ੴ

ਸਿੱਖਬਾਣੀ · SikhBani

Ang 660

Sri Guru Granth Sahib · Raag Dhanaasree · 2 shabads, 27 lines
Translations
Shabad Guru Nanak Dev Ji Raag Dhanaasree

ਧਨਾਸਰੀ ਮਹਲਾ ੧ ਘਰੁ ੧ ਚਉਪਦੇ ॥

dhanaasaree mahalaa 1 ghar 1 chaupade |

Sant Singh KhalsaDhanaasaree, First Mehl, First House, Chau-Padhay:
Manmohan SinghDhanasri 1st Guru. Chaupade.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਧਨਾਸਰੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Dhanasri, Mejl Guru Nanak, Primer Canal Divino, Chau-Padas.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name and creative His personality. He is without, fear, without enmity, immortal in form, beyond birth and self-illumined. By Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਣੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Todo Prevaleciente Purusha, el Creador sin Miedo y sin Enojo, el Ser que esta más allá del Tiempo, No Encarnado, Auto Existente, el Iluminador

ਜੀਉ ਡਰਤੁ ਹੈ ਆਪਣਾ; ਕੈ ਸਿਉ ਕਰੀ ਪੁਕਾਰ ॥

jeeo ddarat hai aapanaa; kai siau karee pukaar |

Sant Singh KhalsaMy soul is afraid; to whom should I complain?
Manmohan SinghMy soul is afraid, to whom should I complain?
Manmohan Singh (Punjabi)ਮੇਰੀ ਆਤਮਾ ਭੈ-ਭੀਤ ਹੋਈ ਹੋਈ ਹੈ। ਮੈਂ ਕੀਹਦੇ ਕੋਲ ਫਰਿਆਦ ਕਰਾਂ?
Fareedkot Teekaਤਾਂ ਤੇ ਮੇਰਾ ਜੀ ਤੇਰੇ ਸੇ ਹੀ ਭੈ ਕਰਤਾ ਹੈ, ਤੂੰ ਜੋ ਆਪਨਾ ਮਾਲਕੁ ਹੈਂ ਤੁਝ ਕੌ ਛੋਡ ਕਰ ਔਰ ਕਿਸ ਪਾਸ ਪੁਕਾਰ ਕਰੌਂ ਅਰਥਾਤ ਤੇਰੇ ਪਾਸ ਹੀ ਪੁਕਾਰ ਹੈ॥
Prof. Sahib Singh(ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ।

ਪਦ ਅਰਥ ਜੀਉ = ਜਿੰਦ। ਕੈ ਸਿਉ = ਕਿਸ ਪਾਸ? ਕਰੀ = ਮੈਂ ਕਰਾਂ।

SikhNet (Spanish)Mi mente oprimida por sus faltas tiene miedo, ¿A quién podría contar mis aflicciones?

ਦੂਖ ਵਿਸਾਰਣੁ ਸੇਵਿਆ; ਸਦਾ ਸਦਾ ਦਾਤਾਰੁ ॥੧॥

dookh visaaran seviaa; sadaa sadaa daataar |1|

Sant Singh KhalsaI serve Him, who makes me forget my pains; He is the Giver, forever and ever. ||1||
Manmohan SinghI serve Him, who makes me forget my sorrow and is ever, ever and ever, the Giver.
Manmohan Singh (Punjabi)ਮੈਂ ਉਸ ਦੀ ਘਾਲ ਕਮਾਉਂਦਾ ਹਾਂ, ਜੋ ਮੈਨੂੰ ਮੇਰੇ ਦੁੱਖੜੇ ਭੁਲਾ ਦਿੰਦਾ ਹੈ ਅਤੇ ਹਮੇਸ਼ਾ, ਹਮੇਸ਼ਾਂ ਦੇਣਹਾਰ ਹੈ।
Fareedkot Teekaਹੇ ਦੁਖ ਕੇ ਵਿਸਾਰਣੇ ਅਰਥਾਤ ਦੂਰ ਕਰਨੇ ਹਾਰਾ ਔਰ ਤੀਨੋਂ ਕਾਲ ਮੇਂ ਦਾਤ ਕੇ ਦੇਨਹਾਰਾ! ਤੁਝ ਕੋਂ ਮੇਂ ਸੇਵਨਾ ਕੀਆ ਹੈ॥੧॥
Prof. Sahib Singh(ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥

