ਰਾਜਨ. ਕਿਉ ਸੋਇਆ ਤੂ ਨੀਦ ਭਰੇ; ਜਾਗਤ ਕਤ ਨਾਹੀ ਰਾਮ ॥
raajan. kiau soeaa too need bhare; jaagat kat naahee raam |
Sant Singh KhalsaO king, why are you sleeping? Why don't you wake up to reality?
Manmohan SinghO king, why art thou fast asleep? why does thou not wake up to reality.
Manmohan Singh (Punjabi)ਹੇ ਪਾਤਿਸ਼ਾਹ (ਭੋਲੇ ਇਨਸਾਨ)! ਤੂੰ ਕਿਉਂ ਘੂਕ ਸੁੱਤਾ ਪਿਆ ਹੈ? ਤੂੰ ਅਸਲੀਅਤ ਵਲ ਕਿਉਂ ਨਹੀਂ ਜਾਗਦਾ?
Fareedkot Teekaਹੇ ਰਾਜਨ! ਤੂੰ ਕ੍ਯੋਂ ਸੋਇਆ ਹੈਂ ਅਗ੍ਯਾਨ ਨਿੰਦ੍ਰਾ ਸੇ ਤੇਰੇ ਅੰਤਹਕਰਨ ਰੂਪੀ ਨੇਤ੍ਰ ਭਰੇ ਹੂਏ ਹੈਂ, ਗ੍ਯਾਨ ਜਾਗਤ੍ਰ ਮੇਂ ਕ੍ਯੋਂ ਨਹੀਂ ਜਾਗਤਾ॥
Prof. Sahib Singhਹੇ ਧਰਤੀ ਦੇ ਸਰਦਾਰ ਮਨੁੱਖ! ਤੂੰ ਕਿਉਂ ਮਾਇਆ ਦੇ ਮੋਹ ਦੀ ਗੂੜ੍ਹੀ ਨੀਂਦ ਵਿਚ ਸੌਂ ਰਿਹਾ ਹੈਂ? ਤੂੰ ਕਿਉਂ ਸੁਚੇਤ ਨਹੀਂ ਹੁੰਦਾ?ਪਦ ਅਰਥ ਰਾਜਨ = ਹੇ ਧਰਤੀ ਦੇ ਸਰਦਾਰ! ਭਰੇ = ਭਰਿ, ਭਰ ਕੇ। ਨੀਦ ਭਰੇ = ਗੂੜ੍ਹੀ ਨੀਂਦ ਵਿਚ। ਕਤ = ਕਿਉਂ?
SikhNet (Spanish)Oh rey ¿por qué duermes, por que no despiertas a la Realidad?
ਮਾਇਆ ਝੂਠੁ ਰੁਦਨੁ; ਕੇਤੇ ਬਿਲਲਾਹੀ ਰਾਮ ॥
maaeaa jhootth rudan; kete bilalaahee raam |
Sant Singh KhalsaIt is useless to cry and whine about Maya, but so many cry out and bewail.
Manmohan SinghTo wail for worldly valuables is useless but many mortals hanker after wealth.
Manmohan Singh (Punjabi)ਸੰਸਾਰੀ ਪਦਾਰਥਾ ਲਈ ਵਿਰਲਾਪ ਕਰਨਾ ਵਿਅਰਥ ਹੈ। ਬਹੁਤੇ ਪ੍ਰਾਣੀ ਧਨ-ਦੌਲਤ ਮਗਰ ਵਿਲਕਦੇ ਫਿਰਦੇ ਹਨ।
Fareedkot Teekaਹੇ ਭਾਈ! ਜਿਸ ਕੇ ਵਿਜੋਗ ਕਰ ਤੂੰ ਰੁਦਨੁ ਕਰਤਾ ਹੈਂ, ਸੋ ਝੂਠ ਰੂਪੁ ਹੈ। ਏਕ ਤੇਰੀ ਕ੍ਯਾ ਬਾਤ ਇਸ ਮਾਯਾ ਹੇਤ ਬਹੁਤੇ ਰੋਤੇ ਫਿਰਤੇ ਹੈਂ॥
Prof. Sahib Singhਇਸ ਮਾਇਆ ਦੀ ਖ਼ਾਤਰ ਅਨੇਕਾਂ ਹੀ ਮਨੁੱਖ ਝੂਠਾ ਰੋਣ-ਕੁਰਲਾਣ ਕਰਦੇ ਆ ਰਹੇ ਹਨ, ਵਿਲਕਦੇ ਆ ਰਹੇ ਹਨ।ਪਦ ਅਰਥ ਰੁਦਨੁ = ਰੋਣ-ਕੁਰਲਾਣ, ਤਰਲਾ। ਕੇਤੇ = ਕਿਤਨੇ ਹੀ, ਬੇਅੰਤ ਜੀਵ।
SikhNet (Spanish)Muchos como Tú han sufrido en vano a causa de Maya.
ਬਿਲਲਾਹਿ ਕੇਤੇ ਮਹਾ ਮੋਹਨ; ਬਿਨੁ ਨਾਮ ਹਰਿ ਕੇ, ਸੁਖੁ ਨਹੀ ॥
bilalaeh kete mahaa mohan; bin naam har ke, sukh nahee |
Sant Singh KhalsaSo many cry out for Maya, the great enticer, but without the Name of the Lord, there is no peace.
