ੴ

ਸਿੱਖਬਾਣੀ · SikhBani

Ang 595

Sri Guru Granth Sahib · Raag Sorath · 2 shabads, 29 lines
Translations
Shabad Guru Nanak Dev Ji Raag Sorath

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name and creative His personality He is without tear, without enmity, immortal in from, beyond birth and self-existent. by Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Todo Prevaleciente, el Espíritu Divino, el Creador, el Ser sin Miedo, sin Enojo, el Ser que está más allá del Tiempo, no Encarnado, Autoexistente, el Iluminador

ਸੋਰਠਿ ਮਹਲਾ ੧ ਘਰੁ ੧ ਚਉਪਦੇ ॥

soratth mahalaa 1 ghar 1 chaupade |

Sant Singh KhalsaSorat'h, First Mehl, First House, Chau-Padhay:
Manmohan SinghSorath 1st Guru. Chaupadas.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਸੁਰਠਿ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Sorath, Mejl Guru Nanak, Primer Canal Divino, Chau-Padas.

ਸਭਨਾ ਮਰਣਾ ਆਇਆ; ਵੇਛੋੜਾ ਸਭਨਾਹ ॥

sabhanaa maranaa aaeaa; vechhorraa sabhanaah |

Sant Singh KhalsaDeath comes to all, and all must suffer separation.
Manmohan SinghDeath come to all and all must suffer separation.
Manmohan Singh (Punjabi)ਮੌਤ ਸਾਰਿਆਂ ਨੂੰ ਆਉਂਦੀ ਹੈ ਅਤੇ ਸਾਰਿਆਂ ਨੂੰ ਨਿਸ਼ਚਿਤ ਹੀ ਜੁਦਾਇਗੀ ਵਾਪਰਦੀ ਹੈ।
Fareedkot Teekaਜੋ ਸੰਸਾਰੀ ਜੀਵ ਹੈ, ਤਿਨ ਸਭਨੋਂ ਕੇ ਊਪਰ ਮਰਣਾ (ਆਇਆ) ਖੜਾ ਹੈ ਅਰ ਸਭ ਸੰਬੰਧੀਓਂ ਸੇ ਬਿਛੋੜਾ ਹੋ ਜਾਨਾ ਹੈ; ਵਾ ਸਭ ਅਗਿਆਨੀਓਂ ਕਾ (ਨਾਹ) ਪਤੀ ਪਰਮੇਸ੍ਵਰ ਸੇ ਵਿਛੋੜਾ ਹੋ ਰਹਾ ਹੈ॥
Prof. Sahib Singhਸਭ ਨੇ ਮਰ ਜਾਣਾ ਹੈ ਤੇ ਸਭ ਨੂੰ ਇਹ ਵਿਛੋੜਾ ਹੋਣਾ ਹੈ।

ਪਦ ਅਰਥ ਆਇਆ = ਆਇਆ, ਜੋ ਜੰਮਦੇ ਹਨ। ਮਰਣਾ = ਮੌਤ। ਮਰਣਾ ਆਇਆ = ਜੰਮਦੇ ਹਨ ਤੇ ਮਰਦੇ ਹਨ, ਜੰਮਦੇ ਹਨ ਤੇ ਮਰਦੇ ਹਨ, ਜੋ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਵੇਛੋੜਾ = ਪ੍ਰਭੂ ਚਰਨਾਂ ਤੋਂ ਵਿਛੋੜਾ।

SikhNet (Spanish)Todos están sujetos a la muerte; todos tienen que dejar este mundo.

ਪੁਛਹੁ ਜਾਇ ਸਿਆਣਿਆ; ਆਗੈ ਮਿਲਣੁ ਕਿਨਾਹ ॥

puchhahu jaae siaaniaa; aagai milan kinaah |

Sant Singh KhalsaGo and ask the clever people, whether they shall meet in the world hereafter.
Manmohan Singhgo and ask the wise whether the mortals shall meet hereafter or not.
Manmohan Singh (Punjabi)ਜਾ ਕੇ ਦਾਨਿਆਂ ਪਾਸੋਂ ਪਤਾ ਕਰ ਲਓ ਕਿ ਪ੍ਰਾਣੀਆਂ ਦਾ ਏਦੂੰ ਮਗਰੌ ਮਿਲਾਪ ਹੋਉਗਾ ਕਿ ਨਹੀਂ।
Fareedkot Teekaਜਾਕੇ ਬੁਧਵਾਨੋਂ ਸੇ ਪੂਛੋ ਆਗੇ ਪਰਲੋਕ ਮੇਂ ਮਿਲਨਾ ਹੋਇਗਾ ਕਿ ਨਹੀਂ ਹੋਗਾ, ਭਾਵ ਨਹੀਂ ਹੋਗਾ, ਵਾ ਕਿਨਾਂ ਦਾ ਮਿਲਣਾ ਹੋਵੈਗਾ॥
Prof. Sahib Singhਜਾ ਕੇ ਸਿਆਣੇ ਜੀਵਾਂ (ਗੁਰਮੁਖਾਂ) ਪਾਸੋਂ ਪਤਾ ਲਵੋ ਕਿ ਅਗੇ ਜਾ ਕੇ ਪਰਮਾਤਮਾ ਦੇ ਚਰਨਾਂ ਦਾ ਮਿਲਾਪ ਕਿਨ੍ਹਾਂ ਨੂੰ ਹੁੰਦਾ ਹੈ।

ਪਦ ਅਰਥ ਆਗੈ = ਪ੍ਰਭੂ ਦੀ ਹਜ਼ੂਰੀ ਵਿਚ। ਕਿਨਾਹ = ਕੇਹੜੇ ਬੰਦਿਆਂ ਨੂੰ?

SikhNet (Spanish)Ve y pregúntale a los sabios; ellos son los que han conocido a Dios en el más allá.

ਜਿਨ ਮੇਰਾ ਸਾਹਿਬੁ ਵੀਸਰੈ; ਵਡੜੀ ਵੇਦਨ ਤਿਨਾਹ ॥੧॥

jin meraa saahib veesarai; vaddarree vedan tinaah |1|

Sant Singh KhalsaThose who forget my Lord and Master shall suffer in terrible pain. ||1||
Manmohan SinghThey, who forget my Lord, shall suffer great pain.
Manmohan Singh (Punjabi)ਜੋ ਮੇਰੇ ਸੁਆਮੀ ਨੂੰ ਭੁਲਾਉਂਦੇ ਹਨ, ਉਨ੍ਹਾਂ ਨੂੰ ਭਾਰੀ ਤਕਲੀਫ ਹੋਵੇਗੀ।
Fareedkot Teekaਜਿਨ ਕੋ ਮੇਰਾ ਸਾਹਿਬ ਭੂਲ ਜਾਤਾ ਹੈ (ਤਿਨਹਿ) ਤਿਨ ਕੋ ਬੜੀ ਪੀੜਾ ਪ੍ਰਾਪਤਿ ਹੋਤੀ ਹੈ॥੧॥
Prof. Sahib Singhਜਿਨ੍ਹਾਂ ਨੂੰ ਪਿਆਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ ਉਹਨਾਂ ਨੂੰ ਬੜਾ ਆਤਮਕ ਕਲੇਸ਼ ਹੁੰਦਾ ਹੈ ॥੧॥

ਪਦ ਅਰਥ ਵੇਦਨ = ਪੀੜ, ਮਾਨਸਕ ਦੁੱਖ ॥੧॥

SikhNet (Spanish)Aquéllos tontos que abandonan a mi Señor se les agolpa un inmenso sufrimiento. (1)

ਭੀ ਸਾਲਾਹਿਹੁ, ਸਾਚਾ ਸੋਇ ॥

bhee saalaahihu, saachaa soe |

Sant Singh KhalsaSo praise the True Lord,
Manmohan SinghEver praise thou that True Lord,
Manmohan Singh (Punjabi)ਤੂੰ ਸਦਾ ਹੀ ਉਸ ਸੱਚੇ ਸੁਆਮੀ ਦੀ ਸਿਫ਼ਤ ਕਰ।
Fareedkot Teekaਸੋ ਜੋ ਸਚਾ ਵਾਹਿਗੁਰੂ ਪਤਿ ਹੈ ਤਿਸ ਕੋ (ਭੀ) ਬਾਰੰਬਾਰ (ਸਲਾਹਿਹੁ) ਉਪਮਾ ਕਰਹੁ॥
Prof. Sahib Singhਮੁੜ ਮੁੜ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੋ।

ਪਦ ਅਰਥ ਭੀ = ਮੁੜ ਮੁੜ। ਸਾਚਾ = ਸਦਾ-ਥਿਰ ਰਹਿਣ ਵਾਲਾ।

SikhNet (Spanish)Es mejor que alabes al Creador, pues por Su Gracia obtenemos el Éxtasis Eterno.

