ਸਿਰੀਰਾਗੁ ਮਹਲਾ ੩ ਘਰੁ ੧ ਅਸਟਪਦੀਆ ॥
sireeraag mahalaa 3 ghar 1 asattapadeea | Ang 64
Sant Singh KhalsaSiree Raag, Third Mehl, First House, Ashtpadheeyaa:
Manmohan SinghSri Rag, Third Guru. Eight Stanzas.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ। ਅਠ ਪਦੇ।
Fareedkot Teekaਅਬ ਸਿਰੀ ਰਾਗ ਘਰੁ ੧ ਮੇਂ ਗੁਰੂ ਅਮਰ ਦਾਸ ਜੀ ਕੀਆਂ ਅਸਟਪਦੀਆਂ ਹੈਂ:
Prof. Sahib Singhਰਾਗ ਸਿਰੀਰਾਗੁ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Siri Rag, Mejl Guru Amar Das, Tercer Canal Divino. Ashtapadis
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 64
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਗੁਰਮੁਖਿ ਕ੍ਰਿਪਾ ਕਰੇ. ਭਗਤਿ ਕੀਜੈ; ਬਿਨੁ ਗੁਰ. ਭਗਤਿ ਨ ਹੋਇ ॥
guramukh kripaa kare. bhagat keejai; bin gur. bhagat na hoe | Ang 64
Sant Singh KhalsaBy God's Grace, the Gurmukh practices devotion; without the Guru, there is no devotional worship.
Manmohan SinghBy the Guru's grace God's meditation is embraced. Without the Guru, Lord's devotional service is not performed.
Manmohan Singh (Punjabi)ਗੁਰਾਂ ਦੀ ਦਇਆ ਰਾਹੀਂ ਰੱਬ ਦਾ ਸਿਮਰਨ ਹੁੰਦਾ ਹੈ। ਗੁਰਾਂ ਦੇ ਬਾਝੋਂ ਸਾਹਿਬ ਦੀ ਪਰੇਮ ਮਈ ਸੇਵਾ ਨਹੀਂ ਹੁੰਦੀ।
Fareedkot Teekaਗੁਰੂ ਜੋ ਮੁਖ ਰੂਪ ਹੈਂ ਜਬ ਕ੍ਰਿਪਾ ਕਰੇ ਤਬ ਪਰਮੇਸ੍ਵਰ ਕੀ ਭਗਤੀ ਕਰੀਤੀ ਹੈ, ਬਿਨ ਗੁਰ ਅਰਥਾਤ ਨਿਗੁਰੇ ਸੇ ਭਗਤੀ ਨਹੀਂ ਹੋਤੀ॥
Prof. Sahib Singhਗੁਰੂ ਦੀ ਸਰਨ ਪਿਆਂ (ਜਦੋਂ) ਪਰਮਾਤਮਾ ਮਿਹਰ ਕਰਦਾ ਹੈ, ਤਾਂ ਉਸ ਦੀ ਭਗਤੀ ਕੀਤੀ ਜਾਂਦੀ ਹੈ। ਗੁਰੂ (ਦੀ ਸਰਨ) ਤੋਂ ਬਿਨਾ (ਪਰਮਾਤਮਾ ਦੀ) ਭਗਤੀ ਨਹੀਂ ਹੋ ਸਕਦੀ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਕੀਜੈ = ਕੀਤੀ ਜਾ ਸਕਦੀ ਹੈ।
SikhNet (Spanish)A través de la Gracia del Guru uno habita en el Nombre del Señor, sin el Guru no hay Alabanza.
ਆਪੈ ਆਪੁ ਮਿਲਾਏ ਬੂਝੈ; ਤਾ ਨਿਰਮਲੁ ਹੋਵੈ ਕੋਇ ॥
aapai aap milaae boojhai; taa niramal hovai koe | Ang 64
Sant Singh KhalsaOne who merges his own self into Him understands, and so becomes pure.
Manmohan SinghAny one, who merge his ownself in the Guru then, becomes pure by understanding the Lord.
Manmohan Singh (Punjabi)ਕੋਈ ਜਣਾ, ਜੋ ਆਪਣੇ ਆਪ ਨੂੰ ਗੁਰਾਂ ਅੰਦਰ ਲੀਨ ਕਰ ਦਿੰਦਾ ਹੈ, ਸਾਹਿਬ ਨੂੰ ਸਮਝਣ ਦੁਆਰਾ ਤਦ ਉਹ ਪਵਿੱਤ੍ਰ ਹੋ ਜਾਂਦਾ ਹੈ।
Fareedkot Teekaਜੋ ਕੋਈ ਅਪਨੇ ਆਪ ਕੋ ਗੁਰੋਂ ਕੇ ਸੰਗ ਮਿਲਾਵੈ ਤੌ ਵਾਹਿਗੁਰੂ ਕੋ ਬੂਝਤਾ ਹੈ, ਔਰ (ਨਿਰਮਲੁ) ਸੁਧ ਹੋਤਾ ਹੈ॥
Prof. Sahib Singhਜਦੋਂ ਕੋਈ ਮਨੁੱਖ (ਗੁਰੂ ਦੇ) ਆਪੇ ਵਿਚ ਆਪਣੇ ਆਪ ਨੂੰ ਮਿਲਾਣਾ ਸਿੱਖ ਲੈਂਦਾ ਹੈ, ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ।ਪਦ ਅਰਥ ਆਪੈ = (ਗੁਰੂ ਦੇ) ਆਪੇ ਵਿਚ। ਆਪੁ = ਆਪਣੇ ਆਪ ਨੂੰ। ਬੂਝੈ = ਸਮਝ ਲੈਂਦਾ ਹੈ।
SikhNet (Spanish)Si el Guru lo liga a uno con Su Ser, uno se vuelve sabio y puro.
ਹਰਿ ਜੀਉ ਸਚਾ. ਸਚੀ ਬਾਣੀ; ਸਬਦਿ ਮਿਲਾਵਾ ਹੋਇ ॥੧॥
har jeeo sachaa. sachee baanee; sabad milaavaa hoe |1| Ang 64
Sant Singh KhalsaThe Dear Lord is True, and True is the Word of His Bani. Through the Word of the Shabad, Union with Him is obtained. ||1||
Manmohan SinghTrue is the honourable Lord and True is his Gurbani. It is through the Word that union with God is effected.
Manmohan Singh (Punjabi)ਸੱਚਾ ਹੈ ਪੂਜਯ ਪ੍ਰਭੂ, ਅਤੇ ਸੱਚੀ ਹੈ ਉਸ ਦੀ ਗੁਰਬਾਣੀ। ਸ਼ਬਦ ਦੁਆਰਾ ਹੀ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ।
Fareedkot Teekaਹਰੀ ਜੀਉ ਸਚਾ ਹੈ ਔਰ ਤਿਸ ਕੀ ਬੇਦ ਰੂਪ ਬਾਣੀ ਭੀ ਸਚੀ ਹੈ, ਪਰੰਤੂ ਗੁਰ ਉਪਦੇਸ਼ ਸੇ ਹਰੀ ਕਾ ਮੇਲ ਹੋਤਾ ਹੈ॥੧॥
Prof. Sahib Singhਜੇਹੜਾ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ ਜਿਸ ਦੀ ਸਿਫ਼ਤ-ਸਾਲਾਹ ਦੀ ਬਾਣੀ ਸਦਾ ਅਟੱਲ ਹੈ, ਉਸ ਨਾਲ ਗੁਰੂ ਦੇ ਸ਼ਬਦ ਵਿਚ ਜੁੜਿਆਂ ਮਿਲਾਪ ਹੋ ਜਾਂਦਾ ਹੈ ॥੧॥ਪਦ ਅਰਥ ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਸਬਦਿ = ਸ਼ਬਦ ਦੀ ਰਾਹੀਂ ॥੧॥
SikhNet (Spanish)El Señor es Verdad, Su Palabra es Verdad, nuestra Unión con Dios se da a través de la Palabra. (1)
ਭਾਈ ਰੇ. ਭਗਤਿਹੀਣੁ; ਕਾਹੇ ਜਗਿ ਆਇਆ ॥
bhaaee re. bhagatiheen; kaahe jag aaeaa | Ang 64
Sant Singh KhalsaO Siblings of Destiny, without devotion, why have people even come into the world?
