ੴ

ਸਿੱਖਬਾਣੀ · SikhBani

Ang 547

Sri Guru Granth Sahib · Raag Bihaagraa · 3 shabads, 39 lines
Translations
Shabad Guru Arjan Dev Ji Raag Bihaagraa continued from Ang 546

ਬਿਨਵੰਤ ਨਾਨਕ. ਕਰ ਦੇਇ ਰਾਖਹੁ; ਗੋਬਿੰਦ ਦੀਨ ਦਇਆਰਾ ॥੪॥

binavant naanak. kar dee raakhahu; gobind deen deaaraa |4|

Sant Singh KhalsaPrays Nanak, please, give me Your Hand and save me, O Lord of the Universe, Merciful to the meek. ||4||
Manmohan SinghSupplicates Nanak, O God, the Master of the universe and merciful to the meek, extend me thy hand and redeem me.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ, ਹੇ ਆਲਮ ਦੇ ਮਾਲਕ ਅਤੇ ਮਸਕੀਨਾਂ ਤੇ ਮਿਹਰਬਾਨ ਵਾਹਿਗੁਰੂ! ਆਪਣਾ ਹੱਥ ਦੇ, ਕੇ ਮੈਨੂੰ ਬਚਾ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਦੀਨ ਦਇਆਲ ਗੋਬਿੰਦ! ਇਨ ਜੀਵੋਂ ਪਰ ਅਪਨਾ ਕ੍ਰਿਪਾ ਰੂਪੀ ਹਾਥ ਦੇਈਏ॥੪॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਹੇ ਗੋਬਿੰਦ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਆਪਣਾ ਹੱਥ ਦੇ ਕੇ ਮੈਨੂੰ (ਮਾਇਆ ਦੇ ਮੋਹ ਵਿਚ ਡੁੱਬਣੋਂ) ਬਚਾ ਲੈ ॥੪॥

ਪਦ ਅਰਥ ਕਰ = ਹੱਥ {ਬਹੁ-ਵਚਨ}। ਦੇਇ = ਦੇ ਕੇ। ਦੀਨ ਦਇਆਰਾ = ਦੀਨਾਂ ਉਤੇ ਦਇਆ ਕਰਨ ਵਾਲੇ! ॥੪॥

SikhNet (Spanish)Dice Nanak, préstame Tu Mano, oh Compasivo Señor del Universo. (4)

ਸੋ ਦਿਨੁ ਸਫਲੁ ਗਣਿਆ; ਹਰਿ ਪ੍ਰਭੂ ਮਿਲਾਇਆ ਰਾਮ ॥

so din safal ganiaa; har prabhoo milaaeaa raam |

Sant Singh KhalsaThat day is judged to be fruitful, when I merged with my Lord.
Manmohan SinghFruitful is accounted the day, when I attained to God, my Lord Master.
Manmohan Singh (Punjabi)ਫਲਦਾਇਕ ਗਿਣਿਆ ਜਾਂਦਾ ਹੈ ਉਹ ਦਿਹਾੜਾ ਜਦ ਮੈਂ ਵਾਹਿਗੁਰੂ ਆਪਣੇ ਸੁਆਮੀ ਮਾਲਕ ਨੂੰ ਪ੍ਰਾਪਤ ਹੋਈ।
Fareedkot Teekaਸੋ ਦਿਨ ਸਫਲ ਗਿਨਾ ਹੈ ਜਿਸ ਦਿਨ ਹਰਿ ਰਾਮ ਪ੍ਰਭੂ ਨੇ ਅਪਨੇ ਸਾਥ ਮਿਲਾਇਆ ਹੈ॥
Prof. Sahib Singhਉਹ ਦਿਨ ਭਾਗਾਂ ਵਾਲਾ ਸਮਝਣਾ ਚਾਹੀਦਾ ਹੈ ਜਦੋਂ ਹਰਿ-ਪ੍ਰਭੂ (ਗੁਰੂ ਦਾ) ਮਿਲਾਇਆ (ਮਿਲ ਪੈਂਦਾ ਹੈ)।

ਪਦ ਅਰਥ ਸਫਲੁ = ਕਾਮਯਾਬ, ਭਾਗਾਂ ਵਾਲਾ। ਗਣਿਆ = ਸਮਝਣਾ ਚਾਹੀਦਾ ਹੈ।

SikhNet (Spanish)Bendito el día que me inmergí en mi Señor, la

ਸਭਿ ਸੁਖ ਪਰਗਟਿਆ; ਦੁਖ ਦੂਰਿ ਪਰਾਇਆ ਰਾਮ ॥

sabh sukh paragattiaa; dukh door paraaeaa raam |

Sant Singh KhalsaTotal happiness was revealed, and pain was taken far away.
Manmohan SinghAll happiness has appeared and misery has gone far away from me.
Manmohan Singh (Punjabi)ਸਾਰੀਆਂ ਖੁਸ਼ੀਆਂ ਪਰਕਾਸ਼ ਹੋ ਆਈਆਂ ਹਨ ਅਤੇ ਮੁਸੀਬਤ ਮੇਰੇ ਕੋਲੋ ਬੜੀ ਦੁਰੇਡੇ ਚਲੀ ਗਈ ਹੈ।
Fareedkot Teekaਸਭ ਸੁਖ ਪ੍ਰਗਟ ਹੂਆ ਹੈ, ਹੇ ਭਾਈ! ਸਭ ਦੁਖ ਦੂਰ ਭਾਗਿ ਗਇਆ ਹੈ॥
Prof. Sahib Singh(ਹਿਰਦੇ ਵਿਚ) ਸਾਰੇ ਸੁਖ ਪਰਗਟ ਹੋ ਜਾਂਦੇ ਹਨ, ਤੇ, ਸਾਰੇ ਦੁੱਖ ਦੂਰ ਜਾ ਪੈਂਦੇ ਹਨ।

ਪਦ ਅਰਥ ਸਭਿ = ਸਾਰੇ। ਦੂਰਿ ਪਰਾਇਆ = ਦੂਰ ਜਾ ਪੈਂਦੇ ਹਨ।

SikhNet (Spanish)Felicidad total me fue revelada y el dolor desapareció.

ਸੁਖ ਸਹਜ ਅਨਦ ਬਿਨੋਦ ਸਦ ਹੀ; ਗੁਨ ਗੁਪਾਲ ਨਿਤ ਗਾਈਐ ॥

sukh sehaj anad binod sad hee; gun gupaal nit gaaeeai |

Sant Singh KhalsaPeace, tranquility, joy and eternal happiness come from constantly singing the Glorious Praises of the Sustainer of the World.
Manmohan SinghComfort, equanimity, joy and happiness always accrue from ever singing the praise of God, the World Cherisher.
Manmohan Singh (Punjabi)ਹਮੇਸ਼ਾਂ ਹੀ ਸ੍ਰਿਸ਼ਟੀ ਦੇ ਪਾਲਕ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਆਰਾਮ, ਚੈਨ, ਖੁਸ਼ੀ ਅਤੇ ਪ੍ਰਸੰਨਤਾ ਸਦੀਵ ਹੀ ਪ੍ਰਕਾਸ਼ ਹੁੰਦੇ ਹਨ।
Fareedkot Teekaਸਾਂਤ ਸੁਖ ਅਰ ਸਦੀਵ ਅਨੰਦ (ਬਿਨੋਦ) ਬਿਲਾਸ ਅਰ ਨਿਤ੍ਯ ਗੋਬਿੰਦ ਕੇ ਗੁਨ ਗਾਉਤੇ ਹੈਂ॥
Prof. Sahib Singhਆਓ, ਜਗਤ-ਪਾਲ ਪ੍ਰਭੂ ਦੇ ਗੁਣ ਨਿੱਤ ਗਾਂਦੇ ਰਹੀਏ ਇੰਜ ਸਦਾ ਹੀ ਆਤਮਕ ਅਡੋਲਤਾ ਦੇ ਸੁਖ-ਆਨੰਦ ਬਣੇ ਰਹਿੰਦੇ ਹਨ, ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ।

ਪਦ ਅਰਥ ਸਹਜ = ਆਤਮਕ ਅਡੋਲਤਾ। ਬਿਨੋਦ = ਖ਼ੁਸ਼ੀਆਂ। ਗਾਈਐ = ਰਲ, ਰਲ ਕੇ ਗਾਵੀਏ।

SikhNet (Spanish)Paz, Tranquilidad y Dicha, vienen al cantar constantemente las Gloriosas Alabanzas del Sostenedor del Mundo.