Manmohan SinghWailed have many for this great bewitcher, but there is no peace without the Lord's Name.
Manmohan Singh (Punjabi)ਇਸ ਭਾਰੀ ਫਰੇਫਤਾ ਕਰਨ ਵਾਲੀ ਦੀ ਖਾਤਿਰ ਘਣੇਰਿਆਂ ਨੇ ਰੋਣਾ ਕੁਰਲਾਣਾ ਕੀਤਾ ਹੈ, ਪ੍ਰੰਤੂ ਸਾਈਂ ਦੇ ਨਾਮ ਬਾਝੋਂ ਕੋਈ ਆਰਾਮ ਨਹੀਂ।
Fareedkot Teekaਮਹਾ ਮੋਹ ਕਰ ਕੇ ਵਾ ਮਹਾ ਮੋਹਨੀ ਮਾਇਆ ਹੇਤ ਕਿਤਨੇ ਬਿਲਾਪ ਕਰਤੇ ਹੈਂ, ਪਰੰਤੂ ਹਰਿ ਨਾਮ ਸੇ ਬਿਨਾਂ ਜੀਵ ਕੋ ਸੁਖੁ ਨਹੀਂ ਹੋਤਾ॥
Prof. Sahib Singhਬੇਅੰਤ ਪ੍ਰਾਣੀ ਇਸ ਡਾਢੀ ਮਨ-ਮੋਹਣੀ ਮਾਇਆ ਦੀ ਖ਼ਾਤਰ ਤਰਲੇ ਲੈਂਦੇ ਆ ਰਹੇ ਹਨ ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਸੁਖ (ਕਿਸੇ ਨੂੰ) ਨਹੀਂ ਲੱਭਾ।ਪਦ ਅਰਥ ਬਿਲਲਾਹੀ = ਬਿਲਲਾਹਿ, ਵਿਲਕਦੇ ਹਨ। ਮਹਾ ਮੋਹਨ = ਡਾਢੀ ਮਨ-ਮੋਹਣੀ ਮਾਇਆ ਦੀ ਖ਼ਾਤਰ।
SikhNet (Spanish)Muchos se sienten afligidos por esa gran embustera, pues sin el Nombre del Señor,
ਸਹਸ ਸਿਆਣਪ ਉਪਾਵ ਥਾਕੇ; ਜਹ ਭਾਵਤ ਤਹ ਜਾਹੀ ॥
sehas siaanap upaav thaake; jeh bhaavat teh jaahee |
Sant Singh KhalsaThousands of clever tricks and efforts will not succeed. One goes wherever the Lord wills him to go.
Manmohan SinghThousands of clevernesses and efforts avail not. Withersoever the Lord wills, thither the mortal goes.
Manmohan Singh (Punjabi)ਹਜ਼ਾਰਾਂ ਹੀ ਚਤੁਰਾਈਆਂ ਤੇ ਯਤਨ ਕਿਸੇ ਕੰਮ ਨਹੀਂ ਆਉਂਦੇ। ਜਿਥੇ ਕਿਤੇ (ਜਿਵੇਂ) ਰੱਬ ਦੀ ਰਜ਼ਾ ਹੁੰਦੀ ਹੈ, ਉਥੇ ਹੀ ਪ੍ਰਾਣੀ ਜਾਂਦਾ ਹੈ।
Fareedkot Teekaਹਜਾਰੋਂ ਚਤੁਰਾਈਆਂ ਔਰ ਉਪਾਉ ਕਰ ਕੇ ਥਕ ਰਹੇ ਹੈਂ ਜਹਾਂ ਜਹਾਂ ਸੁਖ ਰੂਪੁ ਅਸਥਾਨੋਂ ਮੇਂ ਭਾਉਤਾ ਹੈ ਤਹਾਂ ਤਹਾਂ ਚਲੇ ਭੀ ਜਾਤੇ ਹੈਂ, ਪਰੰਤੂ ਨਾਮ ਸੇ ਬਿਨਾਂ ਸੁਖ ਨਹੀਂ ਹੋਤਾ ਹੈ॥☬ਜੇ ਕਹੇ ਵਹੁ ਹਰੀ ਕਹਾਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜੀਵ ਹਜ਼ਾਰਾਂ ਚਤੁਰਾਈਆਂ ਹਜ਼ਾਰਾਂ ਹੀਲੇ ਕਰਦੇ ਥੱਕ ਜਾਂਦੇ ਹਨ ਪਰ ਜਿਧਰ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਉਧਰ ਹੀ ਜੀਵ ਜਾ ਸਕਦੇ ਹਨ।ਪਦ ਅਰਥ ਸਹਸ = ਹਜ਼ਾਰਾਂ। ਉਪਾਵ = (ਲਫ਼ਜ਼ 'ਉਪਾਉ' ਤੋਂ ਬਹੁ-ਵਚਨ)। ਭਾਵਤ = (ਪ੍ਰਭੂ ਨੂੰ) ਚੰਗਾ ਲੱਗਦਾ ਹੈ। ਜਾਹੀ = ਜਾਹਿ, ਜਾਂਦੇ ਹਨ।
SikhNet (Spanish)no hay Paz. Millones de formas y astucias no funcionan, y así el hombre se muere como es la Voluntad del Señor.
