ਮੇਰਾ ਤੇਰਾ ਛੋਡੀਐ ਭਾਈ; ਹੋਈਐ ਸਭ ਕੀ ਧੂਰਿ ॥
meraa teraa chhoddeeai bhaaee; hoeeai sabh kee dhoor |
Sant Singh KhalsaGive up your sense of mine and yours, O Siblings of Destiny, and become the dust of the feet of all.
Manmohan SinghGive up thy mine and thine and be thou the dust of the feet of all, O brother.
Manmohan Singh (Punjabi)ਤੂੰ ਆਪਣੀ ਮੈਂਡੀ ਤੇ ਤੈਡੀ ਤਿਆਗ ਦੇ ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾ, ਹੇ ਵੀਰ!
Fareedkot Teekaਹੇ ਭਾਈ! ਮੇਰਾ ਤੇਰਾ ਏਹ ਸੁਭਾਵ ਛੋਡ ਦੇਈਏ, ਸਭ ਕੀ ਚਰਣ ਧੂਰ ਹੋਵੀਏ, ਭਾਵ ਸੇ ਅਤਿ ਨਿੰਮਰ ਹੋਈਏ॥
Prof. Sahib Singhਹੇ ਭਾਈ! ਵਿਤਕਰਾ ਛੱਡ ਦੇਣਾ ਚਾਹੀਦਾ ਹੈ, ਸਭਨਾਂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ।ਪਦ ਅਰਥ ਮੇਰਾ ਤੇਰਾ = ਮੇਰ-ਤੇਰ, ਵਿਤਕਰਾ। ਹੋਈਐ = ਬਣ ਜਾਣਾ ਚਾਹੀਦਾ ਹੈ। ਧੂਰਿ = ਖ਼ਾਕ।
SikhNet (Spanish)Dejen ya la idea de “lo mío y lo tuyo”,
ਘਟਿ ਘਟਿ ਬ੍ਰਹਮੁ ਪਸਾਰਿਆ ਭਾਈ; ਪੇਖੈ ਸੁਣੈ ਹਜੂਰਿ ॥
ghatt ghatt braham pasaariaa bhaaee; pekhai sunai hajoor |
Sant Singh KhalsaIn each and every heart, God is contained, O Siblings of Destiny; He sees, and hears, and is ever-present with us.
Manmohan SinghAmong all the hearts the Lord is contained and He sees and hears as if just close at hand.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਸੁਆਮੀ ਰਮਿਆ ਹੋਇਆ ਹੈ। ਉਹ ਐਨ ਲਾਗੇ ਹੀ ਵੇਖਦਾ ਤੇ ਸੁਣਦਾ ਹੈ।
Fareedkot Teekaਸਰਬ ਘਟੋਂ ਮੇਂ ਹੇ ਭਾਈ! ਬ੍ਰਹਮ ਬਿਆਪਕ ਹੋ ਰਹਾ ਹੈ ਔਰ ਸਰਬ ਕੇ ਕਰਤਬੋਂ ਕੋ ਦੇਖਤਾ ਔਰ ਨਿਕਟ ਸਭ ਕੀ ਬਾਤ ਕੋ ਸੁਣਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ, ਉਹ ਸਭ ਦੇ ਅੰਗ-ਸੰਗ ਹੋ ਕੇ (ਸਭ ਦੇ ਕੰਮਾਂ ਨੂੰ) ਵੇਖਦਾ ਹੈ (ਸਭਨਾਂ ਦੀਆਂ ਗੱਲਾਂ) ਸੁਣਦਾ ਹੈ।ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਹਜੂਰਿ = ਅੰਗ-ਸੰਗ ਹੋ ਕੇ।
SikhNet (Spanish)oh Hermanos del Destino, y vuélvanse el polvo debajo de los pies de todos, escuchen y observen la Presencia del Señor por todas partes.
ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਭਾਈ; ਤਿਤੁ ਦਿਨਿ ਮਰੀਐ ਝੂਰਿ ॥
jit din visarai paarabraham bhaaee; tith din mareeai jhoor |
Sant Singh KhalsaOn that day when one forgets the Supreme Lord God, O Siblings of Destiny, on that day, one ought to die crying out in pain.
Manmohan SinghThe day one forgets the supreme Lord, O brother, that day one ought to die of repentance.
Manmohan Singh (Punjabi)ਜਿਸ ਦਿਨ ਬੰਦਾ ਸ਼੍ਰੋਮਣੀ ਸਾਹਿਬ ਨੂੰ ਭੁੱਲ ਜਾਂਦਾ ਹੈ, ਹੇ ਵੀਰ! ਉਸ ਦਿਨ ਉਸ ਨੂੰ ਅਫਸੋਸ ਨਾਲ ਮਰ ਜਾਣਾ ਚਾਹੀਦਾ ਹੈ।
Fareedkot Teekaਹੇ ਭਾਈ! ਸੋ ਐਸਾ ਬ੍ਰਹਮ ਜਿਸ ਦਿਨ ਬਿਸਰ ਜਾਵੈ, ਤਿਸ ਦਿਨ ਝੂਰ ਕਰ ਮਰਨਾ ਹੋਤਾ ਹੈ, ਭਾਵ ਦੁਖੀ ਹੋਵਤਾ ਹੈ॥
Prof. Sahib Singhਹੇ ਭਾਈ! ਜਿਸ ਦਿਨ ਪਰਮਾਤਮਾ ਭੁੱਲ ਜਾਏ, ਉਸ ਦਿਨ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲਈਦੀ ਹੈ।ਪਦ ਅਰਥ ਜਿਤੁ = ਜਿਸ ਵਿਚ। ਦਿਨਿ = ਦਿਨ ਵਿਚ। ਜਿਤੁ ਦਿਨਿ = ਜਿਸ ਦਿਨ ਵਿਚ। ਤਿਤੁ ਦਿਨਿ = ਉਸ ਦਿਨ ਵਿਚ। ਮਰੀਐ = ਮਰੀਦਾ ਹੈ। ਝੂਰਿ = ਪਛੁਤਾ ਕੇ।
SikhNet (Spanish)El día en que uno abandona al Señor Trascendente, ese día es de sufrimiento y de muerte.
ਕਰਨ ਕਰਾਵਨ ਸਮਰਥੋ ਭਾਈ; ਸਰਬ ਕਲਾ ਭਰਪੂਰਿ ॥੪॥
karan karaavan samaratho bhaaee; sarab kalaa bharapoor |4|
Sant Singh KhalsaHe is the all-powerful Cause of Causes, O Siblings of Destiny; he is totally filled with all powers. ||4||
Manmohan SinghThe Lord is Omnipotent to do and to have done everything; He is possessed of all the powers. O brother.
