ਨਾਨਕ ਹਰਿ ਜਪਿ ਸੁਖੁ ਪਾਇਆ, ਮੇਰੀ ਜਿੰਦੁੜੀਏ; ਸਭਿ ਦੂਖ ਨਿਵਾਰਣਹਾਰੋ ਰਾਮ ॥੧॥
naanak har jap sukh paaeaa, meree jindurree; sabh dookh nivaaranahaaro raam |1|
Sant Singh KhalsaNanak has found peace, meditating on the Lord, O my soul; the Lord is the Destroyer of all pain. ||1||
Manmohan SinghO my soul, Nanak has obtained peace by meditating over God, who is the Destroyer of all distress.
Manmohan Singh (Punjabi)ਹੇ ਮੇਰੀ ਜਿੰਦੇ! ਸਾਰੀਆਂ ਪੀੜਾਂ ਨੂੰ ਨਾਸ ਕਰਨ ਵਾਲੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਨਾਨਕ ਨੂੰ ਆਰਾਮ ਪਰਾਪਤ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਸਭ ਦੁਖ ਨਿਵਾਰਣ ਹਾਰਾ ਰਾਮ ਨਾਮ ਜਪ ਕਰ ਕੇ ਸੁਖ ਪਾਇਆ ਹੈ॥੧॥
Prof. Sahib Singhਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਸੁਖ ਮਿਲ ਜਾਂਦਾ ਹੈ, ਹਰਿ-ਨਾਮ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਵਾਲਾ ਹੈ ॥੧॥ਪਦ ਅਰਥ ਜਪਿ = ਜਪ ਕੇ। ਸਭਿ = ਸਾਰੇ ॥੧॥
SikhNet (Spanish)Nanak ha alcanzado la Paz meditando en el Señor, Él es el Destructor de todo dolor. (1)
ਸਾ ਰਸਨਾ ਧਨੁ ਧੰਨੁ ਹੈ, ਮੇਰੀ ਜਿੰਦੁੜੀਏ; ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥
saa rasanaa dhan dhan hai, meree jindurree; gun gaavai har prabh kere raam |
Sant Singh KhalsaBlessed, blessed is that tongue, O my soul, which sings the Glorious Praises of the Lord God.
Manmohan SinghBlessed! blessed! is the tongue O my soul, which sings the praise of the Lord Master.
Manmohan Singh (Punjabi)ਮੁਬਾਰਕ! ਮੁਬਾਰਕ ਹੈ ਉਹ ਜੀਭਾ, ਹੇ ਮੇਰੀ ਜਿੰਦੜੀਏ! ਜੋ ਪ੍ਰਭੂ ਪਰਮੇਸ਼ਰ ਦੇ ਗੁਣ ਗਾਇਨ ਕਰਦੀ ਹੈ।
Fareedkot Teekaਹੇ ਭਾਈ ਜਨੋਂ! ਜੋ ਹਰਿ ਪ੍ਰਭੂ ਕੇ ਗੁਣੋਂ ਕੋ ਗਾਉਤੀ ਹੈ, ਸੋ ਜਿਹਬਾ ਅਤੀ ਧੰਨ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਉਹ ਜੀਭ ਭਾਗਾਂ ਵਾਲੀ ਹੈ ਮੁਬਾਰਿਕ ਹੈ, ਜੇਹੜੀ (ਸਦਾ) ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ।ਪਦ ਅਰਥ ਸਾ = {ਇਸਤ੍ਰੀ ਲਿੰਗ} ਉਹ। ਰਸਨਾ = ਜੀਭ। ਕੇਰੇ = ਦੇ।
SikhNet (Spanish)Bendita, Bendita es esa lengua, oh mi vida, que canta la Gloriosa Alabanza de mi Señor.
ਤੇ ਸ੍ਰਵਨ ਭਲੇ ਸੋਭਨੀਕ ਹਹਿ, ਮੇਰੀ ਜਿੰਦੁੜੀਏ; ਹਰਿ ਕੀਰਤਨੁ ਸੁਣਹਿ. ਹਰਿ ਤੇਰੇ ਰਾਮ ॥
te sravan bhale sobhaneek heh, meree jindurree; har keeratan suneh. har tere raam |
Sant Singh KhalsaSublime and splendid are those ears, O my soul, which listen to the Kirtan of the Lord's Praises.
