ੴ

ਸਿੱਖਬਾਣੀ · SikhBani

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥

paatth parrio ar bed beechaario nival bhuangam saadhe
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 641, 642 · 22 lines
Translations

ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ॥

soratth mahalaa 5 ghar 2 asattapadeea | Ang 641

Sant Singh KhalsaSorat'h, Fifth Mehl, Second House, Ashtpadheeyaa:
Manmohan SinghSorath 5th Guru. Ashtpadis.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Sorath, Mejl Guru Aryan, Quinto Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 641

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, Is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ; ਨਿਵਲਿ ਭੁਅੰਗਮ ਸਾਧੇ ॥

paatth parrio ar bed beechaario; nival bhuangam saadhe | Ang 641

Sant Singh KhalsaThey read scriptures, and contemplate the Vedas; they practice the inner cleansing techniques of Yoga, and control of the breath.
Manmohan SinghThe man, reads holy texts and studies the Vedas. he practises inner-washing and breath control.
Manmohan Singh (Punjabi)ਇਨਸਾਨ ਧਾਰਮਕ ਪੁਸਤਕਾਂ ਵਾਚਦਾ ਹੈ ਤੇ ਵੇਦਾਂ ਨੂੰ ਘੋਖਦਾ ਹੈ। ਉਹ ਅੰਦਰ ਧੋਣ ਅਤੇ ਸੁਆਸ ਰੋਕਣ ਦਾ ਅਭਿਆਸ ਕਰਦਾ ਹੈ।
Fareedkot Teekaਅਸਮਦਾਦ ਜੀਵੋਂ ਨੇ ਪਾਠ ਪੜਾ, ਭਾਵ ਨਿਤਨੇਮ ਅਰ ਬੇਦ ਕਾ ਬੀਚਾਰ ਕੀਆ, ਪੁਨ ਨਿਵਲੀ ਕਰਮ ਕੀਆ ਅਰ ਭੂਅੰਗਮ ਨਾੜੀ ਕੋ ਭੀ ਸਿਧਾ ਕੀਆ ਹੈ⁽¹⁾॥
Prof. Sahib Singhਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ।

ਪਦ ਅਰਥ ਪੜਿਓ = ਪੜ੍ਹਿਆ (ਕਈਆਂ ਨੇ)। ਅਰੁ = ਅਤੇ। ਨਿਵਲਿ = ਖਲੋ ਕੇ, ਗੋਡਿਆਂ ਉਤੇ ਹੱਥ ਰੱਖ ਕੇ, ਸਾਹ ਬਾਹਰ ਵਲ ਖਿੱਚ ਕੇ, ਆਂਦਰਾਂ ਨੂੰ ਭਵਾਣਾ; ਇਸ ਨਾਲ ਪੇਟ ਦੀਆਂ ਆਂਦਰਾਂ ਸਾਫ਼ ਰਹਿੰਦੀਆਂ ਹਨ, ਕਬਜ਼ ਨਹੀਂ ਰਹਿੰਦੀ। ਨਿਉਲੀ ਕਰਮ ਸਵੇਰੇ ਖ਼ਾਲੀ-ਪੇਟ ਕਰੀਦਾ ਹੈ। ਭੁਅੰਗਮ = ਭੁਇਅੰਗਮ, ਭੁਯੰਗਮ। ਪਿੱਠ ਦੀ ਕੰਗਰੋੜ ਦੇ ਨਾਲ ਨਾਲ ਕੁੰਡਲਨੀ ਨਾੜੀ ਜਿਸ ਦੀ ਸ਼ਕਲ ਸਰਪਣੀ ਵਰਗੀ ਹੈ। ਇਸ ਦੇ ਰਾਹ ਸੁਆਸ ਚੜ੍ਹਾਂਦੇ ਹਨ। ਸਾਧੇ = ਸਾਧਨ ਕੀਤੇ (ਕਈਆਂ ਨੇ)।

SikhNet (Spanish)He leído los textos sagrados y contemplado los Vedas; he controlado la respiración

ਪੰਚ ਜਨਾ ਸਿਉ ਸੰਗੁ. ਨ ਛੁਟਕਿਓ; ਅਧਿਕ ਅਹੰਬੁਧਿ ਬਾਧੇ ॥੧॥

panch janaa siau sang. na chhuttakio; adhik ahanbudh baadhe |1| Ang 641

Sant Singh KhalsaBut they cannot escape from the company of the five passions; they are increasingly bound to egotism. ||1||
Manmohan SinghBut the escapes not from the company of the five evil passions and is all the more tied to haughty disposition.
Manmohan Singh (Punjabi)ਪ੍ਰੰਤੂ ਉਹ ਪੰਜਾਂ ਮੰਦੇ ਵਿਸ਼ੇ-ਵੇਗਾਂ ਦੀ ਸੰਗਤ ਤੋਂ ਖਲਾਸੀ ਨਹੀਂ ਪਾਉਂਦਾ ਅਤੇ ਹੰਕਾਰੀ ਮਤ ਨਾਲ ਸਗੋਂ ਵਧੇਰੇ ਬੱਝ ਜਾਂਦਾ ਹੈ।
Fareedkot Teekaਪਰੰਤੂ ਪੰਚ ਜਨੋਂ ਅਰਥਾਤ ਕਾਮਾਦਿਕੋਂ ਕਾ ਸੰਗ ਨਹੀਂ ਛੂਟਾ ਹੈ ਔਰ ਅਧਿਕ ਹੰਕਾਰ ਬੁਧੀ ਕਰ ਜੀਵ (ਬਾਧੇ) ਬੰਧਾਇਮਾਨ ਹੋ ਰਹੇ ਹੈਂ, ਇਨ ਬਿਧੋਂ ਕਰ ਭੀ ਤੇਰੇ ਕੋ ਮਿਲਾ ਨਹੀਂ ਜਾਤਾ॥੧॥☬ਜੇ ਕਹੈ ਔਰ ਕੌਨ ਕਰਮ ਕੀਏ? ਸੋ ਕਹਿਤੇ ਹੈਂ:
Prof. Sahib Singh(ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ ॥੧॥

ਪਦ ਅਰਥ ਸਿਉ = ਨਾਲ। ਸੰਗੁ = ਸਾਥ। ਛੁਟਕਿਓ = ਮੁੱਕ ਸਕਿਆ। ਅਧਿਕ = ਬਹੁਤ ਵਧੀਕ। ਅਹੰਬੁਧਿ = ਅਹੰਕਾਰ-ਭਰੀ ਮਤਿ। ਬਾਧੇ = ਬੱਝ ਗਏ ॥੧॥

SikhNet (Spanish)y limpiado mi cuerpo, pero no he abandonado mi relación con las cinco pasiones y de esa manera mi ego ha crecido más y más. (1)