Manmohan Singh (Punjabi)ਸੁਆਮੀ ਸਾਰੇ ਕਾਰਜ ਕਰਨ ਦੇ ਕਰਾਉਣ ਨੂੰ ਸਰਬ-ਸ਼ਕਤੀਵਾਨ ਹੈ। ਪਰੀਪੂਰਨ ਹੈ ਉਹ ਸਾਰੀਆਂ ਸ਼ਕਤੀਆਂ ਨਾਲ, ਹੇ ਵੀਰ!
Fareedkot Teekaਹੇ ਭਾਈ! ਵਾਹਿਗੁਰੂ ਕਰਨੇ ਕੋ ਅਰ ਕਰਾਵਨੇ ਕੋ ਸਾਮਰਥ ਹੈ ਔਰ ਸਰਬ ਸ਼ਕਤੀਓਂ ਕਰ ਭਰਪੂਰ ਹੋ ਰਹਾ ਹੈ॥੪॥
Prof. Sahib Singhਹੇ ਭਾਈ! (ਇਹ ਯਾਦ ਰੱਖੋ ਕਿ) ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਅਤੇ (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈ। ਪਰਮਾਤਮਾ ਵਿਚ ਸਾਰੀਆਂ ਤਾਕਤਾਂ ਮੌਜੂਦ ਹਨ ॥੪॥ਪਦ ਅਰਥ ਕਰਨ ਕਰਾਵਨ ਸਮਰਥੋ = ਸਭ ਕੁਝ ਕਰ ਸਕਣ ਵਾਲਾ ਅਤੇ (ਜੀਵਾਂ ਪਾਸੋਂ) ਕਰਾ ਸਕਣ ਵਾਲਾ। ਕਲਾ = ਤਾਕਤ ॥੪॥
SikhNet (Spanish)El Señor es la Causa de todas las causas y todos los poderes residen en Él. (4)
ਪ੍ਰੇਮ ਪਦਾਰਥੁ. ਨਾਮੁ ਹੈ ਭਾਈ; ਮਾਇਆ ਮੋਹ ਬਿਨਾਸੁ ॥
prem padaarath. naam hai bhaaee; maaeaa moh binaas |
Sant Singh KhalsaThe Love of the Name is the greatest treasure, O Siblings of Destiny; through it, emotional attachment to Maya is dispelled.
Manmohan SinghThe Lord's love and Name is the wealth, through which man's attachment with mammon is dispelled.
Manmohan Singh (Punjabi)ਪ੍ਰਭੂ ਦਾ ਪਿਆਰ ਅਤੇ ਨਾਮ ਉਹ ਦੌਲਤ ਹੈ, ਜਿਸ ਦੇ ਰਾਹੀਂ ਮੋਹਣੀ ਦੀ ਲਗਨ ਦੂਰ ਹੋ ਜਾਂਦੀ ਹੈ।
Fareedkot Teekaਹੇ ਭਾਈ! ਪ੍ਰੇਮ ਰੂਪ ਪਦਾਰਥ (ਨਾਮੁ) ਪ੍ਰਸਿਧ ਹੈ, ਭਾਵ ਸੇ ਪ੍ਰੇਮ ਕੇ ਪੀਛੇ ਗਿਆਨਾਦਿਕ ਸਭ ਗੁਣ ਹੈਂ ਔਰ ਪ੍ਰੇਮ ਕਰ ਕੇ ਮਾਇਆ ਕਾ ਮੋਹ ਬਿਨਾਸ ਹੋ ਜਾਤਾ ਹੈ; ਵਾ ਜੀਵ ਮਾਇਆ ਕੇ ਮੋਹ ਕੋ ਨਾਸ ਕਰ ਅਰ ਨਾਮ ਪਦਾਰਥ ਮੇਂ ਪਰੇਮ ਕਰ ਜਨਮੋਂ ਤੇ ਰਹਿਤ ਹੋਤਾ ਹੈ॥
Prof. Sahib Singhਹੇ ਭਾਈ! (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ) ਪਿਆਰ ਦਾ ਕੀਮਤੀ ਧਨ ਮੌਜੂਦ ਹੈ, ਹਰਿ-ਨਾਮ ਮੌਜੂਦ ਹੈ (ਉਸ ਦੇ ਅੰਦਰੋਂ) ਮਾਇਆ ਦੇ ਮੋਹ ਦਾ ਨਾਸ ਹੋ ਜਾਂਦਾ ਹੈ।ਪਦ ਅਰਥ ਪਦਾਰਥੁ = ਕੀਮਤੀ ਧਨ। ਮੋਹ ਬਿਨਾਸੁ = ਮੋਹ ਦਾ ਨਾਸ।
SikhNet (Spanish)Él te bendice con Su Amor; sí, con el Naam, a través del Cuál tu idilio con Maya desfallece.
ਤਿਸੁ ਭਾਵੈ ਤਾ ਮੇਲਿ ਲਏ ਭਾਈ; ਹਿਰਦੈ ਨਾਮ ਨਿਵਾਸੁ ॥
tis bhaavai taa mel le bhaaee; hiradai naam nivaas |
Sant Singh KhalsaIf it is pleasing to His Will, then He unites us in His Union, O Siblings of Destiny; the Naam, the Name of the Lord, comes to abide in the mind.
Manmohan SinghIf He so wills, then unites He the man with Himself, and the Name abides within his mind, O brother.
Manmohan Singh (Punjabi)ਜੇਕਰ ਉਹ ਐਕੁਰ ਚਾਹੇ, ਤਦ ਉਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਨਾਮ ਉਸ ਦੇ ਮਨ ਵਿੱਚ ਟਿਕ ਜਾਂਦਾ ਹੈ, ਹੇ ਵੀਰ!
Fareedkot Teekaਹੇ ਭਾਈ! ਜੇਕਰ ਤਿਸ ਵਾਹਿਗੁਰੂ ਕੋ ਪ੍ਰੇਮ ਭਾਇ ਜਾਵੈ, ਤੋ ਹਿਰਦੇ ਮੇਂ ਨਾਮ ਕਾ ਨਿਵਾਸ ਦੇ ਕਰ ਅਪਨੇ ਮੇਂ ਮਿਲਾਇ ਲੇਤਾ ਹੈ॥
Prof. Sahib Singhਹੇ ਭਾਈ! ਉਸ ਪਰਮਾਤਮਾ ਨੂੰ (ਜਦੋਂ) ਚੰਗਾ ਲੱਗੇ ਤਦੋਂ ਉਹ (ਜਿਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ (ਉਸ ਦੇ) ਹਿਰਦੇ ਵਿਚ ਉਸ ਪ੍ਰਭੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ।ਪਦ ਅਰਥ ਤਿਸੁ ਭਾਵੈ = ਉਸ (ਪਰਮਾਤਮਾ) ਨੂੰ ਚੰਗਾ ਲੱਗੇ। ਹਿਰਦੈ = ਹਿਰਦੇ ਵਿਚ।
SikhNet (Spanish)Y si así lo desea, Él te une a Su Ser y entonces en tu corazón habita Su Nombre.
