ੴ

ਸਿੱਖਬਾਣੀ · SikhBani

ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ ॥

bin pir dhan seegaareeai joban baad khuaar
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 58, 59 · 27 lines
Translations

ਸਿਰੀਰਾਗੁ ਮਹਲਾ ੧ ॥

sireeraag mahalaa 1 | Ang 58

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਬਿਨੁ ਪਿਰ. ਧਨ ਸੀਗਾਰੀਐ; ਜੋਬਨੁ ਬਾਦਿ ਖੁਆਰੁ ॥

bin pir. dhan seegaareeai; joban baad khuaar | Ang 58

Sant Singh KhalsaWithout her Husband, the soul-bride's youth and ornaments are useless and wretched.
Manmohan SinghWithout her Groom the adornment and youth of the bride are useless and ruinous.
Manmohan Singh (Punjabi)ਆਪਣੇ ਪਤੀ ਦੇ ਬਾਝੋਂ ਪਤਨੀ ਦਾ ਹਾਰ-ਸ਼ਿੰਗਾਰ ਅਤੇ ਜੁਆਨੀ ਫ਼ਜ਼ੂਲ ਤੇ ਤਬਾਹ-ਕੁਨ ਹਨ।
Fareedkot Teekaਪਤੀ ਕੀ ਪ੍ਰਸੰਨਤਾ ਬਿਨਾ (ਧਨ) ਇਸਤ੍ਰੀ ਸੀਗਾਰੁ ਬਸਤ੍ਰ ਭੂਖਣ ਪਹਰੇ, ਤਬ ਤਿਸ ਕਾ ਜੋਬਨੁ ਬਿਅਰਥ ਜਾਤਾ ਹੈ ਔਰ ਖੁਆਰ ਹੋਤੀ ਹੈ॥
Prof. Sahib Singh(ਜੇ ਇਸਤ੍ਰੀ ਗਹਿਣਿਆਂ ਆਦਿਕ ਨਾਲ) ਆਪਣੇ ਆਪ ਨੂੰ ਸਜਾ ਲਏ, ਪਰ ਉਸ ਨੂੰ ਪਤੀ ਨਾਹ ਮਿਲੇ ਤਾਂ ਉਸ ਦੀ ਜੁਆਨੀ ਵਿਅਰਥ ਜਾਂਦੀ ਹੈ।

ਪਦ ਅਰਥ ਧਨ = ਇਸਤ੍ਰੀ। ਸੀਗਾਰੀਐ = (ਜੇ) ਸਿੰਗਾਰੀ ਜਾਏ, (ਜੇ) ਗਹਿਣੇ ਆਦਿਕਾਂ ਨਾਲ ਸਜਾਈ ਜਾਏ। ਜੋਬਨੁ = ਜੁਆਨੀ। ਬਾਦਿ = ਵਿਅਰਥ। ਖੁਆਰੁ = ਦੁਖੀ।

SikhNet (Spanish)Sin tu esposo, para qué te adornas tanto, oh mujer, toda esa belleza es vana.

ਨਾ ਮਾਣੇ ਸੁਖਿ ਸੇਜੜੀ; ਬਿਨੁ ਪਿਰ. ਬਾਦਿ ਸੀਗਾਰੁ ॥

naa maane sukh sejarree; bin pir. baad seegaar | Ang 58

Sant Singh KhalsaShe does not enjoy the pleasure of His Bed; without her Husband, her ornaments are absurd.
Manmohan SinghShe enjoys not the pleasure of the bed of her Spouse without whom absurd is her ornamentation.
Manmohan Singh (Punjabi)ਉਹ ਆਪਣੇ ਕੰਤ ਦੀ ਸੇਜ ਦਾ ਅਨੰਦ ਨਹੀਂ ਭੋਗਦੀ ਅਤੇ ਉਸ ਦੇ ਬਗ਼ੈਰ ਬੇਹੂਦਾ ਹਨ ਉਸ ਦੀਆਂ ਸਜਾਵਟਾਂ।
Fareedkot Teekaਪਤੀ ਕੇ ਬਿਨਾ ਸੇਹਜਾ ਕਾ ਸੁਖ ਨਹੀਂ (ਮਾਣੇ) ਭੋਗਤੀ ਹੈ, ਤਿਸ ਕਾ ਸਿੰਗਾਰੁ (ਬਾਦਿ) ਬਿਅਰਥ ਹੈ॥
Prof. Sahib Singhਉਸ ਦਾ ਆਤਮਾ ਭੀ ਦੁਖੀ ਹੁੰਦਾ ਹੈ, ਕਿਉਂਕਿ ਉਹ ਆਨੰਦ ਨਾਲ ਪਤੀ ਦੀ ਸੋਹਣੀ ਸੇਜ ਮਾਣ ਨਹੀਂ ਸਕਦੀ, ਪਤੀ-ਮਿਲਾਪ ਤੋਂ ਬਿਨਾ ਉਸ ਦਾ ਸਿੰਗਾਰ ਵਿਅਰਥ ਜਾਂਦਾ ਹੈ।

ਪਦ ਅਰਥ ਸੁਖਿ = ਸੁਖ ਨਾਲ, ਆਨੰਦ ਨਾਲ। ਸੇਜੜੀ = ਸੋਹਣੀ ਸੇਜ।

SikhNet (Spanish)Toda esa decoración es como el viento vacío, pues no gozarás del aposento con tu marido.

ਦੂਖੁ ਘਣੋ ਦੋਹਾਗਣੀ; ਨਾ ਘਰਿ ਸੇਜ ਭਤਾਰੁ ॥੧॥

dookh ghano dohaaganee; naa ghar sej bhataar |1| Ang 58

Sant Singh KhalsaThe discarded bride suffers terrible pain; her Husband does not come to the bed of her home. ||1||
Manmohan SinghThe unfortunate bride faces great misery. Her Spouse reposes not on the couch of her home.
Manmohan Singh (Punjabi)ਅਭਾਗੀ ਵਹੁਟੀ ਨੂੰ ਬਹੁਤੀ ਮੁਸੀਬਤ ਹੁੰਦੀ ਹੈ। ਉਸ ਦਾ ਕੰਤ ਉਸ ਦੇ ਗ੍ਰਹਿ ਦੇ ਪਲੰਘ ਤੇ ਬਿਸਰਾਮ ਨਹੀਂ ਕਰਦਾ।
Fareedkot Teekaਤਿਸ (ਦੋਹਾਗਣੀ) ਛੁਟੜ ਇਸਤ੍ਰੀ ਕੋ ਦੁਖੁ ਬਹੁਤ ਹੋਤਾ ਹੈ, ਘਰਿ ਹੀ ਮੇਂ (ਭਤਾਰੁ) ਪਤੀ ਹੈ ਪਰੰਤੂ ਸੇਜਾ ਪਰ ਨਹੀਂ ਪ੍ਰਾਪਤਿ ਹੋਤੀ, ਭਾਵ ਏਹਿ ਕਿ ਪਤੀ ਸੰਗਮ ਸੇ ਰਹਿਤ ਹੈ। ਦ੍ਰਾਸ੍ਟਾਂਤ ਵਿਖੇ ਵਾਹਿਗੁਰੂ ਕੀ ਪ੍ਰਸੰਨਤਾ ਬਿਨ ਜੀਵ ਰੂਪੀ ਇਸਤ੍ਰੀ ਕਰਮ ਰੂਪ ਸਿੰਗਾਰ ਕਰੇ, ਸਰੀਰ ਰੂਪੀ ਘਰ ਮੇਂ, ਅੰਤਸਕਰਨ ਰੂਪੀ ਸੇਹਜਾ ਮੇਂ, ਪਤੀ ਕੋ ਨਹੀਂ ਪ੍ਰਾਪਤਿ ਹੋਤੀ (ਖੁਆਰ) ਦੁਖੀ ਰਹਤੀ ਹੈ, ਸਿਹਜਾ ਕਾ ਸੁਖੁ ਕਿਆ ਅਭੇਦਤਾ ਕਾ ਸੁਖੁ ਨਹੀਂ ਭੋਗਤੀ, ਤਿਸ ਕੇ ਕਰਮ ਭੀ ਬਿਅਰਥ ਹੈਂ, ਬੇਮੁਖ ਕੋ ਜਨਮ ਮਰਣ ਕਾ ਦੁਖੁ ਬਹੁਤ ਹੀ ਹੈ॥੧॥
Prof. Sahib Singhਉਸ ਭਾਗਹੀਣ ਇਸਤ੍ਰੀ ਨੂੰ ਬਹੁਤ ਦੁਖ ਵਿਆਪਦਾ ਹੈ, ਉਸ ਦੇ ਘਰ ਵਿਚ ਸੇਜ ਦਾ ਮਾਲਕ ਖਸਮ ਨਹੀਂ ਆਉਂਦਾ (ਜੀਵ-ਇਸਤ੍ਰੀ ਦੇ ਸਾਰੇ ਬਾਹਰ-ਮੁਖੀ ਧਾਰਮਿਕ ਉੱਦਮ ਵਿਅਰਥ ਜਾਂਦੇ ਹਨ, ਜੇ ਹਿਰਦੇ-ਸੇਜ ਦਾ ਮਾਲਕ ਪ੍ਰਭੂ ਹਿਰਦੇ ਵਿਚ ਪਰਗਟ ਨਾਹ ਹੋਵੇ) ॥੧॥

ਪਦ ਅਰਥ ਘਣੋ = ਬਹੁਤ। ਘਰਿ = ਘਰ ਵਿਚ। ਸੇਜ ਭਤਾਰੁ = ਸੇਜ ਦਾ ਮਾਲਕ ਖਸਮ ॥੧॥

SikhNet (Spanish)Aquellas que no tienen a su marido en casa, se pasan sus días afligidas, solas en su cama.

