ੴ

ਸਿੱਖਬਾਣੀ · SikhBani

Ang 47

Sri Guru Granth Sahib · Siree Raag · 3 shabads, 39 lines
Translations
Shabad Guru Arjan Dev Ji Siree Raag continued from Ang 46

ਮਾਇਆ ਮੋਹ ਪਰੀਤਿ ਧ੍ਰਿਗੁ; ਸੁਖੀ. ਨ ਦੀਸੈ ਕੋਇ ॥੧॥ ਰਹਾਉ ॥

maaeaa moh pareet dhrig; sukhee. na deesai koe |1| rahaau |

Sant Singh KhalsaCursed is emotional attachment and love of Maya; no one is seen to be at peace. ||1||Pause||
Manmohan Singh'Accursed is the love and attachment of wealth. With it none is seen at ease. Pause.
Manmohan Singh (Punjabi)ਧ੍ਰਿਕਾਰਯੋਗ ਹੈ ਧਨ-ਦੌਲਤ ਦੀ ਮੁਹੱਬਤ ਤੇ ਲਗਨ। ਇਸ ਨਾਲ ਕੋਈ ਭੀ ਸੁਖਾਲਾ ਨਜ਼ਰੀਂ ਨਹੀਂ ਪੈਦਾ। ਠਹਿਰਾਉ।
Fareedkot Teekaਔਰ ਜੋ ਮਾਯਾ ਮੇਂ ਮੋਹ ਕਰ ਕੇ ਪ੍ਰੀਤਿ ਕਰਨੀ ਹੈ ਤਿਸ ਕੋ (ਧ੍ਰਿਗੁ) ਧਿਕਾਰ ਹੈ, ਕਿਉਂਕਿ ਮਾਯਾ ਮੇਂ ਮੋਹ ਕਰਨੇ ਵਾਲਾ ਕੋਈ ਸੁਖੀ ਨਹੀਂ ਦੇਖੀਤਾ ਹੈ॥੧॥ ਰਹਾਉ ॥
Prof. Sahib Singhਮਾਇਆ ਦਾ ਮੋਹ ਮਾਇਆ ਦੀ ਪ੍ਰੀਤਿ ਫਿਟਕਾਰ-ਜੋਗ ਹੈ (ਇਸ ਨੂੰ ਛੱਡ ਦੇ, ਮਾਇਆ ਦੇ ਮੋਹ ਵਿਚ ਫਸਿਆ ਹੋਇਆ) ਕੋਈ ਭੀ ਬੰਦਾ ਸੁਖੀ ਨਹੀਂ ਦਿਸਦਾ ॥੧॥ ਰਹਾਉ ॥

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ॥੧॥ਰਹਾਉ॥

SikhNet (Spanish)Maldito es el amor a Maya, en él nadie, en verdad, obtiene ningún gozo. (1-Pausa)

ਦਾਨਾ ਦਾਤਾ ਸੀਲਵੰਤੁ; ਨਿਰਮਲੁ ਰੂਪੁ ਅਪਾਰੁ ॥

daanaa daataa seelavant; niramal roop apaar |

Sant Singh KhalsaGod is Wise, Giving, Tender-hearted, Pure, Beautiful and Infinite.
Manmohan SinghThe Lord is wise, beneficent tender hearted, pure, beautiful and infinite.
Manmohan Singh (Punjabi)ਸਾਹਿਬ ਸਿਆਣਾ, ਉਦਾਰਚਿੱਤ, ਨਰਮ-ਦਿਲ, ਪਵਿੱਤਰ, ਸੁੰਦਰ ਅਤੇ ਬੇ-ਅੰਤ ਹੈ।
Fareedkot Teekaਸਰਬ ਕਾ (ਦਾਨਾ) ਜਾਨਣੇ ਵਾਲਾ ਹੈ, ਅਰ ਦਾਤਾ ਹੈ, (ਸੀਲਵੰਤੁ) ਸਮ ਸੁਭਾਇ ਹੈ, ਪੁਨਾ ਨਿਰਮਲੁ ਅਪਾਰ ਸਰੂਪ ਹੈ॥
Prof. Sahib Singh(ਹੇ ਭਾਈ!) ਉਹ ਪਰਮਾਤਮਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਮਿੱਠੇ ਸੁਭਾਉ ਵਾਲਾ ਹੈ ਪਵਿਤ੍ਰ-ਸਰੂਪ ਹੈ, ਬੇਅੰਤ ਸੋਹਣੇ ਰੂਪ ਵਾਲਾ ਹੈ।

ਪਦ ਅਰਥ ਦਾਨਾ = (ਸਭ ਕੁਝ) ਜਾਣਨ ਵਾਲਾ। ਸੀਲਵੰਤੁ = ਚੰਗੇ ਸੁਭਾਵ ਵਾਲਾ। ਅਪਾਰੁ ਰੂਪੁ = ਬਹੁਤ ਹੀ ਸੁੰਦਰ ਰੂਪ ਵਾਲਾ।

SikhNet (Spanish)Él es el Sabio, Bondadoso, de Corazón Suave, de Forma Pura y Vasta.

ਸਖਾ ਸਹਾਈ ਅਤਿ ਵਡਾ; ਊਚਾ ਵਡਾ ਅਪਾਰੁ ॥

sakhaa sahaaee at vaddaa; aoochaa vaddaa apaar |

Sant Singh KhalsaHe is our Companion and Helper, Supremely Great, Lofty and Utterly Infinite.
Manmohan SinghHe is the companion, helper, exceedingly exalted, lofty, great and illimitable.
Manmohan Singh (Punjabi)ਉਹ ਸਾਥੀ, ਸਹਾਇਕ, ਪਰਮ ਮਹਾਨ, ਬੁਲੰਦ ਵਿਸ਼ਾਲ ਅਤੇ ਹੱਦਬੰਨਾ-ਰਹਿਤ ਹੈ।
Fareedkot Teekaਪੁਨਾ ਸਹਾਈ (ਸਖਾ) ਮੀਤ ਹੈ, ਸਹਾਇਤਾ ਕਰਨੇ ਵਾਲਾ ਅਤਿਸੈ ਵੱਡਾ ਹੈ, ਪੁਨਾ ਵੱਡਾ ਅਪਾਰ ਊਚਾ ਹੈ, ਭਾਵ ਯਹਿ ਕਿ ਬ੍ਰਹਮਾਦਿ ਤੇ ਊਚਾ ਹੈ॥
Prof. Sahib Singhਉਹੀ ਸਭ ਤੋਂ ਵੱਡਾ ਮਿੱਤਰ ਹੈ, ਤੇ ਸਹੈਤਾ ਕਰਨ ਵਾਲਾ ਹੈ, ਉੱ​ਚਾ ਹੈ, ਵੱਡਾ ਹੈ, ਬੇਅੰਤ ਹੈ।

ਪਦ ਅਰਥ ਸਖਾ = ਮਿੱਤਰ।

SikhNet (Spanish)Tu Amigo, el Protector, lo más Alto de lo alto.

ਬਾਲਕੁ ਬਿਰਧਿ. ਨ ਜਾਣੀਐ; ਨਿਹਚਲੁ ਤਿਸੁ ਦਰਵਾਰੁ ॥

baalak biradh. na jaaneeai; nihachal tis daravaar |

Sant Singh KhalsaHe is not known as young or old; His Court is Steady and Stable.
Manmohan SinghHe is not known as young or old. Ever stable is His Court.
Manmohan Singh (Punjabi)ਉਹ ਬਾਲ ਜਾਂ ਬੁਢਾ ਨਹੀਂ ਜਾਣਿਆ ਜਾਂਦਾ। ਸਦੀਵੀ-ਸਥਿਰ ਹੈ ਉਸ ਦਾ ਦਰਗਾਹ।
Fareedkot Teekaਜਿਸ ਮੇਂ ਬਾਲਕ ਬ੍ਰਿਧਾਦਿ ਖਟ ਵਿਕਾਰ ਨਹੀਂ ਜਾਣੇ ਜਾਤੇ, ਔਰ ਤਿਸ ਕਾ ਦਰਬਾਰੁ ਭੀ ਨਿਹਚਲੁ ਹੈ॥
Prof. Sahib Singhਨਾਹ ਉਹ ਕਦੇ ਬਾਲ ਉਮਰ ਵਾਲਾ ਹੁੰਦਾ ਹੈ, ਨਾਹ ਉਹ ਕਦੇ ਬੁੱਢਾ ਹੈ (ਭਾਵ, ਜੀਵਾਂ ਵਾਂਗ ਉਸ ਦੀ ਅਵਸਥਾ ਵਧਦੀ ਘਟਦੀ ਨਹੀਂ)। ਉਹ ਪ੍ਰਭੂ ਦਾ ਦਰਬਾਰ ਅਟੱਲ ਹੈ (ਉਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ)।

ਪਦ ਅਰਥ ਬਿਰਧਿ = ਬੁੱਢਾ। ਨਿਹਚਲੁ = ਅਟੱਲ।

SikhNet (Spanish)No es viejo ni joven; Su Corte es Eterna.

