ੴ

ਸਿੱਖਬਾਣੀ · SikhBani

Ang 539

Sri Guru Granth Sahib · Raag Bihaagraa · 3 shabads, 26 lines
Translations
Shabad Guru Ramdas Ji Raag Bihaagraa continued from Ang 538

ਜਨ ਤ੍ਰਾਹਿ ਤ੍ਰਾਹਿ ਸਰਣਾਗਤੀ, ਮੇਰੀ ਜਿੰਦੁੜੀਏ; ਗੁਰ ਨਾਨਕ. ਹਰਿ ਰਖਵਾਲੇ ਰਾਮ ॥੩॥

jan traeh traeh saranaagatee, meree jindurree; gur naanak. har rakhavaale raam |3|

Sant Singh KhalsaThe Lord's humble servants beseech and implore Him, and enter His Sanctuary, O my soul; Guru Nanak becomes their Divine Protector. ||3||
Manmohan SinghLord's slaves, beseeching and imploring, enter His sanctuary, O my soul and Divine Guru Nanak becomes their Saviour.
Manmohan Singh (Punjabi)ਹਾੜੇ ਤੇ ਤਰਲੇ ਕੱਢਦੇ ਹੋਏ ਸਾਹਿਬ ਦੇ ਗੋਲੇ ਉਸ ਦੀ ਸ਼ਰਣ ਲੈਂਦੇ ਹਨ, ਹੇ ਮੇਰੇ ਜੀਊੜਿਆ! ਅਤੇ ਨਿਰੰਕਾਰੀ ਗੁਰੂ ਨਾਨਕ ਉਨ੍ਹਾਂ ਦੀ ਰੱਖਿਆ ਕਰਨ ਵਾਲੇ ਹੋ ਜਾਂਦੇ ਹਨ।
Fareedkot Teekaਹੇ ਮੇਰੀ ਬੁਧੀ! ਜਿਨੋਂ ਦਾਸੋਂ ਨੇ (ਤ੍ਰਾਹਿ ਤ੍ਰਾਹਿ) ਪਾਹਿਮਾ ਪਾਹਿਮਾ ਰਖ੍ਯਾ ਕਰੋ ਰਖ੍ਯਾ ਕਰੋ ਐਸੇ ਕਹ ਕਰ ਕੇ ਗੁਰੋਂ ਕੀ ਸਰਣ ਲਈ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਰੂਪ ਗੁਰੂ ਤਿਨ ਕੇ ਰਖ੍ਯਕ ਹੂਏ ਹੈਂ॥੩॥
Prof. Sahib Singhਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਸਰਨ ਆਉਂਦੇ ਹਨ (ਤੇ, ਅਰਜ਼ੋਈ ਕਰਦੇ ਹਨ: ਹੇ ਪ੍ਰਭੂ! ਸਾਨੂੰ) ਬਚਾ ਲੈ, ਬਚਾ ਲੈ। ਗੁਰੂ ਪਰਮਾਤਮਾ ਉਹਨਾਂ ਦੇ ਰਾਖੇ ਬਣਦੇ ਹਨ ॥੩॥

ਪਦ ਅਰਥ ਤ੍ਰਾਹਿ = ਬਚਾ ਲੈ। ਸਰਣਾਗਤੀ = ਸਰਨ ਆਉਂਦੇ ਹਨ। ਨਾਨਕ = ਹੇ ਨਾਨਕ! ॥੩॥

SikhNet (Spanish)Los buscadores del Señor añoran con desesperación Su Refugio, y es el Guru Divino Quien se los da. (3)

ਹਰਿ ਜਨ ਹਰਿ ਲਿਵ ਉਬਰੇ. ਮੇਰੀ ਜਿੰਦੁੜੀਏ; ਧੁਰਿ ਭਾਗ ਵਡੇ ਹਰਿ ਪਾਇਆ ਰਾਮ ॥

har jan har liv ubare. meree jindurree; dhur bhaag vadde har paaeaa raam |

Sant Singh KhalsaThe Lord's humble servants are saved, through the Love of the Lord, O my soul; by their pre-ordained good destiny, they obtain the Lord.
Manmohan SinghGod's men are delivered through God's love, O my soul and through the primal greatest Good luck, they attain to their Lord.
Manmohan Singh (Punjabi)ਰੱਬ ਦੀ ਪ੍ਰੀਤ ਦੇ ਰਾਹੀਂ ਰੱਬ ਦੇ ਬੰਦੇ ਪਾਰ ਉਤਰ ਜਾਂਦੇ ਹਨ। ਹੇ ਮੇਰੇ ਜੀਵੜਿਆ! ਮੁੱਢ ਦੇ ਪਰਮ ਚੰਗੇ ਨਸੀਬਾਂ ਦੇ ਜ਼ਰੀਏ ਉਹ ਆਪਣੇ ਸੁਆਮੀ ਨੂੰ ਪ੍ਰਾਪਤ ਹੋ ਜਾਂਦੇ ਹਨ।
Fareedkot Teekaਹੇ ਮੇਰੀ ਬੁਧੀ! ਜੋ ਹਰਿ ਦਾਸ ਹੈਂ, ਸੋ ਹਰਿ ਕੀ ਲਿਵ ਸੇ ਉਧਰ ਗਏ ਹੈਂ ਅਰੁ ਤਿਨ ਕੇ ਧੁਰ ਸੇ ਹੀ ਬੜੇ ਭਾਗ ਹੈਂ, ਇਸੀ ਤੇ ਤਿਨੋਂ ਨੇ ਹਰਿ ਕੋ ਪਾਯਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਭਗਤ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਧੁਰ ਦਰਗਾਹ ਤੋਂ ਲਿਖੇ ਅਨੁਸਾਰ ਵੱਡੇ ਭਾਗਾਂ ਨਾਲ ਉਹ ਪਰਮਾਤਮਾ ਨੂੰ ਮਿਲ ਪੈਂਦੇ ਹਨ।

ਪਦ ਅਰਥ ਹਰਿ ਜਨ = ਪਰਮਾਤਮਾ ਦੇ ਭਗਤ। ਲਿਵ = ਲਗਨ। ਉਬਰੇ = (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ। ਧੁਰਿ = ਧੁਰ ਦਰਗਾਹ ਤੋਂ।

SikhNet (Spanish)Los Devotos, entonados en Dios, son salvados y por un buen Destino obtienen a su Señor.

ਹਰਿ ਹਰਿ ਨਾਮੁ ਪੋਤੁ ਹੈ, ਮੇਰੀ ਜਿੰਦੁੜੀਏ; ਗੁਰ ਖੇਵਟ ਸਬਦਿ ਤਰਾਇਆ ਰਾਮ ॥

har har naam pot hai, meree jindurree; gur khevatt sabad taraaeaa raam |

Sant Singh KhalsaThe Name of the Lord, Har, Har, is the ship, O my soul, and the Guru is the helmsman. Through the Word of the Shabad, He ferries us across.
Manmohan SinghThe Lord God's Name is the ship, O my life, and Guru, the steersman, by his sermon, ferries the man across.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਨਾਮ ਜਹਾਜ਼ ਹੈ, ਹੇ ਮੇਰੇ ਜੀਵੜਿਆ! ਅਤੇ ਗੁਰੂ ਮਲਾਹ, ਆਪਣੇ ਉਪਦੇਸ਼ ਦੁਆਰਾ, ਬੰਦੇ ਨੂੰ ਪਾਰ ਕਰ ਦਿੰਦੇ ਹਨ।
Fareedkot Teekaਹੇ ਮੇਰੀ ਬੁਧੀ! ਸੰਸਾਰ ਸਮੁੰਦ੍ਰ ਮੇਂ ਹਰਿ ਹਰਿ ਨਾਮ ਕਾ ਜਾਪ ਰੂਪੀ (ਪੋਤੁ) ਜਹਾਜੁ ਹੈ, ਗੁਰੂ ਖੇਵਟ ਹੈ ਜਿਨੋਂ ਨੇ ਉਪਦੇਸ ਦੇ ਕਰ ਤਰਾਇਆ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਹਾਜ਼ ਹੈ, (ਹਰਿ ਜਨਾਂ ਨੂੰ) ਗੁਰੂ-ਮਲਾਹ ਦੇ ਸ਼ਬਦ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।

ਪਦ ਅਰਥ ਪੋਤੁ = ਜਹਾਜ਼। ਖੇਵਟ = ਮਲਾਹ। ਸਬਦਿ = ਸ਼ਬਦ ਨੇ।

SikhNet (Spanish)Oh mi vida, el Nombre del Señor es el Barco y el Guru es el Barquero que te lleva a través con los remos de la Palabra.

