ੴ

ਸਿੱਖਬਾਣੀ · SikhBani

Ang 65

Sri Guru Granth Sahib · Siree Raag · 2 shabads, 36 lines
Translations
Shabad Guru Amardas Ji Siree Raag continued from Ang 64

ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ; ਤਿਸ ਕੀ. ਕੀਮ ਨ ਪਾਈ ॥

satigur sev gun nidhaan paaeaa; tis kee. keem na paaee |

Sant Singh KhalsaServing the True Guru, I have found the Treasure of Excellence. Its value cannot be estimated.
Manmohan SinghBy serving the True Guru I have obtained the treasure of excellence and Its worth cannot be appraised.
Manmohan Singh (Punjabi)ਸਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਮੈਂ ਉਤਕ੍ਰਿਸ਼ਟਤਾਈਆਂ ਦੇ ਖ਼ਜ਼ਾਨੇ ਨੂੰ ਪਰਾਪਤ ਕਰ ਲਿਆ ਹੈ ਤੇ ਇਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਔਰ ਜਿਸ ਗੁਰਮੁਖਿ ਨੇ ਸਤਿਗੁਰੋਂ ਕੋ ਸੇਵ ਕਰ (ਗੁਣ ਨਿਧਾਨੁ) ਵਾਹਿਗੁਰੂ ਪਾਇਆ ਹੈ, ਤਿਸ ਕੀ ਕੀਮਤ ਨਹੀਂ ਪਾਈ ਜਾਤੀ। ਭਾਵ ਏਹ ਕਿ ਵਾਹਿਗੁਰੂ ਕੋ ਜਾਣ ਕਰ ਵਾਹਿਗੁਰੂ ਕਾ ਸਰੂਪ ਹੀ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਲੱਭ ਲਿਆ, ਉਸ (ਦੀ ਸੋਭਾ) ਦਾ ਮੁੱਲ ਨਹੀਂ ਪੈ ਸਕਦਾ।

ਪਦ ਅਰਥ ਸੇਵਿ = ਸੇਵ ਕੇ, ਸਰਨ ਪੈ ਕੇ। ਗੁਣ ਨਿਧਾਨੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਤਿਸ ਕੀ = {ਨੋਟ: ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਕੀਮ = ਕੀਮਤ।

SikhNet (Spanish)Sirviendo al Guru Verdadero, uno recibe el Tesoro de Bondad. Más allá de todo valor está el Tesoro del Señor.

ਪ੍ਰਭੁ ਸਖਾ ਹਰਿ ਜੀਉ ਮੇਰਾ; ਅੰਤੇ ਹੋਇ ਸਖਾਈ ॥੩॥

prabh sakhaa har jeeo meraa; ante hoe sakhaaee |3|

Sant Singh KhalsaThe Dear Lord God is my Best Friend. In the end, He shall be my Companion and Support. ||3||
Manmohan SinghThe venerable Lord God is my Friend and at the last moment shall be my Succourer.
Manmohan Singh (Punjabi)ਪੂਜਯ ਪ੍ਰਭੂ ਪ੍ਰਮੇਸ਼ਰ ਮੈਡਾ ਮਿੱਤ੍ਰ ਹੈ, ਅਤੇ ਅਖੀਰ ਦੇ ਵੇਲੇ ਮੇਰਾ ਮਦਦਗਾਰ ਹੋਵੇਗਾ।
Fareedkot Teekaਗੁਰੁਮੁਖੋਂ ਨੇ ਐਸੇ ਜਾਨ ਕਰ ਸੇਵਨ ਕੀਆ ਹੈ ਕਿ (ਪ੍ਰਭੁ) ਸਮਰਥ ਹਰਿ ਜੀਉ ਮੇਰਾ ਮੀਤ ਹੈ, ਕਿਉਂਕਿ (ਅੰਤੇ) ਪ੍ਰਾਣੋਂ ਕੇ ਵਿਜੋਗ ਕਾਲ ਮੇਂ ਸਹਾਇਤਾ ਕਰਨੇ ਵਾਲਾ ਹੋਵੇਗਾ॥੩॥
Prof. Sahib Singhਪਿਆਰਾ ਪ੍ਰਭੂ ਜੋ (ਅਸਲ) ਮਿੱਤ੍ਰ ਹੈ ਅੰਤ ਵੇਲੇ (ਜਦੋਂ ਹੋਰ ਸਭ ਸਾਕ-ਅੰਗ ਸਾਥ ਛੱਡ ਦੇਂਦੇ ਹਨ ਉਸ ਦਾ) ਸਾਥੀ ਬਣਦਾ ਹੈ ॥੩॥

ਪਦ ਅਰਥ ਸਖਾ = ਮਿੱਤਰ ॥੩॥

SikhNet (Spanish)El Señor es mi Amigo, y al final Él permanecerá como el Único Amigo. (3)

ਪੇਈਅੜੈ ਜਗਜੀਵਨੁ ਦਾਤਾ; ਮਨਮੁਖਿ ਪਤਿ ਗਵਾਈ ॥

peeearrai jagajeevan daataa; manamukh pat gavaaee |

Sant Singh KhalsaIn this world of my father's home, the Great Giver is the Life of the World. The self-willed manmukhs have lost their honor.
Manmohan SinghBeneficent Lord, the life of world, is in the parents home (this world). Ignoring Him the infidel has lost his honour.
Manmohan Singh (Punjabi)ਜਗਤ ਦੀ ਜਿੰਦ ਜਾਨ, ਉਦਾਰਚਿੱਤ ਸਾਹਿਬ ਪੇਕੇ (ਇਸ ਜਹਾਨ ਵਿੱਚ) ਹੈ। ਉਸ ਤੋਂ ਬੇ-ਖਬਰ ਹੋ, ਕਾਫਰ ਨੇ ਆਪਣੀ ਇੱਜ਼ਤ ਵੰਞਾ ਲਈ ਹੈ।
Fareedkot Teeka(ਪੇਈਅੜੈ) ਪੇਕੇ ਅਰਥਾਤ ਇਸ ਲੋਕ ਮੇਂ ਜਗ ਜੀਵਨ ਦਾਤਾ ਜੋ ਵਾਹਿਗੁਰੂ ਹੈ, ਮਨਮੁਖੋਂ ਨੇ ਤਿਸ ਕੋ ਵਿਸਾਰ ਕਰ ਅਪਨੀ ਪਤਿ ਗਵਾਈ ਹੈ॥☬ਪ੍ਰਸ਼ਨ: ਮਨਮੁਖ ਭੀ ਤੋ ਪਰਲੋਕ ਕੀ ਇੱਜਤ ਵਾਸਤੇ ਕੁਛ ਕਰਤੇ ਹੀ ਹੈਂ?☬ਉੱਤਰੁ:
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ (ਇਸ) ਪੇਕੇ ਘਰ ਵਿਚ (ਇਸ ਲੋਕ ਵਿਚ) ਉਸ ਪਰਮਾਤਮਾ ਨੂੰ (ਵਿਸਾਰ ਕੇ) ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਜੋ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪਣੀ ਇਜ਼ਤ ਗਵਾ ਲਈ ਹੈ।

ਪਦ ਅਰਥ ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਮਨਮੁਖਿ = ਮਨਮੁਖ ਨੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ। ਪਤਿ = ਇੱਜ਼ਤ।

SikhNet (Spanish)En este mundo, oh mujer, donde está tu casa paterna está la casa del Señor de la Vida, pero siendo así de voluntariosa, no lo puedes entender, no Lo conociste y, por eso, perdiste tu Honor.

ਬਿਨੁ ਸਤਿਗੁਰ. ਕੋ ਮਗੁ ਨ ਜਾਣੈ; ਅੰਧੇ. ਠਉਰ ਨ ਕਾਈ ॥

bin satigur. ko mag na jaanai; andhe. tthaur na kaaee |

Sant Singh KhalsaWithout the True Guru, no one knows the Way. The blind find no place of rest.
Manmohan SinghSans the True Guru, none knows the way to God. The blind find no place of rest.
Manmohan Singh (Punjabi)ਸਤਿਗੁਰਾਂ ਦੇ ਬਾਝੋਂ ਕੋਈ ਭੀ ਰੱਬ ਦਾ ਰਾਹ ਨਹੀਂ ਜਾਣਦਾ। ਅੰਨ੍ਹਿਆਂ ਨੂੰ ਕੋਈ ਆਰਾਮ ਦੀ ਥਾਂ ਨਹੀਂ ਲਭਦੀ।
Fareedkot Teekaਸਤਿਗੁਰੋਂ ਸੇ ਬਿਨਾ ਸੁਤੰਤ੍ਰ ਪਰਮੇਸ੍ਵਰ ਕਾ (ਮਗੁ) ਰਸਤਾ ਕੋਈ ਨਹੀਂ ਜਾਣ ਸਕਤਾ ਹੈ, ਗੁਰ ਉਪਦੇਸ਼ ਹੀਣ ਅਗਿਆਨੀ ਕੋ ਪਰਲੋਕ ਮੇਂ ਉੱਤਮ (ਠਉਰ) ਜਗਾ ਕੋਈ ਨਹੀਂ ਮਿਲਤੀ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ (ਜੀਵਨ ਦਾ ਸਹੀ) ਰਸਤਾ ਨਹੀਂ ਸਮਝ ਸਕਦਾ, (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ ਨੂੰ (ਕਿਤੇ) ਕੋਈ ਸਹਾਰਾ ਨਹੀਂ ਮਿਲਦਾ।

ਪਦ ਅਰਥ ਮਗੁ = ਮਾਰਗ, ਰਸਤਾ। ਕਾਈ = {ਨੋਟ: ਲਫ਼ਜ਼ 'ਕਾਈ' ਇਸਤ੍ਰੀ-ਲਿੰਗ ਹੈ, ਲਫ਼ਜ਼ 'ਕੋਈ' ਪੁਲਿੰਗ ਹੈ}। ਠਉਰ = ਥਾਂ, ਸਹਾਰਾ।

SikhNet (Spanish)Sin el Guru Verdadero, nadie conoce el Camino, los ciegos no encuentran ni un lugar de descanso.

