ਵਡਹੰਸੁ ਮਹਲਾ ੪ ॥
vaddahans mahalaa 4 | Ang 573
Sant Singh KhalsaWadahans, Fourth Mehl:
Manmohan SinghWadhans 4th Guru.
Manmohan Singh (Punjabi)ਵਡਹੰਸ ਚੌਥੀ ਪਾਤਿਸ਼ਾਹੀ।
SikhNet (Spanish)Wadajans, Mejl Guru Ram Das, Cuarto Canal Divino.
ਹਰਿ ਸਤਿਗੁਰ ਹਰਿ ਸਤਿਗੁਰ ਮੇਲਿ; ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥
har satigur har satigur mel; har satigur charan ham bhaaeaa raam | Ang 573
Sant Singh KhalsaThe Lord, the True Guru, the Lord, the True Guru - if only I could meet the Lord, the True Guru; His Lotus Feet are so pleasing to me.
Manmohan SinghMy master, make me meet, the Divine True Guru, the Divine True Guru. The Divine Satguru's feet are pleasing unto me.
Manmohan Singh (Punjabi)ਮੇਰੇ ਮਾਲਕ ਮੈਨੂੰ ਰੱਬ ਰੂਪ ਸੱਚੇ ਗੁਰਾਂ, ਰੱਬ ਰੂਪ ਸੱਚੇ ਗੁਰਾਂ ਨਾਲ ਮਿਲਾ ਦੇ। ਰੱਬ ਰੂਪ ਸਤਿਗੁਰਾਂ ਦੇ ਪੈਰ ਮੈਨੂੰ ਚੰਗਾ ਲੱਗਦੇ ਹਨ।
Fareedkot Teekaਹੇ ਹਰੀ! ਮੇਰੀ ਯਹ ਸਰਧਾ ਹੈ ਕਿ ਸਤਿਗੁਰ ਕੇ ਸਾਥ ਤੂੰ ਮੇਰੇ ਕੋ ਮੇਲੇ, ਕਿਉਂਕਿ ਸਤਿਗੁਰੋਂ ਕੇ ਚਰਣੋਂ ਮੇਂ ਪ੍ਰੇਮ ਹਮਾਰੇ ਕੋ ਭਾਇਆ ਹੈ॥
Prof. Sahib Singhਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ।ਪਦ ਅਰਥ ਹਰਿ = ਹੇ ਹਰੀ! ਮੇਲਿ = ਮਿਲਾਪ ਵਿਚ। ਸਤਿਗੁਰ ਮੇਲਿ = ਗੁਰੂ ਦੇ ਮਿਲਾਪ ਵਿਚ (ਰੱਖ), ਗੁਰੂ ਦੇ ਚਰਨਾਂ ਵਿਚ ਰੱਖ। ਹਮ = ਮੈਨੂੰ, ਸਾਨੂੰ। ਭਾਇਆ = ਚੰਗੇ ਲੱਗਦੇ ਹਨ।
SikhNet (Spanish)El Señor, el Guru Verdadero, el Señor, el Guru Verdadero, si solamente pudiera encontrar al verdadero Guru pues sus pies de loto son lo más placentero para mí.
ਤਿਮਰ ਅਗਿਆਨੁ ਗਵਾਇਆ; ਗੁਰ ਗਿਆਨੁ ਅੰਜਨੁ. ਗੁਰਿ ਪਾਇਆ ਰਾਮ ॥
timar agiaan gavaaeaa; gur giaan anjan. gur paaeaa raam | Ang 573
Sant Singh KhalsaThe darkness of my ignorance was dispelled, when the Guru applied the healing ointment of spiritual wisdom to my eyes.
Manmohan SinghApplying the eye-slave of Divine knowledge, the Guru has dispelled the darkness of my ignorance.
Manmohan Singh (Punjabi)ਬ੍ਰਹਮ ਬੋਧ ਜਾ ਸੁਰਮਾ ਪਾ ਕੇ, ਗੁਰਾਂ ਨੇ ਮੇਰਾ ਬੇਸਮਝੀ ਦਾ ਅੰਨ੍ਹੇਰਾ ਦੂਰ ਕਰ ਦਿੱਤਾ ਹੈ।
Fareedkot Teeka(ਗੁਰ) ਪਰਮਾਤਮਾਂ ਕਾ ਗ੍ਯਾਨ ਰੂਪੀ ਅੰਜਨ ਜਿਨਾਂ ਸਤਿਗੁਰਾਂ ਨੇ ਪਾਇਆ ਹੈ, ਹੇ ਭਾਈ! ਤਿਨਾਂ ਅੰਧੇਰਾ ਅਗ੍ਯਾਨ ਗਵਾਇਆ ਹੈ॥
Prof. Sahib Singhਜਿਸ ਨੇ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ (ਦਾ) ਸੁਰਮਾ ਹਾਸਲ ਕਰ ਲਿਆ, ਉਸ ਦਾ ਆਤਮਕ ਜੀਵਨ ਵਲੋਂ ਬੇਸਮਝੀ (ਦਾ) ਹਨੇਰਾ ਦੂਰ ਹੋ ਗਿਆ।ਪਦ ਅਰਥ ਤਿਮਰ = ਹਨੇਰਾ। ਅਗਿਆਨੁ = ਬੇ-ਸਮਝੀ, ਆਤਮਕ ਜੀਵਨ ਵਲੋਂ ਬੇ-ਸਮਝੀ। ਗਿਆਨੁ = ਆਤਮਕ ਜੀਵਨ ਦੀ ਸੂਝ। ਅੰਜਨੁ = ਸੁਰਮਾ। ਗੁਰਿ = ਗੁਰੂ ਦੀ ਰਾਹੀਂ।
SikhNet (Spanish)La obscuridad de mi ignorancia fue disipada cuando el Guru aplicó la gota sanadora de la sabiduría espiritual en mis ojos.
ਗੁਰ ਗਿਆਨ ਅੰਜਨੁ. ਸਤਿਗੁਰੂ ਪਾਇਆ; ਅਗਿਆਨ ਅੰਧੇਰ ਬਿਨਾਸੇ ॥
gur giaan anjan. satiguroo paaeaa; agiaan andher binaase | Ang 573
Sant Singh KhalsaThe True Guru has applied the healing ointment of spiritual wisdom to my eyes, and the darkness of ignorance has been dispelled.
Manmohan SinghThe Satguru has applied the collyrium of Divine knowledge and the darkness of my ignorance is dispelled.