ਪਦ ਅਰਥ ਦੂਖ ਵਿਸਾਰਣੁ = ਦੁੱਖ ਦੂਰ ਕਰਨ ਵਾਲਾ ਪ੍ਰਭੂ। ਸੇਵਿਆ = ਮੈਂ ਸਿਮਰਿਆ ਹੈ ॥੧॥

SikhNet (Spanish)Mejor sirvo a mi Dios, el Disipador de las penas, Quien es siempre, siempre, Benévolo conmigo. (1)

ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ॥੧॥ ਰਹਾਉ ॥

saahib meraa neet navaa; sadaa sadaa daataar |1| rahaau |

Sant Singh KhalsaMy Lord and Master is forever new; He is the Giver, forever and ever. ||1||Pause||
Manmohan SinghMy Lord is always brand-new. Ever and ever he is the Giver. Pause.
Manmohan Singh (Punjabi)ਮੈਂਡਾ ਸੁਆਮੀ ਸਦੀਵ ਹੀ ਨਵਾਂ ਨਕੋਰ ਹੈ। ਹਮੇਸ਼ਾਂ ਅਤੇ ਹਮੇਸ਼ਾਂ ਹੀ ਉਹ ਦੇਣਹਾਰ ਹੈ। ਠਹਿਰਾਉ।
Fareedkot Teekaਹੇ ਮੇਰੇ ਸਾਹਿਬ! ਤੂੰ ਨਿਤ ਨਿਵੀਨ ਹੈਂ ਔਰ ਤੀਨੋਂ ਕਾਲ ਮੇਂ ਦਾਤਾਰ ਹੈਂ॥ ਰਹਾਉ ॥
Prof. Sahib Singh(ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ ॥੧॥ ਰਹਾਉ ॥

ਪਦ ਅਰਥ ਨੀਤ = ਨਿੱਤ। ਨਵਾ = (ਭਾਵ, ਦਾਤਾਂ ਦੇ ਦੇ ਕੇ ਅੱਕਣ ਵਾਲਾ ਨਹੀਂ)। ਦਾਤਾਰੁ = ਦਾਤਾਂ ਦੇਣ ਵਾਲਾ ॥੧॥ ਰਹਾਉ ॥

SikhNet (Spanish)Mi Maestro es siempre Nuevo, siempre Fresco, siempre Bondadoso conmigo. (1‑Pausa)

ਅਨਦਿਨੁ ਸਾਹਿਬੁ ਸੇਵੀਐ; ਅੰਤਿ ਛਡਾਏ ਸੋਇ ॥

anadin saahib seveeai; ant chhaddaae soe |

Sant Singh KhalsaNight and day, I serve my Lord and Master; He shall save me in the end.
Manmohan SinghNight and day, I serve my Master and, in the end, He will deliver me.
Manmohan Singh (Punjabi)ਰਾਤ ਦਿਨ ਮੈਂ ਆਪਣੇ ਮਾਲਕ ਦੀ ਚਾਰਕੀ ਕਮਾਉਂਦਾ ਹਾਂ ਅਤੇ ਅਖੀਰ ਨੂੰ ਉਹ ਮੈਨੂੰ ਬੰਦਖਲਾਸ ਕਰਾਊਗਾ।
Fareedkot Teekaਤਾਂ ਤੇ ਹੇ ਯਮਦੂਤੋਂ ਤੇ ਵਾ ਦੁਖੋਂ ਸੇ ਅੰਤ ਸਮੈਂ ਛੁਡਾਵਣੇਹਾਰੇ ਸਾਹਿਬ! ਦਿਨੇ ਰਾਤ ਤੇਰਾ ਸੇਵਨ ਕਰੀਏ ਅਰ ਤੇਰੀ ਹੀ (ਸੋਇ) ਸੋਭਾ ਅਰਥਾਤ ਜਸ ਸੁਣੀਐ॥
Prof. Sahib Singhਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਸਦਾ। ਅੰਤਿ = ਆਖ਼ਰ ਨੂੰ।

SikhNet (Spanish)Siempre Lo sirvo, a mi Regente, a Quien me redime al final.

