ਬਿਹਾਗੜਾ ਮਹਲਾ ੪ ॥
bihaagarraa mahalaa 4 | Ang 540
Sant Singh KhalsaBihaagraa, Fourth Mehl:
Manmohan SinghBihagra 4th Guru.
Manmohan Singh (Punjabi)ਬਿਹਾਗੜਾ ਚੌਥੀ ਪਾਤਸ਼ਾਹੀ।
SikhNet (Spanish)Bijagra, Mejl Guru Ram Das, Cuarto Canal Divino.
ਜਿਨ ਹਰਿ ਹਰਿ ਨਾਮੁ. ਨ ਚੇਤਿਓ, ਮੇਰੀ ਜਿੰਦੁੜੀਏ; ਤੇ ਮਨਮੁਖ ਮੂੜ ਇਆਣੇ ਰਾਮ ॥
jin har har naam. na chetio, meree jindurree; te manamukh moorr eaane raam | Ang 540
Sant Singh KhalsaThose who do not remember the Name of the Lord, Har, Har, O my soul - those self-willed manmukhs are foolish and ignorant.
Manmohan SinghThey, who remember not the Name of the Lord Master, O my soul, are perverse, stupid and ignorant.
Manmohan Singh (Punjabi)ਜੋ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਨਹੀਂ ਕਰਦੇ, ਹੇ ਮੇਰੇ ਜੀਵੜਿਆਂ ਮਨਮੁਖ, ਮੱਤ-ਹੀਨ ਅਤੇ ਬੇਸਮਝ ਹਨ।
Fareedkot Teekaਹੇ ਭਾਈ! ਜਿਨੋਂ ਨੇ ਮਨ ਬਾਣੀ ਕਰ ਕੇ ਹਰਿ ਨਾਮ ਚੇਤਨ ਨਹੀਂ ਕੀਆ ਸੋ ਮਨਮੁਖ ਮੂਰਖੋਂ ਮੇਂ ਭੀ ਬਾਲਕ ਹੈਂ, ਭਾਵ ਅਤੀ ਮੂਰਖ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ (ਕਦੇ) ਪਰਮਾਤਮਾ ਦਾ ਨਾਮ ਚੇਤੇ ਨਹੀਂ ਕੀਤਾ, ਉਹ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੂਰਖ ਹਨ ਅੰਞਾਣ ਹਨ।ਪਦ ਅਰਥ ਚੇਤਿਓ = ਸਿਮਰਿਆ, ਚੇਤੇ ਕੀਤਾ। ਤੇ = {ਬਹੁ-ਵਚਨ} ਉਹ ਬੰਦੇ। ਮਨਮੁਖ = ਆਪਣੇ ਮਨ ਵਲ ਹੀ ਮੂੰਹ ਰੱਖਣ ਵਾਲੇ। ਮੂੜ = ਮੂਰਖ।
SikhNet (Spanish)Los que se olvidan del Nombre del Señor, oh mi vida, esos arrogantes Manmukjs son ignorantes y desdichados.
ਜੋ ਮੋਹਿ ਮਾਇਆ ਚਿਤੁ ਲਾਇਦੇ, ਮੇਰੀ ਜਿੰਦੁੜੀਏ; ਸੇ ਅੰਤਿ ਗਏ ਪਛੁਤਾਣੇ ਰਾਮ ॥
jo mohi maaeaa chit laaeide, meree jindurree; se ant ge pachhutaane raam | Ang 540
Sant Singh KhalsaThose who attach their consciousness to emotional attachment and Maya, O my soul, depart regretfully in the end.
Manmohan SinghThey who attach their mind to temporal love and worldly valuables, O my soul, regretfully depart in the end.
Manmohan Singh (Punjabi)ਜਿਹੜੇ ਆਪਣੇ ਮਨ ਨੂੰ ਸੰਸਾਰੀ ਮਮਤਾ, ਅਤੇ ਦੁਨਿਆਵੀ ਪਦਾਰਥਾਂ ਨਾਲ ਜੋੜਦੇ ਹਨ, ਹੇ ਮੇਰੇ ਜੀਊੜਿਆ! ਉਹ ਅਖ਼ੀਰ ਨੂੰ ਅਫ਼ਸੋਸ ਕਰਦੇ ਹੋਏ (ਇਸ ਜਹਾਨੋ) ਟੁਰ ਜਾਂਦੇ ਹਨ।
Fareedkot Teekaਹੇ ਭਾਈ! ਮੋਹ ਕਰ ਕੇ ਜੋ ਮਾਇਆ ਮੇਂ ਚਿਤ ਕੋ ਲਗਾਉਤੇ ਹੈਂ, ਸੋ (ਅੰਤਿ) ਜਮ ਕੇ ਦ੍ਵਾਰੇ ਪਰ ਗਏ ਹੂਏ ਪਛਤਾਉਤੇ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਆਪਣਾ ਮਨ ਜੋੜੀ ਰੱਖਦੇ ਹਨ ਉਹ ਅਖ਼ੀਰ ਵੇਲੇ (ਇਥੋਂ) ਹੱਥ ਮਲਦੇ ਜਾਂਦੇ ਹਨ।ਪਦ ਅਰਥ ਮੋਹਿ = ਮੋਹ ਵਿਚ। ਸੇ = {ਬਹੁ-ਵਚਨ} ਉਹ। ਅੰਤਿ = ਅਖ਼ੀਰ ਵੇਲੇ।
SikhNet (Spanish)Los que fijan su mente en el deseo y en Maya dejan este mundo lamentándose al final.