ਜਾ ਕੀ ਨਦਰਿ. ਸਦਾ ਸੁਖੁ ਹੋਇ ॥ ਰਹਾਉ ॥

jaa kee nadar. sadaa sukh hoe | rahaau |

Sant Singh Khalsaby whose Grace peace ever prevails. ||Pause||
Manmohan Singhby whose grace peace ever prevails. Pause.
Manmohan Singh (Punjabi)ਜਿਸ ਦੀ ਦਇਆ ਦੁਆਰਾ ਹਮੇਸ਼ਾਂ ਆਰਾਮ ਹੁੰਦਾ ਹੈ। ਠਹਿਰਾਉ।
Fareedkot Teekaਜਿਸ ਕੀ ਕ੍ਰਿਪਾ ਦ੍ਰਿਸ਼ਟਿ ਕਰ ਨਿਤ੍ਯ ਸੁਖ ਪ੍ਰਾਪਤ ਹੋਤਾ ਹੈ॥ ਰਹਾਉ ॥
Prof. Sahib Singhਉਸੇ ਦੀ ਮੇਹਰ ਦੀ ਨਜ਼ਰ ਨਾਲ ਸਦਾ-ਥਿਰ ਰਹਿਣ ਵਾਲਾ ਸੁਖ ਮਿਲਦਾ ਹੈ ॥ ਰਹਾਉ॥

ਪਦ ਅਰਥ ਜਾ ਕੀ = ਜਿਸ ਪ੍ਰਭੂ ਦੀ। ਰਹਾਉ॥

SikhNet (Spanish)Alábalo, Él es Grandioso. (Pausa)

ਵਡਾ ਕਰਿ ਸਾਲਾਹਣਾ; ਹੈ ਭੀ ਹੋਸੀ ਸੋਇ ॥

vaddaa kar saalaahanaa; hai bhee hosee soe |

Sant Singh KhalsaPraise Him as great; He is, and He shall ever be.
Manmohan SinghDeeming His great sing thou His praise. He is and shall ever be.
Manmohan Singh (Punjabi)ਉਸ ਨੂੰ ਵਿਸ਼ਾਲ ਜਾਣ ਕੇ ਤੂੰ ਉਸ ਦੀ ਕੀਰਤੀ ਗਾਇਨ ਕਰ। ਉਹ ਹੈ ਵੀ ਅਤੇ ਹੋਵੇਗਾ ਭੀ।
Fareedkot Teekaਜੋ ਅਬ ਹੈ, ਸੋਈ ਪੁਨਾ ਆਗੇ ਹੋਵੇਗਾ, ਤਿਸ ਕੋ ਬਡਾ ਜਾਨ ਕੇ ਸਲਾਹਨਾ ਜੋਗ ਹੈ॥
Prof. Sahib Singhਪ੍ਰਭੂ ਨੂੰ ਵੱਡਾ ਆਖ ਕੇ ਉਸ ਦੀ ਸਿਫ਼ਤ-ਸਾਲਾਹ ਕਰੋ, ਉਹ ਹੀ ਮੌਜੂਦ ਹੈ ਤੇ ਰਹੇਗਾ।

ਪਦ ਅਰਥ ਵਡਾ ਕਰਿ = ਵੱਡਾ ਕਰ ਕੇ, ਇਹ ਆਖ ਕੇ ਕਿ ਉਹ ਸਭ ਤੋਂ ਵੱਡਾ ਹੈ।

SikhNet (Spanish)Él es, y siempre será; Él es el Señor Benévolo con todos.

ਸਭਨਾ ਦਾਤਾ ਏਕੁ ਤੂ; ਮਾਣਸ ਦਾਤਿ. ਨ ਹੋਇ ॥

sabhanaa daataa ek too; maanas daat. na hoe |

Sant Singh KhalsaYou alone are the Great Giver; mankind cannot give anything.
Manmohan SinghThou alone art the Beneficent Lord of all. A man cannot make any gift.
Manmohan Singh (Punjabi)ਕੇਵਲ ਤੂੰ ਹੀ ਸਾਰਿਆਂ ਦਾ ਦਾਤਾਰ ਸੁਆਮੀ ਹੈਂ। ਜੀਵ ਕੋਈ ਬਖਸ਼ੀਸ਼ ਦੇ ਨਹੀਂ ਸਕਦਾ।
Fareedkot Teekaਔਰ ਤੂੰ ਨਿਸਚੇ ਕਰ, ਜੋ ਸਭਨਾਂ ਕਾ ਦਾਤਾ ਏਕ ਅਕਾਲ ਪੁਰਖ ਹੈ ਔਰ ਕਿਸੀ ਮਨੁਖ ਸੇ ਦਾਤ ਨਹੀਂ ਪ੍ਰਾਪਤ ਹੋ ਸਕਤੀ ਹੈ॥
Prof. Sahib Singh(ਹੇ ਪ੍ਰਭੂ!) ਤੂੰ ਇਕੱਲਾ ਹੀ ਸਭ ਜੀਵਾਂ ਦਾ ਦਾਤਾ ਹੈਂ, ਮਨੁੱਖ ਦਾਤਾ ਨਹੀਂ ਹੋ ਸਕਦਾ।

ਪਦ ਅਰਥ ਨ ਹੋਇ = ਕੋਈ ਲਾਭ ਨਹੀਂ ਹੋ ਸਕਦਾ।

SikhNet (Spanish)¿Qué puede un hombre dar a otro? , todo lo que Dios desea, sucede.

ਜੋ ਤਿਸੁ ਭਾਵੈ. ਸੋ ਥੀਐ; ਰੰਨ ਕਿ ਰੁੰਨੈ ਹੋਇ ॥੨॥

jo tis bhaavai. so theeai; ran ki runai hoe |2|

Sant Singh KhalsaWhatever pleases Him, comes to pass; what good does it do to cry out in protest? ||2||
Manmohan SinghWhatever pleases Him, that takes place. What can wailing like a woman achieve?
Manmohan Singh (Punjabi)ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਓਹੀ ਹੁੰਦਾ ਹੈ। ਜਨਾਨੀਆਂ ਵਾਂਞੂੰ ਵਿਰਲਾਪ ਕਰਨ ਨਾਲ ਕੀ ਪ੍ਰਾਪਤ ਹੋ ਸਕਦਾ ਹੈ?
Fareedkot Teekaਜੋ ਤਿਸ ਕਉ ਭਾਉਤਾ ਹੈ, ਸੋਈ ਹੋਤਾ ਹੈ, (ਰੰਨਿ ਕਿ ਰੁੰਨੈ ਹੋਇ) ਇਸਤ੍ਰੀਓਂ ਕੀ ਭਾਂਤ ਸੰਸਾਰੀ ਦੁਖ ਮੇਂ ਰੁਦਨ ਕਰਨੇ ਸੇ ਕਿਆ ਹੋਤਾ ਹੈ। ਵਾ ਰੋਣੇ ਰਾਣੇ ਸੋ ਕਿਆ ਹੋਤਾ ਹੈ, ਭਾਵ ਕੁਛ ਨਹੀਂ ਹੋਤਾ ॥੨॥
Prof. Sahib Singhਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਰੰਨਾਂ ਵਾਂਗ ਰੋਣ ਤੋਂ ਕੀ ਹੋ ਸਕਦਾ? ॥੨॥