ਭਜੁ ਸਾਧਸੰਗੇ ਮਿਲੇ ਰੰਗੇ; ਬਹੁੜਿ ਜੋਨਿ. ਨ ਧਾਈਐ ॥

bhaj saadhasange mile range; bahurr jon. na dhaaeeai |

Sant Singh KhalsaJoining the Saadh Sangat, the Company of the Holy, I lovingly remember the Lord; I shall not wander again in reincarnation.
Manmohan SinghMeeting the saints society, I remember the Lord with love and so I shall not again wander in births.
Manmohan Singh (Punjabi)ਸਤਿ ਸੰਗਤ ਨਾਲ ਮਿਲ ਕੇ ਮੈਂ ਸੁਆਮੀ ਨੂੰ ਪਿਆਰ ਨਾਲ ਸਿਮਰਦਾ ਹਾਂ ਤੇ ਇਸ ਲਈ ਮੈਂ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕਾਂਗਾ।
Fareedkot Teekaਸਾਧੋਂ ਕੇ ਸੰਗ ਸੇ ਭਜਨ ਕਰ (ਰੰਗੇ) ਅਨੰਦ ਰੂਪੁ ਹਰੀ ਜਿਨ ਕੋ ਮਿਲੇ ਹੈਂ, ਸੋ ਫਿਰ ਜੋਨੋਂ ਮੇਂ ਨਹੀਂ ਆਵੈਂਗੇ॥
Prof. Sahib Singhਗੁਰੂ ਦੀ ਸੰਗਤ ਵਿਚ ਪ੍ਰੇਮ ਨਾਲ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀ ਬਰਕਤਿ ਨਾਲ) ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ,

ਪਦ ਅਰਥ ਭਜੁ = ਭਜਨ ਕਰ, ਯਾਦ ਕਰ। ਸਾਧ ਸੰਗੇ = ਸਾਧ ਸੰਗਤ ਵਿਚ। ਮਿਲੇ = ਮਿਲਿ, ਮਿਲ ਕੇ। ਰੰਗੇ = ਰੰਗਿ, ਪ੍ਰੇਮ ਨਾਲ। ਬਹੁੜਿ = ਮੁੜ, ਫਿਰ।

SikhNet (Spanish)Con toda mi Devoción recito el Nombre del Señor en la Saad Sangat, la Sociedad de los Santos, y así no tendré que reencarnar

ਗਹਿ ਕੰਠਿ ਲਾਏ ਸਹਜਿ ਸੁਭਾਏ; ਆਦਿ ਅੰਕੁਰੁ ਆਇਆ ॥

geh kantth laae sehaj subhaae; aad ankur aaeaa |

Sant Singh KhalsaHe has naturally hugged me close in His Loving Embrace, and the seed of my primal destiny has sprouted.
Manmohan SinghThe Lord has naturally hugged me to His bosom and so the seed of my eternal destiny has sprouted.
Manmohan Singh (Punjabi)ਸਾਹਿਬ ਨੇ ਸੁਭਾਵਕ ਹੀ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਇਸ ਵਾਸਤੇ ਮੇਰੀ ਪੂਰਬਲੀ ਪਰਾਲਬਧ ਦਾ ਬੀਜ ਪੁੰਗਰ ਆਇਆ ਹੈ।
Fareedkot Teekaਸੁਤੇ ਸਿਧ ਹੀ ਪਕੜ ਕਰ ਕੇ ਗਲੇ ਸੇ ਲਗਾਇ ਲੀਏ ਹੈਂ, ਆਦਿ ਕੇ ਪੁੰਨੋਂ ਕਾ ਅੰਕਰ ਪ੍ਰਗਟ ਹੋ ਆਇਆ ਹੈ॥
Prof. Sahib Singhਪਰਮਾਤਮਾ (ਬਾਹੋਂ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ, ਆਤਮਕ ਅਡੋਲਤਾ ਵਿਚ ਪ੍ਰੇਮ ਵਿਚ (ਲੀਨ ਕਰ ਦੇਂਦਾ ਹੈ ਤੇ ਇੰਜ (ਹਿਰਦੇ ਵਿਚ ਭਗਤੀ ਦਾ) ਮੁੱਢਲਾ ਅੰਗੂਰ ਪੁੰਗਰ ਪੈਂਦਾ ਹੈ।

ਪਦ ਅਰਥ ਗਹਿ = ਫੜ ਕੇ। ਕੰਠਿ = ਗਲ ਨਾਲ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ। ਆਦਿ = ਮੁੱਢਲਾ। ਅੰਕੁਰੁ = ਅੰਗੂਰ।

SikhNet (Spanish)otra vez. Espontáneamente Él me abrazó a Su Pecho, y mira, germinó la semilla de mi Destino Eterno.

ਬਿਨਵੰਤ ਨਾਨਕ. ਆਪਿ ਮਿਲਿਆ; ਬਹੁੜਿ ਕਤਹੂ. ਨ ਜਾਇਆ ॥੫॥੪॥੭॥

binavant naanak. aap miliaa; bahurr katahoo. na jaaeaa |5|4|7|

Sant Singh KhalsaPrays Nanak, He Himself has met me, and He shall never again leave me. ||5||4||7||
Manmohan SinghPrays Nanak, the Lord of Himself has met me, and He never goes away from me, again.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਆਪਣੇ ਆਪ ਹੀ ਸੁਆਮੀ ਮੈਨੂੰ ਮਿਲ ਪਿਆ ਹੈ ਅਤੇ ਉਹ ਕਦਾਚਿੱਤ ਮੁੜ ਕੇ ਮੇਰੇ ਕੋਲੋ ਪਰੇ ਨਹੀਂ ਜਾਂਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਹਰਿ ਆਪ ਮਿਲਾ ਹੈ, ਸੋ ਫਿਰ ਤਿਨ ਕਾ ਮਨ ਕਹੀਂ ਨਹੀਂ ਜਾਇਆ ਕਰਤਾ ॥੫॥੪॥੭॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ (ਸਾਧ ਸੰਗਤ ਵਿਚ ਮਿਲਿਆਂ) ਪ੍ਰਭੂ ਆਪ ਆ ਮਿਲਦਾ ਹੈ, ਫਿਰ (ਉਸ ਦਾ ਦਰ ਛੱਡ ਕੇ) ਹੋਰ ਕਿਤੇ ਭੀ ਨਹੀਂ ਭਟਕੀਦਾ ॥੫॥੪॥੭॥

ਪਦ ਅਰਥ ਕਤਹੂ = ਕਿਤੇ ਭੀ ॥੫॥੪॥੭॥

SikhNet (Spanish)Dice Nanak, cuando el Señor me tomó para unirme a Él, fue para siempre, y no se separará de mí nunca más. (5‑4‑7)

Open this shabad (31 lines, Angs 546-547) →

Shabad Guru Arjan Dev Ji Raag Bihaagraa

ਬਿਹਾਗੜਾ ਮਹਲਾ ੫ ਛੰਤ ॥

bihaagarraa mahalaa 5 chhant |

Sant Singh KhalsaBihaagraa, Fifth Mehl, Chhant:
Manmohan SinghBihagra 5th Guru. Chhant.
Manmohan Singh (Punjabi)ਬਿਹਾਗੜਾ ਪੰਜਵੀਂ ਪਾਤਿਸ਼ਾਹੀ ਛੰਤ।
SikhNet (Spanish)Bijagra, Mejl Guru Aryan, Quinto Canal Divino, Chhant.

ਸੁਨਹੁ ਬੇਨੰਤੀਆ; ਸੁਆਮੀ ਮੇਰੇ ਰਾਮ ॥

sunahu benanteea; suaamee mere raam |

Sant Singh KhalsaListen to my prayer, O my Lord and Master.
Manmohan SinghHearken Thou to my supplications, O my Lord Master.
Manmohan Singh (Punjabi)ਤੂੰ ਮੇਰੀਆਂ ਜੋਦੜੀਆਂ ਸ੍ਰਵਣ ਕਰ, ਹੇ ਮੇਰੇ ਪ੍ਰਭੂ ਪਰਮੇਸ਼ਰ।
Fareedkot Teekaਹੇ ਮੇਰੇ (ਰਾਮ) ਸੁਆਮੀ! ਤੁਮ ਮੇਰੀ ਬਿਨਤੀ ਸੁਨੋ॥
Prof. Sahib Singhਹੇ ਮੇਰੇ ਮਾਲਕ! ਮੇਰੀ ਬੇਨਤੀ ਸੁਣ।
SikhNet (Spanish)Escucha mi plegaria, oh mi Maestro; aunque lleno de errores, sigo siendo Tu Esclavo.

ਕੋਟਿ ਅਪ੍ਰਾਧ ਭਰੇ; ਭੀ ਤੇਰੇ ਚੇਰੇ ਰਾਮ ॥

kott apraadh bhare; bhee tere chere raam |

Sant Singh KhalsaI am filled with millions of sins, but still, I am Your slave.
Manmohan SinghI am full of millions of sins, nevertheless I am a slave of Thine.
Manmohan Singh (Punjabi)ਮੈਂ ਕ੍ਰੋੜਾਂ ਹੀ ਪਾਪਾਂ ਨਾਲ ਭਰਿਆ ਪਿਆ ਹਾਂ, ਤਾਂ ਭੀ ਮੈਂ ਤੈਡਾ ਹੀ ਗਮਾਸ਼ਤਾ ਹਾਂ।
Fareedkot Teekaਜਦ੍ਯਪ ਹਮ ਕ੍ਰੋੜ ਅਪਰਾਧੋਂ ਕਰ ਭਰੇ ਹੈਂ ਪਰੰਤੂ ਫਿਰ ਭੀ ਆਪ ਕੇ (ਚੇਰੇ) ਦਾਸ ਹੈਂ॥
Prof. Sahib Singh(ਅਸੀਂ ਜੀਵ) ਕ੍ਰੋੜਾਂ ਪਾਪਾਂ ਨਾਲ ਲਿਬੜੇ ਹੋਏ ਹਾਂ, ਪਰ ਫਿਰ ਭੀ ਤੇਰੇ (ਦਰ ਦੇ) ਦਾਸ ਹਾਂ।

