ੴ

ਸਿੱਖਬਾਣੀ · SikhBani

Ang 596

Sri Guru Granth Sahib · Raag Sorath · 4 shabads, 38 lines
Translations
Shabad Guru Nanak Dev Ji Raag Sorath continued from Ang 595

ਬੰਨੁ ਬਦੀਆ. ਕਰਿ ਧਾਵਣੀ; ਤਾ ਕੋ ਆਖੈ ਧੰਨੁ ॥

ban badeea. kar dhaavanee; taa ko aakhai dhan |

Sant Singh KhalsaLet your work be restraint from sin; only then will people call you blessed.
Manmohan SinghMake the restraint of sins thy effort and then alone shall people call thee blessed.
Manmohan Singh (Punjabi)ਪਾਪਾਂ ਦੀ ਰੋਕਥਾਮ ਨੂੰ ਆਪਣਾ ਆਹਰ ਉਪਰਾਲਾ ਬਣਾ। ਕੇਵਲ ਤਦ ਹੀ ਲੋਕ ਤੈਨੂੰ ਸ਼ਾਬਾਸ਼ੇ ਕਹਿਣਗੇ।
Fareedkot Teekaਬੁਰੇ ਕਰਮੋਂ ਕੀ ਓਰ ਸੇ ਮਨ ਕੋ ਬਾਂਧ ਕਰ ਕਾਮਾਦਿ ਸਤ੍ਰੂਓਂ ਪਰ (ਧਾਵਣੀ) ਚਢਾਈ ਕਰੀਏ, ਐਸੀ ਚਾਕਰੀ ਜਾ ਕੋ ਪ੍ਰਾਪਤ ਹੋਇ ਤਾ ਕੋ ਮਾਲਕ ਧੰਨ ਕਹੈਗਾ॥
Prof. Sahib Singh(ਪਰਮਾਤਮਾ ਦੀ ਨੌਕਰੀ ਦੀ) ਦੌੜ-ਭੱਜ ਵਾਸਤੇ ਵਿਕਾਰਾਂ ਨੂੰ (ਆਪਣੇ ਨੇੜੇ ਆਉਣੋਂ) ਰੋਕ ਦੇ, (ਜੇ ਇਹ ਉੱਦਮ ਕਰੇਂਗਾ) ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ।

ਪਦ ਅਰਥ ਬੰਨੁ = ਰੋਕ ਰੱਖ। ਧਾਵਣੀ = ਨੌਕਰੀ ਦੀ ਦੌੜ-ਭੱਜ। ਤਾ = ਤਦੋਂ ਹੀ। ਧੰਨੁ = ਸ਼ਾਬਾਸ਼ੇ।

SikhNet (Spanish)Creer en el Nombre del Señor debe ser tu Servicio, calmar la voz del vicio, tu urgencia, y así todos te llamarán Bendito.

ਨਾਨਕ. ਵੇਖੈ ਨਦਰਿ ਕਰਿ; ਚੜੈ ਚਵਗਣ ਵੰਨੁ ॥੪॥੨॥

naanak. vekhai nadar kar; charrai chavagan van |4|2|

Sant Singh KhalsaO Nanak, the Lord shall look upon you with His Glance of Grace, and you shall be blessed with honor four times over. ||4||2||
Manmohan SinghNanak, the Lord shall then look on thee with favour and thou shalt be imbued with fourfold honour.
Manmohan Singh (Punjabi)ਨਾਨਕ, ਪ੍ਰਭੂ ਤਦ ਤੈਨੂੰ ਮਿਹਰਬਾਨੀ ਨਾਲ ਦੇਖੇਗਾ ਅਤੇ ਤੂੰ ਚਾਰ ਗੁਣੇ ਰੰਗ ਨਾਲ ਰੰਗਿਆ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਅਕਾਲ ਪੁਰਖ ਕਿਰਪਾ ਦੀ ਦ੍ਰਿਸਟ ਕਰ ਦੇਖੈਗਾ ਤਬ ਚਾਕਰ ਕੋ ਚੌਥੀ ਭੂਮਕਾ ਰੂਪੀ ਰੰਗ ਚਢੈਗਾ॥੪॥੨॥☬ਮਨਮੁਖਤਾ ਔ ਗੁਰੋਂ ਕੀ ਕ੍ਰਿਪਾ ਕਾ ਫਲ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਇੰਜ ਕਰਨ ਨਾਲ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ ਤੇ ਤੇਰੀ ਜਿੰਦ ਉਤੇ ਚੌ-ਗੁਣਾਂ ਆਤਮਕ ਰੂਪ ਚੜ੍ਹੇਗਾ ॥੪॥੨॥

ਪਦ ਅਰਥ ਚਵਗਣ = ਚੌਗੁਣਾ। ਵੰਨੁ = ਰੰਗ ॥੪॥੨॥

* ਨੋਟ: ਧਨ ਕਮਾਣ ਲਈ ਆਮ ਤੌਰ ਤੇ ਚਾਰ ਵਸੀਲੇ ਹਨ: ਵਾਹੀ, ਦੁਕਾਨ, ਵਪਾਰ, ਤੇ ਨੌਕਰੀ। ਇਸ ਸ਼ਬਦ ਵਿਚ ਫ਼ੁਰਮਾਂਦੇ ਹਨ ਕਿ ਦੁਨੀਆ ਦਾ ਧਨ ਤਾਂ ਇਥੋਂ ਤੁਰਨ ਵੇਲੇ ਸਾਥ ਛੱਡ ਦੇਵੇਗਾ, ਨਾਲ ਨਿਭਣ ਵਾਲਾ ਨਾਮ-ਧਨ ਹੈ, ਉਸ ਨੂੰ ਇਕੱਠਾ ਕਰਨ ਲਈ ਉਵੇਂ ਹੀ ਮੇਹਨਤ ਕਰਨੀ ਹੈ ਜਿਵੇਂ ਕਿਸਾਨ ਵਾਹੀ ਦੀ ਮੇਹਨਤ ਕਰਦਾ ਹੈ, ਜਿਵੇਂ ਦੁਕਾਨਦਾਰ ਦੁਕਾਨ ਵਿਚ, ਜਿਵੇਂ ਵਪਾਰੀ ਵਪਾਰ ਵਿਚ ਤੇ ਜਿਵੇਂ ਮੁਲਾਜ਼ਮ ਨੌਕਰੀ ਵਿਚ।

SikhNet (Spanish)Dice Nanak, si el Señor te favorece con Su Mirada de Gracia, tu Gloria crecerá cuatro veces más. (4‑2)

Open this shabad (15 lines, Angs 595-596) →

Shabad Guru Nanak Dev Ji Raag Sorath

ਸੋਰਠਿ ਮਃ ੧ ਚਉਤੁਕੇ ॥

soratth mahalaa 1 chautuke |

Sant Singh KhalsaSorat'h, First Mehl, Chau-Thukay:
Manmohan SinghSorath 1st Guru. Chautukas.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ। ਚਾਰ ਤੁਕੇ।
SikhNet (Spanish)Sorath, Mejl Guru Nanak, Primer Canal Divino, Chau-Tukas.

ਮਾਇ ਬਾਪ ਕੋ ਬੇਟਾ ਨੀਕਾ; ਸਸੁਰੈ ਚਤੁਰੁ ਜਵਾਈ ॥

maae baap ko bettaa neekaa; sasurai chatur javaaee |

Sant Singh KhalsaThe son is dear to his mother and father; he is the wise son-in-law to his father-in-law.
Manmohan SinghTo mother and father their son is dear and to the father-in-law the wise son-in-law.
Manmohan Singh (Punjabi)ਮਾਤਾ ਪਿਤਾ ਨੂੰ ਆਪਣਾ ਪੁੱਤਰ ਪਿਆਰਾ ਹੈ। ਅਤੇ ਸਹੁਰੇ ਨੂੰ ਸਿਆਣਾ ਜੁਆਈ।
Fareedkot Teekaਜੋ ਮਾਤਾ ਪਿਤਾ ਕਾ (ਨੀਕਾ) ਅਛਾ ਬੇਟਾ ਕਹਾਵਤਾ ਥਾ, ਜੋ ਸਸੁਰਾਰ ਮੇਂ ਚਤਰ ਜਵਾਈ ਕਹਾਵਤਾ ਥਾ॥
Prof. Sahib Singhਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ, ਕਦੇ ਸਹੁਰੇ ਦਾ ਸਿਆਣਾ ਜਵਾਈ ਸੀ,

ਪਦ ਅਰਥ ਨੀਕਾ = ਚੰਗਾ, ਪਿਆਰਾ। ਸਸੁਰੈ = ਸਹੁਰੇ ਦਾ। ਚਤੁਰੁ = ਸਿਆਣਾ।

SikhNet (Spanish)Los padres aman a su hijo, los suegros a su yerno; los niños aman a sus padres, los hermanos a su hermano,

ਬਾਲ ਕੰਨਿਆ ਕੌ ਬਾਪੁ ਪਿਆਰਾ; ਭਾਈ ਕੌ ਅਤਿ ਭਾਈ ॥

baal kaniaa kau baap piaaraa; bhaaee kau at bhaaee |

Sant Singh KhalsaThe father is dear to his son and daughter, and the brother is very dear to his brother.
Manmohan SinghTo the boy and girl, their father is very sweet and to a brother, the brother.
Manmohan Singh (Punjabi)ਬੱਚੇ ਤੇ ਬੱਚੀ ਨੂੰ ਆਪਣਾ ਪਿਤਾ ਬਹੁਤ ਪਿਆਰਾ ਹੈ। ਅਤੇ ਭਰਾ ਨੂੰ ਭਰਾ।
Fareedkot Teekaਜੋ ਬਾਲਕੋਂ ਔਰ ਕੰਨ੍ਯਾਂ ਕਾ ਪ੍ਯਾਰਾ ਪਿਤਾ ਥਾ, ਜੋ ਭਾਈ ਕੋ ਅਤ੍ਯੰਤ ਪ੍ਯਾਰਾ ਭਾਈ ਥਾ॥
Prof. Sahib Singhਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਉ ਸੀ, ਅਤੇ ਭਰਾ ਦਾ ਬੜਾ (ਸਨੇਹੀ) ਭਰਾ ਸੀ,

ਪਦ ਅਰਥ ਕੌ = ਨੂੰ, ਵਾਸਤੇ (ਕੋ = ਦਾ)।

SikhNet (Spanish)pero cuando, el Señor así lo ordena, uno deja a todos atrás, y todo se vuelve extraño para él. El Manmukj,