Manmohan Singh (Punjabi)ਸਤਿਗੁਰਾਂ ਨੇ ਬ੍ਰਹਮ ਵੀਚਾਰ ਦਾ ਸੁਰਮਾ ਪਾ ਦਿੱਤਾ ਹੈ ਅਤੇ ਮੇਰਾ ਬੇਸਮਝੀ ਦਾ ਅੰਨ੍ਹੇਰਾ ਦੂਰ ਹੋ ਗਿਆ ਹੈ।
Fareedkot Teekaਸੋਈ ਗ੍ਯਾਨ ਅੰਜਨ ਸਤਿਗੁਰਾਂ ਨੇ ਹਮਾਰੇ ਵਾ ਜਗ੍ਯਾਸੂ ਕੇ ਰਿਦੇ ਮੇਂ ਪਾਇਆ ਹੈ, ਇਸ ਸੇ ਹਮਾਰਾ ਵਾ ਜਗ੍ਯਾਸੂ ਕਾ ਅਗ੍ਯਾਨ ਅੰਧੇਰਾ ਔ ਤਦਜੰਨ ਦੁਖ ਨਾਸ ਹੂਆ ਹੈ॥
Prof. Sahib Singhਜਿਸ ਨੇ ਗੁਰੂ ਪਾਸੋਂ ਗਿਆਨ ਦਾ ਸੁਰਮਾ ਲੈ ਲਿਆ ਉਸ ਦੇ ਅਗਿਆਨ ਦੇ ਹਨੇਰੇ ਨਾਸ ਹੋ ਜਾਂਦੇ ਹਨ,ਪਦ ਅਰਥ ਸਤਿਗੁਰੂ = ਗੁਰੂ ਦੀ ਰਾਹੀਂ। ਅੰਧੇਰ = ਹਨੇਰੇ।
SikhNet (Spanish)El verdadero Guru ha aplicado la gota sanadora de la sabiduría espiritual en mis ojos y la obscuridad de mi ignorancia ha sido disipada.
ਸਤਿਗੁਰ ਸੇਵਿ ਪਰਮ ਪਦੁ ਪਾਇਆ; ਹਰਿ ਜਪਿਆ ਸਾਸ ਗਿਰਾਸੇ ॥
satigur sev param pad paaeaa; har japiaa saas giraase | Ang 573
Sant Singh KhalsaServing the Guru, I have obtained the supreme status; I meditate on the Lord with every breath, and every morsel of food.
Manmohan SinghBy serving the True Guru, I have obtained the supreme status and have dwelt on God with every breath and morsel of mine.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ ਅਤੇ ਆਪਣੇ ਹਰ ਸੁਆਸ ਤੇ ਬੁਰਕੀ ਨਾਲ ਵਾਹਿਗੁਰੂ ਦਾ ਸਿਮਰਨ ਕੀਤਾ ਹੈ।
Fareedkot Teekaਸਤਿਗੁਰੋਂ ਕੋ ਸੇਵਨੇ ਕਰ ਕੇ ਤੁਝ ਹਰਿ ਕੋ ਸਾਸ ਸਾਸ ਮੇਂ ਜਪਾ ਔਰ ਪਰਮਪਦ ਅਕਾਲ ਪੁਰਖ ਪ੍ਰਭ ਆਪ ਕੋ ਪਾਯਾ ਹੈ॥
Prof. Sahib Singhਤੇ ਗੁਰੂ ਦੀ ਦੱਸੀ ਸੇਵਾ ਕਰ ਕੇ ਉਸ ਨੂੰ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਹੁੰਦਾ ਹੈ, ਅਤੇ ਉਹ ਹਰੇਕ ਸਾਹ ਤੇ ਹਰੇਕ ਗਿਰਾਹੀ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ।ਪਦ ਅਰਥ ਸੇਵਿ = ਸੇਵਾ ਕਰ ਕੇ। ਪਰਮ ਪਦੁ = ਸਭ ਤੋਂ ਉੱਚਾ ਦਰਜਾ। ਸਾਸ ਗਿਰਾਸੇ = ਹਰੇਕ ਸਾਹ ਤੇ ਗਿਰਾਹੀ ਨਾਲ।
SikhNet (Spanish)Sirviendo al Guru he obtenido el estatus supremo, ahora medito en el señor con cada bocado y cada respiración.
ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ; ਤੇ ਸਤਿਗੁਰ ਸੇਵਾ ਲਾਇਆ ॥
jin knau har prabh kirapaa dhaaree; te satigur sevaa laaeaa | Ang 573
Sant Singh KhalsaThose, upon whom the Lord God has bestowed His Grace, are committed to the service of the True Guru.
Manmohan SinghThey, to whom the Lord God shows mercy them He yokes to the True Guru's service.
Manmohan Singh (Punjabi)ਜਿਨ੍ਹਾਂ ਉਤੇ ਸੁਆਮੀ ਵਾਹਿਗੁਰੂ ਮਿਹਰ ਕਰਦਾ ਹੈ ਉਨ੍ਹਾਂ ਨੂੰ ਉਹ ਸੱਚੇ ਗੁਰਾਂ ਦੀ ਟਹਿਲ ਅੰਦਰ ਜੋੜਦਾ ਹੈ।
Fareedkot Teekaਜਿਨ ਪਰ ਹਰਿ ਪ੍ਰਭੂ ਤੁਝਨੇ ਕ੍ਰਿਪਾ ਧਾਰਨ ਕਰੀ ਹੈ, ਤਿਨ ਕੋ ਸਤਿਗੁਰੋਂ ਕੀ ਸੇਵਾ ਮੇਂ ਲਗਾਇਆ ਹੈ॥
Prof. Sahib Singhਹਰਿ-ਪ੍ਰਭੂ ਨੇ ਜਿਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਨੂੰ ਗੁਰੂ ਦੀ ਸੇਵਾ ਵਿਚ ਜੋੜ ਦਿੱਤਾ।ਪਦ ਅਰਥ ਪ੍ਰਭਿ = ਪ੍ਰਭੂ ਨੇ। ਤੇ = ਉਹ ਬੰਦੇ।
SikhNet (Spanish)Aquéllos sobre los que el Se;or Dios ha posado y conferido su gracia están comprometidos al servicio del verdadero Guru.
ਹਰਿ ਸਤਿਗੁਰ ਹਰਿ ਸਤਿਗੁਰ ਮੇਲਿ; ਹਰਿ ਸਤਿਗੁਰ ਚਰਣ ਹਮ ਭਾਇਆ ॥੧॥
har satigur har satigur mel; har satigur charan ham bhaaeaa |1| Ang 573
Sant Singh KhalsaThe Lord, the True Guru, the Lord, the True Guru - if only I could meet the Lord, the True Guru; His Lotus Feet are so pleasing to me. ||1||
Manmohan SinghLead me to the Divine True Guru, the Divine True Guru, O Lord, as the feet of the Divine True Guru are dear unto me.