ਮਨ ਰੇ; ਰਾਮ ਜਪਹੁ ਸੁਖੁ ਹੋਇ ॥

man re; raam japahu sukh hoe | Ang 58

Sant Singh KhalsaO mind, meditate on the Lord, and find peace.
Manmohan SinghO my mind! meditate on the Pervading God to obtain peace.
Manmohan Singh (Punjabi)ਸ਼ਾਂਤੀ ਪਰਾਪਤ ਕਰਨ ਲਈ, ਹੈ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦਾ ਅਰਾਧਨ ਕਰ।
Fareedkot Teekaਹੇ ਮੇਰੇ ਮਨ! ਰਾਮੁ ਜਪੁ ਜਿਸ ਕਰ ਕੇ ਸੁਖੁ ਪ੍ਰਾਪਤਿ ਹੋਵੇ॥
Prof. Sahib Singhਹੇ ਮਨ! ਪਰਮਾਤਮਾ ਦਾ ਨਾਮ ਸਿਮਰ, (ਤੈਨੂੰ) ਸੁਖ ਹੋਵੇਗਾ।
SikhNet (Spanish)Oh mi mente medita en el Nombre del Señor para lograr la Paz.

ਬਿਨੁ ਗੁਰ. ਪ੍ਰੇਮੁ ਨ ਪਾਈਐ; ਸਬਦਿ ਮਿਲੈ ਰੰਗੁ ਹੋਇ ॥੧॥ ਰਹਾਉ ॥

bin gur. prem na paaeeai; sabad milai rang hoe |1| rahaau | Ang 58

Sant Singh KhalsaWithout the Guru, love is not found. United with the Shabad, happiness is found. ||1||Pause||
Manmohan SinghWithout the Guru Lord's love is not gained. Happiness ensues by obtaining the Lord's Name. Pause.
Manmohan Singh (Punjabi)ਗੁਰੂ ਦੇ ਬਾਝੋਂ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਸਾਹਿਬ ਦਾ ਨਾਮ ਮਿਲ ਜਾਣ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। ਠਹਿਰਾਉ।
Fareedkot Teekaਗੁਰੋਂ ਮੇਂ ਪ੍ਰੇਮੁ ਕਰੇ ਬਿਨਾ ਗੁਰੋਂ ਕਾ ਉਪਦੇਸੁ ਨਹੀ ਪਾਈਤਾ, ਜਬ ਗੁਰ ਉਪਦੇਸ ਕਰ ਵਾਹਿਗੁਰੂ ਸੇ ਮਿਲੇ ਤਬ (ਰੰਗੁ) ਅਨੰਦ ਪ੍ਰਾਪਤਿ ਹੋਤਾ ਹੈ॥ ॥੧॥ ਰਹਾਉ ॥
Prof. Sahib Singh(ਪਰ ਮਨ ਭੀ ਕੀਹ ਕਰੇ? ਜਿਸ ਨਾਲ ਪਿਆਰ ਨਾਹ ਹੋਵੇ, ਉਸ ਨੂੰ ਮੁੜ ਮੁੜ ਕਿਵੇਂ ਯਾਦ ਕੀਤਾ ਜਾਏ? ਪਰਮਾਤਮਾ ਨਾਲ ਇਹ) ਪਿਆਰ ਗੁਰੂ ਤੋਂ ਬਿਨਾ ਨਹੀਂ ਬਣ ਸਕਦਾ। ਜੇਹੜਾ ਮਨ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜਿਆਂ)। ਰੰਗੁ = ਨਾਮ ਦਾ ਰੰਗ ॥੧॥ ਰਹਾਉ ॥

SikhNet (Spanish)Uno no encuentra a su Amor sin el Guru, en el Bani de Su Palabra está todo el Placer.

ਗੁਰ ਸੇਵਾ ਸੁਖੁ ਪਾਈਐ; ਹਰਿ ਵਰੁ ਸਹਜਿ ਸੀਗਾਰੁ ॥

gur sevaa sukh paaeeai; har var sehaj seegaar | Ang 58

Sant Singh KhalsaServing the Guru, she finds peace, and her Husband Lord adorns her with intuitive wisdom.
Manmohan SinghIn Guru's service comfort is procured and with the ornamentation of Divine Knowledge the bride comes to have God as her Groom.
Manmohan Singh (Punjabi)ਗੁਰਾਂ ਦੀ ਚਾਕਰੀ ਅੰਦਰ ਆਰਾਮ ਮਿਲਦਾ ਹੈ ਅਤੇ ਬ੍ਰਹਮ ਗਿਆਨ ਦਾ ਹਾਰ-ਸ਼ਿੰਗਾਰ ਕਰਨ ਨਾਲ ਪਤਨੀ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਾ ਲੈਂਦੀ ਹੈ।
Fareedkot Teekaਗੁਰੋਂ ਕੀ ਸੇਵਾ ਕਰ ਕੇ ਸੁਖ ਪਾਈਤਾ ਹੈ, ਜਿਨੋਂ ਨੇ (ਸਹਜਿ) ਸ਼ਾਂਤੀ ਆਦਿਕ ਗੁਣੋਂ ਕਾ ਸਿੰਗਾਰ ਕੀਆ ਹੈ, ਤਿਨ ਕੋ ਹਰਿ ਵਰ ਪ੍ਰਾਪਤ ਹੂਆ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਪ੍ਰਭੂ-ਪਤੀ ਉਸੇ ਜੀਵ-ਇਸਤ੍ਰੀ ਨੂੰ ਮਿਲਦਾ ਹੈ ਜਿਸ ਨੇ ਅਡੋਲ ਆਤਮਕ ਅਵਸਥਾ ਵਿਚ (ਜੁੜ ਕੇ) ਆਪਣੇ ਆਪ ਨੂੰ ਸਿੰਗਾਰਿਆ ਹੈ।

ਪਦ ਅਰਥ ਸਹਜਿ = ਅਡੋਲ ਆਤਮਕ ਅਵਸਥਾ ਵਿਚ।

SikhNet (Spanish)Sirviendo al Guru, uno encuentra la Felicidad, gozando de una mente tranquila, uno encuentra al Señor.