ਆਦਿ ਅੰਤੇ ਮਧਿ ਪੂਰਨ; ਸਰਬਤ੍ਰ ਘਟਿ ਘਟਿ ਆਹੀ ॥
aad ante madh pooran; sarabatr ghatt ghatt aahee |
Sant Singh KhalsaIn the beginning, in the middle, and in the end, He is all-pervading everywhere; He is in each and every heart.
Manmohan SinghIn the beginning, end and the middle the Lord is fully pervading, and contained is He in the hearts of all beings.
Manmohan Singh (Punjabi)ਸ਼ੁਰੂ, ਅਖੀਰ ਤੇ ਵਿਚਕਾਰ ਸੁਆਮੀ ਪਰੀਪੂਰਨ ਹੋ ਰਿਹਾ ਹੈ। ਸਮੂਹ ਜੀਵਾਂ ਦੇ ਸਾਰਿਆਂ ਦਿਲਾਂ ਵਿੱਚ ਉਹ ਰਮਿਆ ਹੋਇਆ ਹੈ।
Fareedkot Teekaਤੀਨੋਂ ਕਾਲ ਮੇਂ ਸਰਵਤ੍ਰ ਘਟੋਂ ਘਟੋਂ ਮੇਂ ਪੂਰਣ ਹੈ॥
Prof. Sahib Singhਉਹ ਪਰਮਾਤਮਾ ਸਦਾ ਲਈ ਹੀ ਸਰਬ-ਵਿਆਪਕ ਹੈ, ਹਰ ਥਾਂ ਮੌਜੂਦ ਹੈ, ਹਰੇਕ ਸਰੀਰ ਵਿਚ ਹੈ।ਪਦ ਅਰਥ ਆਦਿ ਅੰਤੇ ਮਧਿ = ਸ਼ੁਰੂ ਵਿਚ, ਅਖ਼ੀਰ ਵਿਚ, ਵਿਚਕਾਰਲੇ ਸਮੇ ਵਿਚ, ਸਦਾ ਹੀ। ਪੂਰਨ = ਵਿਆਪਕ। ਸਰਬਤ੍ਰ = ਹਰ ਥਾਂ। ਘਟਿ ਘਟਿ = ਹਰੇਕ ਸਰੀਰ ਵਿਚ। ਆਹੀ = ਹੈ।
SikhNet (Spanish)Él, el Señor, es Todo Prevaleciente en el principio, en el medio y en el fin; sí, Él prevalece en todos los corazones.
ਬਿਨਵੰਤ ਨਾਨਕ. ਜਿਨ ਸਾਧਸੰਗਮੁ; ਸੇ ਪਤਿ ਸੇਤੀ ਘਰਿ ਜਾਹੀ ॥੨॥
binavant naanak. jin saadhasangam; se pat setee ghar jaahee |2|
Sant Singh KhalsaPrays Nanak, those who join the Saadh Sangat go to the house of the Lord with honor. ||2||
Manmohan SinghPray Nanak, they, who meet the saints society, go to Lord's mansion with honour.
Manmohan Singh (Punjabi)ਨਾਨਕ ਜੋਦੜੀ ਕਰਦਾ ਹੈ ਜੋ ਸਤਿ ਸੰਗਤ ਨਾਲ ਜੁੜਦੇ ਹਨ, ਉਹ ਇੱਜ਼ਤ-ਆਬਰੂ ਸਹਿਤ ਪ੍ਰਭੂ ਦੀ ਹਜੂਰੀ ਵਿੱਚ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਸਾਧੂਓਂ ਕਾ ਸੰਗ ਹੈ (ਸੇ) ਵਹੁ ਪੁਰਸ਼ ਪ੍ਰਤਿਸ਼ਟਾ ਸੇ (ਘਰਿ) ਪਰਲੋਕ ਵਾ ਸ੍ਵਰੂਪ ਮੇਂ ਪ੍ਰਾਪਤ ਹੋਤੇ ਹੈਂ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਉਹ (ਇਥੋਂ) ਇੱਜ਼ਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਜਾਂਦੇ ਹਨ ॥੨॥ਪਦ ਅਰਥ ਸੰਗਮੁ = ਮਿਲਾਪ। ਸਾਧ-ਸੰਗਮੁ = ਗੁਰੂ ਦਾ ਮਿਲਾਪ। ਪਤਿ = ਇੱਜ਼ਤ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ-ਚਰਨਾਂ ਵਿਚ ॥੨॥
SikhNet (Spanish)Dice Nanak, aquél que guarda la Compañía de los Santos va con Honor al Recinto del Señor. (2)
ਨਰਪਤਿ ਜਾਣਿ ਗ੍ਰਹਿਓ; ਸੇਵਕ ਸਿਆਣੇ ਰਾਮ ॥
narapat jaan grahio; sevak siaane raam |
Sant Singh KhalsaO king of mortals, know that your palaces and wise servants shall be of no use in the end.
Manmohan SinghO king, the Master of men, know that the palaces and the wise servants shall serve thee no purpose.
