ਸੋਰਠਿ ਮਃ ੩ ॥
soratth mahalaa 3 |
Sant Singh KhalsaSorat'h, Third Mehl:
Manmohan SinghSorath 3rd Guru.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ।
SikhNet (Spanish)Sorath, Mejl Guru Amar Das, Tercer Canal Divino.
ਦਾਸਨਿ ਦਾਸੁ ਹੋਵੈ. ਤਾ ਹਰਿ ਪਾਏ; ਵਿਚਹੁ ਆਪੁ ਗਵਾਈ ॥
daasan daas hovai. taa har paae; vichahu aap gavaaee |
Sant Singh KhalsaIf one becomes the slave of the Lord's slaves, then he finds the Lord, and eradicates ego from within.
Manmohan SinghIf man becomes the serf of Lord's serfs, then obtains he the Lord and sheds his ego from within.
Manmohan Singh (Punjabi)ਜੇਕਰ ਬੰਦਾ ਸੁਆਮੀ ਦੇ ਨਫਰਾਂ ਦਾ ਨਫਰ ਹੋ ਵੰਝੇ, ਤਦ ਉਹ ਸੁਆਮੀ ਨੂੰ ਪਾ ਲੈਦਾ ਹੈ ਤੇ ਆਪਣੇ ਅੰਦਰੋ ਹੰਗਤਾ ਨੂੰ ਦੂਰ ਕਰ ਦਿੰਦਾ ਹੈ।
Fareedkot Teekaਹੇ ਹਰਿ ਜੀ! ਜਬ ਪੁਰਸ਼ ਤੇਰੇ ਦਾਸੋਂ ਕਾ ਦਾਸ ਹੋਵੈ ਔ ਇਸ ਸਰੀਰ ਮੇਂ ਸੇ ਅਪਨਤ੍ਵ ਗਵਾਈ (ਹੋਵੈ) ਤਬ ਤੁਮਾਰੇ ਦਰਸ਼ਨ ਕੋ ਪਾਵੈ॥
Prof. Sahib Singhਜੇਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਬਹੁਤ ਗਰੀਬੀ ਸੁਭਾਵ ਵਾਲਾ ਬਣਦਾ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ।ਪਦ ਅਰਥ ਦਾਸਨਿ ਦਾਸੁ = ਦਾਸਾਂ ਦਾ ਦਾਸ, ਬਹੁਤ ਹੀ ਗਰੀਬੀ ਸੁਭਾਉ ਵਾਲਾ। ਆਪੁ = ਆਪਾ-ਭਾਵ। ਗਵਾਈ = ਗਵਾਇ, ਦੂਰ ਕਰ ਕੇ।
SikhNet (Spanish)Cuando uno se vuelve el Esclavo de los Esclavos del Señor, obtiene al Señor y hace a un lado su ego negativo.
ਭਗਤਾ ਕਾ ਕਾਰਜੁ ਹਰਿ ਅਨੰਦੁ ਹੈ; ਅਨਦਿਨੁ ਹਰਿ ਗੁਣ ਗਾਈ ॥
bhagataa kaa kaaraj har anand hai; anadin har gun gaaee |
Sant Singh KhalsaThe Lord of bliss is his object of devotion; night and day, he sings the Glorious Praises of the Lord.
Manmohan SinghThe Lord of bliss is the pursuit of the saints and, night and day, they sings God's praise.