ਜੋ ਮੰਗੀਐ. ਸੋਈ ਪਾਈਐ; ਨਿਧਾਰਾ ਆਧਾਰੁ ॥੨॥

jo mangeeai. soee paaeeai; nidhaaraa aadhaar |2|

Sant Singh KhalsaWhatever we seek from Him, we receive. He is the Support of the unsupported. ||2||
Manmohan SinghWe obtain that, what we beg of Him. He is the Support of the supportless.
Manmohan Singh (Punjabi)ਜੋ ਕੁਛ ਅਸੀਂ ਯਾਚਨਾ ਕਰਦੇ ਹਾਂ, ਉਹੀ ਉਸ ਤੋਂ ਪਰਾਪਤ ਕਰਦੇ ਹਾਂ। ਉਹ ਨਿਆਸਰਿਆਂ ਦਾ ਆਸਰਾ ਹੈ।
Fareedkot Teekaਤਿਸ ਤੇ ਜੋ ਕਿਛੁ ਕਰਮਾਂ ਕਾ ਫਲ ਮਾਂਗੀਤਾ ਹੈ, ਸੋਈ ਪਾਈਤਾ ਹੈ, ਔਰ ਨਿਰਆਸਰਿਆਂ ਕਾ ਆਸਰਾ ਹੈ, ਭਾਵ ਯਹਿ ਕਿ ਈਸ੍ਵਰ ਕਰਮ ਫਲ ਪਰਦਾਤਾ ਹੈ॥੨॥
Prof. Sahib Singh(ਉਸ ਪਰਮਾਤਮਾ ਦੇ ਦਰ ਤੋਂ) ਜੋ ਕੁਝ ਮੰਗੀਦਾ ਹੈ ਉਹੀ ਮਿਲ ਜਾਂਦਾ ਹੈ। ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ ॥੨॥

ਪਦ ਅਰਥ ਨਿਧਾਰਾ ਆਧਾਰੁ = ਨਿਆਸਰਿਆਂ ਦਾ ਆਸਰਾ॥੨॥

SikhNet (Spanish)Nosotros obtenemos de Él todo lo que buscamos, Él es el Refugio de los desamparados. (2)

ਜਿਸੁ ਪੇਖਤ. ਕਿਲਵਿਖ ਹਿਰਹਿ; ਮਨਿ ਤਨਿ ਹੋਵੈ ਸਾਂਤਿ ॥

jis pekhat. kilavikh hireh; man tan hovai saant |

Sant Singh KhalsaSeeing Him, our evil inclinations vanish; mind and body become peaceful and tranquil.
Manmohan SinghBy seeing the Lord, the soul and body are rendered peaceful.
Manmohan Singh (Punjabi)ਜਿਸ ਨੂੰ ਵੇਖਣ ਦੁਆਰਾ ਪਾਪ ਅਲੋਪ ਹੋ ਜਾਂਦੇ ਹਨ, ਆਤਮਾ ਤੇ ਦੇਹਿ ਸੀਤਲ ਹੋ ਜਾਂਦੇ ਹਨ,
Fareedkot Teekaਜਿਸ ਕੇ ਦਰਸਨ ਮਾਤ੍ਰ ਸੇ ਹੀ (ਕਿਲਵਿਖ) ਪਾਪ (ਹਿਰਹਿ) ਨਾਸ ਹੋਤੇ ਹੈਂ, ਮਨ ਤਨ ਮੇਂ ਸਾਂਤਿ ਪ੍ਰਾਪਤਿ ਹੋਤੀ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦਾ ਦਰਸਨ ਕੀਤਿਆਂ (ਸਾਰੇ) ਪਾਪ ਨਾਸ ਹੋ ਜਾਂਦੇ ਹਨ, (ਜਿਸ ਦੇ ਦਰਸਨ ਨਾਲ) ਮਨ ਵਿਚ ਤੇ ਸਰੀਰ ਵਿਚ (ਆਤਮਕ) ਠੰਡ ਪੈ ਜਾਂਦੀ ਹੈ,

ਪਦ ਅਰਥ ਕਿਲਵਿਖ = ਪਾਪ। ਹਿਰਹਿ = ਨਾਸ ਹੋ ਜਾਂਦੇ ਹਨ। ਮਨਿ = ਮਨ ਵਿਚ। ਤਨਿ = ਸਰੀਰ ਵਿਚ।

SikhNet (Spanish)Teniendo Su Visión, nuestros errores se limpian y nuestro cuerpo y mente descansan en Paz.

ਇਕ ਮਨਿ ਏਕੁ ਧਿਆਈਐ; ਮਨ ਕੀ ਲਾਹਿ ਭਰਾਂਤਿ ॥

eik man ek dhiaaeeai; man kee laeh bharaant |

Sant Singh KhalsaWith one-pointed mind, meditate on the One Lord, and the doubts of your mind will be dispelled.
Manmohan SinghWith single-mind meditation on One Lord, mind's misgiving is dispelled.
Manmohan Singh (Punjabi)ਉਸ ਅਦੁੱਤੀ ਸਾਹਿਬ ਦਾ ਇਕ ਚਿੱਤ ਨਾਲ ਸਿਮਰਨ ਕਰਨ ਨਾਲ ਮਨੂਏ ਦੀ ਗ਼ਲਤਫ਼ਹਿਮੀ ਦੂਰ ਹੋ ਜਾਂਦੀ ਹੈ।
Fareedkot Teekaਐਸੇ ਏਕ ਪਰਮੇਸਰ ਕਾ ਮਨ ਕੀ ਏਕਾਗ੍ਰਤਾ ਕਰ ਕੇ ਔਰ ਮਨ ਕੀ ਭ੍ਰਾਂਤਿ ਉਤਾਰ ਕੇ ਧ੍ਯਾਨ ਕਰੀਏ। ਭਾਵ ਏਹ ਕਿ ਰਾਜਾਦਿ ਦੇਨੇ ਵਾਲੇ ਦੇਵਨ ਮੇਂ ਬੁਧੀ ਕੀ ਭ੍ਰਮਨਾ ਹੈ, ਤਿਸ ਕੋ ਤ੍ਯਾਗ ਕੇ ਧਿਆਈ ਐ॥
Prof. Sahib Singhਆਪਣੇ ਮਨ ਦੀ (ਮਾਇਆ ਵਲ ਦੀ) ਭਟਕਣਾ ਦੂਰ ਕਰ ਕੇ ਉਸ ਪਰਮਾਤਮਾ ਨੂੰ ਮਨ ਲਾ ਕੇ ਸਿਮਰਨਾ ਚਾਹੀਦਾ ਹੈ।

ਪਦ ਅਰਥ ਇਕ ਮਨਿ = ਏਕਾਗ੍ਰ ਮਨ ਨਾਲ, ਮਨ ਲਾ ਕੇ। ਭਰਾਂਤਿ = ਭਟਕਣਾ।

SikhNet (Spanish)Recuérdalo a Él, el Único, con tu mente entonada, sin dejar que por ningún motivo vague más.

ਗੁਣ ਨਿਧਾਨੁ ਨਵਤਨੁ ਸਦਾ; ਪੂਰਨ ਜਾ ਕੀ ਦਾਤਿ ॥

gun nidhaan navatan sadaa; pooran jaa kee daat |

Sant Singh KhalsaHe is the Treasure of Excellence, the Ever-fresh Being. His Gift is Perfect and Complete.
Manmohan SinghHe is the treasury of excellences and ever fresh is His body and complete His gift.
Manmohan Singh (Punjabi)ਉਹ ਚੰਗਿਆਈਆਂ ਦਾ ਖ਼ਜ਼ਾਨਾ ਹੈ ਅਤੇ ਸਦੀਵ ਹੀ ਨਵਾਨੁੱਕ ਹੈ ਉਸ ਦਾ ਸਰੀਰ ਤੇ ਮੁਕੰਮਲ ਹੈ ਉਸ ਦੀ ਬਖ਼ਸ਼ੀਸ਼।
Fareedkot Teekaਪਰਮੇਸ੍ਵਰ ਜੋ ਗੁਰੋਂ ਕਾ ਭੰਡਾਰੁ ਹੈ, ਕਿਉਂਕਿ ਸਰਬ ਗੁਣ ਈਸ੍ਵਰ ਤੇ ਬਿਨਾਂ ਔਰ ਕਿਸੀ ਮੇਂ ਨਹੀਂ ਹੋਤੇ, ਔਰ ਇੰਦ੍ਰਾਦਿ ਅਪਨੀ ਅਵਧਿ ਭੋਗ ਕਰ ਗਿਰ ਪੜਤੇ ਹੈਂ, ਪ੍ਰਮੇਸਰ ਸਦੀਵ ਕਾਲ (ਨਵਤਨੁ) ਏਕ ਰਸ ਹੈ।
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦੀ ਦਿੱਤੀ ਦਾਤ ਕਦੇ ਮੁੱਕਦੀ ਨਹੀਂ, ਜੋ (ਦਾਤਾਂ ਦੇਣ ਵਿਚ) ਸਦਾ ਨਵਾਂ (ਰਹਿੰਦਾ) ਹੈ (ਭਾਵ, ਜੋ ਦਾਤਾਂ ਦੇ ਦੇ ਕੇ ਕਦੇ ਅੱਕਦਾ ਨਹੀਂ) ਤੇ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,

ਪਦ ਅਰਥ ਨਵਤਨੁ = ਨਵਾਂ ਨਿਰੋਆ।

SikhNet (Spanish)El Regalo de Quien es el Tesoro de todos los Bienes, del Ser siempre Fresco, es Perfecto,

ਸਦਾ ਸਦਾ ਆਰਾਧੀਐ; ਦਿਨੁ ਵਿਸਰਹੁ ਨਹੀ ਰਾਤਿ ॥੩॥

sadaa sadaa aaraadheeai; din visarahu nahee raat |3|

Sant Singh KhalsaForever and ever, worship and adore Him. Day and night, do not forget Him. ||3||
Manmohan SinghFor ever and aye meditate on God. Forget Him not by day and night.
Manmohan Singh (Punjabi)ਸਦੀਵ ਤੇ ਹਮੇਸ਼ਾਂ ਹੀ ਵਾਹਿਗੁਰੂ ਦਾ ਸਿਮਰਨ ਕਰ, ਦਿਨ ਤੇ ਰਾਤ ਉਸ ਨੂੰ ਨਾਂ ਭੁਲਾ।
Fareedkot Teekaਤਿਸ ਕੋ (ਸਦਾ) ਨਿਤ ਜਾਨ ਕਰ (ਸਦਾ) ਸਦੀਵਕਾਲ (ਅਰਾਧੀਐ) ਵਿਸਾਰਨਾ ਨ ਕਰੋ॥੩॥
Prof. Sahib Singhਉਸ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ। ਨਾਹ ਦਿਨੇ ਨਾਹ ਰਾਤ ਨੂੰ ਕਦੇ ਭੀ ਉਸ ਨੂੰ ਨਾਹ ਭੁਲਾਓ ॥੩॥

