ੴ

ਸਿੱਖਬਾਣੀ · SikhBani

ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥

eihu sareer jajaree hai is no jar pahuchai aae
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 584, 585 · 25 lines
Translations

ਵਡਹੰਸੁ ਮਹਲਾ ੩ ॥

vaddahans mahalaa 3 | Ang 584

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.

ਇਹੁ ਸਰੀਰੁ ਜਜਰੀ ਹੈ; ਇਸ ਨੋ ਜਰੁ ਪਹੁਚੈ ਆਏ ॥

eihu sareer jajaree hai; is no jar pahuchai aae | Ang 584

Sant Singh KhalsaThis body is frail; old age is overtaking it.
Manmohan SinghFrail is this body and the old age shall creep upon it.
Manmohan Singh (Punjabi)ਬੋਦੀ ਹੈ ਇਹ ਦੇਹ ਬੁਢੇਪਾ ਇਸ ਉਤੇ ਧੀਰ ਧੀਰੇ ਆ ਪੁੱਜੇਗਾ।
Fareedkot Teekaਇਹ ਸਰੀਰ (ਜਜਰੀ) ਪੁਰਾਨਾ ਵਾ ਫੂਟਾ ਹੂਆ ਹੈ, ਇਸ ਕੋ (ਜਰੁ) ਬੁਢੇਪਾ ਆਇ ਪਹੁੰਚੇਗਾ॥
Prof. Sahib Singhਇਹ ਸਰੀਰ ਨਾਸ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ ਆ ਦਬਾਂਦਾ ਹੈ।

ਪਦ ਅਰਥ ਜਜਰੀ = ਪੁੱਗਾ, ਨਾਸ ਹੋ ਜਾਣ ਵਾਲਾ। ਇਸ ਨੋ = ਇਸ ਨੂੰ। ਜਰੁ = ਬੁਢੇਪਾ। ਪਹੁਚੈ ਆਏ = ਪਹੁਚੈ ਆਇ, ਆ ਅੱਪੜਦਾ ਹੈ।

SikhNet (Spanish)Nuestro cuerpo es destruido al final; la edad lo consume.

ਗੁਰਿ ਰਾਖੇ. ਸੇ ਉਬਰੇ; ਹੋਰੁ. ਮਰਿ ਜੰਮੈ ਆਵੈ ਜਾਏ ॥

gur raakhe. se ubare; hor. mar jamai aavai jaae | Ang 584

Sant Singh KhalsaThose who are protected by the Guru are saved, while others die, to be reincarnated; they continue coming and going.
Manmohan SinghThey, whom the Guru protects, are saved while others die, are born and continue coming and going.
Manmohan Singh (Punjabi)ਜਿਨ੍ਹਾਂ ਦੀ ਗੁਰੂ ਰੱਖਿਆ ਕਰਦੇ ਹਨ, ਉਹ ਬਚ ਜਾਂਦੇ ਹਨ। ਹੋਰ ਮਰਦੇ, ਜੰਮਦੇ ਤੇ ਆਉਂਦੇ ਦੇ ਜਾਂਦੇ ਰਹਿੰਦੇ ਹਨ।
Fareedkot Teekaਜੋ ਗੁਰੋਂ ਨੇ ਰਾਖੇ ਹੈਂ, ਸੋ ਬਚੇ ਹੈਂ, ਔਰ ਜਨਮ ਕਰ ਆਉਤੇ ਹੈਂ ਮਰ ਕਰ ਜਾਤੇ ਰਹਿਤੇ ਹੈਂ॥
Prof. Sahib Singhਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ (ਮੋਹ ਵਿਚ ਗ਼ਰਕ ਹੋਣ ਤੋਂ) ਬਚ ਜਾਂਦੇ ਹਨ ਪਰ ਹੋਰ ਜਮਦੇ ਤੇ ਮਰਦੇ ਹਨ।

ਪਦ ਅਰਥ ਗੁਰਿ = ਗੁਰੂ ਨੇ। ਸੇ = ਉਹ ਮਨੁੱਖ {ਬਹੁ-ਵਚਨ}। ਉਬਰੇ = ਬਚ ਜਾਂਦੇ ਹਨ। ਹੋਰੁ = ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ। ਆਵੈ = ਜੰਮਦਾ ਹੈ। ਜਾਏ = ਮਰਦਾ ਹੈ।

SikhNet (Spanish)Aquél a quien el Guru salva es glorificado; los demás nacieron sólo para morir.

ਹੋਰਿ. ਮਰਿ ਜੰਮਹਿ ਆਵਹਿ ਜਾਵਹਿ; ਅੰਤਿ ਗਏ ਪਛੁਤਾਵਹਿ; ਬਿਨੁ ਨਾਵੈ. ਸੁਖੁ ਨ ਹੋਈ ॥

hor. mar jameh aaveh jaaveh; ant ge pachhutaaveh; bin naavai. sukh na hoee | Ang 584

Sant Singh KhalsaOthers die, to be reincarnated; they continue coming and going, and in the end, they depart regretfully. Without the Name, there is no peace.
Manmohan SinghOthers die, are born again and transmigrate and while departing grieve in the end. Without the Name, they obtain not peace.
Manmohan Singh (Punjabi)ਹੋਰ ਮਰਦੇ, ਮੁੜ ਜੰਮਦੇ ਅਤੇ ਆਉਂਦੇ ਜਾਂਦੇ ਹਨ, ਅਤੇ ਤੁਰਦੇ ਹੋਏ ਅਖੀਰ ਨੂੰ ਪਛਤਾਉਂਦੇ ਹਨ। ਨਾਮ ਦੇ ਬਾਝੋਂ, ਉਨ੍ਹਾਂ ਨੂੰ ਆਰਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਹੋਰ, ਭਾਵ ਅਗ੍ਯਾਨੀ ਜੀਵ ਜਨਮਤੇ ਮਰਤੇ ਰਹਤੇ ਹੈਂ, ਬਿਨਾਂ ਨਾਮ ਸੇ ਸੁਖ ਨਹੀਂ ਹੋਤਾ ਔ ਅੰਤ ਕੋ ਪ੍ਰਲੋਕ ਮੇਂ ਗਏ ਹੂਏ ਹੈਂ॥
Prof. Sahib Singhਹੋਰ ਜਮਦੇ ਤੇ ਮਰਦੇ ਹਨ ਤੇ ਅੰਤ (ਮਰਨ) ਵੇਲੇ ਪਛਤਾਂਦੇ ਹਨ; ਹਰਿ-ਨਾਮ ਤੋਂ ਬਿਨਾ ਆਤਮਕ-ਜੀਵਨ ਦਾ ਸੁੱਖ ਨਹੀਂ ਮਿਲਦਾ।

