ੴ

ਸਿੱਖਬਾਣੀ · SikhBani

Ang 639

Sri Guru Granth Sahib · Raag Sorath · 2 shabads, 35 lines
Translations
Shabad Guru Amardas Ji Raag Sorath

ਸੋਰਠਿ ਮਹਲਾ ੩ ॥

soratth mahalaa 3 |

Sant Singh KhalsaSorat'h, Third Mehl:
Manmohan SinghSorath 3rd Guru.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ।
SikhNet (Spanish)Sorath, Mejl Guru Amar Das, Tercer Canal Divino.

ਹਰਿ ਜੀਉ ਸਬਦੇ ਜਾਪਦਾ ਭਾਈ; ਪੂਰੈ ਭਾਗਿ ਮਿਲਾਇ ॥

har jeeo sabade jaapadaa bhaaee; poorai bhaag milaae |

Sant Singh KhalsaThe Dear Lord is realized through the Word of His Shabad, O Siblings of Destiny, which is found only by perfect destiny.
Manmohan SinghThe dear Lord is known through the instruction of the Guru, who is met by the perfect destiny.
Manmohan Singh (Punjabi)ਮਹਾਰਾਜ ਸੁਆਮੀ ਗੁਰਾਂ ਦੇ ਉਪਦੇਸ਼ ਰਾਹੀਂ ਜਾਣਿਆ ਜਾਂਦਾ ਹੈ ਜੋ ਪੂਰਨ ਪ੍ਰਾਲਭਧ ਦੁਆਰਾ ਮਿਲਦੇ ਹਨ।
Fareedkot Teekaਹੇ ਭਾਈ! ਹਰਿ ਜੀਉ (ਸਬਦੇ) ਗੁਰ ਉਪਦੇਸ਼ ਕਰ (ਜਾਪਦਾ) ਜਾਣੀਤਾ ਹੈ ਅਰ ਪੂਰੇ ਭਾਗ ਗੁਰੋਂ ਕੋ ਮਿਲਾਵਤੇ ਹੈਂ॥
Prof. Sahib Singhਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਨਾਲ ਜਾਣ-ਪਛਾਣ ਬਣਦੀ ਹੈ, ਪੂਰੀ ਕਿਸਮਤਿ ਨਾਲ (ਗੁਰੂ ਜੀਵ ਨੂੰ ਪਰਮਾਤਮਾ ਨਾਲ) ਮਿਲਾ ਦੇਂਦਾ ਹੈ।

ਪਦ ਅਰਥ ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ ਹੀ, ਸ਼ਬਦਿ ਹੀ। ਜਾਪਦਾ = ਜਾਣ-ਪਛਾਣ ਬਣਦੀ ਹੈ। ਪੂਰੈ ਭਾਗਿ = ਪੂਰੀ ਕਿਸਮਤ ਨਾਲ।

SikhNet (Spanish)Cuando el Destino es Perfecto, el Señor se manifiesta a través de la Palabra del Shabd.

ਸਦਾ ਸੁਖੁ ਸੋਹਾਗਣੀ ਭਾਈ; ਅਨਦਿਨੁ ਰਤੀਆ ਰੰਗੁ ਲਾਇ ॥੧॥

sadaa sukh sohaaganee bhaaee; anadin rateea rang laae |1|

Sant Singh KhalsaThe happy soul-brides are forever in peace, O Siblings of Destiny; night and day, they are attuned to the Lord's Love. ||1||
Manmohan SinghThe happy brides ever abide in peace, O brother They bear love to their Lord and night and day remain imbued therewith.
Manmohan Singh (Punjabi)ਸੁਹਾਗਣਾਂ ਸਦੀਵ ਹੀ ਆਰਾਮ ਵਿੱਚ ਵਸਦੀਆਂ ਹਨ, ਹੇ ਵੀਰ! ਉਹ ਆਪਣੇ ਸੁਆਮੀ ਨੂੰ ਪਿਆਰ ਕਰਦੀਆਂ ਹਨ ਤੇ ਰੈਣ ਦਿਹੁੰ ਉਸ ਨਾਲ ਰੰਗੀਆਂ ਰਹਿੰਦੀਆਂ ਹਨ।
Fareedkot Teekaਹੇ ਭਾਈ! ਸੋਹਾਗਣੀਓਂ ਕੋ ਸਦਾ ਹੀ ਅਨੰਦ ਰਹਤਾ ਹੈ, ਕ੍ਯੋਂਕਿ ਵਹੁ ਰਾਤ ਦਿਨ ਵਾਹਗੁਰੂ ਮੇਂ ਪ੍ਰੇਮ ਲਗਾਇ ਕਰ ਰਤੀ ਹੂਈ ਹੈਂ॥੧॥
Prof. Sahib Singhਹੇ ਭਾਈ! ਖਸਮ-ਪ੍ਰਭੂ ਨਾਲ ਪਿਆਰ ਕਰਨ ਵਾਲੀਆਂ ਜੀਵ-ਇਸਤ੍ਰੀਆਂ ਸਦਾ ਆਤਮਕ ਸੁਖ ਮਾਣਦੀਆਂ ਹਨ, ਪ੍ਰਭੂ ਨਾਲ ਪਿਆਰ ਪਾ ਕੇ ਉਹ ਹਰ ਵੇਲੇ ਉਸ ਦੇ ਪ੍ਰੇਮ-ਰੰਗ ਵਿਚ ਰੰਗੀਆਂ ਰਹਿੰਦੀਆਂ ਹਨ ॥੧॥

ਪਦ ਅਰਥ ਸੋਹਾਗਣੀ = ਚੰਗੇ ਭਾਗਾਂ ਵਾਲੀਆਂ, ਖਸਮ = ਸਾਂਈ ਵਾਲੀਆਂ। ਅਨਦਿਨੁ = ਹਰ ਰੋਜ਼, ਹਰ ਵੇਲੇ। ਰੰਗੁ = ਪ੍ਰੇਮ ॥੧॥

SikhNet (Spanish)Las novias Almas están felices, oh Hermanos del Destino, y día y noche permanecen imbuidos en el Amor del Señor. (1)

ਹਰਿ ਜੀ; ਤੂ ਆਪੇ ਰੰਗੁ ਚੜਾਇ ॥

har jee; too aape rang charraae |

Sant Singh KhalsaO Dear Lord, You Yourself color us in Your Love.
Manmohan SinghO good God, Thou Thyself givest the tinge of Thy love.
Manmohan Singh (Punjabi)ਹੇ ਪੂਜਯ ਪ੍ਰਭੂ! ਤੂੰ ਖੁਦ ਹੀ ਆਪਣੀ ਪ੍ਰੀਤ ਨਾਲ ਰੰਗਦਾ ਹੈ।
Fareedkot Teekaਹੇ ਭਾਈ! ਹਰਿ ਜੀਉ ਕਾ ਤੂੰ (ਆਪੇ) ਰੰਗ ਚੜਾਇ ਲੈ॥
Prof. Sahib Singhਹੇ ਪ੍ਰਭੂ ਜੀ! ਤੂੰ ਆਪ ਹੀ (ਸਰਨ ਆਏ ਜੀਵਾਂ ਦੇ ਹਿਰਦੇ ਉਤੇ ਆਪਣੇ ਪਿਆਰ ਦਾ) ਰੰਗ ਚਾੜ੍ਹਦਾ ਹੈਂ।

ਪਦ ਅਰਥ ਆਪੇ = ਆਪ ਹੀ। ਚੜਾਇ = ਚੜਾਂਦਾ ਹੈਂ।

SikhNet (Spanish)Oh Dios, con Tu Ser nos embelleces de Amor.

ਗਾਵਹੁ ਗਾਵਹੁ ਰੰਗਿ ਰਾਤਿਹੋ ਭਾਈ; ਹਰਿ ਸੇਤੀ ਰੰਗੁ ਲਾਇ ॥ ਰਹਾਉ ॥

gaavahu gaavahu rang raatiho bhaaee; har setee rang laae | rahaau |

Sant Singh KhalsaSing, continually sing His Praises, imbued with His Love, O Siblings of Destiny; be in love with the Lord. ||Pause||
Manmohan SinghBear thou love with God, O brother and being so imbued with love, continually sing thou His praise. Pause.
Manmohan Singh (Punjabi)ਤੂੰ ਰੱਬ ਨਾਲ ਪਿਆਰ ਪਾ, ਹੇ ਭਰਾਵਾ! ਅਤੇ ਇੰਝ ਪਿਆਰ ਨਾਲ ਰੰਗੀਜ, ਤੂੰ ਉਸ ਦੀ ਮਹਿਮਾ ਇਕਰਸ ਗਾਇਨ ਕਰ। ਠਹਿਰਾਉ।
Fareedkot Teekaਤਿਸ ਕੇ (ਰੰਗਿ) ਪ੍ਰੇਮ ਰਾਤੇ ਹੋ ਕਰ ਹਰੀ ਕੇ ਸਾਥ ਹੀ ਪ੍ਰੇਮ ਲਗਾਇ ਕਰ, ਬਾਰੰਬਾਰ ਤਿਸੀ ਕੇ ਗੁਣੋਂ ਕੋ ਗਾਵਣਾ ਕਰੋ॥ ਰਹਾਉ ॥
Prof. Sahib Singhਪ੍ਰਭੂ-ਪਿਆਰ ਦੇ ਰੰਗ ਵਿਚ ਰੰਗੇ ਹੋਏ ਹੇ ਭਰਾਵੋ! ਪਰਮਾਤਮਾ ਨਾਲ ਪਿਆਰ ਪਾ ਕੇ ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ ਰਹਾਉ॥

