ੴ

ਸਿੱਖਬਾਣੀ · SikhBani

Ang 638

Sri Guru Granth Sahib · Raag Sorath · 2 shabads, 32 lines
Translations
Shabad Guru Amardas Ji Raag Sorath continued from Ang 637

ਹਉਮੈ ਮਾਰਿ ਮਨਸਾ ਮਨਹਿ ਸਮਾਣੀ; ਗੁਰ ਕੈ ਸਬਦਿ ਪਛਾਤਾ ॥੪॥

haumai maar manasaa maneh samaanee; gur kai sabad pachhaataa |4|

Sant Singh KhalsaOvercoming my egotism and quieting the desires within my mind, I have come to realize the Word of the Guru's Shabad. ||4||
Manmohan SinghStilling my egotism and nipping the desire in the very mind, I have realised the Lord through the Guru's instruction.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮੇਟ ਤੇ ਖਾਹਿਸ਼ ਨੂੰ ਮਨ ਵਿੱਚ ਹੀ ਮਾਰ ਕੇ ਮੈਂ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ।
Fareedkot Teekaਜਿਨੋਂ ਨੇ ਹੰਤਾ ਮਮਤਾ ਮਾਰੀ ਹੈ, ਤਿਨ ਕੀ (ਮਨਸਾ) ਵਾਸਨਾ ਮਨ ਮੇਂ ਹੀ ਸਮਾਇ ਗਈ ਹੈ, ਭਾਵ ਸੇ ਨਾਸ ਹੂਈ ਹੈ ਔਰ ਗੁਰ ਉਪਦੇਸ਼ ਕਰ ਤੇਰੇ ਕੋ ਪਛਾਤਾ ਹੈ॥੪॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦਾਂ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਮਨ ਦਾ ਫੁਰਨਾ ਮਨ ਵਿਚ ਹੀ ਲੀਨ ਕਰ ਦਿੱਤਾ ਹੈ, ਉਹਨਾਂ ਨੇ (ਹੇ ਪ੍ਰਭੂ! ਤੇਰੇ ਨਾਲ) ਸਾਂਝ ਪਾ ਲਈ ॥੪॥

ਪਦ ਅਰਥ ਮਨਹਿ = ਮਨਿ ਹੀ, ਮਨ ਵਿਚ ਹੀ {ਲਫ਼ਜ਼ 'ਮਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਸਬਦਿ = ਸ਼ਬਦ ਦੀ ਰਾਹੀਂ ॥੪॥

SikhNet (Spanish)Tus Devotos calman su ego y su deseo y toman Conciencia de Ti a través de la Palabra del Shabd del Guru. (4)

ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ; ਜਿਨ ਹਰਿ ਕਾ ਨਾਮੁ ਪਿਆਰਾ ॥

achint kam kareh prabh tin ke; jin har kaa naam piaaraa |

Sant Singh KhalsaGod automatically does the work of those who love the Name of the Lord.
Manmohan SinghThe Lord automatically accomplishes the tasks of those, to whom the Name of God is dear.
Manmohan Singh (Punjabi)ਸਾਹਿਬ ਸੁੱਤੇ ਸਿੱਧ ਹੀ ਉਨ੍ਹਾਂ ਦੇ ਕਾਰਜ ਕਰਦਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਮਿੱਠੜਾ ਲੱਗਦਾ ਹੈ।
Fareedkot Teekaਹੇ ਪ੍ਰਭੂ! ਤਿਨ ਭਗਤ ਜਨੋਂ ਕੇ ਕਾਰਨ (ਅਚਿੰਤ) ਬਿਨਾ ਸੰਕਲਪ ਕੀਏ ਤੇ ਕਰ ਦੇਤਾ ਹੈਂ। ਪਰੰਤੂ ਹੇ ਹਰੀ! ਤੂੰ ਕੰਮ ਤਿਨ ਕੇ ਸਵਾਰਤਾ ਹੈਂ, ਜਿਨ ਕੋ ਤੇਰਾ ਨਾਮ ਪ੍ਯਾਰਾ ਲਾਗਾ ਹੈ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਨੂੰ ਤੇਰਾ ਹਰਿ-ਨਾਮ ਪਿਆਰਾ ਲੱਗਦਾ ਹੈ ਤੂੰ ਉਹਨਾਂ ਦੇ ਕੰਮ ਕਰ ਦੇਂਦਾ ਹੈ, ਉਹਨਾਂ ਨੂੰ ਕੋਈ ਚਿੰਤਾ-ਫ਼ਿਕਰ ਹੀ ਨਹੀਂ ਹੁੰਦਾ।

ਪਦ ਅਰਥ ਅਚਿੰਤ = ਚਿੰਤਾ ਤੋਂ ਬਿਨਾ ਹੀ। ਪ੍ਰਭ = ਹੇ ਪ੍ਰਭੂ!

SikhNet (Spanish)El Señor cumple las tareas de aquéllos que alaban Su Nombre, y por la Gracia del Guru,

ਗੁਰ ਪਰਸਾਦਿ ਸਦਾ ਮਨਿ ਵਸਿਆ; ਸਭਿ ਕਾਜ ਸਵਾਰਣਹਾਰਾ ॥

gur parasaad sadaa man vasiaa; sabh kaaj savaaranahaaraa |

Sant Singh KhalsaBy Guru's Grace, he ever dwells in their minds, and He resolves all their affairs.
Manmohan SinghBy Guru's grace, He, who arranges all the affairs, ever abides within their mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸਾਰੇ ਕੰਮ ਰਾਸ ਕਰਨ ਵਾਲਾ ਹਮੇਸ਼ਾਂ ਉਨ੍ਹਾਂ ਦੇ ਚਿੱਤ ਵਿੱਚ ਵੱਸਦਾ ਹੈ।
Fareedkot Teekaਤੂੰ ਸਰਬ ਕਾਰਜੋਂ ਕੇ ਸਵਾਰਨੇਹਾਰਾ ਗੁਰੋਂ ਕੀ ਕ੍ਰਿਪਾ ਕਰ ਤਿਨ ਕੇ ਮਨਮੈ ਸਦੀਵ ਬਸਾ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਸਦਾ ਵੱਸਿਆ ਰਹਿੰਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।

ਪਦ ਅਰਥ ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਸਭਿ = ਸਾਰੇ।

SikhNet (Spanish)con el Señor siempre presente en sus mentes, ellos son emancipados.

ਓਨਾ ਕੀ ਰੀਸ ਕਰੇ. ਸੁ ਵਿਗੁਚੈ; ਜਿਨ ਹਰਿ ਪ੍ਰਭੁ ਹੈ ਰਖਵਾਰਾ ॥੫॥

onaa kee rees kare. su viguchai; jin har prabh hai rakhavaaraa |5|

Sant Singh KhalsaWhoever challenges them is destroyed; they have the Lord God as their Savior. ||5||
Manmohan SinghWho-so-ever rivals those, who have the Lord God as their saviour, he is destroyed.
Manmohan Singh (Punjabi)ਜੋ ਕੋਈ ਭੀ ਉਨ੍ਹਾਂ ਦੀ ਬਰਾਬਰੀ ਕਰਦਾ ਹੈ, ਜਿਨ੍ਹਾਂ ਦਾ ਰਾਖਾ ਸੁਆਮੀ ਵਾਹਿਗੁਰੂ ਹੈ, ਉਹ ਤਬਾਹ ਹੋ ਜਾਂਦਾ ਹੈ।
Fareedkot Teekaਹੇ ਹਰੀ ਪ੍ਰਭੂ! ਜਿਨ ਕਾ ਤੂੰ ਰਖਵਾਲਾ ਹੂਆ ਹੈਂ, ਉਨ ਕੀ ਜੋ ਰੀਸ ਕਰਤਾ ਹੈ, ਸੋ (ਵਿਗੁਚੈ) ਖਰਾਬ ਹੋਤਾ ਹੈ॥੫॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਰਾਖਾ ਪਰਮਾਤਮਾ ਆਪ ਬਣਦਾ ਹੈ, ਉਹਨਾਂ ਦੀ ਬਰਾਬਰੀ ਜੇਹੜਾ ਭੀ ਮਨੁੱਖ ਕਰਦਾ ਹੈ ਉਹ ਖ਼ੁਆਰ ਹੁੰਦਾ ਹੈ ॥੫॥

ਪਦ ਅਰਥ ਸੁ = ਉਹ (ਮਨੁੱਖ)। ਵਿਗੁਚੈ = ਖ਼ੁਆਰ ਹੁੰਦਾ ਹੈ ॥੫॥

SikhNet (Spanish)Aquél que los rivaliza es destruido, pues los Devotos son protegidos por el Mismo Señor. (5)

