ੴ

ਸਿੱਖਬਾਣੀ · SikhBani

Ang 583

Sri Guru Granth Sahib · Raag Vadhans · 2 shabads, 34 lines
Translations
Shabad Guru Amardas Ji Raag Vadhans continued from Ang 582

ਆਪੁ ਛੋਡਿ ਸੇਵਾ ਕਰੀ; ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥

aap chhodd sevaa karee; pir sacharraa milai sehaj subhaae |

Sant Singh KhalsaRenouncing ego, I serve them; thus I meet my True Husband Lord, with intuitive ease.
Manmohan SinghEschewing my ego, I serve them, Thus shall the True spouse meet me automatically.
Manmohan Singh (Punjabi)ਆਪਣੀ ਹੰਗਤਾ ਨੂੰ ਤਿਆਗ ਕੇ ਮੈਂ ਉਨ੍ਹਾਂ ਦੀ ਘਾਲ ਕਮਾਉਂਦੀ ਹਾਂ। ਇਸ ਤਰ੍ਹਾਂ ਸੱਚਾ ਪਤੀ ਸੁਭਾਵਕ ਹੀ ਮੈਨੂੰ ਮਿਲ ਪਵੇਗਾ।
Fareedkot Teekaਆਪਾ ਭਾਉ ਛੋਡ ਕਰ ਕੇ ਤਿਸ ਕੀ ਸੇਵਾ ਕਰੀ ਤੌ ਸਹਜਿ ਸੁਭਾਉ ਹੀ ਸਚਾ ਮਿਲ ਜਾਇਗਾ॥
Prof. Sahib Singhਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ। ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆਤਮਕ ਅਡੋਲਤਾ ਵਿਚ ਟਿਕਿਆਂ ਪ੍ਰੇਮ ਵਿਚ ਜੁੜਿਆਂ ਹੀ ਮਿਲਦਾ ਹੈ।

ਪਦ ਅਰਥ ਆਪੁ = ਆਪਾ-ਭਾਵ। ਕਰੀ = ਕਰੀਂ, ਮੈਂ ਕਰਦਾ ਹਾਂ। ਸਚੜਾ = ਸਦਾ ਕਾਇਮ ਰਹਿਣ ਵਾਲਾ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਸੁਭਾਏ = ਸੁਭਾਇ, ਪਿਆਰ ਨਾਲ।

SikhNet (Spanish)Y haciendo a un lado mi ego, les sirvo para que mi Verdadero Señor me encuentre de forma espontánea.

ਪਿਰੁ ਸਚਾ ਮਿਲੈ ਆਏ. ਸਾਚੁ ਕਮਾਏ; ਸਾਚਿ ਸਬਦਿ ਧਨ ਰਾਤੀ ॥

pir sachaa milai aae. saach kamaae; saach sabad dhan raatee |

Sant Singh KhalsaThe True Husband Lord comes to meet the soul-bride who practices Truth, and is imbued with the True Word of the Shabad.
Manmohan SinghThe bride practises truth and is imbued with the True Name, The True Groom comes and meets her.
Manmohan Singh (Punjabi)ਪਤਨੀ ਸੱਚ ਦੀ ਕਮਾਈ ਕਰਦੀ ਹੈ ਅਤੇ ਸਤਿਨਾਮ ਨਾਲ ਰੰਗੀ ਹੋਈ ਹੈ। ਸੱਚਾ ਪਤੀ ਆ ਕੇ ਉਸ ਨੂੰ ਮਿਲ ਪੈਂਦਾ ਹੈ।
Fareedkot Teekaਇਸ ਭਾਉਨਾ ਸੇ ਜਿਸ ਧਨ ਕੋ (ਸਚਾ) ਪ੍ਯਾਰਾ ਆਇ ਮਿਲਾ ਹੈ ਔਰ ਸਚੇ ਉਪਦੇਸ਼ ਮੇਂ ਧਨ ਮਸਤ ਹੂਈ ਸਚੇ ਹੀ ਕਰਮੋਂ ਕੋ ਕਮਾਉਤੀ ਹੈ ਅਰਥਾਤ ਪਾਖੰਡੀ ਕਰਮ ਨਹੀਂ ਕਰਤੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਆ ਕੇ ਉਸ ਜੀਵ-ਇਸਤ੍ਰੀ ਨੂੰ ਮਿਲ ਪੈਂਦਾ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੀ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਵਿਚ ਜੁੜੀ ਰਹਿੰਦੀ ਹੈ, ਜੇਹੜੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ।

ਪਦ ਅਰਥ ਆਏ = ਆਇ, ਆ ਕੇ। ਸਾਚੁ = ਸਦਾ-ਥਿਰ ਹਰਿ-ਨਾਮ। ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਸਬਦਿ = ਸ਼ਬਦ ਵਿਚ। ਧਨ = ਜੀਵ-ਇਸਤ੍ਰੀ।

SikhNet (Spanish)Cuando el Señor me encuentra, practico la Verdad y a través de la Verdadera Palabra del Shabd,

ਕਦੇ ਨ ਰਾਂਡ. ਸਦਾ ਸੋਹਾਗਣਿ; ਅੰਤਰਿ ਸਹਜ ਸਮਾਧੀ ॥

kade na raandd. sadaa sohaagan; antar sehaj samaadhee |

Sant Singh KhalsaShe shall never become a widow; she shall always be a happy bride. Deep within herself, she dwells in the celestial bliss of Samaadhi.
Manmohan SinghNever becomes she a widow and ever remains a happy wife. In her mind she obtains the celestial trance.
Manmohan Singh (Punjabi)ਉਹ ਕਦਾਚਿਤ ਵਿਧਵਾ ਨਹੀਂ ਹੁੰਦੀ ਤੇ ਸਦੀਵ ਹੀ ਅਨੰਦ ਪਤਨੀ ਬਣੀ ਰਹਿੰਦੀ ਹੈ। ਆਪਣੇ ਚਿੱਤ ਅੰਦਰ ਉਹ ਬੈਕੁੰਠੀ ਤਾੜੀ ਨੂੰ ਪਰਾਪਤ ਹੋ ਜਾਂਦੀ ਹੈ।
Fareedkot Teekaਐਸੀ (ਧਨ) ਇਸਤ੍ਰੀ ਕਭੀ ਰੰਡੀ ਨਹੀਂ ਹੋਤੀ ਹੈ, ਤਿਸ ਕੇ ਅੰਤਸਕਰਣ ਮੇਂ ਸਹਜੇ ਹੀ ਸਮਾਧੀ ਲਗੀ ਰਹਤੀ ਹੈ, ਸੋਈ ਸਦਾ ਸੋਹਾਗਣਿ ਹੋਤੀ ਹੈ॥
Prof. Sahib Singhਉਹ (ਜੀਵ-ਇਸਤ੍ਰੀ) ਕਦੇ ਨਿ-ਖਸਮੀ ਨਹੀਂ ਹੁੰਦੀ ਤੇ ਸਦਾ ਸੁਹਾਗ-ਵਾਲੀ ਰਹਿੰਦੀ ਹੈ ਅਤੇ ਉਸ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ।
SikhNet (Spanish)me uno en Amor a mi Esposo. Nunca enviudo, permanezco siempre como Esposa del Señor, sentada en el Estado de Samadhi,

ਪਿਰੁ ਰਹਿਆ ਭਰਪੂਰੇ. ਵੇਖੁ ਹਦੂਰੇ; ਰੰਗੁ ਮਾਣੇ ਸਹਜਿ ਸੁਭਾਏ ॥

pir rahiaa bharapoore. vekh hadoore; rang maane sehaj subhaae |

Sant Singh KhalsaHer Husband Lord is fully pervading everywhere; beholding Him ever-present, she enjoys His Love, with intuitive ease.
Manmohan SinghThe Spouse is fully pervading all. Seeing Him close at hand, she automatically enjoys His love.
Manmohan Singh (Punjabi)ਪਤੀ ਸਾਰਿਆਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ। ਉਸ ਨੂੰ ਐਨ ਨੇੜੇ ਤੱਕ ਕੇ, ਉਹ ਸੁਭਾਵਕ ਹੀ ਉਸ ਦੀ ਪ੍ਰੀਤ ਦਾ ਅਨੰਦ ਲੈਂਦੀ ਹੈ।
Fareedkot Teekaਜੋ ਪਤੀ ਸਭ ਮੇਂ ਭਰਪੂਰ ਹੋ ਰਹਾ ਹੈ ਤਿਸ ਕੋ ਅਪਨੇ (ਹਦੂਰੇ) ਨਿਕਟ ਦੇਖ ਕਰ ਕੇ ਪ੍ਯਾਰੇ ਕੇ ਸੰਜੋਗ ਕਾ (ਰੰਗ) ਅਨੰਦ ਕੋ ਨਿਰਯਤਨ ਹੀ ਭੋਗਤੀ ਹੈ॥
Prof. Sahib Singhਹੇ ਸਖੀ! ਪ੍ਰਭੂ-ਪਤੀ ਹਰ ਥਾਂ ਮੌਜੂਦ ਹੈ, ਉਸ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਵੇਖ ਫਿਰ ਆਤਮਕ ਅਡੋਲਤਾ ਵਿਚ ਆਨੰਦ ਮਾਣ।

