ਸਿਰੀਰਾਗੁ ਮਹਲਾ ੧ ॥
sireeraag mahalaa 1 |
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਸਤਿਗੁਰੁ ਪੂਰਾ ਜੇ ਮਿਲੈ; ਪਾਈਐ ਰਤਨੁ ਬੀਚਾਰੁ ॥
satigur pooraa je milai; paaeeai ratan beechaar |
Sant Singh KhalsaMeeting the Perfect True Guru, we find the jewel of meditative reflection.
Manmohan SinghIf we meet the Perfect True Guru, we obtain the jewel of Thought.
Manmohan Singh (Punjabi)ਜੇਕਰ ਅਸੀਂ ਪੁਰਨ ਸਚੇ ਗੁਰਾਂ ਨੂੰ ਮਿਲ ਪਈਏ ਤਾਂ ਸਾਨੂੰ ਚਿੰਤਨ ਦਾ ਜਵੇਹਰ ਪਰਾਪਤ ਹੋ ਜਾਂਦਾ ਹੈ।
Fareedkot Teekaਜੇ ਕਰ ਬ੍ਰਹਮ ਬੇਤਾ ਸਤਿਗੁਰ ਮਿਲ ਜਾਵੈ, ਤੋ (ਰਤਨੁ) ਵੈਰਾਗ, ਬੀਚਾਰ, ਬਿਬੇਕ, ਪ੍ਰਾਪਤਿ ਹੋਤਾ ਹੈ॥
Prof. Sahib Singhਪਰਮਾਤਮਾ ਦੇ ਗੁਣਾਂ ਦੀ ਵਿਚਾਰ (ਮਾਨੋ, ਕੀਮਤੀ) ਰਤਨ (ਹੈ, ਇਹ ਰਤਨ ਤਦੋਂ ਹੀ) ਮਿਲਦਾ ਹੈ ਜੇ ਪੂਰਾ ਗੁਰੂ ਮਿਲ ਪਏ।
SikhNet (Spanish)Si nos encontramos con el Guru Verdadero, somos bendecidos con la Joya de la Discriminación.
ਮਨੁ ਦੀਜੈ ਗੁਰ ਆਪਣੇ; ਪਾਈਐ ਸਰਬ ਪਿਆਰੁ ॥
man deejai gur aapane; paaeeai sarab piaar |
Sant Singh KhalsaSurrendering our minds to our Guru, we find universal love.
Manmohan SinghBy tendering our mind unto our Guru, we attain to the love of the omnipresent Lord.
Manmohan Singh (Punjabi)ਆਪਣਾ ਚਿੱਤ ਆਪਣੇ ਗੁਰਾਂ ਦੇ ਸਮਰਪਨ ਕਰ ਦੇਣ ਨਾਲ ਸਾਨੂੰ ਸਰਬ-ਵਿਆਪਕ ਸੁਆਮੀ ਦੀ ਪ੍ਰੀਤ ਪਰਾਪਤ ਹੋ ਜਾਂਦੀ ਹੈ।
Fareedkot Teekaਤਾਂ ਤੇ ਜਬ ਐਸੇ ਅਪਨੇ ਗੁਰੋਂ ਕੋ ਮਨੁ ਅਰਪਨ ਕਰ ਦੀਜੀਏ, ਤਬ ਸਰਬ ਰੂਪ ਪਰਮੇਸਰ ਬਿਖੇ ਪ੍ਯਾਰੁ ਪਾਈਤਾ ਹੈ॥☬ਪ੍ਰਸ਼ਨ: ਪਰਮੇਸ੍ਵਰ ਕੇ ਪਿਆਰੇ ਸੇ ਕਿਆ ਲਾਭ ਹੈ?☬ਉਤਰੁ:
Prof. Sahib Singhਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, (ਇਸ ਤਰ੍ਹਾਂ) ਸਭ ਨਾਲ ਪਿਆਰ ਕਰਨ ਵਾਲਾ ਪ੍ਰਭੂ ਮਿਲਦਾ ਹੈ।ਪਦ ਅਰਥ ਸਰਬ ਪਿਆਰੁ = ਸਭ ਨਾਲ ਪਿਆਰ ਕਰਨ ਵਾਲਾ ਪਰਮਾਤਮਾ।
SikhNet (Spanish)Entregamos así nuestra mente al Guru, y logramos el Amor Infinito.
ਮੁਕਤਿ ਪਦਾਰਥੁ ਪਾਈਐ; ਅਵਗਣ ਮੇਟਣਹਾਰੁ ॥੧॥
mukat padaarath paaeeai; avagan mettanahaar |1|
Sant Singh KhalsaWe find the wealth of liberation, and our demerits are erased. ||1||
Manmohan SinghWe obtain the wealth of Salvation, which is the obliterator of demerits,
Manmohan Singh (Punjabi)ਸਾਨੂੰ ਮੋਖਸ਼ ਦੀ ਦੌਲਤ ਜੋ ਬਦੀਆਂ ਨੂੰ ਨਾਮੂਦ ਕਰਨਹਾਰ ਹੈ, ਪਰਾਪਤ ਹੋ ਜਾਂਦੀ ਹੈ।
Fareedkot Teekaਮੁਕਤਿ ਰੂਪੀ ਪਦਾਰਥੁ ਪਾਈਤਾ ਹੈ, ਪੁਨਾ ਪਿਆਰੁ ਅਵਗੁਣੋਂ ਕੇ ਮੇਟਨੇ ਵਾਲਾ ਹੈ॥੧॥
Prof. Sahib Singh(ਗੁਰੂ ਦੀ ਕਿਰਪਾ ਨਾਲ) ਨਾਮ-ਪਦਾਰਥ ਮਿਲਦਾ ਹੈ, ਜੋ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ ਜੋ ਔਗੁਣ ਮਿਟਾਣ ਦੇ ਸਮਰੱਥ ਹੈ ॥੧॥ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਪਦਾਰਥੁ = ਕੀਮਤੀ ਚੀਜ਼ ॥੧॥
SikhNet (Spanish)Recibimos el regalo de la Salvación y nuestras faltas son borradas. (1)
ਭਾਈ ਰੇ. ਗੁਰ ਬਿਨੁ; ਗਿਆਨੁ ਨ ਹੋਇ ॥
bhaaee re. gur bin; giaan na hoe |
Sant Singh KhalsaO Siblings of Destiny, without the Guru, there is no spiritual wisdom.
Manmohan SinghO Brother! without the Guru, Divine Awakening is not gained.
Manmohan Singh (Punjabi)ਹੇ ਵੀਰ! ਈਸ਼ਵਰੀ ਜਾਗ੍ਰਤਾ, ਗੁਰਾਂ ਦੇ ਬਗੈਰ ਨਹੀਂ ਮਿਲਦੀ।
Fareedkot Teekaਹੇ ਭਾਈ! ਗੁਰੋਂ ਸੇ ਬਿਨਾ ਗ੍ਯਾਨ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਹੇ ਭਾਈ! ਗੁਰੂ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ।ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸਮਝ, ਪਰਮਾਤਮਾ ਨਾਲ ਡੂੰਘੀ ਸਾਂਝ।
SikhNet (Spanish)Oh hermano, no hay Sabiduría sin el Guru.