ਹਰਿ ਸੁਖਦਾਤਾ. ਮਨਿ ਨਹੀ ਵਸਿਆ; ਅੰਤਿ ਗਇਆ ਪਛੁਤਾਈ ॥੪॥

har sukhadaataa. man nahee vasiaa; ant geaa pachhutaaee |4|

Sant Singh KhalsaIf the Lord, the Giver of Peace, does not dwell within the mind, then they shall depart with regret in the end. ||4||
Manmohan SinghIf God the giver of peace dwells not in man's mind, he departs regretting at the end.
Manmohan Singh (Punjabi)ਜੇਕਰ ਆਰਾਮ ਦੇਣਹਾਰ, ਵਾਹਿਗੁਰੂ, ਬੰਦੇ ਦੇ ਦਿਲ ਅੰਦਰ ਨਹੀਂ ਵਸਦਾ ਤਾਂ ਉਹ ਅਖੀਰ ਨੂੰ ਪਸਚਾਤਾਪ ਕਰਦਾ ਹੋਇਆ, ਟੂਰ ਜਾਂਦਾ ਹੈ।
Fareedkot Teekaਹਰੀ ਜੋ ਸਰਬ ਸੁਖੋਂ ਕਾ ਦਾਤਾ ਹੈ, ਸੋ ਮਨ ਮੇਂ ਵਸਿਆ ਨਹੀਂ ਅਰਥਾਤ ਤਿਸ ਕਾ ਭਜਨ ਧਿਆਨ ਕੀਆ ਨਹੀਂ ਹੈ, ਯਾਂ ਤੇ ਅੰਤ ਕੋ ਪ੍ਰਲੋਕ ਮੇਂ ਗਿਆ ਹੂਆ ਪਸਚਾਤਾਪ ਕਰਤਾ ਹੈ ਕਿ ਮੈਨੇ ਹਰੀ ਸਿਮਰਨ ਕਿਉਂ ਨਾ ਕੀਆ॥੪॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਨਹੀਂ ਵੱਸਦਾ, ਉਹ ਅੰਤ ਵੇਲੇ ਇਥੋਂ ਪਛੁਤਾਂਦਾ ਜਾਂਦਾ ਹੈ ॥੪॥

ਪਦ ਅਰਥ ਮਨਿ = ਮਨ ਵਿਚ ॥੪॥

SikhNet (Spanish)Aquél en cuya mente no habita el Señor, el Dador de Paz, al final muere con remordimiento y arrepentimiento. (4)

ਪੇਈਅੜੈ ਜਗਜੀਵਨੁ ਦਾਤਾ; ਗੁਰਮਤਿ ਮੰਨਿ ਵਸਾਇਆ ॥

peeearrai jagajeevan daataa; guramat man vasaaeaa |

Sant Singh KhalsaIn this world of my father's house, through the Guru's Teachings, I have cultivated within my mind the Great Giver, the Life of the World.
Manmohan SinghUnder Guru's instruction in my father's house (in this world) I have caused to dwell within my mind generous Lord the life of the universe.
Manmohan Singh (Punjabi)ਗੁਰਾਂ ਦੀ ਸਿਖਿਆ ਤਾਬੇ, ਆਪਣੇ ਪੇਕੇ ਗ੍ਰਹਿ ਅੰਦਰ ਮੈਂ ਆਲਮ ਦੀ ਜਿੰਦ-ਜਾਨ, ਦਰਿਆ-ਦਿਲ ਸਾਈਂ ਨੂੰ ਆਪਣੇ ਚਿੱਤ ਅੰਦਰ ਟਿਕਾਇਆ ਹੈ।
Fareedkot Teekaਜਿਨ੍ਹੋਂ ਨੇ ਇਸ ਲੋਕ ਮੇਂ ਜਗ ਜੀਵਨ ਦਾਤਾ ਵਾਹਿਗੁਰੂ, ਗੁਰ ਸਿਖ੍ਯਾ ਲੇ ਕਰ ਮਨ ਮੇਂ ਵਸਾਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਵਿਚ ਹੀ ਜਗਤ ਦੇ ਜੀਵਨ ਤੇ ਦਾਤਾਰ ਪ੍ਰਭੂ ਨੂੰ ਗੁਰੂ ਦੀ ਮਤਿ ਲੈ ਕੇ ਆਪਣੇ ਮਨ ਵਿਚ ਵਸਾਇਆ ਹੈ,

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)Si en la casa de nuestros padres uno ve al Señor de la Vida, y a través de la Palabra del Guru lo recibe en la mente

ਅਨਦਿਨੁ ਭਗਤਿ ਕਰਹਿ ਦਿਨੁ ਰਾਤੀ; ਹਉਮੈ ਮੋਹੁ ਚੁਕਾਇਆ ॥

anadin bhagat kareh din raatee; haumai mohu chukaaeaa |

Sant Singh KhalsaNight and day, performing devotional worship, day and night, ego and emotional attachment are removed.
Manmohan SinghHe, who ever meditates on the Lord, day and night, annuls his ego and worldly love.
Manmohan Singh (Punjabi)ਜੋ ਹਮੇਸ਼ਾਂ, ਦਿਹੁੰ-ਰੈਣ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਆਪਣੀ ਹੰਗਤਾ ਤੇ ਸੰਸਾਰੀ ਮਮਤਾ ਨੂੰ ਮੇਟ ਦਿੰਦਾ ਹੈ।
Fareedkot Teekaਸੋ ਦਿਨ ਰਾਤ (ਅਨਦਿਨੁ) ਨਿਰੰਤਰ ਭਗਤੀ ਕਰਤੇ ਹੈਂ, ਵਾ ਜੋ ਰਾਤ ਦਿਨ ਭਗਤੀ ਕਰਤੇ ਹੈਂ ਤਿਨ ਕੋ ਗਿਆਨ ਰੂਪੀ ਦਿਨ ਹੂਆ ਹੈ, ਔਰ ਅਵਿਦਿਆ ਰੂਪੀ ਰਾਤ੍ਰੀ ਨਸ਼ਟ ਹੂਈ ਹੈ, ਔਰ ਮਨ ਸੇ ਹੰਕਾਰ ਪੁਨਾ ਮੋਹ ਕੋ ਉਠਾਇ ਦੀਆ ਹੈ॥
Prof. Sahib Singhਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ।

ਪਦ ਅਰਥ ਅਨਦਿਨੁ = ਹਰ ਰੋਜ਼ {अनुदिन}। ਕਰਹਿ = ਕਰਦੇ ਹਨ।

SikhNet (Spanish)y medita en Él noche y día, el ego y la lujuria desaparecen.

ਜਿਸੁ ਸਿਉ ਰਾਤਾ ਤੈਸੋ ਹੋਵੈ; ਸਚੇ ਸਚਿ ਸਮਾਇਆ ॥੫॥

jis siau raataa taiso hovai; sache sach samaaeaa |5|

Sant Singh KhalsaAnd then, attuned to Him, we become like Him, truly absorbed in the True One. ||5||
Manmohan SinghHe, then becomes like Him with whom he is imbued and verily gets absorbed in the True Being.
Manmohan Singh (Punjabi)ਉਹ ਤਦ, ਉਸ ਵਰਗਾ ਹੋ ਜਾਂਦਾ ਹੈ, ਜਿਸ ਨਾਲ ਉਹ ਰੰਗੀਜਿਆ ਹੋਇਆ ਹੈ ਅਤੇ ਨਿਸ਼ਚਿਤ ਹੀ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਕੇ ਸਾਥ ਕੋਈ ਰਾਤਾ ਹੈ ਤੈਸੋ ਹੀ ਹੋਤਾ ਹੈ, ਤੈਸੇ ਜੋ ਪੁਰਸੁ ਸਚੁ ਮੇਂ ਰਤਾ ਹੈ, ਸੋ ਸਚੁ ਪਰਮੇਸ੍ਵਰ ਮੇਂ ਹੀ ਮਿਲ ਗਯਾ ਹੈ॥੫॥☬ਪ੍ਰਸ਼ਨ: ਜੇ ਕਰ ਸਚੁ ਮੇਂ ਪ੍ਰੀਤੀ ਕਰ ਕੇ ਸਚ ਰੂਪ ਹੀ ਹੋਈਤਾ ਹੈ, ਤਬ ਸਭੀ ਪ੍ਰੀਤੀ ਕਿਉਂ ਨਹੀਂ ਕਰਤੇ? ਤਿਸ ਪਰ ਕਹਤੇ ਹੈਂ:
Prof. Sahib Singh(ਇਹ ਇਕ ਕੁਦਰਤੀ ਨਿਯਮ ਹੈ ਕਿ ਜੇਹੜਾ ਮਨੁੱਖ) ਜਿਸ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ ਉਹ ਉਸੇ ਵਰਗਾ ਹੋ ਜਾਂਦਾ ਹੈ (ਸੋ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਰੱਤਾ ਹੋਇਆ ਮਨੁੱਖ) ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ ॥੫॥

ਪਦ ਅਰਥ ਸਿਉ = ਨਾਲ। ਸਚਿ = ਸੱਚਿ, ਸਦਾ-ਥਿਰ ਪ੍ਰਭੂ ਵਿਚ ॥੫॥

SikhNet (Spanish)Uno se vuelve como Aquél en quien está inmerso y vive en la Verdad y sólo en la Verdad. (5)

ਆਪੇ ਨਦਰਿ ਕਰੇ. ਭਾਉ ਲਾਏ; ਗੁਰਸਬਦੀ ਬੀਚਾਰਿ ॥

aape nadar kare. bhaau laae; gurasabadee beechaar |

Sant Singh KhalsaBestowing His Glance of Grace, He gives us His Love, and we contemplate the Word of the Guru's Shabad.
Manmohan SinghBy His grace God blesses man with His love and he ponders through Guru's word.
Manmohan Singh (Punjabi)ਆਪਣੀ ਦਇਆ ਦੁਆਰਾ ਇਨਸਾਨ ਨੂੰ ਵਾਹਿਗੁਰੂ ਆਪਣੀ ਪ੍ਰੀਤ ਬਖਸ਼ਦਾ ਹੈ ਅਤੇ ਉਹ ਗੁਰੂ ਦੇ ਸ਼ਬਦ ਦੁਆਰਾ ਸੋਚਦਾ ਹੈ।
Fareedkot Teekaਜਿਸ ਕੇ ਊਪਰ ਆਪ ਵਾਹਿਗੁਰੂ ਕ੍ਰਿਪਾ ਕਰਤਾ ਹੈ ਤਿਸ ਕੋ ਪ੍ਰੇਮ ਲਗਾਵਤਾ ਹੈ, ਔਰ ਵਹੀ ਪੁਰਸ ਗੁਰੋਂ ਕੇ ਉਪਦੇਸ਼ ਕਰ ਤਤ ਮਿਥਿਆ ਕਾ ਵੀਚਾਰੁ ਕਰਤਾ ਹੈ॥
Prof. Sahib Singhਜਿਸ ਮਨੁੱਖ ਉੱਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਆਪਣਾ ਪਿਆਰ ਪੈਦਾ ਕਰਦਾ ਹੈ, ਤੇ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰਦਾ ਹੈ।

ਪਦ ਅਰਥ ਭਾਉ = ਪ੍ਰੇਮ। ਲਾਏ = ਪੈਦਾ ਕਰਦਾ ਹੈ। ਬੀਚਾਰਿ = ਬੀਚਾਰੇ, ਵਿਚਾਰ ਕਰਦਾ ਹੈ।

SikhNet (Spanish)Él Mismo, en Su Gracia, nos bendice con Su Amor, si habitamos en la Palabra del Guru.

