enshrine such love for God, as is the love of water for milk, which now allows not milk to burn.
Manmohan Singh (Punjabi)ਮੇਰੀ ਜਿੰਦੜੀਏ! ਰੱਬ ਨਾਲ ਐਹੋ ਜਿਹਾ ਪਿਆਰ ਕਰ ਜੇਹੋ ਜਿਹਾ ਪ੍ਰੇਮ ਪਾਣੀ ਦਾ ਖੀਰ (ਦੁੱਧ) ਨਾਲ ਹੈ। ਹੁਣ ਜਦ ਦੋਨਾਂ ਨੂੰ ਅੱਗ ਤੇ ਰੱਖਿਆ ਜਾਂਦਾ ਹੈ, ਪਾਣੀ ਦੁੱਧ ਨੂੰ ਸੜਨ ਨਹੀਂ ਦਿੰਦਾ।
Fareedkot Teekaਹੇ ਮਨ! ਤੂੰ ਹਰਿ ਸੇ ਐਸੀ ਪ੍ਰੀਤਿ ਕਰੁ ਜੈਸੀ ਜਲ ਸੇ ਦੂਧ ਕੀ ਪ੍ਰੀਤਿ ਹੈ, (ਅਬ) ਜਲ ਅਪਨੇ ਹੋਤੇ ਦੂਧ ਕੋ ਆਂਚ ਨਹੀਂ ਲਗਨੇ ਦੇਤਾ, (ਅਬ) ਆਬ ਵਾ ਅਪੁ ਜਲ।ੁ ਵਾ ਅਬ ਦ੍ਰਿਸਟਾਂਤ ਸੁਣ: ਪਹਲਾ ਅਬ ਹੈ, ਜੇ ਕਰ ਕੋਈ ਦੁਖੁ ਆਨ ਪ੍ਰਾਪਤਿ ਹੋਵੇ ਤਉ ਅਪਨੇ ਜਨਮ ਕਾ ਫਲੁ ਜਾਨ ਕਰ ਆਪ ਸਹਾਰੇ, ਪਰਮੇਸ੍ਵਰ ਮੇਂ ਦੋਸੁ ਨ ਅਰੋਪੇ। ਐਸੇ ਹੀ ਔਰੁ ਦ੍ਰਿਸ੍ਟਾਂਤ ਜਾਨ ਲੇਣੇ॥
Prof. Sahib Singhਪਰਮਾਤਮਾ ਤੇ ਜੀਵਾਤਮਾ ਦੇ ਪਿਆਰ ਦੀ ਮਰਯਾਦਾ ਪਾਣੀ ਤੇ ਦੁੱਧ ਦੇ ਪਿਆਰ ਵਰਗੀ ਹੈ। (ਜਦੋਂ ਪਾਣੀ ਦੁੱਧ ਨਾਲ ਇੱਕ-ਰੂਪ ਹੋ ਜਾਂਦਾ ਹੈ) ਤਦੋਂ (ਪਾਣੀ) ਦੁੱਧ ਨੂੰ ਸੇਕ ਨਹੀਂ ਲੱਗਣ ਦੇਂਦਾ। ਹੇ ਮਨ! ਪਰਮਾਤਮਾ ਦਾ ਪਿਆਰ ਇਹੋ ਜਿਹਾ ਹੀ ਹੈ (ਉਹ ਜੀਵ ਨੂੰ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦਾ)।ਪਦ ਅਰਥ ਨਿਆਈ = ਵਾਂਗ। ਰੀਤਿ = ਮਰਯਾਦਾ। ਅਬ = ਹੁਣ, ਤਦੋਂ। ਆਚ = ਸੇਕ। ਮਨ = ਹੇ ਮਨ! ਹਰੇ = ਹਰੀ ਦੀ।
SikhNet (Spanish)Ama a tu Señor como el agua ama la leche: el agua se consume en el fuego pero no deja que la leche sea tocada.
ਅਬ ਉਰਝਿਓ ਅਲਿ ਕਮਲੇਹ, ਬਾਸਨ ਮਾਹਿ ਮਗਨ; ਇਕੁ ਖਿਨੁ ਭੀ. ਨਾਹਿ ਟਰੈ ॥
ab urajhio al kamaleh, baasan maeh magan; ik khin bhee. naeh ttarai | Ang 454
Sant Singh KhalsaThe bumble bee becomes enticed by the lotus, intoxicated by its fragrance, and does not leave it, even for a moment.
Manmohan SinghNow, intoxicated in the fragrance of the louts, the bumble bee becomes entangled and leaves it not even for a moment.
Manmohan Singh (Punjabi)ਹੁਣ ਭਉਰਾ, ਕੰਵਲ ਦੀ ਸੁਗੰਧੀ ਅੰਦਰ ਮਸਤ ਹੋ ਕੇ ਫਸ ਜਾਂਦਾ ਹੈ ਅਤੇ ਇੱਕ ਮੁਹਤ ਲਈ ਭੀ ਇਸ ਤੋਂ ਪਰੇ ਨਹੀਂ ਹੁੰਦਾ।
Fareedkot Teekaਅਬ ਦੂਸਰਾ ਦ੍ਰਿਸ੍ਟਾਂਤ ਸੁਨ: ਜੈਸੇ (ਅਲਿ) ਭ੍ਰਮਰ ਕਮਲ ਕੀ ਸੁਗੰਧ ਮੇਂ ਮਗਨ ਹੂਆ ਹੂਆ ਏਕ ਖਿਨ ਭੀ ਨਹੀਂ ਟਲਤਾ ਹੈ ਉਸੀ ਮੇਂ ਉਲਝਾ ਰਹਤਾ ਹੈ, ਐਸੀ ਹਰਿ ਚਰਨ ਕਮਲੋਂ ਮੇਂ ਪ੍ਰੀਤ ਕਰੁ॥
Prof. Sahib Singh(ਜਦੋਂ ਕੌਲ-ਫੁੱਲ ਖਿੜਦਾ ਹੈ ਆਪਣੀ ਸੁਗੰਧੀ ਖਿਲਾਰਦਾ ਹੈ) ਤਦੋਂ ਭੌਰਾ ਕੌਲ-ਫੁੱਲ਼ ਦੀ ਸੁਗੰਧੀ ਵਿਚ ਮਸਤ ਹੋ ਜਾਂਦਾ ਹੈ (ਕੌਲ-ਫੁੱਲ ਤੋਂ) ਇਕ ਖਿਨ ਵਾਸਤੇ ਭੀ ਪਰੇ ਨਹੀਂ ਹਟਦਾ ਤੇ (ਫੁੱਲ ਦੀਆਂ ਪੱਤੀਆਂ ਵਿਚ) ਫਸ ਜਾਂਦਾ ਹੈ।ਪਦ ਅਰਥ ਉਰਝਿਓ = ਫਸ ਗਿਆ। ਅਲਿ = ਭੌਰਾ। ਬਾਸਨ = ਸੁਗੰਧੀ। ਮਗਨ = ਮਸਤ। ਟਰੈ = ਟਾਲਦਾ, ਪਰੇ ਹਟਦਾ।
SikhNet (Spanish)Ama a tu Señor así como la abeja ama a la flor: vive embebida por la fragancia del loto,
ਖਿਨੁ ਨਾਹਿ ਟਰੀਐ. ਪ੍ਰੀਤਿ ਹਰੀਐ; ਸੀਗਾਰ ਹਭਿ ਰਸ ਅਰਪੀਐ ॥
khin naeh ttareeai. preet hareeai; seegaar habh ras arapeeai | Ang 454
Sant Singh KhalsaDo not let up your love for the Lord, even for an instant; dedicate all your decorations and pleasures to Him.
Manmohan SinghRelax not a while thy love for God and dedicate to Him all thine ornaments and enjoyments.
