ੴ

ਸਿੱਖਬਾਣੀ · SikhBani

ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥

preet lagee tis sach siau marai na aavai jaae
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 46, 47 · 19 lines
Translations

ਸਿਰੀਰਾਗੁ ਮਹਲਾ ੫ ॥

sireeraag mahalaa 5 | Ang 46

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਪ੍ਰੀਤਿ ਲਗੀ. ਤਿਸੁ ਸਚ ਸਿਉ; ਮਰੈ ਨ ਆਵੈ ਜਾਇ ॥

preet lagee. tis sach siau; marai na aavai jaae | Ang 46

Sant Singh KhalsaI have fallen in love with the True Lord. He does not die, He does not come and go.
Manmohan SinghI have contracted love with that True Lord! he dies, comes and goes not.
Manmohan Singh (Punjabi)ਮੇਰਾ ਉਸ ਸੱਚੇ ਸਾਹਿਬ ਨਾਲ ਪਿਆਰ ਪੈ ਗਿਆ ਹੈ। ਉਹ ਮਰਦਾ, ਆਉਂਦਾ ਤੇ ਜਾਂਦਾ ਨਹੀਂ।
Fareedkot Teekaਯਾਂ ਤੇ ਭਗਤ ਜਨੋ ਕੀ ਪ੍ਰੀਤਿ ਤਿਸ ਸਾਚੇ ਸਾਥ ਲਗੀ ਹੈ, ਜੋ ਜਨਮ ਕੇ ਆਵਤਾ ਨਹੀਂ ਔਰ ਮਰ ਕਰ ਕੇ ਜਾਤਾ ਨਹੀਂ ਹੈ॥
Prof. Sahib Singhਹੇ ਮਾਂ! ਮੇਰੀ ਪ੍ਰੀਤਿ (ਹੁਣ) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਲੱਗ ਗਈ ਹੈ, ਜੋ ਕਦੇ ਮਰਦਾ ਨਹੀਂ, ਜੋ ਨਾਹ ਜੰਮਦਾ ਹੈ ਨਾਹ ਮਰਦਾ ਹੈ।

ਪਦ ਅਰਥ ਸਚ ਸਿਉ = ਸਦਾ-ਥਿਰ ਪ੍ਰਭੂ ਨਾਲ। ਜਾਇ = ਜਾਂਦਾ, ਨਾਸ ਹੁੰਦਾ। ਆਵੈ = ਜੰਮਦਾ।

SikhNet (Spanish)Amo al Uno Verdadero, Él no ha nacido ni morirá.

ਨਾ ਵੇਛੋੜਿਆ. ਵਿਛੁੜੈ; ਸਭ ਮਹਿ ਰਹਿਆ ਸਮਾਇ ॥

naa vechhorriaa. vichhurrai; sabh meh rahiaa samaae | Ang 46

Sant Singh KhalsaIn separation, He is not separated from us; He is pervading and permeating amongst all.
Manmohan SinghBy separating He separates not and is contained amongst all.
Manmohan Singh (Punjabi)ਜੁਦਾ ਕੀਤਿਆਂ ਉਹ ਜੁਦਾ ਨਹੀਂ ਹੁੰਦਾ ਅਤੇ ਸਾਰਿਆਂ ਅੰਦਰ ਰਮ ਰਿਹਾ ਹੈ।
Fareedkot Teekaਔਰ ਪ੍ਰਮੇਸ੍ਵਰ (ਵਿਛੋੜਿਆ) ਭਿੰਨ ਭੀ ਕਰੀਏ ਤੋ ਹੋਤਾ ਨਹੀਂ, ਜਿਸ ਤੇ ਸਭ ਮੇਂ ਸਮਾਨ ਬਿਆਪ ਰਹਾ ਹੈ। ਅਕਾਸ ਕੇ ਦ੍ਰਿਸਟਾਂਤ ਸੇ ਜਾਨ ਲੇਨਾ, ਅਭਿੰਨ ਹੋਨੇ ਮੇਂ ਤੁਲ ਬਿਆਪਕਤਾ ਕਾਰਨ ਹੈ॥
Prof. Sahib Singhਉਹ ਵਿਛੋੜਿਆਂ ਵਿਛੁੜਦਾ ਭੀ ਨਹੀਂ। (ਹੇ ਮਾਂ!) ਉਹ ਪਰਮਾਤਮਾ ਸਭ ਜੀਵਾਂ ਵਿਚ ਸਮਾ ਰਿਹਾ ਹੈ।
SikhNet (Spanish)Él nunca se ha separado de mí y prevalece por todas partes.

