ੴ

ਸਿੱਖਬਾਣੀ · SikhBani

Ang 584

Sri Guru Granth Sahib · Raag Vadhans · 3 shabads, 35 lines
Translations
Shabad Guru Amardas Ji Raag Vadhans continued from Ang 583

ਨਾਨਕ. ਸਾ ਧਨ ਮਿਲੈ ਮਿਲਾਈ; ਪਿਰੁ ਅੰਤਰਿ ਸਦਾ ਸਮਾਲੇ ॥

naanak. saa dhan milai milaaee; pir antar sadaa samaale |

Sant Singh KhalsaO Nanak, that soul-bride is united in Union; she cherishes her Beloved Husband forever, deep within herself.
Manmohan SinghNanak, the bride, who in her mind, ever cherishes her Beloved, united, by Him, unites with Him.
Manmohan Singh (Punjabi)ਨਾਨਕ, ਜਿਹੜੀ ਪਤਨੀ ਆਪਣੇ ਚਿੱਤ ਵਿੱਚ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਚੇਤੇ ਕਰਦੀ ਹੈ, ਉਹ ਉਸ ਦੀ ਮਿਲਾਈ ਹੋਈ ਉਸ ਨੂੰ ਮਿਲ ਪੈਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪਿਆਰੇ ਕੋ ਅੰਤਸਕਰਨ ਮੇਂ ਨਿਤ੍ਯ ਸਿਮਰਨ ਕਰਤੀ ਹੈ, ਸੋ (ਧਨ) ਇਸਤ੍ਰੀ ਸਤਿਗੁਰੋਂ ਕੀ ਮਿਲਾਈ ਹੂਈ ਪਤੀ ਕੋ ਮਿਲਤੀ ਹੈ॥
Prof. Sahib Singhਹੇ ਨਾਨਕ! ਜੇਹੜੀ ਜੀਵ-ਇਸਤ੍ਰੀ (ਗੁਰੂ ਦੀ ਕਿਰਪਾ ਨਾਲ) ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ, ਉਹ (ਗੁਰੂ ਦੀ) ਮਿਲਾਈ ਹੋਈ ਪ੍ਰਭੂ ਨੂੰ ਮਿਲ ਪੈਂਦੀ ਹੈ।

ਪਦ ਅਰਥ ਸਾ ਧਨ = ਉਹ ਜੀਵ-ਇਸਤ੍ਰੀ।

SikhNet (Spanish)Este cuerpo se revuelca y se mezcla con el polvo, sin poder servir para nada, pues no toma Conciencia de la Presencia de Su Señor y Maestro.

ਇਕਿ ਰੋਵਹਿ ਪਿਰਹਿ ਵਿਛੁੰਨੀਆ; ਅੰਧੀ ਨ ਜਾਣੈ. ਪਿਰੁ ਹੈ ਨਾਲੇ ॥੪॥੨॥

eik roveh pireh vichhuneea; andhee na jaanai. pir hai naale |4|2|

Sant Singh KhalsaSome weep and wail, separated from their Husband Lord; the blind ones do not know that their Husband is with them. ||4||2||
Manmohan SinghSeparated from their Spouse, some brides bewails, but those blind ones know not that their Spouse is with them.
Manmohan Singh (Punjabi)ਆਪਣੇ ਪਤੀ ਨਾਲੋਂ ਵਿਛੁੜੀਆਂ ਹੋਈਆਂ ਕਈ ਪਤਨੀਆਂ ਰੋਂਦੀਆਂ ਹਨ। ਉਹ ਅੰਨ੍ਹੀਆਂ, ਨਹੀਂ ਜਾਣਦੀਆਂ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਦੇ ਅੰਗ ਸੰਗ ਹਨ।
Fareedkot Teekaਏਕ ਪਤੀ ਸੇ ਵਿਛੜੀ ਹੈ, ਸੋ ਰੋਤੀ ਹੈ, ਵਹੁ ਅਗ੍ਯਾਨਨ ਇਹੁ ਨਹੀਂ ਜਾਨਤੀ ਹੈਂ, ਜੋ ਪਤੀ ਨਾਲ ਹੀ ਹੈ॥੪॥੨
Prof. Sahib Singhਕਈ ਜੀਵ-ਇਸਤ੍ਰੀਆਂ ਐਸੀਆਂ ਹਨ ਜੋ ਪ੍ਰਭੂ-ਪਤੀ ਤੋਂ ਵਿਛੁੜ ਕੇ ਦੁੱਖ ਪਾਂਦੀਆਂ ਹਨ। ਮਾਇਆ ਦੇ ਮੋਹ ਵਿਚ ਅੰਨ੍ਹੀ ਹੋ ਚੁਕੀ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਹਰ ਵੇਲੇ ਨਾਲ ਵੱਸਦਾ ਹੈ ॥੪॥੨॥

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਰੋਵਹਿ = ਦੁਖੀ ਹੁੰਦੀਆਂ ਹਨ। ਪਿਰਹਿ = ਪਿਰ ਤੋਂ, ਪ੍ਰਭੂ-ਪਤੀ ਤੋਂ। ਅੰਧੀ = ਮਾਇਆ ਦੇ ਮੋਹ ਵਿਚ ਅੰਨ੍ਹੀ ਹੋ ਚੁਕੀ ਜੀਵ-ਇਸਤ੍ਰੀ ॥੪॥੨॥

SikhNet (Spanish)Oh, dice Nanak, la novia Alma es unida en Matrimonio, ella alaba a Su Bienamado Esposo, para siempre en la profundidad de su ser. Algunas se lamentan y lloran, viviendo separadas de Su Señor Esposo; esas tontas ciegas no saben que Su Esposo está en su interior. (4-2)

Open this shabad (25 lines, Angs 583-584) →

Shabad Guru Amardas Ji Raag Vadhans

ਵਡਹੰਸੁ ਮਃ ੩ ॥

vaddahans mahalaa 3 |

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.

ਰੋਵਹਿ. ਪਿਰਹਿ ਵਿਛੁੰਨੀਆ; ਮੈ. ਪਿਰੁ ਸਚੜਾ ਹੈ ਸਦਾ ਨਾਲੇ ॥

roveh. pireh vichhuneea; mai. pir sacharraa hai sadaa naale |

Sant Singh KhalsaThose who are separated from their Beloved Husband Lord weep and wail, but my True Husband Lord is always with me.
Manmohan SinghSeparated from their Beloved, others bewail, but my True Spouse is ever with me.
Manmohan Singh (Punjabi)ਪ੍ਰੀਤਮ ਨਾਲੋਂ ਵਿਛੁੜ ਦੇ ਦੂਸਰੀਆਂ ਰੋਂਦੀਆਂ ਹਨ, ਪ੍ਰੰਤੂ ਮੇਰਾ ਸੱਚਾ ਕੰਤ ਹਮੇਸ਼ਾਂ ਮੇਰੇ ਅੰਗ-ਸੰਗ ਹੈ।
Fareedkot Teekaਜੋ ਪਤੀ ਸੇ ਵਿਛੜੀ ਹੈ, ਸੋ ਰੋਤੀ ਹੈ। ਮੇਰਾ ਪਿਆਰਾ ਤੋ ਸਦੀਵਕਾਲ ਮੇਰੇ ਸਾਥ ਹੈ, ਮੈਂ ਕਿਉਂ ਰੁਦਨ ਕਰੂੰ॥
Prof. Sahib Singhਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਜੀਵ-ਇਸਤ੍ਰੀਆਂ ਸਦਾ ਦੁਖੀ ਰਹਿੰਦੀਆਂ ਹਨ (ਉਹ ਨਹੀਂ ਜਾਣਦੀਆਂ ਕਿ) ਮੇਰਾ ਪ੍ਰਭੂ-ਪਤੀ ਸਦਾ ਜੀਊਂਦਾ-ਜਾਗਦਾ ਹੈ ਤੇ ਸਦਾ (ਸਾਡੇ) ਨਾਲ ਵੱਸਦਾ ਹੈ।

ਪਦ ਅਰਥ ਰੋਵਹਿ = ਦੁਖੀ ਹੁੰਦੀਆਂ ਹਨ। ਪਿਰਹਿ = ਪਿਰ ਤੋਂ, ਪ੍ਰਭੂ-ਪਤੀ ਤੋਂ। ਮੈ ਪਿਰੁ = ਮੇਰਾ ਪ੍ਰਭੂ-ਪਤੀ। ਸਚੜਾ = ਸਦਾ ਜੀਉਂਦਾ-ਜਾਗਦਾ।

SikhNet (Spanish)Quienes viven separadas de Su Bienamado Señor Esposo se lamentan y lloran, pero mi Esposo Verdadero está siempre conmigo.

ਜਿਨੀ ਚਲਣੁ ਸਹੀ ਜਾਣਿਆ; ਸਤਿਗੁਰੁ ਸੇਵਹਿ. ਨਾਮੁ ਸਮਾਲੇ ॥

jinee chalan sahee jaaniaa; satigur seveh. naam samaale |

Sant Singh KhalsaThose who know that they must depart, serve the True Guru, and dwell upon the Naam, the Name of the Lord.
Manmohan SinghThey, who know that depart they must, serve the True Guru and meditate on the Name.
Manmohan Singh (Punjabi)ਜੋ ਜਾਣਦੇ ਹਨ ਕਿ ਉਨ੍ਹਾਂ ਜ਼ਰੂਰੀ ਟੁਰ ਜਾਣਾ ਹੈ, ਉਹ ਸੱਚੇ ਗੁਰਾਂ ਦੀ ਸੇਵਾ ਕਰਦੇ ਅਤੇ ਨਾਮ ਨੂੰ ਸਿਮਰਦੇ ਹਨ।
Fareedkot Teekaਜਿਨੋਂ ਨੇ ਸੰਸਾਰ ਸੇ ਚਲਨਾ ਸਚ ਜਾਨਾ ਹੈ, ਸੋ ਸਤਿਗੁਰੋਂ ਕੀ ਸੇਵਾ ਕਰ ਕੇ ਨਾਮ ਸਿਮਰਨ ਕਰਤੀ ਹੈਂ॥
Prof. Sahib Singhਜਿਨ੍ਹਾਂ ਜੀਵਾਂ ਨੇ (ਜਗਤ ਤੋਂ ਆਖ਼ਰ) ਚਲੇ ਜਾਣ ਨੂੰ ਠੀਕ ਮੰਨ ਲਿਆ ਹੈ, ਉਹ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ।

ਪਦ ਅਰਥ ਚਲਣੁ = ਕੂਚ, ਮੌਤ। ਸੇਵਹਿ = ਸੇਂਵਦੀਆਂ ਹਨ। ਸਮਾਲੇ = ਸਮਾਲਿ, ਹਿਰਦੇ ਵਿਚ ਵਸਾ ਕੇ।

SikhNet (Spanish)Aquéllos que saben muy bien que deberán morir, sirven a su Verdadero Guru y alaban siempre al Naam, el Nombre del Señor.