Manmohan SinghO Brother! what for has the mortal, bereft of Lord's service and meditation, come into this world?
Manmohan Singh (Punjabi)ਹੈ ਵੀਰ! ਸਾਹਿਬ ਦੀ ਸੇਵਾ ਅਤੇ ਸਿਮਰਨ ਤੋਂ ਸੱਖਣਾ ਪ੍ਰਾਣੀ ਕਾਹਦੇ ਲਈ ਇਸ ਜਹਾਨ ਵਿੱਚ ਆਇਆ ਹੈ?
Fareedkot Teekaਹੇ ਭਾਈ! ਭਗਤੀ ਸੇ (ਹੀਣੁ) ਰਹਤ ਪੁਰਸ਼ ਜਗਤ ਮੇਂ ਕਿਉਂ ਜਨਮਿਆ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸਖਣਾ ਰਿਹਾ, ਉਸ ਦਾ ਜਗਤ ਵਿਚ ਆਉਣਾ ਕਿਸ ਅਰਥ?ਪਦ ਅਰਥ ਜਗਿ = ਜਗਤ ਵਿਚ।
SikhNet (Spanish)Oh hermano, ¿por qué el hombre sin Fe ha llegado a este mundo?
ਪੂਰੇ ਗੁਰ ਕੀ. ਸੇਵ ਨ ਕੀਨੀ; ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥
poore gur kee. sev na keenee; birathaa janam gavaaeaa |1| rahaau | Ang 64
Sant Singh KhalsaThey have not served the Perfect Guru; they have wasted their lives in vain. ||1||Pause||
Manmohan SinghHe has not served the Perfect Guru and has wasted his life in vain. Pause.
Manmohan Singh (Punjabi)ਉਸ ਨੇ ਪੂਰਨ ਗੁਰਾਂ ਦੀ ਟਹਿਲ ਨਹੀਂ ਕਮਾਈ ਅਤੇ ਆਪਣਾ ਜੀਵਨ ਬੇ-ਫਾਇਦਾ ਗੁਆ ਦਿੱਤਾ ਹੈ। ਠਹਿਰਾਉ।
Fareedkot Teekaਕ੍ਯੋਂਕਿ ਜਿਸ ਨੇ ਪੂਰੇ ਸਤਿਗੁਰੋਂ ਕੀ ਸੇਵਾ ਨਹੀਂ ਕਰੀ, ਤਿਸ ਨੇ ਜਨਮ ਕੋ ਬ੍ਯਰਥ ਹੀ ਗਵਾਇਆ ਹੈ॥੧॥ ਰਹਾਉ ॥
Prof. Sahib Singhਜਿਸ ਨੇ (ਜਗਤ ਵਿਚ ਆ ਕੇ) ਪੂਰੇ ਗੁਰੂ ਦਾ ਪੱਲਾ ਨਾਹ ਫੜਿਆ, ਉਸ ਨੇ ਆਪਣਾ ਜਨਮ ਵਿਅਰਥ ਗਵਾ ਲਿਆ ॥੧॥ ਰਹਾਉ ॥ਪਦ ਅਰਥ ਬਿਰਥਾ = ਵਿਅਰਥ {वृथा} ॥੧॥ ਰਹਾਉ ॥
SikhNet (Spanish)Él no sirve al Guru Perfecto, y desperdicia su vida en vano. (1-Pausa)
ਆਪੇ ਹਰਿ ਜਗਜੀਵਨੁ ਦਾਤਾ; ਆਪੇ ਬਖਸਿ ਮਿਲਾਏ ॥
aape har jagajeevan daataa; aape bakhas milaae | Ang 64
Sant Singh KhalsaThe Lord Himself, the Life of the World, is the Giver. He Himself forgives, and unites us with Himself.
Manmohan SinghGod, the bestower is Himself the life of the world and granting pardon, Himself unites man with Him ownself.
Manmohan Singh (Punjabi)ਵਾਹਿਗੁਰੂ, ਦਾਤਾਰ, ਖੁਦ ਜਗਤ ਦੀ ਜਿੰਦ-ਜਾਨ ਹੈ ਅਤੇ ਮਾਫੀ ਦੇ ਕੇ, ਆਪ ਹੀ ਬੰਦੇ ਨੂੰ ਆਪਣੇ ਆਪ ਨਾਲ ਮਿਲਾ ਲੈਂਦਾ ਹੈ।
Fareedkot Teekaਹੇ ਭਾਈ! ਆਪ ਹੀ ਜੋ ਹਰੀ ਜਗਤ ਕੇ ਪ੍ਰਾਣ ਰੂਪ ਹੈ ਔਰ ਸਰਬ ਪਦਾਰਥੋਂ ਕਾ ਦਾਤਾ ਹੈ, ਸੋ ਆਪ ਹੀ ਨਾਮ ਕੀ ਬਖਸ਼ਸ਼ ਕਰ ਕੇ ਅਪਨੇ ਸਾਥ ਮਿਲਾਇ ਲੇਤਾ ਹੈ॥
Prof. Sahib Singhਪਰਮਾਤਮਾ ਆਪ ਹੀ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਉਹ ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਨਾਲ) ਮਿਲਾਂਦਾ ਹੈ।ਪਦ ਅਰਥ ਜਗ ਜੀਵਨੁ = ਜਗਤ ਦਾ ਜੀਵਨ, ਜਗਤ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ। ਬਖਸਿ = ਮਿਹਰ ਕਰ ਕੇ।
SikhNet (Spanish)Él, el Señor Mismo es la vida del mundo, Él Mismo en Su Misericordia, nos une en Su Ser.
ਜੀਅ ਜੰਤ ਏ ਕਿਆ ਵੇਚਾਰੇ; ਕਿਆ ਕੋ ਆਖਿ ਸੁਣਾਏ ॥
jeea jant e kiaa vechaare; kiaa ko aakh sunaae | Ang 64
Sant Singh KhalsaWhat are these poor beings and creatures? What can they speak and say?
Manmohan SinghWhat are these poor living beings? what can they say and tell?
Manmohan Singh (Punjabi)ਕੀ ਹਨ ਇਹ ਗਰੀਬ ਪ੍ਰਾਣਧਾਰੀ? ਉਹ ਕੀ ਕਹਿ ਤੇ ਸਮਝ ਸੁਣਾ ਸਕਦੇ ਹਨ?
Fareedkot Teekaਇਨ ਵਿਚਾਰੇ ਜੀਵ ਜੰਤੋਂ ਕੇ ਕ੍ਯਾ ਬਸ ਹੈ, ਔਰ ਕਿਆ ਕੁਛ ਏਹ ਕਹ ਕਰ ਸੁਨਾ ਸਕਤੇ ਹੈਂ॥
Prof. Sahib Singh(ਨਹੀਂ ਤਾਂ) ਇਹ ਜੀਵ ਜੰਤ ਵਿਚਾਰੇ ਕੀਹ ਹਨ? (ਭਾਵ, ਇਹਨਾਂ ਦੀ ਕੋਈ ਪਾਂਇਆਂ ਨਹੀਂ ਕਿ ਇਹ ਆਪਣੇ ਉੱਦਮ ਨਾਲ ਪ੍ਰਭੂ-ਚਰਨਾਂ ਵਿਚ ਜੁੜ ਸਕਣ, ਆਪਣੇ ਕਿਸੇ ਅਜਿਹੇ ਉੱਦਮ ਦੀ ਬਾਬਤ) ਕੋਈ ਜੀਵ ਕੀਹ ਆਖ ਕੇ (ਕਿਸੇ ਨੂੰ) ਸੁਣਾ ਸਕਦਾ ਹੈ?ਪਦ ਅਰਥ ਆਖਿ = ਆਖ ਕੇ।
SikhNet (Spanish)¿Quiénes son estos pobres hombres sin Fe? ¿Qué podrán decir todos ellos?