ਹਰਿ ਹਰਿ ਪੁਰਖੁ ਦਇਆਲੁ ਹੈ, ਮੇਰੀ ਜਿੰਦੁੜੀਏ; ਗੁਰ ਸਤਿਗੁਰ ਮੀਠ ਲਗਾਇਆ ਰਾਮ ॥

har har purakh deaal hai, meree jindurree; gur satigur meetth lagaaeaa raam |

Sant Singh KhalsaThe Lord, Har, Har, is all-powerful and very kind, O my soul; through the Guru, the True Guru, He seems so sweet.
Manmohan SinghCompassionate is the Omnipotent Lord Master, O my soul and by the Great True Guru's grace, He seems sweet unto the man.
Manmohan Singh (Punjabi)ਮਿਹਰਬਾਨ ਹੈ ਸਰਬ-ਸ਼ਕਤੀਵਾਨ ਪ੍ਰਭੂ-ਪ੍ਰਮੇਸ਼ਰ, ਹੇ ਮੇਰੀ ਜਿੰਦੜੀਏ! ਵਿਸ਼ਾਲ ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਇਨਸਾਨ ਨੂੰ ਮਿੱਠੜਾ ਲੱਗਣ ਲੱਗ ਜਾਂਦਾ ਹੈ।
Fareedkot Teekaਹੇ ਮੇਰੀ ਬੁਧੀ! ਰਮਣ ਰੂਪ ਦ੍ਯਾਲੂ ਪੁਰਖ ਕਾ ਹਰਿ ਹਰਿ ਨਾਮ ਜੋ ਮੇਰੇ ਕੋ (ਗੁਰ) ਪੂਜ੍ਯ ਸਤਿਗੁਰੋਂ ਨੇ ਮੀਠਾ ਲਗਾਇਆ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਸਰਬ-ਵਿਆਪਕ ਪਰਮਾਤਮਾ ਸਦਾ ਹੀ ਦਇਆਵਾਨ ਹੈ, ਗੁਰੂ ਸਤਿਗੁਰੂ ਦੀ ਸਰਨ ਪਿਆਂ (ਹਰਿ-ਜਨਾਂ ਨੂੰ ਪਰਮਾਤਮਾ) ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਦਇਆਲੁ = ਦਇਆ ਦਾ ਘਰ।

SikhNet (Spanish)Tu Señor es siempre Benévolo, siempre Compasivo.

ਕਰਿ ਕਿਰਪਾ. ਸੁਣਿ ਬੇਨਤੀ ਹਰਿ ਹਰਿ; ਜਨ ਨਾਨਕ. ਨਾਮੁ ਧਿਆਇਆ ਰਾਮ ॥੪॥੨॥

kar kirapaa. sun benatee har har; jan naanak. naam dhiaaeaa raam |4|2|

Sant Singh KhalsaShower Your Mercy upon me, and hear my prayer, O Lord, Har, Har; please, let servant Nanak meditate on Your Name. ||4||2||
Manmohan SinghMy Lord God, shower Thy benediction, hear slave Nanak's supplication and cause him to dwell on Thy Name.
Manmohan Singh (Punjabi)ਮੇਰੇ ਸੁਆਮੀ ਵਾਹਿਗੁਰੂ ਆਪਣੀ ਰਹਿਮਤ ਧਾਰ, ਗੋਲੇ ਨਾਨਕ ਦੀ ਪ੍ਰਾਰਥਨਾ ਸ੍ਰਵਣ ਕਰ ਅਤੇ ਉਸ ਤੋਂ ਆਪਣੇ ਨਾਮ ਦਾ ਸਿਮਰਨ ਕਰਵਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਰੀ ਵਾ ਗੁਰੋਂ ਨੇ ਮੇਰੀ ਬੇਨਤੀ ਸੁਣੀ ਤਬ ਮੈਂਨੇ ਮਨ ਬਾਣੀ ਕਰ (ਰਾਮ) ਬ੍ਯਾਪਕ ਹਰੀ ਕਾ ਨਾਮ ਧ੍ਯਾਵਣਾ ਕੀਆ ਹੈ॥੪॥੨॥
Prof. Sahib Singhਹੇ ਦਾਸ ਨਾਨਕ, ਆਖ! ਹੇ ਹਰੀ! ਮੇਹਰ ਕਰ, ਮੇਰੀ ਬੇਨਤੀ ਸੁਣ (ਮੈਂ ਤੇਰਾ ਨਾਮ ਸਿਮਰਦਾ ਰਹਾਂ। ਜਿਨ੍ਹਾਂ ਉੱਤੇ ਤੂੰ ਮੇਹਰ ਦੀ ਨਿਗਾਹ ਕੀਤੀ, ਉਹਨਾਂ) ਤੇਰਾ ਨਾਮ ਸਿਮਰਿਆ ॥੪॥੨॥
SikhNet (Spanish)Oh mi vida, a través de la Gracia del Guru Lo sientes muy dulce. El Señor en Su Misericordia escucha la oración de Su Devoto, y Nanak, Su Sirviente, vive entonces en Su Nombre. (4-2)

Open this shabad (17 lines, Angs 538-539) →

Shabad Guru Ramdas Ji Raag Bihaagraa

ਬਿਹਾਗੜਾ ਮਹਲਾ ੪ ॥

bihaagarraa mahalaa 4 |

Sant Singh KhalsaBihaagraa, Fourth Mehl:
Manmohan SinghBihagra 4th Guru.
Manmohan Singh (Punjabi)ਬਿਹਾਗੜਾ ਚੌਥੀ ਪਾਤਸ਼ਾਹੀ।
SikhNet (Spanish)Bijagra, Mejl Guru Ram Das, Cuarto Canal Divino.

ਜਗਿ ਸੁਕ੍ਰਿਤੁ ਕੀਰਤਿ ਨਾਮੁ ਹੈ, ਮੇਰੀ ਜਿੰਦੁੜੀਏ; ਹਰਿ ਕੀਰਤਿ ਹਰਿ ਮਨਿ ਧਾਰੇ ਰਾਮ ॥

jag sukrit keerat naam hai, meree jindurree; har keerat har man dhaare raam |

Sant Singh KhalsaIn this world, the best occupation is to sing the Praises of the Naam, O my soul. Singing the Praises of the Lord, the Lord is enshrined in the mind.
Manmohan SinghO my soul, in this world, the hymning of the praise of God's Name is a good avocation and through the Lord's praise, the Lord is enshrined in the mind.
Manmohan Singh (Punjabi)ਹੇ ਮੇਰੀ ਜਿੰਦੇ! ਰੱਬ ਦੇ ਨਾਮ ਦੀ ਸਿਫ਼ਤ ਸ਼ਲਾਘਾ ਕਰਨੀ ਇਕ ਚੰਗਾ ਬਿਉਹਾਰ ਹੈ, ਇਸ ਸੰਸਾਰ ਅੰਦਰ! ਸੁਆਮੀ ਦੀ ਕੀਰਤੀ ਰਾਹੀਂ ਸੁਆਮੀ ਹਿਰਦੇ ਵਿੱਚ ਟਿਕ ਜਾਂਦਾ ਹੈ।
Fareedkot Teekaਹੇ ਮੇਰੀ ਜਿੰਦੜੀਏ! ਹਰੀ ਨਾਮ ਕਾ ਜੋ ਕੀਰਤਨ ਕਰਨਾ ਹੈ, ਸੋਈ ਜਗਤ ਵਿਖੇ (ਸੁਕ੍ਰਿਤ) ਪੁੰਨ ਰੂਪ ਹੈ, ਤਾਂ ਤੇ ਪੁਰਸ ਹਰੇ ਕਰਨੇ ਵਾਲੇ ਹਰਿ ਨਾਮ ਕੀ ਕੀਰਤ ਮਨ ਮੇਂ ਧਾਰਨ ਕਰੇ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ, ਪਰਮਾਤਮਾ ਦਾ ਨਾਮ ਜਪਣਾ, ਜਗਤ ਵਿਚ ਸਭ ਤੋਂ ਸ੍ਰੇਸ਼ਟ ਕਰਮ ਹੈ। ਤੂੰ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਟਿਕਾਈ ਰੱਖ।