ਹਰਿ ਦਰਗਹ ਢੋਈ. ਨਾ ਲਹਨੑਿ, ਮੇਰੀ ਜਿੰਦੁੜੀਏ; ਜੋ ਮਨਮੁਖ ਪਾਪਿ ਲੁਭਾਣੇ ਰਾਮ ॥
har daragah dtoee. naa lehana, meree jindurree; jo manamukh paap lubhaane raam | Ang 540
Sant Singh KhalsaThey find no place of rest in the Court of the Lord, O my soul; those self-willed manmukhs are deluded by sin.
Manmohan SinghThe perverse persons, who are deluded by sin, O my soul, find no place of rest in God's court.
Manmohan Singh (Punjabi)ਮਨਮੱਤੀਏ ਪੁਰਸ਼, ਜਿਨ੍ਹਾਂ ਨੂੰ ਗੁਨਾਹਾਂ ਨੇ ਲੁਭਾ ਲਿਆ ਹੋਇਆ ਹੈ, ਹੇ ਮੇਰੇ ਜੀਊੜਿਆ! ਉਹ ਰੱਬ ਦੇ ਦਰਬਾਰ ਅੰਦਰ ਆਰਾਮ ਦੀ ਥਾਂ ਨਹੀਂ ਪਾਉਂਦੇ।
Fareedkot Teekaਹੇ ਮੇਰੇ ਭਾਈ! ਮਨਮੁਖਤਾ ਕਰ ਕੇ ਜੋ ਪਾਪੋਂ ਮੇਂ ਲੋਭਾਏ ਸੋ ਹਰਿ ਕੇ ਦੁਆਰ ਪਰ (ਢੋਈ), ਭਾਵ ਖਲੋਣੇ ਕੋ ਜਗਾ ਵਾ ਆਸਰਾ ਨਹੀਂ ਲੇਤੇ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਜੇਹੜੇ ਮਨੁੱਖ (ਸਦਾ) ਪਾਪ-ਕਰਮ ਵਿਚ ਫਸੇ ਰਹਿੰਦੇ ਹਨ ਉਹ ਪਰਮਾਤਮਾ ਦੀ ਦਰਗਾਹ ਵਿਚ ਆਸਰਾ ਪ੍ਰਾਪਤ ਨਹੀਂ ਕਰ ਸਕਦੇ।ਪਦ ਅਰਥ ਢੋਈ = ਆਸਰਾ, ਥਾਂ। ਲਹਨ੍ਹ੍ਹਿ = ਲੈਂਦੇ {ਬਹੁ-ਵਚਨ}। ਪਾਪਿ = ਪਾਪ ਵਿਚ।
SikhNet (Spanish)Los que son engañados por el error no encuentran Santuario en la Corte del Señor,
ਜਨ ਨਾਨਕ. ਗੁਰ ਮਿਲਿ ਉਬਰੇ, ਮੇਰੀ ਜਿੰਦੁੜੀਏ; ਹਰਿ ਜਪਿ ਹਰਿ ਨਾਮਿ ਸਮਾਣੇ ਰਾਮ ॥੧॥
jan naanak. gur mil ubare, meree jindurree; har jap har naam samaane raam |1| Ang 540
Sant Singh KhalsaO servant Nanak, those who meet the Guru are saved, O my soul; chanting the Name of the Lord, they are absorbed in the Name of the Lord. ||1||
Manmohan SinghSays slave Nanak, they who meet the Guru and meditate over God, are saved, O my soul, and are absorbed in God's Name.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਜੋ ਗੁਰਾਂ ਨੂੰ ਮਿਲਦੇ ਹਨ, ਅਤੇ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਹਨ, ਉਹ ਤਰ ਜਾਂਦੇ ਹਨ, ਹੇ ਮੇਰੀ ਜਿੰਦੇ! ਅਤੇ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ ਜਨੋਂ! ਗੁਰਮਖਿ ਜਨ ਜਮ ਤਾੜਨਾ ਸੇ ਬਚੇ ਹੈਂ ਅਰ ਹਰੀ ਕਾ ਜਪ ਕਰ ਤਿਸ ਹਰੀ ਬਿਆਪਕ ਨਾਮੀ ਮੇਂ ਅਭੇਦ ਹੂਏ ਹੈਂ॥੧॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੂੰ ਮਿਲ ਕੇ (ਵਡ-ਭਾਗੀ ਮਨੁੱਖ ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ (ਕਿਉਂਕਿ ਉਹ) ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦੇ ਹਨ ॥੧॥ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਉਬਰੇ = (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ। ਨਾਮਿ = ਨਾਮ ਵਿਚ ॥੧॥
SikhNet (Spanish)pero los que son emancipados por el Guru y habitan en el Señor, se inmergen en Su Nombre. (1)
ਸਭਿ ਜਾਇ ਮਿਲਹੁ ਸਤਿਗੁਰੂ ਕਉ, ਮੇਰੀ ਜਿੰਦੁੜੀਏ; ਜੋ ਹਰਿ ਹਰਿ ਨਾਮੁ ਦ੍ਰਿੜਾਵੈ ਰਾਮ ॥
sabh jaae milahu satiguroo kau, meree jindurree; jo har har naam drirraavai raam | Ang 540
Sant Singh KhalsaGo, everyone, and meet the True Guru; O my soul, He implants the Name of the Lord, Har, har, within the heart.
