ੴ

ਸਿੱਖਬਾਣੀ · SikhBani

Ang 546

Sri Guru Granth Sahib · Raag Bihaagraa · 2 shabads, 36 lines
Translations
Shabad Guru Arjan Dev Ji Raag Bihaagraa continued from Ang 545

ਅਮਿਅ ਸਰੋਵਰੋ; ਪੀਉ ਹਰਿ ਹਰਿ ਨਾਮਾ ਰਾਮ ॥

amia sarovaro; peeo har har naamaa raam |

Sant Singh KhalsaDrink in the Ambrosial Nectar from the pool of the Lord; chant the Name of the Lord, Har, Har.
Manmohan SinghQuaff thou the Nectar from the Lord's ocean and utter thou the Lord Master's Name.
Manmohan Singh (Punjabi)ਤੂੰ ਸੁਆਮੀ ਦੇ ਸਮੁੰਦਰ ਵਿਚੋਂ ਅੰਮ੍ਰਿਤ ਪਾਨ ਕਰ ਅਤੇ ਤੂੰ ਪ੍ਰਭੂ ਪ੍ਰਮੇਸ਼ਰ ਦੇ ਨਾਮ ਨੂੰ ਉਚਾਰ।
Fareedkot Teekaਤੇਰੇ ਸੰਤੋਂ ਕਾ ਸੰਗ ਅੰਮ੍ਰਿਤ ਕੇ ਸਰੋਵਰ ਤਲਾਉ ਵਤ ਹੈ ਤਿਸ ਮੇਂ ਨਾਮ ਅੰਮ੍ਰਿਤ ਹੈ। ਹਰੇ ਕਰਨੇ ਹਾਰੇ ਹਰੀ! ਤੇਰੇ ਹਰਿ ਨਾਮ ਕੋ ਮਨ ਬਾਣੀ ਕਰ ਕੇ ਪਾਨ ਕਰੂੰ॥
Prof. Sahib Singhਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲੇ ਜਲ ਦਾ ਪਵਿਤ੍ਰ ਤਾਲਾਬ ਹੈ, (ਇਸ ਵਿਚੋਂ) ਪੀਂਦੇ ਰਿਹਾ ਕਰੋ।

ਪਦ ਅਰਥ ਅਮਿਅ = ਅਮਿਉ ਦਾ, {ਲਫ਼ਜ਼ 'ਅੰਮ੍ਰਿਤ' ਤੋਂ 'ਅਮਿਉ' ਪ੍ਰਾਕ੍ਰਿਤ-ਰੂਪ ਹੈ} ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ। ਸਰੋਵਰੋ = ਸੋਹਣਾ ਸਰ, ਪਵਿਤ੍ਰ ਤਾਲਾਬ। ਪੀਉ = ਪੀਂਦੇ ਰਿਹਾ ਕਰੋ।

SikhNet (Spanish)Bebe, oh hombre, el Néctar del Señor; recita Su Nombre, Jar, Jar,

ਸੰਤਹ ਸੰਗਿ ਮਿਲੈ; ਜਪਿ ਪੂਰਨ ਕਾਮਾ ਰਾਮ ॥

santah sang milai; jap pooran kaamaa raam |

Sant Singh KhalsaIn the Society of the Saints, one meets the Lord; meditating on Him, one's affairs are resolved.
Manmohan SinghIn the society of saints the Lord is met and by remembering Him, the affairs, are adjusted.
Manmohan Singh (Punjabi)ਸਤਿ ਸੰਗਤ ਅੰਦਰ ਸੁਆਮੀ ਮਿਲ ਪੈਦਾ ਹੈ ਉਸ ਦਾ ਸਿਮਰਨ ਕਰਨ ਦੁਆਰਾ ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਹੇ ਰਾਮ! ਮੁਝ ਕੋ ਤੇਰੇ ਸੰਤੋਂ ਕਾ ਸੰਗ ਮਿਲੇ, ਜਿਸ ਮੇਂ ਤੇਰੇ ਨਾਮੋਂ ਕੇ ਜਪਨੇ ਸੇ ਪੂਰਨ ਕਾਮ ਹੋ ਜਾਇ॥
Prof. Sahib Singh(ਪਰ ਇਹ ਨਾਮ-ਜਲ) ਸੰਤ ਜਨਾਂ ਦੀ ਸੰਗਤ ਵਿਚ ਰਿਹਾਂ ਮਿਲਦਾ ਹੈ। ਇਹ ਹਰਿ-ਨਾਮ ਜਪ ਕੇ ਸਾਰੇ ਕਾਰਜ ਸਿਰੇ ਚੜ੍ਹ ਜਾਂਦੇ ਹਨ।

ਪਦ ਅਰਥ ਸੰਗਿ = ਸੰਗਤ ਵਿਚ। ਮਿਲੈ = ਮਿਲਦਾ ਹੈ। ਜਪਿ = ਜਪ ਕੇ।

SikhNet (Spanish)y medita contemplándolo en la Sociedad de los Santos para que puedas ser emancipado.

ਸਭ ਕਾਮ ਪੂਰਨ. ਦੁਖ ਬਿਦੀਰਨ; ਹਰਿ ਨਿਮਖ ਮਨਹੁ. ਨ ਬੀਸਰੈ ॥

sabh kaam pooran. dukh bideeran; har nimakh manahu. na beesarai |

Sant Singh KhalsaGod is the One who accomplishes everything; He is the Dispeller of pain. Never forget Him from your mind, even for an instant.
Manmohan SinghThe Master is the Accomplisher of all the works and the Destroyer of anguish. O Thou, in thy mind forget Him not even for a moment.
Manmohan Singh (Punjabi)ਮਾਲਕ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਲਾ ਅਤੇ ਕਲੇਸ਼-ਹਰਤਾ ਹੈ। ਆਪਣੇ ਚਿੱਤ ਅੰਦਰ ਇਕ ਮੁਹਤ ਲਈ ਭੀ ਉਸ ਨੂੰ ਨਾਂ ਭੁਲਾ।
Fareedkot Teekaਹੇ ਸਭ ਕਾਮਨਾ ਪੂਰਣ ਕਰਨੇਹਾਰੇ, ਦੁਖੋਂ ਕੇ ਦੂਰ ਕਰਨੇਹਾਰੇ ਹਰੀ! ਤੂੰ ਇਕ ਨਿਮਖ ਭੀ ਹਮਾਰੇ ਮਨ ਸੇ ਨ ਬਿਸਰੇਂ।
Prof. Sahib Singhਜਿਸ ਦੇ ਮਨ ਵਿੱਚੋਂ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ, ਉਸ ਦੇ ਸਾਰੇ ਕਾਰਜ ਸਿਰੇ ਚੜ੍ਹ ਜਾਂਦੇ ਹਨ ਤੇ ਸਭ ਦੁੱਖ ਨਾਸ ਹੋ ਜਾਂਦੇ ਹਨ,

ਪਦ ਅਰਥ ਬਿਦੀਰਨ-ਨਾਸ ਕਰਨ ਵਾਲਾ। ਨਿਮਖ-ਅੱਖ ਝਮਕਣ ਜਿਤਨਾ ਸਮਾ। ਮਨਹੁ = ਮਨ ਤੋਂ। ਬੀਸਰੈ = ਭੁੱਲਦਾ।

SikhNet (Spanish)Tu Señor es el Leñador de todo, el Destructor de la tristeza; no Lo abandones ni siquiera por un momento.

ਆਨੰਦ ਅਨਦਿਨੁ ਸਦਾ ਸਾਚਾ; ਸਰਬ ਗੁਣ ਜਗਦੀਸਰੈ ॥

aanand anadin sadaa saachaa; sarab gun jagadeesarai |

Sant Singh KhalsaHe is blissful, night and day; He is forever True. All Glories are contained in the Lord in the Universe.
Manmohan SinghHe is ever happy and ever true and all the merits are in the Lord of the universe.
Manmohan Singh (Punjabi)ਉਹ ਹਮੇਸ਼ਾਂ ਪ੍ਰਸੰਨ ਅਤੇ ਸਦੀਵੀ ਸਤਿ ਹੈ। ਸਾਰੀਆਂ ਖੁਬੀਆਂ ਸ੍ਰਿਸ਼ਟੀ ਦੇ ਸੁਆਮੀ ਵਿੱਚ ਹਨ।
Fareedkot Teekaਹੇ ਸਰਬ ਗੁਣ ਸਪੰਨ ਜਗਦੀਸ੍ਵਰ! ਤੇਰਾ ਸਚਾ ਅਨੰਦ ਮੁਝ ਕੋ ਸਦੀਵ ਰਾਤ ਦਿਨ ਬਨਾ ਰਹੇ॥
Prof. Sahib Singhਅਤੇ ਉਹ ਦਿਨ-ਰਾਤ, ਸਦਾ ਆਤਮਕ ਆਨੰਦ ਮਾਣਦਾ ਹੈ, ਕਿਉਂ ਕਿ ਪਰਮਾਤਮਾ ਅਣਗਿਣਤ ਗੁਣਾਂ ਵਾਲਾ ਹੈ,

ਪਦ ਅਰਥ ਅਨਦਿਨੁ = ਹਰ ਰੋਜ਼। ਸਾਚਾ = ਸਦਾ-ਥਿਰ ਰਹਿਣ ਵਾਲਾ। ਜਗਦੀਸਰੈ = ਜਗਤ ਦੇ ਮਾਲਕ ਵਿਚ।

SikhNet (Spanish)Él está siempre en Dicha, Es siempre Verdadero y todos los méritos están contenidos en Él Mismo.