ਪਦ ਅਰਥ ਵਿਸਰਹੁ = ਭੁਲਾਵੋ॥੩॥

SikhNet (Spanish)Llámalo noche y día , adóralo y sírvelo, y no te olvides de El. (3)

ਜਿਨ ਕਉ ਪੂਰਬਿ ਲਿਖਿਆ; ਤਿਨ ਕਾ ਸਖਾ ਗੋਵਿੰਦੁ ॥

jin kau poorab likhiaa; tin kaa sakhaa govind |

Sant Singh KhalsaOne whose destiny is so pre-ordained, obtains the Lord of the Universe as his Companion.
Manmohan SinghThe Lord of the world is the comrade of those, who are so predestined.
Manmohan Singh (Punjabi)ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਸ੍ਰਿਸ਼ਟੀ ਦਾ ਸੁਆਮੀ ਉਨ੍ਹਾਂ ਦਾ ਸਾਥੀ ਹੁੰਦਾ ਹੈ।
Fareedkot Teekaਪਰੰਤੂ ਜਿਨ ਪੁਰਸ਼ੋਂ ਕੇ ਮਸਤਕ ਮੇਂ ਪੂਰਬ ਜਨਮੋਂ ਕਾ ਪੁੰਨ ਕਰਮ ਲਿਖਾ ਹੈ, ਤਿਨ ਕਾ ਸਖਾ ਗੋਬਿੰਦੁ ਹੂਆ ਹੈ॥
Prof. Sahib Singh(ਹੇ ਭਾਈ!) ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦਾ ਲੇਖ ਉੱਘੜਦਾ ਹੈ, ਪਰਮਾਤਮਾ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ।

ਪਦ ਅਰਥ ਪੂਰਬਿ = ਪਹਿਲੇ ਜਨਮ ਦੇ ਸਮੇਂ ਵਿਚ।

SikhNet (Spanish)Aquél que lo tiene en su Destino así inscrito, se vuelve el Amigo del Señor.

ਤਨੁ ਮਨੁ ਧਨੁ ਅਰਪੀ ਸਭੋ; ਸਗਲ ਵਾਰੀਐ ਇਹ ਜਿੰਦੁ ॥

tan man dhan arapee sabho; sagal vaareeai ih jind |

Sant Singh KhalsaI dedicate my body, mind, wealth and all to Him. I totally sacrifice my soul to Him.
Manmohan SinghUnto Him I dedicate my body, mind, wealth and all and this very life (soul) of mine, I all sacrifice to Him.
Manmohan Singh (Punjabi)ਉਸ ਨੂੰ ਮੈਂ ਆਪਣੀ ਦੇਹਿ, ਮਨ, ਦੌਲਤ ਤੇ ਸਭ ਕੁਝ ਸਮਰਪਨ ਕਰਦਾ ਹਾਂ ਅਤੇ ਇਹ ਆਪਣੀ ਜਿੰਦੜੀ (ਆਤਮਾ) ਭੀ ਸਮੂਹ ਉਸ ਤੋਂ ਕੁਰਬਾਨ ਕਰਦਾ ਹਾਂ।
Fareedkot Teekaਹੇ ਭਾਈ! ਐਸੇ ਗੋਬਿੰਦ ਉਪਰੋਂ ਤਨੁ, ਮਨੁ, ਧਨੁ, ਸਭ ਅਰਪਣ ਕਰ ਦੇਈਏ, ਔਰ ਜਿੰਦਗੀ ਸਭ ਵਾਰਨੇ ਕਰ ਦੇਈਏ॥
Prof. Sahib Singhਮੈਂ ਤਾਂ ਆਪਣਾ ਸਰੀਰ, ਆਪਣਾ ਮਨ, ਆਪਣਾ ਧਨ (ਸਭ ਕੁਝ ਉਸ ਦਾ ਪਿਆਰ ਹਾਸਲ ਕਰਨ ਲਈ) ਅਰਪਨ ਕਰਨ ਨੂੰ ਤਿਆਰ ਹਾਂ। (ਹੇ ਭਾਈ! ਪ੍ਰਭੂ ਦਾ ਪ੍ਰੇਮ ਪ੍ਰਾਪਤ ਕਰਨ ਲਈ) ਇਹ ਸਾਰੀ ਜਿੰਦ ਕੁਰਬਾਨ ਕਰ ਦੇਣੀ ਚਾਹੀਦੀ ਹੈ।

ਪਦ ਅਰਥ ਅਰਪੀ = ਮੈਂ ਅਰਪਨ ਕਰਦਾ ਹਾਂ, ਅਰਪੀਂ। ਵਾਰੀਐ = ਸਦਕੇ ਕਰ ਦੇਈਏ।

SikhNet (Spanish)La ofrenda de mi cuerpo, mente y Alma se la entrego a Él.

ਦੇਖੈ ਸੁਣੈ ਹਦੂਰਿ ਸਦ; ਘਟਿ ਘਟਿ ਬ੍ਰਹਮੁ ਰਵਿੰਦੁ ॥

dekhai sunai hadoor sad; ghatt ghatt braham ravind |

Sant Singh KhalsaSeeing and hearing, He is always close at hand. In each and every heart, God is pervading.
Manmohan SinghPervading God ever sees, hears and is just near He resides in every heart.
Manmohan Singh (Punjabi)ਵਿਆਪਕ ਵਾਹਿਗੁਰੂ ਨਿਤ ਹੀ ਵੇਖਦਾ, ਸ੍ਰਵਣ ਕਰਦਾ ਤੇ ਸਮੀਪ ਹੈ। ਉਹ ਹਰ ਦਿਲ ਅੰਦਰ ਰਮਿਆ ਹੋਇਆ ਹੈ।
Fareedkot Teekaਪਰਮੇਸ੍ਵਰ ਸਭ ਜੀਵੋਂ ਕੇ ਕਰਮੋਂ ਕੋ ਦੇਖ ਰਹਾ ਹੈ, ਔਰ ਬਚਨ ਸੁਨ ਰਹਾ ਹੈ, ਔਰ ਸਦੀਵ ਕਾਲ ਨਿਕਟ ਹੈ, ਕਿਉਂਕਿ ਘਟ ਘਟ ਮੇਂ ਬ੍ਰਹਮੁ (ਰਵਿੰਦੁ) ਰਵ ਰਹਿਆ ਹੈ॥
Prof. Sahib Singhਉਹ ਪਰਮਾਤਮਾ ਅੰਗ-ਸੰਗ ਰਹਿ ਕੇ (ਹਰੇਕ ਜੀਵ ਦੇ ਕੀਤੇ ਕਰਮਾਂ ਨੂੰ) ਵੇਖਦਾ ਹੈ (ਹਰੇਕ ਜੀਵ ਦੀਆਂ ਅਰਦਾਸਾਂ) ਸੁਣਦਾ ਹੈ, ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ।

ਪਦ ਅਰਥ ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਘਟਿ ਘਟਿ = ਹਰੇਕ ਘਟ ਵਿਚ। ਰਵਿੰਦੁ = ਰਵ ਰਿਹਾ ਹੈ।

SikhNet (Spanish)Él siempre lo ve todo, lo escucha todo, y prevalece en todos los corazones.

ਅਕਿਰਤਘਣਾ ਨੋ ਪਾਲਦਾ; ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥

akirataghanaa no paaladaa; prabh naanak sad bakhasind |4|13|83|

Sant Singh KhalsaEven the ungrateful ones are cherished by God. O Nanak, He is forever the Forgiver. ||4||13||83||
Manmohan SinghThe Lord maintains (even) the ungrateful. He is ever the pardoner O Nanak!
Manmohan Singh (Punjabi)ਸੁਆਮੀ ਲਾਸ਼ੁਕਰਿਆਂ ਦੀ (ਭੀ) ਪਾਲਣਾ-ਪੋਸਣਾ ਕਰਦਾ ਹੈ। ਉਹ ਸਦੀਵ ਹੀ ਮਾਫੀ ਦੇਣਹਾਰ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਜੋ ਸਦਾ ਬਖਸ਼ਨੇ ਜੋਗ ਹੈ, ਸੋ ਕ੍ਰਿਤਘਨ⁽¹⁾ ਪੁਰਸ਼ੋਂ ਕੀ ਭੀ ਪਾਲਨਾ ਕਰਤਾ ਹੈ॥੪॥੧੩॥੮੩॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਤੂੰ ਉਹਨਾਂ ਨੂੰ ਭੀ ਪਾਲਦਾ ਹੈਂ, ਜੋ ਤੇਰੇ ਕੀਤੇ ਉਪਕਾਰਾਂ ਨੂੰ ਭੁਲਾ ਦੇਂਦੇ ਹਨ, ਤੂੰ ਸਦਾ ਹੀ (ਜੀਵਾਂ ਦੀਆਂ ਭੁੱਲਾਂ) ਬਖ਼ਸ਼ਣ ਵਾਲਾ ਹੈਂ ॥੪॥੧੩॥੮੩॥{46-47}

ਪਦ ਅਰਥ ਅਕਿਰਤਘਣ = {कृतध्न = ਕੀਤੇ ਨੂੰ ਨਾਸ ਕਰਨ ਵਾਲਾ} ਕੀਤੇ ਉਪਕਾਰ ਨੂੰ ਭੁਲਾ ਦੇਣ ਵਾਲਾ। ਨੋ = ਨੂੰ। ਪ੍ਰਭ = ਹੇ ਪ੍ਰਭੂ! ਨਾਨਕ = ਹੇ ਨਾਨਕ!॥੪॥

SikhNet (Spanish)A las piltrafas malagradecidas las sostiene, pues Él, dice Nanak, es el Señor Bondadoso de Misericordia. (4-13-83)

