ਸੋਰਠਿ ਮਹਲਾ ੩ ॥
soratth mahalaa 3 |
Sant Singh KhalsaSorat'h, Third Mehl:
Manmohan SinghSorath 3rd Guru.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ।
SikhNet (Spanish)Sorath, Mejl Guru Amar Das, Tercer Canal Divino.
ਭਗਤਿ ਖਜਾਨਾ. ਭਗਤਨ ਕਉ ਦੀਆ; ਨਾਉ ਹਰਿ ਧਨੁ ਸਚੁ ਸੋਇ ॥
bhagat khajaanaa. bhagatan kau deea; naau har dhan sach soe |
Sant Singh KhalsaThe True Lord has blessed His devotees with the treasure of devotional worship, and the wealth of the Lord's Name.
Manmohan SinghHe, the True Lord, has blessed His devotees with the treasure of His devotion and the wealth of God's Name.
Manmohan Singh (Punjabi)ਉਸ ਸੱਚੇ ਸੁਆਮੀ ਨੇ ਆਪਣੇ ਪ੍ਰੇਮੀਆਂ ਨੂੰ ਪ੍ਰੇਮ ਦਾ ਭੰਡਾਰਾ ਅਤੇ ਰੱਬ ਦੇ ਨਾਮ ਦਾ ਪਦਾਰਥ ਬਖਸ਼ਿਆ ਹੈ।
Fareedkot Teekaਹੇ ਭਾਈ! ਅਪਨੇ ਨਾਮ ਜਪਾਦਿ ਭਗਤੀ ਰੂਪ ਸਚੇ ਧਨ ਕਾ ਜੋ ਖਜਾਨਾ ਹੈ, ਸੋ ਹਰੀ ਨੇ ਅਪਨੇ ਭਗਤੋਂ ਕੋ ਦੀਆ ਹੈ॥
Prof. Sahib Singh(ਗੁਰੂ) ਭਗਤ ਜਨਾਂ ਨੂੰ ਪਰਮਾਤਮਾ ਦੀ ਭਗਤੀ ਦਾ ਖ਼ਜ਼ਾਨਾ ਦੇਂਦਾ ਹੈ, ਪਰਮਾਤਮਾ ਦਾ ਨਾਮ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ।ਪਦ ਅਰਥ ਕਉ = ਨੂੰ। ਸਚੁ = ਸਦਾ ਕਾਇਮ ਰਹਿਣ ਵਾਲਾ।
SikhNet (Spanish)El Señor ha bendecido a Su Devoto con el Tesoro de la Alabanza.
ਅਖੁਟੁ ਨਾਮ ਧਨੁ. ਕਦੇ ਨਿਖੁਟੈ ਨਾਹੀ; ਕਿਨੈ. ਨ ਕੀਮਤਿ ਹੋਇ ॥
akhutt naam dhan. kade nikhuttai naahee; kinai. na keemat hoe |
Sant Singh KhalsaThe wealth of the Naam, shall never be exhausted; no one can estimate its worth.
Manmohan SinghThe inexhaustible Name wealth never runs short and none can appraise its worth.