ਪਦ ਅਰਥ ਭਰਪੂਰੇ = ਹਰ ਥਾਂ ਵਿਆਪਕ। ਹਦੂਰੇ = ਅੰਗ-ਸੰਗ। ਮਾਣੇ = ਮਾਣਿ।

SikhNet (Spanish)con Paz en el interior de mi ser. Mi Señor Esposo prevalece en todas partes; veo Su Presencia en mí,

ਜਿਨੀ ਆਪਣਾ ਕੰਤੁ ਪਛਾਣਿਆ; ਹਉ ਤਿਨ ਪੂਛਉ ਸੰਤਾ ਜਾਏ ॥੩॥

jinee aapanaa kant pachhaaniaa; hau tin poochhau santaa jaae |3|

Sant Singh KhalsaThose who have realized their Husband Lord - I go and ask those Saints about Him. ||3||
Manmohan SinghThe saints who have recognised their Groom, then I go to ask about my Lord.
Manmohan Singh (Punjabi)ਜਿਨ੍ਹਾਂ ਸਾਧੂਆਂ ਨੇ ਆਪਣੇ ਪਤੀ ਨੂੰ ਪਹਿਚਾਣਿਆ ਹੈ, ਮੈਂ ਉਨ੍ਹਾਂ ਕੋਲ ਜਾ ਕੇ ਆਪਣੇ ਸਾਈਂ ਬਾਰੇ ਪੁੱਛਦੀ ਹਾਂ।
Fareedkot Teekaਜਿਨੋਂ ਨੇ ਅਪਨੇ ਪਤੀ ਪਰਮੇਸ੍ਵਰ ਕੋ ਪਛਾਨਾ ਹੈ ਮੈਂ ਤਿਨ ਸੰਤੋਂ ਸੇ ਜਾਇ ਤਿਸ ਕਾ ਰਸਤਾ ਪੂਛਤੀ ਹੂੰ॥੩॥
Prof. Sahib Singhਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ (ਕਿ ਪ੍ਰਭੂ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ) ॥੩॥
SikhNet (Spanish)y gozo de Su Amor con toda naturalidad. Voy y pregunto a los Santos que han concebido a su Señor. (3)

ਪਿਰਹੁ ਵਿਛੁੰਨੀਆ ਭੀ ਮਿਲਹ; ਜੇ ਸਤਿਗੁਰ ਲਾਗਹ ਸਾਚੇ ਪਾਏ ॥

pirahu vichhuneea bhee milah; je satigur laagah saache paae |

Sant Singh KhalsaThe separated ones also meet with their Husband Lord, if they fall at the Feet of the True Guru.
Manmohan SinghThe separated ones also meet their Spouse, If they fall at the True Satguru's feet.
Manmohan Singh (Punjabi)ਵਿਛੁੜੀਆਂ ਹੋਈਆਂ ਭੀ ਆਪਣੇ ਪਤੀ ਨੂੰ ਮਿਲ ਪੈਂਦੀਆਂ ਹਨ, ਜੇਕਰ ਉਹ ਸੱਚੇ ਸਤਿਗੁਰਾਂ ਦੇ ਪੈਰੀ ਪੈ ਜਾਣ।
Fareedkot Teekaਜੋ ਸਾਚੇ ਸਤਗੁਰੋਂ ਕੇ ਚਰਣੋਂ ਮੇਂ ਲਗੇ ਤੌ ਹਰਿ ਪਿਆਰੇ ਸੇ ਬਿਛੜੀ ਹੂਈ ਮਿਲ ਸਕਤੀ ਹੈ॥
Prof. Sahib Singhਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ।

ਪਦ ਅਰਥ ਪਿਰਹੁ = ਪਿਰ ਤੋਂ, ਪ੍ਰਭੂ-ਪਤੀ ਤੋਂ। ਭੀ = ਮੁੜ ਭੀ। ਮਿਲਹ = ਅਸੀਂ ਮਿਲ ਸਕਦੀਆਂ ਹਾਂ। ਜੇ ਲਾਗਹ = ਜੇ ਅਸੀਂ ਲੱਗੀਏ। ਸਾਚੇ ਸਤਿਗੁਰ ਪਾਏ = ਸੱਚੇ ਗੁਰੂ ਦੀ ਚਰਨੀਂ।

SikhNet (Spanish)Los que están separados también Lo encuentran si se postran a los Pies del Guru,

ਸਤਿਗੁਰੁ ਸਦਾ ਦਇਆਲੁ ਹੈ; ਅਵਗੁਣ ਸਬਦਿ ਜਲਾਏ ॥

satigur sadaa deaal hai; avagun sabad jalaae |

Sant Singh KhalsaThe True Guru is forever merciful; through the Word of His Shabad, demerits are burnt away.
Manmohan SinghThe True Guru is ever merciful and by his instruction, one's demerits, are burnt to ashes.
Manmohan Singh (Punjabi)ਸੱਚੇ ਗੁਰੂ ਸਦੀਵ ਹੀ ਮਿਹਰਬਾਨ ਹਨ। ਉਨ੍ਹਾਂ ਦੇ ਉਪਦੇਸ਼ ਦੁਆਰਾ, ਬੰਦੇ ਦੀਆਂ ਬਦੀਆਂ ਸੜ ਸੁਆਹ ਹੋ ਜਾਂਦੀਆਂ ਹਨ।
Fareedkot Teekaਸਤਗੁਰੁ ਸਦਾ ਦਿਆਲੂ ਹੈਂ ਇਸ ਸੇ (ਸਬਦਿ) ਉਪਦੇਸ ਕਰ ਔਗਨੋਂ ਕੋ ਜਲਾਇ ਦੇਤੇ ਹੈਂ॥
Prof. Sahib Singhਗੁਰੂ ਸਦਾ ਦਇਆਵਾਨ ਹੈ, ਉਹ (ਸਰਨ ਪਿਆਂ ਦੇ) ਅਵਗਣ (ਆਪਣੇ) ਸ਼ਬਦ ਵਿਚ (ਜੋੜ ਕੇ) ਸਾੜ ਦੇਂਦਾ ਹੈ।

ਪਦ ਅਰਥ ਸਬਦਿ = ਸ਼ਬਦ ਵਿਚ (ਜੋੜ ਕੇ)।

SikhNet (Spanish)pues el Guru Verdadero es siempre Compasivo, y a través de la Palabra del Shabd uno abandona sus deméritos.

ਅਉਗੁਣ ਸਬਦਿ ਜਲਾਏ. ਦੂਜਾ ਭਾਉ ਗਵਾਏ; ਸਚੇ ਹੀ ਸਚਿ ਰਾਤੀ ॥

aaugun sabad jalaae. doojaa bhaau gavaae; sache hee sach raatee |

Sant Singh KhalsaBurning away her demerits through the Shabad, the soul-bride eradicates her love of duality, and remains absorbed in the True, True Lord.
Manmohan SinghBurring her demerits with the Guru's teaching, she forsakes duality and remains absorbed in the True Lord alone.
Manmohan Singh (Punjabi)ਆਪਣੀਆਂ ਬਦੀਆਂ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਸਾੜ ਕੇ, ਜਗਿਆਸੂ-ਰੂਪ, ਪਤਨੀ ਦਵੈਤ-ਭਾਵ ਨੂੰ ਤਿਆਗ ਦਿੰਦੀ ਹੈ ਅਤੇ ਕੇਵਲ ਸੱਚੇ ਸਾਹਿਬ ਵਿੱਚ ਲੀਨ ਰਹਿੰਦੀ ਹੈ।
Fareedkot Teekaਅਵਗੁਣੋਂ ਕੋ ਸਬਦ ਸੇ ਜਲਾ ਕਰ ਦ੍ਵੈਤ ਭਾਵ ਕੋ ਦੂਰ ਕਰ ਦੇਤੇ ਹੈਂ, ਸਚੀ ਹੋ ਕਰ ਫਿਰ ਸਚੇ ਸੇ (ਰਾਤੀ) ਰਹਤੀ ਹੈ॥
Prof. Sahib Singh(ਹੇ ਸਖੀ!) ਗੁਰੂ ਔਗੁਣ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ, ਮਾਇਆ ਦਾ ਪਿਆਰ ਦੂਰ ਕਰ ਦੇਂਦਾ ਹੈ। (ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਹੀ ਰੱਤੀ ਰਹਿੰਦੀ ਹੈ।

ਪਦ ਅਰਥ ਦੂਜਾ ਭਾਉ = ਮਾਇਆ ਦਾ ਪਿਆਰ। ਸਚੇ ਹੀ ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਹੀ। ਰਾਤੀ = ਮਸਤ।

SikhNet (Spanish)Se deshace del sentido de dualidad, y se imbuye sólo en el Uno Verdadero.