Open this shabad (19 lines, Angs 46-47) →

Shabad Guru Arjan Dev Ji Siree Raag

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ; ਰਖਿਆ ਸਹਜਿ ਸਵਾਰਿ ॥

man tan dhan jin prabh deea; rakhiaa sehaj savaar |

Sant Singh KhalsaThis mind, body and wealth were given by God, who naturally adorns us.
Manmohan SinghWho has given thee soul, body and wealth, has established thee with all power light within thee.
Manmohan Singh (Punjabi)ਜਿਸ ਨੇ ਤੈਨੂੰ ਆਤਮਾ, ਦੇਹਿ ਤੇ ਦੌਲਤ ਬਖ਼ਸ਼ੇ ਹਨ ਅਤੇ ਤੈਨੂੰ ਕੁਦਰਤੀ ਤੌਰ ਤੇ ਆਰਾਸਤਾ ਕੀਤਾ ਹੈ,
Fareedkot Teekaਜਿਸ ਪਰਮੇਸ੍ਵਰ ਨੇ (ਮਨੁ) ਅੰਤਹਕਰਨ ਸੁਭ ਅਸੁਭ ਕੀ ਸਮਝ ਸਹਤ ਦੀਆ ਹੈ, (ਤਨੁ) ਸਰੀਰ (ਧਨੁ) ਵਿਭੂਤੀ ਮੰਦਰਾਦਿ ਦੀਏ ਹੈਂ, ਪੁਨਾ (ਸਹਜਿ) ਸ੍ਵਤੇ ਹੀ ਸਵਾਰ ਬਨਾਇ ਕੇ ਸਰੀਰਾਦਿਕੋਂ ਕੀ ਰਖਿਆ ਕਰੀ ਹੈ॥
Prof. Sahib Singhਜਿਸ ਪ੍ਰਭੂ ਨੇ ਇਹ ਮਨ ਦਿੱਤਾ ਹੈ, (ਵਰਤਣ ਲਈ) ਧਨ ਦਿੱਤਾ ਹੈ, ਜਿਸ ਪ੍ਰਭੂ ਨੇ ਮਨੁੱਖ ਦੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ,

ਪਦ ਅਰਥ ਜਿਨਿ = ਜਿਸ ਨੇ। ਪ੍ਰਭਿ = ਪ੍ਰਭੂ ਨੇ। ਸਹਜਿ = ਅਡੋਲਤਾ ਵਿਚ। ਸਵਾਰਿ = ਸੰਵਾਰ ਕੇ, ਸਜਾ ਕੇ।

SikhNet (Spanish)El Señor, quien nos dio la mente, cuerpo y riqueza, y nos ha adornado de manera natural

ਸਰਬ ਕਲਾ ਕਰਿ ਥਾਪਿਆ; ਅੰਤਰਿ ਜੋਤਿ ਅਪਾਰ ॥

sarab kalaa kar thaapiaa; antar jot apaar |

Sant Singh KhalsaHe has blessed us with all our energy, and infused His Infinite Light deep within us.
Manmohan SinghWho has bedecked thee in the natural way, has established thee with all power light within thee.
Manmohan Singh (Punjabi)ਜਿਸ ਨੇ ਤੈਨੂੰ ਸਾਰੀ ਸਤਿਆ ਸਹਿਤ ਅਸਥਾਪਨ ਕੀਤਾ ਹੈ, ਅਤੇ ਤੇਰੀ ਅੰਦਰ ਆਪਣਾ ਅਨੰਤ ਨੂਰ ਫੂਕਿਆ ਹੈ।
Fareedkot Teeka(ਅਪਾਰ) ਬਿਅੰਤ ਪਰਮੇਸ੍ਵਰ ਨੇ ਸੰਪੂਰਨ ਪ੍ਰਾਣ ਤਥਾ ਇੰਦ੍ਰੈ ਆਦਿਕ ਜੋ ਸਰੀਰ ਕੀ ਕਲਾ ਹੈ, ਤਿਨ ਕੇ ਸਹਤ ਅਸਥਾਪਨ ਕੀਆ ਹੈ, ਸੰਘਾਤ (ਅੰਤਰਿ) ਕੇ ਬੀਚ ਅਪਨੀ (ਜੋਤਿ) ਸਤਾ ਰਾਖੀ ਹੈ॥
Prof. Sahib Singhਜਿਸ ਨੇ (ਸਰੀਰ ਵਿਚ) ਸਾਰੀਆਂ (ਸਰੀਰਕ) ਤਾਕਤਾਂ ਪੈਦਾ ਕਰ ਕੇ ਸਰੀਰ ਰਚਿਆ ਹੈ, ਤੇ ਸਰੀਰ ਵਿਚ ਆਪਣੀ ਬੇਅੰਤ ਜੋਤਿ ਟਿਕਾ ਦਿੱਤੀ ਹੈ,

ਪਦ ਅਰਥ ਕਲਾ = ਤਾਕਤਾਂ।

SikhNet (Spanish)Nos ha bendecido con poder, nos ha dado luz interior con Su Resplandor Infinito

ਸਦਾ ਸਦਾ ਪ੍ਰਭੁ ਸਿਮਰੀਐ; ਅੰਤਰਿ ਰਖੁ ਉਰ ਧਾਰਿ ॥੧॥

sadaa sadaa prabh simareeai; antar rakh ur dhaar |1|

Sant Singh KhalsaForever and ever, meditate in remembrance on God; keep Him enshrined in your heart. ||1||
Manmohan SinghEver and ever meditate upon and keep clasped to thy heart and mind the Lord Master.
Manmohan Singh (Punjabi)ਸਦੀਵ ਤੇ ਹਮੇਸ਼ਾਂ ਹੀ ਉਸ ਸੁਆਮੀ ਮਾਲਕ ਦਾ ਅਰਾਧਨ ਕਰ ਤੇ ਉਸ ਨੂੰ ਆਪਣੇ ਦਿਲ ਤੇ ਮਨ ਨਾਲ ਲਾਈ ਰੱਖ॥
Fareedkot Teekaਐਸੇ ਪ੍ਰਭੂ ਕੋ ਸਦੀਵ ਹੀ ਸਿਮਰਨ ਕਰੀਏ, ਔਰ ਸਦਾ ਹੀ (ਉਰ) ਰਿਦੇ ਮੇਂ ਧਾਰਨ ਕਰ ਰਾਖੀਏ॥੧॥
Prof. Sahib Singh(ਹੇ ਭਾਈ!) ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ। (ਹੇ ਭਾਈ!) ਆਪਣੇ ਹਿਰਦੇ ਵਿਚ ਉਸ ਦੀ ਯਾਦ ਟਿਕਾ ਰੱਖ ॥੧॥

ਪਦ ਅਰਥ ਉਰ ਧਾਰਿ = ਹਿਰਦੇ ਵਿਚ ਟਿਕਾ ਕੇ॥੧॥

SikhNet (Spanish)Recuérdalo siempre y permite que tu mente conserve Su Compañía. (1)

ਮੇਰੇ ਮਨ. ਹਰਿ ਬਿਨੁ; ਅਵਰੁ ਨ ਕੋਇ ॥

mere man. har bin; avar na koe |

Sant Singh KhalsaO my mind, without the Lord, there is no other at all.
Manmohan SinghO my Soul! there is no other than God.
Manmohan Singh (Punjabi)ਹੇ ਮੇਰੀ ਜਿੰਦੜੀਏ! ਵਾਹਿਗੁਰੂ ਦੇ ਬਗ਼ੈਰ ਹੋਰ ਕੋਈ ਨਹੀਂ।
Fareedkot Teekaਹੇ ਮੇਰੇ ਮਨ! ਹਰੀ ਤੇ ਬਿਨਾ ਔਰ ਕੋਈ ਭੀ ਸਤਿ ਨਹੀਂ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਰਾਖਾ) ਨਹੀਂ।
SikhNet (Spanish)Oh mi mente, no hay nadie más que tu Señor.

ਪ੍ਰਭ ਸਰਣਾਈ ਸਦਾ ਰਹੁ; ਦੂਖੁ ਨ ਵਿਆਪੈ ਕੋਇ ॥੧॥ ਰਹਾਉ ॥

prabh saranaaee sadaa rahu; dookh na viaapai koe |1| rahaau |

Sant Singh KhalsaRemain in God's Sanctuary forever, and no suffering shall afflict you. ||1||Pause||
Manmohan SinghEver remain under Lord's protection and no affliction shall overtake thee. Pause.
Manmohan Singh (Punjabi)ਸਦੀਵ ਹੀ ਸੁਆਮੀ ਦੀ ਪਨਾਹ ਵਿੱਚ ਵਿਚਰ ਅਤੇ ਤੈਨੂੰ ਕੋਈ ਅਪਦਾ ਨਹੀਂ ਵਾਪਰੇਗੀ। ਠਹਿਰਾਉ।
Fareedkot Teekaਤਾਂ ਤੇ ਐਸੇ ਪ੍ਰਭੂ ਕੇ (ਸਰਣਾਈ) ਆਸਰੇ ਸਦਾ ਰਹੁ, ਤੇਰੇ ਕੋ ਕੋਈ ਦੁਖ ਨਹੀਂ ਬਿਆਪੇਗਾ॥੧॥ ਰਹਾਉ ॥
Prof. Sahib Singhਤੂੰ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ। ਕੋਈ ਭੀ ਦੁੱਖ ਤੇਰੇ ਉੱਤੇ ਜ਼ੋਰ ਨਹੀਂ ਪਾ ਸਕੇਗਾ ॥੧॥ ਰਹਾਉ ॥

ਪਦ ਅਰਥ ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ॥੧॥ਰਹਾਉ॥

SikhNet (Spanish)Busca el Santuario de tu Señor para que no tengas más sufrimientos. (1-Pausa)

