ੴ

ਸਿੱਖਬਾਣੀ · SikhBani

Ang 46

Sri Guru Granth Sahib · Siree Raag · 3 shabads, 40 lines
Translations
Shabad Guru Arjan Dev Ji Siree Raag

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਮਿਲਿ ਸਤਿਗੁਰ. ਸਭੁ ਦੁਖੁ ਗਇਆ; ਹਰਿ ਸੁਖੁ ਵਸਿਆ ਮਨਿ ਆਇ ॥

mil satigur. sabh dukh geaa; har sukh vasiaa man aae |

Sant Singh KhalsaMeeting the True Guru, all my sufferings have ended, and the Peace of the Lord has come to dwell within my mind.
Manmohan SinghOn meeting the True Guru all my affliction is over and divine peace has come and acquired an abode within my mind.
Manmohan Singh (Punjabi)ਸੱਚੇ ਗੁਰਾਂ ਨੂੰ ਮਿਲ ਕੇ ਮੇਰਾ ਸਾਰਾ ਦੁਖੜਾ ਦੂਰ ਹੋ ਗਿਆ ਹੈ ਅਤੇ ਈਸ਼ਵਰੀ-ਆਰਾਮ ਆ ਕੇ ਮੇਰੇ ਚਿੱਤ ਅੰਦਰ ਟਿਕ ਗਿਆ ਹੈ।
Fareedkot Teekaਸਤਿਗੁਰੋਂ ਕੇ ਸਾਥ ਮਿਲਨੇ ਕਰ ਤਿਨ ਕਾ ਸਰਬ ਦੁਖ ਨਬਿਰਤ ਭਯਾ ਹੈ, ਔਰ ਹਰੀ ਪ੍ਰਾਪਤੀ ਕਾ ਜੋ ਸੁਖ ਹੈ, ਵਾ ਹਰੀ ਸੁਖ ਸਰੂਪ ਮਨ ਮੇਂ ਆਇ ਵਸਿਆ ਹੈ॥
Prof. Sahib Singhਸਤਿਗੁਰੂ ਨੂੰ ਮਿਲ ਕੇ (ਮਨੁੱਖ ਦਾ) ਸਾਰਾ ਦੁੱਖ ਦੂਰ ਹੋ ਜਾਂਦਾ ਹੈ ਅਤੇ ਪਰਮਾਤਮਾ ਦੇ ਮਿਲਾਪ ਦਾ ਸੁਖ ਮਨ ਵਿੱਚ ਆ ਵਸਦਾ ਹੈ।

ਪਦ ਅਰਥ ਸਭੁ = ਸਾਰਾ। ਹਰਿ ਸੁਖੁ = ਪਰਮਾਤਮਾ (ਦੇ ਮਿਲਾਪ) ਦਾ ਸੁਖ। ਮਨਿ = ਮਨ ਵਿਚ। ਆਇ = ਆ ਕੇ।

SikhNet (Spanish)Encontrando al Guru Verdadero, todas mis aflicciones se acaban y la Dicha del Señor llega a mi mente.

ਅੰਤਰਿ ਜੋਤਿ ਪ੍ਰਗਾਸੀਆ; ਏਕਸੁ ਸਿਉ ਲਿਵ ਲਾਇ ॥

antar jot pragaaseea; ekas siau liv laae |

Sant Singh KhalsaThe Divine Light illuminates my inner being, and I am lovingly absorbed in the One.
Manmohan SinghBy enshrining love for One Lord, my heart is illumined with Diving light.
Manmohan Singh (Punjabi)ਇਕ ਸੁਆਮੀ ਨਾਲ ਪ੍ਰੀਤ ਪਾਉਣ ਦੁਆਰਾ ਮੇਰਾ ਦਿਲ ਰੱਬੀ-ਨੂਰ ਨਾਲ ਰੌਸ਼ਨ ਹੋ ਗਿਆ ਹੈ।
Fareedkot Teekaਤਿਨ ਕੇ ਮਨ ਮੇਂ (ਜੋਤਿ) ਪਰਮੇਸਰ ਕੀ ਗ੍ਯਾਤ (ਪ੍ਰਗਾਸੀਆ) ਸਰਬ ਓਰ ਤੇ ਪ੍ਰਗਟ ਹੋ ਰਹੀ ਹੈ, ਏਕ ਅਦੁਤੀ ਬ੍ਰਹਮ ਸਾਥ (ਲਿਵ) ਬ੍ਰਿਤੀ ਲਗਾਇ ਰਹੇ ਹੈਂ॥
Prof. Sahib Singhਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ।

ਪਦ ਅਰਥ ਅੰਤਰਿ = ਅੰਦਰ, ਮਨ ਵਿਚ। ਏਕਸੁ ਸਿਉ = ਇਕ (ਪਰਮਾਤਮਾ) ਨਾਲ। ਲਾਇ = ਲਾ ਕੇ।

SikhNet (Spanish)Mi mente está iluminada, ahora no llamo a nadie más que a Él.

ਮਿਲਿ ਸਾਧੂ ਮੁਖੁ ਊਜਲਾ; ਪੂਰਬਿ ਲਿਖਿਆ ਪਾਇ ॥

mil saadhoo mukh aoojalaa; poorab likhiaa paae |

Sant Singh KhalsaMeeting with the Holy Saint, my face is radiant; I have realized my pre-ordained destiny.
Manmohan SinghBy meeting the Guru my face has become clean and I have received what was pre-ordained for me.
Manmohan Singh (Punjabi)ਗੁਰੂ ਨੂੰ ਭੇਟਣ ਦੁਆਰਾ ਮੇਰਾ ਚਿਹਰਾ ਸੁਰਖ਼ਰੂ ਹੋ ਗਿਆ ਹੈ ਤੇ ਮੇਰੇ ਲਈ ਜੋ ਕੁਝ ਧੁਰੋਂ ਲਿਖਿਆ ਹੋਇਆ ਸੀ ਉਹ ਮੈਂ ਪਾ ਲਿਆ ਹੈ।
Fareedkot Teekaਸੰਤੋਂ ਕੇ ਸਾਥ ਮਿਲਨੇ ਕਰ ਤਿਨ ਕਾ ਮੁਖ ਉੱਜਲ ਹੂਆ ਹੈ, ਪੂਰਬ ਜਨਮੋਂ ਵਿਖੇ ਜੋ ਪੁੰਨੋਂ ਕਾ ਫਲੁ ਲਿਖਾ ਥਾ, ਸੋ ਪਾਇ ਲੀਆ ਹੈ॥ ਕਦਾਚਿਤ ਐਸੀ ਅਸੰਕਾ ਹੋ ਕੇ ਕੌਣ ਪ੍ਰਕਾਰ ਸੇ ਪਾਇਆ ਹੈ?
Prof. Sahib Singhਗੁਰੂ ਨੂੰ ਮਿਲ ਕੇ ਮਨੁੱਖ ਦਾ ਮੂੰਹ ਰੌਸ਼ਨ ਹੋ ਜਾਂਦਾ ਹੈ। (ਚਿਹਰੇ ਉੱਤੇ ਅੰਦਰਲੇ ਆਤਮਕ ਜੀਵਨ ਦੀ ਲਾਲੀ ਆ ਜਾਂਦੀ ਹੈ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਹੋਇਆ ਲੇਖ ਉੱਘੜ ਪੈਂਦਾ ਹੈ।

ਪਦ ਅਰਥ ਮਿਲਿ = ਮਿਲ ਕੇ। ਸਾਧੂ = ਗੁਰੂ। ਊਜਲਾ = ਰੋਸ਼ਨ। ਪੂਰਬਿ = ਪਹਿਲੇ (ਜਨਮ ਦੇ) ਸਮੇਂ ਵਿਚ।

SikhNet (Spanish)Conociendo a los Santos, mi semblante se santifica y así recibo todo lo que está en mi Destino.

ਗੁਣ ਗੋਵਿੰਦ ਨਿਤ ਗਾਵਣੇ; ਨਿਰਮਲ ਸਾਚੈ ਨਾਇ ॥੧॥

gun govind nit gaavane; niramal saachai naae |1|

Sant Singh KhalsaI constantly sing the Glories of the Lord of the Universe. Through the True Name, I have become spotlessly pure. ||1||
Manmohan SinghBy ever singing the praises of the Lord of the world and the True Name, I have become blotless.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਅਤੇ ਸਚੇ-ਨਾਮ ਦਾ ਜੱਸ ਸਦਾ ਗਾਇਨ ਕਰਨ ਦੁਆਰਾ ਮੈਂ ਬੇਦਾਗ਼ ਹੋ ਗਿਆ ਹਾਂ।
Fareedkot Teekaਸੋ ਪੁਰਸ ਗੋਬਿੰਦ ਕੇ ਗੁਣੋਂ ਕੋ ਨਿਤ੍ਯੰਪ੍ਰਤਿ ਗਾਵਣਹਾਰੇ ਹੋ ਰਹੇ ਹੈਂ, ਔਰ ਸਚੇ ਪ੍ਰਮੇਸਰ ਕੇ ਨਾਮ ਕੋ ਜਪ ਕਰ ਨਿਰਮਲ ਹੂਏ ਹੈਂ॥੧॥
Prof. Sahib Singhਸਦਾ-ਥਿਰ ਪ੍ਰਭੂ ਦੇ ਪਵਿਤ੍ਰ ਨਾਮ ਵਿਚ (ਜੁੜ ਕੇ) ਮਨੁੱਖ ਸਦਾ ਗੋਬਿੰਦ ਦੇ ਗੁਣ ਗਾਵਣ ਦਾ ਆਹਰ ਰੱਖਦਾ ਹੈ ॥੧॥

ਪਦ ਅਰਥ ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ)॥੧॥

SikhNet (Spanish)Me dedico a cantar por siempre las Alabanzas del Señor, a través de la Palabra Pura y Verdadera. (1)

ਮੇਰੇ ਮਨ; ਗੁਰਸਬਦੀ ਸੁਖੁ ਹੋਇ ॥

mere man; gurasabadee sukh hoe |

Sant Singh KhalsaO my mind, you shall find peace through the Word of the Guru's Shabad.
Manmohan SinghThrough Guru's word, O my Mind! the man obtains peace.
Manmohan Singh (Punjabi)ਹੇ ਮੇਰੀ ਜਿੰਦੇ! ਗੁਰਾਂ ਦੇ ਸ਼ਬਦ ਰਾਹੀਂ ਹੀ ਆਰਾਮ ਮਿਲਦਾ ਹੈ।
Fareedkot Teekaਹੇ ਮੇਰੇ ਮਨ! ਗੁਰੋਂ ਕੇ ਉਪਦੇਸਵਾਨੋਂ ਕੋ ਸੁਖ ਹੋਤਾ ਹੈ॥
Prof. Sahib Singhਹੇ ਮੇਰੇ ਮਨ! ਗੁਰੂ ਦੇ ਸ਼ਬਦ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ।

ਪਦ ਅਰਥ ਮਨ = ਹੇ ਮਨ!