Manmohan SinghGo ye all and meet the True Guru, O my soul, who fixes the Lord God's Name in the heart.
Manmohan Singh (Punjabi)ਤੁਸੀਂ ਸਾਰੇ ਜਣੇ ਜਾ ਕੇ ਸੱਚੇ ਗੁਰਾਂ ਨੂੰ ਮਿਲੋ। ਹੇ ਮੇਰੀ ਜਿੰਦੇ! ਜੋ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਦਿਲ ਅੰਦਰ ਪੱਕਾ ਕਰਦੇ ਹਨ।
Fareedkot Teekaਹੇ ਭਾਈ! ਜੋ ਸਤਗੁਰ ਮਨ ਬਾਣੀ ਕਰ ਹਰਿ ਨਾਮ ਦ੍ਰਿਢ ਕਰਾਉਤਾ ਹੈ ਤਿਸ ਸਤਗੁਰੂ ਕੋ ਸਭ ਕੋਈ ਜਾਇ ਕਰ ਮਿਲਹੁ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਸਾਰੇ ਗੁਰੂ ਨੂੰ ਜਾ ਮਿਲੋ ਕਿਉਂਕਿ ਉਹ (ਗੁਰੂ) ਪਰਮਾਤਮਾ ਦਾ ਨਾਮ ਹਿਰਦੇ ਵਿਚ ਪੱਕਾ ਕਰ ਦੇਂਦਾ ਹੈ।ਪਦ ਅਰਥ ਸਭਿ = ਸਾਰੇ। ਜਾਇ = ਜਾ ਕੇ। ਕਉ = ਨੂੰ।
SikhNet (Spanish)Vayan todos ustedes y encuentren al Guru Verdadero pues les traerá el Nombre del Señor.
ਹਰਿ ਜਪਦਿਆ ਖਿਨੁ ਢਿਲ. ਨ ਕੀਜਈ, ਮੇਰੀ ਜਿੰਦੁੜੀਏ; ਮਤੁ ਕਿ ਜਾਪੈ. ਸਾਹੁ ਆਵੈ ਕਿ ਨ ਆਵੈ. ਰਾਮ ॥
har japadiaa khin dtil. na keejee, meree jindurree; mat ki jaapai. saahu aavai ki na aavai. raam | Ang 540
Sant Singh KhalsaDo not hesitate for an instant - meditate on the Lord, O my soul; who knows whether he shall draw another breath?
Manmohan SinghMake not a moment's delay in contemplating over God, O my soul, as who knows whether mortal shall draw or draw not another breath?
Manmohan Singh (Punjabi)ਵਾਹਿਗੁਰੂ ਦਾ ਸਿਮਰਨ ਕਰਨ ਅੰਦਰ ਇਕ ਮੁਹਤ ਭਰ ਦੀ ਭੀ ਦੇਰੀ ਨਾਂ ਕਰ, ਹੇ ਮੇਰੀ ਆਤਮਾਂ! ਕੀ ਮਲੂਮ ਹੈ ਕਿ ਪ੍ਰਾਣੀ ਨੂੰ ਅਗਲਾ ਸੁਆਸ ਆਊਗਾ ਕਿ ਆਊਗਾ ਹੀ ਨਹੀਂ।
Fareedkot Teekaਹੇ ਮੇਰੀ ਜਿੰਦੜੀ! ਹਰਿ ਕੇ ਜਪਨੇ ਮੇਂ ਖਿਨ ਮਾਤ੍ਰ ਭੀ ਦੇਰੀ ਨ ਕਰੀਏ ਨ ਜਾਨੈ ਦੂਸਰਾ ਸ੍ਵਾਸ ਅੰਦਰ ਆਵੈਗਾ ਯਾ ਨਹੀਂ ਆਵੇਗਾ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪਦਿਆਂ ਰਤਾ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ। ਕੀਹ ਪਤਾ ਹੈ! ਮਤਾਂ ਅਗਲਾ ਸਾਹ ਲਿਆ ਜਾਏ ਜਾਂ ਨਾਹ ਲਿਆ ਜਾਏ।ਪਦ ਅਰਥ ਕੀਜਈ = ਕਰਨੀ ਚਾਹੀਦੀ। ਮਤੁ = ਮਤਾਂ, ਇਹ ਨਾਹ ਹੋਵੇ। ਕਿ ਜਾਪੈ = ਕੀਹ ਪਤਾ ਹੈ? ਕਿ = ਜਾਂ।
SikhNet (Spanish)No tarden en alabar al Señor, ya que no saben cuando será su último aliento.
ਸਾ ਵੇਲਾ ਸੋ ਮੂਰਤੁ ਸਾ ਘੜੀ; ਸੋ ਮੁਹਤੁ ਸਫਲੁ ਹੈ, ਮੇਰੀ ਜਿੰਦੁੜੀਏ; ਜਿਤੁ ਹਰਿ ਮੇਰਾ. ਚਿਤਿ ਆਵੈ ਰਾਮ ॥
saa velaa so moorat saa gharree; so muhat safal hai, meree jindurree; jit har meraa. chit aavai raam | Ang 540
Sant Singh KhalsaThat time, that moment, that instant, that second is so fruitful, O my soul, when my Lord comes into my mind.