Manmohan Singh (Punjabi)ਮੈਨੂੰ ਨਿਰੰਕਾਰੀ ਸੱਚੇ ਗੁਰਾਂ, ਨਿਰੰਕਾਰੀ ਸੱਚੇ ਗੁਰਾਂ ਨਾਲ ਮਿਲਾ ਦੇ, ਹੇ ਪ੍ਰਭੂ! ਨਿਰੰਕਾਰੀ ਸੱਚੇ ਗੁਰਾਂ ਦੇ ਪੈਰ ਮੈਨੂੰ ਪਿਆਰੇ ਲੱਗਦੇ ਹਨ।
Fareedkot Teekaਮੇਰੀ ਯਹ ਸਰਧਾ ਹੈ ਕਿ ਸਤਿਗੁਰ ਕੇ ਸਾਥ ਤੂੰ ਮੇਰੇ ਕੋ ਮੇਲੇ, ਕਿਉਂਕਿ ਸਤਿਗੁਰੋਂ ਕੇ ਚਰਣੋਂ ਮੇਂ ਪ੍ਰੇਮ ਹਮਾਰੇ ਕੋ ਭਾਇਆ ਹੈ॥੧॥
Prof. Sahib Singhਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ ॥੧॥ਪਦ ਅਰਥ ਹਰਿ = ਹੇ ਹਰੀ! ਮੇਲਿ = ਮਿਲਾਪ ਵਿਚ। ਸਤਿਗੁਰ ਮੇਲਿ = ਗੁਰੂ ਦੇ ਮਿਲਾਪ ਵਿਚ (ਰੱਖ), ਗੁਰੂ ਦੇ ਚਰਨਾਂ ਵਿਚ ਰੱਖ। ਹਮ = ਮੈਨੂੰ, ਸਾਨੂੰ। ਭਾਇਆ = ਚੰਗੇ ਲੱਗਦੇ ਹਨ ॥੧॥
SikhNet (Spanish)El Señor, el Verdadero Guru, si sólo pudiera conocer al verdadero Guru pues sus pies de loto son lo más placentero para mí. (1)
ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ; ਮੈ ਗੁਰ ਬਿਨੁ, ਰਹਣੁ ਨ ਜਾਈ ਰਾਮ ॥
meraa satigur meraa satigur piaaraa; mai gur bin, rehan na jaaee raam | Ang 573
Sant Singh KhalsaMy True Guru, my True Guru is my Beloved; without the Guru, I cannot live.
Manmohan SinghMy True Guru, my True Guru is my beloved and without the Guru, I can live not.
Manmohan Singh (Punjabi)ਮੈਡਾਂ ਸੱਚਾ ਗੁਰੂ, ਮੈਡਾਂ ਸੱਚਾ ਗੁਰੂ ਮੇਰਾ ਪ੍ਰੀਤਮ ਹੈ। ਗੁਰਾਂ ਦੇ ਬਾਝੋਂ ਮੈਂ ਰਹਿ ਨਹੀਂ ਸਕਦਾ।
Fareedkot Teekaਹੇ ਰਾਮ! ਮੇਰਾ ਜੋ ਸਤਿਗੁਰੂ ਪ੍ਯਾਰਾ ਹੈ ਮੁਝ ਸੇ ਤਿਸ ਗੁਰ ਬਿਨਾਂ ਰਹਾ ਨਹੀਂ ਜਾਤਾ॥
Prof. Sahib Singhਮੇਰਾ ਸਤਿਗੁਰੂ, ਮੇਰਾ ਸਤਿਗੁਰੂ ਮੈਨੂੰ ਬਹੁਤ ਪਿਆਰਾ ਲੱਗਦਾ ਹੈ, ਗੁਰੂ ਤੋਂ ਬਿਨਾ ਮੈਥੋਂ ਰਿਹਾ ਨਹੀਂ ਜਾ ਸਕਦਾ।
SikhNet (Spanish)Añoro encontrar a mi Guru Verdadero, oh Señor; amo los Pies de mi Guru. Mi Guru Verdadero es mi Bienamado; no puedo vivir
ਹਰਿ ਨਾਮੋ ਹਰਿ ਨਾਮੁ ਦੇਵੈ; ਮੇਰਾ ਅੰਤਿ ਸਖਾਈ ਰਾਮ ॥
har naamo har naam devai; meraa ant sakhaaee raam | Ang 573
Sant Singh KhalsaHe gives me the Name of the Lord, the Name of the Lord, my only companion in the end.
Manmohan SinghHe gives me God's name, God's Name, which succours me in the end.
Manmohan Singh (Punjabi)ਉਹ ਮੈਨੂੰ ਰੱਬ ਦਾ ਨਾਮ, ਰੱਬ ਦਾ ਨਾਮ ਦਿੰਦਾ ਹੈ ਜੋ ਅਖੀਰ ਨੂੰ ਮੇਰੀ ਸਹਾਇਤਾ ਕਰਦਾ ਹੈ।
Fareedkot Teekaਹੇ ਹਰਿ! ਤੇਰਾ ਨਾਮ ਦੇ ਕਰ ਅੰਤ ਮੇਂ ਸਹਾਇਤਾ ਕਰਨੇਹਾਰਾ ਵੁਹ ਸਤਿਗੁਰ ਹੀ ਹੈ॥
Prof. Sahib Singhਗੁਰੂ ਮੈਨੂੰ ਉਹ ਹਰਿ-ਨਾਮ ਦੇਂਦਾ ਹੈ ਜੇਹੜਾ ਅੰਤ ਵੇਲੇ ਮੇਰਾ ਸਾਥੀ ਬਣੇਗਾ।ਪਦ ਅਰਥ ਨਾਮੋ = ਨਾਮੁ ਹੀ। ਅੰਤਿ = ਅਖ਼ੀਰ ਵੇਲੇ। ਸਖਾਈ = ਮਿੱਤਰ।
SikhNet (Spanish)sin el Guru, pues de Él recibo el Nombre del Señor, el Nombre que me socorra al final.
ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ; ਗੁਰਿ ਸਤਿਗੁਰਿ. ਨਾਮੁ ਦ੍ਰਿੜਾਇਆ ॥
har har naam meraa ant sakhaaee; gur satigur. naam drirraaeaa | Ang 573
Sant Singh KhalsaThe Name of the Lord, Har, Har, is my only companion in the end; the Guru, the True Guru, has implanted the Naam, the Name of the Lord, within me.