ਅਗਣਤ ਊਚ ਅਪਾਰ ਠਾਕੁਰ; ਅਗਮ ਜਾ ਕੋ ਧਾਮਾ ॥

aganat aooch apaar tthaakur; agam jaa ko dhaamaa |

Sant Singh KhalsaIncalculable, lofty and infinite is the Lord and Master. Unapproachable is His home.
Manmohan SinghInestimable, lofty and lllimitable is the Lord and unapproachable is his Home.
Manmohan Singh (Punjabi)ਬੇ-ਅੰਦਾਜ, ਬੁਲੰਦ ਅਤੇ ਹਦਬੰਨਾ-ਰਹਿਤ ਹੈ ਸਾਹਿਬ, ਪਹੁੰਚ ਤੋਂ ਪਰੇ ਹੈ ਜਿਸ ਦਾ ਘਰ।
Fareedkot Teekaਹੇ ਆਰ ਪਾਰ ਸੇ ਰਹਤ ਠਾਕਰ! ਤੂੰ ਸਭ ਸੇ ਊਚਾ ਹੈਂ ਅਰ ਜਿਸ ਆਪ ਕਾ (ਧਾਮਾ) ਸ੍ਵਰੂਪ ਅਗਮ ਹੈ॥
Prof. Sahib Singhਸਭ ਤੋਂ ਉੱਚਾ ਤੇ, ਬੇਅੰਤ ਹੈ, ਸਭ ਦਾ ਮਾਲਕ ਹੈ ਤੇ ਉਸ ਦਾ ਟਿਕਾਣਾ (ਨਿਰੀ ਅਕਲ ਸਿਆਣਪ ਦੇ ਆਸਰੇ) ਅਪਹੁੰਚ ਹੈ।

ਪਦ ਅਰਥ ਅਗਣਤ = ਅਣਗਿਣਤ। ਅਪਾਰ = ਬੇਅੰਤ। ਠਾਕੁਰ = ਮਾਲਕ। ਅਗਮ = ਅਪਹੁੰਚ। ਜਾ ਕੋ = ਜਿਸ ਦਾ। ਧਾਮਾ = ਟਿਕਾਣਾ, ਘਰ।

SikhNet (Spanish)Él, el Señor del Universo, es Infinito, lo Supremo de lo sublime, Sin Forma, el Maestro de todo.

ਬਿਨਵੰਤਿ ਨਾਨਕ. ਮੇਰੀ ਇਛ ਪੂਰਨ; ਮਿਲੇ ਸ੍ਰੀਰੰਗ ਰਾਮਾ ॥੩॥

binavant naanak. meree ichh pooran; mile sreerang raamaa |3|

Sant Singh KhalsaPrays Nanak, my desires are fulfilled; I have met the Lord, the Greatest Lover. ||3||
Manmohan SinghSupplicates Nanak, my desire is fulfilled and I have met Lord, the Lover of excellence.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ ਕਿ ਮੇਰੀ ਖਾਹਿਸ਼ ਪੂਰੀ ਹੋ ਗਈ ਹੈ ਅਤੇ ਮੈਂ ਉਤਕ੍ਰਿਸ਼ਟਤਾ ਦੇ ਪਿਆਰੇ ਪ੍ਰਭੂ ਨੂੰ ਮਿਲ ਪਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਸ੍ਰੀ ਰੰਗ) ਲਛਮੀ ਕੋ ਅਨੰਦ ਦੇਣੇ ਵਾਲੇ ਰਾਮ! ਮੇਰੀ ਇਛਾ ਪੂਰਨ ਕਰੋ ਅਰ ਮੁਝ ਕੋ ਆਪ ਕਾ ਦਰਸਨ ਮਿਲੇ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਮੈਨੂੰ ਲੱਛਮੀ-ਪਤੀ ਪਰਮਾਤਮਾ ਮਿਲ ਪਿਆ ਹੈ, ਮੇਰੀ (ਚਿਰਾਂ ਦੀ) ਤਾਂਘ ਪੂਰੀ ਹੋ ਗਈ ਹੈ ॥੩॥

ਪਦ ਅਰਥ ਸ੍ਰੀਰੰਗ = ਲੱਛਮੀ-ਪਤੀ, ਪਰਮਾਤਮਾ ॥੩॥

SikhNet (Spanish)Dice Nanak, mi deseo se ha cumplido, pues he encontrado al Todo Prevaleciente Señor de Lakshmi. (3)

ਕਈ ਕੋਟਿਕ ਜਗ ਫਲਾ; ਸੁਣਿ ਗਾਵਨਹਾਰੇ ਰਾਮ ॥

kee kottik jag falaa; sun gaavanahaare raam |

Sant Singh KhalsaThe fruits of many millions of charitable feasts come to those who listen to and sing the Lord's Praise.
Manmohan SinghThe hearers and singers of Lord's praise, receive the reward of many millions of sacred feasts.
Manmohan Singh (Punjabi)ਪ੍ਰਭੂ ਦੀ ਕੀਰਤੀ ਸੁਨਣ ਅਤੇ ਗਾਉਣ ਵਾਲਿਆਂ ਨੂੰ ਅਨੇਕਾਂ ਕ੍ਰੋੜ ਪਵਿੱਤ੍ਰ ਯਗਾਂ ਦਾ ਮਹਾਤਮ ਪ੍ਰਾਪਤ ਹੁੰਦਾ ਹੈ।
Fareedkot Teekaਹੇ ਰਾਮ! ਤੇਰੇ ਨਾਮ ਕੇ ਸ੍ਰਵਨ ਕਰਨੇਹਾਰੇ ਔਰ ਗਾਉਨੇ ਹਾਰੋਂ ਕੋ ਕਈ ਕ੍ਰੋੜ ਜਗੋਂ ਕਾ ਫਲੁ ਮਿਲਤਾ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਕਈ ਕ੍ਰੋੜਾਂ ਜੱਗਾਂ ਦੇ ਫਲ ਪ੍ਰਾਪਤ ਕਰ ਲੈਂਦੇ ਹਨ।

ਪਦ ਅਰਥ ਕੋਟਿਕ = ਕ੍ਰੋੜਾਂ। ਸੁਣਿ = ਸੁਣਿ ਕੇ।

SikhNet (Spanish)El mérito de un millón de Yagnas es para aquél que escucha y canta el Sonido del Señor.

ਹਰਿ ਹਰਿ ਨਾਮੁ ਜਪਤ; ਕੁਲ ਸਗਲੇ ਤਾਰੇ ਰਾਮ ॥

har har naam japat; kul sagale taare raam |

Sant Singh KhalsaChanting the Name of the Lord, Har, Har, all one's generations are carried across.
Manmohan SinghBy meditating over the Lord God's Name all the generations swim across.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।
Fareedkot Teekaਹੇ ਹਰਿ! ਜੋ ਹਰ ਪ੍ਰਕਾਰ ਤੇਰਾ ਨਾਮ ਜਪਤੇ ਹੈਂ ਤਿਨੋਂ ਨੇ ਅਪਨੇ ਸਭੀ ਕੁਲ ਤਾਰ ਲੀਏ ਹੈਂ॥
Prof. Sahib Singhਪਰਮਾਤਮਾ ਦਾ ਨਾਮ ਜਪਣ ਵਾਲੇ ਆਪਣੀਆਂ ਸਾਰੀਆਂ ਕੁਲਾਂ ਭੀ ਤਾਰ ਲੈਂਦੇ ਹਨ।

ਪਦ ਅਰਥ ਜਪਤ = ਜਪਦਿਆਂ। ਸਗਲੇ = ਸਾਰੇ।

SikhNet (Spanish)Aquél que contempla el Nombre, salva a todas sus generaciones; se vuelve radiante y de grandeza indescriptible.

ਹਰਿ ਨਾਮੁ ਜਪਤ ਸੋਹੰਤ ਪ੍ਰਾਣੀ; ਤਾ ਕੀ ਮਹਿਮਾ ਕਿਤ ਗਨਾ ॥

har naam japat sohant praanee; taa kee mahimaa kit ganaa |

Sant Singh KhalsaChanting the Name of the Lord, one is beautified; what Praises of His can I chant?
Manmohan SinghBy repeating God's Name, beauteous looks the mortal. What praise of his should I narrate?
Manmohan Singh (Punjabi)ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੀਵ ਸੁੰਦਰ ਲਗਦਾ ਹੈ। ਉਸ ਦੀ ਉਪਮਾ ਮੈਂ ਕਿੰਨੀ ਕੁ ਵਰਨਣ ਕਰਾ।
Fareedkot Teekaਹੇ ਹਰੀ! ਤੇਰਾ ਨਾਮੁ ਜਪਤਾ ਹੂਆ ਪ੍ਰਾਣੀ ਸੋਭਾਇਮਾਨ ਹੋਤਾ ਹੈ। ਤਿਸ ਪ੍ਰਾਣੀ ਕੀ ਮਹਿਮਾ ਕਯਾ ਗੁਨੋਂ, ਭਾਵ ਕਹਨੇ ਮੇਂ ਨਹੀਂ ਆਵਤੀ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਮਨੁੱਖ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ (ਦੇ ਆਤਮਕ ਜੀਵਨ) ਦੀ ਵਡਿਆਈ ਕਿਤਨੀ ਕੁ ਮੈਂ ਦੱਸਾਂ?