Manmohan Singh (Punjabi)ਨਾਂ ਮੁਕਣ ਵਾਲੀ ਨਾਮ ਦੀ ਦੌਲਤ ਕਦਾਚਿੱਤ ਮੁਕਦੀ ਨਹੀਂ। ਕੋਈ ਭੀ ਇਸ ਦਾ ਮੁੱਲ ਨਹੀਂ ਪਾ ਸਕਦਾ।
Fareedkot Teekaਜਿਸ ਭਗਤਿ ਖਜਾਨੇ ਮੇਂ ਨਾਮ ਧਨ (ਅਖੁਟੁ) ਤੋਟ ਸੇ ਰਹਤ ਹੈ ਕਬੀ (ਨਿਖੁਟੈ) ਕਮਤੀ ਨਹੀਂ ਹੋਤਾ ਹੈ ਔਰ ਕਿਸੀ ਸੇ ਉਸ ਖਜਾਨੇ ਕੀ (ਕੀਮਤਿ) ਵਾ ਮੋਲ ਨਹੀਂ ਹੋ ਸਕਤਾ ਹੈ॥
Prof. Sahib Singhਹਰਿ-ਨਾਮ-ਧਨ ਕਦੇ ਮੁੱਕਣ ਵਾਲਾ ਨਹੀਂ, ਇਹ ਧਨ ਕਦੇ ਨਹੀਂ ਮੁੱਕਦਾ, ਕਿਸੇ ਪਾਸੋਂ ਇਸ ਦਾ ਮੁੱਲ ਭੀ ਨਹੀਂ ਪਾਇਆ ਜਾ ਸਕਦਾ (ਭਾਵ, ਕੋਈ ਮਨੁੱਖ ਇਸ ਧਨ ਨੂੰ ਦੁਨਿਆਵੀ ਪਦਾਰਥਾਂ ਨਾਲ ਖ਼ਰੀਦ ਭੀ ਨਹੀਂ ਸਕਦਾ)।ਪਦ ਅਰਥ ਅਖੁਟੁ = ਨਾਹ ਮੁੱਕਣ ਵਾਲਾ। ਕਿਨੈ = ਕਿਸੇ ਪਾਸੋਂ ਭੀ।
SikhNet (Spanish)Imbuido en el Verdadero Nombre, encuentra cada vez más y más, y nunca llega al límite de Su Riqueza.
ਨਾਮ ਧਨਿ ਮੁਖ ਉਜਲੇ ਹੋਏ; ਹਰਿ ਪਾਇਆ ਸਚੁ ਸੋਇ ॥੧॥
naam dhan mukh ujale hoe; har paaeaa sach soe |1|
Sant Singh KhalsaWith the wealth of the Naam, their faces are radiant, and they attain the True Lord. ||1||
Manmohan SinghWith the Name's wealth, effulgent becomes the countenances and the True Lord is attained to.
Manmohan Singh (Punjabi)ਨਾਮ ਦੀ ਦੌਲਤ ਨਾਲ ਚਮਕੀਲੇ ਹੋ ਜਾਂਦੇ ਹਨ ਚਿਹਰੇ, ਅਤੇ ਉਹ ਸੱਚਾ ਸੁਆਮੀ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜਿਨੋਂ ਨੇ ਸੋ ਸਚੇ ਹਰੀ ਕੇ ਨਾਮ ਧਨ ਕੋ ਪਾਯਾ ਹੈ, ਤਿਨੋਂ ਨੇ ਮੁਖ ਉਜਲ ਹੂਏ ਹੈਂ॥੧॥
Prof. Sahib Singhਜਿਨ੍ਹਾਂ ਨੇ ਇਹ ਸਦਾ-ਥਿਰ ਹਰਿ-ਧਨ ਪ੍ਰਾਪਤ ਕਰ ਲਿਆ, ਉਹਨਾਂ ਨੂੰ ਇਸ ਨਾਮ-ਧਨ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੧॥ਪਦ ਅਰਥ ਧਨਿ = ਧਨ ਨਾਲ ॥੧॥
SikhNet (Spanish)Con la Riqueza del Naam, sus semblantes irradian y obtienen al Señor Verdadero. (1)
ਮਨ ਮੇਰੇ; ਗੁਰਸਬਦੀ ਹਰਿ ਪਾਇਆ ਜਾਇ ॥
man mere; gurasabadee har paaeaa jaae |
Sant Singh KhalsaO my mind, through the Word of the Guru's Shabad, the Lord is found.
Manmohan SinghO my soul, it is by Guru's instruction that man attains to his God.