Manmohan Singh (Punjabi)ਏਸੇ ਤਰ੍ਹਾਂ ਇਕ ਮੁਹਤ ਭਰ ਲਈ ਭੀ ਰੱਬ ਦੇ ਪ੍ਰੇਮ ਤੋਂ ਪਿੱਛੇ ਨਾਂ ਹਟਾ। ਆਪਣੇ ਸਮੂਹ ਹਾਰਸ਼ਿੰਗਾਰ ਤੇ ਰੰਗ-ਰਲੀਆਂ ਉਸ ਨੂੰ ਸਮਰਪਣ ਕਰ ਦੇ।
Fareedkot Teekaਤਿਸੀ ਪ੍ਰਕਾਰ ਏਕ ਖਿਨ ਭੀ ਹਰਿ ਕੀ ਪ੍ਰੀਤ ਸੇ ਨ ਟਲੀਏ, ਸਰਬ (ਸੀਗਾਰ) ਸਾਧਨ ਔ ਸਭ ਮਾਯਕ ਰਸ ਵਾ ਪ੍ਰੇਮ ਹਰਿ ਕੋ ਅਰਪਣ ਕਰ ਦੀਜੀਐ॥
Prof. Sahib Singh(ਇਸੇ ਤਰ੍ਹਾਂ ਹੇ ਭਾਈ!) ਪਰਮਾਤਮਾ ਦੀ ਪ੍ਰੀਤਿ ਤੋਂ ਇਕ ਖਿਨ ਲਈ ਭੀ ਪਰੇ ਨਹੀਂ ਹਟਣਾ ਚਾਹੀਦਾ, ਸਾਰੇ ਸਰੀਰਕ ਸੁਹਜ ਸਾਰੇ ਮਾਇਕ ਸੁਆਦ (ਉਸ ਪ੍ਰੀਤਿ ਤੋਂ) ਸਦਕੇ ਕਰ ਦੇਣੇ ਚਾਹੀਦੇ ਹਨ।ਪਦ ਅਰਥ ਟਰੀਐ = ਹਟਣਾ ਚਾਹੀਦਾ। ਹਭਿ = ਸਾਰੇ। ਰਸ = ਸੁਆਦ। ਅਰਪੀਐ = ਭੇਟਾ ਕਰ ਦੇਣੇ ਚਾਹੀਦੇ ਹਨ।
SikhNet (Spanish)no se distrae por nada y no lo deja ni por un instante.
ਜਹ ਦੂਖੁ ਸੁਣੀਐ, ਜਮ ਪੰਥੁ ਭਣੀਐ; ਤਹ ਸਾਧਸੰਗਿ. ਨ ਡਰਪੀਐ ॥
jeh dookh suneeai, jam panth bhaneeai; teh saadhasang. na ddarapeeai | Ang 454
Sant Singh KhalsaWhere painful cries are heard, and the Way of Death is shown, there, in the Saadh Sangat, the Company of the Holy, you shall not be afraid.
Manmohan SinghWhere wailings are heard and Death's way is pointed, there by Virtues of the society of saints, thou shalt feel no fear.
Manmohan Singh (Punjabi)ਜਿਥੇ ਰੋਣਾ ਪਿੱਟਣਾ ਸੁਣਿਆਂ ਜਾਂਦਾ ਹੈ ਅਤੇ ਮੌਤ ਦਾ ਰਸਤਾ ਦਸਿਆ ਜਾਂਦਾ ਹੈ, ਓਥੇ ਸਤਿਸੰਗਤ ਦੀ ਬਰਕਤ ਤੈਨੂੰ ਕੋਈ ਡਰ ਨਹੀਂ ਵਾਪਰੇਗਾ।
Fareedkot Teekaਜਿਸਮੇਂ ਬਡੇ ਦੁਖ ਸੁਨੀਤੇ ਹੈਂ, ਸੋ ਜਮ ਕਾ ਮਾਰਗੁ (ਭਣੀਐ) ਕਹੀਤਾ ਹੈ, ਤਿਸ ਭਯ ਸੇ ਸਾਧ ਸੰਗਤ ਕਰ ਕੇ ਨ ਡਰੀਏਗਾ॥
Prof. Sahib Singh(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜਿੱਥੇ ਜਮਾਂ (ਦੇ ਦੇਸ) ਦਾ ਰਸਤਾ ਦੱਸਿਆ ਜਾਂਦਾ ਹੈ ਜਿੱਥੇ ਸੁਣੀਦਾ ਹੈ (ਕਿ ਜਮਾਂ ਪਾਸੋਂ) ਦੁੱਖ (ਮਿਲਦਾ ਹੈ) ਉਥੇ ਗੁਰੂ ਦੀ ਸੰਗਤਿ ਕਰਨ ਦੀ ਬਰਕਤਿ ਨਾਲ ਕੋਈ ਡਰ ਨਹੀਂ ਆਉਂਦਾ।ਪਦ ਅਰਥ ਜਹ = ਜਿੱਥੇ। ਪੰਥੁ = ਰਸਤਾ। ਭਣੀਐ = ਆਖਿਆ ਜਾਂਦਾ ਹੈ। ਤਹ = ਉਥੇ। ਨ ਡਰਪੀਐ = ਨਹੀਂ ਡਰੀਦਾ।
SikhNet (Spanish)Cuando haya dolor en el camino hacia la muerte, no temas y únete a la Sociedad de los Santos.
ਕਰਿ ਕੀਰਤਿ ਗੋਵਿੰਦ ਗੁਣੀਐ; ਸਗਲ ਪ੍ਰਾਛਤ ਦੁਖ ਹਰੇ ॥
kar keerat govind guneeai; sagal praachhat dukh hare | Ang 454
Sant Singh KhalsaSing the Kirtan, the Praises of the Lord of the Universe, and all sins and sorrows shall depart.
Manmohan SinghSing thou the praises and merits of God and all thine sins and sorrows shall depart.
Manmohan Singh (Punjabi)ਤੂੰ ਹਰੀ ਦੀਆਂ ਸਿਫਤਾਂ ਤੇ ਖੂਬੀਆਂ ਨੂੰ ਗਾਇਨ ਕਰ ਅਤੇ ਤੇਰੇ ਸਾਰੇ ਪਾਪ ਤੇ ਦੁਖੜੇ ਦੂਰ ਹੋ ਜਾਣਗੇ।
Fareedkot Teekaਗੋਿੰਬੰਦ ਕੋ ਗੁਣੋਂ ਕਾ ਕੀਰਤਨ ਕਰੁ, ਯਹੀ ਸਰਬ ਪ੍ਰਕਾਰ ਕੇ ਪ੍ਰਾਸਚਿਤੋਂ, ਭਾਵ ਪਾਪੋਂ ਔਰ ਦੁਖੋਂ ਕੋ ਦੂਰ ਕਰੇਗਾ॥
Prof. Sahib Singhਸੋ, ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਉਹ ਪਰਮਾਤਮਾ ਸਾਰੇ ਪਛੁਤਾਵੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ।ਪਦ ਅਰਥ ਕੀਰਤਿ = ਸਿਫ਼ਤਿ-ਸਾਲਾਹ। ਗੁਣੀਐ = ਗੁਣਾਂ ਦੀ। ਪ੍ਰਾਛਤ = ਪਛਤਾਵੇ। ਹਰੇ = ਦੂਰ ਕਰ ਦੇਂਦਾ ਹੈ।
SikhNet (Spanish)Contempla y canta los méritos del Señor, así todas tus faltas y penas se alejarán de ti.
ਕਹੁ ਨਾਨਕ. ਛੰਤ ਗੋਵਿੰਦ ਹਰਿ ਕੇ, ਮਨ ਹਰਿ ਸਿਉ ਨੇਹੁ ਕਰੇਹੁ; ਐਸੀ ਮਨ ਪ੍ਰੀਤਿ ਹਰੇ ॥੧॥
kahu naanak. chhant govind har ke, man har siau nehu karehu; aisee man preet hare |1| Ang 454
Sant Singh KhalsaSays Nanak, chant the Hymns of the Lord, the Lord of the Universe, O mind, and enshrine love for the Lord; love the Lord this way in your mind. ||1||
Manmohan SinghSays Nanak, chant the songs of Lord God, O man, contract thou love with God and in thy mind bear God such an affection.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਵਾਹਿਗੁਰੂ ਸੁਆਮੀ ਦੇ ਗੀਤ ਗਾਇਨ ਕਰ, ਹੇ ਬੰਦੇ! ਤੂੰ ਵਾਹਿਗੁਰੂ ਨਾਲ ਪ੍ਰੇਮ ਪਾ ਅਤੇ ਆਪਣੇ ਹਿਰਦੇ ਵਿੱਚ ਹਰੀ ਨਾਲ ਐਹੋ ਜਿਹਾ ਪਿਆਰ ਗੰਢ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਗੋਬਿੰਦ ਹਰਿ ਕੇ (ਛੰਤ) ਜਸ ਮੇਂ ਐਸਾ ਪ੍ਰੇਮੁ ਕਰੁ ਜੈਸਾ ਊਪਰ ਕਹਿਆ ਹੈ। ਯਹ ਪ੍ਰੀਤ ਜੋ ਹੈ, ਸੋਈ ਜੀਵੋਂ ਕੋ ਹਰੇ, ਭਾਵ ਅਨੰਦ ਕਰਤੀ ਹੈ। ਵਾ ਐਸੀ ਪ੍ਰੀਤਿ ਕਰ ਜੈਸੀ ਆਗੇ ਕਹਣੀ ਹੈ॥੧॥
Prof. Sahib Singhਨਾਨਕ ਆਖਦਾ ਹੈ- (ਹੇ ਮਨ! ਗੋਬਿੰਦ ਹਰੀ ਦੀਆਂ ਸਿਫ਼ਤਾਂ ਦੇ ਗੀਤ ਗਾਂਦਾ ਰਹੁ। ਪਰਮਾਤਮਾ ਨਾਲ ਪਿਆਰ ਬਣਾਈ ਰੱਖ। ਹੇ ਮਨ! ਪਰਮਾਤਮਾ ਦੀ ਪ੍ਰੀਤਿ ਇਹੋ ਜਿਹੀ ਹੈ (ਕਿ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦੀ, ਤੇ ਜਮਾਂ ਦੇ ਵੱਸ ਪੈਣ ਨਹੀਂ ਦੇਂਦੀ) ॥੧॥ਪਦ ਅਰਥ ਛੰਤ = ਸਿਫ਼ਤਿ-ਸਾਲਾਹ ਦੇ ਗੀਤ। ਮਨ = ਹੇ ਮਨ! ਕਰੇਹੁ = ਕਰ। ਹਰੇ = ਹਰੀ ਦੀ ॥੧॥
SikhNet (Spanish)Dice Nanak, ¡Ama a tu Señor cantando Sus Alabanzas! (1)
ਜੈਸੀ ਮਛੁਲੀ ਨੀਰ, ਇਕੁ ਖਿਨੁ ਭੀ. ਨਾ ਧੀਰੇ; ਮਨ ਐਸਾ ਨੇਹੁ ਕਰੇਹੁ ॥
jaisee machhulee neer, ik khin bhee. naa dheere; man aisaa nehu karehu | Ang 454
Sant Singh KhalsaAs the fish loves the water, and is not content even for an instant outside it, O my mind, love the Lord in this way.