ਪਦ ਅਰਥ ਸੋਹੰਤ = ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ। ਤਾ ਕੀ = ਉਹਨਾਂ ਦੀ। ਮਹਿਮਾ = ਵਡਿਆਈ। ਕਿਤ = ਕਿਤਨੀ? ਗਨਾ = ਗਨਾਂ, ਮੈਂ ਗਿਣਾਂ।

SikhNet (Spanish)Oh Señor Bienamado, no me abandones; mi mente ora siempre por Tu Visión.

ਹਰਿ ਬਿਸਰੁ ਨਾਹੀ. ਪ੍ਰਾਨ ਪਿਆਰੇ; ਚਿਤਵੰਤਿ ਦਰਸਨੁ ਸਦ ਮਨਾ ॥

har bisar naahee. praan piaare; chitavant darasan sad manaa |

Sant Singh KhalsaI shall never forget the Lord; He is the Beloved of my soul. My mind constantly yearns for the Blessed Vision of His Darshan.
Manmohan SinghI forget Thee not, O God. Thou art dear to me as my life. My soul ever longs for Thy vision.
Manmohan Singh (Punjabi)ਮੈਂ ਤੈਨੂੰ ਨਹੀਂ ਭੁਲਾਉਂਦਾ, ਹੇ ਮੇਰੇ ਭਗਵਾਨ! ਤੂੰ ਮੇਰੀ ਜਿੰਦ ਜਾਨ ਵਰਗਾ ਲਾਡਲਾ ਹੈਂ ਮੇਰੀ ਜਿੰਦੜੀ ਸਦੀਵ ਹੀ ਤੇਰੇ ਦੀਦਾਰ ਨੂੰ ਲੋਚਦੀ ਹੈ।
Fareedkot Teekaਹੇ ਪ੍ਰਾਨ ਪ੍ਯਾਰੇ ਹਰਿ! ਜਿਨ ਕੋ ਤੂੰ ਬਿਸਰਤਾ ਨਹੀਂ ਹੈਂ, ਤਿਨ ਸੰਤੋਂ ਕੇ ਦਰਸ਼ਨ ਕੋ ਸਦੀਵ ਮੇਰਾ ਮਨ ਚਾਹਿਤਾ ਹੈ॥
Prof. Sahib Singhਉਹ ਸਦਾ ਆਪਣੇ ਮਨਾਂ ਵਿਚ ਪਰਮਾਤਮਾ ਦਾ ਦਰਸਨ ਤਾਂਘਦੇ ਰਹਿੰਦੇ ਕਿ ਪ੍ਰਾਣ-ਪਿਆਰਾ ਮਨ ਤੋਂ ਕਦੇ ਨਾਹ ਵਿੱਸਰੇ।

ਪਦ ਅਰਥ ਸਦ = ਸਦਾ।

SikhNet (Spanish)Glorioso es el día en el que el Señor me abraza en Su Pecho;

ਸੁਭ ਦਿਵਸ ਆਏ. ਗਹਿ ਕੰਠਿ ਲਾਏ; ਪ੍ਰਭ ਊਚ ਅਗਮ ਅਪਾਰੇ ॥

subh divas aae. geh kantth laae; prabh aooch agam apaare |

Sant Singh KhalsaAuspicious is that day, when God, the lofty, inaccessible and infinite, hugs me close in His embrace.
Manmohan SinghSuspicious is the day, when the lofty, inaccessible and infinite Lord hugs me to His bosom.
Manmohan Singh (Punjabi)ਮੁਬਾਰਕ ਹੈ ਉਹ ਦਿਹਾੜਾ ਜਦ ਬੁਲੰਦ, ਪਹੁੰਚ ਤੋਂ ਪਰੇ ਅਤੇ ਅਨੰਤ ਸੁਆਮੀ ਮੈਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।
Fareedkot Teekaਹੇ ਅਗਮ ਅਪਾਰ ਊਚੇ ਪ੍ਰਭੂ! ਜਿਨ ਕੇ ਵਾ ਹਮਾਰੇ ਸ੍ਰੇਸਟ ਦਿਨ ਆਏ ਹੈਂ। ਆਪ ਨੇ ਵਹੁ ਵਾ ਹਮ ਪਕੜ ਕਰ ਗਲੇ ਸੇ ਲਗਾਏ ਹੈਂ॥
Prof. Sahib Singhਸਭ ਤੋਂ ਉੱਚਾ ਅਪਹੁੰਚ ਤੇ ਬੇਅੰਤ ਪ੍ਰਭੂ (ਜਿਨ੍ਹਾਂ ਵਡ-ਭਾਗੀਆਂ ਨੂੰ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ ਉਹਨਾਂ (ਦੀ ਜ਼ਿੰਦਗੀ) ਦੇ ਭਾਗਾਂ ਵਾਲੇ ਦਿਨ ਆ ਜਾਂਦੇ ਹਨ।

ਪਦ ਅਰਥ ਸੁਭ = ਭਲੇ, ਭਾਗਾਂ ਵਾਲੇ। ਦਿਵਸ = ਦਿਨ। ਗਹਿ = ਫੜ ਕੇ। ਕੰਠਿ = ਗਲ ਨਾਲ।

SikhNet (Spanish)sí, Él, Quien es lo más Alto de lo alto, Insondable e Infinito.

ਬਿਨਵੰਤਿ ਨਾਨਕ. ਸਫਲੁ ਸਭੁ ਕਿਛੁ; ਪ੍ਰਭ ਮਿਲੇ ਅਤਿ ਪਿਆਰੇ ॥੪॥੩॥੬॥

binavant naanak. safal sabh kichh; prabh mile at piaare |4|3|6|

Sant Singh KhalsaPrays Nanak, everything is fruitful - I have met my supremely beloved Lord God. ||4||3||6||
Manmohan SinghPrays Nanak, everything has proved fruitful, as I have met my supremely loved Lord.
Manmohan Singh (Punjabi)ਨਾਨਕ ਬਿਨੇ ਕਰਦਾ ਹੈ, ਹਰ ਸ਼ੈ ਲਾਭਦਾਇਤ ਹੋ ਗਈ ਹੈ। ਮੈਂ ਆਪਣੇ ਪਰਮ ਪ੍ਰੀਤਵਾਨ ਪ੍ਰਭੂ ਨੂੰ ਮਿਲ ਪਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਤੀ ਪ੍ਯਾਰੇ ਪ੍ਰਭ! ਜਿਸ ਕੋ ਆਪ ਮਿਲੇ ਹੋ ਇਸੀ ਤੇ ਉਨ ਕਾ ਸਭ ਕੁਛ ਸਫਲਾ ਹੂਆ ਹੈ॥੪॥੩॥੬॥☬ਉਪਦੇਸੁ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੂੰ ਬਹੁਤ ਪਿਆਰਾ ਪਰਮਾਤਮਾ ਮਿਲ ਪੈਂਦਾ ਹੈ ਉਹਨਾਂ (ਦੇ ਜੀਵਨ) ਦਾ ਹਰੇਕ ਕਾਰਜ ਸਿਰੇ ਚੜ੍ਹ ਜਾਂਦਾ ਹੈ ॥੪॥੩॥੬॥
SikhNet (Spanish)Estoy satisfecho cuando encuentro a mi Bienamado Señor, el Dios. (4‑3‑6)

Open this shabad (25 lines, Angs 545-546) →

Shabad Guru Arjan Dev Ji Raag Bihaagraa continues on Ang 547

ਬਿਹਾਗੜਾ ਮਹਲਾ ੫ ਛੰਤ ॥

bihaagarraa mahalaa 5 chhant |

Sant Singh KhalsaBihaagraa, Fifth Mehl, Chhant:
Manmohan SinghBihagra 5th Guru. Chhant.
Manmohan Singh (Punjabi)ਬਿਹਾਗੜਾ ਪੰਜਵੀਂ ਪਾਤਿਸ਼ਾਹੀ ਛੰਤ।
SikhNet (Spanish)Bijagra, Mejl Guru Aryan, Quinto Canal Divino, Chhant.

ਅਨ ਕਾਏ ਰਾਤੜਿਆ; ਵਾਟ ਦੁਹੇਲੀ ਰਾਮ ॥

an kaae raatarriaa; vaatt duhelee raam |

Sant Singh KhalsaWhy are you imbued with the love of another? That path is very dangerous.
Manmohan SinghWhy art thou imbued with the love of another? Dangerous is thy path.
Manmohan Singh (Punjabi)ਤੂੰ ਕਿਉਂ ਹੋਰਸ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈਂ? ਬਿਖੜਾ ਹੈ ਤੇਰਾ ਮਾਰਗ।
Fareedkot Teekaਹੇ ਪ੍ਰਾਨੀ! (ਅਨਕਾਏ) ਅਨੇਕਤਾ ਵਾਲੇ ਵਾ ਔਰੁ ਪ੍ਰਪੰਚ ਮੇਂ (ਕਾਏ) ਕਿਉਂ ਰਚਿਆ ਹੋਇਆ ਹੈਂ, ਹੇ ਭਾਈ! ਜਮ ਕੀ (ਵਾਟ) ਡੰਡੀ ਵਾ ਸੜਕ (ਦੁਹੇਲੀ) ਕਠਨ ਵਾ ਦੁਖਦਾਇਕ ਹੈ॥
Prof. Sahib Singhਤੁੱਛ ਪਦਾਰਥਾਂ (ਦੇ ਮੋਹ) ਵਿਚ ਰੱਤੇ ਹੋਏ ਮਨੁੱਖ ਦਾ ਜੀਵਨ-ਪੰਧ ਦੁੱਖਾਂ ਨਾਲ ਭਰਦਾ ਜਾ ਰਿਹਾ ਹੈ।

ਪਦ ਅਰਥ ਅਨਕ = {अनक, अणक} ਤੁੱਛ, ਬਹੁਤ ਨਿੱਕੀ। ਅਨ-ਕਾਏ = ਤੁੱਛ ਪਦਾਰਥਾਂ ਵਿਚ। ਰਾਤੜਿਆ = ਹੇ ਰੱਤੇ ਹੋਏ! ਵਾਟ = (ਜੀਵਨ ਦਾ) ਰਸਤਾ। ਦੁਹੇਲੀ = ਦੁੱਖਾਂ ਭਰੀ।

SikhNet (Spanish)¿Por qué estás apegado al otro? Su sendero es y será traicionero siempre.