ਪਿਆਰੇ. ਇਨ ਬਿਧਿ ਮਿਲਣੁ. ਨ ਜਾਈ; ਮੈ ਕੀਏ ਕਰਮ ਅਨੇਕਾ ॥

piaare. in bidh milan. na jaaee; mai kee karam anekaa | Ang 641

Sant Singh KhalsaO Beloved, this is not the way to meet the Lord; I have performed these rituals so many times.
Manmohan SinghMy dear, by these methods, the Lord is met not, and I have performed many such rituals.
Manmohan Singh (Punjabi)ਮੇਰੇ ਪ੍ਰੀਤਮਾ! ਇਨ੍ਹਾਂ ਤਰੀਕਿਆਂ ਦੁਆਰਾ ਸੁਆਮੀ ਨਹੀਂ ਮਿਲਦਾ, ਕਿਉਂਕਿ ਮੈਂ ਐਹੋ ਜਿਹੇ ਘਣੇਰੇ ਕਰਮ-ਕਾਂਡ ਕੀਤੇ ਹਨ।
Fareedkot Teekaਹੇ ਪ੍ਯਾਰੇ ਵਾਹਿਗੁਰੂ! ਇਨ ਬਿਧੀਓਂ ਕਰ ਤੇਰੇ ਸੇ ਮਿਲਾ ਨਹੀਂ ਜਾਤਾ, ਮੈਂ ਜੀਵ ਨੇ ਅਨੇਕ ਹੀ ਕਰਮ ਕੀਏ ਹੈਂ। ਪਰੰਤੂ ਤਿਨ ਕਰਮੋਂ ਕੇ ਕਰਨੇ ਸੇ ਸੁਖ ਨਹੀਂ ਹੂਆ ਹੈ॥
Prof. Sahib Singhਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ।

ਪਦ ਅਰਥ ਪਿਆਰੇ = ਹੇ ਸੱਜਣ! ਇਨ ਬਿਧਿ = ਇਹਨਾਂ ਤਰੀਕਿਆਂ ਨਾਲ। ਮੈ = ਮੇਰੇ ਵੇਖਦਿਆਂ।

SikhNet (Spanish)Oh Amor, por más buenas acciones que hice, no pude encontrar a mi Dios.

ਹਾਰਿ ਪਰਿਓ ਸੁਆਮੀ ਕੈ ਦੁਆਰੈ; ਦੀਜੈ ਬੁਧਿ ਬਿਬੇਕਾ ॥ ਰਹਾਉ ॥

haar pario suaamee kai duaarai; deejai budh bibekaa | rahaau | Ang 641

Sant Singh KhalsaI have collapsed, exhausted, at the Door of my Lord Master; I pray that He may grant me a discerning intellect. ||Pause||
Manmohan SinghI have dropped down weary at the Lord's door and pray for the grant of discerning intellect. Pause.
Manmohan Singh (Punjabi)ਮੈਂ ਥੱਕ ਟੁੱਟ ਕੇ ਪ੍ਰਭੂ ਦੇ ਦਰ ਤੇ ਢਹਿ ਪਿਆ ਹਾਂ ਅਤੇ ਵਿਚਾਰ ਵਾਲੀ ਅਕਲ ਦੀ ਦਾਤ ਲਈ ਬੇਨਤੀ ਕਰਦਾ ਹਾਂ। ਠਹਿਰਾਉ।
Fareedkot Teekaਅਬ ਹਾਰ ਕਰ ਹੇ ਸ੍ਵਾਮੀ! ਆਪ ਕੇ ਦ੍ਵਾਰੇ ਪਰ ਪੜਾ ਹੂੰ, ਮੇਰੇ ਕੋ ਬਬੇਕ ਵਾਲੀ ਬੁਧੀ ਦੀਜੈ॥ ਰਹਾਉ ॥
Prof. Sahib Singhਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ ਰਹਾਉ॥

ਪਦ ਅਰਥ ਹਾਰਿ = ਹਾਰ ਕੇ, ਇਹਨਾਂ ਕਰਮਾਂ ਦਾ ਆਸਰਾ ਛੱਡ ਕੇ। ਪਰਿਓ = ਪਿਆ ਹਾਂ। ਕੈ ਦੁਆਰੈ = ਦੇ ਦਰ ਉਤੇ। ਬਿਬੇਕਾ = ਪਰਖ ॥ਰਹਾਉ॥

SikhNet (Spanish)Entonces me postré ante la Puerta de mi Maestro y recé, ¡oh Dios, bendíceme con una mente que pueda discriminar! (Pausa)

ਮੋਨਿ ਭਇਓ. ਕਰਪਾਤੀ ਰਹਿਓ; ਨਗਨ ਫਿਰਿਓ ਬਨ ਮਾਹੀ ॥

mon bheo. karapaatee rahio; nagan firio ban maahee | Ang 641

Sant Singh KhalsaOne may remain silent and use his hands as begging bowls, and wander naked in the forest.
Manmohan SinghMan may remain mum, make his hands the leaf-plate and wander naked in the forest,
Manmohan Singh (Punjabi)ਇਨਸਾਨ ਚੁੱਪ ਰਹੇ, ਆਪਣੇ ਹੱਥਾਂ ਦੀ ਪੱਤਲ ਬਣਾਵੇ ਅਤੇ ਨੰਗ-ਧੜੰਗ ਜੰਗਲ ਵਿੱਚ ਭਟਕਦਾ ਰਹੇ,
Fareedkot Teekaਮੋਨੀ ਹੋਇ ਰਹਾ, (ਕਰਪਾਤੀ) ਹਾਥ ਹੀ ਪਾਤ੍ਰ ਬਨਾਇ ਲੀਏ, ਭਾਵ ਯਹਿ ਕਿ ਹਾਥ ਮੇਂ ਤੂੰ ਬਾ ਆਦਿਕ ਭੀ ਨ ਰਖਾ ਔਰ ਨਗਨ ਹੋ ਕਰ ਬਨ ਮੇਂ ਫਿਰਤਾ ਰਹਾ॥
Prof. Sahib Singhਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ), ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ।

ਪਦ ਅਰਥ ਮੋਨਿ ਭਇਓ = ਕੋਈ ਚੁੱਪ ਸਾਧੀ ਬੈਠਾ ਹੈ। ਕਰਪਾਤੀ = {ਕਰ = ਹੱਥ। ਪਾਤ੍ਰ = ਭਾਂਡਾ} ਹੱਥਾਂ ਨੂੰ ਹੀ ਭਾਂਡਾ ਬਣਾ ਰੱਖਣ ਵਾਲਾ। ਮਾਹੀ = ਵਿਚ।

SikhNet (Spanish)Viví en silencio e hice de mis manos un traste y vague a través de los bosques.