Manmohan Singh (Punjabi)ਹੇ ਮੇਰੀ ਜਿੰਦੜੀਏ ਗੁਰਾਂ ਦੇ ਉਪਦੇਸ਼ ਦੁਆਰਾ ਹੀ ਬੰਦਾ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਹੇ ਮੇਰੇ! ਮਨ ਗੁਰ (ਸਬਦੀ) ਉਪਦੇਸ ਸੇ ਹਰੀ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਹੇ ਮੇਰੇ ਮਨ! (ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ।ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ।
SikhNet (Spanish)Oh mi mente, es a través de la Palabra del Shabd del Guru que uno obtiene a Dios.
ਬਿਨੁ ਸਬਦੈ. ਜਗੁ ਭੁਲਦਾ ਫਿਰਦਾ; ਦਰਗਹ ਮਿਲੈ ਸਜਾਇ ॥ ਰਹਾਉ ॥
bin sabadai. jag bhuladaa firadaa; daragah milai sajaae | rahaau |
Sant Singh KhalsaWithout the Shabad, the world wanders around, and receives its punishment in the Court of the Lord. ||Pause||
Manmohan SinghWithout the Name, the world goes astray and suffers punishment in the Lord's court. Pause.
Manmohan Singh (Punjabi)ਨਾਮ ਦੇ ਬਾਝੋਂ ਦੁਨੀਆ ਕੁਰਾਹੇ ਪਈ ਹੋਈ ਹੈ ਅਤੇ ਸਾਹਿਬ ਦੇ ਦਰਬਾਰ ਅੰਦਰ ਸਜ਼ਾ ਭੁਗਦੀ ਹੈ। ਠਹਿਰਾਉ।
Fareedkot Teekaਗੁਰ ਉਪਦੇਸ਼ ਸੇ ਬਿਨਾਂ ਸਾਰਾ ਸੰਸਾਰ ਭੂਲਦਾ ਫਿਰਤਾ ਹੈ, ਅੰਤ ਕੋ ਦਰਗਹ ਮੇਂ ਸਜਾਇ ਮਿਲਤੀ ਹੈ॥ ਰਹਾਉ ॥
Prof. Sahib Singhਸ਼ਬਦ ਤੋਂ ਬਿਨਾ ਜਗਤ ਕੁਰਾਹੇ ਪਿਆ ਹੋਇਆ ਭਟਕਦਾ ਫਿਰਦਾ ਹੈ, (ਅਗਾਂਹ ਪਰਲੋਕ ਵਿਚ) ਪ੍ਰਭੂ ਦੀ ਦਰਗਾਹ ਵਿਚ ਦੰਡ ਸਹਿੰਦਾ ਹੈ। ਰਹਾਉ॥ਪਦ ਅਰਥ ਸਜਾਇ = ਦੰਡ ॥ ਰਹਾਉ॥
SikhNet (Spanish)Sin la Palabra, el mundo es desviado y obligado a entregar cuentas en la Corte del Señor. (Pausa)
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ; ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥
eis dehee andar panch chor vaseh; kaam krodh lobh mohu ahankaaraa |
Sant Singh KhalsaWithin this body dwell the five thieves: sexual desire, anger, greed, emotional attachment and egotism.
Manmohan SinghWithin this body dwell the five thieves, lust, wrath, avarice, attachment and pride.
Manmohan Singh (Punjabi)ਇਸ ਸਰੀਰ ਵਿੰਚ ਪੰਜ ਚੋਰ ਰਹਿੰਦੇ ਹਨ ਜਨਾਹਕਾਰੀ ਗੁੱਸਾ, ਲਾਲਚ, ਸੰਸਾਰੀ ਮਮਤਾ ਅਤੇ ਹੰਗਤਾ।
Fareedkot Teekaਇਸ ਸਰੀਰ ਕੇ ਅੰਦਰ ਪਾਂਚ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਸਤੇ ਹੈਂ॥
Prof. Sahib Singhਇਸ ਸਰੀਰ ਵਿਚ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਦੇ ਪੰਜ ਚੋਰ ਵੱਸਦੇ ਹਨ,ਪਦ ਅਰਥ ਦੇਹੀ = ਸਰੀਰ। ਵਸਹਿ = ਵੱਸਦੇ ਹਨ।
SikhNet (Spanish)En el interior del cuerpo están escondidos los cinco enemigos: lujuria, enojo, avaricia, orgullo y apego.
