ਏਕ ਦ੍ਰਿਸ੍ਟਿ ਹਰਿ ਏਕੋ ਜਾਤਾ; ਹਰਿ ਆਤਮ ਰਾਮੁ ਪਛਾਣੀ ॥
ek drisatt har eko jaataa; har aatam raam pachhaanee |
Sant Singh KhalsaI see the One Lord, and I know the One Lord; I realize Him within my soul.
Manmohan SinghThe One Lord I see, the One I know and the Lord Master alone do I realise among all the hearts.
Manmohan Singh (Punjabi)ਇੱਕ ਸੁਆਮੀ ਨੂੰ ਮੈਂ ਵੇਖਦੀ ਹਾਂ, ਇੱਕ ਨੂੰ ਹੀ ਜਾਣਦੀ ਹਾਂ ਅਤੇ ਕੇਵਲ ਸੁਆਮੀ ਮਾਲਕ ਨੂੰ ਹੀ ਮੈਂ ਸਾਰਿਆਂ ਦਿਲਾਂ ਅੰਦਰ ਅਨੁਭਵ ਕਰਦੀ ਹਾਂ।
Fareedkot Teekaਹੇ ਹਰੀ! ਅਬ ਏਕ ਦ੍ਰਿਸਟਿ ਕਰ ਕੇ ਏਕ ਤੁਝ ਹੀ ਕੋ ਜਾਨਾ ਹੈ, ਇਸ ਸੇ (ਆਤਮ ਰਾਮੁ) ਅੰਤਹਕਰਣ ਮੇਂ ਰਮਣ ਕਰਨੇ ਵਾਲੇ ਆਪ ਹਰੀ ਕੇ ਪਹਚਾਨਣੇ ਵਾਲੇ ਹੂਏ ਹੈਂ॥
Prof. Sahib Singhਮੈਂ ਇਕ ਨਿਗਾਹ ਨਾਲ ਇਕ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਸਮਝ ਲਿਆ, ਮੈਂ ਸਰਬ-ਵਿਆਪਕ ਰਾਮ ਨੂੰ ਪਛਾਣ ਲਿਆ।ਪਦ ਅਰਥ ਦ੍ਰਿਸ੍ਟਿ = ਨਿਗਾਹ। ਏਕੋ = ਇਕ ਨੂੰ ਜਪੇ। ਜਾਤਾ = ਪਛਾਣਿਆ। ਆਤਮ ਰਾਮੁ = ਸਰਬ-ਵਿਆਪਕ ਪ੍ਰਭੂ।
SikhNet (Spanish)Veo al Único Señor y Lo conozco, tomo Conciencia de Él
ਹੰਉ ਗੁਰ ਬਿਨੁ ਹੰਉ ਗੁਰ ਬਿਨੁ; ਖਰੀ ਨਿਮਾਣੀ ॥੧॥
hnau gur bin hnau gur bin; kharee nimaanee |1|
Sant Singh KhalsaWithout the Guru, I am - without the Guru, I am totally dishonored. ||1||
Manmohan SinghI, without the Guru, I, without the Guru, am utterly helpless.
Manmohan Singh (Punjabi)ਮੈਂ ਗੁਰਾਂ ਦੇ ਬਾਝੋਂ ਮੈਂ ਗੁਰਾਂ ਦੇ ਬਾਝੋਂ ਨਿਹਾਇਤ ਹੀ ਨਿਹੱਥਲ ਹਾਂ।
Fareedkot Teekaਗੁਰੋਂ ਸੇ ਬਿਨਾਂ ਮੇਂ ਮਨ ਤਨ ਕਰ ਕੇ ਅਤੀ ਨਿਰਾਦਰ ਪਾਵਤੀ ਥੀ॥੧॥
Prof. Sahib Singhਮੈਂ ਗੁਰੂ ਤੋਂ ਬਿਨਾ, ਮੈਂ ਗੁਰੂ ਤੋਂ ਬਿਨਾ ਬਹੁਤ ਹੀ ਵਿਚਾਰੀ ਸਾਂ ॥੧॥ਪਦ ਅਰਥ ਹੰਉ = ਮੈਂ। ਖਰੀ = ਬਹੁਤ। ਨਿਮਾਣੀ = ਆਜਿਜ਼ ॥੧॥
SikhNet (Spanish)en mi Alma y sin el Guru, me siento en deshonra. (1)
ਜਿਨਾ ਸਤਿਗੁਰੁ. ਜਿਨ ਸਤਿਗੁਰੁ ਪਾਇਆ; ਤਿਨ ਹਰਿ ਪ੍ਰਭੁ ਮੇਲਿ ਮਿਲਾਏ ਰਾਮ ॥
jinaa satigur. jin satigur paaeaa; tin har prabh mel milaae raam |
Sant Singh KhalsaThose who have found the True Guru, the True Guru, the Lord God unites them in His Union.
Manmohan SinghThey, whom the True Guru, whom the true Guru meets, them the Lord God unites in His union.
