ਤਿਨਾ ਪਿਛੈ ਛੁਟੀਐ ਪਿਆਰੇ; ਜੋ ਸਾਚੀ ਸਰਣਾਇ ॥੨॥
tinaa pichhai chhutteeai piaare; jo saachee saranaae |2|
Sant Singh KhalsaWe are saved by following those, O Beloved, who seek the Sanctuary of the True Lord. ||2||
Manmohan SinghWe are saved by following those, who seek the protection of the True Lord.
Manmohan Singh (Punjabi)ਅਸੀਂ ਉਨ੍ਹਾਂ ਦੇ ਮਗਰ ਲੱਗ ਕੇ ਬਚ ਜਾਂਦੇ ਹਾਂ ਜੋ ਸੱਚੇ ਸਾਹਿਬ ਦੀ ਪਨਾਹ ਲੈਂਦੇ ਹਨ।
Fareedkot Teekaਹੇ ਪਿਆਰੇ! ਜੋ ਪੁਰਸ਼ ਤੇਰੀ ਸਚੀ ਸਰਣ ਮੇਂ ਆਏ ਹੈਂ, ਤਿਨ ਕੇ ਪਿਛੇ ਜਨਮ ਮਰਨ ਸੇ ਛੂਟਣਾ ਹੋਤਾ ਹੈ॥੨॥
Prof. Sahib Singhਹੇ ਭਾਈ! ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਪੂਰਨਿਆਂ ਤੇ ਤੁਰ ਕੇ (ਮਾਇਆ ਦੇ ਮੋਹ ਦੀ ਜ਼ਹਿਰ ਤੋਂ) ਬਚ ਜਾਈਦਾ ਹੈ ॥੨॥ਪਦ ਅਰਥ ਤਿਨਾ ਪਿਛੈ = ਉਹਨਾਂ ਦੀ ਸਰਨ ਪੈ ਕੇ। ਛੁਟੀਐ = (ਮਾਇਆ ਦੇ ਮੋਹ ਤੋਂ) ਬਚ ਜਾਈਦਾ ਹੈ ॥੨॥
SikhNet (Spanish)Somos salvados siguiendo a quienes buscan el Santuario del Verdadero Señor, oh Bienamado. (2)
ਮਿਠਾ ਕਰਿ ਕੈ ਖਾਇਆ ਪਿਆਰੇ; ਤਿਨਿ ਤਨਿ ਕੀਤਾ ਰੋਗੁ ॥
mitthaa kar kai khaaeaa piaare; tin tan keetaa rog |
Sant Singh KhalsaHe thinks that his food is so sweet, O Beloved, but it makes his body ill.
Manmohan SinghDeeming sweet, what the man eats, O dear, that makes the body ill.
Manmohan Singh (Punjabi)ਮਿੱਠਾ ਸਮਝ ਕੇ, ਜਿਹੜਾ ਕੁਛ, ਇਨਸਾਨ ਖਾਂਦਾ ਹੈ, ਹੇ ਪ੍ਰੀਤਮ! ਉਹ ਸਰੀਰ ਵਿੱਚ ਬੀਮਾਰੀ ਪੈਂਦਾ ਕਰ ਦਿੰਦਾ ਹੈ।
Fareedkot Teekaਹੇ ਪਿਆਰੇ! ਜਿਨ ਵਿਖ੍ਯ ਸੁਖੋਂ ਕੋ ਮਿਠਾ ਕਰ ਕੇ ਖਾਇਆ ਅਰਥਾਤ ਭੋਗਾ ਥਾ, ਤਿਨੋਂ ਨੇ ਸਰੀਰ ਵਿਖੇ ਰੋਗ ਉਤਪੰਨ ਕੀਆ॥
Prof. Sahib Singhਹੇ ਭਾਈ! ਮਨੁੱਖ ਨੇ (ਸਾਰੀ ਉਮਰ ਦੁਨੀਆ ਦੇ ਪਦਾਰਥਾਂ ਨੂੰ) ਮਿੱਠੇ ਮੰਨ ਕੇ ਖਾਧਾ, ਉਸ ਮਿੱਠੇ ਨੇ (ਉਸ ਦੇ) ਸਰੀਰ ਵਿਚ ਰੋਗ ਪੈਦਾ ਕਰ ਦਿੱਤਾ।ਪਦ ਅਰਥ ਤਿਨਿ = ਉਸ (ਮਿੱਠੇ) ਨੇ। ਤਨਿ = ਸਰੀਰ ਵਿਚ।
SikhNet (Spanish)Lo que me sabía dulce trajo dolor a mi cuerpo;
ਕਉੜਾ ਹੋਇ ਪਤਿਸਟਿਆ ਪਿਆਰੇ; ਤਿਸ ਤੇ ਉਪਜਿਆ ਸੋਗੁ ॥
kaurraa hoe patisattiaa piaare; tis te upajiaa sog |
Sant Singh KhalsaIt turns out to be bitter, O Beloved, and it produces only sadness.
Manmohan SinghIt turns out to be bitter, O dear and from it results sadness.
Manmohan Singh (Punjabi)ਇਹ ਕੌੜਾ ਹੋ ਕੇ ਨਿਕਲਦਾ ਹੈ, ਹੇ ਪ੍ਰੀਤਮਾ ਅਤੇ ਇਸ ਤੋਂ ਗਮ ਰੰਜ ਪੈਂਦਾ ਹੁੰਦਾ ਹੈ।
Fareedkot Teekaਸੋ ਸੁਖ ਕੌੜਾ ਅਰਥਾਤ ਦੁਖ ਰੂਪ ਹੋਇ ਕਰ (ਪਤਿਸਟਿਆ) ਉਲਟ ਪਿਆ ਔਰ ਤਿਸ ਤੇ ਸੋਕ ਉਤਪੰਨ ਹੋਤਾ ਪ੍ਯਾ; ਭਾਵ ਜੋ ਵਿਖੇ ਭੋਗ ਕਾਲ ਮੇਂ ਸੁਖ ਰੂਪ ਭਾਸਤੇ ਥੇ, ਅੰਤ ਕੋ ਤਿਨਕਾ ਫਲ ਦੁਖ ਹੂਆ ਹੈ॥
Prof. Sahib Singhਉਹ ਰੋਗ ਦੁਖਦਾਈ ਹੋ ਕੇ ਸਰੀਰ ਵਿਚ ਪੱਕਾ ਟਿਕ ਜਾਂਦਾ ਹੈ ਉਸ (ਰੋਗ) ਤੋਂ ਚਿੰਤਾ-ਗ਼ਮ ਪੈਦਾ ਹੁੰਦੀ ਹੈ।ਪਦ ਅਰਥ ਕਉੜਾ = ਦੁਖਦਾਈ। ਪਤਿਸਟਿਆ = ਟਿਕ ਗਿਆ {प्रस्था = to stand firmly}। ਤਿਸ ਤੇ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਤੇ' ਕਾਰਨ ਉਡ ਗਿਆ ਹੈ}। ਸੋਗੁ = ਗ਼ਮ, ਚਿੰਤਾ।
SikhNet (Spanish)terminó sabiendo amargo y me llevó hasta el sufrimiento.
ਭੋਗ ਭੁੰਚਾਇ ਭੁਲਾਇਅਨੁ ਪਿਆਰੇ; ਉਤਰੈ ਨਹੀ. ਵਿਜੋਗੁ ॥
bhog bhunchaae bhulaaeian piaare; utarai nahee. vijog |
Sant Singh KhalsaThe Lord leads him astray in the enjoyment of pleasures, O Beloved, and so his sense of separation does not depart.
Manmohan SinghCausing man to enjoy revelments, the Lord has strayed him, and his separation from the Lord ends not, O dear.