Manmohan SinghAs a fish loves water and is composed not without it, even for a trice, so O mind, love thou the Master.
Manmohan Singh (Punjabi)ਜਿਸ ਤਰ੍ਹਾਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ ਅਤੇ ਇਹਦੇ ਬਿਨਾਂ ਇੱਕ ਮੁੱਹਤ ਭਰ ਭੀ ਧੀਰਜ ਨਹੀਂ ਧਾਰਦੀ ਏਸੇ ਤਰ੍ਹਾਂ ਹੇ ਜਿੰਦੇ! ਤੂੰ ਮਾਲਕ ਨੂੰ ਪਿਆਰ ਕਰ।
Fareedkot Teekaਦ੍ਰਿਸ੍ਟਾਂਤ ਕਹਤੇ ਹੈਂ: ਜੈਸੇ ਮਛਲੀ ਜਲ ਸੇ ਪ੍ਰੀਤਿ ਕਰਤੀ ਹੈ, ਜਲ ਬਿਨਾ ਇਕ ਖਿਨੁ ਭੀ ਧੀਰਜ ਨਹੀਂ ਕਰਤੀ ਹੈ। ਹੇ ਮਨ! ਹਰਿ ਸੇ ਐਸਾ ਪ੍ਰੇਮ ਕਰਹੁ॥
Prof. Sahib Singhਹੇ (ਮੇਰੇ) ਮਨ! ਤੂੰ (ਪਰਮਾਤਮਾ ਨਾਲ) ਇਹੋ ਜਿਹਾ ਪ੍ਰੇਮ ਬਣਾ ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ (ਮੱਛੀ ਪਾਣੀ ਤੋਂ ਬਿਨਾ) ਇਕ ਖਿਨ ਭੀ ਨਹੀਂ ਜੀਊ ਸਕਦੀ;ਪਦ ਅਰਥ ਨੀਰ = ਪਾਣੀ। ਧੀਰੇ = ਧੀਰਜ ਕਰਦੀ। ਮਨ = ਹੇ ਮਨ! ਨੇਹੁ = ਪ੍ਰੇਮ। ਕਰੇਹੁ = ਕਰ।
SikhNet (Spanish)Así como el pez ama el agua y no puede ser confortado ni por un momento sin ella,
ਜੈਸੀ ਚਾਤ੍ਰਿਕ ਪਿਆਸ, ਖਿਨੁ ਖਿਨੁ ਬੂੰਦ ਚਵੈ; ਬਰਸੁ ਸੁਹਾਵੇ ਮੇਹੁ ॥
jaisee chaatrik piaas, khin khin boond chavai; baras suhaave mehu | Ang 455
Sant Singh KhalsaLike the song-bird, thirsting for the rain-drops, chirping each and every moment to the beautiful rain clouds.
Manmohan SinghAs a pied-cuckoo, thirsty for rain drops, chirrups every moment "rain, O beautiful cloud".
Manmohan Singh (Punjabi)ਜਿਸ ਤਰ੍ਹਾਂ ਮੀਂਹ ਦੀਆਂ ਕਣੀਆਂ ਲਈ ਤਿਹਾਇਆ ਪਪੀਹਾ, ਹਰ ਮੁਹਤ ਚੁਹਕਦਾ ਹੈ, ਹੇ ਸੁੰਦਰ ਬੱਦਲ ਵਰ੍ਹ ਪਉ।
Fareedkot Teekaਔਰ ਦ੍ਰਿਸ੍ਟਾਂਤ: ਜੈਸੀ (ਚਾਤ੍ਰਿਕੁ) ਪਪੀਹੇ ਕੋ ਪ੍ਯਾਸ ਹੋਤੀ ਹੈ ਖਿਨ ਖਿਨ ਮੇਂ ਸ੍ਵਾਂਤੀ ਬੂੰਦ ਕੇ ਵਾਸਤੇ (ਚਵੈ) ਬੋਲਤਾ ਹੈ ਕਿ ਹੇ ਸੋਭਾਇਮਾਨ ਮੇਘ ਸ੍ਵਾਂਤਿ ਬੂੰਦ ਕੋ ਬਰਸਾਉ॥
Prof. Sahib Singhਜਿਹੋ ਜਿਹਾ (ਪਪੀਹੇ ਦਾ ਪ੍ਰੇਮ ਵਰਖਾ-ਬੂੰਦ ਨਾਲ ਹੈ), ਪਪੀਹਾ ਤਿਹਾਇਆ ਹੈ (ਪਰ ਹੋਰ ਪਾਣੀ ਨਹੀਂ ਪੀਂਦਾ, ਉਹ) ਮੁੜ ਮੁੜ ਵਰਖਾ ਦੀ ਕਣੀ ਮੰਗਦਾ ਹੈ, ਤੇ ਬੱਦਲ ਨੂੰ ਆਖਦਾ ਹੈ-ਹੇ ਸੋਹਣੇ (ਮੇਘ)! ਵਰਖਾ ਕਰ।ਪਦ ਅਰਥ ਚਾਤ੍ਰਿਕ = ਪਪੀਹਾ। ਬੂੰਦ = ਵਰਖਾ ਦੀ ਕਣੀ। ਚਵੈ = ਬੋਲਦਾ ਹੈ। ਚਵੈ ਮੇਹੁ = ਚਵੈ ਮੇਘੁ, ਬੱਦਲ ਨੂੰ ਆਖਦਾ ਹੈ। ਸੁਹਾਵੇ = ਹੇ ਸੋਹਣੇ (ਮੇਘ)! ਬਰਸੁ = ਵਰਖਾ ਕਰ।
SikhNet (Spanish)así ama a tu Señor, oh mi mente.
ਹਰਿ ਪ੍ਰੀਤਿ ਕਰੀਜੈ. ਇਹੁ ਮਨੁ ਦੀਜੈ; ਅਤਿ ਲਾਈਐ ਚਿਤੁ ਮੁਰਾਰੀ ॥
har preet kareejai. ihu man deejai; at laaeeai chit muraaree | Ang 455
Sant Singh KhalsaSo love the Lord, and give to Him this mind of yours; totally focus your consciousness on the Lord.
Manmohan SinghSo love thou thy God, give to Him this soul and thoroughly fix thy attention on Lord, the killer of Mur demon.