ਗੁਰਮੁਖਿ ਕਮਲੁ ਪ੍ਰਗਾਸੀਐ ਭਾਈ; ਰਿਦੈ ਹੋਵੈ ਪਰਗਾਸੁ ॥
guramukh kamal pragaaseeai bhaaee; ridai hovai paragaas |
Sant Singh KhalsaThe heart-lotus of the Gurmukh blossoms forth, O Siblings of Destiny, and the heart is illumined.
Manmohan SinghThrough the Guru, the heart-lotus flowers and the Lord's light illumines the mind, O brother.
Manmohan Singh (Punjabi)ਗੁਰਾਂ ਦੇ ਰਾਹੀਂ ਦਿਲ-ਕੰਵਲ ਪ੍ਰਫੁੱਲਤ ਹੋ ਜਾਂਦਾ ਹੈ ਅਤੇ ਪ੍ਰਭੂ ਦਾ ਪ੍ਰਕਾਸ਼ ਮਨ ਨੂੰ ਰੋਸ਼ਨ ਕਰ ਦਿੰਦਾ ਹੈ, ਹੇ ਵੀਰ!
Fareedkot Teekaਹੇ ਭਾਈ! ਗੁਰੋਂ ਦ੍ਵਾਰੇ ਜਬ ਗ੍ਯਾਨ ਕਾ ਪ੍ਰਗਾਸ ਹੋਤਾ ਹੈ ਤਬ ਹਿਰਦਾ ਕਮਲ ਖਿੜ ਆਵਤਾ ਹੈ॥
Prof. Sahib Singhਹੇ ਭਾਈ! ਗੁਰੂ ਦੇ ਸਨਮੁਖ ਹੋਇਆਂ (ਹਿਰਦੇ ਦਾ) ਕੌਲ-ਫੁੱਲ ਖਿੜ ਪੈਂਦਾ ਹੈ, ਹਿਰਦੇ ਵਿਚ (ਆਤਮਕ ਜੀਵਨ ਦੀ ਸੋਝੀ ਦਾ) ਚਾਨਣ ਹੋ ਜਾਂਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਸ਼ਰਨ ਪਿਆਂ। ਰਿਦੈ = ਹਿਰਦੈ ਵਿਚ। ਪਰਗਾਸੁ = ਚਾਨਣ।
SikhNet (Spanish)A través del Guru el Loto de tu mente florece y tu corazón se ilumina.
ਪ੍ਰਗਟੁ ਭਇਆ ਪਰਤਾਪੁ ਪ੍ਰਭ ਭਾਈ; ਮਉਲਿਆ ਧਰਤਿ ਅਕਾਸੁ ॥੫॥
pragatt bheaa parataap prabh bhaaee; mauliaa dharat akaas |5|
Sant Singh KhalsaThe Glory of God has been revealed, O Siblings of Destiny, and the earth and sky have blossomed forth. ||5||
Manmohan SinghThe Lord's glory has become manifest and the earth and sky have blossomed, O brother.
Manmohan Singh (Punjabi)ਸੁਆਮੀ ਦਾ ਤੇਜ ਪ੍ਰਤਾਪ ਪ੍ਰਤੱਖ ਹੋ ਗਿਆ ਹੈ ਅਤੇ ਜ਼ਮੀਨ ਤੇ ਅਸਮਾਨ ਪ੍ਰਫੁੱਲਤ ਹੋ ਗਏ ਹਨ, ਹੇ ਵੀਰ!
Fareedkot Teekaਹੇ ਭਾਈ! ਪ੍ਰਭੂ ਕਾ ਪ੍ਰਤਾਪ ਪ੍ਰਗਟ ਹੋ ਰਹਾ ਹੈ ਔਰ ਧਰਤੀ ਪੁਨਃ ਅਕਾਸ ਮੇਂ ਮਉਲਿਓ ਹੈ, ਵਾ ਜਿਸ ਕੀ ਸੱਤਾ ਪਾਇਕਰ ਧਰਤੀ ਅਕਾਸ ਪ੍ਰਫੁਲਤ ਹੋ ਰਹਾ ਹੈ॥੫॥
Prof. Sahib Singhਹੇ ਭਾਈ! (ਗੁਰੂ ਦੀ ਸਰਨ ਪਿਆਂ ਮਨੁੱਖ ਦੇ ਅੰਦਰ) ਪਰਮਾਤਮਾ ਦੀ ਤਾਕਤ ਪਰਗਟ ਹੋ ਜਾਂਦੀ ਹੈ (ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ, ਅਤੇ ਪ੍ਰਭੂ ਦੀ ਤਾਕਤ ਨਾਲ ਹੀ) ਧਰਤੀ ਖਿੜੀ ਹੋਈ ਹੈ, ਆਕਾਸ਼ ਖਿੜਿਆ ਹੋਇਆ ਹੈ ॥੫॥ਪਦ ਅਰਥ ਪ੍ਰਗਟ ਭਇਆ = ਉੱਘੜ ਪੈਂਦਾ ਹੈ। ਪਰਤਾਪੁ = ਤਾਕਤ। ਮਉਲਿਆ = ਖਿੜਿਆ ਹੋਇਆ ॥੫॥
SikhNet (Spanish)La Gloria de Dios se vuelve manifiesta y en la tierra y en el Umbral de tu Conciencia todo florece. (5)
ਗੁਰਿ ਪੂਰੈ. ਸੰਤੋਖਿਆ ਭਾਈ; ਅਹਿਨਿਸਿ ਲਾਗਾ ਭਾਉ ॥
gur poorai. santokhiaa bhaaee; ahinis laagaa bhaau |
Sant Singh KhalsaThe Perfect Guru has blessed me with contentment, O Siblings of Destiny; day and night, I remain attached to the Lord's Love.
Manmohan SinghThe Perfect Guru has blessed me with contentment and day and night, I remain attached with Lord's love.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਰਬ-ਸੰਤੋਖ ਬਖਸ਼ਿਆ ਹੈ ਅਤੇ ਹੁਣ ਦਿਨ ਰਾਤ ਮੈਂ ਪ੍ਰਭੂ ਦੀ ਪ੍ਰੀਤ ਨਾਲ ਜੁੜਿਆ ਰਹਿੰਦਾ ਹਾਂ।
Fareedkot Teekaਹੇ ਭਾਈ! ਜਿਨ ਕੋ ਗੁਰ ਪੂਰੇ ਨੇ ਸੰਤੋਖ ਬਖਸ਼ਾ ਹੈ, ਤਿਨ ਕਾ ਰਾਤ੍ਰਿ ਦਿਨ ਪਰਮੇਸ੍ਵਰ ਮੇਂ ਪ੍ਰੇਮ ਲਗਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸੰਤੋਖ ਦੀ ਦਾਤਿ ਦੇ ਦਿੱਤੀ, (ਉਸ ਦੇ ਅੰਦਰ) ਦਿਨ ਰਾਤ (ਪ੍ਰਭੂ-ਚਰਨਾਂ ਦਾ) ਪਿਆਰ ਬਣਿਆ ਰਹਿੰਦਾ ਹੈ,ਪਦ ਅਰਥ ਗੁਰਿ = ਗੁਰੂ ਨੇ। ਸੰਤੋਖਿਆ = ਸੰਤੋਖ ਦਿੱਤਾ। ਅਹਿ = ਦਿਨ। ਨਿਸਿ = ਰਾਤ। ਭਾਉ = ਪ੍ਰੇਮ।
SikhNet (Spanish)Cuando el Guru Perfecto te conforta con el Contentamiento, te entonas para siempre en el Amor del Señor.