Manmohan SinghThat time, that instant, that moment and that trice are profitable, O my soul, when my God comes into my mind.
Manmohan Singh (Punjabi)ਉਹ ਸਮਾਂ, ਉਹ ਬਿੰਦ, ਉਹ ਲਮ੍ਹਾ ਅਤੇ ਉਹ ਖਿਣ ਲਾਭਦਾਇਕ ਹਨ, ਹੇ ਮੇਰੇ ਜੀਊੜਿਆ! ਜਦ ਮੇਰਾ ਵਾਹਿਗੁਰੂ ਮੇਰਾ ਵਾਹਿਗੁਰੂ ਮੇਰੇ ਅੰਦਰ-ਆਤਮੇ ਆਉਂਦਾ ਹੈ।
Fareedkot Teekaਹੇ ਮੇਰੀ ਜਿੰਦੜੀ! ਜਿਸ ਮੇਂ ਮੇਰਾ ਹਰਿ ਬਿਆਪਕ ਚਿਤ ਵਿਖੇ ਆਵੈ ਸੋ ਸਮ੍ਯ ਸੋ ਮਹੂਰਤ ਸੋ ਘੜੀ ਸੋ (ਮੁਹਤੁ) ਆਧੀ ਘੜੀ ਸਫਲੀ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਉਹ ਵੇਲਾ ਭਾਗਾਂ ਵਾਲਾ ਹੈ, ਉਹ ਘੜੀ ਭਾਗਾਂ ਵਾਲੀ ਹੈ, ਉਹ ਸਮਾ ਭਾਗਾਂ ਵਾਲਾ ਹੈ, ਜਿਸ ਵੇਲੇ ਪਿਆਰਾ ਪਰਮਾਤਮਾ ਚਿੱਤ ਵਿਚ ਆ ਵੱਸਦਾ ਹੈ।ਪਦ ਅਰਥ ਮੂਰਤੁ = ਮਹੂਰਤ, ਸਮਾ। ਮੁਹਤੁ = ਮਹੂਰਤ, ਸਮਾ। ਸਫਲੁ = ਫਲ ਦੇਣ ਵਾਲਾ, ਭਾਗਾਂ ਵਾਲਾ। ਜਿਤੁ = ਜਿਸ (ਸਮੇ) ਵਿਚ। ਚਿਤਿ = ਚਿੱਤ ਵਿਚ।
SikhNet (Spanish)Bendito, bendito es el maravilloso instante en el que uno recuerda a Dios.
ਜਨ ਨਾਨਕ. ਨਾਮੁ ਧਿਆਇਆ, ਮੇਰੀ ਜਿੰਦੁੜੀਏ; ਜਮਕੰਕਰੁ ਨੇੜਿ. ਨ ਆਵੈ ਰਾਮ ॥੨॥
jan naanak. naam dhiaaeaa, meree jindurree; jamakankar nerr. na aavai raam |2| Ang 540
Sant Singh KhalsaServant Nanak has meditated on the Naam, the Name of the Lord, O my soul, and now, the Messenger of Death does not draw near him. ||2||
Manmohan SinghAttendant Nanak has meditated on the Lord's name, O my soul and now, the death's myrmidon draws not near him.
Manmohan Singh (Punjabi)ਸੇਵਕ ਨਾਨਕ ਨੇ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਹੈ, ਹੇ ਮੇਰੀ ਜਿੰਦੜੀਏ! ਅਤੇ ਹੁਣ ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੀ ਜਿੰਦੜੀ! ਜਿਨੋਂ ਨੇ ਨਾਮ ਕਾ ਧਿਆਉਣਾ ਕੀਆ ਹੈ ਜਮ ਕਾ ਦੂਤ ਤਿਨ ਕੇ ਨਿਕਟ ਨਹੀਂ ਆਉਤਾ ਹੈ॥੨॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ (ਹਰ ਵੇਲੇ) ਸਿਮਰਿਆ ਹੈ, ਜਮ ਦੂਤ ਉਸ ਦੇ ਨੇੜੇ ਨਹੀਂ ਢੁੱਕਦਾ (ਮੌਤ ਦਾ ਡਰ ਉਸ ਨੂੰ ਪੋਹ ਨਹੀਂ ਸਕਦਾ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ) ॥੨॥ਪਦ ਅਰਥ ਕੰਕਰੁ = {किंकर} ਦਾਸ, ਸੇਵਕ। ਜਮ-ਕੰਕਰੁ = ਜਮ ਦਾ ਦਾਸ, ਜਮਦੂਤ ॥੨॥
SikhNet (Spanish)Nanak ha vivido en el Nombre del Señor y los mensajeros de la muerte no lo tocan. (2)
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ, ਮੇਰੀ ਜਿੰਦੁੜੀਏ; ਸੋ ਡਰੈ ਜਿਨਿ ਪਾਪ ਕਮਤੇ ਰਾਮ ॥
har vekhai sunai nit sabh kichh, meree jindurree; so ddarai jin paap kamate raam | Ang 540
Sant Singh KhalsaThe Lord continually watches, and hears everything, O my soul; he alone is afraid, who commits sins.
Manmohan SinghGod ever beholds and hears everything, O my soul and he alone is afraid who commits sins.