ਬਿਨੁ ਸਤਿਗੁਰ ਸੇਵੇ. ਕਿਨੈ, ਨ ਪਾਇਆ; ਮਨਮੁਖਿ ਭਉਕਿ ਮੁਏ ਬਿਲਲਾਈ ॥

bin satigur seve. kinai, na paaeaa; manamukh bhauk mue bilalaaee |

Sant Singh KhalsaWithout serving the True Guru, no one finds the Lord; the self-willed manmukhs die crying out in pain.
Manmohan SinghWithout serving the True Guru, no one has ever attained the Lord. The egocentrics die yelping and wailing.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਏ ਬਗੈਰ ਕਦੇ ਕਿਸੇ ਨੂੰ ਪ੍ਰਭੂ ਪ੍ਰਾਪਤ ਨਹੀਂ ਹੋਇਆ। ਆਪ-ਹੁਦਰੇ ਭੌਂਕਦੇ ਤੇ ਵਿਰਲਾਪ ਕਰਦੇ ਮਰ ਗਏ ਹਨ।
Fareedkot Teekaਸਤਿਗੁਰੋਂ ਕੋ ਸੇਵਨ ਬਿਨਾ ਤੇਰੇ ਕੋ ਕਿਸੇ ਨੇ ਪਾਯਾ ਨਹੀਂ, ਮਨਮੁਖ ਬਿਲਾਪ ਕਰਤੇ ਹੂਏ (ਭਉਕਿ) ਬ੍ਯਰਥ ਬਕਬਾਦ ਕਰਤੇ ਮਰ ਗਏ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਿਸੇ ਮਨੁੱਖ ਨੇ ਭੀ (ਪਰਮਾਤਮਾ ਦਾ ਮਿਲਾਪ) ਹਾਸਲ ਨਹੀਂ ਕੀਤਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫ਼ਜ਼ੂਲ ਬੋਲ ਬੋਲ ਕੇ ਵਿਲਕ ਵਿਲਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ।

ਪਦ ਅਰਥ ਕਿਨੈ = ਕਿਸੇ ਨੇ ਭੀ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭਉਕਿ = ਫ਼ਜ਼ੂਲ ਬੋਲ ਕੇ। ਮੁਏ = ਆਤਮਕ ਮੌਤ ਸਹੇੜ ਬੈਠੇ। ਬਿਲਲਾਈ = ਬਿਲਲਾਇ, ਵਿਲਕ ਕੇ।

SikhNet (Spanish)Sin el Servicio al Verdadero Guru, nadie ha obtenido a Dios; los hombres de ego balbucean en vano.

ਆਵਹਿ ਜਾਵਹਿ ਠਉਰ. ਨ ਪਾਵਹਿ; ਦੁਖ ਮਹਿ ਦੁਖਿ ਸਮਾਈ ॥

aaveh jaaveh tthaur. na paaveh; dukh meh dukh samaaee |

Sant Singh KhalsaThey come and go, and find no place of rest; in pain and suffering, they perish.
Manmohan SinghThey come and go and find no place of rest and in utter pain, they perish.
Manmohan Singh (Punjabi)ਉਹ ਆਉਂਦੇ ਤੇ ਜਾਂਦੇ ਹਨ ਅਤੇ ਕੋਈ ਸੁੱਖ ਦੀ ਥਾਂ ਨਹੀਂ ਪਾਉਂਦੇ। ਉਹ ਮਹਾਨ ਕਸ਼ਟ ਵਿੱਚ ਗਰਕ ਹੋ ਜਾਂਦੇ ਹਨ।
Fareedkot Teekaਜਨਮਤੇ ਮਰਤੇ ਇਸਿਥਤੀ ਨਹੀਂ ਪਾਵਤੇ, ਤਿਨ ਕੀ ਦੁਖ ਹੀ ਦੁਖ ਮੇਂ ਸਮਾਈ ਹੋਤੀ ਹੈ, ਭਾਵ ਸੇ ਦੁਖ ਹੀ ਵਿਖੇ ਤਿਨ ਕੋ ਦੁਖੁ ਹੋਤਾ ਹੈ॥
Prof. Sahib Singhਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਇਸ ਗੇੜ ਤੋਂ ਬਚਣ ਲਈ ਕੋਈ) ਠਾਹਰ ਉਹ ਲੱਭ ਨਹੀਂ ਸਕਦੇ, ਦੁੱਖ ਵਿਚ (ਜੀਵਨ ਬਤੀਤ ਕਰਦੇ ਆਖ਼ਰ) ਦੁੱਖ ਵਿਚ (ਹੀ) ਗ਼ਰਕ ਹੋ ਜਾਂਦੇ ਹਨ।

ਪਦ ਅਰਥ ਆਵਹਿ ਜਾਵਹਿ = ਜੰਮਦੇ ਹਨ ਮਰਦੇ ਹਨ। ਠਉਰ = ਟਿਕਾਣਾ, ਜਨਮ ਮਰਨ ਤੋਂ ਖਲ੍ਹੀਰ। ਦੁਖਿ = ਦੁੱਖ ਵਿਚ।

SikhNet (Spanish)Ellos van y vienen en un ciclo sin fin, sin encontrar Paz, y viven en el dolor.

ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ; ਸਹਜੇ ਸਾਚਿ ਸਮਾਈ ॥੬॥

guramukh hovai su amrit peevai; sahaje saach samaaee |6|

Sant Singh KhalsaBut one who becomes Gurmukh drinks in the Ambrosial Nectar, and is easily absorbed in the True Name. ||6||
Manmohan SinghHe, who turns Guru-ward, drinks the Nectar and is easily absorbed in the True Name.
Manmohan Singh (Punjabi)ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ ਉਹ ਅਮ੍ਰਿਤਪਾਨ ਕਰਦਾ ਹੈ ਅਤੇ ਸੁਖੈਨ ਹੀ ਸੱਚੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੋ ਗੁਰਮੁਖਿ ਹੋਤਾ ਹੈ, ਸੋ ਨਾਮ ਅੰਮ੍ਰਿਤ ਕੋ ਪੀਵਤਾ ਹੈ ਔਰ ਤਿਸ ਕੀ ਸਹਿਜੇ ਹੀ, ਹੇ ਸਚ ਸਰੂਪ! ਤੇਰੇ ਮੇਂ ਸਮਾਈ ਹੋ ਜਾਤੀ ਹੈ॥੬॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, (ਤੇ, ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੬॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਹਜੇ = ਆਤਮਕ ਅਡੋਲਤਾ ਵਿਚ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਮਾਈ = ਲੀਨਤਾ ॥੬॥

SikhNet (Spanish)Quien dirige su mirada a Dios participa del Néctar y se funde en la Verdad del Señor con toda naturalidad. (6)

ਬਿਨੁ ਸਤਿਗੁਰ ਸੇਵੇ. ਜਨਮੁ ਨ ਛੋਡੈ; ਜੇ ਅਨੇਕ ਕਰਮ ਕਰੈ ਅਧਿਕਾਈ ॥

bin satigur seve. janam na chhoddai; je anek karam karai adhikaaee |

Sant Singh KhalsaWithout serving the True Guru, one cannot escape reincarnation, even by performing numerous rituals.
Manmohan SinghWithout the True Guru's service, birth and death leaves not man, through the may perform very many rituals.
Manmohan Singh (Punjabi)ਸੱਚੇ ਗੁਰਾਂ ਦੀ ਸੇਵਾ ਟਹਿਲ ਦੇ ਬਾਝੋਂ ਬੰਦੇ ਨੂੰ ਜੰਮਣ ਤੇ ਮਰਨ ਛੱਡਦੇ ਨਹੀਂ ਭਾਵਨੂੰ ਉਹ ਕਿਤਨੇ ਪ੍ਰਕਾਰ ਦੇ ਵੱਧ ਤੋਂ ਵੱਧ ਕਰਮ-ਕਾਂਡ ਪਿਆ ਕਰੇ।
Fareedkot Teekaਜੀਵ ਜੇ ਅਧਿਕਤਾ ਕਰ ਅਨੇਕ ਹੀ ਕਰਮੋਂ ਕੋ ਕਰੇ, ਤਉ ਭੀ ਸਤਿਗੁਰੋਂ ਕੇ ਸੇਵਨ ਬਿਨਾ ਜਨਮ ਮਰਨ ਛੁਟਤਾ ਨਹੀਂ ਅਰਥਾਤ ਜੀਵ ਜਨਮ ਮਰਣ ਸੇ ਰਹਿਤ ਨਹੀਂ ਹੋਤਾ॥
Prof. Sahib Singhਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨੁੱਖ ਨੂੰ ਜਨਮਾਂ ਦਾ ਗੇੜ ਨਹੀਂ ਛੱਡਦਾ, ਉਹ ਭਾਵੇਂ ਬਥੇਰੇ ਅਨੇਕਾਂ ਹੀ (ਮਿੱਥੇ ਹੋਏ ਧਾਰਮਿਕ) ਕਰਮ ਕਰਦਾ ਰਹੇ।