SikhNet (Spanish)Oh mi mente, uno es bendecido con la Paz, a través de la Palabra del Guru.

ਗੁਰ ਪੂਰੇ ਕੀ ਚਾਕਰੀ; ਬਿਰਥਾ ਜਾਇ ਨ ਕੋਇ ॥੧॥ ਰਹਾਉ ॥

gur poore kee chaakaree; birathaa jaae na koe |1| rahaau |

Sant Singh KhalsaWorking for the Perfect Guru, no one goes away empty-handed. ||1||Pause||
Manmohan SinghBy performing the service of the perfect Guru, none goes empty handed.
Manmohan Singh (Punjabi)ਪੂਰਨ ਗੁਰਾਂ ਦੀ ਟਹਿਲ-ਸੇਵਾ ਕਮਾਉਣ ਦੁਆਰਾ ਕੋਈ ਭੀ ਖਾਲੀ ਹੱਥੀ ਨਹੀਂ ਜਾਂਦਾ।
Fareedkot Teekaਔਰ ਜਿਸ ਨੇ ਪੂਰੇ ਗੁਰੋਂ ਕੀ (ਚਾਕਰੀ) ਸੇਵਾ ਕਰੀ ਹੈ, ਸੋ (ਬ੍ਰਿਥਾ) ਖਾਲੀ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਜੇਹੜਾ ਭੀ ਕੋਈ ਮਨੁੱਖ ਪੂਰੇ ਗੁਰੂ ਦੀ ਸੇਵਾ ਕਰਦਾ ਹੈ (ਭਾਵ, ਪੂਰੇ ਗੁਰੂ ਦੇ ਸ਼ਬਦ ਅਨੁਸਾਰ ਤੁਰਦਾ ਹੈ) ਉਹ (ਗੁਰੂ ਦੇ ਦਰ ਤੋਂ) ਖ਼ਾਲੀ ਨਹੀਂ ਜਾਂਦਾ ॥੧॥ ਰਹਾਉ ॥

ਪਦ ਅਰਥ ਚਾਕਰੀ = ਸੇਵਾ। ਬਿਰਥਾ = {वृथा} ਖ਼ਾਲੀ॥੧॥ਰਹਾਉ॥

SikhNet (Spanish)El que vive en el Servicio del Guru, vive lleno y satisfecho en su ser. (1-Pausa)

ਮਨ ਕੀਆ ਇਛਾਂ ਪੂਰੀਆ; ਪਾਇਆ ਨਾਮੁ ਨਿਧਾਨੁ ॥

man keea ichhaan pooreea; paaeaa naam nidhaan |

Sant Singh KhalsaThe desires of the mind are fulfilled, when the Treasure of the Naam, the Name of the Lord, is obtained.
Manmohan SinghThe mind's desires are fulfilled, when man finds the treasure of the Name.
Manmohan Singh (Punjabi)ਚਿੱਤ ਦੀਆਂ ਖ਼ਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ, ਜਦ ਆਦਮੀ ਨਾਮ ਦੇ ਖ਼ਜ਼ਾਨੇ ਨੂੰ ਪਾ ਲੈਂਦਾ ਹੈ।
Fareedkot Teekaਤਿਨ੍ਹੋਂ ਕੇ ਮਨ ਕੀ ਜੋ ਵਾਸਨਾ ਹੈ, ਸੋ ਪੂਰਨ ਹੋ ਗਈ ਹੈ, ਔਰ ਨਾਮ ਰੂਪੀ (ਨਿਧਾਨੁ) ਭੰਡਾਰ ਪ੍ਰਾਪਤ ਭਯਾ ਹੈ॥
Prof. Sahib Singh(ਗੁਰੂ ਦੇ ਸ਼ਬਦ ਵਿਚ ਜੁੜ ਕੇ ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਖ਼ਾਹਸ਼ਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦਾ ਮਨ ਦੁਨੀਆਵੀ ਵਾਸਨਾਂ ਪਿੱਛੇ ਦੌੜਨੋਂ ਹੱਟ ਜਾਂਦਾ ਹੈ)।

ਪਦ ਅਰਥ ਨਿਧਾਨੁ = ਖ਼ਜ਼ਾਨਾ।

SikhNet (Spanish)Los deseos de la mente, son satisfechos cuando uno encuentra el Tesoro del Nombre del Señor.

ਅੰਤਰਜਾਮੀ ਸਦਾ ਸੰਗਿ; ਕਰਣੈਹਾਰੁ ਪਛਾਨੁ ॥

antarajaamee sadaa sang; karanaihaar pachhaan |

Sant Singh KhalsaThe Inner-knower, the Searcher of hearts, is always with you; recognize Him as the Creator.
Manmohan SinghThe knower of hearts is ever with thee. Do thou realise Him, the Creator.
Manmohan Singh (Punjabi)ਦਿਲ ਦੀਆਂ ਜਾਨਣਹਾਰ ਹਮੇਸ਼ਾਂ ਤੇਰੇ ਨਾਲ ਹੈ। ਤੂੰ ਉਸ ਸਿਰਜਣਹਾਰ ਨੂੰ ਅਨੁਭਵ ਕਰ।
Fareedkot Teekaਕਰਨੇਹਾਰ ਪ੍ਰਮੇਸ੍ਵਰ ਅੰਤਰਜਾਮੀ ਕੋ ਸਦਾ ਹੀ ਆਪਣੇ ਸਾਥ ਪਛਾਨਿਆ ਹੈ॥
Prof. Sahib Singhਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਮਨੁੱਖ ਨੂੰ ਸਦਾ ਆਪਣੇ ਅੰਗ-ਸੰਗ ਦਿੱਸਦਾ ਹੈ, ਸਿਰਜਣਹਾਰ ਪ੍ਰਭੂ ਉਸ ਨੂੰ ਆਪਣਾ ਮਿੱਤਰ ਜਾਪਦਾ ਹੈ।

ਪਦ ਅਰਥ ਅੰਤਰਜਾਮੀ = (ਜੀਵਾਂ ਦੇ ਦਿਲ ਦੇ) ਅੰਦਰ ਪਹੁੰਚ ਜਾਣ ਵਾਲਾ। ਸੰਗਿ = ਅੰਗ-ਸੰਗ। ਪਛਾਨੁ = ਪਛਾਣੂ, ਮਿੱਤਰ।

SikhNet (Spanish)Él es quien conoce tu ser interior, tu Compañero, por eso, medita siempre en tu Creador.

ਗੁਰ ਪਰਸਾਦੀ ਮੁਖੁ ਊਜਲਾ; ਜਪਿ ਨਾਮੁ ਦਾਨੁ ਇਸਨਾਨੁ ॥

gur parasaadee mukh aoojalaa; jap naam daan isanaan |

Sant Singh KhalsaBy Guru's Grace, your face shall be radiant. Chanting the Naam, you shall receive the benefits of giving charity and taking cleansing baths.
Manmohan SinghBy Guru's grace the face becomes clean. Giving of alms and bathing (at shrines) are included in the Name's meditation.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਚਿਹਰਾ ਸੁਰਖ਼ਰੂ ਹੋ ਜਾਂਦਾ ਹੈ। ਦਾਨ ਪੁੰਨ ਕਰਨੇ ਅਤੇ (ਤੀਰਥਾਂ ਤੇ) ਨ੍ਹਾਉਣਾ ਨਾਮ ਦੇ ਸਿਮਰਨ ਵਿੱਚ ਆ ਜਾਂਦੇ ਹਨ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਤਿਨ ਕਾ ਮੁਖੁ ਪਾਪ ਰੂਪੀ ਕਾਲਖ ਤੇ ਰਹਿਤ ਹੂਆ ਹੈ ਔਰ ਨਾਮ ਕੋ ਜਪਤੇ ਹੈਂ, ਪੁਨਾ ਦਾਨੁ ਕਰਤੇ ਹੈਂ ਔਰ ਤੀਰਥੋਂ ਕਾ ਸਨਾਨੁ ਕਰਤੇ ਹੈਂ। ਯਥਾ ਗੁਰਮੁਖੋਂ ਕਾ ਲਖਣੁ ਸਿਧ ਗੋਸਟਿ ਮੇਂ ਕਹਾ ਹੈ:☬"ਗੁਰਮੁਖਿ ਨਾਮੁ ਦਾਨੁ ਇਸਨਾਨੁ॥"
Prof. Sahib Singhਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪ ਕੇ (ਦੂਜਿਆਂ ਦੀ) ਸੇਵਾ (ਕਰ ਕੇ) ਪਵਿਤ੍ਰ ਆਚਰਨ (ਬਣਾ ਕੇ) ਉਸ ਦਾ ਮੂੰਹ ਚਮਕ ਉੱਠਦਾ ਹੈ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਜਪਿ = ਜਪ ਕੇ। ਦਾਨੁ = ਸੇਵਾ। ਇਸਨਾਨੁ = ਪਵਿਤ੍ਰ ਆਚਰਨ।

SikhNet (Spanish)Por la Gracia del Guru, si uno medita en el Nombre del Señor, y da todo lo que tiene en caridad, en verdad se traduce como el Baño Sagrado.