ਪਦ ਅਰਥ ਹੋਰਿ = {ਲਫ਼ਜ਼ 'ਹੋਰੁ' ਦਾ ਬਹੁ-ਵਚਨ} ਹੋਰ, (ਭਾਵ) ਉਹ ਬੰਦੇ ਜੋ ਗੁਰੂ ਦੀ ਸਰਨ ਨਹੀਂ ਆਉਂਦੇ। ਜੰਮਹਿ = ਜੰਮਦੇ ਹਨ। ਆਵਹਿ = ਜੰਮਦੇ ਹਨ। ਜਾਵਹਿ = ਮਰ ਜਾਂਦੇ ਹਨ। ਅੰਤਿ = ਆਖ਼ਰ ਨੂੰ। ਗਏ = ਜਾਂਦੇ ਹੋਏ।

SikhNet (Spanish)Ellos vienen y van, y al final sufren, pues sin el Nombre del Señor nunca encuentran la Paz.

ਐਥੈ ਕਮਾਵੈ. ਸੋ ਫਲੁ ਪਾਵੈ; ਮਨਮੁਖਿ ਹੈ ਪਤਿ ਖੋਈ ॥

aithai kamaavai. so fal paavai; manamukh hai pat khoee | Ang 584

Sant Singh KhalsaAs one acts here, so does he obtain his rewards; the self-willed manmukh loses his honor.
Manmohan SinghWhat the mortal does here, that bears fruit. The way-ward loses his honour.
Manmohan Singh (Punjabi)ਜੋ ਕੁਝ ਪ੍ਰਾਣੀ ਏਥੇ ਕਰਦਾ ਹੈ, ਉਹ ਫਲ ਲੈ ਆਉਂਦਾ ਹੈ। ਆਪ-ਹੁਦਰੇ ਆਪਣੀ ਇੱਜ਼ਤ ਆਬਰੂ ਗੁਆ ਲੈਂਦੇ ਹਨ।
Fareedkot Teekaਜੋ ਇਹਾਂ ਕਮਾਉਤਾ ਹੈ, ਸੋਈ ਦੇਹਾਂਤ੍ਰ ਮੇਂ ਪਾਉਤਾ ਹੈ, ਇਸ ਸੇ ਮਨਮੁਖ ਨੇ ਅਪਨੀ ਪ੍ਰਤਿਸਟਾ ਖੋਈ ਹੈ॥
Prof. Sahib Singhਇਸ ਲੋਕ ਵਿਚ ਜੀਵ ਜੇਹੜੀ ਕਰਣੀ ਕਮਾਂਦਾ ਹੈ ਉਹੀ ਫਲ ਭੋਗਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪ੍ਰਭੂ-ਦਰਬਾਰ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ।

ਪਦ ਅਰਥ ਐਥੈ = ਇਸ ਜਗਤ ਵਿਚ। ਕਮਾਵੈ = (ਮਨੁੱਖ ਜੇਹੜੀ) ਕਰਣੀ ਕਰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਤਿ = ਇੱਜ਼ਤ।

SikhNet (Spanish)Aquél que gana aquí, goza después; el ególatra pierde su Honor.

ਜਮ ਪੁਰਿ ਘੋਰ ਅੰਧਾਰੁ. ਮਹਾ ਗੁਬਾਰੁ; ਨਾ ਤਿਥੈ ਭੈਣ. ਨ ਭਾਈ ॥

jam pur ghor andhaar. mahaa gubaar; naa tithai bhain. na bhaaee | Ang 584

Sant Singh KhalsaIn the City of Death, there is pitch darkness, and huge clouds of dust; neither sister nor brother is there.
Manmohan SinghIn the abode of death are terrible darkness and excessive dust. Neither sister nor brother is there.
Manmohan Singh (Punjabi)ਮੌਤ ਦੇ ਸ਼ਹਿਰ ਵਿੱਚ ਭਿਆਨਕ ਅਨ੍ਹੇਰਾ ਤੇ ਬਹੁਤ ਹੀ ਘਟਾ ਹੈ। ਉਥੇ ਨਾਂ ਅੰਮਾ ਜਾਈਆਂ ਹਨ ਤੇ ਨਾਂ ਹੀ ਵੀਰ।
Fareedkot Teekaਜਹਾਂ ਨ ਭਾਈ ਹੈ ਨ ਭੈਨ ਹੈ ਅਰਥਾਤ ਕੋਈ ਸਾਖੀ ਨਹੀਂ ਹੈ, ਉਸ ਘੋਰ ਅੰਧ ਗੁਬਾਰ ਜਮ ਪੁਰ ਮੇਂ ਜੀਵ ਜਾਤਾ ਹੈ॥
Prof. Sahib Singh(ਉਨ੍ਹਾਂ ਲਈ) ਜਮ ਰਾਜ ਦੀ ਪੁਰੀ ਵਿਚ ਵੀ ਘੁੱਪ ਹਨੇਰਾ, ਬਹੁਤ ਹਨੇਰਾ ਹੀ ਬਣਿਆ ਰਹਿੰਦਾ ਹੈ, ਉਥੇ ਭੈਣ ਜਾਂ ਭਰਾ ਕੋਈ ਸਹਾਇਤਾ ਨਹੀਂ ਕਰ ਸਕਦਾ।

ਪਦ ਅਰਥ ਜਮ ਪੁਰਿ = ਜਮ ਰਾਜ ਦੀ ਪੁਰੀ ਵਿਚ। ਘੋਰ ਅੰਧਾਰੁ = ਘੁੱਪ ਹਨੇਰਾ। ਮਹਾ ਗੁਬਾਰੁ = ਬਹੁਤ ਹਨੇਰਾ। ਤਿਥੈ = ਉਸ ਥਾਂ।

SikhNet (Spanish)Hay sólo oscuridad en el recinto de la muerte; ahí no hay ni hermano ni hermana que puedan consolarte.