ਅੰਮ੍ਰਿਤੁ ਲੂਟਹਿ. ਮਨਮੁਖ ਨਹੀ ਬੂਝਹਿ; ਕੋਇ ਨ ਸੁਣੈ. ਪੂਕਾਰਾ ॥
amrit lootteh. manamukh nahee boojheh; koe na sunai. pookaaraa |
Sant Singh KhalsaThey plunder the Nectar, but the self-willed manmukh does not realize it; no one hears his complaint.
Manmohan SinghThey plunder Nectar. The apostate knows it not and none heart the complaint.
Manmohan Singh (Punjabi)ਉਹ ਅੰਮ੍ਰਿਤ ਨੂੰ ਲੁੱਟਦੇ ਹਨ। ਮਨਮੁੱਖ ਪੁਰਸ਼ ਇਸ ਨੂੰ ਨਹੀਂ ਸਮਝਦਾ ਅਤੇ ਕੋਈ ਭੀ ਫਰਿਆਦ ਨਹੀਂ ਸੁਣਦਾ।
Fareedkot Teeka(ਅੰਮ੍ਰਿਤੁ), ਭਾਵ ਸ਼ੁਭ ਗੁਣੋਂ ਕੋ ਲੂਟਤੇ ਹੈਂ ਮਨਮੁਖ ਨਹੀਂ ਬੂਝਤੇ ਹੈਂ, ਉਨਕੀ ਪੁਕਾਰ ਕੋ ਕੋਈ ਨਹੀਂ ਸੁਨਤਾ ਹੈ, ਭਾਵ ਪ੍ਰਲੋਕ ਮੇਂ ਮਨਮੁਖ ਅਵਸ ਸਜਾ ਪਾਵਤੇ ਹੈਂ॥
Prof. Sahib Singh(ਇਹ) ਆਤਮਕ ਜੀਵਨ ਦੇਣ ਵਾਲਾ ਨਾਮ-ਧਨ ਲੁੱਟਦੇ ਰਹਿੰਦੇ ਹਨ, ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਇਹ ਸਮਝਦੇ ਨਹੀਂ। (ਜਦੋਂ ਸਭ ਕੁਝ ਲੁਟਾ ਕੇ ਉਹ ਦੁੱਖੀ ਹੁੰਦੇ ਹਨ, ਤਾਂ) ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰ ਸਕਦਾ)।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ ਧਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ।
SikhNet (Spanish)Ellos se roban el Néctar, pero por vivir desde nuestro ego, no nos damos cuenta, y nadie escucha ni se queja.
ਅੰਧਾ ਜਗਤੁ ਅੰਧੁ ਵਰਤਾਰਾ; ਬਾਝੁ ਗੁਰੂ. ਗੁਬਾਰਾ ॥੨॥
andhaa jagat andh varataaraa; baajh guroo. gubaaraa |2|
Sant Singh KhalsaThe world is blind, and its dealings are blind as well; without the Guru, there is only pitch darkness. ||2||
Manmohan SinghBlind is the world and blind its dealing without the Guru there is pitch darkness.