Manmohan SinghThe Lord God's Name shall be my succour in the end; the great True Guru has implanted the Name in me.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ ਅਖੀਰ ਨੂੰ ਮੇਰਾ ਸਹਾਇਕ ਹੋਵੇਗਾ। ਵੱਡੇ ਸੱਚੇ ਗੁਰੂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ।
Fareedkot Teekaਹੇ ਹਰੀ! ਜੋ ਤੇਰਾ ਨਾਮ ਅੰਤ ਮੇਂ ਸਹਾਇਤਾ ਕਰਨੇਹਾਰਾ ਹੈ, ਸੋ ਨਾਮ (ਗੁਰਿ) ਪੂਜ੍ਯ ਸਤਿਗੁਰੋਂ ਨੇ ਦ੍ਰਿੜ ਕਰਵਾਇਆ ਹੈ॥
Prof. Sahib Singhਸਤਿਗੁਰੂ ਨੇ ਮੇਰੇ ਅੰਦਰ ਹਰਿ-ਨਾਮ ਪੱਕਾ ਕਰ ਦਿੱਤਾ ਹੈ ਤੇ ਹਰਿ-ਹਰਿ-ਨਾਮ ਅੰਤ ਵੇਲੇ ਮੇਰਾ ਸਾਥੀ ਬਣੇਗਾ,ਪਦ ਅਰਥ ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ।
SikhNet (Spanish)Sí, me socorra al final, y yo alabo siempre al Nombre del Señor por la Gracia del Guru.
ਜਿਥੈ ਪੁਤੁ ਕਲਤ੍ਰੁ ਕੋਈ ਬੇਲੀ ਨਾਹੀ; ਤਿਥੈ ਹਰਿ ਹਰਿ ਨਾਮਿ ਛਡਾਇਆ ॥
jithai put kalatru koee belee naahee; tithai har har naam chhaddaaeaa | Ang 573
Sant Singh KhalsaThere, where neither child nor spouse shall accompany you, the Name of the Lord, Har, Har shall emancipate you.
Manmohan SinghWhere neither the son, nor the wife shall be my friend, there is Lord Master's Name shall liberate me.
Manmohan Singh (Punjabi)ਜਿੱਥੇ ਨਾਂ ਪੁੱਤ੍ਰ ਨਾਂ ਹੀ ਇਸਤ੍ਰੀ ਨ ਮੇਰਾ ਯਾਰ ਮਿਤ੍ਰ ਹੋਣਾ ਹੈ, ਉੱਥੇ ਪ੍ਰਭੂ ਪ੍ਰਮੇਸ਼ਰ ਦਾ ਨਾਮ ਮੈਨੂੰ ਬੰਦਖਲਾਸ ਕਰਾਵੇਗਾ।
Fareedkot Teekaਜਹਾਂ ਪੁਤ੍ਰ (ਕਲਤ੍ਰੁ) ਇਸਤ੍ਰੀ ਕੋਈ ਸਹਾਇਕ ਨਹੀਂ ਹੈ, ਤਹਾਂ ਹੇ ਹਰਿ! ਤੇਰੇ ਨਾਮ ਹੀ ਨੇ ਜੀਵੋਂ ਕੋ ਛੁਡਾਇਆ ਹੈ॥
Prof. Sahib Singhਜਿਥੇ ਪੁਤ੍ਰ ਜਾਂ ਇਸਤ੍ਰੀ ਕੋਈ ਭੀ ਮਦਦਗਾਰ ਨਹੀਂ ਬਣਦਾ, ਉਥੇ ਹਰਿ-ਹਰਿ-ਨਾਮ ਨੇ ਹੀ ਛੁਡਾਣਾ ਹੈ।ਪਦ ਅਰਥ ਕਲਤ੍ਰੁ = ਇਸਤ੍ਰੀ। ਬੇਲੀ = ਮਦਦਗਾਰ। ਨਾਮਿ = ਨਾਮ ਨੇ।
SikhNet (Spanish)Ahí donde ni mi hijo ni mi esposa irán conmigo,
ਧਨੁ ਧਨੁ ਸਤਿਗੁਰੁ ਪੁਰਖੁ ਨਿਰੰਜਨੁ; ਜਿਤੁ ਮਿਲਿ. ਹਰਿ ਨਾਮੁ ਧਿਆਈ ॥
dhan dhan satigur purakh niranjan; jit mil. har naam dhiaaee | Ang 573
Sant Singh KhalsaBlessed, blessed is the True Guru, the Immaculate, Almighty Lord God; meeting Him, I meditate on the Name of the Lord.
Manmohan SinghBlessed! blessed! is the True Guru, my Immaculate Lord, by meeting whom I meditate on the God's Name.
Manmohan Singh (Punjabi)ਮੁਬਾਰਕ! ਮੁਬਾਰਕ! ਸੱਚਾ ਗੁਰੂ, ਮੇਰਾ ਪਵਿੱਤ੍ਰ ਪ੍ਰਭੂ ਹੈ ਜਿਸ ਨੂੰ ਭੇਟ ਕੇ ਮੈਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹਾਂ।
Fareedkot Teekaਤਾਂ ਤੇ ਧੰਨ ਹੈ ਧੰਨ ਹੈ ਐਸੇ ਮਾਯਾ ਸੇ ਰਹਿਤ ਸਤਿਗੁਰ ਪੁਰਖ ਜਿਨ ਕੇ ਮਿਲਨੇ ਸੇ ਤੇਰੇ ਨਾਮ ਕੇ ਧ੍ਯਾਵਨੇ ਵਾਲੇ ਹੂਏ ਹੈਂ॥
Prof. Sahib Singhਸਤਿਗੁਰੂ ਧੰਨ ਧੰਨ ਹੈ, ਨਿਰਲੇਪ ਪਰਮਾਤਮਾ ਦਾ ਰੂਪ ਹੈ, ਜਿਸ ਵਿਚ ਲੀਨ ਹੋ ਕੇ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ।ਪਦ ਅਰਥ ਜਿਤੁ = ਜਿਸ ਵਿਚ। ਮਿਲਿ = ਮਿਲ ਕੇ।
SikhNet (Spanish)ahí el Señor me acompañará. Bendito, Bendito es el Guru Verdadero, el Inmaculado,
ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ; ਮੈ ਗੁਰ ਬਿਨੁ. ਰਹਣੁ ਨ ਜਾਈ ॥੨॥
meraa satigur meraa satigur piaaraa; mai gur bin. rehan na jaaee |2| Ang 573
Sant Singh KhalsaMy True Guru, my True Guru is my Beloved; without the Guru, I cannot live. ||2||
Manmohan SinghMy True Guru, my True Guru is my Beloved. Without the Guru, I can live not.