Manmohan Singh (Punjabi)ਪ੍ਰਸੰਨਤਾ ਦਾ ਸੁਆਮੀ ਸਾਧੂਆਂ ਦਾ ਕੰਮ-ਧੰਦਾ ਹੈ ਅਤੇ ਉਹ ਰੈਣ ਦਿਹੁੰ ਹਰੀ ਦਾ ਜੱਸ ਗਾਹਿਨ ਕਰਦੇ ਹਨ।
Fareedkot Teekaਹੇ ਹਰਿ ਅਨੰਦ ਸਰੂਪ! ਤੇਰੇ ਹਰ ਪ੍ਰਕਾਰ ਕੇ ਗੁਨੋਂ ਕੇ ਰਾਤ ਦਿਨ ਗਾਯਨ ਕਰਨੇ ਵਾਲੇ ਬਨੇ ਰਹਨਾ, ਯਹੀ ਭਗਤੋਂ ਕਾ ਕਾਰਜੁ ਹੈ॥
Prof. Sahib Singhਪਰਮਾਤਮਾ ਦੇ ਭਗਤਾਂ ਦਾ ਮੁੱਖ ਕੰਮ ਇਹੀ ਹੁੰਦਾ ਹੈ ਕਿ ਉਹ (ਆਪਾ-ਭਾਵ ਗਵਾ ਕੇ) ਹਰ ਵੇਲੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਕੇ ਉਸ ਦੇ ਮਿਲਾਪ ਦਾ ਆਨੰਦ ਮਾਣਦੇ ਹਨ।ਪਦ ਅਰਥ ਕਾਰਜੁ = ਮੁਖ ਕੰਮ। ਹਰਿ ਅਨੰਦੁ = ਹਰੀ (ਦੇ ਮਿਲਾਪ) ਦਾ ਆਨੰਦ। ਗਾਈ = ਗਾਇ, ਗਾ ਕੇ।
SikhNet (Spanish)Los Devotos del Señor están comprometidos con el Señor de Éxtasis, y así cantan siempre la Alabanza de su Señor.
ਸਬਦਿ ਰਤੇ. ਸਦਾ ਇਕ ਰੰਗੀ; ਹਰਿ ਸਿਉ. ਰਹੇ ਸਮਾਈ ॥੧॥
sabad rate. sadaa ik rangee; har siau. rahe samaaee |1|
Sant Singh KhalsaAttuned to the Word of the Shabad, the Lord's devotees remain ever as one, absorbed in the Lord. ||1||
Manmohan SinghImbued with the Name, they ever abide alike and remain absorbed in the Lord.
Manmohan Singh (Punjabi)ਨਾਮ ਨਾਲ ਰੰਗੇ ਹੋਏ ਉਹ ਹਮੇਸ਼ਾਂ ਇਕ ਰਸ ਵਿਚਰਦੇ ਹਨ ਅਤੇ ਸਾਹਿਬ ਅੰਦਰ ਲੀਨ ਰਹਿੰਦੇ ਹਨ।
Fareedkot Teekaਹੇ ਹਰਿ! ਜੋ ਗੁਰ ਉਪਦੇਸ ਕਰ ਤੇਰੇ ਸਾਥ ਰਤੇ ਹੂਏ ਹੈਂ ਪੁਨਾ ਆਪ ਸੇ ਮਿਲ ਰਹੇ ਹੈਂ, ਵਹੁ ਸਦੀਵਕਾਲ ਇਕ ਰੰਗੀ, ਭਾਵ ਏਕ ਤੇਰੇ ਹੀ ਅਨੰਦ ਵਾਲੇ ਬਨੇ ਰਹਤੇ ਹੈਂ॥੧॥
Prof. Sahib Singhਭਗਤ ਜਨ ਗੁਰੂ ਦੇ ਸ਼ਬਦ ਵਿਚ ਸਦਾ ਇਕ-ਰਸ ਰੰਗੇ ਰਹਿ ਕੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੧॥ਪਦ ਅਰਥ ਇਕ ਰੰਗੀ = ਇਕ-ਰਸ ॥੧॥
SikhNet (Spanish)Imbuidos en la Palabra, se inmergen en Él y así permanecen para siempre. (1)
ਹਰਿ ਜੀਉ; ਸਾਚੀ ਨਦਰਿ ਤੁਮਾਰੀ ॥
har jeeo; saachee nadar tumaaree |
Sant Singh KhalsaO Dear Lord, Your Glance of Grace is True.
Manmohan SinghO my reverend Lord, true is Thine glance of grace.