ਪੂਛਹੁ ਬ੍ਰਹਮੇ ਨਾਰਦੈ; ਬੇਦ ਬਿਆਸੈ ਕੋਇ ॥੧॥ ਰਹਾਉ ॥
poochhahu brahame naaradai; bed biaasai koe |1| rahaau |
Sant Singh KhalsaGo and ask Brahma, Naarad and Vyaas, the writer of the Vedas. ||1||Pause||
Manmohan SinghLet some one go and inquire from Brahma, Narad and Vyas, the writer of Vedas. Pause.
Manmohan Singh (Punjabi)ਕੋਈ ਜਣਾ ਜਾ ਕੇ ਬ੍ਰਹਿਮੇ, ਨਾਰਦ ਅਤੇ ਵੇਦਾਂ ਦੇ ਲਿਖਾਰੀ ਵਿਆਸ ਕੋਲੋਂ ਪਤਾ ਕਰ ਲਵੇ। ਠਹਿਰਾਉ।
Fareedkot Teekaਜੋ ਇਸ ਮੇਂ ਕੁਛੁ ਸੰਦੇਹ ਹੈ ਤੌ ਬ੍ਰਹਮਾ ਸੇ, ਨਾਰਦ ਸੇ, ਬਿਆਸ ਸੇ, ਬੇਦੋਂ ਸੇ, ਵਾ ਬੇਦ ਬ੍ਯਾਸ ਸੇ (ਇਸ ਬ੍ਯਾਸ ਜੀ ਕੀ ਸੰਗ੍ਯਾ ਭੀ ਹੈ। ਇਸ ਤੇ ਸਿੱਧ ਹੋਤਾ ਹੈ ਕਿ ਬ੍ਯਾਸ ਕੇਈ ਏਕ ਹੈਂ।) ਪੂਛੋ, ਭਾਵ ਯਹਿ ਕਿ ਬੇਦ, ਪੁਰਾਨ, ਨਾਰਦ, ਪੰਚ ਰਾਤ੍ਰਿ, ਆਦਿ ਗ੍ਰੰਥੋਂ ਨੇ ਯਹੀ ਸਿਧਾਂਤ ਕਥਨ ਕੀਆ ਹੈ॥੧॥ ਰਹਾਉ ॥
Prof. Sahib Singh(ਬੇਸ਼ਕ) ਕੋਈ ਧਿਰ ਬ੍ਰਹਮਾ ਨੂੰ, ਨਾਰਦ ਨੂੰ, ਵੇਦਾਂ ਵਾਲੇ ਰਿਸ਼ੀ ਬਿਆਸ ਨੂੰ ਪੁੱਛ ਲਵੋ ॥੧॥ ਰਹਾਉ ॥
SikhNet (Spanish)Pregunta al Señor Brahma, a Narad, el sabio; o a Vyasa, el escritor de los Vedas.(1-Pausa)
ਗਿਆਨੁ ਧਿਆਨੁ ਧੁਨਿ ਜਾਣੀਐ; ਅਕਥੁ ਕਹਾਵੈ ਸੋਇ ॥
giaan dhiaan dhun jaaneeai; akath kahaavai soe |
Sant Singh KhalsaKnow that from the vibration of the Word, we obtain spiritual wisdom and meditation. Through it, we speak the Unspoken.
Manmohan SinghKnow that from Guru's Word, Divine comprehension and meditation are obtained and that He makes man utter the Unutterable One.
Manmohan Singh (Punjabi)ਜਾਣ ਲੈ ਕਿ ਗੁਰਾਂ ਦੇ ਬਚਨ ਦੁਆਰਾ ਈਸ਼ਵਰੀ ਗਿਆਤ ਤੇ ਸਿਮਰਨ ਪਰਾਪਤ ਹੁੰਦੇ ਹਨ ਅਤੇ ਉਹ ਬੰਦੇ ਕੋਲੋ ਅਕਹਿ ਹਰੀ ਨੂੰ ਵਰਨਣ ਕਰਵਾ ਦਿੰਦੇ ਹਨ।
Fareedkot Teekaਪਰੰਤੂ ਗੁਰੋਂ ਕੇ (ਪੁਨਿ) ਉਪਦੇਸ਼ ਕਰ ਕੇ ਗ੍ਯਾਨੁ ਪ੍ਰਾਪਤਿ ਹੋਤਾ ਹੈ ਔਰ ਧਿਆਨੁ ਭੀ ਗੁਰੋਂ ਕੇ ਉਪਦੇਸ਼ ਕਰ ਕੇ ਜਾਣੀਤਾ ਹੈ, ਅਕਥ ਰੂਪ ਕਾ ਜਸੁ ਭੀ ਸੋ ਗੁਰੂ ਹੀ ਕਹਾਵਤੇ ਹੈਂ॥
Prof. Sahib Singhਪਰਮਾਤਮਾ ਨਾਲ ਡੂੰਘੀ ਸਾਂਝ ਪਾਉਣੀ, ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜਨੀ, ਪਰਮਾਤਮਾ ਦੇ ਚਰਨਾਂ ਵਿਚ ਲਿਵ ਲਾਉਣੀ-(ਗੁਰੂ ਦੀ ਰਾਹੀਂ ਹੀ) ਇਹ ਸਮਝ ਆਉਂਦੀ ਹੈ। ਗੁਰੂ ਹੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ।ਪਦ ਅਰਥ ਕਹਾਵੈ = ਸਿਮਰਨ ਕਰਾਂਦਾ ਹੈ। ਸੋਇ = ਉਹ ਗੁਰੂ ਹੀ।
SikhNet (Spanish)De la Palabra del Guru, uno logra la Sabiduría e Intuición; el Guru Mismo nos hace recitar lo Impronunciable.
ਸਫਲਿਓ ਬਿਰਖੁ ਹਰੀਆਵਲਾ; ਛਾਵ ਘਣੇਰੀ ਹੋਇ ॥
safalio birakh hareeaavalaa; chhaav ghaneree hoe |
Sant Singh KhalsaHe is the fruit-bearing Tree, luxuriantly green with abundant shade.
Manmohan SinghThe Guru is the green, fruit bearing tree with abundant shade.
Manmohan Singh (Punjabi)ਗੁਰੂ ਜੀ ਸਰਸਬਜ, ਫਲਦਾਰ ਬਹੁਤੀ-ਛਾਂ ਵਾਲੇ ਬ੍ਰਿਛ ਹਨ।
Fareedkot Teekaਪੁਨਾ ਗੁਰੂ (ਸਫਲਿਓ) ਫਲੋਂ ਵਾਲਾ ਬਿਰਖੁ ਹੈ, ਗ੍ਯਾਨ ਬੈਰਾਗਾਦਿ ਫਲ ਹੈ, (ਹਰੀਆਵਲਾ) ਅਨੰਦ ਰੂਪੀ ਹਰਿਆਵਲੀ ਹੈ, ਔਰ ਸਾਂਤੀ ਰੂਪ ਛਾਯਾ (ਘਣੇਰੀ) ਬਹੁਤ ਹੋ ਰਹੀ ਹੈ॥
Prof. Sahib Singhਗੁਰੂ (ਮਾਨੋ) ਇਕ ਹਰਾ ਤੇ ਫਲਦਾਰ ਰੁੱਖ ਹੈ, ਜਿਸ ਦੀ ਗੂੜ੍ਹੀ ਸੰਘਣੀ ਛਾਂ ਹੈ।ਪਦ ਅਰਥ ਸਫਲਿਓ = ਫਲ ਦੇਣ ਵਾਲਾ।
SikhNet (Spanish)Él es el Árbol Verde en fruto, de sombra abundante.