ਸਚਿ ਮਾਣੇ ਪਿਰ ਸੇਜੜੀ; ਗੂੜਾ ਹੇਤੁ ਪਿਆਰੁ ॥

sach maane pir sejarree; goorraa het piaar | Ang 58

Sant Singh KhalsaTruly, she enjoys the Bed of her Husband, through her deep love and affection.
Manmohan SinghThrough deep love and affection the wife, assuredly, enjoys the stead of her Beloved.
Manmohan Singh (Punjabi)ਡੂੰਘੀ ਪ੍ਰੀਤ ਤੇ ਪਿਰਹੜੀ ਰਾਹੀਂ ਵਹੁਟੀ ਨਿਸਚਿਤ ਹੀ ਆਪਣੇ ਪ੍ਰੀਤਮ ਦੇ ਪਲੰਗ ਨੂੰ ਰਾਂਵਦੀ ਹੈ।
Fareedkot Teeka(ਸਚਿ) ਨਿਸਚੇ ਕਰ ਕੇ ਪਿਰ ਕੋ ਜੀਵ ਰੂਪੀ ਇਸਤ੍ਰੀ ਅੰਤਹਕਰਨ ਰੂਪੀ ਸੇਜਾ ਮੇਂ (ਮਾਣਤੀ) ਭੋਗਤੀ ਹੈ ਕਿਆ ਅਭੇਦ ਹੂਈ ਹੈ, ਔਰ ਮਨ ਕਾ (ਗੂੜਾ) ਸੰਘਨਾ ਪ੍ਰੇਮੁ ਹੈ ਔਰ ਤਨ ਕਾ ਪਿਆਰੁ ਹੈ॥
Prof. Sahib Singhਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਸੋਹਣੀ ਸੇਜ ਮਾਣ ਸਕਦੀ ਹੈ ਜੋ ਉਸ ਸਦਾ-ਥਿਰ ਪ੍ਰਭੂ ਵਿਚ (ਜੁੜੀ ਰਹਿੰਦੀ ਹੈ), ਜਿਸ ਦਾ ਪ੍ਰਭੂ-ਪਤੀ ਨਾਲ ਗੂੜ੍ਹਾ ਹਿਤ ਹੈ ਗੂੜ੍ਹਾ ਪਿਆਰ ਹੈ।

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ)। ਪਿਰ ਸੇਜੜੀ = ਪਤੀ ਦੀ ਸੋਹਣੀ ਸੇਜ। ਹੇਤੁ = ਹਿਤ, ਪ੍ਰੇਮ।

SikhNet (Spanish)A través de la Verdad, uno goza del Esposo, y lo ama en Su Totalidad.

ਗੁਰਮੁਖਿ ਜਾਣਿ ਸਿਞਾਣੀਐ; ਗੁਰਿ ਮੇਲੀ. ਗੁਣ ਚਾਰੁ ॥੨॥

guramukh jaan siyaaneeai; gur melee. gun chaar |2| Ang 58

Sant Singh KhalsaAs Gurmukh, she comes to know Him. Meeting with the Guru, she maintains a virtuous lifestyle. ||2||
Manmohan SinghIt is through the Guru that the bride comes to have acquaintance with her Lord. One meeting the Guru she acquires good conduct.
Manmohan Singh (Punjabi)ਗੁਰਾਂ ਦੇ ਰਾਹੀਂ ਪਤਨੀ ਦੀ ਆਪਣੇ ਸਿਰ ਦੇ ਸਾਈਂ ਨਾਲ ਜਾਣ ਪਛਾਣ ਹੋ ਜਾਂਦੀ ਹੈ। ਗੁਰਾਂ ਨੂੰ ਮਿਲ ਜਾਣ ਤੇ ਉਹ ਨੇਕ ਚਾਲਚਲਣ ਵਾਲੀ ਹੋ ਜਾਂਦੀ ਹੈ।
Fareedkot Teekaਜਿਸ ਨੇ ਗੁਰੋਂ ਦੁਆਰੇ (ਜਾਣਿ) ਗ੍ਯਾਨ ਹੋਣੇ ਸੇ (ਸਿਞਾਣੀਐ) ਆਤਮ ਬ੍ਰਹਮ ਸਰੂਪੁ ਕਰ ਪਛਾਣਿਆ ਹੈ, ਔਰ ਸਾਧਨ ਵੈਰਾਗਾਦਿਕ ਚਾਰੋਂ ਗੁਣ ਕੇ ਸੰਜੁਗਤ ਹੈ, ਸੋ ਗੁਰੋਂ ਨੇ ਬ੍ਰਹਮ ਮੇਂ ਮੇਲੀ ਹੈ॥੨॥
Prof. Sahib Singhਗੁਰੂ ਦੇ ਮਨਮੁਖ ਰਹਿ ਕੇ ਹੀ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸਨੂੰ ਸਿੰਞਾਣਿਆ ਜਾ ਸਕਦਾ ਹੈ (ਭਾਵ, ਇਹ ਸਿੰਞਾਣ ਆਉਂਦੀ ਹੈ ਕਿ ਉਹ ਸਾਡਾ ਹੈ), ਉਹ ਸੁੰਦਰ ਗੁਣਾਂ ਦਾ ਮਾਲਕ ਪ੍ਰਭੂ (ਜਿਸ ਜੀਵ-ਇਸਤ੍ਰੀ ਨੂੰ ਮਿਲਾਇਆ ਹੈ) ਗੁਰੂ ਨੇ ਮਿਲਾਇਆ ਹੈ ॥੨॥

ਪਦ ਅਰਥ ਜਾਣਿ = ਜਾਣ ਕੇ, ਡੂੰਘੀ ਸਾਂਝ ਪਾ ਕੇ। ਗੁਰਿ = ਗੁਰੂ ਨੇ। ਚਾਰੁ = ਸੁੰਦਰ। ਗੁਣ ਚਾਰੁ = ਸੁੰਦਰ ਗੁਣਾਂ ਵਾਲਾ ਪ੍ਰਭੂ ॥੨॥

SikhNet (Spanish)A través del Guru Él es concebido, encontrando al Señor uno logra la cultura espiritual. (2)

ਸਚਿ ਮਿਲਹੁ ਵਰ ਕਾਮਣੀ; ਪਿਰਿ ਮੋਹੀ ਰੰਗੁ ਲਾਇ ॥

sach milahu var kaamanee; pir mohee rang laae | Ang 58

Sant Singh KhalsaThrough Truth, meet your Husband Lord, O soul-bride. Enchanted by your Husband, enshrine love for Him.
Manmohan SinghThrough Truth O lady! meet thou thy Spouse and by enshrining affection for Him, thou shalt be enamoured of thy Beloved.
Manmohan Singh (Punjabi)ਸੱਚ ਦੇ ਰਾਹੀਂ, ਹੇ ਪਤਨੀਏ! ਤੂੰ ਆਪਣੇ ਪਤੀ ਨੂੰ ਮਿਲ। ਉਸ ਨਾਲ ਪਰੇਮ ਪਾਉਣ ਦੁਆਰਾ ਤੂੰ ਆਪਣੇ ਪ੍ਰੀਤਮ ਤੇ ਮੋਹਤ ਹੋ ਜਾਵੇਗੀ।
Fareedkot Teekaਜੋ ਕਾਮਣੀ ਪਿਰ ਨੇ (ਰੰਗੁ) ਪ੍ਰੇਮੁ ਲਾਇ ਕਰ ਮੋਹੀ ਹੈ, ਉਸ ਦ੍ਵਾਰਾ ਤੂੰ ਭੀ ਸਚੇ (ਵਰ) ਪਤੀ ਕੋ ਸਚ ਨਿਸਚੇ ਕਰ ਕੇ ਮਿਲੁ॥
Prof. Sahib Singhਹੇ ਪ੍ਰਭੂ-ਪਤੀ ਦੀ ਸੁੰਦਰ ਇਸਤ੍ਰੀ! ਉਸ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ (ਸਦਾ) ਮਿਲੀ ਰਹੁ। ਪਤੀ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਮਨ ਨੂੰ ਆਪਣੇ ਪਿਆਰ ਦਾ) ਰੰਗ ਚਾੜ੍ਹ ਕੇ (ਆਪਣੇ ਵਲ ਖਿੱਚ ਲਿਆ ਹੈ,

ਪਦ ਅਰਥ ਵਰ ਕਾਮਣੀ = ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀ! ਪਿਰਿ = ਪਿਰ ਨੇ।

SikhNet (Spanish)A través de la Verdad, oh mujer, encuentra a tu Señor y serás tomada por Él con Amor.

ਮਨੁ ਤਨੁ ਸਾਚਿ ਵਿਗਸਿਆ; ਕੀਮਤਿ. ਕਹਣੁ ਨ ਜਾਇ ॥

man tan saach vigasiaa; keemat. kehan na jaae | Ang 58

Sant Singh KhalsaYour mind and body shall blossom forth in Truth. The value of this cannot be described.
Manmohan SinghHer worth cannot be told (appraised.). With the True Lord her soul and body shall bloom.
Manmohan Singh (Punjabi)ਉਸ ਦਾ ਮੁੱਲ ਦਸਿਆ (ਪਾਇਆ) ਨਹੀਂ ਜਾ ਸਕਦਾ। ਸੱਚੇ ਸੁਆਮੀ ਨਾਲ ਉਸ ਦੀ ਆਤਮਾ ਤੇ ਦੇਹਿ ਖਿੜ ਜਾਣਗੇ।
Fareedkot Teekaਜਿਸ ਸਚੇ ਆਨੰਦ ਕੋ ਪਾ ਕਰ ਮਨ ਤਨ (ਵਿਗਸਿਆ) ਆਨੰਦ ਹੂਆ ਹੈ, ਤਿਸ ਅਨੰਦ ਕੀ ਕੀਮਤ ਕਹੀ ਨਹੀਂ ਜਾਤੀ ਹੈ॥
Prof. Sahib Singhਉਸਦਾ ਮਨ ਉਸਦਾ ਤਨ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜ ਪਿਆ ਹੈ (ਉਸਦਾ ਜੀਵਨ ਇਤਨਾ ਅਮੋਲਕ ਬਣ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ।

ਪਦ ਅਰਥ ਵਿਗਾਸਿਆ = ਖਿੜ ਪਿਆ।

SikhNet (Spanish)Tu cuerpo y tu mente florecerán en la Verdad, y tu estado mental será invaluable.

