ੴ

ਸਿੱਖਬਾਣੀ · SikhBani

Ang 574

Sri Guru Granth Sahib · Raag Vadhans · 2 shabads, 31 lines
Translations
Shabad Guru Ramdas Ji Raag Vadhans continued from Ang 573

ਜਿਨੀ ਦਰਸਨੁ. ਜਿਨੀ ਦਰਸਨੁ; ਸਤਿਗੁਰ ਪੁਰਖ. ਨ ਪਾਇਆ ਰਾਮ ॥

jinee darasan. jinee darasan; satigur purakh. na paaeaa raam |

Sant Singh KhalsaThose who have not obtained the Blessed Vision, the Blessed Vision of the Darshan of the True Guru, the Almighty Lord God,
Manmohan SinghThey, who have not obtained the vision, the vision of the True Guru,
Manmohan Singh (Punjabi)ਜਿਨ੍ਹਾਂ ਨੂੰ ਪ੍ਰਭੂ ਸਰੂਪ ਸੱਚੇ ਗੁਰਾਂ ਦਾ ਦਰਸ਼ਨ ਦੀਦਾਰ ਪ੍ਰਾਪਤ ਨਹੀਂ ਹੋਇਆ,
Fareedkot Teekaਹੇ ਰਾਮ! ਜਿਨੋਂ ਨੇ ਸਤਿਪੁਰਖ ਗੁਰੋਂ ਕਾ ਦਰਸਨ ਨਹੀਂ ਪਾਯਾ ਹੈ॥
Prof. Sahib Singhਜਿਨ੍ਹਾਂ ਨੇ, ਜਿਨ੍ਹਾਂ ਨੇ ਗੁਰੂ ਮਹਾਪੁਰਖ ਦਾ ਦਰਸਨ ਨਹੀਂ ਕੀਤਾ,

ਪਦ ਅਰਥ ਦਰਸਨੁ ਸਤਿਗੁਰ = ਗੁਰੂ ਦਾ ਦਰਸਨ।

SikhNet (Spanish)Quienes no tuvieron la Visión, la Bendita Visión del Darshan del Verdadero Guru,

ਤਿਨ ਨਿਹਫਲੁ. ਤਿਨ ਨਿਹਫਲੁ ਜਨਮੁ; ਸਭੁ ਬ੍ਰਿਥਾ ਗਵਾਇਆ ਰਾਮ ॥

tin nihafal. tin nihafal janam; sabh brithaa gavaaeaa raam |

Sant Singh Khalsathey have fruitlessly, fruitlessly wasted their whole lives in vain.
Manmohan Singhthe embodiment of the Lord, they have fruitlessly, fruitlessly, wasted away their entire human life, in vain.
Manmohan Singh (Punjabi)ਉਨ੍ਹਾਂ ਨੇ ਆਪਣਾ ਸਮੂਹ ਮਨੁੱਖੀ-ਜੀਵਨ ਨਿਸਫਲ, ਨਿਸਫਲ ਵਿਅਰਥ ਹੀ ਗੁਆ ਲਿਆ ਹੈ।
Fareedkot Teekaਤਿਨੋਂ ਨੇ ਮਾਨੁਖ ਜਨਮ ਪਦਾਰਥ ਕੋ (ਬਿਰਥਾ) ਨਿਸਫਲ ਖੋਇਆ ਹੈ॥
Prof. Sahib Singhਉਹਨਾਂ ਦਾ ਜਨਮ ਬੇ-ਫ਼ਾਇਦਾ, ਬੇ-ਫ਼ਾਇਦਾ ਗਿਆ, ਤੇ ਉਹਨਾਂ ਨੇ ਜੀਵਨ ਵਿਅਰਥ ਗਵਾ ਲਿਆ।

ਪਦ ਅਰਥ ਨਿਹਫਲੁ = ਬੇ-ਫ਼ਾਇਦਾ। ਸਭੁ = ਸਾਰਾ। ਬ੍ਰਿਥਾ = ਵਿਅਰਥ।

SikhNet (Spanish)del Purusha, desperdiciaron, sí, desperdiciaron en vano su forma humana.

ਨਿਹਫਲੁ ਜਨਮੁ ਤਿਨ ਬ੍ਰਿਥਾ ਗਵਾਇਆ; ਤੇ ਸਾਕਤ ਮੁਏ. ਮਰਿ ਝੂਰੇ ॥

nihafal janam tin brithaa gavaaeaa; te saakat mue. mar jhoore |

Sant Singh KhalsaThey have wasted away their whole lives in vain; those faithless cynics die a regretful death.
Manmohan SinghThey fruitlessly waste away their human life, in vain. Those mammon-worshippers die, die repentingly.
Manmohan Singh (Punjabi)ਉਹ ਆਪਣਾ ਮਨੁੱਖੀ-ਜੀਵਨ ਨਿਸਫਲ, ਵਿਅਰਥ ਹੀ ਗੁਆ ਲੈਂਦੇ ਹਨ। ਉਹ ਮਾਇਆ ਦੇ ਉਪਾਸ਼ਕ ਸ਼ੌਕਂ ਕਰਦੇ ਹੋਏ ਮਰ ਮੁੱਕ, ਮਰ ਮੁੱਕ ਜਾਂਦੇ ਹਨ।
Fareedkot Teekaਜਿਨੋਂ ਨੇ ਮਾਨੁਖ ਜਨਮ ਕੋ (ਬ੍ਰਿਥਾ) ਨਿਸਫਲ ਗਵਾਇਆ ਹੈ, ਐਸੇ (ਸਾਕਤ) ਮਨਮੁਖ ਮਰ ਕਰ ਝੁਰਤੇ ਰਹਤੇ ਹੈਂ; ਯਦਪ ਜੀਵਤੇ ਭੀ ਹੈਂ ਤਉ ਭੀ ਮੁਏ ਹੂਏ ਹੈਂ॥
Prof. Sahib Singhਉਹਨਾਂ ਨੇ ਆਪਣਾ ਜਨਮ ਵਿਅਰਥ ਅਕਾਰਥ ਗਵਾ ਲਿਆ, ਪਰਮਾਤਮਾ ਨਾਲੋਂ ਟੁੱਟੇ ਹੋਏ ਉਹ ਮਨੁੱਖ ਆਤਮਕ ਮੌਤੇ ਮਰ ਗਏ।

ਪਦ ਅਰਥ ਤੇ = ਉਹ ਬੰਦੇ {ਬਹੁ-ਵਚਨ}। ਸਾਕਤ = ਰੱਬ ਨਾਲੋਂ ਟੁੱਟੇ ਹੋਏ। ਮੁਏ = ਆਤਮਕ ਮੌਤੇ ਮਰ ਗਏ। ਮਰਿ = ਆਤਮਕ ਮੌਤ ਸਹੇੜ ਕੇ। ਝੂਰੇ = ਦੁਖੀ ਹੁੰਦੇ ਰਹੇ।

SikhNet (Spanish)Desperdiciaron sus vidas, esos falsos cínicos y se arrepintieron al tener que encarar la muerte.

