ੴ

ਸਿੱਖਬਾਣੀ · SikhBani

Ang 60

Sri Guru Granth Sahib · Siree Raag · 2 shabads, 39 lines
Translations
Shabad Guru Nanak Dev Ji Siree Raag continued from Ang 59

ਮਨ ਰੇ. ਕਿਉ ਛੂਟਹਿ; ਬਿਨੁ ਪਿਆਰ ॥

man re. kiau chhootteh; bin piaar |

Sant Singh KhalsaO mind, how can you be saved without love?
Manmohan SinghO My Mind! how shalt thou be delivered without love?
Manmohan Singh (Punjabi)ਹੇ ਮੇਰੇ ਮਨ! ਪ੍ਰੀਤ ਦੇ ਬਗੈਰ ਤੇਰਾ ਛੁਟਕਾਰਾ ਕਿਸ ਤਰ੍ਹਾਂ ਹੋਵੇਗਾ?
Fareedkot Teekaਹੇ ਮਨ! ਪ੍ਰੇਮ ਕੇ ਬਿਨਾਂ ਕੈਸੇ ਛੁਟੇਂਗਾ?
Prof. Sahib Singhਹੇ ਮਨ! (ਪ੍ਰਭੂ ਨਾਲ) ਪਿਆਰ ਪਾਉਣ ਤੋਂ ਬਿਨਾ ਤੂੰ (ਮਾਇਆ ਦੇ ਹੱਲਿਆਂ ਤੋਂ) ਬਚ ਨਹੀਂ ਸਕਦਾ।
SikhNet (Spanish)Oh mi mente, nadie es salvado sin el Amor.

ਗੁਰਮੁਖਿ ਅੰਤਰਿ ਰਵਿ ਰਹਿਆ; ਬਖਸੇ ਭਗਤਿ ਭੰਡਾਰ ॥੧॥ ਰਹਾਉ ॥

guramukh antar rav rahiaa; bakhase bhagat bhanddaar |1| rahaau |

Sant Singh KhalsaGod permeates the inner beings of the Gurmukhs. They are blessed with the treasure of devotion. ||1||Pause||
Manmohan SinghIn the hearts of the pious persons the Lord dwells. To them He gives the treasure of His devotional service. Pause.
Manmohan Singh (Punjabi)ਪਵਿੱਤਰ ਪੁਰਸ਼ਾਂ ਦੇ ਦਿਲਾਂ ਅੰਦਰ ਸੁਆਮੀ ਨਿਵਾਸ ਰੱਖਦਾ ਹੈ। ਉਨ੍ਹਾਂ ਨੂੰ ਉਹ ਆਪਣੀ ਪ੍ਰੇਮ-ਮਈ ਸੇਵਾ ਦਾ ਖ਼ਜ਼ਾਨਾ ਪ੍ਰਦਾਨ ਕਰਦਾ ਹੈ। ਠਹਿਰਾਉ।
Fareedkot Teekaਜੋ ਪੁਰਸ਼ ਗੁਰੋਂ ਦ੍ਵਾਰਾ ਮਨ ਕੇ ਅੰਤਰ (ਰਵਿ ਰਹਿਆ) ਸਿਮਰਨ ਕਰ ਰਹਿਆ ਹੈ, ਤਿਸ ਕੋ ਵਾਹਿਗੁਰੂ ਨੇ ਭਗਤੀ ਰੂਪ ਖਜਾਨੇ ਬਖਸ਼ੇ ਹੈਂ॥੧॥ ਰਹਾਉ ॥
Prof. Sahib Singh(ਪਰ ਇਹ ਪਿਆਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਮਿਲਦਾ) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ (ਗੁਰੂ ਦੀ ਕਿਰਪਾ ਨਾਲ ਐਸੀ ਪਿਆਰ-ਸਾਂਝ ਬਣਦੀ ਹੈ ਕਿ) ਪਰਮਾਤਮਾ ਹਰ ਵੇਲੇ ਮੌਜੂਦ ਰਹਿੰਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਹੀ ਬਖ਼ਸ਼ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਅੰਤਰਿ = ਅੰਦਰ, ਹਿਰਦੇ ਵਿਚ। ਰਵਿ ਰਹਿਆ = ਹਰ ਵੇਲੇ ਮੌਜੂਦ ਹੈ ॥੧॥ ਰਹਾਉ ॥

SikhNet (Spanish)Los Devotos de Dios están saturados de Dios; a ellos Él los bendice con el Tesoro de Su Amor. (1-Pausa)

ਰੇ ਮਨ. ਐਸੀ ਹਰਿ ਸਿਉ ਪ੍ਰੀਤਿ ਕਰਿ; ਜੈਸੀ ਮਛੁਲੀ ਨੀਰ ॥

re man. aisee har siau preet kar; jaisee machhulee neer |

Sant Singh KhalsaO mind, love the Lord, as the fish loves the water.
Manmohan SinghO my mind! enshrine such love for God as the fish has for water.
Manmohan Singh (Punjabi)ਹੇ ਮੇਰੇ ਮਨ! ਰੱਬ ਨਾਲ ਇਹੋ ਜਿਹੀ ਪਿਰਹੜੀ ਪਾ ਜਿਹੋ ਜਿਹੀ ਕਿ ਮੱਛੀ ਦੀ ਪਾਣੀ ਨਾਲ ਹੈ।
Fareedkot Teekaਹੇ ਮਨ! ਹਰੀ ਕੇ ਸਾਥ ਐਸੀ ਪ੍ਰੀਤੀ ਕਰ, ਜੈਸੀ ਮਛੀ ਕੀ ਜਲ ਸਾਥ ਹੋਤੀ ਹੈ॥
Prof. Sahib Singhਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਕਰ, ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ।

ਪਦ ਅਰਥ ਨੀਰ = ਪਾਣੀ।

SikhNet (Spanish)Oh mi mente ama a tu Señor así como el pez ama el agua.

ਜਿਉ ਅਧਿਕਉ. ਤਿਉ ਸੁਖੁ ਘਣੋ; ਮਨਿ ਤਨਿ ਸਾਂਤਿ ਸਰੀਰ ॥

jiau adhikau. tiau sukh ghano; man tan saant sareer |

Sant Singh KhalsaThe more the water, the more the happiness, and the greater the peace of mind and body.
Manmohan SinghThe more the water, the more the happiness and the greater the peace of mind, body and frame (the fish feels).
Manmohan Singh (Punjabi)ਜਿੰਨਾ ਬਹੁਤਾ ਪਾਣੀ ਉਨੀ ਬਹੁਤੀ ਖੁਸ਼ੀ ਅਤੇ ਓਨੀ ਜਿਆਦਾ ਆਤਮਾ, ਦੇਹਿ ਤੇ ਜਿਸਮ ਦੀ ਠੰਢ-ਚੈਨ (ਮਛੀ ਮਹਿਸੂਸ ਕਰਦੀ ਹੈ)।
Fareedkot Teekaਜਿਉਂ ਜਿਉਂ ਜਲ ਅਧਕ ਹੋਤਾ ਹੈ ਤਿਉਂ ਤਿਉਂ ਤਨ ਮੇਂ ਸੁਖ ਬਹੁਤ (ਮਨਿ) ਮਾਨਤੀ ਹੈ ਔਰ ਸੂਖਮ ਸਰੀਰ ਮੇਂ ਸ਼ਾਂਤੀ ਮਾਨਤੀ ਹੈ॥
Prof. Sahib Singhਪਾਣੀ ਜਿਤਨਾ ਹੀ ਵਧੀਕ ਹੈ, ਮੱਛੀ ਨੂੰ ਉਤਨਾ ਹੀ ਵਧੀਕ ਸੁਖ-ਆਨੰਦ ਹੁੰਦਾ ਹੈ, ਉਸ ਦੇ ਮਨ ਵਿਚ ਤਨ ਵਿਚ ਸਰੀਰ ਵਿਚ ਠੰਡ ਪੈਂਦੀ ਹੈ।

ਪਦ ਅਰਥ ਅਧਿਕਉ = ਬਹੁਤਾ। ਘਣੋ = ਬਹੁਤ। ਮਨਿ = ਮਨ ਵਿਚ।

SikhNet (Spanish)Mientras más agua, más es el regocijo y el cuerpo y la mente alcanzan la Paz.

ਬਿਨੁ ਜਲ. ਘੜੀ ਨ ਜੀਵਈ; ਪ੍ਰਭੁ ਜਾਣੈ ਅਭ ਪੀਰ ॥੨॥

bin jal. gharree na jeevee; prabh jaanai abh peer |2|

Sant Singh KhalsaWithout water, she cannot live, even for an instant. God knows the suffering of her mind. ||2||
Manmohan SinghWithout water she cannot live even for an instant. The Lord knows the suffering of her mind.
Manmohan Singh (Punjabi)ਪਾਣੀ ਦੇ ਬਗ਼ੈਰ ਉਹ ਇਕ ਛਿਨ ਭਰ ਭੀ ਜੀਉਂਦੀ ਨਹੀਂ ਰਹਿੰਦੀ। ਸੁਆਮੀ ਉਸ ਦੇ ਰਿਦੇ ਦੀ ਪੀੜ ਨੂੰ ਜਾਣਦਾ ਹੈ।
Fareedkot Teekaਜਲ ਸੇ ਬਿਨਾਂ ਏਕ ਘੜੀ ਭੀ ਨਹੀਂ ਜੀਵਤੀ ਹੈ, ਤਿਸ ਜਲ ਕੇ ਵਿਯੋਗ ਕਰ ਮਛੀ ਕੇ ਰਿਦੇ ਕੀ ਪੀੜਾ ਕੋ ਪਰਮੇਸਰ ਹੀ ਜਾਨਤਾ ਹੈ। ਐਸੇ ਹੀ ਵਾਹਿਗੁਰੂ ਕੇ ਪਿਆਰਿਆਂ ਕੀ ਜੋ ਬੁਧੀ ਹੈ, ਸੋ ਭੀ ਮਛੀ ਵਤ ਸਤਿਸੰਗ ਰੂਪੀ ਜਲ ਕਰ ਅਧਿਕ ਸੁਖੁ ਮਾਨਤੀ ਹੈ, ਸਤਿਸੰਗ ਕੇ ਵਿਜੋਗ ਕਰ ਮਰਣਾ ਮਾਨਤੀ ਹੈ॥੨॥
Prof. Sahib Singhਪਾਣੀ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦੀ। ਮੱਛੀ ਦੇ ਹਿਰਦੇ ਦੀ ਇਹ ਵੇਦਨਾ ਪਰਮਾਤਮਾ (ਆਪ) ਜਾਣਦਾ ਹੈ ॥੨॥

ਪਦ ਅਰਥ ਅਭ ਪੀਰ = ਅੰਦਰਲੀ ਪੀੜ ॥੨॥

SikhNet (Spanish)Sin el agua, el pez no vive por mucho tiempo, las torturas de la separación las conoce sólo el Señor. (2)

ਰੇ ਮਨ. ਐਸੀ ਹਰਿ ਸਿਉ ਪ੍ਰੀਤਿ ਕਰਿ; ਜੈਸੀ ਚਾਤ੍ਰਿਕ ਮੇਹ ॥

re man. aisee har siau preet kar; jaisee chaatrik meh |

Sant Singh KhalsaO mind, love the Lord, as the song-bird loves the rain.
Manmohan SinghO my mind! cherish such an affection for God as the pied-cuckoo has for the rain.
Manmohan Singh (Punjabi)ਹੇ ਮੇਰੇ ਮਨ! ਵਾਹਿਗੁਰੂ ਨਾਲ ਐਹੋ ਜੇਹਾ ਪਿਆਰ ਪਾ ਜੇਹੋ ਜੇਹਾ ਕਿ ਪਪੀਹੇ ਦਾ ਬਾਰਸ਼ ਨਾਲ ਹੈ।
Fareedkot Teekaਹੇ ਮਨ! ਹਰੀ ਕੇ ਸਾਥ ਐਸੀ ਪ੍ਰੀਤੀ ਕਰ ਜੈਸੀ ਪਪੀਹਾ ਮੇਘ ਕੇ ਸਾਥ ਕਰਤਾ ਹੈ॥
Prof. Sahib Singhਹੇ ਮਨ! ਪ੍ਰਭੂ ਨਾਲ ਇਹੋ ਜਿਹੀ ਪ੍ਰੀਤ ਕਰ, ਜਿਹੋ ਜਿਹੀ ਪਪੀਹੇ ਦੀ ਮੀਂਹ ਨਾਲ ਹੈ।

ਪਦ ਅਰਥ ਮੇਹ = ਮੀਂਹ, ਵਰਖਾ। ਚਾਤ੍ਰਿਕ = ਪਪੀਹਾ।

SikhNet (Spanish)Oh mi mente, ama al Señor así como el pájaro Chatrik ama las gotas de lluvia.