ਸਚੈ ਸਬਦਿ ਸਦਾ ਸੁਖੁ ਪਾਇਆ; ਹਉਮੈ ਗਈ ਭਰਾਤੀ ॥

sachai sabad sadaa sukh paaeaa; haumai gee bharaatee |

Sant Singh KhalsaThrough the True Shabad, everlasting peace is obtained, and egotism and doubt are dispelled.
Manmohan SinghBy the True Name, everlasting peace is obtained and self-conceit and doubt are dispelled.
Manmohan Singh (Punjabi)ਸੱਚੇ ਨਾਮ ਦੁਆਰਾ, ਸਦੀਵੀ ਸਥਿਰ ਆਰਾਮ ਮਿਲ ਜਾਂਦਾ ਹੈ ਤੇ ਸਵੈ-ਹੰਗਤਾ ਦੇ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਸਚੇ ਉਪਦੇਸ਼ ਕਰ ਤਿਨ ਕੀ ਹੰਤਾ ਮਮਤਾ ਔਰ ਭ੍ਰਾਂਤੀ ਚਲੀ ਗਈ ਹੈ ਪੁਨਾ ਨਿਤ ਸੁਖ ਪਾਇਆ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਆਨੰਦ ਮਾਣਦੀ ਹੈ ਤੇ ਉਸ ਦੀ ਹਉਮੈ ਤੇ ਭਟਕਣਾ ਦੂਰ ਹੋ ਜਾਂਦੀ ਹੈ।

ਪਦ ਅਰਥ ਭਰਾਤੀ = ਭਟਕਣਾ।

SikhNet (Spanish)Obtiene el Éxtasis a través de la Palabra Verdadera y es liberado de las dudas y del ego.

ਪਿਰੁ ਨਿਰਮਾਇਲੁ ਸਦਾ ਸੁਖਦਾਤਾ; ਨਾਨਕ ਸਬਦਿ ਮਿਲਾਏ ॥

pir niramaaeil sadaa sukhadaataa; naanak sabad milaae |

Sant Singh KhalsaThe Immaculate Husband Lord is forever the Giver of peace; O Nanak, through the Word of His Shabad, He is met.
Manmohan SinghThe Immaculate Spouse is ever the Giver of peace and though the Guru's instruction is He meet, O Nanak.
Manmohan Singh (Punjabi)ਪਵਿੱਤ੍ਰ ਪਤੀ ਸਦੀਵ ਹੀ ਆਰਾਮ-ਬਖਸ਼ਣਹਾਰ ਹੈ। ਗੁਰਾਂ ਦੀ ਸਿਖਮਤ ਦੁਆਰਾ ਉਹ ਮਿਲਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਜੋ ਨਿਰਮਲ ਹੈ ਨਿਤ੍ਯ ਸੁਖ ਕਾ ਦੇਣੇਹਾਰਾ, ਸੋ ਗੁਰ ਉਪਦੇਸ ਦੁਆਰਾ ਪੁਰਸ ਕੋ ਅਪਨੇ ਮੇਂ ਮਿਲਾਇ ਲੇਤਾ ਹੈ॥
Prof. Sahib Singhਹੇ ਨਾਨਕ! ਪ੍ਰਭੂ-ਪਤੀ ਪਵਿਤ੍ਰ ਕਰਨ ਵਾਲਾ ਹੈ, ਸਦਾ ਸੁਖ ਦੇਣ ਵਾਲਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ ਉਸ ਨਾਲ ਮਿਲਾ ਦੇਂਦਾ ਹੈ।

ਪਦ ਅਰਥ ਨਿਰਮਾਇਲੁ = ਪਵਿਤ੍ਰ ।

SikhNet (Spanish)El Señor es siempre Inmaculado, siempre Dador de Éxtasis; a través de la Palabra del Shabd,

ਪਿਰਹੁ ਵਿਛੁੰਨੀਆ ਭੀ ਮਿਲਹ; ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥

pirahu vichhuneea bhee milah; je satigur laagah saache paae |4|1|

Sant Singh KhalsaThe separated ones also meet with their Husband Lord, if they fall at the feet of the True Guru. ||4||1||
Manmohan SinghThe separated brides also meet their Lord, if they repair to the feet of the True Satguru.
Manmohan Singh (Punjabi)ਵਿਛੁੜੀਆਂ ਹੋਈਆਂ ਪਤਨੀਆਂ ਭੀ ਆਪਣੇ ਸਿਰ ਦੇ ਸਾਈਂ ਨੂੰ ਮਿਲ ਪੈਂਦੀਆਂ ਹਨ, ਜੇਕਰ ਉਹ ਸੱਚੇ ਗੁਰਾਂ ਦੇ ਪੈਰੀ ਲੱਗ ਜਾਣ।
Fareedkot Teekaਹੇ ਭਾਈ! ਸਚੇ ਸਤਿਗੁਰੋਂ ਕੀ ਚਰਨੀ ਲਗੇ ਤਉ ਪਤੀ ਸੇ ਵਿਛੁੜੀਆਂ ਹੋਈਆਂ ਭੀ ਮਿਲ ਜਾਤੀ ਹੈਂ॥੪॥੧॥
Prof. Sahib Singhਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ, ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ ॥੪॥੧॥
SikhNet (Spanish)uno se une con Él, pues quienes están separados encuentran a su Señor si se postran a los Pies del Guru. (4-1)

Open this shabad (26 lines, Angs 582-583) →

Shabad Guru Amardas Ji Raag Vadhans continues on Ang 584

ਵਡਹੰਸੁ ਮਹਲਾ ੩ ॥

vaddahans mahalaa 3 |

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.

ਸੁਣਿਅਹੁ ਕੰਤ ਮਹੇਲੀਹੋ; ਪਿਰੁ ਸੇਵਿਹੁ ਸਬਦਿ ਵੀਚਾਰਿ ॥

suniahu kant maheleeho; pir sevihu sabad veechaar |

Sant Singh KhalsaListen, O brides of the Lord: serve your Beloved Husband Lord, and contemplate the Word of His Shabad.
Manmohan SinghHear ye, O the Husband brides, serve thou thy Beloved and reflect over His Name.
Manmohan Singh (Punjabi)ਤੁਸੀਂ ਸੁਣੋਂ, ਹੇ ਪਤੀ ਦੀਆਂ ਪਤਨੀਓ! ਤੁਸੀਂ ਆਪਣੇ ਪ੍ਰੀਤਮ ਦੀ ਸੇਵਾ ਕਰੋ ਅਤੇ ਉਸ ਦੇ ਨਾਮ ਨੂੰ ਸਿਮਰੋ।
Fareedkot Teekaਹੇ ਕੰਤ ਕੀ (ਮਹੇਲੀਹੋ) ਇਸਤ੍ਰੀਹੋ! ਗੁਰ ਸਬਦ ਕੇ ਬੀਚਾਰ ਕਰ ਪਤੀ ਕਾ ਸੇਵਨ ਕਰੋ॥
Prof. Sahib Singhਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣੋ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ!

ਪਦ ਅਰਥ ਮਹੇਲੀ = {महिला, ਮਹਿਲਾ} ਇਸਤ੍ਰੀ। ਕੰਤ ਮਹੇਲੀਹੋ = ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Escuchen, oh esposas del Señor; reflexionen en la Palabra y sirvan a su Señor.

ਅਵਗਣਵੰਤੀ. ਪਿਰੁ, ਨ ਜਾਣਈ; ਮੁਠੀ ਰੋਵੈ ਕੰਤ ਵਿਸਾਰਿ ॥

avaganavantee. pir, na jaanee; mutthee rovai kant visaar |

Sant Singh KhalsaThe worthless bride does not know her Husband Lord - she is deluded; forgetting her Husband Lord, she weeps and wails.
Manmohan SinghThe meritless wife knows not her spouse and is beguiled. Forgetting her Groom, she continues wailing.
Manmohan Singh (Punjabi)ਗੁਣ-ਵਿਹੂਣ ਪਤਨੀ ਆਪਣੇ ਭਰਤੇ ਨੂੰ ਨਹੀਂ ਜਾਣਦੀ ਅਤੇ ਉਹ ਠੱਗੀ ਗਈ ਹੈ। ਆਪਣੇ ਪਤੀ ਨੂੰ ਭੁਲਾ ਕੇ ਉਹ ਰੋਂਦੀ ਰਹਿੰਦੀ ਹੈ।
Fareedkot Teekaਮਨਮੁਖ ਜੋ ਅਉਗੁਣਵੰਤੀ ਹੈ, ਸੋ ਪਤੀ ਕੋ ਨਹੀਂ ਜਾਨਤੀ ਔ ਕੰਤ ਕੋ ਬਿਸਾਰ ਕਰ ਕੇ (ਮੁਠੀ) ਲੁਟੀ ਹੂਈ ਰੋਤੀ ਹੈ॥
Prof. Sahib Singhਔਗੁਣਾਂ ਨਾਲ ਭਰੀ ਹੋਈ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਨਹੀਂ ਪਾਂਦੀ ਤੇ ਪ੍ਰਭੂ-ਪਤੀ ਨੂੰ ਭੁਲਾ ਕੇ ਉਹ ਆਤਮਕ ਜੀਵਨ ਲੁਟਾ ਬੈਠਦੀ ਹੈ ਤੇ ਦੁਖੀ ਹੁੰਦੀ ਹੈ।

ਪਦ ਅਰਥ ਜਾਣਈ = ਜਾਣਏ, ਜਾਣੈ, ਜਾਣਦੀ। ਮੁਠੀ = ਠੱਗੀ ਹੋਈ, ਜਿਸ ਨੇ ਆਤਮਕ ਜੀਵਨ ਲੁਟਾ ਲਿਆ ਹੈ। ਰੋਵੈ = ਦੁਖੀ ਹੁੰਦੀ ਹੈ।

SikhNet (Spanish)Los seres sin mérito no conocen a su Señor; son engañados y afligidos, abandonan a su Dios.