ਦੀਨ ਦਰਦ ਦੁਖ ਭੰਜਨਾ; ਸੇਵਕ ਕੈ ਸਤ ਭਾਇ ॥

deen darad dukh bhanjanaa; sevak kai sat bhaae | Ang 46

Sant Singh KhalsaHe is the Destroyer of the pain and suffering of the meek. He bears True Love for His servants.
Manmohan SinghOf the meek He is the remover of pang and affliction and to His slave He bears true love.
Manmohan Singh (Punjabi)ਮਸਕੀਨ ਦੀ ਉਹ ਪੀੜ ਤੇ ਅਪਣਾ ਹਰਨਹਾਰ ਹੈ ਅਤੇ ਆਪਣੇ ਗੋਲੇ ਨਾਲ ਉਹ ਸੱਚੀ ਪ੍ਰੀਤ ਕਰਦਾ ਹੈ।
Fareedkot Teekaਜੋ (ਦੀਨ) ਨੰਮ੍ਰ ਹੂਏ ਹੈਂ ਤਿਨ ਕੇ (ਦਰਦੁ) ਈਰਖਾਦਿ ਬਿਕਾਰ, (ਦੁਖੁ) ਜਨਮ ਮਰਣਾਦਿ ਕਲੇਸ਼, (ਸਤ) ਸੇਵਕੋਂ ਕੇ (ਭੰਜਨਾ) ਨਾਸ ਕਰਤਾ ਹੈ। ਵਾ ਸੈਂਕੜੇ (ਭਾਇ) ਪ੍ਰਕਾਰ ਸੇ ਸੇਵਕ ਕੋ ਵਹੀ ਨਿਸਚੇ ਹੋ ਰਹਾ ਹੈ॥
Prof. Sahib Singh(ਹੇ ਮਾਂ!) ਗਰੀਬਾਂ ਦੇ ਦਰਦ ਦੁੱਖ ਨਾਸ ਕਰਨ ਵਾਲਾ ਉਹ ਪ੍ਰਭੂ ਸੇਵਕ ਨੂੰ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ।

ਪਦ ਅਰਥ ਭੰਜਨਾ = ਨਾਸ ਕਰਨ ਵਾਲਾ। ਭਾਉ = ਪ੍ਰੇਮ। ਸਤ ਭਾਇ = ਭਲੀ ਭਾਵਨਾ ਦੀ ਰਾਹੀਂ।

SikhNet (Spanish)Él es quien cura la aflicción del humilde, y lo reconoce con Honor.

ਅਚਰਜ ਰੂਪੁ ਨਿਰੰਜਨੋ; ਗੁਰਿ ਮੇਲਾਇਆ ਮਾਇ ॥੧॥

acharaj roop niranjano; gur melaaeaa maae |1| Ang 46

Sant Singh KhalsaWondrous is the Form of the Immaculate One. Through the Guru, I have met Him, O my mother! ||1||
Manmohan SinghWondrous is the from of the Immaculate One. The Guru has caused me to meet Him, O my Mother!
Manmohan Singh (Punjabi)ਅਸਚਰਜ ਹੈ ਸਰੂਪ ਮਾਇਆ ਤੋਂ ਰਹਿਤ (ਪਵਿੱਤਰ) ਪੁਰਸ਼ ਦਾ, ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ, ਹੇ ਮੇਰੀ ਮਾਤਾ!
Fareedkot Teeka(ਮਾਇ) ਹੇ ਭਾਈ! ਮਾਯਾ ਰੂਪੀ (ਨਿਰੰਜਨੋ) ਕਾਲਖ ਤੇ ਰਹਿਤ ਜੋ ਪਰਮੇਸ੍ਵਰ ਹੈ, (ਅਚਰਜ ਰੂਪ) ਤਿਸ ਕਾ ਰੂਪ ਕਹਿਨੇ ਮੇਂ ਨਹੀਂ ਆਉਤਾ, ਜੋ ਨੇਤ੍ਰਾਦਿਕੋਂ ਕਾ ਵਿਸਾ ਨਹੀਂ ਹੈ, ਸੋ ਗੁਰੋਂ ਨੇ ਮੇਲਾਇ ਦੀਆ ਹੈ॥੧॥
Prof. Sahib Singhਉਸ ਪ੍ਰਭੂ ਦਾ ਸੁੰਦਰ ਰੂਪ ਹੈ, ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਹੇ ਮਾਂ! ਉਹ ਪਰਮਾਤਮਾ ਮੈਨੂੰ (ਮੇਰੇ) ਗੁਰੂ ਨੇ ਮਿਲਾ ਦਿੱਤਾ ਹੈ ॥੧॥

ਪਦ ਅਰਥ ਨਿਰੰਜਨੁ = ਨਿਰੰਜਨੁ, {ਨਿਰ-ਅੰਜਨੁ} ਮਾਇਆ ਦੇ ਪ੍ਰਭਾਵ ਤੋਂ ਰਹਿਤ। ਗੁਰਿ = ਗੁਰੂ ਨੇ। ਮਾਇ = ਹੇ ਮਾਂ!॥੧॥

SikhNet (Spanish)Maravillosas son las formas del Ser sin Forma; oh madre, a Él lo encuentro a través del Guru. (1)

ਭਾਈ ਰੇ; ਮੀਤੁ ਕਰਹੁ ਪ੍ਰਭੁ ਸੋਇ ॥

bhaaee re; meet karahu prabh soe | Ang 46

Sant Singh KhalsaO Siblings of Destiny, make God your Friend.
Manmohan SinghO Brother! make that Lord thy friend.
Manmohan Singh (Punjabi)ਹੇ ਵੀਰ! ਉਸ ਠਾਕੁਰ ਨੂੰ ਆਪਣਾ ਮਿੱਤ੍ਰ ਬਣਾ।
Fareedkot Teekaਹੇ ਭਾਈ! ਸੋ ਜੋ ਪ੍ਰਮਾਤਮਾ ਹੈ ਤਿਸ ਕੋ ਮਿਤ੍ਰ ਕਰੋ॥
Prof. Sahib Singhਹੇ ਭਾਈ! (ਤੂੰ ਭੀ) ਉਸੇ ਪ੍ਰਭੂ ਨੂੰ ਆਪਣਾ ਮਿੱਤਰ ਬਣਾ।
SikhNet (Spanish)Oh hermano, haz que el Señor sea tu Amigo.