ਲਾਲ ਜਵੇਹਰ ਮਾਣਕੀ; ਗੁਰ ਭੰਡਾਰੈ ਸੋਇ ॥੨॥
laal javehar maanakee; gur bhanddaarai soe |2|
Sant Singh KhalsaThe rubies, jewels and emeralds are in the Guru's Treasury. ||2||
Manmohan SinghThe rubies, jewels and emeralds these are in Guru's treasure.
Manmohan Singh (Punjabi)ਮਣੀਆਂ, ਜਵਾਹਿਰਾਤ ਤੇ ਸਬਜੇ ਪੰਨੇ ਇਹ ਗੁਰਾਂ ਦੇ ਖ਼ਜ਼ਾਨੇ ਵਿੱਚ ਹਨ।
Fareedkot Teekaਸੋ (ਲਾਲ) ਪ੍ਰੇਮ ਔਰ (ਜਵੇਹਰ) ਸਾਖਿਆਤਕਾਰ ਔਰ (ਮਾਣਕੀ) ਮਨਨਾਦਿ ਗੁਨ ਗੁਰੋਂ ਕੇ ਅੰਤਸਕਰਣ ਰੂਪੀ (ਭੰਡਾਰੈ) ਖਜਾਨੇ ਮੇਂ ਹੈਂ॥੨॥
Prof. Sahib Singhਲਾਲਾਂ ਜਵਾਹਰਾਂ ਤੇ ਮੋਤੀਆਂ (ਭਾਵ, ਉੱਚੇ ਸੁੱਚੇ ਆਤਮਕ ਗੁਣਾਂ) ਨਾਲ ਭਰਪੂਰ ਉਹ ਪਰਮਾਤਮਾ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਮਿਲਦਾ ਹੈ ॥੨॥ਪਦ ਅਰਥ ਮਾਣਕੀ = ਮਾਣਕਾਂ ਨਾਲ (ਭਰਪੂਰ)। ਸੋਇ = ਉਹ ਪਰਮਾਤਮਾ ॥੨॥
SikhNet (Spanish)Los rubíes, la perlas, las joyas, están en el Tesoro del Guru.(2)
ਗੁਰ ਭੰਡਾਰੈ ਪਾਈਐ; ਨਿਰਮਲ ਨਾਮ ਪਿਆਰੁ ॥
gur bhanddaarai paaeeai; niramal naam piaar |
Sant Singh KhalsaFrom the Guru's Treasury, we receive the Love of the Immaculate Naam, the Name of the Lord.
Manmohan SinghFrom the Guru's storehouse do we receive the love of the immaculate Name.
Manmohan Singh (Punjabi)ਗੁਰਾਂ ਦੇ ਤੋਸ਼ੇਖ਼ਾਨੇ ਵਿਚੋਂ ਸਾਨੂੰ ਪਵਿੱਤਰ ਨਾਮ ਦੀ ਪ੍ਰੀਤ ਪ੍ਰਾਪਤ ਹੁੰਦੀ ਹੈ।
Fareedkot Teekaਔਰ ਸੁਧ ਨਾਮ ਮੇਂ ਪਿਆਰੁ ਭੀ ਗੁਰੋਂ ਕੇ ਭੰਡਾਰੇ ਸੇ ਹੀ ਪ੍ਰਾਪਤਿ ਹੋਤਾ ਹੈ॥
Prof. Sahib Singhਪਰਮਾਤਮਾ ਦੇ ਪਵਿਤ੍ਰ ਨਾਮ ਦਾ ਪਿਆਰ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਪ੍ਰਾਪਤ ਹੁੰਦਾ ਹੈ।ਪਦ ਅਰਥ ਭੰਡਾਰੇ = ਖ਼ਜ਼ਾਨੇ ਵਿਚ। ਸੰਚੀਐ = ਇਕੱਠਾ ਕੀਤਾ ਜਾ ਸਕਦਾ ਹੈ।
SikhNet (Spanish)Del Tesoro del Guru recibimos el Amor del Nombre Inmaculado.
ਸਾਚੋ ਵਖਰੁ ਸੰਚੀਐ; ਪੂਰੈ ਕਰਮਿ ਅਪਾਰੁ ॥
saacho vakhar sancheeai; poorai karam apaar |
Sant Singh KhalsaWe gather in the True Merchandise, through the Perfect Grace of the Infinite.
Manmohan SinghThrough the perfect grace of the infinite Lord we amass the merchandise of the True Name.
Manmohan Singh (Punjabi)ਬੇਅੰਤ ਸਾਹਿਬ ਦੀ ਪੂਰਨ ਰਹਿਮਤ ਰਾਹੀਂ ਅਸੀਂ ਸਤਿਨਾਮ ਦਾ ਸੌਦਾ-ਸੂਤ ਇਕੱਤ੍ਰ ਕਰਦੇ ਹਾਂ।
Fareedkot Teekaਪਰੰਤੂ ਜਬ ਪੂਰੇ (ਅਪਾਰੁ) ਪਰਮੇਸ੍ਵਰੁ ਕੀ (ਕਰਮਿ) ਕ੍ਰਿਪਾ ਹੋਤੀ ਹੈ, ਤਬ ਸਾਚਾ ਨਾਮ ਰੂਪੀ ਸੌਦਾ ਸੰਚਨ ਕਰੀਤਾ ਹੈ॥
Prof. Sahib Singhਬੇਅੰਤ ਪ੍ਰਭੂ ਦਾ ਨਾਮ-ਰੂਪ ਸਦਾ-ਥਿਰ ਸੌਦਾ ਪੂਰੇ ਗੁਰੂ ਦੀ ਮਿਹਰ ਨਾਲ ਹੀ ਇਕੱਠਾ ਕੀਤਾ ਜਾ ਸਕਦਾ ਹੈ।ਪਦ ਅਰਥ ਕਰਮਿ = ਮਿਹਰ ਨਾਲ।
SikhNet (Spanish)Y obtenemos la Verdad, bienes indescriptibles, cuando nuestro Destino es despertado.
ਸੁਖਦਾਤਾ. ਦੁਖ ਮੇਟਣੋ; ਸਤਿਗੁਰੁ. ਅਸੁਰ ਸੰਘਾਰੁ ॥੩॥
sukhadaataa. dukh mettano; satigur. asur sanghaar |3|
Sant Singh KhalsaThe True Guru is the Giver of peace, the Dispeller of pain, the Destroyer of demons. ||3||
Manmohan SinghThe True Guru is the giver of peace, the eraser of anguish and the destroyer of the demon of evil deeds.