Manmohan SinghSublime and splendid are the ears, O my soul, which hear the singing of the praise of the Lord God.
Manmohan Singh (Punjabi)ਸ੍ਰੇਸ਼ਟ ਅਤੇ ਸੁਭਾਇਮਾਨ ਹਨ, ਉਹ ਕੰਨ, ਹੇ ਮੇਰੀ ਜਿੰਦੇ! ਜੋ ਸੁਆਮੀ ਵਾਹਿਗੁਰੂ ਦੀ ਕੀਰਤੀ ਗਾਇਨ ਹੁੰਦੀ ਸ੍ਰਵਣ ਕਰਦੇ ਹਨ।
Fareedkot Teekaਹੇ ਭਾਈ! (ਤੇ) ਸੋ ਤੇਰੇ ਸ੍ਰਵਨ ਹਛੇ ਸੋਭਾਇਮਾਨ ਹੈਂ, ਜੋ ਹਰਿ ਹਰਿ ਰਾਮ ਕਾ ਕੀਰਤਨ ਸ੍ਰਵਨ ਕਰਤੇ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਹੇ ਪ੍ਰਭੂ! ਉਹ ਕੰਨ ਸੋਹਣੇ ਹਨ ਚੰਗੇ ਹਨ ਜੇਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਹਨ।ਪਦ ਅਰਥ ਤੇ = {ਬਹੁ-ਵਚਨ} ਉਹ। ਸ੍ਰਵਨ = ਕੰਨ। ਹਹਿ = ਹਨ। ਸੁਣਹਿ = ਸੁਣਦੇ ਹਨ।
SikhNet (Spanish)Benditos y Espléndidos son esos oídos, oh mi Alma, que escuchan el Kirtan de la Alabanza del Señor.
ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ, ਮੇਰੀ ਜਿੰਦੁੜੀਏ; ਜੋ ਜਾਇ ਲਗੈ ਗੁਰ ਪੈਰੇ ਰਾਮ ॥
so sees bhalaa pavitr paavan hai, meree jindurree; jo jaae lagai gur paire raam |
Sant Singh KhalsaSublime, pure and pious is that head, O my soul, which falls at the Guru's Feet.
Manmohan SinghSublime pure and pious is the head, O my soul, which goes and falls at the Guru's feet.
Manmohan Singh (Punjabi)ਸ੍ਰੇਸ਼ਟ, ਪੁਨੀਤ ਤੇ ਪੁੰਨ-ਆਤਮਾ ਹੈ ਉਹ ਸਿਰ, ਹੇ ਮੇਰੀ ਜਿੰਦੇ! ਜੋ ਜਾ ਕੇ ਗੁਰਾਂ ਦੇ ਪੈਰਾਂ ਉਤੇ ਢਹਿ ਪੈਂਦਾ ਹੈ।
Fareedkot Teekaਹੇ ਭਾਈ! ਜੋ ਗੁਰ ਕੇ ਚਰਨੋਂ ਮੇਂ ਜਾਇ ਕਰ ਲਗਤਾ ਹੈ, ਸੋ ਸਿਰ ਭਲਾ ਪਵਿਤ੍ਰੋਂ ਸੇ ਭੀ ਪਵਿਤ੍ਰ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਉਹ ਸਿਰ ਭਾਗਾਂ ਵਾਲਾ ਹੈ ਪਵਿਤ੍ਰ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਜਾ ਲੱਗਦਾ ਹੈ।ਪਦ ਅਰਥ ਸੀਸੁ = ਸਿਰ। ਪਾਵਨੁ = ਪਵਿਤ੍ਰ। ਜਾਇ = ਜਾ ਕੇ।
SikhNet (Spanish)Bendita la cabeza, oh mi vida, que cae a los Pies del Guru.
ਗੁਰ ਵਿਟਹੁ ਨਾਨਕੁ ਵਾਰਿਆ, ਮੇਰੀ ਜਿੰਦੁੜੀਏ; ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥
gur vittahu naanak vaariaa, meree jindurree; jin har har naam chitere raam |2|
Sant Singh KhalsaNanak is a sacrifice to that Guru, O my soul; the Guru has placed the Name of the Lord, Har, Har, in my mind. ||2||
Manmohan SinghO my soul, Nanak is a sacrifice unto the Guru, who has brought Lord God's Name into his mind.