ਘਰਿ ਹੋਦੈ ਰਤਨਿ ਪਦਾਰਥਿ ਭੂਖੇ; ਭਾਗਹੀਣ ਹਰਿ ਦੂਰੇ ॥

ghar hodai ratan padaarath bhookhe; bhaagaheen har doore |

Sant Singh KhalsaThey have the jewel-treasure in their own homes, but still, they are hungry; those unlucky wretches are far away from the Lord.
Manmohan SinghInspite of having the treasure of the jewel Name in their home, they remain hungry. Those unlucky fellows are far distant from the Lord.
Manmohan Singh (Punjabi)ਨਾਮ ਜਵੇਹਰ ਦੀ ਦੌਲਤ ਹਿਰਦੇ ਘਰ ਅੰਦਰ ਹੋਣ ਦੇ ਬਾਵਜੂਦ ਉਹ ਭੁੱਖੇ ਰਹਿੰਦੇ ਹਨ। ਉਹ ਨਿਕਰਮਣ ਪ੍ਰਭੂ ਤੋਂ ਬਹੁਤ ਦੁਰੇਡੇ ਹਨ।
Fareedkot Teekaਰਤਨ ਪਦਾਰਥ ਨਾਮ ਸੋ ਤਿਸ ਕੇ ਘਰ ਮੇਂ ਹੋਤੇ ਹੀ ਭੂਖੇ ਰਹਿਤੇ ਹੈਂ, ਤਾਂ ਤੇ ਭਾਗੋਂ ਸੇ ਹੀਨ ਮਨਮੁਖੋਂ ਕੋ ਹਰੀ ਦੂਰ ਪ੍ਰਤੀਤ ਹੋਤਾ ਹੈ॥
Prof. Sahib Singhਹਿਰਦੇ-ਘਰ ਵਿਚ ਕੀਮਤੀ ਨਾਮ-ਰਤਨ ਹੁੰਦਿਆਂ ਭੀ ਉਹ ਬਦ-ਨਸੀਬ ਮਰੂੰ-ਮਰੂੰ ਕਰਦੇ ਰਹੇ, ਤੇ, ਪਰਮਾਤਮਾ ਤੋਂ ਵਿਛੁੜੇ ਰਹੇ।

ਪਦ ਅਰਥ ਘਰਿ ਹੋਦੈ ਰਤਨਿ = ਘਰ ਵਿਚ ਰਤਨ ਹੁੰਦਿਆਂ। ਭੂਖੇ = ਤ੍ਰਿਸ਼ਨਾ ਦੇ ਅਧੀਨ।

SikhNet (Spanish)Tenían la Joya en sus meros hogares, pero los pobres desafortunados permanecieron hambrientos y se alejaron del Señor.

ਹਰਿ ਹਰਿ ਤਿਨ ਕਾ ਦਰਸੁ. ਨ ਕਰੀਅਹੁ; ਜਿਨੀ ਹਰਿ ਹਰਿ ਨਾਮੁ. ਨ ਧਿਆਇਆ ॥

har har tin kaa daras. na kareeahu; jinee har har naam. na dhiaaeaa |

Sant Singh KhalsaO Lord, please, let me not see those who do not meditate on the Name of the Lord, Har, Har,
Manmohan SinghMy Lord Master, let me not see the sight of those who remember not the Lord God's Name.
Manmohan Singh (Punjabi)ਮੇਰੇ ਸੁਆਮੀ ਮਾਲਕ, ਮੈਂ ਉਨ੍ਹਾਂ ਦਾ ਦੀਦਾਰ ਨਹੀਂ ਦੇਖਦਾ ਜੋ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦੇ।
Fareedkot Teekaਹੇ ਹਰਿ! ਹਮ ਕੋ ਤਿਨ ਕਾ ਦਰਸ ਪ੍ਰਾਪਤ ਨ ਕਰਾਓ, ਜਿਨ ਮਨਮੁਖੋਂ ਨੇ ਮਨ ਬਾਣੀ ਕਰ ਕੇ ਤੇਰਾ ਹਰਿ ਨਾਮ ਕੋ ਧ੍ਯਾਉਨਾ ਨਹੀਂ ਕੀਆ ਹੈ॥
Prof. Sahib Singhਰੱਬ ਕਰ ਕੇ ਤੁਸਾਂ ਉਹਨਾਂ ਦਾ ਦਰਸਨ ਨਾਹ ਕਰਨਾ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ,

ਪਦ ਅਰਥ ਕਰੀਅਹੁ = ਤੁਸੀਂ ਨਾਹ ਕਰਿਹੋ।

SikhNet (Spanish)Oh Dios, no me dejes ver a quienes no meditan en el Nombre del Señor, Jar, Jar

ਜਿਨੀ ਦਰਸਨੁ ਜਿਨੀ ਦਰਸਨੁ; ਸਤਿਗੁਰ ਪੁਰਖ. ਨ ਪਾਇਆ ॥੩॥

jinee darasan jinee darasan; satigur purakh. na paaeaa |3|

Sant Singh Khalsaand who have not obtained the Blessed Vision, the Blessed Vision of the Darshan of the True Guru, the Almighty Lord God. ||3||
Manmohan SinghAnd also of those who obtain not the view, the view of the Divine Guru.
Manmohan Singh (Punjabi)ਅਤੇ ਨਾਂ ਹੀ ਉਨ੍ਹਾਂ ਦਾ ਜੋ ਈਸ਼ਵਰ-ਸਰੂਪ ਸੱਚੇ ਗੁਰਾਂ ਦਾ ਦੀਦਾਰ, ਦੀਦਾਰ ਨਹੀਂ ਕਰਦੇ।
Fareedkot Teekaਜਿਨੋਂ ਨੇ ਮਨ ਤਨ ਕਰ ਕੇ ਸਤਿਗੁਰ ਪੁਰਖ ਕਾ ਦਰਸਨ ਨਹੀ ਪਾਇਆ ਹੈ, ਤਿਨ ਕਾ ਜਨਮ ਨਿਸਫਲ ਹੈ॥੩॥
Prof. Sahib Singhਤੇ ਜਿਨ੍ਹਾਂ ਨੇ ਗੁਰੂ ਮਹਾਪੁਰਖ ਦਾ ਦਰਸਨ, ਦਰਸਨ ਨਹੀਂ ਕੀਤਾ ॥੩॥

ਪਦ ਅਰਥ ਦਰਸਨੁ ਸਤਿਗੁਰ = ਗੁਰੂ ਦਾ ਦਰਸਨ ॥੩॥

SikhNet (Spanish)y quienes no han tenido la Bendita Visión, la Bendita Visión del Darshan del Guru Verdadero, el Purusha. (3)

ਹਮ ਚਾਤ੍ਰਿਕ. ਹਮ ਚਾਤ੍ਰਿਕ ਦੀਨ; ਹਰਿ ਪਾਸਿ. ਬੇਨੰਤੀ ਰਾਮ ॥

ham chaatrik. ham chaatrik deen; har paas. benantee raam |

Sant Singh KhalsaI am a song-bird, I am a meek song-bird; I offer my prayer to the Lord.
Manmohan SinghI am a pied - cuckoo, I am a meek cuckoo, and make a supplication before my Lord.
Manmohan Singh (Punjabi)ਮੈਂ ਇਕ ਪਪੀਹਾ, ਮੈਂ ਇਕ ਨਿਮਾਣਾ ਪਪੀਹਾ ਹਾਂ ਅਤੇ ਆਪਣੇ ਸੁਆਮੀ ਮੂਹਰੇ ਪ੍ਰਾਰਥਨਾ ਕਰਦਾ ਹਾਂ।
Fareedkot Teekaਹੇ ਰਾਮ! ਹਰਿ (ਹਮ) ਮੁਝ ਚਾਤ੍ਰਿਕ ਕੀ ਆਪ ਕੇ ਪਾਸ ਯਹਿ ਬੇਨਤੀ ਹੈ॥
Prof. Sahib Singhਮੈਂ ਨਿਮਾਣਾ ਪਪੀਹਾ, ਨਿਮਾਣਾ ਪਪੀਹਾ ਹਾਂ ਤੇ ਮੈਂ ਪਰਮਾਤਮਾ ਪਾਸ ਬੇਨਤੀ ਕਰਦਾ ਹਾਂ,

ਪਦ ਅਰਥ ਚਾਤ੍ਰਿਕ = ਪਪੀਹੇ। ਹਮ = ਅਸੀਂ। ਦੀਨ = ਨਿਮਾਣੇ।

SikhNet (Spanish)Soy como el pájaro Cuclillo, y como el Cuclillo, humildemente Te ruego, oh Señor,