Manmohan Singh (Punjabi)ਜਿਨ੍ਹਾਂ ਨੂੰ ਸੱਚੇ ਗੁਰੂ ਜੀ, ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪੈਦੇ ਹਨ, ਉਨ੍ਹਾਂ ਨੂੰ ਸੁਆਮੀ ਵਾਹਿਗੁਰੂ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਹੇ ਰਾਮ! ਜਿਨੋਂ ਨੇ ਮਨ ਤਨ ਕਰ ਸਤਗੁਰੋਂ ਕੋ ਪਾਇਆ ਹੈ, ਸੋ ਗੁਰੋਂ ਨੇ ਤੁਝ ਹਰਿ ਪ੍ਰਭ ਕੇ ਮੇਲ ਮੇਂ ਮਿਲਾਏ ਹੈਂ॥
Prof. Sahib Singhਜਿਨ੍ਹਾਂ (ਵਡਭਾਗੀਆਂ) ਨੇ ਗੁਰੂ ਲੱਭ ਲਿਆ, ਉਹਨਾਂ ਨੂੰ ਹਰਿ-ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।ਪਦ ਅਰਥ ਜਿਨ = ਜਿਨ੍ਹਾਂ ਨੇ। ਮੇਲਿ = ਮੇਲ ਵਿਚ, ਆਪਣੇ ਚਰਨਾਂ ਦੇ ਮਿਲਾਪ ਵਿਚ।
SikhNet (Spanish)Aquél que obtiene al Guru Verdadero, encuentra a su Señor y Maestro;
ਤਿਨ ਚਰਣ ਤਿਨ ਚਰਣ ਸਰੇਵਹ; ਹਮ ਲਾਗਹ ਤਿਨ ਕੈ ਪਾਏ ਰਾਮ ॥
tin charan tin charan sarevah; ham laagah tin kai paae raam |
Sant Singh KhalsaTheir feet, their feet, I adore; I fall at their feet.
Manmohan SinghTheir feet, their feet I adore, and on their feet do I fall.
Manmohan Singh (Punjabi)ਉਨ੍ਹਾਂ ਦੇ ਪੈਰਾਂ, ਉਨ੍ਹਾਂ ਦੇ ਪੈਰ ਮੈਂ ਪੂਜਦਾ ਹਾਂ ਅਤੇ ਉਨ੍ਹਾਂ ਦੇ ਪੈਰੀਂ ਹੀ ਮੈਂ ਪੈਂਦਾ ਹਾਂ।
Fareedkot Teekaਹੇ ਹਰੀ! ਹਮ ਤਿਨ ਕੇ ਚਰਣੋਂ ਕੀ ਬਾਰੰਬਾਰ ਸੇਵਾ ਕਰਤੇ ਹੈਂ॥
Prof. Sahib Singhਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ, ਉਹਨਾਂ ਦੀ ਚਰਨੀਂ ਲੱਗਣ ਨੂੰ ਤਿਆਰ ਹਾਂ।ਪਦ ਅਰਥ ਸਰੇਵਹ = ਅਸੀਂ ਸੇਂਵਦੇ ਹਾਂ, ਸੇਵਾ ਕਰਨ ਨੂੰ ਤਿਆਰ ਹਾਂ। ਲਾਗਹ = ਅਸੀਂ ਲੱਗਦੇ ਹਾਂ, ਅਸੀਂ ਲੱਗਣ ਨੂੰ ਤਿਆਰ ਹਾਂ। ਕੈ ਪਾਏ = ਦੇ ਚਰਨੀਂ।
SikhNet (Spanish)me postro a sus pies y lo sirvo con Reverencia.
ਹਰਿ ਹਰਿ ਚਰਣ ਸਰੇਵਹ ਤਿਨ ਕੇ; ਜਿਨ ਸਤਿਗੁਰੁ ਪੁਰਖੁ ਪ੍ਰਭੁ ਧੵਾਇਆ ॥
har har charan sarevah tin ke; jin satigur purakh prabh dhayaaeaa |
Sant Singh KhalsaO Lord, Har, Har, I adore the feet of those who meditate on the True Guru, and the Almighty Lord God.
Manmohan SinghO Lord God, I adore the feet of those, who dwell on the True Guru, the Omnipresent, Omnipotent Master.
Manmohan Singh (Punjabi)ਹੇ ਸੁਆਮੀ ਵਾਹਿਗੁਰੂ! ਮੈਂ ਉਨ੍ਹਾਂ ਦੇ ਪੈਰ ਪੂਜਦਾ ਹਾਂ, ਜੋ ਸਰਬ ਸ਼ਕਤੀਵਾਨ ਮਾਲਕ ਦੇ ਸਰੂਪ, ਸੱਚੇ ਗੁਰਾਂ ਦਾ ਸਿਮਰਨ ਕਰਦੇ ਹਨ।
Fareedkot Teekaਜਿਨੋਂ ਗੁਰਮੁਖੋਂ ਨੇ ਸਤਗੁਰ ਪੁਰਖ ਪ੍ਰਭ ਪਾਇਆ ਹੈ, ਹਮ ਤਿਨ ਕੇ ਚਰਣੋਂ ਮੇਂ ਲਗਤੇ ਹੈਂ॥
Prof. Sahib Singhਹੇ ਹਰੀ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ਤੇ (ਤੈਨੂੰ) ਪ੍ਰਭੂ ਨੂੰ ਹਿਰਦੇ ਵਿਚ ਟਿਕਾ ਲਿਆ ਹੈ, ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ।ਪਦ ਅਰਥ ਹਰਿ ਹਰਿ = ਹੇ ਹਰੀ! ਧ੍ਯ੍ਯਾਇਆ = ਆਰਾਧਿਆ, ਹਿਰਦੇ ਵਿਚ ਵਸਾਇਆ।
SikhNet (Spanish)Sirvo con Reverencia a aquéllos que habitan en el Guru Verdadero,
ਤੂ ਵਡਦਾਤਾ ਅੰਤਰਜਾਮੀ; ਮੇਰੀ ਸਰਧਾ ਪੂਰਿ ਹਰਿ ਰਾਇਆ ॥
too vaddadaataa antarajaamee; meree saradhaa poor har raaeaa |
Sant Singh KhalsaYou are the Greatest Giver, the Inner-knower, the Searcher of hearts; please, reward my faith, O Lord King.