ਪਦ ਅਰਥ ਜਗਿ = ਜਗਤ ਵਿਚ। ਸੁਕ੍ਰਿਤੁ = ਸ੍ਰੇਸ਼ਟ ਕਰਮ। ਕੀਰਤਿ = ਸਿਫ਼ਤ-ਸਾਲਾਹ। ਮਨਿ = ਮਨ ਵਿਚ। ਧਾਰੇ = ਧਾਰਿ, ਟਿਕਾ ਲੈ।

SikhNet (Spanish)Oh mi vida, en el mundo la única acción buena es cantar el Nombre del Señor, pues a través de la Alabanza del Señor, Él es enaltecido en ti.

ਹਰਿ ਹਰਿ ਨਾਮੁ ਪਵਿਤੁ ਹੈ, ਮੇਰੀ ਜਿੰਦੁੜੀਏ; ਜਪਿ ਹਰਿ ਹਰਿ ਨਾਮੁ ਉਧਾਰੇ ਰਾਮ ॥

har har naam pavit hai, meree jindurree; jap har har naam udhaare raam |

Sant Singh KhalsaThe Name of the Lord, Har, Har, is immaculate and pure, O my soul. Chanting the Name of the Lord, Har, Har, one is saved.
Manmohan SinghImmaculate is the Lord Master's Name, O my soul and by meditating on the Name of the Lord Master the mortal is delivered.
Manmohan Singh (Punjabi)ਪਵਿੱਤ੍ਰ ਹੈ ਪ੍ਰਭੂ ਪ੍ਰਮੇਸ਼ਰ ਦਾ ਨਾਮ, ਹੇ ਮੇਰੀ ਜਿੰਦੜੀਏ! ਪ੍ਰਭੂ ਪ੍ਰਮੇਸ਼ਰ ਦੇ ਨਾਮ ਦੀ ਅਰਾਧਨਾ ਕਰਨ ਦੁਆਰਾ ਪ੍ਰਾਣੀ ਪਾਰ ਉੱਤਰ ਜਾਂਦਾ ਹੈ।
Fareedkot Teekaਹੇ ਮੇਰੀ ਜਿੰਦੜੀਏ! ਹਰਿ ਹਰਿ ਨਾਮ ਪਵਿਤ੍ਰ ਹੈ ਕ੍ਯੋਂਕੇ ਹਰਿ ਹਰਿ ਨਾਮ ਜਪ ਨੇ ਅਨੇਕ ਭਗਤ ਉਧਾਰੇ ਹੈਂ; ਵਾ ਮਨ ਬਾਣੀ ਕਰ ਹਰਿ (ਰਾਮ) ਬ੍ਯਾਪਕ ਕੇ ਨਾਮ ਕੋ ਜਪ, ਤੇਰੇ ਕੋ ਉਧਾਰ ਲੇਵੇਗਾ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ (ਵਿਕਾਰੀਆਂ ਨੂੰ) ਪਵਿਤ੍ਰ ਕਰਨ ਵਾਲਾ ਹੈ, ਤੂੰ ਭੀ ਪਰਮਾਤਮਾ ਦਾ ਨਾਮ ਜਪਿਆ ਕਰ, ਨਾਮ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।

ਪਦ ਅਰਥ ਉਧਾਰੇ = ਬਚਾ ਲੈਂਦਾ ਹੈ।

SikhNet (Spanish)Oh mi vida, el Nombre del Señor es lo Puro de lo puro; y solamente si meditamos en Él, seremos salvados.

ਸਭ ਕਿਲਵਿਖ ਪਾਪ ਦੁਖ ਕਟਿਆ, ਮੇਰੀ ਜਿੰਦੁੜੀਏ; ਮਲੁ ਗੁਰਮੁਖਿ ਨਾਮਿ ਉਤਾਰੇ ਰਾਮ ॥

sabh kilavikh paap dukh kattiaa, meree jindurree; mal guramukh naam utaare raam |

Sant Singh KhalsaAll sins and errors are erased, O my soul; with the Naam, the Gurmukh washes off this filth.
Manmohan SinghAll the sins, misdeeds and pains are effaced. O my soul, and through the Name the Exalted Guru removes the filth.
Manmohan Singh (Punjabi)ਸਾਰੇ ਗੁਨਾਹ, ਕੁਕਰਮ ਅਤੇ ਦੁਖੜੇ ਨਾਸ ਹੋ ਜਾਂਦੇ ਹਨ, ਹੇ ਮੇਰੀ ਜਿੰਦੇ! ਅਤੇ ਨਾਮ ਦੇ ਰਾਹੀਂ ਮੁਖੀ ਗੁਰੂ ਜੀ ਮੈਲ ਨੂੰ ਕੱਟ ਦਿੰਦੇ ਹਨ।
Fareedkot Teekaਜਿਸ ਨੇ ਜਪਿਆ ਹੈ ਤਿਸ ਨੇ (ਕਿਲਵਿਖ), ਭਾਵ ਵੱਡੇ ਅਰੁ ਛੋਟੇ ਸਭੀ ਪਾਪੋਂ ਕੇ ਸਮਦਾਉ ਕੋ ਅਰ ਜਨਮਾਦੀ ਦੁਖੋਂ ਕੋ ਕਾਟਾ ਹੈ। ਹੇ ਭਾਈ! ਗੁਰੋਂ ਦ੍ਵਾਰੇ ਨਾਮੁ ਜਪਾ ਹੂਆ ਪਾਪ ਰੂਪ ਮੈਲ ਉਤਾਰ ਦੇਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! (ਜਿਸ ਮਨੁੱਖ ਨੇ ਹਰਿ-ਨਾਮ ਸਿਮਰਿਆ, ਉਸ ਨੇ ਆਪਣੇ ਅੰਦਰੋਂ) ਸਾਰੇ ਵਿਕਾਰ ਸਾਰੇ ਪਾਪ ਸਾਰੇ ਦੁੱਖ ਦੂਰ ਕਰ ਲਏ, ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦੀ ਬਰਕਤਿ ਨਾਲ ਵਿਕਾਰਾਂ ਦੀ ਮੈਲ ਲਾਹ ਲੈਂਦਾ ਹੈ।

ਪਦ ਅਰਥ ਕਿਲਵਿਖ = ਪਾਪ। ਮਲੁ = ਮੈਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਨਾਲ। ਉਤਾਰੇ = ਦੂਰ ਕਰ ਲੈਂਦਾ ਹੈ।

SikhNet (Spanish)Todos los errores y tristezas son disipados, toda la mugre es limpiada por el Guru a través del Nombre.