Manmohan Singh (Punjabi)ਤੂੰ ਆਪਣੇ ਵਾਹਿਗੁਰੂ ਨਾਲ ਪ੍ਰੇਮ ਕਰ। ਇਹ ਆਤਮਾ ਉਸ ਨੂੰ ਦੇ ਦੇ ਅਤੇ ਮੁਰ ਰਾਖਸ਼ ਨੂੰ ਮਾਰਨ ਵਾਲੇ ਸੁਆਮੀ ਨਾਲ ਆਪਣੀ ਬਿਰਤੀ ਚੰਗੀ ਤਰ੍ਹਾਂ ਜੋੜ।
Fareedkot Teekaਇਸੀ ਪ੍ਰਕਾਰ ਹਰਿ ਸੇ ਪ੍ਰੀਤ ਕਰੀਏ, ਇਸ ਮਨ ਕੋ ਅਰਪਣ ਕਰੀਏ, ਅਤਿਸੇ ਕਰ ਕੇ ਮੁਰਾਰੀ ਮੇਂ ਚਿਤ ਕੋ ਲਗਾਈਏ॥
Prof. Sahib Singhਪਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ (ਪਿਆਰ ਦੇ ਵੱਟੇ ਆਪਣਾ) ਇਹ ਮਨ ਉਸ ਦੇ ਹਵਾਲੇ ਕਰਨਾ ਚਾਹੀਦਾ ਹੈ (ਤੇ ਇਸ ਤਰ੍ਹਾਂ) ਮਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜਨਾ ਚਾਹੀਦਾ ਹੈ;ਪਦ ਅਰਥ ਦੀਜੈ = ਭੇਟ ਕਰ ਦੇਣਾ ਚਾਹੀਦਾ ਹੈ। ਮੁਰਾਰੀ = ਪਰਮਾਤਮਾ (ਨਾਲ)।
SikhNet (Spanish)Así como el Cuclillo llora de sed y va hacia las bellas nubes por unas gotas de lluvia,
ਮਾਨੁ. ਨ ਕੀਜੈ. ਸਰਣਿ ਪਰੀਜੈ; ਦਰਸਨ ਕਉ ਬਲਿਹਾਰੀ ॥
maan. na keejai. saran pareejai; darasan kau balihaaree | Ang 455
Sant Singh KhalsaDo not take pride in yourself, but seek the Sanctuary of the Lord, and make yourself a sacrifice to the Blessed Vision of His Darshan.
Manmohan SinghDon't take pride, seek God's refuge and be a sacrifice unto His vision.
Manmohan Singh (Punjabi)ਹੰਕਾਰ ਨਾਂ ਕਰ, ਵਾਹਿਗੁਰੂ ਦੀ ਪਨਾਹ ਲੈ ਅਤੇ ਉਸ ਦੇ ਦੀਦਾਰ ਉਤੋਂ ਘੋਲੀ ਹੋ ਵੰਞ।
Fareedkot Teekaਮਾਨ ਨ ਕਰੀਏ, ਸਰਨ ਮੇਂ ਪੜੇ ਰਹੀਏ, ਦਰਸਨ ਕੇ ਵਾਸਤੇ ਬਲਿਹਾਰ ਜਾਈਏ॥
Prof. Sahib Singhਅਹੰਕਾਰ ਨਹੀਂ ਕਰਨਾ ਚਾਹੀਦਾ, ਪਰਮਾਤਮਾ ਦੀ ਸਰਨ ਪੈਣਾ ਚਾਹੀਦਾ ਹੈ, ਉਸ ਦੇ ਦਰਸਨ ਦੀ ਖ਼ਾਤਰ ਆਪਣਾ ਆਪ ਸਦਕੇ ਕਰਨਾ ਚਾਹੀਦਾ ਹੈ।ਪਦ ਅਰਥ ਮਾਨੁ = ਅਹੰਕਾਰ।
SikhNet (Spanish)así ama a Tu Señor, con todo tu ser. Sin orgullo reza cayéndote a Sus Pies; sacrifícate por Su Visión.
ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ; ਧਨ ਦੇਦੀ ਸਾਚੁ ਸਨੇਹਾ ॥
gur suprasane mil naah vichhune; dhan dedee saach sanehaa | Ang 455
Sant Singh KhalsaWhen the Guru is totally pleased, the separated soul-bride is re-united with her Husband Lord; she sends the message of her true love.
Manmohan SinghWhen the Guru is greatly pleased, the bride sends the massage of her true love and her parted Spouse comes and meets her.
Manmohan Singh (Punjabi)ਜਦ ਗੁਰਦੇਵ ਪਰਮ ਪ੍ਰਸੰਨ ਹੋ ਜਾਂਦੇ ਹਨ ਤਾਂ ਪਤਨੀ ਆਪਣੀ ਸੱਚੀ ਪ੍ਰੀਤ ਦਾ ਸੰਦੇਸਾ ਘਲਦੀ ਹੈ ਅਤੇ ਉਸ ਦਾ ਵਿਛੜਿਆ ਹੋਇਆ ਪਤੀ ਆ ਕੇ ਉਸ ਨੂੰ ਮਿਲ ਪੈਂਦਾ ਹੈ।
Fareedkot Teekaਇਸ ਪ੍ਰਕਾਰ ਪ੍ਰੇਮ ਕਰਨੇ ਸੇ ਜਬ ਸੋ ਸਤਗੁਰ ਪ੍ਰਸੰਨ ਹੋਇਗੇ ਤਬ (ਧਨੁ) ਇਸਤ੍ਰੀ ਸਚਾ ਸੰਦੇਸਾ ਦੇਨੇ ਲੈਨੇ, ਭਾਵ ਕਥਾ ਕੀਰਤਨ ਸੁਨਨੇ ਸੁਨਾਨੇ ਵਾਲੀ ਕੋ (ਨਾਹ) ਪਤੀ (ਵਿਛੁੰਨੇ) ਵਿਛੋੜੇ ਹੂਏ ਸੇ ਮਿਲਾਇ ਦੇਵੇਂਗੇ॥
Prof. Sahib Singhਜਿਸ ਜੀਵ-ਇਸਤ੍ਰੀ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੀ ਹੈ ਤੇ ਉਸ ਦੇ ਦਰ ਤੇ ਅਰਜ਼ੋਈ ਕਰਦੀ ਹੈ-ਹੇ ਵਿਛੁੜੇ ਹੋਏ ਪ੍ਰਭੂ-ਪਤੀ! ਮੈਨੂੰ (ਆ ਕੇ) ਮਿਲ।ਪਦ ਅਰਥ ਸੁਪ੍ਰਸੰਨੇ = ਦਇਆਵਾਨ। ਨਾਹ = ਹੇ ਨਾਥ! ਹੇ ਪ੍ਰਭੂ-ਪਤੀ! ਵਿਛੁੰਨੇ = ਹੇ ਵਿਛੁੜੇ ਹੋਏ! ਧਨ = ਜੀਵ-ਇਸਤ੍ਰੀ। ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ।
SikhNet (Spanish)Con el Guru de Intercesor, la novia manda el mensaje de Amor a su Señor.
ਕਹੁ ਨਾਨਕ. ਛੰਤ ਅਨੰਤ ਠਾਕੁਰ ਕੇ; ਹਰਿ ਸਿਉ ਕੀਜੈ ਨੇਹਾ; ਮਨ ਐਸਾ ਨੇਹੁ ਕਰੇਹੁ ॥੨॥
kahu naanak. chhant anant tthaakur ke; har siau keejai nehaa; man aisaa nehu karehu |2| Ang 455
Sant Singh KhalsaSays Nanak, chant the Hymns of the Infinite Lord Master; O my mind, love Him and enshrine such love for Him. ||2||
Manmohan SinghSays Nanak, sing thou the rhythm of the Infinite Lord, O my soul and love Him and enshrine thou such an affection for Him.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਬੇਅੰਤ ਪ੍ਰਭੂ ਦੇ ਛੰਦ ਗਾਇਨ ਕਰ, ਹੇ ਮੇਰੀ ਜਿੰਦੇ! ਤੂੰ ਉਸ ਨੂੰ ਪਿਆਰ ਕਰ ਅਤੇ ਉਸ ਨਾਲ ਤੂੰ ਐਹੋ ਪਿਰਹੜੀ ਪਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਅਨੰਤ ਠਾਕੁਰ ਕੇ (ਛੰਤ) ਜਸ ਕੋ ਉਚਾਰਣ ਕਰਹੁ ਜੈਸੇ ਮਛਲੀ ਔਰ ਪਪੀਹੇ ਨੇ ਜਲ ਸ੍ਵਾਂਤਿ ਬੂੰਦ ਸੇ ਨੇਹ ਕੀਆ ਹੈ, ਐਸਾ ਹਰਿ ਸੇ ਨੇਹੁ ਕਰੋ॥੨॥
Prof. Sahib Singhਹੇ ਨਾਨਕ! ਤੂੰ ਭੀ ਬੇਅੰਤ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ। ਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ, ਅਜੇਹਾ ਪਿਆਰ (ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ ਜਿਹੋ ਜਿਹਾ ਪਪੀਹੇ ਦਾ ਵਰਖਾ ਬੂੰਦ ਨਾਲ ਹੈ) ॥੨॥ਪਦ ਅਰਥ ਨਾਨਕ = ਹੇ ਨਾਨਕ! ਛੰਤ = ਸਿਫ਼ਤਿ-ਸਾਲਾਹ ਦੇ ਗੀਤ। ਨੇਹਾ = ਨੇਹੁ, ਪ੍ਰੇਮ ॥੨॥
SikhNet (Spanish)Dice Nanak, ¡Ama a tu Señor cantando sus Alabanzas! (2)
ਚਕਵੀ ਸੂਰ ਸਨੇਹੁ, ਚਿਤਵੈ ਆਸ ਘਣੀ; ਕਦਿ. ਦਿਨੀਅਰੁ ਦੇਖੀਐ ॥
chakavee soor sanehu, chitavai aas ghanee; kad. dineear dekheeai | Ang 455
Sant Singh KhalsaThe chakvi bird is in love with the sun, and thinks of it constantly; her greatest longing is to behold the dawn.