ਹਰਿ ਵਰੁ ਘਰਿ ਸੋਹਾਗਣੀ; ਨਿਰਮਲ ਸਾਚੈ ਨਾਇ ॥੩॥

har var ghar sohaaganee; niramal saachai naae |3| Ang 58

Sant Singh KhalsaThe soul-bride finds her Husband Lord in the home of her own being; she is purified by the True Name. ||3||
Manmohan SinghThe Husband loved bride, who is sanctified by the True Name, obtains God, as her Spouse, in her very home.
Manmohan Singh (Punjabi)ਪਤੀ-ਪਿਆਰੀ ਪਤਨੀ ਜੋ ਸੱਚੇ ਨਾਮ ਨਾਲ ਪਵਿੱਤਰ ਹੋਈ ਹੈ ਆਪਣੇ ਗ੍ਰਹਿ ਅੰਦਰ ਹੀ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪਰਾਪਤ ਕਰ ਲੈਂਦੀ ਹੈ।
Fareedkot Teekaਜੋ ਸੋਹਾਗਣੀਆਂ ਸਚੇ ਨਾਮ ਕਰ ਨਿਰਮਲ ਹੂਈਆਂ ਹੈਂ, ਤਿਨੋਂ ਨੇ ਹਰੀ (ਵਰ) ਪਤੀ ਕੋ (ਘਰਿ) ਰਿਦੇ ਮੇਂ ਪਾਯਾ ਹੈ॥੩॥
Prof. Sahib Singhਉਹ ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਸਦਾ-ਥਿਰ ਹਰੀ ਦੇ ਨਾਮ ਵਿਚ (ਜੁੜ ਕੇ) ਪਵਿਤ੍ਰ ਆਤਮਾ ਹੋ ਜਾਂਦੀ ਹੈ, ਤੇ ਪ੍ਰਭੂ-ਪਤੀ ਨੂੰ ਆਪਣੇ (ਹਿਰਦੇ) ਘਰ ਵਿਚ (ਹੀ ਲੱਭ ਲੈਂਦੀ ਹੈ) ॥੩॥

ਪਦ ਅਰਥ ਸਾਚੈ ਨਾਇ = ਸੱਚੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ॥੩॥

SikhNet (Spanish)A través del Nombre del Señor, te vuelves puro y encuentras a tu Amor en tu hogar.

ਮਨ ਮਹਿ ਮਨੂਆ. ਜੇ ਮਰੈ; ਤਾ ਪਿਰੁ ਰਾਵੈ ਨਾਰਿ ॥

man meh manooaa. je marai; taa pir raavai naar | Ang 58

Sant Singh KhalsaIf the mind within the mind dies, then the Husband ravishes and enjoys His bride.
Manmohan SinghIf she suppresses her ego within the mind, then, does the Groom enjoy the bride.
Manmohan Singh (Punjabi)ਜੇਕਰ ਉਹ ਆਪਣੇ ਹੰਕਾਰ ਨੂੰ ਚਿੱਤ ਅੰਦਰ ਹੀ ਕੁਚਲ ਦੇਵੇ, ਤਦ ਕੰਤ ਪਤਨੀ ਨੂੰ ਮਾਣਦਾ ਹੈ।
Fareedkot Teekaਮਨਨ ਕਰਨੇ ਵਿਖੇ (ਮਨੂਆ) ਮਨ ਕਾ ਸੰਕਲਪ ਵਿਕਲਪ ਜੇ ਕਰ ਮਰ ਜਾਵੈ, ਤਬ (ਪਿਰੁ) ਵਾਹਿਗੁਰੂ ਕੋ ਜੱਗ੍ਯਾਸੂ ਰੂਪੀ ਇਸਤ੍ਰੀ (ਰਾਵੈ) ਭੋਗੈ॥
Prof. Sahib Singhਜੇ (ਜੀਵ-ਇਸਤ੍ਰੀ ਦਾ) ਥੋੜ੍ਹ-ਵਿਤਾ ਮਨ (ਪ੍ਰਭੂ ਪਤੀ ਦੇ ਵਿਸ਼ਾਲ) ਮਨ ਵਿਚ (ਥੋੜ੍ਹ-ਵਿਤੇ ਸੁਭਾਅ ਵਲੋਂ) ਮਰ ਜਾਏ, ਤਾਂ ਪ੍ਰਭੂ ਪਤੀ ਉਸ ਜੀਵ-ਨਾਰ ਨੂੰ ਪਿਆਰ ਕਰਦਾ ਹੈ।

ਪਦ ਅਰਥ ਮਨੂਆ = ਹੋਛਾ ਮਨ, ਭੁੱਲੜ ਮਨ। ਰਾਵੈ = ਪਿਆਰ ਕਰਦਾ ਹੈ।

SikhNet (Spanish)Si el ego muere en la mente, el Esposo goza de la novia.

ਇਕਤੁ ਤਾਗੈ. ਰਲਿ ਮਿਲੈ; ਗਲਿ ਮੋਤੀਅਨ ਕਾ ਹਾਰੁ ॥

eikat taagai. ral milai; gal moteean kaa haar | Ang 58

Sant Singh KhalsaThey are woven into one texture, like pearls on a necklace around the neck.
Manmohan SinghLike the threaded pearls forming a necklace round the neck the two are woven into one texture.
Manmohan Singh (Punjabi)ਧਾਗੇ ਪ੍ਰੋਤੇ ਹੋਏ ਮੋਤੀਆਂ ਦੀ ਗਲੇ ਵਿੱਚ ਮਾਲਾ ਦੀ ਮਾਨਿੰਦ ਦੋਹਾਂ ਦੀ ਰਲ ਮਿਲ ਕੇ ਇਕ ਬਨਾਵਟ ਹੋ ਜਾਂਦੀ ਹੈ।
Fareedkot Teekaਜਿਨਹੋਂ ਨੇ ਪਤੀ ਕੇ ਅਨੰਦ ਕੋ ਭੋਗਿਆ ਹੈ, ਤਿਨ ਕੀ ਦ੍ਰਿਸਟੀ ਦਿਖਾਵਤੇ ਹੈਂ: ਇਸ ਤੁਕ ਮੇਂ ਦ੍ਰਿਸ੍ਟਾਂਤ ਦ੍ਰਾਸਟਾਂਤ ਦੋਨੋਂ ਸਮਝਨੇ। ਜੈਸੇ ਗਲੇ ਮੇਂ ਮੋਤੀਓਂ ਕਾ ਹਾਰ ਹੋਤਾ ਹੈ ਔਰ ਵਹੁ ਸਭ ਮੋਤੀ ਏਕ ਹੀ ਤਾਗੇ ਮੇਂ ਰਲੇ ਮਿਲੇ ਹੋਤੇ ਹੈਂ, ਤੈਸੇ ਹੀ ਏਕ ਚੈਤੰਨ੍ਯ ਸਤਾ ਰੂਪੀ ਸੂਤ੍ਰ ਹੈ ਜਿਸ ਮੇਂ ਸਭ ਸਰੀਰ ਰਲੇ ਹੈਂ ਤਿਸ ਮੇਂ ਵਹੁ ਮਿਲੇ ਹੈਂ, ਜਿਨੋਂ ਨੇ ਗਲ, ਭਾਵ ਰਿਦੇ ਮੇਂ ਵੈਰਾਗਾਦਿ ਗੁਨੋਂ ਕਾ ਸਮੂਹ ਧਾਰਾ ਹੈ॥
Prof. Sahib Singhਜਿਵੇਂ ਇਕੋ ਧਾਗੇ ਵਿਚ ਪ੍ਰੋਤੇ ਹੋਏ ਮੋਤੀਆਂ ਦਾ ਹਾਰ ਗਲ ਵਿਚ ਪਾ ਲਈਦਾ ਹੈ, ਉਸੇ ਤਰ੍ਹਾਂ ਜੇ (ਜੀਵ-ਇਸਤ੍ਰੀ ਪ੍ਰਭੂ ਦੇ ਹੀ) ਇਕੋ ਸੁਰਤ ਧਾਗੇ ਵਿਚ ਇਕ ਮਿਕ ਹੋ ਕੇ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ।

ਪਦ ਅਰਥ ਇਕਤੁ = ਇੱਕ ਵਿਚ। ਇਕਤੁ ਤਾਗੈ = ਇਕੋ ਧਾਗੇ ਵਿਚ, ਇਕੋ ਹੀ ਸੁਰਤਿ-ਧਾਗੇ ਵਿਚ। ਰਲਿ = ਰਲ ਕੇ, ਇਕ-ਮਿਕ ਹੋ ਕੇ।

SikhNet (Spanish)Como perlas engarzadas, los dos son entretejidos en uno.