ਵਡ ਪੁੰਨੀ. ਹਰਿ ਧਿਆਇਆ, ਜਨ ਨਾਨਕ; ਹਮ ਮੂਰਖ ਮੁਗਧ. ਨਿਸਤਾਰੇ ਰਾਮ ॥੧॥

vadd punee. har dhiaaeaa, jan naanak; ham moorakh mugadh. nisataare raam |1|

Sant Singh KhalsaBy great good fortune, servant Nanak meditates on the Lord; even fools and idiots like me have been saved. ||1||
Manmohan SinghBy Great good fortune, servant Nanak has contemplated over the Lord and He has saved the fools and idiots like me.
Manmohan Singh (Punjabi)ਪਰਮ ਚੰਗੇ ਨਸੀਬਾਂ ਦੇ ਜ਼ਰੀਏ ਨੌਕਰ ਨਾਨਕ ਨੇ ਸਾਹਿਬ ਦਾ ਸਿਮਰਨ ਕੀਤਾ ਹੈ ਅਤੇ ਉਸ ਨੇ ਮੇਰੇ ਵਰਗੇ ਬੇਵਕੂਫ ਤੇ ਬੁਧੂਆ ਨੂੰ ਭੀ ਤਾਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵੱਡੇ ਪੁੰਨੋਂ ਵਾਲੇ ਜਨੋਂ ਨੇ ਹਰੀ ਕੋ ਧ੍ਯਾਯਾ ਹੈ ਅਰੁ ਤਿਸ ਹਰਿ ਨਾਮ ਨੇ ਹਮ ਜੈਸੇ (ਮੂਰਖ ਮੁਗਧ) ਅਤੀ ਮੂਰਖ ਉਧਾਰ ਦੀਏ ਹੈਂ॥੧॥
Prof. Sahib Singhਹੇ ਦਾਸ ਨਾਨਕ! ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ। ਪਰਮਾਤਮਾ ਦਾ ਨਾਮ ਸਾਡੇ ਵਰਗੇ ਮੂਰਖਾਂ ਨੂੰ, ਮਹਾਂ ਮੂਰਖਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥

ਪਦ ਅਰਥ ਮੁਗਧ = ਮੂਰਖ। ਨਿਸਤਾਰੇ = ਪਾਰ ਲੰਘਾ ਲੈਂਦਾ ਹੈ ॥੧॥

SikhNet (Spanish)Uno alaba a su Señor por una gran fortuna; a través de ella aún los desgraciados ignorantes son redimidos. (1)

ਜੋ ਹਰਿ ਨਾਮੁ ਧਿਆਇਦੇ, ਮੇਰੀ ਜਿੰਦੁੜੀਏ; ਤਿਨਾ ਪੰਚੇ ਵਸਗਤਿ ਆਏ ਰਾਮ ॥

jo har naam dhiaaeide, meree jindurree; tinaa panche vasagat aae raam |

Sant Singh KhalsaThose who meditate on the Lord's Name, O my soul, overpower the five passions.
Manmohan SinghThose, who meditate on God's Name, O my soul, over-power their five evil desires.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਦੇ ਹਨ, ਹੇ ਮੇਰੀ ਜਿੰਦੇ! ਪੰਜੇ ਮੰਦ ਖਾਹਿਸ਼ਾਂ ਉਨ੍ਹਾਂ ਦੇ ਵੱਸ ਵਿੱਚ ਆ ਜਾਂਦੀਆਂ ਹਨ।
Fareedkot Teekaਹੇ ਮੇਰੀ ਜਿੰਦੁੜੀਏ! ਜੋ ਹਰਿ ਕਾ ਨਾਮੁ ਧ੍ਯਾਉਤੇ ਹੈਂ ਤਿਨੋਂ ਕੇ ਪਾਂਚੋਂ ਕਾਮਾਦਿ ਵਾ ਇੰਦ੍ਰ੍ਯੋਂ ਕੇ (ਗਤਿ) ਗਮਨਾ ਗਮਨ ਵਸ ਮੇਂ ਆਏ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਕਾਮਾਦਿਕ ਪੰਜੇ ਵੈਰੀ ਉਹਨਾਂ ਦੇ ਵੱਸ ਵਿਚ ਆ ਜਾਂਦੇ ਹਨ,

ਪਦ ਅਰਥ ਤਿਨਾ ਵਸਗਤਿ = ਉਹਨਾਂ ਦੇ ਵੱਸ ਵਿਚ। ਪੰਚੇ = ਕਾਮਾਦਿਕ ਪੰਜੇ (ਵੈਰੀ)।

SikhNet (Spanish)Los que contemplan al Señor conquistan las cinco pasiones;

ਅੰਤਰਿ ਨਵ ਨਿਧਿ ਨਾਮੁ ਹੈ, ਮੇਰੀ ਜਿੰਦੁੜੀਏ; ਗੁਰੁ ਸਤਿਗੁਰੁ. ਅਲਖੁ ਲਖਾਏ ਰਾਮ ॥

antar nav nidh naam hai, meree jindurree; gur satigur. alakh lakhaae raam |

Sant Singh KhalsaThe nine treasures of the Naam are within, O my soul; the Great Guru has made me see the unseen Lord.
Manmohan SinghWithin, are the Name's nine treasures. O my soul, and the great True Guru shows the unperceivable Lord.
Manmohan Singh (Punjabi)ਅੰਦਰਵਾਰ ਨਾਮ ਦੇ ਨੌਂ ਖਜਾਨੇ ਹਨ, ਹੇ ਮੇਰੀ ਜਿੰਦੇ! ਅਤੇ ਵੱਡੇ ਸੱਚੇ ਗੁਰੂ ਜੀ ਅਦ੍ਰਿਸ਼ਟਾ ਨੂੰ ਵਿਖਾਲ ਦਿੰਦੇ ਹਨ।
Fareedkot Teekaਅੰਤਸਕਰਨ ਮੇਂ ਹੀ ਨਵੋ ਨਿਧੀਓਂ ਰੂਪੁ ਨਾਮੁ ਹੈ, ਹੇ ਮੇਰੀ ਜਿੰਦੁੜੀਏ! (ਗੁਰ) ਪੂਜ੍ਯ ਜੋ ਸਤਿਗੁਰ ਹੈਂ, ਸੋ ਤਿਸ ਅਲਖ ਕੋ ਲਖਾਉਤੇ ਹੈਂ॥
Prof. Sahib Singhਦੁਨੀਆ ਦੇ ਨੌ ਖ਼ਜ਼ਾਨਿਆਂ ਦੀ ਬਰਾਬਰੀ ਕਰਨ ਵਾਲਾ ਹਰਿ-ਨਾਮ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਉਹਨਾਂ ਨੂੰ ਉਸ ਪਰਮਾਤਮਾ ਦੀ ਸਮਝ ਬਖ਼ਸ਼ ਦੇਂਦਾ ਹੈ ਜਿਸ ਤਕ ਮਨੁੱਖ ਦੀ ਆਪਣੀ ਸਮਝ ਨਹੀਂ ਪਹੁੰਚ ਸਕਦੀ।

ਪਦ ਅਰਥ ਨਵ-ਨਿਧਿ = (ਦੁਨੀਆ ਦੇ) ਨੌ ਖ਼ਜ਼ਾਨੇ। ਅਲਖੁ = ਜਿਸ ਦਾ ਸਹੀ ਸਰੂਪ ਸਮਝ ਵਿਚ ਨਹੀਂ ਆ ਸਕਦਾ। ਲਖਾਏ = ਸਮਝਾ ਦੇਂਦਾ ਹੈ।

SikhNet (Spanish)en ellos reside el Maravilloso Tesoro del Nombre. Sí, a través del Guru Verdadero lo Incognoscible es conocido.