Manmohan Singh (Punjabi)ਰੰਗ-ਰਲੀਆਂ ਮਾਨਣ ਵਿੱਚ ਲਾ ਕੇ ਸੁਆਮੀ ਨੇ ਬੰਦੇ ਨੂੰ ਗੁੰਮਰਾਹ ਕਰ ਦਿੱਤਾ ਹੈ, ਇਸ ਲਈ ਉਸ ਦਾ ਸੁਆਮੀ ਨਾਲੋਂ ਵਿਛੋੜਾ ਮੁੱਕਦਾ ਨਹੀਂ, ਹੇ ਪਿਆਰਿਆ!
Fareedkot Teekaਹੇ ਪਿਆਰੇ! ਜੋ ਮਨਮੁਖ ਕੋ ਭੁਗਾਇ ਕਰ ਆਪਨੇ ਸ੍ਵਰੂਪ ਸੇ ਭੁਲਾਇ ਹੈਂ, ਤਿਨ ਕਾ ਵਿਛੋੜਾ ਕਬੀ ਨਹੀਂ ਉਤਰਤਾ ਅਰਥਾਤ ਦੂਰ ਨਹੀਂ ਹੋਤਾ॥
Prof. Sahib Singhਦੁਨੀਆ ਦੇ ਪਦਾਰਥ ਖਵਾ ਖਵਾ ਕੇ ਉਸ ਪਰਮਾਤਮਾ ਨੇ (ਆਪ ਹੀ ਜੀਵ ਨੂੰ) ਕੁਰਾਹੇ ਪਾ ਰੱਖਿਆ ਹੈ। (ਪਰਮਾਤਮਾ ਨਾਲੋਂ ਜੀਵ ਦਾ) ਵਿਛੋੜ ਮੁੱਕਣ ਵਿਚ ਨਹੀਂ ਆਉਂਦਾ।ਪਦ ਅਰਥ ਭੋਗ = ਦੁਨੀਆ ਦੇ ਸੁਆਦਲੇ ਪਦਾਰਥ। ਭੁੰਚਾਇ = ਖਵਾ ਕੇ। ਭੁਲਾਇਅਨੁ = ਉਸ (ਪ੍ਰਭੂ) ਨੇ ਕੁਰਾਹੇ ਪਾ ਦਿੱਤਾ। ਵਿਜੋਗੁ = ਵਿਛੋੜਾ।
SikhNet (Spanish)El Señor nos ha desviado por nuestra indulgencia con los placeres y así nuestra separación de Él continúa,
ਜੋ ਗੁਰ ਮੇਲਿ ਉਧਾਰਿਆ ਪਿਆਰੇ; ਤਿਨ ਧੁਰੇ ਪਇਆ ਸੰਜੋਗੁ ॥੩॥
jo gur mel udhaariaa piaare; tin dhure peaa sanjog |3|
Sant Singh KhalsaThose who meet the Guru are saved, O Beloved; this is their pre-ordained destiny. ||3||
Manmohan SinghBeing introduced to the Guru, they who are saved, O dear, their lot was so writ by the Lord.
Manmohan Singh (Punjabi)ਗੁਰਾਂ ਨਾਲ ਮਿਲ ਕੇ ਜਿਨ੍ਹਾਂ ਦਾ ਪਾਰ ਉਤਾਰਾ ਕੀਤਾ ਗਿਆ ਹੈ, ਹੇ ਪ੍ਰੀਤਮ! ਉਨ੍ਹਾਂ ਦੀ ਪ੍ਰਾਲਬਧ ਪ੍ਰਭੂ ਨੇ ਐਸੀ ਲਿਖੀ ਹੋਈ ਹੈ।
Fareedkot Teekaਹੇ ਪਿਆਰੇ! ਜੋ ਜੋ ਪੁਰਸੁ ਗੁਰੋਂ ਸੇ ਮਿਲਾਇ ਕਰ ਆਪ ਨੇ ਉਧਾਰਾ ਹੈ, ਤਿਨ ਕੋ ਆਦਿ ਸੇ ਹੀ ਆਪ ਸੇ ਮਿਲਨੇ ਕਾ (ਸੰਜੋਗੁ) ਕਰਮ ਪੜਾ ਹੈ॥੩॥
Prof. Sahib Singhਜਿਨ੍ਹਾਂ ਜੀਵਾਂ ਨੂੰ ਗੁਰੂ ਨਾਲ ਮਿਲਾ ਕੇ ਪ੍ਰਭੂ ਨੇ (ਪਦਾਰਥਾਂ ਦੇ ਭੋਗਾਂ ਤੋਂ) ਬਚਾ ਲਿਆ, ਧੁਰੋਂ ਲਿਖੇ ਅਨੁਸਾਰ ਉਹਨਾਂ ਦਾ (ਪਰਮਾਤਮਾ ਨਾਲ) ਮਿਲਾਪ ਹੋ ਗਿਆ ॥੩॥ਪਦ ਅਰਥ ਗੁਰ ਮੇਲਿ = ਗੁਰੂ ਨੂੰ ਮਿਲਾ ਕੇ। ਉਧਾਰਿਆ = ਵਿਕਾਰਾਂ ਤੋਂ ਬਚਾ ਲਿਆ। ਤਿਨ ਸੰਜੋਗੁ = ਉਹਨਾਂ ਦਾ (ਪ੍ਰਭੂ ਨਾਲ) ਮਿਲਾਪ। ਧੁਰੇ = ਧੁਰ ਤੋਂ ਹੀ, ਪ੍ਰਭੂ ਦੀ ਹਜ਼ੂਰੀ ਵਿਚੋਂ ਹੀ। ਪਇਆ = ਲਿਖਿਆ ਪਿਆ ਸੀ ॥੩॥
SikhNet (Spanish)pero aquél en cuyo Destino se encuentra la Inscripción de Dios, el Guru lo emancipa uniéndolo con el Señor. (3)
ਮਾਇਆ ਲਾਲਚਿ ਅਟਿਆ ਪਿਆਰੇ; ਚਿਤਿ. ਨ ਆਵਹਿ ਮੂਲਿ ॥
maaeaa laalach attiaa piaare; chit. na aaveh mool |
Sant Singh KhalsaHe is filled with longing for Maya, O Beloved, and so the Lord does not ever come into his mind.
Manmohan SinghMan is full of longing for wealth and the Lord enters not his mind ever.
Manmohan Singh (Punjabi)ਆਦਮੀ ਧਨ-ਦੌਲਤ ਦੀ ਚਾਹ ਨਾਲ ਭਰਿਆ ਹੋਇਆ ਹੈ। ਪ੍ਰਭੂ ਕਦੇ ਭੀ ਉਸ ਦੇ ਅੰਤਰ ਆਤਮੇ ਪ੍ਰਵੇਸ਼ ਨਹੀਂ ਕਰਦਾ।
Fareedkot Teekaਹੇ ਪਿਆਰੇ ਪੁਰਸ਼! ਮਾਇਆ ਕੇ ਲਾਲਚ ਨੇ (ਅਟਿਆ) ਦਬਾਇ ਛੋਡਿਆ ਹੈ। ਤੂੰ ਤਿਸ ਪੁਰਸ਼ ਕੇ ਚਿਤ (ਮੂਲਿ) ਹੇ ਅਧਿਸ਼ਟਾਨ ਰੂਪ! ਵਾ ਕਦਾਚਿਤ ਆਵਤਾ ਨਹੀਂ ਹੈ॥
Prof. Sahib Singhਹੇ ਪਿਆਰੇ ਪ੍ਰਭੂ! ਜੇਹੜੇ ਮਨੁੱਖ (ਸਦਾ) ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਚਿੱਤ ਵਿਚ ਤੂੰ ਉੱਕਾ ਹੀ ਨਹੀਂ ਵੱਸਦਾ।ਪਦ ਅਰਥ ਲਾਲਚਿ = ਲਾਲਚ ਵਿਚ। ਅਟਿਆ = ਲਿਬੜਿਆ। ਚਿਤਿ = ਚਿੱਤ ਵਿਚ। ਮੂਲਿ = ਬਿਲਕੁਲ ਹੀ।
SikhNet (Spanish)Uno está involucrado en los atractivos de Maya y no alaba al Señor,
ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ; ਸੇ ਤਨ ਹੋਏ ਧੂੜਿ ॥
jin too visareh paarabraham suaamee; se tan hoe dhoorr |
Sant Singh KhalsaThose who forget You, O Supreme Lord Master, their bodies turn to dust.