Manmohan SinghO Lord, the king, Thou art the great Giver and the Reader of heart. Fulfil Thou my faith.
Manmohan Singh (Punjabi)ਹੇ ਪ੍ਰਭੂ! ਪਾਤਿਸ਼ਾਹ! ਭਾਰੇ ਦਾਤਾਰ ਅਤੇ ਦਿਲਾਂ ਦੀਆਂ ਜਾਨਣਹਾਰ ਤੂੰ ਮੇਰੇ ਸਿਦਕ ਨੂੰ ਤੋੜ ਚੜ੍ਹਾ।
Fareedkot Teekaਹੇ ਹਰਿ! ਸੋ ਤੂੰ ਵੱਡਾ ਦਾਤਾ ਅੰਤਰਜਾਮੀ ਹੈਂ, ਇਸ ਸੇ ਮੇਰੀ ਸਰਧਾ ਕੋ ਪੂਰਨ ਕਰ॥
Prof. Sahib Singhਹੇ ਪ੍ਰਭੂ ਪਾਤਸ਼ਾਹ! ਤੂੰ ਵੱਡਾ ਦਾਤਾਰ ਹੈਂ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਮੇਰੀ ਇਹ ਤਾਂਘ ਪੂਰੀ ਕਰ, ਹੇ ਪ੍ਰਭੂ!ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸਰਧਾ = ਤਾਂਘ। ਪੂਰਿ = ਪੂਰੀ ਕਰ। ਹਰਿ ਰਾਇਆ = ਹੇ ਪ੍ਰਭੂ ਪਾਤਸ਼ਾਹ!
SikhNet (Spanish)el Espíritu Divino. Eres nuestro Señor Benévolo, el Conocedor de lo íntimo de nuestros corazones;
ਗੁਰਸਿਖ ਮੇਲਿ. ਮੇਰੀ ਸਰਧਾ ਪੂਰੀ; ਅਨਦਿਨੁ ਰਾਮ ਗੁਣ ਗਾਏ ॥
gurasikh mel. meree saradhaa pooree; anadin raam gun gaae |
Sant Singh KhalsaMeeting the Gursikh, my faith is rewarded; night and day, I sing the Glorious Praises of the Lord.
Manmohan SinghMeeting the Guru's disciple, my desire is fulfilled and, night and day I sing Lord's praise.
Manmohan Singh (Punjabi)ਗੁਰੂ ਦੇ ਸਿੱਖ ਨੂੰ ਮਿਲ ਕੇ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ ਅਤੇ ਮੈਂ ਰਾਤ ਦਿਨ ਸੁਆਮੀ ਦਾ ਜੱਸ ਗਾਉਂਦਾ ਹਾਂ।
Fareedkot Teekaਹੇ ਹਰੀ! ਗੁਰਸਿਖੋਂ ਕੋ ਮੇਲ ਕਰ ਮੇਰੀ ਸਰਧਾ ਪੂਰਨ ਕਰ, ਜਿਸ ਸੇ ਹੇ ਰਾਮ! ਤੇਰੇ ਗੁਣੋਂ ਕੋ ਮੈਂ ਰਾਤ ਦਿਨ ਗਾਇਆ ਕੂਰੰ॥
Prof. Sahib Singhਮੇਰੀ ਇਹ ਤਾਂਘ ਪੂਰੀ ਕਰ ਕਿ ਗੁਰਸਿੱਖਾਂ ਦੀ ਸੰਗਤ ਵਿਚ ਮੈਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਣ ਲੱਗ ਪਵਾਂ।ਪਦ ਅਰਥ ਗੁਰਸਿਖ ਮੇਲਿ = ਗੁਰ ਸਿੱਖਾਂ ਦੇ ਮਿਲਾਪ ਵਿਚ। ਪੂਰੀ = ਪੂਰੀ ਹੋ ਸਕਦੀ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਗਾਏ = ਗਾਂਦਾ ਹੈ।
SikhNet (Spanish)por favor, dame la experiencia de mi Fe. Encontrando a los discípulos del Guru,
ਜਿਨ ਸਤਿਗੁਰੁ ਜਿਨ ਸਤਿਗੁਰੁ ਪਾਇਆ; ਤਿਨ ਹਰਿ ਪ੍ਰਭੁ ਮੇਲਿ ਮਿਲਾਏ ॥੨॥
jin satigur jin satigur paaeaa; tin har prabh mel milaae |2|
Sant Singh KhalsaThose who have found the True Guru, the True Guru, the Lord God unites them in His Union. ||2||
Manmohan SinghThey, whom the True Guru, whom the true Guru, meets, them the Lord God unites in His union.