ਗੁਰ ਮਿਲਿ. ਗੁਰ ਮੇਲਿ ਮੇਰਾ ਪਿਆਰਾ; ਹਮ. ਸਤਿਗੁਰ ਕਰਹ ਭਗਤੀ ਰਾਮ ॥

gur mil. gur mel meraa piaaraa; ham. satigur karah bhagatee raam |

Sant Singh KhalsaIf only I could meet the Guru, meet the Guru, O my Beloved; I dedicate myself to the devotional worship of the True Guru.
Manmohan SinghO Lord make me meet my Guru, my beloved Guru, so that I devote myself to the service of my true Guru.
Manmohan Singh (Punjabi)ਹੇ ਸੁਆਮੀ ਮੇਰੇ ਗੁਰੂ! ਮੇਰੇ ਪ੍ਰੀਤਮ ਗੁਰੂ ਨਾਲ ਮੈਨੂੰ ਮਿਲਾ ਦੇ, ਤਾ ਜੋ ਮੈਂ ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾਵਾਂ।
Fareedkot Teekaਹਮ ਕੋ ਸਤਗੁਰ ਮਿਲਿਓ, ਜੋ ਹਮ ਸਤਗੁਰੋਂ ਕੀ ਭਗਤੀ ਕਰੈਂ॥
Prof. Sahib Singhਕਿ ਮੈਨੂੰ ਮੇਰਾ ਪਿਆਰਾ ਗੁਰੂ ਮਿਲਾ, ਗੁਰੂ ਸਤਿਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੀ ਭਗਤੀ ਕਰਾਂਗਾ।

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਮੇਲਿ = ਮਿਲਾ। ਕਰਹ = ਅਸੀਂ ਕਰੀਏ, ਮੈਂ ਕਰਾਂਗਾ।

SikhNet (Spanish)llévame hasta mi Bienamado Guru para que dedique mi vida a Su Servicio.

ਹਰਿ ਹਰਿ ਸਤਿਗੁਰ ਕਰਹ ਭਗਤੀ; ਜਾਂ ਹਰਿ ਪ੍ਰਭੁ ਕਿਰਪਾ ਧਾਰੇ ॥

har har satigur karah bhagatee; jaan har prabh kirapaa dhaare |

Sant Singh KhalsaI worship the Lord, Har, Har, and the True Guru; the Lord God has granted His Grace.
Manmohan SinghServe I the Divine, the Divine True Guru, when the Lord God shows mercy unto me.
Manmohan Singh (Punjabi)ਮੈਂ ਈਸ਼ਵਰੀ, ਮੈਂ ਈਸ਼ਵਰੀ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹਾਂ, ਜਦ ਵਾਹਿਗੁਰੂ ਸੁਆਮੀ ਮੇਰੇ ਉੱਤੇ ਮਿਹਰ ਕਰਦਾ ਹੈ।
Fareedkot Teekaਸੋ ਸਤਗੁਰੋਂ ਕੀ ਭਗਤੀ ਤਬ ਹੋਇਗੀ ਜਬ ਹੇ ਹਰਿ! ਆਪ ਕਿਰਪਾ ਧਾਰਨ ਕਰਹੁਗੇ॥
Prof. Sahib Singhਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਭਗਤੀ ਅਸੀਂ ਤਦੋਂ ਹੀ ਕਰ ਸਕਦੇ ਹਾਂ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ।

ਪਦ ਅਰਥ ਜਾਂ = ਜਦੋਂ।

SikhNet (Spanish)Alabo al Señor Jar, Jar, sirvo al Verdadero Guru y el Señor me confiere Su Gracia,

ਮੈ ਗੁਰ ਬਿਨੁ ਅਵਰੁ. ਨ ਕੋਈ ਬੇਲੀ; ਗੁਰੁ ਸਤਿਗੁਰੁ ਪ੍ਰਾਣ ਹਮੑਾਰੇ ॥

mai gur bin avar. na koee belee; gur satigur praan hamaare |

Sant Singh KhalsaWithout the Guru, I have no other friend. The Guru, the True Guru, is my very breath of life.
Manmohan SinghWithout the Guru, I have no other friend, The great True Guru is my very life.
Manmohan Singh (Punjabi)ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਮਿੱਤ੍ਰ ਨਹੀਂ। ਵਿਸ਼ਾਲ ਸੱਚੇ ਗੁਰੂ ਜੀ ਹੀ ਮੇਰੀ ਜਿੰਦ ਜਾਨ ਹਨ।
Fareedkot Teekaਮੇਰਾ ਗੁਰੋਂ ਸੇ ਬਿਨਾਂ ਔਰ ਕੋਈ ਰਛਕ ਨਹੀਂ ਹੈ, ਸਤਿਗੁਰ ਪੂਜ ਮੇਰੇ ਪ੍ਰਾਣ ਰੂਪ ਹੈਂ॥
Prof. Sahib Singhਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿੱਸਦਾ, ਗੁਰੂ ਹੀ ਮੇਰੀ ਜ਼ਿੰਦਗੀ (ਦਾ ਆਸਰਾ) ਹੈ।

ਪਦ ਅਰਥ ਪ੍ਰਾਣ ਹਮ੍ਹ੍ਹਾਰੇ = ਮੇਰੀ ਜਿੰਦ।

SikhNet (Spanish)pues sin el Guru, no tengo a ningún otro amigo, el Guru, el Verdadero Guru es mi Respiración Vital.

ਕਹੁ ਨਾਨਕ. ਗੁਰਿ ਨਾਮੁ ਦ੍ਰਿੜ੍ਹਾਇਆ; ਹਰਿ ਹਰਿ ਨਾਮੁ ਹਰਿ ਸਤੀ ॥

kahu naanak. gur naam drirrhaaeaa; har har naam har satee |

Sant Singh KhalsaSays Nanak, the Guru has implanted the Naam within me; the Name of the Lord, Har, Har, the True Name.
Manmohan SinghSays Nanak, the Guru has implanted the Name within me and I dwell upon the Name of the Lord God, the True God.
Manmohan Singh (Punjabi)ਗੁਰੂ ਨਾਨਕ ਜੀ ਆਖਦੇ ਹਨ, ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ। ਮੈਂ ਸੁਆਮੀ ਵਾਹਿਗਰੂ ਸੱਚੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਤਗੁਰੋਂ ਨੇ ਹਰਿ ਹਰਿ ਨਾਮ ਦ੍ਰਿੜ ਕਰਾਇਆ ਹੈ ਤਬ ਹਮ ਸਤੀ ਸੰਤੋਖੀ ਹੋ ਕਰ ਕੇ ਹਰਿ ਹਰਿ ਨਾਮ ਕੋ ਕਹਤੇ ਹੈਂ॥
Prof. Sahib Singhਨਾਨਕ ਆਖਦਾ ਹੈ- ਕਿ ਗੁਰੂ ਨੇ ਮੇਰੇ ਹਿਰਦੇ ਹਰਿ-ਨਾਮ ਪੱਕਾ ਕੀਤਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਗੁਰਿ = ਗੁਰੂ ਨੇ। ਸਤੀ = ਸਤਿ, ਸਦਾ ਕਾਇਮ ਰਹਿਣ ਵਾਲਾ।

SikhNet (Spanish)Dice Nanak, el Guru me ha bendecido con el Naam, el Nombre Eterno del Señor, Jar, Jar.

ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ; ਹਰਿ ਪਾਸਿ ਬੇਨੰਤੀ ॥੪॥੩॥

ham chaatrik ham chaatrik deen; har paas benantee |4|3|

Sant Singh KhalsaI am a song-bird, I am a meek song-bird; I offer my prayer to the Lord. ||4||3||
Manmohan SinghI am a pied-cuckoo, a meek pied cuckoo and I pray to my Lord.
Manmohan Singh (Punjabi)ਮੈਂ ਇਕ ਪਪੀਹਾ, ਇਕ ਮਸਕੀਨ ਪਪੀਹਾ ਹਾਂ ਅਤੇ ਆਪਣੇ ਸੁਆਮੀ ਕੋਲ ਬਿਨੇ ਕਰਦਾ ਹਾਂ।
Fareedkot Teekaਹੇ ਹਰੀ! ਦੀਨ ਬੁਧੀ ਹੈਂ ਪਪੀਹੇ ਸਮਾਨ ਹੋ ਕਰ ਤੇਰੇ ਪਾਸ ਬੇਨਤੀ ਕਰਤੇ ਹੈਂ॥੪॥੩॥
Prof. Sahib Singhਮੈਂ ਨਿਮਾਣਾ ਪਪੀਹਾ, ਨਿਮਾਣਾ ਪਪੀਹਾ ਹਾਂ ਤੇ ਮੈਂ ਪਰਮਾਤਮਾ ਪਾਸ ਬੇਨਤੀ ਕਰਦਾ ਹਾਂ ॥੪॥੩॥

ਪਦ ਅਰਥ ਚਾਤ੍ਰਿਕ = ਪਪੀਹੇ। ਹਮ = ਅਸੀਂ। ਦੀਨ = ਨਿਮਾਣੇ ॥੪॥੩॥

SikhNet (Spanish)Como el pájaro Cuclillo, humildemente ofrezco mi oración al Señor. (4-3)

Open this shabad (25 lines, Angs 573-574) →

Shabad Guru Ramdas Ji Raag Vadhans continues on Ang 575

ਵਡਹੰਸੁ ਮਹਲਾ ੪ ॥

vaddahans mahalaa 4 |

Sant Singh KhalsaWadahans, Fourth Mehl:
Manmohan SinghWadhans 4th Guru.
Manmohan Singh (Punjabi)ਵਡਹੰਸ ਚੌਥੀ ਪਾਤਿਸ਼ਾਹੀ।
SikhNet (Spanish)Wadajans, Mejl Guru Ram Das, Cuarto Canal Divino.

ਹਰਿ ਕਿਰਪਾ. ਹਰਿ ਕਿਰਪਾ ਕਰਿ; ਸਤਿਗੁਰੁ ਮੇਲਿ. ਸੁਖਦਾਤਾ ਰਾਮ ॥

har kirapaa. har kirapaa kar; satigur mel. sukhadaataa raam |

Sant Singh KhalsaO Lord, show Your Mercy, show Your Mercy, and let me meet the True Guru, the Giver of peace.
Manmohan SinghMy Lord God, show mercy and lead me to my peace-giving True Guru.
Manmohan Singh (Punjabi)ਮੇਰੇ ਸੁਆਮੀ ਵਾਹਿਗੁਰੂ, ਮਿਹਰ ਧਾਰ, ਮਿਹਰ ਧਾਰ ਤੇ ਮੈਨੂੰ ਸਰਬ-ਸੁੱਖ ਦੇਣਹਾਰ ਮੇਰੇ ਸੱਚੇ ਗੁਰਾਂ ਨਾਲ ਮਿਲਾ ਦੇ।
Fareedkot Teekaਹੇ ਹਰਿ! ਐਸੀ ਕਿਰਪਾ ਕਰੋ ਜੋ ਸੁਖ ਦਾਤਾ ਔ ਹਰੀ ਰੂਪ ਕਿਰਪਾ ਕੀ ਖਾਨ ਜੋ ਸਤਿਗੁਰ ਹੈ ਤਿਸ ਕੋ ਮੇਲ॥
Prof. Sahib Singhਹੇ ਹਰੀ, ਮੇਹਰ ਕਰ! ਹੇ ਹਰੀ, ਮੇਹਰ ਕਰ! ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ,

ਪਦ ਅਰਥ ਹਰਿ = ਹੇ ਹਰੀ! ਮੇਲਿ = ਮਿਲਾ। ਸੁਖਦਾਤਾ = ਆਤਮਕ ਆਨੰਦ ਦੇਣ ਵਾਲਾ (ਗੁਰੂ)।

SikhNet (Spanish)Oh Señor, tenme compasión y guíame hasta mi Guru Verdadero,

ਹਮ ਪੂਛਹ. ਹਮ ਪੂਛਹ; ਸਤਿਗੁਰ ਪਾਸਿ. ਹਰਿ ਬਾਤਾ ਰਾਮ ॥

ham poochhah. ham poochhah; satigur paas. har baataa raam |

Sant Singh KhalsaI go and ask, I go and ask from the True Guru, about the sermon of the Lord.
Manmohan SinghFrom the True Guru, I inquire, I inquire about the God's discourses.
Manmohan Singh (Punjabi)ਸੱਚੇ ਗੁਰਾਂ ਪਾਸੋਂ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਮੈਂ ਪਤਾ ਕਰਦਾ ਹਾਂ, ਮੈਂ ਪਤਾ ਕਰਦਾ ਹਾਂ।
Fareedkot Teekaਹੇ ਹਰਿ ਰਾਮ! ਜੋ ਹਮ ਸਤਗੁਰੋਂ ਸੇ ਤੇਰੀ ਬਾਤਾਂ ਪੂਛੇਂ॥
Prof. Sahib Singhਮੈਂ ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ।

ਪਦ ਅਰਥ ਹਮ ਪੂਛਹ = ਅਸੀਂ ਪੁੱਛਦੇ ਹਾਂ, ਮੈਂ ਪੁੱਛਾਂਗਾ। ਹਰਿ ਬਾਤਾ = ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ।

SikhNet (Spanish)dador de Éxtasis, pues del Verdadero Guru logro la Sabiduría para Conocerte.

ਸਤਿਗੁਰ ਪਾਸਿ. ਹਰਿ ਬਾਤ ਪੂਛਹ; ਜਿਨਿ. ਨਾਮੁ ਪਦਾਰਥੁ ਪਾਇਆ ॥

satigur paas. har baat poochhah; jin. naam padaarath paaeaa |

Sant Singh KhalsaI ask about the sermon of the Lord from the True Guru, who has obtained the treasure of the Naam.
Manmohan SinghGod's sermon I ask from the True Guru, who has attained the Name's wealth.
Manmohan Singh (Punjabi)ਵਾਹਿਗੁਰੂ ਦਾ ਧਰਮ-ਕਥਨ ਮੈਂ ਸੱਚੇ ਗੁਰਾਂ ਪਾਸੋਂ ਪੁਛਦਾ ਹਾਂ, ਜਿਨ੍ਹਾਂ ਨੇ ਨਾਮ ਦਾ ਧਨ ਪ੍ਰਾਪਤ ਕੀਤਾ ਹੈ।
Fareedkot Teekaਜਿਨ ਸਤਗੁਰੋਂ ਨੇ ਨਾਮ ਪਦਾਰਥ ਪਾਇਆ ਹੈ, ਹੇ ਹਰੀ! ਤਿਨ ਪਾਸੋਂ ਆਪ ਸੰਬੰਧੀ ਬਾਤ ਪੂਛੇਂਗੇ॥
Prof. Sahib Singhਉਸ ਗੁਰੂ ਪਾਸੋਂ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ, ਜਿਸ ਨੇ ਪਰਮਾਤਮਾ ਦਾ ਅਮੋਲਕ ਨਾਮ-ਰਤਨ ਹਾਸਲ ਕੀਤਾ ਹੋਇਆ ਹੈ।

ਪਦ ਅਰਥ ਜਿਨਿ = ਜਿਸ (ਗੁਰੂ) ਨੇ।

SikhNet (Spanish)Llega a la Sabiduría del Señor a través del Verdadero Guru, Quien ha obtenido el Nombre Invaluable.