ਇਹੁ ਸਰੀਰੁ ਜਜਰੀ ਹੈ; ਇਸ ਨੋ ਜਰੁ ਪਹੁਚੈ ਆਈ ॥੧॥

eihu sareer jajaree hai; is no jar pahuchai aaee |1| Ang 584

Sant Singh KhalsaThis body is frail; old age is overtaking it. ||1||
Manmohan SinghFrail is this body and the old age creeps upon it.
Manmohan Singh (Punjabi)ਬੋਦਾ ਹੈ ਇਹ ਜਿਸਮ, ਬੁਢੇਪਾ ਇਸ ਉਤੇ ਹੌਲੀ ਹੌਲੀ ਆ ਪਹੁੰਚਦਾ ਹੈ।
Fareedkot Teekaਇਹ ਸਰੀਰ (ਜਜਰੀ) ਪੁਰਾਨਾ ਵਾ ਫੁਟਾ ਹੂਆ ਹੈ, ਭਾਵ ਛਿਣਭੰਗਰ ਹੈ, ਇਸ ਕੋ ਜਰਾ ਆਨ ਪ੍ਰਾਪਤਿ ਹੋਵੇਗੀ॥੧॥
Prof. Sahib Singhਇਹ ਸਰੀਰ ਪੁਰਾਣਾ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ (ਜ਼ਰੂਰ) ਆ ਜਾਂਦਾ ਹੈ ॥੧॥

ਪਦ ਅਰਥ ਜਜਰੀ = ਪੁੱਗਾ, ਨਾਸ ਹੋ ਜਾਣ ਵਾਲਾ। ਇਸ ਨੋ = ਇਸ ਨੂੰ। ਜਰੁ = ਬੁਢੇਪਾ। ਪਹੁਚੈ ਆਏ = ਪਹੁਚੈ ਆਇ, ਆ ਅੱਪੜਦਾ ਹੈ ॥੧॥

SikhNet (Spanish)Y este cuerpo se acaba; la edad lo consume. (1)

ਕਾਇਆ ਕੰਚਨੁ ਤਾਂ ਥੀਐ; ਜਾਂ ਸਤਿਗੁਰੁ ਲਏ ਮਿਲਾਏ ॥

kaaeaa kanchan taan theeai; jaan satigur le milaae | Ang 584

Sant Singh KhalsaThe body becomes like gold, when the True Guru unites one with Himself.
Manmohan SinghIf the True Guru unites me with Himself then shall my body become gold.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਮੈਨੂੰ ਆਪਣੇ ਨਾਲ ਜੋੜ ਲੈਣ ਤਦ ਮੇਰੀ ਦੇਹ ਸੋਨਾ ਹੋ ਜਾਵੇਗੀ।
Fareedkot Teekaਜਬ ਸਤਿਗੁਰ ਇਸ ਕੋ ਅਪਨੇ ਉਪਦੇਸ਼ ਮੇਂ ਮਿਲਾਇ ਲੇਇ ਤਬ ਯਹ ਦੇਹੀ ਕੰਚਨਵਤ, ਭਾਵ ਅਮੋਲਕ ਵਾ ਉਤਮ ਵਾ ਸੁਧ (ਥੀਐ) ਹੋਤੀ ਹੈ॥
Prof. Sahib Singhਇਹ ਸਰੀਰ ਤਦੋਂ ਸੋਨੇ ਵਾਂਗ ਪਵਿਤ੍ਰ ਹੁੰਦਾ ਹੈ, ਜਦੋਂ ਗੁਰੂ (ਮਨੁੱਖ ਨੂੰ) ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ।

ਪਦ ਅਰਥ ਕਾਇਆ = ਸਰੀਰ। ਕੰਚਨੁ = ਸੋਨਾ, ਸੋਨੇ ਵਾਂਗ ਪਵਿਤ੍ਰ। ਤਾਂ = ਤਦੋਂ। ਲਏ ਮਿਲਾਏ = ਲਏ ਮਿਲਾਇ।

SikhNet (Spanish)El cuerpo se vuelve puro como el oro cuando uno encuentra al Verdadero Guru.

ਭ੍ਰਮੁ ਮਾਇਆ ਵਿਚਹੁ ਕਟੀਐ; ਸਚੜੈ ਨਾਮਿ ਸਮਾਏ ॥

bhram maaeaa vichahu katteeai; sacharrai naam samaae | Ang 585

Sant Singh KhalsaDoubt and Maya have been removed from within me, and I am merged in the Naam, the True Name of the Lord.
Manmohan SinghDoubt and love for mammon have been removed from within me and I have merged in the True Name.
Manmohan Singh (Punjabi)ਸੰਸਾ ਤੇ ਮਾਇਆ-ਮੋਹ ਮੇਰੇ ਅੰਦਰੋਂ ਦੂਰ ਹੋ ਗਏ ਹਨ ਅਤੇ ਮੈਂ ਸੱਚੇ ਨਾਮ ਵਿੱਚ ਲੀਨ ਹੋ ਗਿਆ ਹਾਂ।
Fareedkot Teekaਔ ਮਾਇਆ ਕ੍ਰਿਤ ਭ੍ਰਮ ਇਸ ਕੇ ਅੰਤਸਰਣ ਸੇ ਕਾਟਾ ਜਾਤਾ ਹੈ, ਤਬ ਸਚੇ ਨਾਮੀ ਮੇਂ ਅਭੇਦ ਹੋਤਾ ਹੈ॥
Prof. Sahib Singh(ਤਦੋਂ ਮਨੁੱਖ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ਤੇ ਇਸ ਦੇ ਅੰਦਰੋਂ ਮਾਇਆ ਦੀ ਖ਼ਾਤਰ ਭਟਕਣਾ ਦੂਰ ਹੋ ਜਾਂਦੀ ਹੈ।

ਪਦ ਅਰਥ ਭ੍ਰਮੁ = ਭਟਕਣਾ। ਨਾਮਿ = ਨਾਮ ਵਿਚ। ਸਮਾਏ = ਲੀਨ ਹੋ ਜਾਂਦਾ ਹੈ।

SikhNet (Spanish)La Maya y mis dudas terminan, y me inmerjo en el Naam, el Nombre Verdadero del Señor.

ਸਚੈ ਨਾਮਿ ਸਮਾਏ. ਹਰਿ ਗੁਣ ਗਾਏ; ਮਿਲਿ ਪ੍ਰੀਤਮ ਸੁਖੁ ਪਾਏ ॥

sachai naam samaae. har gun gaae; mil preetam sukh paae | Ang 585

Sant Singh KhalsaMerged in the True Name of the Lord, I sing the Glorious Praises of the Lord; meeting my Beloved, I have found peace.
Manmohan SinghI am absorbed in the True Name, I sing God's praise and meeting my Love, gather peace.
Manmohan Singh (Punjabi)ਮੈਂ ਸਤਿਨਾਮ ਵਿੱਚ ਲੀਨ ਹੋ ਗਿਆ ਹਾਂ, ਰੱਬ ਦਾ ਜੱਸ ਗਾਉਂਦਾ ਹਾਂ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਸੁੱਖ ਪਾਉਂਦਾ ਹਾਂ।
Fareedkot Teekaਤਬ ਹਰਿ ਗੁਨ ਗਾਇ ਕਰ ਔ ਪ੍ਯਾਰੇ ਸੇ ਮਿਲ ਕਰ ਸੁਖ ਪਾਉਤਾ ਹੈ ਔ ਤਿਸ ਨਾਮੀ ਸੇ (ਸਮਾਏ) ਅਭੇਦ ਹੋਤਾ ਹੈ॥
Prof. Sahib Singhਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਆਨੰਦ ਮਾਣਦਾ ਹੈ।

ਪਦ ਅਰਥ ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ।

SikhNet (Spanish)Inmergido en el Naam, canto la Alabanza del Señor y encontrando al Bienamado, alcanzo la Paz.