ਪਦ ਅਰਥ ਕੋਟਿ = ਕ੍ਰੋੜਾਂ। ਚੇਰੇ = ਸੇਵਕ।

SikhNet (Spanish)Eres mi Bello Señor, Disipador del dolor,

ਦੁਖ ਹਰਨ ਕਿਰਪਾ ਕਰਨ ਮੋਹਨ; ਕਲਿ ਕਲੇਸਹ ਭੰਜਨਾ ॥

dukh haran kirapaa karan mohan; kal kalesah bhanjanaa |

Sant Singh KhalsaO Destroyer of pain, Bestower of Mercy, Fascinating Lord, Destroyer of sorrow and strife,
Manmohan SinghO Thou Dispeller of grief, bestower of mercy, fascinating and Destroyer of sorrow and strife,
Manmohan Singh (Punjabi)ਹੇ ਰੰਜ ਦੂਰ ਕਰਨਹਾਰ, ਮਿਹਰ ਕਰਨ ਵਾਲੇ, ਮੁਹਤ ਕਰ ਲੈਣ ਵਾਲੇ ਅਤੇ ਗਮ ਤੇ ਝਗੜਿਆਂ ਨੂੰ ਕੱਟਣਹਾਰ,
Fareedkot Teekaਹੇ ਦੁਖੋਂ ਕੇ ਹਰਨੇਹਾਰੇ ਕ੍ਰਿਪਾ ਕਰਨੇਹਾਰੇ ਮੋਹਨ! ਹੇ ਕਲੀ ਕੇ ਕਲੇਸੋਂ ਕੋ ਦੂਰ ਕਰਨੇਹਾਰ! ॥
Prof. Sahib Singhਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਕਿਰਪਾ ਕਰਨ ਵਾਲੇ! ਹੇ ਮੋਹਨ! ਹੇ ਸਾਡੇ ਦੁੱਖ-ਕਲੇਸ਼ ਦੂਰ ਕਰਨ ਵਾਲੇ!

ਪਦ ਅਰਥ ਮੋਹਨ = ਹੇ ਮਨ ਨੂੰ ਖਿੱਚ ਪਾਣ ਵਾਲੇ! ਕਲਿ = ਝਗੜੇ। ਭੰਜਨਾ = ਨਾਸ ਕਰਨ ਵਾਲੇ।

SikhNet (Spanish)Fuente de Misericordia y Destructor de la tristeza y el enojo.

ਸਰਨਿ ਤੇਰੀ. ਰਖਿ ਲੇਹੁ ਮੇਰੀ; ਸਰਬ ਮੈ ਨਿਰੰਜਨਾ ॥

saran teree. rakh lehu meree; sarab mai niranjanaa |

Sant Singh KhalsaI have come to Your Sanctuary; please preserve my honor. You are all-pervading, O Immaculate Lord.
Manmohan SinghI have entered Thine sanctuary. Preserve Thou me honour. Thou art contained amongst all, O Immaculate Lord.
Manmohan Singh (Punjabi)ਮੈਂ ਤੇਰੀ ਪਨਾਹ ਲਈ ਹੈ। ਤੂੰ ਮੇਰੀ ਇੱਜ਼ਤ-ਆਬਰੂ ਬਰਕਰਾਰ ਰੱਖ। ਤੂੰ ਸਾਰਿਆਂ ਅੰਦਰ ਰਵਿਆ ਹੋਇਆ ਹੈ, ਹੇ ਪਵਿੱਤ੍ਰ ਪ੍ਰਭੂ!
Fareedkot Teekaਹੇ ਨਿਰੰਜਨ! ਸਰਬ (ਮੈ) ਰੂਪ ਮੇਂ ਤੇਰੀ ਸਰਨ ਹੂੰ, ਤੂੰ ਮੇਰੀ ਲਜਿਆ ਰਖ ਲੇ॥
Prof. Sahib Singhਹੇ ਸਰਬ-ਵਿਆਪਕ! ਹੇ ਨਿਰਲੇਪ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ।

ਪਦ ਅਰਥ ਸਰਬ ਮੈ = ਸਰਬ-ਵਿਆਪਕ! ਨਿਰੰਜਨਾ = ਹੇ ਨਿਰਲੇਪ!

SikhNet (Spanish)Conserva ahora mi Honor, pues yo busco Tu Refugio, oh Ser Todo Prevaleciente e Inmaculado.

ਸੁਨਤ ਪੇਖਤ ਸੰਗਿ ਸਭ ਕੈ; ਪ੍ਰਭ ਨੇਰਹੂ ਤੇ ਨੇਰੇ ॥

sunat pekhat sang sabh kai; prabh nerahoo te nere |

Sant Singh KhalsaHe hears and beholds all; God is with us, the nearest of the near.
Manmohan SinghThe Lord hearest and beholdest all. He is with us all and is the nearest of the near.
Manmohan Singh (Punjabi)ਸੁਆਮੀ ਸਾਰਿਆਂ ਨੂੰ ਸੁਣਦਾ ਤੇ ਵੇਖਦਾ ਹੈ। ਉਹ ਸਾਡੇ ਸਾਰਿਆਂ ਦੇ ਨਾਲ ਹੈ ਅਤੇ ਨੇੜੇ ਤੋਂ ਪਰਮ ਨੇੜੇ ਹੈ।
Fareedkot Teekaਸਭ ਕੇ ਸੰਗ ਮੇਂ ਹੋ ਕੇ ਤੂੰ ਸੁਨਤਾ ਦੇਖਤਾ ਹੈਂ, ਹੇ ਪ੍ਰਭੂ! ਤੂੰ ਨਿਕਟ ਸੇ ਭੀ ਨਿਕਟ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਾਡੇ ਅੱਤ ਨੇੜੇ ਵੱਸਦਾ ਹੈਂ, ਤੂੰ ਸਭ ਜੀਵਾਂ ਦੇ ਅੰਗ-ਸੰਗ ਰਹਿੰਦਾ ਹੈਂ, ਤੂੰ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈਂ ਤੇ ਸਭ ਦੇ ਕੀਤੇ ਕੰਮ ਵੇਖਦਾ ਹੈਂ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Tú, oh Señor, escuchas todo, ves todo y estás muy, muy cerca.

ਅਰਦਾਸਿ ਨਾਨਕ. ਸੁਨਿ ਸੁਆਮੀ; ਰਖਿ ਲੇਹੁ ਘਰ ਕੇ ਚੇਰੇ ॥੧॥

aradaas naanak. sun suaamee; rakh lehu ghar ke chere |1|

Sant Singh KhalsaO Lord and Master, hear Nanak's prayer; please save the servants of Your household. ||1||
Manmohan SinghO Lord, hearken Thou to Nanak's prayer and save the attendant of Thy house hold.
Manmohan Singh (Punjabi)ਹੇ ਪ੍ਰਭੂ! ਤੂੰ ਨਾਨਕ ਦੀ ਬੇਨਤੀ ਸ੍ਰਵਣ ਕਰ ਅਤੇ ਅਤੇ ਆਪਣੇ ਗ੍ਰਿਹ ਦੇ ਸੇਵਕ ਦੀ ਰੱਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ ਅਰਦਾਸ ਸੁਨ ਅਪਨੇ ਘਰ ਕੇ ਦਾਸ ਜਾਨ ਮੇਰੀ ਰਖਿਆ ਕਰ ਲੇਹੁ॥੧॥
Prof. Sahib Singhਹੇ ਮੇਰੇ ਸੁਆਮੀ! ਨਾਨਕ ਦੀ ਬੇਨਤੀ ਸੁਣ। ਮੈਂ ਤੇਰੇ ਘਰ ਦਾ ਗ਼ੁਲਾਮ ਹਾਂ, ਮੇਰੀ ਇੱਜ਼ਤ ਰੱਖ ਲੈ ॥੧॥
SikhNet (Spanish)Escucha mi Alabanza, oh Maestro, y salva el honor de Tu humilde Sirviente. (1)

ਤੂ ਸਮਰਥੁ ਸਦਾ; ਹਮ ਦੀਨ ਭੇਖਾਰੀ ਰਾਮ ॥

too samarath sadaa; ham deen bhekhaaree raam |

Sant Singh KhalsaYou are eternal and all-powerful; I am a mere beggar, Lord.
Manmohan SinghThou art ever Omnipotent and I am a meek mumper at Thy door, O Lord.
Manmohan Singh (Punjabi)ਤੂੰ ਸਦੀਵ ਹੀ ਸਰਬ-ਸ਼ਕਤੀਵਾਨ ਹੈ। ਮੈਂ ਤੇਰੇ ਦਰ ਦਾ ਮਸਕੀਨ ਮੰਗਤਾ ਹਾਂ, ਹੇ ਸੁਆਮੀ!
Fareedkot Teekaਹੇ ਰਾਮ! ਹਮ ਦੀਨ ਭਿਖ੍ਯਕ ਹੈਂ ਤੂੰ ਸਮਰਥ ਨਿਤ੍ਯ ਦਾਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਅਸੀਂ (ਤੇਰੇ ਦਰ ਤੇ) ਨਿਮਾਣੇ ਮੰਗਤੇ ਹਾਂ।

ਪਦ ਅਰਥ ਸਮਰਥੁ = ਸਭ ਤਾਕਤਾਂ ਦਾ ਮਾਲਕ। ਦੀਨ = ਕੰਗਾਲ। ਭੇਖਾਰੀ = ਮੰਗਤੇ।

SikhNet (Spanish)Eres el Todo Prevaleciente Señor, y yo soy un pordiosero en Tu Puerta.