ਪਦ ਅਰਥ ਰੁੰਨੈ = ਰੋਇਆਂ ॥੨॥

SikhNet (Spanish)¿Qué puede uno lograr afligiéndose con sentimentalismos? (2)

ਧਰਤੀ ਉਪਰਿ. ਕੋਟ ਗੜ; ਕੇਤੀ ਗਈ ਵਜਾਇ ॥

dharatee upar. kott garr; ketee gee vajaae |

Sant Singh KhalsaMany have proclaimed their sovereignty over millions of fortresses on the earth, but they have now departed.
Manmohan SinghGood many have departed after having proclaimed sovereignty over millions of fortresses on earth.
Manmohan Singh (Punjabi)ਅਨੇਕ ਹੀ ਜਿਮੀ ਉਤੇ ਕਰੋੜਾਂ ਹੀ ਕਿਲਿਆਂ ਤੇ ਰਾਜ ਦੇ ਵਾਜੇ ਵਜਾ ਕੇ ਟੁਰ ਗਏ ਹਨ।
Fareedkot Teekaਇਸ ਪ੍ਰਿਥਵੀ ਪਰ ਕਿਤਨੀ ਸ੍ਰਿਸ਼ਟੀ ਕੋਟ ਅਰ (ਗੜ) ਕਿਲੇ ਬਣਾਇ ਕਰ ਔਰ ਤਿਨਮੇਂ ਅਪਨੇ ਅਪਨੇ ਆਨੰਦ ਕੇ ਵਾ ਆਗਿਆ ਕੇ ਬਾਜੇ ਬਜਾਇ ਕਰ ਅੰਤ ਕੋ ਨਾਸ ਹੋ ਗਈ ਹੈ॥
Prof. Sahib Singhਇਸ ਧਰਤੀ ਉਤੇ ਅਨੇਕਾਂ ਆਏ ਜੋ ਕਿਲ੍ਹੇ ਆਦਿਕ ਬਣਾ ਕੇ (ਆਪਣੀ ਤਾਕਤ ਦਾ) ਢੋਲ ਵਜਾ ਕੇ (ਆਖ਼ਰ) ਚਲੇ ਗਏ।

ਪਦ ਅਰਥ ਕੋਟ = ਕਿਲ੍ਹੇ। ਗੜ = ਕਿਲ੍ਹੇ। ਕੇਤੀ = ਬਥੇਰੀ ਲੁਕਾਈ। ਵਜਾਇ = (ਨੋਬਤ) ਵਜਾ ਕੇ।

SikhNet (Spanish)Han existido muchos que construyeron su fortaleza en la tierra y tocaron sus tambores de guerra.

ਜੋ ਅਸਮਾਨਿ. ਨ ਮਾਵਨੀ; ਤਿਨ ਨਕਿ ਨਥਾ ਪਾਇ ॥

jo asamaan. na maavanee; tin nak nathaa paae |

Sant Singh KhalsaAnd those, whom even the sky could not contain, had ropes put through their noses.
Manmohan SinghThey, whom the sky could not contain, had ropes put through their noses.
Manmohan Singh (Punjabi)ਜਿਹੜੇ ਅੰਬਰ ਅੰਦਰ ਨਹੀਂ ਸਮਾਉਂਦੇ ਸਨ, ਉਹਨਾਂ ਦਿਆਂ ਨੱਕਾਂ ਅੰਦਰ ਨਕੇਲਾਂ ਪਾ ਦਿੱਤੀਆਂ ਗਈਆਂ।
Fareedkot Teekaਜੋ ਐਸੇ ਹੰਕਾਰੀ ਥੇ ਰਾਵਨਾਦਿਕ ਕਿ ਆਸਮਾਨ ਸ੍ਵਰਗਾਦਿਕ ਮੇਂ ਭੀ ਨਹੀਂ ਸਮਾਵਤੇ ਥੇ, ਭਾਵ ਇਹ ਕਿ ਤਿਸ ਕੋ ਤੁਛ ਜਾਨਤੇ ਥੇ। ਤਿਨ ਕੇ ਨਾਕ ਮੇਂ ਭੀ ਕਾਲ ਭਗਵਾਨ ਨੇ (ਨਥਾ) ਨਕੇਲ ਪਾਇ ਲੀਨੀ ਹੈ, ਭਾਵ ਇਹ ਕਰਮੋਂ ਕੇ ਬਸ ਹੂਏ ਪਰਾਧੀਨ ਹੋ ਕਰ ਦੁਖ ਭੋਗਤੇ ਹੈਂ॥
Prof. Sahib Singhਜਿਹਨਾਂ ਨੂੰ ਇਤਨਾ (ਤਾਕਤ ਦਾ) ਮਾਣ ਹੈ ਕਿ (ਮਾਨੋ) ਅਸਮਾਨ ਦੇ ਹੇਠ ਭੀ ਨਹੀਂ ਮਿਓਂਦੇ, ਪ੍ਰਭੂ ਉਨ੍ਹਾਂ ਦੇ ਨਕ ਵਿਚ ਵੀ ਨੱਥ ਪਾ ਦੇਂਦਾ ਹੈ (ਭਾਵ, ਉਹਨਾਂ ਦੀ ਆਕੜ ਭੀ ਭੰਨ ਦੇਂਦਾ ਹੈ)।

ਪਦ ਅਰਥ ਅਸਮਾਨਿ = ਆਕਾਸ਼ ਤਕ। ਨ ਮਾਵਨੀ = ਨ ਮਾਵਨਿ, ਨਹੀਂ ਮਿਓਂਦੇ। ਤਿਨ ਨਕਿ = ਉਹਨਾਂ ਦੇ ਨੱਕ ਵਿਚ। ਨਥਾ ਪਾਇ = ਨੱਥਾਂ ਪਾਂਦਾ ਹੈ, ਆਕੜ ਭੰਨਦਾ ਹੈ।

SikhNet (Spanish)Y su orgullo se infló hasta el cielo, pero se volvieron esclavos al final.

ਜੇ ਮਨ ਜਾਣਹਿ ਸੂਲੀਆ; ਕਾਹੇ ਮਿਠਾ ਖਾਹਿ ॥੩॥

je man jaaneh sooleea; kaahe mitthaa khaeh |3|

Sant Singh KhalsaO mind, if you only knew the torment in your future, you would not relish the sweet pleasures of the present. ||3||
Manmohan SinghO man, wert thee to remember the prickles (future torments). why shoudest thee relish the sweet (lure of sins).
Manmohan Singh (Punjabi)ਹੇ ਬੰਦੇ! ਜੇਕਰ ਤੂੰ ਸੂਲਾਂ ਭਵਿੱਖਤ ਦੇ ਤਸੀਹਿਆਂ (ਕੰਡਿਆਂ) ਨੂੰ ਯਾਦ ਰੱਖੇ, ਤਾਂ ਤੂੰ ਕਿਉਂ ਵਿਸ਼ਿਆਂ ਨੂੰ ਭੋਗੇਂ ਜਾਂ ਪਾਪ ਦੇ ਮਿੱਠੇ ਨੂੰ ਖਾਵੇਂ।
Fareedkot Teekaਤਾਂ ਤੇ ਇਹ ਮਨ ਜੇਕਰ (ਸੂਲੀਆ) ਪਰਲੋਕ ਕੇ ਦੁਖੋਂ ਕੋ ਜਾਣੇ ਜੋ ਐਸੇ ਦੁਖ ਹੈਂ ਤੋ ਕਿਉਂ (ਮਿਠਾ ਖਾਇ) ਬਿਖੈ ਸੁਖ ਭੋਗੈ॥੩॥
Prof. Sahib Singhਸੋ, ਹੇ ਮਨ! ਜੇ ਤੂੰ ਇਹ ਸਮਝ ਲਏਂ ਕਿ ਦੁਨੀਆ ਦੇ ਮੌਜ ਮੇਲਿਆਂ ਦਾ ਨਤੀਜਾ ਦੁੱਖ-ਕਲੇਸ਼ ਹੀ ਹੈ ਤਾਂ ਤੂੰ ਦੁਨੀਆ ਦੇ ਭੋਗਾਂ ਵਿਚ ਹੀ ਕਿਉਂ ਮਸਤ ਰਹੇਂ? ॥੩॥