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤਿਹੋ = ਹੇ ਰੱਤੇ ਹੋਏ ਸੱਜਣੋ! ਸੇਤੀ = ਨਾਲ। ਲਾਇ = ਲਾ ਕੇ ॥ਰਹਾਉ॥

SikhNet (Spanish)Canten Su Alabanza, oh Amantes del Señor, e imprégnense de Su Amor. (Pausa)

ਗੁਰ ਕੀ ਕਾਰ ਕਮਾਵਣੀ ਭਾਈ; ਆਪੁ ਛੋਡਿ ਚਿਤੁ ਲਾਇ ॥

gur kee kaar kamaavanee bhaaee; aap chhodd chit laae |

Sant Singh KhalsaWork to serve the Guru, O Siblings of Destiny; abandon self-conceit, and focus your consciousness.
Manmohan SinghAbandon thy self-conceit and fix thy attention on the performance of Guru's service, O brother.
Manmohan Singh (Punjabi)ਆਪਣੀ ਸਵੈ-ਹੰਗਤਾ ਛੱਡ ਦੇ ਅਤੇ ਆਪਣੀ ਬਿਰਤੀ ਗੁਰਾਂ ਦੀ ਚਾਕਰੀ ਕਮਾਉਣ ਅੰਦਰ ਜੋੜ, ਹੇ ਵੀਰ!
Fareedkot Teekaਹੇ ਭਾਈ! ਜਿਨੋਂ ਨੇ ਆਪਾ ਭਾਵ ਕੋ ਛੋਡ ਅਰ ਚਿਤ ਕੋ ਲਗਾਇ ਕਰ ਗੁਰੋਂ ਕੀ ਭਗਤੀ ਕਮਾਵਨੀ ਕਰੀ ਹੈ॥
Prof. Sahib Singhਹੇ ਭਾਈ! ਜੇਹੜੀ ਜੀਵ-ਇਸਤ੍ਰੀ ਆਪਾ-ਭਾਵ ਛੱਡ ਕੇ, ਤੇ, ਮਨ ਲਾ ਕੇ ਗੁਰੂ ਦੀ ਦੱਸੀ ਕਾਰ ਕਰਦੀ ਹੈ,

ਪਦ ਅਰਥ ਆਪੁ = ਆਪਾ-ਭਾਵ। ਛੋਡਿ = ਛੱਡ ਕੇ।

SikhNet (Spanish)Dejen su vanagloria y entonen su ser en el Servicio del Guru.

ਸਦਾ ਸਹਜੁ ਫਿਰਿ ਦੁਖੁ. ਨ ਲਗਈ ਭਾਈ; ਹਰਿ ਆਪਿ ਵਸੈ ਮਨਿ ਆਇ ॥੨॥

sadaa sehaj fir dukh. na lagee bhaaee; har aap vasai man aae |2|

Sant Singh KhalsaYou shall be in peace forever, and you shall not suffer in pain any longer, O Siblings of Destiny; the Lord Himself shall come and abide in your mind. ||2||
Manmohan SinghThus shalt thou ever abide in peace, O brother, sorrow shall visit thee not again and God Himself shall come and dwell within thy mind.
Manmohan Singh (Punjabi)ਇਸ ਤਰ੍ਹਾਂ ਤੂੰ ਹਮੇਸ਼ਾਂ ਆਰਾਮ ਵਿੱਚ ਵੱਸਨੂੰਗਾ, ਹੇ ਭਰਾਵਾ ਤੈਨੂੰ ਮੁੜ ਕੇ ਕਸ਼ਟ ਨਹੀਂ ਵਾਪਰੇਗਾ ਅਤੇ ਵਾਹਿਗੁਰੂ ਖੁਦ ਆ ਕੇ ਤੇਰੇ ਹਿਰਦੇ ਵਿੱਚ ਟਿਕ ਜਾਵੇਗਾ।
Fareedkot Teekaਤਿਨ ਕੋ ਸਦਾ (ਸਹਜੁ) ਸੁਖ ਰਹਿਤਾ ਹੈ ਬਹੁੜੋ ਦੁਖ ਕੋਈ ਨਹੀਂ ਲਾਗਤਾ ਔਰ ਹਰੀ ਆਪਿ ਆਇਕਰ ਤਿਨ ਕੇ ਮਨ ਮੇਂ ਨਿਵਾਸ ਕਰਤਾ ਹੈ॥੨॥
Prof. Sahib Singh(ਉਸ ਦੇ ਅੰਦਰ) ਸਦਾ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਸ ਨੂੰ ਕਦੇ ਦੁੱਖ ਪੋਹ ਨਹੀਂ ਸਕਦਾ, ਉਸ ਦੇ ਮਨ ਵਿਚ ਪਰਮਾਤਮਾ ਆਪ ਆ ਵੱਸਦਾ ਹੈ ॥੨॥

ਪਦ ਅਰਥ ਸਹਜੁ = ਆਤਮਕ ਅਡੋਲਤਾ। ਮਨਿ = ਮਨ ਵਿਚ। ਆਇ = ਆ ਕੇ ॥੨॥

SikhNet (Spanish)Así vivirán en Paz y sin sufrimiento y el Señor por Sí Mismo vendrá a ser enaltecido en su mente. (2)

ਪਿਰ ਕਾ ਹੁਕਮੁ. ਨ ਜਾਣਈ ਭਾਈ; ਸਾ ਕੁਲਖਣੀ ਕੁਨਾਰਿ ॥

pir kaa hukam. na jaanee bhaaee; saa kulakhanee kunaar |

Sant Singh KhalsaShe who does not know the Will of her Husband Lord, O Siblings of Destiny, is an ill-mannered and bitter bride.
Manmohan SinghShe, who realises not the will of her Beloved is an ill-mannered and had bride.
Manmohan Singh (Punjabi)ਜੋ ਆਪਣੇ ਪ੍ਰੀਤਮ ਦੀ ਰਜ਼ਾ ਨੂੰ ਅਨੁਭਵ ਨਹੀਂ ਕਰਦੀ ਉਹ ਖੋਟੇ ਲੱਛਣਾਂ ਵਾਲੀ ਤੇ ਮੰਦੀ ਪਤਨੀ ਹੈ।
Fareedkot Teekaਹੇ ਭਾਈ! ਜੋ ਜੀਵ ਰੂਪ ਇਸਤ੍ਰੀ ਪਰਮੇਸਰ ਪਤੀ ਕੇ ਹੁਕਮ ਕੋ ਨਹੀਂ ਜਾਣਤੀ, ਵਹੁ ਖੋਟੇ ਲਖਣੋ ਵਾਲੀ ਖੋਟੀ ਇਸਤ੍ਰੀ ਹੈ॥
Prof. Sahib Singhਹੇ ਭਾਈ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਰਜ਼ਾ ਨੂੰ ਨਹੀਂ ਸਮਝਦੀ, ਉਹ ਕੋਝੇ ਲੱਛਣਾਂ ਵਾਲੀ ਹੈ, ਚੰਦਰੀ ਹੈ।

ਪਦ ਅਰਥ ਪਿਰ ਕਾ = ਪਤੀ ਦਾ। ਜਾਣਈ = ਜਾਣੈ, ਜਾਣਦੀ। ਸਾ = ਉਹ {ਇਸਤ੍ਰੀ ਲਿੰਗ}। ਕੁਲਖਣੀ = ਭੈੜੇ ਲੱਛਣਾਂ ਵਾਲੀ। ਕੁਨਾਰਿ = ਭੈੜੀ ਇਸਤ੍ਰੀ।

SikhNet (Spanish)La esposa que no conoce la Voluntad de su Maestro, es inculta y poco femenina.