ਰਸਨਾ ਰਾਮੁ ਰਵੈ ਸਦਾ ਭਾਈ; ਸਾਚਾ ਸਾਦੁ ਸੁਆਉ ॥
rasanaa raam ravai sadaa bhaaee; saachaa saad suaau |
Sant Singh KhalsaMy tongue continually chants the Lord's Name, O Siblings of Destiny; this is the true taste, and the object of human life.
Manmohan SinghMy tongue ever utters the Lord's Name, O brother, and this alone is the true relish and object of human life.
Manmohan Singh (Punjabi)ਮੇਰੀ ਜੀਭ੍ਹ ਸਦੀਵ ਹੀ ਸੁਆਮੀ ਦੇ ਨਾਮ ਨੂੰ ਉਚਾਰਦੀ ਹੈ। ਕੇਵਲ ਇਹ ਹੀ ਮਨੁੱਖੀ-ਜੀਵਨ ਦਾ ਸੱਚਾ ਸੁਆਦ ਤੇ ਮਨੋਰਥ ਹੈ।
Fareedkot Teekaਹੇ ਭਾਈ! ਤਿਨ ਕੀ ਜਿਹਬਾ ਸਦੀਵ ਰਾਮ ਨਾਮ ਕੋ (ਰਵੈ) ਉਚਾਰਨ ਕਰਤੀ ਹੈ ਔਰ ਜੋ ਸਚਾ (ਸਾਦੁ) ਅਨੰਦ ਹੈ ਅਰਥਾਤ ਆਤਮ ਸੁਖ ਤਿਸ ਕਾ ਤਿਨ ਕੋ (ਸੁਆਉ) ਲਾਭ ਹੋਤਾ ਹੈ॥
Prof. Sahib Singhਉਹ ਮਨੁੱਖ ਸਦਾ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। (ਨਾਮ ਜਪਣ ਦਾ ਇਹ) ਸੁਆਦ (ਇਹ) ਨਿਸ਼ਾਨਾ (ਉਸ ਦੇ ਅੰਦਰ) ਸਦਾ ਕਾਇਮ ਰਹਿੰਦਾ ਹੈ।ਪਦ ਅਰਥ ਰਸਨਾ = ਜੀਭ (ਨਾਲ)। ਰਵੈ = ਸਿਮਰਦਾ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸੁਆਉ = ਸੁਆਰਥ, ਮਨੋਰਥ।
SikhNet (Spanish)Tu boca recita por siempre Su Nombre, pues sólo ese es el objeto de tu vida,
ਕਰਨੀ ਸੁਣਿ ਸੁਣਿ ਜੀਵਿਆ ਭਾਈ; ਨਿਹਚਲੁ ਪਾਇਆ ਥਾਉ ॥
karanee sun sun jeeviaa bhaaee; nihachal paaeaa thaau |
Sant Singh KhalsaListening with my ears, I hear and so I live, O Siblings of Destiny; I have obtained the unchanging, unmoving state.
Manmohan SinghI live continually hearing with mine ears, the Lord's Name, O brother, and I have attained a permanent seat.
Manmohan Singh (Punjabi)ਆਪਣੇ ਕੰਨਾ ਨਾਲ ਮੈਂ ਸੁਆਮੀ ਦਾ ਨਾਮ ਇਕ ਰਸ ਸੁਣ ਕੇ ਜੀਊਦਾਂ ਹਾਂ ਅਤੇ ਮੈਂ ਅਟੱਲ ਆਸਣ ਪ੍ਰਾਪਤ ਕਰ ਲਿਆ ਹੈ।
Fareedkot Teekaਹੇ ਭਾਈ! ਵਹੁ ਪੁਰਸ (ਕਰਨੀ) ਕਾਨੋ ਕਰ ਨਾਮ ਕੋ ਸੁਣ ਸੁਣ ਕਰ ਜੀਵਤਾ ਭਯਾ ਹੈ ਔਰ ਬ੍ਰਹਮ ਰੂਪ ਅਚਲ ਅਸਥਾਨ ਤਿਸ ਨੇ ਪਾਯਾ ਹੈ॥
Prof. Sahib Singhਹੇ ਭਾਈ! ਉਹ ਮਨੁੱਖ ਆਪਣੇ ਕੰਨਾਂ ਨਾਲ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹੈ, ਉਹ ਪ੍ਰਭੂ-ਚਰਨਾਂ ਵਿਚ) ਅਟੱਲ ਥਾਂ ਪ੍ਰਾਪਤ ਕਰੀ ਰੱਖਦਾ ਹੈ।ਪਦ ਅਰਥ ਕਰਨੀ = ਕੰਨਾਂ ਨਾਲ, ਕਰਨੀਂ।
SikhNet (Spanish)Su Sabor es para siempre. Escuchas de Él constantemente y así vives inamovible y eterno.
ਜਿਸੁ ਪਰਤੀਤਿ. ਨ ਆਵਈ ਭਾਈ; ਸੋ ਜੀਅੜਾ ਜਲਿ ਜਾਉ ॥੬॥
jis parateet. na aavee bhaaee; so jeearraa jal jaau |6|
Sant Singh KhalsaThat soul,which does not place its faith in the Lord shall burn, O Siblings of Destiny. ||6||
Manmohan SinghThe soul, which reposes not faith in the Lord, may God, that soul be burnt down.