ਪਾਪ ਕਮਾਵਦਿਆ; ਤੇਰਾ. ਕੋਇ ਨ ਬੇਲੀ, ਰਾਮ ॥

paap kamaavadiaa; teraa. koe na belee, raam |

Sant Singh KhalsaO sinner, no one is your friend.
Manmohan SinghO sinner, none is a friend of thine.
Manmohan Singh (Punjabi)ਹੇ ਪਾਪ ਕਮਾਉਣ ਵਾਲਿਆ, ਕੋਈ ਭੀ ਤੇਰਾ ਯਾਰ ਨਹੀਂ।
Fareedkot Teekaਪਾਪੋਂ ਕਾ ਕਮਾਵਣਾ ਕਰਦਿਆਂ ਹੇ ਭਾਈ! ਤੇਰਾ ਅੰਤ ਕੋ ਕੋਈ ਬੇਲੀ ਨਹੀਂ ਹੈ॥
Prof. Sahib Singhਹੇ ਪਾਪ ਕਮਾਣ ਵਾਲੇ ਕੋਈ ਭੀ ਤੇਰਾ (ਸਦਾ ਦਾ) ਸਾਥੀ ਨਹੀਂ,

ਪਦ ਅਰਥ ਕਮਾਵਦਿਆ = ਹੇ ਕਮਾਣ ਵਾਲੇ! ਬੇਲੀ = ਸਾਥੀ।

SikhNet (Spanish)Oh ser confundido, no hay nadie que te apoye así,

ਕੋਏ ਨ ਬੇਲੀ ਹੋਇ ਤੇਰਾ; ਸਦਾ ਪਛੋਤਾਵਹੇ ॥

koe na belee hoe teraa; sadaa pachhotaavahe |

Sant Singh KhalsaNo one shall be your friend, and you shall forever regret your actions.
Manmohan SinghNo one shall be thy helper and thou shalt ever regret thine deeds.
Manmohan Singh (Punjabi)ਕੋਈ ਭੀ ਤੇਰਾ ਸਹਾਇਕ ਨਹੀਂ ਹੋਣਾ। ਤੂੰ ਆਪਣੇ ਅਮਲਾਂ ਤੇ ਹਮੇਸ਼ਾਂ ਹੀ ਪਸਚਾਤਾਪ ਕਰੇਗਾ।
Fareedkot Teekaਜਬ ਕੋਈ ਰਖ੍ਯਕ ਨਹੀਂ ਹੋਗਾ ਤਬ ਸਦਾ ਪਸਚਾਤਾਪ ਕਰੇਗਾ॥
Prof. Sahib Singhਤੇ ਨਾ ਤੇਰਾ ਕੋਈ ਸਾਥੀ ਬਣੇਗਾ, ਤੂੰ ਸਦਾ ਹੱਥ ਮਲਦਾ ਰਹਿ ਜਾਏਂਗਾ।

ਪਦ ਅਰਥ ਪਛੋਤਾਵਹੇ = ਪਛੋਤਾਵਹਿ, ਤੂੰ ਪਛੁਤਾਂਦਾ ਰਹੇਂਗਾ।

SikhNet (Spanish)te arrepientes siempre de tus acciones,

ਗੁਨ ਗੁਪਾਲ. ਨ ਜਪਹਿ ਰਸਨਾ; ਫਿਰਿ ਕਦਹੁ. ਸੇ ਦਿਹ ਆਵਹੇ ॥

gun gupaal. na japeh rasanaa; fir kadahu. se dih aavahe |

Sant Singh KhalsaYou have not chanted with your tongue the Praises of the Sustainer of the World; when will these days come again?
Manmohan SinghWith thy tongue thou utterest not the praises of the world cherisher. When shall these days come again.
Manmohan Singh (Punjabi)ਆਪਣੀ ਜੀਭ ਨਾਲ ਤੂੰ ਸ੍ਰਿਸ਼ਟੀ ਦੇ ਪਾਲਣਹਾਰ ਦੀ ਕੀਰਤੀ ਉਚਾਰਨ ਨਹੀਂ ਕਰਦਾ। ਇਹ ਦਿਨ ਮੁੜ ਕੇ ਕਦੋ ਆਉਣਗੇ?
Fareedkot Teekaਗੋਪਾਲ ਕੇ ਗੁਨੋਂ ਕੋ ਰਸਨਾ ਸੇ ਜਪਤਾ ਨਹੀਂ ਹੈ, ਫਿਰ ਤੇਰੇ ਨਾਮ ਜਪਨੇ ਕੇ ਦਿਨ ਕਬ ਆਵੇਂਗੇ ਵਾ ਵਹੁ ਜੋ ਬੀਤਤੇ ਹੈਂ, ਸੋ ਫਿਰ ਕਬ ਆਵਨੇ ਹੈਂ ਅਰਥਾਤ ਕਬੀ ਨਹੀਂ ਆਵੇਂਗੇ॥☬ਪੁਨ: ਔਰੁ ਦ੍ਰਿਸ਼ਟਾਂਤ ਕਹਤੇ ਹੈਂ:
Prof. Sahib Singhਤੂੰ ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਕ ਪ੍ਰਭੂ ਦੇ ਗੁਣ ਨਹੀਂ ਜਪਦਾ, ਜ਼ਿੰਦਗੀ ਦੇ ਇਹ ਦਿਨ ਫਿਰ ਕਦੇ ਵਾਪਸ ਨਹੀਂ ਆਉਣਗੇ;

ਪਦ ਅਰਥ ਨ ਜਪਹਿ = ਤੂੰ ਨਹੀਂ ਜਪਦਾ। ਰਸਨਾ = ਜੀਭ (ਨਾਲ)। ਸੇ ਦਿਹ = ਇਹ ਦਿਨ (ਬਹੁ-ਵਚਨ)। ਆਵਹੇ = ਆਵਹਿ, ਆਵਣਗੇ।

SikhNet (Spanish)pues nunca has recitado la Alabanza del Señor y nadie sabe qué otra oportunidad llegará a ti.

ਤਰਵਰ ਵਿਛੁੰਨੇ. ਨਹ ਪਾਤ ਜੁੜਤੇ; ਜਮ ਮਗਿ ਗਉਨੁ ਇਕੇਲੀ ॥

taravar vichhune. neh paat jurrate; jam mag gaun ikelee |

Sant Singh KhalsaThe leaf, separated from the branch, shall not be joined with it again; all alone, it falls on its way to death.
Manmohan SinghThe soul leaf separated from the body tree unites not with it again and all alone, it proceeds on the way to death.
Manmohan Singh (Punjabi)ਸ਼ਰੀਰ ਬ੍ਰਿਛ ਨਾਲੋਂ ਵਿਛੜਿਆ ਹੋਇਆ ਪੱਤਾ, ਮੁੜ ਇਸ ਨਾਲ ਨਹੀਂ ਜੁੜਦਾ। ਕੱਲਮਕੱਲਾ ਇਹ ਮੌਤ ਦੇ ਰਾਹੇ ਜਾਂਦਾ ਹੈ।
Fareedkot Teekaਜੈਸੇ ਬ੍ਰਿਖ੍ਯ ਸੇ ਪਤੇ ਵਿਛੁੜੇ ਅਰਥਾਤ ਗਿੜੇ ਹੂਏ ਫਿਰ ਵਹੁ ਬ੍ਰਿਖ੍ਯ ਸੇ ਜੁੜਤੇ ਨਹੀਂ ਹੈਂ ਤੈਸੇ ਹੀ ਦੇਹ ਸੇ ਪ੍ਰਾਨ ਵਿਛੜੇ ਹੂਏ ਫਿਰ ਦੇਹ ਮੇਂ ਨਹੀਂ ਆਵਤੇ ਹੈਂ, ਅਰੁ ਜਮ ਮਾਰਗ ਮੇਂ ਜਿੰਦ ਵਾ ਸੂਖਮ ਦੇਹ ਇਕੇਲੀ ਹੀ ਗਵਨ ਕਰਤੀ ਹੈ॥
Prof. Sahib Singh(ਜਿਵੇਂ) ਰੁੱਖਾਂ ਨਾਲੋਂ ਵਿਛੁੜੇ ਹੋਏ ਪੱਤਰ (ਮੁੜ ਰੁੱਖਾਂ ਨਾਲ) ਨਹੀਂ ਜੁੜ ਸਕਦੇ। (ਮਨੁੱਖ ਦੀ) ਜਿੰਦ ਆਤਮਕ ਮੌਤ ਦੇ ਰਸਤੇ ਉੱਤੇ ਇਕੱਲੀ ਹੀ ਤੁਰੀ ਜਾਂਦੀ ਹੈ।

ਪਦ ਅਰਥ ਪਾਤ = ਪੱਤਰ। ਤਰਵਰ = ਰੁੱਖ। ਮਗਿ = ਰਸਤੇ ਉਤੇ। ਗਉਨੁ = ਗਮਨ, ਤੋਰ।

SikhNet (Spanish)Las hojas que caen del árbol no crecen en él nuevamente, y el viaje en el sendero de la muerte es muy solitario.

