ਸਿਰੀਰਾਗੁ ਮਹਲਾ ੧ ਘਰੁ ੨ ॥
sireeraag mahalaa 1 ghar 2 |
Sant Singh KhalsaSiree Raag, First Mehl, Second House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਮੁਕਾਮੁ ਕਰਿ ਘਰਿ ਬੈਸਣਾ; ਨਿਤ ਚਲਣੈ ਕੀ ਧੋਖ ॥
mukaam kar ghar baisanaa; nit chalanai kee dhokh |
Sant Singh KhalsaThey have made this their resting place and they sit at home, but the urge to depart is always there.
Manmohan SinghMaking it an halting place, the mortal sits at home but he ever has the lurking sense to depart.
Manmohan Singh (Punjabi)ਇਸ ਨੂੰ ਠਹਿਰਣ ਦੀ ਥਾਂ ਬਣਾ ਕੇ, ਪ੍ਰਾਣੀ ਆਪਣੇ ਮਕਾਨ ਤੇ ਬੈਠਾ ਹੈ, ਪ੍ਰੰਤੂ ਉਸ ਨੂੰ ਤੁਰ ਜਾਣ ਦੀ ਹਮੇਸ਼ਾਂ ਧੁਖਧੁਖੀ ਲੱਗੀ ਰਹਿੰਦੀ ਹੈ।
Fareedkot Teeka(ਮੁਕਾਮੁ) ਇਸਥਿਤੀ ਮਾਨ ਕਰ ਕੇ ਔਰ ਅਪਨਾ ਘਰੁ ਮਾਨ ਕਰ ਅਗ੍ਯਾਨੀ ਜੀਵ ਬੈਸਣਾ ਕਰ ਰਹੇ ਹੈਂ, ਪਰੰਤੂ ਹਮ ਕੋ ਤੋ ਨਿਤ ਚਲਣੇ ਕੀ (ਧੋਖ) ਸੰਦੇਹ ਅਰਥਾਤ ਚਿੰਤਾ ਹੈ॥
Prof. Sahib Singh(ਦੁਨੀਆ ਨੂੰ ਆਪਣੇ ਰਹਿਣ ਲਈ) ਪੱਕਾ ਟਿਕਾਣਾ ਸਮਝ ਕੇ ਘਰ ਵਿਚ ਬੈਠ ਜਾਣਾ ਭੀ (ਮਨੁੱਖ ਨੂੰ ਮੌਤ ਵਲੋਂ ਬੇ-ਫ਼ਿਕਰ ਨਹੀਂ ਕਰ ਸਕਦਾ, ਕਿਉਂਕਿ ਇਥੋਂ) ਚਲੇ ਜਾਣ ਦੀ ਚਿੰਤਾ ਤਾਂ ਸਦਾ ਲੱਗੀ ਰਹਿੰਦੀ ਹੈ।ਪਦ ਅਰਥ ਮੁਕਾਮੁ = ਪੱਕਾ ਟਿਕਾਣਾ, ਤਕੀਆ। ਕਰਿ = ਕਰ ਕੇ, ਬਣਾ ਕੇ। ਘਰਿ = ਘਰ ਵਿਚ। ਧੋਖ = ਧੁਖ-ਧੁਖੀ, ਚਿੰਤਾ।
SikhNet (Spanish)Hemos hecho de este mundo nuestro hogar, pero cada día el miedo a la muerte crece.
ਮੁਕਾਮੁ ਤਾ ਪਰੁ ਜਾਣੀਐ; ਜਾ ਰਹੈ ਨਿਹਚਲੁ ਲੋਕ ॥੧॥
mukaam taa par jaaneeai; jaa rahai nihachal lok |1|
Sant Singh KhalsaThis would be known as a lasting place of rest, only if they were to remain stable and unchanging. ||1||
Manmohan SinghIf the mortals were to remain ever stable, then alone, it could be deemed to be a permanent place of rest.
Manmohan Singh (Punjabi)ਜੇਕਰ ਪ੍ਰਾਣੀ ਸਦੀਵੀ ਸਥਿਰ ਰਹਿੰਦੇ, ਕੇਵਲ ਤਦ ਹੀ ਇਹ ਰਹਿਣ ਦੀ ਮੁਸਤਕਿਲ ਜਗ੍ਹਾ ਜਾਣੀ ਜਾ ਸਕਦੀ ਸੀ।
Fareedkot Teekaਇਸਥਿਤੀ ਤੋ ਤਬ (ਪਰੁ) ਭਲੀ ਪ੍ਰਕਾਰ ਜਾਨੀਏ ਜੋ ਲੋਗੋਂ ਕੀ ਰਚਨਾ ਨਿਸਚਲੁ ਰਹੇ, ਭਾਵ ਯਹਿ ਕਿ ਜਬ ਚਤਰ ਦਸ ਲੋਗ ਰਚਨਾ ਹੀ ਥਿਰੁ ਨਹੀਂ ਹੈ ਤਦ ਤੁਮਾਰਾ ਘਰੁ ਕੈਸੇ ਸਥਿਰ ਰਹੇਗਾ॥੧॥
Prof. Sahib Singhਜਗਤ ਵਿਚ ਜੀਵ ਦਾ ਪੱਕਾ ਟਿਕਾਣਾ ਤਾਂ ਤਦੋਂ ਹੀ ਸਮਝਣਾ ਚਾਹੀਦਾ ਹੈ ਜੇ ਇਹ ਜਗਤ ਭੀ ਸਦਾ ਕਾਇਮ ਰਹਿਣ ਵਾਲਾ ਹੋਵੇ (ਪਰ ਇਹ ਤਾਂ ਸਭ ਕੁਝ ਹੀ ਨਾਸਵੰਤ ਹੈ) ॥੧॥ਪਦ ਅਰਥ ਤਾ ਪਰੁ = ਤਦੋਂ ਹੀ। ਲੋਕ = ਜਗਤ। ਨਿਹਚਲੁ = ਅਟੱਲ ॥੧॥
SikhNet (Spanish)Sí, éste sería un buen hogar si nos pudiéramos quedar para siempre. (1)
ਦੁਨੀਆ; ਕੈਸਿ ਮੁਕਾਮੇ ॥
duneea; kais mukaame |
Sant Singh KhalsaWhat sort of a resting place is this world?