Manmohan Singh (Punjabi)ਜਿਹੜੀ ਆਤਮਾ ਪ੍ਰਭੂ ਵਿੱਚ ਭਰੋਸਾ ਨਹੀਂ ਧਾਰਦੀ, ਰੱਬ ਕਰੇ, ਉਹ ਸੜ ਬਲ ਜਾਵੇ।
Fareedkot Teekaਹੇ ਭਾਈ! ਜਿਸ ਕੌ ਵਾਹਿਗੁਰੂ ਕੀ ਪਰਤੀਤਿ ਨਹੀਂ ਆਵਤੀ, ਵਹੁ ਜੀਅੜਾ ਜਲ ਜਾਵੇ, ਭਾਵ ਸੇ ਤਿਸ ਕਾ ਹੋਣਾ ਨਿਸਫਲ ਹੈ॥੬॥
Prof. Sahib Singhਪਰ, ਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉਤੇ) ਇਤਬਾਰ ਨਹੀਂ ਬੱਝਦਾ ਉਸ ਦੀ (ਨਿਭਾਗੀ) ਜਿੰਦ (ਵਿਕਾਰਾਂ ਵਿਚ) ਸੜ ਜਾਂਦੀ ਹੈ (ਆਤਮਕ ਮੌਤ ਸਹੇੜ ਲੈਂਦੀ ਹੈ) ॥੬॥ਪਦ ਅਰਥ ਜੀਅੜਾ = (ਨਿਭਾਗੀ) ਜਿੰਦ। ਜਲਿ ਜਾਉ = ਜਲਿ ਜਾਇ, (ਵਿਕਾਰਾਂ ਵਿਚ) ਸੜ ਜਾਂਦੀ ਹੈ ॥੬॥
SikhNet (Spanish)Oh, ¡maldita sea el Alma que no cree en Dios! (6)
ਬਹੁ ਗੁਣ ਮੇਰੇ ਸਾਹਿਬੈ ਭਾਈ; ਹਉ ਤਿਸ ਕੈ ਬਲਿ ਜਾਉ ॥
bahu gun mere saahibai bhaaee; hau tis kai bal jaau |
Sant Singh KhalsaMy Lord and Master has so many virtues, O Siblings of Destiny; I am a sacrifice to Him.
Manmohan SinghMyriads of virtues are in my Lord, O brother and unto Him, I am a sacrifice.
Manmohan Singh (Punjabi)ਘਣੇਰੀਆਂ ਹੀ ਨੇਕੀਆਂ ਹਨ, ਮੈਂਡੇ ਸੁਆਮੀ ਅੰਦਰ, ਹੇ ਵੀਰ! ਉਸ ਉਤੋਂ ਕੁਰਬਾਨ ਵੰਞਦਾ ਹਾਂ।
Fareedkot Teekaਹੇ ਭਾਈ! ਮੇਰੇ ਸੁਆਮੀ ਵਾਹਿਗੁਰੂ ਮੇਂ ਬਹਤੇ ਹੀ ਗੁਣ ਹੈਂ ਅਰ ਮੈਂ ਤਿਸ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਭਾਈ! ਮੇਰੇ ਮਾਲਕ-ਪ੍ਰਭੂ ਵਿਚ ਬੇਅੰਤ ਗੁਣ ਹਨ, ਮੈਂ ਉਸ ਤੋਂ ਸਦਕੇ-ਕੁਰਬਾਨ ਜਾਂਦਾ ਹਾਂ।ਪਦ ਅਰਥ ਸਾਹਿਬੈ = ਸਾਹਿਬ ਵਿਚ। ਹਉ = ਮੈਂ। ਤਿਸ ਕੈ = ਉਸ ਤੋਂ {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੈ' ਦੇ ਕਾਰਨ ਉਡ ਗਿਆ ਹੈ}। ਬਲਿ = ਸਦਕੇ। ਜਾਉ = ਜਾਉਂ, ਜਾਂਦਾ ਹਾਂ।
SikhNet (Spanish)Ofrezco mi ser en sacrificio a mi Maestro de infinidad de Virtudes,
ਓਹੁ ਨਿਰਗੁਣੀਆਰੇ ਪਾਲਦਾ ਭਾਈ; ਦੇਇ ਨਿਥਾਵੇ ਥਾਉ ॥
ohu niraguneeaare paaladaa bhaaee; dee nithaave thaau |
Sant Singh KhalsaHe nurtures even the most worthless, O Siblings of Destiny, and gives home to the homeless.
Manmohan SinghHe nurtures even the meritless ones, O brother and gives shelter to the shelterless.
Manmohan Singh (Punjabi)ਉਹ ਗੁਣ-ਵਿਹੂਣਾਂ ਦੀ ਭੀ ਪਾਲਣਾ-ਪੋਸਣਾ ਕਰਦਾ ਹੈ, ਹੇ ਵੀਰ! ਅਤੇ ਬੇਪਨਾਹਾਂ ਨੂੰ ਪਨਾਹ ਦਿੰਦਾ ਹੈ।
Fareedkot Teekaਹੇ ਭਾਈ! ਵਹੁ ਗੁਣਹੀਨੋਂ ਕੀ ਪਾਲਨਾ ਕਰਤਾ ਹੈ ਔਰ ਜਿਸ ਕਾ ਕੋਈ ਥਾਉਂ ਨ ਹੋਵੈ ਤਿਸ ਕੋ ਅਸਥਾਨ ਦੇਤਾ ਹੈ॥
Prof. Sahib Singhਹੇ ਭਾਈ! ਉਹ ਮਾਲਕ ਗੁਣ-ਹੀਨ ਨੂੰ (ਭੀ) ਪਾਲਦਾ ਹੈ, ਉਹ ਨਿਆਸਰੇ ਮਨੁੱਖ ਨੂੰ ਸਹਾਰਾ ਦੇਂਦਾ ਹੈ।ਪਦ ਅਰਥ ਦੇਇ = ਦੇਂਦਾ ਹੈ।
SikhNet (Spanish)pues Él sostiene aun a los grandes malvados, y le da lugar al que no lo tiene.
ਰਿਜਕੁ ਸੰਬਾਹੇ ਸਾਸਿ ਸਾਸਿ ਭਾਈ; ਗੂੜਾ ਜਾ ਕਾ ਨਾਉ ॥
rijak sanbaahe saas saas bhaaee; goorraa jaa kaa naau |
Sant Singh KhalsaHe gives us nourishment with each and every breath, O Siblings of Destiny; His Name is everlasting.
Manmohan SinghHe, whose Name is everlasting, extends sustenance to us at every breath.