ਕਾਮੁ ਕ੍ਰੋਧੁ ਲੋਭੁ ਬਿਨਸਿਆ; ਤਜਿਆ ਸਭੁ ਅਭਿਮਾਨੁ ॥੨॥

kaam krodh lobh binasiaa; tajiaa sabh abhimaan |2|

Sant Singh KhalsaSexual desire, anger and greed are eliminated, and all egotistical pride is abandoned. ||2||
Manmohan SinghTheir all ego is abandoned and their lust, wrath and avarice are also eliminated.
Manmohan Singh (Punjabi)ਉਨ੍ਹਾਂ ਦਾ ਸਮੂਹ ਹੰਕਾਰ, ਖਤਮ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਭੋਗ ਦੀ ਇਛਿਆ, ਗੁੱਸਾ ਤੇ ਲਾਲਚ ਭੀ ਦੂਰ ਹੋ ਜਾਂਦੇ ਹਨ।
Fareedkot Teekaਤਿਨ ਗੁਰਮੁਖੋਂ ਕਾ ਕਾਮੁ, ਕ੍ਰੋਧ, ਲੋਭਾਦਿਕੋਂ ਕਾ ਸਮੁਦਾਯ ਬਿਨਸ ਗਯਾ ਹੈ, ਕਿਉਂਕਿ ਤਿਨ੍ਹੋਂ ਨੇ ਦੇਹ ਅਭਮਾਨੁ ਔਰ ਜਾਤੀ ਅਭਮਾਨੁ ਤਥਾ ਜੋਬਨ ਅਭਮਾਨਾਦਿ ਸਭੁ ਤਿਆਗ ਦੀਆ ਹੈ॥੩॥
Prof. Sahib Singhਉਸ ਮਨੁੱਖ ਦੇ ਅੰਦਰੋਂ ਕਾਮ ਕ੍ਰੋਧ ਲੋਭ ਨਾਸ ਹੋ ਜਾਂਦਾ ਹੈ। ਉਹ ਮਨੁੱਖ ਅਹੰਕਾਰ ਉੱਕਾ ਛੱਡ ਦੇਂਦਾ ਹੈ ॥੨॥

ਪਦ ਅਰਥ ਅਭਿਮਾਨੁ = ਅਹੰਕਾਰ॥੨॥

SikhNet (Spanish)Su lujuria, su enojo y su avaricia desaparecen, también su ego. (2)

ਪਾਇਆ ਲਾਹਾ ਲਾਭੁ ਨਾਮੁ; ਪੂਰਨ ਹੋਏ ਕਾਮ ॥

paaeaa laahaa laabh naam; pooran hoe kaam |

Sant Singh KhalsaThe Profit of the Naam is obtained, and all affairs are brought to fruition.
Manmohan SinghI have earned the gain and profit of God's Name and mine affairs stand adjusted.
Manmohan Singh (Punjabi)ਮੈਂ ਹਰੀ ਦੇ ਨਾਮ ਦਾ ਫ਼ਾਇਦਾ ਤੇ ਨਫ਼ਾ ਕਮਾਇਆ ਹੈ ਅਤੇ ਮੇਰੇ ਕਾਰਜ ਰਾਸ ਹੋ ਗਏ ਹਨ।
Fareedkot Teekaਔਰ ਨਾਮ ਰੂਪੀ ਲਾਹਾ ਪਾਇ ਲੀਆ ਹੈ, ਜਿਸ ਨਾਮ ਤੇ ਆਤਮ ਲਾਭ ਹੂਆ ਹੈ। ਨਾਮ ਕੇ ਸਾਥ ਆਤਮਾ ਕਾ ਅਧਿਆਹਾਰ ਹੈ, ਜਿਸ ਆਤਮ ਲਾਭ ਕੋ ਪਾਇ ਕਰ (ਕਾਮ) ਸਭ ਸੰਕਲਪ ਪੂਰਨ ਹੂਏ ਹੈਂ, ਕਿਉਂਕਿ ਆਤਮ ਲਾਭ ਤੇ ਪਰੇ ਔਰ ਕੋਈ ਲਾਭ ਨਹੀਂ ਹੈ॥
Prof. Sahib Singhਉਸ ਨੇ (ਜਦੋਂ) ਪਰਮਾਤਮਾ ਦਾ ਨਾਮ (ਜੀਵਨ ਦੇ ਵਣਜ ਵਿਚ) ਲਾਭ (ਵਜੋਂ) ਹਾਸਲ ਕਰ ਲਿਆ, ਤਾਂ ਉਸ ਦੇ ਸਾਰੇ ਕੰਮ ਸਫਲੇ ਹੋ ਗਏ (ਤ੍ਰਿਸ਼ਨਾ-ਅਧੀਨ ਹੋ ਰਹੀ ਦੌੜ-ਭੱਜ ਖ਼ਤਮ ਹੋ ਗਈ)।

ਪਦ ਅਰਥ ਲਾਹਾ = ਲਾਭ, ਨਫ਼ਾ। ਕਾਮ = (ਸਾਰੇ) ਕੰਮ।

SikhNet (Spanish)Y así él cosecha los Bienes del Nombre del Señor y su ser queda satisfecho.

ਕਰਿ ਕਿਰਪਾ ਪ੍ਰਭਿ ਮੇਲਿਆ; ਦੀਆ ਅਪਣਾ ਨਾਮੁ ॥

kar kirapaa prabh meliaa; deea apanaa naam |

Sant Singh KhalsaIn His Mercy, God unites us with Himself, and He blesses us with the Naam.
Manmohan SinghBy His grace the Lord has given me His Name and united me with Himself.
Manmohan Singh (Punjabi)ਆਪਣੀ ਰਹਿਮਤ ਸਦਕਾ ਠਾਕਰ ਨੇ ਮੈਨੂੰ ਆਪਣਾ ਨਾਮ ਦਿੱਤਾ ਹੈ ਅਤੇ ਆਪਣੇ ਨਾਲ ਜੋੜ ਲਿਆ ਹੈ।
Fareedkot Teekaਕਿਰਪਾ ਕਰ ਕੇ ਪ੍ਰਮੇਸ੍ਵਰ ਨੇ ਜਬ ਆਪਣਾ ਨਾਮੁ ਦੀਆ ਤਬ ਅਪਣੇ ਮੇਂ ਮੇਲ ਲੀਆ ਹੈ॥
Prof. Sahib Singh(ਉਸ ਮਨੁੱਖ ਨੂੰ) ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਤੇ ਆਪਣਾ ਨਾਮ ਬਖ਼ਸ਼ਿਆ।

ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਰਹਿ ਗਇਆ = ਮੁੱਕ ਗਿਆ।

SikhNet (Spanish)Él, por Su Gracia nos une en Su Ser y nos concede la Gloria de Su Nombre.

ਆਵਣ ਜਾਣਾ ਰਹਿ ਗਇਆ; ਆਪਿ ਹੋਆ ਮਿਹਰਵਾਨੁ ॥

aavan jaanaa reh geaa; aap hoaa miharavaan |

Sant Singh KhalsaMy comings and goings in reincarnation have come to an end; He Himself has bestowed His Mercy.
Manmohan SinghThe Lord Himself has become merciful and my coming and going have ceased.
Manmohan Singh (Punjabi)ਸਾਹਿਬ ਖ਼ੁਦ ਦਇਆਲੂ ਹੋ ਗਿਆ ਹੈ ਅਤੇ ਮੇਰਾ ਆਉਣਾ ਤੇ ਜਾਣਾ ਮੁਕ ਗਿਆ ਹੈ।
Fareedkot Teekaਜਿਨੋਂ ਪਰ ਆਪ (ਮਿਹਰਵਾਨੁ) ਦਿਆਲ ਹੂਆ ਹੈ, ਤਿਨ੍ਹੋਂ ਕਾ (ਆਵਣ ਜਾਣਾ) ਜਨਮ ਮਰਨਾ ਨਬਿਰਤ ਭਯਾ ਹੈ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
SikhNet (Spanish)Nuestras transmigraciones cesan y la Misericordia nos acoge.

ਸਚੁ ਮਹਲੁ ਘਰੁ ਪਾਇਆ; ਗੁਰ ਕਾ ਸਬਦੁ ਪਛਾਨੁ ॥੩॥

sach mehal ghar paaeaa; gur kaa sabad pachhaan |3|

Sant Singh KhalsaI have obtained my home in the True Mansion of His Presence, realizing the Word of the Guru's Shabad. ||3||
Manmohan SinghBy relishing the Guru's World I have obtained an abode in the True mansion.
Manmohan Singh (Punjabi)ਗੁਰੂ ਦੇ ਸ਼ਬਦ ਨੂੰ ਸਿੰਞਾਨਣ ਦੁਆਰਾ ਮੈਂ ਸੱਚੇ ਮੰਦਰ ਅੰਦਰ ਵਾਸ ਪਾ ਲਿਆ ਹੈ।
Fareedkot Teekaਜਬ ਗੁਰੋਂ ਕੇ (ਸਬਦੁ) ਉਪਦੇਸ਼ ਕਰ ਆਤਮ ਕੋ ਬ੍ਰਹਮ ਰੂਪ ਪਛਾਨਿਆ ਹੈ, ਤਬ ਸਚੁ (ਮਹਲੁ) ਸਰੂਪ (ਘਰੁ) ਰਿਦੇ ਮੇਂ ਹੀ ਪਾਇ ਲੀਆ ਹੈ॥੩॥
Prof. Sahib Singhਗੁਰੂ ਦਾ ਸ਼ਬਦ ਉਸ ਮਨੁੱਖ ਦਾ (ਜੀਵਨ-) ਸਾਥੀ ਬਣ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨ ਉਸ ਨੂੰ ਐਸਾ ਟਿਕਾਣਾ ਮਿਲ ਜਾਂਦਾ ਹੈ, ਜਿਸ ਨੂੰ ਉਹ ਆਪਣਾ (ਆਤਮਕ) ਘਰ ਬਣਾ ਲੈਂਦਾ ਹੈ ॥੩॥

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਮਹਲੁ = ਟਿਕਾਣਾ। ਪਛਾਨੁ = ਪਛਾਣੂ, ਸਾਥੀ॥੩॥