ਰੋਵੈ ਕੰਤ ਸੰਮਾਲਿ. ਸਦਾ ਗੁਣ ਸਾਰਿ; ਨਾ ਪਿਰੁ ਮਰੈ. ਨ ਜਾਏ ॥

rovai kant samaal. sadaa gun saar; naa pir marai. na jaae |

Sant Singh KhalsaShe weeps, thinking of her Husband Lord, and she cherishes His virtues; her Husband Lord does not die, and does not leave.
Manmohan SinghThinking of her Spouse and ever cherishing His merits, the virtuous wife weeps with joy. Her spouse dies not, nor goes anywhere.
Manmohan Singh (Punjabi)ਆਪਣੇ ਪ੍ਰਭੂ-ਪਤੀ ਨੂੰ ਯਾਦ ਕਰ ਅਤੇ ਹਮੇਸ਼ਾਂ ਉਸ ਦੀਆਂ ਖੂਬੀਆਂ ਦਾ ਧਿਆਨ ਧਾਰ, ਨੇਕ ਵਹੁਟੀ ਵੈਰਾਗਮਈ ਅਥਰੂ ਵਹਾਉਂਦੀ ਹੈ। ਉਸ ਦਾ ਸਵਾਮੀ ਨਾਂ ਮਰਦਾ ਹੈ ਨਾਂ ਹੀ ਕਿਧਰੇ ਜਾਂਦਾ ਹੈ।
Fareedkot Teekaਜੋ ਪਤੀ ਨ ਕਬੀ ਮਰਤਾ ਹੈ ਔ ਨ ਕਬੀ ਜਨਮਤਾ ਹੈ, ਤਿਸ ਕੇ ਗੁਣੋਂ ਕੋ (ਸਾਰਿ) ਚਿੰਤਨ ਕਰ ਕੇ ਤਿਸ ਕੇ ਬਿਰਹ ਮੇਂ ਹੋਤੀ ਹੈ ਅਰਥਾਤ ਵੈਰਾਗ੍ਯ ਮਯ ਸ਼ਬਦ ਉਚਾਰਣ ਕਰਤੀ ਹੈ॥
Prof. Sahib Singhਪਰ ਜੇਹੜੀ ਜੀਵ-ਇਸਤ੍ਰੀ ਪਤੀ ਨੂੰ ਹਿਰਦੇ ਵਿਚ ਵਸਾ ਕੇ ਪ੍ਰਭੂ ਦੇ ਗੁਣ ਸਦਾ ਚੇਤੇ ਕਰ ਕਰ ਕੇ (ਪ੍ਰਭੂ ਦੇ ਦਰ ਤੇ ਸਦਾ) ਅਰਜ਼ੋਈਆਂ ਕਰਦੀ ਰਹਿੰਦੀ ਹੈ, ਉਸ ਦਾ ਖਸਮ (-ਪ੍ਰਭੂ) ਕਦੇ ਮਰਦਾ ਨਹੀਂ, ਉਸ ਨੂੰ ਕਦੇ ਛੱਡ ਕੇ ਨਹੀਂ ਜਾਂਦਾ।

ਪਦ ਅਰਥ ਰੋਵੈ = ਦੁਖੀ ਹੁੰਦੀ ਹੈ। ਸੰਮਾਲਿ = ਸੰਭਾਲ ਕੇ, ਹਿਰਦੇ ਵਿਚ ਵਸਾ ਕੇ। ਸਾਰਿ = ਸੰਭਾਲ ਕੇ।

SikhNet (Spanish)La verdadera Esposa elevando los méritos de su Esposo, añora el Amor de Aquél que no muere ni se va.

ਗੁਰਮੁਖਿ ਜਾਤਾ. ਸਬਦਿ ਪਛਾਤਾ; ਸਾਚੈ ਪ੍ਰੇਮਿ ਸਮਾਏ ॥

guramukh jaataa. sabad pachhaataa; saachai prem samaae |

Sant Singh KhalsaAs Gurmukh, she knows the Lord; through the Word of His Shabad, He is realized; through True Love, she merges with Him.
Manmohan SinghThrough the Guru, the Lord is known, through the Name is He realised and through True love one merges in Him.
Manmohan Singh (Punjabi)ਗੁਰਾਂ ਦੇ ਰਾਹੀਂ ਸਾਹਿਬ ਜਾਣਿਆ ਜਾਂਦਾ ਹੈ, ਨਾਮ ਦੇ ਰਾਹੀਂ ਉਹ ਅਨੁਭਵ ਕੀਤਾ ਜਾਂਦਾ ਹੈ ਅਤੇ ਸੱਚੀ ਪ੍ਰੀਤ ਦੇ ਰਾਹੀਂ ਇਨਸਾਨ ਉਸ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਬ ਗੁਰ ਸਬਦ ਕੋ ਮੁਕਤੀ ਦਾਤਾ ਪਛਾਨਾ ਹੈ ਤਬ ਗੁਰਮੁਖੋਂ ਨੇ ਹਰੀ ਕੋ ਜਾਨਾ ਹੈ, ਪ੍ਰੇਮ ਕਰ ਤਿਸ ਸਚੇ ਮੇਂ ਸਮਾਏ ਰਹਤੇ ਹੈਂ॥
Prof. Sahib Singhਜਿਸ ਨੇ ਗੁਰੂ ਦੀ ਸਰਨ ਪੈ ਕੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਜਾਣ-ਪਛਾਣ ਪਾ ਕਈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ। ਪ੍ਰੇਮਿ = ਪ੍ਰੇਮ ਵਿਚ।

SikhNet (Spanish)A través del Guru Él es conocido; y es a través de la Palabra que Él es concebido por uno.

ਜਿਨਿ ਅਪਣਾ ਪਿਰੁ. ਨਹੀ ਜਾਤਾ, ਕਰਮ ਬਿਧਾਤਾ; ਕੂੜਿ ਮੁਠੀ ਕੂੜਿਆਰੇ ॥

jin apanaa pir. nahee jaataa, karam bidhaataa; koorr mutthee koorriaare |

Sant Singh KhalsaShe who does not know her Husband Lord, the Architect of karma, is deluded by falsehood - she herself is false.
Manmohan SinghThe false bride, who knows not her spouse, the Scribe of destiny, is beguiled by falsehood.
Manmohan Singh (Punjabi)ਕੂੜੀ ਪਤਨੀ ਨੂੰ, ਜੋ ਕਿਸਮਤ ਦੇ ਲਿਖਾਰੀ ਆਪਣੇ ਪਤੀ ਨੂੰ ਨਹੀਂ ਜਾਣਦੀ, ਝੂਠ ਨੇ ਠੱਗ ਲਿਆ ਹੈ।
Fareedkot Teekaਜਿਸ ਨੇ ਕਰਮ (ਬਿਧਾਤਾ) ਕਰਮ ਪਲ ਪ੍ਰਦਾਤਾ ਅਪਨਾ ਪਤੀ ਨਹੀਂ ਜਾਨਾ ਹੈ, ਸੋ ਝੂਠੀ ਝੂਠ ਨੇ ਠਗੀ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਆਪਣੇ ਉਸ ਪ੍ਰਭੂ-ਪਤੀ ਨਾਲ ਸਾਂਝ ਨਹੀਂ ਬਣਾਈ ਜੋ ਸਭ ਜੀਵਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਸ ਕੂੜ ਦੀ ਵਣਜਾਰਨ ਨੂੰ ਮਾਇਆ ਦਾ ਮੋਹ ਠੱਗੀ ਰੱਖਦਾ ਹੈ।

ਪਦ ਅਰਥ ਜਿਨਿ = ਜਿਸ ਨੇ। ਕਰਮ ਬਿਧਾਤਾ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ। ਕੂੜਿ = ਕੂੜ ਵਿਚ, ਮਾਇਆ ਦੇ ਪਸਾਰੇ ਵਿਚ।

SikhNet (Spanish)Es así como uno se inmerge en Su Amor Verdadero. Aquél que no conoce a su Esposo,

ਸੁਣਿਅਹੁ ਕੰਤ ਮਹੇਲੀਹੋ; ਪਿਰੁ ਸੇਵਿਹੁ ਸਬਦਿ ਵੀਚਾਰੇ ॥੧॥

suniahu kant maheleeho; pir sevihu sabad veechaare |1|

Sant Singh KhalsaListen, O brides of the Lord: serve your Beloved Husband Lord, and contemplate the Word of His Shabad. ||1||
Manmohan SinghHearken, O the brides of the Groom, serve your Beloved and meditate on His Name.
Manmohan Singh (Punjabi)ਸੁਣੋ, ਹੇ ਪਤੀ ਦੀਓ ਪਤਨੀਓ! ਆਪਣੇ ਪਿਆਰ ਦੀ ਟਹਿਲ ਕਮਾਓ ਤੇ ਉਸ ਦੇ ਨਾਮ ਦਾ ਜਾਪ ਕਰੋ।
Fareedkot Teekaਹੇ ਕੰਤ ਕੀ ਇਸਤ੍ਰੀਓ! ਭਾਵ ਹੇ ਜਗਿਆਸੂਓ! ਸੁਨੋ ਗੁਰ ਉਪਦੇਸ ਕੇ ਵੀਚਾਰ ਦੁਆਰਾ ਤੁਮ ਪਤੀ ਕੋ ਸੇਵਨ ਕਰੋ॥੧॥
Prof. Sahib Singhਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣੋ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ!॥੧॥