Manmohan Singh (Punjabi)ਅੰਨ੍ਹਾਂ ਹੈ ਜਹਾਨ ਅਤੇ ਅੰਨ੍ਹੇ ਇਸ ਦੇ ਵਿਹਾਰ। ਗੁਰਾਂ ਦੇ ਬਗੈਰ ਅਨ੍ਹੇਰ ਘੁੱਪ ਹੈ।
Fareedkot Teekaਮਾਯਾ ਕਰ ਕੇ ਸੰਸਾਰ ਅੰਧਾ ਹੋ ਰਹਾ ਹੈ ਔਰ ਤਿਸ ਸੰਸਾਰ ਕਾ (ਬਰਤਾਰਾ) ਬ੍ਯੋਹਾਰ ਭੀ ਅੰਧਾ ਹੈ, ਬਿਨਾਂ ਸਤਗੁਰੋਂ ਸੇ (ਗੁਬਾਰ) ਅੰਧੇਰਾ ਹੋ ਰਹਾ ਹੈ॥੨॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜਗਤ ਅੰਨ੍ਹਿਆਂ ਵਾਲੀ ਕਰਤੂਤ ਕਰਦਾ ਰਹਿੰਦਾ ਹੈ, ਗੁਰੂ ਤੋਂ ਖੁੰਝ ਕੇ (ਇਸ ਦੇ ਆਤਮਕ ਜੀਵਨ ਦੇ ਰਸਤੇ ਵਿਚ) ਹਨੇਰਾ ਹੋਇਆ ਰਹਿੰਦਾ ਹੈ ॥੨॥ਪਦ ਅਰਥ ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ। ਗੁਬਾਰਾ = ਹਨੇਰਾ ॥੨॥
SikhNet (Spanish)El mundo está atado y sin el Guru, todos están envueltos en la oscuridad y se desarrollan ciegamente. (2)
ਹਉਮੈ ਮੇਰਾ ਕਰਿ ਕਰਿ ਵਿਗੁਤੇ; ਕਿਹੁ ਚਲੈ ਨ. ਚਲਦਿਆ ਨਾਲਿ ॥
haumai meraa kar kar vigute; kihu chalai na. chaladiaa naal |
Sant Singh KhalsaIndulging in egotism and possessiveness, they are ruined; when they depart, nothing goes along with them.
Manmohan SinghIndulging in egotism and egoism, the mortals are ruined and when departing nothing goes with them.
Manmohan Singh (Punjabi)ਅੰਹਕਾਰ ਅਤੇ ਅਪਣੱਤ ਕਰਦੇ ਹੋਏ ਪ੍ਰਾਣੀ ਬਰਬਾਦ ਹੋ ਗਏ ਹਨ, ਤੁਰਨ ਵੇਲੇ ਕੁੱਛ ਭੀ ਉਨ੍ਹਾਂ ਦੇ ਨਾਲ ਨਹੀਂ ਜਾਂਦਾ।
Fareedkot Teekaਅਗ੍ਯਾਨੀ ਜੀਵ ਹੰਕਾਰ ਕਰ ਕੇ ਯਹ ਮੇਰਾ ਹੈ ਮੇਰਾ ਹੈ ਐਸੇ ਕਹ ਕਰ ਕੇ (ਵਿਗੁਤੇ) ਖਰਾਬ ਹੂਏ ਹੈਂ। ਜਿਨ ਪਦਾਰਥੋਂ ਕੇ ਲੀਏ ਖਰਾਬ ਹੂਏ ਹੈਂ, ਸੋ ਅੰਤ ਕੋ ਚਲਦਿਆਂ ਕੇ ਕਿਛੁ ਸਾਥ ਨਹੀਂ ਚਲਤਾ ਹੈ॥
Prof. Sahib Singhਇਹ ਆਖ ਆਖ ਕੇ ਕਿ 'ਮੈਂ ਵੱਡਾ ਹਾਂ', 'ਇਹ ਧਨ ਪਦਾਰਥ ਮੇਰਾ ਹੈ' (ਮਾਇਆ-ਵੇੜ੍ਹੇ) ਮਨੁੱਖ ਖ਼ੁਆਰ ਹੁੰਦੇ ਰਹਿੰਦੇ ਹਨ, ਪਰ ਜਗਤ ਤੋਂ ਤੁਰਨ ਵੇਲੇ ਕੋਈ ਚੀਜ਼ ਭੀ ਕਿਸੇ ਦੇ ਨਾਲ ਨਹੀਂ ਤੁਰਦੀ।ਪਦ ਅਰਥ ਵਿਗੁਤੇ = ਖ਼ੁਆਰ ਹੁੰਦੇ ਹਨ। ਕਿਹੁ = ਕੁਝ ਭੀ।
SikhNet (Spanish)Los hombres son destruidos por el ego y nada se va con ellos al final,
ਗੁਰਮੁਖਿ ਹੋਵੈ. ਸੁ ਨਾਮੁ ਧਿਆਵੈ; ਸਦਾ ਹਰਿ ਨਾਮੁ ਸਮਾਲਿ ॥
guramukh hovai. su naam dhiaavai; sadaa har naam samaal |
Sant Singh KhalsaBut one who becomes Gurmukh meditates on the Naam, and ever contemplates the Lord's Name.