Manmohan Singh (Punjabi)ਜਿਨ੍ਹਾਂ ਨੂੰ ਸੱਚੇ ਗੁਰੂ ਜੀ ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪੈਦੇ ਹਨ ਉਨ੍ਹਾਂ ਨੂੰ ਸੁਆਮੀ ਵਾਹਿਗੁਰੁ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਹੇ ਸਮਰਥ ਹਰੀ! ਜਿਨੋਂ ਨੇ ਸਤਗੁਰ ਪਾਇਆ ਹੈ, ਤਿਨ ਕੋ ਤੂੰ ਅਪਨੇ ਮੇਲ ਮੇਂ ਮਿਲਾਵਤਾ ਹੈਂ ਅਰਥਾਤ ਅਪਨੇ ਸੇ ਅਭੇਦ ਕਰ ਲੇਤਾ ਹੈਂ॥੨॥
Prof. Sahib Singhਜਿਨ੍ਹਾਂ (ਵਡ-ਭਾਗੀਆਂ) ਨੇ ਗੁਰੂ ਲੱਭ ਲਿਆ, ਉਹਨਾਂ ਨੂੰ ਹਰਿ-ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੨॥ਪਦ ਅਰਥ ਜਿਨ = ਜਿਨ੍ਹਾਂ ਨੇ। ਮੇਲਿ = ਮੇਲ ਵਿਚ, ਆਪਣੇ ਚਰਨਾਂ ਦੇ ਮਿਲਾਪ ਵਿਚ ॥੨॥
SikhNet (Spanish)mi Fe fue colmada y noche y día habito en la Alabanza de Dios, pues a aquéllos que encuentran al Guru Verdadero, los viene a encontrar Dios, su Señor y Maestro. (2)
ਹੰਉ ਵਾਰੀ ਹੰਉ ਵਾਰੀ; ਗੁਰਸਿਖ ਮੀਤ ਪਿਆਰੇ ਰਾਮ ॥
hnau vaaree hnau vaaree; gurasikh meet piaare raam |
Sant Singh KhalsaI am a sacrifice, I am a sacrifice to the Gursikhs, my dear friends.
Manmohan SinghI am a sacrifice, I am a sacrifice, unto the Guru's disciples, my dear friend.
Manmohan Singh (Punjabi)ਆਪਣੇ ਸਨੇਹੀ ਸੱਜਣ ਗੁਰੂ ਦੇ ਸਿੱਖ ਉੱਤੋਂ ਮੈਂ ਕੁਰਬਾਨ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਹੇ ਹਰੀ! ਰਾਮ ਜੋ ਆਪ ਪ੍ਰੀਤਮ ਕੇ ਨਾਮ ਮੇਰੇ ਆਸਰਾ ਰੂਪ ਹੈਂ॥
Prof. Sahib Singhਮੈਂ ਸਦਕੇ ਜਾਂਦਾ ਹਾਂ, ਸਦਕੇ ਜਾਂਦਾ ਹਾਂ ਉਸ ਪਿਆਰੇ ਮਿੱਤਰ ਗੁਰ-ਸਿੱਖ ਤੋਂ,ਪਦ ਅਰਥ ਹੰਉ = ਮੈਂ। ਵਾਰੀ = ਸਦਕੇ, ਕੁਰਬਾਨ। ਨਾਮੋ = ਨਾਮੁ ਹੀ।
SikhNet (Spanish)Ofrezco mi ser en sacrificio a los Discípulos del Guru, mis amados compañeros.
ਹਰਿ ਨਾਮੋ ਹਰਿ ਨਾਮੁ ਸੁਣਾਏ; ਮੇਰਾ ਪ੍ਰੀਤਮੁ ਨਾਮੁ ਅਧਾਰੇ ਰਾਮ ॥
har naamo har naam sunaae; meraa preetam naam adhaare raam |
Sant Singh KhalsaThey chant the Lord's Name, the Lord's Name; the Beloved Naam, the Name of the Lord, is my only Support.
Manmohan SinghGod's Name, God's Name, he recites to me and the loved Name is my life's mainstay.
Manmohan Singh (Punjabi)ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਨਾਮ, ਉਹ ਮੈਨੂੰ ਸੁਣਾਉਂਦਾ ਹੈ। ਪਿਆਰਾ ਨਾਮ ਮੇਰੇ ਜੀਵਨ ਦਾ ਆਸਰਾ ਹੈ।
Fareedkot Teekaਤਿਨ ਨਾਮੋਂ ਕੋ ਮੇਰੇ ਕੋ ਸੁਨਾਵੈ, ਮੈਂ ਤਿਨ ਗੁਰਸਿਖ ਮਿਤ੍ਰ ਪਿਆਰੋਂ ਕੇ ਊਪਰ ਸੇ ਬਲਿਹਾਰਨੇ ਜਾਤਾ ਹੂੰ॥
Prof. Sahib Singhਜੇਹੜਾ ਮੈਨੂੰ ਸਦਾ ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਨਾਮ ਸੁਣਾਂਦਾ ਰਹੇ। ਪਰਮਾਤਮਾ ਦਾ ਨਾਮ ਹੀ ਮੇਰਾ ਆਸਰਾ ਹੈ।ਪਦ ਅਰਥ ਅਧਾਰੇ = ਆਸਰਾ।
SikhNet (Spanish)Ellos me recitan el Nombre del Señor, y el amado Nombre se vuelve lo principal en mi vida.