SikhNet (Spanish)Uno llega hasta el Hogar Verdadero, realizando la Palabra del Guru. (3)

ਭਗਤ ਜਨਾ ਕਉ ਰਾਖਦਾ; ਆਪਣੀ ਕਿਰਪਾ ਧਾਰਿ ॥

bhagat janaa kau raakhadaa; aapanee kirapaa dhaar |

Sant Singh KhalsaHis humble devotees are protected and saved; He Himself showers His Blessings upon us.
Manmohan SinghShowering His benediction, the Lord protects the pious person.
Manmohan Singh (Punjabi)ਆਪਣੀ ਦਇਆ ਕਰਕੇ ਸੁਆਮੀ ਪਵਿੱਤ੍ਰ ਪੁਰਸ਼ਾਂ ਦੀ ਰਖਿਆ ਕਰਦਾ ਹੈ।
Fareedkot Teekaਪ੍ਰਮੇਸ੍ਵਰ ਅਪਣੀ ਕਿਰਪਾ ਧਾਰਿ ਕਰ ਕੇ ਭਗਤ ਜਨੋਂ ਕੀ ਰਖਿਆ ਕਰਤਾ ਹੈ॥
Prof. Sahib Singhਆਪਣੀ ਕਿਰਪਾ ਕਰ ਕੇ ਪਰਮਾਤਮਾ ਆਪਣੇ ਭਗਤਾਂ ਨੂੰ (ਕਾਮ ਕ੍ਰੋਧ ਲੋਭ ਆਦਿ ਵਿਕਾਰਾਂ ਤੋਂ) ਬਚਾ ਕੇ ਰੱਖਦਾ ਹੈ।

ਪਦ ਅਰਥ ਕਉ = ਨੂੰ। ਧਾਰਿ = ਧਾਰ ਕੇ।

SikhNet (Spanish)Por Su Gracia Él protege a sus Devotos.

ਹਲਤਿ ਪਲਤਿ ਮੁਖ ਊਜਲੇ; ਸਾਚੇ ਕੇ ਗੁਣ ਸਾਰਿ ॥

halat palat mukh aoojale; saache ke gun saar |

Sant Singh KhalsaIn this world and in the world hereafter, radiant are the faces of those who cherish and enshrine the Glories of the True Lord.
Manmohan SinghIn this world and the next, clean become the faces of those, who heartily remember the excellences of the True Lord.
Manmohan Singh (Punjabi)ਇਸ ਲੋਕ ਤੇ ਪ੍ਰਲੋਕ ਵਿੱਚ ਉਨ੍ਹਾਂ ਦੇ ਚਿਹਰੇ ਰੋਸ਼ਨ ਹੋ ਜਾਂਦੇ ਹਨ, ਜੋ ਸੱਚੇ-ਸਾਹਿਬ ਦੀਆਂ ਸਰੇਸ਼ਟਤਾਈਆਂ ਨੂੰ ਦਿਲੋਂ ਯਾਦ ਕਰਦੇ ਹਨ।
Fareedkot Teekaਜੋ ਭਗਤ ਜਨ ਸਚੇ ਗੁਣਾਂ ਕੀ (ਸਾਰਿ) ਸਮਾਲ ਕਰਤੇ ਹੈਂ, ਤਿਨੋਂ ਕੇ (ਹਲਤਿ) ਇਸ ਲੋਕ ਮੇਂ (ਪਲਤਿ) ਪਰਲੋਕ ਮੇਂ ਮੁਖ ਉਜਲੇ ਹੂਏ ਹੈਂ॥
Prof. Sahib Singhਸਦਾ-ਥਿਰ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲ ਕੇ ਉਹਨਾਂ (ਭਗਤਾਂ) ਦੇ ਮੂੰਹ ਇਸ ਲੋਕ ਵਿਚ ਤੇ ਪਰਲੋਕ ਵਿਚ ਰੌਸ਼ਨ ਹੋ ਜਾਂਦੇ ਹਨ।

ਪਦ ਅਰਥ ਹਲਤਿ = ਹਲਤ ਵਿਚ, {अत्र} ਇਸ ਲੋਕ ਵਿਚ। ਪਲਤਿ = ਪਲਤ ਵਿਚ, {परत्र} ਪਰਲੋਕ ਵਿਚ। ਮੁਖ = {ਲਫ਼ਜ਼ 'ਮੁਖ' ਬਹੁ-ਵਚਨ ਹੈ, ਇਕ-ਵਚਨ 'ਮੁਖੁ' ਹੈ}। ਸਾਰਿ = ਸੰਭਾਲ ਕੇ।

SikhNet (Spanish)Sus semblantes se muestran puros, aquí y más adelante, pues ellos habitan en la Verdad del Uno Verdadero.

ਆਠ ਪਹਰ ਗੁਣ ਸਾਰਦੇ; ਰਤੇ ਰੰਗਿ ਅਪਾਰ ॥

aatth pehar gun saarade; rate rang apaar |

Sant Singh KhalsaTwenty-four hours a day, they lovingly dwell upon His Glories; they are imbued with His Infinite Love.
Manmohan SinghThroughout the eight watches of the day, they deliberate over God's attributes and are imbued with His infinite love.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਉਹ ਵਾਹਿਗੁਰੂ ਦੀਆਂ ਬਜ਼ੁਰਗੀਆਂ ਦਾ ਧਿਆਨ ਧਾਰਦੇ ਹਨ ਅਤੇ ਉਸ ਦੀ ਬੇਅੰਤ ਪ੍ਰੀਤ ਨਾਲ ਰੰਗੇ ਹੋਏ ਹਨ।
Fareedkot Teekaਆਠੋ ਪਹਰ ਹੀ ਪਰਮੇਸ੍ਵਰ ਕੇ ਗੁਣੋਂ ਕੋ (ਸਾਰਦੇ) ਸਿਮਰਤੇ ਹੈਂ (ਅਪਾਰ) ਪਰਮੇਸ੍ਵਰ ਕੇ (ਰੰਗਿ) ਪ੍ਰੇਮ ਮੇਂ ਰਤੇ ਹੂਏ ਹੈਂ॥
Prof. Sahib Singhਉਹ (ਭਗਤ) ਬੇਅੰਤ ਪ੍ਰਭੂ ਦੇ (ਪਿਆਰ-) ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਅੱਠੇ ਪਹਰ ਉਸ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੇ ਹਨ।

ਪਦ ਅਰਥ ਸਾਰਦੇ = ਸੰਭਾਲਦੇ। ਰੰਗਿ = ਰੰਗ ਵਿਚ, ਪ੍ਰੇਮ ਵਿਚ।

SikhNet (Spanish)Ellos viven imbuidos en Su Amor inmenso, recordando las Bondades del Señor Verdadero.

ਪਾਰਬ੍ਰਹਮੁ ਸੁਖ ਸਾਗਰੋ; ਨਾਨਕ ਸਦ ਬਲਿਹਾਰ ॥੪॥੧੧॥੮੧॥

paarabraham sukh saagaro; naanak sad balihaar |4|11|81|

Sant Singh KhalsaNanak is forever a sacrifice to the Supreme Lord God, the Ocean of Peace. ||4||11||81||
Manmohan SinghNanak is ever a sacrifice unto the Supreme Lord the Ocean of Comfort.
Manmohan Singh (Punjabi)ਨਾਨਕ ਹਮੇਸ਼ਾਂ ਹੀ ਸ਼ਾਂਤੀ ਦੇ ਸਮੁੰਦਰ ਸ਼ਰੋਮਣੀ-ਸਾਹਿਬ ਉਤੇ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਾਰਬ੍ਰਹਮ ਜੋ ਸਰਬ ਸੁਖੋਂ ਕਾ ਸਾਮੁੰਦ੍ਰ ਹੈ, ਤਿਸ ਕੇ ਮੈਂ ਸਦਾ ਹੀ ਬਲਿਹਾਰਨੇ ਜਾਤਾ ਹੂੰ॥੪॥੧੧॥੮੧॥
Prof. Sahib Singhਹੇ ਨਾਨਕ! ਪਾਰਬ੍ਰਹਮ ਪਰਮਾਤਮਾ ਉਹਨਾਂ ਨੂੰ ਸਾਰੇ ਸੁਖਾਂ ਦਾ ਸਮੁੰਦਰ ਦਿੱਸਦਾ ਹੈ, ਤੇ ਉਹ ਉਸ ਤੋਂ ਸਦਾ ਸਦਕੇ ਹੁੰਦੇ ਰਹਿੰਦੇ ਹਨ ॥੪॥੧੧॥੮੧॥

ਪਦ ਅਰਥ ਸੁਖ ਸਾਗਰੋ = ਸੁਖ ਸਾਗਰੁ, ਸੁਖਾਂ ਦਾ ਸਮੁੰਦਰ, ਸੁਖਾਂ ਦਾ ਸੋਮਾ। ਸਦ = ਸਦਾ॥੪॥

SikhNet (Spanish)Dice Nanak, el Señor es el Océano de Paz, y yo ofrezco mi ser en sacrificio a Él. (4-11-81)

Open this shabad →

Shabad Guru Arjan Dev Ji Siree Raag

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan Quinto Canal Divino.