ਹੁਕਮੁ ਭਇਆ ਬਾਹਰੁ ਘਰੁ ਛੋਡਿਆ; ਖਿਨ ਮਹਿ ਭਈ ਪਰਾਈ ॥

hukam bheaa baahar ghar chhoddiaa; khin meh bhee paraaee |

Sant Singh KhalsaBy the Order of the Lord's Command, he leaves his house and goes outside, and in an instant, everything becomes alien to him.
Manmohan SinghOn the issuing of Lord's command the mortal leaves home for abroad and in a moment everything becomes alien.
Manmohan Singh (Punjabi)ਸਾਹਿਬ ਦਾ ਫੁਰਮਾਨ ਜਾਰੀ ਹੋਣ ਤੇ ਭਾਣੀ ਘਰ ਤੇ ਬਾਹਰਵਾਰ ਨੂੰ ਤਿਆਗ ਦਿੰਦਾ ਹੈ ਅਤੇ ਇਕ ਮੁਹਤ ਵਿੱਚ ਹਰ ਸ਼ੈ ਬਿਗਾਨੀ ਹੋ ਜਾਂਦੀ ਹੈ।
Fareedkot Teekaਜਬ ਅਕਾਲ ਪੁਰਖ ਕਾ ਹੁਕਮ ਭਾਇਆ ਤਾ ਹੁਕਮ ਸੱਤ ਭਇਆ ਮਰ ਗਯਾ ਤਬ ਘਰ ਸੇ ਉਠਾਇ ਕਰ ਬਾਹਰ ਸਮਸਾਨ ਭੂਮਿ ਮੇਂ ਛੋੜ ਦੀਆ। ਤਬ ਜਿਸ ਬਿਭੂਤੀ ਕੋ ਅਪਨੀ ਮਾਨਤਾ ਥਾ ਸਭ ਉਸੀ ਖਿਨ ਮੇਂ ਪਰਾਈ ਹੋ ਗਈ॥
Prof. Sahib Singhਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸ ਨੇ ਘਰ ਬਾਰ (ਸਭ ਕੁਝ) ਛੱਡ ਦਿੱਤਾ ਤੇ ਇੰਜ ਇਕ ਪਲਕ ਵਿਚ ਸਭ ਕੁਝ ਓਪਰਾ ਹੋ ਗਿਆ।

ਪਦ ਅਰਥ ਬਾਹਰੁ ਘਰੁ = ਘਰ ਬਾਹਰ, ਘਰ ਘਾਟ।

SikhNet (Spanish)en su arrogancia no contempla el Nombre del Señor, ni hace caridades;

ਨਾਮੁ ਦਾਨੁ ਇਸਨਾਨੁ ਨ. ਮਨਮੁਖਿ; ਤਿਤੁ ਤਨਿ ਧੂੜਿ ਧੁਮਾਈ ॥੧॥

naam daan isanaan na. manamukh; tith tan dhoorr dhumaaee |1|

Sant Singh KhalsaThe self-willed manmukh does not remember the Name of the Lord, does not give in charity, and does not cleanse his consciousness; his body rolls in the dust. ||1||
Manmohan SinghAn apostate remember not the Name, gives not in charity, takes not the bath and so his body rolls in dust.
Manmohan Singh (Punjabi)ਅਧਰਮੀ ਨਾਮ ਨੂੰ ਨਹੀਂ ਸਿਮਰਦਾ, ਪੁੰਨ ਦਾਨ ਨਹੀਂ ਕਰਦਾ, ਅੰਤ੍ਰੀਵ ਗੁਸਲ ਨਹੀਂ ਲੈਦਾ ਤੇ ਇਸ ਲਈ ਉਸ ਦੀ ਦੇਹ ਘੱਟੇ ਵਿੱਚ ਰੁਲਦੀ ਹੈ।
Fareedkot Teekaਇਸ ਮਨਮੁਖ ਨੇ ਨ ਨਾਮ ਜਪਾ ਥਾ ਨ ਦਾਨ ਦੀਆ ਥਾ ਨ ਇਸਨਾਨਾਦਿ ਕੋਈ ਸੁਧ ਕਰਮ ਕੀਆ ਥਾ। ਤਿਸ ਕੇ ਸੁੰਦਰ ਤਨ ਪਰ (ਧੂੜਿ ਧੁਮਾਈ) ਖਾਕ ਉਡਨੇ ਲਗੀ, ਭਾਵ ਭਸਮ ਹੋ ਗਯਾ, ਵਾ ਪਾਪੋਂ ਕੀ ਧੂੜ ਉਡਤੀ ਭਈ। ਭਾਵ ਯਹ ਕਿ ਪਰਲੋਕ ਮੇਂ ਉਸ ਕੋ ਅਛਾ ਕੋਈ ਭੀ ਨਾ ਕਹਤਾ ਭਯਾ॥੧॥
Prof. Sahib Singhਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾਹ ਨਾਮ ਜਪਿਆ ਨਾਹ ਸੇਵਾ ਕੀਤੀ ਅਤੇ ਨਾਹ ਪਵਿਤ੍ਰ ਆਚਰਨ ਬਣਾਇਆ ਤੇ ਇਸ ਸਰੀਰ ਦੀ ਰਾਹੀਂ ਖੇਹ-ਖ਼ੁਆਰੀ ਹੀ ਕਰਦਾ ਰਿਹਾ ॥੧॥

ਪਦ ਅਰਥ ਦਾਨੁ = ਸੇਵਾ (ਦੂਜਿਆਂ ਦੀ)। ਇਸਨਾਨੁ = ਪਵਿਤ੍ਰਤਾ, ਪਵਿਤ੍ਰ ਆਚਰਨ। ਤਿਤੁ = ਉਸ ਵਿਚ, ਉਸ ਦੀ ਰਾਹੀਂ। ਤਨਿ = ਸਰੀਰ ਦੀ ਰਾਹੀਂ। ਤਿਤੁ ਤਨਿ = ਉਸ ਸਰੀਰ ਦੀ ਰਾਹੀਂ। ਧੂੜਿ ਧੁਮਾਈ = ਖੇਹ ਹੀ ਉਡਾਈ ॥੧॥

SikhNet (Spanish)tampoco se purifica en su interior, y se revuelca en el lodo. (1)

ਮਨੁ ਮਾਨਿਆ ਨਾਮੁ ਸਖਾਈ ॥

man maaniaa naam sakhaaee |

Sant Singh KhalsaThe mind is comforted by the Comforter of the Naam.
Manmohan SinghWith God's Name, the succour, my soul is comforted.
Manmohan Singh (Punjabi)ਸਹਾਇਕ, ਵਾਹਿਗੁਰੂ ਦੇ ਨਾਮ ਨਾਲ ਮੇਰੀ ਜਿੰਦੜੀ ਸੁਖੀ ਹੋ ਗਈ ਹੈ।
Fareedkot Teekaਮੇਰਾ ਮਨ ਨਾਮ ਜੋ ਲੋਕ ਪਰਲੋਕ ਕਾ ਸਹਾਯਕ ਹੈ ਤਿਸਮੇਂ ਮਨ ਗ੍ਯਾ ਹੈ, ਭਾਵ ਯਹਿ ਕਿ ਤਿਸ ਕੇ ਸਿਮਰਨ ਮੇਂ ਲਗ ਗਯਾ ਹੈ॥
Prof. Sahib Singhਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿਚ ਪਤੀਜਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿਤ੍ਰ ਸਮਝਦਾ ਹੈ।

ਪਦ ਅਰਥ ਸਖਾਈ = ਮਿਤ੍ਰ।

SikhNet (Spanish)Cuando uno hace al Nombre del Señor su Amigo, la mente es confortada, uno cae a los Pies del Guru,

ਪਾਇ ਪਰਉ ਗੁਰ ਕੈ ਬਲਿਹਾਰੈ; ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥

paae prau gur kai balihaarai; jin saachee boojh bujhaaee | rahaau |

Sant Singh KhalsaI fall at the Guru's feet - I am a sacrifice to Him; He has given me to understand the true understanding. ||Pause||
Manmohan SinghI repair to the Guru's feet and am a sacrifice unto him, who has imparted to me the true understanding. Pause.
Manmohan Singh (Punjabi)ਮੈਂ ਗੁਰਾਂ ਦੇ ਪੈਰੀਂ ਪੈਦਾ ਹਾਂ ਅਤੇ ਉਹਨਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਸੱਚੀ ਸਮਝ ਦਰਸਾ ਦਿੱਤੀ ਹੈ। ਠਹਿਰਾਉ।
Fareedkot Teekaਮੈਂ ਅਪਨੇ ਸਤਗੁਰੋਂ ਕੇ ਚਰਨੋਂ ਪਰ ਪੜਤਾ ਹੂੰ ਜਿਨੋਂ ਨੇ ਮੁਝੇ ਸਚੀ (ਬੂਝ) ਸਮਝ ਸਮਝਾਈ ਹੈ॥ ਰਹਾਉ ॥
Prof. Sahib Singhਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ, ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮੱਤ ਦਿੱਤੀ ਹੈ (ਕਿ ਪਰਮਾਤਮਾ ਹੀ ਅਸਲ ਮਿਤ੍ਰ ਹੈ) ॥ ਰਹਾਉ॥

ਪਦ ਅਰਥ ਪਰਉ = ਮੈਂ ਪੈਂਦਾ ਹਾਂ। ਜਿਨਿ = ਜਿਸ (ਗੁਰੂ) ਨੇ ॥ ਰਹਾਉ॥

SikhNet (Spanish)y ofrece su ser en sacrificio a aquél que le revela la Verdad del Señor. (Pausa)

ਜਗ ਸਿਉ ਝੂਠ ਪ੍ਰੀਤਿ. ਮਨੁ ਬੇਧਿਆ; ਜਨ ਸਿਉ ਵਾਦੁ ਰਚਾਈ ॥

jag siau jhootth preet. man bedhiaa; jan siau vaad rachaaee |

Sant Singh KhalsaThe mind is impressed with the false love of the world; he quarrels with the Lord's humble servant.
Manmohan SinghThe self-willed persons is impressed with the false love of the world and picks up quarrel with the Lord's slave.
Manmohan Singh (Punjabi)ਆਪ-ਹੁਦਰਾ ਪੁਰਸ਼ ਜਗਤ ਦੇ ਕੂੜੇ ਪਿਆਰ ਨਾਲ ਵਿੰਨ੍ਹਿਆਂ ਹੋਇਆ ਹੈ ਅਤੇ ਸੁਆਮੀ ਦੇ ਗੋਲੇ ਨਾਲ ਝਗੜਾ ਖੜਾ ਕਰਦਾ ਹੈ।
Fareedkot Teekaਮਨਮੁਖ ਨੇ ਝੂਠੀ ਪ੍ਰੀਤ ਕਰ ਕੇ ਜਗਤ ਕੇ ਸਾਥ ਮਨ ਕੋ (ਬੇਧਿਆ) ਮਿਲਾਇਆ ਹੈ ਔਰ (ਜਨ) ਭਗਤੋਂ ਸੇ ਝਗੜਾ ਕਰਾ ਹੈ॥
Prof. Sahib Singhਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿਚ ਪ੍ਰੋਇਆ ਰਹਿੰਦਾ ਹੈ, ਸੰਤ ਜਨਾਂ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ।

ਪਦ ਅਰਥ ਬੇਧਿਆ = ਵਿੰਨ੍ਹਿਆ। ਜਨ = ਪ੍ਰਭੂ ਦੇ ਦਾਸ, ਸੰਤ ਜਨ। ਵਾਦੁ = ਝਗੜਾ।

SikhNet (Spanish)El Manmukj soberbio está involucrado con el mundo, y se pelea con los Sirvientes del Señor.