Manmohan SinghThey who forget thee, O supreme Lord Master their bodies becomes dust.
Manmohan Singh (Punjabi)ਜੋ ਤੈਨੂੰ ਭੁਲਾ ਦਿੰਦੇ ਹਨ, ਹੇ ਪਰਮ ਪ੍ਰਭੂ ਮਾਲਕ ਉਨ੍ਹਾਂ ਦੇ ਸਰੀਰ ਮਿੱਟੀ ਹੋ ਜਾਂਦੇ ਹਨ।
Fareedkot Teekaਹੇ ਪਾਰਬ੍ਰਹਮ ਮੇਰੇ ਸੁਆਮੀ! ਜਿਸ ਕੋ ਤੂੰ ਬਿਸਰ ਜਾਤਾ ਹੈਂ, ਸੋ ਪੁਰਸ਼ੋਂ ਕੇ ਸਰੀਰ ਧੂੜੀ ਵਤ ਹੂਏ ਹੈਂ, ਭਾਵ ਸੇ ਤਿਨ ਕਾ ਜਨਮ ਬਿਅਰਥ ਹੈ॥
Prof. Sahib Singhਹੇ ਮਾਲਕ ਪ੍ਰਭੂ! ਜਿਨ੍ਹਾਂ ਨੂੰ ਤੇਰੀ ਯਾਦ ਭੁੱਲ ਜਾਂਦੀ ਹੈ ਉਹ ਸਰੀਰ (ਆਤਮਕ ਜੀਵਨ ਦੀ ਪੂੰਜੀ ਬਣਾਣ ਤੋਂ ਬਿਨਾ ਹੀ) ਮਿੱਟੀ ਹੋ ਜਾਂਦੇ ਹਨ।ਪਦ ਅਰਥ ਪਾਰਬ੍ਰਹਮ = ਹੇ ਪਰਮਾਤਮਾ! ਸੇ ਤਨ = {ਬਹੁ-ਵਚਨ} ਉਹ ਸਰੀਰ। ਧੂੜਿ = ਮਿੱਟੀ, ਖ਼ਾਕ।
SikhNet (Spanish)pero quien sea que abandone a su Dios, su cuerpo regresa al polvo,
ਬਿਲਲਾਟ ਕਰਹਿ ਬਹੁਤੇਰਿਆ ਪਿਆਰੇ; ਉਤਰੈ ਨਾਹੀ. ਸੂਲੁ ॥
bilalaatt kareh bahuteriaa piaare; utarai naahee. sool |
Sant Singh KhalsaThey cry out and scream horribly, O Beloved, but their torment does not end.
Manmohan SinghThey cry and shriek piteously, O Beloved, but their anguish ceases not.
Manmohan Singh (Punjabi)ਉਹ ਘਣੇਰੇ ਚੀਕ ਚਿਹਾੜੇ ਪਾਉਂਦੇ ਹਨ, ਹੇ ਪ੍ਰੀਤਮ! ਪ੍ਰੰਤੂ ਉਨ੍ਹਾਂ ਦੀ ਪੀੜਾ ਨਵਿਰਤ ਨਹੀਂ ਹੁੰਦੀ।
Fareedkot Teekaਹੇ ਪਿਆਰੇ! ਵਹੁ ਬਹੁਤਾ ਹੀ (ਬਿਲਲਾਟ) ਬਿਲਾਪ ਕਰਤੇ ਹੈਂ, ਪਰੰਤੂ ਤਿਨ ਕੇ ਅੰਤਰ ਕਾ (ਸੂਲੁ) ਦੁਖ ਦੂਰ ਨਹੀਂ ਹੋਤਾ ਹੈ॥
Prof. Sahib Singh(ਮਾਇਆ ਦੇ ਮੋਹ ਕਾਰਨ ਦੁੱਖੀ ਹੋ ਹੋ ਕੇ) ਉਹ ਬਥੇਰੇ ਵਿਲਕਦੇ ਹਨ, ਪਰ ਉਹਨਾਂ ਦੇ ਅੰਦਰ ਦਾ ਉਹ ਦੁੱਖ ਦੂਰ ਨਹੀਂ ਹੁੰਦਾ।ਪਦ ਅਰਥ ਬਿਲਲਾਟ = ਵਿਰਲਾਪ। ਕਰਹਿ = ਕਰਦੇ ਹਨ। ਸੂਲੁ = ਪੀੜ।
SikhNet (Spanish)sufre inmensamente y su dolor no lo deja.
ਜੋ ਗੁਰ ਮੇਲਿ ਸਵਾਰਿਆ ਪਿਆਰੇ; ਤਿਨ ਕਾ ਰਹਿਆ ਮੂਲੁ ॥੪॥
jo gur mel savaariaa piaare; tin kaa rahiaa mool |4|
Sant Singh KhalsaThose who meet the Guru, and reform themselves, O Beloved, their capital remains intact. ||4||
Manmohan SinghCausing to meet the Guru, they, whom thou regeneratest, O my Beloved, their capital remains intact.
Manmohan Singh (Punjabi)ਗੁਰਾਂ ਨਾਲ ਮਿਲਾ ਕੇ ਜਿਨ੍ਹਾਂ ਨੂੰ ਤੂੰ ਈਸ਼ਵਰ ਪਰਾਇਣ ਕਰਦਾ ਹੈ, ਹੇ ਪ੍ਰੀਤਮਾ! ਉਨ੍ਹਾਂ ਦੀ ਅਸਲ ਰਾਸ ਬਰਕਰਾਰ ਰਹਿ ਜਾਂਦੀ ਹੈ।
Fareedkot Teekaਹੇ ਪਿਆਰੇ! ਜੋ ਪੁਰਸ਼ ਤੈਨੇ ਗੁਰੋਂ ਕੇ ਸਾਥ ਮਿਲਾਇ ਕਰ ਸਵਾਰਿਆ ਹੈ, ਤਿਸ ਕਾ ਮੂਲ ਰਹਾ ਹੈ, ਭਾਵ ਸੇ ਤਿਸ ਕੇ ਸੁਆਸ ਸਫਲ ਹੂਏ ਹੈਂ॥੪॥
Prof. Sahib Singhਹੇ ਭਾਈ! ਗੁਰੂ ਨਾਲ ਮਿਲਾ ਕੇ ਜਿਨ੍ਹਾਂ ਦਾ ਜੀਵਨ ਪਰਮਾਤਮਾ ਸੋਹਣਾ ਬਣਾ ਦੇਂਦਾ ਹੈ, ਉਹਨਾਂ ਦਾ ਆਤਮਕ ਜੀਵਨ ਦਾ ਸਰਮਾਇਆ ਬਚਿਆ ਰਹਿੰਦਾ ਹੈ ॥੪॥ਪਦ ਅਰਥ ਤਿਨ ਕਾ ਮੂਲੁ = ਉਹਨਾਂ ਦਾ ਆਤਮਕ ਜੀਵਨ ਦਾ ਸਰਮਾਇਆ। ਰਹਿਆ = ਬਚਿਆ ਰਹਿੰਦਾ ਹੈ ॥੪॥
SikhNet (Spanish)Aquél a quien el Guru embellece con la Unión del Señor, se aferra a Dios. (4)
ਸਾਕਤ ਸੰਗੁ. ਨ ਕੀਜਈ ਪਿਆਰੇ; ਜੇ ਕਾ ਪਾਰਿ ਵਸਾਇ ॥
saakat sang. na keejee piaare; je kaa paar vasaae |
Sant Singh KhalsaAs far as possible, do not associate with the faithless cynics, O Beloved.