Manmohan Singh (Punjabi)ਹੇ ਮਨੁੱਖਾਂ ਦੇ ਮਾਲਕ, ਪਾਤਿਸ਼ਾਹ! ਜਾਣ ਲੈ, ਕਿ ਮਹਿਲ ਮਾੜੀਆਂ ਅਤੇ ਅਕਲਮੰਦ (ਚਤੁਰ) ਨੌਕਰ ਤੇਰੇ ਕਿਸੇ ਕੰਮ ਨਹੀਂ ਆਉਣੇ।
Fareedkot Teekaਹੇ ਰਾਜਨ! ਜਿਸ ਗ੍ਰਹ ਕੋ ਅਪਨਾ ਜਾਨਤਾ ਹੈ ਅਰ ਮੇਰੇ ਸੇਵਕ ਹੈਂ ਸੇਵਾ ਮੇਂ ਚਤਰ ਹੈਂ॥
Prof. Sahib Singhਰਾਜਾ ਵੀ ਸਿਆਣੇ ਸੇਵਕਾਂ ਨੂੰ (ਆਪਣੇ) ਜਾਣ ਕੇ (ਰਾਜ ਦੇ ਮੋਹ ਵਿਚ) ਫਸ ਜਾਂਦਾ ਹੈ।ਪਦ ਅਰਥ ਨਰਪਤਿ = ਰਾਜਾ। ਜਾਣਿ = ਜਾਣ ਕੇ, ਸਮਝ ਕੇ। ਗ੍ਰਹਿਓ = (ਮੋਹ ਵਿਚ) ਫਸ ਜਾਂਦਾ ਹੈ।
SikhNet (Spanish)Oh rey, entiende que todos los sabios consejeros de tu corte no te sirven para nada.
ਸਰਪਰ ਵੀਛੁੜਣਾ; ਮੋਹੇ ਪਛੁਤਾਣੇ ਰਾਮ ॥
sarapar veechhurranaa; mohe pachhutaane raam |
Sant Singh KhalsaYou shall certainly have to separate yourself from them, and their attachment shall make you feel regret.
Manmohan SinghSeparate thou must from them their love shall make thee feel sorry.
Manmohan Singh (Punjabi)ਨਿਸਚਿੱਤ ਹੀ ਤੂੰ ਉਨ੍ਹਾਂ ਨਾਲੋਂ ਵੱਖਰਾ ਹੋਣਾ ਹੈ, ਉਸ ਦੀ ਮੁਹੱਬਤ ਤੈਨੂੰ ਅਫਸੋਸ (ਪਛਤਾਵਾ) ਲਾ ਦੇਵੇਗੀ।
Fareedkot Teekaਇਨ ਸੇ (ਸਰਪਰ) ਆਵਸਕ ਵਿਛੁੜਨਾ ਹੋਵੇਗਾ। ਜੋ ਇਨ ਪਦਾਰਥੋਂ ਕੇ ਮੋਹੇ ਹੂਏ ਹੈਂ, ਸੋ ਅੰਤ ਕੋ ਪਛਤਾਏ ਹੈਂ॥
Prof. Sahib Singhਪਰ (ਦੁਨੀਆ ਦੇ ਪਦਾਰਥਾਂ ਨਾਲੋਂ) ਜ਼ਰੂਰ ਵਿਛੁੜ ਜਾਣਾ ਹੈ, ਜੋ ਮੋਹ ਵਿਚ ਫਸਦੇ ਹਨ, ਉਹ ਆਖ਼ਰ ਹੱਥ ਮਲਦੇ ਰਹਿ ਜਾਂਦੇ ਹਨ।ਪਦ ਅਰਥ ਸਰਪਰ = ਜ਼ਰੂਰ। ਮੋਹੇ = (ਜਿਹੜੇ) ਮੋਹ ਵਿਚ ਫਸਦੇ ਹਨ।
SikhNet (Spanish)Debes separarte de ellos, pues el aprender de ellos te conduce a la agonía.
ਹਰਿਚੰਦਉਰੀ ਦੇਖਿ ਭੂਲਾ; ਕਹਾ ਅਸਥਿਤਿ ਪਾਈਐ ॥
harichandauree dekh bhoolaa; kahaa asathit paaeeai |
Sant Singh KhalsaBeholding the phantom city, you have gone astray; how can you now find stability?
Manmohan SinghBeholding the phantom city thou art gone astray. How can thou attain stability therein?
Manmohan Singh (Punjabi)ਗੰਧਰਬ ਨਗਰੀ ਵੇਖ ਕੇ ਤੂੰ ਕੁਰਾਹੇ ਪੈ ਗਿਆ ਹੈ। ਉਸ ਅੰਦਰ ਤੈਨੂੰ ਸਥਿਰਤਾ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ?