ਗੁਰਮੁਖਿ ਆਪੇ ਦੇ ਵਡਿਆਈ; ਆਪੇ ਸੇਵ ਕਰਾਏ ॥੨॥
guramukh aape de vaddiaaee; aape sev karaae |2| Ang 64
Sant Singh KhalsaGod Himself grants glory to the Gurmukhs; He joins them to His Service. ||2||
Manmohan SinghTo the saint He Himself grants glory and Himself yokes to His service.5
Manmohan Singh (Punjabi)ਸਾਧੂ ਨੂੰ ਉਹ ਆਪ ਮਾਣ-ਪ੍ਰਤਿਸ਼ਟਾ ਬਖਸ਼ਦਾ ਹੈ ਅਤੇ ਆਪ ਹੀ ਆਪਣੀ ਟਹਿਲ ਅੰਦਰ ਜੋੜਦਾ ਹੈ।
Fareedkot Teekaਆਪ ਹੀ ਗੁਰੋਂ ਦੁਆਰੇ ਵਡਿਆਈ ਬਖਸ਼ਤਾ ਹੈ, ਆਪ ਹੀ ਅਪਨੀ ਸੇਵਾ ਕਰਾਵਤਾ ਹੈ॥੨॥
Prof. Sahib Singhਪ੍ਰਭੂ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦੇਂਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਂਦਾ ਹੈ ॥੨॥ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ ॥੨॥
SikhNet (Spanish)Aquél a quien el Señor otorga Su Gloria, ese ser se pone a Su Servicio. (2)
ਦੇਖਿ ਕੁਟੰਬੁ ਮੋਹਿ ਲੋਭਾਣਾ; ਚਲਦਿਆ ਨਾਲਿ. ਨ ਜਾਈ ॥
dekh kuttanb mohi lobhaanaa; chaladiaa naal. na jaaee | Ang 64
Sant Singh KhalsaBeholding your family, you are lured away by emotional attachment, but when you leave, they will not go with you.
Manmohan SinghOn beholding thy kith and kin, thou art enticed by their love but they go not with thee at thy departure.
Manmohan Singh (Punjabi)ਆਪਣੇ ਸਾਕ-ਸੈਨਾ ਨੂੰ ਵੇਖ ਕੇ ਤੂੰ ਤਿੰਨਾਂ ਦੀ ਪ੍ਰੀਤ ਨਾਲ ਲੁਭਾਇਮਾਨ ਹੋ ਗਿਆ ਹੈ, ਪ੍ਰੰਤੂ ਤੇਰੇ ਕੂਚ ਵੇਲੇ ਉਹ ਤੇਰੇ ਸਾਥ ਨਹੀਂ ਜਾਂਦੇ।
Fareedkot Teekaਜੋ ਮਨਮੁਖ ਹੈਂ, ਸੋ (ਕੁਟੰਬੁ) ਇਸਤ੍ਰੀ ਪੁਤ੍ਰਾਦਿਕੋਂ ਕੋ ਦੇਖ ਕਰ ਮੋਹ ਸੇ (ਲੋਭਾਣਾ) ਲੋਭਾਇ ਰਹਾ ਹੈ, ਸੋ ਕੁਟੰਬ ਚਲਤੇ ਹੂਏ ਜੀਵੋਂ ਕੇ ਸਾਥ ਪਰਲੋਕ ਮੇਂ ਨਹੀਂ ਜਾਤਾ ਹੈ॥
Prof. Sahib Singh(ਮਨੁੱਖ ਆਪਣੇ) ਪਰਵਾਰ ਨੂੰ ਦੇਖ ਕੇ (ਉਸ ਦੇ) ਮੋਹ ਵਿਚ ਫਸ ਜਾਂਦਾ ਹੈ (ਕਦੇ ਇਹ ਨਹੀਂ ਸਮਝਦਾ ਕਿ ਜਗਤ ਤੋਂ) ਤੁਰਨ ਵੇਲੇ (ਕਿਸੇ ਨੇ ਉਸ ਦੇ) ਨਾਲ ਨਹੀਂ ਜਾਣਾ।ਪਦ ਅਰਥ ਦੇਖਿ = ਵੇਖ ਕੇ। ਮੋਹਿ = ਮੋਹ ਵਿਚ।
SikhNet (Spanish)Uno ve a su familia y se enamora y se apega a ella, pero la familia no lo acompañará al más allá.
ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ; ਤਿਸ ਕੀ. ਕੀਮ ਨ ਪਾਈ ॥
satigur sev gun nidhaan paaeaa; tis kee. keem na paaee | Ang 65
Sant Singh KhalsaServing the True Guru, I have found the Treasure of Excellence. Its value cannot be estimated.
Manmohan SinghBy serving the True Guru I have obtained the treasure of excellence and Its worth cannot be appraised.
Manmohan Singh (Punjabi)ਸਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਮੈਂ ਉਤਕ੍ਰਿਸ਼ਟਤਾਈਆਂ ਦੇ ਖ਼ਜ਼ਾਨੇ ਨੂੰ ਪਰਾਪਤ ਕਰ ਲਿਆ ਹੈ ਤੇ ਇਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Fareedkot Teekaਔਰ ਜਿਸ ਗੁਰਮੁਖਿ ਨੇ ਸਤਿਗੁਰੋਂ ਕੋ ਸੇਵ ਕਰ (ਗੁਣ ਨਿਧਾਨੁ) ਵਾਹਿਗੁਰੂ ਪਾਇਆ ਹੈ, ਤਿਸ ਕੀ ਕੀਮਤ ਨਹੀਂ ਪਾਈ ਜਾਤੀ। ਭਾਵ ਏਹ ਕਿ ਵਾਹਿਗੁਰੂ ਕੋ ਜਾਣ ਕਰ ਵਾਹਿਗੁਰੂ ਕਾ ਸਰੂਪ ਹੀ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਲੱਭ ਲਿਆ, ਉਸ (ਦੀ ਸੋਭਾ) ਦਾ ਮੁੱਲ ਨਹੀਂ ਪੈ ਸਕਦਾ।ਪਦ ਅਰਥ ਸੇਵਿ = ਸੇਵ ਕੇ, ਸਰਨ ਪੈ ਕੇ। ਗੁਣ ਨਿਧਾਨੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਤਿਸ ਕੀ = {ਨੋਟ: ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਕੀਮ = ਕੀਮਤ।
SikhNet (Spanish)Sirviendo al Guru Verdadero, uno recibe el Tesoro de Bondad. Más allá de todo valor está el Tesoro del Señor.
ਪ੍ਰਭੁ ਸਖਾ ਹਰਿ ਜੀਉ ਮੇਰਾ; ਅੰਤੇ ਹੋਇ ਸਖਾਈ ॥੩॥
prabh sakhaa har jeeo meraa; ante hoe sakhaaee |3| Ang 65
Sant Singh KhalsaThe Dear Lord God is my Best Friend. In the end, He shall be my Companion and Support. ||3||
Manmohan SinghThe venerable Lord God is my Friend and at the last moment shall be my Succourer.