ਸਦਾ ਅਨੰਦਿ ਰਹੈ ਦਿਨੁ ਰਾਤੀ; ਵਿਚਹੁ ਹੰਉਮੈ ਜਾਏ ॥

sadaa anand rahai din raatee; vichahu hnaumai jaae | Ang 585

Sant Singh KhalsaI am in constant bliss, day and night; egotism has been dispelled from within me.
Manmohan SinghDay and night I ever remain happy and from within me pride is dispelled.
Manmohan Singh (Punjabi)ਦਿਨ ਤੇ ਰਾਤ ਮੈਂ ਹਮੇਸ਼ਾਂ ਹੀ ਪ੍ਰਸੰਨ ਰਹਿੰਦਾ ਹਾਂ ਅਤੇ ਮੇਰੇ ਅੰਦਰੋਂ ਹੰਕਾਰ ਦੂਰ ਹੋ ਗਿਆ ਹੈ।
Fareedkot Teekaਜਬ ਅੰਤਸਕਰਨ ਕੇ ਬੀਚ ਸੇ ਹੰਤਾ ਮਮਤਾ ਜਾਤੀ ਰਹਤੀ ਹੈ ਤਬ ਰਾਤ ਦਿਨ ਸਦਾ ਅਨੰਦ ਰਹਿਤਾ ਹੈ॥
Prof. Sahib Singhਇਸ ਆਨੰਦ ਵਿਚ ਦਿਨ ਰਾਤ ਸਦਾ ਟਿਕਿਆ ਰਹਿੰਦਾ ਹੈ, ਤੇ, ਇਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।

ਪਦ ਅਰਥ ਅਨੰਦਿ = ਅਨੰਦ ਵਿਚ।

SikhNet (Spanish)Vivo en Éxtasis día y noche, pues el egoísmo de mi interior ha desaparecido.

ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ; ਤਿਨ ਕੈ ਹੰਉ ਲਾਗਉ ਪਾਏ ॥

jinee purakhee har naam chit laaeaa; tin kai hnau laagau paae | Ang 585

Sant Singh KhalsaI fall at the feet of those who enshrine the Naam within their consciousness.
Manmohan SinghI fall at the feet of the persons, who enshrine in their mind God's Name.
Manmohan Singh (Punjabi)ਮੈਂ ਉਨ੍ਹਾਂ ਪੁਰਸ਼ਾਂ ਦੇ ਪੈਰਾਂ ਉਤੇ ਡਿਗਦਾ ਹਾਂ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਆਪਣੇ ਮਨ ਨੂੰ ਜੋੜਦੇ ਹਨ।
Fareedkot Teekaਜਿਨ ਪੁਰਖੋਂ ਨੇ ਹਰੀ ਨਾਮੀ ਮੇਂ ਚਿਤ ਲਗਾਇਆ ਹੈ ਮੈਂ ਤਿਨ ਕੇ ਚਰਨੋਂ ਮੇਂ ਲਗਾ ਹੂੰ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜਿਆ ਹੋਇਆ ਹੈ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ।

ਪਦ ਅਰਥ ਪੁਰਖੀ = ਪੁਰਖਾਂ ਨੇ। ਹੰਉ = ਮੈਂ। ਤਿਨ ਕੈ ਪਾਏ = ਉਹਨਾਂ ਦੀ ਚਰਨੀਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ।

SikhNet (Spanish)Me postro a los pies de aquéllos que se entonaron en el Nombre del Señor,

ਕਾਂਇਆ ਕੰਚਨੁ. ਤਾਂ ਥੀਐ; ਜਾ ਸਤਿਗੁਰੁ ਲਏ ਮਿਲਾਏ ॥੨॥

kaaneaa kanchan. taan theeai; jaa satigur le milaae |2| Ang 585

Sant Singh KhalsaThe body becomes like gold, when the True Guru unites one with Himself. ||2||
Manmohan SinghIf the True Guru unites me with himself, then, my body shall become gold.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਮੈਨੂੰ ਆਪਣੇ ਨਾਲ ਜੋੜ ਲੈਣ, ਤਦ ਮੇਰੀ ਦੇਹ ਸੋਨੇ ਦੀ ਹੋ ਜਾਵੇਗੀ।
Fareedkot Teekaਜੇਕਰ ਜੀਵ ਕੋ ਪਰਮੇਸ੍ਵਰ ਕੇ ਸਾਥ ਸਤਿਗੁਰੂ ਮਿਲਾਇ ਲੇਵੇ,ਤਾਂ ਦੇਹ ਕੰਚਨ,ਭਾਵ ਅਮੋਲਕ ਵਾ ਉਤਮ ਵਾ ਪਵਿਤ੍ਰ ਹੋ ਜਾਤੀ ਹੈ॥੨॥
Prof. Sahib Singhਸਰੀਰ ਤਦੋਂ ਸੋਨੇ ਵਾਂਗ ਪਵਿਤ੍ਰ ਹੋ ਜਾਂਦਾ ਹੈ, ਜਦੋਂ ਗੁਰੂ ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ ॥੨॥

ਪਦ ਅਰਥ ਕਾਇਆ = ਸਰੀਰ। ਕੰਚਨੁ = ਸੋਨਾ, ਸੋਨੇ ਵਾਂਗ ਪਵਿਤ੍ਰ। ਤਾਂ = ਤਦੋਂ। ਲਏ ਮਿਲਾਏ = ਲਏ ਮਿਲਾਇ ॥੨॥

SikhNet (Spanish)pues el cuerpo se vuelve puro como el oro cuando uno encuentra al Verdadero Guru. (2)