ਪਦ ਅਰਥ ਮਹੇਲੀ = {महिला, ਮਹਿਲਾ} ਇਸਤ੍ਰੀ। ਕੰਤ ਮਹੇਲੀਹੋ = ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ। ਸਬਦਿ = ਸ਼ਬਦ ਦੀ ਰਾਹੀਂ ॥੧॥

SikhNet (Spanish)el Hacedor de nuestros destinos, es engañado por la falsedad. Escuchen, oh esposas del Señor, mediten en el Bani de la Palabra del Guru y sirvan a su Señor. (1)

ਸਭੁ ਜਗੁ ਆਪਿ ਉਪਾਇਓਨੁ; ਆਵਣੁ ਜਾਣੁ ਸੰਸਾਰਾ ॥

sabh jag aap upaaeon; aavan jaan sansaaraa |

Sant Singh KhalsaHe Himself created the whole world; the world comes and goes.
Manmohan SinghHimself the Lord has created the whole world and the mortal is subject to coming and going.
Manmohan Singh (Punjabi)ਆਪੇ ਹੀ ਸੁਆਮੀ ਨੇ ਸਾਰਾ ਜਹਾਨ ਸਾਜਿਆ ਹੈ। ਪ੍ਰਾਣੀ ਆਉਣ ਤੇ ਜਾਣ ਦੇ ਨੇਮ ਅਧੀਨ ਹੈ।
Fareedkot Teekaਇਹ ਜੋ ਆਵਣ ਜਾਣ ਰੂਪ ਸੰਸਾਰ ਹੈ ਸਭ ਜਗ ਪਿਆਰੇ ਨੇ ਆਪ ਹੀ ਉਤਪੰਨ ਕੀਆ ਹੈ॥
Prof. Sahib Singhਸਾਰਾ ਜਗਤ ਪਰਮਾਤਮਾ ਨੇ ਆਪ ਬਣਾਇਆ ਹੈ ਤੇ ਜਗਤ ਦਾ ਜਮਣ ਮਰਨਾ ਵੀ ਉਸ ਨੇ ਬਣਾਇਆ ਹੈ।

ਪਦ ਅਰਥ ਉਪਾਇਓਨੁ = ਉਸ ਨੇ ਪੈਦਾ ਕੀਤਾ ਹੈ। ਆਵਣ ਜਾਣੁ = ਜੰਮਣ ਮਰਨ।

SikhNet (Spanish)El Señor creó el mundo entero, y con él las idas y venidas.

ਮਾਇਆ ਮੋਹੁ ਖੁਆਇਅਨੁ; ਮਰਿ ਜੰਮੈ ਵਾਰੋ ਵਾਰਾ ॥

maaeaa mohu khuaaeian; mar jamai vaaro vaaraa |

Sant Singh KhalsaThe love of Maya has ruined the world; people die, to be re-born, over and over again.
Manmohan SinghThe love of wealth has ruined her and she dies and is born, again and over again.
Manmohan Singh (Punjabi)ਧਨ-ਦੌਲਤ ਦੀ ਮਮਦਾ ਨੇ ਜੀਵ ਰੂਪੀ ਇਸਤ੍ਰੀ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਹ ਮੁੜ ਮੁੜ ਕੇ ਮਰਦੀ ਤੇ ਜੰਮਦੀ ਹੈ।
Fareedkot Teekaਮਨਮੁਖ ਮਾਇਆ ਕੇ ਮੋਹ (ਖੁਆਇਅਨੁ) ਭੁਲਾਏ ਹੈਂ, ਇਸ ਸੇ ਵਹੁ ਬਾਰੰਬਾਰ ਜਨਮਤੇ ਮਰਤੇ ਰਹਿਤੇ ਹੈਂ॥
Prof. Sahib Singh(ਜਗਤ) ਮਾਇਆ ਦਾ ਮੋਹ ਵਿਚ ਭੁਲਾਇਆ ਹੋਇਆ ਹੈ (ਤਾਂਹੀਏਂ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।

ਪਦ ਅਰਥ ਖੁਆਇਅਨੁ = ਉਸ ਕੁਰਾਹੇ ਪਾ ਦਿੱਤੇ ਹਨ। ਵਾਰੋ ਵਾਰਾ = ਮੁੜ ਮੁੜ।

SikhNet (Spanish)También estableció el mundo de Maya, así como el ciclo del nacimiento y de la muerte.

ਮਰਿ ਜੰਮੈ ਵਾਰੋ ਵਾਰਾ. ਵਧਹਿ ਬਿਕਾਰਾ; ਗਿਆਨ ਵਿਹੂਣੀ ਮੂਠੀ ॥

mar jamai vaaro vaaraa. vadheh bikaaraa; giaan vihoonee mootthee |

Sant Singh KhalsaPeople die to be re-born, over and over again, while their sins increase; without spiritual wisdom, they are deluded.
Manmohan SinghShe dies and is born again and again, her sins increase and without gnosis, she is beguiled.
Manmohan Singh (Punjabi)ਉਹ ਮੁੜ ਮੁੜ ਕੇ ਜੰਮਦੀ ਹੈ। ਉਸ ਦੇ ਪਾਪ ਵਧਦੇ ਜਾਂਦੇ ਹਨ ਅਤੇ ਬ੍ਰਹਿਮ-ਵੀਚਾਰ ਦੇ ਬਗੈਰ ਉਹ ਠੱਗੀ ਗਈ ਹੈ।
Fareedkot Teekaਵਾਰ ਵਾਰ ਮਰਤੇ ਔ ਜਨਮਤੇ ਹੈਂ ਤਿਸ ਤੇ ਬਹੁਤ ਬਿਕਾਰ ਬਢਤੇ ਹੈਂ। ਗਿਆਨ ਕੇ ਬਿਨਾਂ ਸ੍ਰਿਸ਼ਟੀ (ਮੂਠੀ) ਠਗੀ ਹੂਈ ਰੋਵੈ ਹੈ॥
Prof. Sahib Singh(ਜਗਤ ਮਾਇਆ ਦੇ ਮੋਹ ਵਿਚ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ਤੇ ਇਸ ਦੇ ਵਿਕਾਰ ਵਧਦੇ ਰਹਿੰਦੇ ਹਨ ਇੰਜ ਆਤਮਕ ਜੀਵਨ ਦੀ ਸੂਝ ਤੋਂ ਸੱਖਣੀ ਦੁਨੀਆ ਲੁਟੀ ਜਾ ਰਹੀ ਹੈ।

ਪਦ ਅਰਥ ਮਰਿ ਜੰਮੈ = ਮਰ ਕੇ ਜੰਮਣਾ ਹੈ। ਵਾਰੋ ਵਾਰਾ = ਮੁੜ ਮੁੜ। ਵਧਹਿ = ਵਧਦੇ ਹਨ। ਵਿਹੂਣੀ = ਸੱਖਣੀ। ਗਿਆਨ = ਆਤਮਕ ਜੀਵਨ ਦੀ ਸੂਝ। ਮੂਠੀ = ਲੁੱਟੀ ਜਾਂਦੀ ਹੈ।

SikhNet (Spanish)Cuando la maldad en nosotros se incrementa, nos desviamos sin Sabiduría.

ਬਿਨੁ ਸਬਦੈ ਪਿਰੁ. ਨ ਪਾਇਓ, ਜਨਮੁ ਗਵਾਇਓ; ਰੋਵੈ ਅਵਗੁਣਿਆਰੀ ਝੂਠੀ ॥

bin sabadai pir. na paaeo, janam gavaaeo; rovai avaguniaaree jhootthee |

Sant Singh KhalsaWithout the Word of the Shabad, the Husband Lord is not found; the worthless, false bride wastes her life away, weeping and wailing.
Manmohan SinghWithout the Name, she attains not her Spouse and wastes away her life. So the virtueless, false woman bewails.
Manmohan Singh (Punjabi)ਨਾਮ ਦੇ ਬਗੈਰ ਉਹ ਆਪਣੇ ਕੰਤ ਨੂੰ ਪਰਾਪਤ ਨਹੀਂ ਹੁੰਦੀ ਅਤੇ ਆਪਣਾ ਜੀਵਨ ਗੁਆ ਲੈਂਦੀ ਹੈ। ਸੋ, ਗੁਣ-ਵਿਹੂਣ ਕੂੜੀ ਇਸਤਰੀ ਵਿਰਲਾਪ ਕਰਦੀ ਹੈ।
Fareedkot Teekaਬਿਨਾਂ ਗੁਰ ਸਬਦ ਕੇ ਪਤੀ ਕੋ ਨਹੀਂ ਪਾਇਆ ਹੈ, ਇਸ ਸੇ ਅਉਗਣਹਾਰੀ ਨੇ ਮਨੁਖ ਜਨਮ ਕੋ ਖੋਇਆ ਹੈ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦੀ, ਆਪਣਾ ਜਨਮ ਅਜਾਈਂ ਗਵਾ ਲੈਂਦੀ ਹੈ; ਔਗੁਣਾਂ ਨਾਲ ਭਰੀ ਹੋਈ ਤੇ ਝੂਠੇ ਮੋਹ ਵਿਚ ਫਸੀ ਹੋਈ ਦੁਖੀ ਹੁੰਦੀ ਰਹਿੰਦੀ ਹੈ।

ਪਦ ਅਰਥ ਰੋਵੈ = ਦੁਖੀ ਹੁੰਦੀ ਹੈ। ਅਵਗੁਣਿਆਰੀ = ਔਗੁਣਾਂ ਨਾਲ ਭਰੀ ਹੋਈ। ਝੂਠੀ = ਝੂਠੇ ਮੋਹ ਵਿਚ ਫਸੀ ਹੋਈ।

SikhNet (Spanish)Sin la Palabra del Shabd del Guru, el Señor no es obtenido, y el ser sin mérito desperdicia su vida en la falsedad y en el lamento.

