ਸੋਰਠਿ ਮਹਲਾ ੩ ਘਰੁ ੧ ॥
soratth mahalaa 3 ghar 1 | Ang 599
Sant Singh KhalsaSorat'h, Third Mehl, First House:
Manmohan SinghSorath 3rd Guru.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਸੋਰਠਿ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Sorath, Mejl Guru Amar Das, Tercer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 599
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸੇਵਕ ਸੇਵ ਕਰਹਿ ਸਭਿ ਤੇਰੀ; ਜਿਨ ਸਬਦੈ ਸਾਦੁ ਆਇਆ ॥
sevak sev kareh sabh teree; jin sabadai saad aaeaa | Ang 599
Sant Singh KhalsaAll of Your servants, who relish the Word of Your Shabad, serve You.
Manmohan SinghO Lord, all Thine servants, who relish the Name, perform Thy service.
Manmohan Singh (Punjabi)ਹੇ ਸੁਆਮੀ! ਤੇਰੇ ਸਾਰੇ ਚਾਕਰ, ਜਿਨ੍ਹਾਂ ਨੂੰ ਨਾਮ ਦਾ ਸੁਆਦ ਆਇਆ ਹੈ, ਤੇਰੀ ਟਹਿਲ ਕਮਾਉਂਦੇ ਹਨ।
Fareedkot Teekaਹੇ ਸ੍ਵਾਮੀ! ਜਿਨ ਕੋ ਤੇਰੇ (ਸਬਦੈ) ਉਪਦੇਸ਼ ਕਾ (ਸਾਦੁ) ਰਸ ਮਿਲਾ ਹੈ, ਵਹੁ ਸੇਵਕ ਸਭ ਤੇਰੀ ਸੇਵਾ ਕਰਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਜਿਨ੍ਹਾਂ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਆ ਜਾਂਦਾ ਹੈ, ਉਹੀ ਸਾਰੇ ਤੇਰੀ ਸੇਵਾ-ਭਗਤੀ ਕਰਦੇ ਹਨ।ਪਦ ਅਰਥ ਸਭਿ = ਸਾਰੇ। ਸਬਦੈ = ਗੁਰੂ ਦੇ ਸ਼ਬਦ ਦਾ। ਸਾਦੁ = ਸੁਆਦ, ਰਸ।
SikhNet (Spanish)Oh Señor, los Gursikjs Te sirven, aquéllos a los que Tu Palabra les sabe dulce. S
ਗੁਰ ਕਿਰਪਾ ਤੇ. ਨਿਰਮਲੁ ਹੋਆ; ਜਿਨਿ ਵਿਚਹੁ ਆਪੁ ਗਵਾਇਆ ॥
gur kirapaa te. niramal hoaa; jin vichahu aap gavaaeaa | Ang 599
Sant Singh KhalsaBy Guru's Grace, they become pure, eradicating self-conceit from within.
Manmohan SinghHe, who effaces his self-conceit from within himself, becomes pure by Guru's grace.
Manmohan Singh (Punjabi)ਜੋ ਆਪਣੇ ਅੰਦਰੋ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਉਹ ਗੁਰਾਂ ਦੀ ਦਇਆ ਦੁਆਰਾ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਜਿਨੋਂ ਨੇ (ਆਪੁ) ਹੰਕਾਰ ਗਵਾਇਆ ਹੈ, ਤਿਨੋਂ ਕਾ ਮਨ ਸੁਧ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ।ਪਦ ਅਰਥ ਤੇ = ਤੋਂ, ਨਾਲ। ਜਿਨਿ = ਜਿਸ (ਮਨੁੱਖ) ਨੇ {ਲਫ਼ਜ਼ 'ਜਿਨ' ਬਹੁ-ਵਚਨ ਹੈ, 'ਜਿਨਿ' ਇਕ-ਵਚਨ ਹੈ}। ਆਪੁ = ਆਪਾ-ਭਾਵ।
SikhNet (Spanish)us mentes, por la Gracia del Guru, se vuelven puras, pues su ego interior es encausado.