ਮਾਇਆ ਮੋਹ ਪਰੀਤਿ ਧ੍ਰਿਗੁ; ਸੁਖੀ. ਨ ਦੀਸੈ ਕੋਇ ॥੧॥ ਰਹਾਉ ॥

maaeaa moh pareet dhrig; sukhee. na deesai koe |1| rahaau | Ang 47

Sant Singh KhalsaCursed is emotional attachment and love of Maya; no one is seen to be at peace. ||1||Pause||
Manmohan Singh'Accursed is the love and attachment of wealth. With it none is seen at ease. Pause.
Manmohan Singh (Punjabi)ਧ੍ਰਿਕਾਰਯੋਗ ਹੈ ਧਨ-ਦੌਲਤ ਦੀ ਮੁਹੱਬਤ ਤੇ ਲਗਨ। ਇਸ ਨਾਲ ਕੋਈ ਭੀ ਸੁਖਾਲਾ ਨਜ਼ਰੀਂ ਨਹੀਂ ਪੈਦਾ। ਠਹਿਰਾਉ।
Fareedkot Teekaਔਰ ਜੋ ਮਾਯਾ ਮੇਂ ਮੋਹ ਕਰ ਕੇ ਪ੍ਰੀਤਿ ਕਰਨੀ ਹੈ ਤਿਸ ਕੋ (ਧ੍ਰਿਗੁ) ਧਿਕਾਰ ਹੈ, ਕਿਉਂਕਿ ਮਾਯਾ ਮੇਂ ਮੋਹ ਕਰਨੇ ਵਾਲਾ ਕੋਈ ਸੁਖੀ ਨਹੀਂ ਦੇਖੀਤਾ ਹੈ॥੧॥ ਰਹਾਉ ॥
Prof. Sahib Singhਮਾਇਆ ਦਾ ਮੋਹ ਮਾਇਆ ਦੀ ਪ੍ਰੀਤਿ ਫਿਟਕਾਰ-ਜੋਗ ਹੈ (ਇਸ ਨੂੰ ਛੱਡ ਦੇ, ਮਾਇਆ ਦੇ ਮੋਹ ਵਿਚ ਫਸਿਆ ਹੋਇਆ) ਕੋਈ ਭੀ ਬੰਦਾ ਸੁਖੀ ਨਹੀਂ ਦਿਸਦਾ ॥੧॥ ਰਹਾਉ ॥

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ॥੧॥ਰਹਾਉ॥

SikhNet (Spanish)Maldito es el amor a Maya, en él nadie, en verdad, obtiene ningún gozo. (1-Pausa)

ਦਾਨਾ ਦਾਤਾ ਸੀਲਵੰਤੁ; ਨਿਰਮਲੁ ਰੂਪੁ ਅਪਾਰੁ ॥

daanaa daataa seelavant; niramal roop apaar | Ang 47

Sant Singh KhalsaGod is Wise, Giving, Tender-hearted, Pure, Beautiful and Infinite.
Manmohan SinghThe Lord is wise, beneficent tender hearted, pure, beautiful and infinite.
Manmohan Singh (Punjabi)ਸਾਹਿਬ ਸਿਆਣਾ, ਉਦਾਰਚਿੱਤ, ਨਰਮ-ਦਿਲ, ਪਵਿੱਤਰ, ਸੁੰਦਰ ਅਤੇ ਬੇ-ਅੰਤ ਹੈ।
Fareedkot Teekaਸਰਬ ਕਾ (ਦਾਨਾ) ਜਾਨਣੇ ਵਾਲਾ ਹੈ, ਅਰ ਦਾਤਾ ਹੈ, (ਸੀਲਵੰਤੁ) ਸਮ ਸੁਭਾਇ ਹੈ, ਪੁਨਾ ਨਿਰਮਲੁ ਅਪਾਰ ਸਰੂਪ ਹੈ॥
Prof. Sahib Singh(ਹੇ ਭਾਈ!) ਉਹ ਪਰਮਾਤਮਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਮਿੱਠੇ ਸੁਭਾਉ ਵਾਲਾ ਹੈ ਪਵਿਤ੍ਰ-ਸਰੂਪ ਹੈ, ਬੇਅੰਤ ਸੋਹਣੇ ਰੂਪ ਵਾਲਾ ਹੈ।

ਪਦ ਅਰਥ ਦਾਨਾ = (ਸਭ ਕੁਝ) ਜਾਣਨ ਵਾਲਾ। ਸੀਲਵੰਤੁ = ਚੰਗੇ ਸੁਭਾਵ ਵਾਲਾ। ਅਪਾਰੁ ਰੂਪੁ = ਬਹੁਤ ਹੀ ਸੁੰਦਰ ਰੂਪ ਵਾਲਾ।

SikhNet (Spanish)Él es el Sabio, Bondadoso, de Corazón Suave, de Forma Pura y Vasta.