Manmohan Singh (Punjabi)ਮੇਰਾ ਸੱਚਾ ਗੁਰੂ, ਮੇਰਾ ਸੱਚਾ ਗੁਰੂ ਮੇਰਾ ਪ੍ਰੀਤਮ ਹੈ। ਗੁਰੂ ਦੇ ਬਗੈਰ ਮੈਂ ਰਹਿ ਨਹੀਂ ਸਕਦਾ।
Fareedkot Teekaਇਸ ਸੇ ਸਤਿਗੁਰੂ ਜੋ ਮੇਰਾ ਪਿਆਰਾ ਹੈ ਤਿਸ ਗੁਰੋਂ ਕੇ ਦਰਸਨ ਬਿਨਾਂ ਮੇਰੇ ਸੇ ਰਹਾ ਨਹੀਂ ਜਾਤਾ ਹੈ॥੨॥
Prof. Sahib Singhਮੇਰਾ ਸਤਿਗੁਰੂ, ਮੇਰਾ ਸਤਿਗੁਰੂ ਮੈਨੂੰ ਬਹੁਤ ਪਿਆਰਾ ਲੱਗਦਾ ਹੈ, ਗੁਰੂ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ॥੨॥
SikhNet (Spanish)el Dios Todopoderoso; Encontrándolo, medito en el Nombre del Señor. Mi Guru Verdadero, mi Guru Verdadero es mi Bienamado; sin Él no puedo vivir. (2)
ਜਿਨੀ ਦਰਸਨੁ. ਜਿਨੀ ਦਰਸਨੁ; ਸਤਿਗੁਰ ਪੁਰਖ. ਨ ਪਾਇਆ ਰਾਮ ॥
jinee darasan. jinee darasan; satigur purakh. na paaeaa raam | Ang 574
Sant Singh KhalsaThose who have not obtained the Blessed Vision, the Blessed Vision of the Darshan of the True Guru, the Almighty Lord God,
Manmohan SinghThey, who have not obtained the vision, the vision of the True Guru,
Manmohan Singh (Punjabi)ਜਿਨ੍ਹਾਂ ਨੂੰ ਪ੍ਰਭੂ ਸਰੂਪ ਸੱਚੇ ਗੁਰਾਂ ਦਾ ਦਰਸ਼ਨ ਦੀਦਾਰ ਪ੍ਰਾਪਤ ਨਹੀਂ ਹੋਇਆ,
Fareedkot Teekaਹੇ ਰਾਮ! ਜਿਨੋਂ ਨੇ ਸਤਿਪੁਰਖ ਗੁਰੋਂ ਕਾ ਦਰਸਨ ਨਹੀਂ ਪਾਯਾ ਹੈ॥
Prof. Sahib Singhਜਿਨ੍ਹਾਂ ਨੇ, ਜਿਨ੍ਹਾਂ ਨੇ ਗੁਰੂ ਮਹਾਪੁਰਖ ਦਾ ਦਰਸਨ ਨਹੀਂ ਕੀਤਾ,ਪਦ ਅਰਥ ਦਰਸਨੁ ਸਤਿਗੁਰ = ਗੁਰੂ ਦਾ ਦਰਸਨ।
SikhNet (Spanish)Quienes no tuvieron la Visión, la Bendita Visión del Darshan del Verdadero Guru,
ਤਿਨ ਨਿਹਫਲੁ. ਤਿਨ ਨਿਹਫਲੁ ਜਨਮੁ; ਸਭੁ ਬ੍ਰਿਥਾ ਗਵਾਇਆ ਰਾਮ ॥
tin nihafal. tin nihafal janam; sabh brithaa gavaaeaa raam | Ang 574
Sant Singh Khalsathey have fruitlessly, fruitlessly wasted their whole lives in vain.
Manmohan Singhthe embodiment of the Lord, they have fruitlessly, fruitlessly, wasted away their entire human life, in vain.
Manmohan Singh (Punjabi)ਉਨ੍ਹਾਂ ਨੇ ਆਪਣਾ ਸਮੂਹ ਮਨੁੱਖੀ-ਜੀਵਨ ਨਿਸਫਲ, ਨਿਸਫਲ ਵਿਅਰਥ ਹੀ ਗੁਆ ਲਿਆ ਹੈ।
Fareedkot Teekaਤਿਨੋਂ ਨੇ ਮਾਨੁਖ ਜਨਮ ਪਦਾਰਥ ਕੋ (ਬਿਰਥਾ) ਨਿਸਫਲ ਖੋਇਆ ਹੈ॥
Prof. Sahib Singhਉਹਨਾਂ ਦਾ ਜਨਮ ਬੇ-ਫ਼ਾਇਦਾ, ਬੇ-ਫ਼ਾਇਦਾ ਗਿਆ, ਤੇ ਉਹਨਾਂ ਨੇ ਜੀਵਨ ਵਿਅਰਥ ਗਵਾ ਲਿਆ।ਪਦ ਅਰਥ ਨਿਹਫਲੁ = ਬੇ-ਫ਼ਾਇਦਾ। ਸਭੁ = ਸਾਰਾ। ਬ੍ਰਿਥਾ = ਵਿਅਰਥ।
SikhNet (Spanish)del Purusha, desperdiciaron, sí, desperdiciaron en vano su forma humana.
ਨਿਹਫਲੁ ਜਨਮੁ ਤਿਨ ਬ੍ਰਿਥਾ ਗਵਾਇਆ; ਤੇ ਸਾਕਤ ਮੁਏ. ਮਰਿ ਝੂਰੇ ॥
nihafal janam tin brithaa gavaaeaa; te saakat mue. mar jhoore | Ang 574
Sant Singh KhalsaThey have wasted away their whole lives in vain; those faithless cynics die a regretful death.
Manmohan SinghThey fruitlessly waste away their human life, in vain. Those mammon-worshippers die, die repentingly.