ਮਨਹਠਿ ਕਾਰ ਕਮਾਵਣੀ ਭਾਈ; ਵਿਣੁ ਨਾਵੈ. ਕੂੜਿਆਰਿ ॥੩॥

manahatth kaar kamaavanee bhaaee; vin naavai. koorriaar |3|

Sant Singh KhalsaShe does things with a stubborn mind, O Siblings of Destiny; without the Name, she is false. ||3||
Manmohan SinghThrough her mind's obstinacy, she does the deeds and bereft of the Name, she is false, O brother.
Manmohan Singh (Punjabi)ਆਪਣੇ ਮਨ ਦੀ ਜ਼ਿੱਦ ਰਾਹੀਂ ਉਹ ਕੰਮ ਕਰਦੀ ਹੈ ਅਤੇ ਨਾਮ ਤੋਂ ਸੱਖਣੀ ਝੂਠੀ ਹੈ, ਹੇ ਭਰਾਵਾਂ!
Fareedkot Teekaਹੇ ਭਾਈ! ਜੋ ਮਨ ਕੇ ਹਠ ਕਰ ਕਾਰ ਕਰਤੀ ਹੈ, ਸੋ ਨਾਮ ਸੇ ਬਿਨਾਂ ਝੂਠੀ ਹੈ॥੩॥
Prof. Sahib Singh(ਜੇ ਉਹ ਵਿਖਾਵੇ-ਮਾਤਰ) ਮਨ ਦੇ ਹਠ ਨਾਲ (ਗੁਰੂ ਦੀ ਦੱਸੀ) ਕਾਰ ਕਰਦੀ ਹੈ ਤਾਂ ਭੀ, ਹੇ ਭਾਈ! ਉਹ ਨਾਮ ਤੋਂ ਸੱਖਣੀ ਹੀ ਰਹਿੰਦੀ ਹੈ, ਉਹ ਝੂਠ ਦੀ ਹੀ ਵਣਜਾਰਨ ਬਣੀ ਰਹਿੰਦੀ ਹੈ ॥੩॥

ਪਦ ਅਰਥ ਹਠਿ = ਹਠ ਨਾਲ। ਵਿਣੁ ਨਾਵੈ = ਨਾਮ ਤੋਂ ਬਿਨਾ। ਕੂੜਿਆਰਿ = ਝੂਠ ਦੀ ਵਣਜਾਰਨ ॥੩॥

SikhNet (Spanish)Aquélla que fuerza su mente para lograr las cosas también es falsa y se encuentra privada del Nombre del Señor. (3)

ਸੇ ਗਾਵਹਿ ਜਿਨ ਮਸਤਕਿ ਭਾਗੁ ਹੈ ਭਾਈ; ਭਾਇ ਸਚੈ ਬੈਰਾਗੁ ॥

se gaaveh jin masatak bhaag hai bhaaee; bhaae sachai bairaag |

Sant Singh KhalsaThey alone sing the Lord's Praises, who have such pre-ordained destiny written upon their foreheads, O Siblings of Destiny; through the Love of the True Lord, they find detachment.
Manmohan SinghThey, alone sing the Lord's praise, O brother, on whose brow good luck is recorded. Through the True Lord's love they become detached.
Manmohan Singh (Punjabi)ਕੇਵਲ ਓਹੀ ਮਾਲਕ ਦੀ ਮਹਿਮਾ ਗਾਇਨ ਕਰਦੇ ਹਨ, ਹੇ ਵੀਰ! ਜਿਨ੍ਹਾਂ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ। ਸੱਚੇ ਸੁਆਮੀ ਦੇ ਪ੍ਰੇਮ ਰਾਹੀਂ ਉਹ ਨਿਰਲੇਪ ਥੀ ਵੰਞਦੇ ਹਨ।
Fareedkot Teekaਹੇ ਭਾਈ! ਜਿਨ ਕੇ ਮਸਤਕ ਮੇਂ ਉਤਮ ਭਾਗ ਹੈ, ਸੋ ਪੁਰਸ਼ ਵਾਹਿਗੁਰੂ ਕੇ ਗੁਣ ਗਾਵਤੇ ਹੈਂ ਔਰ ਸਚੇ ਪ੍ਰੇਮ ਕਰ ਸੰਸਾਰ ਸੇ ਉਦਾਸੀਨ ਰਹਿਤੇ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਦੀ ਬਰਕਤਿ ਨਾਲ (ਉਹਨਾਂ ਦੇ ਅੰਦਰ ਦੁਨੀਆ ਦੇ ਮੋਹ ਵਲੋਂ) ਉਪਰਾਮਤਾ ਪੈਦਾ ਹੋ ਜਾਂਦੀ ਹੈ।

ਪਦ ਅਰਥ ਸੇ = ਉਹ {ਬਹੁ-ਵਚਨ}। ਮਸਤਕਿ = ਮੱਥੇ ਉੱਤੇ। ਭਾਇ = ਪਿਆਰ ਦੇ ਕਾਰਨ। ਭਾਇ ਸਚੈ = ਸਦਾ-ਥਿਰ ਪ੍ਰਭੂ ਦੇ ਨਾਲ ਪਿਆਰ ਦੇ ਕਾਰਨ। ਬੈਰਾਗੁ = ਨਿਰਮੋਹਤਾ।

SikhNet (Spanish)Sólo Le cantan al Señor quienes lo tienen así inscrito en su Destino y se vuelven desapegados en el Amor Verdadero.

ਅਨਦਿਨੁ ਰਾਤੇ ਗੁਣ ਰਵਹਿ ਭਾਈ; ਨਿਰਭਉ ਗੁਰ ਲਿਵ ਲਾਗੁ ॥੪॥

anadin raate gun raveh bhaaee; nirbhau gur liv laag |4|

Sant Singh KhalsaNight and day, they are imbued with His Love; they utter His Glorious Praises, O Siblings of Destiny, and they lovingly focus their consciousness on the Fearless Guru. ||4||
Manmohan SinghCultivating love for the fearless Guru and imbued therewith, night and day, they utter the Lord's praise, O brother.
Manmohan Singh (Punjabi)ਨਿਡਰ ਗੁਰਾਂ ਨਾਲ ਪਿਰਹੜੀ ਪਾ ਕੇ ਅਤੇ ਉਸ ਨਾਲ ਰੰਗੀਜ, ਉਹ ਰਾਤ ਦਿਨ ਪ੍ਰਭੂ ਦਾ ਜੱਸ ਉਚਾਰਨ ਕਰਦੇ ਹਨ, ਹੇ ਵੀਰ!
Fareedkot Teekaਹੇ ਭਾਈ! ਰਾਤ੍ਰ ਦਿਨ ਵਾਹਿਗੁਰੂ ਮੇਂ ਰਾਤੇ ਹੂਏ ਤਿਸ ਕੇ ਗੁਣੋਂ ਕੋ (ਰਵਹਿ) ਉਚਾਰਨ ਕਰਤੇ ਹੈਂ ਔਰ ਨਿਰਭਉ ਪੂਜ ਪਰਮੇਸਰ ਮੇਂ ਤਿਨ ਕੀ ਬ੍ਰਿਤੀ ਲਗੀ ਹੈ॥੪॥
Prof. Sahib Singhਹੇ ਭਾਈ! ਉਹ (ਪ੍ਰਭੂ-ਪ੍ਰੇਮ ਦੇ ਰੰਗ ਵਿਚ) ਰੰਗੇ ਹੋਏ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਹਨ, ਉਹ ਨਿਡਰ ਰਹਿੰਦੇ ਹਨ, ਉਹਨਾਂ ਦੇ ਅੰਦਰ ਗੁਰੂ ਦੀ ਬਖ਼ਸ਼ੀ ਹੋਈ ਪ੍ਰਭੂ-ਚਰਨਾਂ ਦੀ ਲਗਨ ਬਣੀ ਰਹਿੰਦੀ ਹੈ ॥੪॥

ਪਦ ਅਰਥ ਰਵਹਿ = ਯਾਦ ਕਰਦੇ ਹਨ ॥੪॥

SikhNet (Spanish)Ellos cantan siempre las Alabanzas del Señor entonados en su Valiente Guru. (4)

ਸਭਨਾ ਮਾਰਿ ਜੀਵਾਲਦਾ ਭਾਈ; ਸੋ ਸੇਵਹੁ ਦਿਨੁ ਰਾਤਿ ॥

sabhanaa maar jeevaaladaa bhaaee; so sevahu din raat |

Sant Singh KhalsaHe kills and revives all, O Siblings of Destiny; serve Him, day and night.
Manmohan SinghDay and night serve Him, O brother who destroys and revives all.
Manmohan Singh (Punjabi)ਦਿਨ ਰਾਤ ਉਸ ਦੀ ਸੇਵਾ ਕਰ, ਹੇ ਭਰਾ! ਜੋ ਸਾਰਿਆਂ ਨੂੰ ਮਾਰਦਾ ਤੇ ਸੁਰਜੀਤ ਕਰਦਾ ਹੈ।
Fareedkot Teekaਜੋ ਸਭ ਕੌ ਮਾਰ ਕਰ ਜੀਵਾਲਤਾ ਹੈ, ਹੇ ਭਾਈ! ਸੋ ਵਾਹਿਗੁਰੂ ਰਾਤ੍ਰਿ ਦਿਨ ਸੇਵਨ ਕਰੋ॥
Prof. Sahib Singhਹੇ ਭਾਈ! ਦਿਨ ਰਾਤ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ, ਜੋ ਸਭ ਜੀਵਾਂ ਨੂੰ ਮਾਰਦਾ ਹੈ ਤੇ ਜਿਵਾਂਦਾ ਹੈ।

ਪਦ ਅਰਥ ਸੇਵਹੁ = ਸੇਵਾ-ਭਗਤੀ ਕਰੋ।

SikhNet (Spanish)En Aquél que sostiene y destruye todo, medita.