ਸਦਾ ਨਾਮੁ ਸਮਾਲੇ. ਸਤਿਗੁਰੁ ਹੈ ਨਾਲੇ; ਸਤਿਗੁਰੁ ਸੇਵਿ ਸੁਖੁ ਪਾਇਆ ॥

sadaa naam samaale. satigur hai naale; satigur sev sukh paaeaa |

Sant Singh KhalsaThey dwell constantly upon the Naam, and the True Guru is with them; they serve the True Guru, and so obtain peace.
Manmohan SinghDeeming the True Guru to be with them, they ever remember the Name and attain peace by serving the Guru.
Manmohan Singh (Punjabi)ਸੱਚੇ ਗੁਰਾਂ ਨੂੰ ਹਾਜ਼ਰ-ਨਾਜ਼ਰ ਜਾਣ, ਉਹ ਹਮੇਸ਼ਾਂ ਨਾਮ ਦਾ ਸਿਮਰਨ ਕਰਦੇ ਹਨ, ਅਤੇ ਗੁਰਾਂ ਦੀ ਘਾਲ ਕਮਾ ਕੇ ਆਰਾਮ ਹਨ।
Fareedkot Teekaਜੋ ਸਦਾ ਨਾਮ ਕੋ ਸਿਮਰਤੇ ਹੈਂ ਤਿਨ ਕੇ ਸਤਗੁਰ ਸਾਥ ਹੈ ਔ ਤਿਨੋਂ ਨੇ ਸਤਿਗੁਰੋਂ ਕੋ ਸੇਵਨ ਕਰ ਸੁਖ ਪਾਇਆ ਹੈ॥
Prof. Sahib Singhਜੇਹੜਾ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਸਦਾ ਵਸਾਈ ਰੱਖਦਾ ਹੈ, ਗੁਰੂ ਉਸ ਦੇ ਅੰਗ-ਸੰਗ ਵੱਸਦਾ ਹੈ, ਉਹ ਗੁਰੂ ਦੀ ਦੱਸੀ ਸੇਵਾ ਕਰ ਕੇ ਸੁਖ ਮਾਣਦਾ ਹੈ।

ਪਦ ਅਰਥ ਸਮਾਲੇ = ਸੰਭਾਲ ਕੇ, ਹਿਰਦੇ ਵਿਚ ਵਸਾ ਕੇ।

SikhNet (Spanish)La Esposa verdadera enaltece siempre el Naam, y el Verdadero Guru está siempre presente en ella, y Sirviéndolo, vive en Paz.

ਸਬਦੇ. ਕਾਲੁ ਮਾਰਿ, ਸਚੁ ਉਰਿ ਧਾਰਿ; ਫਿਰਿ ਆਵਣ ਜਾਣੁ. ਨ ਹੋਇਆ ॥

sabade. kaal maar, sach ur dhaar; fir aavan jaan. na hoeaa |

Sant Singh KhalsaThrough the Shabad, they kill death, and enshrine the True Lord within their hearts; they shall not have to come and go again.
Manmohan SinghThrough the Name, they slay death and keep the True Lord clasped to their heart. They come and go not, again.
Manmohan Singh (Punjabi)ਨਾਮ ਦੇ ਰਾਹੀਂ ਉਹ ਮੌਤ ਨੂੰ ਮਾਰ ਮੁਕਾਉਂਦੇ ਹਨ ਅਤੇ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ। ਉਹ ਮੁੜ ਆਉਂਦੇ ਤੇ ਜਾਂਦੇ ਨਹੀਂ।
Fareedkot Teekaਗੁਰ ਸ਼ਬਦ ਕਰ ਕੇ ਕਾਲ ਕੋ ਮਾਰ ਦੀਆ ਹੈ ਸਚ ਕੋ ਹਿਰਦ੍ਯ ਮੇਂ ਧਾਰਨ ਕੀਆ ਹੈ, ਇਸ ਸੇ ਤਿਨ ਕੋ ਫਿਰ ਆਵਾਗਵਨ ਨਹੀਂ ਹੂਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੌਤ ਦੇ ਡਰ ਨੂੰ ਦੂਰ ਕਰ ਕੇ ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ।

ਪਦ ਅਰਥ ਸਬਦੇ = ਸਬਦਿ, ਸ਼ਬਦ ਦੀ ਰਾਹੀਂ। ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਮਾਰਿ = ਮਾਰ ਕੇ, ਮੁਕਾ ਕੇ। ਉਰਿ = ਹਿਰਦੇ ਵਿਚ। ਧਾਰਿ = ਰੱਖ ਕੇ।

SikhNet (Spanish)A través del Shabd, conquista la muerte; se posesiona de la Verdad del Señor y así sus idas y venidas terminan.

ਸਚਾ ਸਾਹਿਬੁ ਸਚੀ ਨਾਈ; ਵੇਖੈ ਨਦਰਿ ਨਿਹਾਲੇ ॥

sachaa saahib sachee naaee; vekhai nadar nihaale |

Sant Singh KhalsaTrue is the Lord and Master, and True is His Name; bestowing His Gracious Glance, one is enraptured.
Manmohan SinghTrue is the Lord and true is His Name. By His kind glance the mortal is enraptured.
Manmohan Singh (Punjabi)ਸੱਚਾ ਹੈ ਸੁਆਮੀ ਤੇ ਸੱਚਾ ਹੈ ਉਸ ਦਾ ਨਾਮ। ਉਸ ਦੀ ਮਿਹਰ ਦੀ ਨਿਗ੍ਹਾ ਦੁਆਰਾ ਪ੍ਰਾਣੀ ਪਰਮ ਪਰਸੰਨ ਹੋ ਜਾਂਦਾ ਹੈ।
Fareedkot Teekaਜੋ ਸਚਾ ਸਾਹਿਬੁ ਅਕਾਲ ਪੁਰਖ ਸੋ ਜਬ ਵਹੁ ਸੁਭ (ਨਦਰਿ) ਦੇਖਤਾ ਹੈ ਤਬ ਸੋ ਨਿਹਾਲ ਕਰ ਲੇਤਾ ਹੈ॥
Prof. Sahib Singhਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਉਹ ਮੇਹਰ ਦੀ ਨਿਗਾਹ ਕਰ ਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ।

ਪਦ ਅਰਥ ਸਚਾ = ਸਦਾ-ਸਦਾ ਕਾਇਮ ਰਹਿਣ ਵਾਲਾ। ਸਚੀ = ਸਦਾ ਕਾਇਮ ਰਹਿਣ ਵਾਲੀ। ਨਾਈ = {ਸ੍ਨਾ ਤੋਂ 'ਅਸਨਾਈ' ਅਤੇ 'ਨਾਈ' ਦੋ ਰੂਪ ਹਨ} ਵਡਿਆਈ। ਨਦਰਿ = ਮੇਹਰ ਦੀ ਨਿਗਾਹ ਨਾਲ। ਨਿਹਾਲੇ = ਵੇਖਦਾ ਹੈ।

SikhNet (Spanish)El Señor es Verdad y Verdad es Su Nombre; Él observa a todos con Su Mirada de Guru.

ਰੋਵਹਿ ਪਿਰਹੁ ਵਿਛੁੰਨੀਆ; ਮੈ. ਪਿਰੁ ਸਚੜਾ ਹੈ ਸਦਾ ਨਾਲੇ ॥੧॥

roveh pirahu vichhuneea; mai. pir sacharraa hai sadaa naale |1|

Sant Singh KhalsaThose who are separated from their Beloved Husband Lord weep and wail, but my True Husband Lord is always with me. ||1||
Manmohan SinghSeparated from their Beloved others bemoan, but my True Spouse is ever with me.
Manmohan Singh (Punjabi)ਆਪਣੇ ਪ੍ਰੀਤਮ ਨਾਲੋਂ ਵਿਛੁੜ ਕੇ ਬਾਕੀ ਦੀਆਂ ਰੋਂਦੀਆਂ ਹਨ, ਪ੍ਰੰਤੂ ਮੇਰਾ ਸੱਚਾ ਕੰਤ ਹਮੇਸ਼ਾਂ ਹੀ ਮੇਰੇ ਨਾਲ ਹੈ।
Fareedkot Teekaਪਤੀ ਸੇ ਵਿਛੜੀ ਜੋ ਹੈਂ, ਸੋ ਰੋਤੀ ਹੈਂ। ਮੇਰਾ ਪਿਆਰਾ ਤੋ ਸਦੀਵਕਾਲ ਮੇਰੇ ਸਾਥ ਹੈ ਮੈਂ ਕਿਉਂ ਰੁਦਨ ਕਰੂੰ॥੧॥
Prof. Sahib Singhਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਜੀਵ-ਇਸਤ੍ਰੀਆਂ ਸਦਾ ਦੁਖੀ ਰਹਿੰਦੀਆਂ ਹਨ (ਉਹ ਨਹੀਂ ਜਾਣਦੀਆਂ ਕਿ) ਮੇਰਾ ਪ੍ਰਭੂ-ਪਤੀ ਸਦਾ ਜੀਊਂਦਾ-ਜਾਗਦਾ ਹੈ ਤੇ ਸਦਾ (ਸਾਡੇ) ਨਾਲ ਵੱਸਦਾ ਹੈ ॥੧॥