ਮਾਇਆ ਮਗਨੁ ਅਹਿਨਿਸਿ ਮਗੁ ਜੋਹੈ; ਨਾਮੁ ਨ ਲੇਵੈ. ਮਰੈ ਬਿਖੁ ਖਾਈ ॥

maaeaa magan ahinis mag johai; naam na levai. marai bikh khaaee |

Sant Singh KhalsaInfatuated with Maya, night and day, he sees only the worldly path; he does not chant the Naam, and drinking poison, he dies.
Manmohan SinghAll-absorbed in riches, day and night, he spies its path, utters not the Name and dies by taking poison.
Manmohan Singh (Punjabi)ਧਨ-ਦੌਲਤ ਅੰਦਰ ਗਲਤਾਨ ਹੋਇਆ ਹੋਇਆ ਉਹ ਇਸ ਦੇ ਰਸਤੇ ਨੂੰ ਤਕਾਉਂਦਾ ਹੈ। ਨਾਮ ਦਾ ਉਚਾਰਨ ਨਹੀਂ ਕਰਦਾ ਅਤੇ ਜਹਿਰ ਖਾ ਕੇ ਮਰ ਜਾਂਦਾ ਹੈ।
Fareedkot Teekaਮਾਯਾ ਮੇਂ (ਮਗਨੁ) ਮਸਤ ਹੂਆ ਹੂਆ ਰਾਤ ਦਿਨ ਮਾਯਾ ਕੇ ਕਮਾਉਣ ਕਾ (ਮਗੁ) ਰਸਤਾ (ਜੋਹੈ) ਦੇਖਤਾ ਹੈ, ਨਾਮ ਸਿਮਰਨ ਨਹੀਂ ਕਰਤਾ ਹੈ, ਬਿਸਯ ਰੂਪ ਬਿਖ ਖਾਇ ਕਰ ਮਰਤਾ ਹੈ॥
Prof. Sahib Singhਮਾਇਆ (ਦੇ ਮੋਹ) ਵਿਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦਾ, ਇਸ ਤਰ੍ਹਾਂ (ਮਾਇਆ ਦੇ ਮੋਹ ਦੀ) ਜ਼ਹਿਰ ਖਾ ਖਾ ਕੇ ਆਤਮਕ ਮੌਤੇ ਮਰ ਜਾਂਦਾ ਹੈ।

ਪਦ ਅਰਥ ਮਗਨੁ = ਮਸਤ। ਅਹਿਨਿਸਿ = ਦਿਨ-ਰਾਤ (ਅਹਿ = ਦਿਨ। ਨਿਸਿ = ਰਾਤ)। ਮਗੁ = ਰਸਤਾ। ਜੋਹੈ = ਤੱਕਦਾ ਹੈ। ਮਰੈ = ਆਤਮਕ ਮੌਤ ਮਰਦਾ ਹੈ। ਬਿਖੁ = ਜ਼ਹਿਰ।

SikhNet (Spanish)Envuelto en Maya, camina sin sendero; no recita el Naam, y se envenena de muerte.

ਗੰਧਣ ਵੈਣਿ ਰਤਾ ਹਿਤਕਾਰੀ; ਸਬਦੈ. ਸੁਰਤਿ ਨ ਆਈ ॥

gandhan vain rataa hitakaaree; sabadai. surat na aaee |

Sant Singh KhalsaHe is imbued and infatuated with vicious talk; the Word of the Shabad does not come into his consciousness.
Manmohan SinghImbued with the vicious talk, he has been enamoured by it and thinks not of he Name.
Manmohan Singh (Punjabi)ਗੰਦੀਆਂ ਗੱਲਾਂ ਨਾਲ ਰੰਗੀਜ, ਉਹ ਉਹਨਾਂ ਦਾ ਆਸ਼ਿਕ ਹੋ ਗਿਆ ਹੈ ਅਤੇ ਨਾਮ ਵੱਲ ਧਿਆਨ ਹੀ ਨਹੀਂ ਦਿੰਦਾ।
Fareedkot Teeka(ਗੰਧਣ ਵੈਣਿ) ਬਿਖ੍ਯ ਸਬੰਧੀ ਗੰਦੇ ਵਾਕੋਂ ਮੇਂ ਹਿਤਕਾਰੀ ਹੋ ਕਰ ਕੇ (ਰਤਾ) ਮਸਤ ਰਹਤਾ ਹੈ, ਗੁਰਸਬਦ ਕੀ ਕਬੀ (ਸੁਰਤਿ) ਸਮਝ ਨ ਆਉਤੀ ਭਈ॥
Prof. Sahib Singhਉਹ ਗੰਦੇ ਗੀਤਾਂ (ਗਾਵਣ ਸੁਣਨ) ਵਿਚ ਮਸਤ ਰਹਿੰਦਾ ਹੈ, ਗੰਦੇ ਗੀਤ ਨਾਲ ਹੀ ਹਿਤ ਕਰਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਵਿਚ ਉਸ ਦੀ ਸੁਰਤ ਨਹੀਂ ਲੱਗਦੀ।

ਪਦ ਅਰਥ ਗੰਧਣ ਵੈਣਿ = ਗੰਦੇ ਬੋਲ ਵਿਚ। ਰਤਾ = ਮਸਤ। ਹਿਤਕਾਰੀ = ਪਿਆਰ ਕਰਨ ਵਾਲਾ।

SikhNet (Spanish)Participa en conversaciones viciosas, no está despierto a la Palabra del Shabd,

ਰੰਗਿ ਨ ਰਾਤਾ. ਰਸਿ ਨਹੀ ਬੇਧਿਆ; ਮਨਮੁਖਿ ਪਤਿ ਗਵਾਈ ॥੨॥

rang na raataa. ras nahee bedhiaa; manamukh pat gavaaee |2|

Sant Singh KhalsaHe is not imbued with the Lord's Love, and he is not impressed by the taste of the Name; the self-willed manmukh loses his honor. ||2||
Manmohan SinghHe is neither imbued with the Lord's love, nor is he impressed with the Name's relish. So the infidel loses his honour.
Manmohan Singh (Punjabi)ਨਾਂ ਹੀ ਉਹ ਪ੍ਰਭੂ ਦੇ ਪ੍ਰੇਮ ਨਾਲ ਰੰਗੀਜਿਆ ਹੈ, ਨਾਂ ਹੀ ਉਹ ਨਾਮ ਦੇ ਸੁਆਦ ਨਾਲ ਵਿੰਨ੍ਹਿਆਂ ਗਿਆ ਹੈ। ਸੋ ਮਲੇਛ ਆਪਣੀ ਇਜਤ ਆਬਰੂ ਗੁਆ ਲੈਦਾ ਹੈ।
Fareedkot Teekaਮਨਮੁਖ ਵਾਹਿਗੁਰੂ ਕੇ (ਰੰਗਿ) ਅਨੰਦ ਮੇਂ (ਰਾਤਾ) ਮਿਲਾ ਨਹੀਂ ਔਰ ਤਿਸ ਹਰਿ ਕੇ ਰਸ ਮੇਂ ਭੀ ਮਨ ਕਭੀ (ਬੇਧਿਆ) ਮਿਲਾ ਨਹੀਂ, ਇਨ ਕਰਮੋਂ ਸੇ ਅਪਨੀ ਪ੍ਰਤਿਸ੍ਟਾ ਖੋਇ ਲਈ ਹੈ॥੨॥
Prof. Sahib Singhਨਾਹ ਉਹ ਪਰਮਾਤਮਾ ਦੇ ਪਿਆਰ ਵਿਚ ਰੰਗੀਜਦਾ ਹੈ, ਨਾਹ ਉਸ ਨੂੰ ਨਾਮ-ਰਸ ਵਿਚ ਖਿੱਚ ਪੈਂਦੀ ਹੈ। ਮਨਮੁਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ ॥੨॥

ਪਦ ਅਰਥ ਰੰਗਿ = (ਪ੍ਰਭੂ ਦੇ) ਰੰਗ ਵਿਚ। ਰਸਿ = ਰਸ ਵਿਚ। ਮਨਮੁਖਿ = ਜਿਸ ਮਨੁੱਖ ਦਾ ਮੂੰਹ ਆਪਣੇ ਹੀ ਮਨ ਵਲ ਹੈ, ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਪਤਿ = ਇੱਜ਼ਤ ॥੨॥

SikhNet (Spanish)el Amor del Señor no le impresiona, ese Manmukj arrogante pierde su Honor ante Dios. (2)

ਸਾਧ ਸਭਾ ਮਹਿ. ਸਹਜੁ, ਨ ਚਾਖਿਆ; ਜਿਹਬਾ ਰਸੁ. ਨਹੀ ਰਾਈ ॥

saadh sabhaa meh. sehaj, na chaakhiaa; jihabaa ras. nahee raaee |

Sant Singh KhalsaHe does not enjoy celestial peace in the Company of the Holy, and there is not even a bit of sweetness on his tongue.
Manmohan SinghIn the saints society, he enjoys not Divine equanimity and in His tongue there is not even an iota of sweetness.
Manmohan Singh (Punjabi)ਸਤਿਸੰਗਤ ਅੰਦਰ ਉਹ ਈਸ਼ਵਰੀ ਖੁਸ਼ੀ ਨੂੰ ਨਹੀਂ ਮਾਣਦਾ ਅਤੇ ਉਸ ਦੀ ਜੀਭ ਵਿੱਚ ਭੋਰਾ ਭਰ ਭੀ ਮਿਠਾਸ ਨਹੀਂ।
Fareedkot Teekaਸਾਧੂਓਂ ਕੀ (ਸਭਾ) ਸਤਸੰਗ ਮੇਂ ਜਾਇਕਰ (ਸਹਜੁ) ਗ੍ਯਾਨ ਰਸ ਕੋ ਚਾਖਿਆ, ਭਾਵ ਪਾਨ ਨਹੀਂ ਕੀਆ ਹੈ। ਜਿਹਵਾ ਮੇਂ ਰਾਈ, ਭਾਵ ਥੋੜਾ ਭੀ ਰਸ ਨਹੀਂ ਅਰਥਾਤ ਫਿਕਾ ਬੋਲਤਾ ਹੈ॥
Prof. Sahib Singhਸਾਧ ਸੰਗਤ ਵਿਚ ਜਾ ਕੇ ਮਨਮੁਖ ਆਤਮਕ ਅਡੋਲਤਾ ਦਾ ਆਨੰਦ ਕਦੇ ਨਹੀਂ ਮਾਣਦਾ, ਉਸ ਦੀ ਜੀਭ ਨੂੰ ਨਾਮ ਜਪਣ ਦਾ ਸੁਆਦ ਕਦੇ ਰਤਾ ਭੀ ਨਹੀਂ ਆਉਂਦਾ।

ਪਦ ਅਰਥ ਸਾਧ ਸਭਾ = ਸਤ ਸੰਗ। ਸਹਜੁ = ਅਡੋਲਤਾ ਦਾ ਆਨੰਦ, ਸ਼ਾਂਤੀ ਦਾ ਰਸ। ਰਾਈ = ਰਤਾ ਭੀ।

SikhNet (Spanish)No prueba el Sabor de la Paz en la Saad Sangat, la Sociedad de los Santos, y sus labios

ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ; ਦਰ ਕੀ ਖਬਰਿ. ਨ ਪਾਈ ॥

man tan dhan apunaa kar jaaniaa; dar kee khabar. na paaee |

Sant Singh KhalsaHe calls his mind, body and wealth his own; he has no knowledge of the Court of the Lord.
Manmohan SinghThe mind, body and wealth, he deems as his own and has no knowledge of the Lord's court.
Manmohan Singh (Punjabi)ਮਨ, ਦੇਹ ਅਤੇ ਦੌਲਤ ਨੂੰ ਉਹ ਆਪਣੇ ਨਿੱਜ ਦੇ ਕਰ ਕੇ ਜਾਣਦਾ ਹੈ ਤੇ ਸਾਈਂ ਦੇ ਦਰਬਾਰ ਦੀ ਉਸ ਨੂੰ ਗਿਆਤ ਨਹੀਂ।
Fareedkot Teekaਮਨ ਤਨ ਧਨ ਕੋ ਅਪਨਾ ਕਰ ਸਮਝਤਾ ਹੈ, ਉਸ ਅਕਾਲ ਪੁਰਖ ਕੇ (ਦਰ) ਦ੍ਵਾਰੇ ਕੀ ਖਬਰ ਨਹੀਂ ਪਾਈ ਹੈ॥
Prof. Sahib Singhਉਹ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਹੀ ਆਪਣਾ ਸਮਝੀ ਬੈਠਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਖ਼ਬਰ-ਸੂਝ ਨਹੀਂ ਪੈਂਦੀ।

ਪਦ ਅਰਥ ਦਰ = ਪਰਮਾਤਮਾ ਦਾ ਦਰਵਾਜ਼ਾ।

SikhNet (Spanish)no conocen el regocijo de la Alabanza al Señor.

ਅਖੀ ਮੀਟਿ ਚਲਿਆ ਅੰਧਿਆਰਾ; ਘਰੁ ਦਰੁ ਦਿਸੈ ਨ. ਭਾਈ ॥

akhee meett chaliaa andhiaaraa; ghar dar disai na. bhaaee |

Sant Singh KhalsaClosing his eyes, he walks in darkness; he cannot see the home of his own being, O Siblings of Destiny.
Manmohan SinghClosing his eyes, he walks in darkness and sees not his hearth and home, O brother.
Manmohan Singh (Punjabi)ਅਜਿਹਾ ਬੰਦਾ ਆਪਣੇ ਨੇਤਰ ਬੰਦ ਕਰਕੇ ਅੰਨ੍ਹੇਰੇ (ਅਗਿਆਨਤਾ) ਵਿੱਚ ਟੁਰਦਾ ਹੈ ਅਤੇ ਉਸ ਨੂੰ ਆਪਣਾ ਘਰ ਬਾਰ (ਅਸਲ ਟਿਕਾਣਾ) ਨਹੀਂ ਦਿਸਦਾ, ਹੇ ਵੀਰ!
Fareedkot Teekaਹੇ ਭਾਈ! ਜਬ ਆਂਖੇਂ ਬੰਦ ਕਰ ਕੇ ਕਿਆ ਮਰ ਕਰ ਕੇ ਅੰਧੇਰੇ ਜਮ ਮਾਰਗ ਮੇਂ ਚਲਾ ਤਬ ਪ੍ਰਲੋਕ ਮੇਂ ਘਰ ਦਰੁ ਕਛੁ ਨਹੀਂ ਦਿਸਤਾ ਹੈ॥
Prof. Sahib Singhਉਹ ਆਤਮਕ-ਸੂਝ ਤੋਂ ਅੰਨ੍ਹਾ (ਜੀਵਨ ਸਫ਼ਰ ਵਿਚ) ਅੱਖਾਂ ਮੀਟ ਕੇ ਹੀ ਤੁਰਿਆ ਜਾਂਦਾ ਹੈ, ਪਰਮਾਤਮਾ ਦਾ ਘਰ ਤੇ ਦਰ ਉਸ ਨੂੰ ਕਦੇ ਦਿੱਸਦਾ ਹੀ ਨਹੀਂ।

ਪਦ ਅਰਥ ਮੀਟਿ = ਮੀਟ ਕੇ। ਅਖੀ ਮੀਟਿ ਚਲਿਆ = ਅੱਖਾਂ ਬੰਦ ਕਰ ਕੇ ਹੀ ਤੁਰਦਾ ਰਿਹਾ। ਅੰਧਿਆਰਾ = ਅੰਨ੍ਹਾ। ਘਰੁ ਦਰੁ = ਪ੍ਰਭੂ ਦਾ ਘਰ, ਪ੍ਰਭ ਦਾ ਦਰ।

SikhNet (Spanish)Piensa que su cuerpo, su mente y sus riquezas le pertenecen, y no conoce ni un poco de los reinos del cielo.

ਜਮ ਦਰਿ ਬਾਧਾ. ਠਉਰ ਨ ਪਾਵੈ; ਅਪੁਨਾ ਕੀਆ ਕਮਾਈ ॥੩॥

jam dar baadhaa. tthaur na paavai; apunaa keea kamaaee |3|

Sant Singh KhalsaTied up at Death's door, he finds no place of rest; he receives the rewards of his own actions. ||3||
Manmohan SinghBound down at death's door, he finds no place of rest and reaps the fruit of his actions.
Manmohan Singh (Punjabi)ਮੌਤ ਦੇ ਬੂਹੇ ਤੇ ਬੰਨ੍ਹੇ ਹੋਏ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ ਤੇ ਉਹ ਆਪਣੇ ਕਰਮਾਂ ਦਾ ਫਲ ਭੁਗਤਦਾ ਹੈ।
Fareedkot Teekaਜਮ ਕੇ ਦ੍ਵਾਰ ਪਰ ਬਾਧਾ ਹੂਆ ਸੁਭ (ਠੌਰ) ਸਥਾਨ ਕੋ ਨਹੀਂ ਪਾਵਤਾ ਹੈ, ਜੋ ਕੁਛ ਕਭੀ ਸੁਭ ਕਰਮ ਅਪਨਾ ਕੀਆ ਹੂਆ ਥਾ ਸੋਈ ਉਸ ਸਮੇਂ ਮੇਂ (ਕਮਾਈ) ਕਾਮੁ ਆਉਤਾ ਹੈ॥੩॥
Prof. Sahib Singhਆਖ਼ਰ ਆਪਣੇ ਕੀਤੇ ਦਾ ਇਹ ਨਫ਼ਾ ਖੱਟਦਾ ਹੈ ਕਿ ਜਮਰਾਜ ਦੇ ਬੂਹੇ ਤੇ ਬੱਝਾ ਹੋਇਆ (ਚੋਟਾਂ ਖਾਂਦਾ ਹੈ, ਇਸ ਸਜ਼ਾ ਤੋਂ ਬਚਣ ਲਈ) ਉਸ ਨੂੰ ਕੋਈ ਸਹਾਰਾ ਨਹੀਂ ਲੱਭਦਾ ॥੩॥

ਪਦ ਅਰਥ ਦਰਿ = ਦਰ ਤੇ ॥੩॥

SikhNet (Spanish)Camina en la oscuridad, ciego, sin poder distinguir su verdadero Hogar. Atado al nido de la muerte, no obtiene Paz, y hace su propia voluntad. (3)

ਨਦਰਿ ਕਰੇ ਤਾ ਅਖੀ ਵੇਖਾ; ਕਹਣਾ ਕਥਨੁ. ਨ ਜਾਈ ॥

nadar kare taa akhee vekhaa; kahanaa kathan. na jaaee |

Sant Singh KhalsaWhen the Lord casts His Glance of Grace, then I see Him with my own eyes; He is indescribable, and cannot be described.
Manmohan SinghWhen the Lord casts His merciful glance, then I see with my own eyes Him, the Ineffable and Indescribable.
Manmohan Singh (Punjabi)ਜਦ ਪ੍ਰਭੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਤਦ ਹੀ ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖਦਾ ਹਾਂ ਜੋ ਅਕੱਥ ਅਤੇ ਵਰਣਨ-ਰਹਿਤ ਹੈ।
Fareedkot Teekaਜੇ ਵਾਹਿਗੁਰੂ ਕ੍ਰਿਪਾ (ਨਦਰਿ) ਦ੍ਰਿਸਟਿ ਕਰੇ ਤੌ ਉਸ ਕੇ ਸਰੂਪ ਕੋ ਬੁਧੀ ਰੂਪ ਨੇਤ੍ਰੋਂ ਕਰ ਕੇ ਦੇਖਉ, ਹੋਰ ਕੁਛ ਕਹਣੁ ਕਹਾ ਨਹੀਂ ਜਾਤਾ ਹੈ॥
Prof. Sahib Singhਜੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰੇ ਤਾਂ ਹੀ ਮੈਂ ਉਸ ਨੂੰ ਅੱਖਾਂ ਨਾਲ ਵੇਖ ਸਕਦਾ ਹਾਂ, ਉਸ ਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਅਖੀ ਵੇਖਾ = ਮੈਂ ਅੱਖਾਂ ਨਾਲ ਵੇਖ ਸਕਦਾ ਹਾਂ।

SikhNet (Spanish)Cuando el Señor es Compasivo, me deja ver Su Presencia por todas partes, de este Estado,

ਕੰਨੀ ਸੁਣਿ ਸੁਣਿ ਸਬਦਿ ਸਲਾਹੀ; ਅੰਮ੍ਰਿਤੁ ਰਿਦੈ ਵਸਾਈ ॥

kanee sun sun sabad salaahee; amrit ridai vasaaee |

Sant Singh KhalsaWith my ears, I continually listen to the Word of the Shabad, and I praise Him; His Ambrosial Name abides within my heart.
Manmohan SinghWith mine ears I continuously hear of God and praise Him; His ambrosial Name I enshrine within my mind.
Manmohan Singh (Punjabi)ਆਪਣਿਆਂ ਕੰਨਾਂ ਨਾਲ ਮੈਂ ਵਾਹਿਗੁਰੂ ਬਾਰੇ ਲਗਾਤਾਰ ਸ੍ਰਵਣ ਕਰਦਾ ਹਾਂ ਅਤੇ ਉਸ ਦੀ ਸਿਫ਼ਤ ਕਰਦਾ ਹਾਂ। ਉਸ ਦਾ ਸੁਧਾ-ਸਰੂਪ ਨਾਮ ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
Fareedkot Teekaਕਾਨੋਂ ਸੇ (ਸਬਦਿ) ਉਪਦੇਸ਼ ਸੁਨ ਸੁਨ ਕਰ ਕੇ ਤਿਸ ਕਾ ਸਲਾਹਣਾ ਕਰਤਾ ਹੂੰ ਔਰ ਅੰਮ੍ਰਿਤ ਨਾਮ ਰਸ ਕੋ ਰਿਦੇ ਮੇਂ ਬਸਾਉਤਾ ਹੂੰ॥
Prof. Sahib Singhਤਾਂ ਕੰਨਾਂ ਨਾਲ ਉਸ ਦੀ ਸਿਫ਼ਤ-ਸਾਲਾਹ ਸੁਣ ਸੁਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਮੈਂ ਕਰ ਸਕਦਾ ਹਾਂ, ਤੇ ਅਟੱਲ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ ਹਿਰਦੇ ਵਿਚ ਵਸਾ ਸਕਦਾ ਹਾਂ।

ਪਦ ਅਰਥ ਕੰਨੀ = ਕੰਨਾਂ ਨਾਲ। ਸਲਾਹੀ = ਮੈਂ ਸਿਫ਼ਤ-ਸਾਲਾਹ ਕਰ ਸਕਦਾ ਹਾਂ।

SikhNet (Spanish)¿qué alcanza uno a describir? Me aferro a la Palabra del Shabd del Guru y Lo alabo enalteciendo en mi corazón el Néctar del Señor.