ਸਰ ਭਰਿ ਥਲ ਹਰੀਆਵਲੇ; ਇਕ ਬੂੰਦ ਨ ਪਵਈ ਕੇਹ ॥

sar bhar thal hareeaavale; ik boond na pavee keh |

Sant Singh KhalsaThe pools are overflowing with water, and the land is luxuriantly green, but what are they to her, if that single drop of rain does not fall into her mouth?
Manmohan SinghOf what avail are the brimful tanks and the green earth to it, if a rain drop falls nor into it's mouth?
Manmohan Singh (Punjabi)ਜੇਕਰ ਮੀਹ ਦੀ ਇਕ ਕਣੀ ਇਸ ਦੇ ਮੂੰਹ ਵਿੱਚ ਨਾਂ ਪਵੇ, ਤਾਂ ਇਸ ਨੂੰ ਲਬਾਲਬ ਭਰੇ ਤਲਾਵਾਂ ਅਤੇ ਸਰਸਬਜ ਧਰਤੀ ਦਾ ਕੀ ਲਾਭ ਹੈ?
Fareedkot Teekaਜਲ ਬਰਸਨੇ ਕਰ (ਸਰ) ਤਾਲਾਬ ਭਰ ਜਾਤੇ ਹੈਂ (ਥਲ ਹਰੀਆਵਲੇ) ਜੋ ਬਨ ਮੇਂ ਅਸਥਲ ਹੈਂ, ਸੋ ਭੀ ਬਰਖਾ ਕਰ ਹਰੇ ਹੋ ਜਾਤੇ ਹੈਂ, ਜੇ ਕਰ ਪਪੀਹੇ ਕੇ ਮੁਖ ਮੇਂ ਏਕ ਸ੍ਵਾਂਤੀ ਬੂੰਦ ਨਾ ਪਈ ਤਬ ਤਿਸ ਕੇ (ਕੇਹ) ਕਿਸ ਅਰਥ ਹੈਂ॥
Prof. Sahib Singh(ਪਾਣੀ ਨਾਲ) ਸਰੋਵਰ ਭਰੇ ਹੋਏ ਹੁੰਦੇ ਹਨ, ਧਰਤੀ (ਪਾਣੀ ਦੀ ਬਰਕਤਿ ਨਾਲ) ਹਰਿਆਵਲੀ ਹੋਈ ਪਈ ਹੁੰਦੀ ਹੈ, ਪਰ ਜੇ (ਸ੍ਵਾਂਤੀ ਨਛੱਤ੍ਰ ਵਿਚ ਪਏ ਮੀਂਹ ਦੀ) ਇਕ ਬੂੰਦ (ਪਪੀਹੇ ਦੇ ਮੂੰਹ ਵਿਚ) ਨਾਹ ਪਏ, ਤਾਂ ਉਸ ਨੂੰ ਇਸ ਸਾਰੇ ਪਾਣੀ ਨਾਲ ਕੋਈ ਭਾਗ ਨਹੀਂ।

ਪਦ ਅਰਥ ਭਰਿ = ਭਰੇ ਹੋਏ। ਕੇਹ = ਕਿਸ ਅਰਥ?

SikhNet (Spanish)Los lagos y los cenotes se desbordan y la tierra puede estar verde, pero no es suficiente para aquél que sólo añora la Gota Bendita.

ਕਰਮਿ ਮਿਲੈ ਸੋ ਪਾਈਐ; ਕਿਰਤੁ ਪਇਆ ਸਿਰਿ ਦੇਹ ॥੩॥

karam milai so paaeeai; kirat peaa sir deh |3|

Sant Singh KhalsaBy His Grace, she receives it; otherwise, because of her past actions, she gives her head. ||3||
Manmohan SinghIf God's grace dawns, he shall have the raindrops, otherwise in view of his past actions he gives his head.
Manmohan Singh (Punjabi)ਜੇਕਰ ਵਾਹਿਗੁਰੂ ਦੀ ਰਹਿਮਤ ਉਂਦੇ ਹੋਵੇ ਤਾਂ ਉਹ ਮੀਂਹ ਦੀਆਂ ਬੂੰਦਾ ਨੂੰ ਪਾ ਲਵੇਗਾ ਨਹੀਂ ਤਾਂ ਆਪਣੇ ਪੂਰਬਲੇ ਕਰਮਾਂ ਅਨੁਸਾਰ ਉਹ ਆਪਣਾ ਸੀਸ ਦੇ ਦਿੰਦਾ ਹੈ।
Fareedkot Teekaਜੇ ਕਰ ਵੱਡੇ ਭਾਗ ਹੋਵੇ ਤੋ ਸ੍ਵਾਂਤੀ ਨਿਛਤ੍ਰ ਕੇ ਮਿਲਨੇ ਸੇ ਸੋ ਸ੍ਵਾਂਤੀ ਬੂੰਦ ਕੀ ਪ੍ਰਾਪਤੀ ਹੋਵੇ, ਨਹੀਂ ਤੋ ਮੇਘ ਕੀ ਪ੍ਰੀਤੀ ਸੇ ਪੁਕਾਰਤੇ ਹੂਏ ਚਾਤ੍ਰਿਕ ਕੇ ਮਸਤਕ ਮੇਂ (ਸਿਰਿ ਦੇਹ) ਸੀਸ ਦੇਣੇ ਕਾ (ਕਿਰਤੁ) ਕਰਮ (ਪਾਇਆ) ਲਿਖਾ ਹੂਆ ਹੈ। ਦ੍ਰਾਸਟਾਂਤ ਮੇਂ ਵਾਹਿਗੁਰੂ ਕੇ ਪਿਆਰਿਯੋਂ ਕਾ ਜੋ ਚਿਤੁ ਹੈ ਵਹੀ ਭਯਾ ਚਾਤ੍ਰਿਕੁ, ਔਰ ਗੁਰੂ ਰੂਪੁ ਬਾਦਲੁ ਹੈ, ਸੋ ਉਪਦੇਸ਼ ਰੂਪੀ ਵਰਖਾ ਕਰ ਕੇ ਸੰਤ ਸਮਾਗਮ ਕੋ ਭਰ ਰਹੇ ਹੈਂ। ਔਰ ਥਲ ਰੂਪ ਜੋ ਗ੍ਰਿਸਤੀ ਸਤਿਸੰਗੀ ਹੈਂ, ਸੋ ਭੀ ਤਿਨ ਮਹਾਤਮਾਂ ਕਾ ਉਪਦੇਸ਼ ਪਾਇ ਕਰ ਅਨੰਦ ਹੋ ਰਹੇ ਹੈਂ। ਪਰੰਤੂ ਜਬ ਤਕ ਸ੍ਵਾਂਤੀ ਨਿਛਤ੍ਰ ਕੀ ਬੂੰਦ ਰੂਪ ਸੱਤਨਾਮ ਜਗ੍ਯਾਸੂ ਕੇ ਕਾਨ ਮੇਂ ਨਾ ਪੜੇ, ਤਬ ਤਕ ਔਰੋਂ ਕੋ ਜੋ ਅਨੰਦ ਹੈ ਤਿਸ ਕੇ ਕਿਸ ਕਾਮ ਹੈ। ਜਬ ਪੂਰਬ ਜਨਮ ਕੇ ਅਤੀ ਪੁੰਨ ਇਕਤ੍ਰ ਹੋਵੇਂ ਤਬ ਸਤਨਾਮ ਕੇ ਉਪਦੇਸ਼ ਕੀ ਪ੍ਰਾਪਤੀ ਹੋਵੇ, ਨਹੀਂ ਤੋ ਵਾਹਿਗੁਰੂ ਕੇ ਪ੍ਰੇਮ ਮੇਂ ਸਿਰੁ ਦੇਣੇ ਕਾ ਕਰਮੁ ਜਗ੍ਯਾਸੂ ਕੇ ਮਸਤਕ ਮੇਂ ਪੜ ਹੀ ਰਹਾ ਹੈ॥੩॥
Prof. Sahib Singh(ਪਰ ਹੇ ਮਨ! ਤੇਰੇ ਭੀ ਕੀਹ ਵੱਸ! ਪਰਮਾਤਮਾ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, (ਨਹੀਂ ਤਾਂ) ਪੂਰਬਲਾ ਕਮਾਇਆ ਹੋਇਆ ਸਿਰ ਉੱਤੇ ਸਰੀਰ ਉੱਤੇ ਝੱਲਣਾ ਹੀ ਪੈਂਦਾ ਹੈ ॥੩॥

ਪਦ ਅਰਥ ਕਰਮਿ = ਮਿਹਰ ਨਾਲ। ਕਿਰਤੁ ਪਾਇਆ = ਪੂਰਬਲਾ ਕਮਾਇਆ ਹੋਇਆ, (ਪੂਰਬਲਾ) ਕੀਤਾ ਹੋਇਆ (ਜੋ ਸੰਸਕਾਰ-ਰੂਪ ਵਿਚ) ਇਕੱਠਾ ਹੋਇਆ (ਅੰਦਰ ਮੌਜੂਦ) ਹੈ। ਸਿਰਿ = ਸਿਰ ਉਤੇ। ਦੇਹ = ਸਰੀਰ (ਉੱਤੇ) ॥੩॥

SikhNet (Spanish)A través de Su Gracia el Señor da. Así como nos comportemos, así Él nos dará.(3)

ਰੇ ਮਨ. ਐਸੀ ਹਰਿ ਸਿਉ ਪ੍ਰੀਤਿ ਕਰਿ; ਜੈਸੀ ਜਲ ਦੁਧ ਹੋਇ ॥

re man. aisee har siau preet kar; jaisee jal dudh hoe |

Sant Singh KhalsaO mind, love the Lord, as the water loves the milk.
Manmohan SinghO my mind! such love do thou bear for God as the water bears for milk.
Manmohan Singh (Punjabi)ਹੇ ਮੇਰੇ ਮਨ! ਤੂੰ ਵਾਹਿਗੁਰੂ ਨਾਲ ਐਹੋ ਜੇਹੀ ਪਿਰਹੜੀ ਪਾ ਜੇਹੋ ਜੇਹੀ ਪਾਣੀ ਦੀ ਦੁਧ ਨਾਲ ਹੈ।
Fareedkot Teekaਹੇ ਮਨ! ਹਰੀ ਕੇ ਸਾਥ ਐਸੀ ਪ੍ਰੀਤੀ ਕਰੁ ਜੈਸੀ ਜਲ ਕੀ ਦੂਧ ਕੇ ਸਾਥ ਹੋਤੀ ਹੈ॥
Prof. Sahib Singhਹੇ ਮਨ! ਹਰੀ ਨਾਲ ਇਹੋ ਜਿਹਾ ਪਿਆਰ ਬਣਾ, ਜਿਹੋ ਜਿਹਾ ਪਾਣੀ ਤੇ ਦੁੱਧ ਦਾ ਹੈ। (ਪਾਣੀ ਦੁੱਧ ਵਿਚ ਆ ਮਿਲਦਾ ਹੈ, ਦੁੱਧ ਦੀ ਸਰਨ ਪੈਂਦਾ ਹੈ, ਦੁੱਧ ਉਸ ਨੂੰ ਆਪਣਾ ਰੂਪ ਬਣਾ ਲੈਂਦਾ ਹੈ।
SikhNet (Spanish)Oh mi mente, ama al Señor, como el becerro ama la leche.