ਪੂਰਾ ਸਤਿਗੁਰੁ ਜੇ ਮਿਲੈ; ਪਾਈਐ ਸਬਦੁ ਨਿਧਾਨੁ ॥

pooraa satigur je milai; paaeeai sabad nidhaan |

Sant Singh KhalsaIf we meet the Perfect True Guru, we obtain the Treasure of the Shabad.
Manmohan SinghIf we meet the Perfect Guru, we obtain the Name Treasure.
Manmohan Singh (Punjabi)ਜੇਕਰ ਅਸੀਂ ਪੂਰਨ ਗੁਰਾਂ ਨੂੰ ਭੇਟ ਲਈਏ ਤਾਂ ਸਾਨੂੰ ਨਾਮ ਦਾ ਖ਼ਜ਼ਾਨਾ ਪਰਾਪਤ ਹੋ ਜਾਂਦਾ ਹੈ।
Fareedkot Teekaਪਰੰਤੂ ਜੇ ਕਰ ਪੂਰਨ ਸਤਿਗੁਰੂ ਮਿਲੇ ਤਬ ਸਰਬ ਸੁਖੋਂ ਕਾ ਭੰਡਾਰ ਜੋ ਗੁਰ ਸ਼ਬਦ ਹੈ, ਸੋ ਪ੍ਰਾਪਤਿ ਹੋਤਾ ਹੈ॥
Prof. Sahib Singh(ਹੇ ਮਨ!) ਜੇ ਪੂਰਾ ਗੁਰੂ ਮਿਲ ਪਏ, ਤਾਂ (ਉਸ ਪਾਸੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦਾ) ਖ਼ਜ਼ਾਨਾ ਮਿਲ ਜਾਂਦਾ ਹੈ।

ਪਦ ਅਰਥ ਸਬਦੁ = ਸਿਫ਼ਤ-ਸਾਲਾਹ ਦੀ ਬਾਣੀ। ਨਿਧਾਨੁ = ਖ਼ਜ਼ਾਨਾ।

SikhNet (Spanish)Si encontramos al Guru Perfecto, recibimos el Tesoro del Nombre del Señor.

ਕਰਿ ਕਿਰਪਾ ਪ੍ਰਭ ਆਪਣੀ; ਜਪੀਐ ਅੰਮ੍ਰਿਤ ਨਾਮੁ ॥

kar kirapaa prabh aapanee; japeeai amrit naam |

Sant Singh KhalsaPlease grant Your Grace, God, that we may meditate on Your Ambrosial Naam.
Manmohan SinghMy Master! show Thine mercy, so that we may meditate on the ambrosial Name.
Manmohan Singh (Punjabi)ਮੇਰੇ ਮਾਲਕ! ਆਪਣੀ ਰਹਿਮਤ ਧਾਰ, ਤਾਂ ਜੋ ਅਸੀਂ ਤੇਰੇ ਸੁਧਾ-ਸਰੂਪ ਨਾਮ ਦਾ ਸਿਮਰਨ ਕਰੀਏ।
Fareedkot Teekaਹੇ ਭਾਈ! ਜਬ ਪਰਮੇਸ੍ਵਰ ਅਪਣੀ ਕਿਰਪਾ ਕਰੇ, ਤਬ ਅੰਮ੍ਰਿਤ ਰੂਪੀ ਨਾਮ ਕਾ ਜਾਪੁ ਕਰੀਤਾ ਹੈ॥
Prof. Sahib Singhਹੇ ਪ੍ਰਭੂ! ਆਪਣੀ ਮਿਹਰ ਕਰ (ਗੁਰੂ ਮਿਲਾ, ਤਾ ਕਿ) ਆਤਮਕ ਜੀਵਨ ਦੇਣ ਵਾਲਾ (ਤੇਰਾ) ਨਾਮ (ਅਸੀ) ਜਪ ਸਕੀਏ,

ਪਦ ਅਰਥ ਪ੍ਰਭੂ = ਹੇ ਪ੍ਰਭੂ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।

SikhNet (Spanish)Y a través de la Gracia del Señor, habitamos en Él.

ਜਨਮ ਮਰਣ ਦੁਖੁ ਕਾਟੀਐ; ਲਾਗੈ ਸਹਜਿ ਧਿਆਨੁ ॥੧॥

janam maran dukh kaatteeai; laagai sehaj dhiaan |1|

Sant Singh KhalsaThe pains of birth and death are taken away; we are intuitively centered on His Meditation. ||1||
Manmohan SinghThus the agony of birth and death is annulled and our attention gets, easily fixed on the Lord.
Manmohan Singh (Punjabi)ਇਸ ਤਰ੍ਹਾਂ ਜੰਮਣ ਤੇ ਮਰਨ ਦੀ ਤਕਲਫ਼ਿ ਰਫ਼ਾ ਹੋ ਜਾਂਦੀ ਹੈ ਅਤੇ ਸਾਡੀ ਬਿਰਤੀ ਸੁਖੈਨ ਹੀ ਸੁਆਮੀ ਅੰਦਰ ਜੁੜ ਜਾਂਦੀ ਹੈ।
Fareedkot Teekaਨਾਮੁ ਜਪਣੇ ਸੇ ਜਨਮ ਮਰਣ ਰੂਪੀ ਜੋ ਦੁਖ ਹੈ, ਸੋ ਕਾਟਿਆ ਜਾਤਾ ਹੈ, (ਸਹਜਿ) ਸੁਭਾਵਕ ਹੀ ਸਰੂਪ ਮੇਂ ਧਿਆਨੁ ਲਗ ਜਾਤਾ ਹੈ॥ ਧੇਯਾਕਾਰ ਬ੍ਰਿਤੀ ਕਾ ਨਾਮੁ ਧ੍ਯਾਨੁ ਹੈ।
Prof. Sahib Singhਜਨਮ-ਮਰਨ ਦੇ ਗੇੜ ਵਿਚ ਪੈਣ ਦਾ ਅਸੀਂ ਆਪਣਾ ਦੁੱਖ ਦੂਰ ਕਰ ਸਕੀਏ, ਤੇ ਸਾਡੀ ਸੁਰਤ ਆਤਮਕ ਅਡੋਲਤਾ ਵਿਚ ਟਿਕ ਜਾਏ ॥੧॥

ਪਦ ਅਰਥ ਜਨਮ ਮਰਣ ਦੁਖੁ = ਜਨਮ ਮਰਨ (ਦੇ ਗੇੜ ਵਿਚ ਪੈਣ) ਦਾ ਦੁੱਖ। ਸਹਜਿ = ਆਤਮਕ ਅਡੋਲਤਾ ਵਿਚ॥੧॥

SikhNet (Spanish)El dolor del nacimiento y de la muerte se acaba y nuestra mente es fijada en Él, en Equilibrio. (1)

ਮੇਰੇ ਮਨ; ਪ੍ਰਭ ਸਰਣਾਈ ਪਾਇ ॥

mere man; prabh saranaaee paae |

Sant Singh KhalsaO my mind, seek the Sanctuary of God.
Manmohan SinghSeek thou the sanctuary of the Lord, O my Mind!
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੀ ਸ਼ਰਣਾਗਤ ਸੰਭਾਲ।
Fareedkot Teekaਹੇ ਮੇਰੇ ਮਨ! ਪ੍ਰਭੂ ਕੀ ਸਰਣ ਕੋ ਪ੍ਰਾਪਤਿ ਹੋਹੁ॥
Prof. Sahib Singhਹੇ ਮੇਰੇ ਮਨ! ਪ੍ਰਭੂ ਦੀ ਸਰਨ ਪਉ।

ਪਦ ਅਰਥ ਪ੍ਰਭ ਸਰਣਾਈ = ਪ੍ਰਭੂ ਦੀ ਸਰਨ ਵਿਚ। ਪਾਇ = ਪਉ।

SikhNet (Spanish)Oh mi mente, busca el Santuario de tu Señor,

ਹਰਿ ਬਿਨੁ. ਦੂਜਾ ਕੋ ਨਹੀ; ਏਕੋ ਨਾਮੁ ਧਿਆਇ ॥੧॥ ਰਹਾਉ ॥

har bin. doojaa ko nahee; eko naam dhiaae |1| rahaau |

Sant Singh KhalsaWithout the Lord, there is no other at all. Meditate on the One and only Naam, the Name of the Lord. ||1||Pause||
Manmohan SinghBeside God, there is no other second. On His Name alone, do thou meditate. Pause.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ। ਕੇਵਲ ਉਸੇ ਦੇ ਨਾਮ ਦਾ ਤੂੰ ਅਰਾਧਨ ਕਰ। ਠਹਿਰਾਉ।
Fareedkot Teekaਕਿਉਂਕਿ ਹਰੀ ਸੇ ਬਿਨ ਦੂਸਰ ਔਰ ਕੋਈ ਨਹੀਂ, ਤਾਂ ਤੇ ਏਕ ਵਾਹਿਗੁਰੂ ਕੇ ਹੀ ਨਾਮ ਕੋ ਜਪੁ ਔਰ ਤਿਸ ਕੇ ਹੀ ਸਰੂਪ ਕਾ ਧਿਆਨ ਕਰੁ, ਈਹਾਂ ਧਿਆਨ ਕੇ ਸਬੰਧ ਸੇ ਧੇਯ ਕਾ ਅਧਿਆਹਾਰੁ ਹੈ॥੧॥ ਰਹਾਉ ॥
Prof. Sahib Singhਪ੍ਰਭੂ ਤੋਂ ਬਿਨਾ ਕੋਈ ਹੋਰ (ਰਾਖਾ) ਨਹੀਂ ਹੈ। (ਹੇ ਮਨ!) ਪ੍ਰਭੂ ਦਾ ਨਾਮ ਸਿਮਰ ॥੧॥ ਰਹਾਉ ॥
SikhNet (Spanish)pues sin Él, no hay nadie más, llámalo sólo a Él. (1-Pausa)