Manmohan Singh (Punjabi)ਵਾਹਿਗੁਰੂ ਸਦਾ ਹੀ ਸਾਰਾ ਕੁਛ ਦੇਖਦਾ ਅਤੇ ਸੁਣਦਾ ਹੈ ਹੇ ਮੇਰੀ ਜਿੰਦੜੀਏ! ਕੇਵਲ ਉਸ ਨੂੰ ਹੀ ਭੈ ਵਿਆਪਕਦਾ ਹੈ ਜੋ ਗੁਨਾਹ ਕਰਦਾ ਹੈ।
Fareedkot Teekaਜਿਸ ਨੇ ਪਾਪ ਕਮਾਏ ਹੈਂ, ਸੋ ਡਰੈ ਵਾ ਡਰਤਾ ਹੈ, ਹਰਿ ਦੇਖਤਾ ਸੁਨਤਾ ਨਿਤਪ੍ਰਤੀ ਸਭ ਕਿਛ ਜਾਨਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! (ਜੇਹੜੇ ਕੰਮ ਅਸੀਂ ਕਰਦੇ ਹਾਂ, ਜੇਹੜੇ ਬੋਲ ਅਸੀਂ ਬੋਲਦੇ ਹਾਂ) ਪਰਮਾਤਮਾ ਉਹ ਸਭ ਕੁਝ ਸਦਾ ਵੇਖਦਾ ਰਹਿੰਦਾ ਹੈ, ਤੇ, ਸੁਣਦਾ ਰਹਿੰਦਾ ਹੈ।ਪਦ ਅਰਥ ਵੇਖੈ = ਵੇਖਦਾ ਹੈ। ਸੁਣੈ = ਸੁਣਦਾ ਹੈ। ਜਿਨਿ = ਜਿਸ (ਮਨੁੱਖ) ਨੇ। ਕਮਤੇ = ਕਮਾਏ।
SikhNet (Spanish)El Señor ve y escucha todo siempre, oh mi vida, y sólo tiene miedo aquél que traiciona su Conciencia.
ਜਿਸੁ ਅੰਤਰੁ ਹਿਰਦਾ ਸੁਧੁ ਹੈ, ਮੇਰੀ ਜਿੰਦੁੜੀਏ; ਤਿਨਿ ਜਨਿ. ਸਭਿ ਡਰ ਸੁਟਿ ਘਤੇ ਰਾਮ ॥
jis antar hiradaa sudh hai, meree jindurree; tin jan. sabh ddar sutt ghate raam | Ang 540
Sant Singh KhalsaOne whose heart is pure within, O my soul, casts off all his fears.
Manmohan SinghThe man, whose heart is pure from within him, O my soul, casts off all his fears.
Manmohan Singh (Punjabi)ਜਿਸ ਇਨਸਾਨ ਦਾ ਦਿਲ ਅੰਦਰੋਂ ਪਵਿੱਤ੍ਰ ਹੈ, ਹੇ ਮੇਰੀ ਜਿੰਦੇ! ਉਹ ਆਪਣੇ ਸਾਰੇ ਤ੍ਰਾਸਾਂ ਨੂੰ ਪਰ੍ਹੇ ਸੁੱਟ ਦਿੰਦਾ ਹੈ।
Fareedkot Teekaਹੇ ਮੇਰੀ ਜਿੰਦੁੜੀ! ਜਿਨ ਕਾ ਅੰਦਰ ਸੇ ਅੰਤਸ਼ਕਰਣ ਸੁਧ ਹੈ ਤਿਨੋਂ ਨੇ ਜਿਤਨੇ ਡਰ ਹੈਂ, ਸੋ ਸਭ ਸੁਟ ਘਤੇ, ਭਾਵ ਦੂਰ ਕਰ ਦੀਏ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਸ (ਮਨੁੱਖ) ਦਾ ਅੰਦਰਲਾ ਹਿਰਦਾ ਪਵਿਤ੍ਰ ਹੈ, ਉਸ ਮਨੁੱਖ ਨੇ ਸਾਰੇ ਡਰ ਲਾਹ ਦਿੱਤੇ ਹੁੰਦੇ ਹਨ। ਜਿਸ ਮਨੁੱਖ ਨੇ (ਸਾਰੀ ਉਮਰ) ਪਾਪ ਕਮਾਏ ਹੁੰਦੇ ਹਨ, ਉਹ ਡਰਦਾ ਹੈ।ਪਦ ਅਰਥ ਅੰਤਰੁ ਹਿਰਦਾ = ਅੰਦਰਲਾ ਹਿਰਦਾ। ਤਿਨਿ = ਉਸ ਨੇ। ਜਨਿ = ਜਨ ਨੇ। ਤਿਨਿ ਜਨਿ = ਉਸ ਮਨੁੱਖ ਨੇ। ਸਭਿ = ਸਾਰੇ। ਨਾਮਿ = ਨਾਮ ਵਿਚ।
SikhNet (Spanish)Pero el que tiene su corazón puro, se deshace de sus temores,
ਹਰਿ ਨਿਰਭਉ ਨਾਮਿ ਪਤੀਜਿਆ, ਮੇਰੀ ਜਿੰਦੁੜੀਏ; ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ ॥
har nirbhau naam pateejiaa, meree jindurree; sabh jhakh maaran dusatt kupate raam | Ang 540
Sant Singh KhalsaOne who has faith in the Fearless Name of the Lord, O my soul - all his enemies and attackers speak against him in vain.