Manmohan SinghAs far as it is in thy power, O dear, associate thou not with the mammon-worshipper.
Manmohan Singh (Punjabi)ਜਿਥੋਂ ਤੋੜੀ ਤੇਰਾ ਵਸ ਲੱਗੇ, ਹੇ ਪਿਆਰਿਆ! ਤੂੰ ਮਾਇਆ ਦੇ ਉਪਾਸ਼ਕ ਨਾਲ ਮੇਲ ਮਿਲਾਪ ਨਾਂ ਕਰ।
Fareedkot Teekaਹੇ ਪਿਆਰੇ! (ਜੇ ਕਾ ਪਾਰਿ ਵਸਾਇ) ਜਿਤਨਾ ਬਲ ਚੱਲਦਾ ਹੈ, ਤਿਤਨੇ ਪ੍ਰਯੰਤ (ਸਾਕਤ) ਮਨਮੁਖ ਕਾ ਸੰਗ ਨਹੀਂ ਕਰੀਏ॥
Prof. Sahib Singhਹੇ ਭਾਈ! ਜਿਥੋਂ ਤਕ ਵੱਸ ਲੱਗੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ,ਪਦ ਅਰਥ ਸਾਕਤ ਸੰਗੁ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ। ਕੀਜਈ = ਕਰਨਾ ਚਾਹੀਦਾ। ਜੇ ਕਾ = ਜਿਤਨਾ ਕੁ। ਪਾਰਿ ਵਸਾਇ = ਵੱਸ ਚੱਲ ਸਕੇ।
SikhNet (Spanish)Uno debe evitar, lo más que pueda, la sociedad de aquéllos que alaban a Maya,
ਜਿਸੁ ਮਿਲਿਐ ਹਰਿ ਵਿਸਰੈ ਪਿਆਰੇ; ਸੋੁ ਮੁਹਿ ਕਾਲੈ ਉਠਿ ਜਾਇ ॥
jis miliai har visarai piaare; suo muhi kaalai utth jaae |
Sant Singh KhalsaMeeting with them, the Lord is forgotten, O Beloved, and you rise and depart with a blackened face.
Manmohan SinghMeeting with whom, God is forgotten, O dear, he arises and departs with a black face.
Manmohan Singh (Punjabi)ਜੀਹਦੇ ਨਾਲ ਮਿਲ ਕੇ ਵਾਹਿਗੁਰੂ ਭੁੱਲ ਜਾਂਦਾ ਹੈ, ਹੇ ਪ੍ਰੀਤਮ! ਉਹ ਕਾਲੇ ਚਿਹਰੇ ਨਾਲ ਖੜਾ ਹੋ ਟੁਰ ਜਾਂਦਾ ਹੈ।
Fareedkot Teekaਹੇ ਪਿਆਰੇ ਹਰੀ! ਜਿਸ ਕੇ ਮਿਲਣੇ ਸੇ ਤੂੰ ਭੂਲ ਜਾਤਾ ਹੈਂ, ਵਹੁ ਮਨਮੁਖ ਤੇਰੀ ਦਰਗਾਹ ਮੇਂ ਮੁਹ ਕਾਲੇ ਅਰਥਾਤ ਅਪਜਸ ਸਹਿਤ ਉਠ ਕਰ ਚਲਾ ਜਾਤਾ ਹੈ॥
Prof. Sahib Singhਕਿਉਂਕਿ ਉਸ ਮਨੁੱਖ ਨੂੰ ਮਿਲਿਆਂ ਪਰਮਾਤਮਾ ਵਿਸਰ ਜਾਂਦਾ ਹੈ। (ਜੇਹੜਾ ਮਨੁੱਖ ਸਾਕਤ ਦਾ ਸੰਗ ਕਰਦਾ ਹੈ) ਉਹ ਬਦਨਾਮੀ ਖੱਟ ਕੇ ਹੀ ਦੁਨੀਆ ਤੋਂ ਚਲਾ ਜਾਂਦਾ ਹੈ।ਪਦ ਅਰਥ ਜਿਸੁ ਮਿਲਿਐ = ਜਿਸ (ਸਾਕਤ) ਨੂੰ ਮਿਲਿਆਂ। ਸ = {ਅਸਲ ਲਫ਼ਜ਼ 'ਸੋ' ਹੈ, ਇਥੇ 'ਸੁ' ਪੜ੍ਹਨਾ ਹੈ}। ਮੁਹਿ ਕਾਲੈ = ਕਾਲੇ ਮੂੰਹ ਨਾਲ, ਬਦਨਾਮੀ ਖੱਟ ਕੇ। ਉਠਿ = ਉੱਠ ਕੇ।
SikhNet (Spanish)porque participando con ellos uno abandona a Dios y deja este mundo con el semblante oscurecido.
ਮਨਮੁਖਿ ਢੋਈ. ਨਹ ਮਿਲੈ ਪਿਆਰੇ; ਦਰਗਹ ਮਿਲੈ ਸਜਾਇ ॥
manamukh dtoee. neh milai piaare; daragah milai sajaae |
Sant Singh KhalsaThe self-willed manmukh finds no rest or shelter, O Beloved; in the Court of the Lord, they are punished.
Manmohan SinghThe perverse get no refuge, O dear, and are punished in the Lord's court.
Manmohan Singh (Punjabi)ਪ੍ਰਤੀਕੂਲਾ ਨੂੰ ਪਨਾਹ ਨਹੀਂ ਮਿਲਦੀ, ਹੇ ਪਿਆਰਿਆ! ਅਤੇ ਸੁਆਮੀ ਦੇ ਦਰਬਾਰ ਵਿੱਚ ਉਨ੍ਹਾਂ ਨੂੰ ਸਜ਼ਾ ਮਿਲਦੀ ਹੈ।
Fareedkot Teekaਹੇ ਪਿਆਰੇ! ਮਨਮੁਖ ਕੋ ਇਸ ਲੋਕ ਵਿਖੇ ਸੰਤੋਂ ਮੇਂ (ਢੋਈ), ਭਾਵ ਆਦਰ ਨਹੀਂ ਮਿਲਤਾ ਔਰ ਤੇਰੀ ਦਰਗਾਹ ਮੇਂ ਭੀ ਉਸ ਕੋ ਸਜਾਇ ਮਿਲਤੀ ਹੈ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਪਰਮਾਤਮਾ ਦੀ ਦਰਗਾਹ ਵਿਚ ਥਾਂ ਨਹੀਂ ਮਿਲਦੀ, (ਉਸ ਨੂੰ ਸਗੋਂ ਉਥੇ) ਸਜ਼ਾ ਮਿਲਦੀ ਹੈ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਢੋਈ = ਥਾਂ, ਆਸਰਾ।
SikhNet (Spanish)Los hombres de ego no encuentran refugio y sus cuentas son ajustadas en la Corte del Señor,
ਜੋ ਗੁਰ ਮੇਲਿ ਸਵਾਰਿਆ ਪਿਆਰੇ; ਤਿਨਾ ਪੂਰੀ ਪਾਇ ॥੫॥
jo gur mel savaariaa piaare; tinaa pooree paae |5|
Sant Singh KhalsaThose who meet with the Guru, and reform themselves, O Beloved, their affairs are resolved. ||5||
Manmohan SinghThey, who, meeting with the Guru, reform themselves their affairs are adjusted.