Manmohan Singh (Punjabi)ਜਿਸ ਦਾ ਨਾਮ ਅਗਾਧ ਹੈ, ਉਹ ਸਾਨੂੰ ਹਰ ਸੁਆਸ ਨਾਲ ਰੋਜ਼ੀ ਪੁਚਾਉਂਦਾ ਹੈ।
Fareedkot Teekaਹੇ ਭਾਈ! ਵਹੁ ਸਭ ਕੋ ਸ੍ਵਾਸ-ਸ੍ਵਾਸ ਰਿਜਕ (ਸੰਬਾਹੇ) ਪਹੁਚਾਵਤਾ ਹੈ, ਜਿਸ ਵਾਹਗੁਰੂ ਕਾ ਨਾਮ ਗੂੜਾ ਹੈ, ਭਾਵ ਸਘਨ ਅਨੰਦ ਵਾਲਾ ਹੈ॥
Prof. Sahib Singhਉਹ ਮਾਲਕ ਹਰੇਕ ਸਾਹ ਦੇ ਨਾਲ ਰਿਜ਼ਕ ਅਪੜਾਂਦਾ ਹੈ, ਉਸ ਦਾ ਨਾਮ (ਸਿਮਰਨ ਕਰਨ ਵਾਲੇ ਦੇ ਮਨ ਉੱਤੇ ਪ੍ਰੇਮ ਦਾ) ਗੂੜ੍ਹਾ ਰੰਗ ਚਾੜ੍ਹ ਦੇਂਦਾ ਹੈ।ਪਦ ਅਰਥ ਸੰਬਾਹੇ = ਅਪੜਾਂਦਾ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਗੂੜਾ = ਗੂੜ੍ਹਾ ਪ੍ਰੇਮ-ਰੰਗ ਦੇਣ ਵਾਲਾ।
SikhNet (Spanish)Nos da nuestro Sustento con cada respiración; Su Nombre es Éxtasis puro.
ਜਿਸੁ ਗੁਰੁ ਸਾਚਾ ਭੇਟੀਐ ਭਾਈ; ਪੂਰਾ ਤਿਸੁ ਕਰਮਾਉ ॥੭॥
jis gur saachaa bhetteeai bhaaee; pooraa tis karamaau |7|
Sant Singh KhalsaOne who meets with the True Guru, O Siblings of Destiny, does so only by perfect destiny. ||7||
Manmohan SinghHe, who meets with the True Guru, O brother perfect in his destiny.
Manmohan Singh (Punjabi)ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਹੇ ਵੀਰ! ਪੂਰਨ ਹੈ ਉਸ ਦੀ ਪ੍ਰਾਲਭਧਾ।
Fareedkot Teekaਹੇ ਭਾਈ! ਜਿਸ ਪੁਰਸ ਕੋ ਸਚਾ ਗੁਰੂ ਮਿਲਤਾ ਹੈ, ਤਿਸ ਕਾ ਕਰਮ ਅਰਥਾਤ ਭਾਗ ਪੂਰਾ ਹੈ॥੭॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ (ਉਸ ਨੂੰ ਪ੍ਰਭੂ ਮਿਲ ਪੈਂਦਾ ਹੈ) ਉਸ ਦੀ ਕਿਸਮਤ ਜਾਗ ਪੈਂਦੀ ਹੈ ॥੭॥ਪਦ ਅਰਥ ਭੇਟੀਐ = ਮਿਲ ਪੈਂਦਾ ਹੈ। ਕਰਮਾਉ = ਕਿਸਮਤ ॥੭॥
SikhNet (Spanish)Aquél que encuentra al Guru Perfecto, concibe su Destino. (7)
ਤਿਸੁ ਬਿਨੁ ਘੜੀ. ਨ ਜੀਵੀਐ ਭਾਈ; ਸਰਬ ਕਲਾ ਭਰਪੂਰਿ ॥
tis bin gharree. na jeeveeai bhaaee; sarab kalaa bharapoor |
Sant Singh KhalsaWithout Him, I cannot live, even for an instant, O Siblings of Destiny; He is totally filled with all powers.
Manmohan SinghI live not, even for a moment without Him, who is brimful with all the powers, O brother.
Manmohan Singh (Punjabi)ਮੈਂ ਇਕ ਮੁਹਤ ਭਰ ਭੀ ਉਸ ਦੇ ਬਗੈਰ ਨਹੀਂ ਜੀਉਂਦਾ ਜੋ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ, ਹੇ ਵੀਰ!
Fareedkot Teekaਹੇ ਭਾਈ! ਜੋ ਸਰਬ ਸਕਤੀਯੋਂ ਕਰ ਪੂਰਨ ਹੋ ਰਹਾ ਹੈ, ਤਿਸ ਬਿਨਾ ਘੜੀ ਮਾਤ੍ਰ ਭੀ ਜੀਵਣਾ ਨਹੀਂ ਹੋਤਾ॥
Prof. Sahib Singhਹੇ ਭਾਈ! ਉਹ ਪਰਮਾਤਮਾ ਸਾਰੀਆਂ ਤਾਕਤਾਂ ਨਾਲ ਭਰਪੂਰ ਹੈ, ਉਸ (ਦੀ ਯਾਦ) ਤੋਂ ਬਿਨਾ ਇਕ ਘੜੀ ਭਰ ਭੀ (ਮਨੁੱਖ ਦਾ) ਆਤਮਕ ਜੀਵਨ ਕਾਇਮ ਨਹੀਂ ਰਹਿ ਸਕਦਾ।ਪਦ ਅਰਥ ਨ ਜੀਵੀਐ = ਨਹੀਂ ਜੀ ਸਕੀਦਾ, ਆਤਮਕ ਜੀਵਨ ਨਹੀਂ ਮਿਲ ਸਕਦਾ। ਕਲਾ = ਤਾਕਤਾਂ।
SikhNet (Spanish)No puedo vivir sin Él ni siquiera por un momento; en Él están todos los poderes.
ਸਾਸਿ ਗਿਰਾਸਿ. ਨ ਵਿਸਰੈ ਭਾਈ; ਪੇਖਉ ਸਦਾ ਹਜੂਰਿ ॥
saas giraas. na visarai bhaaee; pekhau sadaa hajoor |
Sant Singh KhalsaWith every breath and morsel of food, I will not forget Him, O Siblings of Destiny; I behold Him ever-present.
Manmohan SinghWith no breath and morsel of mine I forget Him. O brother and I ever see the Lord just present.
Manmohan Singh (Punjabi)ਮੈਂ ਆਪਣੇ ਸੁਆਸ ਤੇ ਬੁਰਕੀ ਨਾਲ ਉਸ ਨੂੰ ਨਹੀਂ ਭੁਲਦਾ, ਹੇ ਭਰਾਵਾ! ਮੈਂ ਹਮੇਸ਼ਾਂ ਹੀ ਸੁਆਮੀ ਨੂੰ ਐਨ ਪ੍ਰਤੱਖ ਵੇਖਦਾ ਹਾਂ।
Fareedkot Teekaਹੇ ਭਾਈ! ਸ੍ਵਾਸ ਲੇਤੇ ਪੁਨਃ ਗ੍ਰਾਸ ਲੇਤੇ ਹੂਏ ਮੇਰੇ ਕੋ ਬਿਸਰਤਾ ਨਹੀਂ ਹੈ ਔਰ ਸਦੀਵ ਤਿਸ ਕੋ ਨਿਕਟ ਹੀ ਦੇਖਤਾ ਹੂੰ॥
Prof. Sahib Singhਹੇ ਭਾਈ! ਮੈਂ ਤਾਂ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੱਸਦਾ ਵੇਖਦਾ ਹਾਂ, ਮੈਨੂੰ ਉਹ ਖਾਂਦਿਆਂ ਸਾਹ ਲੈਂਦਿਆਂ ਕਦੇ ਭੀ ਨਹੀਂ ਭੁੱਲਦਾ।ਪਦ ਅਰਥ ਸਾਸਿ = (ਹਰੇਕ) ਸਾਹ ਦੇ ਨਾਲ। ਗਿਰਾਸਿ = ਗਿਰਾਹੀ ਦੇ ਨਾਲ। ਸਾਸਿ ਗਿਰਾਸਿ = ਸਾਹ ਲੈਂਦਿਆਂ ਤੇ ਖਾਂਦਿਆਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਹਜੂਰਿ = ਅੰਗ-ਸੰਗ।
SikhNet (Spanish)Cada vez que respiro puedo ver Su Presencia ante mí.