Manmohan Singh (Punjabi)ਸੱਚਾ ਗੁਰੂ ਆਰਾਮ ਦੇਣਹਾਰ, ਕਸ਼ਟ ਨਵਿਰਤ ਕਰਨਹਾਰ ਅਤੇ ਮੰਦ ਕਰਮਾਂ ਦੇ ਦੈਂਤ ਨੂੰ ਮਾਰਨ ਵਾਲਾ ਹੈ।
Fareedkot Teekaਔਰ ਸਤਗੁਰੁ ਸੁਖੋਂ ਕਾ ਦਾਤਾ ਹੈ ਦੁਖੋਂ ਕੇ (ਮੇਟਣੇ) ਅਭਾਉ ਕਰਨੇ ਵਾਲਾ ਹੈ, ਔਰ (ਅਸੁਰ) ਆਸਰੀ ਸੰਪਤਾ ਕੇ ਸਿੰਘਾਰ ਕਰਨੇ ਵਾਲਾ ਹੈ॥੩॥
Prof. Sahib Singhਗੁਰੂ (ਨਾਮ ਦੀ ਬਖ਼ਸ਼ਸ਼ ਰਾਹੀਂ) ਸੁੱਖਾਂ ਦਾ ਦੇਣ ਵਾਲਾ ਹੈ, ਦੁੱਖਾਂ ਦਾ ਮਿਟਾਣ ਵਾਲਾ ਹੈ, ਗੁਰੂ (ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ ॥੩॥ਪਦ ਅਰਥ ਅਸੁਰ = ਕਾਮਾਦਿਕ ਦੈਂਤ ॥੩॥
SikhNet (Spanish)Él, el Señor, brinda Felicidad; a través del Guru todas nuestras aflicciones desaparecen y las cinco pasiones son conquistadas. (3)
ਭਵਜਲੁ ਬਿਖਮੁ ਡਰਾਵਣੋ; ਨਾ ਕੰਧੀ. ਨਾ ਪਾਰੁ ॥
bhavajal bikham ddaraavano; naa kandhee. naa paar |
Sant Singh KhalsaThe terrifying world-ocean is difficult and dreadful; there is no shore on this side or the one beyond.
Manmohan SinghThe fearful ocean of the world is arduous and dreadful. It has neither a shore nor the yonder end.
Manmohan Singh (Punjabi)ਭੈ-ਦਾਇਕ ਜਗਤ ਸਮੁੰਦਰ ਕਠਨ ਤੇ ਭਿਆਨਕ ਹੈ। ਇਸ ਦਾ ਕੋਈ ਕੰਢਾ ਨਹੀਂ ਤੇ ਨਾਂ ਹੀ ਪਾਰਲਾ ਸਿਰਾ ਹੈ।
Fareedkot Teekaਔਰ ਅਗ੍ਯਾਨੀ ਜੀਵੋਂ ਕੋ ਸੰਸਾਰ ਸਮੁੰਦ੍ਰ ਕਾ ਤਰਨਾ (ਬਿਖਮੁ) ਕਠਨ ਔਰ (ਡਰਾਵਣੋ) ਭੈਦਾਇਕ ਮਾਲੂਮ ਹੋਤਾ ਹੈ, ਔਰ ਨਾ ਉਰਾਰ ਕਾ ਨਾ ਪਾਰ ਕਾ (ਕੰਧੀ) ਕਨਾਰਾ ਪ੍ਰਤੀਤ ਹੋਤਾ ਹੈ॥
Prof. Sahib Singhਇਹ ਸੰਸਾਰ-ਸਮੁੰਦਰ ਬੜਾ ਬਿਖੜਾ ਹੈ ਬੜਾ ਡਰਾਉਣਾ ਹੈ, ਇਸ ਦਾ ਨਾਹ ਕੋਈ ਕੰਢਾ ਦਿੱਸਦਾ ਹੈ ਨਾਹ ਪਾਰਲਾ ਬੰਨਾ।ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ। ਕੰਧੀ = ਕੰਢਾ।
SikhNet (Spanish)El mar rudo y temible: no conozco sus orillas ni sus playas.
ਨਾ ਬੇੜੀ. ਨਾ ਤੁਲਹੜਾ; ਨਾ ਤਿਸੁ ਵੰਝੁ ਮਲਾਰੁ ॥
naa berree. naa tulaharraa; naa tis vanjh malaar |
Sant Singh KhalsaThere is no boat, no raft, no oars and no boatman.
Manmohan SinghIt has no boat no raft, no pole and no boatsman.
Manmohan Singh (Punjabi)ਇਸ ਦੀ ਨਾਂ ਕੋਈ ਕਿਸ਼ਤੀ ਨਾਂ ਤੁਲਾ ਨਾਂ ਬਾਂਸ ਅਤੇ ਨਾਂ ਹੀ ਮਲਾਹ ਹੈ।
Fareedkot Teekaਤਿਸ ਸੰਸਾਰ ਸਮੁੰਦ੍ਰ ਕੇ ਤਾਰਨੇ ਕੋ ਨਾ ਕੋਈ ਬੇੜੀ ਨਾ ਤੁਲਹਾ ਨਾ ਵੰਝ ਮਲਾਹ ਆਦਿਕ ਬਾਹਯ ਸਾਧਨ ਹੈ ਵਾ ਜਿਸ ਕੀ ਉਰਾਰ ਕੀ ਕੰਧੀ ਰੂਪੀ ਸਰਧਾ ਭੀ ਪ੍ਰਾਪਤ ਨਹੀਂ ਹੈ, ਔਰ ਪਾਰ ਕਾ ਕਨਾਰਾ ਰੂਪ ਗ੍ਯਾਨ ਭੀ ਨਹੀਂ ਹੈ, ਨਾ ਭਗਤੀ ਰੂਪੀ ਤੁਲਾ ਹੈ, ਨਾ ਤਿਸ ਸੰਸਾਰ ਸਮੁੰਦ੍ਰ ਵਿਖੇ ਉਪਦੇਸ਼ ਰੂਪ ਵੰਝ ਹੈ, ਔਰ ਨਾ ਸਤਗੁਰ (ਮਲਾਰੁ) ਮਲਾਹ ਪ੍ਰਾਪਤਿ ਹੈਂ॥
Prof. Sahib Singhਨਾਹ ਕੋਈ ਬੇੜੀ ਨਾਹ ਕੋਈ ਤੁਲਹਾ ਨਾਹ ਕੋਈ ਮਲਾਹ ਤੇ ਨਾਹ ਮਲਾਹ ਦਾ ਵੰਝ-ਕੋਈ ਭੀ ਇਸ ਸੰਸਾਰ-ਸਮੁੰਦਰ ਵਿਚੋਂ ਲੰਘਾ ਨਹੀਂ ਸਕਦਾ।ਪਦ ਅਰਥ ਮਲਾਰੁ = ਮਲਾਹ।
SikhNet (Spanish)Estoy sin una barca o lancha, tampoco hay un lanchero ni remos.
ਸਤਿਗੁਰੁ ਭੈ ਕਾ ਬੋਹਿਥਾ; ਨਦਰੀ ਪਾਰਿ ਉਤਾਰੁ ॥੪॥
satigur bhai kaa bohithaa; nadaree paar utaar |4|
Sant Singh KhalsaThe True Guru is the only boat on this terrifying ocean. His Glance of Grace carries us across. ||4||
Manmohan SinghThe True Guru is the only ship on the fearful sea whose merciful glance takes men across.