Fareedkot Teekaਤੂੰ (ਹਰਿਚੰਦਉਰੀ) ਗੰਧਰਬ ਨਗਰੀ ਕੇ ਸਮਾਨ ਜੋ ਪ੍ਰਪੰਚ ਮਿਥਿਆ ਹੈ ਇਸ ਕੋ ਦੇਖ ਕਰਕੇ, ਭਾਵ ਸਚ ਮਾਨ ਕੇ ਭੂਲ ਰਹਾ ਹੈਂ। ਇਸ ਕੀ ਇਸਥਿਤੀ ਕਹਾਂ ਪਾਈਦੀ ਹੈ, ਭਾਵ ਸੰਸਾਰ ਮੇਂ ਅਚਲ ਪਦਾਰਥ ਕੋਈ ਨਹੀਂ ਹੈ॥
Prof. Sahib Singhਮਨੁੱਖ ਆਕਾਸ਼ ਵਿਚ ਦੇ ਖ਼ਿਆਲੀ ਸ਼ਹਰ ਵਰਗੇ ਜਗਤ ਨੂੰ ਵੇਖ ਕੇ ਕੁਰਾਹੇ ਪੈ ਜਾਂਦਾ ਹੈ, ਪਰ ਇਥੇ ਕਿਤੇ ਭੀ ਸਦਾ ਦਾ ਟਿਕਾਣਾ ਨਹੀਂ ਮਿਲ ਸਕਦਾ।ਪਦ ਅਰਥ ਹਰਿਚੰਦਉਰੀ = ਹਰਿਚੰਦ-ਨਗਰੀ, ਗੰਧਰਬ-ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ। ਦੇਖਿ = ਵੇਖ ਕੇ। ਕਹਾ = ਕਿੱਥੇ? ਅਸਥਿਤਿ = ਪੱਕਾ ਟਿਕਾਣਾ।
SikhNet (Spanish)Fuiste engañado por la ilusión; ¿cómo puedes obtener la Paz ahora?
ਬਿਨੁ ਨਾਮ ਹਰਿ ਕੇ. ਆਨ ਰਚਨਾ; ਅਹਿਲਾ ਜਨਮੁ ਗਵਾਈਐ ॥
bin naam har ke. aan rachanaa; ahilaa janam gavaaeeai |
Sant Singh KhalsaAbsorbed in things other than the Name of the Lord, this human life is wasted in vain.
Manmohan SinghBy being absorbed in things other than the Lord's Name, the human life if lost in vain.
Manmohan Singh (Punjabi)ਸੁਆਮੀ ਦੇ ਨਾਮ ਦੇ ਬਾਝੋਂ ਹੋਰਨਾ ਸ਼ੈਆਂ ਵਿੱਚ ਲੀਨ ਹੋਣ ਦੁਆਰਾ ਮਨੁੱਖੀ ਜੀਵਨ ਵਿਅਰਥ ਗੁਆਚ ਜਾਂਦਾ ਹੈ।
Fareedkot Teekaਤਾਂ ਤੇ ਬਿਨਾਂ ਹਰਿ ਨਾਮ ਸਿਮਰਨ ਤੇ ਆਨ ਰਚਨਾ ਮੇਂ ਲਗਿਆਂ ਹੋਇਆਂ (ਅਹਿਲਾ) ਬਿਅਰਥ ਜਨਮ ਕੋ ਖੋਇ ਬੈਠੀਤਾ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਖੁੰਝ ਕੇ, ਜਗਤ-ਚਰਨਾ ਦੇ ਹੋਰ ਹੋਰ ਪਦਾਰਥਾਂ ਵਿਚ ਫਸ ਕੇ ਸ੍ਰੇਸ਼ਟ ਮਨੁੱਖਾ ਜਨਮ ਗਵਾ ਲਈਦਾ ਹੈ।ਪਦ ਅਰਥ ਕਿਤੇ ਭੀ ਨਹੀਂ। ਆਨ = ਹੋਰ। ਅਹਿਲਾ = ਆਹਲਾ, ਉੱਤਮ। ਗਵਾਈਐ = ਗਵਾ ਲਈਦਾ ਹੈ।
SikhNet (Spanish)Si estás involucrado en lo que sea, desperdicias tu vida en vano, sin el Nombre del Señor.
ਹਉ ਹਉ ਕਰਤ. ਨ ਤ੍ਰਿਸਨ ਬੂਝੈ; ਨਹ ਕਾਂਮ ਪੂਰਨ ਗਿਆਨੇ ॥
hau hau karat. na trisan boojhai; neh kaam pooran giaane |
Sant Singh KhalsaIndulging in egotistical actions, your thirst is not quenched. Your desires are not fulfilled, and you do not attain spiritual wisdom.
Manmohan SinghBy indulging in excessive ego thy thirst is not quenched nor is thy desire fulfilled, nor attainest thou the Divine Knowledge.
Manmohan Singh (Punjabi)ਬਹੁਤਾ ਹੰਕਾਰ ਕਰਨ ਕਰਕੇ ਤੇਰੀ ਵਧੀ ਹੋਈ ਤ੍ਰਿਸ਼ਨਾ ਨਹੀਂ ਬੁੱਝਦੀ, ਨਾਂ ਤੇਰੀਆਂ ਰੁੱਚੀਆਂ ਦੀ ਪੂਰਤੀ ਹੁੰਦੀ ਹੈ ਅਤੇ ਨਾਂ ਹੀ ਤੈਨੂੰ ਬ੍ਰਹਮ-ਬੋਧ ਪ੍ਰਾਪਤ ਹੁੰਦਾ ਹੈ।
Fareedkot Teekaਹਉ ਹਉ ਕਰਤਿਆਂ ਤ੍ਰਿਸ਼ਨਾ ਨਹੀਂ ਬੁਝਤੀ ਅਰੁ ਨਾ ਕਾਮਨਾ ਹੀ ਪੂਰਨ ਹੋਤੀ ਹੈ, ਐਸੇ (ਗਿਆਨੇ) ਜਾਣ ਵਾ ਪਰਮੇਸਰ ਕੇ ਪੂਰਨ ਗਿਆਨ ਬਿਨਾਂ ਜੀਉ ਨਿਹਕਾਮ ਨਹੀਂ ਹੋਤਾ॥
Prof. Sahib Singhਮੈਂ ਮੈਂ ਕਰਦਿਆਂ ਕਦੇ ਮਾਇਆ ਦੀ ਤ੍ਰਿਸ਼ਨਾ ਮੁੱਕਦੀ ਨਹੀਂ, ਤੇ ਮਨੁੱਖਾ ਜਨਮ ਦਾ ਮਨੋਰਥ ਅਤੇ ਆਤਮਕ ਜੀਵਨ ਦੀ ਸੂਝ ਹਾਸਲ ਨਹੀਂ ਹੁੰਦੇ।ਪਦ ਅਰਥ ਹਉ ਹਉ = ਮੈਂ (ਵੱਡਾ ਬਣ ਜਾਵਾਂ), ਮੈਂ (ਵੱਡਾ ਬਣ ਜਾਵਾਂ)। ਕਾਂਮ = ਮਨੁੱਖਾ ਜਨਮ ਦਾ ਮਨੋਰਥ। ਗਿਆਨੇ = ਆਤਮਕ ਜੀਵਨ ਦੀ ਸਮਝ।
SikhNet (Spanish)En ego no puedes satisfacer tu sed, ni lograr la Sabiduría.