ਨਿਰਭਉ ਨਿਰੰਕਾਰੁ ਨਿਰਵੈਰੁ; ਪੂਰਨ ਜੋਤਿ ਸਮਾਈ ॥

nirbhau nirankaar niravair; pooran jot samaaee |

Sant Singh KhalsaHe is Fearless, Formless and absolutely without vengeance; I am absorbed in His Perfect Light.
Manmohan SinghI am absorbed in the perfect Light of the Lord, who is without fear, without from and without enmity.
Manmohan Singh (Punjabi)ਮੈਂ ਨਿਡਰ, ਸਰੂਪ-ਰਹਿਤ ਅਤੇ ਦੁਸ਼ਮਣੀ-ਰਹਿਤ ਪ੍ਰਭੂ ਦੇ ਪੂਰੇ ਪ੍ਰਕਾਸ਼ ਅੰਦਰ ਲੀਨ ਹੋ ਗਿਆ ਹੈ।
Fareedkot Teekaਭੈ ਔਰ ਬੈਰ ਸੇ ਰਹਿਤ ਜੋ ਨਿਰੰਕਾਰ ਹੈ, ਤਿਸ ਪੂਰਨ ਕੀ ਜੋਤਿ ਸਭ ਮੇਂ ਬਿਆਪੀ ਹੂਈ ਹੈ॥
Prof. Sahib Singhਪ੍ਰਭੂ ਨਿਰਭਉ ਹੈ ਨਿਰ-ਆਕਾਰ ਹੈ ਨਿਰਵੈਰ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪੂਰਨ ਤੌਰ ਤੇ ਵਿਆਪਕ ਹੈ।

ਪਦ ਅਰਥ ਅੰਮ੍ਰਿਤੁ = ਅਟੱਲ ਆਤਮਕ-ਜੀਵਨ ਦੇਣ ਵਾਲਾ ਨਾਮ। ਵਸਾਈ = ਮੈਂ ਵਸਾ ਸਕਦਾ ਹਾਂ। ਸਮਾਈ = ਵਿਆਪਕ।

SikhNet (Spanish)Me inmerjo en la Luz Divina del Señor Valiente y Sin Forma, Quien es el Amigo de todos.

ਨਾਨਕ. ਗੁਰ ਵਿਣੁ, ਭਰਮੁ ਨ ਭਾਗੈ; ਸਚਿ ਨਾਮਿ ਵਡਿਆਈ ॥੪॥੩॥

naanak. gur vin, bharam na bhaagai; sach naam vaddiaaee |4|3|

Sant Singh KhalsaO Nanak, without the Guru, doubt is not dispelled; through the True Name, glorious greatness is obtained. ||4||3||
Manmohan SinghNanak, without the Guru, doubt is dispelled not and it is through the True Name, that honour is obtained.
Manmohan Singh (Punjabi)ਨਾਨਕ, ਗੁਰਾਂ ਦੇ ਬਾਝੋਂ, ਸੰਦੇਹ ਦੂਰ ਨਹੀਂ ਹੁੰਦਾ। ਸੱਚੇ ਨਾਮ ਦੇ ਰਾਹੀਂ ਹੀ ਬਜ਼ੁਰਗੀ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਿਨਾਂ ਗੁਰੋਂ ਸੇ ਭ੍ਰਮ ਨਹੀਂ ਜਾਤਾ ਹੈ, ਗੁਰੋਂ ਦੁਆਰੇ ਹੀ ਸਤਿਨਾਮੁ ਜਪਨੇ ਸੇ ਬਡਿਆਈ ਮਿਲਤੀ ਹੈ, ਭਾਵ ਭ੍ਰਮ ਨਿਵਰਤ ਹੋਤਾ ਹੈ॥੪॥੩॥☬ਪਰਮੇਸ੍ਵਰ ਕੀ ਅਸਚਰਜਤਾ ਵਰਣਨ ਕਰਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪਰ ਗੁਰੂ ਦੀ ਸ਼ਰਨ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਕੇਵਲ ਦੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਟਿਕਿਆਂ ਹੀ ਆਦਰ ਮਿਲਦਾ ਹੈ ॥੪॥੩॥

ਪਦ ਅਰਥ ਸਚਿ = ਸੱਚ ਵਿਚ। ਨਾਮਿ = ਨਾਮ ਵਿਚ (ਜੁੜਿਆਂ) ॥੪॥੩॥

* ਨੋਟ: ਇਸ ਸ਼ਬਦ ਦੇ ਸਾਰੇ ਬੰਦ ਚਉਤੁਕੇ ਹਨ, ਹਰੇਕ-ਬੰਦ ਵਿਚ ਚਾਰ ਚਾਰ ਤੁਕਾਂ ਹਨ। ਪਹਿਲੇ ਦੋ ਸ਼ਬਦਾਂ ਦੇ ਹਰੇਕ ਬੰਦ ਵਿਚ ਤਿੰਨ ਤਿੰਨ ਤੁਕਾਂ ਹਨ।

SikhNet (Spanish)Dice Nanak, sin el Guru la duda no se disuelve; es a través del Nombre Verdadero del Señor que uno obtiene la Gloria. (4‑3)

Open this shabad →

Shabad Guru Nanak Dev Ji Raag Sorath

ਸੋਰਠਿ ਮਹਲਾ ੧ ਦੁਤੁਕੇ ॥

soratth mahalaa 1 dutuke |

Sant Singh KhalsaSorat'h, First Mehl, Dho-Thukay:
Manmohan SinghSorath 1st Guru. Dotukas.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ। ਦੁਤੁਕੇ।
Prof. Sahib Singh

ਪਦ ਅਰਥ ਦੁਤੁਕੇ = ਦੋ ਦੋ ਤੁਕਾਂ ਵਾਲੇ ਸਾਰੇ 'ਬੰਦ'।

SikhNet (Spanish)Sorath, Mejl Guru Nanak, Primer Canal Divino, Du-Tukas.

ਪੁੜੁ ਧਰਤੀ. ਪੁੜੁ ਪਾਣੀ ਆਸਣੁ; ਚਾਰਿ ਕੁੰਟ ਚਉਬਾਰਾ ॥

purr dharatee. purr paanee aasan; chaar kuntt chaubaaraa |

Sant Singh KhalsaIn the realm of land, and in the realm of water, Your seat is the chamber of the four directions.
Manmohan SinghIn the region of land, the region of water and the mansion of four directions, is Thine seat O Lord.
Manmohan Singh (Punjabi)ਜ਼ਿਮੀ ਦੇ ਖਿੱਤੇ, ਜਲ ਦੇ ਖਿੱਤੇ ਅਤੇ ਚਹੁੰ ਦਿਸ਼ਾਂ ਦੇ ਮੰਦਰ ਅੰਦਰ ਤੇਰਾ ਟਿਕਾਣਾ ਹੈ, ਹੇ ਪ੍ਰਭੁ!
Fareedkot Teekaਹੇ ਅਕਾਲ ਪੁਰਖ! ਊਪਰ ਧਰਤੀ ਕਾ ਪੁੜ ਹੈ ਨੀਚੇ ਪਾਨੀ ਕਾ ਪੁੜ ਹੈ ਵਾ ਅੰਦਰ ਪੁੜ ਧਰਤੀ ਕਾ ਹੈ, ਬਾਹਰ ਮੰਡਲਾਕਾਰ ਪਾਨੀ ਕਾ ਪੁੜ ਦਸ ਗੁਣਾਂ ਹੈ। (ਚਾਰਿ ਕੁੰਟ) ਚਾਰੋਂ ਦਿਸਾ ਇਹੀ ਚਾਰ ਦ੍ਵਾਰੇ ਹੈਂ, ਜਿਸ ਕੋ ਐਸਾ ਬ੍ਰਹਮਾਂਡ ਰੂਪੀ ਜੋ ਚੌਬਾਰਾ ਹੈ ਤਿਸ ਮੇਂ ਤੇਰਾ ਆਸਨ ਹੈ॥
Prof. Sahib Singhਹੇ ਪ੍ਰਭੂ! ਇਹ ਸਾਰੀ ਸ੍ਰਿਸ਼ਟੀ ਤੇਰਾ ਚੁਬਾਰਾ ਹੈ, ਚਾਰੇ ਪਾਸੇ ਉਸ ਚੁਬਾਰੇ ਦੀਆਂ ਚਾਰ ਕੰਧਾਂ ਹਨ, ਧਰਤੀ ਉਸ ਚੁਬਾਰੇ ਦਾ (ਹੇਠਲਾ) ਪੁੜ ਹੈ (ਫ਼ਰਸ਼ ਹੈ), ਆਕਾਸ਼ ਉਸ ਚੁਬਾਰੇ ਦਾ (ਉਪਰਲਾ) ਪੁੜ ਹੈ (ਛੱਤ ਹੈ)।

ਪਦ ਅਰਥ ਪੁੜੁ = (ਚੱਕੀ ਦਾ) ਪੁੜ। ਪਾਣੀ = ਬੱਦਲ, ਆਕਾਸ਼। ਕੁੰਟ = ਕੂਟ, ਪਾਸਾ। ਆਸਣੁ = ਨਿਵਾਸ-ਥਾਂ।

SikhNet (Spanish)Una Parte Tuya es la tierra, Otra es el cielo; Tu Aposento es la extensión de los cuatro polos del Universo.