ਆਵਟਣੁ ਆਪੇ ਖਵੈ; ਦੁਧ ਕਉ ਖਪਣਿ. ਨ ਦੇਇ ॥

aavattan aape khavai; dudh kau khapan. na dee |

Sant Singh KhalsaThe water, added to the milk, itself bears the heat, and prevents the milk from burning.
Manmohan SinghThe water added to milk itself bears the heat and allows not the milk to be consumed.
Manmohan Singh (Punjabi)ਹੰਘਾਲ ਖੁਦ ਤਪਸ਼ ਬਰਦਾਸ਼ਤ ਕਰਦਾ ਹੈ ਅਤੇ ਦੁੱਧ ਨੂੰ ਸੜਨ ਨਹੀਂ ਦਿੰਦਾ।
Fareedkot Teekaਕਿਉਂਕਿ ਜਲੁ (ਆਵਟਣੁ) ਤਾਉ ਕੜਨੇ ਮੇਂ ਆਪ ਹੀ (ਖਵੈ) ਸਹਾਰਤਾ ਹੈ, ਔਰ ਦੂਧ ਕੋ (ਖਪਣਿ) ਕਮ ਨਹੀਂ ਹੋਣੇ ਦੇਤਾ ਹੈ। ਐਸੇ ਹੀ ਵਾਹਿਗੁਰੂ ਕੇ ਪਿਆਰੇ ਭਾਣਾ ਮੰਨ ਕਰ ਆਪ ਦੁਖੋਂ ਕੋ ਸਹਾਰਤੇ ਹੈਂ, ਭਾਣੇ ਕੋ ਹਟਾਇ ਕਰ ਦੁਖ ਕਾਲ ਮੇਂ ਭੀ ਸਹਾਇਤਾ ਕੇ ਵਾਸਤੇ ਅਰਾਧਨਾ ਨਹੀਂ ਕਰਤੇ ਹੈਂ। ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮ ਮਾਨਾ ਹੈ ਔਰ ਸਹਾਇਤਾ ਨਹੀਂ ਮਾਂਗੀ॥
Prof. Sahib Singhਜਦੋਂ ਉਸ ਪਾਣੀ-ਰਲੇ ਦੁੱਧ ਨੂੰ ਅੱਗ ਉੱਤੇ ਰੱਖੀਦਾ ਹੈ ਤਾਂ) ਉਬਾਲਾ (ਪਾਣੀ) ਆਪ ਹੀ ਸਹਾਰਦਾ ਹੈ, ਦੁੱਧ ਨੂੰ ਸੜਨ ਨਹੀਂ ਦੇਂਦਾ।

ਪਦ ਅਰਥ ਆਵਟਣੁ = ਉਬਾਲਾ। ਖਵੈ = ਸਹਾਰਦਾ ਹੈ।

SikhNet (Spanish)Él sufre por el calor de la ordeña, pero a la leche la salva.

ਆਪੇ ਮੇਲਿ ਵਿਛੁੰਨਿਆ; ਸਚਿ ਵਡਿਆਈ ਦੇਇ ॥੪॥

aape mel vichhuniaa; sach vaddiaaee dee |4|

Sant Singh KhalsaGod unites the separated ones with Himself again, and blesses them with true greatness. ||4||
Manmohan SinghGod Himself unites the separated and grants true greatness.
Manmohan Singh (Punjabi)ਵਾਹਿਗੁਰੂ ਆਪ ਹੀ ਵਿਛੜਿਆਂ ਨੂੰ ਮਿਲਾਉਂਦਾ ਅਤੇ ਸੱਚੀ ਬਜੁਰਗੀ ਬਖਸ਼ਦਾ ਹੈ।
Fareedkot Teekaਤਿਨ ਵਿਛੁੜਿਆਂ ਹੋਇਆਂ ਜਗ੍ਯਾਸੂਓਂ ਕੋ ਵਾਹਿਗੁਰੂ ਅਪਨੇ ਸਾਥ ਮੇਲ ਕਰ ਮੁਕਤੀ ਰੂਪ ਸਚੀ ਵਡ੍ਯਾਈ ਦੇਤਾ ਹੈ॥੪॥
Prof. Sahib Singh(ਇਸੇ ਤਰ੍ਹਾਂ ਜੇ ਜੀਵ ਆਪਣੇ ਆਪ ਨੂੰ ਕੁਰਬਾਨ ਕਰਨ, ਤਾਂ ਪ੍ਰਭੂ) ਵਿੱਛੁੜੇ ਜੀਵਾਂ ਨੂੰ ਆਪਣੇ ਸਦਾ-ਥਿਰ ਨਾਮ ਵਿਚ ਮੇਲ ਕੇ (ਲੋਕ ਪਰਲੋਕ ਵਿਚ) ਇੱਜ਼ਤ-ਮਾਣ ਦੇਂਦਾ ਹੈ ॥੪॥

ਪਦ ਅਰਥ ਸਚਿ = ਸੱਚ ਵਿਚ। ਦੇਇ = ਦੇਂਦਾ ਹੈ ॥੪॥

SikhNet (Spanish)Sólo el Señor une a los separados y esa Unión les asegura la Gloria de la Verdad. (4)

ਰੇ ਮਨ. ਐਸੀ ਹਰਿ ਸਿਉ ਪ੍ਰੀਤਿ ਕਰਿ; ਜੈਸੀ ਚਕਵੀ ਸੂਰ ॥

re man. aisee har siau preet kar; jaisee chakavee soor |

Sant Singh KhalsaO mind, love the Lord, as the chakvee duck loves the sun.
Manmohan SinghO my mind! hear such love of God as the sheldrake has for the sun.
Manmohan Singh (Punjabi)ਹੇ ਮੇਰੀ ਜਿੰਦੜੀਏ! ਵਾਹਿਗੁਰੂ ਨਾਲ ਐਹੋ ਜੇਹੀ ਉਲਫਤ ਗੰਢ ਜੇਹੋ ਜੇਹੀ ਕਿ ਸੁਰਖਾਬਨੀ ਦੀ ਸੂਰਜ ਨਾਲ ਹੈ।
Fareedkot Teekaਹੇ ਮਨ! ਹਰੀ ਕੇ ਸਾਥ ਐਸੀ ਪ੍ਰੀਤੀ ਕਰ ਜੈਸੀ ਚਕਵੀ ਸੂਰਜ ਕੇ ਸਾਥ ਕਰਤੀ ਹੈ। ਚਕਵੀ ਕੀ ਪ੍ਰੀਤੀ ਸੂਰਜ ਸੇ ਅਪਨੇ ਪਤੀ ਕੇ ਮਿਲਨੇ ਵਾਸਤੇ ਹੋਤੀ ਹੈ। ਯਦਪਿ ਪਤੀ ਪਾਸ ਭੀ ਹੋਵੇ ਤਦਯਪ ਰਾਮਚੰਦ ਕੇ ਸਰਾਪ ਕਰ ਰਾਤ ਵਿਖੇ ਵਿਯੋਗ ਹੀ ਰਹਤਾ ਹੈ। ਏਕ ਪਿੰਜਰੇ ਵਿਖੇ ਪਾਏ ਹੂਏ ਭੀ ਚਕਵਾ ਚਕਵੀ ਪੀਠ ਜੋੜ ਕਰ ਰਹਿਤੇ ਹੈਂ॥
Prof. Sahib Singhਹੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਚਕਵੀ ਦਾ (ਪਿਆਰ) ਸੂਰਜ ਨਾਲ ਹੈ।

ਪਦ ਅਰਥ ਸੂਰ = ਸੂਰਜ।

SikhNet (Spanish)Oh mente mía, ama al Señor así como el Chatrik ama el sol.

ਖਿਨੁ ਪਲੁ. ਨੀਦ ਨ ਸੋਵਈ; ਜਾਣੈ ਦੂਰਿ ਹਜੂਰਿ ॥

khin pal. need na sovee; jaanai door hajoor |

Sant Singh KhalsaShe does not sleep, for an instant or a moment; the sun is so far away, but she thinks that it is near.
Manmohan SinghEven for an instant and a moment she slumbers not thou has no sleep. (The sun, though) far off, she deems near at hand.
Manmohan Singh (Punjabi)ਇਕ ਮੁਹਤ ਤੇ ਲੰਮ੍ਹੇ ਭਰ ਲਈ ਭੀ ਇਹ ਨੀਦ੍ਰ ਵਸ ਸੌਦੀ ਨਹੀਂ। ਬਹੁਤ ਦੁਰੇਡੇ (ਸੂਰਜ ਨੂੰ) ਇਹ ਆਪਣੇ ਐਨ ਲਾਗੇ ਜਾਣਦੀ ਹੈ।
Fareedkot Teekaਸੋ ਚਕਵੀ ਖਿਨ ਪਲਮਾਤ੍ਰ ਭੀ ਨੀਂਦ ਕਰ ਨਹੀਂ ਸੋਵਤੀ ਹੈ, ਭਾਵ ਯਹਿ ਕਿ ਅਤਿ ਦੁਖਤ ਰਹਤੀ ਹੈ। ਸੂਰਜ ਉਦੇ ਬਿਨਾ ਚਕਵਾ (ਹਜੂਰਿ) ਪਾਸ ਭੀ ਹੈ ਤੌ ਦੂਰ ਜਾਣਤੀ ਹੈ, ਭਾਵ ਯਹਿ ਕਿ ਵਿਜੋਗ ਹੀ ਰਹਤਾ ਹੈ। ਤੈਸੇ ਜਗ੍ਯਾਸੂ ਰੂਪੁ ਚਕਵੀ ਕੋ ਗੁਰੂ ਰੂਪੀ ਸੂਰਜ ਕੇ ਮਿਲੇ ਬਿਨਾ ਯਦ੍ਯਪਿ ਬ੍ਰਹਮ ਨਿਕਟ ਹੀ ਹੈ ਤਦ੍ਯਪਿ ਦੂਰ ਜਾਨਤਾ ਹੈ॥ ਸੋਈ ਸਪਸ੍ਟ ਕਰ ਕੇ ਕਹਤੇ ਹੈਂ:
Prof. Sahib Singh(ਜਦੋਂ ਸੂਰਜ ਡੁੱਬ ਜਾਂਦਾ ਹੈ, ਚਕਵੀ ਦੀ ਨਜ਼ਰੋਂ ਉਹਲੇ ਹੋ ਜਾਂਦਾ ਹੈ, ਤਾਂ ਉਹ ਚਕਵੀ) ਇਕ ਖਿਨ ਭਰ ਇਕ ਪਲ ਭਰ ਨੀਂਦ (ਦੇ ਵੱਸ ਆ ਕੇ) ਨਹੀਂ ਸੌਂਦੀ, ਦੂਰ (-ਲੁਕੇ ਸੂਰਜ) ਨੂੰ ਆਪਣੇ ਅੰਗ-ਸੰਗ ਸਮਝਦੀ ਹੈ।
SikhNet (Spanish)Ella no duerme ni por un momento, y estando lejos, piensa que está al alcance de la mano.