Manmohan Singh (Punjabi)ਹੇ ਮੇਰੇ ਪੂਜਯ ਪ੍ਰਭੂ! ਸੰਚੀ ਹੈ ਤੇਰੀ ਦਇਆ ਦ੍ਰਿਸ਼ਟੀ।
Fareedkot Teekaਹੇ ਹਰਿ ਜੀਉ! ਆਪ ਕੀ ਦ੍ਰਿਸਟਿ ਸਚੀ ਹੈ॥
Prof. Sahib Singhਹੇ ਪ੍ਰਭ ਜੀ! ਤੇਰੀ ਮੇਹਰ ਦੀ ਨਿਗਾਹ (ਆਪਣੇ ਸੇਵਕਾਂ ਉਤੇ) ਸਦਾ ਟਿਕੀ ਰਹਿੰਦੀ ਹੈ।ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ।
SikhNet (Spanish)Oh mi Amado Señor, Tu Mirada de Gracia es Verdadera;
ਆਪਣਿਆ ਦਾਸਾ ਨੋ ਕ੍ਰਿਪਾ ਕਰਿ ਪਿਆਰੇ; ਰਾਖਹੁ ਪੈਜ ਹਮਾਰੀ ॥ ਰਹਾਉ ॥
aapaniaa daasaa no kripaa kar piaare; raakhahu paij hamaaree | rahaau |
Sant Singh KhalsaShow mercy to Your slave, O Beloved Lord, and preserve my honor. ||Pause||
Manmohan SinghO Loved Lord, show mercy unto Thine slaves and preserve their honour. Pause.
Manmohan Singh (Punjabi)ਹੇ ਪ੍ਰੀਤਮ ਪ੍ਰਭੂ! ਆਪਣਿਆਂ ਸੇਵਕਾਂ ਉਤੇ ਰਹਿਮਤ ਧਾਰ ਅਤੇ ਉਨ੍ਹਾਂ ਦੀ ਇੱਜ਼ਤ ਆਬਰੂ ਬਰਕਰਾਰ ਰੱਖ। ਠਹਿਰਾਉ।
Fareedkot Teekaਅਪਨੇ ਦਾਸੋਂ ਕੋ, ਭਾਵ ਹਮ ਕੋ ਕਿਰਪਾ ਕਰੁ, ਹੇ ਪ੍ਯਾਰੇ! ਇਸ ਪਰਕਾਰ ਹਮਾਰੀ (ਪੈਜ) ਪਤਿ ਰਾਖੁ ਲੇਵੋ॥ ਰਹਾਉ ॥
Prof. Sahib Singhਹੇ ਪਿਆਰੇ! ਤੂੰ ਆਪਣੇ ਦਾਸਾਂ ਉਤੇ ਕਿਰਪਾ ਕਰਦਾ ਰਹਿੰਦਾ ਹੈਂ, ਮੇਰੀ ਭੀ ਇੱਜ਼ਤ ਰੱਖ! ਰਹਾਉ॥ਪਦ ਅਰਥ ਪੈਜ = ਲਾਜ ॥ ਰਹਾਉ॥
SikhNet (Spanish)ten Compasión de Tus Esclavos y conserva su Honor. (Pausa)
ਸਬਦਿ ਸਲਾਹੀ ਸਦਾ ਹਉ ਜੀਵਾ; ਗੁਰਮਤੀ ਭਉ ਭਾਗਾ ॥
sabad salaahee sadaa hau jeevaa; guramatee bhau bhaagaa |
Sant Singh KhalsaContinually praising the Word of the Shabad, I live; under Guru's Instruction, my fear has been dispelled.
Manmohan SinghI live by ever praising the Lord and by the Guru's instruction, my dread is dispelled.