ਸੋ ਸਚਾ ਸਚੁ ਸਲਾਹੀਐ; ਜੇ ਸਤਿਗੁਰੁ ਦੇਇ ਬੁਝਾਏ ॥

so sachaa sach salaaheeai; je satigur dee bujhaae | Ang 585

Sant Singh KhalsaWe truly praise the True Lord, when the True Guru imparts understanding.
Manmohan SinghIf the True Guru imparts understanding, then the mortals verily praises the True Lord.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਸਮਝ ਪ੍ਰਦਾਨ ਕਰਨ ਤਾਂ ਪ੍ਰਾਣੀ ਨਿਸਚਿਤ ਹੀ ਉਸ ਸੱਚੇ ਸਾਈਂ ਦੀ ਸਿਫ਼ਤ ਕਰਦੇ ਹਨ।
Fareedkot Teekaਜੋ ਸਤਿਗੁਰ ਸਮਝਾਇ ਦੇ ਤਬ ਸੋ ਸਚਾ ਜੋ ਸ੍ਵਾਮੀ ਹੈ ਤਿਸ ਕੀ ਨਿਹਚੇ ਕਰ ਕੇ ਸੋਭਾ ਕਰੀਐ॥
Prof. Sahib Singhਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ, ਜਦੋਂ ਗੁਰੂ ਇਹ ਸੂਝ ਦੇਂਦਾ ਹੈ।

ਪਦ ਅਰਥ ਸਚਾ ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸਲਾਹੀਐ = ਸਲਾਹਿਆ ਜਾ ਸਕਦਾ ਹੈ। ਦੇਇ ਬੁਝਾਏ = ਦੇਇ ਬੁਝਾਇ, ਸਮਝਾ ਦੇਵੇ, ਸਿਫ਼ਤ-ਸਾਲਾਹ ਕਰਨ ਦੀ ਸਮਝ ਬਖ਼ਸ਼ ਦੇਵੇ।

SikhNet (Spanish)Alabado sea el Uno Verdadero, a Quien uno concibe a través del Verdadero Guru.

ਬਿਨੁ ਸਤਿਗੁਰ. ਭਰਮਿ ਭੁਲਾਣੀਆ; ਕਿਆ ਮੁਹੁ. ਦੇਸਨਿ ਆਗੈ ਜਾਏ ॥

bin satigur. bharam bhulaaneea; kiaa muhu. desan aagai jaae | Ang 585

Sant Singh KhalsaWithout the True Guru, they are deluded by doubt; going to the world hereafter, what face will they display?
Manmohan SinghWithout the True Guru they stray in doubt. What face shall they show going hereafter.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਉਹ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ। ਅੱਗੇ ਜਾ ਕੇ ਉਹ ਕਿਹੜਾ ਮੂੰਹ ਦਿਖਾਉਣਗੇ?
Fareedkot Teekaਬਿਨੁ ਸਤਿਗੁਰੋਂ ਕੇ ਜੋ ਭਰਮ ਮੇਂ ਭੁਲੀਆਂ ਹੈਂ, ਸੋ ਆਗੇ ਪ੍ਰਲੋਕ ਮੇਂ ਜਾਇ ਕਰ ਕਿਆ ਮੁਖ ਦਿਖਲਾਵੇਂਗੀ, ਭਾਵ ਸਰਮਿੰਦੀ ਹੋਵੈਂਗੀ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ (ਜੀਵ-ਇਸਤ੍ਰੀਆਂ) ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦੀਆਂ ਹਨ ਤੇ ਪਰਲੋਕ ਵਿਚ ਜਾ ਕੇ ਸ਼ਰਮ-ਸਾਰ ਹੁੰਦੀਆਂ ਹਨ।

ਪਦ ਅਰਥ ਭਰਮਿ = (ਮਾਇਆ ਦੀ) ਭਟਕਣਾ ਵਿਚ। ਭੁਲਾਣੀਆ = ਕੁਰਾਹੇ ਪੈ ਜਾਂਦੀਆਂ ਹਨ। ਦੇਸਨਿ = ਦੇਣਗੀਆਂ। ਆਗੈ = ਪਰਲੋਕ ਵਿਚ। ਜਾਏ = ਜਾਇ, ਜਾ ਕੇ।

SikhNet (Spanish)Sin el Verdadero Guru uno es desviado por la duda. ¿Cómo Le puede dar la cara a Dios entonces?

ਕਿਆ ਦੇਨਿ ਮੁਹੁ ਜਾਏ. ਅਵਗੁਣਿ ਪਛੁਤਾਏ; ਦੁਖੋ ਦੁਖੁ ਕਮਾਏ ॥

kiaa den muhu jaae. avagun pachhutaae; dukho dukh kamaae | Ang 585

Sant Singh KhalsaWhat face will they show, when they go there? They will regret and repent for their sins; their actions will bring them only pain and suffering.
Manmohan SinghWhat face shall they show in the next world? They will grieve for their sins and earn nothing but anguish.
Manmohan Singh (Punjabi)ਪ੍ਰਲੋਕ ਵਿੱਚ ਉਹ ਕਿਹੜਾ ਮੂੰਹ ਦਿਖਾਉਣਗੇ? ਉਹ ਆਪਣੇ ਗੁਨਾਹਾਂ ਲਈ ਅਫਸੋਸ ਕਰਨਗੇ ਅਤੇ ਨਿਰੋਲ ਕਸ਼ਟ ਹੀ ਪਾਉਣਗੇ।
Fareedkot Teekaਜਾ ਕਰ ਕੇ ਕਿਆ ਮੁਖ ਦੇਵੇਂ, ਭਾਵ ਸਨਮੁਖ ਕੈਸੇ ਹੋਵੈਂਗੀਆਂ, ਅਪਨੇ ਕਮਾਏ ਅਵਗੁਨੋਂ ਕਾ ਪਸਚਾਤਾਪ ਕਰ ਕੇ ਦੁਖ ਹੀ ਦੁਖ ਪਾਵੈਂਗੀ॥
Prof. Sahib Singhਪਰਲੋਕ ਵਿਚ ਜਾ ਕੇ ਉਹ ਮੂੰਹ ਨਹੀਂ ਵਿਖਾ ਸਕਦੀਆਂ। ਜੇਹੜੀ (ਜੀਵ-ਇਸਤ੍ਰੀ) ਔਗੁਣ ਵਿਚ ਫਸ ਜਾਂਦੀ ਹੈ, ਉਹ ਆਖ਼ਰ ਪਛੁਤਾਂਦੀ ਹੈ, ਉਹ ਸਦਾ ਦੁੱਖ ਹੀ ਦੁੱਖ ਸਹੇੜਦੀ ਹੈ।

ਪਦ ਅਰਥ ਦੇਨਿ = ਦੇਂਦੀਆਂ ਹਨ। ਅਵਗੁਣਿ = ਔਗੁਣ ਦੇ ਕਾਰਨ। ਪਛੁਤਾਏ = (ਜੀਵ-ਇਸਤ੍ਰੀ) ਪਛੁਤਾਂਦੀ ਹੈ। ਕਮਾਏ = ਸਹੇੜਦੀ ਹੈ।

SikhNet (Spanish)Si no logras ver hacia Dios te lamentarás, te arrepentirá de tus faltas y obtendrás sólo aflicciones.