ਅਨਦਿਨੁ ਗੁਣ ਗਾਵਹਿ ਨਿਤ ਸਾਚੇ; ਗੁਰ ਕੈ ਸਬਦਿ ਸੁਹਾਇਆ ॥੧॥
anadin gun gaaveh nit saache; gur kai sabad suhaaeaa |1| Ang 599
Sant Singh KhalsaNight and day, they continually sing the Glorious Praises of the True Lord; they are adorned with the Word of the Guru's Shabad. ||1||
Manmohan SinghHe, who night and day, ever sings the True Lord's praise, is adorned with the Guru's word.
Manmohan Singh (Punjabi)ਜੋ ਰਾਤ ਦਿਨ ਹਮੇਸ਼ਾਂ ਸੱਚੇ ਸੁਆਮੀ ਦਾ ਜੱਸ ਗਾਹਿਨ ਕਰਦਾ ਹੈ, ਉਹ ਗੁਰਾਂ ਦੀ ਬਾਣੀ ਨਾਲ ਸਸ਼ੋਭਤ ਹੋ ਜਾਂਦਾ ਹੈ।
Fareedkot Teekaਹੇ ਸਾਚੇ ਪਰਮੇਸ੍ਵਰ! ਜੋ ਗੁਰੋਂ ਕੇ ਉਪਦੇਸ਼ ਕਰ ਤੇਰੇ ਗੁਨੋਂ ਕੋ ਰਾਤ੍ਰ ਦਿਨ (ਨਿਤ) ਨਿਰੰਤਰ ਗਾਵਤੇ ਹੈਂ, ਤਿਨ ਕਾ ਸਭੀ ਕਛੁ ਸੋਭਨੀਕ ਹੂਆ ਹੈ॥੧॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ॥੧॥ਪਦ ਅਰਥ ਅਨਦਿਨੁ = ਹਰ ਰੋਜ਼। ਗਾਵਹਿ = ਗਾਂਦੇ ਹਨ। ਸਾਚੇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ। ਸਬਦਿ = ਸ਼ਬਦ ਦੀ ਰਾਹੀਂ। ਸੁਹਾਇਆ = ਸੋਹਣੇ ਜੀਵਨ ਵਾਲੇ ਹੋ ਜਾਂਦੇ ਹਨ ॥੧॥
SikhNet (Spanish)Ellos alaban siempre los Méritos del Verdadero Señor y se ven bellos adornados con la Palabra del Shabd del Guru. (1)
ਮੇਰੇ ਠਾਕੁਰ; ਹਮ ਬਾਰਿਕ ਸਰਣਿ ਤੁਮਾਰੀ ॥
mere tthaakur; ham baarik saran tumaaree | Ang 599
Sant Singh KhalsaO my Lord and Master, I am Your child; I seek Your Sanctuary.
Manmohan SinghO my Master, I am Thy child and I seek Thy protection.
Manmohan Singh (Punjabi)ਹੇ ਮੈਡੇ ਮਾਲਕ! ਮੈਂ ਤੇਰਾ ਬੱਚਾ ਹਾਂ ਅਤੇ ਤੇਰੀ ਪਨਾਹ ਲੋੜਦਾ ਹਾਂ।
Fareedkot Teekaਹੇ ਮੇਰੇ ਠਾਕਰ! ਹਮ ਬਾਲਕ ਆਪ ਕੀ ਸਰਣ ਹੈਂ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਅਸੀਂ (ਜੀਵ) ਤੇਰੇ ਬੱਚੇ ਹਾਂ, ਤੇਰੀ ਸਰਨ ਆਏ ਹਾਂ।ਪਦ ਅਰਥ ਠਾਕੁਰ = ਹੇ ਮਾਲਕ!
SikhNet (Spanish)Oh Maestro mío, yo soy Tu niño y busco Tu Refugio.
ਏਕੋ ਸਚਾ ਸਚੁ ਤੂ; ਕੇਵਲੁ ਆਪਿ ਮੁਰਾਰੀ ॥ ਰਹਾਉ ॥
eko sachaa sach too; keval aap muraaree | rahaau | Ang 599
Sant Singh KhalsaYou are the One and Only Lord, the Truest of the True; You Yourself are the Destroyer of ego. ||Pause||
Manmohan SinghMy unique Lord, Thou alone art the Truest of the true. O Enemy of ego, Thou art all by Thyself. Pause.