ਸਤਿਗੁਰੁ ਸੇਵਿਐ ਸਹਜੁ ਊਪਜੈ; ਹਉਮੈ ਤ੍ਰਿਸਨਾ ਮਾਰਿ ॥

satigur seviai sehaj aoopajai; haumai trisanaa maar |

Sant Singh KhalsaServing the True Guru, intuitive peace wells up, and ego and desire die.
Manmohan SinghBy serving the True Guru spring peace and poise and one's ego and desire are stilled.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾਉਣ ਦੁਆਰਾ ਠੰਢ ਚੈਨ ਉਤਪੰਨ ਹੁੰਦੀ ਹੈ ਅਤੇ ਆਦਮੀ ਦੀ ਹੰਗਤਾ ਤੇ ਖਾਹਿਸ਼ ਮਿਟ ਜਾਂਦੇ ਹਨ।
Fareedkot Teeka(ਹਉਮੈ) ਦੇਹ ਮੇਂ ਹੰਤਾ, ਇਸਤ੍ਰੀ, ਪੁਤ੍ਰ, ਆਦਿਕੋਂ ਮੇਂ ਮਮਤਾ, ਪਦਾਰਥੋਂ ਕੀ ਤ੍ਰਿਸਨਾ, ਇਨ ਸਭ ਕੋ ਮਾਰ ਕਰ ਸਤਿਗੁਰੋਂ ਕੇ ਸੇਵਨ ਕਰਨੇ ਸੇ ਸੱਤ ਅਸੱਤ ਕੇ ਵੀਚਾਰ ਦੁਆਰਾ (ਸਹਜੁ) ਗ੍ਯਾਨ ਉਪਜਤਾ ਹੈ॥
Prof. Sahib Singhਸਤਿਗੁਰੂ ਦੀ ਸਰਨ ਪਿਆਂ ਹਉਮੈ ਮਾਰ ਕੇ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਕੇ ਆਤਮਕ ਅਡੋਲਤਾ ਪੈਦਾ ਹੁੰਦੀ ਹੈ।

ਪਦ ਅਰਥ ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਆਸਰਾ ਲਿਆ ਜਾਏ। ਸਹਜੁ = ਆਤਮਕ ਅਡੋਲਤਾ। ਮਾਰਿ = ਮਾਰ ਕੇ।

SikhNet (Spanish)Sirviendo al Guru Verdadero, llega la Paz y el Equilibrio, el ego y el deseo son apaciguados,

ਹਰਿ ਗੁਣਦਾਤਾ ਸਦ ਮਨਿ ਵਸੈ; ਸਚੁ ਰਖਿਆ ਉਰ ਧਾਰਿ ॥੬॥

har gunadaataa sad man vasai; sach rakhiaa ur dhaar |6|

Sant Singh KhalsaThe Lord, the Giver of Virtue, dwells forever within the minds of those who keep Truth enshrined within their hearts. ||6||
Manmohan SinghGod the giver of virtue, ever abides within the mind of him who keeps the Truth clasped to his heart.
Manmohan Singh (Punjabi)ਨੇਕੀ ਬਖਸ਼ਣ ਹਾਰ ਹਰੀ, ਸਦੀਵ ਹੀ ਉਸ ਦੇ ਚਿੱਤ ਅੰਦਰ ਰਹਿੰਦਾ ਹੈ, ਜੋ ਸੱਚ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
Fareedkot Teekaਸਰਬ ਉਤਮ ਦੈਵੀ ਗੁਣੋਂ ਕਾ ਦਾਤਾ (ਸਦ) ਸ੍ਰੇਸ਼ਟ ਅਰਥਾਤ ਸੁਧੁ ਮਨ ਮੇਂ ਵਸਤਾ ਹੈ, ਪਰੰਤੂ ਤਿਨ ਕਾ ਮਨੁ ਸੁਧ ਹੂਆ ਹੈ ਜਿਨ੍ਹੋਂ ਨੇ ਸਚੇ ਨਾਮ ਕੋ ਰਿਦੇ ਮੇਂ ਧਾਰਨ ਕੀਆ ਹੈ॥੬॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਸਾਰੇ ਗੁਣਾਂ ਦਾ ਦਾਤਾ ਪਰਮਾਤਮਾ ਸਦਾ ਉਸ ਦੇ ਮਨ ਵਿਚ ਵੱਸਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਉਹ ਮਨੁੱਖ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ ॥੬॥

ਪਦ ਅਰਥ ਸਦ = ਸਦਾ। ਉਰਧਾਰਿ = ਹਿਰਦੇ ਵਿਚ ਟਿਕਾ ਕੇ {उरस् = ਹਿਰਦਾ} ॥੬॥

SikhNet (Spanish)y eternamente el Señor, el Dador de Bondad, habita en la mente y en el corazón. (6)

ਪ੍ਰਭੁ ਮੇਰਾ ਸਦਾ ਨਿਰਮਲਾ; ਮਨਿ ਨਿਰਮਲਿ ਪਾਇਆ ਜਾਇ ॥

prabh meraa sadaa niramalaa; man niramal paaeaa jaae |

Sant Singh KhalsaMy God is forever Immaculate and Pure; with a pure mind, He can be found.
Manmohan SinghEternally immaculate is my Lord with pure mind He is procured.
Manmohan Singh (Punjabi)ਸਦੀਵੀ ਪਵਿੱਤ੍ਰ ਹੈ ਮੇਰਾ ਸiਾਹਬ। ਸ਼ੁੱਧ-ਚਿੱਤ ਨਾਲ ਹੀ ਉਹ ਪਰਾਪਤ ਹੁੰਦਾ ਹੈ।
Fareedkot Teekaਪ੍ਰਭੁ ਮੇਰਾ ਸ੍ਵਾਮੀ ਨਿਤ੍ਯ ਸੁਧੁ ਹੈ, ਔਰ ਸੁੱਧ ਮਨ ਸੇ ਹੀ ਪਾਇਆ ਜਾਤਾ ਹੈ॥
Prof. Sahib Singhਪਿਆਰਾ ਪਰਮਾਤਮਾ ਸਦਾ ਹੀ ਪਵਿੱਤ੍ਰ-ਸਰੂਪ ਰਹਿੰਦਾ ਹੈ (ਇਸ ਵਾਸਤੇ) ਪਵਿਤ੍ਰ ਮਨ ਦੀ ਰਾਹੀਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ।

ਪਦ ਅਰਥ ਮਨਿ ਨਿਰਮਲਿ = ਨਿਰਮਲ ਮਨ ਦੀ ਰਾਹੀਂ।

SikhNet (Spanish)Mi Señor es siempre Puro, y la mente pura también Lo recibe.

ਨਾਮੁ ਨਿਧਾਨੁ ਹਰਿ ਮਨਿ ਵਸੈ; ਹਉਮੈ ਦੁਖੁ ਸਭੁ ਜਾਇ ॥

naam nidhaan har man vasai; haumai dukh sabh jaae |

Sant Singh KhalsaIf the Treasure of the Name of the Lord abides within the mind, egotism and pain are totally eliminated.
Manmohan SinghIf the treasure of God's Name abides in the mind one's ego and sorrow are all eliminated.
Manmohan Singh (Punjabi)ਜੇਕਰ ਵਾਹਿਗੁਰੂ ਦੇ ਨਾਮ ਦਾ ਜ਼ਜਾਨਾ ਚਿੱਤ ਵਿੱਚ ਟਿਕ ਜਾਵੇ, ਤਾਂ ਹੰਗਤਾ ਤੇ ਗਮ ਸਮੂਹ ਦੂਰ ਹੋ ਜਾਂਦੇ ਹਨ।
Fareedkot Teekaਜਿਨ ਕੇ ਹਿਰਦੇ ਮੇਂ ਹਰੀ ਨਾਮ ਖਜਾਨਾ ਬਸਤਾ ਹੈ, ਤਿਨ ਕੀ ਹਉਮੈ ਅਰੁ ਦੁਖੁ ਸਭੁ ਜਾਤਾ ਰਹਤਾ ਹੈ॥
Prof. Sahib Singhਪਰਮਾਤਮਾ ਦਾ ਨਾਮ (ਜੋ ਸਾਰੇ ਗੁਣਾਂ ਦਾ) ਖ਼ਜਾਨਾ (ਹੈ) ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਦਾ ਸਾਰੇ ਦਾ ਸਾਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਸਭੁ = ਸਾਰਾ।

SikhNet (Spanish)Si el Tesoro del Nombre del Señor viene a la mente, uno se deshace del ego y de la tristeza.