ਸੁਣਿ ਸੁਣਿ ਮੇਰੀ ਕਾਮਣੀ; ਪਾਰਿ ਉਤਾਰਾ ਹੋਇ ॥੨॥

sun sun meree kaamanee; paar utaaraa hoe |2|

Sant Singh KhalsaHearing and listening, O my dear sister, I have crossed over. ||2||
Manmohan SinghHearing and hearing the Lord's Name O my fascinating lady, I have crossed the world ocean.
Manmohan Singh (Punjabi)ਪ੍ਰਭੂ ਦੇ ਨਾਮ ਨੂੰ ਸੁਣ ਸੁਣ ਕੇ, ਹੇ ਮੈਂਡੀ ਮਨਮੋਹਨੀ ਇਸਤਰੀਏ, ਮੈਂ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਵਾਂਗਾ।
Fareedkot Teekaਜਬ ਮੇਰੀ ਬੁਧੀ ਰੂਪੀ (ਕਾਮਣੀ) ਇਸਤ੍ਰੀ (ਸੁਣਿ) ਸ੍ਰੋਤ੍ਰੀ ਹੋ ਕਰ ਤੇਰੇ ਨਾਮ ਕੋ ਸਰਵਣ ਕਰੇਗੀ, ਤਬ ਮੇਰਾ ਸੰਸਾਰ ਸਮੁੰਦਰ ਸੇ ਪਾਰ ਉਤਰਨਾ ਹੋਇਗਾ॥
Prof. Sahib Singhਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ ॥੨॥

ਪਦ ਅਰਥ ਮੇਰੀ ਕਾਮਣੀ = ਹੇ ਮੇਰੀ ਜਿੰਦੇ! ॥੨॥

SikhNet (Spanish)Escuchando Su Nombre, oh amigo, soy llevado a través del oscuro mar de las existencias materiales. (2)

ਦਇਆਲ; ਤੇਰੈ ਨਾਮਿ ਤਰਾ ॥

deaal; terai naam taraa |

Sant Singh KhalsaO Merciful Lord, Your Name carries me across.
Manmohan SinghO merciful Master's by Thy Name shall I swim across.
Manmohan Singh (Punjabi)ਹੇ ਮਿਹਰਬਾਨ ਮਾਲਕ! ਤੇਰੇ ਨਾਮ ਦੁਆਰਾ ਮੈਂ ਪਾਰ ਉਤਰ ਜਾਵਾਂਗਾ।
Fareedkot Teekaਹੇ ਦਿਆਲ ਰੂਪ! ਤੇਰੇ ਨਾਮ ਜਾਪ ਤੇ ਮੇਂ ਸੰਸਾਰ ਸਮੁੰਦਰ ਸੇ ਤਰੋਂਗਾ॥
Prof. Sahib Singhਹੇ ਦਿਆਲ ਪ੍ਰਭੂ! (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ।

ਪਦ ਅਰਥ ਦਇਆਲ = ਹੇ ਦਇਆ ਦੇ ਘਰ! ਨਾਮਿ = ਨਾਮ ਦੀ ਰਾਹੀਂ। ਤਰਾ = ਤਰ ਸਕਦਾ ਹਾਂ, ਪਾਰ ਲੰਘ ਸਕਦਾ ਹਾਂ।

SikhNet (Spanish)Oh Señor Compasivo, Tu Nombre me hace nadar a través,

ਸਦ ਕੁਰਬਾਣੈ ਜਾਉ ॥੧॥ ਰਹਾਉ ॥

sad kurabaanai jaau |1| rahaau |

Sant Singh KhalsaI am forever a sacrifice to You. ||1||Pause||
Manmohan SinghUnto Thee, I am ever a sacrifice. Pause.
Manmohan Singh (Punjabi)ਤੇਰੇ ਉਤੋਂ ਮੈਂ ਹਮੇਸ਼ਾਂ ਘੋਲੀ ਜਾਂਦਾ ਹਾਂ। ਠਹਿਰਾਓ।
Fareedkot Teekaਇਸੀ ਸੇ ਤੇਰੇ ਊਪਰ ਸੇ (ਸਦ) ਸਉ ਵੇਰ ਕੁਰਬਾਣ ਜਾਤਾ ਹੂੰ॥੧॥ ਰਹਾਉ ॥
Prof. Sahib Singhਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ॥੧॥ ਰਹਾਉ ॥
SikhNet (Spanish)y entonces me ofrezco para siempre en sacrificio a Tu Nombre. (1-Pausa)