Manmohan Singh (Punjabi)ਹਮੇਸ਼ਾਂ ਸੁਆਮੀ ਦੀ ਸਿਫ਼ਤ ਗਾਇਨ ਕਰਨ ਦੁਆਰਾ ਮੈਂ ਜੀਉਂਦਾ ਹਾਂ ਤੇ ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਡਰ ਦੌੜ ਗਿਆ ਹੈ।
Fareedkot Teekaਗੁਰੋਂ ਕੀ (ਮਤੀ) ਸਿਖ੍ਯਾ ਕਰ ਕੇ ਮੇਰਾ ਭਯ ਦੂਰ ਹੋ ਗ੍ਯਾ ਹੈ, ਅਬ ਮੈਂ ਹੇ (ਸਬਦਿ) ਬ੍ਰਹਮ! ਆਪ ਕੀ ਉਸਤਤ ਕਰ ਕੇ ਜੀਵਤਾ ਹੂੰ॥
Prof. Sahib Singh(ਹੇ ਪ੍ਰਭੂ!) ਮੈਂ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ, ਤੇ, ਸਦਾ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ। ਗੁਰੂ ਦੀ ਮੱਤ ਉਤੇ ਤੁਰਨ ਨਾਲ ਡਰ ਦੂਰ ਹੋ ਜਾਂਦਾ ਹੈ।ਪਦ ਅਰਥ ਸਲਾਹੀ = ਸਲਾਹੀਂ, ਮੈਂ ਸਿਫ਼ਤ-ਸਾਲਾਹ ਕਰਦਾ ਰਹਾਂ। ਹਉ = ਮੈਂ। ਜੀਵਾ = ਜੀਵਾਂ, ਆਤਮਕ ਜੀਵਨ ਹਾਸਲ ਕਰਦਾ ਰਹਾਂ।
SikhNet (Spanish)Vivo Alabándote; a través de la Palabra del Shabd y a través de la Sabiduría del Guru, todos mis miedos son disipados.
ਮੇਰਾ ਪ੍ਰਭੁ ਸਾਚਾ ਅਤਿ ਸੁਆਲਿਉ; ਗੁਰੁ ਸੇਵਿਆ ਚਿਤੁ ਲਾਗਾ ॥
meraa prabh saachaa at suaaliau; gur seviaa chit laagaa |
Sant Singh KhalsaMy True Lord God is so beautiful! Serving the Guru, my consciousness is focused on Him.
Manmohan SinghMy True Lord is exceedingly8 beauteous and serving the Guru, my soul is attuned to Him.
Manmohan Singh (Punjabi)ਮੈਡਾ ਸੱਚਾ ਸੁਆਮੀ ਪਰਮ ਸੁੰਦਰ ਹੈ। ਗੁਰਾਂ ਦੀ ਘਾਲ ਕਮਾ, ਮੇਰੀ ਜਿੰਦੜੀ ਉਸ ਨਾਲ ਜੁੜ ਗਈ ਹੈ।
Fareedkot Teekaਤੂੰ ਜੋ ਮੇਰਾ ਸਾਚਾ ਪ੍ਰਭੂ (ਅਤਿ ਸੁਆਲਿਉ) ਅਤਿ ਸੁੰਦਰ ਹੈਂ, ਜਬ ਮੈਨੇ ਗੁਰੋਂ ਕੋ ਸੇਵਨ ਕੀਆ ਹੈ ਤਬ ਤੇਰੇ ਮੇਂ ਮੇਰਾ ਚਿਤੁ ਲਾਗਾ ਹੈ॥
Prof. Sahib Singhਮੇਰਾ ਪ੍ਰਭੂ ਸੋਹਣਾ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਚਿੱਤ (ਉਸ ਸੋਹਣੇ ਪ੍ਰਭੂ ਵਿਚ) ਮਗਨ ਰਹਿੰਦਾ ਹੈ।ਪਦ ਅਰਥ ਸੁਆਲਿਉ = ਸੋਹਣਾ, ਸੁੰਦਰਤਾ ਦਾ ਘਰ।
SikhNet (Spanish)Mi Señor Verdadero es lo más Bello; sirviendo al Guru, mi mente se entona en Él. Verdad es El Bani de Su Palabra;
ਸਾਚਾ ਸਬਦੁ ਸਚੀ ਸਚੁ ਬਾਣੀ; ਸੋ ਜਨੁ ਅਨਦਿਨੁ ਜਾਗਾ ॥੨॥
saachaa sabad sachee sach baanee; so jan anadin jaagaa |2|
Sant Singh KhalsaOne who chants the True Word of the Shabad, and the Truest of the True, the Word of His Bani, remains wakeful, day and night. ||2||
Manmohan SinghThe man, who utters the True Name and the very true Gurbani, ever remains wakeful.