ਮਾਇਆ ਮੋਹਿ ਮਗਨੁ; ਕਢਿ ਲੇਹੁ ਮੁਰਾਰੀ ਰਾਮ ॥

maaeaa mohi magan; kadt lehu muraaree raam |

Sant Singh KhalsaI am intoxicated with the love of Maya - save me, Lord!
Manmohan SinghO God, the enemy of pride, save me, I am lost in the love of worldly valuables.
Manmohan Singh (Punjabi)ਹੇ ਹੰਕਾਰ ਦੇ ਵੈਰੀ ਵਾਹਿਗੁਰੂ! ਮੇਰੀ ਰੱਖਿਆ ਕਰ, ਮੈਂ ਸੰਸਾਰੀ ਪਦਾਰਥਾਂ ਦੀ ਮਮਤਾ ਅੰਦਰ ਗਰਕ ਹੋਇਆ ਹੋਇਆ ਹਾਂ।
Fareedkot Teekaਹਮ ਮੋਹ ਕਰ ਕੇ ਮਾਇਆ ਮੇਂ ਮਗਨ ਹੋ ਰਹੇ ਹੈਂ, ਹੇ ਮੁਰਾਰੀ! ਹਮ ਕੋ ਨਿਕਾਲ ਲੀਜੀਏ॥
Prof. Sahib Singhਹੇ ਮੁਰਾਰੀ! ਮੈਂ ਮਾਇਆ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ, ਮੈਨੂੰ (ਮੋਹ ਵਿਚੋਂ) ਕੱਢ ਲੈ।

ਪਦ ਅਰਥ ਮੋਹਿ = ਮੋਹ ਵਿਚ। ਮਗਨੁ = ਡੁੱਬਾ ਹੋਇਆ, ਮਸਤ। ਮੁਰਾਰੀ = ਹੇ ਮੁਰਾਰੀ! ਹੇ ਪ੍ਰਭੂ!

SikhNet (Spanish)Estoy en las garras de Maya; libérame que me están destrozando, oh Señor.

ਲੋਭਿ ਮੋਹਿ ਬਿਕਾਰਿ ਬਾਧਿਓ; ਅਨਿਕ ਦੋਖ ਕਮਾਵਨੇ ॥

lobh mohi bikaar baadhio; anik dokh kamaavane |

Sant Singh KhalsaBound down by greed, emotional attachment and corruption, I have made so many mistakes.
Manmohan SinghBound by avarice, worldly love and vice, I have committed many misdeeds.
Manmohan Singh (Punjabi)ਲਾਲਚ, ਸੰਸਾਰੀ ਮਮਤਾ ਅਤੇ ਪਾਪ ਨਾਲ ਬੱਝ ਕੇ ਮੈਂ ਅਨੇਕ ਕੁਕਰਮ ਕੀਤੇ ਹਨ।
Fareedkot Teekaਲੋਭ ਮੋਹ ਆਦਿ ਬਿਕਾਰੋਂ ਮੇਂ ਹਮਾਰਾ ਮਨ ਬਾਂਧਾ ਹੂਆ ਹੈ, ਹਮ ਅਨੇਕ ਪ੍ਰਕਾਰ ਕੇ ਦੋਖ ਕਮਾਵਨੇ ਕਰਤੇ ਹੈਂ॥
Prof. Sahib Singhਮੈਂ ਲੋਭ ਵਿਚ, ਮੋਹ ਵਿਚ, ਵਿਕਾਰ ਵਿਚ ਬੱਝਾ ਰਹਿੰਦਾ ਹਾਂ। ਅਸੀਂ ਜੀਵ ਅਨੇਕਾਂ ਪਾਪ ਕਮਾਂਦੇ ਰਹਿੰਦੇ ਹਾਂ।

ਪਦ ਅਰਥ ਲੋਭਿ = ਲੋਭ ਵਿਚ। ਬਾਧਿਓ = ਬੱਝਾ ਹੋਇਆ। ਦੋਖ = ਪਾਪ।

SikhNet (Spanish)Siendo presa de la avaricia, yo soy el vicio y el deseo mismo y cometo faltas y maldades.

ਅਲਿਪਤ. ਬੰਧਨ ਰਹਤ ਕਰਤਾ; ਕੀਆ ਅਪਨਾ ਪਾਵਨੇ ॥

alipat. bandhan rehat karataa; keea apanaa paavane |

Sant Singh KhalsaThe creator is both attached and detached from entanglements; one obtains the fruits of his own actions.
Manmohan SinghThe Creator is detached from attachments and free from entanglements. The man obtains the fruit of his acts.
Manmohan Singh (Punjabi)ਸਿਰਜਣਹਾਰ ਨਿਰਲੇਪ ਅਤੇ ਜੰਜਾਲਾ ਤੋਂ ਬਿਨਾਂ ਹੈ। ਇਨਸਾਨ ਆਪਣੇ ਅਮਲਾਂ ਦਾ ਫਲ ਪਾਉਂਦਾ ਹੈ।
Fareedkot Teekaਹੇ ਅਲੇਪ ਬੰਧਨੋਂ ਸੇ ਰਹਿਤ ਕਰਤਾ! ਤਾਂ ਤੇ ਹਮ ਅਪਨਾ ਕੀਆ ਹੂਆ ਜੋ ਕਰਤਵ ਹੈ ਤਿਸ ਕਾ ਫਲ੍ਹ ਪਾਵਤੇ ਹੈਂ॥
Prof. Sahib Singhਇਕ ਕਰਤਾਰ ਹੀ ਨਿਰਲੇਪ ਰਹਿੰਦਾ ਹੈ, ਤੇ ਬੰਧਨਾਂ ਤੋਂ ਆਜ਼ਾਦ ਹੈ, ਅਸੀਂ ਜੀਵ ਤਾਂ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਦੇ ਰਹਿੰਦੇ ਹਾਂ।

ਪਦ ਅਰਥ ਅਲਿਪਤ = ਨਿਰਲੇਪ। ਕਰਤਾ = ਕਰਤਾਰ।

SikhNet (Spanish)Libre de toda amarra y desapegado, sólo estás Tú, oh mi Señor Creador. Nosotros, los hombres, sólo cosechamos los frutos de nuestras acciones.

ਕਰਿ ਅਨੁਗ੍ਰਹੁ. ਪਤਿਤ. ਪਾਵਨ; ਬਹੁ ਜੋਨਿ ਭ੍ਰਮਤੇ ਹਾਰੀ ॥

kar anugrahu. patit. paavan; bahu jon bhramate haaree |

Sant Singh KhalsaShow kindness to me, O Purifier of sinners; I am so tired of wandering through reincarnation.
Manmohan SinghShow kindness unto me. O Purifier of defaulters. I have grown weary of wandering through many existences.
Manmohan Singh (Punjabi)ਮੇਰੇ ਉਤੇ ਰਹਿਮਤ ਧਾਰ! ਹੇ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲੇ। ਮੈਂ ਅਨੇਕਾਂ ਜੂਨਾ ਅੰਦਰ ਭਟਕਦਾ ਹੋਇਆ ਹੰਭ ਗਿਆ ਹਾਂ।
Fareedkot Teekaਹੇ ਪਤਿਤ ਪਾਵਨ! ਮੁਝ ਪਰ (ਅਨੁਗ੍ਰਹੁ) ਕ੍ਰਿਪਾ ਕਰੋ, ਬਹੁਤ ਸੀ ਜੋਨੋਂ ਮੇਂ ਭ੍ਰਮਤੇ ਹੂਏ ਕੀ ਮੇਰੀ ਬੁਧੀ ਹਾਰ ਗਈ ਹੈ॥
Prof. Sahib Singhਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ ਪ੍ਰਭੂ! ਮੇਹਰ ਕਰ, ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਮੇਰੀ ਜਿੰਦ) ਥੱਕ ਗਈ ਹੈ।

ਪਦ ਅਰਥ ਅਨੁਗ੍ਰਹੁ = ਦਇਆ। ਪਤਿਤ ਪਾਵਨ = ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ! ਭ੍ਰਮਤੇ = ਭਟਕਦੇ।

SikhNet (Spanish)Ten Piedad, oh Purificador de mi Alma; he vagado a través de muchas vidas y ando perdido.

ਬਿਨਵੰਤਿ ਨਾਨਕ. ਦਾਸੁ ਹਰਿ ਕਾ; ਪ੍ਰਭ ਜੀਅ ਪ੍ਰਾਨ ਅਧਾਰੀ ॥੨॥

binavant naanak. daas har kaa; prabh jeea praan adhaaree |2|

Sant Singh KhalsaPrays Nanak, I am the slave of the Lord; God is the Support of my soul, and my breath of life. ||2||
Manmohan SinghPrays Nanak, I am the slave of God and the Lord is the mainstay of my soul and life.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ, ਮੈਂ ਵਾਹਿਗੁਰੂ ਦਾ ਗੋਲਾ ਹਾਂ। ਸੁਆਮੀ ਮੇਰੀ ਆਤਮਾ ਤੇ ਜਿੰਦ ਜਾਨ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੀਵ ਅਰ ਪ੍ਰਾਨ ਕੇ ਆਸਰਾ ਰੂਪ ਪ੍ਰਭੂ ਮੈਂ ਆਪ ਕਾ ਦਾਸ ਹੂੰ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਉਹ ਉਸ ਹਰੀ ਦਾ ਦਾਸ ਹੈ ਜੋ ਪ੍ਰਭੂ (ਸਭ) ਜੀਵਾਂ ਦੇ ਪ੍ਰਾਣਾਂ ਦਾ ਆਸਰਾ ਹੈ ॥੨॥