ਸਾਧੂ ਸੰਗਿ ਮਿਲਾਇਆ ਭਾਈ; ਸਰਬ ਰਹਿਆ ਭਰਪੂਰਿ ॥
saadhoo sang milaaeaa bhaaee; sarab rahiaa bharapoor |
Sant Singh KhalsaIn the Saadh Sangat, the Company of the Holy, I meet Him, O Siblings of Destiny; He is totally pervading and permeating everywhere.
Manmohan SinghThe saints society has make me meet Him, who is fully-pervading everywhere, O brother.
Manmohan Singh (Punjabi)ਸਤਿਸੰਗਤ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ ਜੋ ਹਰ ਥਾਂ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ, ਹੇ ਵੀਰ!
Fareedkot Teekaਹੇ ਭਾਈ! ਜੋ ਵਾਹਿਗੁਰੂ ਸਰਬ ਅਸਥਾਨੋਂ ਮੇਂ ਪੂਰਨ ਹੋ ਰਹਾ ਹੈ, ਤਿਸ ਕੋ ਸਾਧੂ ਸੰਗ ਨੇ ਮੇਰੇ ਕੋ ਮਿਲਾਯਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨੇ ਗੁਰੂ ਦੀ ਸੰਗਤਿ ਵਿਚ ਮਿਲਾ ਦਿੱਤਾ, ਉਸ ਨੂੰ ਉਹ ਪਰਮਾਤਮਾ ਸਭ ਥਾਂ ਮੌਜੂਦ ਦਿੱਸਣ ਲੱਗ ਪੈਂਦਾ ਹੈ।ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ।
SikhNet (Spanish)En la Sociedad de los Santos, me entoné en el Nombre, y contemplé a mi Señor Todo Prevaleciente.
ਜਿਨਾ ਪ੍ਰੀਤਿ. ਨ ਲਗੀਆ ਭਾਈ; ਸੇ ਨਿਤ ਨਿਤ ਮਰਦੇ ਝੂਰਿ ॥੮॥
jinaa preet. na lageea bhaaee; se nit nit marade jhoor |8|
Sant Singh KhalsaThose who do not embrace love for the Lord, O Siblings of Destiny, always die crying out in pain. ||8||
Manmohan SinghThey, who imbibe not love for their Lord, ever and ever continue repeating, O brother.
Manmohan Singh (Punjabi)ਜੋ ਆਪਣੇ ਪ੍ਰਭੂ ਨਾਲ ਪਿਹਰੜੀ ਨਹੀਂ ਪਾਉਂਦੇ ਉਹ ਸਦੀਵ, ਸਦੀਵ ਹੀ ਝੂਰਦੇ ਰਹਿੰਦੇ ਹਨ, ਹੇ ਵੀਰ!
Fareedkot Teekaਹੇ ਭਾਈ! ਜਿਨ ਕੀ ਪ੍ਰੀਤ ਤਿਸ ਵਾਹਿਗੁਰੂ ਕੇ ਸਾਥ ਨਹੀਂ ਲਗੀ, ਤੇ ਪੁਰਸ ਨਿਤਾਪ੍ਰਤਿ ਝੂਰ ਝੂਰ ਮਰਤੇ ਹੈਂ॥੮॥
Prof. Sahib Singhਪਰ, ਹੇ ਭਾਈ! ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਨਹੀਂ ਹੁੰਦਾ, ਉਹ ਸਦਾ ਚਿੰਤਾਤੁਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੮॥ਪਦ ਅਰਥ ਮਰਦੇ = ਆਤਮਕ ਮੌਤ ਸਹੇੜਦੇ ਹਨ। ਝੂਰਿ = ਚਿੰਤਾਤੁਰ ਹੋ ਕੇ ॥੮॥
SikhNet (Spanish)Y sin embargo, aquéllos que no aman a su Dios, el sufrimiento los lleva hasta la muerte. (8)
ਅੰਚਲਿ ਲਾਇ ਤਰਾਇਆ ਭਾਈ; ਭਉਜਲੁ ਦੁਖੁ ਸੰਸਾਰੁ ॥
anchal laae taraaeaa bhaaee; bhaujal dukh sansaar |
Sant Singh KhalsaGrasping hold of the hem of His robe, O Siblings of Destiny, we are carried across the world-ocean of fear and pain.
Manmohan SinghAttaching to His skirt, the Lord has ferried me across the world ocean of fear and pain.
Manmohan Singh (Punjabi)ਆਪਣੇ ਪੱਲੇ ਨਾਲ ਜੋੜ ਕੇ ਸੁਆਮੀ ਨੇ ਮੈਨੂੰ ਡਰ ਤੇ ਪੀੜ ਦੇ ਜਗਤ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Fareedkot Teekaਹੇ ਭਾਈ! ਪਰਮੇਸਰ ਨੇ ਅਪਨੀ ਸਰਨ ਰੂਪ ਪੱਲੇ ਮੇਂ ਲਾਇਕਰ ਦੁਖ ਰੂਪ ਸੰਸਾਰੁ ਸਮੁੰਦਰ ਸੇ ਮੇਰੇ ਕੋ ਤਰਾਇ ਲੀਆ ਹੈ॥
Prof. Sahib Singhਹੇ ਭਾਈ! (ਸਰਨ ਪਏ ਮਨੁੱਖ ਨੂੰ) ਆਪਣੇ ਪੱਲੇ ਲਾ ਕੇ ਪਰਮਾਤਮਾ ਆਪ ਇਸ ਦੁੱਖ-ਰੂਪ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।ਪਦ ਅਰਥ ਅੰਚਲਿ = ਪੱਲੇ ਨਾਲ, ਲੜ ਨਾਲ। ਭਉਜਲੁ = ਸੰਸਾਰ-ਸਮੁੰਦਰ।
SikhNet (Spanish)Ya con aferrarnos a la orilla de Su Túnica, somos llevados a través del mar del miedo y del sufrimiento.