Manmohan Singh (Punjabi)ਜੋ ਸੱਚੇ ਨਾਮ ਅਤੇ ਪਰਮ ਸੱਚੀ ਗੁਰਬਾਣੀ ਦਾ ਉਚਾਰਨ ਕਰਦਾ ਹੈ, ਉਹ ਬੰਦਾ ਸਦਾ ਸੁਚੇਤ ਰਹਿੰਦਾ ਹੈ।
Fareedkot Teekaਤੇਰਾ ਉਪਦੇਸ਼ ਭੀ ਸਚਾ ਹੈ (ਸਚੁ) ਨਿਹਚੇ ਕਰ ਕੇ ਤੇਰੀ ਬੇਦ ਰੂਪ ਬਾਣੀ ਭੀ ਸਚੀ ਹੈ, ਜੋ ਪੁਰਖ ਇਸ ਭਾਂਤ ਜਾਨਤਾ ਹੈ, ਸੋ ਰਾਤ੍ਰਿ ਦਿਨ ਮੋਹ ਨਿਦਰਾ ਸੇ ਜਾਗਾ ਹੈ॥੨॥
Prof. Sahib Singh(ਜਿਸ ਮਨੁੱਖ ਦੇ ਹਿਰਦੇ ਵਿਚ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ, ਸਿਫ਼ਤ-ਸਾਲਾਹ ਦੀ ਬਾਣੀ (ਵੱਸਦੀ ਹੈ) ਉਹ ਮਨੁੱਖ ਹਰ ਵੇਲੇ (ਸਿਫ਼ਤ-ਸਾਲਾਹ ਵਿਚ) ਸੁਚੇਤ ਰਹਿੰਦਾ ਹੈ ॥੨॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗਾ = ਸੁਚੇਤ ॥੨॥
SikhNet (Spanish)a través de la Verdadera Palabra uno está siempre despierto a la Realidad. (2)
ਮਹਾ ਗੰਭੀਰੁ ਸਦਾ ਸੁਖਦਾਤਾ; ਤਿਸ ਕਾ ਅੰਤੁ. ਨ ਪਾਇਆ ॥
mahaa ganbheer sadaa sukhadaataa; tis kaa ant. na paaeaa |
Sant Singh KhalsaHe is so very deep and profound, the Giver of eternal peace; no one can find His limit.
Manmohan SinghThe Lord is very deep and ever peace-giver. His limit no one can find.
Manmohan Singh (Punjabi)ਸਾਹਿਬ ਨਿਹਾਇਤ ਹੀ ਡੂੰਘਾ ਤੇ ਹਮੇਸ਼ਾਂ ਸੁਖ ਦੇਣ ਵਾਲਾ ਹੈ। ਕੋਈ ਭੀ ਉਸ ਦਾ ਓੜਕ ਨਹੀਂ ਪਾ ਸਕਦਾ।
Fareedkot Teekaਜੋ ਤੂੰ ਬੜਾ ਗੰਭੀਰ ਹੈਂ ਸਦੀਵਕਾਲ ਸੁਖ ਕਾ ਦਾਤਾ ਹੈਂ, ਤਿਸੁ ਤੇਰੇ ਸਰੂਪ ਕਾ ਕਿਸੀ ਨੇ ਅੰਤੁ ਨਹੀਂ ਪਾਇਆ ਹੈ॥
Prof. Sahib Singhਪਰਮਾਤਮਾ ਵੱਡੇ ਡੂੰਘੇ ਜਿਗਰੇ ਵਾਲਾ ਹੈ, ਸਦਾ ਹੀ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ।ਪਦ ਅਰਥ ਗੰਭੀਰੁ = ਵੱਡੇ ਜਿਗਰੇ ਵਾਲਾ। ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}।
SikhNet (Spanish)El Señor, Quien nos bendice a todos siempre con Éxtasis, es Profundo y nadie puede encontrar Su Fin.