ਸਗਲ ਭਵਣ ਕੀ ਮੂਰਤਿ ਏਕਾ; ਮੁਖਿ ਤੇਰੈ ਟਕਸਾਲਾ ॥੧॥

sagal bhavan kee moorat ekaa; mukh terai ttakasaalaa |1|

Sant Singh KhalsaYours is the one and only form of the entire universe; Your mouth is the mint to fashion all. ||1||
Manmohan SinghO Master, Thine is the only personality to fashion the entire universe and the word of Thy mouth is the mint.
Manmohan Singh (Punjabi)ਹੇ ਮਾਲਕ! ਕੰਵਲ ਤੇਰੀ ਵਿਅਕਤੀ ਹੀ ਸਮੂਹ ਆਲਮ ਨੂੰ ਸਾਜਣ ਵਾਲੀ ਹੈ ਤੇ ਤੇਰੇ ਮੂੰਹ ਦਾ ਬਚਨ ਹੀ ਸਿੱਕ-ਸ਼ਾਲਾ ਹੈ।
Fareedkot Teekaਔਰ (ਸਗਲ ਭਵਣ) ਚੌਦਹ ਲੋਕ ਕੀ ਏਕ ਬੈਰਾਟ ਰੂਪ ਤੇਰੀ ਮੂਰਤਿ ਹੈ ਔਰ ਮੁਖ੍ਯ ਟਕਸਾਲ ਤੇਰੇ ਹੀ ਘਰ ਮੇਂ ਹੈ, ਭਾਵ ਏਹ ਕੇ ਏਕ ਕੇ ਸਾਥ ਦੂਸਰੇ ਕੀ ਸੂਰਤ ਕਾ ਮੇਲ ਨਹੀਂ ਮਿਲਤਾ। ਯਹ ਅਧਭੁਤ ਆਪ ਕੀ ਟਕਸਾਲ ਹੈ ਵਾ ਤੇਰੇ ਬਨਾਏ ਹੂਏ ਜੋ ਜੀਵੋਂ ਕੇ ਮੁਖ ਹੈਂ, ਸੋ ਟਕਸਾਲਾਂ ਹੈਂ। ਭਾਵ ਭਿੰਨ ਭਿੰਨ ਅਨੇਕ ਪ੍ਰਕਾਰ ਕੇ ਸਬਦ ਨਿਕਸਤੇ ਹੈਂ। ਵਾ ਤੇਰੇ ਮੁਖ ਕੀ ਏਕੋ ਹੰਬਹੂ ਸ੍ਯਾਮ ਐਸੀ ਬਾਣੀ ਹੂਈ ਤਬ ਨਾਨਾ ਪ੍ਰਕਾਰ ਕਾ ਜਗਤ ਉਤਪਤਿ ਹੋ ਜਾਤਾ ਭਯਾ ਹੈ॥੧॥
Prof. Sahib Singhਇਸ ਚੁਬਾਰੇ ਵਿਚ ਤੇਰਾ ਨਿਵਾਸ ਹੈ। ਸਾਰੀ ਸ੍ਰਿਸ਼ਟੀ (ਦੇ ਜੀਆਂ ਜੰਤਾਂ) ਦੀਆਂ ਮੂਰਤੀਆਂ ਤੇਰੀ ਹੀ ਸ੍ਰੇਸ਼ਟ ਟਕਸਾਲ ਵਿਚ ਘੜੀਆਂ ਗਈਆਂ ਹਨ ॥੧॥

ਪਦ ਅਰਥ ਭਵਣ = ਸ੍ਰਿਸ਼ਟੀ। ਮੂਰਤਿ = ਮੂਰਤੀਆਂ, ਜੀਅ-ਜੰਤ। ਮੁਖਿ = ਮੁਖੀ, ਸ੍ਰੇਸ਼ਟ। ਤੇਰੈ ਮੁਖਿ ਟਕਸਾਲਾ = ਤੇਰੇ ਸ੍ਰੇਸ਼ਟ ਟਕਸਾਲ ਵਿਚੋਂ ਘੜੇ ਗਏ ਹਨ ॥੧॥

SikhNet (Spanish)En el Universo entero, hay sólo un Maestro y Su Boca, como una casa de monedas, acuña las monedas verdaderas y disuelve las falsas. (1)

ਮੇਰੇ ਸਾਹਿਬਾ; ਤੇਰੇ ਚੋਜ ਵਿਡਾਣਾ ॥

mere saahibaa; tere choj viddaanaa |

Sant Singh KhalsaO my Lord Master, Your play is so wonderful!
Manmohan SinghO my Lord, wondrous art Thine plays.
Manmohan Singh (Punjabi)ਹੇ ਮੇਰੇ ਮਾਲਕ! ਅਦਭੁੱਤ ਹਨ ਤੇਰੇ ਕੌਤਕ।
Fareedkot Teekaਹੇ ਮੇਰੇ ਸ੍ਵਾਮੀ! ਤੇਰੇ (ਚੋਜ) ਕੌਤਕ (ਵਿਡਾਣਾ) ਅਸਚਰਜ ਹੈਂ॥
Prof. Sahib Singhਹੇ ਮੇਰੇ ਮਾਲਿਕ! ਤੇਰੇ ਕੌਤਕ ਅਚਰਜ ਹਨ।

ਪਦ ਅਰਥ ਚੋਜ = ਕੌਤਕ, ਤਮਾਸ਼ੇ।

SikhNet (Spanish)Oh Maestro mío, maravilloso es Tu Juego; prevaleces en la tierra, en las aguas,

ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ; ਆਪੇ ਸਰਬ ਸਮਾਣਾ ॥ ਰਹਾਉ ॥

jal thal maheeal bharipur leenaa; aape sarab samaanaa | rahaau |

Sant Singh KhalsaYou are pervading and permeating the water, the land and the sky; You Yourself are contained in all. ||Pause||
Manmohan SinghThou art fully pervading the ocean, earth the sky and Thyself art contained amongst all. Pause.
Manmohan Singh (Punjabi)ਤੂੰ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ ਅਤੇ ਖੁਦ ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਠਹਿਰਾਉ।
Fareedkot Teekaਕਿਉਂ ਜੋ ਤੂੰ ਆਪ ਹੀ (ਜਲਿ ਥਲਿ) ਪਾਤਾਲ (ਮਹੀਅਲਿ) ਪ੍ਰਿਥਵੀ ਅਕਾਸ ਮੇਂ ਪੂਰਨ ਹੋ ਰਹਾ ਹੈਂ ਔਰ ਸਰਬ ਸ਼ਾਸਤ੍ਰੋਂ ਮੇਂ ਤੇਰਾ ਜਸ ਸਮਾਇ ਰਹਾ ਹੈ। ਵਾ ਤੀਨੋਂ ਕਾਲੋਂ ਮੇਂ ਅਕਾਸ ਆਦਿ ਪ੍ਰਪੰਚ ਮੇਂ ਤੂੰ ਆਪ ਹੀ ਸਮਾਇ ਰਹਾ ਹੈਂ॥ ਰਹਾਉ ॥
Prof. Sahib Singhਤੂੰ ਪਾਣੀ ਵਿਚ, ਧਰਤੀ ਦੇ ਅੰਦਰ, ਧਰਤੀ ਦੇ ਉਪਰ (ਸਾਰੇ ਪੁਲਾੜ ਵਿਚ) ਭਰਪੂਰ ਵਿਆਪਕ ਹੈਂ। ਤੂੰ ਆਪ ਹੀ ਸਭ ਥਾਂ ਮੌਜੂਦ ਹੈਂ ॥ ਰਹਾਉ॥

ਪਦ ਅਰਥ ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਆਕਾਸ਼ ਵਿਚ। ਭਰਿਪੁਰਿ = ਭਰਪੂਰ, ਨਕਾ ਨਕ ॥ ਰਹਾਉ॥

SikhNet (Spanish)en los espacios inferiores y en todo lo que es. (Pausa)

ਜਹ ਜਹ ਦੇਖਾ ਤਹ ਜੋਤਿ ਤੁਮਾਰੀ; ਤੇਰਾ ਰੂਪੁ ਕਿਨੇਹਾ ॥

jeh jeh dekhaa teh jot tumaaree; teraa roop kinehaa |

Sant Singh KhalsaWherever I look, there I see Your Light, but what is Your form?
Manmohan SinghWhere so ever I see, there do I find Thy light. But of what sort is Thy From?
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਮੈਂ ਤੇਰਾ ਪ੍ਰਕਾਸ਼ ਪਾਉਂਦਾ ਹੈ। ਕਿਸੇ ਕਿਸਮ ਦਾ ਹੈ ਤੇਰਾ ਸਰੂਪ?
Fareedkot Teekaਔਰ ਜਹਾਂ ਜਹਾਂ ਦੇਖਤਾ ਹੂੰ ਤਹਾਂ ਤਹਾਂ ਤੁਮਾਰੀ ਹੀ ਜੋਤਿ ਦਿਖਾਈ ਦੇਤੀ ਹੈ। ਤੁਮਾਰੀ ਜੋਤ ਤੇ ਭਿੰਨ ਤੁਮਾਰਾ ਸਰੂਪ ਕੈਸਾ ਹੈ? ਸੋ ਇਦਮਿਥੰ ਕਰ ਕੇ ਕੋਈ ਨਹੀਂ ਕਹਿ ਸਕਤਾ॥
Prof. Sahib Singhਮੈਂ ਜਿਸ ਪਾਸੇ ਤੱਕਦਾ ਹਾਂ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ) ਹੈ, ਪਰ ਤੇਰਾ ਸਰੂਪ ਕੈਸਾ ਹੈ (ਇਹ ਬਿਆਨ ਤੋਂ ਪਰੇ ਹੈ)।

ਪਦ ਅਰਥ ਕਿਨੇਹਾ = ਕਿਹੋ ਜਿਹਾ? ਬਿਆਨ ਤੋਂ ਪਰੇ।

SikhNet (Spanish)Donde sea que veo, ahí está Tu Luz, pero, ¿cómo es Tu Forma? Tu Forma es una,

ਇਕਤੁ ਰੂਪਿ ਫਿਰਹਿ ਪਰਛੰਨਾ; ਕੋਇ. ਨ ਕਿਸ ਹੀ ਜੇਹਾ ॥੨॥

eikat roop fireh parachhanaa; koe. na kis hee jehaa |2|

Sant Singh KhalsaYou have one form, but it is unseen; there is none like any other. ||2||
Manmohan SinghThou hast but one form and walkest Thou unmanifest, In Thine creation none is like the other.
Manmohan Singh (Punjabi)ਤੇਰਾ ਕੇਵਲ ਇਕ ਹੀ ਸਰੂਪ ਹੈ ਅਤੇ ਤੂੰ ਲੁਕਿਆ ਹੋਇਆ ਰਟਨ ਕਰਦਾ ਹੈ। ਤੇਰੀ ਰਚਨਾ ਵਿੱਚ ਕੋਈ ਭੀ ਕਿਸੇ ਵਰਗਾ ਨਹੀਂ।
Fareedkot Teekaਤੂੰ ਹੀ ਏਕ ਸਰੂਪ (ਪਰਛੰਨਾ) ਹੂਆ ਹੂਆ, ਭਾਵ ਭਿੰਨ ਭਿੰਨ ਰੂਪ ਧਾਰ ਕਰ ਫਿਰ ਰਹਾ ਹੈ, ਪਰੰਤੂ ਕਿਸੀ ਜੈਸਾ ਕੋਈ ਨਹੀਂ ਹੈ ਅਰਥਾਤ ਸਭ ਰਚਨਾ ਏਕ ਤੇ ਏਕ ਅਲੌਕਿਕ ਹੀ ਤੈਨੇ ਕਰੀ ਹੈ॥੨॥
Prof. Sahib Singhਤੂੰ ਆਪ ਹੀ ਆਪ ਹੁੰਦਿਆਂ ਭੀ ਇਹਨਾਂ ਬੇਅੰਤ ਜੀਵਾਂ ਵਿਚ ਲੁਕ ਕੇ ਫਿਰ ਰਿਹਾ ਹੈਂ (ਅਸਚਰਜ ਇਹ ਹੈ ਕਿ) ਕੋਈ ਇਕ ਜੀਵ ਕਿਸੇ ਦੂਜੇ ਵਰਗਾ ਨਹੀਂ ਹੈ ॥੨॥