ਸੰਤ ਸਭਾ ਸੁਖੁ ਊਪਜੈ; ਗੁਰਮੁਖਿ ਨਾਮ ਅਧਾਰੁ ॥੪॥

sant sabhaa sukh aoopajai; guramukh naam adhaar |4| Ang 58

Sant Singh KhalsaIn the Society of the Saints, peace wells up; the Gurmukhs take the Support of the Naam. ||4||
Manmohan SinghPeace ensues by seeing the support of the Name in the society of the saints, through the Guru.
Manmohan Singh (Punjabi)ਸਤਸੰਗਤ ਅੰਦਰ ਗੁਰਾਂ ਦੁਆਰਾ ਨਾਮ ਦਾ ਆਸਰਾ ਸੰਭਾਲਨ ਨਾਲ ਆਰਾਮ ਉਤਪੰਨ ਹੁੰਦਾ ਹੈ।
Fareedkot Teekaਜਿਨ ਗੁਰਮੁਖੋਂ ਨੇ ਸੰਤੋਂ ਕੀ ਸਭਾ ਮੇਂ ਜਾ ਕਰ ਨਾਮ ਕਾ ਆਸਰਾ ਲੀਆ ਹੈ, ਤਿਨੋਂ ਕੋ ਆਤਮ ਸੁਖ ਪ੍ਰਗਟ ਹੋਤਾ ਹੈ॥
Prof. Sahib Singhਪਰ ਇਹ ਆਤਮਕ ਆਨੰਦ ਸਤਸੰਗ ਵਿਚ ਟਿਕਿਆਂ ਹੀ ਮਿਲਦਾ ਹੈ, ਤੇ ਸਤਸੰਗ ਵਿਚ ਗੁਰੂ ਦੀ ਸਰਨ ਪੈ ਕੇ (ਮਨ ਨੂੰ) ਪ੍ਰਭੂ ਦੇ ਨਾਮ ਦਾ ਸਹਾਰਾ ਮਿਲਦਾ ਹੈ ॥੪॥

ਪਦ ਅਰਥ ਅਧਾਰੁ = ਆਸਰਾ ॥੪॥

SikhNet (Spanish)En la Congregación de los Santos les llega la Paz y a través del Guru, ellos se apoyan en el Nombre del Señor.

ਖਿਨ ਮਹਿ ਉਪਜੈ, ਖਿਨਿ ਖਪੈ; ਖਿਨੁ ਆਵੈ ਖਿਨੁ ਜਾਇ ॥

khin meh upajai, khin khapai; khin aavai khin jaae | Ang 58

Sant Singh KhalsaIn an instant, one is born, and in an instant, one dies. In an instant one comes, and in an instant one goes.
Manmohan SinghIn a moment man is born, in a moment he dies, in a moment he comes and in a moment he goes.
Manmohan Singh (Punjabi)ਇਕ ਮੁਹਤ ਵਿੱਚ ਬੰਦਾ ਪੈਦਾ ਹੁੰਦਾ ਹੈ, ਮੁਹਤ ਵਿੱਚ ਉਹ ਮਰ ਜਾਂਦਾਹੈ, ਇਕ ਮੁਹਤ ਅੰਦਰ ਉਹ ਆਉਂਦਾ ਤੇ ਮੁਹਤ ਵਿੱਚ ਟੁਰ ਜਾਂਦਾ ਹੈ।
Fareedkot Teekaਜਿਸ ਖਿਨ ਮੇਂ ਨਾਮ ਕਾ ਆਧਾਰ ਕਰਨੇ ਦ੍ਵਾਰਾ ਦੈਵੀ ਸੰਪਤਾ ਕੇ ਗੁਨ ਉਤਪੰਨ ਹੂਏ, ਉਸੀ ਖਿਨ ਮੇਂ ਆਸੁਰੀ ਗੁਨ (ਖਪੈ) ਨਾਸ ਹੋ ਗਏ, ਜਿਸ ਖਿਨ ਮਹਿ ਦੈਵੀ ਗੁਨ ਸੰਪਾਦਨ ਕਰ ਗ੍ਯਾਨ ਆਵੇ ਹੈ ਉਸੀ ਖਿਨ ਮਹਿ ਅਗ੍ਯਾਨ ਜਾਤਾ ਰਹਤਾ ਹੈ, ਵਾ ਖਿਨ ਮੇਂ ਜੀਵ ਉਤਪਤਿ ਹੁੰਦੇ ਹਨ ਖਿਨ ਮੇਂ ਖਪ ਮਰ ਜਾਤੇ ਹੈਂ, ਵਾ ਖਿਨ ਮੇਂ ਆਂਵਦੇ ਹੈਨ ਇਸ ਲੋਕ ਮੇਂ ਔਰ ਖਿਨ ਮੇਂ ਹੀ ਚਲੇ ਜਾਤੇ ਹੈਂ ਪਰਲੋਕ ਮੇਂ॥
Prof. Sahib Singh(ਜੇ ਮਨ ਨਾਮ ਤੋਂ ਵਾਂਜਿਆ ਰਹੇ, ਤਾਂ ਮਾਇਆ ਆਦਿਕ ਦੇ ਲਾਭ ਨਾਲ) ਇਕ ਖਿਨ ਵਿਚ ਹੀ (ਇਉਂ ਹੁੰਦਾ ਹੈ ਜਿਵੇਂ) ਜਿਊ ਪੈਂਦਾ ਹੈ, (ਤੇ ਮਾਇਆ ਆਦਿਕ ਦੀ ਘਾਟ ਨਾਲ) ਇਕ ਖਿਨ ਵਿਚ ਹੀ ਦੁਖੀ ਹੋ ਜਾਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਜੰਮ ਪੈਂਦਾ ਹੈ, ਇਕ ਖਿਨ (ਗੁਜ਼ਰਦਾ ਹੈ ਤਾਂ) ਉਹ ਮਰ ਜਾਂਦਾ ਹੈ (ਭਾਵ, ਨਾਮ ਦੇ ਸਹਾਰੇ ਤੋਂ ਬਿਨਾ ਮਾਇਆ ਜੀਵ ਦੇ ਜੀਵਨ ਦਾ ਆਸਰਾ ਬਣ ਜਾਂਦੀ ਹੈ। ਜੇ ਮਾਇਆ ਆਵੇ ਤਾਂ ਉਤਸ਼ਾਹ, ਜੇ ਜਾਏ ਤਾਂ ਸਹਮ)।

ਪਦ ਅਰਥ ਉਪਜੈ = ਜੰਮ ਪੈਂਦਾ ਹੈ, ਉਤਸ਼ਾਹ ਵਿਚ ਆ ਜਾਂਦਾ ਹੈ। ਖਿਨਿ = ਖਿਨ ਵਿਚ। ਖਪੈ = ਖਪਦਾ ਹੈ, ਦੁਖੀ ਹੁੰਦਾ ਹੈ।

SikhNet (Spanish)Uno nace y en un instante se acaba y muere,

ਸਬਦੁ ਪਛਾਣੈ ਰਵਿ ਰਹੈ; ਨਾ ਤਿਸੁ ਕਾਲੁ ਸੰਤਾਇ ॥

sabad pachhaanai rav rahai; naa tis kaal santaae | Ang 58

Sant Singh KhalsaOne who recognizes the Shabad merges into it, and is not afflicted by death.
Manmohan SinghDeath agonises not him who recognises the Word and merges in it.9
Manmohan Singh (Punjabi)ਮੌਤ ਉਸ ਨੂੰ ਦੁਖਾਂਤ੍ਰ ਨਹੀਂ ਕਰਦੀ ਜੋ ਸ਼ਬਦ ਨੂੰ ਸਿੰਞਾਣਦਾ ਹੈ ਤੇ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੋ (ਸਬਦੁ) ਬ੍ਰਹਮ ਕੋ ਪਛਾਣ ਕਰ ਕੇ ਅਭੇਦ ਹੋ ਰਹੇ ਹੈਂ ਤਿਨ ਕੋ ਕਾਲ ਨਹੀਂ ਸੰਤਾਵਤਾ ਹੈ, ਭਾਵ ਏਹ ਕਿ ਜਨਮ ਮਰਣ ਸੇ ਰਹਤ ਹੂਏ ਹੈਂ॥
Prof. Sahib Singhਜੋ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਪਾਂਦਾ ਹੈ (ਪ੍ਰਭੂ ਚਰਨਾਂ ਵਿਚ) ਜੁੜਿਆ ਰਹਿੰਦਾ ਹੈ ਉਸ ਨੂੰ ਮੌਤ (ਦਾ ਡਰ) ਸਤਾ ਨਹੀਂ ਸਕਦਾ।