ਰਤਨ ਪਦਾਰਥ ਮਾਣਕਾ; ਸੁਇਨਾ ਰੁਪਾ ਖਾਕੁ ॥

ratan padaarath maanakaa; sueinaa rupaa khaak |

Sant Singh KhalsaJewels, treasures, pearls, gold and silver-all these are just dust.
Manmohan SinghThe jewels, wealth, pearls, gold and silver are all dust.
Manmohan Singh (Punjabi)ਜਵੇਹਰ, ਧਨ-ਦੌਲਤ, ਮੋਤੀ, ਸੋਨਾ ਤੇ ਚਾਂਦੀ ਸਮੂਹ ਮਿੱਟੀ ਹਨ।
Fareedkot Teekaਮਾਣਕ ਆਦਿ ਰਤਨ ਔਰ ਸੁਇਨਾ ਰੁਪਾ ਆਦਿਕ ਸਰਬ ਪਦਾਰਥ (ਖਾਕੁ) ਮਾਟੀ ਹੈ॥
Prof. Sahib Singhਰਤਨ, ਮੋਤੀ ਆਦਿਕ ਕੀਮਤੀ ਪਦਾਰਥ, ਸੋਨਾ, ਚਾਂਦੀ (ਇਹ ਸਭ) ਮਿੱਟੀ ਸਮਾਨ ਹੀ ਹਨ (ਕਿਉਂਕਿ ਇਥੇ ਹੀ ਪਏ ਰਹਿ ਜਾਣਗੇ)।

ਪਦ ਅਰਥ ਰੁਪਾ = ਚਾਂਦੀ। ਮਾਣਕ = ਮੋਤੀ। ਖਾਕੁ = ਮਿੱਟੀ (ਸਮਾਨ), ਨਾਸਵੰਤ।

SikhNet (Spanish)Tus piedras preciosas, tus perlas, el oro y la plata, son como el polvo.

ਮਾਤ ਪਿਤਾ ਸੁਤ ਬੰਧਪਾ; ਕੂੜੇ ਸਭੇ ਸਾਕ ॥

maat pitaa sut bandhapaa; koorre sabhe saak |

Sant Singh KhalsaMother, father, children and relatives-all relations are false.
Manmohan SinghThe Mother, father sons and kins are all false relation.
Manmohan Singh (Punjabi)ਅੰਮੜੀ, ਬਾਬਲ, ਪੁਤ੍ਰ ਤੇ ਸਾਕ-ਸੈਨ ਸਭ ਝੂਠੇ ਰਿਸ਼ਤੇਦਾਰ ਹਨ।
Fareedkot Teekaਮਾਤਾ, ਪਿਤਾ, ਪੁਤ੍ਰ, (ਬੰਧਪਾ) ਭਾਈ, (ਸਾਕ) ਸੰਬੰਧੀ ਜਨ, ਏਹ ਸਭ ਝੂਠੇ ਹੈਂ॥
Prof. Sahib Singhਮਾਂ ਪਿਉ ਪੁੱਤਰ ਤੇ ਹੋਰ ਸੰਬੰਧੀ-ਇਹ ਸਾਰੇ ਸਾਕ ਭੀ ਸਾਥ ਛੱਡ ਜਾਣ ਵਾਲੇ ਹਨ।

ਪਦ ਅਰਥ ਸੁਤ = ਪੁੱਤਰ। ਬੰਧਪਾ = ਰਿਸ਼ਤੇਦਾਰ। ਕੂੜੇ = ਝੂਠੇ, ਸਾਥ ਛੱਡ ਜਾਣ ਵਾਲੇ।

SikhNet (Spanish)Tu madre, padre, hijos y parientes, todos ellos se relacionan en forma falsa contigo.

ਜਿਨਿ ਕੀਤਾ. ਤਿਸਹਿ ਨ ਜਾਣਈ; ਮਨਮੁਖ ਪਸੁ ਨਾਪਾਕ ॥੨॥

jin keetaa. tiseh na jaanee; manamukh pas naapaak |2|

Sant Singh KhalsaThe self-willed manmukh is an insulting beast; he does not acknowledge the One who created him. ||2||
Manmohan SinghThe perverse and impious beast understands not Him who created him.
Manmohan Singh (Punjabi)ਕੁਮਾਰਗੀ ਤੇ ਅਪਵਿੱਤ੍ਰ ਪਸ਼ੂ ਉਸ ਨੂੰ ਨਹੀਂ ਸਮਝਦਾ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ।
Fareedkot Teekaਪਰੰਤੂ ਮਨਮੁਖ ਜੋ (ਪਸੁ) ਬੇਸਮਝੁ (ਨਪਾਕ) ਅਪਵਿਤ੍ਰ ਹੈ, ਪਸੂ ਭਾਵ ਗਰਧਬ, ਸੂਕਰ ਆਦਿਕ। ਜਿਸ ਪਰਮੇਸਰ ਨੇ ਅਨੇਕ ਪ੍ਰਕਾਰ ਕੇ ਪਦਾਰਥੋਂ ਕੇ ਸਹਤ ਇਸ ਕੋ ਪੈਦਾ ਕੀਆ ਹੈ, ਤਿਸ ਕੋ ਨਹੀਂ ਜਾਨਤਾ ਹੈ॥੨॥
Prof. Sahib Singh(ਇਹ ਵੇਖ ਕੇ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਗੰਦੇ ਜੀਵਨ ਵਾਲਾ ਪਸ਼ੂ-ਸੁਭਾਉ ਮਨੁੱਖ, ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ ॥੨॥

ਪਦ ਅਰਥ ਤਿਸਹਿ = ਉਸ ਨੂੰ। ਜਾਣਈ = ਜਾਣਏ, ਜਾਣੈ, ਜਾਣਦਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਨਾਪਾਕ = ਅਪਵਿਤ੍ਰ, ਗੰਦੇ ਜੀਵਨ ਵਾਲਾ॥੨॥

SikhNet (Spanish)¿Por qué no entonces recuerdas a tu Creador, oh cuadrúpedo impío y egoísta? (2)

ਅੰਤਰਿ ਬਾਹਰਿ ਰਵਿ ਰਹਿਆ; ਤਿਸ ਨੋ ਜਾਣੈ ਦੂਰਿ ॥

antar baahar rav rahiaa; tis no jaanai door |

Sant Singh KhalsaThe Lord is pervading within and beyond, and yet people think that He is far away.
Manmohan SinghWho is pervading within and without, Him he deems to be distant.
Manmohan Singh (Punjabi)ਜੋ ਅੰਦਰ ਤੇ ਬਾਹਰ ਪਰੀ-ਪੂਰਨ ਹੈ, ਉਸ ਨੂੰ ਉਹ ਦੁਰੇਡੇ ਖ਼ਿਆਲ ਕਰਦਾ ਹੈ।
Fareedkot Teekaਜੋ (ਅੰਤਰਿ) ਸਰੀਰ ਮੇਂ, (ਬਾਹਰਿ) ਬ੍ਰਹਮਾਂਡ ਮੇਂ, (ਰਵਿ ਰਹਿਆ) ਬਿਆਪ ਰਹਾ ਹੈ ਤਿਸ ਕੋ ਦੂਰ ਜਾਨਤਾ ਹੈ॥
Prof. Sahib Singh(ਮੂਰਖ ਮਨੁੱਖ) ਉਸ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ, ਜੋ ਇਸ ਦੇ ਅੰਦਰ ਤੇ ਬਾਹਰ ਹਰ ਥਾਂ ਮੌਜੂਦ ਹੈ।

ਪਦ ਅਰਥ ਰਵਿ ਰਹਿਆ = ਮੌਜੂਦ ਹੈ। ਤਿਸ ਨੋ = ਉਸ ਨੂੰ {ਨੋਟ: ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)Tú piensas que Él, que se difunde en tu interior y por todas partes, está lejos de ti.

ਤ੍ਰਿਸਨਾ ਲਾਗੀ ਰਚਿ ਰਹਿਆ; ਅੰਤਰਿ ਹਉਮੈ ਕੂਰਿ ॥

trisanaa laagee rach rahiaa; antar haumai koor |

Sant Singh KhalsaThey are engrossed in clinging desires; within their hearts there is ego and falsehood.
Manmohan SinghThe desire is clinging to him and his heart is engrossed in pride and falsehood.
Manmohan Singh (Punjabi)ਖ਼ਾਹਿਸ਼ ਉਸ ਦੀ ਚਿਮੜੀ ਹੋਈ ਹੈ ਅਤੇ ਉਸ ਦਾ ਦਿਲ ਹੰਕਾਰ ਤੇ ਝੂਠ ਅੰਦਰ ਖਚਤ ਹੈ।
Fareedkot Teekaਔਰ ਭੋਗੋਂ ਕੀ ਤ੍ਰਿਸਨਾ ਐਸੀ ਲਾਗੀ ਹੈ, ਜਿਸ ਕੇ ਬੀਚ ਰਚ ਹੀ ਰਹਿਆ ਹੈ, ਪੁਨਾ (ਕੂਰਿ) ਮੂਰਖ ਕੇ ਰਿਦੇ ਮੇਂ ਹੰਤਾ ਮਮਤਾ ਹੈ॥
Prof. Sahib Singhਜੀਵ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਹੋਈ ਹੈ, (ਮਾਇਆ ਦੇ ਮੋਹ ਵਿਚ) ਜੀਵ ਮਸਤ ਹੋ ਰਿਹਾ ਹੈ, (ਮਾਇਆ ਦੇ ਕਾਰਨ) ਇਸ ਦੇ ਅੰਦਰ ਝੂਠੀ ਹਉਮੈ ਟਿਕੀ ਹੋਈ ਹੈ।

ਪਦ ਅਰਥ ਕੂਰਿ = ਕੂੜੀ, ਝੂਠੀ।

SikhNet (Spanish)Añoras satisfacer tus deseos, pero en tu interior vive el ego y la falsedad.