Manmohan Singh (Punjabi)ਹੇ ਮੇਰੀ ਜਿੰਦੇ! ਨਾਨਕ ਗੁਰਾਂ ਉਤੋਂ ਕੁਰਬਾਨ ਜਾਂਦਾ ਹੈ, ਜਿਨ੍ਹਾਂ ਨੇ ਸੁਆਮੀ ਵਾਹਿਗੁਰੂ ਦਾ ਨਾਮ ਉਸ ਦੇ ਚਿੱਤ ਵਿੱਚ ਲਿਆਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜਿਸ ਨੇ ਹਰਿ ਹਰਿ ਨਾਮ ਚਿੰਤਨ ਕਰਾਇਆ ਹੈ, ਮੈਂ ਤਿਸ ਗੁਰ ਕੇ ਉਪਰ ਸੇ ਬਲਿਹਾਰੇ ਜਾਤਾ ਹੂੰ॥੨॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਨਾਨਕ (ਉਸ) ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ ਪਰਮਾਤਮਾ ਦਾ ਨਾਮ ਚੇਤੇ ਕਰਾਇਆ ਹੈ ॥੨॥ਪਦ ਅਰਥ ਵਿਟਹੁ = ਤੋਂ। ਵਾਰਿਆ = ਕੁਰਬਾਨ ਜਾਂਦਾ ਹੈ। ਚਿਤੇਰੇ = ਚੇਤੇ ਕਰਾਇਆ ਹੈ ॥੨॥
SikhNet (Spanish)En sacrificio, Nanak ofrece su cabeza al Guru, pues Él es quien ha traído el Nombre del Señor, Jar, Jar, a su mente. (2)
ਤੇ ਨੇਤ੍ਰ ਭਲੇ ਪਰਵਾਣੁ ਹਹਿ, ਮੇਰੀ ਜਿੰਦੁੜੀਏ; ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥
te netr bhale paravaan heh, meree jindurree; jo saadhoo satigur dekheh raam |
Sant Singh KhalsaBlessed and approved are those eyes, O my soul, which gaze upon the Holy True Guru.
Manmohan SinghAuspicious and approved are the eyes, O my soul, which see the saintly True Guru.
Manmohan Singh (Punjabi)ਮੁਬਾਰਕ ਅਤੇ ਮਕਬੂਲ ਹਨ ਉਹ ਅੱਖਾਂ, ਹੇ ਮੇਰੇ ਜੀਊੜਿਆ, ਜਿਹੜੀਆਂ ਸੰਤ-ਸਰੂਪ ਸੱਚੇ ਗੁਰਾਂ ਨੂੰ ਵੇਖਦੀਆਂ ਹਨ।
Fareedkot Teekaਹੇ ਭਾਈ! ਜੋ ਸਾਧੂ ਸਤਿਗੁਰੋਂ ਕਾ ਦਰਸਨ ਕਰਤੇ ਹੈਂ, ਸੋ ਨੇਤ੍ਰ ਹਛੇ ਹੈਂ ਅਰ ਪ੍ਰਮਾਣੀਕ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਉਹ ਅੱਖਾਂ ਭਲੀਆਂ ਹਨ ਸਫਲ ਹਨ ਜੋ ਗੁਰੂ ਦਾ ਦਰਸਨ ਕਰਦੀਆਂ ਰਹਿੰਦੀਆਂ ਹਨ।ਪਦ ਅਰਥ ਤੇ ਨੇਤ੍ਰ = ਉਹ ਅੱਖਾਂ। ਪਰਵਾਣੁ = ਕਬੂਲ, ਸਫਲ। ਹਹਿ = ਹਨ {ਬਹੁ-ਵਚਨ}। ਸਾਧੂ = ਗੁਰੂ। ਦੇਖਹਿ = ਵੇਖਦੀਆਂ ਹਨ।
SikhNet (Spanish)Benditos y aprobados son los ojos, oh mi vida, que tienen la Visión del Santo Guru.