Manmohan SinghAll the villains and contendents prate in vain against him, O my soul, who has faith in the Lord's fearless Name.
Manmohan Singh (Punjabi)ਜਿਸ ਦਾ ਭੈ-ਰਹਿਤ ਸੁਆਮੀ ਦੇ ਨਾਮ ਉਤੇ ਨਿਸਚਾ ਹੈ, ਹੇ ਮੇਰੀ ਜਿੰਦੜੀਏ! ਉਸ ਖਿਲਾਫ ਸਾਰੇ ਗੁੰਡੇ ਅਤੇ ਹੁੱਜਤੀ ਬੇਫ਼ਾਇਦਾ ਬਕਵਾਸ ਹਨ।
Fareedkot Teekaਹੇ ਮੇਰੀ ਜਿੰਦੜੀ! ਜਿਨਾਂ ਕਾ ਮਨੁ ਹਰਿ ਨਿਰਭਉ ਨਾਮੀ ਮੇਂ ਪਤਿਆਇਆ ਹੈ, ਉਸ ਕੇ ਨਿੰਦਕ ਦੁਸਟ ਕੁਪਤੇ ਝਖ ਮਾਰਤੇ ਹੈਂ, ਪਰੰਤੂ ਤਿਨ ਕਾ ਕੁਛ ਬਿਗੜਤਾ ਨਹੀਂ ਹੈ॥
Prof. Sahib Singhਜੇਹੜਾ ਮਨੁੱਖ ਨਿਰਭਉ ਪਰਮਾਤਮਾ ਦੇ ਨਾਮ ਵਿਚ ਗਿੱਝ ਜਾਂਦਾ ਹੈ, (ਕਾਮਾਦਿਕ) ਸਾਰੇ ਕੁਪੱਤੇ ਵੈਰੀ ਬੇਸ਼ਕ ਪਏ ਝਖਾਂ ਮਾਰਨ (ਉਸ ਮਨੁੱਖ ਦਾ ਕੁਝ ਵਿਗਾੜ ਨਹੀਂ ਸਕਦੇ)।ਪਦ ਅਰਥ ਪਤੀਜਿਆ = ਗਿੱਝ ਗਿਆ। ਮਾਰਨੁ = ਬੇਸ਼ਕ ਮਾਰਦੇ ਰਹਿਣ {ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ। ਲਫ਼ਜ਼ 'ਮਾਰਨਿ' ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ ਹੈ। ਇਸ ਦਾ ਅਰਥ ਹੈ 'ਮਾਰਦੇ ਹਨ'}। ਦੁਸਟ = (ਕਾਮਾਦਿਕ) ਵੈਰੀ। ਕੁਪਤੇ = ਕੁਪੱਤੇ, ਲੜਾਕੇ।
SikhNet (Spanish)su mente se llena del Nombre del Valiente Señor y todos los malhechores lloran, pero en vano.
ਗੁਰੁ ਪੂਰਾ ਨਾਨਕਿ ਸੇਵਿਆ, ਮੇਰੀ ਜਿੰਦੁੜੀਏ; ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥੩॥
gur pooraa naanak seviaa, meree jindurree; jin pairee aan sabh ghate raam |3| Ang 541
Sant Singh KhalsaNanak has served the Perfect Guru, O my soul, who causes all to fall at His feet. ||3||
Manmohan SinghNanak has served his Perfect Guru O my soul, who has made all men to fall at his feet.
Manmohan Singh (Punjabi)ਨਾਨਕ ਨੇ ਆਪਣੇ ਪੂਰਨ ਗੁਰਾਂ ਦੀ ਘਾਲ ਕਮਾਈ ਹੈ, ਹੇ ਮੇਰੀ ਜਿੰਦੜੀਏ! ਜਿਸ ਨੇ ਸਾਰਿਆਂ ਨੂੰ ਲਿਆ ਕੇ ਉਸ ਦੇ ਪੈਂਰੀਂ ਪਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੀ ਜਿੰਦੜੀ ਜਿਸ ਨੇ ਸਭੀ ਦੁਸਮਨ ਪੈਰੋਂ ਪਰ ਆਨ ਪਾਏ ਹੈਂ, ਸੋ ਪੂਰਾ ਗੁਰੂ ਉਨੋਂ ਨੇ ਸੇਵਨ ਕੀਆ ਹੈ॥੩॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਨਾਨਕ ਨੇ ਉਸ ਪੂਰੇ ਗੁਰੂ ਦੀ ਸਰਨ ਲਈ ਹੈ ਜਿਸ ਨੇ ਸਾਰੇ (ਕੁਪੱਤੇ ਦੁਸ਼ਟ, ਸਰਨ ਆਏ ਮਨੁੱਖ ਦੇ) ਪੈਰਾਂ ਵਿਚ ਲਿਆ ਕੇ ਰੱਖ ਦਿੱਤੇ ਹਨ ॥੩॥ਪਦ ਅਰਥ ਨਾਨਕਿ = ਨਾਨਕ ਨੇ। ਜਿਨਿ = ਜਿਸ (ਗੁਰੂ) ਨੇ। ਆਣਿ = ਲਿਆ ਕੇ। ਸਭਿ = ਸਾਰੇ (ਦੁਸਟ ਕੁਪੱਤੇ) ॥੩॥
SikhNet (Spanish)Nanak ha servido al Guru Perfecto y todos sus malhechores han caído a Sus Pies. (3)
ਸੋ ਐਸਾ ਹਰਿ ਨਿਤ ਸੇਵੀਐ, ਮੇਰੀ ਜਿੰਦੁੜੀਏ; ਜੋ ਸਭ ਦੂ ਸਾਹਿਬੁ ਵਡਾ ਰਾਮ ॥
so aisaa har nit seveeai, meree jindurree; jo sabh doo saahib vaddaa raam | Ang 541
Sant Singh KhalsaServe such a Lord continuously, O my soul, who is the Great Lord and Master of all.