ਪਦ ਅਰਥ ਰਵਿ ਰਹੇ = (ਗੁਰੂ ਦੇ ਸ਼ਬਦ ਵਿਚ) ਜੁੜਿਆ ਰਹੇ। ਨਾ ਸੰਤਾਇ = ਨਹੀਂ ਸਤਾਂਦਾ।

SikhNet (Spanish)pero aquél que reconoce la Palabra del Shabd y se inmerge en Ella, el tiempo para él no transcurre.

ਸਾਹਿਬੁ ਅਤੁਲੁ. ਨ ਤੋਲੀਐ; ਕਥਨਿ. ਨ ਪਾਇਆ ਜਾਇ ॥੫॥

saahib atul. na toleeai; kathan. na paaeaa jaae |5| Ang 59

Sant Singh KhalsaOur Lord and Master is Unweighable; He cannot be weighed. He cannot be found merely by talking. ||5||
Manmohan SinghThe unweighable Lord cannot be weighted. By mere talk He cannot be attained to.
Manmohan Singh (Punjabi)ਅਜੋਖ ਸਾਈਂ ਜੋਖਿਆ ਨਹੀਂ ਜਾ ਸਕਦਾ। ਕੇਵਲ ਗੱਲਾਂ ਬਾਤਾ ਦੁਆਰਾ ਉਹ ਪਰਾਪਤ ਨਹੀਂ ਹੁੰਦਾ।
Fareedkot Teeka(ਸਾਹਿਬੁ) ਮਾਲਕ ਵਾਹਿਗੁਰੂ ਜਿਸ ਕੇ ਬਰਾਬਰ ਕੋਈ ਨਹੀਂ ਹੈ (ਨ ਤੋਲੀਐ) ਅਨੁਮਾਨਾਦਿ ਪ੍ਰਮਾਣੋਂ ਸੇ ਜਾਣਿਆ ਨਹੀਂ ਜਾਤਾ ਹੈ, ਔਰ ਕਹਿਣੇ ਕਰ ਕੇ ਧਾਰਨਾ ਸੇ ਬਿਨਾ ਨਹੀਂ ਪਾਇਆ ਜਾਤਾ ਹੈ॥੫॥
Prof. Sahib Singh(ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਇਹ ਤਾਂ ਨਹੀਂ ਹੋ ਸਕਦਾ ਕਿ) ਉਸ ਮਾਲਕ (ਦੀ ਹਸਤੀ) ਨੂੰ ਤੋਲਿਆ ਜਾ ਸਕੇ, ਉਹ ਤੋਲ ਤੋਂ ਪਰੇ ਹੈ (ਹਾਂ, ਇਹ ਜ਼ਰੂਰ ਹੈ ਕਿ ਉਹ ਮਿਲਦਾ ਸਿਮਰਨ ਦੀ ਰਾਹੀਂ ਹੀ ਹੈ) ਨਿਰੀਆਂ ਗੱਲਾਂ ਨਾਲ ਨਹੀਂ ਮਿਲਦਾ ॥੫॥
SikhNet (Spanish)El Señor es Inefable y más allá de todo valor.

ਵਾਪਾਰੀ ਵਣਜਾਰਿਆ; ਆਏ ਵਜਹੁ ਲਿਖਾਇ ॥

vaapaaree vanajaariaa; aae vajahu likhaae | Ang 59

Sant Singh KhalsaThe merchants and the traders have come; their profits are pre-ordained.
Manmohan SinghAfter having god recorded their maintenance, the merchants and traders have come in this world.
Manmohan Singh (Punjabi)ਆਪਣੀ ਉਪਜੀਵਕਾ ਲਿਖਵਾ ਕੇ ਵਿਉਪਾਰੀ ਤੇ ਸੁਦਾਗਰ ਇਸ ਸੰਸਾਰ ਵਿੱਚ ਆਏ ਹਨ।
Fareedkot Teekaਵਣਜਾਰਿਆਂ ਕੀ ਨ੍ਯਾਈਂ ਜਗ੍ਯਾਸੂ ਵਪਾਰੀ (ਵਜਹੁ) ਦੋ ਮਹਾ ਲਿਖਾ ਕਰ ਆਏ ਹੈਂ, ਭਾਵ ਏਹ ਕਿ ਪ੍ਰੇਮ ਕਾ ਸੁਭ ਲੇਖ ਲਿਖਾਇ ਆਏ ਹੈਂ॥
Prof. Sahib Singhਸਾਰੇ ਜੀਵ-ਵਣਜਾਰੇ ਜੀਵ ਵਪਾਰੀ (ਪਰਮਾਤਮਾ ਦੇ ਦਰ ਤੋਂ) ਰੋਜ਼ੀਨਾ ਲਿਖਾ ਕੇ (ਜਗਤ ਵਿਚ ਆਉਂਦੇ ਹਨ, ਭਾਵ, ਹਰੇਕ ਨੂੰ ਜ਼ਿੰਦਗੀ ਦੇ ਸੁਆਸ ਤੇ ਸਾਰੇ ਪਦਾਰਥਾਂ ਦੀ ਦਾਤ ਪ੍ਰਭੂ ਦਰ ਤੋਂ ਮਿਲਦੀ ਹੈ)।

ਪਦ ਅਰਥ ਵਜਹੁ = ਤਨਖ਼ਾਹ, ਰੋਜ਼ੀਨਾ।

SikhNet (Spanish)Los comerciantes que hacen negocio con Él, tienen la utilidad asegurada en su Destino.

ਕਾਰ ਕਮਾਵਹਿ ਸਚ ਕੀ; ਲਾਹਾ ਮਿਲੈ ਰਜਾਇ ॥

kaar kamaaveh sach kee; laahaa milai rajaae | Ang 59

Sant Singh KhalsaThose who practice Truth reap the profits, abiding in the Will of God.
Manmohan SinghThey, who practise truth and abide by God's will, reap the profit.
Manmohan Singh (Punjabi)ਜੋ ਸੱਚ ਦੀ ਕਮਾਈ ਕਰਦੇ ਹਨ ਅਤੇ ਵਾਹਿਗੁਰੂ ਦੇ ਭਾਣੇ ਨੂੰ ਸਵੀਕਾਰ ਕਰਦੇ ਹਨ ਉਹ ਨਫਾ ਕਮਾਉਂਦੇ ਹਨ।
Fareedkot Teekaਸਚੇ ਵਾਹਿਗੁਰੂ ਕੀ ਭਗਤੀ ਕਮਾਵਤੇ ਹੈਂ, ਤਿਨ ਕੋ ਪਰਮੇਸ੍ਵਰ ਕਾ (ਰਜਾਇ) ਭਾਣਾ ਮੰਨਣ ਰੂਪ ਲਾਹਾ ਮਿਲਤਾ ਹੈ, ਵਾ ਰਜਾਈ ਪਰਮੇਸਰ ਕੀ ਪ੍ਰਾਪਤੀ ਰੂਪ ਲਾਹਾ ਮਿਲਤਾ ਹੈ॥
Prof. Sahib Singhਜੇਹੜੇ ਜੀਵ ਵਪਾਰੀ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ (ਆਤਮਕ ਜੀਵਨ ਦਾ) ਲਾਭ ਮਿਲਦਾ ਹੈ,

ਪਦ ਅਰਥ ਲਾਹਾ = ਲਾਭ।

SikhNet (Spanish)Ellos comercian con la Verdad y cosechan la utilidad por Su Gracia.