ਨਾਮਿ ਰਤੀਆ ਸੇ ਰੰਗਿ ਚਲੂਲਾ; ਪਿਰ ਕੈ ਅੰਕਿ ਸਮਾਏ ॥

naam rateea se rang chaloolaa; pir kai ank samaae | Ang 585

Sant Singh KhalsaThose who are imbued with the Naam are dyed in the deep crimson color of the Lord's Love; they merge into the Being of their Husband Lord.
Manmohan SinghDeep red is the complexion of those who are imbued with the Name. They blend with their spouse's person.
Manmohan Singh (Punjabi)ਗੂੜ੍ਹੀ ਲਾਲ ਰੰਗਤ ਹੈ ਉਨ੍ਹਾਂ ਦੀ ਜੋ ਨਾਮ ਨਾਲ ਰੰਗੀਜੀਆਂ ਹਨ। ਉਹ ਆਪਣੇ ਪਤੀ ਦੇ ਸਰੂਪ ਵਿੱਚ ਲੀਨ ਹੋ ਜਾਂਦੀਆਂ ਹਨ।
Fareedkot Teekaਜੋ ਨਾਮ ਮੇਂ ਰਤੀ ਹੈਂ ਤਿਨ ਕਾ ਪ੍ਰੇਮ ਰੂਪੀ ਰੰਗ (ਚਲੂਲਾ) ਸਘਨਾ ਹੂਆ ਹੈ ਔਰ ਪ੍ਯਾਰੇ ਕੇ ਅੰਕ, ਭਾਵ ਸਰੂਪ ਮੇਂ ਸਮਾਵਤੀ ਹੈਂ॥
Prof. Sahib Singhਪਰਮਾਤਮਾ ਦੇ ਨਾਮ ਵਿਚ ਰੰਗੀਆਂ ਹੋਈਆਂ ਜੀਵ-ਇਸਤ੍ਰੀਆਂ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਕੇ ਗੂੜ੍ਹੇ ਪ੍ਰੇਮ-ਰੰਗ ਵਿਚ (ਮਸਤ ਰਹਿੰਦੀਆਂ ਹਨ)।

ਪਦ ਅਰਥ ਨਾਮਿ = ਨਾਮ ਵਿਚ। ਰੰਗਿ = ਰੰਗ ਵਿਚ। ਚਲੂਲਾ = ਗੂੜ੍ਹਾ। ਅੰਕਿ = ਗੋਦ ਵਿਚ, ਗਲਵੱਕੜੀ ਵਿਚ। ਸਮਾਏ = ਸਮਾਇ, ਲੀਨ ਹੋ ਕੇ।

SikhNet (Spanish)Aquéllos que están imbuidos en el Nombre, sus semblantes brillan como la flor de Lala y se inmergen en el Ser de Dios.

ਤਿਸੁ ਜੇਵਡੁ. ਅਵਰੁ ਨ ਸੂਝਈ; ਕਿਸੁ ਆਗੈ ਕਹੀਐ ਜਾਏ ॥

tis jevadd. avar na soojhee; kis aagai kaheeai jaae | Ang 585

Sant Singh KhalsaI can conceive of no other as great as the Lord; unto whom should I go and speak?
Manmohan SinghAs great as He, I can think of no other, To whom else shall I go and cry?
Manmohan Singh (Punjabi)ਉਸ ਜਿੱਡਾ ਵੱਡਾ ਹੋਰ ਕੋਈ ਮੈਨੂੰ ਸੁਝ ਨਹੀਂ ਆਉਂਦਾ, ਮੈਂ ਹੋਰ ਕੀਹਦੇ ਕੋਲ ਜਾ ਕੇ ਫਰਿਆਦੀ ਹੋਵਾਂ?
Fareedkot Teekaਤਿਸ ਪ੍ਯਾਰੇ ਕੇ ਸਮਾਨ ਔਰ ਦੂਸਰਾ ਕੋਈ ਦਿਖਾਈ ਨਹੀਂ ਪੜਤਾ, ਤਾਂ ਤੇ ਕਿਸ ਆਗੇ ਜਾਇ ਕਰ ਬੇਨਤੀ ਕਰੀਏ ਅਰਥਾਤ ਉਸੀ ਸੇ ਬੇਨਤੀ ਕਰੀਏ॥
Prof. Sahib Singhਉਸ ਪਰਮਾਤਮਾ ਦੇ ਬਰਾਬਰ ਦਾ (ਜਗਤ ਵਿਚ) ਹੋਰ ਕੋਈ ਨਹੀਂ ਦਿੱਸਦਾ (ਇਸ ਵਾਸਤੇ ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਅੱਗੇ (ਕੋਈ ਦੁਖ ਸੁਖ) ਦੱਸਿਆ ਨਹੀਂ ਜਾ ਸਕਦਾ।

ਪਦ ਅਰਥ ਤਿਸੁ ਜੇਵਡੁ = ਉਸ ਪਰਮਾਤਮਾ ਦੇ ਬਰਾਬਰ ਦਾ। ਜਾਏ = ਜਾਇ, ਜਾ ਕੇ।

SikhNet (Spanish)No hay nadie tan grandioso como Dios. ¿A quién más podría uno recurrir?