ਗੁਰਿ. ਆਸਾ ਮਨਸਾ ਪੂਰੀਆ, ਮੇਰੀ ਜਿੰਦੁੜੀਏ; ਹਰਿ ਮਿਲਿਆ. ਭੁਖ ਸਭ ਜਾਏ ਰਾਮ ॥

gur. aasaa manasaa pooreea, meree jindurree; har miliaa. bhukh sabh jaae raam |

Sant Singh KhalsaThe Guru has fulfilled my hopes and desires, O my soul; meeting the Lord, all my hunger is satisfied.
Manmohan SinghThe Guru has fulfilled my hopes and yearning, O my soul and by meeting God, all the hunger of mine is satiated.
Manmohan Singh (Punjabi)ਗੁਰੂ ਨੇ ਮੇਰੀਆਂ ਉਮੈਦਾਂ ਅਤੇ ਸੱਧਰਾਂ ਪੂਰਨ ਕਰ ਦਿੱਤੀਆਂ ਹਨ, ਹੇ ਮੇਰੀ ਜਿੰਦੇ! ਵਾਹਿਗੁਰੂ ਨੂੰ ਭੇਟਣ ਦੁਆਰਾ ਮੇਰੀ ਸਾਰੀ ਖੁਧਿਆ ਨਵਿਰਤ ਹੋ ਗਈ ਹੈ।
Fareedkot Teekaਹੇ ਮੇਰੀ ਜਿੰਦੁੜੀਏ! ਔਰ ਸਭ ਪ੍ਰਕਾਰ ਕੀ ਆਸਾ ਲਗੀ ਹੋਈ ਥੀ ਸੋ ਮਨਸਾ ਗੁਰੋਂ ਨੇ ਪੂਰਨ ਕਰੀ ਹੈ। ਹਰੀ ਕੇ ਮਿਲਿਆਂ ਹੋਯਾਂ ਸਭ ਪ੍ਰਕਾਰ ਕੀ ਭੂਖ ਜਾਤੀ ਰਹਿਤੀ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਆਸਾ ਤੇ ਮਨ ਦਾ ਫੁਰਨਾ ਪੂਰਾ ਕਰ ਦਿੱਤਾ, ਉਹਨਾਂ ਨੂੰ ਪਰਮਾਤਮਾ ਮਿਲ ਪਿਆ, ਉਹਨਾਂ ਦੀ ਮਾਇਆ ਦੀ ਸਾਰੀ ਭੁੱਖ ਲਹਿ ਜਾਂਦੀ ਹੈ।

ਪਦ ਅਰਥ ਗੁਰਿ = ਗੁਰੂ ਨੇ। ਜਾਏ = ਦੂਰ ਹੋ ਜਾਂਦੀ ਹੈ।

SikhNet (Spanish)El Guru satisface todos tus deseos, oh vida, y a través de tu Señor, toda tu hambre es calmada.

ਧੁਰਿ ਮਸਤਕਿ. ਹਰਿ ਪ੍ਰਭਿ ਲਿਖਿਆ, ਮੇਰੀ ਜਿੰਦੁੜੀਏ; ਜਨ ਨਾਨਕ. ਹਰਿ ਗੁਣ ਗਾਏ ਰਾਮ ॥੨॥

dhur masatak. har prabh likhiaa, meree jindurree; jan naanak. har gun gaae raam |2|

Sant Singh KhalsaO servant Nanak, he alone sings the Glorious Praises of the Lord, O my soul, upon whose forehead God has inscribed such pre-ordained destiny. ||2||
Manmohan SinghSays slave Nanak, he alone sings God's praise, O my soul, on whose brow it is so written by the Lord God, since the very beginning.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਕੇਵਲ ਓਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਹੇ ਮੇਰੇ ਜੀਊੜਿਆ! ਜਿਸ ਦੇ ਮੱਥੇ ਉਤੇ ਸੁਆਮੀ ਵਾਹਿਗੁਰੂ ਨੇ ਮੁੱਢ ਤੋਂ ਐਸਾ ਲਿਖ ਛੱਡਿਆ ਹੈ।
Fareedkot Teekaਹੇ ਮੇਰੀ ਜਿੰਦੁੜੀਏ! ਹਰਿ ਪ੍ਰਭੂ ਨੇ ਆਦਿ ਹੀ ਸੇ ਜਿਸ ਕੇ ਮਸਤਕ ਪਰ ਉਤਮ ਲੇਖ ਲਿਖਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਦਾਸੁ ਨੇ ਹਰਿ ਕੇ ਗੁਣ ਗਾਏ ਹੈਂ॥੨॥
Prof. Sahib Singhਹੇ ਦਾਸ ਨਾਨਕ! ਧੁਰ ਦਰਗਾਹ ਤੋਂ ਪਰਮਾਤਮਾ ਨੇ ਜਿਸ ਮਨੁੱਖ ਦੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖ ਦਿੱਤਾ, ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਮਸਤਕਿ = ਮੱਥੇ ਉੱਤੇ। ਪ੍ਰਭਿ = ਪ੍ਰਭੂ ਨੇ ॥੨॥

SikhNet (Spanish)En mi Destino el Señor ha inscrito que cante por siempre Su Alabanza. (2)

ਹਮ ਪਾਪੀ ਬਲਵੰਚੀਆ, ਮੇਰੀ ਜਿੰਦੁੜੀਏ; ਪਰਦ੍ਰੋਹੀ ਠਗ ਮਾਇਆ ਰਾਮ ॥

ham paapee balavancheea, meree jindurree; paradrohee tthag maaeaa raam |

Sant Singh KhalsaI am a deceitful sinner, O my soul, a cheat, and a robber of others' wealth.
Manmohan SinghO my soul, I am a sinner deceiver, cheat and the plunderer of other's wealth.
Manmohan Singh (Punjabi)ਹੇ ਮੇਰੀ ਜਿੰਦੜੀਏ! ਮੈਂ ਗੁਨਾਹਗਾਰ, ਧੋਖੇਬਾਜ ਛਲੀਆ ਅਤੇ ਹੋਰਨਾਂ ਦਾ ਮਾਲ ਧਨ ਲੁੱਟਣ ਵਾਲਾ ਹਾਂ।
Fareedkot Teekaਹੇ ਮੇਰੀ ਜਿੰਦੁੜੀਏ! ਹਮ ਪਾਪੀ (ਬਲਵੰਚੀਆ) ਬਲ ਕਰ ਕੇ ਠਗੀ ਕਰਤੇ ਹੈਂ, ਪਰਦ੍ਰੋਹੀ ਹੈਂ ਰਾਮ ਕੀ ਮਾਯਾ ਕਰ ਕੇ ਠਗੇ ਹੂਏ ਹੈਂ।
Prof. Sahib Singhਹੇ ਮੇਰੀ ਸੋਹਣੀ ਜਿੰਦੇ! ਅਸੀਂ ਜੀਵ ਪਾਪੀ ਹਾਂ, ਵਲ-ਛਲ ਕਰਨ ਵਾਲੇ ਹਾਂ, ਦੂਜਿਆਂ ਨਾਲ ਦਗ਼ਾ-ਫ਼ਰੇਬ ਕਰਨ ਵਾਲੇ ਹਾਂ, ਮਾਇਆ ਦੀ ਖ਼ਾਤਰ ਠੱਗੀਆਂ ਕਰਨ ਵਾਲੇ ਹਾਂ।

ਪਦ ਅਰਥ ਬਲਵੰਚੀਆ = ਵਲ-ਛਲ ਕਰਨ ਵਾਲੇ। ਪਰਦ੍ਰੋਹੀ = ਦੂਜਿਆਂ ਨਾਲ ਦਗ਼ਾ ਕਰਨ ਵਾਲੇ।

SikhNet (Spanish)Nosotros, los embaucadores, los traicioneros, somos engañados por Maya,