Manmohan Singh (Punjabi)ਕੇਵਲ ਸੱਚਾ ਗੁਰੂ ਹੀ ਡਰਾਉਣੇ ਸਮੁੰਦਰ ਤੇ ਇਕ ਜਹਾਜ਼ ਹੈ, ਜਿਸ ਦੀ ਮਿਹਰ ਦੀ ਨਜ਼ਰ ਬੰਦਿਆਂ ਨੂੰ ਪਾਰ ਕਰ ਦਿੰਦੀ ਹੈ।
Fareedkot Teekaਪਰੰਤੂ ਸਤਿਗੁਰੂ ਹੀ ਭੈਦਾਇਕ ਸੰਸਾਰ ਸਮੁੰਦ੍ਰ ਕਾ (ਬੋਹਿਥਾ) ਨਾਮ ਰੂਪੀ ਜਹਾਜੁ ਦੇ ਕੇ ਅਪਨੀ (ਨਦਰੀ) ਕ੍ਰਿਪਾ ਦ੍ਰਿਸ਼਼ਟੀ ਸੇ ਪਾਰ ਉਤਾਰਤੇ ਹੈਂ॥੪॥
Prof. Sahib Singh(ਸੰਸਾਰ-ਸਮੁੰਦਰ ਦੇ) ਖ਼ਤਰਿਆਂ ਤੋਂ ਬਚਾਣ ਵਾਲਾ ਜ਼ਹਾਜ ਗੁਰੂ ਹੀ ਹੈ, ਗੁਰੂ ਦੀ ਮਿਹਰ ਦੀ ਨਜ਼ਰ ਨਾਲ ਇਸ ਸਮੁੰਦਰ ਦੇ ਪਾਰਲੇ ਪਾਸੇ ਉਤਾਰਾ ਹੋ ਸਕਦਾ ਹੈ ॥੪॥ਪਦ ਅਰਥ ਭੈ ਕਾ ਬੋਹਿਥਾ = ਡਰਾਂ ਤੋਂ ਬਚਾਣ ਵਾਲਾ ਜਹਾਜ਼। {ਨੋਟ: ਲਫ਼ਜ਼ 'ਪਾਰੁ' ਅਤੇ 'ਪਾਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ। ਪਾਰੁ = ਪਾਰਲਾ ਪਾਸਾ (ਨਾਂਵ)। ਪਾਰਿ = ਪਾਰਲੇ ਪਾਸੇ (ਕ੍ਰਿਆ ਵਿਸ਼ੇਸ਼ਣ)} ॥੪॥
SikhNet (Spanish)El único navío en el terrible océano es el Guru Verdadero, Cuya Mirada Bondadosa me lleva a través.(4)
ਇਕੁ ਤਿਲੁ ਪਿਆਰਾ ਵਿਸਰੈ; ਦੁਖੁ ਲਾਗੈ. ਸੁਖੁ ਜਾਇ ॥
eik til piaaraa visarai; dukh laagai. sukh jaae |
Sant Singh KhalsaIf I forget my Beloved, even for an instant, suffering overtakes me and peace departs.
Manmohan SinghIf I forget the Beloved, for an instant, suffering overtakes me and comfort departs.
Manmohan Singh (Punjabi)ਜੇਕਰ ਮੈਂ ਇਕ ਮੁਹਤ ਭਰ ਲਈ ਭੀ ਪ੍ਰੀਤਮ ਨੂੰ ਭੁਲ ਜਾਵਾਂ ਤਾ ਮੈਨੂੰ ਕਸ਼ਟ ਆ ਵਾਪਰਦਾ ਹੈ ਤੇ ਆਰਾਮ ਚਲਿਆ ਜਾਂਦਾ ਹੈ।
Fareedkot Teekaਜੇ ਏਕ ਸ੍ਵਾਸ ਮਾਤ੍ਰ ਭੀ ਪਿਆਰਾ ਵੀਸਰ ਜਾਵੇ ਤੋ ਦੁਖੁ ਆਨ ਲਗਤਾ ਹੈ ਔਰ ਸੁਖ ਜਾਤਾ ਰਹਿਤਾ ਹੈ, ਤਿਲ ਥੋੜਾ ਹੋਤਾ ਹੈ ਲਖਣਾ ਸੇ ਅਰਥ ਕੀਆ ਹੈ॥
Prof. Sahib Singhਜਦੋਂ ਇਕ ਰਤਾ ਜਿਤਨੇ ਸਮੇਂ ਵਾਸਤੇ ਭੀ ਪਿਆਰਾ ਪ੍ਰਭੂ (ਯਾਦੋਂ) ਭੁੱਲ ਜਾਂਦਾ ਹੈ, ਤਦੋਂ ਜੀਵ ਨੂੰ ਦੁੱਖ ਆ ਘੇਰਦਾ ਹੈ ਤੇ ਉਸ ਦਾ ਸੁੱਖ ਆਨੰਦ ਦੂਰ ਹੋ ਜਾਂਦਾ ਹੈ।ਪਦ ਅਰਥ ਜਾਇ = ਚਲਾ ਜਾਂਦਾ ਹੈ।
SikhNet (Spanish)Si me olvido del Señor por un momento, me pongo a sufrir y la Paz desaparece.
ਜਿਹਵਾ ਜਲਉ ਜਲਾਵਣੀ; ਨਾਮੁ ਨ ਜਪੈ ਰਸਾਇ ॥
jihavaa jlau jalaavanee; naam na japai rasaae |
Sant Singh KhalsaLet that tongue be burnt in flames, which does not chant the Naam with love.
Manmohan SinghBurnt be that flammable tongue, which repeats not God's Name with love.
Manmohan Singh (Punjabi)ਉਹ ਸੜਨ ਜੋਗੀ ਜੀਭ ਸੜ ਜਾਵੇ ਜਿਹੜੀ ਪਿਆਰ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਨਹੀਂ ਕਰਦੀ।
Fareedkot Teekaਜੋ ਜਿਹਵਾ (ਰਸਾਇ) ਤਦਾਕਾਰ ਹੋ ਕਰ ਨਾਮੁ ਨਹੀਂ ਜਪਤੀ ਸੋ ਜਲ ਜਾਵੇ, ਕਿਉਂਕਿ ਜਲਾਵਣੀ ਹੀ ਜੋਗ ਹੈ॥
Prof. Sahib Singhਸੜ ਜਾਏ ਉਹ ਸੜਨ ਜੋਗੀ ਜੀਭ ਜੋ ਸੁਆਦ ਨਾਲ ਪ੍ਰਭੂ ਦਾ ਨਾਮ ਨਹੀਂ ਜਪਦੀ।ਪਦ ਅਰਥ ਜਲਉ = ਸੜ ਜਾਏ {ਹੁਕਮੀ ਭਵਿੱਖਤ}। ਜਲਾਵਣੀ = ਸੜਨ-ਜੋਗੀ। ਰਸਾਇ = ਰਸ ਨਾਲ, ਸੁਆਦ ਨਾਲ।
SikhNet (Spanish)Destruidos sean esos labios que no recitan el Nombre del Señor con Amor.
ਘਟੁ ਬਿਨਸੈ ਦੁਖੁ ਅਗਲੋ; ਜਮੁ ਪਕੜੈ ਪਛੁਤਾਇ ॥੫॥
ghatt binasai dukh agalo; jam pakarrai pachhutaae |5|
Sant Singh KhalsaWhen the pitcher of the body bursts, there is terrible pain; those who are caught by the Minister of Death regret and repent. ||5||
Manmohan SinghWhen the pitcher (body) bursts man writhes in great pain and grieves when caught by death's minister.