ਪਦ ਅਰਥ ਜਨਮੁ = ਜਨਮਾਂ ਦਾ ਗੇੜ। ਅਧਿਕਾਈ = ਬਹੁਤ।

SikhNet (Spanish)Sin servir al Guru la ronda de nacimientos no termina,

ਵੇਦ ਪੜਹਿ ਤੈ ਵਾਦ ਵਖਾਣਹਿ; ਬਿਨੁ ਹਰਿ. ਪਤਿ ਗਵਾਈ ॥

ved parreh tai vaad vakhaaneh; bin har. pat gavaaee |

Sant Singh KhalsaThose who read the Vedas, and argue and debate without the Lord, lose their honor.
Manmohan SinghHe who reads the Vedas and indulges in controversies, loses his honour without God.
Manmohan Singh (Punjabi)ਜੋ ਵੇਦਾਂ ਨੂੰ ਵਾਚਦਾ ਹੈ ਅਤੇ ਬਹਿਸ-ਮੁਬਾਹਸੇ ਕਰਦਾ ਹੈ ਉਹ ਰੱਬ ਤੋਂ ਬਗੈਰ ਆਪਣੀ ਇੱਜ਼ਤ-ਆਬਰੂ ਗੁਆ ਲੈਂਦਾ ਹੈ।
Fareedkot Teekaਇਕ ਵੇਦੋਂ ਕੋ ਪੜ੍ਹਤੇ ਹੈਂ ਅਰ ਝਗੜੋਂ ਕੇ ਕਥਨ ਕਰਤੇ ਹੈਂ, ਹੇ ਹਰੀ! ਤੇਰੇ ਨਾਮ ਸੇ ਬਿਨਾ ਪਤਿ ਗਵਾਈ ਹੈ॥
Prof. Sahib Singh(ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹਦੇ ਹਨ, ਅਤੇ (ਉਹਨਾਂ ਬਾਬਤ ਨਿਰੀਆਂ) ਬਹਿਸਾਂ (ਹੀ) ਕਰਦੇ ਹਨ। (ਯਕੀਨ ਜਾਣੋ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਉਹਨਾਂ ਨੇ ਪ੍ਰਭੂ-ਦਰ ਤੇ ਆਪਣੀ ਇੱਜ਼ਤ ਗਵਾ ਲਈ ਹੈ।

ਪਦ ਅਰਥ ਪੜਹਿ = ਪੜ੍ਹਦੇ ਹਨ {ਬਹੁ-ਵਚਨ}। ਤੈ = ਅਤੇ। ਵਾਦ = ਚਰਚਾ, ਬਹਿਸਾਂ। ਪਤਿ = ਇੱਜ਼ਤ।

SikhNet (Spanish)no importa lo que haga. Aquél que lee los Vedas pero se involucra en la contienda, pierde su honor

ਸਚਾ ਸਤਿਗੁਰੁ ਸਾਚੀ ਜਿਸੁ ਬਾਣੀ; ਭਜਿ ਛੂਟਹਿ ਗੁਰ ਸਰਣਾਈ ॥੭॥

sachaa satigur saachee jis baanee; bhaj chhootteh gur saranaaee |7|

Sant Singh KhalsaTrue is the True Guru, and True is the Word of His Bani; in the Guru's Sanctuary, one is saved. ||7||
Manmohan SinghTrue is the Satguru, whose word is True Repairing to the Guru's refuge one is emancipated.
Manmohan Singh (Punjabi)ਸੱਚੇ ਹਨ ਸਤਿਗੁਰੂ, ਜਿਨ੍ਹਾਂ ਦੀ ਕਲਾਮ ਸੱਚੀ ਹੈ। ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ ਬੰਦਾ ਬੰਦ-ਖਲਾਸ ਹੋ ਜਾਂਦਾ ਹੈ।
Fareedkot Teekaਸਤਿਗੁਰ ਸਚਾ ਹੈ ਜਿਸ ਕੀ ਬਾਨੀ ਭੀ ਸਚੀ ਹੈ, ਤਿਸ ਸਤਿਗੁਰ ਕੀ ਸਰਣ ਪ੍ਰਾਪਤਿ ਹੋ ਕਰ ਤੇਰੇ ਕੋ ਭਜਿ ਕਰਿ ਜੀਵੋਂ ਕਾ ਚੌਰਾਸੀ ਸੇ ਛੂਟਨ ਹੋਤਾ ਹੈ॥੭॥
Prof. Sahib Singhਹੇ ਭਾਈ! ਗੁਰੂ ਸਦਾ-ਥਿਰ ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਨ ਵਾਲਾ ਹੈ, ਉਸ ਦੀ ਬਾਣੀ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਹੈ। ਜੇਹੜੇ ਮਨੁੱਖ ਦੌੜ ਕੇ ਗੁਰੂ ਦੀ ਸ਼ਰਨ ਜਾ ਪੈਂਦੇ ਹਨ, ਉਹ (ਆਤਮਕ ਮੌਤ ਤੋਂ) ਬਚ ਜਾਂਦੇ ਹਨ ॥੭॥

ਪਦ ਅਰਥ ਸਚਾ = ਸਦਾ-ਥਿਰ (ਪ੍ਰਭੂ ਦਾ ਉਪਦੇਸ਼ ਕਰਨ ਵਾਲਾ)। ਸਾਚੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ। ਭਜਿ = ਭੱਜ ਕੇ, ਦੌੜ ਕੇ। ਛੂਟਹਿ = (ਆਤਮਕ ਮੌਤ ਤੋਂ) ਬਚਦੇ ਹਨ ॥੭॥

SikhNet (Spanish)al estar privado de Dios. Verdad es el Guru; Verdad es Su Palabra. Si uno va al Refugio del Guru, es emancipado de seguro. (7)

ਜਿਨ ਹਰਿ ਮਨਿ ਵਸਿਆ. ਸੇ ਦਰਿ ਸਾਚੇ; ਦਰਿ ਸਾਚੈ ਸਚਿਆਰਾ ॥

jin har man vasiaa. se dar saache; dar saachai sachiaaraa |

Sant Singh KhalsaThose whose minds are filled with the Lord are judged as true in the Court of the Lord; they are hailed as true in the True Court.
Manmohan SinghThey, within whose mind God abides, are exonerated in the Lord's court; They are acclaimed as true in the True court.
Manmohan Singh (Punjabi)ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਵਸਦਾ ਹੈ, ਉਹ ਸਾਹਿਬ ਦੇ ਦਰਬਾਰ ਵਿੱਚ ਸੁਰਖਰੂ ਹਨ। ਸੱਚੇ ਦਰਬਾਰ ਅੰਦਰ ਉਹ ਸੱਚੇ ਕਰਾਰ ਦਿੱਤੇ ਜਾਂਦੇ ਹਨ।
Fareedkot Teekaਹੇ ਹਰੀ! ਜਿਨ ਕੇ ਮਨ ਮੇਂ ਤੂੰ ਬਸਾ ਹੈਂ, ਸੋ ਪੁਰਸ (ਦਰਿ) ਸਤਸੰਗਤਿ ਮੇਂ ਸਾਚੇ ਹੈਂ ਔਰ ਹੇ ਸੱਚੇ ਵਾਹਿਗੁਰੂ! ਪ੍ਰਲੋਕ ਮੇਂ ਤੇਰੇ ਦਰ ਮੇਂ ਭੀ ਸਚਿਆਰ ਹੂਏ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ।

ਪਦ ਅਰਥ ਮਨਿ = ਮਨ ਵਿਚ। ਦਰਿ = ਪ੍ਰਭੂ ਦੇ ਦਰ ਤੇ। ਸਾਚੇ = ਸੁਰਖ਼-ਰੂ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰਾ = ਸੁਰਖ਼-ਰੂ, ਇੱਜ਼ਤ ਵਾਲੇ।

SikhNet (Spanish)Aquél que enaltece al Señor en su mente, es aclamado como verdadero en la Corte del Señor.