Manmohan Singh (Punjabi)ਉਹ ਆਪਣਾ ਮਨੁੱਖੀ-ਜੀਵਨ ਨਿਸਫਲ, ਵਿਅਰਥ ਹੀ ਗੁਆ ਲੈਂਦੇ ਹਨ। ਉਹ ਮਾਇਆ ਦੇ ਉਪਾਸ਼ਕ ਸ਼ੌਕਂ ਕਰਦੇ ਹੋਏ ਮਰ ਮੁੱਕ, ਮਰ ਮੁੱਕ ਜਾਂਦੇ ਹਨ।
Fareedkot Teekaਜਿਨੋਂ ਨੇ ਮਾਨੁਖ ਜਨਮ ਕੋ (ਬ੍ਰਿਥਾ) ਨਿਸਫਲ ਗਵਾਇਆ ਹੈ, ਐਸੇ (ਸਾਕਤ) ਮਨਮੁਖ ਮਰ ਕਰ ਝੁਰਤੇ ਰਹਤੇ ਹੈਂ; ਯਦਪ ਜੀਵਤੇ ਭੀ ਹੈਂ ਤਉ ਭੀ ਮੁਏ ਹੂਏ ਹੈਂ॥
Prof. Sahib Singhਉਹਨਾਂ ਨੇ ਆਪਣਾ ਜਨਮ ਵਿਅਰਥ ਅਕਾਰਥ ਗਵਾ ਲਿਆ, ਪਰਮਾਤਮਾ ਨਾਲੋਂ ਟੁੱਟੇ ਹੋਏ ਉਹ ਮਨੁੱਖ ਆਤਮਕ ਮੌਤੇ ਮਰ ਗਏ।ਪਦ ਅਰਥ ਤੇ = ਉਹ ਬੰਦੇ {ਬਹੁ-ਵਚਨ}। ਸਾਕਤ = ਰੱਬ ਨਾਲੋਂ ਟੁੱਟੇ ਹੋਏ। ਮੁਏ = ਆਤਮਕ ਮੌਤੇ ਮਰ ਗਏ। ਮਰਿ = ਆਤਮਕ ਮੌਤ ਸਹੇੜ ਕੇ। ਝੂਰੇ = ਦੁਖੀ ਹੁੰਦੇ ਰਹੇ।
SikhNet (Spanish)Desperdiciaron sus vidas, esos falsos cínicos y se arrepintieron al tener que encarar la muerte.
ਘਰਿ ਹੋਦੈ ਰਤਨਿ ਪਦਾਰਥਿ ਭੂਖੇ; ਭਾਗਹੀਣ ਹਰਿ ਦੂਰੇ ॥
ghar hodai ratan padaarath bhookhe; bhaagaheen har doore | Ang 574
Sant Singh KhalsaThey have the jewel-treasure in their own homes, but still, they are hungry; those unlucky wretches are far away from the Lord.
Manmohan SinghInspite of having the treasure of the jewel Name in their home, they remain hungry. Those unlucky fellows are far distant from the Lord.
Manmohan Singh (Punjabi)ਨਾਮ ਜਵੇਹਰ ਦੀ ਦੌਲਤ ਹਿਰਦੇ ਘਰ ਅੰਦਰ ਹੋਣ ਦੇ ਬਾਵਜੂਦ ਉਹ ਭੁੱਖੇ ਰਹਿੰਦੇ ਹਨ। ਉਹ ਨਿਕਰਮਣ ਪ੍ਰਭੂ ਤੋਂ ਬਹੁਤ ਦੁਰੇਡੇ ਹਨ।
Fareedkot Teekaਰਤਨ ਪਦਾਰਥ ਨਾਮ ਸੋ ਤਿਸ ਕੇ ਘਰ ਮੇਂ ਹੋਤੇ ਹੀ ਭੂਖੇ ਰਹਿਤੇ ਹੈਂ, ਤਾਂ ਤੇ ਭਾਗੋਂ ਸੇ ਹੀਨ ਮਨਮੁਖੋਂ ਕੋ ਹਰੀ ਦੂਰ ਪ੍ਰਤੀਤ ਹੋਤਾ ਹੈ॥
Prof. Sahib Singhਹਿਰਦੇ-ਘਰ ਵਿਚ ਕੀਮਤੀ ਨਾਮ-ਰਤਨ ਹੁੰਦਿਆਂ ਭੀ ਉਹ ਬਦ-ਨਸੀਬ ਮਰੂੰ-ਮਰੂੰ ਕਰਦੇ ਰਹੇ, ਤੇ, ਪਰਮਾਤਮਾ ਤੋਂ ਵਿਛੁੜੇ ਰਹੇ।ਪਦ ਅਰਥ ਘਰਿ ਹੋਦੈ ਰਤਨਿ = ਘਰ ਵਿਚ ਰਤਨ ਹੁੰਦਿਆਂ। ਭੂਖੇ = ਤ੍ਰਿਸ਼ਨਾ ਦੇ ਅਧੀਨ।
SikhNet (Spanish)Tenían la Joya en sus meros hogares, pero los pobres desafortunados permanecieron hambrientos y se alejaron del Señor.
ਹਰਿ ਹਰਿ ਤਿਨ ਕਾ ਦਰਸੁ. ਨ ਕਰੀਅਹੁ; ਜਿਨੀ ਹਰਿ ਹਰਿ ਨਾਮੁ. ਨ ਧਿਆਇਆ ॥
har har tin kaa daras. na kareeahu; jinee har har naam. na dhiaaeaa | Ang 574
Sant Singh KhalsaO Lord, please, let me not see those who do not meditate on the Name of the Lord, Har, Har,
Manmohan SinghMy Lord Master, let me not see the sight of those who remember not the Lord God's Name.
Manmohan Singh (Punjabi)ਮੇਰੇ ਸੁਆਮੀ ਮਾਲਕ, ਮੈਂ ਉਨ੍ਹਾਂ ਦਾ ਦੀਦਾਰ ਨਹੀਂ ਦੇਖਦਾ ਜੋ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦੇ।
Fareedkot Teekaਹੇ ਹਰਿ! ਹਮ ਕੋ ਤਿਨ ਕਾ ਦਰਸ ਪ੍ਰਾਪਤ ਨ ਕਰਾਓ, ਜਿਨ ਮਨਮੁਖੋਂ ਨੇ ਮਨ ਬਾਣੀ ਕਰ ਕੇ ਤੇਰਾ ਹਰਿ ਨਾਮ ਕੋ ਧ੍ਯਾਉਨਾ ਨਹੀਂ ਕੀਆ ਹੈ॥
Prof. Sahib Singhਰੱਬ ਕਰ ਕੇ ਤੁਸਾਂ ਉਹਨਾਂ ਦਾ ਦਰਸਨ ਨਾਹ ਕਰਨਾ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ,ਪਦ ਅਰਥ ਕਰੀਅਹੁ = ਤੁਸੀਂ ਨਾਹ ਕਰਿਹੋ।
SikhNet (Spanish)Oh Dios, no me dejes ver a quienes no meditan en el Nombre del Señor, Jar, Jar
ਜਿਨੀ ਦਰਸਨੁ ਜਿਨੀ ਦਰਸਨੁ; ਸਤਿਗੁਰ ਪੁਰਖ. ਨ ਪਾਇਆ ॥੩॥
jinee darasan jinee darasan; satigur purakh. na paaeaa |3| Ang 574
Sant Singh Khalsaand who have not obtained the Blessed Vision, the Blessed Vision of the Darshan of the True Guru, the Almighty Lord God. ||3||
Manmohan SinghAnd also of those who obtain not the view, the view of the Divine Guru.