ਸੋ. ਕਿਉ ਮਨਹੁ ਵਿਸਾਰੀਐ ਭਾਈ; ਜਿਸ ਦੀ ਵਡੀ ਹੈ ਦਾਤਿ ॥੫॥

so. kiau manahu visaareeai bhaaee; jis dee vaddee hai daat |5|

Sant Singh KhalsaHow can we forget Him from our minds, O Siblings of Destiny? His gifts are glorious and great. ||5||
Manmohan SinghWithin our mind, why should we forget Him, O brother, whose gift is so great?
Manmohan Singh (Punjabi)ਆਪਣੇ ਚਿੱਤ ਵਿਚੋਂ ਅਸੀਂ ਉਸ ਨੂੰ ਕਿਉਂ ਭੁਲਾਈਏ, ਹੇ ਵੀਰ! ਜਿਸ ਦੀ ਬਖਸ਼ਿਸ਼ ਐਡੀ ਵਿਸ਼ਾਲ ਹੈ?
Fareedkot Teekaਹੇ ਭਾਈ! ਜਿਸ ਵਾਹਿਗੁਰੂ ਕੀ ਬਡੀ ਬਖਸ਼ਸ਼ ਹੈ, ਸੋ ਤਿਸ ਕੋ ਮਨ ਸੇ ਕਿਉਂ ਬਿਸਾਰੀਏ, ਭਾਵ ਸੇ ਵਿਸਾਰਨਾ ਯੋਗ ਨਹੀਂ॥੫॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦੀ (ਜੀਵਾਂ ਉਤੇ ਕੀਤੀ ਹੋਈ) ਬਖ਼ਸ਼ਸ਼ ਬਹੁਤ ਵੱਡੀ ਹੈ, ਉਸ ਨੂੰ ਮਨ ਤੋਂ ਭੁਲਾਣਾ ਨਹੀਂ ਚਾਹੀਦਾ ॥੫॥

ਪਦ ਅਰਥ ਮਨਹੁ = ਮਨ ਤੋਂ। ਦਾਤਿ = ਬਖ਼ਸ਼ਸ਼ ॥੫॥

SikhNet (Spanish)¿Por qué abandonar a tal Señor Cuyas Bondades son tan Grandes? (5)

ਮਨਮੁਖਿ ਮੈਲੀ ਡੁੰਮਣੀ ਭਾਈ; ਦਰਗਹ. ਨਾਹੀ ਥਾਉ ॥

manamukh mailee ddunmanee bhaaee; daragah. naahee thaau |

Sant Singh KhalsaThe self-willed manmukh is filthy and double-minded, O Siblings of Destiny; the finds no place of rest in the Court of the Lord.
Manmohan SinghThe way-ward bride is filthy and double-minded, O brother, and in the Lord's court, she finds no place of rest.
Manmohan Singh (Punjabi)ਆਪ-ਹੁਦਰੀ ਪਤਨੀ ਪਲੀਤ ਦੇ ਦੁਚਿੱਤੀ ਹੈ। ਸਾਹਿਬ ਦੇ ਦਰਬਾਰ ਵਿੱਚ ਉਸ ਨੂੰ ਕੋਈ ਸੁੱਖ ਦਾ ਟਿਕਾਣਾ ਨਹੀਂ ਮਿਲਦਾ।
Fareedkot Teekaਹੇ ਭਾਈ! ਮਨਮੁਖ ਰੂਪ ਇਸਤ੍ਰੀ ਪਾਪੋਂ ਕਰ ਮੈਲੀ ਅਰ (ਡੁੰਮਣੀ) ਦੁਚਿਤ ਵਾ ਦੁਖੀ ਰਹਿਤੀ ਹੈ, ਤਿਸ ਕੋ ਦਰਗਾਹ ਮੇਂ ਸੁਖਦਾਇਕ ਅਸਥਾਨ ਨਹੀਂ ਮਿਲਤਾ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਵਿਕਾਰਾਂ ਦੀ ਮੈਲ ਨਾਲ ਭਰੀ ਰਹਿੰਦੀ ਹੈ, ਉਸ ਦਾ ਮਨ ਸਦਾ ਡੋਲਦਾ ਰਹਿੰਦਾ ਹੈ (ਇਸ ਵਾਸਤੇ) ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਨਹੀਂ ਮਿਲਦੀ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਮੈਲੀ = ਵਿਕਾਰਾਂ ਦੀ ਮੈਲ ਨਾਲ ਭਰੀ ਹੋਈ। ਡੁੰਮਣੀ = ਦੋ ਮਨਾਂ ਵਾਲੀ, ਦੁ-ਚਿਤੀ, ਦੁ-ਬਾਜਰੀ।

SikhNet (Spanish)La esposa llena de ego tiene mente doble; manchada y viciosa no obtiene ningún refugio en la Corte del Señor.

ਗੁਰਮੁਖਿ ਹੋਵੈ ਤ ਗੁਣ ਰਵੈ ਭਾਈ; ਮਿਲਿ ਪ੍ਰੀਤਮ ਸਾਚਿ ਸਮਾਉ ॥੬॥

guramukh hovai ta gun ravai bhaaee; mil preetam saach samaau |6|

Sant Singh KhalsaBut if she becomes Gurmukh, then she chants the Glorious Praises of the Lord, O Siblings of Destiny; the meets her True Beloved, and merges in Him. ||6||
Manmohan SinghIf she turns Guru-wards, then, utters she the Lord's praise and meeting her True Beloved, merges in Him, O brother.
Manmohan Singh (Punjabi)ਜੇਕਰ ਉਹ ਗੁਰੂ-ਅਨੁਸਾਰੀ ਥੀ ਵੰਞੇ, ਤਦ ਹੀ ਉਹ ਸੁਆਮੀ ਦਾ ਜੱਸ ਉਚਾਰਨ ਕਰਦੀ ਹੈ ਅਤੇ ਆਪਣੇ ਸੱਚੇ ਦਿਲਬਰ ਨੂੰ ਮਿਲ ਕੇ ਉਸ ਵਿੱਚ ਲੀਨ ਹੋ ਜਾਂਦੀ ਹੈ, ਹੇ ਵੀਰ!
Fareedkot Teekaਹੇ ਭਾਈ! ਜੇਕਰ ਗੁਰਮੁਖਿ ਹੋਵੈ, ਤੌ ਹਰੀ ਕੇ ਗੁਣੋਂ ਕੋ ਉਚਾਰਨ ਕਰੇ, ਅਰ ਤਿਸ ਸਚੇ ਪ੍ਰੀਤਮ ਕੋ ਮਿਲ ਕਰ ਤਿਸਮੈਂ ਸਮਾਇ ਜਾਵੇ॥੬॥
Prof. Sahib Singhਪਰ ਹੇ ਭਾਈ! ਜਦੋਂ ਉਹ ਗੁਰੂ ਦੀ ਸ਼ਰਨ ਆ ਪੈਂਦੀ ਹੈ, ਤਦੋਂ ਪਰਮਾਤਮਾ ਦੇ ਗੁਣ ਚੇਤੇ ਕਰਨ ਲੱਗ ਪੈਂਦੀ ਹੈ। ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਉਸ ਸਦਾ-ਥਿਰ ਵਿਚ ਲੀਨ ਹੋ ਜਾਂਦੀ ਹੈ ॥੬॥

ਪਦ ਅਰਥ ਰਵੈ = ਸਿਮਰਦੀ ਹੈ। ਮਿਲਿ = ਮਿਲ ਕੇ। ਸਾਚਿ = ਸਦਾ-ਥਿਰ ਹਰੀ ਵਿਚ ॥੬॥

SikhNet (Spanish)Pero aquélla que tiene Conciencia de Dios, recita Su Alabanza y encontrando su Amor, se funde en Él. (6)

ਏਤੁ ਜਨਮਿ ਹਰਿ. ਨ ਚੇਤਿਓ ਭਾਈ; ਕਿਆ ਮੁਹੁ ਦੇਸੀ ਜਾਇ ॥

et janam har. na chetio bhaaee; kiaa muhu desee jaae |

Sant Singh KhalsaIn this life, she has not focused her consciousness on the Lord, O Siblings of Destiny; how can she show her face when she leaves?
Manmohan SinghIn this life, she meditates not on the Lord, O brother. What face shall she show going hereafter?
Manmohan Singh (Punjabi)ਇਸ ਜੀਵਣ ਵਿੱਚ ਉਹ ਸੁਆਮੀ ਦਾ ਸਿਮਰਨ ਨਹੀਂ ਕਰਦੀ, ਹੇ ਵੀਰ! ਅੱਗੇ ਜਾ ਕੇ ਉਹ ਕਿਹੜਾ ਮੂੰਹ ਦਿਖਾਊਗੀ?
Fareedkot Teekaਹੇ ਭਾਈ! ਜਿਸ ਨੇ ਇਸ ਮਨੁਖ ਜਨਮ ਮੇਂ ਹਰੀ ਕੋ ਯਾਦ ਨਹੀਂ ਕੀਆ, ਵਹੁ ਪਰਲੋਕ ਮੇਂ ਜਾਇ ਕਰ ਕਿਆ ਮੁਹ ਦੇਵੇਗਾ॥
Prof. Sahib Singhਹੇ ਭਾਈ! ਜਿਸ ਨੇ ਇਸ ਮਨੁੱਖਾ ਜਨਮ ਵਿਚ ਪਰਮਾਤਮਾ ਨੂੰ ਯਾਦ ਨਾਹ ਕੀਤਾ ਉਹ (ਪਰਲੋਕ ਵਿਚ) ਜਾ ਕੇ ਕੀਹ ਮੂੰਹ ਵਿਖਾਏਗਾ? (ਸ਼ਰਮ-ਸਾਰ ਹੋਵੇਗਾ)।

ਪਦ ਅਰਥ ਏਤੁ = ਇਸ ਵਿਚ। ਏਤੁ ਜਨਮਿ = ਇਸ ਜਨਮ ਵਿਚ। ਦੇਸੀ = ਦੇਵੇਗਾ।

SikhNet (Spanish)Si no ama a Dios en esta vida, ¿cómo podrá enfrentar a su Señor en el más allá?