ਪਦ ਅਰਥ ਇਕਤੁ ਰੂਪਿ = ਇਕੋ ਰੂਪ ਵਿਚ (ਹੁੰਦਿਆਂ), ਇਕ ਆਪ ਹੀ ਆਪ ਹੁੰਦਿਆਂ। ਪਰਛੰਨਾ = ਲੁਕਿਆ ਹੋਇਆ ॥੨॥

SikhNet (Spanish)aunque inadvertida para la vista, y en Tu Creación ninguno es igual a otro. (2)

ਅੰਡਜ ਜੇਰਜ ਉਤਭੁਜ ਸੇਤਜ; ਤੇਰੇ ਕੀਤੇ ਜੰਤਾ ॥

anddaj jeraj utabhuj setaj; tere keete jantaa |

Sant Singh KhalsaThe beings born of eggs, born of the womb, born of the earth and born of sweat, all are created by You.
Manmohan SinghThe egg-born, the placenta born, the earth-born, and the sweat-born beings are all created by Thee.
Manmohan Singh (Punjabi)ਆਂਡੇ ਤੋਂ ਪੈਦਾ ਹੋਏ, ਜੇਰ ਤੋਂ ਪੈਦਾ ਹੋਏ, ਧਰਤੀ ਤੋਂ ਪੈਦਾ ਹੋਏ ਅਤੇ ਮੁੜ੍ਹਕੇ ਤੋਂ ਪੈਦਾ ਹੋਏ ਹੋਏ ਜੀਵ ਸਭ ਤੇਰੇ ਰਚੇ ਹੋਏ ਹਨ।
Fareedkot Teekaਯੇਹ ਅੰਡਜ ਜੇਰਜ ਸ੍ਵੇਤਜ ਉਤਭੁਜ ਚਾਰੋਂ ਖਾਣੀਓਂ ਕੇ ਜੀਵ ਸਭ ਤੇਰੇ ਹੀ ਬਨਾਏ ਹੂਏ ਹੈਂ॥
Prof. Sahib Singhਅੰਡੇ ਵਿਚੋਂ, ਜਿਓਰ ਵਿਚੋਂ, ਧਰਤੀ ਵਿਚੋਂ, ਮੁੜ੍ਹਕੇ ਵਿਚੋਂ ਜੰਮੇ ਹੋਏ ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ।

ਪਦ ਅਰਥ ਅੰਡਜ = ਅੰਡੇ ਤੋਂ ਜਨਮੇ ਹੋਏ। ਜੇਰਜ = ਜਿਓਰ ਤੋਂ ਜੰਮੇ ਹੋਏ। ਉਤਭੁਜ = ਪਾਣੀ ਦੀ ਰਾਹੀਂ ਧਰਤੀ ਤੋਂ ਜੰਮੇ ਹੋਏ। ਸੇਤਜ = ਸ੍ਵੇਤ (ਮੁੜ੍ਹਕੇ) ਤੋਂ ਪੈਦਾ ਹੋਏ।

SikhNet (Spanish)Los que nacen del huevo, los que nacen de la matriz, de la tierra o del sudor, todos son creados por Ti.

ਏਕੁ ਪੁਰਬੁ. ਮੈ ਤੇਰਾ ਦੇਖਿਆ; ਤੂ ਸਭਨਾ ਮਾਹਿ ਰਵੰਤਾ ॥੩॥

ek purab. mai teraa dekhiaa; too sabhanaa maeh ravantaa |3|

Sant Singh KhalsaI have seen one glory of Yours, that You are pervading and permeating in all. ||3||
Manmohan SinghI have seen one greatness of Thine, that Thou art contained amongst all.
Manmohan Singh (Punjabi)ਇਕ ਵਡਿਆਈ ਮੈਂ ਤੇਰੀ ਵੇਖ ਹੈ ਕਿ ਤੂੰ ਸਾਰਿਆਂ ਅੰਦਰੇ ਵਿਆਪਕ ਹੋ ਰਿਹਾ ਹੈ।
Fareedkot Teekaਹੇ ਸ੍ਵਾਮੀ! ਏਕ (ਪੁਰਬੁ) ਅਸਚਰਜ ਵਾ ਮਹਾਤਮ ਮੈਨੇ ਤੇਰਾ ਯਹ ਅਸਚਰਜ ਦੇਖਾ ਹੈ ਕਿ ਆਪ ਹੀ ਰਚ ਕਰ ਫਿਰ ਆਪ ਹੀ ਤੂੰ ਸਭਨਾਂ ਜੀਵਾਂ ਮੇਂ ਰਮਣ ਕਰ ਰਹਾ ਹੈਂ॥੩॥
Prof. Sahib Singhਪਰ ਮੈਂ ਤੇਰੀ ਅਚਰਜ ਖੇਡ ਵੇਖਦਾ ਹਾਂ ਕਿ ਤੂੰ ਇਹਨਾਂ ਸਭਨਾਂ ਜੀਵਾਂ ਵਿਚ ਮੌਜੂਦ ਹੈਂ ॥੩॥

ਪਦ ਅਰਥ ਪੁਰਬੁ = ਵਡਿਆਈ, ਅਚਰਜ ਖੇਡ। ਰਵੰਤਾ = ਰਮਿਆ ਹੋਇਆ, ਵਿਆਪਕ ॥੩॥

SikhNet (Spanish)La Gloria que he visto de Ti es que prevaleces y compenetras todo. (3)

ਤੇਰੇ ਗੁਣ ਬਹੁਤੇ. ਮੈ ਏਕੁ, ਨ ਜਾਣਿਆ; ਮੈ ਮੂਰਖ ਕਿਛੁ ਦੀਜੈ ॥

tere gun bahute. mai ek, na jaaniaa; mai moorakh kichh deejai |

Sant Singh KhalsaYour Glories are so numerous, and I do not know even one of them; I am such a fool - please, give me some of them!
Manmohan SinghGood many are Thine merits but I realise not even one. Bless me, a fool, with some understanding, O Lord.
Manmohan Singh (Punjabi)ਘਣੇਰੀਆਂ ਹਨ ਤੇਰੀਆਂ ਖੂਬੀਆਂ ਪ੍ਰੰਤੂ ਮੈਂ ਇਕ ਨੂੰ ਭੀ ਅਨੁਭਵ ਨਹੀਂ ਕਰਦਾ। ਮੈਂ ਮੂੜ੍ਹ ਨੂੰ ਕੁੜ ਸਮਝ ਬਖਸ਼, ਹੇ ਸੁਆਮੀ!
Fareedkot Teekaਹੇ ਅਕਾਲ ਪੁਰਖ ਜੀ! ਤੇਰੇ ਅਨੰਤ (ਗੁਣ) ਉਪਕਾਰ ਮੇਰੇ ਪਰ ਕੀਏ ਹੂਏ ਹੈਂ, ਮੁਝ ਮੂਰਖ ਨੇ ਏਕ ਭੀ ਗੁਣ ਨਹੀਂ ਜਾਨਾ। ਤਾਂ ਤੇ ਅਪਨੀ ਕ੍ਰਿਪਾ ਦ੍ਰਿਸਟਿ ਕਰ ਕੇ ਮੁਝੇ ਭੀ ਕੁਛ, ਭਾਵ ਨਾਮ ਕਾ ਦਾਨ ਦੀਜੀਏ॥
Prof. Sahib Singhਹੇ ਪ੍ਰਭੂ! ਤੇਰੇ ਅਨੇਕਾਂ ਗੁਣ ਹਨ, ਮੈਨੂੰ ਕਿਸੇ ਇੱਕ ਦੀ ਭੀ ਪੂਰੀ ਸਮਝ ਨਹੀਂ ਹੈ, ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇਹ!

ਪਦ ਅਰਥ ਕਿਛੁ = ਕੋਈ ਚੰਗੀ ਅਕਲ।

SikhNet (Spanish)Grande es Tu Reino y no alcanzo a conocer ni siquiera una partícula de él, oh Señor, bendíceme con Tu Visión.

ਪ੍ਰਣਵਤਿ ਨਾਨਕ. ਸੁਣਿ ਮੇਰੇ ਸਾਹਿਬਾ; ਡੁਬਦਾ ਪਥਰੁ ਲੀਜੈ ॥੪॥੪॥

pranavat naanak. sun mere saahibaa; ddubadaa pathar leejai |4|4|

Sant Singh KhalsaPrays Nanak, listen, O my Lord Master: I am sinking like a stone - please, save me! ||4||4||
Manmohan SinghPrays Nanak, "Hear, O my Lord and save me, the sinking stone".
Manmohan Singh (Punjabi)ਨਾਨਕ ਬਿਨੈ ਕਰਦਾ ਹੈ, "ਸ੍ਰਵਣ ਕਰ ਹੇ ਮੇਰੇ ਸੁਆਮੀ ਅਤੇ ਮੈਂ ਡੁੱਬਦੇ ਹੋਏ ਪੱਥਰ ਨੂੰ ਬਚਾ ਲੈ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੁਣੋ ਹੇ ਮੇਰੇ ਸ੍ਵਾਮੀ! ਮੈਂ ਪਥਰ ਵਤ ਅਗਿਆਨੀ ਸੰਸਾਰ ਰੂਪ ਸਮੁੰਦ੍ਰ ਮੇਂ ਡੂਬ ਰਹਾ ਹੂੰ ਸੋ ਮੁਝ ਕੋ ਨਿਕਾਸ ਲੀਜੈ॥੪॥੪॥☬ਪੁਨ: ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਹੇ ਮੇਰੇ ਮਾਲਕ! ਸੁਣ! ਮੈਨੂੰ ਪੱਥਰ ਵਾਂਗ ਵਿਕਾਰਾਂ ਵਿਚ ਡੁੱਬ ਰਹੇ ਨੂੰ ਬਚਾ ਲੈ! ॥੪॥੪॥

ਪਦ ਅਰਥ ਲੀਜੈ = ਕੱਢ ਲੈ ॥੪॥੪॥

SikhNet (Spanish)Nanak reza, escucha mi plegaria, oh Maestro, sálvame, porque sin Ti soy una piedra que se hunde en el vasto mar de la existencia. (4‑4)

Open this shabad →

Shabad Guru Nanak Dev Ji Raag Sorath continues on Ang 597

ਸੋਰਠਿ ਮਹਲਾ ੧ ॥

soratth mahalaa 1 |

Sant Singh KhalsaSorat'h, First Mehl:
Manmohan SinghSorath 1st Guru.
Manmohan Singh (Punjabi)ਸੋਰਠਿ ਪਹਿਲੀ ਪਾਤਿਸ਼ਾਹੀ।
SikhNet (Spanish)Sorath, Mejl Guru Nanak, Primer Canal Divino.