ਸਰਬੰ ਸਾਚਾ ਏਕੁ ਹੈ; ਦੂਜਾ ਨਾਹੀ ਕੋਇ ॥

saraban saachaa ek hai; doojaa naahee koe |

Sant Singh KhalsaIn all the world, there is only the One True Lord; there is no other at all.
Manmohan SinghIn the whole world, there is but One True Lord and there is not any other.
Manmohan Singh (Punjabi)ਸਾਰੇ ਸੰਸਾਰ ਅੰਦਰ ਕੇਵਲ ਇਕ ਸੱਚਾ ਸਾਹਿਬ ਹੈ। ਹੋਰ ਕੋਈ ਹੈ ਹੀ ਨਹੀਂ।
Fareedkot Teekaਹੇ ਸਾਚ ਸਰੂਪ! ਸਰਬ ਰੂਪ ਏਕ ਤੂੰ ਹੀ ਹੈਂ, ਤੇਰੇ ਬਿਨਾਂ ਔਰ ਦੂਸਰਾ ਕੋਈ ਨਹੀਂ॥
Prof. Sahib Singhਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ।

ਪਦ ਅਰਥ ਸਰਬੰ = ਹਰ ਥਾਂ। ਸਾਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)El Señor Verdadero es el Único; no hay nadie más;

ਤਾ ਕੀ ਸੇਵਾ ਸੋ ਕਰੇ; ਜਾ ਕਉ ਨਦਰਿ ਕਰੇ ॥੩॥

taa kee sevaa so kare; jaa kau nadar kare |3|

Sant Singh KhalsaHe alone serves the Lord, upon whom the Lord casts His Glance of Grace. ||3||
Manmohan SinghHe alone performs His service, on whom the Lord casts His gracious glance.
Manmohan Singh (Punjabi)ਕੇਵਲ ਓਹੀ ਉਸ ਦੀ ਚਾਕਰੀ ਕਮਾਉਂਦਾ ਹੈ, ਜਿਸ ਉਤੇ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।
Fareedkot Teeka(ਤਾ ਕੀ) ਤੇਰੀ ਸੇਵਾ ਸੋਈ ਕਰਤਾ ਹੈ, ਜਿਸ ਕੋ ਤੂੰ ਆਪ ਅਪਨੀ ਕਿਰਪਾ ਦ੍ਰਿਸਟੀ ਕਰਤਾ ਹੈਂ॥੩॥
Prof. Sahib Singhਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ ॥੩॥

ਪਦ ਅਰਥ ਕਉ = ਨੂੰ। ਨਦਰਿ = ਮੇਹਰ ਦੀ ਨਜ਼ਰ। ਕਰੇਇ = ਕਰਦਾ ਹੈ ॥੩॥

SikhNet (Spanish)sólo quien goza de Su Gracia Lo sirve. (3)

ਤੁਧੁ ਬਾਝੁ ਪਿਆਰੇ; ਕੇਵ ਰਹਾ ॥

tudh baajh piaare; kev rahaa |

Sant Singh KhalsaWithout You, O Beloved, how could I even live?
Manmohan SinghO my Beloved, how can I live without Thee?
Manmohan Singh (Punjabi)ਹੇ ਮੇਰੇ ਪ੍ਰੀਤਮ! ਤੇਰੇ ਬਗੈਰ ਮੈਂ ਕਿਸ ਤਰ੍ਹਾਂ ਰਹਿ ਸਕਦਾ ਹਾਂ?
Fareedkot Teekaਤਾਂ ਤੇ ਹੇ ਮੇਰੇ ਪ੍ਰੀਤਮ! ਤੇਰੇ ਬਿਨਾਂ ਮੇਂ ਕੈਸੇ ਰਹੂੰ ਅਰਥਾਤ ਤੁਝ ਬਿਨਾਂ ਰਹ ਨਹੀਂ ਸਕਤਾ ਹੂੰ॥
Prof. Sahib Singhਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ।

ਪਦ ਅਰਥ ਕੇਵ ਰਹਾ = ਕਿਵੇਂ ਰਹਿ ਸਕਦਾ ਹਾਂ? ਮੈਂ ਵਿਆਕੁਲ ਹੋ ਜਾਂਦਾ ਹਾਂ।

SikhNet (Spanish)Oh Amor, ¿cómo puedo estar sin Ti?