ਬਿਨਵੰਤਿ ਨਾਨਕ. ਬਿਨੁ ਨਾਮ ਹਰਿ ਕੇ; ਕੇਤਿਆ ਪਛੁਤਾਨੇ ॥੩॥
binavant naanak. bin naam har ke; ketiaa pachhutaane |3|
Sant Singh KhalsaPrays Nanak, without the Name of the Lord, so many have departed with regret. ||3||
Manmohan SinghSupplicates Nanak, without the Name of God many have departed regretfully.
Manmohan Singh (Punjabi)ਨਾਨਕ, ਵਾਹਿਗੁਰੂ ਦੇ ਨਾਮ ਦੇ ਬਗੈਰ, ਘਣੇਰੇ ਹੀ ਅਫਸੋਸ ਕਰਦੇ ਹੋਏ ਟੁਰ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਕੇ ਨਾਮ ਬਿਨਾਂ ਕਿਤਨੇ ਹੀ ਜੀਵ ਪਸਚਾਤਾਪ ਕਰਤੇ ਭਏ ਹੈਂ॥੩॥☬ਜਬ ਸਤਗੁਰੋਂ ਕਾ ਉਪਦੇਸ਼ ਸੁਨ ਕਰ ਰਾਜੇ ਕਾ ਮਨ ਸੁਧ ਹੂਆ ਔਰ ਬੇਨਤੀ ਕਰਤਾ ਭਇਆ, ਤਬ ਸਤਗੁਰ ਕ੍ਰਿਪਾ ਕਰਤੇ ਭਏ ਸੋਈ ਕਹਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਨੇਕਾਂ ਜੀਵ ਹੱਥ ਮਲਦੇ ਜਾਂਦੇ ਹਨ ॥੩॥ਪਦ ਅਰਥ ਕੇਤਿਆ = ਅਨੇਕਾਂ ਹੀ ॥੩॥
SikhNet (Spanish)Dice Nanak, sin el Nombre del Señor, muchos se han lamentado al final. (3)
ਧਾਰਿ ਅਨੁਗ੍ਰਹੋ; ਅਪਨਾ ਕਰਿ ਲੀਨਾ ਰਾਮ ॥
dhaar anugraho; apanaa kar leenaa raam |
Sant Singh KhalsaShowering His blessings, the Lord has made me His own.
Manmohan SinghShowering His benediction, the Lord has made me His own.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਪ੍ਰਭੂ ਨੇ ਮੈਨੂੰ ਅਪਣਾ ਨਿੱਜ ਦਾ ਬਣਾ ਲਿਆ ਹੈ।
Fareedkot Teekaਹੇ ਭਾਈ! ਪ੍ਰਭੂ ਨੇ ਤੁਝ ਪਰ ਕ੍ਰਿਪਾ ਧਾਰਨ ਕਰ ਕੇ ਤੁਝੇ ਅਪਨਾ ਦਾਸ ਕਰ ਲੀਆ ਹੈ॥
Prof. Sahib Singhਪਰਮਾਤਮਾ ਦਇਆ ਕਰ ਕੇ ਆਪਣਾ ਬਣਾ ਲੈਂਦਾ ਹੈ,ਪਦ ਅਰਥ ਅਨੁਗ੍ਰਹੋ = ਅਨੁਗ੍ਰਹੁ, ਦਇਆ।
SikhNet (Spanish)El Señor en Su Misericordia me ha hecho Suyo;
ਭੁਜਾ ਗਹਿ ਕਾਢਿ ਲੀਓ; ਸਾਧੂ ਸੰਗੁ ਦੀਨਾ ਰਾਮ ॥
bhujaa geh kaadt leeo; saadhoo sang deenaa raam |
Sant Singh KhalsaGrasping me by the arm, He has pulled me out of the mud, and He has blessed me with the Saadh Sangat, the Company of the Holy.
Manmohan SinghCatching me by the arm, God has pulled me out of the mire and blessed me with the saints society.