ਓਨਾ ਦੀ ਸੋਭਾ. ਜੁਗਿ ਜੁਗਿ ਹੋਈ; ਕੋਇ. ਨ ਮੇਟਣਹਾਰਾ ॥

onaa dee sobhaa. jug jug hoee; koe. na mettanahaaraa |

Sant Singh KhalsaTheir praises echo throughout the ages, and no one can erase them.
Manmohan SinghTheir praise resounds all the ages through and none can unto it.
Manmohan Singh (Punjabi)ਉਨ੍ਹਾਂ ਦੀ ਮਹਿਮਾ ਸਾਰਿਆਂ ਯੁੱਗਾਂ ਅੰਦਰ ਗੂੰਜਦੀ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ।
Fareedkot Teekaਉਨ ਗੁਰਮੁਖੋਂ ਕੀ ਸੋਭਾ ਸਭ ਜੁਗੋਂ ਮੇਂ ਹੋਈ ਹੈ, ਤਿਨ ਕੀ ਸੋਭਾ ਕੋ ਕੋਈ ਹਟਾਵਣੇ ਵਾਲਾ ਨਹੀਂ ਹੂਆ॥
Prof. Sahib Singhਉਹਨਾਂ ਮਨੁੱਖਾਂ ਦੀ ਵਡਿਆਈ ਹਰੇਕ ਜੁਗ ਵਿਚ ਹੀ ਹੁੰਦੀ ਹੈ, ਕੋਈ (ਨਿੰਦਕ ਆਦਿਕ ਉਹਨਾਂ ਦੀ ਇਸ ਹੋ ਰਹੀ ਵਡਿਆਈ ਨੂੰ) ਮਿਟਾ ਨਹੀਂ ਸਕਦਾ।

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ।

SikhNet (Spanish)A través de las cuatro épocas su Gloria resuena, y nadie puede disminuir su esplendor.

ਨਾਨਕ. ਤਿਨ ਕੈ ਸਦ ਬਲਿਹਾਰੈ; ਜਿਨ ਹਰਿ ਰਾਖਿਆ ਉਰਿ ਧਾਰਾ ॥੮॥੧॥

naanak. tin kai sad balihaarai; jin har raakhiaa ur dhaaraa |8|1|

Sant Singh KhalsaNanak is forever a sacrifice to those who enshrine the Lord within their hearts. ||8||1||
Manmohan SinghNanak is ever a sacrifice unto those, who keep the Lord enshrined in their mind.
Manmohan Singh (Punjabi)ਨਾਨਕ ਹਮੇਸ਼ਾਂ ਹੀ ਉਨ੍ਹਾਂ ਤੋਂ ਕੁਰਬਾਨ ਜਾਂਦਾ ਹੈ, ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਕੇ ਸਦੀਵ ਬਲਿਹਾਰਨੇ ਜਾਤੇ ਹੈਂ, ਜਿਨੋਂ ਨੇ ਹੇ ਹਰੀ! ਤੇਰੇ ਕੋ ਰਿਦੇ ਮੇਂ ਧਾਰਨ ਕਰ ਰਖਾ ਹੈ॥੮॥੧॥☬ਉਪਦੇਸ਼:
Prof. Sahib Singhਹੇ ਨਾਨਕ! (ਆਖ-) ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਵਸਾ ਰੱਖਿਆ ਹੈ ॥੮॥੧॥

ਪਦ ਅਰਥ ਤਿਨ ਕੈ = ਉਹਨਾਂ ਤੋਂ। ਸਦ = ਸਦਾ। ਉਰਿ = ਹਿਰਦੇ ਵਿਚ ॥੮॥੧॥

SikhNet (Spanish)Dice Nanak, ofrezco mi ser en sacrificio a aquéllos que alaban al Señor en su corazón. (8‑1)

Open this shabad (28 lines, Angs 637-638) →

Shabad Guru Amardas Ji Raag Sorath

ਸੋਰਠਿ ਮਹਲਾ ੩ ਦੁਤੁਕੀ ॥

soratth mahalaa 3 dutukee |

Sant Singh KhalsaSorat'h, Third Mehl, Dho-Thukay:
Manmohan SinghSorath 3rd Guru. Dotuki.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ। ਦੁਤੁਕੀ।
SikhNet (Spanish)Sorath, Mejl Guru Amar Das, Tercer Canal Divino, Ti-Tukas.

ਨਿਗੁਣਿਆ ਨੋ. ਆਪੇ ਬਖਸਿ ਲਏ ਭਾਈ; ਸਤਿਗੁਰ ਕੀ ਸੇਵਾ ਲਾਇ ॥

niguniaa no. aape bakhas le bhaaee; satigur kee sevaa laae |

Sant Singh KhalsaHe Himself forgives the worthless, O Siblings of Destiny; He commits them to the service of the True Guru.
Manmohan SinghEngaging them to the True Guru's service, the Lord Himself forgives the meritless ones.
Manmohan Singh (Punjabi)ਉਨ੍ਹਾਂ ਨੂੰ ਸੱਚੇ ਗੁਰਾਂ ਦੀ ਚਾਕਰੀ ਵਿੱਚ ਲਾ ਕੇ ਸੁਆਮੀ ਆਪ ਹੀ ਗੁਣ-ਵਿਹੂਣਾ ਨੂੰ ਮਾਫ ਕਰ ਦਿੰਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੀ ਸੇਵਾ ਮੇਂ ਲਗਾਇ ਕਰ ਹਰਿ ਨਿਰਗੁਨੀਓਂ ਕੋ ਆਪੇ ਹੀ ਬਖਸ ਲੇਤਾ ਹੈ॥
Prof. Sahib Singhਹੇ ਭਾਈ! ਗੁਣਾਂ ਤੋਂ ਸੱਖਣੇ ਜੀਵਾਂ ਨੂੰ ਸਤਿਗੁਰੂ ਦੀ ਸੇਵਾ ਵਿਚ ਲਾ ਕੇ ਪਰਮਾਤਮਾ ਆਪ ਹੀ ਬਖ਼ਸ਼ ਲੈਂਦਾ ਹੈ।

ਪਦ ਅਰਥ ਨਿਗੁਣਿਆ ਨੋ = ਗੁਣ-ਹੀਨ ਮਨੁੱਖਾਂ ਨੂੰ। ਆਪੇ = ਆਪ ਹੀ। ਭਾਈ = ਹੇ ਭਾਈ! ਲਾਇ = ਲਾ ਕੇ।

SikhNet (Spanish)El Señor Mismo perdona a Sus criaturas que no tienen mérito y las involucra en el Servicio del Guru Verdadero.

ਸਤਿਗੁਰ ਕੀ ਸੇਵਾ ਊਤਮ ਹੈ ਭਾਈ; ਰਾਮ ਨਾਮਿ ਚਿਤੁ ਲਾਇ ॥੧॥

satigur kee sevaa aootam hai bhaaee; raam naam chit laae |1|

Sant Singh KhalsaService to the True Guru is sublime, O Siblings of Destiny; through it, one's consciousness is attached to the Lord's Name. ||1||
Manmohan SinghSublime is the True Guru's service, since it attaches one's mind to the Lord's Name.
Manmohan Singh (Punjabi)ਸ੍ਰੇਸ਼ਟ ਹੈ ਸੱਚੇ ਗੁਰਾਂ ਦੀ ਟਹਿਲ-ਸੇਵਾ, ਕਿਉਂ ਜੋ ਇਹ ਬੰਦੇ ਦੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜੋੜ ਦਿੰਦੀ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੀ ਸੇਵਾ ਅਤੀ ਉਤਮ ਹੈ, ਕ੍ਯੋਂਕਿ ਤਿਨ ਕੀ ਸੇਵਾ ਕਰ ਰਾਮ ਨਾਮ ਮੇਂ ਚਿੱਤ ਕੋ ਲਗਾਈਤਾ ਹੈ॥੧॥
Prof. Sahib Singhਹੇ ਭਾਈ! ਗੁਰੂ ਦੀ ਸ਼ਰਨ-ਸੇਵਾ ਬੜੀ ਸ੍ਰੇਸ਼ਟ ਹੈ, ਗੁਰੂ (ਸ਼ਰਨ ਪਏ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੋੜ ਦੇਂਦਾ ਹੈ ॥੧॥

ਪਦ ਅਰਥ ਨਾਮਿ = ਨਾਮ ਵਿਚ ॥੧॥

SikhNet (Spanish)Sublime es el Servicio del Verdadero Guru, pues en Su Servicio uno es entonado en el Nombre del Señor. (1)

ਹਰਿ ਜੀਉ; ਆਪੇ ਬਖਸਿ ਮਿਲਾਇ ॥

har jeeo; aape bakhas milaae |

Sant Singh KhalsaThe Dear Lord forgives, and unites with Himself.
Manmohan SinghThe dear Lord Himself forgiveth and uniteth the mortal with Himself.
Manmohan Singh (Punjabi)ਮਹਾਰਾਜ ਸੁਆਮੀ ਖੁਦ ਬੰਦੇ ਨੂੰ ਮਾਫ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਹਰੀ ਆਪੇ ਹੀ ਨਾਮ ਕੋ ਬਖਸ ਕਰ ਮਿਲਾਵਤਾ ਹੈ॥
Prof. Sahib Singhਹੇ ਭਾਈ! ਅਸੀਂ ਜੀਵ ਗੁਣਾਂ ਤੋਂ ਸੱਖਣੇ ਹਾਂ, ਵਿਕਾਰੀ ਹਾਂ।

ਪਦ ਅਰਥ ਬਖਸਿ = ਮੇਹਰ ਕਰ ਕੇ। ਮਿਲਾਇ = ਮਿਲਾ ਲੈਂਦਾ ਹੈ।

SikhNet (Spanish)El Señor Mismo, en Su Misericordia, nos perdona y nos une en Su Ser.