ਹਰਿ ਹਰਿ ਨਾਮੁ. ਮੇਰਾ ਪ੍ਰਾਨ ਸਖਾਈ; ਤਿਸੁ ਬਿਨੁ ਘੜੀ ਨਿਮਖ, ਨਹੀ ਜੀਵਾਂ ॥
har har naam. meraa praan sakhaaee; tis bin gharree nimakh, nahee jeevaan |
Sant Singh KhalsaThe Name of the Lord, Har, Har, is the companion of my breath of life; without it, I cannot live for an instant or a moment.
Manmohan SinghThe Lord God's Name is my soul's succour and, without it, I can live not even for an instant and a moment.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ ਮੇਰੀ ਜਿੰਦੜੀ ਦਾ ਸਹਾਇਕ ਹੈ। ਇਸ ਦੇ ਬਾਝੋਂ ਮੈਂ ਇਕ ਮੁਹਤ ਤੇ ਲਮ੍ਹੇ ਭਰ ਲਈ ਭੀ ਜੀਊ ਨਹੀਂ ਸਕਦਾ।
Fareedkot Teekaਹੇ ਹਰਿ! ਤੇਰਾ ਨਾਮ ਜੋ ਮੇਰਾ ਪ੍ਰਾਨ ਸਖਾਈ ਹੈ, ਤਿਸ ਨਾਮ ਸੇ ਬਿਨਾਂ ਮੇਂ ਏਕ ਘੜੀ ਪਲ ਭੀ ਨਹੀਂ ਜੀਉ ਸਕਤਾ ਹੂੰ॥
Prof. Sahib Singhਪਰਮਾਤਮਾ ਦਾ ਨਾਮ ਮੇਰੀ ਜਿੰਦ ਦਾ ਸਾਥੀ ਹੈ, ਉਸ (ਨਾਮ) ਤੋਂ ਬਿਨਾ ਮੈਂ ਇਕ ਘੜੀ ਭਰ ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦਾ।ਪਦ ਅਰਥ ਪ੍ਰਾਨ ਸੁਖਾਈ = ਜਿੰਦ ਦਾ ਸਾਥੀ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ।
SikhNet (Spanish)El Nombre del Señor es mi respiración vital, mi Amor; no puedo vivir sin Él ni siquiera por un momento.
ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ; ਗੁਰਮੁਖਿ ਅੰਮ੍ਰਿਤੁ ਪੀਵਾਂ ॥
har har kripaa kare sukhadaataa; guramukh amrit peevaan |
Sant Singh KhalsaThe Lord, Har, Har, the Giver of peace, shows His Mercy, and the Gurmukh drinks in the Ambrosial Nectar.
Manmohan SinghIf the Peace-giving Lord Master shows mercy, I drink-in His Nectar, through the Guru.
Manmohan Singh (Punjabi)ਜੇਕਰ ਆਰਾਮ ਬਖਸ਼ਣਹਾਰ ਸੁਆਮੀ ਮਾਲਕ ਮਿਹਰ ਧਾਰੇ ਤਾਂ ਮੈਂ ਗੁਰਾਂ ਦੇ ਰਾਹੀਂ ਉਸ ਦਾ ਅੰਮ੍ਰਿਤ ਪਾਨ ਕਰਦਾ ਹਾਂ।
Fareedkot Teekaਸੁਖਦਾਤਾ ਹਰਿ ਜਬ ਤੂੰ ਗੁਰੋਂ ਦੁਆਰਾ ਕਿਰਪਾ ਕਰੈ ਤਬ ਮੈਂ ਨਾਮ ਅੰਮ੍ਰਿਤ ਕੋ ਪਾਨ ਕਰੂੰ॥
Prof. Sahib Singhਸੁਖਾਂ ਦੇ ਦੇਣ ਵਾਲਾ ਪ੍ਰਭੂ ਜੇ ਮੇਹਰ ਕਰੇ, ਤਾਂ ਹੀ ਮੈਂ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕਦਾ ਹਾਂ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।
SikhNet (Spanish)Cuando el Señor, Dador de Éxtasis, muestra su Compasión, pruebo el Néctar a través del Guru.
ਹਰਿ ਆਪੇ ਸਰਧਾ ਲਾਇ ਮਿਲਾਏ; ਹਰਿ ਆਪੇ ਆਪਿ ਸਵਾਰੇ ॥
har aape saradhaa laae milaae; har aape aap savaare |
Sant Singh KhalsaThe Lord blesses him with faith, and unites him in His Union; He Himself adorns him.
Manmohan SinghBlessing the mortal with His faith the Lord unites him with Himself and Himself the Lord adorns him.