ਮਨਮੁਖਿ. ਸੋਝੀ ਨਾ ਪਵੈ; ਗੁਰਮੁਖਿ ਸਦਾ ਹਜੂਰਿ ॥੫॥

manamukh. sojhee naa pavai; guramukh sadaa hajoor |5|

Sant Singh KhalsaUnderstanding does not come to the self-willed manmukh. But to the Gurmukh, the Lord is always close. ||5||
Manmohan SinghUnderstanding comes not to the perverse person. Unto the pious person the Lord is ever close at hand.
Manmohan Singh (Punjabi)ਕੁਮਾਰਗੀ ਪੁਰਸ਼ ਨੂੰ ਸਮਝ ਨਹੀਂ ਪੈਦੀ। ਪਵਿੱਤ੍ਰ ਪੁਰਸ਼ ਲਈ ਪ੍ਰਭੂ ਸਦੀਵ ਬਿਲਕੁਲ ਨਿਕਟ ਹੀ ਹੈ।
Fareedkot Teekaਯਾਂ ਤੇ ਜੋ ਮਨਮੁਖਿ ਹੈਂ ਤਿਨ ਕੋ ਬ੍ਰਹਮੁ ਆਤਮ ਰੂਪ ਕਰ ਕੇ ਸੂਝ ਨਹੀਂ ਪੜਤੀ ਹੈ, ਔਰ ਗੁਰਮੁਖਿ ਬ੍ਰਹਮ ਕੋ ਸਦਾ ਪਰਤਖ੍ਯ ਦੇਖਤੇ ਹੈਂ॥੫॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁੱਖ ਰਹਿੰਦਾ ਹੈ, ਉਸ ਨੂੰ ਪਰਮਾਤਮਾ ਆਪਣੇ ਅੰਗ-ਸੰਗ ਦਿੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਇਹ ਸਮਝ ਨਹੀਂ ਪੈਂਦੀ ॥੫॥
SikhNet (Spanish)Los arrogantes Manmukjs no se dan cuenta, pero para los Devotos la Presencia de Su Señor es cada vez más real.(5)

ਮਨਮੁਖਿ. ਗਣਤ ਗਣਾਵਣੀ; ਕਰਤਾ ਕਰੇ ਸੁ ਹੋਇ ॥

manamukh. ganat ganaavanee; karataa kare su hoe |

Sant Singh KhalsaThe self-willed manmukhs make their calculations and plans, but only the actions of the Creator come to pass.
Manmohan SinghThe Self-willed make calculations. But it is only what the Creator does that comes to pass.
Manmohan Singh (Punjabi)ਆਪ-ਹੁਦਰੇ ਗਿਣਤੀਆਂ ਗਿਣਦੇ ਹਨ। ਪਰ ਜੋ ਕੁਛ ਸਿਰਜਣਹਾਰ ਕਰਦਾ ਹੈ, ਉਹੀ ਹੁੰਦਾ ਹੈ।
Fareedkot Teekaਜੋ ਮਨਮੁਖਿ ਹੈਂ, ਸੋ ਗਿਣਤੀ ਗਣਾਵਣੀ ਕਰਤੇ ਹੈਂ ਕਿ ਮੇਂ ਅਮਕਾ ਯੱਗ ਕੀਆ, ਅਮਕਾ ਤੀਰਥੁ ਕੀਆ, ਅਮਕਾ ਕਾਮ ਐਸੇ ਹੋਵੇ, ਅਮਕਾ ਨਾ ਹੋਵੇ, ਪਰੰਤੂ ਜੋ (ਕਰਤਾ) ਈਸ੍ਵਰੁ ਕਰਤਾ ਹੈ, ਸੋਈ ਹੋਤਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੀਆਂ ਹੀ ਵਡਿਆਈਆਂ ਕਰਦਾ ਹੈ (ਪਰ ਜੀਵ ਦੇ ਭੀ ਕੀਹ ਵੱਸ?) ਉਹੀ ਕੁਝ ਹੁੰਦਾ ਹੈ ਜੋ ਕਰਤਾਰ (ਆਪ) ਕਰਦਾ (ਕਰਾਂਦਾ ਹੈ)।

ਪਦ ਅਰਥ ਗਣਤ ਗਣਾਵਣੀ = ਆਪਣੀਆਂ ਵਡਿਆਈਆਂ ਕਰਦਾ ਹੈ।

SikhNet (Spanish)Los arrogantes Manmukjs hacen alarde de sus acciones y no saben que es Dios quien impone Su Voluntad.

ਤਾ ਕੀ ਕੀਮਤਿ. ਨਾ ਪਵੈ; ਜੇ ਲੋਚੈ ਸਭੁ ਕੋਇ ॥

taa kee keemat. naa pavai; je lochai sabh koe |

Sant Singh KhalsaHis Value cannot be estimated, even though everyone may wish to do so.
Manmohan SinghHis worth cannot be ascertained even though all men may desire it.
Manmohan Singh (Punjabi)ਭਾਵੇਂ ਸਾਰੇ ਜਣੇ ਪਏ ਇੱਛਾ ਕਰਨ, ਉਸ ਦਾ ਮੁਲ ਪਾਇਆ ਨਹੀਂ ਜਾ ਸਕਦਾ।
Fareedkot Teekaਤਿਸ ਕਰਤੇ ਕੀ ਕੀਮਤ ਨਹੀਂ ਪਾਈ ਜਾਤੀ ਹੈ, ਜੇ ਸਭ ਕੋਈ ਮਿਲ ਕਰ (ਲੋਚੈ) ਚਾਹੇ ਭੀ॥
Prof. Sahib Singh(ਕਰਤਾਰ ਦੀ ਮਿਹਰ ਤੋਂ ਬਿਨਾ) ਜੇ ਕੋਈ ਜੀਵ (ਆਪਣੀਆਂ ਵਡਿਆਈਆਂ ਛੱਡਣ ਦਾ ਜਤਨ ਭੀ ਕਰੇ, ਤੇ ਪਰਮਾਤਮਾ ਦੇ ਗੁਣਾਂ ਦੀ ਕਦਰ ਪਛਾਣਨ ਦਾ ਉੱਦਮ ਕਰੇ, ਤਾਂ ਭੀ) ਉਸ ਪ੍ਰਭੂ ਦੇ ਗੁਣਾਂ ਦੀ ਕਦਰ ਨਹੀਂ ਪੈ ਸਕਦੀ।
SikhNet (Spanish)Su Gloria nadie la puede evaluar, por más que quiera.

ਗੁਰਮਤਿ ਹੋਇ ਤ ਪਾਈਐ; ਸਚਿ ਮਿਲੈ ਸੁਖੁ ਹੋਇ ॥੬॥

guramat hoe ta paaeeai; sach milai sukh hoe |6|

Sant Singh KhalsaThrough the Guru's Teachings, it is revealed. Meeting with the True One, peace is found. ||6||
Manmohan SinghBy guru's instruction it is however revealed. By meeting the True Lord peace is obtained.
Manmohan Singh (Punjabi)ਐਪਰ, ਗੁਰਾਂ ਦੀ ਸਿਖਿਆ ਦੁਆਰਾ, ਇਯ ਦਾ ਪਤਾ ਲੱਗਦਾ ਹੈ। ਸਚੇ ਸਾਹਿਬ ਨੂੰ ਭੇਟਣ ਦੁਆਰਾ ਆਰਾਮ ਮਿਲਦਾ ਹੈ।
Fareedkot Teekaਪਰੰਤੂ ਜਬ ਗੁਰੋਂ ਕੀ ਸਿਖ੍ਯਾ ਪ੍ਰਾਪਤਿ ਹੋਵੇ, ਤਬ ਕੀਮਤਿ ਪਾਈਤੀ ਹੈ, ਅਕ੍ਰੈ ਹੈ, ਅਬਨਾਸੀ ਹੈ, ਅਨੰਤ ਹੈ, ਅਜ ਹੈ, ਸਤ ਚਿਤ ਅਨੰਦ ਰੂਪੁ ਹੈ। ਕਦਾਚਿਤ ਐਸੀ ਅਸੰਕਾ ਹੋ ਕੇ ਐਸੇ ਜਾਨਣੇ ਸੇ ਕਿਆ ਫਲੁ ਹੋਤਾ ਹੈ? ਤਿਸ ਕਾ ਸਮਾਧਾਨ: ਸਚ ਰੂਪ ਪ੍ਰਮੇਸ੍ਵਰ ਮੇਂ ਮਿਲਨੇ ਸੇ ਸੁਖ ਸਰੂਪ ਹੀ ਹੋ ਜਾਤਾ ਹੈ॥੬॥
Prof. Sahib Singh(ਪਰਮਾਤਮਾ ਦੇ ਗੁਣਾਂ ਦੀ ਕਦਰ) ਤਦੋਂ ਹੀ ਪੈਂਦੀ ਹੈ, ਜਦੋਂ ਗੁਰੂ ਦੀ ਸਿੱਖਿਆ ਪ੍ਰਾਪਤ ਹੋਵੇ। (ਗੁਰੂ ਦੀ ਮਤਿ ਮਿਲਿਆਂ ਹੀ ਮਨੁੱਖ ਪ੍ਰਭੂ ਦੇ ਸਦਾ-ਥਿਰ ਨਾਮ ਵਿਚ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ॥੬॥
SikhNet (Spanish)A través de la Palabra del Shabd del Guru, Lo encontramos, y encontrando la Verdad del Señor, encontramos la Paz. (6)

ਸਚਾ ਨੇਹੁ. ਨ ਤੁਟਈ; ਜੇ ਸਤਿਗੁਰੁ ਭੇਟੈ ਸੋਇ ॥

sachaa nehu. na tuttee; je satigur bhettai soe |

Sant Singh KhalsaTrue love shall not be broken, if the True Guru is met.
Manmohan SinghIf the True Guru be met the true love shall bot sunder.
Manmohan Singh (Punjabi)ਜੇਕਰ ਉਹ ਸੱਚੇ ਗੁਰੂ ਜੀ ਮਿਲ ਪੈਣ ਤਾਂ ਸਚੀ ਪ੍ਰੀਤ ਨਹੀਂ ਟੁਟਦੀ।
Fareedkot Teekaਮਿਲਣੇ ਮੇਂ ਸਚਾ ਪ੍ਰੇਮੁ ਹੀ ਕਾਰਣੁ ਹੈ ਜੇ ਕਰ ਸਤਿਗੁਰੋਂ ਸੇ ਪ੍ਰਾਪਤਿ ਹੋਵੇ, ਤਾਂ ਸੋ ਸਚਾ ਪਰੇਮੁ ਨਹੀਂ ਟੂਟਤਾ ਹੈ॥
Prof. Sahib Singh(ਪ੍ਰਭੂ-ਚਰਨਾਂ ਵਿਚ ਜੋੜਨ ਵਾਲਾ) ਜੇ ਉਹ ਗੁਰੂ ਮਿਲ ਪਏ, ਤਾਂ (ਉਸ ਦਾ ਮਿਹਰ ਦਾ ਸਦਕਾ ਪ੍ਰਭੂ ਨਾਲ ਅਜੇਹਾ) ਪੱਕਾ ਪਿਆਰ (ਪੈਂਦਾ ਹੈ ਜੋ ਕਦੇ) ਟੁੱਟਦਾ ਨਹੀਂ।

ਪਦ ਅਰਥ ਭੇਟੈ = ਮਿਲ ਪਏ। ਗਿਆਨ ਪਦਾਰਥੁ = (ਪਰਮਾਤਮਾ ਨਾਲ) ਡੂੰਘੀ ਸਾਂਝ ਦੇਣ ਵਾਲਾ (ਨਾਮ) ਪਦਾਰਥ।

SikhNet (Spanish)El Amor Verdadero no se destruye, si uno encuentra al Verdadero Guru.

ਗਿਆਨ ਪਦਾਰਥੁ ਪਾਈਐ; ਤ੍ਰਿਭਵਣ ਸੋਝੀ ਹੋਇ ॥

giaan padaarath paaeeai; tribhavan sojhee hoe |

Sant Singh KhalsaObtaining the wealth of spiritual wisdom, the understanding of the three worlds is acquired.
Manmohan SinghBy obtaining the wealth of Divine Knowledge the insight into the three worlds is acquired.
Manmohan Singh (Punjabi)ਬ੍ਰਹਿਮ ਗਿਆਤ ਦੀ ਦੌਲਤ ਪਰਾਪਤ ਕਰਨ ਦੁਆਰਾ ਤਿੰਨਾਂ ਜਹਾਨਾਂ ਦੀ ਸਮਝ ਆ ਜਾਂਦੀ ਹੈ।
Fareedkot Teekaਪੁਨਾ ਸਤਿਗੁਰੋਂ ਸੇ ਗ੍ਯਾਨ ਰੂਪੀ ਪਦਾਰਥੁ ਪਾਈਤਾ ਹੈ, ਤਿਸ ਗ੍ਯਾਨ ਸੇ ਤੀਨ ਲੋਕ ਮੇਂ ਪਰਮੇਸ੍ਵਰ ਪੂਰਨ ਰੂਪ ਕੀ ਸੋਝੀ ਹੋਤੀ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ਨਾਮ-ਪਦਾਰਥ ਮਿਲਦਾ ਹੈ, ਇਹ ਸਮਝ ਭੀ ਪੈਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਮੌਜੂਦ ਹੈ।

ਪਦ ਅਰਥ ਤ੍ਰਿਭਵਣ ਸੋਝੀ = ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦੀ ਸੂਝ।

SikhNet (Spanish)Obtenemos el regalo de la Sabiduría y conocemos el secreto de los tres mundos.