ਪਿਰੁ ਜਗਜੀਵਨੁ. ਕਿਸ ਨੋ ਰੋਈਐ; ਰੋਵੈ ਕੰਤੁ ਵਿਸਾਰੇ ॥

pir jagajeevan. kis no roeeai; rovai kant visaare |

Sant Singh KhalsaHe is my Beloved Husband Lord, the Life of the World - for whom should I weep? They alone weep, who forget their Husband Lord.
Manmohan SinghMy Beloved being the Life of the world, who is there then to grieve for? Let them alone wail who forget their husband.
Manmohan Singh (Punjabi)ਮੇਰਾ ਪ੍ਰੀਤਮ ਜਗਤ ਦੀ ਜਿੰਦ-ਜਾਨ ਹੈ, ਤਦ ਕਿਸ ਦੇ ਲਈ ਵਿਰਲਾਪ ਕਰਨਾ ਹiੋੲਆ। ਪਤਨੀ ਆਪਣੇ ਕੰਤ ਨੂੰ ਵਿਸਾਰਨ ਤੇ ਹੀ ਰੋਂਦੀ ਹੈ।
Fareedkot Teekaਹਮਰਾ ਤੋ ਪਤੀ ਜਗ ਜੀਵਨ ਹੈ, ਜੋ ਕਬੀ ਮਰਤਾ ਨਹੀਂ ਤੌ ਹਮ ਕਿਸ ਕੇ ਵਾਸਤੇ ਰੋਵੈਂ?
Prof. Sahib Singhਪਰ, ਪ੍ਰਭੂ ਆਪ ਹੀ ਜਗਤ ਦਾ ਜੀਵਨ (-ਅਧਾਰ) ਹੈ, ਕਿਸੇ ਦੇ ਆਤਮਕ ਮੌਤ ਮਰਨ ਤੇ ਰੋਣਾ ਭੀ ਕੀਹ ਹੋਇਆ? (ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਭੁਲਾ ਕੇ ਦੁਖੀ ਹੁੰਦੀ ਰਹਿੰਦੀ ਹੈ।

ਪਦ ਅਰਥ ਜਗਜੀਵਨੁ = ਜਗਤ ਦਾ ਜੀਵਨ। ਕਿਸ ਨੋ ਰੋਈਐ = ਕਿਸੇ ਦੇ ਮਰਨ ਤੇ ਰੋਣ ਦੀ ਲੋੜ ਨਹੀਂ ਹੁੰਦੀ। ਵਿਸਾਰੇ = ਵਿਸਾਰਿ, ਵਿਸਾਰ ਕੇ।

SikhNet (Spanish)Si mi Esposo es la Vida del Mundo, ¿por quién he de lamentarme?

ਸਭੁ ਜਗੁ ਆਪਿ ਉਪਾਇਓਨੁ; ਆਵਣੁ ਜਾਣੁ ਸੰਸਾਰੇ ॥੨॥

sabh jag aap upaaeon; aavan jaan sansaare |2|

Sant Singh KhalsaHe Himself created the whole world; the world comes and goes. ||2||
Manmohan SinghThe entire universe and the coming and going of the mortal, the Lord Himself has created.
Manmohan Singh (Punjabi)ਸਮੂਹ ਆਲਮ ਅਤੇ ਜੀਵ ਦਾ ਆਉਣਾ ਤੇ ਜਾਣਾ ਸੁਆਮੀ ਨੈ ਆਪ ਹੀ ਰਚਿਆ ਹੈ।
Fareedkot Teekaਜਿਸ ਨੇ ਜਗਤ ਆਪ ਉਪਜਾਇਆ ਹੈ ਤਿਸ ਕੰਤ ਕੋ ਜਿਸ ਨੇ ਵਿਸਾਰ ਦੀਆ ਹੈ ਤਿਸ ਜੀਵ ਕੋ ਇਸ ਸੰਸਾਰ ਮੇਂ ਆਵਣ ਜਾਣ, ਭਾਵ ਜੰਮਣਾ ਮਰਣਾ ਰਹਿਤਾ ਹੈ॥੨॥
Prof. Sahib Singhਸਾਰੇ ਜਗਤ ਨੂੰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ, ਜਗਤ ਦਾ ਜਨਮ ਮਰਨ (ਭੀ) ਪ੍ਰਭੂ ਨੇ ਆਪ ਹੀ ਬਣਾਇਆ ਹੈ ॥੨॥

ਪਦ ਅਰਥ ਉਪਾਇਓਨੁ = ਉਸ ਨੇ ਪੈਦਾ ਕੀਤਾ ਹੈ। ਆਵਣ ਜਾਣੁ = ਜੰਮਣ ਮਰਨ ॥੨॥

SikhNet (Spanish)Uno se puede lamentar solamente si uno abandona a su Señor, pues el Señor creó el mundo entero, y en él las idas y venidas también. (2)

ਸੋ ਪਿਰੁ ਸਚਾ. ਸਦ ਹੀ ਸਾਚਾ ਹੈ; ਨਾ ਓਹੁ ਮਰੈ. ਨ ਜਾਏ ॥

so pir sachaa. sad hee saachaa hai; naa ohu marai. na jaae |

Sant Singh KhalsaThat Husband Lord is True, forever True; He does not die, and He does not leave.
Manmohan SinghTrue, ever true is that Spouse. He dies not, nor does He go.
Manmohan Singh (Punjabi)ਸੱਚਾ, ਸਦੀਵੀ ਸੱਚਾ ਹੈ ਉਹ ਕੰਤ। ਨਾਂ ਉਹ ਮਰਦਾ ਹੈ ਅਤੇ ਨਾਂ ਹੀ ਕਿਤੇ ਜਾਂਦਾ ਹੈ।
Fareedkot Teekaਸੋ ਸਚਾ ਪਤੀ ਤੋ ਨਿਤ੍ਯ ਸਚਾ ਹੀ ਹੈ ਨਾ ਵਹੁ ਜਨਮਤਾ ਹੈ ਨ ਮਰਤਾ ਹੈ॥
Prof. Sahib Singhਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ।

ਪਦ ਅਰਥ ਸਚਾ = ਸਦਾ ਜੀਊਂਦਾ। ਸਦ ਹੀ = ਸਦਾ ਹੀ। ਨ ਜਾਏ = ਨਾਹ ਜੰਮਦਾ ਹੈ।

SikhNet (Spanish)El Señor es siempre Verdadero y ni muere ni se va.

ਭੂਲੀ ਫਿਰੈ ਧਨ ਇਆਣੀਆ; ਰੰਡ ਬੈਠੀ ਦੂਜੈ ਭਾਏ ॥

bhoolee firai dhan eaaneea; randd baitthee doojai bhaae |

Sant Singh KhalsaThe ignorant soul-bride wanders in delusion; in the love of duality, she sits like a widow.
Manmohan SinghThe ignorant bride goes astray and through duality, having lost her Lord, sits like a widow.
Manmohan Singh (Punjabi)ਬੇਸਮਝ ਪਤਨੀ ਕੁਰਾਹੇ ਪਈ ਹੋਈ ਹੈ ਅਤੇ ਦਵੈਤ-ਭਾਵ ਰਾਹੀਂ ਵਿਧਵਾ ਬਣੀ ਬੈਠੀ ਹੈ।
Fareedkot Teekaਦ੍ਵੈਤ ਭਾਉ ਮੇਂ (ਇਆਣੀਆ) ਮੂਰਖ ਇਸਤ੍ਰੀਆਂ ਭੂਲੀਆਂ ਫਿਰਤੀ ਹੈਂ ਔ ਦ੍ਵੈਤ ਭਾਵ ਕਰ ਰੰਡੀਆਂ ਬੈਠੀਆਂ ਹੈਂ, ਭਾਵ ਪਰਮੇਸ੍ਵਰ ਸੇ ਵਿਜੋਗ ਵਾਲੀ ਰਹਤੀ ਹੈਂ॥
Prof. Sahib Singhਅੰਞਾਣ ਜੀਵ-ਇਸਤ੍ਰੀ ਉਸ ਤੋਂ ਖੁੰਝੀ ਫਿਰਦੀ ਹੈ, ਮਾਇਆ ਦੇ ਮੋਹ ਵਿਚ ਫਸ ਕੇ ਪ੍ਰਭੂ ਤੋਂ ਵਿਛੁੜੀ ਰਹਿੰਦੀ ਹੈ।

ਪਦ ਅਰਥ ਭੂਲੀ ਫਿਰੈ = ਖੁੰਝੀ ਫਿਰਦੀ ਹੈ। ਧਨ = ਜੀਵ-ਇਸਤ੍ਰੀ। ਰੰਡ = ਨਿਖਸਮੀ, ਵਿਛੁੜੀ ਹੋਈ। ਦੂਜੈ ਭਾਏ = ਮਾਇਆ ਦੇ ਪਿਆਰ ਵਿਚ।

SikhNet (Spanish)La esposa ignorante es desviada por el atractivo de la dualidad y así pierde a su Señor.