ਸਤਿਗੁਰਿ ਸਬਦੁ ਸੁਣਾਇਆ; ਹਉ ਸਦ ਬਲਿਹਾਰੈ ਜਾਉ ॥੭॥

satigur sabad sunaaeaa; hau sad balihaarai jaau |7|

Sant Singh KhalsaThe True Guru has instructed me in the Word of the Shabad. I am forever a sacrifice to Him. ||7||
Manmohan SinghThe True Guru has preached unto me the Lord's Name, I am ever a sacrifice unto him.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਸਾਹਿਬ ਦਾ ਨਾਮ ਉਪਦੇਸ਼ਿਆ ਹੈ। ਮੈਂ ਉਨ੍ਹਾਂ ਉਤੋਂ ਹਮੇਸ਼ਾਂ ਕੁਰਬਾਨ ਜਾਂਦਾ ਹਾਂ।
Fareedkot Teekaਜਿਨ ਸਤਿਗੁਰੋਂ ਨੇ ਉਪਦੇਸੁ ਸੁਣਾਇਆ ਹੈ ਵਾ ਜਿਨ੍ਹੋਂ ਨੇ ਸੁਣਿਆ ਹੈ, ਮੈਂ ਤਿਨ ਕੇ ਸਦਾ ਹੀ ਬਲਿਹਾਰੇ ਜਾਤਾ ਹੂੰ॥੭॥
Prof. Sahib Singhਮੈਂ (ਉਸ ਭਾਗਾਂ ਵਾਲੇ ਮਨੁੱਖ ਤੋਂ) ਸਦਾ ਕੁਰਬਾਨ ਜਾਂਦਾ ਹਾਂ, ਜਿਸ ਨੂੰ ਸਤਿਗੁਰੂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਸੁਣਾ ਦਿੱਤਾ ਹੈ (ਭਾਵ, ਜਿਸਦੀ ਸੁਰਤ ਗੁਰੂ ਨੇ ਸਿਫ਼ਤ-ਸਾਲਾਹ ਵਿਚ ਜੋੜ ਦਿੱਤੀ ਹੈ) ॥੭॥

ਪਦ ਅਰਥ ਸਤਿਗੁਰਿ = ਸਤਿਗੁਰ ਨੇ ॥੭॥

SikhNet (Spanish)A través del Guru Verdadero, escucho la Palabra y así ofrezco mi vida en sacrificio al Guru. (7)

ਆਪਣੈ ਮਨਿ ਚਿਤਿ ਕਹੈ ਕਹਾਏ; ਬਿਨੁ ਗੁਰ. ਆਪੁ ਨ ਜਾਈ ॥

aapanai man chit kahai kahaae; bin gur. aap na jaaee |

Sant Singh KhalsaWithin your own conscious mind, you may say anything, but without the Guru, selfishness and conceit are not eradicated.
Manmohan SinghWithout the Guru self-conceit is not annulled. Within his mind and heart one may say or cause to be said anything.
Manmohan Singh (Punjabi)ਗੁਰਾਂ ਦੇ ਬਾਝੋਂ ਸਵੈ-ਹੰਗਤਾ ਦੂਰ ਨਹੀਂ ਹੁੰਦੀ। ਆਪਣੇ ਰਿਦੇ ਤੇ ਦਿਲ ਅੰਦਰ ਬੰਦਾ ਕੁਛ ਪਿਆ ਆਖੇ ਤੇ ਅਖਵਾਵੇ।
Fareedkot Teekaਅਪਣੇ ਮਨ ਮੇਂ (ਚਿਤਿ) ਚਿਤਵ ਕਰ ਆਪ ਹੀ ਕਹੇ ਕਿ ਮੇਰੇ ਮਨ ਮੇਂ ਹੰਕਾਰੁ ਨਹੀਂ ਹੈ, ਔਰ ਅਪਨੇ ਸੇਵਕ ਸੰਬੰਧੀਓਂ ਸੇ ਭੀ ਕਹਾਵੇ, ਪਰੰਤੂ ਗੁਰੋਂ ਕੀ ਕ੍ਰਿਪਾ ਸੇ ਬਿਨਾ (ਆਪੁ) ਹੰਕਾਰ ਨਹੀਂ ਜਾਤਾ ਹੈ॥
Prof. Sahib Singh(ਬੇਸ਼ਕ ਕੋਈ ਮਨੁੱਖ) ਆਪਣੇ ਮਨ ਵਿਚ ਆਪਣੇ ਚਿੱਤ ਵਿਚ (ਇਹ) ਆਖੇ (ਕਿ ਮੈਂ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ, ਹੋਰਨਾਂ ਪਾਸੋਂ ਭੀ ਇਹ ਅਖਵਾ ਲਏ (ਕਿ ਇਸ ਨੇ ਆਪਾ-ਭਾਵ ਦੂਰ ਕਰ ਲਿਆ ਹੈ, ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਾ-ਭਾਵ ਦੂਰ ਨਹੀਂ ਹੁੰਦਾ।

ਪਦ ਅਰਥ ਚਿਤਿ = ਚਿੱਤ ਵਿਚ। ਕਹੈ = ਆਖਦਾ ਹੈ। ਆਪੁ = ਆਪਾ-ਭਾਵ।

SikhNet (Spanish)Uno podrá decir que su mente y su corazón están liberados del ego, pero sin el Guru, uno no está libre de nada.

ਹਰਿ ਜੀਉ. ਭਗਤਿ ਵਛਲੁ ਸੁਖਦਾਤਾ; ਕਰਿ ਕਿਰਪਾ ਮੰਨਿ ਵਸਾਈ ॥

har jeeo. bhagat vachhal sukhadaataa; kar kirapaa man vasaaee |

Sant Singh KhalsaThe Dear Lord is the Lover of His devotees, the Giver of Peace. By His Grace, He abides within the mind.
Manmohan SinghReverend God is the Lover of His saints and the Giver of Peace. By His grace he abides in man's mind.
Manmohan Singh (Punjabi)ਪੂਜਨੀਯ ਪ੍ਰਭੂ ਆਪਣੇ ਸੰਤਾਂ ਦਾ ਪਿਆਰ ਤੇ ਆਰਾਮ ਦੇਣਹਾਰ ਹੈ। ਆਪਣੀ ਦਇਆ ਦੁਆਰਾ ਉਹ ਆਦਮੀ ਦੇ ਚਿੱਤ ਵਿੱਚ ਟਿਕਦਾ ਹੈ।
Fareedkot Teekaਹਰਿ ਜੀਉ ਭਗਤੀ ਕਰਨੇ ਵਾਲਿਓਂ ਕਾ (ਵਛਲੁ) ਪਿਆਰਾ ਹੈ ਔਰ ਸੁਖੋਂ ਕਾ ਦਾਤਾ ਹੈ, ਜਿਨ੍ਹੋਂ ਪਰ ਕ੍ਰਿਪਾ ਕਰੀ ਹੈ, ਤਿਨ ਕੇ ਮਨ ਮੇਂ ਅਪਨੀ ਭਗਤੀ ਵਸਾਈ ਹੈ॥
Prof. Sahib Singhਪਰਮਾਤਮਾ (ਆਪਣੀ) ਭਗਤੀ ਨਾਲ ਪਿਆਰ ਕਰਨ ਵਾਲਾ ਹੈ, (ਜੀਵਾਂ ਨੂੰ) ਸਾਰੇ ਸੁਖ ਦੇਣ ਵਾਲਾ ਹੈ, ਜਿਸ ਮਨੁੱਖ ਉੱਤੇ ਉਹ ਕਿਰਪਾ ਕਰਦਾ ਹੈ ਉਹ ਹੀ (ਉਸ ਨੂੰ ਆਪਣੇ) ਮਨ ਵਿਚ ਵਸਾਂਦਾ ਹੈ।

ਪਦ ਅਰਥ ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ {वत्सल = ਵਛਲ}। ਮੰਨਿ = ਮਨਿ, ਮਨ ਵਿਚ।

SikhNet (Spanish)Él, el Señor, es el Amante de los Devotos y el Dador de la Paz. Él en Su Gracia llega a la mente.

ਨਾਨਕ. ਸੋਭਾ ਸੁਰਤਿ ਦੇਇ ਪ੍ਰਭੁ ਆਪੇ; ਗੁਰਮੁਖਿ ਦੇ ਵਡਿਆਈ ॥੮॥੧॥੧੮॥

naanak. sobhaa surat dee prabh aape; guramukh de vaddiaaee |8|1|18|

Sant Singh KhalsaO Nanak, God blesses us with the sublime awakening of consciousness; He Himself grants glorious greatness to the Gurmukh. ||8||1||18||
Manmohan SinghNanak the Lord blesses man with sublime awakening and Himself grants him honour and glory through the Guru.
Manmohan Singh (Punjabi)ਨਾਨਕ, ਸਾਹਿਬ ਬੰਦੇ ਨੂੰ ਸਰੇਸ਼ਟ ਜਾਗ੍ਰਤਾ ਪ੍ਰਦਾਨ ਕਰਦਾ ਹੈ ਅਤੇ ਆਪ ਹੀ ਉਸ ਨੂੰ ਗੁਰਾਂ ਦੁਆਰਾ ਇੱਜ਼ਤ ਤੇ ਪ੍ਰਭਤਾ ਬਖ਼ਸ਼ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ ਪ੍ਰਭੂ ਗੁਰੋਂ ਦ੍ਵਾਰਾ ਇਸ ਲੋਕ ਮੇਂ (ਸੋਭਾ) ਕੀਰਤੀ ਔਰ (ਸੁਰਤਿ) ਆਤਮ ਗ੍ਯਾਤ, ਪੁਨਾ ਜੀਵਨ ਮੁਕਤੀ ਕੀ (ਵਡਿਆਈ) ਅਰਥਾਤ ਮੁਰਾਤਬਾ ਦੇਤਾ ਹੈ॥੮॥੧॥੧੮॥
Prof. Sahib Singhਹੇ ਨਾਨਕ! ਪਰਮਾਤਮਾ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਸਿਫ਼ਤ-ਸਾਲਾਹ ਵਾਲੀ) ਸੁਰਤ ਬਖ਼ਸ਼ਦਾ ਹੈ ਤੇ ਫਿਰ ਆਪ ਹੀ ਉਸ ਨੂੰ (ਲੋਕ ਪਰਲੋਕ ਵਿਚ) ਸੋਭਾ ਤੇ ਵਡਿਆਈ ਦੇਂਦਾ ਹੈ ॥੮॥੧॥੧੮॥{64-65}

ਪਦ ਅਰਥ ਦੇਇ = ਦੇਂਦਾ ਹੈ। ਦੇ = ਦੇਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ ॥੮॥੧॥੧੮॥{64-65}

SikhNet (Spanish)Dice Nanak, Él Mismo nos bendice con una Conciencia Despierta, y Él Mismo nos bendice con la Gloria a través del Guru. (8-1-18)