ਵਡਭਾਗੀ ਗੁਰੁ ਪਾਇਆ. ਮੇਰੀ ਜਿੰਦੁੜੀਏ; ਗੁਰਿ ਪੂਰੈ ਗਤਿ ਮਿਤਿ ਪਾਇਆ ਰਾਮ ॥

vaddabhaagee gur paaeaa. meree jindurree; gur poorai gat mit paaeaa raam |

Sant Singh KhalsaBut, by great good fortune, I have found the Guru, O my soul; through the Perfect Guru, I have found the way to salvation.
Manmohan SinghBy good fortune, I have obtained the Guru, O my soul, and through the Perfect Guru I have found the way to salvation.
Manmohan Singh (Punjabi)ਭਾਰੇ ਨਸੀਬਾਂ ਦੁਆਰਾ ਮੈਨੂੰ ਗੁਰੂ ਪ੍ਰਾਪਤ ਹੋਇਆ ਹੈ, ਹੇ ਮੇਰੀ ਜਿੰਦੜੀਏ! ਅਤੇ ਪੂਰਨ ਗੁਰਾਂ ਦੇ ਰਾਹੀਂ ਹੀ ਮੈਂਨੂੰ ਮੋਖ਼ਸ਼ ਦਾ ਮਾਰਗ ਮਿਲਿਆ ਹੈ।
Fareedkot Teekaਹੇ ਮੇਰੀ ਜਿੰਦੁੜੀਏ! ਵੱਡੇ ਭਾਗੋਂ ਵਾਲੋਂ ਨੇ ਗੁਰੂ ਪਾਯਾ ਹੈ ਪੁਨਾ ਪੂਰੇ ਗੁਰੋਂ ਸੇ ਮੁਕਤਿ ਕੀ ਮਰਜਾਦਾ ਕੋ ਪਾਇਆ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਸ ਵੱਡੇ ਭਾਗਾਂ ਵਾਲੇ ਨੇ ਗੁਰੂ ਲੱਭ ਲਿਆ ਉਸਨੇ ਪੂਰੇ ਗੁਰੂ ਦੀ ਰਾਹੀਂ ਉੱਚੇ ਆਤਮਕ ਜੀਵਨ ਦੀ ਮਰਯਾਦਾ ਹਾਸਲ ਕਰ ਲਈ।

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਗਤਿ ਮਿਤਿ = ਉੱਚੇ ਆਤਮਕ ਜੀਵਨ ਦੀ ਮਰਯਾਦਾ। ਗਤਿ = ਉੱਚੀ ਆਤਮਕ ਅਵਸਥਾ। ਮਿਤਿ = ਮਰਯਾਦਾ।

SikhNet (Spanish)y si por una buena fortuna llegamos hasta el Guru, a través de Él logramos la Salvación y el Sendero.

ਗੁਰਿ ਅੰਮ੍ਰਿਤੁ ਹਰਿ. ਮੁਖਿ ਚੋਇਆ, ਮੇਰੀ ਜਿੰਦੁੜੀਏ; ਫਿਰਿ ਮਰਦਾ. ਬਹੁੜਿ ਜੀਵਾਇਆ ਰਾਮ ॥

gur amrit har. mukh choeaa, meree jindurree; fir maradaa. bahurr jeevaaeaa raam |

Sant Singh KhalsaThe Guru has poured the Ambrosial Nectar of the Lord's Name into my mouth, O my soul, and now, my dead soul has come to life again.
Manmohan SinghThe Guru has poured God's elixir into my mouth, O my life, and then, my dead soul has come to life again.
Manmohan Singh (Punjabi)ਗੁਰਾਂ ਨੇ ਵਾਹਿਗੁਰੂ ਦਾ ਸੁਧਾਰਸ (ਅੰਮ੍ਰਿਤ) ਮੇਰੇ ਮੂੰਹ ਵਿੱਚ ਪਾਇਆ ਹੈ, ਹੇ ਮੇਰੇ ਜੀਵਿੜਿਆ! ਅਤੇ ਤਦ ਮੇਰੀ ਮੁਰਦਾ ਆਤਮਾ ਮੁੜ ਕੇ ਸੁਰਜੀਤ ਹੋ ਗਈ ਹੈ।
Fareedkot Teekaਹੇ ਮੇਰੀ ਜਿੰਦੁੜੀਏ! ਮੈਂ ਮਰਤਾ ਹੂਆ ਥਾ ਗੁਰੋਂ ਨੇ ਅੰਮ੍ਰਿਤ ਰੂਪ ਹਰਿ ਕਾ ਨਾਮੁ ਮੁਖ ਮੇਂ ਚੁਆਇਆ ਹੈ, ਫਿਰ ਵਾਰੰਵਾਰ ਮਰਤੇ ਕੋ ਜੀਵਾ ਦੀਆ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਦੇ ਮੂੰਹ ਵਿਚ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੋਅ ਦਿੱਤਾ, ਉਸ ਆਤਮਕ ਮੌਤੇ ਮਰ ਰਹੇ ਮਨੁੱਖ ਨੂੰ ਗੁਰੂ ਨੇ ਮੁੜ ਆਤਮਕ ਜੀਵਨ ਬਖ਼ਸ਼ ਦਿੱਤਾ।

ਪਦ ਅਰਥ ਗੁਰਿ = ਗੁਰੂ ਨੇ। ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਮਰਦਾ = ਆਤਮਕ ਮੌਤੇ ਮਰ ਰਹੇ ਨੂੰ। ਬਹੁੜਿ = ਮੁੜ। ਜੀਵਾਇਆ = ਆਤਮਕ ਜੀਵਨ ਦਿੱਤਾ।

SikhNet (Spanish)Oh mi vida, cuando el Guru vierte el Néctar en mis labios, mi Alma muerta vuelve a la vida.

ਜਨ ਨਾਨਕ. ਸਤਿਗੁਰ ਜੋ ਮਿਲੇ, ਮੇਰੀ ਜਿੰਦੁੜੀਏ; ਤਿਨ ਕੇ ਸਭ ਦੁਖ ਗਵਾਇਆ ਰਾਮ ॥੩॥

jan naanak. satigur jo mile, meree jindurree; tin ke sabh dukh gavaaeaa raam |3|

Sant Singh KhalsaO servant Nanak: those who meet the True Guru, O my soul, have all of their pains taken away. ||3||
Manmohan SinghSays serf Nanak, those who meet with the True Guru, O my soul, all their woes are dispelled.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਜਿਹੜੇ ਆਪਣੇ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਹੇ ਮੇਰੀ ਜਿੰਦੇ! ਉਨ੍ਹਾਂ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੀ ਜਿੰਦੁੜੀਏ! ਜੋ ਦਾਸ ਸਤਿਗੁਰੋਂ ਸੇ ਮਿਲਤੇ ਹੈਂ ਤਿਨ ਕੇ ਦੁਖੋਂ ਕਾ ਸਮਦਾਉ ਗਵਾਯਾ ਅਰਥਾਤ ਗੁਰੋਂ ਨੇ ਦੂਰ ਕਰ ਦੀਆ ਹੈ॥੩॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਗੁਰੂ ਨੂੰ ਮਿਲ ਪਏ, ਗੁਰੂ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ॥੩॥

ਪਦ ਅਰਥ ਸਤਿਗੁਰ ਮਿਲੇ = ਗੁਰੂ ਨੂੰ (ਜੇਹੜੇ) ਮਿਲ ਪਏ ॥੩॥

SikhNet (Spanish)Aquél que encuentra al Guru, oh mi vida, todas sus aflicciones son disipadas. (3)

ਅਤਿ ਊਤਮੁ ਹਰਿ ਨਾਮੁ ਹੈ, ਮੇਰੀ ਜਿੰਦੁੜੀਏ; ਜਿਤੁ ਜਪਿਐ. ਪਾਪ ਗਵਾਤੇ ਰਾਮ ॥

at aootam har naam hai, meree jindurree; jit japiai. paap gavaate raam |

Sant Singh KhalsaThe Name of the Lord is sublime, O my soul; chanting it, one's sins are washed away.
Manmohan SinghSupremely sublime is the God's Name, by remembering which the sins are washed off, O my soul.
Manmohan Singh (Punjabi)ਪਰਮ ਸ੍ਰੇਸ਼ਟ ਹੈ ਵਾਹਿਗੁਰੂ ਦਾ ਨਾਮ, ਹੇ ਮੇਰੀ ਜਿੰਦੇ! ਜਿਸ ਦਾ ਆਰਾਧਨ ਕਰਨ ਦੁਆਰਾ ਗੁਨਾਹ ਧੋਤੇ ਜਾਂਦੇ ਹਨ।
Fareedkot Teekaਹੇ ਮੇਰੀ ਜਿੰਦੁੜੀਏ! ਹਰੀ ਕਾ ਨਾਮ ਅਤਿ ਉਤਮੁ ਹੈ ਜਿਸ ਕੇ ਜਪਨੇ ਸੇ ਪਾਪ ਗਵਾਏ ਗਏ, ਭਾਵ ਦੂਰ ਹੋ ਗਏ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਬੜਾ ਹੀ ਸ੍ਰੇਸ਼ਟ ਹੈ, ਇਸ ਨਾਮ ਦੇ ਜਪਣ ਨਾਲ ਸਾਰੇ (ਪਿਛਲੇ) ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਜਿਤੁ = ਜਿਸ ਦੀ ਰਾਹੀਂ। ਜਿਤੁ ਜਪਿਐ = ਜਿਸ ਦੇ ਜਪਣ ਨਾਲ।

SikhNet (Spanish)Lo más Puro de lo puro es el Nombre del Señor, oh Alma mía; si Lo contemplas todos tus errores serán lavados.