Manmohan Singh (Punjabi)ਜਿਹੜੇ ਗੁਰਾਂ ਨਾਲ ਮਿਲ ਕੇ ਆਪਣੇ ਆਪ ਨੂੰ ਸੁਧਾਰ ਲੈਂਦੇ ਹਨ, ਉਨ੍ਹਾਂ ਦੇ ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਹੇ ਪਿਆਰੇ! ਜਿਨ ਪੁਰਸ਼ੋਂ ਕੋ ਗੁਰੋਂ ਕੇ ਸਾਥ ਮੇਲ ਕਰ ਆਪ ਨੇ ਸਵਾਰ ਲੀਆ ਹੈ, ਤਿਨੋਂ ਕੀ ਭਗਤੀ ਪੂਰੀ ਪੜੀ ਹੈ॥੫॥
Prof. Sahib Singhਪਰ, ਹੇ ਭਾਈ! ਗੁਰੂ ਦੇ ਨਾਲ ਮਿਲਾ ਕੇ ਜਿਨ੍ਹਾਂ ਮਨੁੱਖਾਂ ਦਾ ਜੀਵਨ ਪਰਮਾਤਮਾ ਨੇ ਸੋਹਣਾ ਬਣਾ ਦਿੱਤਾ ਹੈ, ਉਹਨਾਂ ਨੂੰ ਸਫਲਤਾ ਪ੍ਰਾਪਤ ਹੁੰਦੀ ਹੈ ॥੫॥ਪਦ ਅਰਥ ਗੁਰ ਮੇਲਿ = ਗੁਰੂ ਨੂੰ ਮਿਲਾ ਕੇ। ਪੂਰੀ ਪਾਇ = ਸਫਲਤਾ ਪ੍ਰਾਪਤ ਹੁੰਦੀ ਹੈ ॥੫॥
SikhNet (Spanish)pero aquéllos que, gracias al Guru, son bendecidos con la Unión al Señor, son liberados. (5)
ਸੰਜਮ ਸਹਸ ਸਿਆਣਪਾ ਪਿਆਰੇ; ਇਕ. ਨ ਚਲੀ ਨਾਲਿ ॥
sanjam sehas siaanapaa piaare; ik. na chalee naal |
Sant Singh KhalsaOne may have thousands of clever tricks and techniques of austere self-discipline, O Beloved, but not even one of them will go with him.
Manmohan SinghMan may practise thousands of self-mortifications and clevernesses, O dear, but not even one avails him.
Manmohan Singh (Punjabi)ਆਦਮੀ ਹਜ਼ਾਰਾਂ ਹੀ ਅਕਲਮੰਦੀਆਂ ਤੇ ਚਾਲਾਕੀਆਂ ਪਿਆ ਕਰੇ, ਹੇ ਪਿਆਰਿਆ! ਪ੍ਰੰਤੂ ਇਕ ਭੀ ਉਸ ਦੇ ਕੰਮ ਨਹੀਂ ਆਉਂਦੀ।
Fareedkot Teekaਹੇ ਪਿਆਰੇ! ਜਿਨ ਹਜਾਰੋਂ ਚਤਰਾਈਓਂ ਕਾ ਸੰਜਮ ਕਰਤੇ ਹੈਂ, ਸੋ ਇਕ ਭੀ ਜੀਵ ਕੇ ਸਾਥ ਨਹੀਂ ਚਲਤੀ॥
Prof. Sahib Singhਹੇ ਭਾਈ! (ਵਰਤ ਨੇਮ ਆਦਿਕ) ਹਜ਼ਾਰਾਂ ਸੰਜਮ ਤੇ ਹਜ਼ਾਰਾਂ ਸਿਆਣਪਾਂ (ਜੇ ਮਨੁੱਖ ਕਰਦਾ ਰਹੇ, ਤਾਂ ਇਹਨਾਂ ਵਿਚੋਂ) ਇੱਕ ਭੀ (ਪਰਲੋਕ ਵਿਚ) ਮਦਦ ਨਹੀਂ ਕਰਦੀ।ਪਦ ਅਰਥ ਸੰਜਮ = ਜੁਗਤਿ। ਸਹਸ = ਹਜ਼ਾਰਾਂ। ਨਾਲਿ ਨ ਚਲੀ = ਮਦਦ ਨਹੀਂ ਕਰਦੀ।
SikhNet (Spanish)Mil trucos de la mente no sirven, ni tampoco ponerse disciplinas en la vida.
ਜੋ ਬੇਮੁਖ ਗੋਬਿੰਦ ਤੇ ਪਿਆਰੇ; ਤਿਨ ਕੁਲਿ ਲਾਗੈ ਗਾਲਿ ॥
jo bemukh gobind te piaare; tin kul laagai gaal |
Sant Singh KhalsaThose who turn their backs on the Lord of the Universe, O Beloved, their families are stained with disgrace.
Manmohan SinghThey, who are the disbelievers in the World-Lord, their family is branded with stigma.
Manmohan Singh (Punjabi)ਜਿਹੜੇ ਦ੍ਰਿਸ਼ਟੀ ਦੇ ਸੁਆਮੀ ਉਤੇ ਭਰੋਸਾ ਧਾਰਨ ਵਾਲੇ ਨਹੀਂ ਹੁੰਦੇ, ਉਨ੍ਹਾਂ ਦੀ ਵੰਸ਼ ਨੂੰ ਕਲੰਕ ਲੱਗਦਾ ਹੈ।
Fareedkot Teekaਹੇ ਪਿਆਰੇ ਗੋਬਿੰਦ! ਜੋ ਤੇਰੇ ਸੇ ਬੇਮੁਖ ਹੈਂ, ਤਿਨ ਕੀ ਕੁਲ ਕੋ (ਗਾਲਿ) ਕਲੰਕ ਲਾਗਤਾ ਹੈ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਵਲੋਂ ਆਪਣਾ ਮੂੰਹ ਭਵਾਈ ਰੱਖਦੇ ਹਨ, ਉਹਨਾਂ ਦੇ (ਤਾਂ) ਖ਼ਾਨਦਾਨ ਵਿਚ (ਭੀ) ਕਲੰਕ ਦਾ ਟਿੱਕਾ ਲੱਗ ਜਾਂਦਾ ਹੈ।ਪਦ ਅਰਥ ਤੇ = ਤੋਂ। ਕੁਲਿ = ਕੁਲ ਵਿਚ, ਖ਼ਾਨਦਾਨ ਵਿਚ। ਗਾਲਿ = ਕਲੰਕ।
SikhNet (Spanish)Aquéllos que Le han dado la espalda a Dios, hasta su familia entera es maldecida.
ਹੋਦੀ ਵਸਤੁ. ਨ ਜਾਤੀਆ ਪਿਆਰੇ; ਕੂੜੁ. ਨ ਚਲੀ ਨਾਲਿ ॥
hodee vasat. na jaateea piaare; koorr. na chalee naal |
Sant Singh KhalsaThey do not realize that they do have Him , O Beloved; falsehood will not go with them.
Manmohan SinghThe thing that is (ever valid), the man knows not, O dear Falsehood shall avail him not.