Manmohan Singh (Punjabi)ਜਦ ਦੇਹਿ ਦਾ ਘੜਾ ਭੱਜ ਜਾਂਦਾ ਹੈ, ਬੰਦਾ ਬਹੁਤ ਤਕਲੀਫ ਉਠਾਉਂਦਾ ਹੈ ਅਤੇ ਮੌਤ ਦੇ ਦੂਤ ਦਾ ਫੜਿਆ ਹੋਇਆ ਅਫਸੋਸ ਕਰਦਾ ਹੈ।
Fareedkot Teekaਜਬ (ਘਟੁ) ਸਰੀਰੁ ਨਾਸ ਹੋਵੈਗਾ ਤਬ ਦੁਖੁ ਬਹੁਤ ਹੋਵੇਗਾ, ਕਿਉਂਕਿ ਪਾਪੀ ਜੀਵੋਂ ਕੋ ਜਮੁ ਪਕੜੇਗਾ ਫੇਰ ਪਸਚਾਤਾਪੁ ਕਰੇਂਗੇ॥੫॥
Prof. Sahib Singh(ਸਿਮਰਨ ਹੀਨ ਬੰਦੇ ਦਾ ਜਦੋਂ) ਸਰੀਰ ਨਾਸ ਹੁੰਦਾ ਹੈ, ਉਸ ਨੂੰ ਬਹੁਤ ਦੁੱਖ ਵਿਆਪਦਾ ਹੈ, ਜਦੋਂ ਉਸ ਨੂੰ ਜਮ ਆ ਫੜਦਾ ਹੈ ਤਾਂ ਉਹ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਣ ਦਾ ਕੀਹ ਲਾਭ?) ॥੫॥ਪਦ ਅਰਥ ਅਗਲੋ = ਬਹੁਤਾ ॥੫॥
SikhNet (Spanish)Cuando el jarrón del cuerpo se rompe, uno se tambalea de dolor, y uno se pone a llorar atrapado por Yama, el mensajero de la muerte. (5)
ਮੇਰੀ ਮੇਰੀ ਕਰਿ ਗਏ; ਤਨੁ ਧਨੁ ਕਲਤੁ. ਨ ਸਾਥਿ ॥
meree meree kar ge; tan dhan kalat. na saath |
Sant Singh KhalsaCrying out, "Mine! Mine!", they have departed, but their bodies, their wealth, and their wives did not go with them.
Manmohan SinghMen have departed crying "me my and mine" and their bodies, wealth and wives accompanied them not.
Manmohan Singh (Punjabi)ਆਦਮੀ "ਮੈਨੂੰ, ਮੈਂ ਅਤੇ ਮੈਡਾਂ" ਪੁਕਾਰਦੇ ਹੋਏ ਟੁਰ ਗਹੇ ਹਨ ਅਤੇ ਉਨ੍ਹਾਂ ਦੀਆਂ ਦੇਹਾਂ, ਦੌਲਤਾਂ ਅਤੇ ਵਹੁਟੀਆਂ ਉਨ੍ਹਾਂ ਦੇ ਨਾਲ ਨਹੀਂ ਗਈਆਂ।
Fareedkot Teekaਮੇਰੀ ਦੇਹ, ਮੇਰੀ ਵਿਭੂਤੀ ਕਰਤੇ ਹੂਏ ਚਲੇ ਗਏ ਹੈਂ, ਭਾਵ ਮ੍ਰਿਤੂ ਕੋ ਪ੍ਰਾਪਤਿ ਭਏ ਹੈਂ। ਤਨੁ ਔਰ ਧਨ ਔਰ (ਕਲਤੁ) ਇਸਤ੍ਰੀ ਇਨ ਮੇਂ ਸੇ ਪਰਲੋਕ ਮੇਂ ਕੋਈ ਸਾਥ ਨਹੀਂ ਗਇਆ॥
Prof. Sahib Singh(ਸੰਸਾਰ ਵਿਚ ਬੇਅੰਤ ਹੀ ਜੀਵ ਆਏ, ਜੋ ਇਹ) ਆਖ ਆਖ ਕੇ ਚਲੇ ਗਏ ਕਿ ਇਹ ਮੇਰਾ ਸਰੀਰ ਹੈ ਇਹ ਮੇਰਾ ਧਨ ਹੈ ਇਹ ਮੇਰੀ ਇਸਤ੍ਰੀ ਹੈ, ਪਰ ਨਾਹ ਸਰੀਰ, ਨਾਹ ਧਨ, ਨਾਹ ਇਸਤ੍ਰੀ, ਕੋਈ ਭੀ) ਨਾਲ ਨਾਹ ਨਿਭਿਆ।ਪਦ ਅਰਥ ਕਲਤੁ = ਇਸਤ੍ਰੀ।
SikhNet (Spanish)Muchos han perecido en su actitud arrogante de yo, mí y lo mío, pero ni su cuerpo, ni su esposa, ni sus riquezas les proporcionarán compañía alguna.
ਬਿਨੁ ਨਾਵੈ. ਧਨੁ ਬਾਦਿ ਹੈ; ਭੂਲੋ ਮਾਰਗਿ ਆਥਿ ॥
bin naavai. dhan baad hai; bhoolo maarag aath |
Sant Singh KhalsaWithout the Name, wealth is useless; deceived by wealth, they have lost their way.
Manmohan SinghWithout the Name, riches are in vain, One loses his way deluded by mammon.
Manmohan Singh (Punjabi)ਨਾਮ ਦੇ ਬਗੈਰ ਪਾਰਥ ਬੇਸੂਦ ਹਨ। ਮਾਇਆ ਦਾ ਬਹਿਕਾਇਆ ਹੋਇਆ ਬੰਦਾ ਰਾਹੋਂ ਘੁਸ ਜਾਂਦਾ ਹੈ।
Fareedkot Teekaਵਾਹਿਗੁਰੂ ਕੇ ਨਾਮ ਸੇ ਬਿਨਾ (ਧਨੁ) ਵਿਭੂਤੀ (ਬਾਦਿ) ਬਿਅਰਥ ਹੈ, (ਆਥਿ) ਮਾਇਆ ਮੇਂ ਲਾਗ ਕਰ ਪਰਮੇਸ੍ਵਰ ਕਾ ਮਾਰਗ ਭੂਲ ਗਯਾ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਧਨ ਕਿਸੇ ਅਰਥ ਨਹੀਂ, ਮਾਇਆ ਦੇ ਰਸਤੇ ਪੈ ਕੇ (ਮਨੁੱਖ ਜ਼ਿੰਦਗੀ ਦੇ ਸਹੀ ਰਾਹ ਤੋਂ) ਖੁੰਝ ਜਾਂਦਾ ਹੈ।ਪਦ ਅਰਥ ਬਾਦਿ = ਵਿਅਰਥ। ਮਾਰਗਿ = ਰਸਤੇ ਉਤੇ। ਆਥਿ = {अर्थ} ਮਾਇਆ। ਮਾਰਗਿ ਆਥਿ = ਮਾਇਆ ਦੇ ਰਸਤੇ ਤੇ।
SikhNet (Spanish)Sin el Nombre del Señor, toda la riqueza es vana; uno pierde su camino en el engaño de Maya.
ਸਾਚਉ ਸਾਹਿਬੁ ਸੇਵੀਐ; ਗੁਰਮੁਖਿ ਅਕਥੋ ਕਾਥਿ ॥੬॥
saachau saahib seveeai; guramukh akatho kaath |6|
Sant Singh KhalsaSo serve the True Lord; become Gurmukh, and speak the Unspoken. ||6||
Manmohan SinghThrough the Guru serve the True Lord and describe the Ineffable Master.