ਸੋ ਸਚਾ ਸਚੁ ਸਲਾਹੀਐ; ਜੇ ਸਤਿਗੁਰੁ ਦੇਇ ਬੁਝਾਏ ॥੩॥

so sachaa sach salaaheeai; je satigur dee bujhaae |3| Ang 585

Sant Singh KhalsaWe truly praise the True Lord, when the True Guru imparts understanding. ||3||
Manmohan SinghIf the True Guru imparts understanding the mortal then verily praises the True Lord.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਸਮਝ ਪ੍ਰਦਾਨ ਕਰਨ ਤਾਂ ਪ੍ਰਾਣੀ ਨਿਸਚਿਤ ਹੀ ਉਸ ਸੱਚੇ ਸੁਆਮੀ ਦੀ ਸਿਫ਼ਤ ਕਰਦਾ ਹੈ।
Fareedkot Teekaਜੋ ਸਤਗੁਰੂ ਸਮਝ ਦੇਵੇ ਤਉ ਸੋ ਜੋ ਸਚਾ ਹੈ ਤਿਸ ਕੋ (ਸਚੁ) ਨਿਹਚੇ ਕਰ ਕੇ ਸਲਾਹਣਾ ਕਰੀਏ॥੩॥
Prof. Sahib Singhਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ, ਜਦੋਂ ਗੁਰੂ ਇਹ ਸੂਝ ਦੇਂਦਾ ਹੈ ॥੩॥

ਪਦ ਅਰਥ ਸਚਾ ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸਲਾਹੀਐ = ਸਲਾਹਿਆ ਜਾ ਸਕਦਾ ਹੈ। ਦੇਇ ਬੁਝਾਏ = ਦੇਇ ਬੁਝਾਇ, ਸਮਝਾ ਦੇਵੇ, ਸਿਫ਼ਤ-ਸਾਲਾਹ ਕਰਨ ਦੀ ਸਮਝ ਬਖ਼ਸ਼ ਦੇਵੇ ॥੩॥

SikhNet (Spanish)Alabado sea el Uno Verdadero que se conoce a través del Verdadero Guru. (3)

ਜਿਨੀ ਸਚੜਾ ਸਚੁ ਸਲਾਹਿਆ; ਹੰਉ. ਤਿਨ ਲਾਗਉ ਪਾਏ ॥

jinee sacharraa sach salaahiaa; hnau. tin laagau paae | Ang 585

Sant Singh KhalsaI fall at the feet of those who praise the Truest of the True.
Manmohan SinghThey, who praise the Truest of the True, I fall at their feet.
Manmohan Singh (Punjabi)ਜੋ ਸੱਚਿਆਂ ਦੇ ਪਰਮ ਸੱਚਿਆਰਾਂ ਦੀ ਸਿਫ਼ਤ-ਸਨ ਕਰਦੇ ਹਨ ਮੈਂ ਉਨ੍ਹਾਂ ਦੇ ਪੈਰੀ ਪੈਂਦਾ ਹਾਂ।
Fareedkot Teekaਜਿਨੋਂ ਨੇ ਨਿਸਚੇ ਕਰ ਕੇ ਸਚਾ ਸਲਾਹਾ ਹੈ ਮੈਂ ਤਿਨ ਕੇ ਚਰਨੋਂ ਮੇਂ ਲਗਤਾ ਹੂੰ॥
Prof. Sahib Singhਜਿਨ੍ਹਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ।
SikhNet (Spanish)Ante los pies de aquéllos que alaban a su Verdadero Señor,

ਸੇ ਜਨ ਸਚੇ ਨਿਰਮਲੇ; ਤਿਨ ਮਿਲਿਆ. ਮਲੁ ਸਭ ਜਾਏ ॥

se jan sache niramale; tin miliaa. mal sabh jaae | Ang 585

Sant Singh KhalsaThose humble beings are true, and immaculately pure; meeting them, all filth is washed off.
Manmohan SinghTrue and pure are those persons and meeting them, all the filth is washed off.
Manmohan Singh (Punjabi)ਸੱਚੇ ਅਤੇ ਪਵਿੱਤਰ ਹਨ ਉਹ ਪੁਰਸ਼, ਉਨ੍ਹਾਂ ਨੂੰ ਮਿਲ ਕੇ ਸਾਰੀ ਮੈਲ ਧੋਤੀ ਜਾਂਦੀ ਹੈ।
Fareedkot Teekaਵਹੁ ਪੁਰਸ਼ ਸਚੇ ਔ ਮੈਲ ਸੇ ਰਹਿਤ ਹੂਏ ਹੈਂ, ਤਿਨ ਕੇ ਮਿਲਨੇ ਸੇ ਸਭ ਮੈਲ ਦੂਰ ਹੋ ਜਾਤੀ ਹੈ॥
Prof. Sahib Singhਉਹ ਮਨੁੱਖ ਅਡੋਲ-ਚਿੱਤ ਹੋ ਜਾਂਦੇ ਹਨ, ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਦਾ ਦਰਸ਼ਨ ਕੀਤਿਆਂ (ਵਿਕਾਰਾਂ ਦੀ) ਸਾਰੀ ਮੈਲ ਦੂਰ ਹੋ ਜਾਂਦੀ ਹੈ।

ਪਦ ਅਰਥ ਸਚੇ = ਸਦਾ-ਥਿਰ, ਅਡੋਲ-ਚਿੱਤ।

SikhNet (Spanish)me postro. Son lo más puro de lo puro; conociéndolos, uno también se vuelve puro,

ਤਿਨ ਮਿਲਿਆ. ਮਲੁ ਸਭ ਜਾਏ. ਸਚੈ ਸਰਿ ਨਾਏ; ਸਚੈ ਸਹਜਿ ਸੁਭਾਏ ॥

tin miliaa. mal sabh jaae. sachai sar naae; sachai sehaj subhaae | Ang 585

Sant Singh KhalsaMeeting them, all filth is washed off; bathing in the Pool of Truth, one becomes truthful, with intuitive ease.
Manmohan SinghMeeting them, the entire dust is removed, the man bathes in the Name's true tank and automatically becomes truthful.
Manmohan Singh (Punjabi)ਉਨ੍ਹਾਂ ਨੂੰ ਮਿਲ ਕੇ ਸਾਰੀ ਮੈਲ ਧੋਤੀ ਜਾਂਦੀ ਹੈ, ਇਨਸਾਨ ਨਾਮ ਦੇ ਸੱਚੇ ਤਾਲਾਬ ਅੰਦਰ ਨ੍ਹਾਉਂਦਾ ਹੈ ਅਤੇ ਸੁਭਾਵਕ ਹੀ ਸਤਿਵਾਦੀ ਥੀ ਵੰਞਦਾ ਹੈ।
Fareedkot Teekaਜੋ (ਸਚੈ ਸਰਿ) ਸਾਧਸੰਗਤ ਮੇਂ ਇਸਨਾਨ ਕਰ ਕੇ ਪਵਿਤ੍ਰ ਹੂਏ ਹੈਂ ਵਹੁ (ਸਹਜਿ ਸੁਭਾਏ) ਨਿਰਜਤਨ ਹੀ ਸਚੇ ਹੈਂ॥
Prof. Sahib Singhਉਹਨਾਂ ਦਾ ਦੀਦਾਰ ਕਰਨ ਨਾਲ (ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ-ਸਰੋਵਰ ਵਿਚ ਇਸ਼ਨਾਨ ਕਰਦਾ ਹੈ ਉਸ (ਪ੍ਰਭੂ) ਵਿਚ ਲੀਨ ਹੋ ਜਾਂਦਾ ਹੈ।

ਪਦ ਅਰਥ ਸਰਿ = ਸਰੋਵਰ ਵਿਚ। ਨਾਏ = ਨ੍ਹਾਏ, ਇਸ਼ਨਾਨ ਕਰ ਲੈਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ।

SikhNet (Spanish)pues ellos se bañan en las aguas de la Verdad y se inmergen en el Uno espontáneamente.