ਸਖਾ ਸਹਾਈ ਅਤਿ ਵਡਾ; ਊਚਾ ਵਡਾ ਅਪਾਰੁ ॥

sakhaa sahaaee at vaddaa; aoochaa vaddaa apaar | Ang 47

Sant Singh KhalsaHe is our Companion and Helper, Supremely Great, Lofty and Utterly Infinite.
Manmohan SinghHe is the companion, helper, exceedingly exalted, lofty, great and illimitable.
Manmohan Singh (Punjabi)ਉਹ ਸਾਥੀ, ਸਹਾਇਕ, ਪਰਮ ਮਹਾਨ, ਬੁਲੰਦ ਵਿਸ਼ਾਲ ਅਤੇ ਹੱਦਬੰਨਾ-ਰਹਿਤ ਹੈ।
Fareedkot Teekaਪੁਨਾ ਸਹਾਈ (ਸਖਾ) ਮੀਤ ਹੈ, ਸਹਾਇਤਾ ਕਰਨੇ ਵਾਲਾ ਅਤਿਸੈ ਵੱਡਾ ਹੈ, ਪੁਨਾ ਵੱਡਾ ਅਪਾਰ ਊਚਾ ਹੈ, ਭਾਵ ਯਹਿ ਕਿ ਬ੍ਰਹਮਾਦਿ ਤੇ ਊਚਾ ਹੈ॥
Prof. Sahib Singhਉਹੀ ਸਭ ਤੋਂ ਵੱਡਾ ਮਿੱਤਰ ਹੈ, ਤੇ ਸਹੈਤਾ ਕਰਨ ਵਾਲਾ ਹੈ, ਉੱ​ਚਾ ਹੈ, ਵੱਡਾ ਹੈ, ਬੇਅੰਤ ਹੈ।

ਪਦ ਅਰਥ ਸਖਾ = ਮਿੱਤਰ।

SikhNet (Spanish)Tu Amigo, el Protector, lo más Alto de lo alto.

ਬਾਲਕੁ ਬਿਰਧਿ. ਨ ਜਾਣੀਐ; ਨਿਹਚਲੁ ਤਿਸੁ ਦਰਵਾਰੁ ॥

baalak biradh. na jaaneeai; nihachal tis daravaar | Ang 47

Sant Singh KhalsaHe is not known as young or old; His Court is Steady and Stable.
Manmohan SinghHe is not known as young or old. Ever stable is His Court.
Manmohan Singh (Punjabi)ਉਹ ਬਾਲ ਜਾਂ ਬੁਢਾ ਨਹੀਂ ਜਾਣਿਆ ਜਾਂਦਾ। ਸਦੀਵੀ-ਸਥਿਰ ਹੈ ਉਸ ਦਾ ਦਰਗਾਹ।
Fareedkot Teekaਜਿਸ ਮੇਂ ਬਾਲਕ ਬ੍ਰਿਧਾਦਿ ਖਟ ਵਿਕਾਰ ਨਹੀਂ ਜਾਣੇ ਜਾਤੇ, ਔਰ ਤਿਸ ਕਾ ਦਰਬਾਰੁ ਭੀ ਨਿਹਚਲੁ ਹੈ॥
Prof. Sahib Singhਨਾਹ ਉਹ ਕਦੇ ਬਾਲ ਉਮਰ ਵਾਲਾ ਹੁੰਦਾ ਹੈ, ਨਾਹ ਉਹ ਕਦੇ ਬੁੱਢਾ ਹੈ (ਭਾਵ, ਜੀਵਾਂ ਵਾਂਗ ਉਸ ਦੀ ਅਵਸਥਾ ਵਧਦੀ ਘਟਦੀ ਨਹੀਂ)। ਉਹ ਪ੍ਰਭੂ ਦਾ ਦਰਬਾਰ ਅਟੱਲ ਹੈ (ਉਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ)।

ਪਦ ਅਰਥ ਬਿਰਧਿ = ਬੁੱਢਾ। ਨਿਹਚਲੁ = ਅਟੱਲ।

SikhNet (Spanish)No es viejo ni joven; Su Corte es Eterna.