ਪਤਿਤ. ਪਵਿਤ੍ਰ, ਗੁਰਿ ਹਰਿ ਕੀਏ, ਮੇਰੀ ਜਿੰਦੁੜੀਏ; ਚਹੁ ਕੁੰਡੀ ਚਹੁ ਜੁਗਿ ਜਾਤੇ ਰਾਮ ॥

patit. pavitr, gur har kee, meree jindurree; chahu kunddee chahu jug jaate raam |

Sant Singh KhalsaThe Guru, the Lord, has purified even the sinners, O my soul; now, they are famous and respected in the four directions and throughout the four ages.
Manmohan SinghThe Guru-God has make the sinners, pure, O my soul, and they are renowned in four directions and the four yugas.
Manmohan Singh (Punjabi)ਪਾਪੀਆਂ ਨੂੰ ਗੁਰੂ- ਗੋਬਿੰਦ ਪਾਵਨ ਕਰ ਦਿੰਦੇ ਹਨ, ਹੇ ਮੇਰੀ ਜਿੰਦੇ! ਅਤੇ ਉਹ ਚਾਰੀ ਪਾਸੀਂ ਅਤੇ ਚਾਰਾਂ ਹੀ ਯੁਗਾਂ ਅੰਦਰ ਪ੍ਰਸਿੱਧ ਹੋ ਜਾਂਦੇ ਹਨ।
Fareedkot Teekaਹੇ ਮੇਰੀ ਜਿੰਦੁੜੀਏ! ਹਰਿ ਰੂਪ ਗੁਰੋਂ ਨੇ ਪਾਪੀ ਜੀਵ ਪਵਿਤ੍ਰ ਕੀਏ ਹੈਂ ਅਰ ਚਾਰੋਂ ਕੁੰਟੋਂ ਮੇਂ ਚਾਰੋਂ ਜੁਗੋਂ ਮੇਂ ਸੋ ਜਾਣੇ ਗਏ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਹਰਿ-ਨਾਮ ਦੇ ਕੇ ਵਿਕਾਰਾਂ ਵਿਚ ਡਿੱਗਿਆਂ ਹੋਇਆਂ ਨੂੰ ਭੀ ਪਵਿਤ੍ਰ ਬਣਾ ਦਿੱਤਾ, ਉਹ ਸਾਰੇ ਸੰਸਾਰ ਵਿਚ ਸਦਾ ਲਈ ਹੀ ਨਾਮਣੇ ਵਾਲੇ ਹੋ ਗਏ।

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਗੁਰਿ = ਗੁਰੂ ਨੇ। ਚਹੁ ਕੁੰਡੀ = ਚਹੁ ਕੂਟਾਂ ਵਿਚ, ਸਾਰੇ ਸੰਸਾਰ ਵਿਚ। ਚਹੁ ਜੁਗਿ = ਚਾਰ ਜੁਗੀ ਸਮੇ ਵਿਚ, ਸਦਾ ਲਈ ਹੀ। ਜਾਤੇ = ਪਰਗਟ ਹੋ ਗਏ, ਨਾਮਣੇ ਵਾਲੇ ਹੋ ਗਏ।

SikhNet (Spanish)El Guru Divino ha purificado a los malvados, oh Alma mía, y su nombre resuena ahora a través de las cuatro direcciones y las cuatro épocas.

ਹਉਮੈ ਮੈਲੁ ਸਭ ਉਤਰੀ, ਮੇਰੀ ਜਿੰਦੁੜੀਏ; ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ ॥

haumai mail sabh utaree, meree jindurree; har amrit har sar naate raam |

Sant Singh KhalsaThe filth of egotism is totally wiped away, O my soul, by bathing in the Ambrosial Pool of the Lord's Name.
Manmohan SinghThe filth of self-conceit is all wiped off, O my soul, by bathing in the tank of God's Name Nectar.
Manmohan Singh (Punjabi)ਵਾਹਿਗੁਰੂ ਦੇ ਨਾਮ- ਸੁਧਾਰਸ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ, ਹੇ ਮੇਰੇ ਜਿੰਦੇ! ਸਵੈ- ਹੰਗਤਾ ਦੀ ਸਮੂਹ ਮਲੀਣਤਾ ਕੱਟੀ ਜਾਂਦੀ ਹੈ।
Fareedkot Teeka(ਜਿੰਦੁੜੀਏ) ਹੇ ਭਾਈ! ਉਨ ਕੀ ਹੰਤਾ ਮਮਤਾ ਰੂਪ ਮੈਲੁ ਸਭ ਉਤਰ ਗਈ ਹੈ, ਹਰਿ ਨਾਮ ਰੂਪੀ ਅੰਮ੍ਰਿਤ ਸਰੋਵਰ ਮੇਂ (ਨਾਤੇ) ਸਨਾਨ ਕਰਤੇ ਭਏ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਜਲ ਵਿਚ, ਹਰਿ-ਨਾਮ ਸਰੋਵਰ ਵਿਚ ਇਸ਼ਨਾਨ ਕੀਤਾ, ਉਹਨਾਂ ਦੀ ਹਉਮੈ ਦੀ ਸਾਰੀ ਮੈਲ ਲਹਿ ਗਈ।

ਪਦ ਅਰਥ ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਵਿਚ। ਹਰਿ ਸਰਿ = ਹਰਿ-ਨਾਮ ਦੇ ਸਰੋਵਰ ਵਿਚ।

SikhNet (Spanish)Las impurezas del ego se lavan bañándose en la Laguna del Néctar del Señor.

ਅਪਰਾਧੀ ਪਾਪੀ ਉਧਰੇ, ਮੇਰੀ ਜਿੰਦੁੜੀਏ; ਜਨ ਨਾਨਕ. ਖਿਨੁ ਹਰਿ ਰਾਤੇ ਰਾਮ ॥੪॥੩॥

aparaadhee paapee udhare, meree jindurree; jan naanak. khin har raate raam |4|3|

Sant Singh KhalsaEven sinners are carried across, O my soul, if they are imbued with the Lord's Name, even for an instant, O servant Nanak. ||4||3||
Manmohan SinghSays servant Nanak, the offenders and sinner cross over, O my life by being imbued with God even for an instant.
Manmohan Singh (Punjabi)ਨੌਕਰ ਨਾਨਕ ਆਖਦਾ ਹੈ, ਇੱਕ ਮੁਹਤ ਭਰ ਲਈ ਭੀ ਵਾਹਿਗੁਰੂ ਨਾਲ ਰੰਜੀਗਣ ਦੁਆਰਾ, ਹੇ ਮੇਰੇ ਜੀਊੜਿਆ! ਮੁਜਰਮ ਅਤੇ ਪਾਂਬਰ ਪਾਰ ਉੱਤਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੀ ਜਿੰਦੜੀਏ! ਬੜੇ ਬੜੇ ਅਪਰਾਧੀ ਔ ਪਾਪੀ ਪੁਰਸ਼ ਏਕ ਖਿਨ ਮੇਂ ਹਰਿ ਸੇ ਪ੍ਰੇਮ ਕਰਨੇ ਸੇ ਉਧਰੇ ਹੈਂ॥੪॥੩॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਵਿਕਾਰੀ ਤੇ ਪਾਪੀ ਭੀ ਇਕ ਖਿਨ ਵਾਸਤੇ ਹਰਿ-ਨਾਮ-ਰੰਗ ਵਿਚ ਰੰਗੇ ਗਏ, ਉਹ ਸੰਸਾਰ-ਸਮੁੰਦਰ ਵਿਚ ਡੁੱਬਣੋਂ ਬਚ ਗਏ ॥੪॥੩॥