ਤਟ ਤੀਰਥ ਸਭ ਧਰਤੀ ਭ੍ਰਮਿਓ; ਦੁਬਿਧਾ ਛੁਟਕੈ ਨਾਹੀ ॥੨॥

tatt teerath sabh dharatee bhramio; dubidhaa chhuttakai naahee |2| Ang 641

Sant Singh KhalsaHe may make pilgrimages to river banks and sacred shrines all over the world, but his sense of duality will not leave him. ||2||
Manmohan Singhand he may visit river banks, shrines and the whole earth, but duality leaves him not.
Manmohan Singh (Punjabi)ਅਤੇ ਉਹ ਦਰਿਆਵਾਂ ਦੇ ਕਿਨਾਰਿਆਂ, ਧਰਮ ਅਸਥਾਨਾਂ ਦੇ ਸਾਰੀ ਜਮੀਨ ਤੇ ਰਟਣ ਕਰਦਾ ਫਿਰੇ, ਪਰ ਦਵੈਤ-ਭਾਵ ਉਸ ਦਾ ਖਹਿੜਾ ਨਹੀਂ ਛੱਡਦੀ।
Fareedkot Teekaਪ੍ਰਿਥਵੀ ਮੇਂ ਸਭੀ ਤੀਰਥੋਂ ਕੇ ਕਿਨਾਰੋਂ ਪਰ ਭ੍ਰਮਣਾ ਕੀਆ, ਭਾਵ ਸੇ ਸੰਪੂਰਨ ਤੀਰਥ ਭੀ ਪਰਸੇ, ਪਰੰਤੂ (ਦੁਬਿਧਾ) ਦ੍ਵੈਤ ਭਾਵਨਾ ਵਾ ਚਿੰਤਾ ਨਿਬ੍ਰਿਤ ਨਹੀਂ ਹੂਈ। ਇਸੀ ਪ੍ਰਕਾਰ ਸਭ ਪੌੜੀਓਂ ਕੇ ਸਾਥ ਰਹਾਉ ਕੀ ਤੁਕੋਂ ਕੀ ਜੋਜਨਾ ਕਰਤੇ ਜਾਣਾ। ਜਥਾ- ਹੇ ਪ੍ਯਾਰੇ ਪਰਮੇਸਰ! ਇਨ ਬਿਧੀਓਂ ਕਰ ਕੇ ਤੇਰੇ ਸਾਥ ਮਿਲਾ ਨਹੀਂ ਜਾਤਾ। ਹੇ ਸੁਆਮੀ! ਮੈਂ ਹਾਰ ਕਰ ਆਪ ਕੇ ਦੁਆਰੇ, ਭਾਵ ਸਾਧਸੰਗਤ ਮੇਂ ਪੜਾ ਹਾਂ, ਮੇਰੇ ਕੋ ਬਬੇਕ ਵਾਲੀ ਬੁਧੀ ਦੇਹੋ ਵਾ ਬੁਧੀ ਮੇਂ ਬਬੇਕ ਦੇਹੋ। ਐਸੇ ਸਨਮੁਖ ਪ੍ਰਾਰਥਨਾ ਕਰਤੇ ਜਾਨਾ॥੨॥
Prof. Sahib Singhਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ ॥੨॥

ਪਦ ਅਰਥ ਤਟ = ਦਰੀਆ ਦਾ ਕੰਢਾ। ਸਭ = ਸਾਰੀ। ਭ੍ਰਮਿਓ = ਭਟਕਦਾ ਫਿਰਿਆ। ਦੁਬਿਧਾ = ਦੁ-ਚਿੱਤਾ-ਪਨ, ਮੇਰ-ਤੇਰ, ਡਾਵਾਂ ਡੋਲ ਮਾਨਸਕ ਦਸ਼ਾ। ਛੁਟਕੈ ਨਾਹੀ = ਮੁੱਕਦੀ ਨਹੀਂ ॥੨॥

SikhNet (Spanish)Visité todos los lugares santos de peregrinaje y las orillas de los ríos, pero la dualidad nunca dejó mi corazón. (2)

ਮਨ ਕਾਮਨਾ. ਤੀਰਥ ਜਾਇ ਬਸਿਓ; ਸਿਰਿ ਕਰਵਤ ਧਰਾਏ ॥

man kaamanaa. teerath jaae basio; sir karavat dharaae | Ang 642

Sant Singh KhalsaHis mind's desires may lead him to go and dwell at sacred places of pilgrimage, and offer his head to be sawn off;
Manmohan SinghWith him mind's desire he may go and abide at a place of pilgrimage and place his head under the saw,
Manmohan Singh (Punjabi)ਆਪਣੇ ਚਿੱਤ ਦੀ ਚਾਹਨਾ ਨਾਲ ਉਹ ਯਾਤ੍ਰਾ ਅਸਥਾਨ ਤੇ ਜਾ ਵਸੇ ਅਤੇ ਆਪਣੇ ਸਿਰ ਨੂੰ ਆਰੇ ਹੇਠਾਂ ਦੇਵੇ,
Fareedkot Teekaਮਨ ਮੇਂ ਬਾਸਨਾ ਧਾਰ ਕਰ ਤੀਰਥ ਪਰ ਜਾਇ ਕਰ ਨਿਵਾਸ ਕੀਆ ਔਰ ਸੀਸ ਪਰ ਕਰਵਤ੍ਰ ਧਰਾਇ ਲੀਆ, ਭਾਵ ਸੇ ਕਾਸੀ ਮੇਂ ਜਾਇ ਕਰ ਕਲਵਤ੍ਰ ਲੇ ਲੀਆ॥
Prof. Sahib Singhਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ)।

ਪਦ ਅਰਥ ਕਾਮਨਾ = ਇੱਛਾ, ਫੁਰਨਾ। ਸਿਰਿ = ਸਿਰ ਉਤੇ। ਕਰਵਤ = ਆਰਾ, ਸ਼ਿਵ ਜੀ ਵਾਲਾ ਆਰਾ ਜੋ ਬਨਾਰਸ ਦੇ ਸ਼ਿਵ-ਮੰਦਰ ਵਿਚ ਹੈ। ਸ਼ਿਵ = ਲੋਕ ਵਿਚ ਪਹੁੰਚਣ ਦੀ ਤਾਂਘ ਵਾਲੇ ਕਈ ਭੁੱਲੜ ਮਨੁੱਖ ਆਪਣੇ ਆਪ ਨੂੰ ਇਸ ਆਰੇ ਨਾਲ ਚਿਰਾ ਲੈਂਦੇ ਸਨ।

SikhNet (Spanish)La añoranza de mi mente me condujo hasta los lugares santos;