ਜੋ ਮੰਗੀਐ. ਸੋਈ ਪਾਈਐ; ਨਿਧਾਰਾ ਆਧਾਰੁ ॥੨॥

jo mangeeai. soee paaeeai; nidhaaraa aadhaar |2| Ang 47

Sant Singh KhalsaWhatever we seek from Him, we receive. He is the Support of the unsupported. ||2||
Manmohan SinghWe obtain that, what we beg of Him. He is the Support of the supportless.
Manmohan Singh (Punjabi)ਜੋ ਕੁਛ ਅਸੀਂ ਯਾਚਨਾ ਕਰਦੇ ਹਾਂ, ਉਹੀ ਉਸ ਤੋਂ ਪਰਾਪਤ ਕਰਦੇ ਹਾਂ। ਉਹ ਨਿਆਸਰਿਆਂ ਦਾ ਆਸਰਾ ਹੈ।
Fareedkot Teekaਤਿਸ ਤੇ ਜੋ ਕਿਛੁ ਕਰਮਾਂ ਕਾ ਫਲ ਮਾਂਗੀਤਾ ਹੈ, ਸੋਈ ਪਾਈਤਾ ਹੈ, ਔਰ ਨਿਰਆਸਰਿਆਂ ਕਾ ਆਸਰਾ ਹੈ, ਭਾਵ ਯਹਿ ਕਿ ਈਸ੍ਵਰ ਕਰਮ ਫਲ ਪਰਦਾਤਾ ਹੈ॥੨॥
Prof. Sahib Singh(ਉਸ ਪਰਮਾਤਮਾ ਦੇ ਦਰ ਤੋਂ) ਜੋ ਕੁਝ ਮੰਗੀਦਾ ਹੈ ਉਹੀ ਮਿਲ ਜਾਂਦਾ ਹੈ। ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ ॥੨॥

ਪਦ ਅਰਥ ਨਿਧਾਰਾ ਆਧਾਰੁ = ਨਿਆਸਰਿਆਂ ਦਾ ਆਸਰਾ॥੨॥

SikhNet (Spanish)Nosotros obtenemos de Él todo lo que buscamos, Él es el Refugio de los desamparados. (2)

ਜਿਸੁ ਪੇਖਤ. ਕਿਲਵਿਖ ਹਿਰਹਿ; ਮਨਿ ਤਨਿ ਹੋਵੈ ਸਾਂਤਿ ॥

jis pekhat. kilavikh hireh; man tan hovai saant | Ang 47

Sant Singh KhalsaSeeing Him, our evil inclinations vanish; mind and body become peaceful and tranquil.
Manmohan SinghBy seeing the Lord, the soul and body are rendered peaceful.
Manmohan Singh (Punjabi)ਜਿਸ ਨੂੰ ਵੇਖਣ ਦੁਆਰਾ ਪਾਪ ਅਲੋਪ ਹੋ ਜਾਂਦੇ ਹਨ, ਆਤਮਾ ਤੇ ਦੇਹਿ ਸੀਤਲ ਹੋ ਜਾਂਦੇ ਹਨ,
Fareedkot Teekaਜਿਸ ਕੇ ਦਰਸਨ ਮਾਤ੍ਰ ਸੇ ਹੀ (ਕਿਲਵਿਖ) ਪਾਪ (ਹਿਰਹਿ) ਨਾਸ ਹੋਤੇ ਹੈਂ, ਮਨ ਤਨ ਮੇਂ ਸਾਂਤਿ ਪ੍ਰਾਪਤਿ ਹੋਤੀ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦਾ ਦਰਸਨ ਕੀਤਿਆਂ (ਸਾਰੇ) ਪਾਪ ਨਾਸ ਹੋ ਜਾਂਦੇ ਹਨ, (ਜਿਸ ਦੇ ਦਰਸਨ ਨਾਲ) ਮਨ ਵਿਚ ਤੇ ਸਰੀਰ ਵਿਚ (ਆਤਮਕ) ਠੰਡ ਪੈ ਜਾਂਦੀ ਹੈ,

ਪਦ ਅਰਥ ਕਿਲਵਿਖ = ਪਾਪ। ਹਿਰਹਿ = ਨਾਸ ਹੋ ਜਾਂਦੇ ਹਨ। ਮਨਿ = ਮਨ ਵਿਚ। ਤਨਿ = ਸਰੀਰ ਵਿਚ।

SikhNet (Spanish)Teniendo Su Visión, nuestros errores se limpian y nuestro cuerpo y mente descansan en Paz.

ਇਕ ਮਨਿ ਏਕੁ ਧਿਆਈਐ; ਮਨ ਕੀ ਲਾਹਿ ਭਰਾਂਤਿ ॥

eik man ek dhiaaeeai; man kee laeh bharaant | Ang 47

Sant Singh KhalsaWith one-pointed mind, meditate on the One Lord, and the doubts of your mind will be dispelled.
Manmohan SinghWith single-mind meditation on One Lord, mind's misgiving is dispelled.
Manmohan Singh (Punjabi)ਉਸ ਅਦੁੱਤੀ ਸਾਹਿਬ ਦਾ ਇਕ ਚਿੱਤ ਨਾਲ ਸਿਮਰਨ ਕਰਨ ਨਾਲ ਮਨੂਏ ਦੀ ਗ਼ਲਤਫ਼ਹਿਮੀ ਦੂਰ ਹੋ ਜਾਂਦੀ ਹੈ।
Fareedkot Teekaਐਸੇ ਏਕ ਪਰਮੇਸਰ ਕਾ ਮਨ ਕੀ ਏਕਾਗ੍ਰਤਾ ਕਰ ਕੇ ਔਰ ਮਨ ਕੀ ਭ੍ਰਾਂਤਿ ਉਤਾਰ ਕੇ ਧ੍ਯਾਨ ਕਰੀਏ। ਭਾਵ ਏਹ ਕਿ ਰਾਜਾਦਿ ਦੇਨੇ ਵਾਲੇ ਦੇਵਨ ਮੇਂ ਬੁਧੀ ਕੀ ਭ੍ਰਮਨਾ ਹੈ, ਤਿਸ ਕੋ ਤ੍ਯਾਗ ਕੇ ਧਿਆਈ ਐ॥
Prof. Sahib Singhਆਪਣੇ ਮਨ ਦੀ (ਮਾਇਆ ਵਲ ਦੀ) ਭਟਕਣਾ ਦੂਰ ਕਰ ਕੇ ਉਸ ਪਰਮਾਤਮਾ ਨੂੰ ਮਨ ਲਾ ਕੇ ਸਿਮਰਨਾ ਚਾਹੀਦਾ ਹੈ।