Manmohan Singh (Punjabi)ਅਤੇ ਨਾਂ ਹੀ ਉਨ੍ਹਾਂ ਦਾ ਜੋ ਈਸ਼ਵਰ-ਸਰੂਪ ਸੱਚੇ ਗੁਰਾਂ ਦਾ ਦੀਦਾਰ, ਦੀਦਾਰ ਨਹੀਂ ਕਰਦੇ।
Fareedkot Teekaਜਿਨੋਂ ਨੇ ਮਨ ਤਨ ਕਰ ਕੇ ਸਤਿਗੁਰ ਪੁਰਖ ਕਾ ਦਰਸਨ ਨਹੀ ਪਾਇਆ ਹੈ, ਤਿਨ ਕਾ ਜਨਮ ਨਿਸਫਲ ਹੈ॥੩॥
Prof. Sahib Singhਤੇ ਜਿਨ੍ਹਾਂ ਨੇ ਗੁਰੂ ਮਹਾਪੁਰਖ ਦਾ ਦਰਸਨ, ਦਰਸਨ ਨਹੀਂ ਕੀਤਾ ॥੩॥ਪਦ ਅਰਥ ਦਰਸਨੁ ਸਤਿਗੁਰ = ਗੁਰੂ ਦਾ ਦਰਸਨ ॥੩॥
SikhNet (Spanish)y quienes no han tenido la Bendita Visión, la Bendita Visión del Darshan del Guru Verdadero, el Purusha. (3)
ਹਮ ਚਾਤ੍ਰਿਕ. ਹਮ ਚਾਤ੍ਰਿਕ ਦੀਨ; ਹਰਿ ਪਾਸਿ. ਬੇਨੰਤੀ ਰਾਮ ॥
ham chaatrik. ham chaatrik deen; har paas. benantee raam | Ang 574
Sant Singh KhalsaI am a song-bird, I am a meek song-bird; I offer my prayer to the Lord.
Manmohan SinghI am a pied - cuckoo, I am a meek cuckoo, and make a supplication before my Lord.
Manmohan Singh (Punjabi)ਮੈਂ ਇਕ ਪਪੀਹਾ, ਮੈਂ ਇਕ ਨਿਮਾਣਾ ਪਪੀਹਾ ਹਾਂ ਅਤੇ ਆਪਣੇ ਸੁਆਮੀ ਮੂਹਰੇ ਪ੍ਰਾਰਥਨਾ ਕਰਦਾ ਹਾਂ।
Fareedkot Teekaਹੇ ਰਾਮ! ਹਰਿ (ਹਮ) ਮੁਝ ਚਾਤ੍ਰਿਕ ਕੀ ਆਪ ਕੇ ਪਾਸ ਯਹਿ ਬੇਨਤੀ ਹੈ॥
Prof. Sahib Singhਮੈਂ ਨਿਮਾਣਾ ਪਪੀਹਾ, ਨਿਮਾਣਾ ਪਪੀਹਾ ਹਾਂ ਤੇ ਮੈਂ ਪਰਮਾਤਮਾ ਪਾਸ ਬੇਨਤੀ ਕਰਦਾ ਹਾਂ,ਪਦ ਅਰਥ ਚਾਤ੍ਰਿਕ = ਪਪੀਹੇ। ਹਮ = ਅਸੀਂ। ਦੀਨ = ਨਿਮਾਣੇ।
SikhNet (Spanish)Soy como el pájaro Cuclillo, y como el Cuclillo, humildemente Te ruego, oh Señor,
ਗੁਰ ਮਿਲਿ. ਗੁਰ ਮੇਲਿ ਮੇਰਾ ਪਿਆਰਾ; ਹਮ. ਸਤਿਗੁਰ ਕਰਹ ਭਗਤੀ ਰਾਮ ॥
gur mil. gur mel meraa piaaraa; ham. satigur karah bhagatee raam | Ang 574
Sant Singh KhalsaIf only I could meet the Guru, meet the Guru, O my Beloved; I dedicate myself to the devotional worship of the True Guru.
Manmohan SinghO Lord make me meet my Guru, my beloved Guru, so that I devote myself to the service of my true Guru.
Manmohan Singh (Punjabi)ਹੇ ਸੁਆਮੀ ਮੇਰੇ ਗੁਰੂ! ਮੇਰੇ ਪ੍ਰੀਤਮ ਗੁਰੂ ਨਾਲ ਮੈਨੂੰ ਮਿਲਾ ਦੇ, ਤਾ ਜੋ ਮੈਂ ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾਵਾਂ।
Fareedkot Teekaਹਮ ਕੋ ਸਤਗੁਰ ਮਿਲਿਓ, ਜੋ ਹਮ ਸਤਗੁਰੋਂ ਕੀ ਭਗਤੀ ਕਰੈਂ॥
Prof. Sahib Singhਕਿ ਮੈਨੂੰ ਮੇਰਾ ਪਿਆਰਾ ਗੁਰੂ ਮਿਲਾ, ਗੁਰੂ ਸਤਿਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੀ ਭਗਤੀ ਕਰਾਂਗਾ।ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਮੇਲਿ = ਮਿਲਾ। ਕਰਹ = ਅਸੀਂ ਕਰੀਏ, ਮੈਂ ਕਰਾਂਗਾ।
SikhNet (Spanish)llévame hasta mi Bienamado Guru para que dedique mi vida a Su Servicio.
ਹਰਿ ਹਰਿ ਸਤਿਗੁਰ ਕਰਹ ਭਗਤੀ; ਜਾਂ ਹਰਿ ਪ੍ਰਭੁ ਕਿਰਪਾ ਧਾਰੇ ॥
har har satigur karah bhagatee; jaan har prabh kirapaa dhaare | Ang 574
Sant Singh KhalsaI worship the Lord, Har, Har, and the True Guru; the Lord God has granted His Grace.
Manmohan SinghServe I the Divine, the Divine True Guru, when the Lord God shows mercy unto me.