ਪਦ ਅਰਥ ਉਧਰੇ = ਡੁੱਬਣੋਂ ਬਚ ਗਏ। ਰਾਤੇ = ਰੰਗੇ ਗਏ ॥੪॥੩॥

SikhNet (Spanish)Sí, hasta malvados y malhechores son purificados si se inmergen en su Señor aunque sea por un instante. (4-3)

Open this shabad →

Shabad Guru Ramdas Ji Raag Bihaagraa continues on Ang 540

ਬਿਹਾਗੜਾ ਮਹਲਾ ੪ ॥

bihaagarraa mahalaa 4 |

Sant Singh KhalsaBihaagraa, Fourth Mehl:
Manmohan SinghBihagra 4th Guru.
Manmohan Singh (Punjabi)ਬਿਹਗੜਾ ਚੌਥੀ ਪਾਤਸ਼ਾਹੀ।
SikhNet (Spanish)Bijagra, Mejl Guru Ram Das, Cuarto Canal Divino.

ਹਉ ਬਲਿਹਾਰੀ ਤਿਨੑ ਕਉ, ਮੇਰੀ ਜਿੰਦੁੜੀਏ; ਜਿਨੑ ਹਰਿ ਹਰਿ ਨਾਮੁ ਅਧਾਰੋ ਰਾਮ ॥

hau balihaaree tina kau, meree jindurree; jina har har naam adhaaro raam |

Sant Singh KhalsaI am a sacrifice, O my soul, to those who take the Support of the Name of the Lord, Har, Har.
Manmohan SinghO my soul, I am a sacrifice unto those, who have the support of the Name of the Lord Master.
Manmohan Singh (Punjabi)ਹੇ ਮੇਰੀ ਜਿੰਦੇ! ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੂੰ ਪਾਰਬ੍ਰਹਮ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ।
Fareedkot Teekaਹੇ ਪਿਆਰੇ! ਜਿਨ ਕੋ ਹਰਿ ਹਰਿ ਨਾਮ ਕਾ ਅਧਾਰ ਹੈ ਮੈਂ ਤਿਨ ਪਰ ਬਲਿਹਾਰੇ ਜਾਤਾ ਹੂੰ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਾਮਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ।

ਪਦ ਅਰਥ ਹਉ = ਮੈਂ, ਹਉਂ। ਬਲਿਹਾਰੀ = ਕੁਰਬਾਨ। ਅਧਾਰੋ = ਆਸਰਾ।

SikhNet (Spanish)En sacrificio ofrezco mi ser a aquéllos seres para quienes el Nombre del Señor es lo Primordial.

ਗੁਰਿ ਸਤਿਗੁਰਿ. ਨਾਮੁ ਦ੍ਰਿੜਾਇਆ, ਮੇਰੀ ਜਿੰਦੁੜੀਏ; ਬਿਖੁ ਭਉਜਲੁ ਤਾਰਣਹਾਰੋ ਰਾਮ ॥

gur satigur. naam drirraaeaa, meree jindurree; bikh bhaujal taaranahaaro raam |

Sant Singh KhalsaThe Guru, the True Guru, implanted the Name within me, O my soul, and He has carried me across the terrifying world-ocean of poison.
Manmohan SinghThe Great Satguru has implanted the Name, within me, O my soul, and it has ferried me across the world's terrible ocean of poison.
Manmohan Singh (Punjabi)ਵਿਸ਼ਾਲ ਸਤਿਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ, ਹੇ ਮੇਰੀ ਜਿੰਦੇ! ਅਤੇ ਇਸ ਨੇ ਮੈਂਨੂੰ ਸੰਸਾਰ ਦੇ ਜ਼ਹਿਰ ਦੇ ਭਿਆਨਕ ਸਮੁੰਦਰ ਤੌਂ ਪਾਰ ਕਰ ਦਿੱਤਾ ਹੈ।
Fareedkot Teekaਹੇ ਪਿਆਰੇ ਸੰਤ ਜਨੋਂ! ਜੋ ਬਿਖ੍ਯ ਰੂਪ ਸੰਸਾਰ ਸਮੁੰਦਰ ਸੇ ਤਾਰਨੇ ਹਾਰਾ ਹੈ, ਸੋ ਹਰਿ ਹਰਿ ਨਾਮ ਪੂਜਯ ਸਤਗੁਰੋਂ ਨੇ ਦ੍ਰਿੜ ਕਰਾਇਆ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ, ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ। ਗੁਰੂ (ਮਾਇਆ ਦੇ ਮੋਹ ਦੇ) ਜ਼ਹਿਰ (-ਭਰੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ।

ਪਦ ਅਰਥ ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕੀਤਾ। ਬਿਖੁ = ਜ਼ਹਿਰ। ਭਉ ਜਲੁ = ਸੰਸਾਰ-ਸਮੁੰਦਰ। ਤਾਰਣਹਾਰੋ = ਤਾਰਨ ਦੀ ਸਮਰਥਾ ਵਾਲਾ।

SikhNet (Spanish)El Nombre fue enaltecido en mi mente por el Guru Verdadero y a través de Él fui transportado por el mar de veneno.

ਜਿਨ ਇਕ ਮਨਿ. ਹਰਿ ਧਿਆਇਆ, ਮੇਰੀ ਜਿੰਦੁੜੀਏ; ਤਿਨ ਸੰਤ ਜਨਾ ਜੈਕਾਰੋ ਰਾਮ ॥

jin ik man. har dhiaaeaa, meree jindurree; tin sant janaa jaikaaro raam |

Sant Singh KhalsaThose who have meditated one-pointedly on the Lord, O my soul - I proclaim the Victory of those saintly beings.
Manmohan SinghThey, who have single-mindedly remembered God, O my soul, I acclaim the victory of those holy men.
Manmohan Singh (Punjabi)ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਹੇ ਮੇਰੀ ਜਿੰਦੜੀਏ! ਉਨ੍ਹਾਂ ਨੇਕ ਪੁਰਸ਼ਾਂ ਦੀ ਜਿੱਤ ਦੇ ਮੈਂ ਨਾਹਰੇ ਲਾਉਂਦਾ ਹਾਂ।
Fareedkot Teekaਹੇ ਭਾਈ! ਜਿਨ ਸੰਤ ਜਨੋਂ ਨੇ ਏਕ ਮਨ ਹੋ ਕੇ ਹਰਿ ਕੋ ਧਿਆਇਆ ਹੈ, ਤਿਨ ਸੰਤ ਜਨੋਂ ਕੀ ਸਦਾ ਜੈ ਜੈ ਕਾਰ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਸੰਤ ਜਨਾਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ (ਹਰ ਥਾਂ) ਸੋਭਾ-ਵਡਿਆਈ ਹੁੰਦੀ ਹੈ।

ਪਦ ਅਰਥ ਇਕ ਮਨਿ = ਇਕਾਗ੍ਰਤਾ ਨਾਲ, ਇਕ ਮਨ ਨਾਲ। ਜੈਕਾਰੋ = ਸੋਭਾ।

SikhNet (Spanish)Yo proclamo la Victoria de tales Santos que vivieron con su mente concentrada, oh mi Alma.

Open this shabad (17 lines, Angs 539-540) →

Ang 539 of 1430