Open this shabad (28 lines, Angs 64-65) →

Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਹਉਮੈ ਕਰਮ ਕਮਾਵਦੇ; ਜਮਡੰਡੁ ਲਗੈ. ਤਿਨ ਆਇ ॥

haumai karam kamaavade; jamaddandd lagai. tin aae |

Sant Singh KhalsaThose who go around acting in egotism are struck down by the Messenger of Death with his club.
Manmohan SinghThe rod of the angel of death smites those who go about their business in pride.
Manmohan Singh (Punjabi)ਮੌਤ ਦੇ ਫ਼ਰੇਸ਼ਤੇ ਦਾ ਡੰਡਾ ਉਨ੍ਹਾਂ ਉਤੇ ਵਰ੍ਹਦਾ ਹੈ, ਜੋ ਆਪਣੇ ਕਾਰ-ਵਿਹਾਰ ਹੰਕਾਰ ਅੰਦਰ ਕਰਦੇ ਹਨ।
Fareedkot Teekaਜੋ ਗੁਰੋਂ ਸੇ ਬਿਨਾ ਹੰਤਾ ਮਮਤਾ ਕੋ ਧਾਰ ਕਰ ਕਰਮ ਕਰਤੇ ਹੈਂ, ਤਿਨ ਕੋ ਆਇ ਕਰ ਜਮ ਕਾ ਡੰਡੁ ਲਗਤਾ ਹੈ॥
Prof. Sahib Singhਜੇਹੜੇ ਮਨੁੱਖ (ਕੋਈ ਮਿਥੇ ਹੋਏ ਧਾਰਮਿਕ) ਕੰਮ ਕਰਦੇ ਹਨ (ਤੇ ਇਹ) ਹਉਮੈ (ਭੀ) ਕਰਦੇ ਹਨ (ਕਿ ਅਸੀਂ ਧਾਰਮਿਕ ਕੰਮ ਕਰਦੇ ਹਾਂ), ਉਹਨਾਂ (ਦੇ ਸਿਰ) ਉੱਤੇ ਜਮ ਦਾ ਡੰਡਾ ਆ ਕੇ ਵੱਜਦਾ ਹੈ।

ਪਦ ਅਰਥ ਡੰਡੁ = ਡੰਡਾ। ਕਰਮ = (ਮਿਥੇ ਹੋਏ ਧਾਰਮਿਕ) ਕੰਮ। ਆਇ = ਆ ਕੇ।

SikhNet (Spanish)Los que practican buenas acciones que vienen del ego, traen sobre su cabeza al mensajero de la muerte.

ਜਿ ਸਤਿਗੁਰੁ ਸੇਵਨਿ ਸੇ ਉਬਰੇ; ਹਰਿ ਸੇਤੀ ਲਿਵ ਲਾਇ ॥੧॥

ji satigur sevan se ubare; har setee liv laae |1|

Sant Singh KhalsaThose who serve the True Guru are uplifted and saved, in love with the Lord. ||1||
Manmohan SinghThey who serve the True Guru and contract affection with the Lord are delivered.
Manmohan Singh (Punjabi)ਜੋ ਸੱਚੇ ਗੁਰਾਂ ਦੀ ਖਿਦਮਤ ਕਰਦੇ ਅਤੇ ਪ੍ਰਭੂ ਨਾਲ ਪ੍ਰੀਤ ਪਾਉਂਦੇ ਹਨ, ਉਹ ਪਾਰ ਉਤਰ ਜਾਂਦੇ ਹਨ।
Fareedkot Teekaਜੋ ਪੁਰਸ ਸਤਿਗੁਰੋਂ ਕੋ ਸੇਵਨ ਕਰ ਕੇ ਹਰੀ ਕੇ ਸਾਥ ਬ੍ਰਿਤੀ ਲਗਾਵਤੇ ਹੈਂ, ਸੋ ਜਮ ਡੰਡੁ ਸੇ (ਉਬਰੇ) ਬਚੇ ਹੈਂ॥੧॥
Prof. Sahib Singh(ਪਰ) ਜੇਹੜੇ ਮਨੁੱਖ ਗੁਰੂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ (-ਚਰਨਾਂ) ਵਿਚ ਸੁਰਤ ਜੋੜ ਕੇ (ਇਸ ਮਾਰ ਤੋਂ) ਬਚ ਜਾਂਦੇ ਹਨ ॥੧॥

ਪਦ ਅਰਥ ਜਿ = ਜਿਹੜੇ ਮਨੁੱਖ। ਸੇਵਨਿ = ਸੇਂਵਦੇ ਹਨ। ਲਾਇ = ਲਾ ਕੇ ॥੧॥

SikhNet (Spanish)Los que sirven al Guru Verdadero, se elevan y entran en Comunión con el Señor. (1)

ਮਨ ਰੇ; ਗੁਰਮੁਖਿ ਨਾਮੁ ਧਿਆਇ ॥

man re; guramukh naam dhiaae |

Sant Singh KhalsaO mind, become Gurmukh, and meditate on the Naam, the Name of the Lord.
Manmohan SinghO My soul! through the Guru, meditate on Lord's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਗੁਰਾਂ ਦੁਆਰਾ, ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮਨ! ਗੁਰੋਂ ਦ੍ਵਾਰਾ ਨਾਮ ਕੋ ਧ੍ਯਾਉ॥
Prof. Sahib Singhਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Oh mi mente, habita en el Nombre del Señor, a través de la Gracia del Guru.

ਧੁਰਿ ਪੂਰਬਿ ਕਰਤੈ ਲਿਖਿਆ; ਤਿਨਾ ਗੁਰਮਤਿ ਨਾਮਿ ਸਮਾਇ ॥੧॥ ਰਹਾਉ ॥

dhur poorab karatai likhiaa; tinaa guramat naam samaae |1| rahaau |

Sant Singh KhalsaThose who are so pre-destined by the Creator are absorbed into the Naam, through the Guru's Teachings. ||1||Pause||
Manmohan SinghThey who are so pre-ordained by God the Creator by Guru's instruction get absorbed in the name. pause.
Manmohan Singh (Punjabi)ਜਿਨ੍ਹਾਂ ਲਈ ਵਾਹਿਗੁਰੂ ਸਿਰਜਣਹਾਰ ਨੇ ਮੁੱਢ ਤੋਂ ਐਸੀ ਲਿਖਤਾਕਾਰ ਕਰ ਛੱਡੀ ਹੈ, ਉਹ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
Fareedkot Teekaਜਿਨ ਕੇ ਮਸਤਕ ਮੇਂ ਪ੍ਰਾਪਤਿ ਹੋਣੇ ਕਾ ਲੇਖ ਪੂਰਬ ਜਨਮ ਕੇ ਪੁਨੋਂ ਕਰ (ਧੁਰਿ) ਆਦ ਰੂਪ ਕਰਤੇ ਨੇ ਲਿਖਾ ਹੈ, ਤਿਨ ਕੀ ਗੁਰ ਸਿਖ੍ਯਾ ਕਰ (ਨਾਮਿ) ਵਾਹਿਗੁਰੂ ਮੇਂ (ਸਮਾਇ) ਸਮਾਈ ਹੂਈ ਹੈ॥੧॥ ਰਹਾਉ ॥
Prof. Sahib Singh(ਨਾਮ ਬੜੀ ਦੁਰਲੱਭ ਦਾਤ ਹੈ) ਗੁਰੂ ਦੀ ਸਿੱਖਿਆ ਤੇ ਤੁਰ ਕੇ ਉਹਨਾਂ ਬੰਦਿਆਂ ਦੀ ਹੀ (ਪ੍ਰਭੂ ਦੇ) ਨਾਮ ਵਿਚ ਲੀਨਤਾ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉੱਤੇ ਕਰਤਾਰ ਨੇ ਧੁਰੋਂ ਹੀ ਉਹਨਾਂ ਦੀ ਪਹਿਲੇ ਜਨਮ ਦੀ ਕੀਤੀ ਨੇਕ ਕਮਾਈ ਅਨੁਸਾਰ ਲੇਖ ਲਿਖ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਧੁਰਿ = ਧੁਰੋਂ। ਪੂਰਬਿ = ਪਹਿਲੇ ਜਨਮ ਵਿਚ। ਕਰਤੈ = ਕਰਤਾਰ ਨੇ। ਸਮਾਇ = ਸਮਾਈ ॥੧॥ ਰਹਾਉ ॥

SikhNet (Spanish)Aquéllos que, gracias al Dios, lo tenían así inscrito en su Destino, se sumergieron en el Nombre del Señor a través de la Instrucción del Guru.(1-Pausa)

ਵਿਣੁ ਸਤਿਗੁਰ. ਪਰਤੀਤਿ ਨ ਆਵਈ; ਨਾਮਿ. ਨ ਲਾਗੋ ਭਾਉ ॥

vin satigur. parateet na aavee; naam. na laago bhaau |

Sant Singh KhalsaWithout the True Guru, faith does not come, and love for the Naam is not embraced.
Manmohan SinghWithout the True Guru one acquires not faith nor does he embrace love for the name.
Manmohan Singh (Punjabi)ਸਚੇ ਗੁਰਾਂ ਦੇ ਬਗੈਰ ਭਰੋਸਾ ਨਹੀਂ ਬੱਝਦਾ ਅਤੇ ਨਾਂ ਹੀ ਨਾਮ ਨਾਲ ਪਿਰਹੜੀ ਪੈਂਦੀ ਹੈ।
Fareedkot Teekaਸਤਿਗੁਰੋਂ ਸੇ ਬਿਨਾ ਨਿਹਚਾ ਨਹੀਂ ਆਵਤਾ ਹੈ, ਔਰ ਨਾਮੀ ਪਰਮੇਸ੍ਵਰ ਮੇਂ ਪ੍ਰੇਮ ਨਹੀਂ ਲਾਗਤਾ ਹੈ॥
Prof. Sahib Singhਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਨੁੱਖ ਦੇ ਮਨ ਵਿਚ ਪਰਮਾਤਮਾ ਵਾਸਤੇ) ਸਰਧਾ ਪੈਦਾ ਨਹੀਂ ਹੁੰਦੀ, ਨਾਹ ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣਦਾ ਹੈ।

ਪਦ ਅਰਥ ਪਰਤੀਤਿ = ਸ਼ਰਧਾ। ਨਾਮਿ = ਨਾਮ ਵਿਚ। ਭਾਉ = ਪ੍ਰੇਮ।

SikhNet (Spanish)Sin el Guru Verdadero, uno se encuentra sin Fe, y no puede amar el Nombre del Señor.