Manmohan SinghEver serve thou such God, O my soul! who is the great Lord so all.
Manmohan Singh (Punjabi)ਤੂੰ ਸਦਾ ਹੀ ਐਹੋ ਜੇਹੇ ਵਾਹਿਗੁਰੂ ਦੀ ਘਾਲ ਕਮਾ, ਹੇ ਮੇਰੀ ਜਿੰਦੇ! ਜਿਹੜਾ ਸਾਰਿਆਂ ਦਾ ਭਾਰਾ ਸੁਆਮੀ ਹੈ।
Fareedkot Teekaਹੇ ਮੇਰੀ ਜਿੰਦੜੀ! ਜੋ ਸਾਹਿਬ ਸਭ ਸੇ ਬਡਾ ਹੈ, ਸੋ ਐਸਾ ਹਰੀ ਨਿਤ ਹੀ ਸੇਵਨ ਕਰੀਏ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਸਦਾ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ ਜੇਹੜਾ ਸਭ ਤੋਂ ਵੱਡਾ ਮਾਲਕ ਹੈ।ਪਦ ਅਰਥ ਸੇਵੀਐ = ਸੇਵਾ-ਭਗਤੀ ਕਰਨੀ ਚਾਹੀਦੀ ਹੈ। ਸਭ ਦੂ = ਸਭ ਤੋਂ। ਸਾਹਿਬੁ = ਮਾਲਕ।
SikhNet (Spanish)Sirve siempre a ese Señor, oh mi vida, Él está en lo Alto de lo alto.
ਜਿਨੑੀ ਇਕ ਮਨਿ. ਇਕੁ ਅਰਾਧਿਆ, ਮੇਰੀ ਜਿੰਦੁੜੀਏ; ਤਿਨਾ ਨਾਹੀ ਕਿਸੈ ਦੀ, ਕਿਛੁ ਚਡਾ ਰਾਮ ॥
jinaee ik man. ik araadhiaa, meree jindurree; tinaa naahee kisai dee, kichh chaddaa raam | Ang 541
Sant Singh KhalsaThose who single-mindedly worship Him in adoration, O my soul, are not subservient to anyone.
Manmohan SinghThey who single-mindedly meditate on one God, O my soul, bear not subservience to anyone.
Manmohan Singh (Punjabi)ਜੋ ਇਕ ਚਿੱਤ ਇਕ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਹੇ ਮੇਰੀ ਜਿੰਦੇ! ਉਹ ਕਿਸੇ ਦੀ ਮੁਛੰਦਗੀ ਨਹੀਂ ਧਰਾਉਂਦੇ।
Fareedkot Teekaਹੇ ਮੇਰੀ ਜਿੰਦੁੜੀ! ਜਿਨੋਂ ਨੇ ਇਕ ਮਨ ਹੋ ਕਰ ਏਕ ਪਰਮੇਸ੍ਵਰ ਹੀ ਅਰਾਧਨ ਕੀਆ ਹੈ ਤਿਨੋਂ ਕੋ ਕਿਸੀ ਕੀ ਕੁਛ (ਚਡਾ) ਕਨੌਡ ਵਾ ਚਾਹ ਨਹੀਂ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਸੁਰਤਿ ਜੋੜ ਕੇ ਇਕ ਪਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਨੂੰ ਕਿਸੇ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ।ਪਦ ਅਰਥ ਇਕ ਮਨਿ = ਇਕ ਮਨ ਨਾਲ, ਸੁਰਤਿ ਜੋੜ ਕੇ। ਚਡਾ = ਮੁਥਾਜੀ।
SikhNet (Spanish)Los que contemplan a Dios con su mente concentrada, oh mi vida, no se preocupan por el otro.
ਗੁਰ ਸੇਵਿਐ ਹਰਿ ਮਹਲੁ ਪਾਇਆ, ਮੇਰੀ ਜਿੰਦੁੜੀਏ; ਝਖ ਮਾਰਨੁ ਸਭਿ ਨਿੰਦਕ ਘੰਡਾ ਰਾਮ ॥
gur seviai har mehal paaeaa, meree jindurree; jhakh maaran sabh nindak ghanddaa raam | Ang 541
Sant Singh KhalsaServing the Guru, I have obtained the Mansion of the Lord's Presence, O my soul; all the slanderers and trouble-makers bark in vain.
Manmohan SinghBy serving the Guru, God's mansion I have attained, O my soul, and all the slanderers and mischief-makers bark but in vain.