ਕੀਮਤਿ. ਕਹਣੁ ਨ ਜਾਈਐ; ਸਾਗਰੁ ਗੁਣੀ ਅਥਾਹੁ ॥

keemat. kehan na jaaeeai; saagar gunee athaahu |

Sant Singh KhalsaHis Value cannot be estimated; He is the Vast Ocean of Excellence.
Manmohan SinghHis worth cannot be told (appraised). He is an unfathomable ocean of excellences.
Manmohan Singh (Punjabi)ਉਸ ਦਾ ਮੁੱਲ ਆਖਿਆ (ਪਾਇਆ) ਨਹੀਂ ਜਾ ਸਕਦਾ। ਉਹ ਬੇ-ਇਨਤਹਾ ਚੰਗਿਆਈਆਂ ਦਾ ਸਮੁੰਦਰ ਹੈ।
Fareedkot Teekaਸੋ ਧੇਇ ਸਰੂਪੁ ਪ੍ਰਮੇਸ੍ਵਰ ਕੈਸਾ ਹੈ ਕੇ ਤਿਸ ਕੇ ਗੁਣੋਂ ਕੀ ਕੀਮਤਿ ਕਹੀ ਨਹੀਂ ਜਾਤੀ ਹੈ, ਕਿਉਂਕਿ (ਗੁਣੀ) ਜੋ ਗੁਨੋਂ ਵਾਲਾ ਹੈ, ਤਿਸ ਕੇ ਗੁਣ ਸਮੁੰਦ੍ਰ ਵਤ ਅਥਾਹ ਹੈਂ॥ ਕਦਾਚਿਤ ਐਸੀ ਅਸੰਕਾ ਹੋ ਕਿ ਤਿਸ ਕੇ ਗੁਣੋਂ ਕੀ ਪ੍ਰਾਪਤੀ ਕੈਸੀ ਹੋ? ਤਿਸ ਕਾ ਸਮਾਧਾਨ ਐਸੇ ਹੈ:
Prof. Sahib Singhਪਰਮਾਤਮਾ (ਸਾਰੇ) ਗੁਣਾਂ ਦਾ ਸਮੁੰਦਰ ਹੈ, (ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ। ਉਸ ਦਾ ਮੁੱਲ ਹੀ ਦੱਸਿਆ ਨਹੀਂ ਜਾ ਸਕਦਾ (ਭਾਵ, ਕੀਮਤੀ ਤੋਂ ਕੀਮਤੀ ਭੀ ਕੋਈ ਐਸੀ ਸ਼ੈ ਨਹੀਂ ਜਿਸ ਦੇ ਵੱਟੇ ਪਰਮਾਤਮਾ ਮਿਲ ਸਕੇ)।

ਪਦ ਅਰਥ ਸਾਗਰੁ ਗੁਣੀ = ਗੁਣਾਂ ਦਾ ਸਮੁੰਦਰ।

SikhNet (Spanish)¿Cómo puede uno evaluar al Señor, a lo Vasto, al Profundo Océano de Bondad?

ਵਡਭਾਗੀ ਮਿਲੁ ਸੰਗਤੀ; ਸਚਾ ਸਬਦੁ ਵਿਸਾਹੁ ॥

vaddabhaagee mil sangatee; sachaa sabad visaahu |

Sant Singh KhalsaO most fortunate ones, join the Sangat, the Blessed Congregation; purchase the True Word of the Shabad.
Manmohan SinghMeeting with the society of saints, O very lucky Fellow purchase thou the True name.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ, ਹੇ ਭਾਰੇ ਨਸੀਬਾਂ ਵਾਲਿਆਂ! ਤੂੰ ਸੱਚੇ ਨਾਮ ਨੂੰ ਵਿਹਾਝ ਲੈ।
Fareedkot Teekaਜੋ ਅਤਿ ਪੁੰਨਵਾਨ ਪੁਰਸ ਹੈਂ, ਸੋ ਸਤਿਸੰਗਤਿ ਮੇਂ ਮਿਲ ਕਰ (ਗੁਰੋਂ ਕਾ) ਸਚਾ ਉਪਦੇਸ਼ (ਵਿਸਾਹੁ) ਖਰੀਦਤੇ ਹੈਂ। ਭਾਵ ਯਹਿ ਕਿ ਸਰਧਾ ਰੂਪੀ ਪੂੰਜੀ ਦੇ ਕਰ ਉਪਦੇਸ਼ ਰੂਪੁ ਉੱਤਮ ਵਸਤੂ ਮੋਲ ਲੇਤੇ ਹੈਂ॥
Prof. Sahib Singhਹੇ (ਮੇਰੇ) ਭਾਗਾਂ ਵਾਲੇ (ਮਨ!) ਸਾਧ ਸੰਗਤਿ ਵਿਚ ਮਿਲ ਬੈਠ, (ਤੇ ਉਥੋਂ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ (ਦਾ ਸੌਦਾ) ਖ਼ਰੀਦ।

ਪਦ ਅਰਥ ਵਡਭਾਗੀ = ਹੇ ਵੱਡੇ ਭਾਗਾਂ ਵਾਲੇ (ਮਨ)! ਵਿਸਾਹੁ = ਵਿਹਾਝ।

SikhNet (Spanish)Anda ve, oh afortunado, a la Congregación de los Santos y pon tu confianza en la Verdadera Palabra,

ਕਰਿ ਸੇਵਾ ਸੁਖ ਸਾਗਰੈ; ਸਿਰਿ ਸਾਹਾ ਪਾਤਿਸਾਹੁ ॥੨॥

kar sevaa sukh saagarai; sir saahaa paatisaahu |2|

Sant Singh KhalsaServe the Lord, the Ocean of Peace, the Supreme Lord over kings and emperors. ||2||
Manmohan SinghPerform thou the service of the ocean of solace. He is the Over Lord's of the kings and emperors.
Manmohan Singh (Punjabi)ਤੂੰ ਠੰਢ-ਚੈਨ ਦੇ ਸਮੁੰਦਰ ਦੀ ਟਹਿਲ-ਸੇਵਾ ਕਮਾ, (ਸਿਮਰਨ ਕਰ), ਉਹ ਰਾਜਿਆਂ ਤੇ ਮਹਾਰਾਜਿਆਂ ਦੇ ਸਿਰ ਦਾ ਸੁਆਮੀ ਹੈ।
Fareedkot Teekaਪਾਤਸ਼ਾਹੋਂ ਔਰ ਸਾਹੂਕਾਰੋਂ ਕਾ ਸਿਰੋਮਣੀ ਜੋ ਪਰਮੇਸ੍ਵਰ ਸਰਬ ਸੁਖੋਂ ਕਾ ਸਮੁੰਦ੍ਰ ਹੈ, ਤਿਸ ਕੀ ਭਗਤੀ ਕਰਤੇ ਹੈਂ॥੨॥
Prof. Sahib Singh(ਸਾਧ ਸੰਗਤਿ ਵਿਚੋਂ ਜਾਚ ਸਿੱਖ ਕੇ) ਸੁੱਖਾਂ ਦੇ ਸਮੁੰਦਰ ਪ੍ਰਭੂ ਦੀ ਸੇਵਾ-ਭਗਤੀ ਕਰ, ਉਹ ਪ੍ਰਭੂ (ਦੁਨੀਆ ਦੇ) ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ ॥੨॥

ਪਦ ਅਰਥ ਸੁਖ ਸਾਗਰੈ = ਸੁਖਾਂ ਦੇ ਸਮੁੰਦਰ ਪ੍ਰਭੂ ਦੀ। ਸਿਰਿ = ਸਿਰ ਉੱਤੇ॥੨॥

SikhNet (Spanish)y presta tu Servicio al Océano de Paz, al Rey de Reyes. (2)

ਚਰਣ ਕਮਲ ਕਾ ਆਸਰਾ; ਦੂਜਾ ਨਾਹੀ ਠਾਉ ॥

charan kamal kaa aasaraa; doojaa naahee tthaau |

Sant Singh KhalsaI take the Support of the Lord's Lotus Feet; there is no other place of rest for me.
Manmohan SinghI have the sport of Lords lotus feet and know of no other place.
Manmohan Singh (Punjabi)ਮੈਨੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਟੇਕ ਹੈ ਅਤੇ ਮੈਂ ਹੋਰਸ ਥਾਂ ਨੂੰ ਜਾਣਦਾ ਤੱਕ ਨਹੀਂ।
Fareedkot Teekaਤਿਨ ਪੁਰਸੋਂ ਕੇ ਰਿਦੇ ਮੇਂ ਪਰਮੇਸ੍ਵਰ ਕੇ ਚਰਨ ਕਵਲੋਂ ਕਾ ਆਸਰਾ ਹੈ, ਔਰ ਦੂਸਰਾ ਕੋਈ ਅਸਥਾਨੁ ਨਹੀਂ ਜਾਣਿਆ ਹੈ॥
Prof. Sahib Singh(ਹੇ ਪਾਰਬ੍ਰਹਮ! ਮੈਨੂੰ ਤੇਰੇ ਹੀ) ਸੋਹਣੇ ਚਰਨਾਂ ਦਾ ਆਸਰਾ ਹੈ, (ਤੈਥੋਂ ਬਿਨਾ) ਮੇਰਾ ਕੋਈ ਹੋਰ ਥਾਂ ਨਹੀਂ ਹੈ।

ਪਦ ਅਰਥ ਚਰਣ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਠਾਉ = ਥਾਂ, ਆਸਰਾ।

SikhNet (Spanish)Tengo el Soporte de los Pies de Loto del Señor, y de nadie más.

ਮੈ. ਧਰ ਤੇਰੀ ਪਾਰਬ੍ਰਹਮ; ਤੇਰੈ ਤਾਣਿ ਰਹਾਉ ॥

mai. dhar teree paarabraham; terai taan rahaau |

Sant Singh KhalsaI lean upon You as my Support, O Supreme Lord God. I exist only by Your Power.
Manmohan SinghI lean on Thy prop, O my Limitless Lord! and live by Thine might.
Manmohan Singh (Punjabi)ਮੈਨੂੰ ਤੇਰੀ ਓਟ ਦਾ ਸਹਾਰਾ ਹੈ, ਹੈ ਮੇਰੇ ਹੱਦ-ਬੰਨਾ-ਰਹਿਤ ਸਾਈਂ! ਅਤੇ ਤੇਰੀ ਸਤਿਆ ਦੁਆਰਾ ਹੀ ਮੈਂ ਜੀਉਂਦਾ ਹਾਂ।
Fareedkot Teekaਔਰ ਐਸੇ ਬੇਨਤੀ ਕਰਤੇ ਹੈਂ: ਹੇ ਪਾਰਬ੍ਰਹਮ ਪਰਮੇਸ੍ਵਰ! ਮੇਰੇ ਕੋ ਤੋ ਏਕ ਤੇਰੀ ਹੀ (ਧਰ) ਟੇਕ ਹੈ, ਔਰ ਤੇਰੇ ਹੀ (ਤਾਣਿ) ਬਲ ਕਰ ਕੇ (ਰਹਾਉ) ਇਸਥਿਤ ਹੂੰ।
Prof. Sahib Singhਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੇ (ਦਿੱਤੇ) ਬਲ ਨਾਲ ਹੀ ਜੀਊਂਦਾ ਹਾਂ।

ਪਦ ਅਰਥ ਮੈ = ਮੈਨੂੰ। ਧਰ = ਆਸਰਾ। ਤੇਰੈ ਤਾਣਿ = ਤੇਰੇ ਤਾਣ ਵਿਚ, ਤੇਰੇ ਆਸਰੇ। ਰਹਾਉ = ਰਹਾਉ, ਮੈਂ ਰਹਿੰਦਾ ਹਾਂ।

SikhNet (Spanish)Me apoyo en Ti, mi Dios, y si estoy vivo es porque Tú estás detrás de mí.