ਬਿਨਵੰਤ ਨਾਨਕ. ਬਿਨੁ ਨਾਮ ਹਰਿ ਕੇ; ਸਦਾ ਫਿਰਤ ਦੁਹੇਲੀ ॥੧॥

binavant naanak. bin naam har ke; sadaa firat duhelee |1|

Sant Singh KhalsaPrays Nanak, without the Lord's Name, the soul wanders, forever suffering. ||1||
Manmohan SinghSupplicates Nanak, without the Name of God, the soul ever wanders in distress.
Manmohan Singh (Punjabi)ਨਾਨਕ ਅਰਜ਼ ਕਰਦਾ ਹੈ, ਵਾਹਿਗੁਰੂ ਦੇ ਨਾਮ ਦੇ ਬਾਝੋਂ ਆਤਮਾ, ਹਮੇਸ਼ਾਂ ਹੀ ਕਲੇਸ਼ ਅੰਦਰ ਭਟਕਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਨਾਮ ਸੇ ਬਿਨਾਂ ਸਦਾ (ਦੁਹੇਲੀ) ਦੁਖੀ ਹੂਈ ਹੂਈ ਜੀਵ ਕਲਾ ਫਿਰਤੀ ਹੈ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੀ ਜਿੰਦ ਸਦਾ ਦੁੱਖਾਂ ਨਾਲ ਘਿਰੀ ਹੋਈ ਭਟਕਦੀ ਰਹਿੰਦੀ ਹੈ ॥੧॥
SikhNet (Spanish)Dice Nanak, sin el Nombre del Señor, por aquí y por allá uno anda siempre doliente. (1)

ਤੂੰ ਵਲਵੰਚ ਲੂਕਿ ਕਰਹਿ; ਸਭ ਜਾਣੈ ਜਾਣੀ ਰਾਮ ॥

toon valavanch look kareh; sabh jaanai jaanee raam |

Sant Singh KhalsaYou are practicing deception secretly, but the Lord, the Knower, knows all.
Manmohan SinghThou practise deception in secret. But Lord, the Inner knower knows all.
Manmohan Singh (Punjabi)ਤੂੰ ਵਲਛਲ ਲੁਕ ਕੇ ਕਮਾਉਂਦਾ ਹੈਂ ਪ੍ਰੰਤੂ ਅੰਦਰ ਦੀਆਂ ਜਾਨਣਹਾਰ, ਸਾਹਿਬ ਸਾਰਾ ਕੁਝ ਜਾਣਦਾ ਹੈ।
Fareedkot Teekaਤੂੰ ਬਲ ਔਰ (ਵੰਚ) ਛਲ ਲੁਕ ਕਰ ਕਰਤਾ ਹੈ, ਵਹੁ ਜਾਣੀ ਜਾਣ ਸਭ ਕੁਛ ਜਾਣਤਾ ਹੈ॥
Prof. Sahib Singh(ਹੇ ਪ੍ਰਾਣੀ!) ਤੂੰ (ਲੋਕਾਂ ਪਾਸੋਂ) ਲੁਕ ਲੁਕ ਕੇ ਵਲ-ਛਲ ਕਰਦਾ ਰਹਿੰਦਾ ਹੈਂ, ਪਰ ਅੰਤਰਜਾਮੀ ਪਰਮਾਤਮਾ ਤੇਰੀ ਹਰੇਕ ਕਰਤੂਤ ਨੂੰ ਜਾਣਦਾ ਹੈ।

ਪਦ ਅਰਥ ਵਲਵੰਚ = ਵਲ-ਛਲ। ਲੂਕਿ = ਲੁਕ ਕੇ। ਜਾਣੀ = ਅੰਤਰਜਾਮੀ ਪ੍ਰਭੂ।

SikhNet (Spanish)Practica falsedades, pero el Señor, el Conocedor de lo íntimo, lo sabe todo, y no hay forma de ganar, ni siquiera a través de un juego lleno de astucia.

ਲੇਖਾ ਧਰਮ ਭਇਆ; ਤਿਲ ਪੀੜੇ ਘਾਣੀ ਰਾਮ ॥

lekhaa dharam bheaa; til peerre ghaanee raam |

Sant Singh KhalsaWhen the Righteous Judge of Dharma reads your account, you shall be squeezed like a sesame seed in the oil-press.
Manmohan SinghWhen the Righteous judge takes thy account, thou shalt be pressed like sesame in an oil-press.
Manmohan Singh (Punjabi)ਜਦ ਧਰਮਰਾਜ ਨੇ ਤੇਰਾ ਹਿਸਾਬ ਕਿਤਾਬ ਕੀਤਾ, ਤਦ ਤੂੰ ਕੋਲੂ ਵਿੱਚ ਤਿਲਾਂ ਦੇ ਪਰਾਗੇ ਦੀ ਤਰ੍ਹਾਂ ਪੀੜਿਆ ਜਾਵੇਗਾ।
Fareedkot Teekaਜਬ ਧਰਮਰਾਜ ਕਾ ਹਸਾਬੁ ਹੂਆ, ਤਬ ਜੈਸੇ ਘਾਣੀ ਮੇਂ ਤਿਲ ਪੀੜੇ ਜਾਤੇ ਹੈਂ ਤੈਸੇ ਪੀੜਾ ਜਾਵੇਗਾ॥
Prof. Sahib Singhਜਦੋਂ ਧਰਮਰਾਜ ਦਾ ਹਿਸਾਬ ਹੁੰਦਾ ਹੈ ਤਾਂ (ਮੰਦੇ ਕਰਮ ਕਰਨ ਵਾਲੇ ਇਉਂ) ਪੀੜੇ ਜਾਂਦੇ ਹਨ ਜਿਵੇਂ ਤਿਲ (ਘਾਣੀ ਵਿਚ) ਪੀੜੇ ਜਾਂਦੇ ਹਨ।

ਪਦ ਅਰਥ ਤਿਲ ਘਾਣੀ = ਤਿਲਾਂ ਦੀ ਘਾਣੀ (ਵਾਂਗ)। ਪੀੜੇ = ਕੋਹਲੂ ਵਿਚ ਪੀੜੇ ਜਾਂਦੇ ਹਨ।

SikhNet (Spanish)Y a la hora de entregar cuentas ante el Señor de la Ley, uno es molido como semilla en la prensa de aceite,

ਕਿਰਤ ਕਮਾਣੇ ਦੁਖ ਸਹੁ ਪਰਾਣੀ; ਅਨਿਕ ਜੋਨਿ ਭ੍ਰਮਾਇਆ ॥

kirat kamaane dukh sahu paraanee; anik jon bhramaaeaa |

Sant Singh KhalsaFor the actions you committed, you shall suffer the penalty; you shall be consigned to countless reincarnations.
Manmohan SinghO mortal, thou shalt suffer penalty for the deeds done and shall be goaded into many existences.
Manmohan Singh (Punjabi)ਹੇ ਜੀਵ! ਕੀਤੇ ਹੋਏ ਕਰਮ ਦੀ ਖਾਤਰ ਤੈਨੂੰ ਸਜ਼ਾ ਭੁਗਤਣੀ ਪਉਗੀ ਅਤੇ ਤੂੰ ਬਹੁਤੀਆਂ ਜੂਨੀਆਂ ਅੰਦਰ ਧਕਿਆ ਜਾਵੇਗਾ।
Fareedkot Teekaਹੇ ਪ੍ਰਾਣੀ! ਤਬ ਜਮਦੂਤ ਕਹਤੇ ਹੈਂ: ਅਪਨੇ ਕਮਾਏ ਹੂਏ ਕਰਮੋਂ ਕਾ ਨਰਕ ਰੂਪ ਦੁਖ ਸਹਾਰ, ਤੂੰ ਅਨੇਕ ਜੂਨੋਂ ਮੇਂ ਭ੍ਰਮਾਇਆ ਜਾਵੇਗਾ॥
Prof. Sahib Singh(ਪ੍ਰਾਣੀ!) ਆਪਣੇ ਕੀਤੇ ਕਮਾਏ ਕਰਮਾਂ ਅਨੁਸਾਰ ਦੁੱਖ ਸਹਾਰਦਾ ਹੈ ਤੇ ਅਨੇਕਾਂ ਜੂਨਾਂ ਵਿਚ ਭਵਾਇਆ ਜਾਂਦਾ ਹੈ।

ਪਦ ਅਰਥ ਕਿਰਤ = ਕੀਤੇ ਹੋਏ। ਕਮਾਣੇ = ਕਮਾਏ ਹੋਏ। ਪਰਾਣੀ = ਹੇ ਪ੍ਰਾਣੀ!

SikhNet (Spanish)y sometido a la rueda del Karma, obligado a encarnar una y otra vez.