ਤੇ ਹਸਤ ਪੁਨੀਤ ਪਵਿਤ੍ਰ ਹਹਿ, ਮੇਰੀ ਜਿੰਦੁੜੀਏ; ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ॥
te hasat puneet pavitr heh, meree jindurree; jo har jas har har lekheh raam |
Sant Singh KhalsaSacred and sanctified are those hands, O my soul, which write the Praises of the Lord, Har, Har.
Manmohan SinghO my soul, sacred and sanctified are those hands, which write down the Lord's praise and the Lord's Name.
Manmohan Singh (Punjabi)ਹੇ ਮੇਰੀ ਜਿੰਦੇ! ਪਾਰਸਾਂ ਅਤੇ ਪਾਵਨ ਹਨ ਉਹ ਹੱਥ ਜਿਹੜੇ ਪ੍ਰਭੂ ਦੀ ਸਿਫ਼ਤ ਅਤੇ ਪ੍ਰਭੂ ਦਾ ਨਾਮ ਲਿਖਦੇ ਹਨ।
Fareedkot Teekaਹੇ ਭਾਈ! ਜੋ ਹਰੇ ਕਰਨੇਹਾਰੇ ਹਰੀ ਕੇ ਜਸ ਕੋ ਹਰ ਪ੍ਰਕਾਰ ਲਿਖਤੇ ਹੈਂ ਸੇ ਹਾਥ ਅਤੀ ਪਵਿਤ੍ਰ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਉਹ ਹੱਥ ਪਵਿਤ੍ਰ ਹਨ ਜੇਹੜੇ ਪਰਮਾਤਮਾ ਦੀ ਸਿਫ਼ਤ-ਸਾਲਾਹ ਲਿਖਦੇ ਰਹਿੰਦੇ ਹਨ।ਪਦ ਅਰਥ ਹਸਤ = {हस्त} ਹੱਥ। ਪੁਨੀਤ = ਪਵਿਤ੍ਰ। ਜਸੁ = ਸਿਫ਼ਤ-ਸਾਲਾਹ। ਲੇਖਹਿ = ਲਿਖਦੇ ਹਨ।
SikhNet (Spanish)Benditas y puras las manos, oh mi vida, que escriben las Palabras de la Alabanza del Señor.
ਤਿਸੁ ਜਨ ਕੇ ਪਗ ਨਿਤ ਪੂਜੀਅਹਿ, ਮੇਰੀ ਜਿੰਦੁੜੀਏ; ਜੋ ਮਾਰਗਿ ਧਰਮ ਚਲੇਸਹਿ ਰਾਮ ॥
tis jan ke pag nit poojeeeh, meree jindurree; jo maarag dharam chaleseh raam |
Sant Singh KhalsaI worship continually the feet of that humble being, O my soul, who walks on the Path of Dharma - the path of righteousness.
Manmohan SinghI ever adore the feet of that person, O my soul, who walks on to the way of righteousness.
Manmohan Singh (Punjabi)ਮੈਂ ਸਦੀਵ ਹੀ ਉਸ ਪੁਰਸ਼ ਦੇ ਪੈਰਾਂ ਦੀ ਪੂਜਾ ਕਰਦਾ ਹਾਂ, ਹੇ ਮੇਰੀ ਜਿੰਦੇ! ਜਿਹੜਾ ਸੱਚਾਈ ਦੇ ਰਸਤੇ ਤੇ ਟੁਰਦਾ ਹੈ।
Fareedkot Teekaਹੇ ਭਾਈ! ਜੋ ਧਰਮ ਕੇ ਰਸਤੇ ਮੇਂ ਚਲਤੇ ਹੈਂ ਤਿਸ ਦਾਸ ਕੇ ਸੋ ਚਰਨ ਨਿਤ੍ਯ ਹੀ ਪੂਜਨੇ ਯੋਗ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ (ਉਹ) ਪੈਰ ਸਦਾ ਪੂਜੇ ਜਾਂਦੇ ਹਨ ਜੇਹੜੇ (ਪੈਰ) ਧਰਮ ਦੇ ਰਾਹ ਉਤੇ ਤੁਰਦੇ ਰਹਿੰਦੇ ਹਨ।ਪਦ ਅਰਥ ਪਗ = ਪੈਰ। ਪੂਜੀਅਹਿ = ਪੂਜੇ ਜਾਂਦੇ ਹਨ। ਮਾਰਗਿ ਧਰਮ = ਧਰਮ ਦੇ ਰਸਤੇ ਉਤੇ। ਚਲੇਸਹਿ = ਚੱਲਣਗੇ, ਚੱਲਦੇ ਹਨ।
SikhNet (Spanish)Oh mi vida, voy a lavar los Pies de aquél ser que camina en el Sendero de la Rectitud.