Manmohan Singh (Punjabi)ਜਿਹੜੀ ਸਦੀਵੀ ਅਸਲ ਜੀਜ਼ ਹੈ ਉਸ ਨੂੰ ਬੰਦਾ ਜਾਣਦਾ ਨਹੀਂ ਹੇ ਪ੍ਰੀਤਮਾ! ਝੂਠ ਉਸ ਦੇ ਕਿਸੇ ਕੰਮ ਨਹੀਂ ਆਉਣਾ।
Fareedkot Teekaਹੇ ਪਿਆਰੇ! ਤੇਰੀ ਬ੍ਰਹਮ ਵਸ਼ੈਣੀ ਬਿਰਤੀ ਰੂਪ ਜੋ ਵਸਤੂ ਹੈ ਤੀਨ ਕਾਲ ਹੋਨੇ ਵਾਲੀ ਹੈ, ਸੋ ਜੀਵ ਨੇ ਨਹੀਂ ਜਾਣੀ ਔਰ (ਕੂੜੁ) ਝੂਠਾ ਜੋ ਸਰੀਰ ਹੈ, ਸੋ ਸਾਥ ਨਹੀਂ ਚੱਲਦਾ ਹੈ, ਭਾਵ ਸੇ ਪਰਲੋਕ ਕਾ ਸੰਗੀ ਨਹੀਂ ਹੋਤਾ॥
Prof. Sahib Singh(ਸਾਕਤ ਮਨੁੱਖ ਹਿਰਦੇ ਵਿਚ) ਵੱਸਦੇ (ਕੀਮਤੀ ਹਰਿ-ਨਾਮ) ਪਦਾਰਥ ਨਾਲ ਸਾਂਝ ਨਹੀਂ ਪਾਂਦਾ (ਦੁਨੀਆ ਦੇ ਨਾਸਵੰਤ ਪਦਾਰਥਾਂ ਨਾਲ ਹੀ ਮੋਹ ਪਾਈ ਰੱਖਦਾ ਹੈ, ਪਰ ਕੋਈ ਭੀ) ਨਾਸਵੰਤ ਪਦਾਰਥ (ਪਰਲੋਕ ਵਿਚ) ਨਾਲ ਨਹੀਂ ਜਾਂਦਾ।ਪਦ ਅਰਥ ਕੂੜੁ = ਝੂਠ।
SikhNet (Spanish)Eso que Es, uno no lo conoce; las ilusiones no sirven de nada.
ਸਤਿਗੁਰੁ ਜਿਨਾ ਮਿਲਾਇਓਨੁ ਪਿਆਰੇ; ਸਾਚਾ ਨਾਮੁ ਸਮਾਲਿ ॥੬॥
satigur jinaa milaaeon piaare; saachaa naam samaal |6|
Sant Singh KhalsaThose who meet with the True Guru, O Beloved, dwell upon the True Name. ||6||
Manmohan SinghThey, whom the Beloved introduces to the True Guru, remember the True Name.
Manmohan Singh (Punjabi)ਜਿਨ੍ਹਾਂ ਨੂੰ ਪ੍ਰੀਤਮ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਉਹ ਸੱਚੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਹੇ ਪਿਆਰੇ! ਜਿਨ ਕੋ ਆਪ ਨੇ ਸਤਿਗੁਰੋਂ ਕੇ ਸਾਥ ਮਿਲਾਇਆ ਹੈ, ਤਿਨੋਂ ਨੇ ਤੇਰਾ ਸਚਾ ਨਾਮ ਸਮਾਲਣਾ ਕੀਆ ਹੈ॥੬॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਉਸ ਪਰਮਾਤਮਾ ਨੇ ਗੁਰੂ ਮਿਲਾ ਦਿੱਤਾ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ (ਆਪਣੇ ਹਿਰਦੇ ਵਿਚ) ਵਸਾਈ ਰੱਖਦੇ ਹਨ ॥੬॥ਪਦ ਅਰਥ ਮਿਲਾਇਓਨੁ = ਉਸ (ਪਰਮਾਤਮਾ) ਨੇ ਮਿਲਾ ਦਿੱਤਾ। ਸਾਚਾ = ਸਦਾ-ਥਿਰ। ਸਮਾਲਿ = ਸਮਾਲਹਿ, ਸੰਭਾਲਦੇ ਹਨ, ਹਿਰਦੇ ਵਿਚ ਵਸਾਂਦੇ ਹਨ ॥੬॥
SikhNet (Spanish)Aquéllos que son guiados hasta el Guru por Dios, sólo ellos alaban el Verdadero Nombre. (6)
ਸਤੁ ਸੰਤੋਖੁ ਗਿਆਨੁ ਧਿਆਨੁ ਪਿਆਰੇ; ਜਿਸ ਨੋ ਨਦਰਿ ਕਰੇ ॥
sat santokh giaan dhiaan piaare; jis no nadar kare |
Sant Singh KhalsaWhen the Lord casts His Glance of Grace, O Beloved, one is blessed with Truth, contentment, wisdom and meditation.
Manmohan SinghHe, on whom the Lord casts His merciful glance, is blessed with truth, contentment, gnosis and contemplation.
Manmohan Singh (Punjabi)ਜਿਸ ਉਤੇ ਸਾਹਿਬ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਸ ਨੂੰ ਸੱਚ, ਸੰਤੁਸ਼ਟਤਾ, ਬ੍ਰਹਿਮ-ਵੀਚਾਰ ਅਤੇ ਬੰਦਗੀ ਦੀ ਦਾਤ ਪ੍ਰਾਪਤ ਹੁੰਦੀ ਹੈ।
Fareedkot Teekaਹੇ ਪਿਆਰੇ! ਜਿਸ ਕੇ ਊਪਰ ਤੂੰ ਕਿਰਪਾ ਦ੍ਰਿਸ਼ਟ ਕਰਤਾ ਹੈਂ, ਤਿਸ ਕੋ ਸਤਸੰਤੋਖ ਗਿਆਨ ਧਿਆਨਾਦਿਕ ਗੁਣ ਪ੍ਰਾਪਤਿ ਹੋਤੇ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਸੇਵਾ ਸੰਤੋਖ ਗਿਆਨ ਧਿਆਨ (ਆਦਿਕ ਗੁਣ ਪੈਦਾ ਹੋ ਜਾਂਦੇ ਹਨ)।ਪਦ ਅਰਥ ਸਤੁ = ਦਾਨ, ਸੇਵਾ। ਗਿਆਨੁ = ਆਤਮਕ ਜੀਵਨ ਦੀ ਸੂਝ। ਧਿਆਨੁ = ਪ੍ਰਭੂ-ਚਰਨਾਂ ਵਿਚ ਸੁਰਤਿ ਦਾ ਜੁੜੇ ਰਹਿਣਾ। ਜਿਸ ਨੋ = ਜਿਸ ਉਤੇ {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।
SikhNet (Spanish)Aquél que obtiene la Gracia de Dios, es bendecido con la Verdad, la Sabiduría,
ਅਨਦਿਨੁ ਕੀਰਤਨੁ ਗੁਣ ਰਵੈ ਪਿਆਰੇ; ਅੰਮ੍ਰਿਤਿ ਪੂਰ ਭਰੇ ॥
anadin keeratan gun ravai piaare; amrit poor bhare |
Sant Singh KhalsaNight and day, he sings the Kirtan of the Lord's Praises, O Beloved, totally filled with Ambrosial Nectar.
Manmohan SinghNight and day he sings and utters the praise of the Beloved Lord, and his mind is fully filled with the Nectar-Name.
Manmohan Singh (Punjabi)ਰਾਤ ਦਿਨ ਉਹ ਪ੍ਰੀਤਮ ਪ੍ਰਭੂ ਦੀ ਪ੍ਰਭਤਾ (ਵਡਿਆਈ) ਗਾਉਂਦਾ ਤੇ ਉਚਾਰਦਾ ਹੈ ਅਤੇ ਉਸ ਦਾ ਹਿਰਦਾ ਅੰਮ੍ਰਿਤ ਸਰੂਪ ਨਾਲ ਲਬਾਲਬ ਭਰ ਜਾਂਦਾ ਹੈ।
Fareedkot Teekaਹੇ ਪਿਆਰੇ! ਵਹੁ ਪੁਰਸ਼ ਰਾਤ੍ਰਿ ਦਿਨ ਤੇਰੇ ਗੁਣੋਂ ਅਰ (ਕੀਰਤਨੁ) ਜਸ ਕੋ ਉਚਾਰਨ ਕਰਤਾ ਹੈ ਔਰ ਅੰਮ੍ਰਿਤ ਰੂਪ ਨਾਮ ਉਪਦੇਸ਼ ਕਰ ਸੰਸਾਰ ਸਮੁੰਦਰ ਸੇ ਤਾਰਨੇ ਕੋ ਤਿਸ ਨੇ ਜਗਿਆਸੂਓਂ ਕੇ ਪੂਰੋਂ ਕੇ ਪੂਰ ਭਰੇ ਹੈਂ, ਭਾਵ ਤਿਆਰ ਕਰੇ ਹੈਂ॥
Prof. Sahib Singhਉਹ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਹੈ, (ਉਸ ਦਾ ਹਿਰਦਾ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਨਕਾ-ਨੱਕ ਭਰਿਆ ਰਹਿੰਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਰਵੈ = ਚੇਤੇ ਕਰਦਾ ਹੈ। ਅੰਮ੍ਰਿਤਿ = ਅੰਮ੍ਰਿਤ ਨਾਲ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਨਾਲ। ਪੂਰ ਭਰੇ = ਭਰਪੂਰ।
SikhNet (Spanish)el Contentamiento y la Contemplación. Él canta siempre la Alabanza del Señor,
ਦੁਖ ਸਾਗਰੁ ਤਿਨ ਲੰਘਿਆ ਪਿਆਰੇ; ਭਵਜਲੁ ਪਾਰਿ ਪਰੇ ॥
dukh saagar tin langhiaa piaare; bhavajal paar pare |
Sant Singh KhalsaHe crosses over the sea of pain, O Beloved, and swims across the terrifying world-ocean.