Manmohan Singh (Punjabi)ਮੇਰੇ ਅਣੁੱਤੀ ਪ੍ਰਭੂ! ਸਿਰਫ ਤੂੰ ਹੀ ਸਚਿਆਰਾ ਦਾ ਪਰਮ ਸਚਿਆਰ ਹੈ। ਹੇ ਹੰਕਾਰ ਦੇ ਵੈਰੀ, ਤੂੰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ ਠਹਿਰਾਉ।
Fareedkot Teekaਹੇ ਮੁਰਾਰੀ! ਨਿਸਚੇ ਕਰ ਕੇ (ਇਕੋ) ਅਦੁਤੀਯ ਤੂੰ ਆਪ ਹੀ ਕੇਵਲ ਸੁਧ ਔ ਸਾਚਾ ਹੈਂ॥ ਰਹਾਉ ॥
Prof. Sahib Singhਸਿਰਫ਼ ਇਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ, ਹੇ ਪ੍ਰਭੂ! ਰਹਾਉ॥ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ ॥ ਰਹਾਉ॥
SikhNet (Spanish)Tú eres mi Único Señor Verdadero, el Uno y el Uno Solo. (Pausa)
ਜਾਗਤ ਰਹੇ ਤਿਨੀ ਪ੍ਰਭੁ ਪਾਇਆ; ਸਬਦੇ. ਹਉਮੈ ਮਾਰੀ ॥
jaagat rahe tinee prabh paaeaa; sabade. haumai maaree | Ang 599
Sant Singh KhalsaThose who remain wakeful obtain God; through the Word of the Shabad, they conquer their ego.
Manmohan SinghThey, who remain wakeful, obtain the Lord and through the Name efface their ego.
Manmohan Singh (Punjabi)ਜੋ ਖਬਰਦਾਰ ਰਹਿੰਦੇ ਹਨ, ਉਹ ਸਾਈਂ ਨੂੰ ਪਾ ਲੈਂਦੇ ਹਨ ਤੇ ਨਾਮ ਦੇ ਰਾਹੀਂ ਆਪਣੀ ਹੰਗਤਾ ਨੂੰ ਮੇਟ ਸੁਟਦੇ ਹਨ।
Fareedkot Teekaਜੋ ਅਗ੍ਯਾਨ ਨਿਦ੍ਰਾ ਸੇ ਜਾਗਤੇ ਰਹੇ ਹੈਂ ਔਰ ਗੁਰ ਉਪਦੇਸ਼ ਕਰ ਕੇ ਹਉਮੈ ਮਾਰੀ ਹੈ, ਹੇ ਪ੍ਰਭੂ! ਤਿਨੋ ਹੀ ਨੇ ਆਪ ਕੋ ਪਾਇਆ ਹੈ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਮੁਕਾ ਲੈਂਦੇ ਹਨ, ਉਹ (ਮਾਇਆ ਦੇ ਮੋਹ ਆਦਿਕ ਵਲੋਂ) ਸੁਚੇਤ ਰਹਿੰਦੇ ਹਨ, ਉਹਨਾਂ ਨੇ ਹੀ ਪਰਮਾਤਮਾ ਦਾ ਮਿਲਾਪ ਪ੍ਰਾਪਤ ਕੀਤਾ ਹੈ।ਪਦ ਅਰਥ ਜਾਗਤ = (ਵਿਕਾਰਾਂ ਵਲੋਂ) ਸੁਚੇਤ।
SikhNet (Spanish)Aquéllos que se conservan despiertos, obtienen al Señor aplacando su ego a través de la Palabra del Shabd.
ਗਿਰਹੀ ਮਹਿ ਸਦਾ ਹਰਿ ਜਨ ਉਦਾਸੀ; ਗਿਆਨ ਤਤ ਬੀਚਾਰੀ ॥
girahee meh sadaa har jan udaasee; giaan tat beechaaree | Ang 599
Sant Singh KhalsaImmersed in family life, the Lord's humble servant ever remains detached; he reflects upon the essence of spiritual wisdom.