ਪੂੰਜੀ ਸਾਚੀ ਗੁਰੁ ਮਿਲੈ; ਨਾ ਤਿਸੁ ਤਿਲੁ ਨ ਤਮਾਇ ॥੬॥

poonjee saachee gur milai; naa tis til na tamaae |6| Ang 59

Sant Singh KhalsaWith the Merchandise of Truth, they meet the Guru, who does not have a trace of greed. ||6||
Manmohan SinghBy the merchandise of truth, they meet the Guru, who has not even an iota of avarice.
Manmohan Singh (Punjabi)ਸੱਚ ਦੇ ਸੌਦੇ-ਸੂਤ ਦੁਆਰਾ ਉਹ ਗੁਰਾਂ ਨੂੰ ਭੇਟ ਲੈਂਦੇ ਹਨ, ਜਿਨ੍ਹ੍ਰਾਂ ਨੂੰ ਇਕ ਭੋਰਾ ਭਰ ਭੀ ਲੋਭ ਲਾਲਚ ਨਹੀਂ।
Fareedkot Teekaਤਿਨ ਕੀ ਸਰਧਾ ਰੂਪੀ ਪੂੰਜੀ ਸਚੀ ਹੈ ਜਿਸ ਸਰਧਾ ਕਰ ਗੁਰੂ ਮਿਲੇ ਹੈਂ, ਔਰ (ਤਿਸੁ) ਤ੍ਰਿਸ਼ਨਾ ਇਸ ਲੋਕ ਕੀ ਔਰ ਨ (ਤਮਾਇ) ਇਛਾ ਪਰਲੋਕ ਕੀ ਹੀ ਹੈ॥੬॥☬ਪ੍ਰਸ਼ਨ: ਇਛਾ ਕਿਉਂ ਨਹੀਂ ਰਹੀ?☬ਉੱਤਰ:
Prof. Sahib Singh(ਪਰ ਇਹ ਲਾਭ ਉਹੀ ਖੱਟ ਸਕਦੇ ਹਨ ਜਿਨ੍ਹਾਂ ਨੂੰ) ਉਹ ਗੁਰੂ ਮਿਲ ਪੈਂਦਾ ਹੈ ਜਿਸ ਨੂੰ (ਆਪਣੀ ਵਡਿਆਈ ਆਦਿਕ ਦਾ) ਤਿਲ ਜਿਤਨਾ ਭੀ ਲਾਲਚ ਨਹੀਂ ਹੈ। (ਜਿਨ੍ਹਾਂ ਨੂੰ ਗੁਰੂ ਮਿਲਦਾ ਹੈ ਉਹਨਾਂ ਦੀ ਆਤਮਕ ਜੀਵਨ ਵਾਲੀ) ਰਾਸ-ਪੂੰਜੀ ਸਦਾ ਲਈ ਥਿਰ ਹੋ ਜਾਂਦੀ ਹੈ ॥੬॥

ਪਦ ਅਰਥ ਤਮਾਇ = ਲਾਲਚ ॥੬॥

SikhNet (Spanish)Su capital Verdadero es el Guru, quien está libre de toda avaricia y de pasiones.(6)

ਗੁਰਮੁਖਿ. ਤੋਲਿ ਤੋੁਲਾਇਸੀ; ਸਚੁ ਤਰਾਜੀ ਤੋਲੁ ॥

guramukh. tol tuolaaeisee; sach taraajee tol | Ang 59

Sant Singh KhalsaAs Gurmukh, they are weighed and measured, in the balance and the scales of Truth.
Manmohan SinghWith the balance of Truth and the weight of Truth the Exalted Guru measures and causes others to measure.
Manmohan Singh (Punjabi)ਸੱਚ ਦੀ ਤੱਕੜੀ ਤੇ ਸੱਚ ਦੇ ਵੱਟਿਆਂ ਨਾਲ ਮੁਖੀ ਗੁਰਦੇਵ ਜੀ ਖੁਦ ਜੋਖਦੇ ਤੇ ਹੋਰਨਾਂ ਤੋਂ ਜੁਖਾਉਂਦੇ ਹਨ।
Fareedkot Teekaਜੋ ਗੁਰਮੁਖਿ ਹੈਂ, ਸੋ ਆਪ (ਤੋਲਿ) ਵਿਚਾਰਤੇ ਹੈਂ ਔਰੋਂ ਸੇ (ਤੁਲਾਇਸੀ) ਵਿਚਾਰ ਕਰਵਾਵਤੇ ਹੈਂ, ਬੁਧ ਰੂਪ (ਤਰਾਜੀ) ਤਕੜੀ ਤਿਨ ਕੀ ਸਚੀ ਹੈ ਔਰ ਬਿਬੇਕ ਰੂਪ (ਤੋਲੁ) ਬਟਾ ਭੀ ਸਚਾ ਹੈ॥
Prof. Sahib Singh(ਇਨਸਾਨੀ ਜੀਵਨ ਦੀ ਸਫਲਤਾ ਦੀ ਪਰਖ ਵਾਸਤੇ) ਸੱਚ ਹੀ ਤਰਾਜ਼ੂ ਹੈ ਤੇ ਸੱਚ ਹੀ ਵੱਟਾ ਹੈ (ਜਿਸ ਦੇ ਪੱਲੇ ਸੱਚ ਹੈ ਉਹੀ ਸਫਲ ਹੈ), ਇਸ ਪਰਖ-ਤੋਲ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ ਗੁਰੂ ਦੇ ਸਨਮੁੱਖ ਰਹਿੰਦਾ ਹੈ,

ਪਦ ਅਰਥ ਤੋਲਿ ਤਲਾਇਸੀ = ਤੋਲ ਵਿਚ ਪੂਰਾ ਉਤਰਵਾਏਗਾ {ਨੋਟ: ਲਫ਼ਜ਼ 'ਤੋਲਾਇਸੀ' ਦੇ ਅੱਖਰ 'ਤ' ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਤਲਾਇਸੀ' ਹੈ, ਇਥੇ 'ਤੁਲਾਇਸੀ' ਪੜ੍ਹਨਾ ਹੈ}।

SikhNet (Spanish)Verdad es su balance, Verdad es su medida, por la Gracia del Guru, Verdad es lo que miden.

ਆਸਾ ਮਨਸਾ ਮੋਹਣੀ; ਗੁਰਿ ਠਾਕੀ. ਸਚੁ ਬੋਲੁ ॥

aasaa manasaa mohanee; gur tthaakee. sach bol | Ang 59

Sant Singh KhalsaThe enticements of hope and desire are quieted by the Guru, whose Word is True.
Manmohan SinghHope and desire, which allure all, are stilled by the Guru, whose word is True.
Manmohan Singh (Punjabi)ਗੁਰੂ ਨੇ, ਜਿਸ ਦਾ ਬਚਨ ਸੱਚਾ ਹੈ, ਉਮੀਦ ਤੇ ਖਾਹਿਸ਼ ਜੋ ਸਾਰਿਆਂ ਨੂੰ ਬਹਿਕਾ ਲੈਦੀਆਂ ਹਨ, ਰੋਕ ਦਿੱਤੀਆਂ ਹਨ।
Fareedkot Teeka(ਮਨਸਾ) ਬੁਧੀ ਵਿਖੇ ਜੋ (ਮੋਹਣੀ) ਮਾਯਾ ਕੀ ਆਸਾ ਲਗ ਰਹੀ ਥੀ, ਸੋ ਗੁਰੋਂ ਨੇ (ਸਚੁ ਬੋਲੁ) ਸਚਾ ਉਪਦੇਸ਼ ਦੇ ਕਰ ਕੇ (ਠਾਕੀ) ਰੋਕ ਦਈ ਹੈ॥
Prof. Sahib Singhਕਿਉਂਕਿ ਗੁਰੂ ਨੇ (ਪਰਮਾਤਮਾ ਦੀ ਸਿਫ਼ਿਤਿ-ਸਾਲਾਹ ਦੀ) ਸੱਚੀ ਬਾਣੀ ਦੇ ਕੇ ਮਨ ਨੂੰ ਮੋਹ ਲੈਣ ਵਾਲੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਨੂੰ (ਮਨ ਉਤੇ ਵਾਰ ਕਰਨ ਤੋਂ) ਰੋਕ ਰੱਖਿਆ ਹੁੰਦਾ ਹੈ।

ਪਦ ਅਰਥ ਤਰਾਜੀ = ਤਰਾਜ਼ੂ, ਤੱਕੜ। ਗੁਰਿ = ਗੁਰੂ ਨੇ। ਠਾਕੀ = ਰੋਕ ਦਿੱਤੀ ਹੈ।

SikhNet (Spanish)Deseo y esperanza son atractivos para todos, pero son apaciguados por el Guru, Cuya Palabra es la Verdad.