ਪਦ ਅਰਥ ਮਨ = ਹੇ ਮਨ! ਸੂਲੀਆ = ਦੁੱਖ ਕਲੇਸ਼। ਕਾਹੇ = ਕਿਉਂ? ਮਿਠਾ ਖਾਹਿ = ਤੂੰ ਮਿੱਠਾ ਖਾਂਦਾ ਹੈਂ, ਤੂੰ ਦੁਨੀਆ ਦੇ ਮਿੱਠੇ ਭੋਗ ਭੋਗਦਾ ਹੈਂ ॥੩॥

SikhNet (Spanish)Oh mente, si sólo supieras que esto te lleva al dolor, no probarías lo que parece dulce sin serlo. (3)

ਨਾਨਕ. ਅਉਗੁਣ ਜੇਤੜੇ; ਤੇਤੇ ਗਲੀ ਜੰਜੀਰ ॥

naanak. aaugun jetarre; tete galee janjeer |

Sant Singh KhalsaO Nanak, as many as are the sins one commits, so many are the chains around his neck.
Manmohan SinghNanak as many as are the sins, so many are the chains around man's neck.
Manmohan Singh (Punjabi)ਨਾਨਕ, ਜਿੰਨੇ ਪਾਪ ਹਨ, ਓਨੇ ਹੀ ਇਨਸਾਨ ਦੀ ਗਰਦਨ ਦੁਆਲੇ ਸੰਗਲ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਜੀਵ ਮੇਂ ਜਿਤਨੇ ਔਗੁਨ ਹੈਂ ਤਿਤਨੇ ਹੀ ਗਲੋਂ ਮੇਂ ਸੰਗਲ ਪੜਤੇ ਹੈਂ॥
Prof. Sahib Singhਹੇ ਨਾਨਕ! (ਦੁਨੀਆ ਦੇ ਸੁਖ ਮਾਣਨ ਦੀ ਖ਼ਾਤਰ) ਜਿਤਨੇ ਭੀ ਪਾਪ-ਵਿਕਾਰ ਅਸੀਂ ਕਰਦੇ ਹਾਂ, ਇਹ ਸਾਰੇ ਪਾਪ-ਵਿਕਾਰ ਸਾਡੇ ਗਲਾਂ ਵਿਚ ਫਾਹੀਆਂ ਬਣ ਜਾਂਦੇ ਹਨ।

ਪਦ ਅਰਥ ਅਉਗੁਣ = ਵਿਕਾਰ, ਪਾਪ। ਤੇਰੇ = ਇਹ ਸਾਰੇ। ਗਲੀ = ਗਲਾਂ ਵਿਚ। ਜੰਜੀਰ = ਫਾਹੀਆਂ।

SikhNet (Spanish)Dice Nanak, tantos vicios hay en el hombre como cadenas alrededor del cuerpo.

ਜੇ ਗੁਣ ਹੋਨਿ. ਤ ਕਟੀਅਨਿ; ਸੇ ਭਾਈ ਸੇ ਵੀਰ ॥

je gun hon. ta katteean; se bhaaee se veer |

Sant Singh KhalsaIf he possesses virtues, then the chains are cut away; these virtues are his brothers, his true brothers.
Manmohan SinghIf he possesses virtues, then his chains are cut off, those his brothers.
Manmohan Singh (Punjabi)ਜੇਕਰ ਉਸ ਦੇ ਕੋਲ ਨੇਕੀਆਂ ਹਨ, ਤਦ ਉਸ ਦੇ ਸੰਗਲ ਵੱਢੇ ਜਾਂਣੇ ਹਨ। ਉਹ ਨੇਕੀਆਂ ਹੀ ਉਸ ਦੇ ਭਰਾ ਹਨ ਅਤੇ ਓਹੀ ਉਸ ਦੇ ਅੰਮਾਂ ਜਾਏ।
Fareedkot Teekaਜੋ ਗੁਣ ਪ੍ਰਾਪਤਿ ਹੋਇ ਤੋ ਉਨੀ ਗੁਣੋਂ ਕਰ ਕੇ ਵਹੁ ਸੰਗਲ ਕਾਟੇ ਜਾਤੇ ਹੈਂ, ਵਹੀ ਗੁਣ ਇਸ ਜੀਵ ਕੇ ਭਾਈ ਹੈਂ ਔਰ ਬੀਰ ਮਿਤ੍ਰ ਹੋਤੇ ਹੈਂ॥
Prof. Sahib Singhਇਹ ਪਾਪ-ਫਾਹੀਆਂ ਤਦੋਂ ਹੀ ਕੱਟੀਆਂ ਜਾ ਸਕਦੀਆਂ ਹਨ ਜੇ ਸਾਡੇ ਪੱਲੇ ਗੁਣ ਹੋਣ। ਗੁਣ ਹੀ ਅਸਲ ਭਾਈ ਮਿਤ੍ਰ ਹਨ।

ਪਦ ਅਰਥ ਕਟੀਅਨਿ = ਕੱਟੇ ਜਾਂਦੇ ਹਨ। ਸੇ = ਇਹੀ।

SikhNet (Spanish)Uno se desprende del vicio con la Virtud, pues la Virtud es nuestro único amigo.

ਅਗੈ ਗਏ. ਨ ਮੰਨੀਅਨਿ; ਮਾਰਿ ਕਢਹੁ. ਵੇਪੀਰ ॥੪॥੧॥

agai ge. na maneean; maar kadtahu. vepeer |4|1|

Sant Singh KhalsaGoing to the world hereafter, those who have no Guru are not accepted; they are beaten, and expelled. ||4||1||
Manmohan SinghReaching Yond, they, who are without the Guru, are not accepted. They are beaten and expelled.
Manmohan Singh (Punjabi)ਪਰਲੋਕ ਵਿੱਚ ਗਏ ਹੋਏ, ਜੋ ਗੁਰੂ ਵਿਹੂਣ ਹਨ, ਉਹ ਪਰਵਾਨ ਨਹੀਂ ਹੁੰਦੇ। ਕੁਟ ਮਾਰ ਕੇ ਉਹ ਕੱਢ ਦਿੱਤੇ ਜਾਂਦੇ ਹਨ।
Fareedkot Teeka(ਵੇਪੀਰ) ਨਿਗੁਰੇ ਆਗੇ ਪਰਲੋਕ ਮੇਂ ਗਏ ਮਾਨ ਨਹੀਂ ਪਾਵਤੇ ਹੈਂ, ਕਹਤੇ ਹੈਂ ਇਨ ਕੋ ਮਾਰ ਕਰ ਨਿਕਾਲ ਦੇਵੋ, ਭਾਵ ਸੁਖ ਸੇ ਰਹਿਤ ਕਰ ਦੇਈਤੇ ਹੈਂ॥੪॥੧॥☬ਕਿਸੀ ਸਮੇਂ ਕਾਲੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਨੇ ਕਹਿਆ: ਹੇ ਪੁਤ੍ਰ! ਖੇਤੀ ਕਰਵਾਯਾ ਕਰੋ ਜਿਸ ਕਰ ਤੁਮਾਰਾ ਮਨ ਪਰਚਾ ਰਹੈ। ਤਿਸ ਪਰ ਸ੍ਰੀ ਗੁਰੂ ਬਾਬਾ ਜੀ ਕਹਤੇ ਹੈਂ:
Prof. Sahib Singh(ਇਥੋਂ) ਸਾਡੇ ਨਾਲ ਗਏ ਹੋਏ ਪਾਪ-ਵਿਕਾਰ (ਅਗਾਂਹ) ਆਦਰ ਨਹੀਂ ਪਾਂਦੇ। ਇਹਨਾਂ ਬੇ-ਮੁਰਸ਼ਿਦਾਂ ਨੂੰ (ਹੁਣੇ ਹੀ) ਮਾਰ ਕੇ ਆਪਣੇ ਅੰਦਰੋਂ ਕੱਢ ਦਿਉ ॥੪॥੧॥