Manmohan SinghIn family life, Lord's slave ever remains in dispassion and reflects over the quintessence of gnosis.
Manmohan Singh (Punjabi)ਗ੍ਰਿਹਸਥ ਵਿੱਚ ਰੱਬ ਦਾ ਗੋਲਾ, ਹਮੇਸ਼ਾਂ ਲਿਰਲੇਪ ਵਿਚਰਦਾ ਹੈ ਤੇ ਬ੍ਰਹਮ ਵੀਚਾਰ ਦੀ ਸਾਰਵਸਤੂ ਨੂੰ ਸੋਚਦਾ ਸਮਝਦਾ ਹੈ।
Fareedkot Teekaਐਸੇ ਗਿਆਨ ਤੱਤ੍ਵ ਕੇ ਬੀਚਾਰਨੇ ਵਾਲੇ ਮਹਾਤਮਾ ਹਰਿ ਦੇ ਦਾਸ ਗ੍ਰਿਹਸਤ ਹੀ ਮੇਂ ਉਦਾਸ ਰਹਤੇ ਹੈਂ॥
Prof. Sahib Singhਪਰਮਾਤਮਾ ਦੇ ਭਗਤ ਗੁਰੂ ਦੇ ਬਖ਼ਸ਼ੇ ਅਸਲ ਗਿਆਨ ਦੀ ਰਾਹੀਂ ਵਿਚਾਰਵਾਨ ਹੋ ਕੇ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਮਾਇਆ ਵਲੋਂ ਵਿਰਕਤ ਰਹਿੰਦੇ ਹਨ।ਪਦ ਅਰਥ ਗਿਰਹੀ ਮਹਿ = ਗ੍ਰਿਹ ਵਿਚ ਹੀ, ਗ੍ਰਿਹਸਤ ਵਿਚ ਹੀ।
SikhNet (Spanish)Ellos habitan en la Virtud en su propio hogar y meditan en la Quintaesencia de la Sabiduría.
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ; ਹਰਿ ਰਾਖਿਆ ਉਰ ਧਾਰੀ ॥੨॥
satigur sev sadaa sukh paaeaa; har raakhiaa ur dhaaree |2| Ang 599
Sant Singh KhalsaServing the True Guru, he finds eternal peace, and he keeps the Lord enshrined in his heart. ||2||
Manmohan SinghServing the True Guru, he over attain peace and keeps God enshrined in his heart.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾ, ਉਹ ਹਮੇਸ਼ਾਂ ਆਰਾਮ ਪਾਉਂਦਾ ਹੈ ਤੇ ਹਰੀ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹੈ।
Fareedkot Teekaਤਿਨੋਂ ਨੇ ਸਤਿਗੁਰੋਂ ਕਾ ਸੇਵਨ ਕਰ ਕੇ ਨਿਤ ਸੁਖ ਕੋ ਪਾਯਾ ਹੈ, ਪੁਨਾ ਹਰੀ ਕੋ ਹ੍ਰਿਦ੍ਯ ਮੇਂ ਧਾਰਨ ਕਰ ਰਖਾ ਹੈ॥੨॥
Prof. Sahib Singhਉਹ ਭਗਤ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ ਆਤਮਕ ਆਨੰਦ ਮਾਣਦੇ ਹਨ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ ॥੨॥ਪਦ ਅਰਥ ਉਰ = ਹਿਰਦਾ ॥੨॥
SikhNet (Spanish)Obtienen el Éxtasis siempre sirviendo a su Verdadero Guru y viven para enaltecer al Señor en su mente. (2)
ਇਹੁ ਮਨੂਆ ਦਹ ਦਿਸਿ ਧਾਵਦਾ; ਦੂਜੈ ਭਾਇ ਖੁਆਇਆ ॥
eihu manooaa deh dis dhaavadaa; doojai bhaae khuaaeaa | Ang 599
Sant Singh KhalsaThis mind wanders in the ten directions; it is consumed by the love of duality.
Manmohan SinghThis mind wanders in ten directions and duality consumes it.