Manmohan Singh (Punjabi)ਪੂਜਯ ਪ੍ਰਭੂ ਪ੍ਰਮੇਸ਼ਰ ਮੈਡਾ ਮਿੱਤ੍ਰ ਹੈ, ਅਤੇ ਅਖੀਰ ਦੇ ਵੇਲੇ ਮੇਰਾ ਮਦਦਗਾਰ ਹੋਵੇਗਾ।
Fareedkot Teekaਗੁਰੁਮੁਖੋਂ ਨੇ ਐਸੇ ਜਾਨ ਕਰ ਸੇਵਨ ਕੀਆ ਹੈ ਕਿ (ਪ੍ਰਭੁ) ਸਮਰਥ ਹਰਿ ਜੀਉ ਮੇਰਾ ਮੀਤ ਹੈ, ਕਿਉਂਕਿ (ਅੰਤੇ) ਪ੍ਰਾਣੋਂ ਕੇ ਵਿਜੋਗ ਕਾਲ ਮੇਂ ਸਹਾਇਤਾ ਕਰਨੇ ਵਾਲਾ ਹੋਵੇਗਾ॥੩॥
Prof. Sahib Singhਪਿਆਰਾ ਪ੍ਰਭੂ ਜੋ (ਅਸਲ) ਮਿੱਤ੍ਰ ਹੈ ਅੰਤ ਵੇਲੇ (ਜਦੋਂ ਹੋਰ ਸਭ ਸਾਕ-ਅੰਗ ਸਾਥ ਛੱਡ ਦੇਂਦੇ ਹਨ ਉਸ ਦਾ) ਸਾਥੀ ਬਣਦਾ ਹੈ ॥੩॥ਪਦ ਅਰਥ ਸਖਾ = ਮਿੱਤਰ ॥੩॥
SikhNet (Spanish)El Señor es mi Amigo, y al final Él permanecerá como el Único Amigo. (3)
ਪੇਈਅੜੈ ਜਗਜੀਵਨੁ ਦਾਤਾ; ਮਨਮੁਖਿ ਪਤਿ ਗਵਾਈ ॥
peeearrai jagajeevan daataa; manamukh pat gavaaee | Ang 65
Sant Singh KhalsaIn this world of my father's home, the Great Giver is the Life of the World. The self-willed manmukhs have lost their honor.
Manmohan SinghBeneficent Lord, the life of world, is in the parents home (this world). Ignoring Him the infidel has lost his honour.
Manmohan Singh (Punjabi)ਜਗਤ ਦੀ ਜਿੰਦ ਜਾਨ, ਉਦਾਰਚਿੱਤ ਸਾਹਿਬ ਪੇਕੇ (ਇਸ ਜਹਾਨ ਵਿੱਚ) ਹੈ। ਉਸ ਤੋਂ ਬੇ-ਖਬਰ ਹੋ, ਕਾਫਰ ਨੇ ਆਪਣੀ ਇੱਜ਼ਤ ਵੰਞਾ ਲਈ ਹੈ।
Fareedkot Teeka(ਪੇਈਅੜੈ) ਪੇਕੇ ਅਰਥਾਤ ਇਸ ਲੋਕ ਮੇਂ ਜਗ ਜੀਵਨ ਦਾਤਾ ਜੋ ਵਾਹਿਗੁਰੂ ਹੈ, ਮਨਮੁਖੋਂ ਨੇ ਤਿਸ ਕੋ ਵਿਸਾਰ ਕਰ ਅਪਨੀ ਪਤਿ ਗਵਾਈ ਹੈ॥☬ਪ੍ਰਸ਼ਨ: ਮਨਮੁਖ ਭੀ ਤੋ ਪਰਲੋਕ ਕੀ ਇੱਜਤ ਵਾਸਤੇ ਕੁਛ ਕਰਤੇ ਹੀ ਹੈਂ?☬ਉੱਤਰੁ:
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ (ਇਸ) ਪੇਕੇ ਘਰ ਵਿਚ (ਇਸ ਲੋਕ ਵਿਚ) ਉਸ ਪਰਮਾਤਮਾ ਨੂੰ (ਵਿਸਾਰ ਕੇ) ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਜੋ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪਣੀ ਇਜ਼ਤ ਗਵਾ ਲਈ ਹੈ।ਪਦ ਅਰਥ ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਮਨਮੁਖਿ = ਮਨਮੁਖ ਨੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ। ਪਤਿ = ਇੱਜ਼ਤ।
SikhNet (Spanish)En este mundo, oh mujer, donde está tu casa paterna está la casa del Señor de la Vida, pero siendo así de voluntariosa, no lo puedes entender, no Lo conociste y, por eso, perdiste tu Honor.
ਬਿਨੁ ਸਤਿਗੁਰ. ਕੋ ਮਗੁ ਨ ਜਾਣੈ; ਅੰਧੇ. ਠਉਰ ਨ ਕਾਈ ॥
bin satigur. ko mag na jaanai; andhe. tthaur na kaaee | Ang 65
Sant Singh KhalsaWithout the True Guru, no one knows the Way. The blind find no place of rest.
Manmohan SinghSans the True Guru, none knows the way to God. The blind find no place of rest.
Manmohan Singh (Punjabi)ਸਤਿਗੁਰਾਂ ਦੇ ਬਾਝੋਂ ਕੋਈ ਭੀ ਰੱਬ ਦਾ ਰਾਹ ਨਹੀਂ ਜਾਣਦਾ। ਅੰਨ੍ਹਿਆਂ ਨੂੰ ਕੋਈ ਆਰਾਮ ਦੀ ਥਾਂ ਨਹੀਂ ਲਭਦੀ।
Fareedkot Teekaਸਤਿਗੁਰੋਂ ਸੇ ਬਿਨਾ ਸੁਤੰਤ੍ਰ ਪਰਮੇਸ੍ਵਰ ਕਾ (ਮਗੁ) ਰਸਤਾ ਕੋਈ ਨਹੀਂ ਜਾਣ ਸਕਤਾ ਹੈ, ਗੁਰ ਉਪਦੇਸ਼ ਹੀਣ ਅਗਿਆਨੀ ਕੋ ਪਰਲੋਕ ਮੇਂ ਉੱਤਮ (ਠਉਰ) ਜਗਾ ਕੋਈ ਨਹੀਂ ਮਿਲਤੀ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ (ਜੀਵਨ ਦਾ ਸਹੀ) ਰਸਤਾ ਨਹੀਂ ਸਮਝ ਸਕਦਾ, (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ ਨੂੰ (ਕਿਤੇ) ਕੋਈ ਸਹਾਰਾ ਨਹੀਂ ਮਿਲਦਾ।ਪਦ ਅਰਥ ਮਗੁ = ਮਾਰਗ, ਰਸਤਾ। ਕਾਈ = {ਨੋਟ: ਲਫ਼ਜ਼ 'ਕਾਈ' ਇਸਤ੍ਰੀ-ਲਿੰਗ ਹੈ, ਲਫ਼ਜ਼ 'ਕੋਈ' ਪੁਲਿੰਗ ਹੈ}। ਠਉਰ = ਥਾਂ, ਸਹਾਰਾ।
SikhNet (Spanish)Sin el Guru Verdadero, nadie conoce el Camino, los ciegos no encuentran ni un lugar de descanso.
ਹਰਿ ਸੁਖਦਾਤਾ. ਮਨਿ ਨਹੀ ਵਸਿਆ; ਅੰਤਿ ਗਇਆ ਪਛੁਤਾਈ ॥੪॥
har sukhadaataa. man nahee vasiaa; ant geaa pachhutaaee |4| Ang 65
Sant Singh KhalsaIf the Lord, the Giver of Peace, does not dwell within the mind, then they shall depart with regret in the end. ||4||
Manmohan SinghIf God the giver of peace dwells not in man's mind, he departs regretting at the end.