ਪਾਇ ਲਗਹ. ਨਿਤ ਕਰਹ ਬਿਨੰਤੀ; ਗੁਰਿ ਸਤਿਗੁਰਿ. ਪੰਥੁ ਬਤਾਇਆ ॥

paae lagah. nit karah binantee; gur satigur. panth bataaeaa |

Sant Singh KhalsaI bow at His Feet constantly, and pray to Him; the Guru, the True Guru, has shown me the Way.
Manmohan SinghI bow at his feet and pray ever to him. The great True Guru has shown me the way.
Manmohan Singh (Punjabi)ਮੈਂ ਉਨ੍ਹਾਂ ਦੇ ਪੈਰੀਂ ਪੈਂਦਾ ਹਾਂ ਤੇ ਉਨ੍ਹਾਂ ਅੱਗੇ ਸਦਾ ਬਿਨੇ ਕਰਦਾ ਹਾਂ। ਵੱਡੇ ਸੱਚੇ ਗੁਰਾਂ ਨੇ ਮੈਨੂੰ ਰਸਤਾ ਦਰਸਾਇਆ ਹੈ।
Fareedkot Teekaਹੇ ਹਰਿ! ਜਿਨ ਸਤਗੁਰੋਂ ਨੇ ਤੇਰੈ ਮਿਲਨੇ ਕਾ ਗੁਰ ਪੂਜ੍ਯ ਰਸਤਾ ਜਗਿਆਸੂਆਂ ਕੋ ਬਤਾਇਆ ਹੈ, ਤਿਨ ਕੇ ਚਰਨੋਂ ਮੇਂ ਲਗ ਕਰ ਕੇ ਹਮ ਨਿਤ ਬਿਨਤੀ ਕਰਹਿੰਗੇ॥
Prof. Sahib Singhਜਿਸ ਗੁਰੂ ਨੇ ਜੀਵਨ ਦਾ ਸਹੀ ਰਸਤਾ ਦੱਸਿਆ ਹੈ, ਮੈਂ ਉਸ ਗੁਰੂ ਦੀ ਸਦਾ ਚਰਨੀਂ ਲੱਗਾਂਗਾ ਤੇ ਉਸ ਗੁਰੂ ਅੱਗੇ ਬੇਨਤੀ ਕਰਾਂਗਾ।

ਪਦ ਅਰਥ ਪਾਇ ਲਗਹ = ਅਸੀਂ ਪੈਰੀਂ ਲੱਗਦੇ ਹਾਂ, ਮੈਂ ਲੱਗਾਂਗਾ। ਕਰਹ = ਅਸੀਂ ਕਰਦੇ ਹਾਂ, ਮੈਂ ਕਰਾਂਗਾ। ਗੁਰਿ = ਗੁਰੂ ਨੇ। ਪੰਥੁ = (ਸਹੀ ਜੀਵਨ ਦਾ) ਰਸਤਾ।

SikhNet (Spanish)Me postro a sus Pies y Le ruego, y Él me muestra el Sendero.

ਸੋਈ ਭਗਤੁ. ਦੁਖੁ ਸੁਖੁ ਸਮਤੁ ਕਰਿ ਜਾਣੈ; ਹਰਿ ਹਰਿ ਨਾਮਿ ਹਰਿ ਰਾਤਾ ॥

soee bhagat. dukh sukh samat kar jaanai; har har naam har raataa |

Sant Singh KhalsaHe alone is a devotee, who looks alike upon pleasure and pain; he is imbued with the Name of the Lord, Har, Har.
Manmohan SinghHe alone is a saint, who deems woe and weal alike and is imbued with the Lord God's Name and His love.
Manmohan Singh (Punjabi)ਕੇਵਲ ਉਹੀ ਸਾਧੂ ਹੈ ਜੋ ਗਮੀ ਤੇ ਖੁਸ਼ੀ ਨੂੰ ਇੱਕ ਸਮਾਨ ਜਾਣਦਾ ਹੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਤੇ ਸੁਆਮੀ ਨਾਲ ਰੰਗਿਆ ਹੋਇਆ ਹੈ।
Fareedkot Teekaਹੇ ਹਰੀ! ਸੋਈ ਭਗਤ ਹੈ, ਜੋ ਦੁਖ ਸੁਖ ਕੋ ਸਮਾਨ ਕਰ ਕੇ ਜਾਨਤਾ ਹੈ ਅਰ ਤੇਰੇ ਨਾਮੋਂ ਮੇਂ ਨਿਰੰਤਰ ਰਾਤਾ ਹੂਆ ਹੈ॥
Prof. Sahib Singhਉਹ (ਗੁਰੂ) ਹੀ (ਅਸਲ) ਭਗਤ ਹੈ, ਗੁਰੂ ਦੁਖ ਤੇ ਸੁਖ ਨੂੰ ਇਕੋ ਜਿਹਾ ਕਰ ਕੇ ਜਾਣਦਾ ਹੈ, ਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ।

ਪਦ ਅਰਥ ਸੋਈ = ਉਹ (ਗੁਰੂ) ਹੀ। ਸਮਤੁ = ਇਕੋ ਜਿਹਾ, ਬਰਾਬਰ। ਨਾਮਿ = ਨਾਮ ਵਿਚ।

SikhNet (Spanish)El Devoto del Señor es quien considera igual el dolor y el placer, y quien está imbuido siempre en el Nombre del Señor.

ਹਰਿ ਕਿਰਪਾ ਹਰਿ ਕਿਰਪਾ ਕਰਿ; ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥

har kirapaa har kirapaa kar; gur satigur mel sukhadaataa |1|

Sant Singh KhalsaO Lord, show Your Mercy, show Your Mercy, and let me meet the True Guru, the Giver of peace. ||1||
Manmohan SinghShow mercy, show mercy, O Lord Master and make me meet the peace giving, great True Guru.
Manmohan Singh (Punjabi)ਮਿਹਰਬਾਨੀ ਕਰ, ਮਿਹਰਬਾਨੀ ਕਰ, ਹੇ ਪ੍ਰਭੂ ਪ੍ਰਮੇਸ਼ਰ ਅਤੇ ਮੈਨੂੰ ਆਰਾਮ-ਬਖਸ਼ਣਹਾਰ ਵਿਸ਼ਾਲ ਸੱਚੇ ਗੁਰਾਂ ਨਾਲ ਮਿਲਾ ਦੇ।
Fareedkot Teekaਹੇ ਹਰੀ! ਕਿਰਪਾ ਕੀ ਖਾਨ ਕਿਰਪਾ ਕਰ ਕੇ ਸਤਗੁਰੂ ਸੁਖ ਦਾਤਾ ਮੈਨੂੰ ਮੇਲ॥੧॥
Prof. Sahib Singhਹੇ ਹਰੀ, ਮੇਹਰ ਕਰ! ਹੇ ਹਰੀ, ਮੇਹਰ ਕਰ! ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ ॥੧॥

ਪਦ ਅਰਥ ਹਰਿ = ਹੇ ਹਰੀ! ਮੇਲਿ = ਮਿਲਾ। ਸੁਖਦਾਤਾ = ਆਤਮਕ ਆਨੰਦ ਦੇਣ ਵਾਲਾ (ਗੁਰੂ) ॥੧॥

SikhNet (Spanish)Oh Señor, ten Compasión de mí y guíame hasta mi Guru, Dador de Éxtasis. (1)