ਕਿੜੀ ਪਵੰਦੀ ਮੁਹਾਇਓਨੁ ਭਾਈ; ਬਿਖਿਆ ਨੋ ਲੋਭਾਇ ॥੭॥

kirree pavandee muhaaeon bhaaee; bikhiaa no lobhaae |7|

Sant Singh KhalsaIn spite of the warning calls which were sounded, she has been plundered, O Siblings of Destiny; she yearned only for corruption. ||7||
Manmohan SinghInspite of the warning-calls being sounded, she is plundered, O brother, and craves only for sins.
Manmohan Singh (Punjabi)ਨਸੀਹਤ ਦੇ ਹੋਕਰੇ ਪੈਣ ਦੇ ਬਾਵਜੂਦ ਉਹ ਲੁੱਟੀ ਪੁੱਟੀ ਗਈ ਹੈ, ਹੇ ਵੀਰ! ਅਤੇ ਕੇਵਲ ਪਾਪਾਂ ਨੂੰ ਹੀ ਲੋਚਦੀ ਹੈ।
Fareedkot Teekaਗੁਰ ਬੇਦ ਸ਼ਾਸਤ੍ਰੋਂ ਕੋ ਪੁਕਾਰਤਿਆਂ ਹੋਇਆਂ ਵਿਸ਼ਿਓਂ ਕੀ ਤਰਫ ਲੁਭਾਇਮਾਨ ਹੋ ਕਰ, ਹੇ ਭਾਈ! ਤੈਨੇ ਅਪਨੇ ਆਤਮ ਅਨੰਦ ਕੋ ਕਾਮਾਦਿ ਬਿਕਾਰੋਂ ਸੇ (ਮੁਹਾਇਓਨੁ) ਲੁਟਾਇ ਲੀਆ ਹੈ॥੭॥
Prof. Sahib Singhਹੇ ਭਾਈ! ਮਾਇਆ ਦੀ ਖ਼ਾਤਰ ਲੋਭ ਵਿਚ ਫਸ ਕੇ, (ਸੁਚੇਤ ਰਹਿਣ ਦੀਆਂ) ਵਾਜਾਂ ਪੈਂਦਿਆਂ ਭੀ ਉਸ ਨੇ ਆਪਣਾ ਆਤਮਕ ਜੀਵਨ ਲੁਟਾ ਲਿਆ ॥੭॥

ਪਦ ਅਰਥ ਕਿੜ = ਆਵਾਜ਼। ਕਿੜੀ ਪਵੰਦੀ = ਆਵਾਜ਼ਾਂ ਪੈਂਦਿਆਂ ਭੀ, ਉਪਦੇਸ਼ ਮਿਲਦਿਆਂ ਭੀ। ਮੁਹਾਇਓਨੁ = ਉਸ ਨੇ (ਆਪਣੇ ਆਪ ਨੂੰ) ਲੁਟਾ ਲਿਆ। ਬਿਖਿਆ ਨੋ = ਮਾਇਆ ਦੀ ਖ਼ਾਤਰ। ਲੋਭਾਇ = ਲੋਭ ਵਿਚ ਫਸ ਕੇ ॥੭॥

SikhNet (Spanish)Aunque ha sido llamada, ha sido también engañada, y añora sólo el vicio. (7)

ਨਾਮੁ ਸਮਾਲਹਿ ਸੁਖਿ ਵਸਹਿ ਭਾਈ; ਸਦਾ ਸੁਖੁ ਸਾਂਤਿ ਸਰੀਰ ॥

naam samaaleh sukh vaseh bhaaee; sadaa sukh saant sareer |

Sant Singh KhalsaThose who dwell upon the Naam, O Siblings of Destiny, their bodies are ever peaceful and tranquil.
Manmohan SinghThey, who remember the Name, abide in peace, and ever joyful and clam remains their body.
Manmohan Singh (Punjabi)ਜੋ ਨਾਮ ਨੂੰ ਸਿਮਰਦੇ ਹਨ, ਉਹ ਆਰਾਮ ਅੰਦਰ ਵਸਦੇ ਹਨ ਅਤੇ ਹਮੇਸ਼ਾਂ ਅਨੰਦ-ਮਈ ਤੇ ਸੀਤਲ ਰਹਿੰਦੀ ਹੈ ਉਨ੍ਹਾਂ ਦੀ ਦੇਹ।
Fareedkot Teekaਹੇ ਭਾਈ! ਜੋ ਨਾਮ ਕੋ ਸਮਾਲਤੇ ਹੈਂ, ਸੋ ਸੁਖ ਪੂਰਬਕ ਰਸਤੇ ਹੈਂ ਔਰ ਤਿਨ ਕੇ ਸਰੀਰ ਮੇਂ ਸਦੀਵ ਸੁਖ ਅਰ ਸ਼ਾਂਤੀ ਰਹਤੀ ਹੈ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦੇ ਹਨ, ਉਹ ਆਨੰਦ ਵਿਚ ਵੱਸਦੇ ਹਨ ਉਹਨਾਂ ਦੇ ਸਰੀਰ ਨੂੰ ਸੁਖ ਸ਼ਾਂਤੀ ਪ੍ਰਾਪਤ ਰਹਿੰਦੀ ਹੈ।

ਪਦ ਅਰਥ ਸਮਾਲਹਿ = ਯਾਦ ਕਰਦੇ ਹਨ, ਹਿਰਦੇ ਵਿਚ ਵਸਾਂਦੇ ਹਨ। ਸੁਖਿ = ਸੁਖ ਵਿਚ।

SikhNet (Spanish)Pero aquélla que alaba el Nombre, el Naam vive en Éxtasis y de su cuerpo emana la Paz y la Bondad.

ਨਾਨਕ. ਨਾਮੁ ਸਮਾਲਿ ਤੂ ਭਾਈ; ਅਪਰੰਪਰ ਗੁਣੀ ਗਹੀਰ ॥੮॥੩॥

naanak. naam samaal too bhaaee; aparanpar gunee gaheer |8|3|

Sant Singh KhalsaO Nanak, dwell upon the Naam; the Lord is infinite, virtuous and unfathomable, O Siblings of Destiny. ||8||3||
Manmohan SinghNanak, utter thou the name of the Limitless, Meritorious and Unfathomable Lord, O brother.
Manmohan Singh (Punjabi)ਨਾਨਕ, ਤੂੰ ਹੱਦਬੰਨਾ ਰਹਿਤ, ਗੁਣਵਾਨ ਅਤੇ ਅਥਾਹ ਸੁਆਮੀ ਦੇ ਨਾਮ ਦਾ ਉਚਾਰਨ ਕਰ, ਹੇ ਵੀਰ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਾਂ ਤੇ ਤੂੰ ਭੀ ਅਪਰੰਪਰ ਗੁਣੋਂ ਕੇ ਸਮੁੰਦਰ ਵਾਹਿਗੁਰੂ ਕੇ ਨਾਮ ਕੋ (ਸਮਾਲਿ), ਭਾਵ ਜਪਣਾ ਕਰ॥੮॥੩॥
Prof. Sahib Singhਹੇ ਨਾਨਕ! (ਆਖ-) ਹੇ ਭਾਈ! ਤੂੰ ਉਸ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਈ ਰੱਖ, ਜੇਹੜਾ ਬਹੁਤ ਬੇਅੰਤ ਹੈ ਜੋ ਗੁਣਾਂ ਦਾ ਮਾਲਕ ਹੈ, ਜੋ ਵੱਡੇ ਜਿਗਰੇ ਵਾਲਾ ਹੈ ॥੮॥੩॥

ਪਦ ਅਰਥ ਅਪਰੰਪਰ = ਪਰੇ ਤੋਂ ਪਰੇ। ਗੁਣੀ = ਗੁਣਾਂ ਦਾ ਖ਼ਜ਼ਾਨਾ। ਗਹੀਰ = ਡੂੰਘਾ, ਵੱਡੇ ਜਿਗਰੇ ਵਾਲਾ ॥੮॥੩॥

SikhNet (Spanish)Dice Nanak, alaba entonces el Nombre, de Virtudes Insondables e Infinitas, el Nombre de tu Señor Trascendente. (8‑3)