Manmohan SinghHe crosses the sea of grief and swims across the dreadful world ocean.
Manmohan Singh (Punjabi)ਉਹ ਗਮ ਰੰਜ ਦੇ ਸਿੰਧ ਤੋਂ ਪਾਰ ਹੋ ਜਾਂਦਾ ਹੈ ਅਤੇ ਭਿਆਨਕ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
Fareedkot Teekaਹੇ ਪਿਆਰੇ! ਤਿਨੋਂ ਨੇ ਆਪ ਭੀ ਦੁਖ ਕਾ ਸਮੁੰਦਰ ਲੰਘਾ ਹੈ ਔਰ ਪੂਰਬੋਕਤ ਜਗਿਆਸੂ ਭੀ ਤਿਨ ਕੇ ਸੰਗ ਕਰ ਸੰਸਾਰ ਸਮੰਦੁਰ ਸੇ ਪਾਰ ਹੂਏ ਹੈਂ॥
Prof. Sahib Singh(ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਹੁੰਦੀ ਹੈ) ਉਹ ਮਨੁੱਖ ਦੁੱਖਾਂ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹ ਸੰਸਾਰ-ਸਮੁੰਦਰ ਤੋਂ ਪਾਰ ਪਹੁੰਚ ਜਾਂਦੇ ਹਨ।ਪਦ ਅਰਥ ਸਾਗਰੁ = ਸਮੁੰਦਰ। ਭਵਜਲੁ = ਸੰਸਾਰ-ਸਮੁੰਦਰ। ਪਰੇ = ਪਹੁੰਚ ਗਏ।
SikhNet (Spanish)y su mente está saciada con el Néctar del Nombre. Cruza el mar del dolor con facilidad; es llevado a través del mar de las existencias materiales.
ਜਿਸੁ ਭਾਵੈ ਤਿਸੁ ਮੇਲਿ ਲੈਹਿ ਪਿਆਰੇ; ਸੇਈ ਸਦਾ ਖਰੇ ॥੭॥
jis bhaavai tis mel laihi piaare; seee sadaa khare |7|
Sant Singh KhalsaOne who is pleasing to His Will, He unites with Himself, O Beloved; he is forever true. ||7||
Manmohan SinghHe, whom Thou likest, O Beloved, him, Thou unitest with Thee and he alone is ever true.
Manmohan Singh (Punjabi)ਜੋ ਤੈਨੂੰ ਚੰਗਾ ਲੱਗਦਾ ਹੈ, ਹੇ ਪ੍ਰੀਤਮ! ਉਸ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕੇਵਲ ਓਹੀ ਸਦੀਵ ਲਈ ਸੱਚਾ ਹੈ।
Fareedkot Teekaਹੇ ਪਿਆਰੇ! ਜਿਸ ਕਾ ਪ੍ਰੇਮ ਤੇਰੇ ਕੋ ਭਾਇ ਜਾਵੈ ਤਿਸ ਕੋ ਆਪਣੇ ਮੇਂ ਮਿਲਾਇ ਲੇਤਾ ਹੈਂ, ਅਰ ਜੋ ਮਿਲਾਏ ਹੈਂ ਵਹੀ ਪੁਰਸ਼ ਸਦੀਵ (ਖਰੇ) ਸੁਧ ਹੈਂ॥੭॥
Prof. Sahib Singhਹੇ ਪਿਆਰੇ ਪ੍ਰਭੂ! ਜੇਹੜਾ ਜੇਹੜਾ ਮਨੁੱਖ ਤੈਨੂੰ ਚੰਗਾ ਲੱਗਦਾ ਹੈ, ਉਸ ਉਸ ਨੂੰ ਤੂੰ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈਂ। ਉਹ ਬੰਦੇ ਸਦਾ ਲਈ ਚੰਗੇ ਜੀਵਨ ਵਾਲੇ ਹੋ ਜਾਂਦੇ ਹਨ ॥੭॥ਪਦ ਅਰਥ ਜਿਸੁ ਭਾਵੈ = ਜੋ ਤੈਨੂੰ ਚੰਗਾ ਲੱਗਦਾ ਹੈ। ਮੇਲਿ ਲੈਹਿ = ਤੂੰ ਮੇਲ ਲੈਂਦਾ ਹੈਂ। ਖਰੇ = ਚੰਗੇ, ਚੰਗੇ ਜੀਵਨ ਵਾਲੇ ॥੭॥
SikhNet (Spanish)Aquél que obtiene la Gracia del Señor, entrega su ser a Dios y conoce la Verdad. (7)
ਸੰਮ੍ਰਥ ਪੁਰਖੁ ਦਇਆਲ ਦੇਉ ਪਿਆਰੇ; ਭਗਤਾ ਤਿਸ ਕਾ ਤਾਣੁ ॥
samrath purakh deaal deo piaare; bhagataa tis kaa taan |
Sant Singh KhalsaThe all-powerful Divine Lord is compassionate, O Beloved; He is the Support of His devotees.
Manmohan SinghThe Bright Lord is Omnipotent and compassionate and His devotees have His support alone.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਸਰਬ-ਸ਼ਕਤੀਵਾਨ ਅਤੇ ਕ੍ਰਿਪਾਲੂ ਹੈ। ਉਸ ਦੇ ਸ਼ਰਧਾਵਾਨਾਂ ਨੂੰ ਕੇਵਲ ਓਸੇ ਦਾ ਹੀ ਆਸਰਾ ਹੈ।
Fareedkot Teekaਹੇ ਸਮਰਥ! ਹੇ ਦਇਆਲ ਪ੍ਯਾਰੇ (ਦੇਉ) ਪ੍ਰਕਾਸ ਰੂਪ! ਜਿਸ ਤੈਨੇ ਭਾਵਨੇ ਵਾਲੇ ਸੁਧ ਕੀਏ ਹੈਂ, ਤਿਨ ਭਗਤ ਜਨੋਂ ਕੋ ਆਪ ਕਾ ਬਲ ਹੈ॥
Prof. Sahib Singhਹੇ ਭਾਈ! ਪਰਮਾਤਮਾ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਰਬ-ਵਿਆਪਕ ਹੈ, ਦਇਆ ਦਾ ਘਰ ਹੈ, ਪ੍ਰਕਾਸ਼-ਰੂਪ ਹੈ। ਭਗਤਾਂ ਨੂੰ (ਸਦਾ) ਉਸ ਦਾ ਆਸਰਾ ਰਹਿੰਦਾ ਹੈ।ਪਦ ਅਰਥ ਸੰਮ੍ਰਥ = ਸਾਰੀਆਂ ਤਾਕਤਾਂ ਦਾ ਮਾਲਕ। ਪੁਰਖੁ = ਸਰਬ-ਵਿਆਪਕ। ਦੇਉ = ਪ੍ਰਕਾਸ਼-ਰੂਪ। ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਤਾਣੁ = ਆਸਰਾ।
SikhNet (Spanish)El Señor es Todopoderoso, Compasivo, el Todo Prevaleciente Espíritu Divino y es el Único Dios en Quien los Devotos de todos los tiempos se apoyan.