ਨਾਨਕੁ. ਤਿਨ ਵਿਟਹੁ ਵਾਰਿਆ, ਮੇਰੀ ਜਿੰਦੁੜੀਏ; ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ ॥੩॥
naanak. tin vittahu vaariaa, meree jindurree; har sun har naam maneseh raam |3|
Sant Singh KhalsaNanak is a sacrifice to those, O my soul, who hear of the Lord, and believe in the Lord's Name. ||3||
Manmohan SinghNanak is a sacrifice unto those, O my soul, who hear of God and believe in God's Name.
Manmohan Singh (Punjabi)ਨਾਨਕ ਉਨ੍ਹਾਂ ਉਤੋਂ ਘੋਲੀ ਵੰਞਦਾ ਹੈ, ਹੇ ਮੇਰੀ ਜਿੰਦੜੀਏ! ਜੋ ਵਾਹਿਗੁਰੂ ਬਾਰੇ ਸੁਣਦੇ ਹਨ ਅਤੇ ਵਾਹਿਗੁਰੂ ਦੇ ਨਾਮ ਉਤੇ ਭਰੋਸਾ ਧਾਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੋ ਹਰਿਨਾਮ ਹੀ ਸ੍ਰਵਣ ਕਰਤੇ ਹੈਂ ਔ ਹਰਿਨਾਮ ਹੀ ਮਨਨ ਕਰਤੇ ਹੈਂ, ਮੈਂ ਤਿਨ ਕੇ ਊਪਰ ਸੇ ਬਲਿਹਾਰ ਜਾਤਾ ਹੂੰ॥੩॥☬ਅਬ ਭਗਤੋਂ ਕਾ ਨਿਸਚਾ ਦਿਖਾਵਤੇ ਹੈਂ:
Prof. Sahib Singhਹੇ ਮੇਰੀ ਸੋਹਣੀ ਜਿੰਦੇ! ਨਾਨਕ ਉਹਨਾਂ (ਵਡ-ਭਾਗੀ) ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਹਨ (ਜੀਵਨ-ਅਧਾਰ ਬਣਾ ਲੈਂਦੇ ਹਨ) ॥੩॥ਪਦ ਅਰਥ ਸੁਣਿ = ਸੁਣ ਕੇ। ਮਨੇਸਹਿ = ਮੰਨਦੇ ਹਨ, ਮੰਨਣਗੇ ॥੩॥
SikhNet (Spanish)Nanak ofrece su ser en sacrificio a aquéllos que, escuchando el Nombre del Señor, creen en Él. (3)
ਧਰਤਿ ਪਾਤਾਲੁ ਆਕਾਸੁ ਹੈ, ਮੇਰੀ ਜਿੰਦੁੜੀਏ; ਸਭ ਹਰਿ ਹਰਿ ਨਾਮੁ ਧਿਆਵੈ ਰਾਮ ॥
dharat paataal aakaas hai, meree jindurree; sabh har har naam dhiaavai raam |
Sant Singh KhalsaThe earth, the nether regions of the underworld, and the Akaashic ethers, O my soul, all meditate on the Name of the Lord, Har, Har.
Manmohan SinghThe earth, nether-world and firmament, O my soul, all meditate on the Lord master's Name.