Manmohan SinghWhat king of halting station is this world.
Manmohan Singh (Punjabi)ਇਹ ਸੰਸਾਰ ਕਿਸ ਕਿਸਮ ਦੀ ਠਹਿਰਣ ਦੀ ਥਾਂ ਹੈ?
Fareedkot Teekaਹੇ ਭਾਈ! ਏਹੁ ਦੁਨੀਆਂ ਕੈਸੇ (ਮੁਕਾਮੇ) ਇਸਥਿਤ ਰਹੇਗੀ? ਭਾਵ ਯਹਿ ਕਿ ਨਹੀਂ ਰਹੇਗੀ॥
Prof. Sahib Singh(ਹੇ ਭਾਈ!) ਇਹ ਜਗਤ (ਜੀਵਾਂ ਵਾਸਤੇ) ਸਦਾ ਰਹਿਣ ਵਾਲੀ ਥਾਂ ਨਹੀਂ ਹੋ ਸਕਦਾ।ਪਦ ਅਰਥ ਕੈਸਿ = ਕਿਵੇਂ? ਮੁਕਾਮੇ = ਪੱਕਾ ਟਿਕਾਣਾ।
SikhNet (Spanish)¿Qué clase de estancia es este mundo?
ਕਰਿ ਸਿਦਕੁ, ਕਰਣੀ ਖਰਚੁ ਬਾਧਹੁ; ਲਾਗਿ ਰਹੁ ਨਾਮੇ ॥੧॥ ਰਹਾਉ ॥
kar sidak, karanee kharach baadhahu; laag rahu naame |1| rahaau |
Sant Singh KhalsaDoing deeds of faith, pack up the supplies for your journey, and remain committed to the Name. ||1||Pause||
Manmohan SinghTie up the viaticum of doing deeds of faith and remain attached to the Lord's Name. Pause.
Manmohan Singh (Punjabi)ਸ਼ਰਧਾ ਦੇ ਅਮਲ ਕਮਾਉਣ ਦਾ ਸਫਰ-ਖਰਚ ਬੰਨ੍ਹ ਅਤੇ ਸਾਹਿਬ ਦੇ ਨਾਮ ਨਾਲ ਜੁੜਿਆ ਰਹੁ। ਠਹਿਰਾਉ।
Fareedkot Teekaਤਾਂ ਤੇ ਵਾਹਿਗੁਰੂ ਕਾ (ਸਿਦਕੁ) ਭਰੋਸਾ ਕਰ ਕੇ (ਕਰਣੀ) ਜਪੁ ਤਪੁ ਕਰੋ ਔਰ ਨਾਮ ਕੋ ਜਪਨੇ ਲਾਗਹੁ, ਪ੍ਰਲੋਕ ਮੇਂ ਜਾਣੇ ਕਾ ਇਹੁ ਖਰਚੁ ਬਾਧੋ॥੧॥ ਰਹਾਉ ॥
Prof. Sahib Singh(ਇਸ ਵਾਸਤੇ ਆਪਣੇ ਹਿਰਦੇ ਵਿਚ) ਸਰਧਾ ਧਾਰ ਕੇ ਉੱਚੇ ਆਤਮਕ ਜੀਵਨ ਨੂੰ (ਆਪਣੇ ਜੀਵਨ ਸਫ਼ਰ ਲਈ) ਖ਼ਰਚ (ਤਿਆਰ ਕਰ ਕੇ ਪੱਲੇ) ਬੰਨ੍ਹ, ਸਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੁ ॥੧॥ ਰਹਾਉ ॥ਪਦ ਅਰਥ ਸਿਦਕੁ = ਸਰਧਾ। ਕਰਣੀ = ਉੱਚਾ ਆਚਰਨ। ਨਾਮੇ = ਨਾਮਿ, ਨਾਮ ਵਿਚ ॥੧॥ ਰਹਾਉ ॥
SikhNet (Spanish)Proyecta entonces una actitud fervorosa, recolecta capital para gastos de viaje al más allá, y recita el Nombre del Señor. (1-Pausa)
ਜੋਗੀ ਤ ਆਸਣੁ ਕਰਿ ਬਹੈ; ਮੁਲਾ ਬਹੈ ਮੁਕਾਮਿ ॥
jogee ta aasan kar bahai; mulaa bahai mukaam |
Sant Singh KhalsaThe Yogis sit in their Yogic postures, and the Mullahs sit at their resting stations.
Manmohan SinghThe Yogi squats in devotional posture and the Mullah sits at a place of rest.