ਪੂਰੇ ਗੁਰ ਕੀ ਸੇਵਾ ਕੀਨੀ; ਅਚਿੰਤੁ. ਹਰਿ ਮੰਨਿ ਵਸਾਇਆ ॥
poore gur kee sevaa keenee; achint. har man vasaaeaa |
Sant Singh KhalsaServing the Perfect Guru, one becomes carefree, enshrining the Lord within the mind.
Manmohan SinghServing the Perfect Guru, one enshrines in one's mind the carefree Lord.
Manmohan Singh (Punjabi)ਪੂਰਨ ਗੁਰਾਂ ਦੀ ਘਾਲ ਕਮਾ, ਆਦਮੀ ਚਿੰਤਾਰਹਿਤ ਸੁਆਮੀ ਨੂੰ ਆਪਦੇ ਚਿੱਤ ਵਿੱਚ ਟਿਕਾ ਲੈਦਾ ਹੈ।
Fareedkot Teekaਜਿਨੋਂ ਨੇ ਪੂਰੇ ਗੁਰੋਂ ਕੀ ਸੇਵਾ ਕਰੀ ਹੈ, ਤਿਨੋਂ ਨੇ ਹੇ (ਅਚਿੰਤ) ਹਰੀ! ਤੁਝ ਕੋ ਮਨ ਮੇਂ ਬਸਾਇਆ ਹੈ॥
Prof. Sahib Singhਜੇਹੜਾ ਮਨੁੱਖ ਪੂਰੇ ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਸ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜਿਸ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ।ਪਦ ਅਰਥ ਅਚਿੰਤੁ = ਜਿਸ ਨੂੰ ਕੋਈ ਚਿੰਤਾ ਨਹੀਂ ਪੋਹ ਸਕਦੀ। ਮੰਨਿ = ਮਨਿ, ਮਨ ਵਿਚ।
SikhNet (Spanish)Cuando uno sirve al Guru Perfecto, uno enaltece en su mente al Señor de Eterno Éxtasis.
ਮਨੁ ਤਨੁ ਨਿਰਮਲੁ ਸਦਾ ਸੁਖੁ ਅੰਤਰਿ; ਵਿਚਹੁ ਭਰਮੁ ਚੁਕਾਇਆ ॥੩॥
man tan niramal sadaa sukh antar; vichahu bharam chukaaeaa |3|
Sant Singh KhalsaThe mind and body become immaculately pure, and a lasting peace fills the heart; doubt is eradicated from within. ||3||
Manmohan SinghEradicating doubt from within, man's mind and body become pure and, within his heart, abides the eternal peace.