ਗੁਣਹੀਣ ਹਮ ਅਪਰਾਧੀ ਭਾਈ; ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥

gunaheen ham aparaadhee bhaaee; poorai satigur le ralaae | rahaau |

Sant Singh KhalsaI am a sinner, totally without virtue, O Siblings of Destiny; the Perfect True Guru has blended me. ||Pause||
Manmohan SinghI am a virtueless sinner, O brother. The Perfect True Guru has united me with his congregation. Pause.
Manmohan Singh (Punjabi)ਮੈਂ ਨੇਕੀ-ਵਿਹੂਣ ਪਾਪੀ ਹਾਂ। ਪੂਰਨ ਸੱਚੇ ਗੁਰਾਂ ਨੇ ਮੈਨੂੰ ਆਪਣੀ ਸੰਗਤ ਨਾਲ ਮਿਲਾ ਲਿਆ ਹੈ, ਹੇ ਵੀਰ! ਠਹਿਰਾਉ।
Fareedkot Teekaਹੇ ਭਾਈ! ਹਮ ਗੁਣੋਂ ਸੇ ਰਹਿਤ ਅਪਰਾਧੀ ਥੇ, ਪੂਰੇ ਗੁਰੋਂ ਨੇ ਹਮ ਕੋ ਅਪਨੇ ਸਾਥ ਮਿਲਾਇ ਲੀਆ ਹੈ॥ ਰਹਾਉ ॥
Prof. Sahib Singhਪੂਰੇ ਗੁਰੂ ਨੇ (ਜਿਨ੍ਹਾਂ ਨੂੰ ਆਪਣੀ ਸੰਗਤਿ ਵਿਚ) ਰਲਾ ਲਿਆ ਹੈ, ਉਹਨਾਂ ਨੂੰ ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ਰਹਾਉ॥

ਪਦ ਅਰਥ ਅਪਰਾਧੀ = ਪਾਪੀ। ਸਤਿਗੁਰਿ = ਗੁਰੂ ਨੇ ॥ਰਹਾਉ॥

SikhNet (Spanish)Aun malvados y sin mérito, el Guru Verdadero nos hace suyos. (Pausa)

ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ; ਸਾਚੈ ਸਬਦਿ ਵੀਚਾਰਿ ॥

kaun kaun aparaadhee bakhasian piaare; saachai sabad veechaar |

Sant Singh KhalsaSo many, so many sinners have been forgiven, O beloved one, by contemplating the True Word of the Shabad.
Manmohan SinghGood many sinners have been pardoned by meditating on the True Name, O dear.
Manmohan Singh (Punjabi)ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਅਨੇਕਾਂ ਹੀ ਪਾਪੀ ਮਾਫ ਕਰ ਦਿੱਤੇ ਗਏ ਹਨ, ਹੇ ਪ੍ਰੀਤਮ!
Fareedkot Teekaਹੇ ਪ੍ਯਾਰੇ! ਸੱਚੇ ਸਬਦ ਕੋ ਵੀਚਾਰ ਕਰ ਕੌਣ ਕੌਣ ਅਪਰਾਧੀ ਬਖਸੇ ਗਏ ਹੈਨ, ਭਾਵ ਸੇ ਬਹੁਤੇ ਹੀ ਪਾਪੀ ਹਰੀ ਨੇ ਬਖਸੇ ਹੈਂ॥
Prof. Sahib Singhਹੇ ਪਿਆਰੇ! ਪਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਵਿਚਾਰ ਵਿਚ (ਜੋੜ ਕੇ) ਬਖ਼ਸ਼ਿਆ ਹੈ।

ਪਦ ਅਰਥ ਬਖਸਿਅਨੁ = ਉਸ ਨੇ ਬਖ਼ਸ਼ੇ ਹਨ। ਕਉਣ ਕਉਣ = ਕੇਹੜੇ ਕੇਹੜੇ? ਬੇਅੰਤ। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਦੀ ਰਾਹੀਂ। ਵੀਚਾਰਿ = ਵਿਚਾਰ ਵਿਚ (ਜੋੜ ਕੇ)।

SikhNet (Spanish)Incontables son los seres perversos que fueron perdonados por el Guru,

ਭਉਜਲੁ ਪਾਰਿ ਉਤਾਰਿਅਨੁ ਭਾਈ; ਸਤਿਗੁਰ ਬੇੜੈ ਚਾੜਿ ॥੨॥

bhaujal paar utaarian bhaaee; satigur berrai chaarr |2|

Sant Singh KhalsaThey got on board the boat of the True Guru, who carried them across the terrifying world-ocean, O Siblings of Destiny. ||2||
Manmohan SinghEmbarking them on the True Guru's ship, the Lord ferried them across the dreadful world ocean.
Manmohan Singh (Punjabi)ਸੱਚੇ ਗੁਰਾਂ ਦੇ ਜਹਾਜ਼ ਤੇ ਚਾੜ੍ਹ ਕੇ ਸੁਆਮੀ ਨੇ ਉਨ੍ਹਾਂ ਨੂੰ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Fareedkot Teekaਤਿਨ ਕੋ ਸਤਿਗੁਰੋਂ ਦ੍ਵਾਰਾ ਨਾਮ ਰੂਪ ਬੇੜੇ ਪਰ ਚੜਾਇ ਕਰ ਸੰਸਾਰ ਸਮੁੰਦਰ ਸੇ ਪਾਰ ਉਤਾਰ ਦੀਆ ਹੈ॥੨॥
Prof. Sahib Singhਹੇ ਭਾਈ! ਗੁਰੂ ਦੇ (ਸ਼ਬਦ-) ਜਹਾਜ਼ ਵਿਚ ਚਾੜ੍ਹ ਕੇ ਉਸ ਪਰਮਾਤਮਾ ਨੇ (ਅਨੇਕਾਂ ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਇਆ ਹੈ ॥੨॥

ਪਦ ਅਰਥ ਉਤਾਰਿਅਨੁ = ਉਸ ਨੇ ਪਾਰ ਲੰਘਾ ਦਿੱਤੇ ਹਨ। ਬੇੜੈ = ਬੇੜੇ ਵਿਚ। ਚਾੜਿ = ਚਾੜ੍ਹ ਕੇ ॥੨॥

SikhNet (Spanish)pues meditaron en la Palabra Verdadera del Shabd, abordaron la Barca del Guru, y él los llevó a través. (2)

ਮਨੂਰੈ ਤੇ ਕੰਚਨ ਭਏ ਭਾਈ; ਗੁਰੁ ਪਾਰਸੁ ਮੇਲਿ ਮਿਲਾਇ ॥

manoorai te kanchan bhe bhaaee; gur paaras mel milaae |

Sant Singh KhalsaI have been transformed from rusty iron into gold, O Siblings of Destiny, united in Union with the Guru, the Philosopher's Stone.
Manmohan SinghFrom rusted iron I have been transformed into gold, by uniting in the union of Guru, the philosopher's stone, O brother.
Manmohan Singh (Punjabi)ਗੁਰੂ ਰੂਪ ਅਮੋਲਕ ਕਸਵੱਟੀ ਦੇ ਮਿਲਾਪ ਅੰਦਰ ਮਿਲਣ ਦੁਆਰਾ ਮੈਂ ਜੰਗਾਲੇ ਹੋਏ ਲੋਹੇ ਤੋਂ ਸੋਨਾ ਬਣ ਗਿਆ ਹਾਂ, ਹੇ ਵੀਰ!
Fareedkot Teekaਹੇ ਭਾਈ! ਵਹੁ ਪੁਰਸ਼ ਮਨੂਰ ਸੇ ਸ੍ਵਰਨ ਹੂਏ ਹੈਂ, ਭਾਵ ਸੇ ਪਾਪੋਂ ਕਰ ਜੋ ਮਨੂਰ ਵਤ ਕਾਲੇ ਥੇ, ਸੋ ਸੁਧ ਹੂਏ ਹੈਂ। ਕ੍ਯੋਂਕਿ ਵਾਹਿਗੁਰੂ ਨੇ ਤਿਨ ਕੋ ਪਾਰਸ ਰੂਪ ਗੁਰੂ ਕੇ ਮੇਲ ਮੇਂ ਮਿਲਾਇਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਾਰਸ-ਗੁਰੂ (ਆਪਣੀ ਸੰਗਤਿ ਵਿਚ) ਮਿਲਾ ਕੇ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ, ਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦੇ ਹਨ।