Manmohan Singh (Punjabi)ਯੋਗੀ ਧਿਆਨ-ਅਵਸਥਾ ਅੰਦਰ ਬੈਠਦਾ ਹੈ ਅਤੇ ਮੁੱਲਾ ਆਰਾਮ ਦੀ ਜਗ੍ਹਾਂ ਮੱਲਦਾ ਹੈ।
Fareedkot Teekaਪ੍ਰਾਣਾਯਾਮੀ ਤੋ ਸਿਧ ਪਦਮਾਦਿ ਆਸਣੁ ਲਗਾਇ ਕਰ ਬੈਠਤੇ ਹੈਂ ਔਰ ਇਸਥਿਤ ਮਾਨਤੇ ਹੈਂ, ਔਰ ਮੁਲਾਂ ਮਸਜਿਦ ਮੇਂ ਮੁਕਾਮੁ ਕਰ ਬੈਠਤੇ ਹੈਂ॥
Prof. Sahib Singhਜੋਗੀ ਆਸਣ ਜਮਾ ਕੇ ਬੈਠਦਾ ਹੈ। ਸਾਈਂ ਫ਼ਕੀਰ ਤਕੀਏ ਵਿਚ ਡੇਰਾ ਲਾਂਦਾ ਹੈ।ਪਦ ਅਰਥ ਮੁਕਾਮਿ = ਤਕੀਏ ਵਿਚ।
SikhNet (Spanish)El Yogui hace posturas distintas, el Mulá tiene su propia forma de hacerlas.
ਪੰਡਿਤ ਵਖਾਣਹਿ ਪੋਥੀਆ; ਸਿਧ ਬਹਹਿ ਦੇਵ ਸਥਾਨਿ ॥੨॥
panddit vakhaaneh potheea; sidh baheh dev sathaan |2|
Sant Singh KhalsaThe Hindu Pandits recite from their books, and the Siddhas sit in the temples of their gods. ||2||
Manmohan SinghThe Brahmans recite books and the men of miracles sit in God's temples.
Manmohan Singh (Punjabi)ਬ੍ਰਾਹਮਣ ਪੁਸਤਕਾਂ ਵਾਚਦੇ ਹਨ ਅਤੇ ਕਰਾਮਾਤੀ ਬੰਦੇ ਦੇਵਤਿਆਂ ਦੇ ਮੰਦਰਾਂ ਵਿੱਚ ਟਿਕਦੇ ਹਨ।
Fareedkot Teekaਔਰ ਸਾਸਤ੍ਰ ਬੇਤਾ ਪੁਰਸ ਭਾਗਵਤਾਦਿ ਪੁਸਤਕੋਂ ਕਾ (ਵਖਾਣਹਿ) ਵਖ੍ਯਾਨ ਕਰਤੇ ਹੈਂ, ਅਪਨਾ ਮੁਕਾਮੁ ਕਰ ਕੇ ਗੋਰਖਾਦਿ ਸਿਧ (ਦੇਵ ਸਥਾਨਿ) ਸੁਮੇਰ ਪਰਬਤ ਪਰ ਬੈਸਤੇ ਹੈਂ॥੨॥
Prof. Sahib Singhਪੰਡਿਤ (ਧਰਮ ਅਸਥਾਨਾਂ ਵਿਚ ਬੈਠ ਕੇ) ਧਰਮ-ਪੋਥੀਆਂ (ਹੋਰਨਾਂ ਨੂੰ) ਸੁਣਾਂਦੇ ਹਨ, ਕਰਾਮਾਤੀ ਜੋਗੀ ਸ਼ਿਵ ਆਦਿਕ ਦੇ ਮੰਦਰ ਵਿਚ ਬੈਠਦੇ ਹਨ (ਪਰ ਆਪੋ ਆਪਣੀ ਵਾਰੀ ਸਭ ਜਗਤ ਤੋਂ ਕੂਚ ਕਰਦੇ ਜਾ ਰਹੇ ਹਨ) ॥੨॥ਪਦ ਅਰਥ ਦੇਵ ਸਥਾਨਿ = ਦੇਵਤੇ ਦੇ ਮੰਦਰ ਵਿਚ। ਸਿਧ = ਕਰਾਮਾਤੀ ਜੋਗੀ ॥੨॥
SikhNet (Spanish)El Pandit, intelectual, recita los libros; el Sidda se sienta en el templo de los dioses. (2)
ਸੁਰ ਸਿਧ ਗਣ ਗੰਧਰਬ, ਮੁਨਿ ਜਨ; ਸੇਖ ਪੀਰ ਸਲਾਰ ॥
sur sidh gan gandharab, mun jan; sekh peer salaar |
Sant Singh KhalsaThe angels, Siddhas, worshippers of Shiva, heavenly musicians, silent sages, Saints, priests, preachers, spiritual teachers and commanders
Manmohan SinghThe demigods, perfect-persons, worshippers, of Shiva, Heavenly, Musician, silent sages, saint, religious instructors, spiritual guides and commanders,
Manmohan Singh (Punjabi)ਦੇਵਤੇ, ਪੂਰਨ-ਪੁਰਸ਼, ਸ਼ਿਵਜੀ ਦੇ ਉਪਾਸ਼ਕ, ਸਵਰਗ ਦੇ ਗਵਈਏ, ਚੁੱਪ ਕੀਤੇ ਰਿਸ਼ੀ, ਸਾਧੂ ਮਜ਼ਹਬੀ ਪ੍ਰਚਾਰਕ, ਰੂਹਾਨੀ ਰਹਿਬਰ ਅਤੇ ਸੈਨਾਪਤੀ,