ਮਹਾ ਮੋਹਨੀ ਸੰਗਿ ਰਾਤਾ; ਰਤਨ ਜਨਮੁ ਗਵਾਇਆ ॥

mahaa mohanee sang raataa; ratan janam gavaaeaa |

Sant Singh KhalsaImbued with the love of Maya, the great enticer, you shall lose the jewel of this human life.
Manmohan SinghImbued with the love of arch fascinator, thou shalt lose the jewel of human life.
Manmohan Singh (Punjabi)ਪਰਮ ਠਗਣੀ ਦੇ ਮੋਹ ਨਾਲ ਰੰਗੀਜ ਕੇ ਤੂੰ ਆਪਣੇ ਮਨੁਖੀ ਜੀਵਨ ਦੇ ਹੀਰੇ ਨੂੰ ਵੰਞਾ ਲਵੇਗਾ।
Fareedkot Teekaਤਬ ਤੂੰ ਮਹਾ ਮੋਹਨੀ ਮਾਯਾ ਕੇ ਸੰਗ ਮੇਂ ਰਤਾ ਹੂਆ ਥਾ ਅਰ ਤੈਨੇ ਅਪਨਾ ਰਤਨ ਰੂਪ ਜਨਮ ਬ੍ਯਰਥ ਗਵਾਇ ਦੀਆ ਹੈ॥
Prof. Sahib Singhਜੇਹੜਾ ਮਨੁੱਖ ਸਦਾ ਇਸ ਵੱਡੀ ਮੋਹ ਲੈਣ ਵਾਲੀ ਮਾਇਆ ਦੇ ਨਾਲ ਹੀ ਮਸਤ ਰਹਿੰਦਾ ਹੈ ਉਹ ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ।

ਪਦ ਅਰਥ ਸੰਗਿ = ਨਾਲ। ਰਾਤਾ = ਮਸਤ।

SikhNet (Spanish)Intoxicado con Maya, la gran embustera, pierdes la Joya de la vida humana,

ਇਕਸੁ ਹਰਿ ਕੇ ਨਾਮ ਬਾਝਹੁ; ਆਨ ਕਾਜ ਸਿਆਣੀ ॥

eikas har ke naam baajhahu; aan kaaj siaanee |

Sant Singh KhalsaExcept for the One Name of the Lord, you are clever in everything else.
Manmohan SinghBut for the one Name of one God, thou art clever at everything else.
Manmohan Singh (Punjabi)ਇਕ ਰੱਬ ਦੇ ਨਾਮ ਦੇ ਬਗੈਰ, ਤੂੰ ਹੋਰ ਸਾਰਿਆਂ ਕੰਮਾਂ ਵਿੱਚ ਚਤੁਰ ਹੈਂ।
Fareedkot Teekaਏਕ ਹਰਿ ਨਾਮ ਸੇ ਬਿਨਾਂ ਔਰ ਤੋ ਸਭ ਕਾਮੋਂ ਮੇਂ ਤੇਰੀ ਬੁਧੀ ਬਡੀ ਸਿਆਨੀ ਹੈ॥
Prof. Sahib Singh(ਹੇ ਜਿੰਦੇ!) ਇਕ ਪਰਮਾਤਮਾ ਦੇ ਨਾਮ ਤੋਂ ਬਗ਼ੈਰ ਤੂੰ ਹੋਰ ਸਾਰੇ ਕੰਮਾਂ ਵਿਚ ਸਿਆਣੀ ਬਣੀ ਫਿਰਦੀ ਹੈਂ।

ਪਦ ਅਰਥ ਆਨ ਕਾਜ = ਹੋਰ ਕੰਮਾਂ ਵਿਚ।

SikhNet (Spanish)pues aunque aprendas todo tipo de cosas, no te elevarás hacia el Nombre del Señor.

ਬਿਨਵੰਤ ਨਾਨਕ. ਲੇਖੁ ਲਿਖਿਆ; ਭਰਮਿ ਮੋਹਿ ਲੁਭਾਣੀ ॥੨॥

binavant naanak. lekh likhiaa; bharam mohi lubhaanee |2|

Sant Singh KhalsaPrays Nanak, those who have such pre-ordained destiny are attracted to doubt and emotional attachment. ||2||
Manmohan SinghPrays Nanak, they whose destiny is so writ, are attracted to superstition and worldly love.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਜਿਨ੍ਹਾਂ ਦੀ ਭਾਵੀ ਇਸ ਤਰ੍ਹਾਂ ਲਿਖੀ ਹੋਈ ਹੈ, ਉਹ ਸੰਦੇਹ ਤੇ ਸੰਸਾਰੀ ਮਮਤਾ ਨਾਲ ਲੰਪਟ ਹੁੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਮਸਤਕ ਮੇਂ ਐਸਾ ਹੀ ਤੇਰੇ ਕਰਮਾਨੁਸਾਰ ਲੇਖ ਲਿਖਾ ਹੈ, ਜੋ ਤੂੰ ਭ੍ਰਮ ਕਰ ਮੋਹ ਮੇਂ ਲੁਭਾਈ ਹੂਈ ਹੈਂ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਤੇਰੇ ਮੱਥੇ ਉਤੇ ਮਾਇਆ ਦੇ ਮੋਹ ਦਾ ਹੀ ਲੇਖ ਲਿਖਿਆ ਜਾ ਰਿਹਾ ਹੈ ਤੇ (ਤਾਹੀਏਂ) ਤੂੰ ਮਾਇਆ ਦੇ ਮੋਹ ਦੀ ਭਟਕਣਾ ਵਿਚ ਫਸੀ ਰਹਿੰਦੀ ਹੈਂ ॥੨॥

ਪਦ ਅਰਥ ਭਰਮਿ = ਭਟਕਣਾ ਵਿਚ। ਮੋਹਿ = ਮੋਹ ਵਿਚ। ਲੁਭਾਣੀ = ਫਸੀ ਹੋਈ ॥੨॥

SikhNet (Spanish)Reza Nanak, quienes traen su Destino marcado de tal forma, se sienten atraídos por el apego emocional y la duda. (2)

ਬੀਚੁ. ਨ ਕੋਇ ਕਰੇ; ਅਕ੍ਰਿਤਘਣੁ ਵਿਛੁੜਿ ਪਇਆ ॥

beech. na koe kare; akritaghan vichhurr peaa |

Sant Singh KhalsaNo one advocates for the ungrateful person, who is separated from the Lord.
Manmohan SinghThe ungrateful person is separated from the Lord and none does mediate for him.
Manmohan Singh (Punjabi)ਨਾਂ-ਸ਼ੁਕਰਾ ਪੁਰਸ਼ ਪ੍ਰਭੂ ਨਾਲੋ ਵੱਖਰਾ ਹੋ ਜਾਂਦਾ ਹੈ। ਕੋਈ ਭੀ ਉਸ ਦੀ ਵਿਚੋਲਗੀ ਨਹੀਂ ਕਰਦਾ।
Fareedkot Teekaਮਨਮੁਖ ਕੀ ਬੀਚ, ਭਾਵ ਵਕਾਲਤ ਕਾ ਬਿਚੋਲਗੀ ਕੋਈ ਨਹੀਂ ਕਰ ਸਕਤਾ, ਅਕ੍ਰਿਤਘਨ ਵਿਛੜ ਪੜਾ ਹੈ॥
Prof. Sahib Singhਨਾ-ਸ਼ੁਕਰਾ (ਪਰਮਾਤਮਾ ਦੇ ਕੀਤੇ ਉਪਕਾਰਾਂ ਨੂੰ ਨਾਹ ਜਾਣਨ ਵਾਲਾ) ਮਨੁੱਖ ਪਰਮਾਤਮਾ ਦੇ ਚਰਨਾਂ ਤੋਂ ਵਿਛੁੜਿਆ ਰਹਿੰਦਾ ਹੈ ਤੇ (ਪ੍ਰਭੂ-ਮਿਲਾਪ ਲਈ) ਕੋਈ (ਉਸ ਦਾ) ਵਿਚੋਲਾ-ਪਨ ਨਹੀਂ ਕਰਦਾ।

ਪਦ ਅਰਥ ਬੀਚੁ = ਵਿਚੋਲਾ-ਪਨ। ਅਕ੍ਰਿਤਘਣੁ = {कृतघ्न} ਕੀਤੀ ਭਲਾਈ ਨੂੰ ਨਾਹ ਜਾਣਨ ਵਾਲਾ, ਨਾ-ਸ਼ੁਕਰਾ।

SikhNet (Spanish)¿Quién puede suplicar por un malagradecido que nunca quiso saber nada de Dios?