ਪਦ ਅਰਥ ਅਗੈ ਗਏ = ਸਾਡੇ ਨਾਲ ਗਏ ਹੋਏ। ਮੰਨੀਅਨਿ = ਮੰਨੇ ਜਾਂਦੇ ਹਨ, ਆਦਰ ਪਾਂਦੇ ਹਨ। ਵੇਪੀਰ = ਬੇ-ਮੁਰਸ਼ਿਦੇ, ਵੱਸ ਵਿਚ ਨਾਹ ਆਉਣ ਵਾਲੇ ॥੪॥੧॥

SikhNet (Spanish)Cuando uno llega al más allá, el vicioso no es aceptado; es excluido, pues fue privado de la Instrucción del Verdadero Guru. (4‑1)

Open this shabad →

Shabad Guru Nanak Dev Ji Raag Sorath continues on Ang 596

ਸੋਰਠਿ ਮਹਲਾ ੧ ਘਰੁ ੧ ॥

soratth mahalaa 1 ghar 1 |

Sant Singh KhalsaSorat'h, First Mehl, First House:
Manmohan SinghSorath 1st Guru.
Manmohan Singh (Punjabi)ਸੋਰਠਿ ਪਹਿਲੀ ਪਾਤਸ਼ਾਹੀ।
SikhNet (Spanish)Sorath, Mejl Guru Nanak: Primer Canal Divino.

ਮਨੁ ਹਾਲੀ. ਕਿਰਸਾਣੀ ਕਰਣੀ; ਸਰਮੁ ਪਾਣੀ ਤਨੁ ਖੇਤੁ ॥

man haalee. kirasaanee karanee; saram paanee tan khet |

Sant Singh KhalsaMake your mind the farmer, good deeds the farm, modesty the water, and your body the field.
Manmohan SinghMake thy mind the plough-man, good deed the farming, modesty the water and thy body the field.
Manmohan Singh (Punjabi)ਆਪਣੇ ਮਨ ਨੂੰ ਹਲ ਵਾਹੁਣ ਵਾਲਾ, ਚੰਗੇ ਅਮਲਾਂ ਨੂੰ ਖੇਤੀਬਾੜੀ, ਲੱਜਿਆ ਨੂੰ ਜਲ ਅਤੇ ਆਪਣੀ ਦੇਹ ਨੂੰ ਪੈਲੀ ਬਣਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਿਤਾ ਜੀ! ਜੇਕਰ ਖੇਤੀ ਕਰਨੀ ਹੀ ਹੋਇ ਤੋ ਇਸ ਪ੍ਰਕਾਰ ਕੀ ਕਰੀਏ: ਤਨ ਰੂਪ ਖੇਤੀ ਮੇਂ ਮਨ ਕੋ (ਹਾਲੀ) ਹਲ ਜੋਤਣੇ ਵਾਲਾ ਕਰੀਏ, ਭਾਵ ਯਹਕਿ ਭਜਨ ਮੇਂ ਸਾਵਧਾਨ ਕਰੀਏ। ਸੁਭ ਕਰਨੀ ਰੂਪ ਕਿਰਸਾਨੀ ਕਰੀਏ ਅਰੁ (ਸਰਮੁ) ਮੰਦ ਕਰਮੋਂ ਤੇ ਲਜ੍ਯਾ ਕਰਨੀ ਇਸ ਜਲ ਕਰ ਕੇ ਸਿੰਚਨ ਕਰੀਏ॥
Prof. Sahib Singhਮਨ ਨੂੰ ਹਾਲ਼ੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ ਨੂੰ ਪਾਣੀ ਬਣਾ, ਤੇ ਸਰੀਰ ਨੂੰ ਪੈਲੀ ਸਮਝ।

ਪਦ ਅਰਥ ਹਾਲੀ = ਹਲ ਵਾਹੁਣ ਵਾਲਾ। ਕਿਰਸਾਣੀ = ਵਾਹੀ ਦਾ ਕੰਮ। ਕਰਣੀ = ਉੱਚਾ ਆਚਰਨ। ਸਰਮੁ = {श्रम} ਮੇਹਨਤ, ਉੱਦਮ।

SikhNet (Spanish)Deja que tu mente sea el granjero, tu cuerpo la granja y las buenas acciones el trabajar la tierra.

ਨਾਮੁ ਬੀਜੁ. ਸੰਤੋਖੁ ਸੁਹਾਗਾ; ਰਖੁ ਗਰੀਬੀ ਵੇਸੁ ॥

naam beej. santokh suhaagaa; rakh gareebee ves |

Sant Singh KhalsaLet the Lord's Name be the seed, contentment the plow, and your humble dress the fence.
Manmohan SinghLet Lord's Name be thy seed, contentment the earth-crusher and garb of humility thy fence.
Manmohan Singh (Punjabi)ਪ੍ਰਭੂ ਦਾ ਨਾਮ ਤੇਰਾ ਬੀ, ਸਬਰ ਪੈਲੀ ਪਧਰ ਕਰਨ ਵਾਲਾ ਸੁਹਾਗਾ ਅਤੇ ਨਿਮਰਤਾ ਦਾ ਬਾਣਾ ਤੇਰੀ ਵਾੜ ਹੋਵੇ।
Fareedkot Teekaਸੰਤੋਖ ਕਾ ਸੁਹਾਗਾ ਫੇਰੀਏ ਔਰ ਨਾਮ ਕਾ ਬੀਜ ਪਾਈਏ ਔਰ ਫੇਰ ਗਰੀਬੀ ਭੇਖ, ਭਾਵ ਸੁਭਾਵ ਧਾਰਨ ਕਰ ਉਸ ਖੇਤੀ ਕੀ ਰਖ੍ਯਾ ਕਰੀਏ॥
Prof. Sahib Singhਫਿਰ (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, ਸੰਤੋਖ ਨੂੰ ਸੁਹਾਗਾ ਬਣਾ, ਤੇ ਸਾਦਾ ਜੀਵਨ ਬਣਾ।

ਪਦ ਅਰਥ ਰਖੁ = ਰਾਖਾ। ਗਰੀਬੀ ਵੇਸੁ = ਸਾਦਾ ਲਿਬਾਸ, ਸਾਦਗੀ, ਸਾਦਾ ਜੀਵਨ।

SikhNet (Spanish)Deja que el esfuerzo en el Sendero de Dios sea el regar tu granja. Deja que el Nombre del Señor sea la semilla, el contentamiento los surcos, la barda la humildad.