ਸਾ ਵਡਿਆਈ ਦੇਹਿ; ਜਿਤੁ ਨਾਮਿ ਤੇਰੇ ਲਾਗਿ ਰਹਾਂ ॥

saa vaddiaaee dehi; jit naam tere laag rahaan |

Sant Singh KhalsaBless me with such greatness, that I may remain attached to Your Name.
Manmohan SinghBless me with such greatness, that I may remain attached to thy Name.
Manmohan Singh (Punjabi)ਮੈਨੂੰ ਉਹ ਵਿਸ਼ਾਲਤਾ ਬਖਸ਼ ਕਿ ਮੈਂ ਤੇਰੇ ਨਾਤ ਨਾਲ ਜੁੜਿਆ ਰਹਾਂ।
Fareedkot Teekaਤਾਂ ਤੇ ਸੋਈ ਮੁਝ ਕੋ (ਵਡਿਆਈ) ਇਛਾ ਦੇਵੋ, ਜਿਸ ਕਰ ਕੇ ਹੇ ਵਾਹਿਗੁਰੂ! ਮੇਂ ਤੇਰੇ ਨਾਮ ਮੇਂ ਸਦਾ ਲਾਗ ਰਹੂੰ, ਭਾਵ ਸੇ ਤੇਰਾ ਹੀ ਭਜਨ ਕਰੂੰ॥ ਯਥਾ-☬"ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸਦੀ ਵਡਿਆਈ॥"
Prof. Sahib Singhਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ।

ਪਦ ਅਰਥ ਜਿਤੁ = ਜਿਸ ਦੀ ਰਾਹੀਂ।

SikhNet (Spanish)Bendíceme con Tu Gloria para que pueda entonarme en Tu Nombre.

ਦੂਜਾ ਨਾਹੀ ਕੋਇ; ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥

doojaa naahee koe; jis aagai piaare jaae kahaa |1| rahaau |

Sant Singh KhalsaThere is no other, O Beloved, to whom I can go and speak. ||1||Pause||
Manmohan SinghThere is no other second, O my Love, to whom I may go to address myself. Pause.
Manmohan Singh (Punjabi)ਕੋਈ ਹੋਰ ਦੂਸਰਾ ਹੈ ਹੀ ਨਹੀਂ, ਹੇ ਮੇਰੇ ਜਾਨੀਆ! ਜਿਸ ਕੋਲ ਮੈਂ ਜਾ ਕੇ ਆਪਣੀ ਵਿਥਿਆ ਬਿਆਨ ਕਰਾਂ। ਠਹਿਰਾਉ।
Fareedkot Teekaਹੇ ਪਿਆਰੇ! ਜਿਸ ਕੇ ਆਗੇ ਮੇਂ ਜਾਇ ਕਰ ਉਚਾਰਣ ਕਰੂੰ, ਤੇਰੇ ਜੈਸਾ ਔਰ ਕੋਈ ਦੂਸਰਾ ਨਹੀਂ ਹੈ॥੧॥ ਰਹਾਉ ॥
Prof. Sahib Singhਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ ॥੧॥ ਰਹਾਉ ॥

ਪਦ ਅਰਥ ਜਾਇ = ਜਾ ਕੇ ॥੧॥ ਰਹਾਉ ॥

SikhNet (Spanish)No hay nadie más a quien pueda recurrir para contar mi dolor. (1‑Pausa)

ਸੇਵੀ ਸਾਹਿਬੁ ਆਪਣਾ; ਅਵਰੁ. ਨ ਜਾਚੰਉ ਕੋਇ ॥

sevee saahib aapanaa; avar. na jaachnau koe |

Sant Singh KhalsaI serve my Lord and Master; I ask for no other.
Manmohan SinghI serve my Lord and beg not another.
Manmohan Singh (Punjabi)ਮੈਂ ਆਪਣੇ ਪ੍ਰਭੂ ਦੀ ਘਾਲ ਕਮਾਉਂਦਾ ਹਾਂ ਅਤੇ ਕਿਸੇ ਹੋਰ ਕੋਲੋਂ ਨਹੀਂ ਮੰਗਦਾ।
Fareedkot Teekaਇਸ ਤੇ ਮੇਂ ਆਪਣਾ ਸਾਹਿਬ ਜਾਣ ਕਰ ਤੁਝ ਕੋ ਹੀ ਸੇਵਤਾ ਹੂੰ, ਔਰ ਕਿਸੀ ਪਾਸੋਂ ਮੇਂ ਕੋਈ ਪਦਾਰਥ ਨਹੀਂ ਮਾਂਗਤਾ ਹੂੰ॥
Prof. Sahib Singh(ਦੁੱਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ।

ਪਦ ਅਰਥ ਸੇਵੀ = ਮੈਂ ਸੇਂਵਦਾ ਹਾਂ। ਜਾਚੰਉ = ਮੈਂ ਮੰਗਦਾ ਹਾਂ।

SikhNet (Spanish)Sirvo a mi Único Maestro, y no busco a nadie más.