Manmohan SinghThe Sheldrake is in love with the sun, and thinks of it, She has great longing as to when she shall behold the sun.
Manmohan Singh (Punjabi)ਸੁਰਖਾਬਨੀ (ਚਕਵੀ) ਦਾ ਸੂਰਜ ਨਾਲ ਪਿਆਰ ਹੈ ਅਤੇ ਉਸ ਨੂੰ ਚੇਤੇ ਕਰਦੀ ਹੈ ਉਸ ਨੂੰ ਬੜੀ ਤਾਂਘ ਹੈ ਕਿ ਉਹ ਕਦੋਂ ਸੂਰਜ ਨੂੰ ਵੇਖੇਗੀ।
Fareedkot Teekaਜੈਸੇ ਚਕਵੀ ਕਾ ਸੂਰਜ ਸੇ ਨੇਹੁ ਹੈ ਪ੍ਰੀਤੀ ਕਰ ਯਹੀ ਚਿਤਵਤੀ ਹੈ ਔਰ ਯਹੀ ਬਹੁਤ ਆਸਾ ਲਗ ਰਹੀ ਹੈ ਕਿ (ਦਿਨੀਅਰੁ) ਸੂਰਜ ਕੋ ਕਬ ਦੇਖੋਂ॥
Prof. Sahib Singhਹੇ (ਮੇਰੇ) ਮਨ! (ਤੈਨੂੰ) ਪਰਮਾਤਮਾ ਨਾਲ ਪਿਆਰ ਕਰਨਾ ਚਾਹੀਦਾ ਹੈ (ਉਹੋ ਜਿਹਾ ਪਿਆਰ ਜਿਹੋ ਜਿਹਾ ਚਕਵੀ ਸੂਰਜ ਨਾਲ ਕਰਦੀ ਹੈ ਤੇ ਕੋਇਲ ਅੰਬ ਨਾਲ ਕਰਦੀ ਹੈ)। ਚਕਵੀ ਦਾ ਸੂਰਜ ਨਾਲ ਪਿਆਰ ਹੈ, ਉਹ (ਸਾਰੀ ਰਾਤ ਸੂਰਜ ਦਾ ਹੀ) ਚੇਤਾ ਕਰਦੀ ਰਹਿੰਦੀ ਹੈ, ਬੜੀ ਤਾਂਘ ਕਰਦੀ ਹੈ ਕਿ ਕਦੋਂ ਸੂਰਜ ਦਾ ਦੀਦਾਰ ਹੋਵੇਗਾ।ਪਦ ਅਰਥ ਸੂਰ = ਸੂਰਜ {सुर्य}। ਸਨੇਹੁ = ਪਿਆਰ। ਚਿਤਵੈ = ਚਿਤਾਰਦੀ ਹੈ। ਘਣੀ = ਬਹੁਤ। ਕਦਿ = ਕਦੋਂ? ਦਿਨੀਅਰੁ = {दिनकर} ਦਿਨ ਬਨਾਣ ਵਾਲਾ, ਸੂਰਜ।
SikhNet (Spanish)Así como el ganso negro ama el sol y añora ver el amanecer,
ਕੋਕਿਲ ਅੰਬ ਪਰੀਤਿ. ਚਵੈ ਸੁਹਾਵੀਆ; ਮਨ ਹਰਿ ਰੰਗੁ ਕੀਜੀਐ ॥
kokil anb pareet. chavai suhaaveea; man har rang keejeeai | Ang 455
Sant Singh KhalsaThe cuckoo is in love with the mango tree, and sings so sweetly. O my mind, love the Lord in this way.
Manmohan SinghThe cuckoo is in love with the mango, and sings sweetly. So do thou love God, O my soul.
Manmohan Singh (Punjabi)ਕੋਇਲ ਦਾ ਅੰਬ ਨਾਲ ਪ੍ਰੇਮ ਹੈ ਅਤੇ ਮਿੱਠਾ ਮਿੱਠਾ ਗਾਉਂਦੀ ਹੈ। ਏਸੇ ਤਰ੍ਹਾਂ ਹੀ ਤੂੰ ਵਾਹਿਗੁਰੂ ਨੂੰ ਪਿਆਰ ਕਰ, ਹੇ ਮੇਰੀ ਜਿੰਦੇ!
Fareedkot Teekaਜੈਸੇ ਕੋਇਲ (ਸੁਹਾਵੀਆ) ਸੋਭਨੀਕ ਅੰਬ ਕੋ ਦੇਖ ਕਰ (ਚਵੈ) ਬੋਲਤੀ ਹੈ, ਹੇ ਮਨ! ਇਸ ਪ੍ਰਕਾਰ ਹਰਿ ਸੇ ਪ੍ਰੀਤੀ ਕਰੀਏ॥
Prof. Sahib Singh(ਉਹੋ ਜਿਹਾ ਪਿਆਰ ਜਿਹੋ ਜਿਹਾ ਕੋਇਲ ਅੰਬ ਨਾਲ ਕਰਦੀ ਹੈ) ਕੋਇਲ ਦਾ ਅੰਬ ਨਾਲ ਪਿਆਰ ਹੈ (ਉਹ ਅੰਬ ਦੇ ਰੁੱਖ ਉਤੇ ਬੈਠ ਕੇ) ਸੋਹਣਾ ਬੋਲਦੀ ਹੈ। ਪਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ।ਪਦ ਅਰਥ ਕੋਕਿਲ = ਕੋਇਲ। ਚਵੈ ਸੁਹਾਵਿਆ = ਮਿੱਠਾ ਬੋਲਦੀ ਹੈ। ਰੰਗੁ = ਪਿਆਰ।
SikhNet (Spanish)así como los pájaros viven extasiados en los árboles de mango, así ama a tu Señor.
ਹਰਿ ਪ੍ਰੀਤਿ ਕਰੀਜੈ, ਮਾਨੁ. ਨ ਕੀਜੈ; ਇਕ ਰਾਤੀ ਕੇ, ਹਭਿ ਪਾਹੁਣਿਆ ॥
har preet kareejai, maan. na keejai; ik raatee ke, habh paahuniaa | Ang 455
Sant Singh KhalsaLove the Lord, and do not take pride in yourself; everyone is a guest for a single night.
Manmohan SinghLove God and take not pride, as all are but guests of a single night.
Manmohan Singh (Punjabi)ਵਾਹਿਗੁਰੂ ਨਾਲ ਪ੍ਰੇਮ ਕਰ ਅਤੇ ਹੰਕਾਰ ਨਾਂ ਕਰ। ਸਾਰੇ ਹੀ ਕੇਵਲ ਇਕ ਰਾਤ੍ਰੀ ਦੇ ਮਹਿਮਾਨ ਹਨ।
Fareedkot Teekaਹਰੀ ਸੇ ਪ੍ਰੀਤੀ ਕਰੀਏ ਪ੍ਰੀਤੀ ਕਾ ਅਭਿਮਾਨੁ ਨ ਕਰੀਏ, ਕਿਉਂਕਿ ਸੰਸਾਰ ਮੇਂ (ਹਭਿ) ਸਭ ਜੀਵ ਏਕ ਰਾਤ੍ਰਿ ਕੇ ਪਰਾਹੁਣੇ ਹੈਂ, ਭਾਵ ਅਲਪ ਕਾਲ ਕੇ ਰਹਨੇ ਵਾਲੇ ਹੈਂ॥
Prof. Sahib Singh(ਆਪਣੇ ਕਿਸੇ ਧਨ-ਪਦਾਰਥ ਆਦਿਕ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਥੇ ਅਸੀ) ਸਾਰੇ ਇਕ ਰਾਤ ਦੇ ਪ੍ਰਾਹੁਣੇ (ਹੀ) ਹਾਂ।ਪਦ ਅਰਥ ਹਭਿ = ਸਾਰੇ। ਪਾਹੁਣਿਆ = ਪ੍ਰਾਹੁਣੇ।
SikhNet (Spanish)Ámalo con toda humildad, pues has venido a esta vida de visita por una noche solitaria.
ਅਬ. ਕਿਆ ਰੰਗੁ ਲਾਇਓ, ਮੋਹੁ ਰਚਾਇਓ; ਨਾਗੇ ਆਵਣ ਜਾਵਣਿਆ ॥
ab. kiaa rang laaeo, mohu rachaaeo; naage aavan jaavaniaa | Ang 455
Sant Singh KhalsaNow, why are you entangled in pleasures, and engrossed in emotional attachment? Naked we come, and naked we go.
Manmohan SinghNow, why art thou involved in revelments and engrossed in worldly attachments? The mortal comes and goes naked.