ਸੁਪਨੈ. ਸੁਖੁ ਨ ਪਾਵਈ; ਦੁਖ ਮਹਿ ਸਵੈ ਸਮਾਇ ॥੨॥

supanai. sukh na paavee; dukh meh savai samaae |2|

Sant Singh KhalsaEven in dreams, they find no peace; they sleep immersed in pain. ||2||
Manmohan SinghHe obtains not peace even in dream and sleeps and dies in pain.
Manmohan Singh (Punjabi)ਉਸ ਨੂੰ ਸੁਫਨੇ ਵਿੱਚ ਭੀ ਆਰਾਮ ਪਰਾਪਤ ਨਹੀਂ ਹੁੰਦਾ ਅਤੇ ਉਹ ਤਕਲੀਫ ਅੰਦਰ ਹੀ ਸੌਦਾ ਤੇ ਮਰਦਾ ਹੈ।
Fareedkot Teekaਯਾਂ ਤੇ ਜਾਗ੍ਰਤ ਤੋ ਕਿਆ ਸ੍ਵਪਨੇ ਮੇਂ ਭੀ ਸੁਖੁ ਨਹੀਂ ਪਾਵਤੇ, ਦਿਨ ਮੇਂ ਦੁਖੀ ਰਹਤੇ ਹੈਂ। ਇਸੀ ਕਰ ਕੇ ਰਾਤ ਮੇਂ ਭੀ ਦੁਖੋਂ ਕਾ ਸ੍ਵਪਨਾ ਆਵਤਾ ਹੈ, ਕ੍ਯੋਂਕਿ ਤੀਨ ਜਨਮੋਂ ਕੇ ਸੰਸਕਾਰ ਕਰ ਸ੍ਵਪਨਾ ਆਵਤਾ ਹੈ ਭੂਤ, ਭਵਿਖਤ, ਵਰਤਮਾਨ ਕਾ, ਵਾ ਸੁਪਨੇ ਕੇ ਤੁਲ ਥੋੜਾ ਵਾ ਕਦਾਚਿਤ ਸੁਖੁ ਨਹੀਂ ਪਾਵਤੇ, ਦੁਖੋਂ ਮੇਂ ਆਪ ਇਸਥਿਤ ਹੈਂ ਅਪਨੇ ਸੰਗੀਓਂ ਕੋ (ਸਮਾਇ) ਇਸਥਿਤਿ ਕਰਤੇ ਹੈਂ, ਭਾਵ ਯਹਿ ਕਿ ਆਪ ਭੀ ਮੰਦਕਰਮੀ ਹੈਂ ਸੰਗੀਆਂ ਸੇ ਭੀ ਮੰਦਕਰਮ ਕਰਵਾਵਤੇ ਹੈਂ॥੨॥
Prof. Sahib Singh(ਤੇ ਨਤੀਜਾ ਇਹ ਨਿਕਲਦਾ ਹੈ ਕਿ ਉਸ ਨੂੰ) ਸੁਪਨੇ ਵਿਚ ਵੀ ਸੁਖ ਨਸੀਬ ਨਹੀਂ ਹੁੰਦਾ, ਉਹ ਸਦਾ ਦੁੱਖਾਂ ਵਿਚ ਹੀ ਘਿਰਿਆ ਰਹਿੰਦਾ ਹੈ ॥੨॥

ਪਦ ਅਰਥ ਪਾਵਈ = ਪਾਵਏ, ਪਾਵੈ, ਪਾਂਦਾ। ਸਵੈ = ਸੌਂਦਾ ਹੈ, ਫਸਿਆ ਰਹਿੰਦਾ ਹੈ ॥੨॥

SikhNet (Spanish)No logra la Paz ni siquiera en sueños; y duerme y vive en el dolor. (2)

ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ; ਕਿਰਤੁ. ਨ ਮੇਟਿਆ ਜਾਇ ॥

je har har keechai bahut locheeai; kirat. na mettiaa jaae |

Sant Singh KhalsaEven if you chant the Name of the Lord, Har, Har, with great longing, your past actions are still not erased.
Manmohan SinghIf he greatly longs for Lord God and utters His Name too his past actions cannot be erased.
Manmohan Singh (Punjabi)ਜੇਕਰ ਉਹ ਵਾਹਿਗੁਰੂ ਸੁਆਮੀ ਦੀ ਘਣੀ ਚਾਹਣਾ ਕਰੇ ਤੇ ਉਸ ਦੇ ਨਾਮ ਨੂੰ ਭੀ ਉਚਾਰਣ ਕਰੇ, ਤਦਯਪ ਉਸ ਦੇ ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।
Fareedkot Teekaਜੇ ਉਨ ਕੋ ਹਰਿ ਹਰਿ ਨਾਮ ਜਪਨ ਕਾ ਉਪਦੇਸ ਕਰੀਏ ਔਰ ਸੁਖ ਦੇਣ ਕੋ ਬਹੁਤ (ਲੋਚੀਐ) ਚਾਹੀਏ ਤਾਂ ਵੀ ਹਰੀ ਨਾਮ ਕੋ ਨਹੀਂ ਜਪਤੇ, ਕਿਉਂਕਿ ਉਨ ਕਾ ਕਰਮ ਨਹੀਂ ਮੇਟਿਆ ਜਾਤਾ ਹੈ, ਅਰਥਾਤ ਪੂਰਬ ਜਨਮੋਂ ਕੇ ਮੰਦ ਕਰਮ ਹਰਿ ਨਾਮੁ ਨਹੀਂ ਜਪਨ ਦੇਤੇ ਹੈਂ॥
Prof. Sahib Singh(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ) ਜੇ ਇਹ ਬੜੀ ਤਾਂਘ ਭੀ ਕਰੀਏ ਕਿ ਉਹ ਪਰਮਾਤਮਾ ਦਾ ਸਿਮਰਨ ਕਰੇ (ਤਾਂ ਭੀ ਇਸ ਤਾਂਘ ਤੇ ਪ੍ਰੇਰਨਾ ਵਿਚ ਸਫਲਤਾ ਨਹੀਂ ਹੁੰਦੀ, ਕਿਉਂਕਿ ਪਿਛਲੇ ਜਨਮਾਂ ਵਿਚ) ਕੀਤੇ ਕਰਮਾਂ ਦਾ ਪ੍ਰਭਾਵ ਮਿਟਾਇਆ ਨਹੀਂ ਜਾ ਸਕਦਾ।

ਪਦ ਅਰਥ ਕੀਚੈ = ਕਰਨਾ ਚਾਹੀਦਾ ਹੈ। ਲੋਚੀਐ = ਤਾਂਘ ਕਰੀਏ। ਕਿਰਤੁ = ਪਿਛਲੇ ਕੀਤੇ ਕਰਮਾਂ ਦਾ ਅਸਰ {कृत}।

SikhNet (Spanish)Si anhelamos y añoramos al Señor y le cantamos también, nuestro Destino no cambia,

ਹਰਿ ਕਾ ਭਾਣਾ. ਭਗਤੀ ਮੰਨਿਆ; ਸੇ ਭਗਤ ਪਏ ਦਰਿ ਥਾਇ ॥੩॥

har kaa bhaanaa. bhagatee maniaa; se bhagat pe dar thaae |3|

Sant Singh KhalsaThe Lord's devotees surrender to His Will; those devotees are accepted at His Door. ||3||
Manmohan SinghThe saints submit to God's will; such saints are accepted at his door.
Manmohan Singh (Punjabi)ਸੰਤ ਵਾਹਿਗੁਰੂ ਦੀ ਰਜ਼ਾ ਪ੍ਰਵਾਣ ਕਰਦੇ ਹਨ, ਐਸੇ ਸੰਤ ਉਸ ਦੇ ਬੂਹੇ ਤੇ ਕਬੂਲ ਹੋ ਜਾਵਦੇ ਹਨ।
Fareedkot Teekaਔਰ ਜਿਨ ਭਗਤੋਂ ਨੇ ਹਰੀ ਕਾ ਭਾਣਾ ਮੰਨਿਆ ਹੈ, ਸੋ ਭਗਤ ਵਾਹਗੁਰੂ ਕੇ ਦ੍ਵਾਰੇ ਪ੍ਰਮਾਣ ਹੂਏ ਹੈਂ॥੩॥
Prof. Sahib Singhਭਗਤ ਜਨ ਹੀ ਪਰਮਾਤਮਾ ਦੀ ਰਜ਼ਾ ਨੂੰ ਪਰਵਾਨ ਕਰਦੇ ਹਨ, ਉਹ ਭਗਤ ਹੀ ਪਰਮਾਤਮਾ ਦੇ ਦਰ ਤੇ ਕਬੂਲ ਹੁੰਦੇ ਹਨ ॥੩॥

ਪਦ ਅਰਥ ਭਗਤੀ = ਭਗਤੀਂ, ਭਗਤਾਂ ਨੇ। ਦਰਿ = (ਪ੍ਰਭੂ ਦੇ) ਦਰ ਤੇ। ਥਾਇ = ਥਾਂ ਵਿਚ, ਕਬੂਲ ॥੩॥

SikhNet (Spanish)pero aquéllos que se someten a Su Voluntad y se envuelven sólo en Su Alabanza, son aceptados en la Puerta del Señor. (3)

ਗੁਰੁ ਸਬਦੁ ਦਿੜਾਵੈ ਰੰਗ ਸਿਉ; ਬਿਨੁ ਕਿਰਪਾ. ਲਇਆ ਨ ਜਾਇ ॥

gur sabad dirraavai rang siau; bin kirapaa. leaa na jaae |

Sant Singh KhalsaThe Guru has lovingly implanted the Word of His Shabad within me. Without His Grace, it cannot be attained.
Manmohan SinghThe Guru firmly installs God's Name with love but without His grace the name cannot be attained to.
Manmohan Singh (Punjabi)ਗੁਰੂ ਜੀ ਪਿਆਰ ਨਾਲ ਵਾਹਿਗੁਰੂ ਦੇ ਨਾਮ ਨੂੰ ਪੱਕੀ ਤਰ੍ਹਾਂ ਅਸਥਾਪਨ ਕਰਦੇ ਹਨ, ਪ੍ਰੰਤੁ ਉਸ ਦੀ ਮਿਹਰ ਦੇ ਬਗੈਰ ਨਾਮ ਦੀ ਪਰਾਪਤੀ ਨਹੀਂ ਹੋ ਸਕਦੀ।
Fareedkot Teekaਗੁਰੂ ਤੋ (ਰੰਗ) ਪ੍ਰੇਮ ਕੇ ਸਹਤ ਉਪਦੇਸ ਕੋ ਨਿਸਚੇ ਕਰਾਵਤੇ ਹੈਂ, ਪਰੰਤੂ ਪ੍ਰਮੇਸ੍ਵਰ ਕੀ ਕ੍ਰਿਪਾ ਬਿਨਾ ਲੀਆ ਨਹੀਂ ਜਾਤਾ ਹੈ॥
Prof. Sahib Singhਗੁਰੂ ਪ੍ਰੇਮ ਨਾਲ (ਆਪਣਾ) ਸ਼ਬਦ (ਸਰਨ ਆਏ ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ, ਪਰ (ਗੁਰੂ ਭੀ ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਨਹੀਂ ਮਿਲਦਾ।

ਪਦ ਅਰਥ ਰੰਗ = ਪ੍ਰੇਮ।

SikhNet (Spanish)El Guru nos hace invocar Su Palabra con Amor, pero sin Su Gracia no Lo podemos recibir.