ਨਿਰਮਲੁ ਨਾਮੁ. ਨ ਵੀਸਰੈ; ਜੇ ਗੁਣ ਕਾ ਗਾਹਕੁ ਹੋਇ ॥੭॥

niramal naam. na veesarai; je gun kaa gaahak hoe |7|

Sant Singh KhalsaSo become a customer of merit, and do not forget the Immaculate Naam, the Name of the Lord. ||7||
Manmohan SinghIf one becomes a customer of merit he forgets not the pure Name then.
Manmohan Singh (Punjabi)ਜੇਕਰ ਬੰਦਾ ਨੇਕੀ ਦਾ ਖਰੀਦਾਰ ਹੋ ਜਾਏ ਤਾਂ ਉਹ ਪਵਿੱਤ੍ਰ ਨਾਮ ਨੂੰ ਨਹੀਂ ਭੁਲਦਾ।
Fareedkot Teekaਜੋ ਪੁਰਸ ਵਾਹਗੁਰੂ ਕੇ ਗੁਣਾਂਨੁਬਾਦ ਕਾ (ਗਾਹਕੁ) ਗ੍ਰਹਣ ਕਰਣੇ ਵਾਲਾ ਹੋਇ, ਤਿਸ ਕੋ ਨਿਰਮਲ ਨਾਮੁ ਨਹੀਂ ਵੀਸਰਤਾ ਹੈ॥੭॥
Prof. Sahib Singhਜੇ ਮਨੁੱਖ (ਗੁਰੂ ਦੀ ਮਿਹਰ ਦਾ ਸਦਕਾ) ਪਰਮਾਤਮਾ ਦੇ ਗੁਣਾਂ (ਦੇ ਸੌਦੇ) ਦਾ ਖ਼ਰੀਦਣ ਵਾਲਾ ਬਣ ਜਾਏ, ਤਾਂ ਇਸ ਨੂੰ ਪ੍ਰਭੂ ਦਾ ਪਵਿਤ੍ਰ ਨਾਮ (ਫਿਰ ਕਦੇ) ਨਹੀਂ ਭੁੱਲਦਾ ॥੭॥
SikhNet (Spanish)Si uno busca obtener mérito, no debe abandonar el Nombre Inmaculado del Señor.(7)

ਖੇਲਿ ਗਏ ਸੇ ਪੰਖਣੂੰ; ਜੋ ਚੁਗਦੇ ਸਰ ਤਲਿ ॥

khel ge se pankhanoon; jo chugade sar tal |

Sant Singh KhalsaThose birds which peck at the shore of the pool have played and have departed.
Manmohan SinghThe birds which pecked at the place of the pool have played and gone away.
Manmohan Singh (Punjabi)ਉਹ ਪੰਛੀ, ਜਿਹੜੇ ਛੱਪੜ ਵਾਲੀ ਥਾਂ ਤੇ ਚੁਗਦੇ ਸਨ, ਖੇਡ ਕੇ ਟੁਰ ਗਏ ਹਨ।
Fareedkot Teekaਜੋ ਪੰਛੀ (ਸਰਤਲਿ) ਸਮੁੰਦ੍ਰੋਂ ਕੇ ਅਸਥਲ ਮੇਂ ਅਰਥਾਤ ਟਾਪੂਓਂ ਮੇਂ ਚੁਗਦੇ ਥੇ, ਸੋ (ਰਾਜੇ ਭੋਗ ਬਿਲਾਸ ਕਰਤੇ ਹੂਏ) ਚਲੇ ਗਏ॥
Prof. Sahib Singh(ਹੇ ਮਨ! ਵੇਖ) ਜੇਹੜੇ ਜੀਵ-ਪੰਛੀ ਇਸ (ਸੰਸਾਰ-) ਸਰੋਵਰ ਉੱਤੇ (ਚੋਗ) ਚੁਗਦੇ ਹਨ ਉਹ (ਆਪੋ ਆਪਣੀ ਜੀਵਨ-) ਖੇਡ ਖੇਡ ਕੇ ਚਲੇ ਜਾਂਦੇ ਹਨ।

ਪਦ ਅਰਥ ਖੇਲਿ ਗਏ = ਲੱਦ ਗਏ, (ਖੇਡ) ਖੇਡ ਕੇ (ਚਲੇ) ਗਏ। ਪੰਖਣੂੰ = (ਜੀਵ-) ਪੰਛੀ। ਸਰ ਤਲਿ = (ਸੰਸਾਰ-) ਸਰੋਵਰ ਦੇ ਉਤੇ।

SikhNet (Spanish)Se han ido los pájaros que picoteaban en las orillas del lago.

ਘੜੀ ਕਿ. ਮੁਹਤਿ ਕਿ. ਚਲਣਾ; ਖੇਲਣੁ ਅਜੁ. ਕਿ ਕਲਿ ॥

gharree ki. muhat ki. chalanaa; khelan aj. ki kal |

Sant Singh KhalsaIn a moment, in an instant, we too must depart. Our play is only for today or tomorrow.
Manmohan SinghIn a moment or a trice the mortal is to depart. His joyful play is for to-day or to-tomorrow.
Manmohan Singh (Punjabi)ਇਕ ਲਮ੍ਹੇ ਜਾਂ ਛਿਨ ਅੰਦਰ ਪ੍ਰਾਣੀ ਨੇ ਟੁਰ ਜਾਣਾ ਹੈ। ਉਸ ਦੀ ਖੁਸ਼ੀ ਦੀ ਖੇਡ ਅਜ ਜਾਂ ਭਲਕ ਲਈ ਹੈ।
Fareedkot Teekaਏਕ ਘੜੀ ਅਥਵਾ (ਮੁਹਤਿ) ਅਧੀ ਘੜੀ ਕੋ ਮਰਣਾ ਹੈ ਔਰ ਆਜ ਕਾਲ ਕਾ ਖੇਲਣਾ ਹੈ, ਭਾਵ ਯਹਿ ਕਿ ਸੰਸਾਰ ਮੇਂ ਥੋੜੇ ਦਿਨੋਂ ਕਾ ਰਹਨਾ ਹੈ॥
Prof. Sahib Singhਹਰੇਕ ਜੀਵ-ਪੰਛੀ ਨੇ ਘੜੀ ਪਲ ਦੀ ਖੇਡ ਖੇਡ ਕੇ ਇਥੋਂ ਤੁਰਦੇ ਜਾਣਾ ਹੈ, ਇਹ ਖੇਡ ਇਕ ਦੋ ਦਿਨਾਂ ਵਿਚ ਹੀ (ਛੇਤੀ ਹੀ) ਮੁੱਕ ਜਾਂਦੀ ਹੈ।

ਪਦ ਅਰਥ ਅਜੁ ਕਿ ਕਲਿ = ਅੱਜ ਜਾਂ ਕਲ ਵਿਚ, ਇਕ ਦੋ ਦਿਨਾਂ ਵਿਚ।

SikhNet (Spanish)Sólo un pequeño momento y desaparecemos del planeta, es una estancia muy corta.

ਜਿਸੁ ਤੂੰ ਮੇਲਹਿ, ਸੋ ਮਿਲੈ; ਜਾਇ ਸਚਾ ਪਿੜੁ ਮਲਿ ॥੮॥

jis toon meleh, so milai; jaae sachaa pirr mal |8|

Sant Singh KhalsaBut those whom You unite, Lord, are united with You; they obtain a seat in the Arena of Truth. ||8||
Manmohan SinghHe whom Thou unitest, unites with Thee and takes his place in the True arena.
Manmohan Singh (Punjabi)ਜੀਹਨੂੰ ਤੂੰ ਮਿਲਾਉਂਦਾ ਹੈ, ਉਹ ਤੈਨੂੰ ਮਿਲਦਾ ਹੈ ਅਤੇ ਸੱਚੇ ਅਖਾੜੇ ਵਿੱਚ ਆਪਣੀ ਥਾਂ ਲੈ ਲੈਂਦਾ ਹੈ।
Fareedkot Teekaਹੇ ਮਨ! ਤੂੰ ਐਸੇ ਜਾਨੁ ਜਿਸ ਕੋ ਵਾਹਿਗੁਰੂ ਮੇਲਤਾ ਹੈ, ਸੋ ਮਿਲਤਾ ਹੈ, ਔਰ (ਸਚਾ ਪਿੜੁ) ਅਧਸਟਾਨ ਬ੍ਰਹਮੁ ਤਿਸ ਮੇਂ ਜਾਇ (ਮਲਿ) ਮਿਲਤਾ ਹੈ॥
Prof. Sahib Singh(ਹੇ ਮਨ! ਪ੍ਰਭੂ ਦੇ ਦਰ ਤੇ ਸਦਾ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਜਿਸ ਨੂੰ ਤੂੰ ਆਪ ਮਿਲਾਂਦਾ ਹੈਂ, ਉਹੀ ਤੇਰੇ ਚਰਨਾਂ ਵਿਚ ਜੁੜਦਾ ਹੈ, ਉਹ ਇਥੋਂ ਸੱਚੀ ਜੀਵਨ-ਬਾਜ਼ੀ ਜਿੱਤ ਕੇ ਜਾਂਦਾ ਹੈ ॥੮॥

ਪਦ ਅਰਥ ਮਲਿ = ਮੱਲ ਕੇ, ਜਿੱਤ ਕੇ। ਪਿੜੁ = ਖਿਡਾਰੀਆਂ ਦੇ ਖੇਡਣ ਲਈ ਬਣਾਇਆ ਥਾਂ। ਪਿੜੁ ਮਲਿ = ਬਾਜ਼ੀ ਜਿੱਤ ਕੇ ॥੮॥

SikhNet (Spanish)Uno es unido al Señor sólo si Él así lo desea; oh Señor, uno gana el Verdadero Juego. (8)

ਬਿਨੁ ਗੁਰ. ਪ੍ਰੀਤਿ ਨ ਊਪਜੈ; ਹਉਮੈ ਮੈਲੁ. ਨ ਜਾਇ ॥

bin gur. preet na aoopajai; haumai mail. na jaae |

Sant Singh KhalsaWithout the Guru, love does not well up, and the filth of egotism does not depart.
Manmohan SinghWithout the Guru love springs not and filth of ego departs not.
Manmohan Singh (Punjabi)ਗੁਰਾਂ ਦੇ ਬਗੈਰ ਪਿਆਰ ਉਤਪੰਨ ਨਹੀਂ ਹੁੰਦਾ ਅਤੇ ਹੰਕਾਰ ਦੀ ਗੰਦਗੀ ਦੂਰ ਨਹੀਂ ਹੁੰਦੀ।
Fareedkot Teekaਹੇ ਭਾਈ! ਗੁਰੋਂ ਸੇ ਬਿਨਾ ਵਾਹਿਗੁਰੂ ਮੇਂ ਪ੍ਰੀਤੀ ਨਹੀਂ ਉਤਪਤ ਹੋਤੀ, ਔਰ ਪ੍ਰੀਤਿ ਕੇ ਬਿਨਾ ਹੰਤਾ ਮਮਤਾ ਰੂਪੀ ਮੈਲੁ ਨਹੀਂ ਜਾਤੀ ਹੈ॥
Prof. Sahib Singhਗੁਰੂ (ਦੀ ਸਰਨ ਪੈਣ) ਤੋਂ ਬਿਨਾ (ਪ੍ਰਭੂ-ਚਰਨਾਂ ਵਿਚ) ਪ੍ਰੀਤ ਪੈਦਾ ਨਹੀਂ ਹੁੰਦੀ (ਕਿਉਂਕਿ ਮਨੁੱਖ ਦੇ ਆਪਣੇ ਉੱਦਮ ਨਾਲ ਮਨ ਵਿਚੋਂ) ਹਉਮੈ ਦੀ ਮੈਲ ਦੂਰ ਨਹੀਂ ਹੋ ਸਕਦੀ।
SikhNet (Spanish)Sin el Guru el Amor no florece, ni las impurezas del ego se van.