ਪਦ ਅਰਥ ਮਨੂਰੈ ਤੇ = ਸੜੇ ਹੋਏ ਲੋਹੇ ਤੋਂ। ਕੰਚਨ = ਸੋਨਾ। ਮੇਲਿ = ਮੇਲ ਕੇ।

SikhNet (Spanish)El hierro oxidado de la mente es transformado en oro cuando es tocado por la Piedra Filosofal del Guru.

ਆਪੁ ਛੋਡਿ. ਨਾਉ ਮਨਿ ਵਸਿਆ ਭਾਈ; ਜੋਤੀ ਜੋਤਿ ਮਿਲਾਇ ॥੩॥

aap chhodd. naau man vasiaa bhaaee; jotee jot milaae |3|

Sant Singh KhalsaEliminating my self-conceit, the Name has come to dwell within my mind, O Siblings of Destiny; my light has merged in the Light. ||3||
Manmohan SinghStilling self-conceit, the Name has taken abode in my mind, and my light has merged in the Supreme Light.
Manmohan Singh (Punjabi)ਸਵੈ-ਹੰਗਤਾ ਛੱਡਣ ਦੁਆਰਾ ਨਾਮ ਮੇਰੇ ਰਿਦੇ ਵਿੱਚ ਟਿਕ ਗਿਆ ਹੈ ਅਤੇ ਮੇਰਾ ਨੂਰ ਪਰਮ ਨੂਰ ਵਿੱਚ ਮਿਲ ਗਿਆ ਹੈ।
Fareedkot Teekaਹੇ ਭਾਈ! ਆਪਾ ਭਾਵ ਕੋ ਤਿਨੋਂ ਨੇ ਛੋਡਾ ਹੈ ਅਰ ਨਾਮ ਤਿਨ ਕੇ ਮਨ ਮੇਂ ਬਸਾ ਹੈ ਔਰ (ਜੋਤੀ) ਵਾਹਿਗੁਰੂ ਨੇ ਤਿਨ ਕੀ ਚੇਤਨ ਸਤਾ ਰੂਪ ਜੋਤ ਅਪਨੇ ਮੇਂ ਮਿਲਾ ਲਈ ਹੈ॥੩॥
Prof. Sahib Singhਹੇ ਭਾਈ! ਆਪਾ-ਭਾਵ ਤਿਆਗ ਕੇ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਗੁਰੂ ਉਹਨਾਂ ਦੀ ਸੁਰਤਿ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ ॥੩॥

ਪਦ ਅਰਥ ਆਪੁ = ਆਪਾ-ਭਾਵ। ਮਨਿ = ਮਨ ਵਿਚ ॥੩॥

SikhNet (Spanish)Entonces uno disuelve su ego negativo, el Nombre habita en la mente y el Alma se funde en Dios. (3)

ਹਉ ਵਾਰੀ. ਹਉ ਵਾਰਣੈ ਭਾਈ; ਸਤਿਗੁਰ ਕਉ ਸਦ ਬਲਿਹਾਰੈ ਜਾਉ ॥

hau vaaree. hau vaaranai bhaaee; satigur kau sad balihaarai jaau |

Sant Singh KhalsaI am a sacrifice, I am a sacrifice, O Siblings of Destiny, I am forever a sacrifice to my True Guru.
Manmohan SinghI am a sacrifice, I am a sacrifice, I am ever a sacrifice unto my True Guru, O brother.
Manmohan Singh (Punjabi)ਮੈਂ ਬਲਿਹਾਰਨੇ ਹਾਂ, ਮੈਂ ਬਲਿਹਾਰਨੇ ਹਾਂ, ਮੈਂ ਸਦੀਵ ਹੀ ਬਲਿਹਾਰਨੇ ਹਾਂ, ਆਪਣੇ ਸੱਚੇ ਗੁਰਾਂ ਦੇ ਉਤੋਂ, ਹੇ ਵੀਰ!
Fareedkot Teekaਮੈਂ ਮਨ ਤਨ ਬਾਣੀ ਕਰ ਸਤਿਗੁਰੋਂ ਕੇ ਸਦੀਵ ਬਲਿਹਾਰ ਜਾਤਾ ਹੂੰ॥☬ਜੇ ਕਹੈ ਵਹੁ ਗੁਰੂ ਕੈਸੇ ਹੈਂ? ਸੋ ਕਹਿਤੇ ਹੈਂ:
Prof. Sahib Singhਹੇ ਭਾਈ! ਮੈਂ ਕੁਰਬਾਨ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ, ਮੈਂ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ,

ਪਦ ਅਰਥ ਹਉ = ਮੈਂ। ਵਾਰੀ = ਕੁਰਬਾਨ। ਵਾਰਣੈ = ਸਦਕੇ। ਕਉ = ਨੂੰ, ਤੋਂ। ਸਦ = ਸਦਾ। ਬਲਿਹਾਰੈ = ਕੁਰਬਾਨ। ਜਾਉ = ਜਾਉਂ, ਮੈਂ ਜਾਂਦਾ ਹਾਂ,।

SikhNet (Spanish)Me postro reverente a los Pies del Guru y consagro mi vida para siempre al Guru Verdadero,

ਨਾਮੁ ਨਿਧਾਨੁ ਜਿਨਿ ਦਿਤਾ ਭਾਈ; ਗੁਰਮਤਿ ਸਹਜਿ ਸਮਾਉ ॥੪॥

naam nidhaan jin ditaa bhaaee; guramat sehaj samaau |4|

Sant Singh KhalsaHe has given me the treasure of the Naam; O Siblings of Destiny, through the Guru's Teachings, I am absorbed in celestial bliss. ||4||
Manmohan SinghI am absorbed in celestial bliss, through the teaching of the Guru, who has given me the Name treasure.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ, ਜਿਨ੍ਹਾਂ ਨੇ ਮੈਨੂੰ ਨਾਮ ਦਾ ਖਜਾਨਾ ਦਿੱਤਾ ਹੈ, ਮੈਂ ਬੈਕੁੰਠੀ ਆਨੰਦ ਅੰਦਰ ਲੀਨ ਹੋ ਗਿਆ ਹਾਂ।
Fareedkot Teekaਹੇ ਭਾਈ! ਜਿਨੋਂ ਨੇ ਨਾਮ ਰੂਪ ਖਜਾਨਾ ਹਮ ਕੋ ਦੀਆ ਹੈ ਔਰ ਤਿਨ ਹੀ ਗੁਰੋਂ ਕੀ (ਮਤਿ) ਸਿਖ੍ਯਾ ਲੇ ਕਰ ਸਰੂਪ ਮੇਂ ਸਮਾਵਣਾ ਹੂਆ ਹੈ॥੪॥
Prof. Sahib Singhਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਦਿੱਤਾ ਹੈ, ਉਸ ਗੁਰੂ ਦੀ ਮਤਿ ਲੈ ਕੇ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ ॥੪॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਜਿਨੀ = ਜਿਸ (ਗੁਰੂ) ਨੇ। ਸਹਜਿ = ਆਤਮਕ ਅਡੋਲਤਾ ਵਿਚ। ਸਮਾਉ = ਸਮਾਉਂ, ਮੈਂ ਲੀਨ ਰਹਿੰਦਾ ਹਾਂ ॥੪॥