Manmohan SinghOne, who gets resigned to the Name and ever thinks of nothing but the Lord's Name.
Manmohan Singh (Punjabi)ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਨਾਮ ਦਾ ਸਿਮਰਨ ਕਰਦਾ ਹੈ ਅਤੇ ਹਮੇਸ਼ਾਂ ਕੇਵਲ ਸਾਹਿਬ ਦੇ ਨਾਮ ਨੂੰ ਹੀ ਯਾਦ ਕਰਦਾ ਹੈ।
Fareedkot Teekaਜੋ ਗੁਰਮੁਖਿ ਹੋਤੇ ਹੈਂ, ਸੋ ਰਿਦੇ ਕਰ ਕੇ ਹਰਿ ਕੇ ਨਾਮ ਕੋ ਧ੍ਯਾਉਤੇ ਹੈਂ ਔਰ ਬਾਣੀ ਕਰ ਭੀ ਸਦੀਵਕਾਲ ਹਰਿ ਕਾ ਨਾਮ ਸਿਮਰਨ ਕਰਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਵਸਾ ਕੇ ਨਾਮ ਸਿਮਰਦਾ ਰਹਿੰਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਸਮਾਲਿ = ਸਾਂਭ ਕੇ।
SikhNet (Spanish)pero los Hombres de Dios habitan sólo en el Nombre y no aman más que el Nombre del Señor.
ਸਚੀ ਬਾਣੀ ਹਰਿ ਗੁਣ ਗਾਵੈ; ਨਦਰੀ ਨਦਰਿ ਨਿਹਾਲਿ ॥੩॥
sachee baanee har gun gaavai; nadaree nadar nihaal |3|
Sant Singh KhalsaThrough the True Word of Gurbani, he sings the Glorious Praises of the Lord; blessed with the Lord's Glance of Grace, he is enraptured. ||3||
Manmohan SinghThrough the True Gurbani, he sings God's praises and becomes happy with the graceful glance of the kind Lord.
Manmohan Singh (Punjabi)ਸੱਚੀ ਗੁਰਬਾਣੀ ਦੇ ਰਾਹੀਂ, ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਮਿਹਰਬਾਨ ਮਾਲਕ ਦੀ ਮਿਹਰ ਦੀ ਨਿਗ੍ਹਾ ਨਾਲ ਪ੍ਰਸੰਨ ਥੀ ਵੰਝਦਾ ਹੈ।
Fareedkot Teekaਜੋ ਹਰੀ ਕੇ ਗੁਣਾਨੁਬਾਦ ਰੂਪ ਸਚੀ ਬਾਣੀ ਕੋ ਗਾਉਤੇ ਹੈਂ, ਸੋ (ਨਦਰੀ) ਵਾਹਗੁਰੂ ਕੀ (ਨਦਰਿ) ਕ੍ਰਿਪਾ ਕਰ ਕੇ ਨਿਹਾਲ ਹੋਤੇ ਹੈਂ॥੩॥
Prof. Sahib Singhਉਹ ਸਦਾ-ਥਿਰ ਰਹਿਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ਤੇ ਪਰਮਾਤਮਾ ਦੀ ਮੇਹਰ ਦੀ ਨਜ਼ਰ ਨਾਲ ਉਹ ਸਦਾ ਸੁਖੀ ਰਹਿੰਦਾ ਹੈ ॥੩॥ਪਦ ਅਰਥ ਨਿਹਾਲਿ = ਪ੍ਰਸੰਨ, ਸੁਖੀ ॥੩॥
SikhNet (Spanish)Alaban a su Señor a través de la Verdadera Palabra y son bendecidos por la Mirada de Gracia del Señor. (3)
ਸਤਿਗੁਰ ਗਿਆਨੁ ਸਦਾ ਘਟਿ ਚਾਨਣੁ; ਅਮਰੁ ਸਿਰਿ ਬਾਦਿਸਾਹਾ ॥
satigur giaan sadaa ghatt chaanan; amar sir baadisaahaa |
Sant Singh KhalsaThe spiritual wisdom of the True Guru is a steady light within the heart. The Lord's decree is over the heads of even kings.