ਪਦ ਅਰਥ ਰੋਵਹਿ = ਦੁਖੀ ਹੁੰਦੀਆਂ ਹਨ। ਪਿਰਹਿ = ਪਿਰ ਤੋਂ, ਪ੍ਰਭੂ-ਪਤੀ ਤੋਂ। ਮੈ ਪਿਰੁ = ਮੇਰਾ ਪ੍ਰਭੂ-ਪਤੀ। ਸਚੜਾ = ਸਦਾ ਜੀਉਂਦਾ-ਜਾਗਦਾ ॥੧॥

SikhNet (Spanish)Otras se lamentan por la pérdida de sus esposos, pero mi Señor Verdadero está siempre conmigo. (1)

ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ; ਕਿਵ ਮਿਲਾਂ ਪ੍ਰੀਤਮ ਪਿਆਰੇ ॥

prabh meraa saahib sabh doo aoochaa hai; kiv milaan preetam piaare |

Sant Singh KhalsaGod, my Lord and Master, is the highest of all; how can I meet my Dear Beloved?
Manmohan SinghMy Lord Master is the highest of all; how can I meet my Beloved Lord?
Manmohan Singh (Punjabi)ਮੇਰਾ ਸੁਆਮੀ ਮਾਲਕ ਸਾਰਿਆਂ ਨਾਲੋਂ ਉਚਾ ਹੈ। ਮੈਂ ਕਿਸ ਤਰ੍ਹਾਂ ਆਪਣੇ ਜਾਨੀ ਦਿਲਬਰ ਨੂੰ ਮਿਲ ਸਕਦੀ ਹਾਂ?
Fareedkot Teekaਮੇਰਾ ਪਿਆਰਾ ਸਮਰਥ ਸਾਹਿਬ ਤੋ ਸਭ ਸੇ ਊਚਾ ਹੈ, ਮੈਂ ਤਿਸ ਪ੍ਰੀਤਮ ਪਿਆਰੇ ਸੇ ਕਿਸ ਪ੍ਰਕਾਰ ਮਿਲੂੰ?
Prof. Sahib Singhਮੇਰਾ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ, ਮੈਂ (ਜੀਵ-ਇਸਤ੍ਰੀ) ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹਾਂ?

ਪਦ ਅਰਥ ਸਾਹਿਬੁ = ਮਾਲਕ। ਸਭ-ਦੂ = ਸਭਨਾਂ ਤੋਂ। ਕਿਵ = ਕਿਸ ਤਰ੍ਹਾਂ?

SikhNet (Spanish)Mi Bienamado Señor es lo más Alto de lo alto, pero, ¿de que forma podría Encontrarlo?

ਸਤਿਗੁਰਿ ਮੇਲੀ ਤਾਂ ਸਹਜਿ ਮਿਲੀ; ਪਿਰੁ ਰਾਖਿਆ ਉਰ ਧਾਰੇ ॥

satigur melee taan sehaj milee; pir raakhiaa ur dhaare |

Sant Singh KhalsaWhen the True Guru united me, then I was naturally united with my Husband Lord, and now, I keep Him clasped to my heart.
Manmohan SinghWhen the True Guru united me, I then easily got united with my Spouse and Him I now keep clasped to my heart.
Manmohan Singh (Punjabi)ਜਦ ਸੱਚੇ ਗੁਰਾਂ ਨੇ ਮਿਲਾਈ, ਤਦ ਮੈਂ ਸੁਖੈਨ ਹੀ ਆਪਣੇ ਪਤੀ ਨੂੰ ਮਿਲ ਪਈ ਅਤੇ ਹੁਣ ਮੈਂ ਉਸ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹਾਂ।
Fareedkot Teekaਸਤਗੁਰੋਂ ਨੇ ਮੈਂ ਮੇਲੀ ਹੂੰ ਤਬ ਸਾਚੇ ਸੇ ਸ੍ਵਭਾਵਿਕ ਮਿਲੀ ਹੂੰ, ਪੁਨਾ ਤਿਸੀ ਕੋ ਉਰ ਮੇਂ ਧਾਰਨ ਕਰ ਰਖਾ ਹੈ॥
Prof. Sahib Singhਜਦੋਂ ਗੁਰੂ ਨੇ (ਜੀਵ-ਇਸਤ੍ਰੀ ਨੂੰ ਪ੍ਰਭੂ ਵਿਚ) ਮਿਲਾਇਆ, ਤਾਂ ਆਤਮਕ ਅਡੋਲਤਾ ਵਿਚ ਪ੍ਰਭੂ ਨਾਲ ਮਿਲ ਗਈ ਤੇ ਫਿਰ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ।

ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਉਰ = ਹਿਰਦਾ।

SikhNet (Spanish)Cuando mi Verdadero Guru me conduce al Señor, Lo encuentro espontáneamente y Lo alabo dentro de mi mente.

ਸਦਾ ਉਰ ਧਾਰੇ. ਨੇਹੁ ਨਾਲਿ ਪਿਆਰੇ; ਸਤਿਗੁਰ ਤੇ. ਪਿਰੁ ਦਿਸੈ ॥

sadaa ur dhaare. nehu naal piaare; satigur te. pir disai |

Sant Singh KhalsaI constantly, lovingly cherish my Beloved within my heart; through the True Guru, I see my Beloved.
Manmohan SinghI ever cherish my Beloved in my heart with love. It is through the True Guru that I see my Beloved.
Manmohan Singh (Punjabi)ਮੈਂ ਹਮੇਸ਼ਾਂ ਪਿਆਰ ਸਹਿਤ ਆਪਣੇ ਜਾਨੀ ਨੂੰ ਆਪਣੇ ਦਿਲ ਵਿੱਚ ਟਿਕਾਈ ਰੱਖਦੀ ਹਾਂ। ਸੱਚੇ ਗੁਰਾਂ ਦੇ ਰਾਹੀਂ ਆਪਣੇ ਪਿਆਰੇ ਨੂੰ ਵੇਖਦੀ ਹਾਂ।
Fareedkot Teekaਜਿਨੋਂ ਨੇ ਨਿਤ੍ਯ ਹਿਰਦ੍ਯ ਮੇਂ ਧਾਰਨ ਕਰ ਕੇ ਪਿਆਰੇ ਕੇ ਸਾਥ ਪ੍ਰੇਮ ਕੀਆ ਹੈ, ਤਿਨ ਕਉ ਸਤਗੁਰੋਂ ਸੇ ਪ੍ਯਾਰਾ ਦਿਖਲਾਈ ਪੜਤਾ ਹੈ॥
Prof. Sahib Singhਫਿਰ ਜੀਵ-ਇਸਤ੍ਰੀ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ ਉਹ ਸਦਾ ਪਿਆਰੇ ਪ੍ਰਭੂ ਨਾਲ ਪਿਆਰ ਬਣਾਈ ਰੱਖਦੀ ਹੈ। ਗੁਰੂ ਦੀ ਰਾਹੀਂ ਹੀ ਪ੍ਰਭੂ-ਪਤੀ ਦਾ ਦਰਸਨ ਹੁੰਦਾ ਹੈ।

ਪਦ ਅਰਥ ਤੇ = ਤੋਂ, ਦੀ ਰਾਹੀਂ। ਦਿਸੈ = ਦਿੱਸਦਾ ਹੈ, ਦਰਸਨ ਹੁੰਦਾ ਹੈ।

SikhNet (Spanish)Alabo con todo el Amor de mi corazón al Señor; y es a través del Guru Verdadero que veo a mi Esposo.

ਮਾਇਆ ਮੋਹ ਕਾ ਕਚਾ ਚੋਲਾ; ਤਿਤੁ ਪੈਧੈ. ਪਗੁ ਖਿਸੈ ॥

maaeaa moh kaa kachaa cholaa; tith paidhai. pag khisai |

Sant Singh KhalsaThe cloak of Maya's love is false; wearing it, one slips and loses his footing.
Manmohan SinghFalse is the cloak of mammon's attachment and wearing that, the foot of the mortal slips.
Manmohan Singh (Punjabi)ਝੂਠਾ ਤੇ ਧਨ-ਦੌਲਤ ਦੀ ਲਗਨ ਦਾ ਚੌਗਾ ਤੇ ਉਨ੍ਹਾਂ ਨੂੰ ਪਾਉਣ ਨਾਲ ਪ੍ਰਾਣੀ ਦਾ ਪੈਰ ਤਿਲਕ ਜਾਂਦਾ ਹੈ।
Fareedkot Teekaਮਾਇਆ ਮੋਹ ਕਾ, ਭਾਵ ਮੋਹ ਰੂਪ ਵਾ ਸਰੀਰ ਰੂਪੀ ਕਚਾ ਚੋਲਾ ਹੈ, ਤਿਸ ਚੋਲੇ ਪਹਿਨਣੇ ਕਰਕੇ, ਭਾਵ ਮੋਹ ਕਰਨੇ ਕਰ ਕੇ ਬੁਧਿ ਰੂਪੀ ਪੈਰ ਪਰਮੇਸ੍ਵਰ ਕੀ ਤਰਫੋਂ ਖਿਸਕ ਕਰ ਸੰਸਾਰ ਕੀ ਤਰਫ ਜਾਤਾ ਹੈ॥
Prof. Sahib Singhਮਾਇਆ ਦਾ ਮੋਹ, ਮਾਨੋ ਕੱਚੇ ਰੰਗ ਵਾਲਾ ਚੋਲਾ ਹੈ, ਜੇ ਇਹ ਚੋਲਾ ਪਹਿਨੀ ਰੱਖੀਏ, (ਆਤਮਕ ਜੀਵਨ ਦੇ ਪੈਂਡੇ ਵਿਚ ਮਨੁੱਖ ਦਾ) ਪੈਰ ਡੋਲਦਾ ਹੀ ਰਹਿੰਦਾ ਹੈ।

ਪਦ ਅਰਥ ਕਚਾ ਚੋਲਾ = ਕੱਚੇ ਰੰਗ ਵਾਲਾ ਚੋਲਾ। ਤਿਤੁ = ਉਸ ਦੀ ਰਾਹੀਂ। ਤਿਤੁ ਪੈਧੈ = ਉਸ ਦੇ ਪਹਿਨਣ ਨਾਲ। ਪਗੁ = ਪੈਰ। ਖਿਸੈ = ਖਿਸਕਦਾ ਹੈ, ਤਿਲਕਦਾ ਹੈ, ਡੋਲਦਾ ਹੈ।

SikhNet (Spanish)Aquél que usa el manto falso de la Maya y se apega a ella, sus pies resbalan.