ਆਪਿ ਤੁਲਾਏ ਤੋਲਸੀ; ਪੂਰੇ ਪੂਰਾ ਤੋਲੁ ॥੭॥

aap tulaae tolasee; poore pooraa tol |7| Ang 59

Sant Singh KhalsaHe Himself weighs with the scale; perfect is the weighing of the Perfect One. ||7||
Manmohan SinghHe Himself weights in the scale. Perfect is the weigthing of the perfect One.
Manmohan Singh (Punjabi)ਉਹ ਖੁਦ ਤਰਾਜੂ ਵਿੱਚ ਤੋਲਦਾ ਹੈ, ਪੂਰਨ ਹੈ, ਪੂਰਨ ਪੁਰਖ ਦਾ ਹਾੜਨਾ।
Fareedkot Teekaਜਬ ਆਪ ਵਾਹਿਗੁਰੂ (ਤੁਲਾਏ) ਵੀਚਾਰੁ ਕਰਾਵੈ ਤਬ ਜੀਵ (ਤੋਲਸੀ) ਵੀਚਾਰ ਕਰਤਾ ਹੈ, ਪੂਰੇ ਕਾ (ਤੋਲੁ) ਵੀਚਾਰ ਭੀ ਪੂਰਾ ਹੈ, ਕਿਉਂਕਿ ਵੀਚਾਰ ਕਰਨੇ ਸੇ ਪੂਰਨ ਵਾਹਿਗੁਰੂ ਕੀ ਪ੍ਰਾਪਤੀ ਹੋਤੀ ਹੈ॥੭॥
Prof. Sahib Singhਪੂਰੇ ਪ੍ਰਭੂ ਦਾ ਇਹ ਤੋਲ (ਦਾ ਮਿਆਰ) ਕਦੇ ਘਟਦਾ ਵਧਦਾ ਨਹੀਂ, ਉਹੀ ਜੀਵ (ਇਸ ਤੋਲ ਵਿਚ) ਪੂਰਾ ਤੁਲਦਾ ਹੈ ਜਿਸ ਨੂੰ ਪ੍ਰਭੂ (ਸਿਮਰਨ ਦੀ ਦਾਤ ਦੇ ਕੇ) ਆਪ (ਮਿਹਰ ਦੀ ਨਿਗਾਹ ਨਾਲ) ਤੁਲਾਂਦਾ ਹੈ ॥੭॥
SikhNet (Spanish)Él, el Señor Mismo, pesa y balancea todo perfectamente. (7)

ਕਥਨੈ ਕਹਣਿ. ਨ ਛੁਟੀਐ; ਨਾ ਪੜਿ ਪੁਸਤਕ ਭਾਰ ॥

kathanai kehan. na chhutteeai; naa parr pusatak bhaar | Ang 59

Sant Singh KhalsaNo one is saved by mere talk and speech, nor by reading loads of books.
Manmohan SinghBy mere talk and say we are not saved nor by reading loads of books.
Manmohan Singh (Punjabi)ਨਿਰਾ ਆਖਣ ਤੇ ਗੱਲਬਾਤ ਦੁਆਰਾ ਸਾਡੀ ਖਲਾਸੀ ਨਹੀਂ ਹੁੰਦੀ ਤੇ ਨਾਂ ਹੀ ਢੇਰ ਸਾਰੀਆਂ ਪੋਥੀਆਂ ਦੇ ਵਾਚਣ ਦੁਆਰਾ।
Fareedkot Teekaਵਿਚਾਰ ਸੇ ਬਿਨਾ ਕਥਾ ਕੇ ਕਹਣੇ ਮਾਤ੍ਰ ਔਰ ਨਾ ਪੁਸਤਕੋਂ ਕੇ (ਭਾਰ) ਬੋਝ ਅਰਥਾਤ ਬਹੁਤ ਪੜ੍ਹਨੇ ਸੇ ਸੰਸਾਰ ਬੰਧਨ ਸੇ ਛੁਟੀਤਾ ਹੈ॥
Prof. Sahib Singhਨਿਰੀਆਂ ਗੱਲਾਂ ਕਰਨ ਨਾਲ ਜਾਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ੍ਹਨ ਨਾਲ ਆਸਾ ਮਨਸਾ ਤੋਂ ਬਚ ਨਹੀਂ ਸਕੀਦਾ।

ਪਦ ਅਰਥ ਕਹਣਿ = ਜ਼ਬਾਨੀ ਹੀ ਗੱਲਾਂ ਕਰਨ ਨਾਲ। ਪੜਿ = ਪੜ੍ਹ ਕੇ।

SikhNet (Spanish)Hablando de Él no nos salvamos, tampoco leyendo un alud de libros.

ਕਾਇਆ ਸੋਚ. ਨ ਪਾਈਐ; ਬਿਨੁ ਹਰਿ ਭਗਤਿ ਪਿਆਰ ॥

kaaeaa soch. na paaeeai; bin har bhagat piaar | Ang 59

Sant Singh KhalsaThe body does not obtain purity without loving devotion to the Lord.
Manmohan SinghWithout God's service and affection, purity of the body is not procured.
Manmohan Singh (Punjabi)ਵਾਹਿਗੁਰੂ ਦੀ ਚਾਕਰੀ ਅਤੇ ਪ੍ਰੀਤ ਦੇ ਬਗੈਰ ਦੇਹਿ ਦੀ ਪਵਿੱਤਰਤਾ ਪਰਾਪਤ ਨਹੀਂ ਹੁੰਦੀ।
Fareedkot Teekaਔਰ ਵਾਹਿਗੁਰੂ ਕੋ ਦੇਹ ਕੀ ਪਵਿਤ੍ਰਤਾ ਕਰ ਕੇ ਭੀ ਨਹੀਂ ਪਾਈਤਾ ਹੈ, ਹਰੀ ਕੀ ਭਗਤੀ ਕੇ ਬੀਚ ਪਿਆਰੁ ਕਰੇ ਬਿਨਾ ਪਾਵਨੇ ਕਾ ਕੋਈ ਪ੍ਰਕਾਰੁ ਨਹੀਂ ਹੈ॥
Prof. Sahib Singh(ਜੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪ੍ਰਭੂ ਦਾ ਪ੍ਰੇਮ ਨਹੀਂ, ਤਾਂ ਨਿਰੇ ਸਰੀਰ ਦੀ ਪਵਿਤ੍ਰਤਾ ਨਾਲ ਪਰਮਾਤਮਾ ਨਹੀਂ ਮਿਲਦਾ।

ਪਦ ਅਰਥ ਸੋਚ = ਸੁੱਚ।

SikhNet (Spanish)Sin una Alabanza Amorosa, nuestro cuerpo no se limpia. No te olvides entonces del Naam, el Nombre del Señor,

ਨਾਨਕ. ਨਾਮੁ ਨ ਵੀਸਰੈ; ਮੇਲੇ ਗੁਰੁ ਕਰਤਾਰ ॥੮॥੯॥

naanak. naam na veesarai; mele gur karataar |8|9| Ang 59

Sant Singh KhalsaO Nanak, never forget the Naam; the Guru shall unite us with the Creator. ||8||9||
Manmohan SinghIf man forgets not the Name, O Nanak! the Guru shall unite him with the Creator.
Manmohan Singh (Punjabi)ਜੇਕਰ ਇਨਸਾਨ ਨਾਮ ਨੂੰ ਨਾਂ ਭੁਲਾਵੇ, ਹੇ ਨਾਨਕ! ਤਾਂ ਗੁਰੂ ਉਸ ਨੂੰ ਸਿਰਜਣਹਾਰ ਨਾਲ ਮਿਲਾ ਦੇਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਨਾਮੁ ਨ ਭੂਲੈ, ਤਬ ਗੁਰੋਂ ਦ੍ਵਾਰਾ ਕਰਤਾਰ ਅਪਨੇ ਸਾਥ ਮੇਲ ਲੇਤਾ ਹੈ॥੮॥੯॥
Prof. Sahib Singhਹੇ ਨਾਨਕ! ਜਿਸ ਨੂੰ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਸ ਨੂੰ ਗੁਰੂ ਪਰਮਾਤਮਾ ਦੇ ਮੇਲ ਵਿਚ ਮਿਲਾ ਲੈਂਦਾ ਹੈ ॥੮॥੯॥{58-59}

ਪਦ ਅਰਥ ਕਰਤਾਰ = ਕਰਤਾਰ (ਦਾ ਮੇਲ) ॥੮॥੯॥{58-59}

SikhNet (Spanish)dice Nanak, el Cuál Lo recibe uno del Guru y de Dios. (8-9)
Answers quote the Granth verbatim with Ang citations. AI commentary is not Gurbani and not a religious ruling.