ਨਿਮਾਣਿਆ. ਪ੍ਰਭੁ ਮਾਣੁ ਤੂੰ; ਤੇਰੈ ਸੰਗਿ ਸਮਾਉ ॥੩॥

nimaaniaa. prabh maan toon; terai sang samaau |3|

Sant Singh KhalsaO God, You are the Honor of the dishonored. I seek to merge with You. ||3||
Manmohan SinghOf the dishonoured, Thou art the honour, O Lord! I seed to blend with Thee.
Manmohan Singh (Punjabi)ਨਿਪੱਤਿਆਂ ਦੀ ਤੂੰ ਪੱਤ ਹੈਂ, ਹੇ ਸਾਹਿਬ! ਮੈਂ ਤੇਰੇ ਨਾਲ ਅਭੇਦ ਹੋਣਾ ਲੋੜਦਾ ਹਾਂ।
Fareedkot Teekaਹੇ ਪ੍ਰਭੂ! ਤੂੰ ਨਮਾਣਿਆਂ ਕਾ ਮਾਨੁ ਹੈਂ, ਕਿਉਂਕਿ ਜਿਨ ਕੋ ਤੈਨੇ ਮਾਨੁ ਦੀਆ ਸੋ ਪੁਰਸ ਤੇਰੇ ਸਾਥ (ਸਮਾਉ) ਮਿਲ ਗਏ ਹੈਂ। ਯਥਾ-☬"ਕੋਇ ਨ ਜਾਨੈ ਕੋਇ ਨ ਮਾਨੈ ਸੇ ਪਰਗਟ ਹਰਿ ਦ੍ਵਾਰੇ॥"॥੩॥
Prof. Sahib Singhਹੇ ਪ੍ਰਭੂ! ਜਿਨ੍ਹਾਂ ਨੂੰ ਜਗਤ ਵਿਚ ਕੋਈ ਆਦਰ-ਮਾਨ ਨਹੀਂ ਦੇਂਦਾ, ਤੂੰ ਉਹਨਾਂ ਦਾ ਭੀ ਮਾਣ (ਦਾ ਵਸੀਲਾ) ਹੈਂ। (ਮਿਹਰ ਕਰ) ਮੈਂ ਤੇਰੇ ਚਰਨਾਂ ਵਿਚ ਲੀਨ ਰਹਾਂ ॥੩॥

ਪਦ ਅਰਥ ਪ੍ਰਭ = ਹੇ ਪ੍ਰਭੂ!॥੩॥

SikhNet (Spanish)Eres el orgullo del humilde, sólo busco unirme a Ti. (3)

ਹਰਿ ਜਪੀਐ ਆਰਾਧੀਐ; ਆਠ ਪਹਰ ਗੋਵਿੰਦੁ ॥

har japeeai aaraadheeai; aatth pehar govind |

Sant Singh KhalsaChant the Lord's Name and contemplate the Lord of the World, twenty-four hours a day.
Manmohan SinghThroughout twenty-four hours ponder and contemplate over God, the World-sustainer.
Manmohan Singh (Punjabi)ਸ੍ਰਿਸ਼ਟੀ ਨੂੰ ਥੰਮਣਹਾਰ ਵਾਹਿਗੁਰੂ ਦਾ ਚੌਵੀ-ਘੰਟੇ ਹੀ ਸਿਮਰਨ ਤੇ ਚਿੰਤਨ ਕਰ।
Fareedkot Teekaਤਾਂ ਤੇ (ਆਠ ਪਹਰ) ਸਦੀਵ ਕਾਲ ਹਰੀ ਨਾਮ ਕਾ ਜਾਪੁ ਕਰੀਏ, ਔਰ ਗੋਬਿੰਦ ਕੋ (ਅਰਾਧੀਐ) ਧਿਆਈਐ। ਜਪ ਕੇ ਸਾਥ ਨਾਮ ਕਾ ਅਧਿਆਹਾਰ ਹੈ॥
Prof. Sahib Singh(ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਗੋਬਿੰਦ ਨੂੰ ਆਰਾਧਣਾ ਚਾਹੀਦਾ ਹੈ।
SikhNet (Spanish)Noche y día Lo llamo, al Soporte de la Tierra.

ਜੀਅ ਪ੍ਰਾਣ ਤਨੁ ਧਨੁ ਰਖੇ; ਕਰਿ ਕਿਰਪਾ ਰਾਖੀ ਜਿੰਦੁ ॥

jeea praan tan dhan rakhe; kar kirapaa raakhee jind |

Sant Singh KhalsaHe preserves our soul, our breath of life, body and wealth. By His Grace, He protects our soul.
Manmohan SinghHe preserves man's soul, body and wealth and mercifully protects his very life.
Manmohan Singh (Punjabi)ਉਹ ਇਨਸਾਨ ਦੀ ਆਤਮਾ, ਦੇਹਿ ਤੇ ਦੌਲਤ ਨੂੰ ਸੰਭਾਲਦਾ ਹੈ ਅਤੇ ਮਿਹਰ ਧਾਰ ਕੇ ਉਸ ਦੀ ਜਿੰਦੜੀ ਦੀ ਰਖਵਾਲੀ ਕਰਦਾ ਹੈ।
Fareedkot Teekaਜਿਸ ਵਾਹਿਗੁਰੂ ਨੈ ਕ੍ਰਿਪਾ ਕਰ ਕੇ ਜੀਵ ਕੇ ਪ੍ਰਾਣ ਔਰ (ਤਨੁ) ਸਰੀਰ ਯਹਿ ਸਭ ਰਖੇ ਹੈਂ, ਔਰ ਜਿੰਦਗੀ ਭਾਵ ਬੁਧੀ ਕੀ ਭੀ ਰਖ੍ਯਾ ਕਰੀ ਹੈ, ਭਾਵ ਯਹਿ ਕਿ ਸਰਬ ਬਿਘਨੋਂ ਸੇ ਬਚਾਇ ਲੀਆ ਹੈ॥
Prof. Sahib Singhਪਰਮਾਤਮਾ (ਸਰਨ ਆਏ) ਜੀਵਾਂ ਦੇ ਪ੍ਰਾਣਾਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਗਿਆਨ-ਇੰਦ੍ਰਿਆਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਉਹਨਾਂ ਦੇ ਨਾਮ-ਧਨ ਦੀ ਰਾਖੀ ਕਰਦਾ ਹੈ। (ਸਰਨ ਆਏ ਜੀਵ ਦੀ) ਜਿੰਦ ਨੂੰ ਮਿਹਰ ਕਰ ਕੇ (ਵਿਕਾਰਾਂ ਤੋਂ) ਬਚਾਂਦਾ ਹੈ।

ਪਦ ਅਰਥ ਜੀਅ ਪ੍ਰਾਣ = ਜੀਵਾਂ ਦੇ ਪ੍ਰਾਣ।

SikhNet (Spanish)Si, Él, que en Su Misericordia salva nuestro ser, nuestra vida, riquezas y nuestra Alma;

ਨਾਨਕ. ਸਗਲੇ ਦੋਖ ਉਤਾਰਿਅਨੁ; ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥

naanak. sagale dokh utaarian; prabh paarabraham bakhasind |4|12|82|

Sant Singh KhalsaO Nanak, all pain has been washed away, by the Supreme Lord God, the Forgiver. ||4||12||82||
Manmohan SinghThou Lofty Lord Master is man's pardoner. He washes off all his sins, O Nanak!
Manmohan Singh (Punjabi)ਉੱਚਾ ਸੁਆਮੀ ਮਾਲਕ ਮਨੁੱਖ ਨੂੰ ਬਖ਼ਸ਼ਣਹਾਰ ਹੈ। ਉਹ ਉਸ ਦੇ ਸਾਰੇ ਪਾਪ ਧੋ ਸੁੱਟਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪਾਰਬ੍ਰਹਮ ਪ੍ਰਭੂ ਬਖਸਿੰਦ ਨੇ ਤਿਨ ਭਗਤ ਜਨੋ ਕੇ ਸਰਬ (ਦੋਖ) ਕਲੰਕ (ਉਤਾਰਿਅਨੁ) ਨਿਵਾਰਣ ਕੀਏ ਹੈਂ॥੪॥੧੨॥੮੨॥
Prof. Sahib Singhਹੇ ਨਾਨਕ! ਪ੍ਰਭੂ ਪਾਰਬ੍ਰਹਮ ਬਖ਼ਸ਼ਣਹਾਰ ਹੈ, ਉਹ (ਸਰਨ ਆਇਆਂ ਦੇ) ਸਾਰੇ ਪਾਪ ਦੂਰ ਕਰ ਦੇਂਦਾ ਹੈ ॥੪॥੧੨॥੮੨॥

ਪਦ ਅਰਥ ਦੋਖ = ਪਾਪ। ਉਤਾਰਿਅਨੁ = ਉਤਾਰੇ ਉਨਿ, ਉਸ ਨੇ ਉਤਾਰ ਦਿੱਤੇ ਹਨ॥੪॥

SikhNet (Spanish)pues el Señor, en Su Misericordia, nos concede el Perdón. (4-2-81)