Manmohan Singh (Punjabi)ਬਾਹ ਤੋਂ ਪਕੜ ਕੇ ਵਾਹਿਗੁਰੂ ਨੇ ਮੈਨੂੰ ਚਿੱਕੜ ਵਿਚੋਂ ਬਾਹਰ ਧੂ ਲਿਆ ਹੈ ਤੇ ਮੈਨੂੰ ਸਤਿ ਸੰਗਤ ਦੀ ਦਾਤ ਬਖਸ਼ੀ ਹੈ।
Fareedkot Teeka(ਰਾਮ) ਹੇ ਭਾਈ! ਵਾ ਰਾਮ ਨੇ ਤੁਝੇ ਸਾਧੂ ਕਾ ਸੰਗ ਦੀਆ ਹੈ ਅਰ ਬੁਧੀ ਰੂਪ ਭੁਜਾ ਪਕੜ ਕਰ ਕੇ ਸੰਸਾਰ ਸਮੁੰਦਰ ਸੇ ਨਿਕਾਲ ਲੀਆ ਹੈ॥
Prof. Sahib Singhਤੇ ਉਸ ਨੂੰ ਬਾਹੋਂ ਫੜ ਕੇ (ਮੋਹ ਦੇ ਖੂਹ ਵਿਚੋਂ) ਕੱਢ ਲੈਂਦਾ ਹੈ ਤੇ ਉਸ ਨੂੰ ਗੁਰੂ ਦਾ ਮਿਲਾਪ ਬਖ਼ਸ਼ਦਾ ਹੈ।ਪਦ ਅਰਥ ਭੁਜਾ = ਬਾਂਹ। ਗਹਿ = ਫੜ ਕੇ। ਸਾਧੂ ਸੰਗੁ = ਗੁਰੂ ਦਾ ਮਿਲਾਪ।
SikhNet (Spanish)me ha sacado de la ilusión y me ha bendecido con la Sociedad de los Santos.
ਸਾਧਸੰਗਮਿ ਹਰਿ ਅਰਾਧੇ; ਸਗਲ ਕਲਮਲ ਦੁਖ ਜਲੇ ॥
saadhasangam har araadhe; sagal kalamal dukh jale |
Sant Singh KhalsaWorshipping the Lord in the Saadh Sangat, all my sins and sufferings are burnt away.
Manmohan SinghMeditating on God in the saints society, all my sins and suffering are burnt off.
Manmohan Singh (Punjabi)ਸਾਧ ਸੰਗਤ ਅੰਦਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰੇ ਸਾਰੇ ਪਾਪ ਤੇ ਦੁਖੜੇ ਸੜ ਗਏ ਹਨ।
Fareedkot Teekaਸਾਧ ਸੰਗਤ ਮੇਂ ਹਰਿ ਕਾ ਅਰਾਧਨ ਕਰ ਕੇ ਤੇਰੇ ਸਭ (ਕਲਮਲ) ਪਾਪ ਅਰ ਦੁਖ ਭਸਮ ਹੋ ਗਏ ਹੈਂ॥
Prof. Sahib Singhਜੋ ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦੇ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ।ਪਦ ਅਰਥ ਸੰਗਮਿ = ਸੰਗਤ ਵਿਚ। ਕਲਮਲ = ਪਾਪ।
SikhNet (Spanish)Y ahí contemplo a mi Señor y me deshago de mis faltas y de mis aflicciones.
ਮਹਾ ਧਰਮ. ਸੁਦਾਨ ਕਿਰਿਆ; ਸੰਗਿ ਤੇਰੈ ਸੇ ਚਲੇ ॥
mahaa dharam. sudaan kiriaa; sang terai se chale |
Sant Singh KhalsaThis is the greatest religion, and the best act of charity; this alone shall go along with you.
Manmohan SinghGod's meditation is the highest religion and a good act of charity. That alone shall go with thee.
Manmohan Singh (Punjabi)ਰੱਬ ਦੀ ਬੰਦਗੀ ਹੀ ਸਭ ਤੋਂ ਉੱਚਾ ਮਜ਼ਹਬ ਅਤੇ ਚੰਗਾ ਪੁੰਨ ਦਾ ਕਰਮ ਹੈ। ਕੇਵਲ ਓਹ ਹੀ ਤੈਡੇ ਨਾਲ ਜਾਵੇਗਾ।
Fareedkot Teekaਜੋ ਤੈਨੇ ਮਹਾਂ ਧਰਮ ਅਰ ਸ੍ਰਿਸਟ ਦਾਨ ਪੁਨਾ ਸੁਭ ਕਰਤਬ ਕੀਏ ਹੈਂ ਵਹੁ ਤੇਰੇ ਸੰਗ ਚਲੇ ਹੈਂ॥
Prof. Sahib Singhਸਭ ਤੋਂ ਵੱਡਾ ਧਰਮ ਤੇ ਦਾਨ ਹੈ ਨਾਮ-ਜਪਣ ਦਾ ਤੇ ਇਹੀ ਕੰਮ ਤੇਰੇ ਨਾਲ ਜਾ ਸਕਦੇ ਹਨ।ਪਦ ਅਰਥ ਮਹਾ ਧਰਮ = ਨਾਮ-ਧਰਮ। ਦਾਨ ਕਿਰਿਆ = ਨਾਮ-ਦਾਨ ਦੀ ਕਿਰਿਆ। ਸੇ = ਇਹੀ {ਬਹੁ-ਵਚਨ}।
SikhNet (Spanish)Ésta en verdad es la mejor religión; es la mejor caridad, y el más grande mérito, pues me acompañará siempre.