Manmohan Singh (Punjabi)ਗੁਰਾਂ ਦੇ ਰਾਹੀਂ, ਸਚੇ ਸਾਈਂ ਦੀ ਟਹਿਲ ਕਮਾ ਅਤੇ ਅਕਹਿ ਮਾਲਕ ਦਾ ਵਰਨਣ ਕਰ।
Fareedkot Teekaਤਾਂ ਤੇ ਗੁਰੋਂ ਦ੍ਵਾਰਾ ਸਚੇ ਸਹਿਬੁ ਕਾ ਸੇਵਨ ਕਰੀਏ, ਔਰ ਤਿਸ ਅਕਥੋ ਪਰਮੇਸ੍ਵਰ ਕਾ ਹੀ ਕਥਨ ਕਰੀਏ, ਵਾ ਗੁਰੋਂ ਦ੍ਵਾਰਾ ਸਚੇ ਸਾਹਿਬ ਕੋ ਜਿਸ ਕੀ ਅਕਥ ਕਥਾ ਹੈ ਸੇਵਨ ਕਰੀਏ॥
Prof. Sahib Singh(ਇਸ ਵਾਸਤੇ, ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। ਪਰ ਉਸ ਬੇਅੰਤ ਗੁਣਾਂ ਵਾਲੇ ਮਾਲਕ ਦੀ ਸਿਫ਼ਤ-ਸਾਲਾਹ ਗੁਰੂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ ॥੬॥ਪਦ ਅਰਥ ਅਕਥੋ = ਜਿਸ ਦੇ ਗੁਣ ਬਿਆਨ ਨ ਕੀਤੇ ਜਾ ਸਕਣ। ਕਾਥਿ = ਕਥੀਦਾ ਹੈ, ਸਿਫ਼ਤ-ਸਾਲਾਹ ਕਰੀਦੀ ਹੈ ॥੬॥
SikhNet (Spanish)Sirve entonces al Verdadero Maestro, y por la Gracia del Guru, recita lo Impronunciable. (6)
ਆਵੈ ਜਾਇ ਭਵਾਈਐ; ਪਇਐ ਕਿਰਤਿ ਕਮਾਇ ॥
aavai jaae bhavaaeeai; peiai kirat kamaae |
Sant Singh KhalsaComing and going, people wander through reincarnation; they act according to their past actions.
Manmohan SinghMan comes(is born), goes (dies) and is goaded into existences. He acts in accordance with his past actions.
Manmohan Singh (Punjabi)ਆਦਮੀ ਆਉਂਦਾ, ਜਾਂਦਾ (ਜੰਮਦਾ, ਮਰਦਾ) ਅਤੇ ਜੂਨੀਆਂ ਅੰਦਰ ਧੱਕਿਆ ਜਾਂਦਾ ਹੈ। ਉਹ ਆਪਣੇ ਪੂਰਬਲੇ ਕਰਮਾਂ ਅਨੁਸਾਰ ਕੰਮ ਕਰਦਾ ਹੈ।
Fareedkot Teekaਵਾਹਿਗੁਰੂ ਕੇ ਸੇਵਨ ਬਿਨ ਆਪਣੇ ਜਾਣੇ ਬੀਚ ਚੌਰਾਸੀ ਮੇਂ ਭਰਮਾਈਤਾ ਹੈ, ਜੈਸਾ ਪੂਰਬ ਮਸਤਕ ਮੇਂ ਲੇਖ ਪੜ ਗਯਾ ਹੈ ਤਿਨ੍ਹਾਂ ਕਰਮਾਨੁਸਾਰ ਅਬ ਕਮਾਵਤਾ ਹੈ॥
Prof. Sahib Singhਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਅਗਾਂਹ ਭੀ ਉਹੋ ਜਿਹੇ) ਕਰਮ ਕਮਾਂਦਾ ਰਹਿੰਦਾ ਹੈ (ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, ਇਸ ਗੇੜ ਵਿਚ ਪਿਆ ਰਹਿੰਦਾ ਹੈ।ਪਦ ਅਰਥ ਪਇਐ ਕਿਰਤਿ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਕਿਰਤ ਅਨੁਸਾਰ ਜੋ ਸੰਸਕਾਰ ਰੂਪ ਹੋ ਕੇ ਮਨ ਵਿਚ ਟਿਕੀ ਪਈ ਹੈ। ਕਮਾਇ = ਕਰਮ ਕਰਦਾ ਹੈ।
SikhNet (Spanish)Uno vaga de nacimiento en nacimiento, haciendo lo que está en su Destino.
ਪੂਰਬਿ ਲਿਖਿਆ. ਕਿਉ ਮੇਟੀਐ; ਲਿਖਿਆ ਲੇਖੁ ਰਜਾਇ ॥
poorab likhiaa. kiau metteeai; likhiaa lekh rajaae |
Sant Singh KhalsaHow can one's pre-ordained destiny be erased? It is written in accordance with the Lord's Will.
Manmohan SinghHow can the pre-natal writ be obliterated, when the writ is written under Lord's Will?
Manmohan Singh (Punjabi)ਧੁਰ ਦੀ ਲਿਖਤਾਕਾਰ ਕਿਸ ਤਰ੍ਹਾਂ ਮੇਸੀ ਜਾ ਸਕਦੀ ਹੈ ਜਦ ਕਿ ਲਿਖਤ ਸਾਈਂ ਦੀ ਰਜ਼ਾ ਤਾਬੇ ਲਿਖੀ ਗਈ ਹੈ?
Fareedkot Teeka(ਰਜਾਇ) ਰਜਾਈ ਪਰਮੇਸ੍ਵਰ ਨੇ ਪੂਰਬ ਜੋ ਲੇਖ ਲਿਖਾ ਹੈ, ਸੋ ਲਿਖਿਆ ਕੈਸੇ ਨਿਵਾਰੀਏ॥
Prof. Sahib Singhਪਿਛਲੇ ਕਰਮਾਂ ਅਨੁਸਾਰ ਲਿਖਿਆ (ਮੱਥੇ ਦਾ) ਲੇਖ ਪਰਮਾਤਮਾ ਦੇ ਹੁਕਮ ਵਿਚ ਲਿਖਿਆ ਜਾਂਦਾ ਹੈ, ਇਸ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ?
SikhNet (Spanish)¿Cómo puede el Destino eterno borrarse si éste ha sido escrito por Su Voluntad?
ਬਿਨੁ ਹਰਿ ਨਾਮ. ਨ ਛੁਟੀਐ; ਗੁਰਮਤਿ ਮਿਲੈ ਮਿਲਾਇ ॥੭॥
bin har naam. na chhutteeai; guramat milai milaae |7|
Sant Singh KhalsaWithout the Name of the Lord, no one can be saved. Through the Guru's Teachings, we are united in His Union. ||7||
Manmohan SinghWithout God's Name the mortal cannot be saved. By Guru's instruction he unites with Lord's union.
Manmohan Singh (Punjabi)ਰੱਬ ਦੇ ਨਾਮ ਦੇ ਬਾਝੋਂ ਪ੍ਰਾਣੀ ਦੀ ਖ਼ਲਾਸੀ ਨਹੀਂ ਹੋ ਸਕਦੀ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਸਾਹਿਬ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ।
Fareedkot Teekaਸੰਸਾਰ ਬੰਧਨਾ ਸੇ ਹਰੀ ਨਾਮੁ ਬਿਨਾ ਨਹੀਂ ਛੁਟੀਤਾ ਹੈ, ਪਰੰਤੂ ਜਬ ਗੁਰ ਸਿਖ੍ਯਾ ਪ੍ਰਾਪਤਿ ਹੋਵੇ, ਤਬ ਵਾਹਿਗੁਰੂ ਅਪਨੇ ਸਾਥ ਮਿਲਾਇ ਲੇਤਾ ਹੈ॥੭॥
Prof. Sahib Singh(ਇਹਨਾਂ ਲਿਖੇ ਲੇਖਾਂ ਦੀ ਸੰਗਲੀ ਦੇ ਜਕੜ ਵਿਚੋਂ) ਪਰਮਾਤਮਾ ਦੇ ਨਾਮ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ। ਜਦੋਂ ਗੁਰੂ ਦੀ ਮਤਿ ਮਿਲਦੀ ਹੈ ਤਦੋਂ ਹੀ (ਪ੍ਰਭੂ ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ ॥੭॥
SikhNet (Spanish)Sin el Nombre del Señor nada te puede salvar, es a través de la Palabra del Guru que el Señor es encontrado. (7)
ਤਿਸੁ ਬਿਨੁ. ਮੇਰਾ ਕੋ ਨਹੀ; ਜਿਸ ਕਾ ਜੀਉ ਪਰਾਨੁ ॥
tis bin. meraa ko nahee; jis kaa jeeo paraan |
Sant Singh KhalsaWithout Him, I have no one to call my own. My soul and my breath of life belong to Him.