ਪਿਰ ਰੰਗਿ ਰਾਤਾ ਸੋ ਸਚਾ ਚੋਲਾ; ਤਿਤੁ ਪੈਧੈ ਤਿਖਾ ਨਿਵਾਰੇ ॥

pir rang raataa so sachaa cholaa; tith paidhai tikhaa nivaare |

Sant Singh KhalsaThat cloak is true, which is dyed in the color of the Love of my Beloved; wearing it, my inner thirst is quenched.
Manmohan SinghTrue is the cloak, that is dyed in the Beloved's colour (love). Wearing it the inner thirst is quenched.
Manmohan Singh (Punjabi)ਸੱਚਾ ਹੈ ਉਹ ਚੌਗਾ ਜੋ ਜਾਨੀ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਇਸ ਨੂੰ ਪਹਿਨਣ ਦੁਆਰਾ ਮਨ ਦੀ ਤ੍ਰੇਹ ਬੁਝ ਜਾਂਦੀ ਹੈ।
Fareedkot Teekaਜੋ ਪਤੀ ਕੇ ਪ੍ਰੇਮ ਮੇਂ ਰਾਤਾ ਹੂਆ ਹੈ, ਸੋ (ਸਚਾ) ਸਫਲਾ ਸਰੀਰ ਹੈ, ਤਿਸ ਸਚੇ ਚੋਲੇ ਕੋ ਧਾਰਨ ਕਰ ਕੇ ਜੀਉ (ਤਿਖਾ) ਤ੍ਰਿਸ਼ਨਾ ਕੋ ਦੂਰ ਕਰਤਾ ਹੈ॥
Prof. Sahib Singhਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ ਚੋਲਾ ਪੱਕੇ ਰੰਗ ਵਾਲਾ ਹੈ, ਜੇ ਇਹ ਚੋਲਾ ਪਹਿਨ ਲਈਏ, ਤਾਂ (ਪ੍ਰਭੂ ਦਾ ਪਿਆਰ ਮਨੁੱਖ ਦੇ ਹਿਰਦੇ ਵਿਚੋਂ ਮਾਇਆ ਦੀ) ਤ੍ਰਿਸ਼ਨਾ ਦੂਰ ਕਰ ਦੇਂਦਾ ਹੈ।

ਪਦ ਅਰਥ ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ। ਸਚਾ ਚੋਲਾ = ਪੱਕੇ ਰੰਗ ਵਾਲਾ ਚੋਲਾ। ਤਿਖਾ = ਮਾਇਆ ਦੀ ਤ੍ਰਿਸ਼ਨਾ। ਨਿਵਾਰੇ = ਦੂਰ ਕਰ ਦੇਂਦਾ ਹੈ।

SikhNet (Spanish)Sin embargo, la añoranza de quién viste los Ropajes Verdaderos teñidos en el Amor del Señor, termina.

ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ; ਕਿਉ ਮਿਲਾ ਪ੍ਰੀਤਮ ਪਿਆਰੇ ॥੨॥

prabh meraa saahib sabh doo aoochaa hai; kiau milaa preetam piaare |2|

Sant Singh KhalsaGod, my Lord and Master, is the highest of all; how can I meet my Dear Beloved? ||2||
Manmohan SinghMy Lord Master is the highest of all; how can I meet with my dear Beloved?
Manmohan Singh (Punjabi)ਮੈਂਡਾ ਸੁਆਮੀ ਮਾਲਕ ਸਾਰਿਆਂ ਨਾਲੋਂ ਉਚਾ ਹੈ। ਮੈਂ ਆਪਣੇ ਲਾਡਲੇ ਦਿਲਬਰ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ?
Fareedkot Teekaਜੋ ਮੇਰਾ ਪ੍ਰਭੂ ਸਾਹਿਬ ਸਭ ਸੇ ਊਚਾ ਹੈ ਤਿਸ ਪ੍ਰੀਤਮ ਪਿਆਰੇ ਕੋ ਕੈਸੇ ਮਿਲੂੰ? ॥੨॥
Prof. Sahib Singhਮੇਰਾ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ ਮੈਂ (ਜੀਵ-ਇਸਤ੍ਰੀ) ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹਾਂ? ॥੨॥

ਪਦ ਅਰਥ ਸਾਹਿਬੁ = ਮਾਲਕ। ਸਭ-ਦੂ = ਸਭਨਾਂ ਤੋਂ। ਕਿਵ = ਕਿਸ ਤਰ੍ਹਾਂ?॥੨॥

SikhNet (Spanish)Mi Amado Señor es lo Supremo de lo Sublime, pero, ¿cómo puedo Encontrarlo? (2)

ਮੈ ਪ੍ਰਭੁ ਸਚੁ ਪਛਾਣਿਆ; ਹੋਰ ਭੂਲੀ ਅਵਗਣਿਆਰੇ ॥

mai prabh sach pachhaaniaa; hor bhoolee avaganiaare |

Sant Singh KhalsaI have realized my True Lord God, while the other worthless ones have gone astray.
Manmohan SinghI have realised my True Lord while the other impious ones have gone astray.
Manmohan Singh (Punjabi)ਮੈਂ ਆਪਣੇ ਸੱਚੇ ਸੁਆਮੀ ਨੂੰ ਅਨੁਭਵ ਕਰ ਲਿਆ ਹੈ। ਹੋਰ ਪਾਪਣਾਂ ਕੁਰਾਹੇ ਪਈਆਂ ਹੋਈਆਂ ਹਨ।
Fareedkot Teekaਮੈਨੇ ਸਚ ਰੂਪ ਪ੍ਰਭੂ ਕੋ ਪਹਿਚਾਨਾ ਹੈ ਔਰ ਔਗਣਿਆਰ ਜੀਵ ਇਸਤ੍ਰੀ ਭੂਲੀ ਹੋਈ ਹੈ॥
Prof. Sahib Singh(ਗੁਰੂ ਦੀ ਮੇਹਰ ਨਾਲ) ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ। ਹੋਰ ਔਗੁਣਾਂ ਕਾਰਨ ਪ੍ਰਭੂ-ਚਰਨਾਂ ਤੋਂ ਖੁੰਝੀਆਂ ਰਹੀਆਂ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਪਛਾਣਿਆ = ਸਾਂਝ ਪਾਈ। ਅਵਗਣਿਆਰੇ = ਔਗੁਣਾਂ ਨਾਲ ਭਰੀ ਹੋਈ।

SikhNet (Spanish)He tomado Conciencia de mi Señor Verdadero; los demás viven engañados.

ਮੈ ਸਦਾ ਰਾਵੇ ਪਿਰੁ ਆਪਣਾ; ਸਚੜੈ ਸਬਦਿ ਵੀਚਾਰੇ ॥

mai sadaa raave pir aapanaa; sacharrai sabad veechaare |

Sant Singh KhalsaI dwell constantly upon my Beloved Husband Lord, and reflect upon the True Word of the Shabad.
Manmohan SinghI ever think of my Love and ponder over the True Name.
Manmohan Singh (Punjabi)ਮੈਂ ਸਦੀਵ ਹੀ ਆਪਣੇ ਪ੍ਰੀਤਮ ਨੂੰ ਚੇਤੇ ਕਰਦੀ ਹਾਂ ਅਤੇ ਸੱਚੇ ਨਾਮ ਨੂੰ ਸਿਮਰਦੀ ਹਾਂ।
Fareedkot Teekaਸਚੇ ਸਬਦ ਕੇ ਬੀਚਾਰ ਸੇ (ਮੈ) ਮੈਨੂੰ ਅਪਨਾ ਪਤੀ ਸਦੀਵਕਾਲ ਰਮਣ ਕਰਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਕਰਕੇ ਮੇਰਾ ਪ੍ਰਭੂ-ਪਤੀ ਮੈਨੂੰ ਸਦਾ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ।

ਪਦ ਅਰਥ ਰਾਵੇ = ਆਤਮਕ ਆਨੰਦ ਬਖ਼ਸ਼ਦਾ ਹੈ, ਚਰਨਾਂ ਨਾਲ ਜੋੜੀ ਰੱਖਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਵੀਚਾਰੇ = ਵੀਚਾਰਿ, ਵਿਚਾਰ ਕਰ ਕੇ।

SikhNet (Spanish)Amo siempre a mi Señor meditando en El Bani de Su Palabra Verdadera. Aquél que medita en la Palabra Verdadera,