* ਨੋਟ: ਵੇਖੋ ਗੁਰੂ ਨਾਨਕ ਦੇਵ ਜੀ ਦੀ ਅਸ਼ਟਪਦੀ ਨੰ: ੪ ਉਹ ਭੀ ਦੁਤੁਕੀ ਹੈ। ਉਸ ਵਿਚ ਭੀ ਲਫ਼ਜ਼ 'ਭਾਈ' ਦੀ ਵਰਤੋਂ ਉਵੇਂ ਹੀ ਹੈ ਜਿਵੇਂ ਇਸ ਵਿਚ। ਉਸ ਵਿਚ ਭੀ "ਨਿਗੁਣਿਆਂ" ਦਾ ਹੀ ਜ਼ਿਕਰ ਸ਼ੁਰੂ ਹੁੰਦਾ ਹੈ। ਗੁਰੂ ਅਮਰਦਾਸ ਜੀ ਦੇ ਪਾਸ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਮੌਜੂਦ ਸੀ।

SikhNet (Spanish)Quien me bendijo con el Tesoro del Nombre, me dio Sabiduría y me inmergió en la Paz. (4)

ਗੁਰ ਬਿਨੁ. ਸਹਜੁ ਨ ਊਪਜੈ ਭਾਈ; ਪੂਛਹੁ ਗਿਆਨੀਆ ਜਾਇ ॥

gur bin. sehaj na aoopajai bhaaee; poochhahu giaaneea jaae |

Sant Singh KhalsaWithout the Guru, celestial peace is not produced, O Siblings of Destiny; go and ask the spiritual teachers about this.
Manmohan SinghWithout the Guru, equanimity is produced not. Go and consult the theologians.
Manmohan Singh (Punjabi)ਗੁਰਾਂ ਦੇ ਬਾਝੋਂ ਬ੍ਰਹਿਮ ਵੀਚਾਰ ਉਤਪੰਨ ਨਹੀਂ ਹੁੰਦੀ। ਜੇ ਕੇ ਬ੍ਰਹਿਮ ਬੇਤਿਆ ਪਾਸੋਂ ਪਤਾ ਕਰ ਲੈ।
Fareedkot Teekaਗੁਰੋਂ ਸੇ ਬਿਨਾਂ (ਸਹਜੁ) ਗ੍ਯਾਨ ਉਤਪਤਿ ਨਹੀਂ ਹੋਤਾ, ਹੇ ਭਾਈ! ਗ੍ਯਾਨੀ ਸੰਤ ਜਨੋਂ ਸੇ ਜਾਏ ਕਰ ਪੂਛ ਲੇਵੋ॥
Prof. Sahib Singhਹੇ ਭਾਈ! ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖਾਂ ਨੂੰ ਜਾ ਕੇ ਪੁੱਛ ਲਵੋ, (ਇਹੀ ਉੱਤਰ ਮਿਲੇਗਾ ਕਿ) ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੋ ਸਕਦੀ।

ਪਦ ਅਰਥ ਸਹਜੁ = ਆਤਮਕ ਅਡੋਲਤਾ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ।

SikhNet (Spanish)Sin el Guru, la calma no llega a la mente; puedes preguntarle a cualquier sabio sobre la verdad de esto.

ਸਤਿਗੁਰ ਕੀ ਸੇਵਾ ਸਦਾ ਕਰਿ ਭਾਈ; ਵਿਚਹੁ ਆਪੁ ਗਵਾਇ ॥੫॥

satigur kee sevaa sadaa kar bhaaee; vichahu aap gavaae |5|

Sant Singh KhalsaServe the True Guru forever, O Siblings of Destiny, and eradicate self-conceit from within. ||5||
Manmohan SinghEradicating selfhood from within O brother, ever perform thou the True Guru's service.
Manmohan Singh (Punjabi)ਆਪਣੇ ਆਪ ਨੂੰ ਅੰਦਰੋਂ ਨਵਿਰਤ ਕਰ ਕੇ, ਹੇ ਵੀਰ! ਤੂੰ ਹਮੇਸ਼ਾਂ ਹੀ ਸੱਚੇ ਗੁਰਾਂ ਦੀ ਚਾਕਰੀ ਕਮਾ।
Fareedkot Teekaਤਾਂ ਤੇ ਹੇ ਭਾਈ! ਹਿਰਦੇ ਕੇ ਬੀਚ ਸੇ ਆਪਾ ਭਾਉ ਗਵਾਇ ਕਰ ਸਦੀਵ ਸਤਿਗੁਰੋਂ ਕੀ ਸੇਵਾ ਕਰ॥੫॥
Prof. Sahib Singh(ਇਸ ਵਾਸਤੇ,) ਹੇ ਭਾਈ! ਤੂੰ ਭੀ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਗੁਰੂ ਦੀ ਸੇਵਾ ਕਰਿਆ ਕਰ ॥੫॥

ਪਦ ਅਰਥ ਆਪੁ = ਆਪਾ-ਭਾਵ। ਗਵਾਹਿ = ਦੂਰ ਕਰ ਕੇ ॥੫॥

SikhNet (Spanish)Entonces sirve siempre a tu Guru y transciende tu ego negativo. (5)

ਗੁਰਮਤੀ ਭਉ ਊਪਜੈ ਭਾਈ; ਭਉ ਕਰਣੀ ਸਚੁ ਸਾਰੁ ॥

guramatee bhau aoopajai bhaaee; bhau karanee sach saar |

Sant Singh KhalsaUnder Guru's Instruction, the Fear of God is produced, O Siblings of Destiny; true and excellent are the deeds done in the Fear of God.
Manmohan SinghBy Guru's instruction, God's fear is produced and true and sublime are the deeds done under God's fear.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਰੱਬ ਦਾ ਡਰ ਪੈਦਾ ਹੁੰਦਾ ਹੈ। ਸੱਚੇ ਤੇ ਸ੍ਰੇਸ਼ਟ ਹਨ ਉਹ ਕਰਮ ਜੋ ਰੱਬ ਦੇ ਡਰ ਹੇਠਾਂ ਕੀਤੇ ਜਾਂਦੇ ਹਨ।
Fareedkot Teekaਹੇ ਭਾਈ! ਗੁਰਮਤਿ ਕਰ ਵਾਹਿਗੁਰੂ ਕਾ ਭ੍ਯ ਉਤਪੰਨ ਹੋਤਾ ਹੈ ਔਰ ਭ੍ਯ ਧਾਰ ਕਰ ਜੋ ਕਰਣੀ ਕਰੀਤੀ ਹੈ (ਸਚੁ) ਨਿਸਚੇ ਕਰ ਵਹੀ (ਸਾਰੁ) ਸ੍ਰੇਸਟ ਹੈ॥
Prof. Sahib Singhਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ (ਮਨੁੱਖ ਦੇ ਅੰਦਰ ਪਰਮਾਤਮਾ ਵਾਸਤੇ) ਡਰ-ਅਦਬ ਪੈਦਾ ਹੁੰਦਾ ਹੈ। (ਆਪਣੇ ਅੰਦਰ) ਡਰ-ਅਦਬ (ਪੈਦਾ ਕਰਨਾ ਹੀ) ਕਰਨ-ਜੋਗ ਕੰਮ ਹੈ, ਇਹ ਕੰਮ ਸਦਾ-ਥਿਰ ਰਹਿਣ ਵਾਲਾ ਹੈ, ਇਹੀ ਕੰਮ (ਸਭ ਤੋਂ) ਸ੍ਰੇਸ਼ਟ ਹੈ।

ਪਦ ਅਰਥ ਭਉ = ਡਰ, ਅਦਬ। ਕਰਣੀ = {करणीय} ਕਰਨ-ਯੋਗ ਕੰਮ। ਸਚੁ = ਸਦਾ-ਥਿਰ ਰਹਿਣ ਵਾਲਾ। ਸਾਰੁ = ਸ੍ਰੇਸ਼ਟ।

SikhNet (Spanish)A través de la Palabra del Shabd del Guru la Reverencia de Dios es instalada en la mente y entonces lo que sea que uno hace es piadoso y puro.