ਸੋਹੰ ਆਪੁ ਪਛਾਣੀਐ; ਸਬਦਿ ਭੇਦਿ ਪਤੀਆਇ ॥

sohan aap pachhaaneeai; sabad bhed pateeae |

Sant Singh KhalsaOne who recognizes within himself that, "He is me", and who is pierced through by the Shabad, is satisfied.
Manmohan SinghHe who recognises God within himself and is pierced through with His Name is satisfied.
Manmohan Singh (Punjabi)ਜੋ ਵਾਹਿਗੁਰੂ ਨੂੰ ਆਪਣੇ ਆਪ ਅੰਦਰ ਸਿੰਞਾਣਦਾ ਹੈ ਅਤੇ ਉਸ ਦੇ ਨਾਮ ਨਾਲ ਵਿੰਨ੍ਹਿਆ ਗਿਆ ਹੈ, ਉਸ ਦੀ ਨਿਸ਼ਾ ਹੋ ਜਾਂਦੀ ਹੈ।
Fareedkot Teekaਜਬ ਪ੍ਰੀਤਿ ਕਰ ਕੇ ਹੰਕਾਰ ਰੂਪੁ ਮੈਲ ਕੀ ਨਿਵਰਤੀ ਹੂਈ ਔਰੁ ਗੁਰੋਂ ਕੇ (ਸਬਦਿ) ਅਰਥਾਤ ਮਹਾਵਾਕ ਕੇ ਅਰਥ (ਭੇਦਿ) ਜਾਨਨੇ ਕਰ ਕੇ ਨਿਸਚਾ ਹੋਤਾ ਹੈ, ਤਬ (ਸੋਹੰ) ਈਸਰੁ ਕਾ ਵਾਚਕ ਤਤ ਪਦੁ ਤਿਸੁ ਦਾ ਲਖ ਅਰਥੁ ਬ੍ਰਹਮੁ ਸੋ ਮੈਂ ਹਾਂ, ਐਸੇ ਆਪ ਕੋ ਪਛਾਣੀਤਾ ਹੈ॥☬ਪ੍ਰਸ਼ਨ: ਐਸੇ ਨਿਸਚੇ ਵਾਲੇ ਕੋ ਔਰ ਭੀ ਕੁਛ ਕਰਤਵ ਹੈਂ ਵਾ ਨਹੀਂ? ਤਿਸ ਪਰ ਕਹਤੇ ਹੈਂ:
Prof. Sahib Singhਜਦੋਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਪਤੀਜ ਜਾਂਦਾ ਹੈ, ਤਦੋਂ ਇਹ ਪਛਾਣ ਆਉਂਦੀ ਹੈ ਕਿ ਮੇਰਾ ਤੇ ਪ੍ਰਭੂ ਦਾ ਸੁਭਾਉ ਰਲਿਆ ਹੈ ਜਾਂ ਨਹੀਂ।

ਪਦ ਅਰਥ ਸੋਹੰ = {सीऽहं} ਉਹ ਮੈਂ ਹਾਂ। ਆਪੁ = ਆਪਣਾ ਆਪ। ਸੋਹੰ ਆਪੁ = ਉਹ ਮੈਂ ਹਾਂ ਤੇ (ਮੇਰਾ) ਆਪਾ। ਸੋਹੰ ਆਪੁ ਪਛਾਣੀਐ = ਇਹ ਪਛਾਣ ਆਉਂਦੀ ਹੈ ਕਿ ਮੇਰਾ ਤੇ ਪ੍ਰਭੂ ਦਾ ਆਪਾ (ਭਾਵ, ਸੁਭਾਉ) ਰਲਿਆ ਹੈ ਜਾਂ ਨਹੀਂ। ਸਬਦਿ = ਗੁਰੂ ਦੇ ਸ਼ਬਦ ਨਾਲ। ਭੇਦਿ = ਵਿੱਝ ਕੇ।

SikhNet (Spanish)Cuando la Palabra se clava en el corazón, la Felicidad nace y uno dice, Él es yo y yo soy Él.

ਗੁਰਮੁਖਿ ਆਪੁ ਪਛਾਣੀਐ; ਅਵਰ ਕਿ ਕਰੇ ਕਰਾਇ ॥੯॥

guramukh aap pachhaaneeai; avar ki kare karaae |9|

Sant Singh KhalsaWhen one becomes Gurmukh and realizes his own self, what more is there left to do or have done? ||9||
Manmohan SinghWhen man understands his own-self through the Guru what more is left for him to do or to get done?
Manmohan Singh (Punjabi)ਜਦ ਇਨਸਾਨ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਸਮਝ ਲੈਂਦਾ ਹੈ ਤਦ ਉਸ ਲਈ ਹੋਰ ਕੀ ਕਰਨਾ ਜਾਂ ਕਰਾਉਣਾ ਬਾਕੀ ਰਹਿ ਜਾਂਦਾ ਹੈ?
Fareedkot Teekaਜਿਨ੍ਹੋਂ ਨੇ ਗੁਰੋਂ ਦ੍ਵਾਰੇ ਆਪ ਕੋ ਜਾਣਿਆ ਹੈ, ਤਿਨੋਂ ਨੇ ਔਰ ਕਿਆ ਕਰਨਾ ਕਰਾਉਣਾ ਹੈ, ਭਾਵ ਯਹਿ ਤਿਨੋਂ ਕੋ ਕਰਮ ਉਪਾਸਣਾ ਰੂਪੁ ਕੋਈ ਕਰਤਬ੍ਯ ਨਹੀਂ ਹੈ॥੯॥☬ਪ੍ਰਸ਼ਨ: ਤਿਨ ਕੋ ਦੇਹ ਅਨੰਤਰ ਅਪਨੇ ਸਾਥ ਵਾਹਿਗੁਰੂ ਮੇਲਤਾ ਹੋਵੇਗਾ? ਤਿਸ ਪਰ ਕਹਤੇ ਹੈਂ:
Prof. Sahib Singhਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣਦਾ ਹੈ। (ਗੁਰੂ ਦੀ ਸਰਨ ਤੋਂ ਬਿਨਾ) ਜੀਵ ਹੋਰ ਕੋਈ ਉੱਦਮ ਕਰ ਕਰਾ ਨਹੀਂ ਸਕਦਾ ॥੯॥
SikhNet (Spanish)Sólo a través del Guru uno conoce su ser, ¿quién más puede hacer algo? (9)

ਮਿਲਿਆ ਕਾ ਕਿਆ ਮੇਲੀਐ; ਸਬਦਿ ਮਿਲੇ ਪਤੀਆਇ ॥

miliaa kaa kiaa meleeai; sabad mile pateeae |

Sant Singh KhalsaWhy speak of union to those who are already united with the Lord? Receiving the Shabad, they are satisfied.
Manmohan SinghWhy speak of uniting with the Lord those who are already in union with Him. They are satisfied by receiving the Name.
Manmohan Singh (Punjabi)ਉਨ੍ਹਾਂ ਨੂੰ ਸਾਹਿਬ ਨਾਲ ਮਿਲਾਉਣ ਬਾਰੇ ਕੀ ਆਖਣਾ ਹੋਇਆ ਜਿਹੜੇ ਅਗੇ ਹੀ ਉਸ ਦੇ ਮਿਲਾਪ ਅੰਦਰ ਹਨ। ਨਾਮ ਪਰਾਪਤ ਕਰਨ ਨਾਲ ਉਨ੍ਹਾਂ ਦੀ ਤਸੱਲੀ ਹੋਈ ਹੋਈ ਹੈ।
Fareedkot Teekaਮਿਲਿਆਂ ਕਾ ਫੇਰ ਕਿਆ ਮੇਲਣਾ ਹੈ, ਜੋ (ਸਬਦਿ) ਉਪਦੇਸ ਮੇਂ (ਪਤੀਆਇ) ਨਿਸਚੇ ਕਰ ਮਿਲੇ ਹੂਏ ਹੈਂ॥
Prof. Sahib Singhਜੇਹੜੇ ਜੀਵ ਗੁਰੂ ਦੇ ਸ਼ਬਦ ਵਿਚ ਪਤੀਜ ਕੇ ਪ੍ਰਭੂ-ਚਰਨਾਂ ਵਿਚ ਮਿਲਦੇ ਹਨ, ਉਹਨਾਂ ਦੇ ਅੰਦਰ ਕੋਈ ਐਸਾ ਵਿਛੋੜਾ ਰਹਿ ਨਹੀਂ ਜਾਂਦਾ ਜਿਸ ਨੂੰ ਦੂਰ ਕਰਕੇ ਉਹਨਾਂ ਨੂੰ ਮੁੜ ਪ੍ਰਭੂ ਨਾਲ ਜੋੜਿਆ ਜਾਏ।

ਪਦ ਅਰਥ ਕਿਆ ਮੇਲੀਐ = ਮਿਲਣ ਵਾਲੀ ਕੋਈ ਹੋਰ ਗੱਲ ਨਹੀਂ ਰਹਿ ਜਾਂਦੀ, ਕਦੇ ਨਹੀਂ ਵਿੱਛੁੜਦੇ। ਪਤੀਆਇ = ਪਤੀਜ ਕੇ।

SikhNet (Spanish)Para los que ya están unidos con el Señor, no existe otro tipo de unión, a través de la Palabra ellos son liberados.

ਮਨਮੁਖਿ. ਸੋਝੀ ਨਾ ਪਵੈ; ਵੀਛੁੜਿ ਚੋਟਾ ਖਾਇ ॥

manamukh. sojhee naa pavai; veechhurr chottaa khaae |

Sant Singh KhalsaThe self-willed manmukhs do not understand; separated from Him, they endure beatings.
Manmohan SinghThe perverse obtain not understanding. Separated from God they bear strokes.
Manmohan Singh (Punjabi)ਪ੍ਰਤੀਕੂਲਾਂ ਨੂੰ ਸਮਝ ਨਹੀਂ ਆਉਂਦੀ। ਰੱਬ ਤੋਂ ਵੱਖਰੇ ਹੋ ਕੇ ਉਹ ਸੱਟਾਂ ਸਹਾਰਦੇ ਹਨ।
Fareedkot Teekaਔਰ ਜੋ ਮਨਮੁਖ ਹੈ ਤਿਸ ਕੋ ਅਪਨੇ ਸਰੂਪ ਕੀ ਸਮਝ ਨਹੀਂ ਪੜਤੀ ਹੈ, ਯਾਂ ਤੇ ਵਿਛੁੜ ਕੇ ਜਮ ਕੀਆਂ ਚੋਟਾਂ ਖਾਤਾ ਹੈ॥☬ਪ੍ਰਸ਼ਨ: ਵਹੁ ਬ੍ਰਹਮ ਕੌਣ ਅਸਥਾਨ ਮੇਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਹ ਸਮਝ ਨਹੀਂ ਪੈਂਦੀ, ਉਹ ਪ੍ਰਭੂ-ਚਰਨਾਂ ਤੋਂ ਵਿੱਛੁੜ ਕੇ (ਮਾਇਆ ਦੇ ਮੋਹ ਦੀਆਂ) ਚੋਟਾਂ ਖਾਂਦਾ ਹੈ।

ਪਦ ਅਰਥ ਮਨੁਮੁਖਿ = ਆਪਣੇ ਮਨ ਦੇ ਪਿਛੇ ਤੁਰਨ ਵਾਲਾ।

SikhNet (Spanish)Los arrogantes Manmukjs lo ignoran y viven afligidos por la separación.