ਪਦ ਅਰਥ ਇਕ ਮਨਿ = ਏਕਾਗ੍ਰ ਮਨ ਨਾਲ, ਮਨ ਲਾ ਕੇ। ਭਰਾਂਤਿ = ਭਟਕਣਾ।

SikhNet (Spanish)Recuérdalo a Él, el Único, con tu mente entonada, sin dejar que por ningún motivo vague más.

ਗੁਣ ਨਿਧਾਨੁ ਨਵਤਨੁ ਸਦਾ; ਪੂਰਨ ਜਾ ਕੀ ਦਾਤਿ ॥

gun nidhaan navatan sadaa; pooran jaa kee daat | Ang 47

Sant Singh KhalsaHe is the Treasure of Excellence, the Ever-fresh Being. His Gift is Perfect and Complete.
Manmohan SinghHe is the treasury of excellences and ever fresh is His body and complete His gift.
Manmohan Singh (Punjabi)ਉਹ ਚੰਗਿਆਈਆਂ ਦਾ ਖ਼ਜ਼ਾਨਾ ਹੈ ਅਤੇ ਸਦੀਵ ਹੀ ਨਵਾਨੁੱਕ ਹੈ ਉਸ ਦਾ ਸਰੀਰ ਤੇ ਮੁਕੰਮਲ ਹੈ ਉਸ ਦੀ ਬਖ਼ਸ਼ੀਸ਼।
Fareedkot Teekaਪਰਮੇਸ੍ਵਰ ਜੋ ਗੁਰੋਂ ਕਾ ਭੰਡਾਰੁ ਹੈ, ਕਿਉਂਕਿ ਸਰਬ ਗੁਣ ਈਸ੍ਵਰ ਤੇ ਬਿਨਾਂ ਔਰ ਕਿਸੀ ਮੇਂ ਨਹੀਂ ਹੋਤੇ, ਔਰ ਇੰਦ੍ਰਾਦਿ ਅਪਨੀ ਅਵਧਿ ਭੋਗ ਕਰ ਗਿਰ ਪੜਤੇ ਹੈਂ, ਪ੍ਰਮੇਸਰ ਸਦੀਵ ਕਾਲ (ਨਵਤਨੁ) ਏਕ ਰਸ ਹੈ।
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦੀ ਦਿੱਤੀ ਦਾਤ ਕਦੇ ਮੁੱਕਦੀ ਨਹੀਂ, ਜੋ (ਦਾਤਾਂ ਦੇਣ ਵਿਚ) ਸਦਾ ਨਵਾਂ (ਰਹਿੰਦਾ) ਹੈ (ਭਾਵ, ਜੋ ਦਾਤਾਂ ਦੇ ਦੇ ਕੇ ਕਦੇ ਅੱਕਦਾ ਨਹੀਂ) ਤੇ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,

ਪਦ ਅਰਥ ਨਵਤਨੁ = ਨਵਾਂ ਨਿਰੋਆ।

SikhNet (Spanish)El Regalo de Quien es el Tesoro de todos los Bienes, del Ser siempre Fresco, es Perfecto,

ਸਦਾ ਸਦਾ ਆਰਾਧੀਐ; ਦਿਨੁ ਵਿਸਰਹੁ ਨਹੀ ਰਾਤਿ ॥੩॥

sadaa sadaa aaraadheeai; din visarahu nahee raat |3| Ang 47

Sant Singh KhalsaForever and ever, worship and adore Him. Day and night, do not forget Him. ||3||
Manmohan SinghFor ever and aye meditate on God. Forget Him not by day and night.
Manmohan Singh (Punjabi)ਸਦੀਵ ਤੇ ਹਮੇਸ਼ਾਂ ਹੀ ਵਾਹਿਗੁਰੂ ਦਾ ਸਿਮਰਨ ਕਰ, ਦਿਨ ਤੇ ਰਾਤ ਉਸ ਨੂੰ ਨਾਂ ਭੁਲਾ।
Fareedkot Teekaਤਿਸ ਕੋ (ਸਦਾ) ਨਿਤ ਜਾਨ ਕਰ (ਸਦਾ) ਸਦੀਵਕਾਲ (ਅਰਾਧੀਐ) ਵਿਸਾਰਨਾ ਨ ਕਰੋ॥੩॥
Prof. Sahib Singhਉਸ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ। ਨਾਹ ਦਿਨੇ ਨਾਹ ਰਾਤ ਨੂੰ ਕਦੇ ਭੀ ਉਸ ਨੂੰ ਨਾਹ ਭੁਲਾਓ ॥੩॥