ਪ੍ਰੇਮ ਪਦਾਰਥੁ ਪਾਈਐ ਭਾਈ; ਸਚੁ ਨਾਮੁ ਆਧਾਰੁ ॥੬॥

prem padaarath paaeeai bhaaee; sach naam aadhaar |6|

Sant Singh KhalsaThen, one is blessed with the treasure of the Lord's Love, O Siblings of Destiny, and the Support of the True Name. ||6||
Manmohan SinghThen is one blessed with the wealth of Lord's Love and the mainstay of the True Name.
Manmohan Singh (Punjabi)ਤਦ ਬੰਦੇ ਨੂੰ ਪ੍ਰਭੂ ਦੀ ਦੌਲਤ ਅਤੇ ਸੱਚੇ ਨਾਮ ਦਾ ਆਸਰਾ ਪ੍ਰਾਪਤ ਹੋ ਜਾਂਦੇ ਹਨ।
Fareedkot Teekaਹੇ ਭਾਈ! ਜੇਕਰ ਪ੍ਰੇਮ ਰੂਪ ਪਦਾਰਥ ਪਾਈਏ, ਤੋ ਸਚ ਨਾਮ ਕਾ ਅਧਾਰ ਹੋਤਾ ਹੈ॥੬॥
Prof. Sahib Singhਹੇ ਭਾਈ! (ਇਸ ਡਰ-ਅਦਬ ਦੀ ਬਰਕਤਿ ਨਾਲ) ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਲੱਭ ਪੈਂਦਾ ਹੈ, ਪਰਮਾਤਮਾ ਦਾ ਸਦਾ-ਥਿਰ ਨਾਮ (ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ ॥੬॥

ਪਦ ਅਰਥ ਆਧਾਰੁ = ਆਸਰਾ ॥੬॥

SikhNet (Spanish)Uno es bendecido con el Amor del Señor y uno se apoya sólo en el Verdadero Nombre. (6)

ਜੋ ਸਤਿਗੁਰੁ ਸੇਵਹਿ ਆਪਣਾ ਭਾਈ; ਤਿਨ ਕੈ ਹਉ ਲਾਗਉ ਪਾਇ ॥

jo satigur seveh aapanaa bhaaee; tin kai hau laagau paae |

Sant Singh KhalsaI fall at the feet of those who serve their True Guru, O Siblings of Destiny.
Manmohan SinghThey, who serve their True Guru, I fall at their feet, O brother.
Manmohan Singh (Punjabi)ਜਿਹੜੇ ਆਪਣੇ ਸੱਚੇ ਗੁਰੂ ਦੀ ਘਾਲ ਕਮਾਉਂਦੇ ਹਨ ਮੈਂ ਉਨ੍ਹਾਂ ਦੀ ਪੈਰੀ ਪੈਂਦਾ ਹਾਂ, ਹੇ ਭਰਾਵਾਂ!
Fareedkot Teekaਹੇ ਭਾਈ! ਜੋ ਆਪਣੇ ਸਤਿਗੁਰੂ ਕੋ ਸੇਵਤੇ ਹੈਂ, ਤਿਨ ਕੇ ਮੈਂ ਚਰਨੀ ਲਾਗਤਾ ਹੂੰ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦਾ ਆਸਰਾ ਲੈਂਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ।

ਪਦ ਅਰਥ ਤਿਨ ਕੈ ਪਾਇ = ਉਹਨਾਂ ਦੀ ਪੈਰੀਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ।

SikhNet (Spanish)Me postro a los pies de aquéllos que sirven a su Guru;

ਜਨਮੁ ਸਵਾਰੀ ਆਪਣਾ ਭਾਈ; ਕੁਲੁ ਭੀ ਲਈ ਬਖਸਾਇ ॥੭॥

janam savaaree aapanaa bhaaee; kul bhee lee bakhasaae |7|

Sant Singh KhalsaI have fulfilled my life, O Siblings of Destiny, and my family has been saved as well. ||7||
Manmohan SinghI have adorned my human birth and procured pardon for my progeny as well.
Manmohan Singh (Punjabi)ਮੈਂ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਲਿਆ ਹੈ ਅਤੇ ਆਪਣੇ ਵੰਸ ਲਈ ਭੀ ਮਾਫੀ ਪ੍ਰਾਪਤ ਕਰ ਲਈ ਹੈ।
Fareedkot Teekaਮੈਂ ਆਪਨਾ ਜਨਮੁ ਭੀ ਸਵਾਰ ਲੇਵੋਂਗਾ ਅਰ ਕੁਲ ਭੀ ਬਖਸਾਇ ਲੇਵੋਂਗਾ॥੭॥
Prof. Sahib Singh(ਇਸ ਤਰ੍ਹਾਂ) ਮੈਂ ਆਪਣਾ ਜੀਵਨ ਸੋਹਣਾ ਬਣਾ ਰਿਹਾ ਹਾਂ, ਮੈਂ ਆਪਣੇ ਸਾਰੇ ਖ਼ਾਨਦਾਨ ਵਾਸਤੇ ਭੀ ਪਰਮਾਤਮਾ ਦੀ ਬਖ਼ਸ਼ਸ਼ ਪ੍ਰਾਪਤ ਕਰ ਰਿਹਾ ਹਾਂ ॥੭॥

ਪਦ ਅਰਥ ਸਵਾਰੀ = ਸਵਾਰੀਂ, ਮੈਂ ਸਵਾਰਦਾ ਹਾਂ। ਲਈ = ਲਈਂ, ਲੈਂਦਾ ਹਾਂ ॥੭॥

SikhNet (Spanish)ellos viven plenos en su vida y logran el Perdón aun para sus compañeros. (7)

ਸਚੁ ਬਾਣੀ ਸਚੁ ਸਬਦੁ ਹੈ ਭਾਈ; ਗੁਰ ਕਿਰਪਾ ਤੇ ਹੋਇ ॥

sach baanee sach sabad hai bhaaee; gur kirapaa te hoe |

Sant Singh KhalsaThe True Word of the Guru's Bani, and the True Word of the Shabad, O Siblings of Destiny, are obtained only by Guru's Grace.
Manmohan SinghThe True hymns of the True Name, O brother, are obtained by Guru's grace.
Manmohan Singh (Punjabi)ਸੱਚੀ ਗੁਰਬਾਣੀ ਅਤੇ ਸੱਚਾ ਨਾਮ, ਹੇ ਭਰਾਵਾ! ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦੇ ਹਨ।
Fareedkot Teekaਸੰਤ ਜਨੋਂ ਕੀ ਰਾਮ ਨਾਮ ਰੂਪ ਬਾਣੀ ਭੀ ਸਚੀ ਹੈ ਔਰ ਮਹਾਂ ਵਾਕ ਰੂਪ (ਸਬਦੁ) ਉਪਦੇਸ਼ ਭੀ ਤਿਨ ਕਾ ਸਚਾ ਹੈ। ਹੇ ਭਾਈ! ਸੋ ਉਪਦੇਸ਼ ਗੁਰੋਂ ਕੀ ਕ੍ਰਿਪਾ ਸੇ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਭਾਈ! ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰਿ-ਨਾਮ (ਹਿਰਦੇ ਵਿਚ ਆ ਵੱਸਦਾ) ਹੈ, ਸਿਫ਼ਤ-ਸਾਲਾਹ ਦੀ ਬਾਣੀ (ਹਿਰਦੇ ਵਿਚ ਆ ਵੱਸਦੀ) ਹੈ, ਸਿਫ਼ਤ-ਸਾਲਾਹ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ।

ਪਦ ਅਰਥ ਤੇ = ਤੋਂ, ਨਾਲ।

SikhNet (Spanish)La Palabra del Bani del Verdadero Guru y la Verdadera Palabra del Shabd del Guru, oh Hermanos del Destino, se obtienen sólo por la Gracia del Guru.

ਨਾਨਕ ਨਾਮੁ ਹਰਿ ਮਨਿ ਵਸੈ ਭਾਈ; ਤਿਸੁ ਬਿਘਨੁ. ਨ ਲਾਗੈ ਕੋਇ ॥੮॥੨॥

naanak naam har man vasai bhaaee; tis bighan. na laagai koe |8|2|

Sant Singh KhalsaO Nanak, with the Name of the Lord abiding in one's mind, no obstacles stand in one's way, O Siblings of Destiny. ||8||2||
Manmohan SinghO Nanak, no obstacle befalls him within whose mind the Lord's Name abides.
Manmohan Singh (Punjabi)ਹੇ ਨਾਨਕ, ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ, ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵੱਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜਿਸ ਕੇ ਮਨ ਮੇਂ ਹਰੀ ਕਾ ਨਾਮ ਨਿਵਾਸ ਕਰਤਾ ਹੈ, ਤਿਸ ਕੋ ਕੋਈ ਬਿਘਨ ਨਹੀਂ ਲਾਗਤਾ ਹੈ॥੨॥☬ਵਾਹਿਗੁਰੂ ਕੀ ਵਡਿਆਈ ਕਹਿ ਕਰ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਔਕੜ ਨਹੀਂ ਵਾਪਰਦੀ ॥੮॥੨॥

ਪਦ ਅਰਥ ਮਨਿ = ਮਨ ਵਿਚ। ਬਿਘਨੁ = ਰੁਕਾਵਟ ॥੮॥੨॥

SikhNet (Spanish)Dice Nanak, cuando el Naam, el Nombre del Señor viene a habitar en la mente, los obstáculos son eliminados, oh Hermanos del Destino. (8‑2)

Open this shabad →

Ang 638 of 1430