ਸੁਣਿ ਗੁਰਮੁਖਿ. ਸੁਣਿ ਗੁਰਮੁਖਿ ਨਾਮਿ; ਸਭਿ ਬਿਨਸੇ. ਹੰਉਮੈ ਪਾਪਾ ਰਾਮ ॥

sun guramukh. sun guramukh naam; sabh binase. hnaumai paapaa raam |

Sant Singh KhalsaListen as Gurmukh, listen as Gurmukh, to the Naam, the Name of the Lord; all egotism and sins are eradicated.
Manmohan SinghHearing from the Guru, hearing from the Guru, the Lord's Name, the ego and all the sins are eradicated.
Manmohan Singh (Punjabi)ਸਾਈਂ ਦਾ ਨਾਮ, ਗੁਰਾਂ ਪਾਸੋਂ ਸੁਣ ਕੇ, ਗੁਰਾਂ ਪਾਸੋਂ ਸੁਣ ਕੇ, ਸਾਰੇ ਕਸਮਲ ਤੇ ਹੰਕਾਰ ਨਸ਼ਟ ਹੋ ਗਏ ਹਨ ਨਾਮ ਦੁਆਰਾ।
Fareedkot Teekaਹੇ ਰਾਮ! ਗੁਰਮੁਖ ਸੇ ਬਾਰੰਬਾਰ ਆਪ ਕੇ ਨਾਮ ਸੁਣ ਕਰ ਕੇ ਅਹੰਤਾ ਮਮਤਾ ਆਦਿ ਸਭ ਹਮਾਰੇ ਪਾਪ ਬਿਨਾਸ ਹੋ ਗਏ ਹੈਂ॥
Prof. Sahib Singhਜੋ ਗੁਰੂ ਦੀ ਸਰਨ ਪੈ ਕੇ ਗੁਰਮਤ ਸੁਣਦਾ ਹੈ, ਉਸ ਦੇ ਨਾਮ ਦੀ ਰਾਹੀਂ ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਨਾਮਿ = ਨਾਮ ਦੀ ਰਾਹੀਂ। ਸਭਿ = ਸਾਰੇ।

SikhNet (Spanish)Escucha como Gurmukj, escucha como Gurmukj el Naam, el Nombre del Señor y tus faltas y egoísmo serán erradicados.

ਜਪਿ ਹਰਿ ਹਰਿ. ਜਪਿ ਹਰਿ ਹਰਿ ਨਾਮੁ; ਲਥਿਅੜੇ ਜਗਿ ਤਾਪਾ ਰਾਮ ॥

jap har har. jap har har naam; lathiarre jag taapaa raam |

Sant Singh KhalsaChanting the Name of the Lord, Har, Har, chanting the Name of the Lord, Har, Har, the troubles of the world vanish.
Manmohan SinghRemembering the Lord God, remembering the Lord God's Name, the worldly ailments have vanished.
Manmohan Singh (Punjabi)ਸੁਆਮੀ ਵਾਹਿਗੁਰੂ ਨੂੰ ਸਿਮਰ ਕੇ, ਸੁਆਮੀ ਵਾਹਿਗੁਰੂ ਦੇ ਨਾਮ ਨੂੰ ਸਿਮਰ ਕੇ ਸੰਸਾਰੀ ਰੰਗ ਨਾਸ ਹੋ ਜਾਂਦੇ ਹਨ।
Fareedkot Teekaਹਰਿ ਹਰਿ ਨਾਮ ਜਪ ਕਰ ਕੇ ਜਗਤ ਮੇਂ ਸਭ ਪ੍ਰਕਾਰ ਕੇ, ਭਾਵ ਤੀਨੋਂ ਤਾਪ ਹੈਂ, ਸੋ (ਲਥਿਅੜੇ) ਉਤਰ ਗਏ ਹੈਂ॥
Prof. Sahib Singhਹਰਿ-ਨਾਮ ਜਪ ਕੇ, ਹਰਿ-ਨਾਮ ਜਪ ਕੇ ਜਗਤ ਵਿਚ (ਜਿਤਨੇ ਭੀ) ਦੁੱਖ-ਕਲੇਸ਼ (ਹਨ ਉਹ ਸਾਰੇ) ਲਹਿ ਜਾਂਦੇ ਹਨ।

ਪਦ ਅਰਥ ਲਥਿਅੜੇ = ਲਹਿ ਗਏ। ਜਗਿ = ਜਗਤ ਵਿਚ। ਤਾਪਾ = ਦੁੱਖ-ਕਲੇਸ਼।

SikhNet (Spanish)Cantando el Nombre del Señor, Jar, Jar, cantando el Nombre del Señor Jar, Jar, las aflicciones del mundo desaparecerán.

ਹਰਿ ਹਰਿ ਨਾਮੁ ਜਿਨੀ ਆਰਾਧਿਆ; ਤਿਨ ਕੇ ਦੁਖ ਪਾਪ ਨਿਵਾਰੇ ॥

har har naam jinee aaraadhiaa; tin ke dukh paap nivaare |

Sant Singh KhalsaThose who contemplate the Name of the Lord, Har, Har, are rid of their suffering and sins.
Manmohan SinghThey, who contemplate on the Lord Master's Name, are rid of their suffering and sins.
Manmohan Singh (Punjabi)ਜੋ ਪ੍ਰਭੂ ਪ੍ਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੇ ਦੁਖੜੇ ਅਤੇ ਗੁਨਾਹ ਦੂਰ ਹੋ ਜਾਂਦੇ ਹਨ।
Fareedkot Teekaਜਿਨੋਂ ਨੇ ਹਰਿ ਹਰਿ ਨਾਮ ਕਾ ਅਰਾਧਨ ਕੀਆ ਹੈ, ਤਿਨ ਕੇ ਪਾਪਾ ਔ ਦੁਖ ਸਭ ਨਾਮ ਨੇ ਦੂਰ ਕੀਏ ਹੈਂ॥
Prof. Sahib Singhਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੇ ਸਾਰੇ ਦੁੱਖ ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਨਿਵਾਰੇ = ਦੂਰ ਕਰ ਦੇਂਦਾ ਹੈ।

SikhNet (Spanish)Quienes meditan en el Nombre del Señor, Jar, Jar, se liberan de sus aflicciones y culpas.

ਸਤਿਗੁਰਿ ਗਿਆਨ ਖੜਗੁ ਹਥਿ ਦੀਨਾ; ਜਮਕੰਕਰ ਮਾਰਿ ਬਿਦਾਰੇ ॥

satigur giaan kharrag hath deenaa; jamakankar maar bidaare |

Sant Singh KhalsaThe True Guru has placed the sword of spiritual wisdom in my hands; I have overcome and slain the Messenger of Death.
Manmohan SinghThe True Guru has given in my hand the sword of Divine knowledge, wherewith I have knocked down and killed the Death's courier.
Manmohan Singh (Punjabi)ਸੱਚੇ ਗੁਰਾਂ ਨੇ ਮੇਰੇ ਹੱਥ ਵਿੱਚ ਬ੍ਰਹਿਮ ਵੀਚਾਰ ਦੀ ਤਲਵਾਰ ਫੜਾ ਦਿੱਤੀ ਹੈ, ਜਿਸ ਦੇ ਨਾਲ ਮੈਂ ਮੌਤ ਦੇ ਦੂਤ ਢਾਅ ਕੇ ਮਾਰ ਸੁੱਟੇ ਹਨ।
Fareedkot Teekaਜਿਸ ਕੇ ਹਾਥ ਮੇਂ ਸਤਗੁਰੋਂ ਨੇ ਗਿਆਨ ਰੂਪ ਖੜਗ ਦੀਆ ਹੈ, ਤਿਸ ਨੇ ਜਮ ਕੇ ਦੂਤ ਮਾਰ ਕਰ ਕੇ (ਬਿਦਾਰੇ) ਫੈਂਕ ਦੀਏ ਹੈਂ॥
Prof. Sahib Singhਜਿਨ੍ਹਾਂ ਨੂੰ ਗੁਰੂ ਨੇ ਹੱਥ ਵਿਚ ਆਤਮਕ ਜੀਵਨ ਦੀ ਸੂਝ ਦਾ ਖੰਡਾ ਫੜਾ ਦਿੱਤਾ ਉਨ੍ਹਾਂ ਦੇ ਜਮਰਾਜ ਦੇ ਦੂਤ ਮਰ ਮੁਕਾ ਗਏ।

ਪਦ ਅਰਥ ਸਤਿਗੁਰਿ = ਗੁਰੂ ਨੇ। ਖੜਗੁ = ਖੰਡਾ, ਤਲਵਾਰ। ਹਥਿ = ਹੱਥ ਵਿਚ। ਕੰਕਰ = {किंकर} ਸੇਵਕ। ਮਾਰਿ = ਮਾਰ ਕੇ। ਬਿਦਾਰੇ = ਚੀਰ ਦਿੱਤੇ, ਨਾਸ ਕਰ ਦਿੱਤੇ।

SikhNet (Spanish)El Verdadero Guru ha puesto la espada de la Liberación Espiritual en mis manos, pues vencí al mensajero de la muerte.

ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ; ਦੁਖ ਲਾਥੇ ਪਾਪ ਸੰਤਾਪਾ ॥

har prabh kripaa dhaaree sukhadaate; dukh laathe paap santaapaa |

Sant Singh KhalsaThe Lord God, the Giver of peace, has granted His Grace, and I am rid of pain, sin and disease.
Manmohan SinghThe comfort giving Lord God has showered His benediction, and I am rid of suffering, sin and affliction.
Manmohan Singh (Punjabi)ਖੁਸ਼ੀ ਦੇਣਹਾਰ ਸੁਆਮੀ ਵਾਹਿਗੁਰੂ ਨੇ ਆਪਣੀ ਮਿਹਰ ਕੀਤੀ ਹੈ ਅਤੇ ਮੈਂ ਤਕਲੀਫ ਗੁਨਾਹ ਤੇ ਕਲੇਸ਼ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਸਭ ਆਪ ਹਰੀ ਪ੍ਰਭ ਸੁਖਦਾਤਾ ਨੇ ਕਿਰਪਾ ਧਾਰਨ ਕਰੀ ਹੈ ਤਬ ਸਭ ਪ੍ਰਕਾਰ ਕੇ ਦੁਖ ਔਰ ਸੰਤਾਪ ਉਤਰ ਗਏ ਹੈਂ॥
Prof. Sahib Singhਸੁਖਾਂ ਦੇ ਦਾਤੇ ਹਰੀ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਦੇ ਸਾਰੇ ਦੁੱਖ ਪਾਪ ਕਲੇਸ਼ ਲਹਿ ਗਏ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਸੰਤਾਪਾ = ਕਲੇਸ਼।

SikhNet (Spanish)El Gran Señor, el Dador de Paz me concedió Su Gracia y me liberé de mis aflicciones, de mis males y de todas mis faltas.

ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮੁ; ਸਭਿ ਬਿਨਸੇ ਹੰਉਮੈ ਪਾਪਾ ॥੨॥

sun guramukh sun guramukh naam; sabh binase hnaumai paapaa |2|

Sant Singh KhalsaListen as Gurmukh, listen as Gurmukh, to the Naam, the Name of the Lord; all egotism and sins are eradicated. ||2||
Manmohan SinghHearing from the Guru, hearing from the Guru, the Lord's Name, all the sins and ego are eradicated.
Manmohan Singh (Punjabi)ਸਾਈਂ ਦਾ ਨਾਮ ਗੁਰਾਂ ਪਾਸੋਂ ਸੁਣ ਕੇ ਗੁਰਾਂ ਪਾਸੋਂ ਸੁਣ ਕੇ ਸਮੂਹ ਕਸਮਲ ਤੇ ਹੰਕਾਰ ਨਸ਼ਟ ਹੋ ਗਏ ਹਨ।
Fareedkot Teekaਗੁਰਾਂ ਦੁਆਰੇ ਨਾਮ ਸੁਣ ਕੇ ਔਰ ਹੰਤਾ ਮਮਤਾ ਔ ਪਾਪ ਸਭ ਨਾਸ ਹੂਏ ਹੈਂ॥੨॥
Prof. Sahib Singhਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸੁਣਿਆ ਕਰ ਇੰਜ ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ ॥੨॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਸਭਿ = ਸਾਰੇ ॥੨॥

SikhNet (Spanish)Escucha como Gurmukj, escucha como Gurmukj el Naam, el Nombre del Señor y tus faltas y egoísmo serán erradicados. Cantando el Nombre del Señor, Jar, Jar, cantando el Nombre del Señor Jar, Jar, las aflicciones del mundo desaparecerán. (2)

ਜਪਿ ਹਰਿ ਹਰਿ. ਜਪਿ ਹਰਿ ਹਰਿ ਨਾਮੁ; ਮੇਰੈ ਮਨਿ ਭਾਇਆ ਰਾਮ ॥

jap har har. jap har har naam; merai man bhaaeaa raam |

Sant Singh KhalsaChanting the Name of the Lord, Har, Har, chanting the Name of the Lord, Har, Har, is so pleasing to my mind.
Manmohan SinghThe meditation of the Lord God, the meditation of the Lord God's Name is pleasing to my mind.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਜਾਪ, ਸੁਆਮੀ ਵਾਹਿਗੁਰੂ ਦੇ ਨਾਮ ਦਾ ਜਾਪ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਹੇ ਰਾਮ ਹਰੀ! ਆਪ ਕੇ ਹਰਿ ਹਰਿ ਨਾਮ ਕਾ ਜਪ ਮੇਰੇ ਮਨ ਕੋ ਨਿਰੰਤਰ ਭਾਇਆ ਹੈ॥
Prof. Sahib Singhਹਰਿ-ਨਾਮ ਜਪ ਕੇ, ਹਰਿ-ਨਾਮ ਜਪ ਕੇ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ।

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਭਾਇਆ = ਪਿਆਰਾ ਲੱਗ ਰਿਹਾ ਹੈ।

SikhNet (Spanish)Cantando el Nombre del Señor, Jar, Jar, cantando el Nombre del Señor, Jar, Jar, se complace mi mente.

ਮੁਖਿ ਗੁਰਮੁਖਿ. ਮੁਖਿ ਗੁਰਮੁਖਿ ਜਪਿ; ਸਭਿ ਰੋਗ ਗਵਾਇਆ ਰਾਮ ॥

mukh guramukh. mukh guramukh jap; sabh rog gavaaeaa raam |

Sant Singh KhalsaSpeaking as Gurmukh, speaking as Gurmukh, chanting the Naam, all disease is eradicated.
Manmohan SinghBy remembering the Lord through the supreme Guru, through the supreme Guru, all the diseases have disappeared.
Manmohan Singh (Punjabi)ਮੁਖੀ ਗੁਰਾਂ ਦੇ ਰਾਹੀਂ ਮੁਖੀ ਗੁਰਾਂ ਦੇ ਰਾਹੀਂ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ।
Fareedkot Teekaਮੁਖ੍ਯ ਜੋ ਗੁਰਮੁਖ ਹੈਂ ਤਿਨ ਦੁਆਰੇ ਮੁਖ ਗੁਰਮੁਖ ਹੋ ਕਰਕੇ, ਹੇ ਹਰਿ! ਤੇਰੇ ਨਾਮ ਕਾ ਜਪ ਕਰ ਸਭ ਰੋਗੋਂ ਕਾ ਸਮਦਾਇ ਖੋਇ ਦੀਆ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਮੂੰਹ ਨਾਲ ਹਰਿ-ਨਾਮ ਜਪਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ।

ਪਦ ਅਰਥ ਮੁਖਿ = ਮੂੰਹ ਨਾਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਭਿ = ਸਾਰੇ।

SikhNet (Spanish)Pronunciando como Gurmukj, pronunciando como Gurmukj el Naam, toda enfermedad es erradicada.