Manmohan Singh (Punjabi)ਹੁਣ ਤੂੰ ਕਿਉਂ ਰੰਗ-ਰਲੀਆਂ ਵਿੱਚ ਫਸ ਕੇ ਸੰਸਾਰੀ ਮਮਤਾ ਅੰਦਰ ਖੱਚਤ ਹੋ ਗਿਆ ਹੈਂ? ਜੀਵ ਨੰਗਾ ਹੀ ਆਉਂਦਾ ਤੇ ਜਾਂਦਾ ਹੈ।
Fareedkot Teekaਨਾਂਗੇ ਆਏ ਹੈ ਨੰਗੇ ਜਾਇੰਗੇ। ਹੇ ਮਨ, ਭਾਵ ਜੀਵ! ਸੋ ਅਬ ਤੂੰ ਸਚੀ ਪ੍ਰੀਤ ਕੋ ਤ੍ਯਾਗ ਕਰ ਇਨ ਮੇਂ ਕ੍ਯਾ ਪ੍ਰੇਮ ਲਗਾਇਆ ਹੈ, ਮੋਹ ਕਰ ਮਨ ਕੋ ਪਦਾਰਥੋਂ ਮੇਂ ਖਚਤ ਕਰਾ ਹੈ॥
Prof. Sahib Singhਫਿਰ ਭੀ ਤੂੰ ਕਿਉਂ (ਜਗਤ ਨਾਲ) ਪਿਆਰ ਪਾਇਆ ਹੈ, ਮਾਇਆ ਨਾਲ ਮੋਹ ਬਣਾਇਆ ਹੋਇਆ ਹੈ, (ਇਥੇ ਸਭ) ਨੰਗੇ (ਖ਼ਾਲੀ-ਹੱਥ) ਆਉਂਦੇ ਹਨ ਤੇ (ਇਥੋਂ) ਨੰਗੇ (ਖ਼ਾਲੀ-ਹੱਥ) ਹੀ ਚਲੇ ਜਾਂਦੇ ਹਨ।
SikhNet (Spanish)Entonces, ¿por qué involucrarte aquí cuando todo lo vas a tener que dejar? Desnudo como viniste, desnudo te irás.
ਥਿਰੁ ਸਾਧੂ ਸਰਣੀ. ਪੜੀਐ ਚਰਣੀ; ਅਬ ਟੂਟਸਿ ਮੋਹੁ, ਜੁ ਕਿਤੀਐ ॥
thir saadhoo saranee. parreeai charanee; ab ttoottas mohu, ju kiteeai | Ang 455
Sant Singh KhalsaSeek the eternal Sanctuary of the Holy and fall at their feet, and the attachments which you feel shall depart.
Manmohan SinghBy seeking saints' shelter and falling at his Feet, the secular attachment, which thou now feelest, shall depart and thou shalt becomes immortal.
Manmohan Singh (Punjabi)ਸੰਤਾਂ ਦੀ ਪਨਾਹ ਲੈਣ ਅਤੇ ਉਹਨਾਂ ਦੇ ਪੈਰਾਂ ਉਤੇ ਡਿਗਣ ਦੁਆਰਾ ਦੁਨਿਆਵੀ ਖਿੱਚ, ਜਿਹੜੀ ਤੂੰ ਹੁਣ ਅਨੁਭਵ ਕਰਦਾ ਹੈਂ, ਮਿੱਟ ਜਾਵੇਗੀ, ਅਤੇ ਤੂੰ ਅਹਿੱਲ ਥੀ ਵੰਞੇਗਾਂ।
Fareedkot Teekaਸਾਧੂਓਂ ਕੀ ਸਰਣ ਸਿਥਰ ਹੈ, ਤਾਂ ਤੇ ਉਨ ਕੀ ਚਰਨੀ ਪੜੀਏ ਅਰੁ ਅਬ ਜੋ ਮੋਹ ਕੀਆ ਹੂਆ ਹੈ, ਸੋ ਟੂਟ ਜਾਇਗਾ॥
Prof. Sahib Singhਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ, ਗੁਰੂ ਦੇ ਚਰਨੀਂ ਪੈਣਾ ਚਾਹੀਦਾ ਹੈ (ਗੁਰੂ ਦੀ ਸਰਨ ਪਿਆਂ ਹੀ ਮਨ) ਅਡੋਲ ਹੋ ਸਕਦਾ ਹੈ, ਤੇ ਤਦੋਂ ਹੀ ਇਹ ਮੋਹ ਟੁੱਟੇਗਾ ਜੇਹੜਾ ਤੂੰ (ਮਾਇਆ ਨਾਲ) ਬਣਾਇਆ ਹੋਇਆ ਹੈ।ਪਦ ਅਰਥ ਥਿਰੁ = ਅਡੋਲ ਚਿੱਤ। ਜੁ = ਜੇਹੜਾ ਮੋਹ। ਕਿਤੀਐ = ਤੂੰ ਬਣਾਇਆ ਹੋਇਆ ਹੈ।
SikhNet (Spanish)Pero siempre duradero es el Refugio de los Santos, así es que póstrate a Sus Pies para que tus amarras sean cortadas.
ਕਹੁ ਨਾਨਕ. ਛੰਤ ਦਇਆਲ ਪੁਰਖ ਕੇ, ਮਨ ਹਰਿ ਲਾਇ ਪਰੀਤਿ; ਕਬ ਦਿਨੀਅਰੁ ਦੇਖੀਐ ॥੩॥
kahu naanak. chhant deaal purakh ke, man har laae pareet; kab dineear dekheeai |3| Ang 455
Sant Singh KhalsaSays Nanak, chant the Hymns of the Merciful Lord God, and enshrine love for the Lord, O my mind; otherwise, how will you come to behold the dawn? ||3||
Manmohan SinghSays Nanak, sing thou the hymns of the Merciful Master and enshrine affection for God, O man, otherwise how shalt thou see God, the Sun?
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ ਤੂੰ ਮਿਹਰਬਾਨ ਮਾਲਕ ਦੇ ਛੰਦ ਗਾਇਨ ਕਰ ਅਤੇ ਵਾਹਿਗੁਰੂ ਨਾਲ ਨੇਹੁੰ ਗੰਢ, ਹੇ ਬੰਦੇ! ਨਹੀਂ ਤਾਂ ਤੂੰ ਵਾਹਿਗੁਰੂ ਸੂਰਜ ਨੂੰ ਕਿਸ ਤਰ੍ਹਾਂ ਵੇਖੇਗਾਂ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਦ੍ਯਾਲ ਪੁਰਖ ਹਰੀ ਕੇ (ਛੰਤ) ਜਸ ਕੋ ਗਾਉ ਅਰੁ ਉਸ ਹਰੀ ਮੇਂ ਪ੍ਰੀਤ ਕੋ ਲਗਾਉ ਔ ਐਸੇ ਪ੍ਰਾਰਥਨਾ ਕਰੁ, ਜੋ ਹੇ ਮਹਾਰਾਜ! ਹਮ ਕੋ ਕਬ ਸੂਰਜਵਤ ਅਪਨਾ ਪ੍ਰਕਾਸ਼ ਦਿਖਾਓਗੇ॥੩॥
Prof. Sahib Singhਹੇ ਨਾਨਕ! ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, ਆਪਣੇ ਮਨ ਵਿਚ ਪਰਮਾਤਮਾ ਨਾਲ ਪਿਆਰ ਬਣਾ (ਉਸੇ ਤਰ੍ਹਾਂ ਜਿਵੇਂ ਚਕਵੀ ਸਾਰੀ ਰਾਤ ਤਾਂਘ ਕਰਦੀ ਰਹਿੰਦੀ ਹੈ ਕਿ) ਕਦੋਂ ਸੂਰਜ ਦਾ ਦਰਸਨ ਹੋਵੇਗਾ ॥੩॥ਪਦ ਅਰਥ ਮਨਿ = ਮਨ ਵਿਚ ॥੩॥
SikhNet (Spanish)Canta las Alabanzas del Señor para poder ver el día de la Liberación. (3)
ਨਿਸਿ ਕੁਰੰਕ ਜੈਸੇ. ਨਾਦ ਸੁਣਿ ਸ੍ਰਵਣੀ ਹੀਉ ਡਿਵੈ; ਮਨ ਐਸੀ ਪ੍ਰੀਤਿ ਕੀਜੈ ॥
nis kurank jaise. naad sun sravanee heeo ddivai; man aisee preet keejai | Ang 455
Sant Singh KhalsaLike the deer in the night, who hears the sound of the bell and gives his heart - O my mind, love the Lord in this way.
Manmohan SinghAs the deer at night, hearing with his ears the sound of the bell, gives his heart, so love thou the Lord, O man.