Fareedkot Teekaਦੇਵਤੇ ਔਰ (ਸਿਧ) ਗਣ ਸਿਵ ਕੇ ਦਾਸ ਨੰਦੀ ਭ੍ਰਿੰਗੀ ਆਦਿਕ, (ਗੰਧਰਬ) ਤੂੰ ਬ੍ਰ ਆਦਿਕ ਜੋ ਦੇਵਤਿਓਂ ਮੇਂ ਗਾਇਨ ਕਰਤੇ ਹੈਂ, ਔਰ (ਮੁਨਿ) ਨਾਰਦਾਦਿ ਔਰ (ਜਨ) ਭਗਤ ਜਨ ਔਰ (ਸੇਖ) ਬਿਰਧ ਵਾ ਮੁਸਲਮਾਨੋਂ ਵਿਖੇ ਨੀਵੀ ਜਾਤੀ ਔਰ (ਪੀਰ) ਬ੍ਰਿਧ ਸੰਪਰਦਾਯ ਚਲਾਨੇ ਵਾਲੇ ਔਰ (ਸਲਾਰ) ਸਰਦਾਰ ਔਰ ਜੋ ਪੰਡਤ ਮੁਲਾਂ ਆਦਿ ਮੁਕਾਮ ਕਰਨੇ ਵਾਲੇ ਗਿਨੇ ਹੈਂ॥
Prof. Sahib Singhਦੇਵਤੇ, ਜੋਗ-ਸਾਧਨਾਂ ਵਿਚ ਪੁੱਗੇ ਜੋਗੀ, (ਸ਼ਿਵਜੀ ਦੇ ਉਪਾਸਕ) ਗਣ, ਦੇਵਤਿਆਂ ਦੇ ਗਵਈਏ, (ਸਮਾਧੀਆਂ ਵਿਚ ਚੁੱਪ ਟਿਕੇ ਰਹਿਣ ਵਾਲੇ) ਮੁਨੀ ਜਨ, ਸੇਖ਼, ਪੀਰ ਅਤੇ ਸਰਦਾਰ (ਅਖਵਾਣ ਵਾਲੇ)ਪਦ ਅਰਥ ਸੁਰ = ਦੇਵਤੇ। ਗਣ = ਸ਼ਿਵਜੀ ਦੇ ਉਪਾਸ਼ਕ। ਗੰਧਰਵ = ਦੇਵਤਿਆਂ ਦੇ ਰਾਗੀ। ਸਲਾਰ = ਸਰਦਾਰ।
SikhNet (Spanish)Pero los dioses y los Siddas, los que alaban a Shiva, los músicos celestiales, los que viven en el silencio, los Jeques, los Pirs y los hombres de poder mental,
ਦਰਿ ਕੂਚ ਕੂਚਾ ਕਰਿ ਗਏ; ਅਵਰੇ ਭਿ ਚਲਣਹਾਰ ॥੩॥
dar kooch koochaa kar ge; avare bhi chalanahaar |3|
Sant Singh Khalsa-each and every one has left, and all others shall depart as well. ||3||
Manmohan Singhhave all left stage by stage, and others too are under orders of departure.
Manmohan Singh (Punjabi)ਸਮੂਹ ਦਰਜਾ-ਬ-ਦਰਜਾ ਟੁਰ ਗਏ ਹਨ, ਅਤੇ ਬਾਕੀ ਦੇ ਭੀ ਕੂਚ ਕਰਨ ਦੇ ਹੁਕਮ ਤਾਬੇ ਹਨ।
Fareedkot Teekaਸੋ ਸਭ ਕੂਚ ਦਰ ਕੂਚ ਕਰ ਕੇ ਚਲੇ ਗਏ ਹੈਂ, ਔਰ ਭੀ ਜੋ ਰਹਤੇ ਹੈਂ ਸਭ ਮ੍ਰਿਤੂ ਹੋਣੇ ਵਾਲੇ ਹੈਂ॥੩॥
Prof. Sahib Singhਆਪੋ ਆਪਣੀ ਵਾਰੀ ਸਾਰੇ ਜਗਤ ਤੋਂ ਕੂਚ ਕਰ ਗਏ, (ਜੇਹੜੇ ਐਸ ਵੇਲੇ ਇਥੇ ਦਿੱਸਦੇ ਹਨ) ਇਹ ਭੀ ਸਾਰੇ ਇਥੋਂ ਚਲੇ ਜਾਣ ਵਾਲੇ ਹਨ ॥੩॥ਪਦ ਅਰਥ ਦਰਿ ਕੂਚ ਕੂਚਾ = ਕੂਚ ਦਰਿ ਕੂਚ, ਆਪੋ ਆਪਣੀ ਵਾਰੀ ਕੂਚ। ਅਵਰੇ ਭਿ = ਬਾਕੀ ਹੋਰ ਭੀ ॥੩॥
SikhNet (Spanish)todos se han ido; todos los demás están esperando su turno. (3)
ਸੁਲਤਾਨ ਖਾਨ ਮਲੂਕ ਉਮਰੇ; ਗਏ ਕਰਿ ਕਰਿ ਕੂਚੁ ॥
sulataan khaan malook umare; ge kar kar kooch |
Sant Singh KhalsaThe sultans and kings, the rich and the mighty, have marched away in succession.
Manmohan SinghThe Kings, chiefs, angles and nobles have marched away in succession.
Manmohan Singh (Punjabi)ਪਾਤਸ਼ਾਹ, ਮੁਸਨਬਦਾਰ, ਫ਼ਰਿਸ਼ਤੇ ਤੇ ਸਰਦਾਰ ਇਕ-ਇਕ ਕਰਕੇ ਟੁਰਦੇ ਬਣੇ ਹਨ।
Fareedkot Teeka(ਸੁਲਤਾਨ) ਪਾਤਸ਼ਾਹ (ਖਾਨ ਮਲੂਕ) ਸਰਦਾਰ ਚਕ੍ਰਵਰਤੀ ਪਾਤਸ਼ਾਹ (ਉਮਰੇ) ਰਾਜਿਓਂ ਕੇ ਅਹਲਕਾਰ, ਏਹ ਭੀ ਕੂਚ ਕਰਿ ਕਰਿ ਗਏ ਹੈਂ॥
Prof. Sahib Singhਬਾਦਸ਼ਾਹ, ਖਾਨ, ਰਾਜੇ, ਅਮੀਰ, ਵਜ਼ੀਰ, ਆਪਣਾ ਆਪਣਾ ਡੇਰਾ ਕੂਚ ਕਰ ਕੇ ਚਲੇ ਗਏ।ਪਦ ਅਰਥ ਮਲੂਕ = ਰਾਜੇ, ਮਲਕ। ਉਮਰੇ = ਅਮੀਰ ਲੋਕ।
SikhNet (Spanish)De los reyes, los jefes, los ricos, los poderosos, nadie permanece.