ਪਦ ਅਰਥ ਹਾਰੀ = ਥੱਕ ਗਈ। ਜੀਅ ਅਧਾਰੀ = ਜਿੰਦ ਦਾ ਆਸਰਾ ॥੨॥

SikhNet (Spanish)Dice Nanak, yo soy Tu Esclavo, oh Señor; Tú eres Lo Primordial en mi vida. (2)

ਤੂ ਸਮਰਥੁ ਵਡਾ; ਮੇਰੀ ਮਤਿ ਥੋਰੀ ਰਾਮ ॥

too samarath vaddaa; meree mat thoree raam |

Sant Singh KhalsaYou are great and all-powerful; my understanding is so inadequate, O Lord.
Manmohan SinghThou art All-powerful and great My sense of understanding is but paltry, O Lord.
Manmohan Singh (Punjabi)ਤੂੰ ਸਰਬ-ਸ਼ਕਤੀਵਾਨ ਅਤੇ ਵਿਸ਼ਾਲ ਹੈ ਅਤੇ ਕੇਵਲ ਤੁੱਛ ਹੈ ਮੇਰੀ ਅਕਲ, ਹੇ ਸਾਹਿਬ!
Fareedkot Teekaਤੂੰ ਬੜਾ ਸਮਰਥ ਸੁਆਮੀ ਹੈਂ ਔਰ ਮੇਰੀ ਤੁਛ ਬੁਧੀ ਹੈ॥
Prof. Sahib Singhਹੇ ਪ੍ਰਭੂ! ਤੂੰ ਵੱਡੀ ਤਾਕਤ ਵਾਲਾ ਹੈਂ, ਮੇਰੀ ਅਕਲ ਨਿੱਕੀ ਜਿਹੀ ਹੈ (ਤੇਰੇ ਵਡੱਪਣ ਨੂੰ ਸਮਝ ਨਹੀਂ ਸਕਦੀ)।
SikhNet (Spanish)Eres el Todopoderoso Señor; no tengo facultades para conocerte.

ਪਾਲਹਿ ਅਕਿਰਤਘਨਾ; ਪੂਰਨ ਦ੍ਰਿਸਟਿ ਤੇਰੀ ਰਾਮ ॥

paaleh akirataghanaa; pooran drisatt teree raam |

Sant Singh KhalsaYou cherish even the ungrateful ones; Your Glance of Grace is perfect, Lord.
Manmohan SinghThou Cherishest even the ungrateful and full of grace is Thine look, O God.
Manmohan Singh (Punjabi)ਤੂੰ ਨਾਂ ਸ਼ੁਕਰਿਆਂ ਦੀ ਵੀ ਪ੍ਰਤਿਪਾਲਣਾ ਕਰਦਾ ਹੈ। ਰਹਿਮਤ ਨਾਲ ਪਰੀ-ਪੂਰਨ ਹੈ ਤੇਰੀ ਨਜ਼ਰ ਹੇ ਵਾਹਿਗੁਰੂ!
Fareedkot Teekaਹੇ ਰਾਮ! ਤੂੰ ਅਕ੍ਰਿਤਘਨੋਂ ਕੋ ਪਾਲਤਾ ਹੈਂ ਅਰ ਤੇਰੀ ਪੂਰਨ ਦ੍ਰਿਸਟ ਹੈ॥
Prof. Sahib Singhਹੇ ਪ੍ਰਭੂ! ਤੇਰੀ ਨਿਗਾਹ ਸਦਾ ਇਕ-ਸਾਰ ਹੈ ਤੂੰ ਨਾ-ਸ਼ੁਕਰਿਆਂ ਦੀ ਭੀ ਪਾਲਣਾ ਕਰਦਾ ਰਹਿੰਦਾ ਹੈਂ।

ਪਦ ਅਰਥ ਪਾਲਹਿ = ਤੂੰ ਪਾਲਦਾ ਹੈਂ। ਅਕਿਰਤਘਨ = ਕੀਤੀ ਭਲਾਈ ਨੂੰ ਭੁਲਾ ਦੇਣ ਵਾਲੇ, ਨਾ-ਸ਼ੁਕਰੇ। ਪੂਰਨ = ਸਦਾ ਇਕ-ਸਾਰ। ਦ੍ਰਿਸਟਿ = ਨਿਗਾਹ, ਨਜ਼ਰ।

SikhNet (Spanish)Tu Mirada de Gracia lo observa todo y Tú, oh mi Señor, sostienes aún a la más desamparada criatura.

ਅਗਾਧਿ ਬੋਧਿ ਅਪਾਰ ਕਰਤੇ; ਮੋਹਿ ਨੀਚੁ ਕਛੂ. ਨ ਜਾਨਾ ॥

agaadh bodh apaar karate; mohi neech kachhoo. na jaanaa |

Sant Singh KhalsaYour wisdom is unfathomable, O Infinite Creator. I am lowly, and I know nothing.
Manmohan SinghUnfathomable is Thy knowledge O Infinite Creator and I am low and I know nothing.
Manmohan Singh (Punjabi)ਅਥਾਹ ਹੇ ਤੇਰੀ ਗਿਆਤ ਹੇ ਬੇਅੰਤ ਸਿਰਜਣਹਾਰ! ਮੈਂ ਨੀਵਾਂ ਹਾਂ ਅਤੇ ਕੁਝ ਭੀ ਨਹੀਂ ਜਾਣਦਾ।
Fareedkot Teekaਹੇ ਅਗਾਧ ਬੋਧ ਵਾਲੇ! ਹੇ ਅਪਾਰ ਕਰਤੇ! ਮੈਂ ਨੀਚ ਕੁਛ ਜਾਨਤਾ ਨਹੀਂ ਵਾ ਮੁਝ ਨੀਚ ਨੇ ਤੇਰਾ ਕੁਛ ਭੀ ਗੁਨ, ਭਾਵ ਉਪਕਾਰ ਨਹੀਂ ਜਾਨਾ ਹੈ॥
Prof. Sahib Singhਹੇ ਕਰਤਾਰ! ਹੇ ਬੇਅੰਤ ਪ੍ਰਭੂ! ਤੂੰ ਜੀਵਾਂ ਦੀ ਸਮਝ ਤੋਂ ਪਰੇ ਅਥਾਹ ਹੈਂ, ਮੈਂ ਨੀਵੇਂ ਜੀਵਨ ਵਾਲਾ (ਤੇਰੀ ਬਾਬਤ) ਕੁਝ ਭੀ ਨਹੀਂ ਜਾਣ ਸਕਦਾ।

ਪਦ ਅਰਥ ਅਗਾਧਿ ਬੋਧਿ = ਮਨੁੱਖੀ ਸਮਝ ਤੋਂ ਪਰੇ ਅਥਾਹ। ਕਰਤੇ = ਹੇ ਕਰਤਾਰ! ਮੋਹਿ = ਮੈਂ।

SikhNet (Spanish)Insondable e Infinito es Tu Conocimiento; yo, de baja casta, no conozco nada de Ti.

ਰਤਨੁ ਤਿਆਗਿ, ਸੰਗ੍ਰਹਨ ਕਉਡੀ; ਪਸੂ ਨੀਚੁ ਇਆਨਾ ॥

ratan tiaag, sangrahan kauddee; pasoo neech eaanaa |

Sant Singh KhalsaForsaking the jewel, I have saved the shell; I am a lowly, ignorant beast.
Manmohan SinghReflecting the Name jewel, I have amassed shall. I am a degraded and ignorant brute.
Manmohan Singh (Punjabi)ਨਾਮ ਦੇ ਹੀਰੇ ਨੂੰ ਛੱਡ ਕੇ ਮੈਂ ਸਿੱਪੀਆ ਘੋਗੇ ਇਕੱਤਰ ਕੀਤੇ ਹਨ। ਮੈਂ ਅਧਮ ਅਤੇ ਬੇਸਮਝ ਡੰਗਰ ਹਾਂ।
Fareedkot Teekaਰਤਨ ਨਾਮ ਤਿਆਗ ਕਰ ਕੇ ਕਉਡੀ ਮਾਇਆ ਕਾ ਸੰਗ੍ਰਹ ਕਰਤਾ ਹੂੰ, ਐਸਾ ਨੀਚ ਮੂਰਖ ਔ ਪਸੂ ਹੂੰ॥
Prof. Sahib Singhਹੇ ਪ੍ਰਭੂ! ਤੇਰਾ ਕੀਮਤੀ ਨਾਮ ਛੱਡ ਕੇ ਮੈਂ ਕਉਡੀਆਂ ਇਕੱਠੀਆਂ ਕਰਦਾ ਰਹਿੰਦਾ ਹਾਂ, ਮੈਂ ਪਸੂ-ਸੁਭਾਉ ਹਾਂ, ਨੀਵਾਂ ਹਾਂ, ਅੰਞਾਣ ਹਾਂ।

ਪਦ ਅਰਥ ਤਿਆਗਿ = ਤਿਆਗ ਕੇ। ਸੰਗ੍ਰਹਨ = ਇਕੱਠੀਆਂ ਕਰਨਾ।

SikhNet (Spanish)Tiro la Joya y atesoro la migaja; sí, soy de mente animal, bajo e ignorante.