Manmohan Singh (Punjabi)ਗੁਰਾਂ ਦੀ ਚਾਕਰੀ ਕਮਾਉਣ ਦੁਆਰਾ ਮੈਂ ਵਾਹਿਗੁਰੂ ਦਾ ਮੰਦਰ (ਟਿਕਾਣਾ) ਪਾ ਲਿਆ ਹੈ, ਹੇ ਮੇਰੀ ਜਿੰਦੇ! ਅਤੇ ਸਾਰੇ ਕਲੰਕ ਲਾਉਣ ਵਾਲੇ ਤੇ ਸ਼ਰਾਰਤੀ ਬੇਹੂਦਾ ਬਕਵਾਸ ਕਰਦੇ ਹਨ।
Fareedkot Teekaਹੇ ਮੇਰੀ ਜਿੰਦੜੀ! ਗੁਰੋਂ ਕੇ ਸੇਵਨ ਕਰਨੇ ਕਰ ਕੇ ਮਹਲ ਰੂਪ ਹਰੀ ਪਾਯਾ ਹੈ, ਸਭੀ ਨਿੰਦਕ (ਘੰਡਾ) ਵਾ ਕਪਤੇ ਬਕਬਾਦੀ ਨਿੰਦਾ ਕਰ ਕੇ ਝਖ ਮਾਰਤੇ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਦਰ ਪ੍ਰਾਪਤ ਹੋ ਜਾਂਦਾ ਹੈ, (ਫਿਰ) ਸਾਰੇ ਹੀ ਚਾਲਾਕ ਨਿੰਦਕ ਪਏ ਜ਼ੋਰ ਲਾਣ (ਉਸ ਦਾ ਕੁਝ ਵਿਗਾੜ ਨਹੀਂ ਸਕਦੇ)।ਪਦ ਅਰਥ ਗੁਰ ਸੇਵਿਐ = ਜੇ ਗੁਰੂ ਦੀ ਸੇਵਾ ਕੀਤੀ ਜਾਏ {ਲਫ਼ਜ਼ 'ਸੇਵੀਐ' ਅਤੇ 'ਸੇਵਿਐ' ਦਾ ਫ਼ਰਕ ਚੇਤੇ ਰੱਖੋ}। ਹਰਿ ਮਹਲੁ = ਪਰਮਾਤਮਾ ਦਾ ਘਰ, ਪਰਮਾਤਮਾ ਦੀ ਹਜ਼ੂਰੀ। ਸਭਿ = ਸਾਰੇ। ਘੰਡਾ = ਚਾਲਾਕ, ਕੁਪੱਤੇ।
SikhNet (Spanish)Sirviendo al Guru penetran en el Castillo del Señor y los malhechores acaban ladrando en vano.
ਜਨ ਨਾਨਕ. ਨਾਮੁ ਧਿਆਇਆ, ਮੇਰੀ ਜਿੰਦੁੜੀਏ; ਧੁਰਿ ਮਸਤਕਿ ਹਰਿ ਲਿਖਿ ਛਡਾ ਰਾਮ ॥੪॥੫॥
jan naanak. naam dhiaaeaa, meree jindurree; dhur masatak har likh chhaddaa raam |4|5| Ang 541
Sant Singh KhalsaServant Nanak has meditated on the Name, O my soul; such is the pre-ordained destiny which the Lord written on his forehead. ||4||5||
Manmohan SinghSlave Nanak has meditated on the Name, O my soul, which the Lord had writ on his fore-head since the very beginning.
Manmohan Singh (Punjabi)ਗੋਲੇ ਨਾਨਕ ਨੇ, ਹੇ ਮੇਰੀ ਜਿੰਦੜੀਏ, ਨਾਮ ਦਾ ਸਿਮਰਨ ਕੀਤਾ ਹੈ, ਜੋ ਪ੍ਰਭੂ ਨੇ ਆਰੰਭ ਤੋਂ ਹੀ ਉਸ ਦੇ ਮੱਥੇ ਉਤੇ ਲਿਖਿਆ ਹੋਇਆ ਸੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੀ ਜਿੰਦੜੀ! ਜਿਨ ਕੇ (ਧੁਰਿ) ਮਸਤਕ ਮੇਂ ਹਰੀ ਨੇ ਉਤਮ ਲੇਖ ਲਿਖ ਛੋੜਾ ਹੈ, ਤਿਨ ਜਨੋਂ ਨੇ ਨਾਮ ਕੋ ਧ੍ਯਾਯਾ ਹੈ॥੪॥੫॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! (ਉਹਨਾਂ ਮਨੁੱਖਾਂ ਨੇ ਹੀ) ਪਰਮਾਤਮਾ ਦਾ ਨਾਮ ਸਿਮਰਿਆ ਹੈ (ਜਿਨ੍ਹਾਂ ਦੇ) ਮੱਥੇ ਉੱਤੇ ਪਰਮਾਤਮਾ ਨੇ ਧੁਰ ਦਰਗਾਹ ਤੋਂ (ਸਿਮਰਨ ਦਾ) ਲੇਖ ਲਿਖ ਰੱਖਿਆ ਹੈ ॥੪॥੫॥ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉਤੇ। ਲਿਖਿ ਛਡਾ = ਲਿਖ ਰੱਖਿਆ ਹੈ ॥੪॥੫॥
SikhNet (Spanish)Nanak ha alabado el Nombre, Mismo que el Señor ha inscrito en su Destino. (4-5)