ਜੇ ਸਉ ਅੰਮ੍ਰਿਤੁ ਨੀਰੀਐ; ਭੀ ਬਿਖੁ ਫਲੁ ਲਾਗੈ ਧਾਇ ॥੪॥

je sau amrit neereeai; bhee bikh fal laagai dhaae |4|

Sant Singh KhalsaEven if the poisonous plant is watered with ambrosial nectar a hundred times, it will still bear poisonous fruit. ||4||
Manmohan SinghThrough the poisonous plant be irrigated with Nectar a hundred times still it shall quickly bear poisonous fruits.
Manmohan Singh (Punjabi)ਭਾਵੇਂ ਜ਼ਹਿਰੀਲੇ ਪੌਦੇ ਨੂੰ ਸੈਕੜੇ ਵਾਰੀ ਸੁਧਾ-ਰਸ ਨਾਲ ਸਿੰਜੀਏ, ਫਿਰ ਭੀ ਇਸ ਨੂੰ ਭੱਜ ਕੇ ਜ਼ਹਿਰੀਲੀ ਫਲ ਲੱਗਣਗੇ।
Fareedkot Teekaਦ੍ਰਸ਼੍ਟਾਂਤ ਮੇਂ ਜੈਸੇ ਨਿੰਮਾਦਿ ਬ੍ਰਿਛੋਂ ਕੋ ਅੰਮ੍ਰਿਤੁ (ਨੀਰੀਐ) ਸੰਚੀਐ ਤਾਂ ਵੀ (ਧਾਇ) ਦੌੜਕੇ, ਭਾਵ ਬਲਾਤਕਾਰ ਭੀ ਜਹਰ ਰੂਪ ਫਲ ਲਾਗਤੇ ਹੈਂ, ਤੈਸੇ ਹੀ ਜੇ ਕਰ ਮਨਮੁਖੋਂ ਕੋ ਸੌ ਬਾਰ ਭੀ ਪਰਮੇਸ੍ਵਰ ਕਾ ਨਾਮ ਅੰਮ੍ਰਤ ਰੂਪ (ਨੀਰੀਐ) ਪ੍ਰੋਸੀਏ ਪਾਈਏ, ਭਾਵ ਯੇਹਿ ਕਿ ਤਿਨ ਕੋ ਬਾਰੰਬਾਰ ਸੁਭ ਉਪਦੇਸ਼ ਕਰੀਏ, ਫੇਰ ਭੀ ਜਿਨ ਮੰਦ ਕਰਮੋਂ ਕਾ ਫਲ ਦੁਖ ਹੈ, ਤਿਨ ਕਰਮੋਂ ਮੇਂ ਹੀ (ਧਾਇ) ਦੌੜ ਕਰ ਲਾਗਤੇ ਹੈਂ॥੪॥
Prof. Sahib Singh(ਗੁਰੂ ਤੋਂ ਬੇਮੁਖ ਮਨੁੱਖ, ਮਾਨੋ, ਇਕ ਐਸਾ ਰੁੱਖ ਹੈ ਕਿ) ਜੇ ਉਸ ਨੂੰ ਸੌ ਵਾਰੀ ਭੀ ਅੰਮ੍ਰਿਤ ਸਿੰਜੀਏ ਤਾਂ ਭੀ ਉਸ ਨੂੰ ਜ਼ਹਰ ਦਾ ਫਲ ਹੀ ਛੇਤੀ ਲੱਗਦਾ ਹੈ ॥੪॥

ਪਦ ਅਰਥ ਸਉ = ਸੌ ਵਾਰੀ। ਨੀਰੀਐ = ਸਿੰਜੀਏ। ਬਿਖੁ = ਜ਼ਹਰ, (ਆਤਮਕ ਮੌਤ ਲਿਆਉਣ ਵਾਲਾ) ਵਿਸੁ। ਧਾਇ = ਧਾ ਕੇ, ਦੌੜ ਕੇ, ਛੇਤੀ ॥੪॥

SikhNet (Spanish)Si regamos la planta venenosa con Néctar, ésta florece pero con veneno. (4)

ਸੇ ਜਨ ਸਚੇ ਨਿਰਮਲੇ; ਜਿਨ ਸਤਿਗੁਰ ਨਾਲਿ ਪਿਆਰੁ ॥

se jan sache niramale; jin satigur naal piaar |

Sant Singh KhalsaThose humble beings who are in love with the True Guru are pure and true.
Manmohan SinghTruthful and pure are the persons who bear love to the True Guru.
Manmohan Singh (Punjabi)ਸਤਿਵਾਦੀ ਅਤੇ ਪਵਿੱਤ੍ਰ ਹਨ ਉਹ ਪੁਰਸ਼, ਜਿਨ੍ਰਾਂ ਦੀ ਸੱਚੇ ਗੁਰਾਂ ਨਾਲ ਪਰੀਤ ਹੈ।
Fareedkot Teekaਜਿਨ ਕਾ ਸਤਿਗੁਰੋਂ ਕੇ ਸਾਥ ਪ੍ਰੇਮ ਹੈ, ਸੋ ਪੁਰਖ ਸਚੇ ਹੈਂ ਪੁਨਾ ਸੁੱਧ ਹੈਂ॥
Prof. Sahib Singhਉਹੀ ਮਨੁੱਖ ਸਦਾ ਲਈ ਪਵਿਤ੍ਰ ਜੀਵਨ ਵਾਲੇ ਰਹਿੰਦੇ ਹਨ ਜਿਨ੍ਹਾਂ ਦਾ ਗੁਰੂ ਨਾਲ ਪਿਆਰ (ਟਿਕਿਆ ਰਹਿੰਦਾ) ਹੈ।
SikhNet (Spanish)Los Sirvientes puros y verdaderos aman al Guru Verdadero.

ਸਤਿਗੁਰ ਕਾ ਭਾਣਾ ਕਮਾਵਦੇ; ਬਿਖੁ ਹਉਮੈ ਤਜਿ ਵਿਕਾਰੁ ॥੫॥

satigur kaa bhaanaa kamaavade; bikh haumai taj vikaar |5|

Sant Singh KhalsaThey act in harmony with the Will of the True Guru; they shed the poison of ego and corruption. ||5||
Manmohan SinghThey practise True Guru's will and shed the poison of ego and evil.
Manmohan Singh (Punjabi)ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਕਰਮ ਕਰਦੇ ਹਨ ਅਤੇ ਹੰਕਾਰ ਤੇ ਬਦੀ ਦੀ ਜ਼ਹਿਰ ਨੂੰ ਛੱਡ ਦਿੰਦੇ ਹਨ।
Fareedkot Teeka(ਬਿਖੁ ਹਉਮੈ) ਜਹਰ ਭਾਵ ਦੁਖ ਰੂਪ ਜੋ ਹੰਤਾ ਮਮਤਾ (ਵਿਕਾਰੁ) ਰੋਗ ਹੈਂ ਤਿਨ ਕੋ ਤਿਆਗ ਕਰ ਕੇ, ਜੈਸਾ ਸਤਿਗੁਰੋਂ ਕਾ (ਭਾਣਾ) ਹੁਕਮ ਹੈ, ਤੈਸੇ ਕਰਮ ਕਮਾਵਤੇ ਹੈਂ॥੫॥
Prof. Sahib Singhਉਹ ਮਨੁੱਖ ਆਪਣੇ ਅੰਦਰੋਂ ਹਉਮੈ ਦਾ ਜ਼ਹਰ ਹਉਮੈ ਦਾ ਵਿਕਾਰ ਦੂਰ ਕਰ ਕੇ ਗੁਰੂ ਦੀ ਰਜ਼ਾ ਅਨੁਸਾਰ ਜੀਵਨ ਬਿਤਾਂਦੇ ਹਨ ॥੫॥

ਪਦ ਅਰਥ ਤਜਿ = ਤਜ ਕੇ ॥੫॥

SikhNet (Spanish)Ellos viven en Su Voluntad, y se deshacen del veneno del ego y de la maldad. (5)

ਮਨਹਠਿ. ਕਿਤੈ ਉਪਾਇ, ਨ ਛੂਟੀਐ; ਸਿਮ੍ਰਿਤਿ ਸਾਸਤ੍ਰ ਸੋਧਹੁ ਜਾਇ ॥

manahatth. kitai upaae, na chhootteeai; simrit saasatr sodhahu jaae |

Sant Singh KhalsaActing in stubborn-mindedness, no one is saved; go and study the Simritees and the Shaastras.
Manmohan SinghBy no effort through mind's obstinacy one can be delivered. Go and thoroughly study the Simirtis and Shashtras.
Manmohan Singh (Punjabi)ਕਿਸੇ ਭੀ ਯਤਨ ਦੁਆਰਾ, ਮਨੂਏ ਦੀ ਜ਼ਿੱਦ ਰਾਹੀਂ ਬੰਦਾ ਬੰਦਾ-ਖਲਾਸ ਨਹੀਂ ਹੋ ਸਕਦਾ, ਜਾ ਕੇ ਸਿੰਮਰਤੀਆਂ ਅਤੇ ਸ਼ਾਸਤਰਾਂ ਨੂੰ ਘੋਖ ਕੇ ਪੜ੍ਹ ਦੇਖੇ!
Fareedkot Teekaਔਰ ਸਤਿਗੁਰੋਂ ਕੀ ਕ੍ਰਿਪਾ ਸੇ ਬਿਨਾ ਮਨ ਕੇ ਹਠ ਪੂਰਬਕ ਜਿਤਨੇ ਕਰਮ ਹੈਂ ਉਨ ਉਪਾਓਂ ਸੇ ਕਿਸੇ ਤ੍ਰਹ ਭੀ ਨਹੀਂ ਛੁਟੀਤਾ ਹੈ, ਜੇ ਕਰ ਇਸ ਬਚਨ ਕਰ ਨਿਸਚ੍ਯ ਨ ਹੋ ਤੋ ੨੭ ਸਿੰਮ੍ਰਤੀਆਂ ੬ ਸਾਸਤ੍ਰੋਂ ਕੋ ਜਾਇ ਕਰ ਸੋਧਨ ਕਰੋ॥
Prof. Sahib Singh(ਹੇ ਭਾਈ!) ਬੇ-ਸ਼ੱਕ ਤੁਸੀ ਸ਼ਾਸਤ੍ਰਾਂ ਸਿਮ੍ਰਿਤੀਆਂ (ਆਦਿਕ ਧਰਮ ਪੁਸਤਕਾਂ) ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ, ਆਪਣੇ ਮਨ ਦੇ ਹਠ ਨਾਲ ਕੀਤੇ ਹੋਏ ਕਿਸੇ ਭੀ ਤਰੀਕੇ ਨਾਲ (ਹਉਮੈ ਦੇ ਜ਼ਹਰ ਤੋਂ) ਬਚ ਨਹੀਂ ਸਕੀਦਾ।

ਪਦ ਅਰਥ ਹਠਿ = ਹਠ ਨਾਲ। ਕਿਤੈ ਉਪਾਇ = ਕਿਸੇ ਭੀ ਤਰੀਕੇ ਨਾਲ। ਜਾਇ = ਜਾ ਕੇ। ਸੋਧਹੁ = ਵਿਚਾਰ ਕੇ ਪੜ੍ਹ ਵੇਖੋ।

SikhNet (Spanish)Uno podrá leer los Smritis o los Shastras, pero ¿cómo puede liberarse de los esfuerzos de la mente?