ਗੁਰਮੁਖਿ ਜਪਿ ਸਭਿ ਰੋਗ ਗਵਾਇਆ; ਅਰੋਗਤ ਭਏ ਸਰੀਰਾ ॥

guramukh jap sabh rog gavaaeaa; arogat bhe sareeraa |

Sant Singh KhalsaAs Gurmukh, chanting the Naam, all disease is eradicated, and the body becomes free of disease.
Manmohan SinghRemembering God, through the Guru, all the diseases have vanished and healthy has becomes the body.
Manmohan Singh (Punjabi)ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਬੀਮਾਰੀਆਂ ਹਟ ਗਈਆਂ ਹਨ ਅਤੇ ਨਵੀਂ-ਨਰੋਈ ਹੋ ਗਈ ਹੈ ਦੇਹ।
Fareedkot Teekaਹੇ ਹਰੀ! ਆਪ ਕੋ ਗੁਰੋਂ ਦੁਆਰੇ ਜਪ ਕੇ ਸਭ ਰੋਗ ਗਵਾਇਆ ਹੈ, ਅਬ ਹਮ ਸਰੀਰ ਸੇ, ਭਾਵ ਤੀਨੋਂ ਸਰੀਰੋਂ ਰੂਪੀ ਰੋਗ ਸੇ ਰਹਤ ਭਏ ਹੈਂ॥
Prof. Sahib Singhਗੁਰੂ ਦੀ ਸਰਨ ਪੈ ਕੇ ਮੂੰਹ ਨਾਲ ਹਰਿ-ਨਾਮ ਜਪਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ ਤੇ ਸਰੀਰ ਨਰੋਆ ਹੋ ਜਾਂਦਾ ਹੈ।

ਪਦ ਅਰਥ ਅਰੋਗਤ = ਨਰੋਆ।

SikhNet (Spanish)Como Gurmukj, cantando el Naam, toda enfermedad desaparece y el cuerpo se libera de todo mal.

ਅਨਦਿਨੁ ਸਹਜ ਸਮਾਧਿ ਹਰਿ ਲਾਗੀ; ਹਰਿ ਜਪਿਆ ਗਹਿਰ ਗੰਭੀਰਾ ॥

anadin sehaj samaadh har laagee; har japiaa gahir ganbheeraa |

Sant Singh KhalsaNight and day, one remains absorbed in the Perfect Poise of Samaadhi; meditate on the Name of the Lord, the inaccessible and unfathomable Lord.
Manmohan SinghNight and day, such a mortal remains absorbed in the celestial trance and meditates on the Profound and Unfathomable Lord Master.
Manmohan Singh (Punjabi)ਰੈਣ ਦਿਹੁੰ ਅਜੇਹਾ ਪ੍ਰਾਣੀ ਬੈਕੁੰਠੀ ਤਾੜੀ ਅੰਦਰ ਲੀਨ ਰਹਿੰਦਾ ਹੈ ਅਤੇ ਡੂੰਘੇ ਤੇ ਅਥਾਹ ਪ੍ਰਭੂ ਸਾਈਂ ਦਾ ਭਜਨ ਕਰਦਾ ਹੈ।
Fareedkot Teekaਔ ਗਹਿਰ ਗੰਭੀਰ ਤੁਝ ਕੋ ਜਪਾ ਹੈ, ਤਾਂ ਤੇ ਅਬ ਰਾਤ ਦਿਨ ਸਾਂਤੀ ਹੂਈ ਹੈ ਅਰ ਸਮਾਧਿ ਲਗ ਰਹੀ ਹੈ॥
Prof. Sahib Singhਡੂੰਘੇ ਤੇ ਵੱਡੇ ਜਿਗਰੇ ਵਾਲੇ ਹਰੀ ਦਾ ਨਾਮ ਜਪਿਆਂ ਹਰ ਵੇਲੇ ਆਤਮਕ ਅਡੋਲਤਾ ਵਿਚ ਸੁਰਤ ਜੁੜੀ ਰਹਿੰਦੀ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜ = ਆਤਮਕ ਅਡੋਲਤਾ। ਗਹਿਰ = ਡੂੰਘਾ। ਗੰਭੀਰਾ = ਵੱਡੇ ਜਿਗਰੇ ਵਾਲਾ।

SikhNet (Spanish)Noche y día uno permanece absorto en el Equilibrio Perfecto del Samadhi, medita en el Nombre del Señor,

ਜਾਤਿ ਅਜਾਤਿ ਨਾਮੁ ਜਿਨ ਧਿਆਇਆ; ਤਿਨ ਪਰਮ ਪਦਾਰਥੁ ਪਾਇਆ ॥

jaat ajaat naam jin dhiaaeaa; tin param padaarath paaeaa |

Sant Singh KhalsaWhether of high or low social status, one who meditates on the Naam obtains the supreme treasure.
Manmohan SinghOf high caste, or low one, who so-ever meditates on the Name, he obtains the supreme wealth.
Manmohan Singh (Punjabi)ਉੱਚ-ਜਾਤੀ ਜਾਂ ਨੀਵੀਂ ਦਾ ਜੋ ਕੋਈ ਭੀ ਨਾਮ ਦਾ ਜਾਪ ਕਰਦਾ ਹੈ, ਉਹ ਮਹਾਨ ਦੌਲਤ ਨੂੰ ਪਾ ਲੈਂਦਾ ਹੈ।
Fareedkot Teekaਜਿਸ ਉਤਮ ਜਾਤ ਵਾਲੇ ਨੇ ਵਾ ਨੀਚ ਜਾਤ ਪੁਰਖੋਂ ਨੇ ਹੇ ਹਰਿ! ਤੇਰਾ ਨਾਮ ਜਪਾ ਹੈ ਤਿਨੋਂ ਨੇ ਪਰਮ ਪਦਾਰਥ ਮੋਖ੍ਯ ਪਦ ਕੋ ਪਾਇਆ ਹੈ॥
Prof. Sahib Singhਉੱਚੀ ਜਾਤਿ ਦੇ ਹੋਣ ਚਾਹੇ ਨੀਵੀਂ ਜਾਤਿ ਦੇ, ਜਿਨ੍ਹਾਂ ਨੇ ਹਰੀ-ਨਾਮ ਸਿਮਰਿਆ ਹੈ ਉਹਨਾਂ ਨੇ ਇਹ ਸਭ ਤੋਂ ਸ੍ਰੇਸ਼ਟ (ਨਾਮ-) ਪਦਾਰਥ ਹਾਸਲ ਕਰ ਲਿਆ ਹੈ।

ਪਦ ਅਰਥ ਅਜਾਤਿ = ਨੀਵੀਂ ਜਾਤਿ। ਪਰਮ = ਸਭ ਤੋਂ ਉੱਚਾ।

SikhNet (Spanish)en el Inaccesible e Insondable Señor. Sin importar la casta, quien sea que habita en el Naam, obtiene el Tesoro Supremo.

ਜਪਿ ਹਰਿ ਹਰਿ. ਜਪਿ ਹਰਿ ਹਰਿ ਨਾਮੁ; ਮੇਰੈ ਮਨਿ ਭਾਇਆ ॥੩॥

jap har har. jap har har naam; merai man bhaaeaa |3|

Sant Singh KhalsaChanting the Name of the Lord, Har, Har, chanting the Name of the Lord, Har, Har, is pleasing to my mind. ||3||
Manmohan SinghThe meditation of the Lord Master, the meditation of the Lord Master's Name is pleasing to my mind.
Manmohan Singh (Punjabi)ਸੁਆਮੀ ਮਾਲਕ ਦਾ ਸਿਮਰਨ, ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਹੇ ਹਰੀ! ਇਸ ਸੇ ਤੇਰੇ ਨਾਮ ਕਾ ਜਪ ਮੇਰੇ ਮਨ ਮੇਂ ਭਾਇਆ ਹੈ॥੩॥
Prof. Sahib Singhਹਰਿ-ਨਾਮ ਜਪ ਕੇ, ਹਰਿ-ਨਾਮ ਜਪ ਕੇ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ ॥੩॥

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਭਾਇਆ = ਪਿਆਰਾ ਲੱਗ ਰਿਹਾ ਹੈ ॥੩॥

SikhNet (Spanish)Cantar el Nombre del Señor, Jar, Jar, cantar el Nombre del Señor, Jar, Jar, complace mi mente. (3)

Open this shabad (25 lines, Angs 574-575) →

Ang 574 of 1430