Open this shabad →

Shabad Guru Arjan Dev Ji Siree Raag continues on Ang 47

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਪ੍ਰੀਤਿ ਲਗੀ. ਤਿਸੁ ਸਚ ਸਿਉ; ਮਰੈ ਨ ਆਵੈ ਜਾਇ ॥

preet lagee. tis sach siau; marai na aavai jaae |

Sant Singh KhalsaI have fallen in love with the True Lord. He does not die, He does not come and go.
Manmohan SinghI have contracted love with that True Lord! he dies, comes and goes not.
Manmohan Singh (Punjabi)ਮੇਰਾ ਉਸ ਸੱਚੇ ਸਾਹਿਬ ਨਾਲ ਪਿਆਰ ਪੈ ਗਿਆ ਹੈ। ਉਹ ਮਰਦਾ, ਆਉਂਦਾ ਤੇ ਜਾਂਦਾ ਨਹੀਂ।
Fareedkot Teekaਯਾਂ ਤੇ ਭਗਤ ਜਨੋ ਕੀ ਪ੍ਰੀਤਿ ਤਿਸ ਸਾਚੇ ਸਾਥ ਲਗੀ ਹੈ, ਜੋ ਜਨਮ ਕੇ ਆਵਤਾ ਨਹੀਂ ਔਰ ਮਰ ਕਰ ਕੇ ਜਾਤਾ ਨਹੀਂ ਹੈ॥
Prof. Sahib Singhਹੇ ਮਾਂ! ਮੇਰੀ ਪ੍ਰੀਤਿ (ਹੁਣ) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਲੱਗ ਗਈ ਹੈ, ਜੋ ਕਦੇ ਮਰਦਾ ਨਹੀਂ, ਜੋ ਨਾਹ ਜੰਮਦਾ ਹੈ ਨਾਹ ਮਰਦਾ ਹੈ।

ਪਦ ਅਰਥ ਸਚ ਸਿਉ = ਸਦਾ-ਥਿਰ ਪ੍ਰਭੂ ਨਾਲ। ਜਾਇ = ਜਾਂਦਾ, ਨਾਸ ਹੁੰਦਾ। ਆਵੈ = ਜੰਮਦਾ।

SikhNet (Spanish)Amo al Uno Verdadero, Él no ha nacido ni morirá.

ਨਾ ਵੇਛੋੜਿਆ. ਵਿਛੁੜੈ; ਸਭ ਮਹਿ ਰਹਿਆ ਸਮਾਇ ॥

naa vechhorriaa. vichhurrai; sabh meh rahiaa samaae |

Sant Singh KhalsaIn separation, He is not separated from us; He is pervading and permeating amongst all.
Manmohan SinghBy separating He separates not and is contained amongst all.
Manmohan Singh (Punjabi)ਜੁਦਾ ਕੀਤਿਆਂ ਉਹ ਜੁਦਾ ਨਹੀਂ ਹੁੰਦਾ ਅਤੇ ਸਾਰਿਆਂ ਅੰਦਰ ਰਮ ਰਿਹਾ ਹੈ।
Fareedkot Teekaਔਰ ਪ੍ਰਮੇਸ੍ਵਰ (ਵਿਛੋੜਿਆ) ਭਿੰਨ ਭੀ ਕਰੀਏ ਤੋ ਹੋਤਾ ਨਹੀਂ, ਜਿਸ ਤੇ ਸਭ ਮੇਂ ਸਮਾਨ ਬਿਆਪ ਰਹਾ ਹੈ। ਅਕਾਸ ਕੇ ਦ੍ਰਿਸਟਾਂਤ ਸੇ ਜਾਨ ਲੇਨਾ, ਅਭਿੰਨ ਹੋਨੇ ਮੇਂ ਤੁਲ ਬਿਆਪਕਤਾ ਕਾਰਨ ਹੈ॥
Prof. Sahib Singhਉਹ ਵਿਛੋੜਿਆਂ ਵਿਛੁੜਦਾ ਭੀ ਨਹੀਂ। (ਹੇ ਮਾਂ!) ਉਹ ਪਰਮਾਤਮਾ ਸਭ ਜੀਵਾਂ ਵਿਚ ਸਮਾ ਰਿਹਾ ਹੈ।
SikhNet (Spanish)Él nunca se ha separado de mí y prevalece por todas partes.

ਦੀਨ ਦਰਦ ਦੁਖ ਭੰਜਨਾ; ਸੇਵਕ ਕੈ ਸਤ ਭਾਇ ॥

deen darad dukh bhanjanaa; sevak kai sat bhaae |

Sant Singh KhalsaHe is the Destroyer of the pain and suffering of the meek. He bears True Love for His servants.
Manmohan SinghOf the meek He is the remover of pang and affliction and to His slave He bears true love.
Manmohan Singh (Punjabi)ਮਸਕੀਨ ਦੀ ਉਹ ਪੀੜ ਤੇ ਅਪਣਾ ਹਰਨਹਾਰ ਹੈ ਅਤੇ ਆਪਣੇ ਗੋਲੇ ਨਾਲ ਉਹ ਸੱਚੀ ਪ੍ਰੀਤ ਕਰਦਾ ਹੈ।
Fareedkot Teekaਜੋ (ਦੀਨ) ਨੰਮ੍ਰ ਹੂਏ ਹੈਂ ਤਿਨ ਕੇ (ਦਰਦੁ) ਈਰਖਾਦਿ ਬਿਕਾਰ, (ਦੁਖੁ) ਜਨਮ ਮਰਣਾਦਿ ਕਲੇਸ਼, (ਸਤ) ਸੇਵਕੋਂ ਕੇ (ਭੰਜਨਾ) ਨਾਸ ਕਰਤਾ ਹੈ। ਵਾ ਸੈਂਕੜੇ (ਭਾਇ) ਪ੍ਰਕਾਰ ਸੇ ਸੇਵਕ ਕੋ ਵਹੀ ਨਿਸਚੇ ਹੋ ਰਹਾ ਹੈ॥
Prof. Sahib Singh(ਹੇ ਮਾਂ!) ਗਰੀਬਾਂ ਦੇ ਦਰਦ ਦੁੱਖ ਨਾਸ ਕਰਨ ਵਾਲਾ ਉਹ ਪ੍ਰਭੂ ਸੇਵਕ ਨੂੰ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ।

ਪਦ ਅਰਥ ਭੰਜਨਾ = ਨਾਸ ਕਰਨ ਵਾਲਾ। ਭਾਉ = ਪ੍ਰੇਮ। ਸਤ ਭਾਇ = ਭਲੀ ਭਾਵਨਾ ਦੀ ਰਾਹੀਂ।

SikhNet (Spanish)Él es quien cura la aflicción del humilde, y lo reconoce con Honor.

ਅਚਰਜ ਰੂਪੁ ਨਿਰੰਜਨੋ; ਗੁਰਿ ਮੇਲਾਇਆ ਮਾਇ ॥੧॥

acharaj roop niranjano; gur melaaeaa maae |1|

Sant Singh KhalsaWondrous is the Form of the Immaculate One. Through the Guru, I have met Him, O my mother! ||1||
Manmohan SinghWondrous is the from of the Immaculate One. The Guru has caused me to meet Him, O my Mother!
Manmohan Singh (Punjabi)ਅਸਚਰਜ ਹੈ ਸਰੂਪ ਮਾਇਆ ਤੋਂ ਰਹਿਤ (ਪਵਿੱਤਰ) ਪੁਰਸ਼ ਦਾ, ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ, ਹੇ ਮੇਰੀ ਮਾਤਾ!
Fareedkot Teeka(ਮਾਇ) ਹੇ ਭਾਈ! ਮਾਯਾ ਰੂਪੀ (ਨਿਰੰਜਨੋ) ਕਾਲਖ ਤੇ ਰਹਿਤ ਜੋ ਪਰਮੇਸ੍ਵਰ ਹੈ, (ਅਚਰਜ ਰੂਪ) ਤਿਸ ਕਾ ਰੂਪ ਕਹਿਨੇ ਮੇਂ ਨਹੀਂ ਆਉਤਾ, ਜੋ ਨੇਤ੍ਰਾਦਿਕੋਂ ਕਾ ਵਿਸਾ ਨਹੀਂ ਹੈ, ਸੋ ਗੁਰੋਂ ਨੇ ਮੇਲਾਇ ਦੀਆ ਹੈ॥੧॥
Prof. Sahib Singhਉਸ ਪ੍ਰਭੂ ਦਾ ਸੁੰਦਰ ਰੂਪ ਹੈ, ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਹੇ ਮਾਂ! ਉਹ ਪਰਮਾਤਮਾ ਮੈਨੂੰ (ਮੇਰੇ) ਗੁਰੂ ਨੇ ਮਿਲਾ ਦਿੱਤਾ ਹੈ ॥੧॥

ਪਦ ਅਰਥ ਨਿਰੰਜਨੁ = ਨਿਰੰਜਨੁ, {ਨਿਰ-ਅੰਜਨੁ} ਮਾਇਆ ਦੇ ਪ੍ਰਭਾਵ ਤੋਂ ਰਹਿਤ। ਗੁਰਿ = ਗੁਰੂ ਨੇ। ਮਾਇ = ਹੇ ਮਾਂ!॥੧॥

SikhNet (Spanish)Maravillosas son las formas del Ser sin Forma; oh madre, a Él lo encuentro a través del Guru. (1)

ਭਾਈ ਰੇ; ਮੀਤੁ ਕਰਹੁ ਪ੍ਰਭੁ ਸੋਇ ॥

bhaaee re; meet karahu prabh soe |

Sant Singh KhalsaO Siblings of Destiny, make God your Friend.
Manmohan SinghO Brother! make that Lord thy friend.
Manmohan Singh (Punjabi)ਹੇ ਵੀਰ! ਉਸ ਠਾਕੁਰ ਨੂੰ ਆਪਣਾ ਮਿੱਤ੍ਰ ਬਣਾ।
Fareedkot Teekaਹੇ ਭਾਈ! ਸੋ ਜੋ ਪ੍ਰਮਾਤਮਾ ਹੈ ਤਿਸ ਕੋ ਮਿਤ੍ਰ ਕਰੋ॥
Prof. Sahib Singhਹੇ ਭਾਈ! (ਤੂੰ ਭੀ) ਉਸੇ ਪ੍ਰਭੂ ਨੂੰ ਆਪਣਾ ਮਿੱਤਰ ਬਣਾ।
SikhNet (Spanish)Oh hermano, haz que el Señor sea tu Amigo.

Open this shabad (19 lines, Angs 46-47) →

Ang 46 of 1430