Manmohan Singh (Punjabi)ਅੰਦਰੋਂ ਸੰਦੇਹ ਦੂਰ ਕਰਨ ਦੁਆਰਾ, ਇਨਸਾਨ ਦੀ ਆਤਮਾ ਤੇ ਦੇਹ ਪਵਿੱਤ੍ਰ ਹੋ ਜਾਂਦੇ ਹਨ ਅਤੇ ਸਦੀਵੀ ਆਰਾਮ ਉਸ ਦੇ ਦਿਲ ਵਿੱਚ ਟਿਕ ਜਾਂਦਾ ਹੈ।
Fareedkot Teekaਹੇ ਹਰਿ! ਤਿਨਕਾ ਮਨ ਤਨ ਸੁਧ ਹੂਆ ਹੈ ਸਦਾ ਸੁਖੁ ਤਿਨ ਕੋ (ਅੰਤਰਿ) ਹ੍ਰਿਦੇ ਮੇਂ ਪ੍ਰਾਪਤ ਹੂਆ ਹੈ ਔ ਤਿਨੋਂ ਨੇ ਰਿਦੇ ਕੇ ਬੀਚ ਸੇ ਭ੍ਰਮੁ ਦੂਰ ਕੀਆ ਹੈ॥੩॥
Prof. Sahib Singhਉਸ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਸੁਖ ਹੀ ਸੁਖ ਹੈ, ਉਹ ਆਪਣੇ ਅੰਦਰੋਂ ਭਟਕਣਾ ਦੂਰ ਕਰ ਲੈਂਦਾ ਹੈ ॥੩॥ਪਦ ਅਰਥ ਅੰਤਰਿ = ਹਿਰਦੇ ਵਿਚ ॥੩॥
SikhNet (Spanish)El cuerpo y la mente se vuelven puros y uno se llena de Éxtasis dejando a un lado la duda. (3)
ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ ॥
har kaa maarag sadaa panth vikharraa ko paae gur veechaaraa |
Sant Singh KhalsaThe Way of the Lord is always such a difficult path; only a few find it, contemplating the Guru.
Manmohan SinghGod's way is ever a difficult path and only a few find it by meditating on God, through the Guru.
Manmohan Singh (Punjabi)ਵਾਹਿਗੁਰੂ ਦਾ ਰਸਤਾ ਹਮੇਸ਼ਾਂ ਹੀ ਇੱਕ ਮੁਸ਼ਕਿਲ ਰਾਹ ਹੈ। ਬਹੁਤ ਹੀ ਥੋੜੇ ਗੁਰਾਂ ਦੇ ਰਾਹੀਂ ਹਰੀ ਦੇ ਸਿਮਰਨ ਦੁਆਰਾ ਇਸ ਨੂੰ ਪਾਉਂਦੇ ਹਨ।
Fareedkot Teekaਹੇ ਹਰਿ! ਆਪ ਕਾ ਬ੍ਰਹਮ ਗਿਆਨ ਰੂਪ ਸਨਾਤਨ ਮਾਰਗੁ ਸਦਾ (ਵਿਖੜਾ) ਕਠਿਨ ਹੈ, ਗੁਰੋਂ ਕੇ ਬੀਚਾਰ ਦ੍ਵਾਰਾ ਕੋਈ ਬਿਰਲਾ ਇਸ ਮਾਰਗ ਕੋ ਪਾਉਤਾ ਹੈ॥
Prof. Sahib Singhਪਰਮਾਤਮਾ ਦੇ ਮਿਲਾਪ ਦਾ ਰਸਤਾ ਬੜਾ ਕਠਨ ਹੈ, ਕੋਈ ਵਿਰਲਾ ਹੀ ਉਹ ਰਸਤਾ ਲੱਭਦਾ ਹੈ ਜੇਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ।ਪਦ ਅਰਥ ਮਾਰਗੁ ਪੰਥੁ = ਰਸਤਾ। ਕੋ = ਕੋਈ ਵਿਰਲਾ।
SikhNet (Spanish)El Sendero del Señor es siempre difícil de seguir; uno lo camina meditando en la Sabiduría del Guru.
ਹਰਿ ਕੈ ਰੰਗਿ ਰਾਤਾ. ਸਬਦੇ ਮਾਤਾ; ਹਉਮੈ ਤਜੇ ਵਿਕਾਰਾ ॥
har kai rang raataa. sabade maataa; haumai taje vikaaraa |
Sant Singh KhalsaImbued with the Lord's Love, and intoxicated with the Shabad, he renounces ego and corruption.
Manmohan SinghImbued with God's love and inebriated with His Name, the mortal gives up his ego and evil.