ਭਗਤੀ ਨਾਮ ਵਿਹੂਣਿਆ; ਆਵਹਿ ਵੰਞਹਿ ਪੂਰ ॥੩॥

bhagatee naam vihooniaa; aaveh vanyeh poor |3|

Sant Singh KhalsaWithout devotion to the Naam, crowds of people come and go. ||3||
Manmohan SinghCrowds of mortals without devotion and the Name of God continue coming and going.
Manmohan Singh (Punjabi)ਵਾਹਿਗੁਰੂ ਦੇ ਅਨੁਰਾਗਾਂ ਤੇ ਨਾਮ ਤੋਂ ਸਖਣੇ ਪ੍ਰਾਣੀਆਂ ਦੇ ਇਕੱਠ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਪਰਮੇਸ੍ਵਰ ਕੀ ਭਗਤੀ, ਨਾਮ, ਜਾਪਾਦਿ ਸੇ (ਵਿਹੂਣਿਆ) ਰਹਤ ਪੁਰਸੋਂ ਕੇ (ਪੂਰ) ਸਮਦਾਇ ਹੀ ਆਵਤੇ ਅਰੁ (ਵੰਞਹਿ) ਜਾਤੇ ਹੈਂ, ਭਾਵ ਯਹਿ ਕਿ ਜਨਮਤੇ ਮਰਤੇ ਹੈਂ॥
Prof. Sahib Singhਪਰਮਾਤਮਾ ਦੀ ਭਗਤੀ ਤੋਂ ਪਰਮਾਤਮਾ ਦੇ ਨਾਮ ਤੋਂ ਸੱਖਣੇ ਪੂਰਾਂ ਦੇ ਪੂਰ ਜੀਵ (ਇਸ ਸੰਸਾਰ-ਸਮੁੰਦਰ ਵਿਚ) ਆਉਂਦੇ ਹਨ ਤੇ (ਖ਼ਾਲੀ) ਚਲੇ ਜਾਂਦੇ ਹਨ ॥੩॥

ਪਦ ਅਰਥ ਵੰਞਹਿ = ਚਲੇ ਜਾਂਦੇ ਹਨ। ਪੂਰ = ਭਰੀ ਹੋਈ ਬੇੜੀ ਦੇ ਸਾਰੇ ਮੁਸਾਫ਼ਿਰ, ਅਨੇਕਾਂ ਜੀਵ॥੩॥

SikhNet (Spanish)Sin la Alabanza del Nombre del Señor, uno va y viene en vano, como la multitud. (3)

ਰਾਖਿ ਲੇਹੁ ਪ੍ਰਭੁ ਕਰਣਹਾਰ; ਜੀਅ ਜੰਤ ਕਰਿ ਦਇਆ ॥

raakh lehu prabh karanahaar; jeea jant kar deaa |

Sant Singh KhalsaPlease preserve Your beings and creatures, God; O Creator Lord, please be merciful!
Manmohan SinghO Lord! the Creator mercifully preserve man and the other creatures.
Manmohan Singh (Punjabi)ਹੇ ਸਾਹਿਬ ਸਿਰਜਣਹਾਰ! ਮਇਆ ਧਾਰ ਕੇ ਇਨਸਾਨ ਤੇ ਹੋਰ ਜੀਵਾਂ ਦੀ ਰਖਿਆ ਕਰ।
Fareedkot Teekaਐਸੇ ਪ੍ਰਾਰਥਨਾ ਕਰੇ ਕਿ ਹੇ ਪ੍ਰਭੂ ਕਰਣੇਹਾਰੇ (ਜੀਅ) ਅਸਥੂਲ (ਜੰਤ) ਸੂਖਮੋਂ ਕੋ ਦਇਆ ਕਰ ਕੇ ਰਖ ਲੇਵੋ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ? ਮਾਇਆ ਦੇ ਟਾਕਰੇ ਤੇ ਇਹ ਬੇ-ਬਸ ਹਨ) ਹੇ ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਭੂ! ਤੂੰ ਆਪ ਹੀ ਮਿਹਰ ਕਰ ਕੇ ਸਾਰੇ ਜੀਅ ਜੰਤਾਂ ਨੂੰ (ਇਸ ਤ੍ਰਿਸ਼ਨਾ ਤੋਂ) ਬਚਾ ਲੈ।

ਪਦ ਅਰਥ ਪ੍ਰਭ = ਹੇ ਪ੍ਰਭੂ! ਕਰਿ = ਕਰ ਕੇ।

SikhNet (Spanish)Oh mi Señor, sálvalos a todos en Tu Misericordia.

ਬਿਨੁ ਪ੍ਰਭ. ਕੋਇ ਨ ਰਖਨਹਾਰੁ; ਮਹਾ ਬਿਕਟ ਜਮ ਭਇਆ ॥

bin prabh. koe na rakhanahaar; mahaa bikatt jam bheaa |

Sant Singh KhalsaWithout God, there is no saving grace. The Messenger of Death is cruel and unfeeling.
Manmohan SinghThere is no protector but One Lord. Very unfeeling (is) or (has become) death's myrmidon.
Manmohan Singh (Punjabi)ਸਾਹਿਬ ਦੇ ਬਗ਼ੈਰ ਹੋਰ ਕੋਈ ਬਚਾਉਣ ਵਾਲਾ ਨਹੀਂ। ਮੌਤ ਦਾ ਦੂਤ ਨਿਹਾਇਤ ਹੀ ਜਾਲਮ ਹੋ ਗਿਆ ਹੈ।
Fareedkot Teekaਕਿਉਂਕਿ ਜਬ (ਮਹਾ ਬਿਕਟ) ਅਤੀ ਕਠਨ (ਜਮ) ਦੂਤੁ ਪ੍ਰਾਪਤਿ (ਭਇਆ) ਹੂਆ ਤਬ, ਹੇ ਪਰਮੇਸ੍ਵਰ! ਤੇਰੇ ਬਿਨਾ ਕੋਈ ਰਖਨੇ ਵਾਲਾ ਨਹੀਂ ਹੈ॥
Prof. Sahib Singhਜਮਰਾਜ ਜੀਵਾਂ ਵਾਸਤੇ ਬੜਾ ਡਰਾਉਣਾ ਬਣ ਰਿਹਾ ਹੈ। ਹੇ ਪ੍ਰਭੂ! ਤੈਥੋਂ ਬਿਨਾ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ।

ਪਦ ਅਰਥ ਬਿਕਟ = ਔਖਾ। ਜਮ ਭਇਆ = ਜਮ ਦਾ ਡਰ।

SikhNet (Spanish)Pues sin Ti, no existe nadie que los proteja de la tiranía de Yama, el emisario de la muerte.

ਨਾਨਕ. ਨਾਮੁ ਨ ਵੀਸਰਉ; ਕਰਿ ਅਪੁਨੀ ਹਰਿ ਮਇਆ ॥੪॥੧੪॥੮੪॥

naanak. naam na veesrau; kar apunee har meaa |4|14|84|

Sant Singh KhalsaO Nanak, may I never forget the Naam! Please bless me with Your Mercy, Lord! ||4||14||84||
Manmohan SinghNanak, show Thine mercy unto me, O God! so that I may not forget Thy Name.
Manmohan Singh (Punjabi)ਨਾਨਕ, ਆਪਣੀ ਰਹਿਮਤ ਮੇਰੇ ਉਤੇ ਧਾਰ, ਹੈ ਵਾਹਿਗੁਰੂ! ਤਾਂ ਜੋ ਮੈਨੂੰ ਤੇਰਾ ਨਾਮ ਨਾਂ ਭੁੱਲੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਐਸੀ ਬੇਨਤੀ ਕਰ ਕਿ ਹੇ ਹਰੀ ਅਪਨੀ ਐਸੀ (ਮਇਆ) ਕਿਰਪਾ ਕਰੁ ਜਿਸ ਕਰ ਕੇ ਆਪ ਕਾ ਨਾਮੁ ਨ ਬੀਸਰੈ॥੪॥੧੪॥੮੪॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਹਰੀ! ਆਪਣੀ ਮਿਹਰ ਕਰ, ਮੈਂ ਤੇਰਾ ਨਾਮ ਕਦੇ ਨਾਹ ਭੁਲਾਵਾਂ ॥੪॥੧੪॥੮੪॥

ਪਦ ਅਰਥ ਵੀਸਰਉ = ਵੀਸਰਉਂ, ਮੈਂ ਭੁਲਾਵਾਂ। ਮਇਆ = ਦਇਆ॥੪॥

SikhNet (Spanish)No dejes que Nanak se olvide de Tu Nombre, dale Tu Compasión oh Señor. (4-14-84)

Open this shabad →

Shabad Guru Arjan Dev Ji Siree Raag continues on Ang 48

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਮੇਰਾ ਤਨੁ ਅਰੁ ਧਨੁ ਮੇਰਾ; ਰਾਜ ਰੂਪ ਮੈ ਦੇਸੁ ॥

meraa tan ar dhan meraa; raaj roop mai des |

Sant Singh Khalsa"My body and my wealth; my ruling power, my beautiful form and country-mine!"
Manmohan SinghThe man says, I have the beauteous body, mine is the wealth and empire and country are exclusively mine.
Manmohan Singh (Punjabi)ਇਨਸਾਨ ਆਖਦਾ ਹੈ ਮੇਰੀ ਸੁੰਦਰ ਦੇਹਿ ਹੈ, ਦੌਲਤ ਮੇਰੀ ਹੈ ਅਤ ਹਕੂਮਤ ਤੇ ਮੁਲਕ ਮੇਰੇ ਹੀ ਹਨ।
Fareedkot Teekaਏਹ ਜੋ ਤੂੰ ਸਮਝਤਾ ਹੈਂ (ਤਨੁ) ਸਰੀਰੁ ਮੇਰਾ ਹੈ, ਔਰ (ਧਨੁ) ਹਸਤੀ ਘੋੜੇ ਆਦਿ ਸਮਾਜੁ ਮੇਰਾ ਹੈ, ਔਰ ਦੇਸ ਕਾ ਰਾਜ ਮੇਰਾ ਹੈ, ਮੈਂ ਰੂਪਵੰਤ ਹੂੰ॥
Prof. Sahib Singh(ਮਨੁੱਖ ਮਾਣ ਕਰਦਾ ਹੈ ਤੇ ਆਖਦਾ ਹੈ ਕਿ) ਇਹ ਸਰੀਰ ਮੇਰਾ ਹੈ, ਇਹ ਰਾਜ ਮੇਰਾ ਹੈ, ਇਹ ਦੇਸ ਮੇਰਾ ਹੈ, ਮੈਂ ਰੂਪ ਵਾਲਾ ਹਾਂ,

ਪਦ ਅਰਥ ਤਨੁ = ਸਰੀਰ। ਅਰੁ = ਅਤੇ {ਨੋਟ: ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਅਰਿ = ਵੈਰੀ}। ਮੈ = ਮੇਰਾ।

SikhNet (Spanish)Podré tener un bello cuerpo, riquezas y muchas tierras.