ਘੜੀ ਮੁਹਤਿ ਕਿ. ਚਲਣਾ; ਦਿਲ ਸਮਝੁ. ਤੂੰ ਭਿ ਪਹੂਚੁ ॥੪॥
gharree muhat ki. chalanaa; dil samajh. toon bhi pahooch |4|
Sant Singh KhalsaIn a moment or two, we shall also depart. O my heart, understand that you must go as well! ||4||
Manmohan SinghThe mortal must march away in a moment or two. O My! heart understand that thou, too, art about to reach there.
Manmohan Singh (Punjabi)ਪ੍ਰਾਣੀ ਨੂੰ ਇਕ ਛਿਨ ਜਾਂ ਦੋ ਵਿੱਚ ਟੁਰਨਾ ਪਏਗਾ। ਹੇ ਮੇਰੇ ਦਿਲ ਜਾਣ ਲੈ ਕਿ ਤੂੰ ਭੀ ਉਥੇ ਪਹੁੰਚਣ ਵਾਲਾ ਹੀ ਹੈ।
Fareedkot Teekaਘੜੀ ਵਾ (ਮੁਹਤਿ ਕਿ) ਦੋ ਘੜੀ ਕੋ ਚਲਣਾ ਹੈ, ਤੂੰ ਭੀ ਦਿਲ ਮੇਂ ਸਮਝ ਕਿ ਮੌਤ ਕੇ ਕਨਾਰੇ ਪਰ ਹਾਂ ਅਪਨੇ ਕੋ ਪਹੁਚਾ ਹੂਆ ਜਾਣ॥੪॥
Prof. Sahib Singhਘੜੀ ਦੋ ਘੜੀ ਵਿਚ ਹਰੇਕ ਨੇ ਇਥੋਂ ਚਲੇ ਜਾਣਾ ਹੈ। ਹੇ ਮਨ! ਅਕਲ ਕਰ (ਗ਼ਾਫ਼ਿਲ ਨਾਹ ਹੋ), ਤੂੰ ਭੀ (ਪਰਲੋਕ ਵਿਚ) ਪਹੁੰਚ ਜਾਣਾ ਹੈ ॥੪॥ਪਦ ਅਰਥ ਮੁਹਤਿ = ਦੋ ਘੜੀ ਦੇ ਸਮੇਂ ਵਿਚ। ਦਿਲ = ਹੇ ਦਿਲ! ਪਹੂਚੁ = ਪਹੁੰਚਣ ਵਾਲਾ ॥੪॥
SikhNet (Spanish)Un pequeño instante o dos, y morimos. Oh mi mente, entiende que tú también te tienes que ir. (4)
ਸਬਦਾਹ ਮਾਹਿ, ਵਖਾਣੀਐ; ਵਿਰਲਾ ਤ ਬੂਝੈ ਕੋਇ ॥
sabadaah maeh, vakhaaneeai; viralaa ta boojhai koe |
Sant Singh KhalsaThis is described in the Shabads; only a few understand this!
Manmohan SinghIn Divine hymns it is so described. Only the rare understand this.
Manmohan Singh (Punjabi)ਇਲਾਹੀ ਸ਼ਬਦਾਂ ਅੰਦਰ ਇਸ ਤਰ੍ਹਾਂ ਬਿਆਨ ਕੀਤਾ ਹੋਇਆ ਹੈ। ਬਹੁਤ ਹੀ ਥੋੜ੍ਹੇ ਇਸ ਨੂੰ ਸਮਝਦੇ ਹਨ।
Fareedkot Teekaਇਸ ਸਬਦ ਹੀ ਮੇਂ ਵਾ ਬੇਦੋਂ ਮੇਂ ਜੋ ਵੈਰਾਗੁ (ਵਖਾਣੀਐ) ਨਿਰੂਪਣ ਕਰਾ ਹੈ, ਵਾ (ਸਬ) ਸੰਪੂਰਨ ਸ੍ਰਿਸਟੀ (ਦਾਹ) ਜਲਾਉਨੇ ਵਿਖੇ ਕਹੀ ਜਾਤੀ ਹੈ, ਭਾਵ ਮਰਣੇ ਵਾਲੀ ਹੈ, ਇਸ ਸਿਧਾਂਤ ਕੋ ਵਿਰਲਾ ਹੀ ਬੂਝਤਾ ਹੈ॥☬ਪ੍ਰਸ਼ਨ: ਮਰਣ ਕੇ ਤ੍ਰਾਸ ਸੇ ਰਹਤ ਕੈਸੇ ਹੋਵੇ? ਤਿਸ ਪਰ ਕਹਤੇ ਹੈਂ:
Prof. Sahib Singhਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਪਰ ਕੋਈ ਵਿਰਲਾ ਹੀ ਯਕੀਨ ਲਿਆਉਂਦਾ ਹੈ (ਕਿ ਹਰੇਕ ਜੀਵ ਨੇ ਇਥੋਂ ਚਲੇ ਜਾਣਾ ਹੈ ਤੇ ਇਥੇ ਸਿਰਫ਼)ਪਦ ਅਰਥ ਸਬਦਾਹ ਮਾਹਿ = ਲਫ਼ਜ਼ਾਂ ਵਿਚ, ਜ਼ਬਾਨੀ ਜ਼ਬਾਨੀ, ਗੱਲਾਂ ਨਾਲ। ਵਖਾਣੈ = ਆਖਦਾ ਹੈ।
SikhNet (Spanish)Nanak reza, la Palabra revela esto, pero extraordinario es aquél que lo entiende.