ਰੰਡ ਬੈਠੀ ਦੂਜੈ ਭਾਏ. ਮਾਇਆ ਮੋਹਿ ਦੁਖੁ ਪਾਏ; ਆਵ ਘਟੈ ਤਨੁ ਛੀਜੈ ॥

randd baitthee doojai bhaae. maaeaa mohi dukh paae; aav ghattai tan chheejai |

Sant Singh KhalsaShe sits like a widow, in the love of duality; through emotional attachment to Maya, she suffers in pain. She is growing old, and her body is withering away.
Manmohan SinghThrough another's love she sits like a widow, through mammon's attachment she suffers pain, her age is diminishing and the body is withering.
Manmohan Singh (Punjabi)ਹੋਰਸ ਦੀ ਪ੍ਰੀਤ ਰਾਹੀਂ ਉਹ ਵਿਧਵਾ ਦੀ ਤਰ੍ਹਾਂ ਬਹਿੰਦੀ ਹੈ, ਧਨ-ਦੌਲਤ ਦੀ ਲਗਨ ਰਾਹੀਂ ਉਹ ਦੁੱਖ ਪਾਉਂਦੀ ਹੈ, ਉਸ ਦੀ ਉਮਰ ਘਟਦੀ ਤੇ ਦੇਹ ਨਾਸ ਹੁੰਦੀ ਜਾ ਰਹੀ ਹੈ।
Fareedkot Teekaਦ੍ਵੈਤ ਭਾਵ ਸੇ ਰੰਡ ਬੈਠੀ ਹੈ, ਮਾਯਾ ਮੇਂ ਮੋਹ ਕਰ ਦੁਖ ਪਾਉਤੀ ਹੈ ਔ ਆਯੂ ਘਟਤੀ ਹੈ, ਇਸ ਸੇ ਉਨ ਕਾ ਸਰੀਰ (ਛੀਜੈ) ਖੀਣ ਹੋਤਾ ਜਾਤਾ ਹੈ॥
Prof. Sahib Singhਪ੍ਰਭੂ ਤੋਂ ਵਿਛੁੜੀ ਹੋਈ (ਜੀਵ-ਇਸਤ੍ਰੀ) ਮਾਇਆ ਦੇ ਮੋਹ ਵਿਚ ਫਸ ਕੇ ਦੁੱਖ ਸਹਿੰਦੀ ਹੈ, (ਮੋਹ ਵਿਚ) ਉਮਰ ਗੁਜ਼ਰਦੀ ਜਾਂਦੀ ਹੈ ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ।

ਪਦ ਅਰਥ ਆਵ = ਉਮਰ। ਤਨੁ = ਸਰੀਰ। ਛੀਜੈ = ਕਮਜ਼ੋਰ ਹੁੰਦਾ ਜਾਂਦਾ ਹੈ।

SikhNet (Spanish)Sufre las penas por la infatuación y Maya, y así su tiempo termina y su cuerpo se acaba.

ਜੋ ਕਿਛੁ ਆਇਆ ਸਭੁ ਕਿਛੁ ਜਾਸੀ; ਦੁਖੁ ਲਾਗਾ ਭਾਇ ਦੂਜੈ ॥

jo kichh aaeaa sabh kichh jaasee; dukh laagaa bhaae doojai |

Sant Singh KhalsaWhatever has come, all that shall pass away; through the love of duality, they suffer in pain.
Manmohan SinghWhatever is come, all that shall depart and on account of the worldly love the man suffers pain.
Manmohan Singh (Punjabi)ਜਿਹੜਾ ਕੁਝ ਆਇਆ (ਉਪਜਿਆ) ਹੈ, ਉਹ ਸਾਰਾ ਹੀ ਟੁਰ ਵੰਝੇਗਾ। ਸੰਸਾਰੀ ਮੋਹ ਦੇ ਜ਼ਰੀਏ, ਬੰਦਾ ਦੁੱਖ ਉਠਾਉਂਦਾ ਹੈ।
Fareedkot Teekaਜੋ ਕਿਛ ਆਇਆ, ਭਾਵ ਉਤਪੰਨ ਹੂਆ ਹੈ, ਸੋ ਸਭ ਕੁਛ ਜਾਇਗਾ, ਦੂਜੇ ਭਾਉ ਕਰ ਕੇ ਦੁਖ ਲਗਾ ਹੈ॥
Prof. Sahib Singhਜੋ ਕੁਝ ਇਥੇ ਜੰਮਿਆ ਹੈ ਉਹ ਸਭ ਕੁਝ ਨਾਸ ਹੋ ਜਾਂਦਾ ਹੈ, ਪਰ ਮਾਇਆ ਦੇ ਮੋਹ ਦੇ ਕਾਰਨ ਦੁੱਖ ਲਗਦਾ ਹੈ।

ਪਦ ਅਰਥ ਜਾਸੀ = ਨਾਸ ਹੋ ਜਾਇਗਾ।

SikhNet (Spanish)Todo lo que viene se va a ir; uno sufre dolor engañado por la dualidad.

ਜਮਕਾਲੁ. ਨ ਸੂਝੈ, ਮਾਇਆ ਜਗੁ ਲੂਝੈ; ਲਬਿ ਲੋਭਿ ਚਿਤੁ ਲਾਏ ॥

jamakaal. na soojhai, maaeaa jag loojhai; lab lobh chit laae |

Sant Singh KhalsaThey do not see the Messenger of Death; they long for Maya, and their consciousness is attached to greed.
Manmohan SinghThe man perceives not death's courier, longs for riches and attaches his mind to greed and avarice.
Manmohan Singh (Punjabi)ਬੰਦਾ ਮੌਤ ਦੇ ਦੂਤ ਨੂੰ ਅਨੁਭਵ ਨਹੀਂ ਕਰਦਾ, ਧਨ-ਦੌਲਤ ਦੀ ਲਾਲਸਾ ਕਰਦਾ ਹੈ ਤੇ ਆਪਣੇ ਮਨ ਨੂੰ ਹਿਰਸ ਅਤੇ ਤਮ੍ਹਾ ਨਾਲ ਜੋੜਦਾ ਹੈ।
Fareedkot Teekaਜਗਤ ਕੇ ਜੀਵ (ਲਬਿ) ਲਾਲਚ ਔ ਲੋਭ ਮੇਂ ਚਿਤ ਬ੍ਰਿਤਿ ਕੋ ਲਗਾਇ ਕਰ ਕੇ ਮਾਇਆ ਕੇ ਵਾਸਤੇ (ਲੂਝੈ) ਝਗੜਤੇ ਹੈਂ, ਜਮ ਕੇ ਡੰਡ ਕਾ ਸਮਾਂ ਨਹੀਂ ਸੂਝਤਾ ਹੈ॥
Prof. Sahib Singh(ਜੀਵ) ਮਾਇਆ ਦੀ ਖ਼ਾਤਰ ਲੜਦਾ-ਝਗੜਦਾ ਹੈ, ਇਸ ਨੂੰ (ਸਿਰ ਉਤੇ) ਮੌਤ ਨਹੀਂ ਸੁੱਝਦੀ, ਲੱਬ ਵਿਚ ਲੋਭ ਵਿਚ ਚਿੱਤ ਲਾਈ ਰੱਖਦਾ ਹੈ।

ਪਦ ਅਰਥ ਲੂਝੈ = ਝਗੜਦਾ ਹੈ। ਲਬਿ = ਲੱਬ ਵਿਚ।

SikhNet (Spanish)Pero sin importarle la muerte y embrujada por la avaricia, se involucra en la ilusión,

ਸੋ ਪਿਰੁ ਸਾਚਾ. ਸਦ ਹੀ ਸਾਚਾ; ਨਾ ਓਹੁ ਮਰੈ. ਨ ਜਾਏ ॥੩॥

so pir saachaa. sad hee saachaa; naa ohu marai. na jaae |3|

Sant Singh KhalsaThat Husband Lord is True, forever True; He does not die, and He does not leave. ||3||
Manmohan SinghTrue, ever true is the Spouse and He dies, not, nor does He go away.
Manmohan Singh (Punjabi)ਸੱਚਾ, ਸਦੀਵੀ ਸੱਚਾ ਹੈ ਉਹ ਸਿਰ ਦੇ ਸਾਂਈ। ਉਹ ਮਰਦਾ ਨਹੀਂ ਨਾਂ ਹੀ ਕਿਧਰੇ ਜਾਂਦਾ ਹੈ।
Fareedkot Teekaਸੋ ਪਤੀ ਪੀਛੇ ਭੀ ਸਚਾ ਹੈ ਔ ਅਬ ਭੀ ਸਦਾ ਸਚਾ ਹੈ, ਨ ਓਹ ਮਰਤਾ ਹੈ ਨ (ਜਾਏ) ਜਨਮਤਾ ਹੈ॥੩॥
Prof. Sahib Singhਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ ॥੩॥

ਪਦ ਅਰਥ ਸਚਾ = ਸਦਾ ਜੀਊਂਦਾ। ਸਦ ਹੀ = ਸਦਾ ਹੀ। ਨ ਜਾਏ = ਨਾਹ ਜੰਮਦਾ ਹੈ ॥੩॥

SikhNet (Spanish)sin recordar que su Verdadero Señor es Eterno y no vacila. (3)