ਮਨ ਕੀ ਮੈਲੁ. ਨ ਉਤਰੈ ਇਹ ਬਿਧਿ; ਜੇ ਲਖ ਜਤਨ ਕਰਾਏ ॥੩॥

man kee mail. na utarai ih bidh; je lakh jatan karaae |3| Ang 642

Sant Singh Khalsabut this will not cause the filth of his mind to depart, even though he may make thousands of efforts. ||3||
Manmohan Singhbut his soul's impurity departs not thus, even though he may make lakhs of efforts.
Manmohan Singh (Punjabi)ਪ੍ਰੰਤੂ ਇਸ ਤਰ੍ਹਾਂ ਉਸ ਦੀ ਆਤਮਾ ਦੀ ਮਲੀਣਤਾ ਦੂਰ ਨਹੀਂ ਹੁੰਦੀ, ਭਾਵਨੂੰ ਉਹ ਲੱਖੂਖਾਂ ਹੀ ਉਪਰਾਲੇ ਪਿਆ ਕਰੇ।
Fareedkot Teekaਇਸ ਪ੍ਰਕਾਰ ਭੀ ਮਨ ਕੀ ਮਲੀਨਤਾ ਦੂਰ ਨਹੀਂ ਹੋਤੀ, ਚਾਹੇ ਐਸੇ ਐਸੇ ਲਾਖੋਂ ਹੀ ਜਤਨੋਂ ਕਰਨੇ ਮੇਂ ਆਵੈ॥੩॥
Prof. Sahib Singhਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ ॥੩॥

ਪਦ ਅਰਥ ਇਹ ਬਿਧਿ = ਇਸ ਤਰੀਕੇ ਨਾਲ ॥੩॥

SikhNet (Spanish)escogí que me cortaran en pedazos, pero la porquería de mi mente no se quitó por más que traté. (3)

ਕਨਿਕ ਕਾਮਿਨੀ ਹੈਵਰ ਗੈਵਰ; ਬਹੁ ਬਿਧਿ ਦਾਨੁ ਦਾਤਾਰਾ ॥

kanik kaaminee haivar gaivar; bahu bidh daan daataaraa | Ang 642

Sant Singh KhalsaHe may give gifts of all sorts - gold, women, horses and elephants.
Manmohan SinghHe may be a man of bounty and give gifts of many sorts, like gold, women, horses and elephants.
Manmohan Singh (Punjabi)ਉਹ ਦਾਨੀ ਜਨ ਹੋ ਅਨੇਕਾਂ ਕਿਸਮਾਂ ਦੀਆਂ ਦਾਤਾਂ ਦੇਵੇ, ਜਿਸ ਤਰ੍ਹਾਂ ਸੋਨਾ, ਇਸਤਰੀਆਂ, ਘੋੜੇ ਅਤੇ ਹਾਥੀ।
Fareedkot Teeka(ਕਨਿਕ) ਸ੍ਵਰਨ ਅਰ (ਕਾਮਿਨੀ) ਇਸਤ੍ਰੀ ਪੁਨਃ (ਹੈਵਰ) ਸ੍ਰੇਸਟ ਘੋੜੇ (ਗੈਵਰ) ਸ੍ਰੇਸਟ ਹਸਤੀ ਔਰ ਭੀ ਬਹੁਤ ਪ੍ਰਕਾਰ ਕਾ (ਦਾਤਾਰਾ) ਦਾਤਾ ਹੋ ਕਰ ਦਾਨ ਕੀਆ॥
Prof. Sahib Singhਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ।

ਪਦ ਅਰਥ ਕਨਿਕ = ਸੋਨਾ। ਕਾਮਿਨੀ = ਇਸਤ੍ਰੀ। ਹੈਵਰ = {हयवर} ਵਧੀਆ ਘੋੜੇ। ਗੈਵਰ = {गजवर} ਵਧੀਆ ਹਾਥੀ। ਦਾਤਾਰਾ = ਦੇਣ ਵਾਲਾ।

SikhNet (Spanish)Regalé oro, caballos, elefantes; aun abandoné a mi esposa para verme como un hombre desapegado.

ਅੰਨ ਬਸਤ੍ਰ ਭੂਮਿ ਬਹੁ ਅਰਪੇ; ਨਹ ਮਿਲੀਐ ਹਰਿ ਦੁਆਰਾ ॥੪॥

an basatr bhoom bahu arape; neh mileeai har duaaraa |4| Ang 642

Sant Singh KhalsaHe may make offerings of corn, clothes and land in abundance, but this will not lead him to the Lord's Door. ||4||
Manmohan SinghHe may offer corn, clothes and lands in abundance, but he arrives not at the Lord's door.
Manmohan Singh (Punjabi)ਉਹ ਅਨਾਜ, ਕੱਪੜੇ ਅਤੇ ਘਣੇਰੀ ਜ਼ਮੀਨ ਖੈਰਾਤ ਕਰੇ, ਪ੍ਰੰਤੂ ਉਹ ਪ੍ਰਭੂ ਦੇ ਬੂਹੇ ਉਤੇ ਨਹੀਂ ਪੁੱਜਦਾ।
Fareedkot Teekaਪ੍ਰਾਣੀ (ਅੰਨ) ਅਨਾਜ ਅਰ ਬਸਤ੍ਰ ਪੁਨਃ ਬਹੁਤ ਪ੍ਰਿਥ੍ਵੀ ਅਰਪਣ ਕਰੇ, ਪਰੰਤੂ ਇਨ ਕਰਮੋਂ ਦ੍ਵਾਰਾ ਭੀ ਹਰੀ ਆਪ ਕੋ ਨਹੀਂ ਮਿਲੀਤਾ॥੪॥
Prof. Sahib Singhਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ ॥੪॥

ਪਦ ਅਰਥ ਅਰਪੇ = ਦਾਨ ਕਰਦਾ ਹੈ। ਹਰਿ ਦੁਆਰਾ = ਹਰੀ ਦੇ ਦਰ ਤੇ ॥੪॥

SikhNet (Spanish)Ofrecí en caridad ropa y alimento, pero no fui transportado hasta la Presencia del Señor. (4)

ਪੂਜਾ ਅਰਚਾ ਬੰਦਨ ਡੰਡਉਤ; ਖਟੁ ਕਰਮਾ ਰਤੁ ਰਹਤਾ ॥

poojaa arachaa bandan ddanddaut; khatt karamaa rat rahataa | Ang 642

Sant Singh KhalsaHe may remain devoted to worship and adoration, bowing his forehead to the floor, practicing the six religious rituals.
Manmohan SinghHe may remain attached, in love, to worship, adoration, prostrate salutation and six rites.
Manmohan Singh (Punjabi)ਬੇਸ਼ਕ ਉਹ ਉਪਾਸ਼ਨਾ, ਆਰਾਧਨ, ਲੰਮੇ ਪੈ ਨਿਮਸ਼ਕਾਰ ਤੇ ਛਿਆਂ ਸੰਸਕਾਰਾਂ ਵਿੱਚ ਪ੍ਰੇਮ ਨਾਲ ਜੁੜਿਆ ਰਹੇ।
Fareedkot Teeka(ਅਰਚਾ) ਮੂਰਤੀ ਕੀ ਪੂਜਾ ਪੁਨਃ ਅੰਨ ਪੂਜਾ ਕਰਨੀ ਔਰ (ਬੰਦਨ ਡੰਡਉਤ) ਮੂਰਤੀ ਆਗੇ ਮੂਧੇ ਪੜ ਕਰ ਨਿਮਸਕਾਰ ਕਰਨੀ, ਅਰ ਇਸਨਾਨ ੧, ਸੰਧ੍ਯਾ ੨, ਜਪ ੩, ਹੋਮ ੪, ਅਥਿਤ ਪੂਜਾ ੫, ਦੇਵ ਅਰਚਨਾ ੬, ਇਨ ਛੈ ਕਰਮੋਂ ਕੋ ਭੀ ਪ੍ਰੀਤਿ ਸਾਥ ਕਰਤਾ ਰਹਤਾ ਹੈ॥
Prof. Sahib Singhਹੇ ਭਾਈ! ਕੋਈ ਮਨੁੱਖ ਦੇਵ-ਪੂਜਾ ਵਿਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿਚ, ਛੇ ਕਰਮਾਂ ਦੇ ਕਰਨ ਵਿਚ ਮਸਤ ਰਹਿੰਦਾ ਹੈ।