ਸੁਤ ਦਾਰਾ ਬਨਿਤਾ ਅਨੇਕ; ਬਹੁਤੁ ਰੰਗ ਅਰੁ ਵੇਸ ॥

sut daaraa banitaa anek; bahut rang ar ves |

Sant Singh KhalsaYou may have children, a wife and many mistresses; you may enjoy all sorts of pleasures and fine clothes.
Manmohan SinghHe may have sons, wife, many mistresses and may enjoy myriad of pleasures and raiments.
Manmohan Singh (Punjabi)ਉਸ ਦੀ ਪੁਤ੍ਰ, ਪਤਨੀ ਅਤੇ ਘਨੇਰੀਆਂ ਮਾਸ਼ੂਕਾਂ ਹੋਣ ਅਤੇ ਉਹ ਬੇਅੰਤ ਰੰਗ ਰਲੀਆਂ ਅਤੇ ਪੁਸ਼ਾਕਾਂ ਦਾ ਅਨੰਦ ਮਾਣਦਾ ਹੋਵੇ।
Fareedkot Teeka(ਸੁਤ ਦਾਰਾ) ਪੁਤ੍ਰ ਕੀ ਇਸਤ੍ਰੀ, (ਬਨਿਤਾ) ਅਪਨੀ ਇਸਤ੍ਰੀਆਂ ਅਨੇਕ ਹੀ, ਔਰ ਬਹੁਤ ਹੀ (ਰੰਗ) ਅਨੰਦ ਮਾਨ ਰਹਾ ਹੈ॥
Prof. Sahib Singhਮੇਰੇ ਪੁੱਤਰ ਹਨ, ਮੇਰੀਆਂ ਇਸਤ੍ਰੀਆਂ ਹਨ, ਮੈਨੂੰ ਬੜੀਆਂ ਮੌਜਾਂ ਹਨ, ਅਤੇ ਮੇਰੇ ਪਾਸ ਕਈ ਪੁਸ਼ਾਕਾਂ ਹਨ।

ਪਦ ਅਰਥ ਸੁਤ = ਪੁੱਤਰ। ਦਾਰਾ = ਇਸਤ੍ਰੀ। ਰੰਗ = ਮੌਜਾਂ। ਵੇਸ = ਪਹਿਰਾਵੇ।

SikhNet (Spanish)Podré tener hijos, esposa y varias amantes, y me podré regocijar de muchas formas.

ਹਰਿ ਨਾਮੁ. ਰਿਦੈ ਨ ਵਸਈ; ਕਾਰਜਿ ਕਿਤੈ ਨ ਲੇਖਿ ॥੧॥

har naam. ridai na vasee; kaaraj kitai na lekh |1|

Sant Singh KhalsaAnd yet, if the Name of the Lord does not abide within the heart, none of it has any use or value. ||1||
Manmohan SinghIf God's Name abides not within his mind they are of no avail and account.
Manmohan Singh (Punjabi)ਜੇਕਰ ਰੱਬ ਦਾ ਨਾਮ ਉਸ ਦੇ ਅੰਤ-ਆਤਮੇ ਨਹੀਂ ਵੱਸਦਾ, ਤਾਂ ਉਹ ਕਿਸੇ ਕੰਮ ਤੇ ਹਿਸਾਬ ਵਿੱਚ ਨਹੀਂ।
Fareedkot Teekaਜੇ ਕਰ ਹਰੀ ਕਾ ਨਾਮੁ ਰਿਦੇ ਮੇਂ ਨਾਂ ਵਸੈ ਤਾਂ ਇਹ ਸਭ ਪਦਾਰਥ ਕਿਸੇ ਅਰਥ ਨ (ਲੇਖਿ) ਲਖੋ, ਭਾਵ ਏਹ ਕਿ ਪ੍ਰਲੋਕ ਮੇਂ ਕੁਛ ਸਹਾਇਤਾ ਨ ਕਰੈਂਗੇ॥੧॥
Prof. Sahib Singhਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਤਾਂ (ਇਹ ਸਭ ਪਦਾਰਥ ਜਿਨ੍ਹਾਂ ਦਾ ਮਨੁੱਖ ਮਾਣ ਕਰਦਾ ਹੈ) ਕਿਸੇ ਭੀ ਕੰਮ ਨਾਹ ਸਮਝ ॥੧॥

ਪਦ ਅਰਥ ਰਿਦੈ = ਹਿਰਦੇ ਵਿਚ। ਵਸਈ = ਵਸਏ, ਵਸੈ। ਕਾਰਜਿ ਕਿਤੈ = ਕਿਸੇ ਕੰਮ ਵਿਚ। ਲੇਖਿ = ਜਾਣ, ਸਮਝ॥੧॥

SikhNet (Spanish)Pero si no recuerdo el Nombre del Señor, todo eso es en vano. (1)

ਮੇਰੇ ਮਨ; ਹਰਿ ਹਰਿ ਨਾਮੁ ਧਿਆਇ ॥

mere man; har har naam dhiaae |

Sant Singh KhalsaO my mind, meditate on the Name of the Lord, Har, Har.
Manmohan SinghO My Soul! contemplate over the Name of Lord Guru.
Manmohan Singh (Punjabi)ਹੇ ਮੇਰੀ ਜਿੰਦੜੀਏ, ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰ।
Fareedkot Teekaਹੇ ਮੇਰੇ ਮਨ! ਹਰਿ ਜੋ ਸਰਬ ਦੁਖੋਂ ਕੇ ਹਰਨੇ ਵਾਲਾ ਹੈ, ਤਿਸ ਕੇ ਨਾਮੁ ਕੋ (ਧਿਆਇ) ਸਿਮਰਨ ਕਰ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ।
SikhNet (Spanish)Oh mi mente, medita en el Naam, el Nombre de Dios.

ਕਰਿ ਸੰਗਤਿ ਨਿਤ ਸਾਧ ਕੀ; ਗੁਰ ਚਰਣੀ ਚਿਤੁ ਲਾਇ ॥੧॥ ਰਹਾਉ ॥

kar sangat nit saadh kee; gur charanee chit laae |1| rahaau |

Sant Singh KhalsaAlways keep the Company of the Holy, and focus your consciousness on the Feet of the Guru. ||1||Pause||
Manmohan SinghEver associate with the society of the Saints and fix thy mind on Guru's feet. Pause.
Manmohan Singh (Punjabi)ਹਮੇਸ਼ਾਂ ਹੀ ਸੰਤਾਂ ਦੀ ਸੰਗਤ ਨਾਲ ਮੇਲ-ਮਿਲਾਪ ਕਰ ਅਤੇ ਗੁਰਾਂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜ। ਠਹਿਰਾਉ।
Fareedkot Teekaਔਰ ਨਿਤਾਪ੍ਰਤੀ ਸਾਧੂਓਂ ਕੀ ਸੰਗਤ ਕਰ, ਔਰ ਗੁਰੋਂ ਕੇ ਚਰਨੋਂ ਮੇਂ ਚਿਤੁ ਜੋੜੁ॥੧॥ ਰਹਾਉ ॥
Prof. Sahib Singhਸਦਾ ਗੁਰੂ ਦੀ ਸੰਗਤਿ ਕਰ, ਤੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ॥੧॥ ਰਹਾਉ ॥

ਪਦ ਅਰਥ ਨਿਤ = ਸਦਾ। ਸਾਧ = ਗੁਰੂ॥੧॥ਰਹਾਉ॥

SikhNet (Spanish)Y asociándote con los Santos, entona tu mente, a los Pies del Guru. (1-Pausa)

ਨਾਮੁ ਨਿਧਾਨੁ ਧਿਆਈਐ; ਮਸਤਕਿ ਹੋਵੈ ਭਾਗੁ ॥

naam nidhaan dhiaaeeai; masatak hovai bhaag |

Sant Singh KhalsaThose who have such blessed destiny written on their foreheads meditate on the Treasure of the Naam.
Manmohan SinghIf good luck be recorded on the forehead, only then does man meditate on the Name-Treasure.
Manmohan Singh (Punjabi)ਜੇਕਰ ਚੰਗੀ ਕਿਸਮਤ ਮੱਥੇ ਉਤੇ ਲਿਖੀ ਹੋਵੇ, ਕੇਵਲ ਤਾਂ ਹੀ ਆਦਮੀ ਨਾਮ ਦੇ ਖ਼ਜ਼ਾਨੇ ਦਾ ਸਿਮਰਨ ਕਰਦਾ ਹੈ।
Fareedkot Teekaਤਾਂ ਤੇ ਨਾਮ ਰੂਪੀ ਸਰਬ ਸੁਖੋਂ ਕਾ (ਨਿਧਾਨੁ) ਖਜਾਨਾ ਤਬ (ਧਿਆਈਐ) ਸਿਮਰੀਤਾ ਹੈ, ਜਬ ਮਾਥੇ ਮੇਂ ਪੁੰਨ ਕਰਮੋਂ ਕਾ ਲੇਖੁ ਲਿਖਾ ਹੋਤਾ ਹੈ॥
Prof. Sahib Singhਪਰਮਾਤਮਾ ਦਾ ਨਾਮ (ਜੋ ਸਭ ਪਦਾਰਥਾਂ ਦਾ) ਖ਼ਜਾਨਾ (ਹੈ) ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਸਿਮਰ ਸਕਦਾ ਹੈ ਜਿਸ ਦੇ) ਮੱਥੇ ਉੇਤੇ ਚੰਗੀ ਕਿਸਮਤਿ ਉੱਘੜ ਪਏ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਮਸਤਕਿ = ਮੱਥੇ ਉਤੇ।

SikhNet (Spanish)Sólo si está en mi Destino, podré atesorar el Nombre del Señor.