Manmohan Singh (Punjabi)ਜਿਸ ਤਰ੍ਹਾਂ ਰਾਤ ਨੂੰ ਹਰਨ ਘੰਡੇਹੜੇ ਦੀ ਆਵਾਜ ਆਪਣੇ ਕੰਨਾਂ ਨਾਲ ਸ੍ਰਵਣ ਕਰਕੇ ਆਪਣਾ ਦਿਲ ਦੇ ਦਿੰਦਾ ਹੈ, ਏਸੇ ਤਰ੍ਹਾਂ ਹੀ ਤੂੰ ਸੁਆਮੀ ਨੂੰ ਪਿਆਰ ਕਰ, ਹੇ ਬੰਦੇ!
Fareedkot Teekaਰਾਤ੍ਰ ਕੋ (ਕੁਰੰਕ) ਮ੍ਰਿਗ ਜੈਸੇ ਘੰਟਾ ਹੇਰੇ ਕਾ ਸ਼ਬਦ ਸੁਣ ਕਰ (ਹੀਉ) ਹਿਰਦਾ ਓਰ ਲਗਾਇ ਦੇਤਾ ਹੈ, ਹੇ ਮਨ! ਐਸੀ ਪ੍ਰੀਤਿ ਕਰੁ॥
Prof. Sahib Singhਹੇ (ਮੇਰੇ) ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਪਾਣਾ ਚਾਹੀਦਾ ਹੈ ਜਿਹੋ ਜਿਹਾ ਪਿਆਰ ਹਰਨ ਪਾਂਦਾ ਹੈ, ਰਾਤ ਵੇਲੇ ਹਰਨ ਘੰਡੇ ਹੇੜੇ ਦੀ ਆਵਾਜ਼ ਆਪਣੇ ਕੰਨੀਂ ਸੁਣ ਕੇ ਆਪਣਾ ਹਿਰਦਾ (ਉਸ ਆਵਾਜ਼ ਦੇ) ਹਵਾਲੇ ਕਰ ਦੇਂਦਾ ਹੈ।ਪਦ ਅਰਥ ਨਿਸਿ = ਰਾਤ ਵੇਲੇ। ਕੁਰੰਕ = ਹਰਨ। ਨਾਦ = (ਘੰਡੇ ਹੇੜੇ ਦੀ) ਆਵਾਜ਼। ਸ੍ਰਵਣੀ = ਕੰਨਾਂ ਨਾਲ। ਹੀਉ = ਹਿਰਦਾ। ਡਿਵੈ = ਦੇਂਦਾ ਹੈ। ਮਨ = ਹੇ ਮਨ!
SikhNet (Spanish)Así, como al escuchar la música de las trompetas de los cazadores,
ਜੈਸੀ ਤਰੁਣਿ ਭਤਾਰ, ਉਰਝੀ ਪਿਰਹਿ ਸਿਵੈ; ਇਹੁ ਮਨੁ ਲਾਲ ਦੀਜੈ ॥
jaisee tarun bhataar, urajhee pireh sivai; ihu man laal deejai | Ang 455
Sant Singh KhalsaLike the wife, who is bound by love to her husband, and serves her beloved - like this, give your heart to the Beloved Lord.
Manmohan SinghAs the wife, entangled in love of her husband, serves her darling, so give thou this heart to thy Beloved,
Manmohan Singh (Punjabi)ਜਿਸ ਤਰ੍ਹਾਂ ਆਪਣੇ ਪਤੀ ਦੇ ਪਿਆਰ ਅੰਦਰ ਰਚੀ ਹੋਈ ਪਤਨੀ ਆਪਣੇ ਪਿਆਰੇ ਦੀ ਸੇਵਾ ਕਰਦੀ ਹੈ, ਓਸੇ ਤਰ੍ਹਾਂ ਹੀ ਤੂੰ ਇਹ ਦਿਲ ਆਪਣੇ ਪ੍ਰੀਤਮ (ਪ੍ਰਭੂ) ਨੂੰ ਦੇ ਦੇ।
Fareedkot Teekaਜੈਸੇ (ਤਰੁਣਿ) ਇਸਤ੍ਰੀ (ਭਤਾਰ) ਪਤਿ ਕੇ ਪ੍ਰੇਮ ਮੇਂ ਉਲਝੀ ਹੁਈ ਪਤਿ ਕੀ (ਸਿਵੈ) ਸੇਵਾ ਕਰਤੀ ਹੈ, ਤਿਸੀ ਪ੍ਰਕਾਰ ਇਸ ਮਨ ਕੋ ਲਾਲ ਪ੍ਯਾਰੇ ਵਾਹਗੁਰੂ ਮੇਂ ਦੇਹੁ॥
Prof. Sahib Singhਜਿਵੇਂ ਜਵਾਨ ਇਸਤ੍ਰੀ ਆਪਣੇ ਪਤੀ ਦੇ ਪਿਆਰ ਵਿਚ ਬੱਝੀ ਹੋਈ ਪਤੀ ਦੀ ਸੇਵਾ ਕਰਦੀ ਹੈ, (ਉਸੇ ਤਰ੍ਹਾਂ ਹੇ ਭਾਈ!) ਆਪਣਾ ਇਹ ਮਨ ਸੋਹਣੇ ਪ੍ਰਭੂ ਨੂੰ ਦੇਣਾ ਚਾਹੀਦਾ ਹੈ, ਤੇ ਉਸ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ।ਪਦ ਅਰਥ ਤਰੁਣਿ = ਜਵਾਨ ਇਸਤ੍ਰੀ। ਉਰਝੀ = ਫਸੀ ਹੋਈ। ਸਿਵੈ = ਸੇਵਾ ਕਰਦੀ ਹੈ। ਲਾਲ = ਸੁਹਣੇ (ਹਰੀ) ਨੂੰ।
SikhNet (Spanish)el venado brinca y se delata, de igual forma ocurre con tu Señor.
ਮਨੁ ਲਾਲਹਿ ਦੀਜੈ, ਭੋਗ ਕਰੀਜੈ; ਹਭਿ ਖੁਸੀਆ ਰੰਗ ਮਾਣੇ ॥
man laaleh deejai, bhog kareejai; habh khuseea rang maane | Ang 455
Sant Singh KhalsaGive your heart to your Beloved Lord, and enjoy His bed, and enjoy all pleasure and bliss.
Manmohan SinghGive thy heart to thy Love and enjoy His bed (society). Thus shalt thou experience all joy and bliss.
Manmohan Singh (Punjabi)ਆਪਣਾ ਦਿਲ ਆਪਣੇ ਦਿਲਬਰ ਨੂੰ ਦੇ ਦੇ ਅਤੇ ਉਸ ਦੇ ਪਲੰਘ (ਸੰਗ) ਨੂੰ ਮਾਣ। ਇਸ ਤਰ੍ਹਾਂ ਤੂੰ ਸਮੂਹ ਅਨੰਦ ਤੇ ਪ੍ਰਸੰਨਤਾ ਦਾ ਰਸ ਲੈ ਲਵੇਗਾ।
Fareedkot Teekaਫਿਰ ਲਾਲ ਪਿਆਰੇ ਕੋ ਮਨ ਦੇ ਕੇ ਅਭੇਦ ਹੋ ਕਰ ਬ੍ਰਹਮਾਨੰਦ ਕੋ ਭੋਗਨਾ ਕਰੀਏ। ਜਿਨੋਂ ਨੇ ਮਨ ਦੀਆ ਹੈ ਸਭ ਪ੍ਰਕਾਰ ਕੀਆਂ ਖੁਸ਼ੀਆਂ ਅਨੰਦ ਕੋ ਭੋਗਤੇ ਹੈਂ॥
Prof. Sahib Singh(ਜੇਹੜੀ ਜੀਵ-ਇਸਤ੍ਰੀ ਆਪਣਾ ਮਨ ਪ੍ਰਭੂ-ਪਤੀ ਦੇ ਹਵਾਲੇ ਕਰਦੀ ਹੈ ਉਹ ਉਸ) ਦੇ ਮਿਲਾਪ ਦੀਆਂ ਸਾਰੀਆਂ ਖ਼ੁਸ਼ੀਆਂ ਮਿਲਾਪ ਦੇ ਸਾਰੇ ਆਨੰਦ ਮਾਣਦੀ ਹੈ।ਪਦ ਅਰਥ ਲਾਲਹਿ = ਲਾਲ ਨੂੰ। ਹਭਿ = ਸਾਰੀਆਂ।
SikhNet (Spanish)Ámalo así como la novia entrega su mente a su amado y goza en su aposento de todos los placeres y alegrías.
ਪਿਰੁ ਅਪਨਾ ਪਾਇਆ. ਰੰਗੁ ਲਾਲੁ ਬਣਾਇਆ; ਅਤਿ ਮਿਲਿਓ ਮਿਤ੍ਰ ਚਿਰਾਣੇ ॥
pir apanaa paaeaa. rang laal banaaeaa; at milio mitr chiraane | Ang 455
Sant Singh KhalsaI have obtained my Husband Lord, and I am dyed in the deep crimson color of His Love; after such a long time, I have met my Friend.