ਪਦ ਅਰਥ ਅਰਚਾ = ਮੂਰਤੀ ਦੀ ਪੂਜਾ। ਬੰਧਨ = ਨਮਸਕਾਰ। ਡੰਡਉਤ = ਡੰਡੇ ਵਾਂਗ ਸਿੱਧੇ ਲੰਮੇ ਪੈ ਕੇ ਨਮਸਕਾਰ ਕਰਨੀ। ਖਟੁ = ਛੇ। ਖਟੁ ਕਰਮਾ = ਬ੍ਰਾਹਮਣ ਵਾਸਤੇ ਛੇ ਜ਼ਰੂਰੀ ਧਾਰਮਿਕ ਕਰਮ = ਵਿੱਦਿਆ ਪੜ੍ਹਾਣੀ ਤੇ ਪੜ੍ਹਨੀ, ਜੱਗ ਕਰਨਾ ਤੇ ਕਰਾਣਾ, ਦਾਨ ਦੇਣਾ ਤੇ ਲੈਣਾ। ਰਤੁ ਰਹਤਾ = ਮਗਨ ਰਹਿੰਦਾ ਹੈ।

SikhNet (Spanish)Hice alabanzas y ofrendas de flores a los dioses;

ਹਉ ਹਉ ਕਰਤ ਬੰਧਨ ਮਹਿ ਪਰਿਆ; ਨਹ ਮਿਲੀਐ. ਇਹ ਜੁਗਤਾ ॥੫॥

hau hau karat bandhan meh pariaa; neh mileeai. ih jugataa |5| Ang 642

Sant Singh KhalsaHe indulges in egotism and pride, and falls into entanglements, but he does not meet the Lord by these devices. ||5||
Manmohan SinghHe takes pride, nay, excessive pride and falls into entanglements, By these means, he can meet not God.
Manmohan Singh (Punjabi)ਪ੍ਰੰਤੂ, ਉਹ ਘਣਾ ਹੰਕਾਰ ਕਰਦਾ ਹੈ, ਅਤੇ ਫਾਹੀਆਂ ਵਿੱਚ ਫਸਦਾ ਹੈ। ਇਨ੍ਹਾਂ ਤਰੀਕਿਆਂ ਨਾਲ ਉਹ ਵਾਹਿਗੁਰੂ ਨੂੰ ਮਿਲ ਨਹੀਂ ਸਕਦਾ।
Fareedkot Teekaਅਹੰ ਕਰਤਾ ਅਹੰਭੋਗਤਾ ਇਸ ਪ੍ਰਕਾਰ ਕਰਤਾ ਹੂਆ ਜੀਵ ਸੰਸਾਰ ਬੰਧਨ ਮੇਂ ਪੜਾ ਹੂਆ ਹੈ, ਹੇ ਵਾਹਿਗੁਰੂ! ਤੇਰੇ ਕੋ ਇਨ ਜੁਗਤੋਂ ਕਰ ਭੀ ਨਹੀਂ ਮਿਲੀਤਾ॥੫॥
Prof. Sahib Singhਪਰ ਉਹ ਭੀ (ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ) ਅਹੰਕਾਰ ਨਾਲ ਕਰਦਾ ਕਰਦਾ (ਮਾਇਆ ਦੇ ਮੋਹ ਦੇ) ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਭੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ ॥੫॥

ਪਦ ਅਰਥ ਹਉ ਹਉ = ਮੈਂ ਮੈਂ। ਇਹ ਜੁਗਤਾ = ਇਸ ਤਰੀਕੇ ਨਾਲ ॥੫॥

SikhNet (Spanish)me postré como un tronco las horas enteras, practiqué disciplinas de todo tipo, pero estaba aferrado a mi ego y no pude obtener a mi Dios. (5)

ਜੋਗ ਸਿਧ ਆਸਣ ਚਉਰਾਸੀਹ; ਏ ਭੀ ਕਰਿ ਕਰਿ ਰਹਿਆ ॥

jog sidh aasan chauraaseeh; e bhee kar kar rahiaa | Ang 642

Sant Singh KhalsaHe practices the eighty-four postures of Yoga, and acquires the supernatural powers of the Siddhas, but he gets tired of practicing these.
Manmohan SinghThe knowledge of the Yoga modes of union with the Lord and of the eighty four sitting postures of the men of miracles; He grows weary practising these as well.
Manmohan Singh (Punjabi)ਸਾਈਂ ਦੇ ਮਿਲਾਪ ਦੀ ਵਿਦਿਆ ਅਤੇ ਕਰਾਮਾਤੀ ਬੰਦਿਆਂ ਦੇ ਚੁਰਾਸੀ ਬੈਠਣ ਦੇ ਢੰਗ, ਇਨ੍ਹਾਂ ਨੂੰ ਕਰਦਾ ਹੋਇਆ ਭੀ ਉਹ ਹਾਰ ਹੁੱਟ ਜਾਂਦਾ ਹੈ।
Fareedkot Teekaਜੋਗ ਸਿਧੀ ਕੇ ਵਾਸਤੇ ਚੌਰਾਸੀ ਪ੍ਰਕਾਰ ਕੇ ਜੋ ਆਸਣ ਹੈਂ, ਯਿਹ ਭੀ ਬਾਰੰਬਾਰ ਕਰਤਾ ਰਹਾ॥
Prof. Sahib Singhਜੋਗ-ਮਤ ਵਿਚ ਸਿੱਧਾਂ ਦੇ ਪ੍ਰਸਿੱਧ ਚੌਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਭੀ ਮਨੁੱਖ ਥੱਕ ਜਾਂਦਾ ਹੈ।

ਪਦ ਅਰਥ ਸਿਧ = ਜੋਗ = ਆਸਣਾਂ ਵਿਚ ਪੁੱਗੇ ਹੋਏ ਜੋਗੀ। ਰਹਿਆ = ਥੱਕ ਗਿਆ।

SikhNet (Spanish)Practiqué la Yoga como un Sidha con sus ochenta y cuatro posturas; con eso logré mejorar mi cuerpo,