Manmohan Singhthe wisdom of the True Guru, ever illuminates his heart; the Lord's writ is over the head of the kings even.
Manmohan Singh (Punjabi)ਗੁਰਾਂ ਦਾ ਦਿਤਾ ਹੋਇਆ ਗਿਆਨ ਸਦੀਵ ਹੀ ਉਸ ਦੇ ਦਿਲ ਨੂੰ ਰੋਸ਼ਨ ਕਰਦਾ ਹੈ। ਸਾਹਿਬ ਦਾ ਹੁਕਮ ਪਾਤਿਸ਼ਾਹਾਂ ਦੇ ਸਿਰ ਉਤੇ ਭੀ ਹੈ।
Fareedkot Teekaਸਤਿਗੁਰੋਂ ਕੋ ਦੀਏ ਹੂਏ ਗਿਆਨ ਕਾ ਸਦੀਵਕਾਲ ਜਿਨ ਕੇ ਘਟ ਮੇਂ (ਚਾਨਣੁ) ਪ੍ਰਕਾਸ਼ ਹੈ ਤਿਨਕਾ (ਅਮਰੁ) ਹੁਕਮ ਬਾਦਸ਼ਾਹੋਂ ਕੇ ਭੀ ਸਿਰ ਪਰ ਹੈ। ਭਾਵ ਮਹਾਤਮਾ ਕੇ ਚਰਨੋਂ ਪਰ ਪਾਤਸਾਹ ਨਮਸਕਾਰ ਕਰਤੇ ਹੈਂ ਔ ਤਿਨ ਕਾ ਹੁਕਮ ਮਾਨਤੇ ਹੈਂ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਦਾ ਬਖ਼ਸ਼ਿਆ ਗਿਆਨ ਸਦਾ ਚਾਨਣ ਕਰੀ ਰੱਖਦਾ ਹੈ ਉਹਨਾਂ ਦਾ ਹੁਕਮ (ਦੁਨੀਆ ਦੇ) ਬਾਦਸ਼ਾਹਾਂ ਦੇ ਸਿਰ ਉਤੇ (ਭੀ) ਚੱਲਦਾ ਹੈ,ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਘਟਿ = ਹਿਰਦੇ ਵਿਚ। ਅਮਰੁ = ਹੁਕਮ। ਸਿਰਿ = ਸਿਰ ਉਤੇ।
SikhNet (Spanish)La Sabiduría del Verdadero Guru ilumina sus corazones. El Decreto del Señor está sobre la cabeza de todos y aun sobre la de los reyes.
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ; ਰਾਮ ਨਾਮੁ ਸਚੁ ਲਾਹਾ ॥
anadin bhagat kareh din raatee; raam naam sach laahaa |
Sant Singh KhalsaNight and day, the Lord's devotees worship Him; night and day, they gather in the true profit of the Lord's Name.
Manmohan SinghNight and day, the saints ever perform the Lord's devotional service and reap the True profit of His Name.