ਤਿਆਗਿ ਚਲਤੀ ਮਹਾ ਚੰਚਲਿ; ਦੋਖ ਕਰਿ ਕਰਿ ਜੋਰੀ ॥

tiaag chalatee mahaa chanchal; dokh kar kar joree |

Sant Singh KhalsaI have kept that which forsakes me, and is very fickle, continually committing sins, again and again.
Manmohan SinghBy continually committing sins, I have amassed what is very unstable and forsakes the man.
Manmohan Singh (Punjabi)ਪਾਪਾਂ ਨੂੰ ਲਗਾਤਾਰ ਕਮਾ ਕੇ ਮੈਂ ਮਾਇਆ ਉਸ ਨੂੰ ਇਕੱਤਰ ਕੀਤਾ ਹੈ ਜੋ ਪਰਮ ਅਨ-ਸਥਿਰ ਹੈ ਅਤੇ ਇਨਸਾਨ ਨੂੰ ਛੱਡ ਜਾਂਦੀ ਹੈ।
Fareedkot Teekaਜੋ ਮਾਇਆ ਬੜੇ ਬੜੇ ਦੋਖ ਕਰ ਕੇ ਇਕਤ੍ਰ ਕਰੀਤੀ ਹੈ, ਸੋ ਐਸੀ ਮਹਾਂ ਚੰਚਲ ਹੈ ਕਿ ਤ੍ਯਾਗ ਕਰ ਚਲ ਪੜਤੀ ਹੈ॥
Prof. Sahib Singhਮੈਂ ਪਾਪ ਕਰ ਕਰ ਕੇ (ਉਸ ਮਾਇਆ ਨੂੰ ਹੀ) ਜੋੜਦਾ ਰਿਹਾ ਜੇਹੜੀ ਕਦੇ ਟਿਕ ਕੇ ਨਹੀਂ ਬੈਠਦੀ, ਜੇਹੜੀ ਜੀਵਾਂ ਦਾ ਸਾਥ ਛੱਡ ਜਾਂਦੀ ਹੈ।

ਪਦ ਅਰਥ ਚੰਚਲਿ = ਚੁਲਬੁਲੇ ਮਨ ਵਾਲੀ। ਦੋਖ = ਪਾਪ। ਜੋਰੀ = ਜੋੜੀ, ਇਕੱਠੀ ਕੀਤੀ।

SikhNet (Spanish)Sólo he obtenido a Maya después de un muy doloroso esfuerzo, y después me desecha con mi mente mercurial.

ਨਾਨਕ ਸਰਨਿ ਸਮਰਥ ਸੁਆਮੀ; ਪੈਜ ਰਾਖਹੁ ਮੋਰੀ ॥੩॥

naanak saran samarath suaamee; paij raakhahu moree |3|

Sant Singh KhalsaNanak seeks Your Sanctuary, Almighty Lord and Master; please, preserve my honor. ||3||
Manmohan SinghNanak has sought Thy protection, O All-powerful Lord. Now preserve thou my honour.
Manmohan Singh (Punjabi)ਨਾਨਕ ਨੇ ਤੇਰੀ ਪਲਾਹ ਲਈ ਹੈ, ਹੇ ਸਰਬ-ਸ਼ਕਤੀਵਾਨ ਸਾਹਿਬ! ਹੁਣ ਤੂੰ ਮੇਰੀ ਪੱਤ-ਆਬਰੂ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਮਰਥ ਸ੍ਵਾਮੀ! ਮੇਂ ਆਪ ਕੀ ਸਰਨ ਹੂੰ ਮੇਰੀ ਪ੍ਰਤਗ੍ਯਾ ਰਾਖੋ॥੩॥
Prof. Sahib Singhਹੇ ਨਾਨਕ! ਹੇ ਸਭ ਤਾਕਤਾਂ ਦੇ ਮਾਲਕ ਮੇਰੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ ॥੩॥

ਪਦ ਅਰਥ ਪੈਜ = ਲਾਜ, ਇੱਜ਼ਤ। ਮੋਰੀ = ਮੇਰੀ। ਸਮਰਥ = ਹੇ ਸਮਰੱਥ! ॥੩॥

SikhNet (Spanish)Oh Señor Todo Poderoso, Nanak busca Tu Santuario y pide ahora que salves su honor. (3)

ਜਾ ਤੇ ਵੀਛੁੜਿਆ; ਤਿਨਿ ਆਪਿ ਮਿਲਾਇਆ ਰਾਮ ॥

jaa te veechhurriaa; tin aap milaaeaa raam |

Sant Singh KhalsaI was separated from Him, and now, He has united me with Himself.
Manmohan SinghFrom whom I was separated, He Himself has united me with Him.
Manmohan Singh (Punjabi)ਜਿਸ ਤੋਂ ਮੈਂ ਜੁਦਾ ਹੋਇਆ ਹੋਇਆ ਸਾਂ ਉਸ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਜਿਸ ਸੇ ਵਿਛੜਾ ਥਾ ਤਿਸ ਰਾਮ ਨੇ ਅਪਨੇ ਮੇਂ ਆਪ ਹੀ ਮਿਲਾਇ ਲਿਆ ਹੈ॥
Prof. Sahib Singhਉਸ ਪਰਮਾਤਮਾ ਨੇ ਮਨੁੱਖ ਨੂੰ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਜਿਸ ਤੋਂ (ਉਹ ਚਿਰਾਂ ਦਾ) ਵਿਛੁੜਿਆ ਆ ਰਿਹਾ ਸੀ।

ਪਦ ਅਰਥ ਜਾ ਤੇ = ਜਿਸ (ਪਰਮਾਤਮਾ) ਨਾਲੋਂ। ਤਿਨਿ = ਉਸ (ਪਰਮਾਤਮਾ) ਨੇ।

SikhNet (Spanish)Lo encuentro ahora después de una larga separación, por Su Gracia solamente.

ਸਾਧੂ ਸੰਗਮੇ; ਹਰਿ ਗੁਣ ਗਾਇਆ ਰਾਮ ॥

saadhoo sangame; har gun gaaeaa raam |

Sant Singh KhalsaIn the Saadh Sangat, the Company of the Holy, I sing the Glorious Praises of the Lord.
Manmohan SinghJoining the society of saints, I have sung the Lord God's praise.
Manmohan Singh (Punjabi)ਸਤਿ-ਸੰਗਤ ਨਾਲ ਜੁੜ ਕੇ ਮੈਂ ਸੁਆਮੀ ਵਾਹਿਗੁਰੂ ਦੀ ਸਿਫ਼ਤ-ਸ਼ਲਾਘਾ ਗਾਇਨ ਕੀਤੀ ਹੈ।
Fareedkot Teekaਅਬ ਮੈਂਨੇ ਸਾਧੂਓਂ ਕੇ ਸੰਗ ਮੇਂ ਹਰਿ ਬ੍ਯਾਪਕ ਕੇ ਗੁਣੋਂ ਕੋ ਗਾਇਆ ਹੈ॥
Prof. Sahib Singhਤੇ ਉਸ ਨੇ ਗੁਰੂ ਦੀ ਸੰਗਤ ਵਿਚ ਆ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ।

ਪਦ ਅਰਥ ਸੰਗਮੇ = ਸੰਗਮਿ, ਮਿਲਾਪ ਵਿਚ, ਸੰਗਤ ਵਿਚ।

SikhNet (Spanish)Uniéndome a la Sociedad de los Santos, recito la Alabanza del Señor,

ਗੁਣ ਗਾਇ ਗੋਵਿਦ ਸਦਾ ਨੀਕੇ; ਕਲਿਆਣ ਮੈ ਪਰਗਟ ਭਏ ॥

gun gaae govid sadaa neeke; kaliaan mai paragatt bhe |

Sant Singh KhalsaSinging the Praises of the Lord of the Universe, the ever-sublime blissful Lord is revealed to me.
Manmohan SinghI have sung the praise of the ever sublime World sustainer and the Blissful Lord is revealed unto me.
Manmohan Singh (Punjabi)ਮੈਂ ਸੰਸਾਰ ਦੇ ਸਦੀਵੀ ਸ੍ਰੇਸ਼ਟ ਰੱਖਿਅਕ ਦਾ ਜੱਸ ਗਾਇਨ ਕੀਤਾ ਹੈ ਅਤੇ ਪ੍ਰਸੰਨਤਾ ਸਰੂਪ-ਪ੍ਰਭੂ ਮੇਰੇ ਉਤੇ ਪ੍ਰਗਟ ਹੋ ਗਿਆ ਹੈ।
Fareedkot Teekaਗੋਬਿੰਦ ਕੇ ਸਦੀਵ (ਨੀਕੇ) ਸੁੰਦਰ ਗੁਣ ਗਾਉਨੇ ਸੇ ਕਲ੍ਯਾਨ ਸ੍ਵਰੂਪ ਅਕਾਲ ਪੁਰਖ ਪਰਗਟ, ਭਾਵ ਸਾਖ੍ਯਾਤ ਭਏ ਹੈਂ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸੋਹਣੇ ਗੀਤ ਸਦਾ ਗਾਣ ਦੀ ਬਰਕਤਿ ਨਾਲ ਆਨੰਦ-ਸਰੂਪ ਪਰਮਾਤਮਾ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।

ਪਦ ਅਰਥ ਨੀਕੇ = ਸੋਹਣੇ। ਕਲਿਆਣਮੈ = ਆਨੰਦ ਸਰੂਪ ਪਰਮਾਤਮਾ।

SikhNet (Spanish)y elevado en Su Alabanza, el Señor de Éxtasis se revela en mí.