ਇਕਿ ਰੋਵਹਿ. ਪਿਰਹਿ ਵਿਛੁੰਨੀਆ; ਅੰਧੀ. ਨਾ ਜਾਣੈ ਪਿਰੁ ਨਾਲੇ ॥

eik roveh. pireh vichhuneea; andhee. naa jaanai pir naale |

Sant Singh KhalsaSome weep and wail, separated from their Husband Lord; the blind ones do not know that their Husband is with them.
Manmohan SinghSeparated from their Spouse, some brides bewail. Those blind ones know not that their Spouse is with them.
Manmohan Singh (Punjabi)ਆਪਣੇ ਪਤੀ ਨਾਲੋਂ ਵਿਛੁੜੀਆਂ ਹੋਈਆਂ ਕਈ ਪਤਨੀਆਂ ਰੋਂਦੀਆਂ ਹਨ। ਉਹ ਅੰਨ੍ਹੀਆਂ ਨਹੀਂ ਜਾਣਦੀਆਂ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਦੇ ਨਾਲ ਹੈ।
Fareedkot Teekaਏਕ ਮਨਮੁਖ ਰੂਪੀ ਅੰਧੀ ਇਸਤ੍ਰੀ ਪਤੀ ਸੇ ਵਿਛੜੀ ਹੂਈ ਰੋਤੀ ਹੈ, ਕਿਉਂਕਿ ਵਹੁ ਯਹ ਨਹੀਂ ਜਾਨਤੀ ਹੈ, ਜੋ ਪਤੀ ਸਾਖੀ ਰੂਪ ਨਾਲ ਹੀ ਹੈ॥
Prof. Sahib Singhਕਈ ਜੀਵ-ਇਸਤ੍ਰੀਆਂ ਐਸੀਆਂ ਹਨ ਜੋ ਪ੍ਰਭੂ-ਪਤੀ ਤੋਂ ਵਿਛੁੜ ਕੇ ਦੁੱਖੀ ਰਹਿੰਦੀਆਂ ਹਨ। ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਹਰ ਵੇਲੇ ਨਾਲ ਵੱਸਦਾ ਹੈ।

ਪਦ ਅਰਥ ਇਕਿ = ਕਈ {ਲਫ਼ਜ਼ 'ਇਕ' ਤੋਂ ਬਹੁ-ਵਚਨ}। ਰੋਵਹਿ = ਦੁਖੀ ਹੁੰਦੀਆਂ ਹਨ। ਪਿਰਹਿ = ਪਿਰ ਤੋਂ, ਪ੍ਰਭੂ-ਪਤੀ ਤੋਂ। ਅੰਧੀ = ਮਾਇਆ ਦੇ ਮੋਹ ਵਿਚ ਅੰਨ੍ਹੀ ਹੋ ਚੁਕੀ ਜੀਵ-ਇਸਤ੍ਰੀ।

SikhNet (Spanish)La mujer que llora por la pérdida de su esposo, no sabe que el Señor Verdadero está siempre con ella.

ਗੁਰ ਪਰਸਾਦੀ ਸਾਚਾ ਪਿਰੁ ਮਿਲੈ; ਅੰਤਰਿ ਸਦਾ ਸਮਾਲੇ ॥

gur parasaadee saachaa pir milai; antar sadaa samaale |

Sant Singh KhalsaBy Guru's Grace, they may meet with their True Husband, and cherish Him always deep within.
Manmohan SinghBy Guru's grace, the True Groom is met with and the wife ever cherishes Him in her mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸੱਚਾ ਪਤੀ ਮਿਲਦਾ ਹੈ ਅਤੇ ਪਤਨੀ ਆਪਣੇ ਚਿੱਤ ਵਿੱਚ ਹਮੇਸ਼ਾਂ ਉਸ ਨੂੰ ਯਾਦ ਕਰਦੀ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਸਦਾ ਸਿਮਰਨ ਕਰਨੇ ਸੇ ਸਚਾ ਪਤੀ ਅੰਤਸਕਰਣ ਮੇਂ ਮਿਲਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਦੀ ਰੱਖਦੀ ਹੈ, ਉਸ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ,

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਅੰਤਰਿ = ਹਿਰਦੇ ਵਿਚ।

SikhNet (Spanish)Por la Gracia del Guru, el Verdadero Esposo es conocido, y uno Lo enaltece en su interior.

ਪਿਰੁ ਅੰਤਰਿ ਸਮਾਲੇ. ਸਦਾ ਹੈ ਨਾਲੇ; ਮਨਮੁਖਿ ਜਾਤਾ ਦੂਰੇ ॥

pir antar samaale. sadaa hai naale; manamukh jaataa doore |

Sant Singh KhalsaShe cherishes her Husband deep within herself - He is always with her; the self-willed manmukhs think that He is far away.
Manmohan SinghDeeming Him to be ever with her, she cherishes her Spouse in her mind. The apostates think He is far.
Manmohan Singh (Punjabi)ਉਸ ਨੂੰ ਹਮੇਸ਼ਾਂ ਆਪਣੇ ਅੰਗ-ਸੰਗ ਜਾਣ ਕੇ, ਉਹ ਆਪਣੇ ਚਿੱਤ ਵਿੱਚ ਆਪਣੇ ਪਤੀ ਨੂੰ ਯਾਦ ਕਰਦੀ ਹੈ। ਅਧਰਮਣਾਂ ਉਸ ਨੂੰ ਦੁਰੇਡੇ ਖਿਆਲ ਕਰਦੀਆਂ ਹਨ।
Fareedkot Teekaਗੁਰਮੁਖ ਪਤੀ ਕੋ ਸਦਾ ਅੰਦਰ ਸਮਾਲਤੇ ਹੈਂ ਤਿਨ ਕੇ ਸਦਾ ਨਾਲ ਹੈ ਔ ਮਨਮੁਖਾਂ ਨੇ ਦੂਰ ਜਾਨ੍ਯਾ ਹੈ॥
Prof. Sahib Singhਐਸੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ ਉਸ ਨੂੰ ਪ੍ਰਭੂ ਸਦਾ ਅੰਗ-ਸੰਗ ਦਿੱਸਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ (ਜੀਵ-ਇਸਤ੍ਰੀ) ਪ੍ਰਭੂ ਨੂੰ ਦੂਰ ਸਮਝਦੀ ਹੈ।

ਪਦ ਅਰਥ ਅੰਤਰਿ = ਹਿਰਦੇ ਵਿਚ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਜਾਤਾ = ਸਮਝਦੀ ਹੈ।

SikhNet (Spanish)Lo enaltece en su interior, pues Él habita siempre en nosotros. El hombre de ego piensa que está lejos; el cuerpo de aquél que no ve la Presencia del Señor, es destruido en la futilidad.

ਇਹੁ ਤਨੁ ਰੁਲੈ ਰੁਲਾਇਆ, ਕਾਮਿ ਨ ਆਇਆ; ਜਿਨਿ ਖਸਮੁ. ਨ ਜਾਤਾ ਹਦੂਰੇ ॥

eihu tan rulai rulaaeaa, kaam na aaeaa; jin khasam. na jaataa hadoore |

Sant Singh KhalsaThis body rolls in the dust, and is totally useless; it does not realize the Presence of the Lord and Master.
Manmohan SinghThis body of the bride, who realises, not her Husband's presence, rolls in dust and is of no avail.
Manmohan Singh (Punjabi)ਜਿਹੜੀ ਵਹੁਟੀ ਆਪਣੇ ਸਿਰ ਦੇ ਸਾਈਂ ਦੀ ਹਜ਼ੂਰੀ ਨੂੰ ਅਨੁਭਵ ਨਹੀਂ ਕਰਦੀ, ਉਸ ਦੀ ਇਹ ਦੇਹ ਮਿੱਟੀ ਵਿੱਚ ਰੁਲਦੀ ਹੈ ਅਤੇ ਕਿਸੇ ਕੰਮ ਨਹੀਂ ਆਉਂਦੀ।
Fareedkot Teekaਜਿਸ ਨੇ ਪਤੀ ਕੋ ਨਿਕਟ ਨਹੀਂ ਜਾਨਾ ਹੈ ਤਿਸ ਕਾ ਯਹ ਸਰੀਰ ਮੌਤ ਕਾ ਰੁਲਾਇਆ ਹੂਆ ਪ੍ਰਿਥਵੀ ਮੇਂ ਰੁਲਤਾ ਹੈ ਕਿਸੀ ਕਾਮ ਮੇਂ ਨਹੀਂ ਆਇਆ, ਭਾਵ ਨਿਸਫਲ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਨੂੰ ਅੰਗ-ਸੰਗ ਵੱਸਦਾ ਨਾਹ ਸਮਝਿਆ, ਉਸ ਦਾ ਇਹ ਸਰੀਰ (ਵਿਕਾਰਾਂ ਵਿਚ) ਰੁਲਾਇਆ ਫਿਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ।

ਪਦ ਅਰਥ ਕਾਮਿ = ਕਿਸੇ ਕੰਮ ਵਿਚ। ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਹਦੂਰੇ = ਅੰਗ-ਸੰਗ ਵੱਸਦਾ।

SikhNet (Spanish)Dice Nanak, la esposa se une con su Señor si el Señor la toma, y entonces ella Lo enaltece en su interior.

Open this shabad (25 lines, Angs 583-584) →

Ang 583 of 1430