Manmohan Singh (Punjabi)ਮਾਤਲੋਕ, ਪਾਤਾਲ ਅਤੇ ਅਸਮਾਨ, ਹੇ ਮੇਰੀ ਜਿੰਦੇ! ਸਾਰੇ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰਦੇ ਹਨ।
Fareedkot Teekaਹੇ ਭਾਈ! ਧਰਤੀ ਪਤਾਲ ਅਰ ਅਕਾਸ ਏਹ ਸਭ ਹਰਿ ਹਰਿ ਨਾਮ ਕਾ ਧਿਆਉਨਾ ਕਰਤੇ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਧਰਤੀ, ਪਾਤਾਲ, ਆਕਾਸ਼-ਹਰੇਕ ਹੀ ਪਰਮਾਤਮਾ ਦਾ ਨਾਮ ਸਿਮਰ ਰਿਹਾ ਹੈ।
SikhNet (Spanish)Oh mi vida, la tierra, el cielo y los mundos bajos habitan en el Nombre del Señor.
ਪਉਣੁ ਪਾਣੀ ਬੈਸੰਤਰੋ, ਮੇਰੀ ਜਿੰਦੁੜੀਏ; ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥
paun paanee baisantaro, meree jindurree; nit har har har jas gaavai raam |
Sant Singh KhalsaWind, water and fire, O my soul, continually sing the Praises of the Lord, Har, Har, Har.
Manmohan SinghThe wind, the water and the fire, O my soul, ever hymn the praise of Lord God, the Master.
Manmohan Singh (Punjabi)ਹਵਾ, ਜਲ ਅਤੇ ਅੱਗ ਹੇ ਮੇਰੀ ਜਿੰਦੜੀਏ, ਸਦਾ ਹੀ, ਸੁਆਮੀ ਵਾਹਿਗੁਰੂ ਮਾਲਕ ਦੀ ਕੀਰਤੀ ਗਾਇਨ ਕਰਦੇ ਹਨ।
Fareedkot Teekaਹੇ ਭਾਈ! ਪਉਨ ਅਰ ਪਾਨੀ ਪੁਨਾ ਜੋ ਅਗਨੀ ਹੈ, ਸੋ ਸਭ ਤੀਨੋਂ ਕਾਲ ਮੇਂ ਹਰੀ ਕੇ ਜਸ ਕੌ ਗਾਵਤੇ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਹਵਾ ਪਾਣੀ, ਅੱਗ-ਹਰੇਕ ਤੱਤ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਰਿਹਾ ਹੈ।ਪਦ ਅਰਥ ਪਉਣੁ = ਹਵਾ। ਬੈਸੰਤਰੋ = ਬੈਸੰਤਰੁ, ਅੱਗ। ਜਸੁ = ਸਿਫ਼ਤ-ਸਾਲਾਹ ਦਾ ਗੀਤ।
SikhNet (Spanish)El aire, el agua y el fuego también están para recitar la bella Alabanza del Señor.
ਵਣੁ ਤ੍ਰਿਣੁ ਸਭੁ ਆਕਾਰੁ ਹੈ, ਮੇਰੀ ਜਿੰਦੁੜੀਏ; ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ॥
van trin sabh aakaar hai, meree jindurree; mukh har har naam dhiaavai raam |
Sant Singh KhalsaThe woods, the meadows and the whole world, O my soul, chant with their mouths the Lord's Name, and meditate on the Lord.
Manmohan SinghThe woods, the grass blades and the whole world, O my soul, utter with their mouth the Lord Master's Name.
Manmohan Singh (Punjabi)ਜੰਗਲ, ਘਾਹ ਦੀਆਂ ਤਿੜਾਂ ਅਤੇ ਸਾਰਾ ਜਹਾਨ, ਹੇ ਮੇਰੀ ਜਿੰਦੜੀਏ! ਆਪਣੇ ਮੂੰਹ ਨਾਲ ਪ੍ਰਭੂ-ਪ੍ਰਮੇਸ਼ਵਰ ਦਾ ਨਾਮ ਉਚਾਰਨ ਕਰਦੇ ਹਨ।
Fareedkot Teekaਹੇ ਭਾਈ! ਜਿਤਨਾ ਬਨ ਤ੍ਰਿਨ ਅਰ ਸਭ ਪ੍ਰਕਾਰ ਕਾ ਅਕਾਰ ਹੈ, ਸੋ ਸਭ ਮੁਖ ਕਰ ਕੇ ਹਰਿ ਹਰਿ ਨਾਮ ਕੋ ਧਿਆਉਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜੰਗਲ, ਘਾਹ, ਇਹ ਸਾਰਾ ਦਿੱਸਦਾ ਸੰਸਾਰ-ਆਪਣੇ ਮੂੰਹ ਨਾਲ ਹਰੇਕ ਹੀ ਪਰਮਾਤਮਾ ਦਾ ਨਾਮ ਜਪ ਰਿਹਾ ਹੈ।ਪਦ ਅਰਥ ਵਣੁ = ਜੰਗਲ। ਤ੍ਰਿਣੁ = ਘਾਹ। ਸਭੁ = ਸਾਰਾ। ਆਕਾਰੁ = ਦਿੱਸਦਾ ਸੰਸਾਰ। ਮੁਖਿ = ਮੂੰਹ ਨਾਲ।
SikhNet (Spanish)Los bosques, la maleza y el mundo entero vive en el Señor.