Manmohan Singh (Punjabi)ਪ੍ਰਾਨੀ ਨੂੰ ਆਪਣਾ ਸਿਦਕ ਭਰੋਸਾ ਬਖਸ਼ ਕੇ ਵਾਹਿਗੁਰੂ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਤੇ ਆਪੇ ਹੀ ਉਹ ਉਸ ਨੂੰ ਸਸ਼ੋਭਤ ਕਰਦਾ ਹੈ।
Fareedkot Teekaਹੇ ਹਰਿ! ਗੁਰੋਂ ਮੇਂ ਸਰਧਾ ਕਰਾ ਕਰ ਗੁਰਮੁਖੋਂ ਕੋ ਸਵਾਰ ਲੇਤਾ ਹੈਂ ਅਰ ਫਿਰ ਆਪਨੇ ਮੇਂ ਤੂੰ ਆਪ ਮਿਲਾਇ ਲੇਤਾ ਹੈਂ॥
Prof. Sahib Singhਪਰਮਾਤਮਾ ਆਪ ਹੀ ਆਪਣੇ (ਮਿਲਾਪ ਦੀ) ਤਾਂਘ ਪੈਦਾ ਕਰਦਾ ਹੈ ਤੇ ਆਪਣੇ ਚਰਨਾਂ ਵਿਚ ਜੋੜਦਾ ਹੈ ਤੇ ਪਰਮਾਤਮਾ ਆਪ ਹੀ (ਆਪਣਾ ਨਾਮ ਦੇ ਕੇ ਮਨੁੱਖ ਦਾ ਜੀਵਨ) ਸੋਹਣਾ ਬਣਾਂਦਾ ਹੈ।ਪਦ ਅਰਥ ਆਪੇ = ਆਪ ਹੀ। ਸਰਧਾ = ਨਿਸ਼ਚਾ, ਤਾਂਘ। ਸਵਾਰੇ = ਜੀਵਨ ਸੋਹਣਾ ਬਣਾਂਦਾ ਹੈ।
SikhNet (Spanish)El Señor Mismo nos bendice con Fe y nos une a Su Ser, y Él Mismo nos adorna.
ਹੰਉ ਵਾਰੀ ਹੰਉ ਵਾਰੀ; ਗੁਰਸਿਖ ਮੀਤ ਪਿਆਰੇ ॥੩॥
hnau vaaree hnau vaaree; gurasikh meet piaare |3|
Sant Singh KhalsaI am a sacrifice, I am a sacrifice to the Gursikhs, my dear friends. ||3||
Manmohan SinghI am a sacrifice, I am a sacrifice, unto the Guru's disciple, my dear friend.
Manmohan Singh (Punjabi)ਆਪਣੇ ਸਨੇਹੀ ਸੱਜਣ ਗੁਰਾਂ ਦੇ ਮੁਰੀਦ ਉਤੋਂ ਮੈਂ ਬਲਿਹਾਰਨੇ, ਮੈਂ ਬਲਿਹਾਰਨੇ ਜਾਂਦਾ ਹਾਂ।
Fareedkot Teekaਗੁਰਸਿਖ ਮੇਰੇ ਅਤੀ ਪਿਆਰੇ ਮਿਤ੍ਰ ਹੈਂ, ਮੈਂ ਤਿਨ ਕੇ ਊਪਰ ਸੇ ਵਾਰਨੇ ਜਾਤਾ ਹੂੰ॥
Prof. Sahib Singhਮੈਂ ਗੁਰੂ ਦੇ ਸਿੱਖ ਤੋਂ ਪਿਆਰੇ ਮਿੱਤਰ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ॥੩॥ਪਦ ਅਰਥ ਹੰਉ = ਮੈਂ। ਵਾਰੀ = ਸਦਕੇ, ਕੁਰਬਾਨ ॥੩॥
SikhNet (Spanish)Ofrezco mi ser en sacrificio a los Discípulos del Guru, mis amigos y compañeros. (3)
ਹਰਿ ਆਪੇ. ਹਰਿ ਆਪੇ; ਪੁਰਖੁ ਨਿਰੰਜਨੁ ਸੋਈ ਰਾਮ ॥
har aape. har aape; purakh niranjan soee raam |
Sant Singh KhalsaThe Lord Himself, the Lord Himself, is the Immaculate Almighty Lord God.
Manmohan SinghGo is all by Himself, God is all by Himself and He is the Omnipotent, Immaculate Lord.
Manmohan Singh (Punjabi)ਵਾਹਿਗੁਰੂ ਸਾਰਾ ਕੁੱਛ ਆਪਣੇ ਆਪ ਤੋਂ ਹੀ ਹੈ। ਵਾਹਿਗੁਰੂ ਸਾਰਾ ਕੁਛ ਆਪਦੇ ਆਪ ਤੋਂ ਹੀ ਹੈ। ਉਹ ਸਰਬ-ਸ਼ਕਤੀਵਾਨ ਪਵਿੱਤਰ ਪ੍ਰਭੂ ਹੈ।
Fareedkot Teekaਹੇ ਹਰਿ! ਤੂੰ ਆਪ ਹੀ ਸੋ ਨਿਰੰਜਨ ਪੁਰਖ ਹੈਂ॥
Prof. Sahib Singhਪ੍ਰਭੁ ਆਪ ਹੀ, ਆਪ ਹੀ ਸਰਬ-ਵਿਆਪਕ ਤੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ।ਪਦ ਅਰਥ ਆਪੇ = ਆਪ ਹੀ। ਪੁਰਖੁ = ਸਰਬ-ਵਿਆਪਕ। ਨਿਰੰਜਨੁ = {ਨਿਰ-ਅੰਜਨ} ਮਾਇਆ ਦੇ ਪ੍ਰਭਾਵ ਤੋਂ ਰਹਿਤ, ਪ੍ਰਭੂ।
SikhNet (Spanish)El Señor es todo por Sí Mismo; es el Purusha Inmaculado.