ਨਾਨਕੁ ਵਖਾਣੈ ਬੇਨਤੀ; ਜਲਿ ਥਲਿ ਮਹੀਅਲਿ ਸੋਇ ॥੫॥
naanak vakhaanai benatee; jal thal maheeal soe |5|
Sant Singh KhalsaNanak offers this prayer to the One who pervades the water, the land and the air. ||5||
Manmohan SinghNanak makes a supplication. The Lord is contained is water, dry-land, nether-region and firmament.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ। ਉਹ ਸੁਆਮੀ ਪਾਣੀ ਸੁੱਕੀ ਧਰਤੀ, ਪਾਤਾਲ ਅਤੇ ਅਤੇ ਆਕਾਸ਼ ਅੰਦਰ ਰਮਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜੋ ਵਾਹਗੁਰੂ ਜਲੋਂ ਕੇ ਅਸਥਲ ਪਤਾਲੋਂ ਔਰ ਪ੍ਰਿਥਵੀ ਔਰ ਅਕਾਸ ਮੇਂ ਹੈਂ, ਤਿਸ ਕੇ ਆਗੇ ਬੇਨਤੀ ਕਰੇ॥੫॥
Prof. Sahib Singhਨਾਨਕ ਬੇਨਤੀ ਕਰਦਾ ਹੈ ਉਹੀ ਪਰਮਾਤਮਾ (ਅਟੱਲ ਰਹਿਣ ਵਾਲਾ ਹੈ ਜੋ) ਜਲ ਵਿਚ ਧਰਤੀ ਵਿਚ ਪੁਲਾੜ ਵਿਚ (ਹਰ ਥਾਂ ਮੌਜੂਦ) ਹੈ ॥੫॥ਪਦ ਅਰਥ ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ ॥੫॥
SikhNet (Spanish)Sólo el Señor prevalece en la tierra, en las aguas y en los espacios.(5)
ਅਲਾਹੁ ਅਲਖੁ ਅਗੰਮੁ ਕਾਦਰੁ; ਕਰਣਹਾਰੁ ਕਰੀਮੁ ॥
alaahu alakh agam kaadar; karanahaar kareem |
Sant Singh KhalsaHe is Allah, the Unknowable, the Inaccessible, All-powerful and Merciful Creator.
Manmohan SinghHe is the unseen, inscrutable inaccessible, omnipotent and bounteous Creator.
Manmohan Singh (Punjabi)ਉਹ ਅਦ੍ਰਿਸ਼ਟ, ਅਖੋਜ, ਅਪਹੁੰਚ, ਸਰਬ-ਸ਼ਕਤੀਮਾਨ ਅਤੇ ਦਰਿਆ-ਦਿਲ ਸਿਰਜਣਹਾਰ ਹੈ।
Fareedkot Teekaਵੋਹ ਕੈਸਾ ਹੈ? (ਅਲਾਹੁ) ਜਿਸ ਕੋ ਮਨੁ ਬਾਣੀ ਮੁਖਿ੍ਯਾ ਬ੍ਰਿਤੀ ਕਰ ਨ ਜਾਨ ਸਕੈ, (ਅਲਖੁ) ਜੋ ਇੰਦਤਾ ਕਰ ਆਪ ਸੇ ਭਿੰਨ ਕਰ-ਨਾ ਲਖਾ ਜਾਵੇ, (ਅਗੰਮ) ਜੋ ਤਿਰੀਆ ਕਰ ਕੇ ਨਾ ਜਾਨਿਆ ਜਾਇ, ਔਰ (ਕਾਦਰ) ਸਮਰਥਵਾਨ ਵਾ (ਕਰਣ ਹਾਰੁ) ਰਚਨੇ ਵਾਲਾ ਹੈ ਔਰ (ਕਰੀਮ) ਕ੍ਰਿਪਾ ਕੇ ਕਰਨੇ ਵਾਲਾ ਦਾਤਾ ਹੈ॥
Prof. Sahib Singhਜੋ ਅੱਲਾਹ (ਅਖਵਾਂਦਾ) ਹੈ, ਜੋ ਅਲੱਖ ਹੈ, ਅਪਹੁੰਚ ਹੈ, ਜੋ ਸਾਰੀ ਕੁਦਰਤਿ ਦਾ ਮਾਲਕ ਹੈ, ਜੋ ਸਾਰੇ ਜਗਤ ਦਾ ਰਚਨਹਾਰ ਹੈ, ਤੇ, ਜੋ ਸਭ ਜੀਵਾਂ ਉੱਤੇ ਰਹਿਮ ਕਰਨ ਵਾਲਾ ਹੈ,ਪਦ ਅਰਥ ਅਗੰਮ = ਅਪਹੁੰਚ। ਕਾਦਰੁ = ਕੁਦਰਤਿ ਦਾ ਮਾਲਕ। ਕਰੀਮੁ = ਬਖ਼ਸ਼ਸ਼ ਕਰਨ ਵਾਲਾ।
SikhNet (Spanish)Él es Alá, Incognoscible, Insondable, el Creador, la Causa, el Otorgante de bienes.