ਨਾਨਕ. ਤੇ ਹਰਿ ਦਰਿ ਪੈਨੑਾਇਆ, ਮੇਰੀ ਜਿੰਦੁੜੀਏ; ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥੪॥
naanak. te har dar painaaeaa, meree jindurree; jo guramukh bhagat man laavai raam |4|4|
Sant Singh KhalsaO Nanak, one who, as Gurmukh, focuses his consciousness on the Lord's devotional worship - O my soul, he is robed in honor in the Court of the Lord. ||4||4||
Manmohan SinghNanak, he who fixes his mind, through the Guru, on Lord's devotional service, O my soul, is robed in the God's court.
Manmohan Singh (Punjabi)ਨਾਨਕ, ਜੋ ਗੁਰਾਂ ਦੁਆਰੇ, ਆਪਣਾ ਚਿੱਤ ਸਾਈਂ ਦੀ ਪ੍ਰੇਮਮਈ-ਸੇਵਾ ਅੰਦਰ ਜੋੜਦਾ ਹੈ, ਹੇ ਮੇਰੀ ਜਿੰਦੜੀਏ ਉਸ ਨੂੰ ਵਾਹਿਗੁਰੂ ਦੇ ਦਰਬਾਰ ਵਿੱਚ ਇਜ਼ਤ ਦੀ ਪੁਸ਼ਾਕ ਪਹਿਨਾਈ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੋ ਗੁਰਮੁਖਿ ਹੋ ਕਰ ਕੇ ਭਗਤੀ ਮੇਂ ਮਨ ਕੋ ਲਗਾਉਤਾ ਹੈ, ਤਿਨ ਸੰਤੋਂ ਕਾ ਸਮਦਾਉ ਹਰਿ ਕੇ ਦਰਬਾਰ ਮੇਂ (ਪੈਨਾਇਆ) ਗਿਆ ਹੈ, ਭਾਵ ਪਤਿ ਪਾਉਤਾ ਹੈ॥੪॥੪॥
Prof. Sahib Singhਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜੇਹੜਾ ਜੇਹੜਾ ਜੀਵ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਵਿਚ ਆਪਣਾ ਮਨ ਜੋੜਦਾ ਹੈ, ਉਹ ਸਾਰੇ ਪਰਾਮਤਮਾ ਦੇ ਦਰ ਤੇ ਸਤਕਾਰੇ ਜਾਂਦੇ ਹਨ ॥੪॥੪॥ਪਦ ਅਰਥ ਨਾਨਕ = ਹੇ ਨਾਨਕ! ਤੇ = (ਬਹੁ-ਵਚਨ) ਉਹ ਬੰਦੇ। ਦਰਿ = ਦਰ ਉਤੇ। ਪੈਨ੍ਹ੍ਹਾਇਆ = (ਸਿਰੋਪਾ) ਪਹਿਨਾਏ ਜਾਂਦੇ ਹਨ, ਸਤਕਾਰੇ ਜਾਂਦੇ ਹਨ। ਜੋ = ਜੋ ਜੋ, ਜੇਹੜਾ ਜੇਹੜਾ। ਭਗਤਿ ਮਨੁ ਲਾਵੈ = ਭਗਤੀ ਵਿਚ ਮਨ ਜੋੜਦਾ ਹੈ ॥੪॥੪॥
SikhNet (Spanish)Dice Nanak, aquél que voltea sus ojos a Dios y dedica su mente a su Señor, es investido en la Corte Divina. (4-4)