ਹਰਿ ਆਪੇ. ਹਰਿ ਆਪੇ ਮੇਲੈ; ਕਰੈ ਸੋ ਹੋਈ ਰਾਮ ॥
har aape. har aape melai; karai so hoee raam |
Sant Singh KhalsaThe Lord Himself, the Lord Himself, unites us with Himself; that which He does, comes to pass.
Manmohan SinghGod Himself, God Himself unites man with Himself. What He does that comes to pass.
Manmohan Singh (Punjabi)ਵਾਹਿਗੁਰੂ ਖੁਦ ਹੀ ਵਾਹਿਗੁਰੂ ਖੁਦ ਹੀ ਇਨਸਾਨ ਨੂੰ ਆਪਣੇ ਨਾਲ ਮਿਲਾਉਂਦਾ ਹੈ। ਜਿਹੜਾ ਕੁੱਛ ਉਹ ਕਰਦਾ ਹੈ, ਉਹੀ ਹੁੰਦਾ ਹੈ।
Fareedkot Teekaਆਪ ਹੀ ਜੋ ਤੂੰ ਮੇਲੇਂ ਤਾਂ ਗੁਰੂ ਮਿਲਤੇ ਹੈਂ ਔਰ ਜੋ ਤੂੰ ਕਰਤਾ ਹੈਂ ਸੋਈ ਹੋਤੀ ਹੈ॥
Prof. Sahib Singhਪ੍ਰਭੁ ਆਪ ਹੀ, ਆਪ ਹੀ ਜਿਵਾਂ ਨੂੰ ਮਿਲਾਂਦਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਵਰਤਦਾ ਹੈ।
SikhNet (Spanish)Lo que el Señor desea, eso sucede y nadie puede hacer otra cosa.
ਜੋ ਹਰਿ ਪ੍ਰਭ ਭਾਵੈ. ਸੋਈ ਹੋਵੈ; ਅਵਰੁ ਨ ਕਰਣਾ ਜਾਈ ॥
jo har prabh bhaavai. soee hovai; avar na karanaa jaaee |
Sant Singh KhalsaWhatever is pleasing to the Lord God, that alone comes to pass; nothing else can be done.
Manmohan SinghWhatever pleases the Lord God, that alone comes to pass and nothing else can be done.
Manmohan Singh (Punjabi)ਜਿਹੜਾ ਕੁੱਛ ਸੁਆਮੀ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਕੇਵਲ ਉਹੀ ਹੁੰਦਾ ਹੈ। ਹੋਰ ਕੁੱਛ ਕੀਤਾ ਨਹੀਂ ਜਾ ਸਕਦਾ।
Fareedkot Teekaਹੇ ਹਰਿ ਪ੍ਰਭੂ! ਜੋ ਤੁਝ ਕੋ ਭਾਉਤਾ ਹੈ, ਸੋਈ ਹੋਤਾ ਹੈ ਔਰ ਕੁਛ ਕਰਾ ਨਹੀਂ ਜਾਤਾ ਹੈ॥
Prof. Sahib Singhਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, (ਉਸ ਦੀ ਰਜ਼ਾ ਦੇ ਉਲਟ) ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ।ਪਦ ਅਰਥ ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗਦਾ ਹੈ। ਅਵਰੁ = ਕੁਝ ਹੋਰ।
SikhNet (Spanish)Con astucias uno no Lo puede obtener;
ਬਹੁਤੁ ਸਿਆਣਪ ਲਇਆ ਨ ਜਾਈ; ਕਰਿ ਥਾਕੇ ਸਭਿ ਚਤੁਰਾਈ ॥
bahut siaanap leaa na jaaee; kar thaake sabh chaturaaee |
Sant Singh KhalsaEven by very clever tricks, He cannot be obtained; all have grown weary of practicing cleverness.
Manmohan SinghThrough great ingenuity He is attained not, By practising cleverness, all have grown weary.