Open this shabad →

Shabad Guru Arjan Dev Ji Raag Sorath continues on Ang 640

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ॥

soratth mahalaa 5 ghar 1 asattapadeea |

Sant Singh KhalsaSorat'h, Fifth Mehl, First House, Ashtpadheeyaa:
Manmohan SinghSorath 5th Guru. Ashtpadis.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਸੋਰਠਿ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Sorath, Mejl Guru Aryan, Quinto Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਭੁ ਜਗੁ ਜਿਨਹਿ ਉਪਾਇਆ ਭਾਈ; ਕਰਣ ਕਾਰਣ ਸਮਰਥੁ ॥

sabh jag jineh upaaeaa bhaaee; karan kaaran samarath |

Sant Singh KhalsaThe One who created the whole world, O Siblings of Destiny, is the Almighty Lord, the Cause of causes.
Manmohan SinghHe, who has created the entire world, O brother, is Omnipotent to do all the deeds.
Manmohan Singh (Punjabi)ਜਿਸ ਨੈ ਸਾਰਾ ਸੰਸਾਰ ਰੱਚਿਆ ਹੈ, ਹੇ ਵੀਰ! ਉਹ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ।
Fareedkot Teekaਹੇ ਭਾਈ! ਜਿਸ ਨੇ ਸਰਬ ਸੰਸਾਰ ਕਉ ਉਤਪੰਨ ਕੀਆ ਹੈ ਔਰ ਬ੍ਰਹਮਾਦਿ ਵਾ ਤਤ੍ਵਾਦਿ ਕਾਰਣੋਂ ਕੋ ਉਤਪਤ ਕਰਣ ਕੋ ਸਮਰਥ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ,

ਪਦ ਅਰਥ ਸਭੁ = ਸਾਰਾ। ਜਿਨਹਿ = ਜਿਨਿ ਹੀ, ਜਿਸ ਨੇ ਹੀ {ਲਫ਼ਜ਼ 'ਜਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਭਾਈ = ਹੇ ਭਾਈ! ਕਰਣ = ਜਗਤ। ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭੁ ਤਾਕਤਾਂ ਦਾ ਮਾਲਕ।

SikhNet (Spanish)A Él, al Señor Todopoderoso, Quien hizo la creación entera, Quien es la Causa de causas,

ਜੀਉ ਪਿੰਡੁ ਜਿਨਿ ਸਾਜਿਆ ਭਾਈ; ਦੇ ਕਰਿ ਅਪਣੀ ਵਥੁ ॥

jeeo pindd jin saajiaa bhaaee; de kar apanee vath |

Sant Singh KhalsaHe fashioned the soul and the body, O Siblings of Destiny, by His own power.
Manmohan SinghHe is the Lord who has fashioned the soul and body by using His power.
Manmohan Singh (Punjabi)ਉਹ ਐਸਾ ਸੁਆਮੀ ਹੈ, ਜਿਸ ਨੂੰ ਆਪਣੀ ਸੱਤਿਆ ਵਰਤ ਕੇ, ਆਤਮਾ ਤੇ ਦੇਹ ਨੂੰ ਘੜਿਆ ਹੈ।
Fareedkot Teekaਹੇ ਭਾਈ! ਅਪਣੀ ਚੇਤਨ ਸੱਤਾ ਰੂਪ ਵਸਤੂ ਦੇ ਕਰ ਜੀਵ ਕਾ (ਪਿੰਡੁ) ਸਰੀਰ ਜਿਸ ਵਾਹਿਗੁਰੂ ਨੇ ਬਨਾਇਆ ਹੈ॥
Prof. Sahib Singhਜਿਸ ਨੇ ਆਪਣੀ ਸੱਤਿਆ ਦੇ ਕੇ (ਮਨੁੱਖ ਦਾ) ਜਿੰਦ ਤੇ ਸਰੀਰ ਪੈਦਾ ਕੀਤਾ ਹੈ, ਉਹ ਕਰਤਾਰ (ਤਾਂ) ਕਿਸੇ ਪਾਸੋਂ ਭੀ ਬਿਆਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਦੇ ਕਰਿ = ਦੇ ਕੇ। ਵਥੁ = ਵਸਤ, ਸੱਤਿਆ।

SikhNet (Spanish)Quién construyó nuestro cuerpo y nuestra Alma y nos bendijo con la Bienaventuranza de Su Nombre,

ਕਿਨਿ ਕਹੀਐ ਕਿਉ ਦੇਖੀਐ ਭਾਈ; ਕਰਤਾ ਏਕੁ ਅਕਥੁ ॥

kin kaheeai kiau dekheeai bhaaee; karataa ek akath |

Sant Singh KhalsaHow can He be described? How can He be seen, O Siblings of Destiny? The Creator is One; He is indescribable.
Manmohan SinghHow is He to be described and how to be seen? The Creator is unique and indescribable, O brother.
Manmohan Singh (Punjabi)ਉਸ ਨੂੰ ਕਿਸ ਤਰ੍ਹਾਂ ਵਰਣਨ ਕਰੀਏ, ਤੇ ਕਿਸ ਤਰ੍ਹਾਂ ਵੇਖੀਏ? ਅਦੁੱਤੀ ਸਿਰਜਣਹਾਰ ਅਕਹਿ ਅਤੇ ਅਦ੍ਰਿਸ਼ਟ ਹੈ, ਹੇ ਭਰਾਵਾ!
Fareedkot Teekaਹੇ ਭਾਈ! ਜੇ ਕਹੋ ਜੋ ਕਰਤਾ ਅਦੁਤੀ ਕਥਨੇ ਸੇ ਰਹਿਤ ਹੈ, ਤਿਸ ਕੋ (ਕਿਨਿ) ਕਿਸ ਪ੍ਰਕਾਰ ਕਥਨ ਕਰੀਏ ਔਰ ਕਿਸ ਤਰਾਂ ਦੇਖੀਏ? ਤਿਸ ਪਰ ਕਹਿਤੇ ਹੈਂ:
Prof. Sahib Singhਹੇ ਭਾਈ! ਉਹ ਕਰਤਾਰ ਦਾ ਸਰੂਪ ਦਸਿਆ ਨਹੀਂ ਜਾ ਸਕਦਾ। ਉਸ ਨੂੰ ਕਿਵੇਂ ਵੇਖਿਆ ਜਾਏ?

ਪਦ ਅਰਥ ਕਿਨਿ = ਕਿਸ ਦੀ ਰਾਹੀਂ? ਕਿਸ ਪਾਸੋਂ? ਕਹੀਐ = ਕਿਹਾ ਜਾ ਸਕਦਾ ਹੈ, ਬਿਆਨ ਕੀਤਾ ਜਾ ਸਕਦਾ ਹੈ। ਕਿਉ = ਕਿਵੇਂ? ਅਕਥੁ = ਉਹ ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ।

SikhNet (Spanish)¿cómo se Le puede cantar? ¿Cómo ver? Pues Él, el Señor Creador es Inefable e Invisible.

ਗੁਰੁ ਗੋਵਿੰਦੁ ਸਲਾਹੀਐ ਭਾਈ; ਜਿਸ ਤੇ ਜਾਪੈ ਤਥੁ ॥੧॥

gur govind salaaheeai bhaaee; jis te jaapai tath |1|

Sant Singh KhalsaPraise the Guru, the Lord of the Universe, O Siblings of Destiny; through Him, the essence is known. ||1||
Manmohan SinghPraise thou thy Guru-God, O brother, from whom thou shalt know the quintessence.
Manmohan Singh (Punjabi)ਤੂੰ ਆਪਣੇ ਗੁਰੂ-ਪ੍ਰਮੇਸ਼ਰ ਦੀ ਸਿਫ਼ਤ ਕਰ, ਹੇ ਵੀਰ! ਜਿਨ੍ਹਾਂ ਪਾਸੋਂ ਤੈਨੂੰ ਸਾਰ-ਤੱਤ ਦੀ ਗਿਆਤ ਹੋ ਜਾਵੇਗੀ।
Fareedkot Teekaਹੇ ਭਾਈ! ਗੁਰੋਂ ਦੁਆਰੇ ਤਿਸ ਗੋਵਿੰਦ ਕਾ ਸਲਾਹਣਾ ਕਰੀਏ, ਜਿਸ ਸੇ ਵਹੁ (ਤਥੁ) ਸਾਰ ਰੂਪ ਵਾਹਿਗੁਰੂ ਜਾਨਾ ਜਾਵੇ॥੧॥
Prof. Sahib Singhਹੇ ਭਾਈ! ਗੋਬਿੰਦ ਦੇ ਰੂਪ ਗੁਰੂ ਦੀ ਸਿਫ਼ਤਿ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ ॥੧॥

ਪਦ ਅਰਥ ਗੁਰੁ ਗੋਬਿੰਦੁ = ਗੋਬਿੰਦ ਦਾ ਰੂਪ ਗੁਰੂ। ਜਿਸ ਤੇ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ} ਜਿਸ ਪਾਸੋਂ। ਜਾਪੈ = ਸਮਝੀਦਾ ਹੈ। ਤਥੁ = ਅਸਲੀਅਤ ॥੧॥

SikhNet (Spanish)Alaba a tu Dios Guru porque de Él uno obtiene la Quintaesencia. (1)

ਮੇਰੇ ਮਨ; ਜਪੀਐ ਹਰਿ ਭਗਵੰਤਾ ॥

mere man; japeeai har bhagavantaa |

Sant Singh KhalsaO my mind, meditate on the Lord, the Lord God.
Manmohan SinghO my soul, remember thou thy fortunate Lord.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਆਪਣੇ ਭਾਗਾਂ ਵਾਲੇ ਸਾਈਂ ਨੂੰ ਸਿਮਰ।
Fareedkot Teekaਹੇ ਮੇਰੇ ਮਨ! ਹਰੀ ਭਗਵੰਤ ਕੇ ਨਾਮ ਕੋ ਜਪਣਾ ਕਰੀਏ॥
Prof. Sahib Singhਹੇ ਮੇਰੇ ਮਨ! (ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ।
SikhNet (Spanish)Oh mente, medita en tu Dios,