ਆਏ ਖਰੇ ਕਠਿਨ; ਜਮਕੰਕਰਿ ਪਕੜਿ ਲਇਆ ॥

aae khare katthin; jamakankar pakarr leaa |

Sant Singh KhalsaThe hard-hearted Messenger of Death comes and seizes him.
Manmohan SinghAll hard-hearted myrmidons of death come and seize him.
Manmohan Singh (Punjabi)ਮੌਤ ਦੇ ਪਰਮ ਕਠੋਰ ਫਰੇਸ਼ਤੇ ਆ ਕੇ ਊਸ ਨੂੰ ਫੜ ਲੈਂਦੇ ਹਨ।
Fareedkot Teekaਜਬ ਭਾਰੀ ਕਠਿਨ ਜਮ ਕੰਕਰ ਆਏ ਤਬ ਮਨਮੁਖ ਕੋ ਪਕੜ ਲਿਆ ਹੈ॥
Prof. Sahib Singhਆਖ਼ਰ ਬੜਾ ਨਿਰਦਈ ਜਮਦੂਤ ਆ ਕੇ ਉਸ ਨੂੰ ਫੜਦਾ ਹੈ,

ਪਦ ਅਰਥ ਖਰੇ = ਬਹੁਤ। ਕਠਿਨ = ਨਿਰਦਈ। ਜਮ ਕੰਕਰਿ = ਜਮ-ਕੰਕਰ ਨੇ; ਜਮਦੂਤ ਨੇ {ਇਕ-ਵਚਨ}।

SikhNet (Spanish)A la hora de recibir la llamada de la muerte sufre arriado por el lamento

ਪਕੜੇ ਚਲਾਇਆ. ਅਪਣਾ ਕਮਾਇਆ; ਮਹਾ ਮੋਹਨੀ ਰਾਤਿਆ ॥

pakarre chalaaeaa. apanaa kamaaeaa; mahaa mohanee raatiaa |

Sant Singh KhalsaHe seizes him, and leads him away, to pay for his evil deeds; he was imbued with Maya, the great enticer.
Manmohan SinghThey seize and lead him off for his evil deeds, as he was attached to mammon, the great enticer.
Manmohan Singh (Punjabi)ਉਸ ਦੇ ਮੰਦੇ ਅਮਲਾਂ ਦੀ ਖਾਤਿਰ ਫੜ ਕੇ ਉਹ ਉਸ ਨੂੰ ਅਗੇ ਲਾ ਲੈਂਦੇ ਹਨ ਕਿਉਂਕਿ ਉਹ ਪਰਮ ਠਗਣੀ ਮਾਇਆ ਨਾਲ ਜੁੜਿਆ ਹੋਇਆ ਸੀ।
Fareedkot Teekaਤਿਨੋਂ ਨੇ ਆਪਣਾ ਜੈਸਾ ਕਰਮ ਕਮਾਇਆ ਥਾ ਤਿਸ ਕੇ ਅਨੁਸਾਰ ਮਹਾ ਮੋਹਨੀ ਮਾਤਾ ਕੇ ਪ੍ਰੇਮ ਮੇਂ ਰਤੇ ਰਹਿਨੇ ਵਾਲੋਂ ਕੋ ਜਮਦੂਤੋਂ ਨੇ ਪਕੜ ਕਰ ਚਲਾਇ ਦੀਆ ਹੈ॥
Prof. Sahib Singhਤੇ ਫੜ ਕੇ ਅੱਗੇ ਲਾ ਲੈਂਦਾ ਹੈ, ਸਾਰੀ ਉਮਰ ਡਾਢੀ ਮਾਇਆ ਵਿਚ ਮਸਤ ਰਹਿਣ ਕਰਕੇ ਉਹ ਆਪਣਾ ਕੀਤਾ ਪਾਂਦਾ ਹੈ।

ਪਦ ਅਰਥ ਚਲਾਇਆ = ਅੱਗੇ ਲਾ ਲਿਆ। ਰਾਤਿਆ = ਰੱਤਾ ਹੋਇਆ, ਮਸਤ।

SikhNet (Spanish)y llevado a través de la oscuridad de su conciencia,

ਗੁਨ ਗੋਵਿੰਦ ਗੁਰਮੁਖਿ. ਨ ਜਪਿਆ; ਤਪਤ ਥੰਮੑ ਗਲਿ ਲਾਤਿਆ ॥

gun govind guramukh. na japiaa; tapat thama gal laatiaa |

Sant Singh KhalsaHe was not Gurmukh - he did not chant the Glorious Praises of the Lord of the Universe; and now, the hot irons are put to his chest.
Manmohan SinghHe uttered not the praise of the Lord of the world, under Guru's instruction, so his breast is applied to the hot pillars.
Manmohan Singh (Punjabi)ਉਸ ਨੇ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗੁਰਾਂ ਦੇ ਉਪਦੇਸ਼ ਤਾਬੇ ਉਚਾਰਨ ਨਹੀਂ ਕੀਤੀ, ਇਸ ਲਈ ਉਸ ਦੀ ਛਾਤੀ ਤੱਤਿਆਂ ਥਮਲਿਆਂ ਨਾਲ ਲਾਈ ਜਾਂਦੀ ਹੈ।
Fareedkot Teekaਗੁਰੋਂ ਦ੍ਵਾਰੇ ਨਾ ਗੋਬਿੰਦ ਕੇ ਗੁਨ ਗਾਏ ਅਰੁ ਨਾ ਨਾਮੁ ਜਪਾ, ਇਸੀ ਤੇ ਤਤੇ ਥੰਮ ਗਲ ਸਾਥ ਲਗਾਈਤੇ ਹੈਂ॥
Prof. Sahib Singhਗੁਰੂ ਦੀ ਸਰਨ ਪੈ ਕੇ ਉਹ ਪਰਮਾਤਮਾ ਦੇ ਗੁਣ ਕਦੇ ਯਾਦ ਨਹੀਂ ਕਰਦਾ (ਉਹ ਵਿਕਾਰਾਂ ਦੀ ਸੜਨ ਵਿਚ ਹੈ, ਜਿਵੇਂ) ਸੜਦੇ-ਬਲਦੇ ਥੰਮਾਂ ਦੇ ਗਲ ਨਾਲ ਉਸ ਨੂੰ ਲਾਇਆ ਹੋਇਆ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਗਲਿ = ਗਲ ਨਾਲ।

SikhNet (Spanish)pues siempre se apegó a Maya, la gran embustera, y nunca recitó la Alabanza del Señor a través de la Palabra del Shabd del Guru.

ਕਾਮ ਕ੍ਰੋਧਿ ਅਹੰਕਾਰਿ ਮੂਠਾ; ਖੋਇ ਗਿਆਨੁ ਪਛੁਤਾਪਿਆ ॥

kaam krodh ahankaar mootthaa; khoe giaan pachhutaapiaa |

Sant Singh KhalsaHe is ruined by sexual desire, anger and egotism; deprived of spiritual wisdom, he comes to regret.
Manmohan SinghBy lust, wrath and pride, he is ruined and being deprived of Divine knowledge, he regrets.
Manmohan Singh (Punjabi)ਵਿਸ਼ੇ ਭੋਗ ਗੁੱਸੇ ਅਤੇ ਹੰਕਾਰ ਨੇ ਉਸ ਨੂੰ ਬਰਬਾਦ ਕਰ ਦਿੱਤਾ ਹੈ। ਬ੍ਰਹਮ ਬੋਧ ਤੋਂ ਸਖਣਾ ਹੋ ਉਹ ਪਸਚਾਤਾਪ ਕਰਦਾ ਹੈ।
Fareedkot Teekaਕਾਮ ਕ੍ਰੋਧ ਅਰੁ ਹੰਕਾਰ ਸੇ (ਮੂਠਾ) ਠਗਾ ਹੂਆ ਹੈ, ਗ੍ਯਾਨ ਕੋ ਖੋਇ ਕਰ ਕੇ ਪਛਤਾਵਤਾ ਹੈ॥
Prof. Sahib Singhਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ (ਫਸੇ ਰਹਿ ਕੇ) ਆਪਣਾ ਆਤਮਕ ਜੀਵਨ ਲੁਟਾ ਬੈਠਦਾ ਹੈ, ਆਤਮਕ ਜੀਵਨ ਦੀ ਸੂਝ ਗਵਾ ਕੇ (ਆਖ਼ਰ) ਹੱਥ ਮਲਦਾ ਹੈ।

ਪਦ ਅਰਥ ਕਾਮ ਕ੍ਰੋਧ = ਕਾਮਿ ਕ੍ਰੋਧਿ, ਕਾਮ ਵਿਚ, ਕ੍ਰੋਧ ਵਿਚ। ਅਹੰਕਾਰਿ = ਅਹੰਕਾਰ ਵਿਚ। ਮੂਠਾ = ਠੱਗਿਆ ਹੋਇਆ।

SikhNet (Spanish)Así abrazó el acero candente de la lujuria, del enojo y del ego, y ahora sufre privado de la Sabiduría Divina.

ਬਿਨਵੰਤ ਨਾਨਕ. ਸੰਜੋਗਿ ਭੂਲਾ; ਹਰਿ ਜਾਪੁ ਰਸਨ. ਨ ਜਾਪਿਆ ॥੩॥

binavant naanak. sanjog bhoolaa; har jaap rasan. na jaapiaa |3|

Sant Singh KhalsaPrays Nanak, by his cursed destiny he has gone astray; with his tongue, he does not chant the Name of the Lord. ||3||
Manmohan SinghSupplicates Nanak, owing to evil destiny, he is gone astray and with his tongue he repeats not God's Name.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ ਮੰਦ ਭਾਵੀ ਕਾਰਨ ਉਹ ਕੁਰਾਹੇ ਪਿਆ ਹੋਇਆ ਹੈ। ਆਪਣੀ ਜੀਭ ਦੁਆਰਾ ਉਹ ਰਾਮ ਦੇ ਨਾਮ ਦਾ ਜਾਪ ਨਹੀਂ ਕਰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੰਦ ਕਰਮੋਂ ਕੇ ਸੰਜੋਗ ਕਰ ਭੂਲ ਗ੍ਯਾ ਹੈ, ਰਸਨਾ ਕਰ ਕੇ ਜੋ ਹਰਿ ਕਾ ਜਾਪੁ ਨਹੀਂ ਜਪਾ॥੩॥☬ਐਸੇ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ (ਕਾਮਾਦਿਕ ਵਿਕਾਰਾਂ ਦੇ) ਸੰਜੋਗ ਦੇ ਕਾਰਨ (ਮਨੁੱਖ) ਕੁਰਾਹੇ ਪਿਆ ਰਹਿੰਦਾ ਹੈ ਤੇ ਕਦੇ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਨਹੀਂ ਜਪਦਾ ॥੩॥