ਤਿਸੁ ਸਰਣਾਈ ਢਹਿ ਪਏ ਪਿਆਰੇ; ਜਿ ਅੰਤਰਜਾਮੀ ਜਾਣੁ ॥
tis saranaaee dteh pe piaare; ji antarajaamee jaan |
Sant Singh KhalsaI seek His Sanctuary, O Beloved; He is the Inner-knower, the Searcher of hearts.
Manmohan SinghI have surrendered to the refuge of Him, O dear, who is wise and the knower of hearts.
Manmohan Singh (Punjabi)ਮੈਂ ਉਸ ਦੀ ਪਨਾਹ ਹੇਠਾਂ ਡਿੱਗ ਪਿਆ ਹਾਂ, ਹੇ ਪਿਆਰਿਆ! ਜੋ ਸਿਆਣਾ ਅਤੇ ਦਿਲਾਂ ਦੀਆਂ ਜਾਣਨਹਾਰ ਹੈ।
Fareedkot Teekaਹੇ ਪ੍ਯਾਰੇ! ਤੂ ਜੋ ਅੰਤਰਜਾਮੀ ਹੋ ਕਰ ਸਰਬ ਕੇ ਰਿਦੇ ਕੀ ਜਾਣ ਰਹਾ ਹੈਂ, ਹਮ ਗਿਰ ਕਰ ਤਿਸ ਆਪ ਕੀ ਸਰਣ ਪੜੇ ਹੈਂ॥
Prof. Sahib Singhਹੇ ਭਾਈ! ਭਗਤ ਉਸ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਜੇਹੜਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਤੇ, ਸਿਆਣਾ ਹੈ।ਪਦ ਅਰਥ ਜਿ = ਜੇਹੜਾ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਜਾਣੁ = ਸੁਜਾਨ, ਸਿਆਣਾ।
SikhNet (Spanish)Me he refugiado en Aquél que es el Sabio y Conocedor Íntimo de todos los corazones.
ਹਲਤੁ ਪਲਤੁ ਸਵਾਰਿਆ ਪਿਆਰੇ; ਮਸਤਕਿ ਸਚੁ ਨੀਸਾਣੁ ॥
halat palat savaariaa piaare; masatak sach neesaan |
Sant Singh KhalsaHe has adorned me in this world and the next, O Beloved; He has placed the Emblem of Truth upon my forehead.
Manmohan SinghMy Beloved has attuned me in this world as well as the next, and He has affixed His true seal on my forehead.
Manmohan Singh (Punjabi)ਮੇਰੇ ਪ੍ਰੀਤਮ ਨੇ ਮੇਰਾ ਇਹ ਲੋਕ ਤੇ ਪ੍ਰਲੋਕ ਸੁਧਾਰ ਦਿੱਤਾ ਹੈ ਅਤੇ ਮੇਰੇ ਮੱਥੇ ਉਤੇ ਆਪਣੀ ਸੱਚੀ ਮੋਹਰ ਲਾ ਦਿੱਤੀ ਹੈ।
Fareedkot Teekaਹੇ ਪ੍ਯਾਰੇ! ਜਿਨ ਕੇ ਮਸਤਕ ਪਰ ਸੱਚਾ (ਨੀਸਾਣੁ) ਲੇਖ ਹੈ, ਤਿਨ ਕਾ ਲੋਕ ਪ੍ਰਲੋਕ ਆਪ ਨੇ ਸਵਾਰ ਦੀਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਸਦਾ ਕਾਇਮ ਰਹਿਣ ਵਾਲੀ ਮੋਹਰ ਲਾ ਦੇਂਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਸੰਵਰ ਜਾਂਦਾ ਹੈ।ਪਦ ਅਰਥ ਹਲਤੁ = ਇਹ ਲੋਕ। ਪਲਤੁ = ਪਰਲੋਕ। ਮਸਤਕਿ = ਮੱਥੇ ਉਤੇ। ਸਚੁ = ਸਦਾ-ਥਿਰ ਰਹਿਣ ਵਾਲਾ। ਨੀਸਾਨੁ = ਨਿਸ਼ਾਨ, ਮੋਹਰ।
SikhNet (Spanish)Dios me bendice aquí y aquí después, y marca mi frente con el Sello de la Verdad.
ਸੋ ਪ੍ਰਭੁ. ਕਦੇ ਨ ਵੀਸਰੈ ਪਿਆਰੇ; ਨਾਨਕ ਸਦ ਕੁਰਬਾਣੁ ॥੮॥੨॥
so prabh. kade na veesarai piaare; naanak sad kurabaan |8|2|
Sant Singh KhalsaI shall never forget that God, O Beloved; Nanak is forever a sacrifice to Him. ||8||2||
Manmohan SinghThat Lord, I forget not ever, O dear, Unto Him, Nanak is ever a sacrifice.
Manmohan Singh (Punjabi)ਉਸ ਸਾਹਿਬ ਨੂੰ ਮੈਂ ਕਦਾਚਿਤ ਨਹੀਂ ਭੁਲਾਉਂਦਾ ਉਸ ਉਤੋਂ ਨਾਨਕ ਸਦੀਵ ਹੀ ਘੋਲੀ ਵੰਞਦਾ ਹੈ।
Fareedkot Teekaਹੇ ਪ੍ਯਾਰੇ ਪ੍ਰਭੂ! ਸੋ ਤੂੰ ਮੇਰੇ ਕੋ ਕਬੀ ਬਿਸਰਤਾ ਨਹੀਂ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਆਪ ਕੇ (ਸਦ) ਸੌ ਵਾਰ ਸਦਾ ਬਲਿਹਾਰੇ ਜਾਤਾ ਹੂੰ॥☬ਵਾ ਪ੍ਯਾਰੇ ਪਦ ਕੋ ਸੰਬੋਧਨ ਕਰ ਕੇ ਉਪਦੇਸ਼ ਮੇਂ ਲਗਾ ਲੇਨਾ- ਜਬ ਹੇ ਭਾਈ! ਹੇ ਪ੍ਯਾਰੇ! ਮਾਤਾ ਕਾ ਗਰਭ ਜੋ ਦੁਖੋਂ ਕਾ ਸਮੁੰਦਰ ਹੈ ਪਰਮੇਸ਼੍ਵਰ ਨੇ ਜੀਵ ਕੋ ਤਹਾਂ ਅਪਨਾ ਨਾਮ ਜਪਾਯਾ ਹੈ। ਇਸੀ ਤ੍ਰਹ ਸਾਰੀ ਅਸਟਪਦੀ ਉਪਦੇਸ਼ ਮੇਂ ਸਾਫ ਲਗ ਜਾਵੇਗੀ॥੮॥੨॥☬ਆਤਮ ਬਿਚਾਰ ਸੇ ਬਿਨਾ ਔਰ ਕਰਮਾਂ ਕੀ ਨਿਖੇਧੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੇ ਭਾਈ (ਮੇਰੀ ਤਾਂ ਸਦਾ ਇਹੀ ਤਾਂਘ ਹੈ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ। ਮੈਂ (ਉਸ ਤੋਂ) ਸਦਾ ਸਦਕੇ ਜਾਂਦਾ ਹਾਂ ॥੮॥੨॥ਪਦ ਅਰਥ ਸਦ = ਸਦਾ ॥੮॥੨॥
SikhNet (Spanish)Oh, dice Nanak, no olvides a tal Señor y ofrece tu vida entera en sacrificio a Él. (8‑2