ਹਉ ਪਾਪੀ ਪਤਿਤੁ ਪਰਮ ਪਾਖੰਡੀ; ਤੂ ਨਿਰਮਲੁ ਨਿਰੰਕਾਰੀ ॥

hau paapee patit param paakhanddee; too niramal nirankaaree |

Sant Singh KhalsaI am a wicked sinner and a great hypocrite; You are the Immaculate and Formless Lord.
Manmohan SinghI am a wicked sinner, and a great hypocrite and Thou art my Immaculate and Formless Lord.
Manmohan Singh (Punjabi)ਮੈਂ ਪਾਬਰ ਗੁਨਹਿਗਾਰ ਤੇ ਮਹਾਨ ਦੰਭੀ ਹਾਂ। ਤੂੰ ਮੇਰਾ ਪਵਿੱਤ੍ਰ ਅਤੇ ਰੂਪ-ਰਹਿਤ ਸਾਹਿਬ ਹੈ।
Fareedkot Teekaਹੇ ਨਿਰਮਲ ਨਿਰੰਕਾਰੀ ਠਾਕੁਰ! ਮੈਂ ਪਾਪੀਓਂ ਸੇ ਭੀ ਬੜਾ ਪਾਪੀ ਹੂੰ ਔਰ (ਪਰਮ) ਬਡਾ ਪਾਖੰਡੀ ਹੂੰ॥
Prof. Sahib Singh(ਹੇ ਮੇਰੇ ਠਾਕੁਰ!) ਮੈਂ ਵਿਕਾਰੀ ਹਾਂ, (ਸਦਾ ਵਿਕਾਰਾਂ ਵਿਚ ਹੀ) ਡਿਗਿਆ ਰਹਿੰਦਾ ਹਾਂ, ਬੜਾ ਹੀ ਪਖੰਡੀ ਹਾਂ, ਤੂੰ ਪਵਿਤ੍ਰ ਨਿਰੰਕਾਰ ਹੈਂ।

ਪਦ ਅਰਥ ਹਉ = ਮੈਂ। ਪਤਿਤੁ = ਡਿੱਗਾ ਹੋਇਆ, ਵਿਕਾਰਾਂ ਵਿਚ ਪਿਆ ਹੋਇਆ।

SikhNet (Spanish)Soy deficiente en todo; soy un orgulloso y no tengo Fe; Tú eres mi Señor Inmaculado y sin Forma.

ਅੰਮ੍ਰਿਤੁ ਚਾਖਿ. ਪਰਮ ਰਸਿ ਰਾਤੇ; ਠਾਕੁਰ ਸਰਣਿ ਤੁਮਾਰੀ ॥੧॥

amrit chaakh. param ras raate; tthaakur saran tumaaree |1|

Sant Singh KhalsaTasting the Ambrosial Nectar, I am imbued with supreme bliss; O Lord and Master, I seek Your Sanctuary. ||1||
Manmohan SinghO my Lord, I have sought thy refuge and tasting the Name Nectar, I am imbued with supreme bliss.
Manmohan Singh (Punjabi)ਹੇ ਮੇਰੇ ਸੁਆਮੀ! ਮੈਂ ਤੇਰੀ ਪਨਾਹ ਲਈ ਅਤੇ ਨਾਮ ਅੰਮ੍ਰਿਤ ਨੂੰ ਚੱਖ ਕੇ ਮੈਂ ਮਹਾਨ ਖੁਸ਼ੀ ਨਾਲ ਰੰਗਿਆ ਹਾਂ।
Fareedkot Teekaਹੇ ਸ੍ਵਾਮੀ! ਕੇਵਲ ਆਪ ਕੀ ਸਰਣ ਕੌ ਪ੍ਰਾਪਤਿ ਹੋ ਕਰ ਤੇਰੇ ਨਾਮ ਅੰਮ੍ਰਿਤ ਕੋ ਚਾਖਿ ਕਰ ਮੇਰੇ ਅੰਤਹਕਰਣ ਪਰਮ ਰਸ ਸੇ ਮਸਤ ਹੋ ਰਹੇ ਹੈਂ॥੧॥
Prof. Sahib Singhਜੇਹੜੇ, ਹੇ ਮੇਰੇ ਠਾਕੁਰ! ਤੇਰੀ ਸ਼ਰਨ ਆ ਕੇ ਅਟੱਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ-ਰਸ ਚੱਖਦੇ ਹਨ, ਉਹ ਸਭ ਤੋਂ ਉੱਚੇ ਰਸ ਵਿਚ ਮਸਤ ਰਹਿੰਦੇ ਹਨ ॥੧॥

ਪਦ ਅਰਥ ਅੰਮ੍ਰਿਤੁ = ਅਟੱਲ ਜੀਵਨ ਦੇਣ ਵਾਲਾ ਨਾਮ-ਰਸ। ਰਸਿ = ਰਸ ਵਿਚ। ਠਾਕੁਰ = ਹੇ ਠਾਕੁਰ! ॥੧॥

SikhNet (Spanish)Cuando pruebo el Néctar de Tu Nombre, me embullo en Éxtasis. Oh Señor, busco sólo Tu Refugio. (1)

ਕਰਤਾ; ਤੂ ਮੈ ਮਾਣੁ ਨਿਮਾਣੇ ॥

karataa; too mai maan nimaane |

Sant Singh KhalsaO Creator Lord, You are the honor of the dishonored.
Manmohan SinghO Creator, Thou art the honour of me, the dishonoured.
Manmohan Singh (Punjabi)ਹੇ ਸਿਰਜਣਹਾਰ! ਮੈਂ ਬੇਇੱਜ਼ਤੇ ਦੀ ਤੂੰ ਇੱਜ਼ਤ ਹੈ।
Fareedkot Teekaਹੇ ਕਰਤਾ ਪੁਰਖ! ਮੈਂ ਨਿਮਾਣੇ ਕਾ ਮਾਣ ਤੂੰ ਹੈ॥
Prof. Sahib Singhਹੇ ਮੇਰੇ ਕਰਤਾਰ! ਮੈਂ ਨਿਮਾਣੇ ਵਾਸਤੇ ਤੂੰ ਹੀ ਮਾਣ ਹੈਂ (ਮੈਨੂੰ ਤੇਰਾ ਹੀ ਮਾਣ ਹੈ, ਆਸਰਾ ਹੈ)।

ਪਦ ਅਰਥ ਕਰਤਾ = ਹੇ ਕਰਤਾਰ!

SikhNet (Spanish)En mi regazo está el Honor y la Gloria de la Riqueza

ਮਾਣੁ ਮਹਤੁ. ਨਾਮੁ ਧਨੁ ਪਲੈ; ਸਾਚੈ ਸਬਦਿ ਸਮਾਣੇ ॥ ਰਹਾਉ ॥

maan mehat. naam dhan palai; saachai sabad samaane | rahaau |

Sant Singh KhalsaIn my lap is the honor and glory of the wealth of the Name; I merge into the True Word of the Shabad. ||Pause||
Manmohan SinghIn my lap is the honour and glory of the wealth of the Name. and into the True Name I am merged. Pause.
Manmohan Singh (Punjabi)ਮੇਰੀ ਝੋਲੀ ਵਿੱਚ ਨਾਮ ਦੀ ਦੌਲਤ ਦੀ ਇੱਜ਼ਤ ਅਤੇ ਪ੍ਰਭਤਾ ਹੈ ਤੇ ਮੈਂ ਸੱਚੇ ਨਾਮ ਵਿੱਚ ਲੀਨ ਹੋ ਗਿਆ ਹਾਂ। ਠਹਿਰਾਉ।
Fareedkot Teekaਮੇਰਾ ਮਾਨ ਔਰ (ਮਹਤੁ) ਬਡਿਆਈ ਇਸੀ ਮੇਂ ਹੈ, ਜੋ ਸਾਚੇ ਗੁਰਾਂ ਕੇ ਉਪਦੇਸ ਮੇਂ ਮੇਰੇ ਅੰਤਹਕਰਣ ਸਮਾਏ ਹੂਏ ਨਾਮ ਧਨ ਕੋ ਪਲੇ ਮੇਂ ਰਖੇ, ਭਾਵ ਜੀਵ ਨਾਮ ਮੇਂ ਪ੍ਰੀਤੀ ਰਖੇ॥ ਰਹਾਉ ॥
Prof. Sahib Singhਮਾਣ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ-ਧਨ ਹੈ ਤੇ ਜੋ ਗੁਰ-ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥ ਰਹਾਉ॥

ਪਦ ਅਰਥ ਮਹਤੁ = ਮਹੱਤਤਾ, ਵਡਿਆਈ ॥ ਰਹਾਉ॥

SikhNet (Spanish)del Nombre y me inmerjo así en la Palabra Verdadera del Shabd. (Pausa)

ਤੂ ਪੂਰਾ. ਹਮ ਊਰੇ ਹੋਛੇ; ਤੂ ਗਉਰਾ. ਹਮ ਹਉਰੇ ॥

too pooraa. ham aoore hochhe; too gauraa. ham haure |

Sant Singh KhalsaYou are perfect, while I am worthless and imperfect. You are profound, while I am trivial.
Manmohan SinghThou art perfect and I am imperfect and worthless. Thou art profound and I am but trifling.
Manmohan Singh (Punjabi)ਤੂੰ ਮੁਕੰਮਲ ਹੈ ਤੇ ਮੈਂ ਨਾਂ-ਮੁਕੰਮਲ ਅਤੇ ਤੁਛ ਤਾਂ। ਤੂੰ ਗੰਭੀਰ ਹੈ ਅਤੇ ਮੈਂ ਨਿਰਾਪੁਰਾ ਸੂਹਦਾ ਹਾਂ।
Fareedkot Teekaਹੇ ਅਕਾਲ ਪੁਰਖ! ਤੂੰ ਪੂਰਣ ਹੈਂ ਔਰ ਹਮ (ਊਰੇ) ਗੁਣਹੀਣ ਜੀਵ ਹੈਂ, ਤੂੰ ਭਾਰੀ ਹੈਂ ਹਮ ਹਉਲੇ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਗੁਣਾਂ ਨਾਲ ਭਰਪੂਰ ਹੈਂ, ਅਸੀਂ ਜੀਵ ਊਣੇ ਹਾਂ ਤੇ ਥੋੜ੍ਹ-ਵਿਤੇ ਹਾਂ, ਤੂੰ ਗੰਭੀਰ ਹੈਂ ਤੇ ਅਸੀਂ ਹੌਲੇ ਹਾਂ।

ਪਦ ਅਰਥ ਊਰੇ = ਊਣੇ। ਹੋਛੇ = ਥੋੜ੍ਹ-ਵਿਤੇ। ਗਉਰਾ = ਗੰਭੀਰ, ਭਾਰਾ। ਹਉਰੇ = ਹੌਲੇ।

SikhNet (Spanish)Soy imperfecto y tú, oh Señor, eres el Ser Perfecto; soy trivial e insignificante, y Tú, Insondable y Profundo.

Open this shabad (11 lines, Angs 596-597) →

Ang 596 of 1430