Manmohan Singh (Punjabi)ਜੇਕਰ ਆਰਾਮ ਦੇਣਹਾਰ, ਵਾਹਿਗੁਰੂ, ਬੰਦੇ ਦੇ ਦਿਲ ਅੰਦਰ ਨਹੀਂ ਵਸਦਾ ਤਾਂ ਉਹ ਅਖੀਰ ਨੂੰ ਪਸਚਾਤਾਪ ਕਰਦਾ ਹੋਇਆ, ਟੂਰ ਜਾਂਦਾ ਹੈ।
Fareedkot Teekaਹਰੀ ਜੋ ਸਰਬ ਸੁਖੋਂ ਕਾ ਦਾਤਾ ਹੈ, ਸੋ ਮਨ ਮੇਂ ਵਸਿਆ ਨਹੀਂ ਅਰਥਾਤ ਤਿਸ ਕਾ ਭਜਨ ਧਿਆਨ ਕੀਆ ਨਹੀਂ ਹੈ, ਯਾਂ ਤੇ ਅੰਤ ਕੋ ਪ੍ਰਲੋਕ ਮੇਂ ਗਿਆ ਹੂਆ ਪਸਚਾਤਾਪ ਕਰਤਾ ਹੈ ਕਿ ਮੈਨੇ ਹਰੀ ਸਿਮਰਨ ਕਿਉਂ ਨਾ ਕੀਆ॥੪॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਨਹੀਂ ਵੱਸਦਾ, ਉਹ ਅੰਤ ਵੇਲੇ ਇਥੋਂ ਪਛੁਤਾਂਦਾ ਜਾਂਦਾ ਹੈ ॥੪॥ਪਦ ਅਰਥ ਮਨਿ = ਮਨ ਵਿਚ ॥੪॥
SikhNet (Spanish)Aquél en cuya mente no habita el Señor, el Dador de Paz, al final muere con remordimiento y arrepentimiento. (4)
ਪੇਈਅੜੈ ਜਗਜੀਵਨੁ ਦਾਤਾ; ਗੁਰਮਤਿ ਮੰਨਿ ਵਸਾਇਆ ॥
peeearrai jagajeevan daataa; guramat man vasaaeaa | Ang 65
Sant Singh KhalsaIn this world of my father's house, through the Guru's Teachings, I have cultivated within my mind the Great Giver, the Life of the World.
Manmohan SinghUnder Guru's instruction in my father's house (in this world) I have caused to dwell within my mind generous Lord the life of the universe.
Manmohan Singh (Punjabi)ਗੁਰਾਂ ਦੀ ਸਿਖਿਆ ਤਾਬੇ, ਆਪਣੇ ਪੇਕੇ ਗ੍ਰਹਿ ਅੰਦਰ ਮੈਂ ਆਲਮ ਦੀ ਜਿੰਦ-ਜਾਨ, ਦਰਿਆ-ਦਿਲ ਸਾਈਂ ਨੂੰ ਆਪਣੇ ਚਿੱਤ ਅੰਦਰ ਟਿਕਾਇਆ ਹੈ।
Fareedkot Teekaਜਿਨ੍ਹੋਂ ਨੇ ਇਸ ਲੋਕ ਮੇਂ ਜਗ ਜੀਵਨ ਦਾਤਾ ਵਾਹਿਗੁਰੂ, ਗੁਰ ਸਿਖ੍ਯਾ ਲੇ ਕਰ ਮਨ ਮੇਂ ਵਸਾਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਵਿਚ ਹੀ ਜਗਤ ਦੇ ਜੀਵਨ ਤੇ ਦਾਤਾਰ ਪ੍ਰਭੂ ਨੂੰ ਗੁਰੂ ਦੀ ਮਤਿ ਲੈ ਕੇ ਆਪਣੇ ਮਨ ਵਿਚ ਵਸਾਇਆ ਹੈ,ਪਦ ਅਰਥ ਮੰਨਿ = ਮਨਿ, ਮਨ ਵਿਚ।
SikhNet (Spanish)Si en la casa de nuestros padres uno ve al Señor de la Vida, y a través de la Palabra del Guru lo recibe en la mente
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ; ਹਉਮੈ ਮੋਹੁ ਚੁਕਾਇਆ ॥
anadin bhagat kareh din raatee; haumai mohu chukaaeaa | Ang 65
Sant Singh KhalsaNight and day, performing devotional worship, day and night, ego and emotional attachment are removed.
Manmohan SinghHe, who ever meditates on the Lord, day and night, annuls his ego and worldly love.
Manmohan Singh (Punjabi)ਜੋ ਹਮੇਸ਼ਾਂ, ਦਿਹੁੰ-ਰੈਣ ਸੁਆਮੀ ਦਾ ਸਿਮਰਨ ਕਰਦਾ ਹੈ, ਉਹ ਆਪਣੀ ਹੰਗਤਾ ਤੇ ਸੰਸਾਰੀ ਮਮਤਾ ਨੂੰ ਮੇਟ ਦਿੰਦਾ ਹੈ।
Fareedkot Teekaਸੋ ਦਿਨ ਰਾਤ (ਅਨਦਿਨੁ) ਨਿਰੰਤਰ ਭਗਤੀ ਕਰਤੇ ਹੈਂ, ਵਾ ਜੋ ਰਾਤ ਦਿਨ ਭਗਤੀ ਕਰਤੇ ਹੈਂ ਤਿਨ ਕੋ ਗਿਆਨ ਰੂਪੀ ਦਿਨ ਹੂਆ ਹੈ, ਔਰ ਅਵਿਦਿਆ ਰੂਪੀ ਰਾਤ੍ਰੀ ਨਸ਼ਟ ਹੂਈ ਹੈ, ਔਰ ਮਨ ਸੇ ਹੰਕਾਰ ਪੁਨਾ ਮੋਹ ਕੋ ਉਠਾਇ ਦੀਆ ਹੈ॥
Prof. Sahib Singhਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ।ਪਦ ਅਰਥ ਅਨਦਿਨੁ = ਹਰ ਰੋਜ਼ {अनुदिन}। ਕਰਹਿ = ਕਰਦੇ ਹਨ।
SikhNet (Spanish)y medita en Él noche y día, el ego y la lujuria desaparecen.
ਜਿਸੁ ਸਿਉ ਰਾਤਾ ਤੈਸੋ ਹੋਵੈ; ਸਚੇ ਸਚਿ ਸਮਾਇਆ ॥੫॥
jis siau raataa taiso hovai; sache sach samaaeaa |5| Ang 65
Sant Singh KhalsaAnd then, attuned to Him, we become like Him, truly absorbed in the True One. ||5||
Manmohan SinghHe, then becomes like Him with whom he is imbued and verily gets absorbed in the True Being.