ਰਸਨਾ ਅਰਾਧੈ ਏਕੁ ਸੁਆਮੀ; ਹਰਿ ਨਾਮਿ ਮਨੁ ਤਨੁ ਭੀਨਾ ॥
rasanaa araadhai ek suaamee; har naam man tan bheenaa |
Sant Singh KhalsaMy tongue chants in adoration the Name of the One Lord and Master; my mind and body are drenched in the Lord's Name.
Manmohan SinghMy tongue utters the Name of the One Lord and my soul and body are drenched with God's Name.
Manmohan Singh (Punjabi)ਮੇਰੀ ਜੀਭਾਂ ਇੱਕ ਪ੍ਰਭੂ ਦੇ ਨਾਮ ਨੂੰ ਹੀ ਉਚਾਰਦੀ ਹੈ ਅਤੇ ਮੇਰੀ ਆਤਮਾ ਤੇ ਦੇਹ ਵਾਹਿਗੁਰੂ ਦੇ ਨਾਮ ਨਾਲ ਭਿੱਜੀਆਂ ਹੋਈਆਂ ਹਨ।
Fareedkot Teekaਤਾਂ ਤੇ ਰਸਨਾ ਕਰ ਕੇ ਏਕ ਸੁਆਮੀ ਕਾ ਨਾਮ ਅਰਾਧਨਾ ਕਰ ਅਰ ਮਨ ਤਨ ਨਾਮ ਮੇਂ (ਭੀਨਾ) ਰੰਗੋਇਆ ਰਖ॥
Prof. Sahib Singhਜੋ ਭੀ ਜੀਭ ਨਾਲ ਇਕ ਮਾਲਕ-ਪ੍ਰਭੂ ਦਾ ਆਰਾਧਨ ਕਰਦਾ ਰਹਿੰਦਾ ਹੈ ਉਸ ਦਾ ਮਨ ਤੇ ਹਿਰਦਾ ਨਾਮ-ਜਲ ਵਿਚ ਤਰੋ-ਤਰ ਹੋ ਜਾਂਦਾ ਹੈ।ਪਦ ਅਰਥ ਰਸਨਾ = ਜੀਭ (ਨਾਲ)। ਨਾਮਿ = ਨਾਮ ਨਾਲ। ਭੀਨਾ = ਭਿੱਜ ਜਾਂਦਾ ਹੈ।
SikhNet (Spanish)Mis labios recitan el Nombre del Señor, y así mi cuerpo y mi mente están unidos a Él.
ਨਾਨਕ. ਜਿਸ ਨੋ ਹਰਿ ਮਿਲਾਏ; ਸੋ ਸਰਬ ਗੁਣ ਪਰਬੀਨਾ ॥੪॥੬॥੯॥
naanak. jis no har milaae; so sarab gun parabeenaa |4|6|9|
Sant Singh KhalsaO Nanak, whoever the Lord unites with Himself, is filled with all virtues. ||4||6||9||
Manmohan SinghNanak, whomsoever the Lord unites with Himself, he becomes full of all the virtues.
Manmohan Singh (Punjabi)ਨਾਨਕ, ਜਿਸ ਕਿਸੇ ਨੂੰ ਭੀ ਪ੍ਰਭੂ ਆਪਣੇ ਨਾਲ ਮਿਲਾ ਲੈਦਾ ਹੈ, ਉਹ ਸਮੂਹ ਨੇਕੀਆਂ ਨਿਪੁੰਨ ਥੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਹਰਿ ਅਪਨੇ ਮੇਂ ਮਿਲਾਇ ਲੇਤਾ ਹੈ, ਸੋਈ ਸਭ ਗੁਣੋਂ ਮੇਂ (ਪਰਬੀਨਾ) ਚਤਰ ਹੋਤਾ ਹੈ॥੪॥੬॥੯॥☬ਸ੍ਰੀ ਗੁਰੂ ਅਮਰ ਦਾਸ ਜੀ ਗੁਰੋਂ ਕੀ ਮਹਿਮਾ ਉਚਾਰਨ ਕਰਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ ਸਾਰੇ ਗੁਣਾਂ ਵਿਚ ਸਿਆਣਾ ਹੋ ਜਾਂਦਾ ਹੈ ॥੪॥੬॥੯॥ਪਦ ਅਰਥ ਪਰਬੀਨਾ = ਸਿਆਣਾ ॥੪॥੬॥੯॥
* ਵੇਰਵਾ: ਘਰੁ ੨ ਦੇ ਛੰਦ = ੬। ਘਰੁ ੧ ਦੇ ਛੰਦ = ੩। ਜੋੜ = ੯। (ਇਸ ਜੋੜ ਵਿਚ ਮ: ੪ ਦੇ ਛੰਤ ਸ਼ਾਮਲ ਨਹੀਂ ਹਨ। ਉਹ ਹਨ ੬)। ਕੁੱਲ ਜੋੜ ੧੫।
SikhNet (Spanish)Dice Nanak, quien sea a quien el Señor une Consigo Mismo, él es el hombre de reputación Verdadera. (4‑6‑9)