ਕਰਿ ਕਿਰਪਾ ਨਦਰਿ ਨਿਹਾਲਿਆ ਭਾਈ; ਕੀਤੋਨੁ ਅੰਗੁ ਅਪਾਰੁ ॥
kar kirapaa nadar nihaaliaa bhaaee; keeton ang apaar |
Sant Singh KhalsaBy His Glance of Grace, He has blessed us, O Siblings of Destiny; He shall be with us until the very end.
Manmohan SinghBy His gracious glance He has make me happy and He shall stand by me to the infinite end.
Manmohan Singh (Punjabi)ਆਪਣੀ ਦਇਆ ਦ੍ਰਿਸ਼ਟੀ ਦੁਆਰਾ ਉਸ ਨੇ ਮੈਨੂੰ ਅਨੰਦ ਕਰ ਦਿੱਤਾ ਹੈ ਅਤੇ ਅਤਿਅੰਤ ਅਖੀਰ ਤਾਈਂ ਉਹ ਮੇਰਾ ਪੱਖ ਪੂਰੇਗਾ।
Fareedkot Teekaਹੇ ਭਾਈ! (ਅਪਾਰੁ) ਵਾਹਿਗੁਰੂ ਨੇ ਕ੍ਰਿਪਾ ਕੀ ਨਜਰ ਕਰ ਮੇਰੇ ਕੋ ਦੇਖਾ ਹੈ ਔਰ ਸਰਬ ਪ੍ਰਕਾਰ (ਅੰਗੁ) ਪੱਖ ਕੀਆ ਹੈ॥
Prof. Sahib Singhਪਭੂ (ਉਸ ਉਤੇ) ਕਿਰਪਾ ਕਰ ਕੇ (ਉਸ ਨੂੰ) ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦਾ ਬੇਅੰਤ ਪੱਖ ਕਰਦਾ ਹੈ।ਪਦ ਅਰਥ ਕਰਿ = ਕਰ ਕੇ। ਨਦਰਿ = ਮੇਹਰ ਦੀ ਨਿਗਾਹ। ਨਿਹਾਲਿਆ = ਤੱਕਿਆ। ਕੀਤੋਨੁ = ਉਸ ਨੇ ਕੀਤਾ। ਅੰਗੁ = ਪੱਖ। ਅਪਾਰੁ = ਬੇਅੰਤ।
SikhNet (Spanish)Dios en Su Misericordia nos bendice, nos da Su Compañía y está de nuestro lado hasta el final.
ਮਨੁ ਤਨੁ ਸੀਤਲੁ ਹੋਇਆ ਭਾਈ; ਭੋਜਨੁ ਨਾਮ ਅਧਾਰੁ ॥
man tan seetal hoeaa bhaaee; bhojan naam adhaar |
Sant Singh KhalsaMy mind and body are soothed and calmed, O Siblings of Destiny, nourished by the food of the Naam.
Manmohan SinghMy soul and body are clamed down and they are sustained by the fare of the Name.
Manmohan Singh (Punjabi)ਮੇਰੀ ਆਤਮਾ ਤੇ ਦੇਹ ਸ਼ਾਤ ਹੋ ਗਏ ਹਨ ਅਤੇ ਉਨ੍ਹਾਂ ਨੂੰ ਨਾਮ ਦੀ ਖੁਰਾਕ ਦਾ ਆਸਰਾ ਹੈ।
Fareedkot Teekaਹੇ ਭਾਈ! ਮੇਰਾ ਤਨ ਅਰ ਮਨ ਸੀਤਲ ਹੂਆ ਅਰਥਾਤ ਸਾਂਤ ਹੂਆ ਹੈ ਔਰ ਨਾਮ ਭੋਜਨ ਕੋ ਪਾਇਕਰ ਤ੍ਰਿਪਤ ਹੂਆ ਹੈ॥
Prof. Sahib Singhਹੇ ਭਾਈ! ਉਸ ਮਨੁੱਖ ਦਾ ਮਨ ਠੰਢਾ ਹੋ ਜਾਂਦਾ ਹੈ, ਸਰੀਰ ਸ਼ਾਂਤ ਹੋ ਜਾਂਦਾ ਹੈ, ਉਹ (ਆਪਣੇ ਆਤਮਕ ਜੀਵਨ ਵਾਸਤੇ) ਨਾਮ ਦੀ ਖ਼ੁਰਾਕ (ਖਾਂਦਾ ਹੈ), ਨਾਮ ਦਾ ਸਹਾਰਾ ਲੈਂਦਾ ਹੈ।ਪਦ ਅਰਥ ਸੀਤਲੁ = ਠੰਢਾ। ਅਧਾਰੁ = ਆਸਰਾ।
SikhNet (Spanish)Nuestro cuerpo y nuestra mente son confortados y sostenidos por la Bondad del Nombre.
ਨਾਨਕ. ਤਿਸੁ ਸਰਣਾਗਤੀ ਭਾਈ; ਜਿ ਕਿਲਬਿਖ ਕਾਟਣਹਾਰੁ ॥੯॥੧॥
naanak. tis saranaagatee bhaaee; ji kilabikh kaattanahaar |9|1|
Sant Singh KhalsaNanak has entered His Sanctuary, O Siblings of Destiny; the Lord is the Destroyer of sins. ||9||1||
Manmohan SinghNanak has entered the sanctuary of Him, O brother, who is the Destroyer of sins.
Manmohan Singh (Punjabi)ਨਾਨਕ ਨੇ ਉਸ ਦੀ ਪਨਾਹ ਲਈ ਹੈ, ਹੇ ਵੀਰ! ਜੋ ਪਾਪਾਂ ਦਾ ਨਾਸ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੋ ਵਾਹਿਗੁਰੂ ਸਰਬ ਪਾਪੋਂ ਕੇ ਕਾਟਣੇਹਾਰਾ ਹੈ, ਹਮ ਤਿਸ ਕੀ ਸਰਨ ਮੇਂ ਪ੍ਰਾਪਤਿ ਹੂਏ ਹੈਂ॥੯॥੧॥☬ਬੇਨਤੀ:
Prof. Sahib Singhਹੇ ਨਾਨਕ! (ਆਖ-) ਹੇ ਭਾਈ! ਉਸ ਪਰਮਾਤਮਾ ਦੀ ਸਰਨ ਪਵੋ, ਜੋ ਸਾਰੇ ਪਾਪ ਕੱਟ ਸਕਦਾ ਹੈ ॥੯॥੧॥ਪਦ ਅਰਥ ਕਿਲਬਿਖ = ਪਾਪ। ਕਾਟਣਹਾਰੁ = ਕੱਟ ਸਕਣ ਵਾਲਾ। ਜਿ = ਜੇਹੜਾ ॥੯॥੧॥
SikhNet (Spanish)Dice Nanak, busca el Santuario de Aquél Ser que cubre los errores de todos. (9‑1)