ਸਚੈ ਸਬਦਿ ਵੀਚਾਰੇ. ਰੰਗਿ ਰਾਤੀ ਨਾਰੇ; ਮਿਲਿ ਸਤਿਗੁਰ ਪ੍ਰੀਤਮੁ ਪਾਇਆ ॥

sachai sabad veechaare. rang raatee naare; mil satigur preetam paaeaa |

Sant Singh KhalsaThe bride reflects upon the True Shabad, and is imbued with His Love; she meets with the True Guru, and finds her Beloved.
Manmohan SinghThe bride reflects on the True Name, is imbued with her Lord's love and meeting with the True Guru, attains to her Beloved.
Manmohan Singh (Punjabi)ਪਤਨੀ ਸੱਚੇ ਨਾਮ ਦਾ ਆਰਾਧਨ ਕਰਦੀ ਹੈ। ਆਪਣੇ ਸੁਆਮੀ ਦੇ ਸਨੇਹ ਨਾਲ ਰੰਗੀ ਹੋਈ ਹੈ ਤੇ ਸੱਚੇ ਗੁਰਾਂ ਦੀ ਭੇਟ ਆਪਣੇ ਪਿਆਰੇ ਨੂੰ ਪਾ ਲੈਂਦੀ ਹੈ।
Fareedkot Teekaਜੋ ਇਸਤ੍ਰੀ ਪ੍ਰੇਮਕਰ ਰਤੀ ਹੂਈ ਸਚੇ ਉਪਦੇਸ਼ ਕੋ ਬੀਚਾਰਤੀ ਹੈ, ਐਸੀ ਇਸਤ੍ਰੀ ਨੇ ਸਤਿਗੁਰੋਂ ਸੇ ਮਿਲ ਕਰ ਕੇ ਪਿਆਰੇ ਕੋ ਪਾਇਆ ਹੈ॥
Prof. Sahib Singhਜੇਹੜੀ (ਜੀਵ-ਇਸਤ੍ਰੀ) ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਆਪਣੇ ਮਨ ਵਿਚ ਵਸਾਂਦੀ ਹੈ ਤੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਹ ਪ੍ਰੀਤਮ-ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲੈਂਦੀ ਹੈ,

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਨਾਰੇ = ਨਾਰਿ, ਜੀਵ-ਇਸਤ੍ਰੀ। ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ।

SikhNet (Spanish)se imbuye en el Amor del Señor y encuentra a su Amor a través del Verdadero Guru.

ਅੰਤਰਿ ਰੰਗਿ ਰਾਤੀ. ਸਹਜੇ ਮਾਤੀ; ਗਇਆ ਦੁਸਮਨੁ ਦੂਖੁ ਸਬਾਇਆ ॥

antar rang raatee. sahaje maatee; geaa dusaman dookh sabaaeaa |

Sant Singh KhalsaDeep within, she is imbued with His Love, and intoxicated with delight; her enemies and sufferings are all taken away.
Manmohan SinghHer heart is imbued with the Lord's love, she is absorbed in glee and her enemies and anguishes are all dispelled.
Manmohan Singh (Punjabi)ਉਸ ਦਾ ਦਿਲ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ। ਉਹ ਖੁਸ਼ੀ ਅੰਦਰ ਲੀਨ ਹੋਈ ਹੋਈ ਹੈ ਅਤੇ ਉਸ ਦੇ ਵੈਰੀ ਤੇ ਕਸ਼ਟ ਸਭ ਦੂਰ ਹੋ ਗਏ ਹਨ।
Fareedkot Teekaਅੰਤਸਕਰਣ ਮੇਂ ਪ੍ਰੇਮ ਕਰ ਕੇ ਰਤੀ ਹੂਈ ਹੈ ਔ (ਸਹਜੇ) ਸੁਭਾਵਕ ਮਸਤ ਹੂਈ ਹੈ, ਦੁਸ਼ਮਨ ਕਾਮਾਦਿਕੋਂ ਕਾ ਜੋ (ਸਬਾਇਆ) ਬਹੁਤ ਦੁਖ ਥਾ, ਸੋ ਚਲਾ ਗਇਆ ਹੈ॥
Prof. Sahib Singhਉਹ ਆਪਣੇ ਅੰਤਰ ਆਤਮੇ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, (ਵਿਕਾਰ ਆਦਿਕ ਉਸ ਦਾ) ਹਰੇਕ ਵੈਰੀ ਤੇ ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਮਾਤੀ = ਮਸਤ। ਸਬਾਇਆ = ਸਾਰਾ।

SikhNet (Spanish)Imbuido en el Amor del Señor, está en Paz, su dolor desaparece y sus adversarios son destruidos.

ਅਪਨੇ ਗੁਰ ਕੰਉ ਤਨੁ ਮਨੁ ਦੀਜੈ. ਤਾਂ ਮਨੁ ਭੀਜੈ; ਤ੍ਰਿਸਨਾ ਦੂਖ ਨਿਵਾਰੇ ॥

apane gur knau tan man deejai. taan man bheejai; trisanaa dookh nivaare |

Sant Singh KhalsaSurrender body and soul to your Guru, and then you shall become happy; your thirst and pain shall be taken away.
Manmohan SinghIf thou surrender thy body and mind to the Guru, thy soul, then, shall become happy and thy desire and pain shall be eliminated.
Manmohan Singh (Punjabi)ਜੇਕਰ ਤੂੰ ਆਪਣੀ ਦੇਹ ਤੇ ਦਿਲ ਗੁਰਾਂ ਦੇ ਸਮਰਪਣ ਕਰ ਦੇਵੇ ਤਦ ਤੇਰੀ ਆਤਮਾ ਪ੍ਰਸੰਨ ਹੋ ਜਾਵੇਗੀ ਤੇ ਤੇਰੀ ਖਾਹਿਸ਼ਾਂ ਤੇ ਪੀੜਾਂ ਮਿੱਟ ਜਾਣਗੀਆਂ।
Fareedkot Teekaਇਸ ਪ੍ਰਕਾਰ ਜਬ ਅਪਨੇ ਗੁਰੋਂ ਕੋ ਤਨ ਮਨ ਦੇ ਦੀਜੀਏ ਤਬ (ਮਨੁ) ਅੰਤਸਕਰਣ ਉਸ ਪ੍ਰੇਮ ਮੇਂ ਭੀਜਤਾ ਹੈ ਔਰ ਤ੍ਰਿਸ਼ਨਾਦਿਕ ਸਭ ਦੁਖੋਂ ਕੋ ਦੂਰ ਕਰਤਾ ਹੈ॥
Prof. Sahib Singhਜੇ ਸਰੀਰ ਤੇ ਮਨ ਆਪਣੇ ਗੁਰੂ ਦੇ ਹਵਾਲੇ ਕਰ ਦੇਈਏ ਤਾਂ ਮਨ (ਹਰਿ-ਨਾਮ-ਰਸ ਨਾਲ) ਰਸ ਜਾਂਦਾ ਹੈ ਤੇ ਤ੍ਰਿਸ਼ਨਾ ਆਦਿਕ ਦੇ ਦੁੱਖ ਦੂਰ ਹੋ ਜਾਂਦੇ ਹਨ।

ਪਦ ਅਰਥ ਕੰਉ = ਨੂੰ। ਦੀਜੈ = ਦੇ ਦੇਣਾ ਚਾਹੀਦਾ ਹੈ। ਭੀਜੈ = ਭਿੱਜ ਜਾਂਦਾ ਹੈ, ਰਸ ਜਾਂਦਾ ਹੈ।

SikhNet (Spanish)Aquél que entrega su cuerpo y su mente al Guru, se imbuye en el Amor de su Señor, su añoranza se colma, y conquista todas sus aflicciones.

ਮੈ ਪਿਰੁ ਸਚੁ ਪਛਾਣਿਆ; ਹੋਰ ਭੂਲੀ ਅਵਗਣਿਆਰੇ ॥੩॥

mai pir sach pachhaaniaa; hor bhoolee avaganiaare |3|

Sant Singh KhalsaI have realized my True Lord God, while the other worthless ones have gone astray. ||3||
Manmohan SinghI have recognised my True Spouse while the other meritless ones are gone astray.
Manmohan Singh (Punjabi)ਮੈਂ ਆਪਣੇ ਸੱਚੇ ਪਤੀ ਨੂੰ ਸਿੰਞਾਣ ਲਿਆ ਹੈ। ਬਾਕੀ ਦੀਆਂ ਗੁਣ-ਵਿਹੂਣਾਂ ਕੁਰਾਹੇ ਪਈਆਂ ਹੋਈਆਂ ਹਨ।
Fareedkot Teekaਮੈਨੇ ਸਚ ਰੂਪ ਪਤੀ ਕੋ ਪਹਿਚਾਨਾ ਹੈ ਔਰ ਅਵਗੁਣੋਂ ਵਾਲੀ ਭੂਲੀ ਹੂਈ ਹੈ॥੩॥
Prof. Sahib Singh(ਗੁਰੂ ਦੀ ਮੇਹਰ ਨਾਲ) ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ। ਹੋਰ ਔਗੁਣਾਂ ਕਾਰਨ ਪ੍ਰਭੂ-ਚਰਨਾਂ ਤੋਂ ਖੁੰਝੀਆਂ ਰਹੀਆਂ ॥੩॥

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਪਛਾਣਿਆ = ਸਾਂਝ ਪਾਈ। ਅਵਗਣਿਆਰੇ = ਔਗੁਣਾਂ ਨਾਲ ਭਰੀ ਹੋਈ ॥੩॥

SikhNet (Spanish)He visto a mi Señor Verdadero, mientras que los demás se han desviados en el error. (3)

ਸਚੜੈ ਆਪਿ ਜਗਤੁ ਉਪਾਇਆ; ਗੁਰ ਬਿਨੁ. ਘੋਰ ਅੰਧਾਰੋ ॥

sacharrai aap jagat upaaeaa; gur bin. ghor andhaaro |

Sant Singh KhalsaThe True Lord Himself created the world; without the Guru, there is only pitch darkness.
Manmohan SinghThe True Lord has Himself created the world, Without the Guru, there is pitch darkness.
Manmohan Singh (Punjabi)ਸੱਚੇ ਸਾਹਿਬ ਨੇ ਖੁਦ ਸਾਹਿਬ ਨੇ ਖੁਦ ਸੰਸਾਰ ਸਾਜਿਆ ਹੈ। ਗੁਰਾਂ ਦੇ ਬਗੈਰ ਘੁੱਪ ਅਨ੍ਹੇਰਾ ਹੈ।
Fareedkot Teekaਸਚੇ ਨੇ ਆਪ ਹੀ ਸੰਸਾਰ ਕੋ ਉਤਪਤ ਕੀਆ ਹੈ, ਇਸ ਮੇਂ ਜੀਵ ਕੋ ਗੁਰੂ ਸੇ ਬਿਨਾਂ ਘੋਰ ਅੰਧਾਰ ਹੀ ਰਹਿਤਾ ਹੈ ਪੁਨਾ ਆਪ ਹੀ ਅਪਨੇ ਸਾਥ ਮਿਲਾਉਤਾ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਆਪ ਇਹ ਜਗਤ ਪੈਦਾ ਕੀਤਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਨੂੰ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਰਹਿੰਦਾ ਹੈ।

ਪਦ ਅਰਥ ਸਚੜੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੇ। ਘੋਰ ਅੰਧਾਰੋ = ਘੋਰ ਅੰਧਾਰੁ, ਘੁੱਪ ਹਨੇਰਾ।

SikhNet (Spanish)El Uno Verdadero ha creado el mundo, pero sin el Guru, el mundo está envuelto en la oscuridad.