Manmohan Singh (Punjabi)ਬਹੁਤ ਅਕਲਮੰਦੀ ਰਾਹੀਂ ਉਹ ਪਾਇਆ ਨਹੀਂ ਜਾਂਦਾ। ਹੁਸ਼ਿਆਰੀ ਕਰਨ ਦੁਆਰਾ ਸਾਰੇ ਹਾਰ ਹੁੱਟ ਗਏ ਹੈ।
Fareedkot Teekaਬਹੁਤ ਹੀ ਸਿਆਨਪ ਕਰ ਕੇ ਤੂੰ (ਲਇਆ) ਪਾਇਆ ਨਹੀਂ ਜਾਤਾ ਹੈਂ, ਕਿਉਂਕਿ ਬਹੁਤ ਚਤਰਾਈ ਕਰ ਕੇ ਸਭ ਥਕ ਗਏ ਹੈਂ
Prof. Sahib Singhਭਾਵੇਂ ਮਨੁੱਖ ਕਿਨੀ ਵੀ ਸਿਆਣਪ ਦੀ ਵਰਤੋਂ ਕਰੇ (ਪ੍ਰਭੂ ਦੀ ਰਜ਼ਾ ਦੇ ਉਲਟ ਕੁਝ ਨਹੀਂ ਕਰ ਸਕਦਾ) ਆਖਰ ਇਨਸਾਨ ਥਕ ਜਾਂਦਾ ਹੈ।ਪਦ ਅਰਥ ਸਭਿ = ਸਾਰੇ।
SikhNet (Spanish)la inteligencia hábil de muchos se ha agotado en el intento.
ਗੁਰ ਪ੍ਰਸਾਦਿ ਜਨ ਨਾਨਕ ਦੇਖਿਆ; ਮੈ. ਹਰਿ ਬਿਨੁ ਅਵਰੁ ਨ ਕੋਈ ॥
gur prasaad jan naanak dekhiaa; mai. har bin avar na koee |
Sant Singh KhalsaBy Guru's Grace, servant Nanak beholds the Lord; without the Lord, I have no other at all.
Manmohan SinghBy Guru's grace, slave Nanak has seen the Lord and without God, I have none else.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਗੋਲੇ ਨਾਨਕ ਨੇ ਪ੍ਰਭੂ ਨੂੰ ਵੇਖ ਲਿਆ ਹੈ। ਵਾਹਿਗੁਰੂ ਦੇ ਬਾਝੋਂ ਮੇਰਾ ਹੋਰ ਕੋਈ ਆਸਰਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕਿਰਪਾ ਕਰ ਕੇ ਮੈਨੇ ਤੀਨੋਂ ਕਾਲੋਂ ਮੇਂ ਆਪ ਕੋ ਨਿਰੰਜਨ ਪੁਰਖ ਦੇਖਾ ਹੈ। ਆਪ ਕੈਸੇ ਹੋ ਕਿ ਜਿਸ ਤੁਝ ਹਰਿ ਕੇ ਸਮਾਨ ਔਰ ਕੋਈ ਨਹੀਂ ਹੈ॥
Prof. Sahib Singhਹੇ ਦਾਸ ਨਾਨਕ! ਮੈਂ ਗੁਰੂ ਦੀ ਕਿਰਪਾ ਨਾਲ (ਉਸ ਪਰਮਾਤਮਾ ਦਾ) ਦਰਸਨ ਕੀਤਾ ਹੈ, ਤੇ ਮੈਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਹਾਰਾ) ਨਹੀਂ (ਦਿੱਸਦਾ)।ਪਦ ਅਰਥ ਪ੍ਰਸਾਦਿ = ਕਿਰਪਾ ਨਾਲ।
SikhNet (Spanish)Por la Gracia del Guru he visto a mi Señor; sin el Soporte del Señor, no tengo a nadie más.
ਹਰਿ ਆਪੇ ਹਰਿ ਆਪੇ; ਪੁਰਖੁ ਨਿਰੰਜਨੁ ਸੋਈ ॥੪॥੨॥
har aape har aape; purakh niranjan soee |4|2|
Sant Singh KhalsaThe Lord Himself, the Lord Himself, is the Immaculate Almighty Lord God. ||4||2||
Manmohan SinghGod is all by Himself, God is all by Himself and He alone is the Immaculate Lord.
Manmohan Singh (Punjabi)ਵਾਹਿਗੁਰੂ ਸਾਰਾ ਕੁੱਛ ਆਪ ਹੀ ਹੈ, ਵਾਹਿਗੁਰੂ ਸਾਰਾ ਕੁੱਝ ਆਪ ਹੀ ਹੈ। ਕੇਵਲ ਓਹੀ ਪਵਿੱਤ੍ਰ ਪ੍ਰਭੂ ਹੈ।
Fareedkot Teekaਹੇ ਹਰੀ ਨਿਰੰਜਨ! ਜੋ ਕੁਛ ਦਿਖਾਈ ਦੇਤਾ ਹੈ, ਸੋ ਤੂੰ ਆਪ ਹੀ ਹੈਂ॥੪॥੨॥
Prof. Sahib Singhਪ੍ਰਭੁ ਆਪ ਹੀ, ਆਪ ਹੀ ਸਰਬ-ਵਿਆਪਕ ਤੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ॥੪॥੨॥ਪਦ ਅਰਥ ਆਪੇ = ਆਪ ਹੀ। ਪੁਰਖੁ = ਸਰਬ-ਵਿਆਪਕ। ਨਿਰੰਜਨੁ = {ਨਿਰ-ਅੰਜਨ} ਮਾਇਆ ਦੇ ਪ੍ਰਭਾਵ ਤੋਂ ਰਹਿਤ, ਪ੍ਰਭੂ ॥੪॥੨॥
SikhNet (Spanish)Nuestro Señor, el Inmaculado Espíritu Divino, es el Único Maestro del Universo. (4-2)