ਸੇਜਾ ਸੁਹਾਵੀ ਸੰਗਿ ਪ੍ਰਭ ਕੈ; ਆਪਣੇ ਪ੍ਰਭ ਕਰਿ ਲਏ ॥

sejaa suhaavee sang prabh kai; aapane prabh kar le |

Sant Singh KhalsaMy bed is adorned with God; my God has made me His own.
Manmohan SinghMy couch is adorned with my Lord's presence and the Lord has make me His own.
Manmohan Singh (Punjabi)ਮੇਰਾ ਪਲੰਘ, ਮੇਰੇ ਸੁਆਮੀ ਦੀ ਹਜ਼ੂਰੀ ਨਾਲ ਸਸ਼ੋਭਤ ਹੋ ਗਿਆ ਹੈ। ਮੇਰੇ ਮਾਲਕ ਨੇ ਮੈਨੂੰ ਆਪਣੀ ਨਿੱਜ ਦੀ ਬਣਾ ਲਿਆ ਹੈ।
Fareedkot Teekaਤਿਸ ਮਿਲਨੇ ਕਰ ਕੇ ਜਬ ਪ੍ਰਭੂ ਨੇ ਅਪਨੇ ਸੰਗ ਮਿਲਾ ਲਿਆ ਤੋ ਅੰਤਸਕਰਣ ਰੂਪੁ ਸੇਜਾ ਸੋਭਾਇਮਾਨ ਭਈ ਹੈ॥
Prof. Sahib Singhਇੰਜ ਪ੍ਰਭੂ ਦੀ ਸੰਗਤ ਨਾਲ ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਜਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣਾ (ਸੇਵਕ) ਬਣਾ ਲੈਂਦਾ ਹੈ।

ਪਦ ਅਰਥ ਸੇਜਾ = ਹਿਰਦਾ-ਸੇਜ। ਸੁਹਾਵੀ = ਸੋਹਣੀ। ਕੈ ਸੰਗਿ = ਦੇ ਨਾਲ।

SikhNet (Spanish)En el Éxtasis de Unión Divina mi Señor y Maestro me hace Suyo.

ਛੋਡਿ ਚਿੰਤ. ਅਚਿੰਤ ਹੋਏ; ਬਹੁੜਿ ਦੂਖੁ. ਨ ਪਾਇਆ ॥

chhodd chint. achint hoe; bahurr dookh. na paaeaa |

Sant Singh KhalsaAbandoning anxiety, I have become carefree, and I shall not suffer in pain any longer.
Manmohan SinghAbandoning anxiety, I have become free from anxiety and shall not suffer sorrow again.
Manmohan Singh (Punjabi)ਫਿਕਰ ਨੂੰ ਤਿਆਗ ਕੇ ਮੈਂ ਬੇਫਿਕਰ ਹੋ ਗਿਆ ਹਾਂ ਅਤੇ ਮੈਂ ਮੁੜ ਕੇ ਰੰਜ-ਗਮ ਨਹੀਂ ਉਠਾਵਾਂਗਾ।
Fareedkot Teekaਅਬ ਸਭ ਚਿੰਤਾ ਛੋਡ ਕਰ ਹਮ ਅਚਿੰਤ ਭਏ ਹੈਂ, ਫਿਰ ਹਮਨੇ ਕੋਈ ਦੂਖੁ ਨਹੀਂ ਪਾਇਆ ਹੈ॥
Prof. Sahib Singhਇਸੇ ਤਰ੍ਹਾਂ ਚਿੰਤਾ-ਫ਼ਿਕਰ ਤਿਆਗ ਕੇ ਜੀਵ ਸ਼ਾਂਤ-ਚਿਤ ਹੋ ਜਾਂਦਾ ਹਨ ਤੇ ਮੁੜ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।

ਪਦ ਅਰਥ ਅਚਿੰਤ = ਬੇ-ਫ਼ਿਕਰ।

SikhNet (Spanish)Oh Nanak, ahora todas mis preocupaciones y penas se han ido, y en la Visión del Señor,

ਨਾਨਕ ਦਰਸਨੁ ਪੇਖਿ ਜੀਵੇ; ਗੋਵਿੰਦ ਗੁਣ ਨਿਧਿ ਗਾਇਆ ॥੪॥੫॥੮॥

naanak darasan pekh jeeve; govind gun nidh gaaeaa |4|5|8|

Sant Singh KhalsaNanak lives by beholding the Blessed Vision of His Darshan, singing the Glorious Praises of the Lord of the Universe, the ocean of excellence. ||4||5||8||
Manmohan SinghNanak lives by seeing the sight of the World-Lord and singing the praise of the ocean of excellences.
Manmohan Singh (Punjabi)ਨਾਨਕ, ਸ੍ਰਿਸ਼ਟੀ ਦੇ ਸੁਆਮੀ ਦਾ ਦੀਦਾਰ ਦੇਖ ਅਤੇ ਗੁਣਾ ਦੇ ਸਮੁੰਦਰ ਦਾ ਜੱਸ ਗਾਇਨ ਕਰ ਕੇ ਜੀਉਂਦਾ ਹੈ।
Fareedkot Teekaਜਿਸ ਗੋਬਿੰਦ ਗੁਣ ਨਿਧਾਨ ਕੋ ਗਾਇਆ ਹੈ ਅਬ ਤਿਸ ਕੋ ਦੇਖ ਕਰ ਜੀਉਤਾ ਹੂੰ॥੪॥੫॥੮॥☬ਕੋਈ ਰਾਜਾ ਮ੍ਰਿਤਕ ਹੋਨੇ ਲਗਾ ਥਾ। ਸ੍ਰੀ ਗੁਰੂ ਜੀ ਨੇ ਅਪਨਾ ਦਾਸ ਜਾਨ ਕਰ ਅੰਤ ਸਮੇਂ ਤਿਸ ਕੋ ਦਰਸ ਦੀਆ ਔਰ ਉਪਦੇਸ ਕੀਆ:
Prof. Sahib Singhਹੇ ਨਾਨਕ! ਜੇਹੜੇ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ਉਹ (ਆਪਣੇ ਅੰਦਰ) ਪਰਮਾਤਮਾ ਦਾ ਦਰਸਨ ਕਰ ਕੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ॥੪॥੫॥੮॥

ਪਦ ਅਰਥ ਪੇਖਿ = ਵੇਖ ਕੇ। ਗੁਣਨਿਧਿ = ਗੁਣਾਂ ਦਾ ਖ਼ਜ਼ਾਨਾ ॥੪॥੫॥੮॥

SikhNet (Spanish)el Tesoro de Virtud, vivo eternamente en Su Alabanza. (4‑5‑8)

Open this shabad →

Shabad Guru Arjan Dev Ji Raag Bihaagraa continues on Ang 548

ਬਿਹਾਗੜਾ ਮਹਲਾ ੫ ਛੰਤ ॥

bihaagarraa mahalaa 5 chhant |

Sant Singh KhalsaBihaagraa, Fifth Mehl, Chhant:
Manmohan SinghBihagra 5th Guru. Chhant.
Manmohan Singh (Punjabi)ਬਿਹਾਗੜਾ ਪੰਜਵੀਂ ਪਾਤਸ਼ਾਹੀ ਛੰਤ।
SikhNet (Spanish)Bijagra, Mejl Guru Aryan, Quinto Canal Divino, Chhant.

ਬੋਲਿ. ਸੁਧਰਮੀੜਿਆ; ਮੋਨਿ ਕਤ ਧਾਰੀ. ਰਾਮ ॥

bol. sudharameerriaa; mon kat dhaaree. raam |

Sant Singh KhalsaO you of sublime faith, chant the Lord's Name; why do you remain silent?
Manmohan SinghO the sublime man of faith, utter thou the Lord's Name. Why art thou keeping mum?
Manmohan Singh (Punjabi)ਹੇ ਸ੍ਰੇਸ਼ਟ ਧਰਮੀ ਜਨ, ਤੂੰ ਸਾਹਿਬ ਦੇ ਨਾਮ ਦਾ ਉਚਾਰਨ ਕਰ। ਤੂੰ ਚੁਪ ਕਿਉਂ ਵੱਟੀ ਹੋਈ ਹੈ?
Fareedkot Teekaਹੇ ਸੁਧਰਮੀ! ਤੂੰ ਇਸ ਵੇਲੇ ਹਰੀ ਨਾਮ ਕੋ ਬੋਲ, ਭਾਵ ਉਚਾਰਣ ਕਰ, ਕ੍ਯੋਂ ਮੌਨ ਕੋ ਧਾਰਨ ਕਰ ਰਹਾ ਹੈਂ॥
Prof. Sahib Singhਹੇ (ਸਾਰੀਆਂ ਜੂਨਾਂ ਵਿਚੋਂ) ਉੱਤਮ ਫ਼ਰਜ਼ ਵਾਲੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲਿਆ ਕਰ! (ਸਿਫ਼ਤ-ਸਾਲਾਹ ਵਲੋਂ) ਤੂੰ ਕਿਉਂ ਚੁੱਪ ਵੱਟੀ ਹੋਈ ਹੈ?

ਪਦ ਅਰਥ ਸੁਧਰਮੀੜਿਆ = ਹੇ ਸੁਧਰਮੀ! ਹੇ ਸ੍ਰੇਸ਼ਟ ਧਰਮ ਵਾਲੇ! ਹੇ (ਸਾਰੀਆਂ ਜੂਨਾਂ ਵਿਚੋਂ) ਉੱਤਮ ਫ਼ਰਜ਼ ਵਾਲੇ। ਕਤ = ਕਿਉਂ?

SikhNet (Spanish)Oh hombre recto, habla, ¿Por qué te has callado?