Manmohan Singh (Punjabi)ਇਹ ਮਨ ਦਸੀ ਪਾਸੀ ਭਟਕਦਾ ਫਿਰਦਾ ਹੈ ਤੇ ਇਸ ਨੂੰ ਹੋਰਸ ਦੀ ਪ੍ਰੀਤ ਨੇ ਬਰਬਾਦ ਕਰ ਦਿੱਤਾ ਹੈ।
Fareedkot Teekaਯਹ ਮਨ ਦ੍ਵੈਤ ਭਾਵਨਾ ਕਾ ਭੁਲਾਇਆ ਹੂਆ ਦਸੋ ਦਿਸਾ ਮੇਂ ਦੌੜਤਾ ਹੈ॥
Prof. Sahib Singhਇਹ ਅੱਲ੍ਹੜ ਮਨ ਮਾਇਆ ਦੇ ਮੋਹ ਵਿਚ ਫਸ ਕੇ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਤੇ, (ਜੀਵਨ ਦੇ ਸਹੀ ਰਸਤੇ ਤੋਂ) ਖੁੰਝਿਆ ਰਹਿੰਦਾ ਹੈ।ਪਦ ਅਰਥ ਮਨੂਆ = ਅੱਲ੍ਹੜ ਮਨ। ਦਹ ਦਿਸਿ = ਦਸੀਂ ਪਾਸੀਂ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਖੁਆਇਆ = ਰਾਹੋਂ ਖੁੰਝ ਜਾਂਦਾ ਹੈ।
SikhNet (Spanish)La mente vaga en diez direcciones y es consumida por el amor a la dualidad.
ਮਨਮੁਖ ਮੁਗਧੁ. ਹਰਿ ਨਾਮੁ, ਨ ਚੇਤੈ; ਬਿਰਥਾ ਜਨਮੁ ਗਵਾਇਆ ॥
manamukh mugadh. har naam, na chetai; birathaa janam gavaaeaa | Ang 600
Sant Singh KhalsaThe foolish self-willed manmukh does not remember the Lord's Name; he wastes away his life in vain.
Manmohan SinghThe way-ward fool remembers not the God's Name and wastes his life in vain.
Manmohan Singh (Punjabi)ਆਪ ਹੁਦਰਾ ਮੂਰਖ, ਰੱਬ ਦੇ ਨਾਮ ਨੂੰ ਯਾਦ ਨਹੀਂ ਕਰਦਾ ਅਤੇ ਆਪਣੇ ਜੀਵਨ ਨੂੰ ਬੇਅਰਥ ਗੁਆ ਲੈਦਾ ਹੈ।
Fareedkot Teekaਹੇ ਹਰਿ! ਮਨਮੁਖ ਮੂਰਖ ਜੋ ਤੇਰਾ ਨਾਮ ਸਿਮਰਨ ਨਹੀਂ ਕਰਤੇ ਹੈਂ, ਤਿਨੋਂ ਨੇ ਅਪਨੇ ਜਨਮ ਪਦਾਰਥ ਕੋ ਬ੍ਯਰਥ ਹੀ ਖੋਯਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਆਪਣਾ ਜੀਵਨ ਵਿਅਰਥ ਗਵਾ ਜਾਂਦਾ ਹੈ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੁਗਧੁ = ਮੂਰਖ।
SikhNet (Spanish)Los tontos y voluntariosos Mamukjs no alaban el Nombre del Señor y desperdician su vida en vano.
ਸਤਿਗੁਰੁ ਭੇਟੇ ਤਾ ਨਾਉ ਪਾਏ; ਹਉਮੈ ਮੋਹੁ ਚੁਕਾਇਆ ॥੩॥
satigur bhette taa naau paae; haumai mohu chukaaeaa |3| Ang 600
Sant Singh KhalsaBut when he meets the True Guru, then he obtains the Name; he sheds egotism and emotional attachment. ||3||
Manmohan SinghWhen he meets with the True Guru, then obtains he the Name and shakes off his pride and worldly attachment.