ਭਾਉ ਕਰਮ ਕਰਿ ਜੰਮਸੀ; ਸੇ ਘਰ ਭਾਗਠ ਦੇਖੁ ॥੧॥

bhaau karam kar jamasee; se ghar bhaagatth dekh |1|

Sant Singh KhalsaDoing deeds of love, the seed shall sprout, and you shall see your home flourish. ||1||
Manmohan SinghDoing deeds of love, the seed shall germinate and flourishing then thou shalt see such a home.
Manmohan Singh (Punjabi)ਪ੍ਰੇਮ ਦੇ ਕੰਮ ਕਰਨ ਨਾਲ ਬੀ ਉਗ ਪਊਗਾ। ਤਦ ਤੂੰ ਐਹੋ ਜੇਹੇ ਹਿਰਦੇ ਨੂੰ ਭਾਂਗਾਂ ਵਾਲਾ ਵਧਦਾ ਫੁਲਦਾ ਵੇਖੇਗਾ।
Fareedkot Teekaਤਬ ਅਕਾਲ ਪੁਰਖ ਕੀ ਕ੍ਰਿਪਾ ਔਰ ਅਪਨੇ (ਭਾਉ) ਪ੍ਰੇਮ ਕਰ ਵਹੁ ਗ੍ਯਾਨ ਰੂਪ ਖੇਤੀ ਉਤਪੰਨ ਹੋਇਗੀ। ਹੇ ਪਿਤਾ ਜੀ! ਜਿਨੋਂ ਨੇ ਐਸੀ ਖੇਤੀ ਕਰੀ ਹੈ, ਸੋ ਘਰ (ਭਾਗਠ) ਭਗਵਾਨ ਅਰਥਾਤ ਦੇਵੀ ਸੰਪਦਾ ਕਰ ਪੂਰਨ ਦੇਖੀਤੇ ਹੈਂ॥੧॥☬ਤਬ ਕਹਾ ਕਛੁ ਮਾਯਾ ਹੀ ਏਕਤ੍ਰ ਕਰੋ। ਤਿਸ ਪਰ ਕਹਾ:
Prof. Sahib Singhਤਾਂ ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ ਤੇ ਦੇਖ ਕਿ ਸਰੀਰ-ਘਰ ਭਾਗਾਂ ਵਾਲਾ ਹੋ ਜਾਏਗਾ ॥੧॥

ਪਦ ਅਰਥ ਭਾਉ = ਪ੍ਰੇਮ। ਕਰਮ = ਬਖ਼ਸ਼ਸ਼। ਕਰਮ ਕਰਿ = (ਪਰਮਾਤਮਾ ਦੀ) ਮੇਹਰ ਨਾਲ। ਜੰਮਸੀ = ਉੱਗੇਗਾ, ਪੈਦਾ ਹੋਵੇਗਾ। ਭਾਗਠ = ਭਾਗਾਂ ਵਾਲੇ, ਧਨਾਢ ॥੧॥

SikhNet (Spanish)Y si tus acciones son de Amor, la semilla va a crecer, y entonces la buena fortuna llegará a tu hogar. (1)

ਬਾਬਾ; ਮਾਇਆ ਸਾਥਿ. ਨ ਹੋਇ ॥

baabaa; maaeaa saath. na hoe |

Sant Singh KhalsaO Baba, the wealth of Maya does not go with anyone.
Manmohan SinghO sire, wealth goes not with the man.
Manmohan Singh (Punjabi)ਹੇ ਬਾਬਾ! ਦੌਲਤ ਆਦਮੀ ਦੇ ਨਾਲ ਨਹੀਂ ਜਾਂਣੀ।
Fareedkot Teekaਹੇ (ਬਾਬਾ) ਪਿਤਾ ਜੀ! ਮਾਯਾ ਕਿਸੀ ਕੇ ਸਾਥ ਨਹੀਂ ਹੋਤੀ॥
Prof. Sahib Singhਹੇ ਭਾਈ! (ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ।

ਪਦ ਅਰਥ ਬਾਬਾ = ਹੇ ਭਾਈ!

SikhNet (Spanish)Oh Baba, Maya no será tu compañera; Maya ha engañado al mundo entero,

ਇਨਿ ਮਾਇਆ ਜਗੁ ਮੋਹਿਆ; ਵਿਰਲਾ ਬੂਝੈ ਕੋਇ ॥ ਰਹਾਉ ॥

ein maaeaa jag mohiaa; viralaa boojhai koe | rahaau |

Sant Singh KhalsaThis Maya has bewitched the world, but only a rare few understand this. ||Pause||
Manmohan SinghThis mammon has bewitched the world and some rare person understands this. Pause.
Manmohan Singh (Punjabi)ਇਸ ਮੋਹਣੀ ਨੇ ਸੰਸਾਰ ਨੂੰ ਮੋਹਤ ਕਰ ਲਿਆ ਹੈ। ਕੋਈ ੳਾਂਵਾ-ਟੱਲਾ ਪੁਰਸ਼ ਹੀ ਇਸ ਗੱਲ ਨੂੰ ਸਮਝਦਾ ਹੈ। ਠਹਿਰਾਓ।
Fareedkot Teekaਇਸ ਮਾਯਾ ਨੇ ਸੰਸਾਰ ਕੋ ਮੋਹਿਤ ਕੀਆ ਹੈ ਪਰੰਤੂ ਕੋਈ ਬਿਰਲਾ ਸੰਤ ਹੀ ਇਸ ਕੋ ਛਲ ਰੂਪ ਜਾਨਤਾ ਹੈ॥ ਰਹਾਉ ॥☬ਫੇਰ ਪਿਤਾ ਜੀ ਨੇ ਕਹਾ: ਤੌ ਹਟੀ ਹੀ ਕਰੋ। ਤਿਸ ਪਰ ਕਹਤੇ ਹੈਂ:
Prof. Sahib Singhਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਕੋਈ ਵਿਰਲਾ ਹੀ ਇਹ ਗਲ ਸਮਝਦਾ ਹੈ ॥ ਰਹਾਉ॥

ਪਦ ਅਰਥ ਇਨਿ = ਇਸ ਨੇ ॥ ਰਹਾਉ॥

SikhNet (Spanish)pero extraordinario es aquél que entiende esto. (Pausa)

ਹਾਣੁ ਹਟੁ ਕਰਿ ਆਰਜਾ; ਸਚੁ ਨਾਮੁ ਕਰਿ ਵਥੁ ॥

haan hatt kar aarajaa; sach naam kar vath |

Sant Singh KhalsaMake your ever-decreasing life your shop, and make the Lord's Name your merchandise.
Manmohan SinghMake the ever-decreasing age thy ship and make the Lord's True Name thy merchandise.
Manmohan Singh (Punjabi)ਸਦਾ ਘਟਣ ਵਾਲੀ ਉਮਰ ਨੂੰ ਆਪਣੀ ਦੁਕਾਨ ਬਣਾ ਤੇ ਸਾਈਂ ਦੇ ਸੱਚੇ ਨਾਮ ਨੂੰ ਆਪਣਾ ਸੌਦਾ-ਸੂਤ ਬਣਾ।
Fareedkot Teekaਹੇ ਪਿਤਾ ਜੀ! ਜੇਕਰ ਹਟੀ ਕਰਨੀ ਹੋਇ ਤੌ ਐਸੀ ਕਰੀਏ ਜੋ ਜਿਸ ਸਰੀਰ ਕੀ (ਆਰਜਾ) ਆਰਬਲਾ ਨਾਸ ਹੋ ਰਹੀ ਹੈ, ਸੋ ਐਸੀ ਸਮਝ ਹਟੀ ਕਰੀਏ ਔਰ ਸਤਿਨਾਮੁ ਕਾ ਜੋ ਸਿਮਰਨ ਕੀਰਤਨਾਦਿ ਨਵਧਾ ਭਗਤਿ ਹੈ ਤਿਸ ਨੋ (ਵਥੁ) ਸੌਦਾ ਕਰੀਏ॥
Prof. Sahib Singhਇਸ (ਸਰੀਰ) ਹੱਟੀ ਵਿਚ ਜਿੰਦਗੀ ਦੇ ਹਰ ਸਵਾਸ ਨਾਲ ਸਦਾ-ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ।

ਪਦ ਅਰਥ ਹਾਣੁ = ਬੀਤਣਾ, ਗੁਜ਼ਰਨਾ। ਹਟੁ = ਦੁਕਾਨ। ਆਰਜਾ = ਉਮਰ। ਆਰਜਾ ਹਾਣੁ = ਉਮਰ ਦਾ ਬੀਤਣਾ, ਸੁਆਸਾਂ ਦਾ ਚਲਣਾ, ਹਰੇਕ ਸੁਆਸ ਦੇ ਨਾਲ ਨਾਮ ਨੂੰ ਪ੍ਰੋਣਾ। ਵਥੁ = ਸੌਦਾ।

SikhNet (Spanish)Haz de tu decreciente vida tu bodega, y ahí guarda el Naam, el Nombre del Señor.