ਨਾਮ ਦਾਨੁ ਦੇਇ ਜਨ ਅਪਨੇ; ਦੂਖ ਦਰਦ ਕਾ ਹੰਤਾ ॥ ਰਹਾਉ ॥

naam daan dee jan apane; dookh darad kaa hantaa | rahaau |

Sant Singh KhalsaHe blesses His servant with the gift of the Naam; He is the Destroyer of pain and suffering. ||Pause||
Manmohan SinghThe Lord, Destroyer of sorrow and suffering, blesses His slave with the benefaction of the Name. Pause.
Manmohan Singh (Punjabi)ਦੁੱਖੜੇ ਤੇ ਪੀੜ ਨੂੰ ਨਾਸ ਕਰਨ ਵਾਲਾ ਸੁਆਮੀ, ਆਪਣੇ ਗੋਲੇ ਨੂੰ ਨਾਮ ਦੀ ਦਾਤ ਦਿੰਦਾ ਹੈ। ਠਹਿਰਾਉ।
Fareedkot Teekaਜੋ ਅਪਨੇ ਦਾਸ ਕੋ ਨਾਮ ਦੇਤਾ ਹੈ ਔਰ ਸਰਬ ਦੁਖੋਂ ਕੋ ਨਸ਼ਟ ਕਰਤਾ ਹੈ॥ ਰਹਾਉ ॥☬ਪੁਨਾ ਕੈਸਾ ਹੈ? ਸੋ ਕਹਿਤੇ ਹੈਂ:
Prof. Sahib Singhਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ। ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ ਰਹਾਉ॥

ਪਦ ਅਰਥ ਦੇਇ = ਦੇਂਦਾ ਹੈ। ਹੰਤਾ = ਨਾਸ ਕਰਨ ਵਾਲਾ ॥ਰਹਾਉ॥

SikhNet (Spanish)pues Él destruye tu sufrimiento y te bendice con el Naam. (Pausa)

ਜਾ ਕੈ ਘਰਿ ਸਭੁ ਕਿਛੁ ਹੈ ਭਾਈ; ਨਉ ਨਿਧਿ ਭਰੇ ਭੰਡਾਰ ॥

jaa kai ghar sabh kichh hai bhaaee; nau nidh bhare bhanddaar |

Sant Singh KhalsaEverything is in His home, O Siblings of Destiny; His warehouse is overflowing with the nine treasures.
Manmohan SinghIn whose Home every thing is there, and whose store-houses are brimful with nine treasures;
Manmohan Singh (Punjabi)ਜਿਸ ਦੇ ਧਾਮ ਵਿੱਚ ਸਾਰੀਆਂ ਵਸਤੂਆਂ ਹਨ ਅਤੇ ਜਿਸ ਦੇ ਤੋਸ਼ੇਖਾਨੇ ਨੌ ਖਜਾਨਿਆਂ ਨਾਲ ਪਰੀਪੂਰਨ ਹਨ।
Fareedkot Teekaਹੇ ਭਾਈ! ਜਿਸ ਵਾਹਿਗੁਰੂ ਕੇ ਘਰ ਮੇਂ ਸਭੀ ਕੁਛ ਹੈ ਔਰ ਨਾਮ ਰੂਪ ਨਿਧੀਓਂ ਕੇ ਭੰਡਾਰੇ ਭਰੇ ਹੂਏ ਹੈਂ॥
Prof. Sahib Singhਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ ਘਰ ਵਿਚ ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿਚ ਭੰਡਾਰੇ ਭਰੇ ਪਏ ਹਨ,

ਪਦ ਅਰਥ ਜਾ ਕੈ ਘਰਿ = ਜਿਸ (ਪ੍ਰਭੂ) ਦੇ ਘਰ ਵਿਚ। ਨਉ ਨਿਧਿ = ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ। ਭੰਡਾਰ = ਖ਼ਜ਼ਾਨੇ।

SikhNet (Spanish)Aquél que tiene todo en su hogar, los Nueve Tesoros,

ਤਿਸ ਕੀ ਕੀਮਤਿ. ਨਾ ਪਵੈ ਭਾਈ; ਊਚਾ ਅਗਮ ਅਪਾਰ ॥

tis kee keemat. naa pavai bhaaee; aoochaa agam apaar |

Sant Singh KhalsaHis worth cannot be estimated, O Siblings of Destiny; He is lofty, inaccessible and infinite.
Manmohan SinghHis worth cannot be ascertained, O brother and He is lofty, unapproachable and Infinite.
Manmohan Singh (Punjabi)ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ, ਹੇ ਭਰਾਵਾ! ਉਹ ਬੁਲੰਦ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
Fareedkot Teekaਹੇ ਭਾਈ! ਜਿਸ ਵਾਹਿਗੁਰੂ ਕੀ ਕੀਮਤ ਪਾਈ ਨਹੀਂ ਜਾਤੀ, ਵਹੁ ਸਭ ਤੇ ਊਚਾ ਮਨ ਬਾਣੀ ਕਾ ਪਰਾ ਔਰ ਅਪਾਰ ਹੈ॥
Prof. Sahib Singhਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਸਭ ਤੋਂ ਉੱਚਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ।

ਪਦ ਅਰਥ ਤਿਸ ਕੀ = {ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਅਗਮ = ਅਪਹੁੰਚ। ਅਪਾਰ = ਬੇਅੰਤ, ਜਿਸ ਦਾ ਪਾਰਲਾ ਬੰਨਾ ਨਹੀਂ ਦਿੱਸਦਾ।

SikhNet (Spanish)¿cómo puede medir Su Valor? Él es lo más Alto de lo alto, Insondable e Infinito;

ਜੀਅ ਜੰਤ ਪ੍ਰਤਿਪਾਲਦਾ ਭਾਈ; ਨਿਤ ਨਿਤ ਕਰਦਾ ਸਾਰ ॥

jeea jant pratipaaladaa bhaaee; nit nit karadaa saar |

Sant Singh KhalsaHe cherishes all beings and creatures, O Siblings of Destiny; he continually takes care of them.
Manmohan SinghHe cherishes the human beings and other creatures, and day-in and day out, takes care of them, O brother.
Manmohan Singh (Punjabi)ਉਹ ਇਨਸਾਨਾਂ ਅਤੇ ਹੋਰ ਜੀਵਾਂ ਦੀ ਪਾਲਣਾ-ਪੋਸਣਾ ਕਰਦਾ ਹੈ। ਤੇ ਨਿੱਤਾਪ੍ਰਤੀ ਉਨ੍ਹਾਂ ਦੀ ਸੰਭਾਲ ਕਰਦਾ ਹੈ, ਹੇ ਵੀਰ!
Fareedkot Teekaਹੇ ਭਾਈ! ਵਹੁ ਸਰਬ ਛੋਟੇ ਬਡੇ ਜੀਵੋਂ ਕੀ ਪ੍ਰਿਤਪਾਲ ਕਰਤਾ ਹੈ ਔਰ ਨਿਤਾਪ੍ਰਤਿ ਸਭ ਕੀ (ਸਾਰ) ਸੰਭਾਲ ਕਰਤਾ ਹੈ॥
Prof. Sahib Singhਹੇ ਭਾਈ! ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਸਦਾ ਹੀ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ।

ਪਦ ਅਰਥ ਸਾਰ = ਸੰਭਾਲ।

SikhNet (Spanish)Él sostiene a todas las criaturas y las cuida en cada momento. Encontrando al Verdadero Guru,

ਸਤਿਗੁਰੁ ਪੂਰਾ ਭੇਟੀਐ ਭਾਈ; ਸਬਦਿ ਮਿਲਾਵਣਹਾਰ ॥੨॥

satigur pooraa bhetteeai bhaaee; sabad milaavanahaar |2|

Sant Singh KhalsaSo meet with the Perfect True Guru, O Siblings of Destiny, and merge in the Word of the Shabad. ||2||
Manmohan SinghMeet thou, the perfect True Guru, O brother, who by his instruction, shall unite thee with the Lord.
Manmohan Singh (Punjabi)ਤੂੰ ਪੂਰਨ ਸੱਚੇ ਗੁਰਾਂ ਨੂੰ ਮਿਲ, ਹੇ ਭਰਾਵਾਂ! ਜੋ ਆਪਣੇ ਉਪਦੇਸ਼ਾਂ ਦੁਆਰਾ ਪ੍ਰਭੂ ਨਾਲ ਜੋੜ ਦੇਣਗੇ।
Fareedkot Teekaਹੇ ਭਾਈ! ਜੋ ਸਤਿਗੁਰ ਪੂਰਾ ਹੈ ਤਿਸ ਕੋ ਮਿਲੀਏ, ਜੋ (ਸਬਦਿ) ਬ੍ਰਹਮ ਕੇ ਮਿਲਾਵਣੇ ਵਾਲਾ ਹੈ॥੨॥
Prof. Sahib Singh(ਉਸ ਦਾ ਦਰਸਨ ਕਰਨ ਲਈ) ਹੇ ਭਾਈ! ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, (ਗੁਰੂ ਹੀ ਆਪਣੇ) ਸ਼ਬਦ ਵਿਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ ॥੨॥