ਆਪਿ ਮਿਲਾਏ ਆਪਿ ਮਿਲੈ; ਆਪੇ ਦੇਇ ਪਿਆਰੋ ॥

aap milaae aap milai; aape dee piaaro |

Sant Singh KhalsaHe Himself unites, and causes us to unite with Him; He Himself blesses us with His Love.
Manmohan SinghThe Lord Himself makes man meet, Himself meets him and Himself blessed him with His love.
Manmohan Singh (Punjabi)ਸੁਆਮੀ ਖੁਦ ਹੀ ਬੰਦੇ ਨੂੰ ਮਿਲਾਉਂਦਾ ਹੈ, ਖੁਦ ਹੀ ਉਸ ਨੂੰ ਮਿਲਦਾ ਹੈ ਅਤੇ ਖੁਦ ਹੀ ਉਸ ਨੂੰ ਆਪਣੇ ਪ੍ਰੇਮ ਦੀ ਦਾਤ ਦਿੰਦਾ ਹੈ।
Fareedkot Teekaਆਪ ਹੀ ਅਪਨਾ ਪ੍ਰੇਮ ਦੇਤਾ ਹੈ ਔ ਆਪ ਹੀ ਜਗ੍ਯਾਸੀ ਰੂਪ ਹੋ ਕਰ ਗੁਰੋਂ ਸੇ ਮਿਲਤਾ ਹੈ॥
Prof. Sahib Singh(ਗੁਰੂ ਦੀ ਸਰਨ ਪਾ ਕੇ) ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, ਆਪ (ਹੀ ਜੀਵ ਨੂੰ) ਮਿਲਦਾ ਹੈ, ਆਪ ਹੀ (ਆਪਣੇ ਚਰਨਾਂ ਦਾ) ਪਿਆਰ ਬਖ਼ਸ਼ਦਾ ਹੈ।

ਪਦ ਅਰਥ ਆਪੇ = ਆਪ ਹੀ। ਦੇਇ = ਦੇਂਦਾ ਹੈ।

SikhNet (Spanish)Él Mismo nos guía hasta Su Ser y nos llena con Su Amor.

ਆਪੇ ਦੇਇ ਪਿਆਰੋ. ਸਹਜਿ ਵਾਪਾਰੋ; ਗੁਰਮੁਖਿ ਜਨਮੁ ਸਵਾਰੇ ॥

aape dee piaaro. sehaj vaapaaro; guramukh janam savaare |

Sant Singh KhalsaHe Himself blesses us with His Love, and deals in celestial peace; the life of the Gurmukh is reformed.
Manmohan SinghThe Lord Himself blessed man with His love, and then he deals in Divine Knowledge and reforms his human life, through the Guru.
Manmohan Singh (Punjabi)ਸਾਈਂ ਆਪ ਹੀ ਬੰਦੇ ਨੂੰ ਆਪਣਾ ਪ੍ਰੇਮ ਬਖਸ਼ਦਾ ਹੈ ਤੇ ਤਦ ਉਹ ਗਿਆਨ ਦਾ ਵਣਜ ਕਰਦਾ ਹੈ ਅਤੇ ਗੁਰਾਂ ਦੇ ਰਾਹੀਂ ਆਪਣੇ ਮਨੁੱਖੀ-ਜੀਵਨ ਦਾ ਸੁਧਾਰ ਕਰ ਲੈਂਦਾ ਹੈ।
Fareedkot Teekaਜਬ ਆਪ ਪਿਆਰ ਦੇਤਾ ਹੈ ਤਬ ਆਪ ਹੀ ਗੁਰਮੁਖ ਹੋ ਕਰ (ਸਹਜ) ਗਿਆਨ ਕਾ ਬਾਪਾਰ ਕਰ ਕੇ ਜਨਮ ਸਵਾਰ ਲੇਤਾ ਹੈ॥
Prof. Sahib Singhਪ੍ਰਭੂ ਆਪ ਹੀ (ਆਪਣਾ) ਪਿਆਰ ਦੇਂਦਾ ਹੈ, (ਜੀਵ ਨੂੰ) ਆਤਮਕ ਅਡੋਲਤਾ ਵਿਚ ਟਿਕਾ ਕੇ (ਆਪਣੇ ਨਾਮ ਦਾ) ਵਪਾਰ ਕਰਾਂਦਾ ਹੈ, ਤੇ ਗੁਰੂ ਦੀ ਸਰਨ ਪਾ ਕੇ (ਜੀਵ ਦਾ) ਜਨਮ ਸੰਵਾਰਦਾ ਹੈ।

ਪਦ ਅਰਥ ਆਪੇ = ਆਪ ਹੀ। ਦੇਇ = ਦੇਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਵਾਪਾਰੋ = ਵਾਪਾਰੁ, ਨਾਮ ਦਾ ਵਣਜ। ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)De esta forma, uno vive en el Equilibrio y a través del Guru la vida da su Fruto.

ਧਨੁ ਜਗ ਮਹਿ ਆਇਆ. ਆਪੁ ਗਵਾਇਆ; ਦਰਿ ਸਾਚੈ ਸਚਿਆਰੋ ॥

dhan jag meh aaeaa. aap gavaaeaa; dar saachai sachiaaro |

Sant Singh KhalsaBlessed is his coming into the world; he banishes his self-conceit, and is acclaimed as true in the Court of the True Lord.
Manmohan SinghBlessed is his advent in this world, who banishes his self conceit. He is acclaimed as true in the True court.
Manmohan Singh (Punjabi)ਮੁਬਾਰਕ ਹੇ ਉਸ ਦਾ ਆਗਮਨ ਇਸ ਜਹਾਨ ਵਿੱਚ, ਜੋ ਆਪਣੀ ਸਵੈ-ਹੰਗਤਾ ਨੂੰ ਦੂਰ ਕਰਦਾ ਹੈ। ਸੱਚੇ ਦਰਬਾਰ ਵਿੱਚ ਉਹ ਸੱਚਾ ਕਰਾਰ ਦਿੱਤਾ ਜਾਂਦਾ ਹੈ।
Fareedkot Teekaਜਗਤ ਮੇਂ ਜਿਸ ਨੇ ਆਪਾ ਭਾਉ ਕੋ ਦੂਰ ਕਰਾ ਹੈ ਤਿਸ ਕਾ ਆਉਨਾ ਧੰਨਤਾ ਜੋਗ ਹੈ, ਪੁਨਾ ਸਚੇ ਕੇ ਦਰਬਾਰ ਮੇਂ (ਸਚਿਆਰੋ) ਸਚਾ ਹੂਆ ਹੈ॥
Prof. Sahib Singhਉਹ ਧੰਨ ਹੈ ਜੋ ਇਸ ਜਗਤ ਵਿਚ ਆ ਕੇ (ਪ੍ਰਭੂ ਨਾਲੋਂ) ਆਪਾ-ਭਾਵ ਦੂਰ ਕਰਦਾ ਹੈ, ਉਸ ਦਾ ਜਗਤ ਵਿਚ ਆਉਣਾ ਸਫਲ ਹੋ ਜਾਂਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦਾ ਹੈ।

ਪਦ ਅਰਥ ਧਨੁ = ਸਫਲ, ਧੰਨ। ਆਪੁ = ਆਪਾ-ਭਾਵ। ਦਰਿ = ਦਰਿ ਤੇ। ਸਚਿਆਰੋ = ਸੁਰਖ਼-ਰੂ।

SikhNet (Spanish)Bendito es el ser que hace a un lado su ego; es aclamado como Verdadero en la Corte del Señor.