ਪਦ ਅਰਥ ਵਿਸਰਹੁ = ਭੁਲਾਵੋ॥੩॥

SikhNet (Spanish)Llámalo noche y día , adóralo y sírvelo, y no te olvides de El. (3)

ਜਿਨ ਕਉ ਪੂਰਬਿ ਲਿਖਿਆ; ਤਿਨ ਕਾ ਸਖਾ ਗੋਵਿੰਦੁ ॥

jin kau poorab likhiaa; tin kaa sakhaa govind | Ang 47

Sant Singh KhalsaOne whose destiny is so pre-ordained, obtains the Lord of the Universe as his Companion.
Manmohan SinghThe Lord of the world is the comrade of those, who are so predestined.
Manmohan Singh (Punjabi)ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਸ੍ਰਿਸ਼ਟੀ ਦਾ ਸੁਆਮੀ ਉਨ੍ਹਾਂ ਦਾ ਸਾਥੀ ਹੁੰਦਾ ਹੈ।
Fareedkot Teekaਪਰੰਤੂ ਜਿਨ ਪੁਰਸ਼ੋਂ ਕੇ ਮਸਤਕ ਮੇਂ ਪੂਰਬ ਜਨਮੋਂ ਕਾ ਪੁੰਨ ਕਰਮ ਲਿਖਾ ਹੈ, ਤਿਨ ਕਾ ਸਖਾ ਗੋਬਿੰਦੁ ਹੂਆ ਹੈ॥
Prof. Sahib Singh(ਹੇ ਭਾਈ!) ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦਾ ਲੇਖ ਉੱਘੜਦਾ ਹੈ, ਪਰਮਾਤਮਾ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ।

ਪਦ ਅਰਥ ਪੂਰਬਿ = ਪਹਿਲੇ ਜਨਮ ਦੇ ਸਮੇਂ ਵਿਚ।

SikhNet (Spanish)Aquél que lo tiene en su Destino así inscrito, se vuelve el Amigo del Señor.

ਤਨੁ ਮਨੁ ਧਨੁ ਅਰਪੀ ਸਭੋ; ਸਗਲ ਵਾਰੀਐ ਇਹ ਜਿੰਦੁ ॥

tan man dhan arapee sabho; sagal vaareeai ih jind | Ang 47

Sant Singh KhalsaI dedicate my body, mind, wealth and all to Him. I totally sacrifice my soul to Him.
Manmohan SinghUnto Him I dedicate my body, mind, wealth and all and this very life (soul) of mine, I all sacrifice to Him.
Manmohan Singh (Punjabi)ਉਸ ਨੂੰ ਮੈਂ ਆਪਣੀ ਦੇਹਿ, ਮਨ, ਦੌਲਤ ਤੇ ਸਭ ਕੁਝ ਸਮਰਪਨ ਕਰਦਾ ਹਾਂ ਅਤੇ ਇਹ ਆਪਣੀ ਜਿੰਦੜੀ (ਆਤਮਾ) ਭੀ ਸਮੂਹ ਉਸ ਤੋਂ ਕੁਰਬਾਨ ਕਰਦਾ ਹਾਂ।
Fareedkot Teekaਹੇ ਭਾਈ! ਐਸੇ ਗੋਬਿੰਦ ਉਪਰੋਂ ਤਨੁ, ਮਨੁ, ਧਨੁ, ਸਭ ਅਰਪਣ ਕਰ ਦੇਈਏ, ਔਰ ਜਿੰਦਗੀ ਸਭ ਵਾਰਨੇ ਕਰ ਦੇਈਏ॥
Prof. Sahib Singhਮੈਂ ਤਾਂ ਆਪਣਾ ਸਰੀਰ, ਆਪਣਾ ਮਨ, ਆਪਣਾ ਧਨ (ਸਭ ਕੁਝ ਉਸ ਦਾ ਪਿਆਰ ਹਾਸਲ ਕਰਨ ਲਈ) ਅਰਪਨ ਕਰਨ ਨੂੰ ਤਿਆਰ ਹਾਂ। (ਹੇ ਭਾਈ! ਪ੍ਰਭੂ ਦਾ ਪ੍ਰੇਮ ਪ੍ਰਾਪਤ ਕਰਨ ਲਈ) ਇਹ ਸਾਰੀ ਜਿੰਦ ਕੁਰਬਾਨ ਕਰ ਦੇਣੀ ਚਾਹੀਦੀ ਹੈ।

ਪਦ ਅਰਥ ਅਰਪੀ = ਮੈਂ ਅਰਪਨ ਕਰਦਾ ਹਾਂ, ਅਰਪੀਂ। ਵਾਰੀਐ = ਸਦਕੇ ਕਰ ਦੇਈਏ।

SikhNet (Spanish)La ofrenda de mi cuerpo, mente y Alma se la entrego a Él.