ਮਿਲਿ ਸੰਗਤਿ ਸਾਧੂ ਉਬਰੇ; ਗੁਰ ਕਾ ਸਬਦੁ ਕਮਾਇ ॥੬॥

mil sangat saadhoo ubare; gur kaa sabad kamaae |6|

Sant Singh KhalsaJoining the Saadh Sangat, the Company of the Holy, and practicing the Shabads of the Guru, you shall be saved. ||6||
Manmohan SinghBy meeting the society of saints and acting up to Guru's instruction the mortal is saved.
Manmohan Singh (Punjabi)ਸੰਤ ਸਮਾਗਮ ਨਾਲ ਜੁੜਣ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਨ ਦੁਆਰਾ ਆਦਮੀ ਬਚ ਜਾਂਦਾ ਹੈ।
Fareedkot Teekaਸੰਪੂਰਨ ਸਾਸਤ੍ਰ ਸਿੰਮ੍ਰਿਤੀਓਂ ਕਾ ਏਹੀ ਸਿਧਾਂਤ ਹੈ ਕਿ ਗੁਰੋਂ ਕਾ ਉਪਦੇਸ਼ ਕਮਾਉਨੇ ਸੇ ਔਰ ਸਾਧੂਓਂ ਕੀ ਸੰਗਤ ਮੇਂ ਮਿਲਨੇ ਕਰ ਹੀ ਉਧਾਰ ਹੋਤਾ ਹੈ॥੬॥
Prof. Sahib Singhਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾ ਕੇ ਗੁਰੂ ਦੀ ਸੰਗਤਿ ਵਿਚ ਮਿਲ ਕੇ ਹੀ (ਮਨੁੱਖ ਹਉਮੈ ਦੇ ਵਿਕਾਰ ਤੋਂ) ਬਚਦੇ ਹਨ ॥੬॥

ਪਦ ਅਰਥ ਮਿਲਿ = ਮਿਲ ਕੇ। ਸਾਧੂ = ਗੁਰੂ ॥੬॥

SikhNet (Spanish)Si uno se encuentra con los Santos uno practica la Palabra del Guru. (6)

ਹਰਿ ਕਾ ਨਾਮੁ ਨਿਧਾਨੁ ਹੈ; ਜਿਸੁ. ਅੰਤੁ ਨ ਪਾਰਾਵਾਰੁ ॥

har kaa naam nidhaan hai; jis. ant na paaraavaar |

Sant Singh KhalsaThe Name of the Lord is the Treasure, which has no end or limitation.
Manmohan SinghGod's Name is the treasure of excellences which has no limit this or that end.
Manmohan Singh (Punjabi)ਰੱਬ ਦਾ ਨਾਮ ਗੁਣਾ ਦਾ ਖ਼ਜ਼ਾਨਾ ਹੈ, ਜਿਸ ਦਾ ਕੋਈ ਓੜਕ, ਉਰਲਾ ਜਾ ਪਰਲਾ ਸਿਰਾ ਨਹੀਂ।
Fareedkot Teekaਹਰੀ ਕਾ ਨਾਮੁ ਧਨ ਕਾ ਖਜਾਨਾ ਹੈ, ਜਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਹੈ॥
Prof. Sahib Singhਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਦਾ ਨਾਮ (ਸਭ ਪਦਾਰਥਾਂ ਦਾ ਗੁਣਾਂ ਦਾ) ਖ਼ਜ਼ਾਨਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ।

SikhNet (Spanish)El Nombre del Señor es los Nueve Tesoros; y está más allá de todo límite y extensión.

ਗੁਰਮੁਖਿ ਸੇਈ ਸੋਹਦੇ; ਜਿਨ ਕਿਰਪਾ ਕਰੇ ਕਰਤਾਰੁ ॥੭॥

guramukh seee sohade; jin kirapaa kare karataar |7|

Sant Singh KhalsaThe Gurmukhs are beauteous; the Creator has blessed them with His Mercy. ||7||
Manmohan SinghThe Guruwards to whom the Creator shows mercy look beauteous.
Manmohan Singh (Punjabi)ਉਹ ਗੁਰੂ-ਸਮਰਪਣ, ਜਿਨ੍ਹਾਂ ਉਤੇ ਸਿਰਜਣਹਾਰ ਮਿਹਰ ਧਾਰਦਾ ਹੈ, ਸੁੰਦਰ ਦਿਸਦੇ ਹਨ।
Fareedkot Teekaਔਰ ਸੋਈ ਗੁਰਮੁਖਿ ਸੋਭਾਇਮਾਨ ਹੋਤੇ ਹੈਂ, ਜਿਨ ਪਰ ਕਰਤਾਰ ਕ੍ਰਿਪਾ ਕਰਤਾ ਹੈ॥੭॥
Prof. Sahib Singhਗੁਰੂ ਦੀ ਸਰਨ ਪੈ ਕੇ ਉਹੀ ਮਨੁੱਖ (ਇਹ ਖ਼ਜ਼ਾਨਾ ਹਾਸਲ ਕਰਦੇ ਹਨ ਤੇ) ਸੋਹਣੇ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ॥੭॥

ਪਦ ਅਰਥ ਸੇਈ = ਉਹੀ ਬੰਦੇ ॥੭॥

SikhNet (Spanish)Sólo los Gurmukjs son bellos en verdad y ellos viven en la Gracia del Señor.(7)

ਨਾਨਕ ਦਾਤਾ ਏਕੁ ਹੈ; ਦੂਜਾ ਅਉਰੁ. ਨ ਕੋਇ ॥

naanak daataa ek hai; doojaa aaur. na koe |

Sant Singh KhalsaO Nanak, the One Lord alone is the Giver; there is no other at all.
Manmohan SinghNanak the Lord alone is the donour there is no other second.
Manmohan Singh (Punjabi)ਨਾਨਕ ਕੇਵਲ ਪ੍ਰਭੂ ਹੀ ਦਾਤਾਰ ਹੈ, ਹੋਰ ਦੂਸਰਾ ਕੋਈ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਵਾਹਿਗੁਰੂ ਹੀ ਦਾਤਾ ਹੈ, ਦੂਸਰਾ ਔਰ ਕੋਈ ਨਹੀਂ ਹੈ॥
Prof. Sahib Singhਹੇ ਨਾਨਕ! (ਗੁਰੂ ਹੀ ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਹੈ, ਕੋਈ ਹੋਰ ਨਹੀਂ (ਜੋ ਇਹ ਦਾਤ ਦੇ ਸਕੇ।)
SikhNet (Spanish)Dice Nanak, el Dador es el Único, no hay nadie más que Él.

ਗੁਰ ਪਰਸਾਦੀ ਪਾਈਐ; ਕਰਮਿ ਪਰਾਪਤਿ ਹੋਇ ॥੮॥੨॥੧੯॥

gur parasaadee paaeeai; karam paraapat hoe |8|2|19|

Sant Singh KhalsaBy Guru's Grace, He is obtained. By His Mercy, He is found. ||8||2||19||
Manmohan SinghBy Guru's grace the Lord is obtained and it is through good luck that the Guru is met.6
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸਾਹਿਬ ਪਰਾਪਤ ਹੁੰਦਾ ਹੈ ਅਤੇ ਚੰਗੇ ਭਾਗਾਂ ਰਾਹੀਂ ਗੁਰੂ ਜੀ ਮਿਲਦੇ ਹਨ।
Fareedkot Teekaਸੋ ਗੁਰੋਂ ਕੀ ਕ੍ਰਿਪਾ ਹੀ ਸੇ ਪ੍ਰਾਪਤਿ ਹੋਤਾ ਹੈ, ਔਰ ਗੁਰੂ ਉਤਮ ਕਰਮਾਂ ਸੇ ਪ੍ਰਾਪਤਿ ਹੋਤੇ ਹੈਂ॥੮॥੨॥੧੯॥☬ਅਬ ਗੁਰੂ ਜੀ ਬ੍ਰਿਛ ਔਰ ਪੰਛੀ ਕੇ ਰੂਪਕ ਦ੍ਵਾਰਾ ਨਿਜ ਮਨ ਕੋ ਉਪਦੇਸ ਕਰਤੇ ਹੈਂ। ਸਰੀਰੋਂ ਰੂਪੀ ਬ੍ਰਿਛੋਂ ਮੇਂ ਜੀਵੋਂ ਰੂਪੀ ਪੰਖੀ ਵਸਤੇ ਹੈਂ, ਸੋ ਦੋ ਪ੍ਰਕਾਰ ਕੇ ਗੁਰਮੁਖਿ ਔਰ ਮਨਮੁਖ ਹੈਂ। ਤਿਨ ਮੇਂ ਸੇ ਪ੍ਰਥਮ ਗੁਰਮੁਖੋਂ ਕਾ ਪ੍ਰਕਾਰ ਕਥਨ ਕਰਤੇ ਹੈਂ।
Prof. Sahib Singh(ਪਰਮਾਤਮਾ ਦਾ ਨਾਮ) ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ, ਪਰਮਾਤਮਾ ਦੀ ਬਖ਼ਸ਼ਸ਼ ਨਾਲ ਮਿਲਦਾ ਹੈ ॥੮॥੨॥੧੯॥

ਪਦ ਅਰਥ ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ। ਕਰਮਿ = (ਪਰਮਾਤਮਾ ਦੀ ਮਿਹਰ) ਮਿਹਰ ਨਾਲ ॥੮॥੨॥੧੯॥

SikhNet (Spanish)Pero lo conocemos a través de la Gracia del Guru y Lo recibimos a través de Su Misericordia.

Open this shabad →

Ang 65 of 1430