ਤੂ ਨੇਤ੍ਰੀ ਦੇਖਿ ਚਲਿਆ; ਮਾਇਆ ਬਿਉਹਾਰੀ ਰਾਮ ॥

too netree dekh chaliaa; maaeaa biauhaaree raam |

Sant Singh Khalsawith your eyes, you have seen the treacherous ways of Maya.
Manmohan SinghWith thy eyes thou hast seen the treacherous dealings of the world.
Manmohan Singh (Punjabi)ਆਪਣੀਆਂ ਅੱਖਾਂ ਨਾਲ ਤੂੰ ਦੁਨੀਆਂ ਦੇ ਕਪਟੀ ਕਾਰ-ਵਿਹਾਰ ਵੇਖ ਲਏ ਹਨ।
Fareedkot Teekaਤੂੰ ਅਪਨੇ ਨੇਤ੍ਰੋਂ ਕਰ ਕੇ ਮਾਯਾ ਕੇ ਬ੍ਯੋਹਾਰ ਦੇਖ ਚਲਾ ਹੈਂ॥
Prof. Sahib Singhਆਪਣੀਆਂ ਅੱਖਾਂ ਨਾਲ (ਧਿਆਨ ਨਾਲ) ਵੇਖ; (ਨਿਰਾ) ਮਾਇਆ ਦਾ ਹੀ ਵਿਹਾਰ ਕਰਨ ਵਾਲਾ (ਇਥੋਂ ਖ਼ਾਲੀ ਹੱਥ) ਤੁਰ ਪੈਂਦਾ ਹੈ।

ਪਦ ਅਰਥ ਨੇਤ੍ਰੀ ਦੇਖਿ = ਅੱਖਾਂ ਨਾਲ ਵੇਖ। ਬਿਉਹਾਰੀ = ਵਿਹਾਰ ਕਰਨ ਵਾਲਾ।

SikhNet (Spanish)Has observado con tus propios ojos la traición del sendero de Maya.

ਸੰਗਿ ਤੇਰੈ ਕਛੁ. ਨ ਚਾਲੈ; ਬਿਨਾ ਗੋਬਿੰਦ ਨਾਮਾ ॥

sang terai kachh. na chaalai; binaa gobind naamaa |

Sant Singh KhalsaNothing shall go along with you, except the Name of the Lord of the Universe.
Manmohan SinghNothing shall go with thee, except the Name of the World-Lord.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦੇ ਇਲਾਵਾ ਤੇਰੇ ਨਾਲ ਕੁਝ ਭੀ ਨਹੀਂ ਜਾਣਾ।
Fareedkot Teekaਹੇ ਭਾਈ! ਗੋਬਿੰਦ ਨਾਮ ਸੇ ਬਿਨਾਂ ਤੇਰੇ ਸੰਗ ਔਰ ਕੁਛ ਨਹੀਂ ਚਲੇਗਾ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ।

ਪਦ ਅਰਥ ਸੰਗਿ = ਨਾਲ।

SikhNet (Spanish)Sí, nada del mundo se va con nosotros sin el Nombre del Señor.

ਦੇਸ ਵੇਸ ਸੁਵਰਨ ਰੂਪਾ; ਸਗਲ ਊਣੇ ਕਾਮਾ ॥

des ves suvaran roopaa; sagal aoone kaamaa |

Sant Singh KhalsaLand, clothes, gold and silver - all of these things are useless.
Manmohan SinghThe Land, raiment, gold and silver, vain are all these affairs.
Manmohan Singh (Punjabi)ਜਮੀਨ, ਪੁਸ਼ਾਕ, ਸੋਨਾ ਅਤੇ ਚਾਂਦੀ ਵਿਅਰਥ ਹਨ ਇਹ ਸਾਰੇ ਕਾਰ-ਵਿਹਾਰ।
Fareedkot Teekaਦੇਸ ਭੇਸ ਸੋਨਾ ਰੂਪੂ ਜਿਨ ਕਾ ਤੂੰ ਬ੍ਯੋਹਾਰੁ ਕਰ ਰਹਾ ਹੈਂ, ਇਹ ਸਭੀ ਕਾਮ ਊਣੇ ਹੀ ਰਹਤੇ ਹੈਂ ਪੂਰੇ ਨਹੀਂ ਹੋਤੇ ਵਾ (ਊਣੇ) ਤੁਛ ਹੈਂ॥
Prof. Sahib Singhਦੇਸਾਂ (ਦੇ ਰਾਜ), ਕੱਪੜੇ, ਸੋਨਾ, ਚਾਂਦੀ (-ਇਹਨਾਂ ਦੀ ਖ਼ਾਤਰ ਕੀਤੇ ਹੋਏ) ਸਾਰੇ ਉੱਦਮ ਵਿਅਰਥ ਹੋ ਜਾਂਦੇ ਹਨ।

ਪਦ ਅਰਥ ਵੇਸ = ਕੱਪੜੇ। ਸੁਵਰਨ = ਸੋਨਾ। ਰੂਪਾ = ਚਾਂਦੀ। ਊਣੇ = ਖ਼ਾਲੀ, ਵਿਅਰਥ।

SikhNet (Spanish)Ni grandes extensiones de tierras, ni lujosas vestimentas, ni el oro ni la plata le servirán de nada.

ਪੁਤ੍ਰ ਕਲਤ੍ਰ ਨ ਸੰਗਿ ਸੋਭਾ; ਹਸਤ ਘੋਰਿ ਵਿਕਾਰੀ ॥

putr kalatr na sang sobhaa; hasat ghor vikaaree |

Sant Singh KhalsaChildren, spouse, worldly honors, elephants, horses and other corrupting influences shall not go with you.
Manmohan SinghSons, wife, worldly honours, elephants, horses and other pernicious paraphernalia go not with thee.
Manmohan Singh (Punjabi)ਪੁੱਤ੍ਰ, ਪਤਨੀ, ਦੁਨਿਆਵੀ ਸੁਹਰਤ, ਹਾਥੀ ਘੋੜੇ ਅਤੇ ਹੋਰ ਚੰਦਰਾ ਸਾਜੋ-ਸਾਮਾਨ ਤੇਰੇ ਨਾਲ ਨਹੀਂ ਜਾਣੇ।
Fareedkot Teekaਪੁਤ੍ਰ (ਕਲਤ੍ਰ) ਇਸਤ੍ਰੀ ਅਰੁ ਜਗਤ ਕੀ ਸੋਭਾ ਇਨ ਮੇਂ ਸੇ ਪ੍ਰਲੋਕ ਮੇਂ ਕੋਈ ਸਾਥ ਨਹੀਂ ਜਾਤਾ, ਜਿਨ ਕੇ ਸੰਗ ਕਰ ਕੇ (ਘੋਰਿ) ਭ੍ਯਾਨਕ ਵਿਕਾਰੀ ਹੋ ਰਹਾ ਹੈਂ॥
Prof. Sahib Singhਪੁੱਤਰ, ਇਸਤ੍ਰੀ, ਦੁਨੀਆ ਦੀ ਵਡਿਆਈ-ਕੁਝ ਭੀ ਮਨੁੱਖ ਦੇ ਨਾਲ ਨਹੀਂ ਜਾਂਦਾ। ਹਾਥੀ ਘੋੜੇ ਆਦਿਕਾਂ ਦੀ ਲਾਲਸਾ ਭੀ ਵਿਕਾਰਾਂ ਵਲ ਲੈ ਜਾਂਦੀ ਹੈ।

ਪਦ ਅਰਥ ਕਲਤ੍ਰ = ਇਸਤ੍ਰੀ। ਹਸਤ ਘੋਰਿ = ਹਾਥੀ ਘੋੜੇ। ਵਿਕਾਰੀ = ਵਿਕਾਰਾਂ ਵਲ ਲੈ ਜਾਣ ਵਾਲੇ।

SikhNet (Spanish)Esposa, hijos, gloria mundana, elefantes, caballos y todo tipo de lujos no nos harán compañía al final.

ਬਿਨਵੰਤ ਨਾਨਕ. ਬਿਨੁ ਸਾਧਸੰਗਮ; ਸਭ ਮਿਥਿਆ ਸੰਸਾਰੀ ॥੧॥

binavant naanak. bin saadhasangam; sabh mithiaa sansaaree |1|

Sant Singh KhalsaPrays Nanak, without the Saadh Sangat, the Company of the Holy, the whole world is false. ||1||
Manmohan SinghSupplicates Nanak, without the society of saints the entire world is false.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਸਤਿ ਸੰਗਤ ਦੇ ਬਗੈਰ ਸਾਰਾ ਜਹਾਨ ਝੂਠਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਿਨਾਂ ਸਾਧ ਸੰਗਤ ਕੇ ਸਭ ਸੰਸਾਰ ਕੇ ਬਿਵਹਾਰ ਵਾ ਸੁਖੁ ਮਿਥ੍ਯਾ ਹੈਂ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਸਾਧ ਸੰਗਤ ਤੋਂ ਬਿਨਾ ਦੁਨੀਆ ਦੇ ਸਾਰੇ ਉੱਦਮ ਨਾਸਵੰਤ ਹਨ ॥੧॥

ਪਦ ਅਰਥ ਮਿਥਿਆ = ਨਾਸਵੰਤ। ਸੰਸਾਰੀ = ਸੰਸਾਰ ਦੇ ਉੱਦਮ ॥੧॥

SikhNet (Spanish)Dice Nanak, sin la Saad Sangat la Sociedad de los Santos, el mundo entero es falso. (1)

Open this shabad (25 lines, Angs 547-548) →

Ang 547 of 1430