Manmohan SinghI have no one to call my own without Him, to whom belong my soul and life.
Manmohan Singh (Punjabi)ਉਸ ਦੇ ਬਗ਼ੈਰ, ਜਿਸ ਦੀ ਮਲਕੀਅਤ ਹਨ ਮੇਰੀ ਆਤਮਾ ਤੇ ਜਿੰਦਗਾਨੀ, ਹੋਰ ਮੇਰਾ ਆਪਣਾ ਕੋਈ ਨਹੀਂ।
Fareedkot Teekaਤਿਸ ਵਾਹਿਗੁਰੂ ਸੇ ਬਿਨਾ ਮੇਰਾ ਕੋਈ ਆਸਰਾ ਨਹੀਂ ਹੈ, ਜਿਸ ਨੇ ਜੀਵੋਂ ਕੋ (ਪਰਾਨੁ) ਸ੍ਵਾਸ ਦੀਆ ਹੂਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸਰਨ ਪੈ ਕੇ ਮੈਨੂੰ ਇਹ ਸਮਝ ਆਈ ਹੈ ਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਇਹ ਪ੍ਰਾਣ ਹਨ, ਉਸ ਤੋਂ ਬਿਨਾ (ਸੰਸਾਰ ਵਿਚ) ਮੇਰਾ ਕੋਈ ਹੋਰ ਆਸਰਾ ਨਹੀਂ ਹੈ।ਪਦ ਅਰਥ ਜੀਉ = ਜੀਵ, ਜਿੰਦ। ਪੁਰਾਨੁ = ਪ੍ਰਾਣ, ਸੁਆਸ।
SikhNet (Spanish)No tengo nada a que llamar mío sin Él; Él, Quien me dio la vida y el Alma.
ਹਉਮੈ ਮਮਤਾ ਜਲਿ ਬਲਉ; ਲੋਭੁ ਜਲਉ ਅਭਿਮਾਨੁ ॥
haumai mamataa jal blau; lobh jlau abhimaan |
Sant Singh KhalsaMay my egotism and possessiveness be burnt to ashes, and my greed and egotistical pride consigned to the fire.
Manmohan SinghBurnt to ashes be thou, O my ego and worldly love! May my avarice and egotism be consigned to fire.
Manmohan Singh (Punjabi)ਸੜ ਕੇ ਸੁਆਹ ਹੋ ਜਾਂ, ਤੂੰ ਹੋ ਮੇਰੀ ਹੰਗਤਾ ਤੇ ਸੰਸਾਰੀ ਮੋਹ! ਰੱਬ ਕਰੇ, ਮੇਰੀ ਤਮ੍ਹਾਂ ਤੇ ਹੈਕੜ ਅੱਗ ਵਿੱਚ ਪੈ ਜਾਵੇ।
Fareedkot Teeka(ਹਉਮੈ) ਦੇਹੋਹੰ ਵਾਲੀ ਬੁਧੀ ਜਲਾਇ ਦੇਈਏ ਔਰ ਜੋ ਮਮਤਾ ਇਸਤ੍ਰੀ ਪੁਤ੍ਰਾਦਿਕਨ ਮੇਂ ਹੈ ਤਿਸ ਕੋ ਭੀ, ਪੁਨਾ ਲੋਭ ਔਰ (ਅਭਿਮਾਨੁ) ਜਾਤਿ ਵਿਦਿਆਦਿਕ ਕਾ ਹੰਕਾਰ ਭੀ ਜਲਾਇ ਦੇਈਏ॥
Prof. Sahib Singhਮੇਰੀ ਇਹ ਹਉਮੈ ਸੜ ਜਾਏ, ਮੇਰੀ ਇਹ ਅਪਣੱਤ ਜਲ ਜਾਏ, ਮੇਰਾ ਇਹ ਲੋਭ ਸੜ ਜਾਏ ਤੇ ਮੇਰਾ ਇਹ ਅਹੰਕਾਰ ਸੜ ਬਲ ਜਾਏ (ਜਿਨ੍ਹਾਂ ਮੈਨੂੰ ਪਰਮਾਤਮਾ ਦੇ ਨਾਮ ਤੋਂ ਵਿਛੋੜਿਆ ਹੈ)।ਪਦ ਅਰਥ ਜਲਿ ਬਲਉ = {ਹੁਕਮੀ ਭਵਿੱਖਤ} ਜਲ ਬਲ ਜਾਏ। ਜਲਉ = ਜਲ ਜਾਏ।
SikhNet (Spanish)Consumidos sean mi ego, mi avaricia, mi orgullo y el apego a mi propio ser.
ਨਾਨਕ. ਸਬਦੁ ਵੀਚਾਰੀਐ; ਪਾਈਐ ਗੁਣੀ ਨਿਧਾਨੁ ॥੮॥੧੦॥
naanak. sabad veechaareeai; paaeeai gunee nidhaan |8|10|
Sant Singh KhalsaO Nanak, contemplating the Shabad, the Treasure of Excellence is obtained. ||8||10||
Manmohan SinghNanak, by deliberating over the Name the Lord Treasure of Excellences, is obtained.
Manmohan Singh (Punjabi)ਨਾਨਕ, ਨਾਮ ਦਾ ਅਰਾਧਨ ਕਰਨ ਦੁਆਰਾ, ਚੰਗਿਆਈਆਂ ਦਾ ਖ਼ਜ਼ਾਨਾ (ਪ੍ਰਭੁ) ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਨ ਸਭ ਕੋ ਜਲਾਇ ਕੇ (ਸਬਦੁ) ਬੇਦ ਕਾ ਵੀਚਾਰ ਕਰੀਏ, ਤਬ ਸਰਬ (ਗੁਣੀ) ਗੁਨੋਂ ਵਾਲਾ ਨਿਧਾਨੁ ਸਰਬ ਸੁਖੋਂ ਕੀ ਨਿਧਿ ਵਾਹਿਗੁਰੂ ਪਾਈਤਾ ਹੈ॥੮॥੧੦॥☬ਪਰਮੇਸ੍ਵਰ ਕੀ ਪ੍ਰਾਪਤੀ ਮੇਂ ਸੁਖੈਨ ਸਾਧਨ ਪ੍ਰੀਤਿ ਹੈ। ਸੋ ਦੇਖਾਵਤੇ ਹੂਏ ਅਪਨੇ ਮਨ ਪ੍ਰਤਿ ਉਪਦੇਸ਼ ਕਰਤੇ ਹੂਏ ਦ੍ਰਸ਼ਟਾਂਤੋਂ ਸਹਤ ਕਹਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ, (ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲਦਾ ਹੈ ॥੮॥੧੦॥ਪਦ ਅਰਥ ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੮॥੧੦॥
SikhNet (Spanish)Dice Nanak, habitar en la Palabra es el Tesoro de todas las bondades recibidas.(8-10)