ਵਡੀ ਆਰਜਾ ਫਿਰਿ ਫਿਰਿ ਜਨਮੈ; ਹਰਿ ਸਿਉ ਸੰਗੁ. ਨ ਗਹਿਆ ॥੬॥

vaddee aarajaa fir fir janamai; har siau sang. na gahiaa |6| Ang 642

Sant Singh KhalsaHe lives a long life, but is reincarnated again and again; he has not met with the Lord. ||6||
Manmohan SinghHe may attain long life, but without obtaining association with God, he is born again and again.
Manmohan Singh (Punjabi)ਉਹ ਲੰਮੀ ਉਮਰ ਪਾ ਲਵੇ, ਪ੍ਰੰਤੂ ਹਰੀ ਨਾਲ ਸੰਗਤ ਪ੍ਰਾਪਤ ਕੀਤੇ ਬਗੈਰ ਉਹ ਮੁੜ ਮੁੜ ਕੇ ਜਨਮ ਧਾਰਦਾ ਹੈ।
Fareedkot Teekaਤਿਨ ਜੋਗ ਸਿਧੀਓਂ ਕਰ ਬਡੀ ਅਵਸਥਾ ਹੂਈ, ਤਾਂ ਵੀ ਹੇ ਹਰੀ! ਆਪ ਕੇ ਸਾਥ ਮਿਲਾਪੁ ਨਹੀਂ ਹੂਆ॥੬॥
Prof. Sahib Singhਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਾਪ ਨਾਲ ਨਹੀਂ ਬਣਦਾ, ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੬॥

ਪਦ ਅਰਥ ਆਰਜਾ = ਉਮਰ। ਸੰਗੁ = ਸਾਥ। ਗਹਿਆ = ਲੱਭਾ ॥੬॥

SikhNet (Spanish)pero no pude encontrar a mi Dios, tuve que volver a encarnar una y otra vez. (6)

ਰਾਜ ਲੀਲਾ ਰਾਜਨ ਕੀ ਰਚਨਾ; ਕਰਿਆ ਹੁਕਮੁ ਅਫਾਰਾ ॥

raaj leelaa raajan kee rachanaa; kariaa hukam afaaraa | Ang 642

Sant Singh KhalsaHe may enjoy princely pleasures, and regal pomp and ceremony, and issue unchallenged commands.
Manmohan SinghHe may enjoy royal sports, indulge in the Kingly ostentations, and issue unchangeable orders.
Manmohan Singh (Punjabi)ਉਹ ਸ਼ਾਹਾਨਾ ਚੋਜ ਕਰੇ, ਰਾਜਿਆਂ ਵਾਲੇ ਅਡੰਬਰਾਂ ਰਚੇ ਤੇ ਨਾਂ ਬਦਲਣ ਵਾਲੇ ਹਉਮੈ-ਭਰਪੂਰ ਫੁਰਮਾਨ ਜਾਰੀ ਕਰੇ।
Fareedkot Teeka(ਰਾਜ ਲੀਲਾ) ਸਕਾਰਾਦਿ ਰਾਜੋਂ ਕੀ ਖੇਲ ਪੁਨਃ ਰਾਜ ਰਚਨਾ ਅਰਥਾਤ ਬਾਗ ਆਦਿ ਲਵਾਏ ਔਰ (ਅਫਾਰਾ) ਅਮੋੜ ਹੁਕਮੁ ਕੀਆ, ਭਾਵ ਸੇ ਸੁੰਤਤ੍ਰ ਰਾਜ ਕੀਆ॥
Prof. Sahib Singhਹੇ ਭਾਈ! ਕਈ ਐਸੇ ਹਨ ਜੋ ਰਾਜ-ਹਕੂਮਤ ਦੇ ਰੰਗ-ਤਮਾਸ਼ੇ ਮਾਣਦੇ ਹਨ, ਰਾਜਿਆਂ ਵਾਲੇ ਠਾਠ-ਬਾਠ ਬਣਾਂਦੇ ਹਨ, ਲੋਕਾਂ ਉੱਤੇ ਹੁਕਮ ਚਲਾਂਦੇ ਹਨ, ਕੋਈ ਉਹਨਾਂ ਦਾ ਹੁਕਮ ਮੋੜ ਨਹੀਂ ਸਕਦਾ।

ਪਦ ਅਰਥ ਲੀਲਾ = ਰੰਗ-ਤਮਾਸ਼ੇ। ਰਚਨਾ = ਠਾਠ-ਬਾਠ। ਅਫਾਰਾ = ਜਿਸ ਨੂੰ ਕੋਈ ਮੋੜ ਨਾਹ ਸਕੇ।

SikhNet (Spanish)Goberné las tierras, disfruté de placeres increíbles y engolosinado por mi ego,

ਸੇਜ ਸੋਹਨੀ ਚੰਦਨੁ ਚੋਆ; ਨਰਕ ਘੋਰ ਕਾ ਦੁਆਰਾ ॥੭॥

sej sohanee chandan choaa; narak ghor kaa duaaraa |7| Ang 642

Sant Singh KhalsaHe may lie on beautiful beds, perfumed with sandalwood oil, but this will led him only to the gates of the most horrible hell. ||7||
Manmohan SinghHe may have beauteous couches perfumed with the sandal aloe-wood scent. Such things lead him to the door of terrible hell.
Manmohan Singh (Punjabi)ਉਸ ਦੇ ਕੋਲ ਚੰਨਣ ਅਗਰ ਦੀ ਲੱਕੜ ਦੇ ਅੱਤਰ ਨਾਲ ਸੁਗੰਧਤ ਕੀਤੇ ਹੋਏ ਸੁੰਦਰ ਪਲੰਘ ਹੋਣ। ਐਹੋ ਜੇਹੀਆਂ ਚੀਜ਼ਾਂ ਉਸ ਨੂੰ ਭਿਆਨਕ ਦੋਜਕ ਦੇ ਬੂਹੇ ਤੇ ਲੈ ਜਾਂਦੀਆਂ ਹਨ।
Fareedkot Teekaਔਰ ਸੁੰਦਰ ਸੇਜਾ ਪਰ ਚੰਦਨ ਕਾ (ਚੋਆ) ਅਤਰ ਛਿੜਕਾ ਹੂਆ ਹੈ, ਇਹ ਪੂਰਬੋਕਤ ਸਰਬ ਸਮਗ੍ਰੀ (ਘੋਰ) ਭ੍ਯਾਨਕ ਨਰਕ ਕਾ ਦਰਵਾਜਾ ਹੈ। ਭਾਵ ਸੇ ਸਤਿਸੰਗ ਔ ਹਰੀ ਕੀਰਤੀ ਸੇ ਬਿਨਾ ਯਹ ਸਭੀ ਪਦਾਰਥ ਨਰਕ ਕੋ ਪ੍ਰਾਪਤਿ ਕਰਨੇ ਵਾਲੇ ਹੈਂ॥੭॥☬ਜੇਕਰ ਕਹੇ ਸਭ ਸੇ ਊਤਮ ਕਰਮ ਕੌਨ ਹੈ? ਸੋ ਕਹਤੇ ਹੈਂ:
Prof. Sahib Singhਸੁੰਦਰ ਇਸਤ੍ਰੀ ਦੀ ਸੇਜ ਮਾਣਦੇ ਹਨ, (ਆਪਣੇ ਸਰੀਰ ਉਤੇ) ਚੰਦਨ ਤੇ ਅਤਰ ਵਰਤਦੇ ਹਨ। ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵਲ ਲੈ ਜਾਣ ਵਾਲਾ ਹੈ ॥੭॥