ਕਾਰਜ ਸਭਿ ਸਵਾਰੀਅਹਿ; ਗੁਰ ਕੀ ਚਰਣੀ ਲਾਗੁ ॥

kaaraj sabh savaareeeh; gur kee charanee laag |

Sant Singh KhalsaAll their affairs are brought to fruition, holding onto the Guru's Feet.
Manmohan SinghBy being attached with Guru's feet all, the affairs become right.
Manmohan Singh (Punjabi)ਗੁਰਾਂ ਦੇ ਪੈਰਾਂ ਨਾਲ ਜੁੜਣ ਦੁਆਰਾ ਸਾਰੇ ਕੰਮ ਰਾਸ ਹੋ ਜਾਂਦੇ ਹਨ।
Fareedkot Teekaਹੇ ਮਨ! ਗੁਰੋਂ ਕੀ ਚਰਣੀ ਲਾਗ ਰਹੁ, ਕਿਉਂਕਿ ਗੁਰੋਂਦ੍ਵਾਰੇ ਨਾਮ ਕੇ ਜਪਨ ਸੇ ਸੰਪੂਰਨ ਕਾਰਜ (ਸਵਾਰੀਅਹਿ) ਸੁਧਰ ਜਾਵੇਂਗੇ।
Prof. Sahib Singh(ਹੇ ਭਾਈ!) ਸਤਿਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ, ਤੇਰੇ ਸਾਰੇ ਕੰਮ (ਭੀ) ਸੰਵਰ ਜਾਣਗੇ।

ਪਦ ਅਰਥ ਸਭਿ = ਸਾਰੇ। ਸਵਾਰੀਅਹਿ = ਸੰਵਾਰੇ ਜਾਂਦੇ ਹਨ। ਲਾਗੁ = ਲੱਗ।

SikhNet (Spanish)Sólo así mi ser estará satisfecho y podré abrazar los Pies del Guru.

ਹਉਮੈ ਰੋਗੁ ਭ੍ਰਮੁ ਕਟੀਐ; ਨਾ ਆਵੈ ਨਾ ਜਾਗੁ ॥੨॥

haumai rog bhram katteeai; naa aavai naa jaag |2|

Sant Singh KhalsaThe diseases of ego and doubt are cast out; they shall not come and go in reincarnation. ||2||
Manmohan SinghThus are annulled the aliment of ego and scepticism and the mortal neither comes nor goes.
Manmohan Singh (Punjabi)ਇਸ ਤਰ੍ਹਾਂ ਹੰਕਾਰ ਦੀ ਬੀਮਾਰੀ ਤੇਸ ਸੰਦੇਹ ਰਫ਼ਾ ਹੋ ਜਾਂਦੇ ਹਨ ਅਤੇ ਪ੍ਰਾਣੀ ਨਾਂ ਆਉਂਦਾ ਤੇ ਨਾਂ ਹੀ ਜਾਂਦਾ ਹੈ।
Fareedkot Teekaਹੰਤਾ ਮਮਤਾ ਰੂਪੀ ਰੋਗੁ ਤਥਾ ਪੰਚ ਪ੍ਰਕਾਰ ਕਾ ਭ੍ਰਮੁ ਕਾਟਿਆ ਜਾਵੇਗਾ, ਪੁਨਾ ਨ ਆਵੇਗਾ ਅਰ ਨ ਜਾਵੇਗਾ, ਭਾਵ ਨ ਜਨਮੇਗਾ ਔਰ ਨ ਮਰੇਗਾ॥੨॥
Prof. Sahib Singh(ਜੇਹੜਾ ਮਨੁੱਖ ਗੁਰ-ਸਰਨ ਰਹਿ ਕੇ ਨਾਮ ਸਿਮਰਦਾ ਹੈ ਉਸ ਦਾ) ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਨਾਹ (ਮੁੜ ਮੁੜ) ਜੰਮਦਾ ਹੈ ਨਾਹ ਮਰਦਾ ॥੨॥

ਪਦ ਅਰਥ ਭ੍ਰਮੁ = ਭਟਕਣਾ। ਜਾਗੁ = ਜਾਏਗਾ, ਮਰੇਗਾ॥੨॥

SikhNet (Spanish)La fiebre del ego desaparecerá y mis idas y venidas cesarán. (2)

ਕਰਿ ਸੰਗਤਿ ਤੂ ਸਾਧ ਕੀ; ਅਠਸਠਿ ਤੀਰਥ ਨਾਉ ॥

kar sangat too saadh kee; atthasatth teerath naau |

Sant Singh KhalsaLet the Saadh Sangat, the Company of the Holy, be your cleansing baths at the sixty-eight sacred shrines of pilgrimage.
Manmohan SinghMix thou with the Saints' congregation and deem that thy ablution at the sixty-eight places of pilgrimage.
Manmohan Singh (Punjabi)ਸੰਤ ਸਮਾਗਮ ਅੰਦਰ ਜੁੜ ਅਤੇ ਉਸ ਨੂੰ ਆਪਣਾ ਅਠਾਹਟ ਯਾਤਰਾ ਅਸਥਾਨਾਂ ਦਾ ਇਸ਼ਨਾਨ ਜਾਣ।
Fareedkot Teekaਤਾਂ ਤੇ ਤੂੰ ਸਾਧੂ ਕੀ ਸੰਗਤਿ ਕਰਿ, (ਅਠਸਠਿ) ਸੁਮੁਚੇ ਤੀਰਥੋਂ ਕਾ ਨਾਮੁ ਹੈ। ਵਾ ਜੈਸੇ ਕੁਰਛੇਤ੍ਰ ਹੈ ਐਸੇ ਐਸੇ ਅਠਾਹਟ ਤੀਰਥੋਂ ਕੇ ਨਾਵਨੇ ਕਾ ਜੋ ਫਲੁ ਔਰ ਲਾਭੁ ਹੈ, ਸੋ ਸਾਧੂ ਕੀ ਸੰਗਤ ਸੇ ਪ੍ਰਾਪਤਿ ਹੋਵੇਗਾ॥
Prof. Sahib Singh(ਹੇ ਭਾਈ!) ਗੁਰੂ ਦੀ ਸੰਗਤਿ ਕਰ-ਇਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।

ਪਦ ਅਰਥ ਅਠਸਠਿ = ਅਠਾਹਠ, ਸੱਠ ਤੇ ਅੱਠ। ਨਾਉ = ਇਸ਼ਨਾਨ।

SikhNet (Spanish)Consérvate en la Saad Sangat, la Sociedad de los Santos. Teniendo el Naam, el Nombre del Señor, obtienes el mérito del los peregrinajes a los sesenta y ocho lugares santos.

ਜੀਉ ਪ੍ਰਾਣ ਮਨੁ ਤਨੁ ਹਰੇ; ਸਾਚਾ ਏਹੁ ਸੁਆਉ ॥

jeeo praan man tan hare; saachaa ehu suaau |

Sant Singh KhalsaYour soul, breath of life, mind and body shall blossom forth in lush profusion; this is the true purpose of life.
Manmohan SinghLike this thy soul, every life mind and body shall be reverdured and this is the true aim of life.8
Manmohan Singh (Punjabi)ਇਸ ਤਰ੍ਹਾਂ ਤੇਰੀ ਆਤਮਾ, ਜਿੰਦ-ਜਾਨ, ਮਨੂਆ ਤੇ ਦੇਹਿ ਹਰੇ-ਭਰੇ ਹੋ ਜਾਣਗੇ ਅਤੇ ਇਹੀ ਜਿੰਦਗੀ ਦਾ ਸੱਚਾ ਮਨੋਰਥ ਹੈ।
Fareedkot Teekaਏਹੁ ਸਾਚਾ ਲਾਭੁ ਪ੍ਰਾਪਤਿ ਹੋਵੇਗਾ, ਪ੍ਰਾਣ ਔਰ ਮਨੁ, (ਤਨੁ) ਮਾਨੁਖ ਸਰੀਰੁ, ਸਭ (ਹਰੇ) ਸਫਲੇ ਹੋਵੇਂਗੇ। ਭਾਵ ਯਹਿ ਕਿ ਮਨ ਕੀ ਹਰਿਆਵਲੀ ਅਨੰਦੁ ਹੈ, ਸੋ ਪਰਾਪਤਿ ਹੋ ਜਾਵੇਗਾ॥
Prof. Sahib Singh(ਗੁਰੂ ਦੀ ਸਰਨ ਵਿਚ ਰਿਹਾਂ) ਜਿੰਦ ਪ੍ਰਾਣ ਮਨ ਸਰੀਰ ਸਭ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਤੇ ਮਨੁੱਖਾ ਜਨਮ ਦਾ ਅਸਲ ਮਨੋਰਥ ਭੀ ਇਹੀ ਹੈ।

ਪਦ ਅਰਥ ਹਰੇ = ਆਤਮਕ ਜੀਵਨ ਵਾਲੇ। ਸਾਚਾ = ਸਦਾ-ਥਿਰ। ਸੁਆਉ = ਮਨੋਰਥ।

SikhNet (Spanish)Tu Alma, cuerpo y mente, florecerán, ese puede ser el verdadero final de tu vida.

Open this shabad (15 lines, Angs 47-48) →

Ang 47 of 1430