Manmohan Singh (Punjabi)ਜਦ ਉਹ ਸੱਚੇ ਗੁਰਾਂ ਨਾਲ ਮਿਲਦਾ ਹੈ, ਤਦ ਉਹ ਨਾਮ ਨੂੰ ਪ੍ਰਾਪਤ ਹੁੰਦਾ ਹੈ ਤੇ ਉਸ ਦੀ ਹੰਗਤਾ ਤੇ ਮਮਤਾ ਦੂਰ ਹੋ ਜਾਂਦੇ ਹਨ।
Fareedkot Teekaਜਬ ਸਤਗੁਰੋਂ ਸੇ ਮਿਲੈ ਤਬ ਨਾਮ ਕੋ ਪਾਵਤਾ ਹੈ। ਜਿਨੋਂ ਨੇ ਨਾਮ ਪਾਇਆ ਹੈ ਤਿਨੋਂ ਨੇ ਹੰਤਾ ਮਮਤਾ ਅਰ ਮੋਹ ਕੋ ਮਨ ਸੇ ਉਠਾਇਆ, ਭਾਵ ਦੂਰ ਕੀਆ ਹੈ॥੩॥
Prof. Sahib Singhਪਰ ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਹਰਿ-ਨਾਮ ਦੀ ਦਾਤ ਹਾਸਲ ਕਰਦਾ ਹੈ, ਤੇ, ਆਪਣੇ ਅੰਦਰੋਂ ਮਾਇਆ ਦਾ ਮੋਹ ਅਤੇ ਹਉਮੈ ਦੂਰ ਕਰ ਲੈਂਦਾ ਹੈ ॥੩॥ਪਦ ਅਰਥ ਭੇਟੇ = ਮਿਲ ਪਏ ॥੩॥
SikhNet (Spanish)Sin embargo, cuando encuentran al Verdadero Guru, reciben el Nombre y al Concebirlo, se sacuden el ego y la infatuación que tienen con Maya. (3)
ਹਰਿ ਜਨ ਸਾਚੇ. ਸਾਚੁ ਕਮਾਵਹਿ; ਗੁਰ ਕੈ ਸਬਦਿ ਵੀਚਾਰੀ ॥
har jan saache. saach kamaaveh; gur kai sabad veechaaree | Ang 600
Sant Singh KhalsaThe Lord's humble servants are True - they practice Truth, and reflect upon the Word of the Guru's Shabad.
Manmohan SinghTrue are the God's slaves. They practice truth and reflects over the Guru's hymns.
Manmohan Singh (Punjabi)ਸੱਚੇ ਹਨ ਰੱਬ ਦੇ ਗੋਲੇ। ਉਹ ਸੱਚ ਦੀ ਕਮਾਈ ਕਰਦੇ ਅਤੇ ਗੁਰਾਂ ਦੀ ਬਾਣੀ ਨੂੰ ਸੋਚਦੇ ਸਮਝਦੇ ਹਨ।
Fareedkot Teekaਹੇ ਹਰੀ! ਸਚੇ ਜੋ ਗੁਰੋਂ ਕੇ ਉਪਦੇਸ਼ ਕਰ ਵੀਚਾਰਵਾਨ ਹੂਏ ਹੈਂ, ਸੋ ਤੇਰੇ ਦਾਸ ਸਚ ਕਾ ਕਮਾਵਣਾ ਕਰਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰਵਾਨ ਹੋ ਕੇ ਪਰਮਾਤਮਾ ਦੇ ਦਾਸ ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦੇ ਰਹਿੰਦੇ ਹਨ।ਪਦ ਅਰਥ ਵੀਚਾਰੀ = ਵਿਚਾਰਵਾਨ (ਹੋ ਕੇ)।
SikhNet (Spanish)Los Sirvientes del Señor practican siempre la Verdad meditando en la Palabra del Shabd del Guru.
ਆਪੇ ਮੇਲਿ ਲਏ ਪ੍ਰਭਿ ਸਾਚੈ; ਸਾਚੁ ਰਖਿਆ ਉਰ ਧਾਰੀ ॥
aape mel le prabh saachai; saach rakhiaa ur dhaaree | Ang 600
Sant Singh KhalsaThe True Lord God unites them with Himself, and they keep the True Lord enshrined in their hearts.