ਪਦ ਅਰਥ ਸੰਜੋਗਿ = (ਕਾਮ ਆਦਿਕ ਵਿਕਾਰਾਂ ਦੇ) ਸੰਜੋਗ ਦੇ ਕਾਰਨ। ਭੂਲਾ = ਕੁਰਾਹੇ ਪਿਆ ਰਿਹਾ। ਰਸਨ = ਜੀਭ (ਨਾਲ) ॥੩॥

SikhNet (Spanish)Dice Nanak, por azares del Destino, sus labios nunca lograron pronunciar la Alabanza del Señor. (3)

ਤੁਝ ਬਿਨੁ. ਕੋ ਨਾਹੀ; ਪ੍ਰਭ ਰਾਖਨਹਾਰਾ ਰਾਮ ॥

tujh bin. ko naahee; prabh raakhanahaaraa raam |

Sant Singh KhalsaWithout You, God, no one is our savior.
Manmohan SinghWithout Thee, O Lord Master, no one is the man's saviour.
Manmohan Singh (Punjabi)ਤੇਰੇ ਬਾਝੋਂ ਹੇ ਪ੍ਰਭੂ ਪ੍ਰਮੇਸ਼ਰ! ਬੰਦੇ ਨੂੰ ਕੋਈ ਭੀ ਬਚਾਉਣ ਵਾਲਾ ਨਹੀਂ।
Fareedkot Teekaਹੇ ਬ੍ਯਾਪਕ ਪ੍ਰਭੂ! ਤੇਰੇ ਸੇ ਬਿਨਾਂ ਦੂਸਰਾ ਕੋਈ ਰਖ੍ਯਕ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੈਥੋਂ ਬਿਨਾ (ਵਿਕਾਰਾਂ ਦੀ ਤਪਸ਼ ਤੋਂ) ਬਚਾ ਸਕਣ ਵਾਲਾ ਹੋਰ ਕੋਈ ਨਹੀਂ ਹੈ,
SikhNet (Spanish)No hay ningún refugio sin Ti, oh Señor; es Tu Naturaleza purificar nuestra Alma.

ਪਤਿਤ. ਉਧਾਰਣ; ਹਰਿ ਬਿਰਦੁ ਤੁਮਾਰਾ ਰਾਮ ॥

patit. udhaaran; har birad tumaaraa raam |

Sant Singh KhalsaIt is Your Nature, Lord, to save the sinners.
Manmohan SinghTo save the defaulters, is Thy characteristic, O Lord God.
Manmohan Singh (Punjabi)ਪਾਪੀਆਂ ਨੂੰ ਪਾਰ ਉਤਾਰਨਾ ਤੇਰਾ ਨਿਤ-ਕ੍ਰਮ ਹੈ, ਹੇ ਸੁਆਮੀ ਵਾਹਿਗੁਰੂ!
Fareedkot Teekaਹੇ ਹਰਿ ਬ੍ਯਾਪਕ! ਤੇਰਾ ਪਤਤ ਉਧਾਰਣ ਬਿਰਦ ਹੈ॥
Prof. Sahib Singhਇੰਜ ਕਰਨਾ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ, ਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਡੁੱਬਣੋਂ) ਬਚਾਣ ਵਾਲੇ!

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਉਧਾਰਣ = (ਵਿਕਾਰਾਂ ਵਿਚ) ਡੁਬਦਿਆਂ ਨੂੰ ਬਚਾਣਾ।

SikhNet (Spanish)Oh Maestro Benévolo, Tesoro de Misericordia, yo busco Tu Refugio;

ਪਤਿਤ ਉਧਾਰਨ. ਸਰਨਿ ਸੁਆਮੀ; ਕ੍ਰਿਪਾ ਨਿਧਿ ਦਇਆਲਾ ॥

patit udhaaran. saran suaamee; kripaa nidh deaalaa |

Sant Singh KhalsaO Savior of sinners, I have entered Your Sanctuary, O Lord and Master, Compassionate Ocean of Mercy.
Manmohan SinghO Merciful Master, the saviour of defaulters and the ocean of compassion, I have entered thine sanctuary.
Manmohan Singh (Punjabi)ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਅਤੇ ਰਹਿਮਤ ਦੇ ਸਮੁੰਦਰ, ਮਿਹਰਬਾਨ ਮਾਲਕ, ਮੈਂ ਤੇਰੀ ਪਨਾਹ ਲਈ ਹੈ।
Fareedkot Teekaਹੇ ਦ੍ਯਾਲ ਕ੍ਰਿਪਾ ਨਿਧਿ ਸੁਆਮੀ ਪਤਤ ਉਧਾਰਣ! ਹਮ ਆਪ ਕੀ ਸਰਨ ਹੈਂ॥
Prof. Sahib Singhਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਡੁੱਬਣੋਂ) ਬਚਾਣ ਵਾਲੇ! ਹੇ ਸੁਆਮੀ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦਇਆ ਦੇ ਘਰ! ਮੈਂ ਤੇਰੀ ਸਰਨ ਆਇਆ ਹਾਂ,

ਪਦ ਅਰਥ ਕ੍ਰਿਪਾ-ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ। ਦਇਆਲਾ = ਹੇ ਦਇਆ ਦੇ ਘਰ!

SikhNet (Spanish)sácame del pozo oscuro, oh Sostenedor de todos los corazones,

ਅੰਧ ਕੂਪ ਤੇ. ਉਧਰੁ ਕਰਤੇ; ਸਗਲ ਘਟ ਪ੍ਰਤਿਪਾਲਾ ॥

andh koop te. udhar karate; sagal ghatt pratipaalaa |

Sant Singh KhalsaPlease, rescue me from the deep, dark pit, O Creator, Cherisher of all hearts.
Manmohan SinghO Creator, the Cherisher of all the hearts, rescue me from the world's blind well.
Manmohan Singh (Punjabi)ਹੇ ਸਾਰਿਆਂ ਦਿਲਾਂ, ਦੇ ਪਾਲਣ-ਪੋਸਣਹਾਰ, ਸਿਰਜਣਹਾਰ ਮੈਨੂੰ ਸੰਸਾਰ ਦੇ ਅੰਨ੍ਹੇ ਖੂਹ ਤੋਂ ਬਾਹਰ ਕੱਢ ਲੈ।
Fareedkot Teekaਅੰਧ ਕੂਪ, ਭਾਵ ਸੰਸਾਰ ਸੇ ਹੇ ਕਰਤੇ! ਤੂੰ ਉਧਾਰ ਲੇ, ਕ੍ਯੋਂਕਿ ਤੂੰ ਹੀ ਸਭ ਘਟੋਂ ਕੀ ਪ੍ਰਤਿਪਾਲਾ ਕਰਤਾ ਹੈਂ॥
Prof. Sahib Singhਮੈਨੂੰ (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ (ਵਿਚ ਡੁੱਬਣ) ਤੋਂ ਬਚਾ ਲੈ, ਹੇ ਕਰਤਾਰ! ਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ!

ਪਦ ਅਰਥ ਅੰਧ ਕੂਪ = ਅੰਨ੍ਹਾ ਖੂਹ। ਤੇ = ਤੋਂ। ਉਧਰੁ = (ਬਾਹਰ) ਕੱਢ ਲੈ। ਕਰਤੇ = ਹੇ ਕਰਤਾਰ!

SikhNet (Spanish)sólo busco Tu Refugio para que rompas mis cadenas

ਸਰਨਿ ਤੇਰੀ ਕਟਿ ਮਹਾ ਬੇੜੀ; ਇਕੁ ਨਾਮੁ ਦੇਹਿ ਅਧਾਰਾ ॥

saran teree katt mahaa berree; ik naam dehi adhaaraa |

Sant Singh KhalsaI seek Your Sanctuary; please, cut away these heavy bonds, and give me the Support of the One Name.
Manmohan SinghSeek I Thy shelter, cut away me heavy fetters and give me the prop of Thy Name alone.
Manmohan Singh (Punjabi)ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਮੇਰੀਆਂ ਭਾਰੀਆਂ ਜ਼ੰਜੀਰਾਂ ਨੂੰ ਵੱਢ ਸੁਟ ਅਤੇ ਮੈਨੂੰ ਕੇਵਲ ਆਪਣੇ ਨਾਮ ਦਾ ਆਸਰਾ ਬਖਸ਼।
Fareedkot Teekaਹੇ ਪ੍ਰਭੋ! ਹਮ ਤੇਰੀ ਸਰਣ ਹੈਂ ਹਮਾਰੀ ਅਵਿਦ੍ਯਾ ਰੂਪੁ ਮਹਾਂ ਬੇੜੀ ਕੋ ਕਾਟ ਦੇਹ, ਏਕ ਅਪਨੇ ਨਾਮ ਕਾ ਅਧਾਰ ਦੇਹੁ॥
Prof. Sahib Singhਮੈਂ ਤੇਰੀ ਸਰਨ ਆਇਆ ਹਾਂ; ਮੇਰੀ (ਮਾਇਆ ਦੇ ਮੋਹ ਦੀ) ਕਰੜੀ ਬੇੜੀ ਕੱਟ ਦੇ, ਮੈਨੂੰ ਆਪਣਾ ਨਾਮ-ਆਸਰਾ ਬਖ਼ਸ਼।

ਪਦ ਅਰਥ ਅਧਾਰਾ = ਆਸਰਾ।

SikhNet (Spanish)y me concedas el Soporte de Tu Nombre

Open this shabad (31 lines, Angs 546-547) →

Ang 546 of 1430