ਗਿਆਨਿ ਰਤਨਿ ਘਟਿ ਚਾਨਣੁ ਹੋਆ; ਨਾਨਕ ਨਾਮ ਪਿਆਰੋ ॥

giaan ratan ghatt chaanan hoaa; naanak naam piaaro |

Sant Singh KhalsaThe light of the jewel of spiritual wisdom shines within his heart, O Nanak, and he loves the Naam, the Name of the Lord.
Manmohan SinghWithin his mind shines the light of the jewel of Divine knowledge and he bears love to the Lord's Name, O Nanak.
Manmohan Singh (Punjabi)ਉਸ ਦੇ ਅੰਤਰ ਆਤਮੇ ਬ੍ਰਹਮ-ਗਿਆਨ ਦੇ ਜਵੇਹਰ ਦੀ ਰੋਸ਼ਨੀ ਚਮਕਦੀ ਹੈ ਅਤੇ ਸੁਆਮੀ ਦੇ ਨਾਮ ਨਾਲ ਉਸ ਦਾ ਪ੍ਰੇਮ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ (ਘਟਿ) ਅੰਤਸਕਰਣ ਮੇਂ ਗਿਆਨ ਰਤਨ ਕਾ ਪ੍ਰਕਾਸ਼ ਹੂਆ ਹੈ, ਤਿਸੀ ਕਾ ਨਾਮ ਮੇਂ ਪਿਆਰ ਲਗਾ ਹੈ॥
Prof. Sahib Singhਹੇ ਨਾਨਕ! (ਗੁਰੂ ਤੋਂ ਮਿਲੇ) ਗਿਆਨ-ਰਤਨ ਦੀ ਬਰਕਤਿ ਨਾਲ ਜੀਵ ਦੇ ਹਿਰਦੇ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ਤੇ ਹਰਿ-ਨਾਮ ਪਿਆਰਾ ਲਗਣ ਲਗ ਪੈਂਦਾ ਹੈ।

ਪਦ ਅਰਥ ਗਿਆਨਿ = ਗਿਆਨ ਦੀ ਰਾਹੀਂ, ਆਤਮਕ ਜੀਵਨ ਦੀ ਸੂਝ ਦੀ ਰਾਹੀਂ। ਰਤਨਿ = ਰਤਨ ਦੀ ਰਾਹੀਂ। ਘਟਿ = ਹਿਰਦੇ ਵਿਚ। ਨਾਮ ਪਿਆਰੋ = ਨਾਮ ਦਾ ਪਿਆਰ।

SikhNet (Spanish)En su interior brilla la Luz de la Sabiduría y él permanece enamorado del Nombre de Dios.

ਸਚੜੈ ਆਪਿ ਜਗਤੁ ਉਪਾਇਆ; ਗੁਰ ਬਿਨੁ. ਘੋਰ ਅੰਧਾਰੋ ॥੪॥੩॥

sacharrai aap jagat upaaeaa; gur bin. ghor andhaaro |4|3|

Sant Singh KhalsaThe True Lord Himself created the world; without the Guru, there is only pitch darkness. ||4||3||
Manmohan SinghThe True Lord has Himself created the world, but without the Guru, there is appalling darkness.
Manmohan Singh (Punjabi)ਸੱਚੇ ਸਾਹਿਬ ਨੇ ਖੁਦ ਹੀ ਸੰਸਾਰ ਸਾਜਿਆ ਹੈ, ਪ੍ਰੰਤੂ ਗੁਰਾਂ ਦੇ ਬਾਝੋਂ ਅਨ੍ਹੇਰ-ਘੁੱਪ ਹੈ।
Fareedkot Teekaਸਚੇ ਪਰਮੇਸ੍ਵਰ ਨੇ ਜਗਤ ਕੋ ਆਪ ਉਤਪਤਿ ਕੀਆ ਹੈ, ਇਸ ਮੇਂ ਗੁਰਾਂ ਸੇ ਬਿਨਾਂ ਭੈਦਾਇਕ ਅਗਿਆਨ ਰੂਪੀ ਅੰਧੇਰ ਰਹਤਾ ਹੈ॥੪॥੩॥
Prof. Sahib Singhਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਆਪ ਇਹ ਜਗਤ ਪੈਦਾ ਕੀਤਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਨੂੰ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਰਹਿੰਦਾ ਹੈ ॥੪॥੩॥

ਪਦ ਅਰਥ ਸਚੜੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੇ। ਘੋਰ ਅੰਧਾਰੋ = ਘੋਰ ਅੰਧਾਰੁ, ਘੁੱਪ ਹਨੇਰਾ ॥੪॥੩॥

SikhNet (Spanish)El Uno Verdadero ha creado el mundo, pero sin el Guru el mundo permanece en la oscuridad. (4-3)

Open this shabad →

Shabad Guru Amardas Ji Raag Vadhans continues on Ang 585

ਵਡਹੰਸੁ ਮਹਲਾ ੩ ॥

vaddahans mahalaa 3 |

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.

ਇਹੁ ਸਰੀਰੁ ਜਜਰੀ ਹੈ; ਇਸ ਨੋ ਜਰੁ ਪਹੁਚੈ ਆਏ ॥

eihu sareer jajaree hai; is no jar pahuchai aae |

Sant Singh KhalsaThis body is frail; old age is overtaking it.
Manmohan SinghFrail is this body and the old age shall creep upon it.
Manmohan Singh (Punjabi)ਬੋਦੀ ਹੈ ਇਹ ਦੇਹ ਬੁਢੇਪਾ ਇਸ ਉਤੇ ਧੀਰ ਧੀਰੇ ਆ ਪੁੱਜੇਗਾ।
Fareedkot Teekaਇਹ ਸਰੀਰ (ਜਜਰੀ) ਪੁਰਾਨਾ ਵਾ ਫੂਟਾ ਹੂਆ ਹੈ, ਇਸ ਕੋ (ਜਰੁ) ਬੁਢੇਪਾ ਆਇ ਪਹੁੰਚੇਗਾ॥
Prof. Sahib Singhਇਹ ਸਰੀਰ ਨਾਸ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ ਆ ਦਬਾਂਦਾ ਹੈ।

ਪਦ ਅਰਥ ਜਜਰੀ = ਪੁੱਗਾ, ਨਾਸ ਹੋ ਜਾਣ ਵਾਲਾ। ਇਸ ਨੋ = ਇਸ ਨੂੰ। ਜਰੁ = ਬੁਢੇਪਾ। ਪਹੁਚੈ ਆਏ = ਪਹੁਚੈ ਆਇ, ਆ ਅੱਪੜਦਾ ਹੈ।

SikhNet (Spanish)Nuestro cuerpo es destruido al final; la edad lo consume.

ਗੁਰਿ ਰਾਖੇ. ਸੇ ਉਬਰੇ; ਹੋਰੁ. ਮਰਿ ਜੰਮੈ ਆਵੈ ਜਾਏ ॥

gur raakhe. se ubare; hor. mar jamai aavai jaae |

Sant Singh KhalsaThose who are protected by the Guru are saved, while others die, to be reincarnated; they continue coming and going.
Manmohan SinghThey, whom the Guru protects, are saved while others die, are born and continue coming and going.
Manmohan Singh (Punjabi)ਜਿਨ੍ਹਾਂ ਦੀ ਗੁਰੂ ਰੱਖਿਆ ਕਰਦੇ ਹਨ, ਉਹ ਬਚ ਜਾਂਦੇ ਹਨ। ਹੋਰ ਮਰਦੇ, ਜੰਮਦੇ ਤੇ ਆਉਂਦੇ ਦੇ ਜਾਂਦੇ ਰਹਿੰਦੇ ਹਨ।
Fareedkot Teekaਜੋ ਗੁਰੋਂ ਨੇ ਰਾਖੇ ਹੈਂ, ਸੋ ਬਚੇ ਹੈਂ, ਔਰ ਜਨਮ ਕਰ ਆਉਤੇ ਹੈਂ ਮਰ ਕਰ ਜਾਤੇ ਰਹਿਤੇ ਹੈਂ॥
Prof. Sahib Singhਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ (ਮੋਹ ਵਿਚ ਗ਼ਰਕ ਹੋਣ ਤੋਂ) ਬਚ ਜਾਂਦੇ ਹਨ ਪਰ ਹੋਰ ਜਮਦੇ ਤੇ ਮਰਦੇ ਹਨ।

ਪਦ ਅਰਥ ਗੁਰਿ = ਗੁਰੂ ਨੇ। ਸੇ = ਉਹ ਮਨੁੱਖ {ਬਹੁ-ਵਚਨ}। ਉਬਰੇ = ਬਚ ਜਾਂਦੇ ਹਨ। ਹੋਰੁ = ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ। ਆਵੈ = ਜੰਮਦਾ ਹੈ। ਜਾਏ = ਮਰਦਾ ਹੈ।

SikhNet (Spanish)Aquél a quien el Guru salva es glorificado; los demás nacieron sólo para morir.

ਹੋਰਿ. ਮਰਿ ਜੰਮਹਿ ਆਵਹਿ ਜਾਵਹਿ; ਅੰਤਿ ਗਏ ਪਛੁਤਾਵਹਿ; ਬਿਨੁ ਨਾਵੈ. ਸੁਖੁ ਨ ਹੋਈ ॥

hor. mar jameh aaveh jaaveh; ant ge pachhutaaveh; bin naavai. sukh na hoee |

Sant Singh KhalsaOthers die, to be reincarnated; they continue coming and going, and in the end, they depart regretfully. Without the Name, there is no peace.
Manmohan SinghOthers die, are born again and transmigrate and while departing grieve in the end. Without the Name, they obtain not peace.
Manmohan Singh (Punjabi)ਹੋਰ ਮਰਦੇ, ਮੁੜ ਜੰਮਦੇ ਅਤੇ ਆਉਂਦੇ ਜਾਂਦੇ ਹਨ, ਅਤੇ ਤੁਰਦੇ ਹੋਏ ਅਖੀਰ ਨੂੰ ਪਛਤਾਉਂਦੇ ਹਨ। ਨਾਮ ਦੇ ਬਾਝੋਂ, ਉਨ੍ਹਾਂ ਨੂੰ ਆਰਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਹੋਰ, ਭਾਵ ਅਗ੍ਯਾਨੀ ਜੀਵ ਜਨਮਤੇ ਮਰਤੇ ਰਹਤੇ ਹੈਂ, ਬਿਨਾਂ ਨਾਮ ਸੇ ਸੁਖ ਨਹੀਂ ਹੋਤਾ ਔ ਅੰਤ ਕੋ ਪ੍ਰਲੋਕ ਮੇਂ ਗਏ ਹੂਏ ਹੈਂ॥
Prof. Sahib Singhਹੋਰ ਜਮਦੇ ਤੇ ਮਰਦੇ ਹਨ ਤੇ ਅੰਤ (ਮਰਨ) ਵੇਲੇ ਪਛਤਾਂਦੇ ਹਨ; ਹਰਿ-ਨਾਮ ਤੋਂ ਬਿਨਾ ਆਤਮਕ-ਜੀਵਨ ਦਾ ਸੁੱਖ ਨਹੀਂ ਮਿਲਦਾ।

ਪਦ ਅਰਥ ਹੋਰਿ = {ਲਫ਼ਜ਼ 'ਹੋਰੁ' ਦਾ ਬਹੁ-ਵਚਨ} ਹੋਰ, (ਭਾਵ) ਉਹ ਬੰਦੇ ਜੋ ਗੁਰੂ ਦੀ ਸਰਨ ਨਹੀਂ ਆਉਂਦੇ। ਜੰਮਹਿ = ਜੰਮਦੇ ਹਨ। ਆਵਹਿ = ਜੰਮਦੇ ਹਨ। ਜਾਵਹਿ = ਮਰ ਜਾਂਦੇ ਹਨ। ਅੰਤਿ = ਆਖ਼ਰ ਨੂੰ। ਗਏ = ਜਾਂਦੇ ਹੋਏ।

SikhNet (Spanish)Ellos vienen y van, y al final sufren, pues sin el Nombre del Señor nunca encuentran la Paz.