Manmohan SinghThe True Lord unites them with Himself and they keep the True Lord enshrined in their heart.
Manmohan Singh (Punjabi)ਸੱਚਾ ਸਾਹਿਬ ਉਨ੍ਹਾਂ ਨੂੰ ਆਪਦੇ ਨਾਲ ਮਿਲਾ ਲੈਦਾ ਹੈ ਅਤੇ ਉਹ ਸੱਚੇ ਸਾਹਿਬ ਨੂੰ ਆਪਣੇ ਦਿਲ ਨਾਲ ਲਾਈ ਰਖਦੇ ਹਨ।
Fareedkot Teekaਸੋ ਹੇ ਸਚੇ ਪ੍ਰਭੂ! ਜਿਨੋਂ ਨੇ ਤੇਰੇ ਸਚ ਨਾਮ ਕੋ ਹ੍ਰਿਦ੍ਯ ਮੇਂ ਧਾਰਨ ਕਰ ਰਖਿਆ ਹੈ, ਸੋ ਆਪ ਨੇ ਅਪਨੇ ਸਾਥ ਹੀ ਮੇਲ ਲੀਏ ਹੈਂ।
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਰੱਖਿਆ ਹੁੰਦਾ ਹੈ। ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।ਪਦ ਅਰਥ ਪ੍ਰਭਿ = ਪ੍ਰਭੂ ਨੇ। ਸਾਚੈ = ਸਦਾ-ਥਿਰ ਰਹਿਣ ਵਾਲੇ ਨੇ।
SikhNet (Spanish)Entonces el Uno Verdadero los une en Su Ser y ellos, en su mente, enaltecen al Señor.
ਨਾਨਕ. ਨਾਵਹੁ ਗਤਿ ਮਤਿ ਪਾਈ; ਏਹਾ ਰਾਸਿ ਹਮਾਰੀ ॥੪॥੧॥
naanak. naavahu gat mat paaee; ehaa raas hamaaree |4|1| Ang 600
Sant Singh KhalsaO Nanak, through the Name, I have obtained salvation and understanding; this alone is my wealth. ||4||1||
Manmohan SinghThrough the Name, Nanak is blessed with salvation and understanding. This Name alone is my stock-in-trade.
Manmohan Singh (Punjabi)ਨਾਮ ਰਾਹੀਂ ਨਾਨਕ ਨੂੰ ਮੋਖਸ਼ ਤੇ ਸਮਝ ਸੋਚ ਦੀ ਦਾਤ ਮਿਲੀ ਹੈ। ਕੇਵਲ ਇਹ ਨਾਮ ਹੀ ਮੇਰੀ ਪੂੰਜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸ੍ਵਾਮੀ! ਤੇਰੇ ਨਾਮ ਹੀ ਸੇ ਮੁਕਤਿ ਔ ਬੁਧਿ ਪ੍ਰਾਪਤਿ ਹੋਈ ਹੈ, ਤਾਂ ਤੇ ਹਮਾਰੀ ਭੀ ਯਹੀ (ਰਾਸਿ) ਪੂੰਜੀ ਹੈ॥੪॥੧॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਤੇ (ਚੰਗੀ) ਅਕਲ ਪ੍ਰਾਪਤ ਹੁੰਦੀ ਹੈ। ਪਰਮਾਤਮਾ ਦਾ ਨਾਮ ਹੀ ਸਾਡਾ (ਜੀਵਾਂ) ਦਾ ਸਰਮਾਇਆ ਹੈ ॥੪॥੧॥ਪਦ ਅਰਥ ਨਾਵਹੁ = ਨਾਮ ਤੋਂ ਹੀ। ਗਤਿ = ਉੱਚੀ ਆਤਮਕ ਅਵਸਥਾ। ਏਹਾ = ਇਹ (ਨਾਮ) ਹੀ। ਰਾਸਿ = ਪੂੰਜੀ, ਸਰਮਾਇਆ ॥੪॥੧॥
SikhNet (Spanish)Dice Nanak, a través del Nombre, uno es bendecido con Beatitud, y esto es lo principal en la vida. (4‑1)