ਸਭ ਦੁਨੀ ਆਵਣ ਜਾਵਣੀ; ਮੁਕਾਮੁ ਏਕੁ ਰਹੀਮੁ ॥੬॥
sabh dunee aavan jaavanee; mukaam ek raheem |6|
Sant Singh KhalsaAll the world comes and goes-only the Merciful Lord is permanent. ||6||
Manmohan SinghThe entire world is subject to coming and going. The Merciful Lord alone is permanent.
Manmohan Singh (Punjabi)ਸਾਰਾ ਸੰਸਾਰ ਆਉਣ ਤੇ ਜਾਣ ਦੇ ਅਧੀਨ ਹੈ। ਕੇਵਲ ਮਿਹਰਬਾਨ ਮਾਲਕ ਹੀ ਮੁਸਤਕਿਲ ਹੈ।
Fareedkot Teekaਏਹ ਸਭ ਸ੍ਰਿਸਟੀ ਆਵਣੇ ਜਾਵਣੇ ਵਾਲੀ ਹੈ, (ਮੁਕਾਮੁ) ਇਸਥਿਤ ਤੋ ਏਕ (ਰਹੀਮੁ) ਦਯਾ ਕਰਨੇ ਵਾਲਾ ਅਕਾਲ ਪੁਰਖ ਹੈ॥੬॥
Prof. Sahib Singhਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਉਹ ਹੈ (ਨਹੀਂ ਤਾਂ ਹੋਰ) ਸਾਰੀ ਦੁਨੀਆ ਆਵਣ ਜਾਵਣ ਵਾਲੀ ਹੈ (ਨਾਸਵੰਤ ਹੈ) ॥੬॥ਪਦ ਅਰਥ ਮੁਕਾਮੁ = ਪੱਕਾ ਟਿਕਾਣਾ, ਸਦਾ ਕਾਇਮ। ਰਹੀਮੁ = ਰਹਿਮ ਕਰਨ ਵਾਲਾ ਪ੍ਰਭੂ ॥੬॥
SikhNet (Spanish)El mundo entero va y viene, y sólo el Señor Compasivo permanece. (6)
ਮੁਕਾਮੁ ਤਿਸ ਨੋ ਆਖੀਐ; ਜਿਸੁ ਸਿਸਿ. ਨ ਹੋਵੀ ਲੇਖੁ ॥
mukaam tis no aakheeai; jis sis. na hovee lekh |
Sant Singh KhalsaCall permanent only the One, who does not have destiny inscribed upon His Forehead.
Manmohan SinghCall him permanent whose head bears not a writ of destiny.
Manmohan Singh (Punjabi)ਮੁਸਤਕਿਲ ਉਸ ਨੂੰ ਕਹੁ, ਜਿਸ ਦੇ ਸਿਰ ਉਤੇ ਭਾਵੀ ਦੀ ਲਿਖਤਾਕਾਰ ਨਹੀਂ।
Fareedkot Teekaਔਰ ਮੁਕਾਮ ਤਿਸ ਕੋ ਕਹੀਤਾ ਹੈ, ਜਿਸ ਕੇ (ਸਿਸਿ) ਸੀਸ ਪਰ ਲੇਖੁ ਨ ਹੋਵੈ, ਅਰਥਾਤ ਪੁੰਨ ਪਾਪ ਤੇ ਰਹਤ ਹਰੀ ਹੀ ਇਸਥਿਤ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲਾ ਸਿਰਫ਼ ਉਸ ਪਰਮਾਤਮਾ ਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਦੇ ਸਿਰ ਉੱਤੇ ਮੌਤ ਦਾ ਲੇਖ ਨਹੀਂ ਹੈ।ਪਦ ਅਰਥ ਤਿਸ ਨੋ = ਉਸ ਨੂੰ (ਪਰਮਾਤਮਾ) ਨੂੰ। ਜਿਸੁ ਸਿਸਿ = ਜਿਸ ਦੇ ਸੀਸ ਉੱਤੇ। ਲੇਖੁ = ਮੌਤ ਦਾ ਲੇਖ।
SikhNet (Spanish)El verdadero Hogar es aquél sobre el cual no existe el hado como muerte.
ਅਸਮਾਨੁ ਧਰਤੀ ਚਲਸੀ; ਮੁਕਾਮੁ ਓਹੀ ਏਕੁ ॥੭॥
asamaan dharatee chalasee; mukaam ohee ek |7|
Sant Singh KhalsaThe sky and the earth shall pass away; He alone is permanent. ||7||
Manmohan SinghThe sky and earth shall pass away. Ever stable is He alone.
Manmohan Singh (Punjabi)ਆਕਾਸ਼ ਤੇ ਜਮੀਨ ਟੁਰ ਜਾਣਗੇ, ਸਦੀਵੀ ਸਥਿਰ ਕੇਵਲ ਉਹ ਹੀ ਹੈ।
Fareedkot Teekaਅਸਮਾਨੁ ਔਰ ਧਰਤੀ (ਚਲਸੀ) ਚਲੀ ਜਾਵੇਗੀ, (ਮੁਕਾਮੁ) ਥਿਰੁ ਵੋਹੀ ਏਕ ਅਕਾਲ ਪੁਰਖ ਹੈ॥੭॥
Prof. Sahib Singhਇਹ ਆਕਾਸ਼ ਇਹ ਧਰਤੀ ਸਭ ਕੁਝ ਨਾਸਵੰਤ ਹੈ, ਪਰ ਉਹ ਇੱਕ ਪਰਮਾਤਮਾ ਸਦਾ ਅਟੱਲ ਹੈ ॥੭॥ਪਦ ਅਰਥ ਓਹੀ ਏਕੁ = ਉਹ ਇਕ ਪਰਮਾਤਮਾ ਹੀ ॥੭॥
SikhNet (Spanish)Los cielos y la tierra desaparecerán, sólo el Uno permanecerá.(7)
ਦਿਨ ਰਵਿ ਚਲੈ, ਨਿਸਿ ਸਸਿ ਚਲੈ; ਤਾਰਿਕਾ ਲਖ ਪਲੋਇ ॥
din rav chalai, nis sas chalai; taarikaa lakh paloe |
Sant Singh KhalsaThe day and the sun shall pass away; the night and the moon shall pass away; the hundreds of thousands of stars shall disappear.