Manmohan Singh (Punjabi)ਉਹ ਤਦ, ਉਸ ਵਰਗਾ ਹੋ ਜਾਂਦਾ ਹੈ, ਜਿਸ ਨਾਲ ਉਹ ਰੰਗੀਜਿਆ ਹੋਇਆ ਹੈ ਅਤੇ ਨਿਸ਼ਚਿਤ ਹੀ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਕੇ ਸਾਥ ਕੋਈ ਰਾਤਾ ਹੈ ਤੈਸੋ ਹੀ ਹੋਤਾ ਹੈ, ਤੈਸੇ ਜੋ ਪੁਰਸੁ ਸਚੁ ਮੇਂ ਰਤਾ ਹੈ, ਸੋ ਸਚੁ ਪਰਮੇਸ੍ਵਰ ਮੇਂ ਹੀ ਮਿਲ ਗਯਾ ਹੈ॥੫॥☬ਪ੍ਰਸ਼ਨ: ਜੇ ਕਰ ਸਚੁ ਮੇਂ ਪ੍ਰੀਤੀ ਕਰ ਕੇ ਸਚ ਰੂਪ ਹੀ ਹੋਈਤਾ ਹੈ, ਤਬ ਸਭੀ ਪ੍ਰੀਤੀ ਕਿਉਂ ਨਹੀਂ ਕਰਤੇ? ਤਿਸ ਪਰ ਕਹਤੇ ਹੈਂ:
Prof. Sahib Singh(ਇਹ ਇਕ ਕੁਦਰਤੀ ਨਿਯਮ ਹੈ ਕਿ ਜੇਹੜਾ ਮਨੁੱਖ) ਜਿਸ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ ਉਹ ਉਸੇ ਵਰਗਾ ਹੋ ਜਾਂਦਾ ਹੈ (ਸੋ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਰੱਤਾ ਹੋਇਆ ਮਨੁੱਖ) ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ ॥੫॥ਪਦ ਅਰਥ ਸਿਉ = ਨਾਲ। ਸਚਿ = ਸੱਚਿ, ਸਦਾ-ਥਿਰ ਪ੍ਰਭੂ ਵਿਚ ॥੫॥
SikhNet (Spanish)Uno se vuelve como Aquél en quien está inmerso y vive en la Verdad y sólo en la Verdad. (5)
ਆਪੇ ਨਦਰਿ ਕਰੇ. ਭਾਉ ਲਾਏ; ਗੁਰਸਬਦੀ ਬੀਚਾਰਿ ॥
aape nadar kare. bhaau laae; gurasabadee beechaar | Ang 65
Sant Singh KhalsaBestowing His Glance of Grace, He gives us His Love, and we contemplate the Word of the Guru's Shabad.
Manmohan SinghBy His grace God blesses man with His love and he ponders through Guru's word.
Manmohan Singh (Punjabi)ਆਪਣੀ ਦਇਆ ਦੁਆਰਾ ਇਨਸਾਨ ਨੂੰ ਵਾਹਿਗੁਰੂ ਆਪਣੀ ਪ੍ਰੀਤ ਬਖਸ਼ਦਾ ਹੈ ਅਤੇ ਉਹ ਗੁਰੂ ਦੇ ਸ਼ਬਦ ਦੁਆਰਾ ਸੋਚਦਾ ਹੈ।
Fareedkot Teekaਜਿਸ ਕੇ ਊਪਰ ਆਪ ਵਾਹਿਗੁਰੂ ਕ੍ਰਿਪਾ ਕਰਤਾ ਹੈ ਤਿਸ ਕੋ ਪ੍ਰੇਮ ਲਗਾਵਤਾ ਹੈ, ਔਰ ਵਹੀ ਪੁਰਸ ਗੁਰੋਂ ਕੇ ਉਪਦੇਸ਼ ਕਰ ਤਤ ਮਿਥਿਆ ਕਾ ਵੀਚਾਰੁ ਕਰਤਾ ਹੈ॥
Prof. Sahib Singhਜਿਸ ਮਨੁੱਖ ਉੱਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਆਪਣਾ ਪਿਆਰ ਪੈਦਾ ਕਰਦਾ ਹੈ, ਤੇ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰਦਾ ਹੈ।ਪਦ ਅਰਥ ਭਾਉ = ਪ੍ਰੇਮ। ਲਾਏ = ਪੈਦਾ ਕਰਦਾ ਹੈ। ਬੀਚਾਰਿ = ਬੀਚਾਰੇ, ਵਿਚਾਰ ਕਰਦਾ ਹੈ।
SikhNet (Spanish)Él Mismo, en Su Gracia, nos bendice con Su Amor, si habitamos en la Palabra del Guru.
ਸਤਿਗੁਰੁ ਸੇਵਿਐ ਸਹਜੁ ਊਪਜੈ; ਹਉਮੈ ਤ੍ਰਿਸਨਾ ਮਾਰਿ ॥
satigur seviai sehaj aoopajai; haumai trisanaa maar | Ang 65
Sant Singh KhalsaServing the True Guru, intuitive peace wells up, and ego and desire die.
Manmohan SinghBy serving the True Guru spring peace and poise and one's ego and desire are stilled.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਸੇਵਾ ਕਮਾਉਣ ਦੁਆਰਾ ਠੰਢ ਚੈਨ ਉਤਪੰਨ ਹੁੰਦੀ ਹੈ ਅਤੇ ਆਦਮੀ ਦੀ ਹੰਗਤਾ ਤੇ ਖਾਹਿਸ਼ ਮਿਟ ਜਾਂਦੇ ਹਨ।
Fareedkot Teeka(ਹਉਮੈ) ਦੇਹ ਮੇਂ ਹੰਤਾ, ਇਸਤ੍ਰੀ, ਪੁਤ੍ਰ, ਆਦਿਕੋਂ ਮੇਂ ਮਮਤਾ, ਪਦਾਰਥੋਂ ਕੀ ਤ੍ਰਿਸਨਾ, ਇਨ ਸਭ ਕੋ ਮਾਰ ਕਰ ਸਤਿਗੁਰੋਂ ਕੇ ਸੇਵਨ ਕਰਨੇ ਸੇ ਸੱਤ ਅਸੱਤ ਕੇ ਵੀਚਾਰ ਦੁਆਰਾ (ਸਹਜੁ) ਗ੍ਯਾਨ ਉਪਜਤਾ ਹੈ॥
Prof. Sahib Singhਸਤਿਗੁਰੂ ਦੀ ਸਰਨ ਪਿਆਂ ਹਉਮੈ ਮਾਰ ਕੇ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਕੇ ਆਤਮਕ ਅਡੋਲਤਾ ਪੈਦਾ ਹੁੰਦੀ ਹੈ।ਪਦ ਅਰਥ ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਆਸਰਾ ਲਿਆ ਜਾਏ। ਸਹਜੁ = ਆਤਮਕ ਅਡੋਲਤਾ। ਮਾਰਿ = ਮਾਰ ਕੇ।
SikhNet (Spanish)Sirviendo al Guru Verdadero, llega la Paz y el Equilibrio, el ego y el deseo son apaciguados,
ਹਰਿ ਗੁਣਦਾਤਾ ਸਦ ਮਨਿ ਵਸੈ; ਸਚੁ ਰਖਿਆ ਉਰ ਧਾਰਿ ॥੬॥
har gunadaataa sad man vasai; sach rakhiaa ur dhaar |6| Ang 65
Sant Singh KhalsaThe Lord, the Giver of Virtue, dwells forever within the minds of those who keep Truth enshrined within their hearts. ||6||
Manmohan SinghGod the giver of virtue, ever abides within the mind of him who keeps the Truth clasped to his heart.
Manmohan Singh (Punjabi)ਨੇਕੀ ਬਖਸ਼ਣ ਹਾਰ ਹਰੀ, ਸਦੀਵ ਹੀ ਉਸ ਦੇ ਚਿੱਤ ਅੰਦਰ ਰਹਿੰਦਾ ਹੈ, ਜੋ ਸੱਚ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
Fareedkot Teekaਸਰਬ ਉਤਮ ਦੈਵੀ ਗੁਣੋਂ ਕਾ ਦਾਤਾ (ਸਦ) ਸ੍ਰੇਸ਼ਟ ਅਰਥਾਤ ਸੁਧੁ ਮਨ ਮੇਂ ਵਸਤਾ ਹੈ, ਪਰੰਤੂ ਤਿਨ ਕਾ ਮਨੁ ਸੁਧ ਹੂਆ ਹੈ ਜਿਨ੍ਹੋਂ ਨੇ ਸਚੇ ਨਾਮ ਕੋ ਰਿਦੇ ਮੇਂ ਧਾਰਨ ਕੀਆ ਹੈ॥੬॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਸਾਰੇ ਗੁਣਾਂ ਦਾ ਦਾਤਾ ਪਰਮਾਤਮਾ ਸਦਾ ਉਸ ਦੇ ਮਨ ਵਿਚ ਵੱਸਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਉਹ ਮਨੁੱਖ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ ॥੬॥ਪਦ ਅਰਥ ਸਦ = ਸਦਾ। ਉਰਧਾਰਿ = ਹਿਰਦੇ ਵਿਚ ਟਿਕਾ ਕੇ {उरस् = ਹਿਰਦਾ} ॥੬॥
SikhNet (Spanish)y eternamente el Señor, el Dador de Bondad, habita en la mente y en el corazón. (6)
ਪ੍ਰਭੁ ਮੇਰਾ ਸਦਾ ਨਿਰਮਲਾ; ਮਨਿ ਨਿਰਮਲਿ ਪਾਇਆ ਜਾਇ ॥
prabh meraa sadaa niramalaa; man niramal paaeaa jaae | Ang 65
Sant Singh KhalsaMy God is forever Immaculate and Pure; with a pure mind, He can be found.