ਨਾਨਕ. ਦਰੁ ਘਰੁ ਏਕੁ ਹੈ; ਅਵਰੁ. ਨ ਦੂਜੀ ਜਾਇ ॥੧੦॥੧੧॥

naanak. dar ghar ek hai; avar. na doojee jaae |10|11|

Sant Singh KhalsaO Nanak, there is only the one door to His Home; there is no other place at all. ||10||11||
Manmohan SinghFor Nanak, except of Lord's mansion's gate, there is no other second shelter.
Manmohan Singh (Punjabi)ਨਾਨਕ ਲਈ ਕੇਵਲ ਸਾਹਿਬ ਦੇ ਮੰਦਰ ਦਾ ਦਰਵਾਜ਼ਾ ਹੈ, ਹੋਰ ਕੋਈ ਦੂਸਰੀ ਪਨਾਹ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਘਰੁ) ਸਰੀਰੁ ਤਿਸ ਕੇ (ਦਰੁ) ਅੰਦਰ (ਏਕ) ਅਦੁਤੀ ਹੈ, ਤਿਸ ਕੇ ਬਿਨਾ ਔਰ ਦੂਸਰੀ ਜਗਾ ਕੋਈ ਨਹੀਂ ਹੈ॥੧੦॥੧੧॥ ਜਥਾ: "ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥☬ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥"
Prof. Sahib Singhਹੇ ਨਾਨਕ! ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਗਿਆ ਹੈ ਉਸ ਨੂੰ ਪ੍ਰਭੂ ਹੀ ਇਕ ਆਸਰਾ ਪਰਨਾ (ਦਿੱਸਦਾ) ਹੈ। ਪ੍ਰਭੂ ਤੋਂ ਬਿਨਾ ਉਸ ਨੂੰ ਹੋਰ ਕੋਈ ਸਹਾਰਾ ਨਹੀਂ (ਦਿੱਸਦਾ) ਹੋਰ ਕੋਈ ਥਾਂ ਨਹੀਂ ਦਿੱਸਦੀ ॥੧੦॥੧੧॥

ਪਦ ਅਰਥ ਦਰੁ ਘਰੁ ਏਕੁ = ਇਕੋ ਦਰ ਤੇ ਇਕੋ ਘਰ, ਇਕੋ ਆਸਰਾ ਪਰਨਾ। ਜਾਇ = ਥਾਂ ॥੧੦॥੧੧॥

SikhNet (Spanish)Dice Nanak, Suya es la Puerta, Suyo es el Hogar, y no hay otro lugar a donde ir. (10-11)

Open this shabad (33 lines, Angs 59-60) →

Shabad Guru Nanak Dev Ji Siree Raag continues on Ang 61

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਮਨਮੁਖਿ ਭੁਲੈ ਭੁਲਾਈਐ; ਭੂਲੀ. ਠਉਰ ਨ ਕਾਇ ॥

manamukh bhulai bhulaaeeai; bhoolee. tthaur na kaae |

Sant Singh KhalsaThe self-willed manmukhs wander around, deluded and deceived. They find no place of rest.
Manmohan SinghThe led-astray self-willed person goes amiss. The deluded one has no place of rest.
Manmohan Singh (Punjabi)ਕੁਰਾਹੇ ਪਇਆ ਹੋਇਆ ਆਪ-ਹੁਦਰਾ ਪੁਰਸ਼ ਘੁਸਿਆ ਫਿਰਦਾ ਹੈ। ਮੁੱਠੇ ਹੋਏ ਜਣੇ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਜੋ ਗੁਰ ਉਪਦੇਸ਼ ਸੇ ਰਹਤ ਹੈਂ, ਸੋ ਵਾਹਿਗੁਰੂ ਸੇ ਆਪ ਭੂਲੇ ਹੈਂ ਔਰੋਂ ਕੋ ਭੁਲਾਵਤੇ ਹੈਂ, ਤਿਸ ਕੀ ਭੂਲੀ ਹੂਈ ਬੁਧੀ ਕੋ ਇਸਥਿਤੀ ਕੀ (ਠੌਰ) ਜਗਾ ਕੋਈ ਨਹੀਂ ਮਿਲਤੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਇਸਤ੍ਰੀ (ਜੀਵਨ ਦੇ) ਸਹੀ ਰਸਤੇ ਤੋਂ ਖੁੰਝ ਜਾਂਦੀ ਹੈ, ਮਾਇਆ ਉਸ ਨੂੰ ਕੁਰਾਹੇ ਪਾ ਦੇਂਦੀ ਹੈ, ਰਾਹੋਂ ਖੁੰਝੀ ਹੋਈ ਨੂੰ (ਗੁਰੂ ਤੋਂ ਬਿਨਾ) ਕੋਈ (ਐਸਾ) ਥਾਂ ਨਹੀਂ ਲੱਭਦਾ (ਜੇਹੜਾ ਉਸ ਨੂੰ ਰਸਤਾ ਵਿਖਾ ਦੇਵੇ)।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਭੁਲੈ = ਰਾਹੋਂ ਖੁੰਝ ਜਾਂਦੀ ਹੈ। ਭੁਲਾਈਐ = ਕੁਰਾਹੇ ਪਾਈ ਜਾਂਦੀ ਹੈ। ਠਉਰ = ਥਾਂ, ਸਹਾਰਾ।

SikhNet (Spanish)Los arrogantes Manmukjs son echados a un lado y no encuentran ni un lugar de descanso.

ਗੁਰ ਬਿਨੁ. ਕੋ ਨ ਦਿਖਾਵਈ; ਅੰਧੀ ਆਵੈ ਜਾਇ ॥

gur bin. ko na dikhaavee; andhee aavai jaae |

Sant Singh KhalsaWithout the Guru, no one is shown the Way. Like the blind, they continue coming and going.
Manmohan SinghWithout the Guru none shows the right path. The spiritually blind continue coming and going.
Manmohan Singh (Punjabi)ਗੁਰਾਂ ਦੇ ਬਾਝੋਂ ਕੋਈਂ ਭੀ ਠੀਕ ਰਸਤਾ ਨਹੀਂ ਮਿਲਦਾ। ਆਤਮਕ ਤੌਰ ਤੇ ਅੰਨ੍ਹੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਗੁਰੋਂ ਸੇ ਬਿਨਾ ਵਾਹਿਗੁਰੂ ਕੋ ਕੋਈ ਨਹੀਂ ਦੇਖਾਵਤਾ ਹੈ, ਗ੍ਯਾਨ ਰੂਪ ਨੇਤ੍ਰੋਂ ਸੇ ਰਹਤ ਹੂਈ ਬੁਧੀ ਵਾਲਾ ਜਨਮਤਾ ਮਰਤਾ ਹੈ॥
Prof. Sahib Singhਗੁਰੂ ਤੋਂ ਬਿਨਾ ਹੋਰ ਕੋਈ ਭੀ (ਸਹੀ ਰਸਤਾ) ਵਿਖਾ ਨਹੀਂ ਸਕਦਾ। (ਮਾਇਆ ਦੇ ਵਿਚ) ਅੰਨ੍ਹੀ ਹੋਈ ਜੀਵ-ਇਸਤ੍ਰੀ ਭਟਕਦੀ ਫਿਰਦੀ ਹੈ।

ਪਦ ਅਰਥ ਅੰਧੀ = ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ। ਆਵੈ ਜਾਇ = ਆਉਂਦੀ ਹੈ ਜਾਂਦੀ ਹੈ, ਭਟਕਦੀ ਫਿਰਦੀ ਹੈ।

SikhNet (Spanish)Sin el Guru uno no puede ver; como el ciego, va y viene en vano.

ਗਿਆਨ ਪਦਾਰਥੁ ਖੋਇਆ; ਠਗਿਆ ਮੁਠਾ ਜਾਇ ॥੧॥

giaan padaarath khoeaa; tthagiaa mutthaa jaae |1|

Sant Singh KhalsaHaving lost the treasure of spiritual wisdom, they depart, defrauded and plundered. ||1||
Manmohan SinghHaving lost the wealth of Divine Comprehension, man departs defrauded and pillaged.
Manmohan Singh (Punjabi)ਬ੍ਰਹਿਮ-ਗਿਆਤ ਦੀ ਦੌਲਤ ਗੁਆ ਕੇ, ਆਦਮੀ ਅੱਖੀਂ ਘੱਟਾ ਪੁਆ, ਲੁਟਿਆ ਪੁਟਿਆ ਟੁਰ ਜਾਂਦਾ ਹੈ।
Fareedkot Teekaਜੋ ਸ੍ਵੈ ਸਰੂਪ ਕਾ ਜਾਨਣਾ ਵੱਡਾ ਪਦਾਰਥੁ ਥਾ, ਸੋ ਜੀਵ ਨੇ (ਖੋਇਆ) ਗਵਾਇ ਲੀਆ ਹੈ, ਔਰ ਕਾਮਾਦਿ ਠਗੋਂ ਕਾ (ਆ) ਸਰਬ ਓਰ ਤੇ (ਮੂਠਾ) ਲੂਟਾ ਚਲਾ ਜਾਤਾ ਹੈ॥੧॥
Prof. Sahib Singhਜਿਸ ਭੀ ਜੀਵ ਨੇ (ਮਾਇਆ ਦੇ ਢਹੇ ਚੜ੍ਹ ਕੇ) ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਨਾਮ-ਧਨ ਗਵਾ ਲਿਆ ਹੈ, ਉਹ ਠੱਗਿਆ ਜਾਂਦਾ ਹੈ, ਉਹ (ਆਤਮਕ ਜੀਵਨ ਵਲੋਂ) ਲੁੱਟਿਆ ਜਾਂਦਾ ਹੈ ॥੧॥

ਪਦ ਅਰਥ ਗਿਆਨ ਪਦਾਰਥੁ = ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਨਾਮ-ਪਦਾਰਥ ॥੧॥

SikhNet (Spanish)Aquél que pierde la Luz de la Sabiduría, se desvía de su camino. (1)

ਬਾਬਾ; ਮਾਇਆ ਭਰਮਿ ਭੁਲਾਇ ॥

baabaa; maaeaa bharam bhulaae |

Sant Singh KhalsaO Baba, Maya deceives with its illusion.
Manmohan SinghO Brother! mammon deludes with it's illusion.
Manmohan Singh (Punjabi)ਹੇ ਭਾਈ! ਧਨ ਦੌਲਤ ਆਪਣੇ ਛਲ ਕਪਟ ਨਾਲ ਬਹਿਕਾ ਦਿੰਦੀ ਹੈ।
Fareedkot Teekaਹੇ ਬਾਬਾ! ਮਾਯਾ ਨੇ ਸ੍ਰਿਸਟੀ ਭਰਮ ਮੇਂ ਭੁਲਾਈ ਹੈ॥
Prof. Sahib Singhਹੇ ਭਾਈ! ਮਾਇਆ (ਜੀਵਾਂ ਨੂੰ) ਭੁਲੇਖੇ ਵਿਚ ਪਾ ਕੇ ਕੁਰਾਹੇ ਪਾ ਦੇਂਦੀ ਹੈ।

ਪਦ ਅਰਥ ਭਰਮਿ = ਭੁਲੇਖੇ ਵਿਚ (ਪਾ ਕੇ)।

SikhNet (Spanish)Oh querido, Maya engaña con la ilusión.