ਐਥੈ ਕਮਾਵੈ. ਸੋ ਫਲੁ ਪਾਵੈ; ਮਨਮੁਖਿ ਹੈ ਪਤਿ ਖੋਈ ॥

aithai kamaavai. so fal paavai; manamukh hai pat khoee |

Sant Singh KhalsaAs one acts here, so does he obtain his rewards; the self-willed manmukh loses his honor.
Manmohan SinghWhat the mortal does here, that bears fruit. The way-ward loses his honour.
Manmohan Singh (Punjabi)ਜੋ ਕੁਝ ਪ੍ਰਾਣੀ ਏਥੇ ਕਰਦਾ ਹੈ, ਉਹ ਫਲ ਲੈ ਆਉਂਦਾ ਹੈ। ਆਪ-ਹੁਦਰੇ ਆਪਣੀ ਇੱਜ਼ਤ ਆਬਰੂ ਗੁਆ ਲੈਂਦੇ ਹਨ।
Fareedkot Teekaਜੋ ਇਹਾਂ ਕਮਾਉਤਾ ਹੈ, ਸੋਈ ਦੇਹਾਂਤ੍ਰ ਮੇਂ ਪਾਉਤਾ ਹੈ, ਇਸ ਸੇ ਮਨਮੁਖ ਨੇ ਅਪਨੀ ਪ੍ਰਤਿਸਟਾ ਖੋਈ ਹੈ॥
Prof. Sahib Singhਇਸ ਲੋਕ ਵਿਚ ਜੀਵ ਜੇਹੜੀ ਕਰਣੀ ਕਮਾਂਦਾ ਹੈ ਉਹੀ ਫਲ ਭੋਗਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪ੍ਰਭੂ-ਦਰਬਾਰ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ।

ਪਦ ਅਰਥ ਐਥੈ = ਇਸ ਜਗਤ ਵਿਚ। ਕਮਾਵੈ = (ਮਨੁੱਖ ਜੇਹੜੀ) ਕਰਣੀ ਕਰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਤਿ = ਇੱਜ਼ਤ।

SikhNet (Spanish)Aquél que gana aquí, goza después; el ególatra pierde su Honor.

ਜਮ ਪੁਰਿ ਘੋਰ ਅੰਧਾਰੁ. ਮਹਾ ਗੁਬਾਰੁ; ਨਾ ਤਿਥੈ ਭੈਣ. ਨ ਭਾਈ ॥

jam pur ghor andhaar. mahaa gubaar; naa tithai bhain. na bhaaee |

Sant Singh KhalsaIn the City of Death, there is pitch darkness, and huge clouds of dust; neither sister nor brother is there.
Manmohan SinghIn the abode of death are terrible darkness and excessive dust. Neither sister nor brother is there.
Manmohan Singh (Punjabi)ਮੌਤ ਦੇ ਸ਼ਹਿਰ ਵਿੱਚ ਭਿਆਨਕ ਅਨ੍ਹੇਰਾ ਤੇ ਬਹੁਤ ਹੀ ਘਟਾ ਹੈ। ਉਥੇ ਨਾਂ ਅੰਮਾ ਜਾਈਆਂ ਹਨ ਤੇ ਨਾਂ ਹੀ ਵੀਰ।
Fareedkot Teekaਜਹਾਂ ਨ ਭਾਈ ਹੈ ਨ ਭੈਨ ਹੈ ਅਰਥਾਤ ਕੋਈ ਸਾਖੀ ਨਹੀਂ ਹੈ, ਉਸ ਘੋਰ ਅੰਧ ਗੁਬਾਰ ਜਮ ਪੁਰ ਮੇਂ ਜੀਵ ਜਾਤਾ ਹੈ॥
Prof. Sahib Singh(ਉਨ੍ਹਾਂ ਲਈ) ਜਮ ਰਾਜ ਦੀ ਪੁਰੀ ਵਿਚ ਵੀ ਘੁੱਪ ਹਨੇਰਾ, ਬਹੁਤ ਹਨੇਰਾ ਹੀ ਬਣਿਆ ਰਹਿੰਦਾ ਹੈ, ਉਥੇ ਭੈਣ ਜਾਂ ਭਰਾ ਕੋਈ ਸਹਾਇਤਾ ਨਹੀਂ ਕਰ ਸਕਦਾ।

ਪਦ ਅਰਥ ਜਮ ਪੁਰਿ = ਜਮ ਰਾਜ ਦੀ ਪੁਰੀ ਵਿਚ। ਘੋਰ ਅੰਧਾਰੁ = ਘੁੱਪ ਹਨੇਰਾ। ਮਹਾ ਗੁਬਾਰੁ = ਬਹੁਤ ਹਨੇਰਾ। ਤਿਥੈ = ਉਸ ਥਾਂ।

SikhNet (Spanish)Hay sólo oscuridad en el recinto de la muerte; ahí no hay ni hermano ni hermana que puedan consolarte.

ਇਹੁ ਸਰੀਰੁ ਜਜਰੀ ਹੈ; ਇਸ ਨੋ ਜਰੁ ਪਹੁਚੈ ਆਈ ॥੧॥

eihu sareer jajaree hai; is no jar pahuchai aaee |1|

Sant Singh KhalsaThis body is frail; old age is overtaking it. ||1||
Manmohan SinghFrail is this body and the old age creeps upon it.
Manmohan Singh (Punjabi)ਬੋਦਾ ਹੈ ਇਹ ਜਿਸਮ, ਬੁਢੇਪਾ ਇਸ ਉਤੇ ਹੌਲੀ ਹੌਲੀ ਆ ਪਹੁੰਚਦਾ ਹੈ।
Fareedkot Teekaਇਹ ਸਰੀਰ (ਜਜਰੀ) ਪੁਰਾਨਾ ਵਾ ਫੁਟਾ ਹੂਆ ਹੈ, ਭਾਵ ਛਿਣਭੰਗਰ ਹੈ, ਇਸ ਕੋ ਜਰਾ ਆਨ ਪ੍ਰਾਪਤਿ ਹੋਵੇਗੀ॥੧॥
Prof. Sahib Singhਇਹ ਸਰੀਰ ਪੁਰਾਣਾ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ (ਜ਼ਰੂਰ) ਆ ਜਾਂਦਾ ਹੈ ॥੧॥

ਪਦ ਅਰਥ ਜਜਰੀ = ਪੁੱਗਾ, ਨਾਸ ਹੋ ਜਾਣ ਵਾਲਾ। ਇਸ ਨੋ = ਇਸ ਨੂੰ। ਜਰੁ = ਬੁਢੇਪਾ। ਪਹੁਚੈ ਆਏ = ਪਹੁਚੈ ਆਇ, ਆ ਅੱਪੜਦਾ ਹੈ ॥੧॥

SikhNet (Spanish)Y este cuerpo se acaba; la edad lo consume. (1)

ਕਾਇਆ ਕੰਚਨੁ ਤਾਂ ਥੀਐ; ਜਾਂ ਸਤਿਗੁਰੁ ਲਏ ਮਿਲਾਏ ॥

kaaeaa kanchan taan theeai; jaan satigur le milaae |

Sant Singh KhalsaThe body becomes like gold, when the True Guru unites one with Himself.
Manmohan SinghIf the True Guru unites me with Himself then shall my body become gold.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਮੈਨੂੰ ਆਪਣੇ ਨਾਲ ਜੋੜ ਲੈਣ ਤਦ ਮੇਰੀ ਦੇਹ ਸੋਨਾ ਹੋ ਜਾਵੇਗੀ।
Fareedkot Teekaਜਬ ਸਤਿਗੁਰ ਇਸ ਕੋ ਅਪਨੇ ਉਪਦੇਸ਼ ਮੇਂ ਮਿਲਾਇ ਲੇਇ ਤਬ ਯਹ ਦੇਹੀ ਕੰਚਨਵਤ, ਭਾਵ ਅਮੋਲਕ ਵਾ ਉਤਮ ਵਾ ਸੁਧ (ਥੀਐ) ਹੋਤੀ ਹੈ॥
Prof. Sahib Singhਇਹ ਸਰੀਰ ਤਦੋਂ ਸੋਨੇ ਵਾਂਗ ਪਵਿਤ੍ਰ ਹੁੰਦਾ ਹੈ, ਜਦੋਂ ਗੁਰੂ (ਮਨੁੱਖ ਨੂੰ) ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ।

ਪਦ ਅਰਥ ਕਾਇਆ = ਸਰੀਰ। ਕੰਚਨੁ = ਸੋਨਾ, ਸੋਨੇ ਵਾਂਗ ਪਵਿਤ੍ਰ। ਤਾਂ = ਤਦੋਂ। ਲਏ ਮਿਲਾਏ = ਲਏ ਮਿਲਾਇ।

SikhNet (Spanish)El cuerpo se vuelve puro como el oro cuando uno encuentra al Verdadero Guru.

Open this shabad (25 lines, Angs 584-585) →

Ang 584 of 1430