ਸੁਰਤਿ ਸੋਚ ਕਰਿ ਭਾਂਡਸਾਲ; ਤਿਸੁ ਵਿਚਿ. ਤਿਸ ਨੋ ਰਖੁ ॥

surat soch kar bhaanddasaal; tis vich. tis no rakh |

Sant Singh KhalsaMake understanding and contemplation your warehouse, and in that warehouse, store the Lord's Name.
Manmohan SinghMake understanding and meditation thy ware-house and in that ware-house, put thou the True Name.
Manmohan Singh (Punjabi)ਸਮਝ ਅਤੇ ਸਿਮਰਨ ਨੂੰ ਆਪਣਾ ਮਾਲ ਗੁਦਾਮ ਬਣਾ ਅਤੇ ਉਸ ਮਾਲ-ਗੁਦਾਮ ਅੰਦਰ ਤੂੰ ਉਸ ਸੱਚੇ ਨਾਮ ਨੂੰ ਟਿਕਾ।
Fareedkot Teeka(ਸੁਰਤਿ) ਗ੍ਯਾਤ (ਸੋਚ) ਪਵਿਤ੍ਰਤਾ ਇਤ੍ਯਾਦਿ (ਭਾਂਡਸਾਲ) ਬਰਤਨੋ ਸਥਾਨੀ ਕਰੀਏ ਔਰ ਤਿਸੁ ਮੇਂ ਸਤਿਨਾਮ ਸਿਮਰਨ ਰੂਪ ਰਤਨਾਦਿ ਬਸਤੂ ਕੋ ਰਖੀਏ॥
Prof. Sahib Singhਆਪਣੀ ਸੁਰਤ ਤੇ ਵਿਚਾਰ-ਮੰਡਲ ਨੂੰ (ਭਾਂਡਿਆਂ ਦੀ) ਭਾਂਡਸਾਲ ਬਣਾ ਕੇ ਇਸ ਵਿਚ ਹਰੀ-ਨਾਮ ਸੌਦੇ ਨੂੰ ਪਾ।

ਪਦ ਅਰਥ ਸੋਚ = ਵਿਚਾਰ। ਭਾਂਡਸਾਲ = ਭਾਂਡਿਆਂ ਦੀ ਕਤਾਰ। ਤਿਸੁ ਵਿਚ = ਉਸ ਭਾਂਡਸਾਲ ਵਿਚ। ਤਿਸ ਨੋ = ਉਸ ਨਾਮ-ਵਥ ਨੂੰ {ਨੋਟ: 'ਜਿਸੁ, ਕਿਸੁ, ਤਿਸੁ, ਉਸੁ' ਦਾ ਅੰਤਲਾ (ੁ) ਹੇਠ-ਲਿਖੇ ਸੰਬੰਧਕਾਂ ਦੇ ਨਾਲ ਉੱਡ ਜਾਂਦਾ ਹੈ: ਕਾ, ਕੇ, ਕੀ, ਦਾ, ਦੇ, ਦੀ, ਨੈ, ਨੋ, ਤੇ}।

SikhNet (Spanish)Deja que la concentración y el razonamiento sean tu caja fuerte, y atesora ahí el Nombre del Señor.

ਵਣਜਾਰਿਆ ਸਿਉ ਵਣਜੁ ਕਰਿ; ਲੈ ਲਾਹਾ ਮਨ ਹਸੁ ॥੨॥

vanajaariaa siau vanaj kar; lai laahaa man has |2|

Sant Singh KhalsaDeal with the Lord's dealers, earn your profits, and rejoice in your mind. ||2||
Manmohan SinghHaving dealings with the Lord's dealers and gaining the profit rejoice in thy mind.
Manmohan Singh (Punjabi)ਪ੍ਰਭੂ ਦੇ ਵਾਪਾਰੀਆਂ ਨਾਲ ਵਾਪਾਰ ਕਰ ਅਤੇ ਨਫਾ ਉਠਾ ਕੇ ਆਪਣੇ ਚਿੱਤ ਵਿੱਚ ਖੁਸ਼ ਹੋ।
Fareedkot Teekaਔਰ ਸੰਤ ਬਣਜਾਰਿਓਂ ਸੇ ਸਤਿਨਾਮੁ ਕਾ ਬਣਜ ਕਰੀਏ ਤਬ ਸਚਾ ਲਾਭ ਪ੍ਰਾਪਤ ਕਰ ਲੈ, ਪੁਨਾ ਮਨ ਮੇਂ ਹਾਸ ਪ੍ਰਸਿੰਨ ਹੋਹੁ। ਹੇ ਪਿਤਾ! ਤੋ ਐਸੀ ਹਟੀ ਅਛੀ ਜਾਨਤੇ ਹੈਂ॥੨॥☬ਫਿਰ ਬਾਬਾ ਕਾਲੂ ਜੀ ਨੇ ਕਹਾ: ਹੇ ਪੁਤ੍ਰ! ਜੇਕਰ ਹਟੀ ਮੇਂ ਤੇਰਾ ਚਿਤ ਨਹੀਂ ਤੋ ਘੋੜ੍ਯੋਂ ਕੀ ਸੌਦਾਗਰੀ ਕਰੋ। ਤਿਸ ਪਰ ਸ੍ਰੀ ਗੁਰੂ ਜੀ ਕਹਤੇ ਹੈਂ:
Prof. Sahib Singhਇਹ ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਭੀ ਹਰੀ-ਨਾਮ ਦਾ ਵਣਜ ਕਰ, ਤਾਂ ਇਸ ਵਿਚੋਂ ਖੱਟੀ ਮਿਲੇਗੀ ਮਨ ਦਾ ਖਿੜਾਓ ॥੨॥

ਪਦ ਅਰਥ ਵਣਜਾਰੇ = ਸਤਸੰਗੀ। ਮਨ ਹਸੁ = ਮਨ ਦਾ ਹਾਸਾ, ਮਨ ਦਾ ਖਿੜਾਉ ॥੨॥

SikhNet (Spanish)Comercia solamente con los Sirvientes de Dios, con los Santos, porque cosechando el Fruto, estarás en Dicha. (2)

ਸੁਣਿ ਸਾਸਤ ਸਉਦਾਗਰੀ; ਸਤੁ ਘੋੜੇ ਲੈ ਚਲੁ ॥

sun saasat saudaagaree; sat ghorre lai chal |

Sant Singh KhalsaLet your trade be listening to scripture, and let Truth be the horses you take to sell.
Manmohan SinghLet the hearing of scriptures be thy trade and truth the horses, thou takest to sell.
Manmohan Singh (Punjabi)ਧਾਰਮਕ ਪੁਸਤਕਾਂ ਦਾ ਸੁਣਨਾਤੇਰਾ ਵਣਜ-ਵਪਾਰ ਹੋਵੇ ਅਤੇ ਵੇਚਣ ਨੂੰ ਲੈਜਾਣ ਲਈ ਸੱਚ ਤੇਰੇ ਘੋੜੇ।
Fareedkot Teekaਹੇ ਪਿਤਾ ਜੀ! ਭਗਵਤ ਸੰਬੰਧੀ ਸਾਸਤ੍ਰੋਂ ਕਾ ਸਰਵਣ ਰੂਪ ਸੌਦਾਗਰੀ ਕਰੀਏ, ਸਤ ਸੰਤੋਖਾਦਿ ਘੋੜੇ ਲੈਕਰ ਚਲ॥
Prof. Sahib Singhਧਰਮ-ਪੁਸਤਕਾਂ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ-ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਲ ਲੱਦਣ ਵਾਸਤੇ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ।