Manmohan Singh (Punjabi)ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਅਤੇ ਉਸ ਦੇ ਨਾਮ ਨਾਲ ਮਤਵਾਲਾ ਹੋਇਆ, ਪ੍ਰਾਣੀ ਆਪਣੇ ਹੰਕਾਰ ਤੇ ਪਾਪ ਨੂੰ ਛੱਡ ਦਿੰਦਾ ਹੈ।
Fareedkot Teekaਹੇ ਹਰਿ! ਸੋਈ ਆਪ ਕੇ ਰੰਗ ਮੇਂ ਰਤਾ ਰਹਤਾ ਹੈ ਔ (ਸਬਦੇ) ਬ੍ਰਹਮ ਮੇਂ ਮਸਤ ਰਹਤਾ ਹੈ, ਪੁਨਾ ਹੰਤਾ ਮਮਤਾ ਆਦਿਕ ਬਿਕਾਰ ਤਿਸਨੇ ਤਿਆਗੇ ਹੈਂ॥
Prof. Sahib Singhਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਆਪਣੇ ਅੰਦਰੋਂ ਹਉਮੈ ਆਦਿਕ ਵਿਕਾਰ ਦੂਰ ਕਰ ਦੇਂਦਾ ਹੈ।ਪਦ ਅਰਥ ਕੈ ਰੰਗਿ = ਦੇ ਪ੍ਰੇਮ-ਰੰਗ ਵਿਚ। ਮਾਤਾ = ਮਸਤ।
SikhNet (Spanish)Imbuido en el Amor del Señor, a través de la Palabra, uno abandona su ego y su maldad.
ਨਾਨਕ ਨਾਮਿ ਰਤਾ ਇਕ ਰੰਗੀ; ਸਬਦਿ ਸਵਾਰਣਹਾਰਾ ॥੪॥੩॥
naanak naam rataa ik rangee; sabad savaaranahaaraa |4|3|
Sant Singh KhalsaO Nanak, imbued with the Naam, and the Love of the One Lord, he is embellished with the Word of the Shabad. ||4||3||
Manmohan SinghNanak, the Lord beautifies him, who uniformly remains imbued with His Name.
Manmohan Singh (Punjabi)ਨਾਨਕ, ਪ੍ਰਭੂ ਉਸ ਨੂੰ ਸਸ਼ੋਭਤ ਕਰ ਦਿੰਦਾ ਹੈ ਜੋ ਉਸ ਦੇ ਨਾਮ ਨਾਲ ਇਕਰਸ ਰੰਗਿਆ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਜੋ ਪੁਰਖੁ ਨਾਮ ਮੇਂ ਰਾਤਾ (ਇਕਰੰਗੀ) ਅਨਨ੍ਯ ਭਗਤ ਹੈ, ਸੋਈ ਹੇ ਵਾਹਿਗੁਰੂ! (ਸਬਦਿ) ਉਪਦੇਸ ਦੇ ਕਰ ਔਰੋਂ ਕੋ ਭੀ ਸਵਾਰਨੇ ਵਾਲਾ ਹੋਤਾ ਹੈ॥੪॥੩॥☬ਪੁਨਾ ਸਨਮੁਖ ਬੇਨਤੀ:
Prof. Sahib Singhਹੇ ਨਾਨਕ! ਉਹ ਮਨੁੱਖ ਉਸ ਪ੍ਰਭੂ ਦੇ ਨਾਮ ਵਿਚ ਇਕ-ਰਸ ਰੱਤਾ ਰਹਿੰਦਾ ਹੈ, ਜੋ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਸਵਾਰ ਦੇਂਦਾ ਹੈ ॥੪॥੩॥ਪਦ ਅਰਥ ਨਾਮਿ = ਨਾਮ ਵਿਚ। ਸਵਾਰਣਹਾਰਾ = ਸਵਾਰਣ-ਯੋਗ ॥੪॥੩॥
SikhNet (Spanish)Dice Nanak, imbuido en el Naam y en el Amor del Señor, uno es adornado con la Palabra del Shabd.