ਦੇਖੈ ਸੁਣੈ ਹਦੂਰਿ ਸਦ; ਘਟਿ ਘਟਿ ਬ੍ਰਹਮੁ ਰਵਿੰਦੁ ॥

dekhai sunai hadoor sad; ghatt ghatt braham ravind | Ang 47

Sant Singh KhalsaSeeing and hearing, He is always close at hand. In each and every heart, God is pervading.
Manmohan SinghPervading God ever sees, hears and is just near He resides in every heart.
Manmohan Singh (Punjabi)ਵਿਆਪਕ ਵਾਹਿਗੁਰੂ ਨਿਤ ਹੀ ਵੇਖਦਾ, ਸ੍ਰਵਣ ਕਰਦਾ ਤੇ ਸਮੀਪ ਹੈ। ਉਹ ਹਰ ਦਿਲ ਅੰਦਰ ਰਮਿਆ ਹੋਇਆ ਹੈ।
Fareedkot Teekaਪਰਮੇਸ੍ਵਰ ਸਭ ਜੀਵੋਂ ਕੇ ਕਰਮੋਂ ਕੋ ਦੇਖ ਰਹਾ ਹੈ, ਔਰ ਬਚਨ ਸੁਨ ਰਹਾ ਹੈ, ਔਰ ਸਦੀਵ ਕਾਲ ਨਿਕਟ ਹੈ, ਕਿਉਂਕਿ ਘਟ ਘਟ ਮੇਂ ਬ੍ਰਹਮੁ (ਰਵਿੰਦੁ) ਰਵ ਰਹਿਆ ਹੈ॥
Prof. Sahib Singhਉਹ ਪਰਮਾਤਮਾ ਅੰਗ-ਸੰਗ ਰਹਿ ਕੇ (ਹਰੇਕ ਜੀਵ ਦੇ ਕੀਤੇ ਕਰਮਾਂ ਨੂੰ) ਵੇਖਦਾ ਹੈ (ਹਰੇਕ ਜੀਵ ਦੀਆਂ ਅਰਦਾਸਾਂ) ਸੁਣਦਾ ਹੈ, ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ।

ਪਦ ਅਰਥ ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਘਟਿ ਘਟਿ = ਹਰੇਕ ਘਟ ਵਿਚ। ਰਵਿੰਦੁ = ਰਵ ਰਿਹਾ ਹੈ।

SikhNet (Spanish)Él siempre lo ve todo, lo escucha todo, y prevalece en todos los corazones.

ਅਕਿਰਤਘਣਾ ਨੋ ਪਾਲਦਾ; ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥

akirataghanaa no paaladaa; prabh naanak sad bakhasind |4|13|83| Ang 47

Sant Singh KhalsaEven the ungrateful ones are cherished by God. O Nanak, He is forever the Forgiver. ||4||13||83||
Manmohan SinghThe Lord maintains (even) the ungrateful. He is ever the pardoner O Nanak!
Manmohan Singh (Punjabi)ਸੁਆਮੀ ਲਾਸ਼ੁਕਰਿਆਂ ਦੀ (ਭੀ) ਪਾਲਣਾ-ਪੋਸਣਾ ਕਰਦਾ ਹੈ। ਉਹ ਸਦੀਵ ਹੀ ਮਾਫੀ ਦੇਣਹਾਰ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਜੋ ਸਦਾ ਬਖਸ਼ਨੇ ਜੋਗ ਹੈ, ਸੋ ਕ੍ਰਿਤਘਨ⁽¹⁾ ਪੁਰਸ਼ੋਂ ਕੀ ਭੀ ਪਾਲਨਾ ਕਰਤਾ ਹੈ॥੪॥੧੩॥੮੩॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਤੂੰ ਉਹਨਾਂ ਨੂੰ ਭੀ ਪਾਲਦਾ ਹੈਂ, ਜੋ ਤੇਰੇ ਕੀਤੇ ਉਪਕਾਰਾਂ ਨੂੰ ਭੁਲਾ ਦੇਂਦੇ ਹਨ, ਤੂੰ ਸਦਾ ਹੀ (ਜੀਵਾਂ ਦੀਆਂ ਭੁੱਲਾਂ) ਬਖ਼ਸ਼ਣ ਵਾਲਾ ਹੈਂ ॥੪॥੧੩॥੮੩॥{46-47}

ਪਦ ਅਰਥ ਅਕਿਰਤਘਣ = {कृतध्न = ਕੀਤੇ ਨੂੰ ਨਾਸ ਕਰਨ ਵਾਲਾ} ਕੀਤੇ ਉਪਕਾਰ ਨੂੰ ਭੁਲਾ ਦੇਣ ਵਾਲਾ। ਨੋ = ਨੂੰ। ਪ੍ਰਭ = ਹੇ ਪ੍ਰਭੂ! ਨਾਨਕ = ਹੇ ਨਾਨਕ!॥੪॥

SikhNet (Spanish)A las piltrafas malagradecidas las sostiene, pues Él, dice Nanak, es el Señor Bondadoso de Misericordia. (4-13-83)
Answers quote the Granth verbatim with Ang citations. AI commentary is not Gurbani and not a religious ruling.