Manmohan SinghI have obtained my love, assumed red colour and met my Friend (God) after a very long time.
Manmohan Singh (Punjabi)ਮੈਂ ਆਪਣੇ ਪਿਆਰੇ ਨੂੰ ਪਾ ਲਿਆ ਹੈ, ਸੂਹੀ ਰੰਗਤ ਅਖਤਿਆਰ ਕਰ ਲਈ ਹੈ ਅਤੇ ਬੜੇ ਹੀ ਚਿਰ ਤੋਂ ਮਗਰੋਂ ਆਪਣੇ ਯਾਰ (ਹਰੀ) ਨੂੰ ਮਿਲਿਆ ਹਾਂ।
Fareedkot Teekaਅਪਨਾ ਪਤੀ ਪਾਯਾ ਹੈ ਔਰ ਪ੍ਯਾਰੇ ਸੇ ਪ੍ਰੇਮੁ ਬਨਾਯਾ ਹੈ, ਅਤੀ (ਚਿਰਾਣੇ), ਭਾਵ ਅਨਾਦੀ ਮਿਤ੍ਰ ਸ੍ਰੀ ਵਾਹਿਗੁਰੂ ਮਿਲਾ ਹੈ॥
Prof. Sahib Singhਉਹ ਆਪਣੇ ਪ੍ਰਭੂ-ਪਤੀ ਨੂੰ (ਆਪਣੇ ਅੰਦਰ ਹੀ) ਲੱਭ ਲੈਂਦੀ ਹੈ, ਉਹ ਆਪਣੀ ਆਤਮਾ ਨੂੰ ਗੂੜ੍ਹਾ ਪ੍ਰੇਮ-ਰੰਗ ਚਾੜ੍ਹ ਲੈਂਦੀ ਹੈ (ਜਿਵੇਂ ਸੁਹਾਗਣ ਲਾਲ ਕੱਪੜਾ ਪਹਿਨਦੀ ਹੈ) ਉਹ ਮੁੱਢ ਕਦੀਮਾਂ ਦੇ ਮਿੱਤਰ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ।ਪਦ ਅਰਥ ਅਤਿ ਚਿਰਾਣੇ = ਮੁੱਢ ਕਦੀਮਾਂ ਦੇ।
SikhNet (Spanish)Ella recibe a su Esposo y se viste de rojo porque ha encontrado a su Verdadero Amigo, al de Todos los Tiempos.
ਗੁਰੁ ਥੀਆ ਸਾਖੀ, ਤਾ ਡਿਠਮੁ ਆਖੀ; ਪਿਰ ਜੇਹਾ. ਅਵਰੁ ਨ ਦੀਸੈ ॥
gur theea saakhee, taa ddittham aakhee; pir jehaa. avar na deesai | Ang 455
Sant Singh KhalsaWhen the Guru became my advocate, then I saw the Lord with my eyes. No one else looks like my Beloved Husband Lord.
Manmohan SinghWhen the Guru became the intercessor, then I saw the Lord with mine eyes. None else appears to me like my Beloved.
Manmohan Singh (Punjabi)ਜਦ ਗੁਰੂ ਜੀ ਵਿਚੋਲੇ ਬਣੇ ਤਦ ਮੈਂ ਆਪਣੀਆਂ ਅੱਖਾਂ ਨਾਲ ਪ੍ਰਭੂ-ਪਤੀ ਨੂੰ ਵੇਖ ਲਿਆ। ਹੋਰ ਕੋਈ ਮੈਨੂੰ ਮੇਰੇ ਪ੍ਰੀਤਮ ਵਰਗਾ ਨਜਰ ਨਹੀਂ ਆਉਂਦਾ।
Fareedkot Teekaਜਬ ਗੁਰੂ ਸਾਖੀ ਸਿਖ੍ਯਾ ਦੇਨੇ ਵਾਲਾ ਹੂਆ ਹੈ ਤਬ ਆਕਲ ਪੁਰਖੁ ਨੇਤ੍ਰੋਂ ਸੇ (ਡਿਠਮੁ) ਦੇਖਾ ਹੈ, ਭਾਵ ਸਾਖ੍ਯਾਤਕਾਰ ਹੂਆ ਹੈ। ਜਿਸ ਪਤੀ ਕੇ ਸਮਾਨ ਕੋਈ ਦੂਸਰਾ ਦਿਖਲਾਈ ਨਹੀਂ ਪੜਤਾ ॥
Prof. Sahib Singh(ਹੇ ਸਖੀ! ਜਦੋਂ ਤੋਂ) ਗੁਰੂ ਮੇਰਾ ਵਿਚੋਲਾ ਬਣਿਆ ਹੈ, ਮੈਂ ਪ੍ਰਭੂ-ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ, ਮੈਨੂੰ ਪ੍ਰਭੂ-ਪਤੀ ਵਰਗਾ ਹੋਰ ਕੋਈ ਨਹੀਂ ਦਿੱਸਦਾ।ਪਦ ਅਰਥ ਸਾਖੀ = ਗਵਾਹ, ਵਿਚੋਲਾ। ਡਿਠਮੁ = ਮੈਂ ਵੇਖ ਲਿਆ ਹੈ। ਆਖੀ = ਅੱਖਾਂ ਨਾਲ।
SikhNet (Spanish)Cuando el Guru se volvió el Intercesor, vi a mi Señor sin igual, con mis propios ojos.
ਕਹੁ ਨਾਨਕ. ਛੰਤ ਦਇਆਲ ਮੋਹਨ ਕੇ, ਮਨ ਹਰਿ ਚਰਣ ਗਹੀਜੈ; ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥
kahu naanak. chhant deaal mohan ke, man har charan gaheejai; aisee man preet keejai |4|1|4| Ang 455
Sant Singh KhalsaSays Nanak, chant the Hymns of the merciful and fascinating Lord, O mind. Grasp the lotus feet of the Lord, and enshrine such love for Him in your mind. ||4||1||4||
Manmohan SinghSays Nanak, sing thou the Chhant (hymns) of the compassionate and fascinating Lord. O man, grasp God's Feet and bear thou Him such love in thy mind.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਦਇਆਵਾਨ ਅਤੇ ਮਨਮੋਹਨ ਸੁਆਮੀ ਦੇ ਛੰਦ ਗਾਇਨ ਕਰ, ਹੇ ਬੰਦੇ! ਵਾਹਿਗੁਰੂ ਦੇ ਪੈਰ ਪਕੜ ਅਤੇ ਆਪਣੇ ਹਿਰਦੇ ਅੰਦਰ ਉਸ ਨਾਲ ਐਸ ਤਰ੍ਹਾਂ ਦੀ ਪਿਰਹੜੀ ਪਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦ੍ਯਾਲ ਮੋਹਨ ਕੇ ਜਸ ਕੋ ਉਚਾਰਨ ਕਰੀਏ ਹਰਿ ਚਰਨੋਂ ਕੋ ਗ੍ਰਹਣ ਕਰੀਐ, ਹੇ ਮਨ! ਐਸੀ ਪ੍ਰੀਤੀ ਕਰੀਏ॥੪॥੧॥੪॥
Prof. Sahib Singhਹੇ ਨਾਨਕ! (ਆਖ-) ਹੇ ਮੇਰੇ ਮਨ! ਦਇਆ ਦੇ ਘਰ, ਤੇ ਮਨ ਨੂੰ ਮੋਹ ਲੈਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹੁ। ਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਪਾਣਾ ਚਾਹੀਦਾ ਹੈ (ਜਿਹੋ ਜਿਹਾ ਹਰਨ ਨਾਦ ਨਾਲ ਪਾਂਦਾ ਹੈ ਜਿਹੋ ਜਿਹਾ ਜਵਾਨ ਇਸਤ੍ਰੀ ਆਪਣੇ ਪਤੀ ਨਾਲ ਪਾਂਦੀ ਹੈ) ॥੪॥੧॥੪॥ਪਦ ਅਰਥ ਮੋਹਨ = ਮਨ ਨੂੰ ਮੋਹ ਲੈਣ ਵਾਲਾ ਹਰੀ {ਖ਼ਿਆਲ ਕਰਨਾ ਜੀ, ਲਫ਼ਜ਼ 'ਮੋਹਨ' ਪਰਮਾਤਮਾ ਵਾਸਤੇ ਹੈ। "ਮੋਹਨ ਤੇਰੈ ਊਚੇ ਮੰਦਰਿ" = ਉਥੇ ਭੀ 'ਮੋਹਨ' ਪਰਮਾਤਮਾ ਹੀ ਹੈ}। ਗਹੀਜੈ = ਪਕੜ ਲੈਣਾ ਚਾਹੀਦਾ ਹੈ ॥੪॥੧॥੪॥
SikhNet (Spanish)Dice Nanak, ¡Canta las Alabanzas de tu Dios Benévolo y Encantador y Ámalo aferrándote a Sus Pies! (4-1-4)