ਪਦ ਅਰਥ ਸਾਸਤ = ਧਰਮ-ਪੁਸਤਕ। ਸਤੁ = ਉੱਚਾ ਆਚਰਨ।

SikhNet (Spanish)El escuchar los libros sagrados que sea tu comercio, y que la Verdad sean los caballos que llevas a vender,

ਖਰਚੁ ਬੰਨੁ ਚੰਗਿਆਈਆ; ਮਤੁ ਮਨ ਜਾਣਹਿ ਕਲੁ ॥

kharach ban changiaaeea; mat man jaaneh kal |

Sant Singh KhalsaGather up merits for your travelling expenses, and do not think of tomorrow in your mind.
Manmohan SinghTip up merits for thy travelling expenses and in thy mind think thou not of to-morrow.
Manmohan Singh (Punjabi)ਰਸਤੇ ਦੇ ਖਰਚ ਲਈ ਤੂੰ ਨੇਕੀਆਂ ਪੱਲੇ ਬੰਨ੍ਹ ਲੈ ਤੇ ਆਪਣੇ ਚਿੱਤ ਵਿੱਚ ਆਉਣ ਵਾਲੀ ਸਵੇਰ ਦਾ ਖਿਆਲ ਨਾਂ ਕਰ।
Fareedkot Teeka(ਚੰਗਿਆਈਆ) ਸਭੁ ਕਰਮ ਰੂਪੀ ਭਲਿਆਈਓਂ ਕਾ ਖਰਚ ਅਪਨੇ ਪੱਲੇ ਬਾਂਧ ਰਖ। ਔਰ ਮਨ ਮੇਂ ਯਹ (ਮਤ) ਨ ਜਾਨੇ ਕਿ ਕਲ ਕਰੋਂਗਾ, ਕਿੰਤੂ ਇਹੁ ਸੌਦਾਗਰੀ ਇਸ ਮਾਨੁਖ ਸਰੀਰ ਮੇਂ ਅਬੀ ਕਰੁ॥
Prof. Sahib Singhਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! (ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾ।

ਪਦ ਅਰਥ ਮਨ = ਹੇ ਮਨ! ਮਤੁ ਜਾਣਹਿ ਕਲੁ = ਮਤਾਂ ਕੱਲ ਜਾਣੇ, ਕੱਲ ਤੇ ਨਾਹ ਪਾਈਂ।

SikhNet (Spanish)ahorra los méritos para tus gastos de viaje, y no dejes para mañana habitar en tu mente.

ਨਿਰੰਕਾਰ ਕੈ ਦੇਸਿ ਜਾਹਿ; ਤਾ ਸੁਖਿ ਲਹਹਿ ਮਹਲੁ ॥੩॥

nirankaar kai des jaeh; taa sukh laheh mehal |3|

Sant Singh KhalsaWhen you arrive in the land of the Formless Lord, you shall find peace in the Mansion of His Presence. ||3||
Manmohan Singhwhen thou shalt arrive in the land of the Formless Lord, then, shalt thou obtain peace at His palace.
Manmohan Singh (Punjabi)ਜਦ ਤੂੰ ਰੂਪ-ਰਹਿਤ ਸਾਈਂ ਦੇ ਵਤਨ ਵਿੱਚ ਪੁਜੇਗਾ, ਤਦ ਤੂੰ ਉਸ ਦੇ ਮੰਦਰ ਅੰਦਰ ਆਰਾਮ ਪਾਵੇਗਾ।
Fareedkot Teekaਨਿਰੰਕਾਰ ਕੇ ਸਤਸੰਗ ਦੇਸ ਮੇਂ ਇਨ ਘੋੜੇ ਕੋ ਲੇ ਕਰ ਪਹੁੰਚ ਜਾਇ ਤਬ ਸ੍ਵੈ ਸਰੂਪ ਕਾ ਸੁਖੁ ਪ੍ਰਾਪਤਿ ਹੋਇਗਾ॥੩॥☬ਤਬ ਬਾਬੇ ਕਾਲੂ ਜੀ ਨੇ ਕਹਾ ਕਿ ਹੇ ਪੁਤ੍ਰ ਜੇਕਰ ਸੌਦਾਗਰੀ ਭੀ ਨਹੀਂ ਅਛੀ ਲਗਤੀ ਤੌ ਚਾਕਰੀ ਕਰੋ। ਤਿਸੁ ਪਰ ਕਹਤੇ ਹੈਂ:
Prof. Sahib Singhਜੇ ਤੂੰ ਪਰਮਾਤਮਾ ਦੇ ਦੇਸ ਵਿਚ (ਪਰਮਾਤਮਾ ਦੇ ਚਰਨਾਂ ਵਿਚ) ਟਿਕ ਜਾਏਂ, ਤਾਂ ਆਤਮਕ ਸੁਖ ਵਿਚ ਥਾਂ ਲੱਭ ਜਾਏਗਾ ॥੩॥

ਪਦ ਅਰਥ ਦੇਸਿ = ਦੇਸ ਵਿਚ। ਸੁਖਿ = ਸੁਖ ਵਿਚ, ਆਤਮਕ ਆਨੰਦ ਵਿਚ। ਮਹਲੁ = ਟਿਕਾਣਾ ॥੩॥

SikhNet (Spanish)Cuando arribes a la Tierra de tu Señor sin Forma, encontrarás la Paz en la Mansión de Su Presencia. (3)

ਲਾਇ ਚਿਤੁ ਕਰਿ ਚਾਕਰੀ; ਮੰਨਿ ਨਾਮੁ ਕਰਿ ਕੰਮੁ ॥

laae chit kar chaakaree; man naam kar kam |

Sant Singh KhalsaLet your service be the focusing of your consciousness, and let your occupation be the placing of faith in the Naam.
Manmohan SinghMake the fixing of attention thy service and faith in the Name city occupation.
Manmohan Singh (Punjabi)ਬਿਰਤੀ ਜੋੜਨ ਨੂੰ ਆਪਣੀ ਨੌਕਰੀ ਬਣਾ ਅਤੇ ਨਾਮ ਦੇ ਵਿੱਚ ਭਰੋਸੇ ਨੂੰ ਆਪਣਾ ਕਾਰ-ਵਿਹਾਰ ਬਣਾ।
Fareedkot Teekaਹੇ ਪਿਤਾ ਜੀ! ਅਕਾਲ ਪੁਰਖ ਕੇ ਚਰਨੋਂ ਮੇਂ ਚਿਤ ਲਗਾਉਨਾ ਯਹ ਚਾਕਰੀ ਕਰੀ ਔਰ ਨਾਮ ਕਾ ਮਨਨ ਕਰਨਾ ਯਹੀ ਮਾਲਕ ਕਾ ਕੰਮ ਕਰੀਏ॥
Prof. Sahib Singhਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ) ਨੌਕਰੀ ਕਰ ਤੇ ਪਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿਚ ਪੱਕਾ ਕਰ ਰੱਖ (ਇਹੀ ਹੈ ਉਸ ਦੀ ਸੇਵਾ)।

ਪਦ ਅਰਥ ਚਾਕਰੀ = ਨੌਕਰੀ। ਕੰਮੁ = ਨੌਕਰੀ ਦਾ ਕੰਮ।

SikhNet (Spanish)Que tu servicio sea el enfoque de tu Conciencia y que tu ocupación sea el mantener tu Fe en el Naam.

Open this shabad (15 lines, Angs 595-596) →

Ang 595 of 1430