ਪਦ ਅਰਥ ਚੋਆ = ਅਤਰ। ਘੋਰ = ਭਿਆਨਕ ॥੭॥

SikhNet (Spanish)comandé a un sin número de hombres. El aposento donde dormía era cómodo y perfumado de sándalo, pero al final caí en lo más oscuro de mi conciencia. (7)

ਹਰਿ ਕੀਰਤਿ ਸਾਧਸੰਗਤਿ ਹੈ; ਸਿਰਿ ਕਰਮਨ ਕੈ ਕਰਮਾ ॥

har keerat saadhasangat hai; sir karaman kai karamaa | Ang 642

Sant Singh KhalsaSinging the Kirtan of the Lord's Praises in the Saadh Sangat, the Company of the Holy, is the highest of all actions.
Manmohan SinghSinging of God's praise in the saints society is the highest of all the deeds.
Manmohan Singh (Punjabi)ਸਤਿਸੰਗਤ ਅੰਦਰ ਵਾਹਿਗੁਰੂ ਦੀ ਮਹਿਮਾ ਗਾਇਨ ਕਰਨੀ ਸਾਰਿਆਂ ਕੰਮਾਂ ਦਾ ਸ਼੍ਰੋਮਣੀ ਕੰਮ ਹੈ।
Fareedkot Teekaਹੇ ਹਰੀ! ਸਾਧ ਸੰਗਤਿ ਦੁਆਰਾ ਜੋ ਆਪ ਕੀ ਉਸਤਤੀ ਕਰਨੀ ਹੈ, ਇਹ ਸਭ ਕਰਮੋਂ ਕੇ ਸਿਰੋਮਣੀ ਕਰਮੁ ਹੈ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ-ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ੍ਰੇਸ਼ਟ ਹੈ।

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਕਰਮਨ ਕੈ ਸਿਰਿ = ਸਭ (ਧਾਰਮਿਕ) ਕੰਮਾਂ ਦੇ ਸਿਰ ਉਤੇ, ਸਭ ਕਰਮਾਂ ਨਾਲੋਂ ਸ੍ਰੇਸ਼ਟ।

SikhNet (Spanish)La más elevada acción es la Alabanza del Señor en la Compañía de los Santos,

ਕਹੁ ਨਾਨਕ. ਤਿਸੁ ਭਇਓ ਪਰਾਪਤਿ; ਜਿਸੁ ਪੁਰਬ ਲਿਖੇ ਕਾ ਲਹਨਾ ॥੮॥

kahu naanak. tis bheo paraapat; jis purab likhe kaa lahanaa |8| Ang 642

Sant Singh KhalsaSays Nanak, he alone obtains it, who is pre-destined to receive it. ||8||
Manmohan SinghSays Nanak, he alone obtains it. who is pre-destined to receive it.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਓਹੀ ਇਸ ਨੂੰ ਪਾਉਂਦਾ ਹੈ ਜਿਸ ਦੇ ਲਈ ਇਸ ਦਾ ਮਿਲਣਾ ਮੁੱਢ ਤੋਂ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਕਰਮ ਤਿਸ ਕੋ ਪ੍ਰਾਪਤਿ ਹੂਆ ਹੈ, ਜਿਸ ਕੋ ਪੂਰਬ ਕਰਮ ਅਰਥਾਤ ਉਤਮ ਭਾਗ ਕਾ ਲਹਣਾ ਥਾ॥੮॥
Prof. Sahib Singhਪਰ, ਨਾਨਕ ਆਖਦਾ ਹੈ- ਇਹ ਅਵਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ ॥੮॥

ਪਦ ਅਰਥ ਪੁਰਬ ਲਿਖੇ ਕਾ = ਪਹਿਲੇ ਜਨਮ ਵਿਚ ਕੀਤੇ ਕਰਮਾਂ ਦੇ ਲਿਖੇ ਲੇਖ ਅਨੁਸਾਰ ॥੮॥

SikhNet (Spanish)pero sólo la obtiene el que tiene la Inscripción Divina escrita en su Destino por el Mismo Dios. (8)

ਤੇਰੋ ਸੇਵਕੁ; ਇਹ ਰੰਗਿ ਮਾਤਾ ॥

tero sevak; ih rang maataa | Ang 642

Sant Singh KhalsaYour slave is intoxicated with this Love of Yours.
Manmohan SinghThy slave, O Lord, is inebriated with this love of Thine.
Manmohan Singh (Punjabi)ਤੇਰਾ ਗੋਲਾ, ਹੇ ਸਾਈਂ ਤੇਰੀ ਇਸ ਪ੍ਰੀਤ ਵਿੱਚ ਮਤਵਾਲਾ ਹੋਇਆ ਹੈ।
Fareedkot Teekaਹੇ ਹਰੀ! ਤੇਰਾ ਸੇਵਕ ਇਸ ਪਰੇਮ ਮੇਂ (ਮਾਤਾ) ਮਸਤ ਹੂਆ ਹੈ॥
Prof. Sahib Singhਹੇ ਭਾਈ! ਤੇਰਾ ਸੇਵਕ ਤੇਰੀ ਸਿਫ਼ਤ-ਸਾਲਾਹ ਦੇ ਰੰਗ ਵਿਚ ਮਸਤ ਰਹਿੰਦਾ ਹੈ।

ਪਦ ਅਰਥ ਰੰਗਿ = ਰੰਗ ਵਿਚ। ਮਾਤਾ = ਮਸਤ।

SikhNet (Spanish)Tu Esclavo, oh Dios, está imbuido en Tu Amor.