Manmohan SinghEternally immaculate is my Lord with pure mind He is procured.
Manmohan Singh (Punjabi)ਸਦੀਵੀ ਪਵਿੱਤ੍ਰ ਹੈ ਮੇਰਾ ਸiਾਹਬ। ਸ਼ੁੱਧ-ਚਿੱਤ ਨਾਲ ਹੀ ਉਹ ਪਰਾਪਤ ਹੁੰਦਾ ਹੈ।
Fareedkot Teekaਪ੍ਰਭੁ ਮੇਰਾ ਸ੍ਵਾਮੀ ਨਿਤ੍ਯ ਸੁਧੁ ਹੈ, ਔਰ ਸੁੱਧ ਮਨ ਸੇ ਹੀ ਪਾਇਆ ਜਾਤਾ ਹੈ॥
Prof. Sahib Singhਪਿਆਰਾ ਪਰਮਾਤਮਾ ਸਦਾ ਹੀ ਪਵਿੱਤ੍ਰ-ਸਰੂਪ ਰਹਿੰਦਾ ਹੈ (ਇਸ ਵਾਸਤੇ) ਪਵਿਤ੍ਰ ਮਨ ਦੀ ਰਾਹੀਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ।ਪਦ ਅਰਥ ਮਨਿ ਨਿਰਮਲਿ = ਨਿਰਮਲ ਮਨ ਦੀ ਰਾਹੀਂ।
SikhNet (Spanish)Mi Señor es siempre Puro, y la mente pura también Lo recibe.
ਨਾਮੁ ਨਿਧਾਨੁ ਹਰਿ ਮਨਿ ਵਸੈ; ਹਉਮੈ ਦੁਖੁ ਸਭੁ ਜਾਇ ॥
naam nidhaan har man vasai; haumai dukh sabh jaae | Ang 65
Sant Singh KhalsaIf the Treasure of the Name of the Lord abides within the mind, egotism and pain are totally eliminated.
Manmohan SinghIf the treasure of God's Name abides in the mind one's ego and sorrow are all eliminated.
Manmohan Singh (Punjabi)ਜੇਕਰ ਵਾਹਿਗੁਰੂ ਦੇ ਨਾਮ ਦਾ ਜ਼ਜਾਨਾ ਚਿੱਤ ਵਿੱਚ ਟਿਕ ਜਾਵੇ, ਤਾਂ ਹੰਗਤਾ ਤੇ ਗਮ ਸਮੂਹ ਦੂਰ ਹੋ ਜਾਂਦੇ ਹਨ।
Fareedkot Teekaਜਿਨ ਕੇ ਹਿਰਦੇ ਮੇਂ ਹਰੀ ਨਾਮ ਖਜਾਨਾ ਬਸਤਾ ਹੈ, ਤਿਨ ਕੀ ਹਉਮੈ ਅਰੁ ਦੁਖੁ ਸਭੁ ਜਾਤਾ ਰਹਤਾ ਹੈ॥
Prof. Sahib Singhਪਰਮਾਤਮਾ ਦਾ ਨਾਮ (ਜੋ ਸਾਰੇ ਗੁਣਾਂ ਦਾ) ਖ਼ਜਾਨਾ (ਹੈ) ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਦਾ ਸਾਰੇ ਦਾ ਸਾਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ।ਪਦ ਅਰਥ ਸਭੁ = ਸਾਰਾ।
SikhNet (Spanish)Si el Tesoro del Nombre del Señor viene a la mente, uno se deshace del ego y de la tristeza.
ਸਤਿਗੁਰਿ ਸਬਦੁ ਸੁਣਾਇਆ; ਹਉ ਸਦ ਬਲਿਹਾਰੈ ਜਾਉ ॥੭॥
satigur sabad sunaaeaa; hau sad balihaarai jaau |7| Ang 65
Sant Singh KhalsaThe True Guru has instructed me in the Word of the Shabad. I am forever a sacrifice to Him. ||7||
Manmohan SinghThe True Guru has preached unto me the Lord's Name, I am ever a sacrifice unto him.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਸਾਹਿਬ ਦਾ ਨਾਮ ਉਪਦੇਸ਼ਿਆ ਹੈ। ਮੈਂ ਉਨ੍ਹਾਂ ਉਤੋਂ ਹਮੇਸ਼ਾਂ ਕੁਰਬਾਨ ਜਾਂਦਾ ਹਾਂ।
Fareedkot Teekaਜਿਨ ਸਤਿਗੁਰੋਂ ਨੇ ਉਪਦੇਸੁ ਸੁਣਾਇਆ ਹੈ ਵਾ ਜਿਨ੍ਹੋਂ ਨੇ ਸੁਣਿਆ ਹੈ, ਮੈਂ ਤਿਨ ਕੇ ਸਦਾ ਹੀ ਬਲਿਹਾਰੇ ਜਾਤਾ ਹੂੰ॥੭॥
Prof. Sahib Singhਮੈਂ (ਉਸ ਭਾਗਾਂ ਵਾਲੇ ਮਨੁੱਖ ਤੋਂ) ਸਦਾ ਕੁਰਬਾਨ ਜਾਂਦਾ ਹਾਂ, ਜਿਸ ਨੂੰ ਸਤਿਗੁਰੂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਸੁਣਾ ਦਿੱਤਾ ਹੈ (ਭਾਵ, ਜਿਸਦੀ ਸੁਰਤ ਗੁਰੂ ਨੇ ਸਿਫ਼ਤ-ਸਾਲਾਹ ਵਿਚ ਜੋੜ ਦਿੱਤੀ ਹੈ) ॥੭॥ਪਦ ਅਰਥ ਸਤਿਗੁਰਿ = ਸਤਿਗੁਰ ਨੇ ॥੭॥
SikhNet (Spanish)A través del Guru Verdadero, escucho la Palabra y así ofrezco mi vida en sacrificio al Guru. (7)
ਆਪਣੈ ਮਨਿ ਚਿਤਿ ਕਹੈ ਕਹਾਏ; ਬਿਨੁ ਗੁਰ. ਆਪੁ ਨ ਜਾਈ ॥
aapanai man chit kahai kahaae; bin gur. aap na jaaee | Ang 65
Sant Singh KhalsaWithin your own conscious mind, you may say anything, but without the Guru, selfishness and conceit are not eradicated.
Manmohan SinghWithout the Guru self-conceit is not annulled. Within his mind and heart one may say or cause to be said anything.