Manmohan Singh (Punjabi)ਰਾਤ ਦਿਨ ਸੰਤ ਸੁਆਮੀ ਦੀ ਸਦਾ ਪ੍ਰੇਮਮਈ ਸੇਵਾ ਕਮਾਉਂਦੇ ਹਨ ਅਤੇ ਉਸ ਦੇ ਨਾਮ ਦਾ ਸੱਚਾ ਮੁਨਾਫਾ ਉਠਾਉਂਦੇ ਹਨ।
Fareedkot Teekaਜੋ ਰਾਤ ਦਿਨ ਭਗਤੀ ਕਰਤੇ ਹੈਂ ਤਿਨ ਕੋ (ਦਿਨੁ ਰਾਤੀ) ਰਾਤ੍ਰਿ ਸੇ ਦਿਨ ਹੂਆ ਹੈ, ਭਾਵ ਅਗ੍ਯਾਨ ਨਸ਼ਟ ਔਰ ਗ੍ਯਾਨ ਪ੍ਰਾਪਤਿ ਹੂਆ ਹੈ ਔਰ ਤਿਨਾਂ ਕੋ ਰਾਮ ਨਾਮ ਕਾ ਸਚਾ ਲਾਹਾ ਪ੍ਰਾਪਤ ਹੂਆ ਹੈ॥
Prof. Sahib Singhਉਹ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ, ਉਹ ਹਰਿ-ਨਾਮ ਦਾ ਲਾਭ ਖੱਟਦੇ ਹਨ ਜੋ ਸਦਾ ਕਾਇਮ ਰਹਿੰਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼। ਸਚੁ = ਸਦਾ ਕਾਇਮ ਰਹਿਣ ਵਾਲਾ। ਲਾਹਾ = ਲਾਭ।
SikhNet (Spanish)Es por eso que los seres con Conciencia de Dios alaban a su Señor noche y día, y cosechan el Verdadero Fruto del Nombre del Señor.
ਨਾਨਕ. ਰਾਮ ਨਾਮਿ ਨਿਸਤਾਰਾ; ਸਬਦਿ ਰਤੇ ਹਰਿ ਪਾਹਾ ॥੪॥੨॥
naanak. raam naam nisataaraa; sabad rate har paahaa |4|2|
Sant Singh KhalsaO Nanak, through the Lord's Name, one is emancipated; attuned to the Shabad, he finds the Lord. ||4||2||
Manmohan SinghNanak, through the Lord's Name, the mortal is emancipated and being imbued with the Name, he attains to the Lord.
Manmohan Singh (Punjabi)ਨਾਨਕ, ਸਾਹਿਬ ਦੇ ਨਾਮ ਦੇ ਰਾਹੀਂ ਪ੍ਰਾਣੀ ਮੁਕਤ ਹੋ ਜਾਂਦਾ ਹੈ ਅਤੇ ਨਾਮ ਨਾਲ ਰੰਗੀਜ ਕੇ ਉਹ ਸਾਹਿਬ ਨੂੰ ਪਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੂ ਕੇ ਉਪਦੇਸ਼ ਮੇਂ ਰਾਤੇ ਹੈਂ ਤਿਨੋਂ ਨੇ (ਹਰਿ ਪਾਹਾ) ਹਰਿ ਕੋ ਪਾਸ ਜਾਨਿਆ ਹੈ ਔਰ ਰਾਮ ਨਾਮ ਕੇ ਜਪਨੇ ਸੇ ਤਿਨੋਂ ਕਾ ਸੰਸਾਰ ਸੇ ਨਿਸਤਾਰਾ ਹੂਆ ਹੈ॥੪॥੨॥☬ਸਨਮੁਖ ਬੇਨਤੀ:
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਦੀ ਰਾਹੀਂ ਸੰਸਾਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ, ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ, ਪਰਮਾਤਮਾ ਉਹਨਾਂ ਦੇ ਨੇੜੇ ਵੱਸਦਾ ਹੈ ॥੪॥੨॥ਪਦ ਅਰਥ ਨਾਮਿ = ਨਾਮ ਦੀ ਰਾਹੀਂ। ਪਾਹਾ = ਪਾਸ, ਨੇੜੇ ॥੪॥੨॥
SikhNet (Spanish)Dice Nanak, uno es emancipado a través del Nombre del Señor y, cuando uno está imbuido en la Palabra, obtiene al Señor. (4‑2)