ਨਾਮੁ ਨਿਰੰਜਨੁ ਅਗਮੁ ਅਗੋਚਰੁ; ਸਤਿਗੁਰਿ ਦੀਆ ਬੁਝਾਏ ॥

naam niranjan agam agochar; satigur deea bujhaae | Ang 585

Sant Singh KhalsaThe True Guru has given me the realization of the Naam, the Immaculate Name of the Lord, the unfathomable, the imperceptible.
Manmohan SinghThe True Guru has made me realise the Name of the Immaculate, Unreachable and Unperceivable Lord.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਪਵਿੱਤ੍ਰ, ਪਹੁੰਚ ਤੋਂ ਪਰੇ ਅਤੇ ਅਗਾਧ ਪ੍ਰਭੂ ਦਾ ਨਾਮ ਦਰਸਾ ਦਿੱਤਾ ਹੈ।
Fareedkot Teekaਜਿਸ ਕਾ ਨਾਮ ਨਿਰੰਜਨ ਹੈ ਔ ਮਨ ਔ ਇੰਦ੍ਰੀਓਂ ਕੇ ਅਵਿਖੇ ਹੈਂ, ਸੋ ਤਿਨ ਕੋ ਸਤਿਗੁਰੋਂ ਨੇ ਸਮਝਾਇ ਦੀਆ ਹੈ॥
Prof. Sahib Singhਸਤਿਗੁਰ ਨੇ ਮੈਨੂੰ ਇਹ ਸੂਝ ਦਿੱਤੀ ਹੈ ਕਿ ਪਰਮਾਤਮਾ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ (ਕਰਨ ਵਾਲਾ) ਹੈ, ਪਰ ਪ੍ਰਭੂ (ਸਿਆਣਪ ਚਤੁਰਾਈ ਦੀ ਰਾਹੀਂ) ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਭੀ ਉਸ ਤਕ ਪਹੁੰਚ ਨਹੀਂ।

ਪਦ ਅਰਥ ਸਤਿਗੁਰਿ = ਗੁਰੂ ਨੇ।

SikhNet (Spanish)Realizan el Nombre Inmaculado, Insondable e Imperceptible a través del Guru.

ਅਨਦਿਨੁ ਭਗਤਿ ਕਰਹਿ ਰੰਗਿ ਰਾਤੇ; ਨਾਨਕ ਸਚਿ ਸਮਾਏ ॥

anadin bhagat kareh rang raate; naanak sach samaae | Ang 585

Sant Singh KhalsaThose who perform devotional worship to the Lord night and day, are imbued with His Love; O Nanak, they are absorbed in the True Lord.
Manmohan SinghImbued with love, they who, night and day, perform True Lord's devotional service, O Nanak, get absorbed in Him.
Manmohan Singh (Punjabi)ਪ੍ਰੇਮ ਨਾਲ ਰੰਗੇ ਹੋਏ ਜੋ ਰਾਤ ਦਿਨ ਸੱਚੇ ਸਾਈਂ ਦੀ ਪ੍ਰੇਮ ਮਈ ਸੇਵਾ ਕਰਦੇ ਹਨ, ਹੇ ਨਾਨਕ! ਉਹ ਉਸ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਰਾਤ ਦਿਨ ਪ੍ਰੇਮ ਮੇਂ ਮਸਤ ਹੂਏ ਹੂਏ ਵਾਹਿਗੁਰੂ ਕੀ ਭਗਤਿ ਕਰਤੇ ਹੈਂ, ਅੰਤ ਕੋ ਸਚੇ ਮੇਂ ਅਭੇਦ ਹੋਏ ਹੈਂ॥
Prof. Sahib Singhਹੇ ਨਾਨਕ! ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਹਰ ਵੇਲੇ ਨਾਮ-ਰੰਗ ਵਿਚ ਰੰਗੇ ਕੇ ਪ੍ਰਭੂ ਦੀ ਭਗਤੀ ਕਰ!

ਪਦ ਅਰਥ ਅਨਦਿਨੁ = ਹਰ ਰੋਜ਼। ਸਚਿ = ਸਦਾ-ਥਿਰ ਹਰੀ ਵਿਚ। ਸਮਾਏ = ਸਮਾਇ, ਲੀਨ ਰਹਿ ਕੇ

SikhNet (Spanish)Imbuidos en el Amor del Señor, Lo alaban siempre y se inmergen en Su Verdad.

ਜਿਨੀ ਸਚੜਾ ਸਚੁ ਧਿਆਇਆ; ਹੰਉ ਤਿਨ ਕੈ ਲਾਗਉ ਪਾਏ ॥੪॥੪॥

jinee sacharraa sach dhiaaeaa; hnau tin kai laagau paae |4|4| Ang 585

Sant Singh KhalsaI fall at the feet of those who meditate on the Truest of the True. ||4||4||
Manmohan SinghI fall at the feet of those, who meditate on the Truest of the True.
Manmohan Singh (Punjabi)ਮੈਂ ਉਨ੍ਹਾਂ ਦੇ ਪੈਰੀ ਪੈਂਦਾ ਹਾਂ, ਜੋ ਸਚਿਆਰ ਪ੍ਰਭੂ ਦਾ ਸਿਮਰਨ ਕਰਦੇ ਹਨ।
Fareedkot Teekaਜਿਨੋਂ ਨੇ ਨਿਹਚੇ ਕਰ ਕੇ ਸਚਾ ਧਿਆਇਆ ਹੈ ਮੈਂ ਤਿਨ ਕੇ ਚਰਨੀ ਲਗਤੀ ਹੂੰ॥
Prof. Sahib Singhਜਿਨ੍ਹਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ ॥੪॥੪॥
SikhNet (Spanish)Dice Nanak, me postro a los pies de aquéllos que contemplan al Uno Verdadero. (4-4)
Answers quote the Granth verbatim with Ang citations. AI commentary is not Gurbani and not a religious ruling.