ਭਇਓ ਕ੍ਰਿਪਾਲੁ. ਦੀਨ ਦੁਖ ਭੰਜਨੁ; ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥

bheo kripaal. deen dukh bhanjan; har har keeratan ihu man raataa | rahaau doojaa |1|3| Ang 642

Sant Singh KhalsaThe Destroyer of the pains of the poor has become merciful to me, and this mind is imbued with the Praises of the Lord, Har, Har. ||Second Pause||1||3||
Manmohan SinghThe destroyer of the anguish of the meek has become merciful unto me and this soul of mine is imbued with the Lord God's praise. Pause.
Manmohan Singh (Punjabi)ਮਸਕੀਨਾਂ ਦੇ ਕਸ਼ਟ ਨਾਸ ਕਰਨ ਵਾਲਾ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਮੇਰੀ ਇਹ ਆਤਮਾ ਸੁਆਮੀ ਵਾਹਿਗੁਰੂ ਦੀ ਕੀਰਤੀ ਨਾਲ ਰੰਗੀ ਗਈ ਹੈ। ਠਹਿਰਾਉ ਦੂਜਾ।
Fareedkot Teekaਹੇ ਦੀਨੋਂ ਕੇ ਦੁਖ ਦੂਰ ਕਰਨੇਹਾਰਾ! ਜਿਨੋਂ ਪਰ ਤੂੰ ਕ੍ਰਿਪਾਲ ਹੂਆ ਹੈਂ, ਸੋ ਤਿਨ ਕਾ ਇਹੁ ਮਨ ਹੇ ਹਰਿ! ਸਭਿ ਪ੍ਰਕਾਰ ਤੇਰੇ ਨਾਮ ਉਚਾਰਨ ਔਰ ਜਸ ਗਾਵਣੇ ਮੇਂ ਰਾਤਾ ਪ੍ਰੇਮੀ ਹੂਆ॥੧॥੩॥☬ਸ੍ਰੀ ਗੁਰੂ ਨਾਨਕ ਸਾਹਿਬ ਜੀ ਕੇ ਪਾਸ ਆਇ ਕਰ ਕਿਸੀ ਗੁਣੀ ਨੇ ਸੋਰਠ ਰਾਗਣੀ ਮੇਂ ਖਿਆਲ ਟਪੇ ਗਾਏ। ਲੋਕ ਗਾਯਕ ਕੀ ਉਸਤਤੀ ਕਰਨੇ ਲਗੇ। ਤਿਸ ਪਰ ਕਹਤੇ ਹੈਂ:
Prof. Sahib Singhਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ।ਰਹਾਉ ਦੂਜਾ ॥੧॥੩॥

ਪਦ ਅਰਥ ਕੀਰਤਨਿ = ਕੀਰਤਨ ਵਿਚ। ਰਾਤਾ = ਰੰਗਿਆ ਹੋਇਆ।ਰਹਾਉ ਦੂਜਾ ॥੧॥੩॥

* ਰਾਗੁ ਸੋਰਠਿ ਵਾਰ ਮਹਲੇ ੪ ਕੀ ਪਉੜੀ-ਵਾਰ ਭਾਵ: (੧) ਪਰਮਾਤਮਾ ਨੇ ਇਹ ਜਗਤ-ਖੇਡ ਆਪ ਹੀ ਬਣਾਈ ਹੈ, ਤੇ ਹਰ ਥਾਂ ਉਸ ਦੀ ਆਪਣੀ ਹੀ ਜੀਵਨ-ਰੌ ਰੁਮਕ ਰਹੀ ਹੈ; ਪਰ, ਇਹ ਸਮਝ ਗੁਰੂ ਦੀ ਰਾਹੀਂ ਹੀ ਪੈਂਦੀ ਹੈ ਤੇ ਗੁਰੂ ਦੇ ਦੱਸੇ ਰਾਹ ਤੇ ਹੀ ਤੁਰ ਕੇ ਪ੍ਰਭੂ ਦੀ ਇਹ ਵਡਿਆਈ ਕੀਤੀ ਜਾ ਸਕਦੀ ਹੈ। (੨) ਭਾਵੇਂ ਮਾਇਆ-ਰਹਿਤ ਪ੍ਰਭੂ ਦੀ ਹੀ ਜੀਵਨ-ਰੌ ਹਰ ਥਾਂ ਹੈ, ਪਰ ਜੀਵ ਮਾਇਆ ਦੇ ਕਾਰਨ ਮੂਰਖ-ਪੁਣੇ ਵਿਚ ਲੱਗ ਪੈਂਦਾ ਹੈ; ਜਿਸ ਉੱਤੇ ਪ੍ਰਭੂ ਦੀ ਮੇਹਰ ਦੀ ਨਜ਼ਰ ਹੁੰਦੀ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਕਾਰ ਕਰਦਾ ਹੈ। (੩) ਇਹ ਜਗਤ-ਰਚਨਾ ਵਿਚ ਤ੍ਰੈ-ਗੁਣੀ ਮਾਇਆ ਭੀ ਕਰਤਾਰ ਨੇ ਆਪ ਹੀ ਬਣਾਈ ਹੈ, ਇਸ ਦੇ ਮੋਹ ਵਿਚ ਫਸ ਕੇ ਹਉਮੈ ਦੇ ਕਾਰਨ ਜੀਵ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ; ਪਰ, ਜਿਸ ਉਤੇ ਪ੍ਰਭੂ ਦੀ ਮੇਹਰ ਹੋਵੇ ਉਸ ਨੂੰ ਸਤਿਗੁਰੂ ਇਹ ਭੁਲੇਖਾ ਸਮਝਾ ਦੇਂਦਾ ਹੈ। (੪) ਪਰਮਾਤਮਾ ਦਾ ਕੋਈ ਖ਼ਾਸ ਐਸਾ ਰੂਪ ਨਹੀਂ, ਕੋਈ ਰੇਖ ਨਹੀਂ ਜਿਸ ਦੀ ਜੀਵ ਨੂੰ ਸਮਝ ਪੈ ਸਕੇ, ਇਸ ਲਈ ਜੀਵ ਆਪਣੇ ਆਪ ਉਸ ਦੀ ਸਿਫ਼ਤਿ-ਸਾਲਾਹ ਕਰ ਹੀ ਨਹੀਂ ਸਕਦਾ; ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ। (੫) ਇਸ ਜਗਤ ਦਾ ਬਨਾਣ ਵਾਲਾ ਪਰਮਾਤਮਾ ਭਾਵੇਂ ਹਰੇਕ ਦੇ ਅੰਦਰ ਆਪ ਮੌਜੂਦ ਹੈ, ਪਰ ਜੀਵ ਮਾਇਆ ਦੇ ਧੰਧਿਆਂ ਵਿਚ ਲੱਗ ਕੇ ਉਸ ਨੂੰ ਭੁਲਾਈ ਰੱਖਦੇ ਹਨ ਤੇ ਕੁਰਾਹੇ ਪਏ ਰਹਿੰਦੇ ਹਨ; ਜਿਸ ਮਨੁੱਖ ਤੇ ਉਹ ਮੇਹਰ ਕਰਦਾ

SikhNet (Spanish)Eres Compasivo con él, y embebido en Tu Alabanza, ya no sufre más. (Segunda Pausa‑1‑3)
Answers quote the Granth verbatim with Ang citations. AI commentary is not Gurbani and not a religious ruling.