Manmohan Singh (Punjabi)ਮੈਂ ਈਸ਼ਵਰੀ, ਮੈਂ ਈਸ਼ਵਰੀ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹਾਂ, ਜਦ ਵਾਹਿਗੁਰੂ ਸੁਆਮੀ ਮੇਰੇ ਉੱਤੇ ਮਿਹਰ ਕਰਦਾ ਹੈ।
Fareedkot Teekaਸੋ ਸਤਗੁਰੋਂ ਕੀ ਭਗਤੀ ਤਬ ਹੋਇਗੀ ਜਬ ਹੇ ਹਰਿ! ਆਪ ਕਿਰਪਾ ਧਾਰਨ ਕਰਹੁਗੇ॥
Prof. Sahib Singhਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਭਗਤੀ ਅਸੀਂ ਤਦੋਂ ਹੀ ਕਰ ਸਕਦੇ ਹਾਂ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ।ਪਦ ਅਰਥ ਜਾਂ = ਜਦੋਂ।
SikhNet (Spanish)Alabo al Señor Jar, Jar, sirvo al Verdadero Guru y el Señor me confiere Su Gracia,
ਮੈ ਗੁਰ ਬਿਨੁ ਅਵਰੁ. ਨ ਕੋਈ ਬੇਲੀ; ਗੁਰੁ ਸਤਿਗੁਰੁ ਪ੍ਰਾਣ ਹਮੑਾਰੇ ॥
mai gur bin avar. na koee belee; gur satigur praan hamaare | Ang 574
Sant Singh KhalsaWithout the Guru, I have no other friend. The Guru, the True Guru, is my very breath of life.
Manmohan SinghWithout the Guru, I have no other friend, The great True Guru is my very life.
Manmohan Singh (Punjabi)ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਮਿੱਤ੍ਰ ਨਹੀਂ। ਵਿਸ਼ਾਲ ਸੱਚੇ ਗੁਰੂ ਜੀ ਹੀ ਮੇਰੀ ਜਿੰਦ ਜਾਨ ਹਨ।
Fareedkot Teekaਮੇਰਾ ਗੁਰੋਂ ਸੇ ਬਿਨਾਂ ਔਰ ਕੋਈ ਰਛਕ ਨਹੀਂ ਹੈ, ਸਤਿਗੁਰ ਪੂਜ ਮੇਰੇ ਪ੍ਰਾਣ ਰੂਪ ਹੈਂ॥
Prof. Sahib Singhਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿੱਸਦਾ, ਗੁਰੂ ਹੀ ਮੇਰੀ ਜ਼ਿੰਦਗੀ (ਦਾ ਆਸਰਾ) ਹੈ।ਪਦ ਅਰਥ ਪ੍ਰਾਣ ਹਮ੍ਹ੍ਹਾਰੇ = ਮੇਰੀ ਜਿੰਦ।
SikhNet (Spanish)pues sin el Guru, no tengo a ningún otro amigo, el Guru, el Verdadero Guru es mi Respiración Vital.
ਕਹੁ ਨਾਨਕ. ਗੁਰਿ ਨਾਮੁ ਦ੍ਰਿੜ੍ਹਾਇਆ; ਹਰਿ ਹਰਿ ਨਾਮੁ ਹਰਿ ਸਤੀ ॥
kahu naanak. gur naam drirrhaaeaa; har har naam har satee | Ang 574
Sant Singh KhalsaSays Nanak, the Guru has implanted the Naam within me; the Name of the Lord, Har, Har, the True Name.
Manmohan SinghSays Nanak, the Guru has implanted the Name within me and I dwell upon the Name of the Lord God, the True God.
Manmohan Singh (Punjabi)ਗੁਰੂ ਨਾਨਕ ਜੀ ਆਖਦੇ ਹਨ, ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ। ਮੈਂ ਸੁਆਮੀ ਵਾਹਿਗਰੂ ਸੱਚੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਤਗੁਰੋਂ ਨੇ ਹਰਿ ਹਰਿ ਨਾਮ ਦ੍ਰਿੜ ਕਰਾਇਆ ਹੈ ਤਬ ਹਮ ਸਤੀ ਸੰਤੋਖੀ ਹੋ ਕਰ ਕੇ ਹਰਿ ਹਰਿ ਨਾਮ ਕੋ ਕਹਤੇ ਹੈਂ॥
Prof. Sahib Singhਨਾਨਕ ਆਖਦਾ ਹੈ- ਕਿ ਗੁਰੂ ਨੇ ਮੇਰੇ ਹਿਰਦੇ ਹਰਿ-ਨਾਮ ਪੱਕਾ ਕੀਤਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਗੁਰਿ = ਗੁਰੂ ਨੇ। ਸਤੀ = ਸਤਿ, ਸਦਾ ਕਾਇਮ ਰਹਿਣ ਵਾਲਾ।
SikhNet (Spanish)Dice Nanak, el Guru me ha bendecido con el Naam, el Nombre Eterno del Señor, Jar, Jar.
ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ; ਹਰਿ ਪਾਸਿ ਬੇਨੰਤੀ ॥੪॥੩॥
ham chaatrik ham chaatrik deen; har paas benantee |4|3| Ang 574
Sant Singh KhalsaI am a song-bird, I am a meek song-bird; I offer my prayer to the Lord. ||4||3||
Manmohan SinghI am a pied-cuckoo, a meek pied cuckoo and I pray to my Lord.
Manmohan Singh (Punjabi)ਮੈਂ ਇਕ ਪਪੀਹਾ, ਇਕ ਮਸਕੀਨ ਪਪੀਹਾ ਹਾਂ ਅਤੇ ਆਪਣੇ ਸੁਆਮੀ ਕੋਲ ਬਿਨੇ ਕਰਦਾ ਹਾਂ।
Fareedkot Teekaਹੇ ਹਰੀ! ਦੀਨ ਬੁਧੀ ਹੈਂ ਪਪੀਹੇ ਸਮਾਨ ਹੋ ਕਰ ਤੇਰੇ ਪਾਸ ਬੇਨਤੀ ਕਰਤੇ ਹੈਂ॥੪॥੩॥
Prof. Sahib Singhਮੈਂ ਨਿਮਾਣਾ ਪਪੀਹਾ, ਨਿਮਾਣਾ ਪਪੀਹਾ ਹਾਂ ਤੇ ਮੈਂ ਪਰਮਾਤਮਾ ਪਾਸ ਬੇਨਤੀ ਕਰਦਾ ਹਾਂ ॥੪॥੩॥ਪਦ ਅਰਥ ਚਾਤ੍ਰਿਕ = ਪਪੀਹੇ। ਹਮ = ਅਸੀਂ। ਦੀਨ = ਨਿਮਾਣੇ ॥੪॥੩॥
SikhNet (Spanish)Como el pájaro Cuclillo, humildemente ofrezco mi oración al Señor. (4-3)