Manmohan SinghThe day and the sun shall depart, the night and the moon shall vanish and hundreds of thousands of stars shall disappear.
Manmohan Singh (Punjabi)ਦਿਹੁੰ ਤੇ ਸੂਰਜ ਟੁਰ ਜਾਣਗੇ, ਰਾਤ੍ਰੀ ਅਤੇ ਚੰਦ੍ਰਮਾਂ ਗਾਇਬ ਹੋ ਜਾਣਗੇ ਅਤੇ ਲੱਖਾਂ ਤਾਰੇ ਅਲੋਪ ਹੋ ਜਾਣਗੇ।
Fareedkot Teekaਦਿਨੁ ਅਰੁ (ਰਵਿ) ਸੂਰਜ ਭੀ ਚਲੇਂਗੇ ਨਿਸ ਅਰ (ਸਸਿ) ਚੰਦੁ ਭੀ ਚਲੇਗਾ, ਔਰ ਲਖੋਂ ਤਾਰੇ ਭੀ (ਪਲੋਇ) ਚਲੇ ਜਾਵੇਂਗੇ ਅਰਥਾਤ ਥਿਰੁ ਕੋਈ ਨਹੀਂ ਹੈ॥
Prof. Sahib Singhਹੇ ਨਾਨਕ! ਇਹ ਅਟੱਲ ਬਚਨ ਕਹਿ ਦੇ-ਦਿਨ ਅਤੇ ਸੂਰਜ ਨਾਸਵੰਤ ਹਨ, ਰਾਤ ਅਤੇ ਚੰਦ੍ਰਮਾ ਨਾਸਵੰਤ ਹਨ, (ਇਹ ਦਿੱਸਦੇ) ਲੱਖਾਂ ਹੀ ਤਾਰੇ ਭੀ ਨਾਸ ਹੋ ਜਾਣਗੇ।ਪਦ ਅਰਥ ਰਵਿ = ਸੂਰਜ। ਨਿਸਿ = ਰਾਤਿ। ਸਸਿ = ਚੰਦ੍ਰਮਾ। ਪਲੋਇ = ਚਲੇ ਜਾਣ ਵਾਲੇ, ਨਾਸਵੰਤ।
SikhNet (Spanish)El sol y el día, la luna y la noche, y los millones de astros y estrellas se irán.
ਮੁਕਾਮੁ. ਓਹੀ ਏਕੁ ਹੈ; ਨਾਨਕਾ. ਸਚੁ ਬੁਗੋਇ ॥੮॥੧੭॥
mukaam. ohee ek hai; naanakaa. sach bugoe |8|17|
Sant Singh KhalsaHe alone is permanent; Nanak speaks the Truth. ||8||17||
Manmohan SinghHe alone is eternal. Nanak tells the truth.
Manmohan Singh (Punjabi)ਕੇਵਲ ਉਹ ਹੀ ਅਨੰਤ ਹੈ। ਨਾਨਕ ਸੱਚ ਆਖਦਾ ਹੈ।
Fareedkot Teeka(ਮੁਕਾਮੁ) ਇਸਥਿਤ ਏਕ ਓਹੀ ਵਾਹਗੁਰੂ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸਚ ਰੂਪ ਵਾਹਿਗੁਰੂ ਕੇ ਨਾਮ ਕੋ (ਬੁਗੋਇ) ਉਚਾਰਣ ਕਰੋ, ਵਾ ਸ੍ਰੀ ਗੁਰੂ ਜੀ ਕਹਤੇ ਹੈਂ: ਏਹ ਹਮਨੇ ਸਚੁ ਕਹਾ ਹੈ॥੮॥੧੭॥
Prof. Sahib Singhਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਪਰਮਾਤਮਾ ਹੀ ਹੈ ॥੮॥੧੭॥ਪਦ ਅਰਥ ਬਗੋਇ = ਆਖ, ਕਹੁ ॥੮॥੧੭॥
SikhNet (Spanish)El Recinto del Uno siempre estará, escucha oh hombre, porque Nanak habla la Verdad. (8-17)
ਮਹਲੇ ਪਹਿਲੇ ਸਤਾਰਹ ਅਸਟਪਦੀਆ ॥
mahale pahile sataarah asattapadeea |
Sant Singh KhalsaSeventeen Ashtpadheeyaa Of The First Mehl.
Manmohan SinghSeventeen ashtpadies of the first Guru.
Manmohan Singh (Punjabi)ਪਹਿਲੇ ਗੁਰੂ ਜੀ ਦੀਆਂ ਸਤਾਰਾਂ ਅਸ਼ਟਪਦੀਆਂ।
Fareedkot Teekaਇਹ ਗੁਰੂ ਨਾਨਕ ਦੇਵ ਜੀ ਕੀਆਂ ਸਤਾਰਹ ਅਸਟਪਦੀਆਂ ਥੀਂ।
SikhNet (Spanish)Diecisiete Ashtapadis de Mejl Guru Nanak