ਭਰਮਿ ਭੁਲੀ ਡੋਹਾਗਣੀ; ਨਾ ਪਿਰ ਅੰਕਿ ਸਮਾਇ ॥੧॥ ਰਹਾਉ ॥

bharam bhulee ddohaaganee; naa pir ank samaae |1| rahaau |

Sant Singh KhalsaDeceived by doubt, the discarded bride is not received into the Lap of her Beloved. ||1||Pause||
Manmohan SinghThe discarded bride who is deluded by doubt, rests not in the embrace of her Beloved. Pause.
Manmohan Singh (Punjabi)ਛੁਟੜ ਪਤਨੀ, ਜਿਹੜੀ ਸੰਦੇਹ ਨੇ ਕੁਰਾਹੇ ਪਾਈ ਹੋਈ ਹੈ, ਆਪਣੇ ਦਿਲਬਰ ਦੀ ਗਲਵਕੜੀ ਅੰਦਰ ਆ ਨਹੀਂ ਸਕਦੀ। ਠਹਿਰਾਉ।
Fareedkot Teekaਇਸੀ ਕਰ ਕੇ ਜੋ (ਡੋਹਾਗਣੀ) ਪਤਿ ਕਰ ਤ੍ਯਾਗੀ ਹੂਈ ਭਗਤੀ ਹੀਨ ਇਸਤ੍ਰੀ ਹੈ, ਸੋ (ਪਿਰੁ) ਪਤੀ ਅਕਾਲ ਪੁਰਖ ਕੇ ਅੰਕ ਮੇਂ ਨਹੀਂ ਸਮਾਉਤੀ ਹੈ॥੧॥ ਰਹਾਉ ॥
Prof. Sahib Singhਜੇਹੜੀ ਭਾਗ ਹੀਣ ਜੀਵ-ਇਸਤ੍ਰੀ ਭੁਲੇਖੇ ਵਿਚ ਪੈ ਕੇ ਕੁਰਾਹੇ ਪੈਂਦੀ ਹੈ, ਉਹ (ਕਦੇ ਭੀ) ਪ੍ਰਭੂ-ਪਤੀ ਦੇ ਚਰਨਾਂ ਵਿਚ ਲੀਨ ਨਹੀਂ ਹੋ ਸਕਦੀ ॥੧॥ ਰਹਾਉ ॥

ਪਦ ਅਰਥ ਡੋਹਾਗਣੀ = ਮੰਦੇ ਭਾਗਾਂ ਵਾਲੀ। ਪਿਰ ਅੰਕਿ = ਪਿਰ ਦੇ ਅੰਕ ਵਿਚ, ਪਤੀ ਦੀ ਗਲਵੱਕੜੀ ਵਿਚ ॥੧॥ ਰਹਾਉ ॥

SikhNet (Spanish)La esposa es separada de su Señor y el Maestro no la toma en Su Seno. (1-Pausa)

ਭੂਲੀ ਫਿਰੈ ਦਿਸੰਤਰੀ; ਭੂਲੀ ਗ੍ਰਿਹੁ ਤਜਿ ਜਾਇ ॥

bhoolee firai disantaree; bhoolee grihu taj jaae |

Sant Singh KhalsaThe deceived bride wanders around in foreign lands; she leaves, and abandons her own home.
Manmohan SinghThe mistaken bride wanders in foreign lands and it is the mistaken one, who forsaking her home, stirs out.
Manmohan Singh (Punjabi)ਭੁੱਲੀ ਹੋਈ ਇਸਤਰੀ ਪਰਦੇਸਾਂ ਅੰਦਰ ਭਟਕਦੀ ਫਿਰਦੀ ਹੈ ਅਤੇ ਭੁਲੀ ਹੋਈ ਹੀ ਆਪਣੇ ਝੁੱਗੇ ਨੂੰ ਛੱਡ ਕੇ ਬਾਹਰ ਟੱਕਰਾ ਮਾਰਦੀ ਹੈ।
Fareedkot Teekaਪੁਨਾ ਭੁਲੀ ਹੂਈ ਘਰ ਕੋ ਛੋਡ ਕੇ ਚਲੀ ਜਾਤੀ ਹੈ, ਭੂਲੀ ਹੂਈ ਸ੍ਰਿਸਟੀ ਅਪਨੇ ਦੇਸ ਸੇ ਔਰ ਦੇਸੋਂ ਮੇਂ ਫਿਰਤੀ ਹੈ॥
Prof. Sahib Singhਜੀਵਨ ਦੇ ਰਾਹ ਤੋਂ ਖੁੰਝੀ ਹੋਈ ਜੀਵ-ਇਸਤ੍ਰੀ ਹੀ ਗ੍ਰਿਹਸਤ ਤਿਆਗ ਕੇ ਦੇਸ ਦੇਸਾਂਤਰਾਂ ਵਿਚ ਫਿਰਦੀ ਹੈ।

ਪਦ ਅਰਥ ਦਿਸੰਤਰੀ = {ਦੇਸ-ਅੰਤਰੀ} ਹੋਰ ਹੋਰ ਦੇਸਾਂ ਵਿਚ। ਤਜਿ ਜਾਇ = ਛੱਡ ਜਾਂਦੀ ਹੈ।

SikhNet (Spanish)Ella vaga de lugar en lugar y pierde su hogar.

ਭੂਲੀ ਡੂੰਗਰਿ ਥਲਿ ਚੜੈ; ਭਰਮੈ ਮਨੁ ਡੋਲਾਇ ॥

bhoolee ddoongar thal charrai; bharamai man ddolaae |

Sant Singh KhalsaDeceived, she climbs the plateaus and mountains; her mind wavers in doubt.
Manmohan SinghIn suspicion her mind wavers, and missing the path she ascends the table lands and mountains.
Manmohan Singh (Punjabi)ਸ਼ੱਕ ਸ਼ੁਭੇ ਅੰਦਰ ਉਸ ਦਾ ਚਿੱਤ ਡਿਕਡੋਲੇ ਖਾਂਦਾ ਹੈ ਅਤੇ ਉਹ ਰਾਹੋਂ ਘੁਸ ਕੇ ਉਚੇ ਮੈਦਾਨੀ ਅਤੇ ਪਹਾੜੀਂ ਚੜ੍ਹਦੀ ਹੈ।
Fareedkot Teekaਔਰ ਵਾਹਿਗੁਰੂ ਸੇ ਭੂਲੀ ਹੂਈ (ਡੂੰਗਰਿ) ਪਰਬਤੋਂ ਪਰ ਚਢਤੀ ਹੈ, ਔਰ ਮਨ ਕੀ ਡੁਲਾਈ ਹੂਈ ਥਲੋਂ ਮੇਂ ਭਰਮਤੀ ਹੈ॥
Prof. Sahib Singhਖੁੰਝੀ ਹੋਈ ਹੀ ਕਦੇ ਕਿਸੇ ਪਹਾੜ (ਦੀ ਗੁਫ਼ਾ) ਵਿਚ ਬੈਠਦੀ ਹੈ ਕਦੇ ਕਿਸੇ ਟਿੱਲੇ ਉੱਤੇ ਚੜ੍ਹ ਬੈਠਦੀ ਹੈ, ਭਟਕਦੀ ਫਿਰਦੀ ਹੈ, ਉਸਦਾ ਮਨ (ਮਾਇਆ ਦੇ ਅਸਰ ਹੇਠ) ਡੋਲਦਾ ਹੈ।

ਪਦ ਅਰਥ ਡੂੰਗਰਿ = ਪਹਾੜ ਉਤੇ।

SikhNet (Spanish)En la duda, su mente vaga, yendo arriba y abajo en vano.

ਧੁਰਹੁ ਵਿਛੁੰਨੀ ਕਿਉ ਮਿਲੈ; ਗਰਬਿ ਮੁਠੀ ਬਿਲਲਾਇ ॥੨॥

dhurahu vichhunee kiau milai; garab mutthee bilalaae |2|

Sant Singh KhalsaSeparated from the Primal Being, how can she meet with Him again? Plundered by pride, she cries out and bewails. ||2||
Manmohan SinghHow can she, who is separated from the primal Being meet Him? Duped by egotism, she bewails.1
Manmohan Singh (Punjabi)ਜੋ ਆਦਿ ਪੁਰਖ ਨਾਲੋ ਵਿਛੜੀ ਹੋਈ ਹੈ, ਉਹ ਉਸ ਨੂੰ ਕਿਸ ਤਰ੍ਹਾਂ ਮਿਲ ਸਕਦੀ ਹੈ? ਹੰਕਾਰ ਦੀ ਠੱਗੀ ਹੋਈ ਉਹ ਵਿਰਲਾਪ ਕਰਦੀ ਹੈ।
Fareedkot Teeka(ਧੁਰਹੁ) ਆਦ ਰੂਪ ਵਾਹਿਗੁਰੂ ਸੇ ਵਿਛੁੜੀ ਹੂਈ ਕੈਸੇ ਮਿਲੈ, ਕਿਉਂਕਿ (ਗਰਬਿ) ਹੰਕਾਰ ਕਰ ਕੇ ਲੂਟੀ ਹੂਈ (ਬਿਲਲਾਇ) ਬਿਰਲਾਪ ਕਰਤੀ ਹੈ॥੨॥☬ਪ੍ਰਸ਼ਨ: ਤਿਨ ਵਿਛੁੜਿਆਂ ਕੋ ਕੌਨੁ ਮੇਲੇਗਾ ਔਰ ਕੈਸੇ ਮਿਲੇਂਗੇ? ਤਿਸ ਪਰ ਕਹਤੇ ਹੈਂ:
Prof. Sahib Singh(ਆਪਣੇ ਕੀਤੇ ਕਰਮਾਂ ਦੇ ਕਾਰਨ) ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਵਿੱਛੁੜੀ ਹੋਈ (ਪ੍ਰਭੂ-ਚਰਨਾਂ ਵਿਚ) ਜੁੜ ਨਹੀਂ ਸਕਦੀ, ਉਹ ਤਾਂ (ਤਿਆਗ ਆਦਿਕ ਦੇ) ਅਹੰਕਾਰ ਵਿਚ ਲੁੱਟੀ ਜਾ ਰਹੀ ਹੈ, ਤੇ (ਵਿਛੋੜੇ ਵਿਚ) ਕਲਪਦੀ ਹੈ ॥੨॥

ਪਦ ਅਰਥ ਵਿਛੁੰਨੀ = ਵਿੱਛੁੜੀ ਹੋਈ। ਗਰਬਿ = ਅਹੰਕਾਰ ਦੀ ਰਾਹੀਂ ॥੨॥

SikhNet (Spanish)¿Cómo puede ella, que fue separada, encontrar a su Señor? (2)

ਵਿਛੁੜਿਆ. ਗੁਰੁ ਮੇਲਸੀ; ਹਰਿ ਰਸਿ ਨਾਮ ਪਿਆਰਿ ॥

vichhurriaa. gur melasee; har ras naam piaar |

Sant Singh KhalsaThe Guru unites the separated ones with the Lord again, through the love of the Delicious Name of the Lord.
Manmohan SinghBy granting the love for the delicious Name of God, the separated, Guru unites with the Lord.
Manmohan Singh (Punjabi)ਵਾਹਿਗੁਰੂ ਦੇ ਸੁਆਦਲੇ ਨਾਮ ਦੀ ਪ੍ਰੀਤ ਬਖਸ਼ ਕੇ ਗੁਰੂ ਜੀ ਵਿਛਬੰਨੀਆਂ ਨੂੰ ਸਾਈਂ ਨਾਲ ਜੋੜ ਦਿੰਦੇ ਹਨ।
Fareedkot Teekaਹਰੀ ਕੇ ਨਾਮ ਰਸ ਕਾ ਪ੍ਯਾਰ ਦੇ ਕੇ ਵਿਛੜੇ ਹੂਏ ਜੀਵੋਂ ਕੋ ਗੁਰੁ ਹੀ ਮੇਲੇਂਗੇ॥
Prof. Sahib Singhਪ੍ਰਭੂ ਤੋਂ ਵਿੱਛੁੜਿਆਂ ਨੂੰ ਗੁਰੂ ਹਰਿ-ਨਾਮ ਦੇ ਆਨੰਦ ਵਿਚ ਜੋੜ ਕੇ, ਨਾਮ ਦੇ ਪਿਆਰ ਵਿਚ ਜੋੜ ਕੇ (ਮੁੜ ਪ੍ਰਭੂ ਨਾਲ) ਮਿਲਾਂਦਾ ਹੈ।

ਪਦ ਅਰਥ ਰਸਿ = ਰਸ ਵਿਚ। ਪਿਆਰਿ = ਪਿਆਰ ਵਿਚ।

SikhNet (Spanish)En realidad sí puede, a través del Amor del Nombre del Señor.

Open this shabad (27 lines, Angs 60-61) →

Ang 60 of 1430