Manmohan Singh (Punjabi)ਗੁਰਾਂ ਦੇ ਬਾਝੋਂ ਸਵੈ-ਹੰਗਤਾ ਦੂਰ ਨਹੀਂ ਹੁੰਦੀ। ਆਪਣੇ ਰਿਦੇ ਤੇ ਦਿਲ ਅੰਦਰ ਬੰਦਾ ਕੁਛ ਪਿਆ ਆਖੇ ਤੇ ਅਖਵਾਵੇ।
Fareedkot Teekaਅਪਣੇ ਮਨ ਮੇਂ (ਚਿਤਿ) ਚਿਤਵ ਕਰ ਆਪ ਹੀ ਕਹੇ ਕਿ ਮੇਰੇ ਮਨ ਮੇਂ ਹੰਕਾਰੁ ਨਹੀਂ ਹੈ, ਔਰ ਅਪਨੇ ਸੇਵਕ ਸੰਬੰਧੀਓਂ ਸੇ ਭੀ ਕਹਾਵੇ, ਪਰੰਤੂ ਗੁਰੋਂ ਕੀ ਕ੍ਰਿਪਾ ਸੇ ਬਿਨਾ (ਆਪੁ) ਹੰਕਾਰ ਨਹੀਂ ਜਾਤਾ ਹੈ॥
Prof. Sahib Singh(ਬੇਸ਼ਕ ਕੋਈ ਮਨੁੱਖ) ਆਪਣੇ ਮਨ ਵਿਚ ਆਪਣੇ ਚਿੱਤ ਵਿਚ (ਇਹ) ਆਖੇ (ਕਿ ਮੈਂ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ, ਹੋਰਨਾਂ ਪਾਸੋਂ ਭੀ ਇਹ ਅਖਵਾ ਲਏ (ਕਿ ਇਸ ਨੇ ਆਪਾ-ਭਾਵ ਦੂਰ ਕਰ ਲਿਆ ਹੈ, ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਾ-ਭਾਵ ਦੂਰ ਨਹੀਂ ਹੁੰਦਾ।ਪਦ ਅਰਥ ਚਿਤਿ = ਚਿੱਤ ਵਿਚ। ਕਹੈ = ਆਖਦਾ ਹੈ। ਆਪੁ = ਆਪਾ-ਭਾਵ।
SikhNet (Spanish)Uno podrá decir que su mente y su corazón están liberados del ego, pero sin el Guru, uno no está libre de nada.
ਹਰਿ ਜੀਉ. ਭਗਤਿ ਵਛਲੁ ਸੁਖਦਾਤਾ; ਕਰਿ ਕਿਰਪਾ ਮੰਨਿ ਵਸਾਈ ॥
har jeeo. bhagat vachhal sukhadaataa; kar kirapaa man vasaaee | Ang 65
Sant Singh KhalsaThe Dear Lord is the Lover of His devotees, the Giver of Peace. By His Grace, He abides within the mind.
Manmohan SinghReverend God is the Lover of His saints and the Giver of Peace. By His grace he abides in man's mind.
Manmohan Singh (Punjabi)ਪੂਜਨੀਯ ਪ੍ਰਭੂ ਆਪਣੇ ਸੰਤਾਂ ਦਾ ਪਿਆਰ ਤੇ ਆਰਾਮ ਦੇਣਹਾਰ ਹੈ। ਆਪਣੀ ਦਇਆ ਦੁਆਰਾ ਉਹ ਆਦਮੀ ਦੇ ਚਿੱਤ ਵਿੱਚ ਟਿਕਦਾ ਹੈ।
Fareedkot Teekaਹਰਿ ਜੀਉ ਭਗਤੀ ਕਰਨੇ ਵਾਲਿਓਂ ਕਾ (ਵਛਲੁ) ਪਿਆਰਾ ਹੈ ਔਰ ਸੁਖੋਂ ਕਾ ਦਾਤਾ ਹੈ, ਜਿਨ੍ਹੋਂ ਪਰ ਕ੍ਰਿਪਾ ਕਰੀ ਹੈ, ਤਿਨ ਕੇ ਮਨ ਮੇਂ ਅਪਨੀ ਭਗਤੀ ਵਸਾਈ ਹੈ॥
Prof. Sahib Singhਪਰਮਾਤਮਾ (ਆਪਣੀ) ਭਗਤੀ ਨਾਲ ਪਿਆਰ ਕਰਨ ਵਾਲਾ ਹੈ, (ਜੀਵਾਂ ਨੂੰ) ਸਾਰੇ ਸੁਖ ਦੇਣ ਵਾਲਾ ਹੈ, ਜਿਸ ਮਨੁੱਖ ਉੱਤੇ ਉਹ ਕਿਰਪਾ ਕਰਦਾ ਹੈ ਉਹ ਹੀ (ਉਸ ਨੂੰ ਆਪਣੇ) ਮਨ ਵਿਚ ਵਸਾਂਦਾ ਹੈ।ਪਦ ਅਰਥ ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ {वत्सल = ਵਛਲ}। ਮੰਨਿ = ਮਨਿ, ਮਨ ਵਿਚ।
SikhNet (Spanish)Él, el Señor, es el Amante de los Devotos y el Dador de la Paz. Él en Su Gracia llega a la mente.
ਨਾਨਕ. ਸੋਭਾ ਸੁਰਤਿ ਦੇਇ ਪ੍ਰਭੁ ਆਪੇ; ਗੁਰਮੁਖਿ ਦੇ ਵਡਿਆਈ ॥੮॥੧॥੧੮॥
naanak. sobhaa surat dee prabh aape; guramukh de vaddiaaee |8|1|18| Ang 65
Sant Singh KhalsaO Nanak, God blesses us with the sublime awakening of consciousness; He Himself grants glorious greatness to the Gurmukh. ||8||1||18||
Manmohan SinghNanak the Lord blesses man with sublime awakening and Himself grants him honour and glory through the Guru.
Manmohan Singh (Punjabi)ਨਾਨਕ, ਸਾਹਿਬ ਬੰਦੇ ਨੂੰ ਸਰੇਸ਼ਟ ਜਾਗ੍ਰਤਾ ਪ੍ਰਦਾਨ ਕਰਦਾ ਹੈ ਅਤੇ ਆਪ ਹੀ ਉਸ ਨੂੰ ਗੁਰਾਂ ਦੁਆਰਾ ਇੱਜ਼ਤ ਤੇ ਪ੍ਰਭਤਾ ਬਖ਼ਸ਼ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ ਪ੍ਰਭੂ ਗੁਰੋਂ ਦ੍ਵਾਰਾ ਇਸ ਲੋਕ ਮੇਂ (ਸੋਭਾ) ਕੀਰਤੀ ਔਰ (ਸੁਰਤਿ) ਆਤਮ ਗ੍ਯਾਤ, ਪੁਨਾ ਜੀਵਨ ਮੁਕਤੀ ਕੀ (ਵਡਿਆਈ) ਅਰਥਾਤ ਮੁਰਾਤਬਾ ਦੇਤਾ ਹੈ॥੮॥੧॥੧੮॥
Prof. Sahib Singhਹੇ ਨਾਨਕ! ਪਰਮਾਤਮਾ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਸਿਫ਼ਤ-ਸਾਲਾਹ ਵਾਲੀ) ਸੁਰਤ ਬਖ਼ਸ਼ਦਾ ਹੈ ਤੇ ਫਿਰ ਆਪ ਹੀ ਉਸ ਨੂੰ (ਲੋਕ ਪਰਲੋਕ ਵਿਚ) ਸੋਭਾ ਤੇ ਵਡਿਆਈ ਦੇਂਦਾ ਹੈ ॥੮॥੧॥੧੮॥{64-65}ਪਦ ਅਰਥ ਦੇਇ = ਦੇਂਦਾ ਹੈ। ਦੇ = ਦੇਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ ॥੮॥੧॥੧੮॥{64-65}
SikhNet (Spanish)Dice Nanak, Él Mismo nos bendice con una Conciencia Despierta, y Él Mismo nos bendice con la Gloria a través del Guru. (8-1-18)