ਪਦ ਅਰਥ ਭੇਟੀਐ = ਲੱਭੀਏ। ਸਬਦਿ = ਸ਼ਬਦ ਵਿਚ (ਜੋੜ ਕੇ)। ਮਿਲਾਵਣਹਾਰ = ਮਿਲਾ ਸਕਣ ਵਾਲਾ ॥੨॥

SikhNet (Spanish)uno se entona en su Palabra, y a través de Ella se hace la Unión con Dios. (2)

ਸਚੇ ਚਰਣ ਸਰੇਵੀਅਹਿ ਭਾਈ; ਭ੍ਰਮੁ ਭਉ ਹੋਵੈ ਨਾਸੁ ॥

sache charan sareveeeh bhaaee; bhram bhau hovai naas |

Sant Singh KhalsaAdoring the feet of the True Guru, O Siblings of Destiny, doubt and fear are dispelled.
Manmohan SinghBy adoring the True Lord's feet, O brother, doubt and dread are dispelled.
Manmohan Singh (Punjabi)ਸੱਚੇ ਸਾਹਿਬ ਦੇ ਪੈਰ ਪੂਜਣ ਦੁਆਰਾ, ਹੇ ਭਰਾ! ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ।
Fareedkot Teekaਹੇ ਭਾਈ! ਸਚੇ ਕੇ ਚਰਣੋਂ ਕਾ ਸੇਵਨਾ ਕਰੀਏ, ਜਿਸ ਸੇ ਭ੍ਰਮ ਅਰ ਭ੍ਯ ਨਸ਼ਟ ਹੋ ਜਾਵੇਂ॥
Prof. Sahib Singhਹੇ ਭਾਈ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਚਰਨ ਹਿਰਦੇ ਵਿਚ ਵਸਾਈ ਰੱਖਣੇ ਚਾਹੀਦੇ ਹਨ, (ਇਸ ਤਰ੍ਹਾਂ ਮਨ ਦੀ) ਭਟਕਣਾ ਦਾ, (ਹਰੇਕ ਕਿਸਮ ਦੇ) ਡਰ ਦਾ ਨਾਸ ਹੋ ਜਾਂਦਾ ਹੈ।

ਪਦ ਅਰਥ ਸਚੇ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ। ਸਰੇਵੀਅਹਿ = ਸੇਵੇ ਜਾਣੇ ਚਾਹੀਦੇ ਹਨ। ਭ੍ਰਮੁ = ਭਟਕਣਾ।

SikhNet (Spanish)Alaba los Pies del Uno Verdadero para que tus miedos y tus dudas se desvanezcan,

ਮਿਲਿ ਸੰਤ ਸਭਾ. ਮਨੁ ਮਾਂਜੀਐ ਭਾਈ; ਹਰਿ ਕੈ ਨਾਮਿ ਨਿਵਾਸੁ ॥

mil sant sabhaa. man maanjeeai bhaaee; har kai naam nivaas |

Sant Singh KhalsaJoining the Society of the Saints, cleanse your mind, O Siblings of Destiny, and dwell in the Name of the Lord.
Manmohan SinghJoining the society of saints, cleanse the soul, O brother, and then, thou shalt abide in the Lord's Name.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਆਪਣੀ ਆਤਮਾ ਨੂੰ ਸਾਫ ਸੁਥਰੀ ਕਰ, ਹੇ ਵੀਰ! ਤਦ ਤੂੰ ਸਾਈਂ ਦੇ ਨਾਮ ਵਿੱਚ ਵੱਸਨੂੰਗਾ।
Fareedkot Teekaਹੇ ਭਾਈ! ਸੰਤ ਜਨੋਂ ਕੀ ਸਭਾ ਮੇਂ ਮਿਲ ਕਰ ਮਨ ਕੋ (ਮਾਂਜੀਐ) ਸੁਧ ਕਰੀਏ, ਤੌ ਹਰੀ ਕੇ ਨਾਮ ਮੇਂ ਨਿਵਾਸ ਹੋਤਾ ਹੈ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ (ਮਨ ਦਾ) ਨਿਵਾਸ ਹੋ ਜਾਂਦਾ ਹੈ।

ਪਦ ਅਰਥ ਮਿਲਿ = ਮਿਲ ਕੇ। ਮਾਂਜੀਐ = ਮਾਂਜਣਾ ਚਾਹੀਦਾ ਹੈ। ਕੈ ਨਾਮਿ = ਦੇ ਨਾਮ ਵਿਚ।

SikhNet (Spanish)y participando en la Sociedad de los Santos te purifiques y el Nombre del Señor

ਮਿਟੈ ਅੰਧੇਰਾ ਅਗਿਆਨਤਾ ਭਾਈ; ਕਮਲ ਹੋਵੈ ਪਰਗਾਸੁ ॥

mittai andheraa agiaanataa bhaaee; kamal hovai paragaas |

Sant Singh KhalsaThe darkness of ignorance shall be dispelled, O Siblings of Destiny, and the lotus of your heart shall blossom forth.
Manmohan SinghThe darkness of ignorance shall be dispelled and thy heart-lotus shall bloom, O brother.
Manmohan Singh (Punjabi)ਤੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਵੇਗਾ ਅਤੇ ਤੇਰਾ ਦਿਲ-ਕੰਵਲ ਖਿੜ ਵੰਞੇਗਾ, ਹੇ ਭਰਾਵਾ!
Fareedkot Teekaਹੇ ਭਾਈ! ਅਗਿਆਨਤਾ ਕਾ ਅੰਧੇਰਾ ਮਿਟ ਜਾਏ ਔਰ ਹਿਰਦਾ ਕਮਲ ਪ੍ਰਫੁਲਤ ਹੋ ਜਾਵੇ॥
Prof. Sahib Singh(ਸਾਧ ਸੰਗਤਿ ਦੀ ਬਰਕਤਿ ਨਾਲ) ਹੇ ਭਾਈ! ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ (ਮਨੁੱਖ ਦੇ ਅੰਦਰੋਂ) ਮਿਟ ਜਾਂਦਾ ਹੈ (ਹਿਰਦੇ ਦੇ) ਕੌਲ-ਫੁੱਲ ਦਾ ਖਿੜਾਉ ਹੋ ਜਾਂਦਾ ਹੈ।

ਪਦ ਅਰਥ ਗਿਆਨ = ਆਤਮਕ ਜੀਵਨ ਦੀ ਸੂਝ। ਅਗਿਆਨਤਾ = ਆਤਮਕ ਜੀਵਨ ਵਲੋਂ ਬੇ-ਸਮਝੀ। ਕਮਲ ਪਰਗਾਸੁ = (ਹਿਰਦੇ ਦੇ) ਕੌਲ ਫੁੱਲ ਦਾ ਖਿੜਾਉ।

SikhNet (Spanish)sea enaltecido en tu mente. La oscuridad de la ignorancia es disipada y el Loto de tu mente florece a través de la Palabra del Shabd del Guru.

ਗੁਰ ਬਚਨੀ ਸੁਖੁ ਊਪਜੈ ਭਾਈ; ਸਭਿ ਫਲ ਸਤਿਗੁਰ ਪਾਸਿ ॥੩॥

gur bachanee sukh aoopajai bhaaee; sabh fal satigur paas |3|

Sant Singh KhalsaBy the Guru's Word, peace wells up, O Siblings of Destiny; all fruits are with the True Guru. ||3||
Manmohan SinghBy Guru's word, well up all the comforts; all the fruits are with the True Guru, O brother.
Manmohan Singh (Punjabi)ਗੁਰਾਂ ਦੇ ਸ਼ਬਦ ਦੁਆਰਾ ਸਾਰੇ ਆਰਾਮ ਉਤਪੰਨ ਹੁੰਦੇ ਹਨ, ਸਾਰੇ ਫਲ ਸੱਚੇ ਗੁਰਾਂ ਦੇ ਕੋਲ ਹਨ, ਹੇ ਭਰਾਵਾ!
Fareedkot Teekaਹੇ ਭਾਈ! ਗੁਰੋਂ ਕੇ ਬਚਨੋਂ ਕਰ ਸੁਖ ਉਤਪਤਿ ਹੋਤਾ ਹੈ, ਕਿਉਂਕਿ ਸਤਿਗੁਰੋਂ ਪਾਸ ਧਰਮਾਦਿ ਸਭੀ ਫਲ ਹੈਂ॥੩॥
Prof. Sahib Singhਹੇ ਭਾਈ! ਗੁਰੂ ਦੇ ਬਚਨਾਂ ਉੱਤੇ ਤੁਰਿਆਂ ਆਤਮਕ ਆਨੰਦ ਪੈਦਾ ਹੁੰਦਾ ਹੈ। ਸਾਰੇ ਫਲ ਗੁਰੂ ਦੇ ਕੋਲ ਹਨ ॥੩॥

ਪਦ ਅਰਥ ਸਭਿ = ਸਾਰੇ ॥੩॥

SikhNet (Spanish)Así es como te llenas de Dicha; todos tus actos dan fruto a través del Guru. (3)

Open this shabad (40 lines, Angs 639-640) →

Ang 639 of 1430