ਨਾਨਕੁ. ਤਾ ਕਾ ਦਾਸੁ ਹੈ; ਬਿੰਦ ਬਿੰਦ ਚੁਖ ਚੁਖ ਹੋਇ ॥੪॥

naanak. taa kaa daas hai; bind bind chukh chukh hoe |4|

Sant Singh KhalsaNanak is His slave; moment by moment, bit by bit, he is a sacrifice to Him. ||4||
Manmohan SinghNanak, is His slave and every moment is, every bit, a sacrifice unto Him.
Manmohan Singh (Punjabi)ਨਾਨਕ ਉਸ ਦਾ ਗੁਮਾਸ਼ਤਾ ਹੈ ਅਤੇ ਹਰ ਛਿਨ ਉਸ ਉਤੋਂ ਟੁਕੜੇ ਟੁਕੜੇ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਗੁਰੂ ਨਾਨਕ ਜੀ ਕਹਿਤੇ ਹੈਂ: ਮੇਂ (ਤਾ ਕਾ) ਤੇਰਾ ਸੇਵਕ ਹੂੰ, ਵਾ ਤਿਸ ਤੇਰੇ ਨਾਮ ਜਾਪਕੋਂ ਕਾ ਦਾਸ ਹੂੰ। ਇਸੀ ਤੇ ਮੇਂ ਤੁਝ ਵਾ ਤੇਰੇ ਦਾਸੋਂ ਪਰ ਸੇ (ਬਿੰਦ) ਥੋੜੇ ਅਰਥਾਤ ਖਿਨ ਮਾਤ੍ਰ ਮੇਂ (ਚੁਖ ਚੁਖ) ਟੁਕੜੇ ਟੁਕੜੇ ਹੋ ਜਾਤਾ ਹੂੰ, ਭਾਵ ਮਨ ਤਨ ਆਦਿ ਵਾਰਣੇ ਕਰਤਾ ਹੂੰ॥੪॥
Prof. Sahib Singhਨਾਨਕ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ ॥੪॥

ਪਦ ਅਰਥ ਬਿੰਦ ਬਿੰਦ = ਖਿਨ ਖਿਨ। ਚੁਖ ਚੁਖ = ਟੋਟੇ ਟੋਟੇ, ਕੁਰਬਾਨ ॥੪॥

SikhNet (Spanish)Soy Su Esclavo y me postro reverente ante Él. (4)

ਸਾਹਿਬ ਤੇਰੇ ਨਾਮ ਵਿਟਹੁ; ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥

saahib tere naam vittahu; bind bind chukh chukh hoe |1| rahaau |4|1|

Sant Singh KhalsaO Lord Master, I am a sacrifice to Your Name, moment by moment, bit by bit. ||1||Pause||4||1||
Manmohan SinghO Lord every moment, I am ever bit a sacrifice unto Thy Name. Pause.
Manmohan Singh (Punjabi)ਹੇ ਸੁਆਮੀ! ਹਰ ਮੁਹਤ ਮੈਂ ਤੇਰੇ ਨਾਮ ਉਤੇ ਬੋਟੀ ਬੋਟੀ ਕੁਰਬਾਨ, ਕੁਰਬਾਨ ਜਾਂਦਾ ਹਾਂ। ਠਹਿਰਾਉ।
Fareedkot Teekaਹੇ ਸਾਹਿਬ! ਤੇਰੇ ਨਾਮ ਉਪਰੋਂ ਭੀ ਖਿਨ ਮੇਂ ਟੁਕੜੇ ਟੁਕੜੇ ਹੋ ਕਰ ਬਲਿਹਾਰਣੇ ਹੋਤਾ ਹੂੰ॥੧॥ ਰਹਾਉ ॥੪॥੧॥☬ਸਰੀਰ ਕੀ ਅਨਿਤਤਾ ਦਿਖਾਵਤੇ ਹੈਂ:
Prof. Sahib Singhਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥੪॥੧॥

ਪਦ ਅਰਥ ਵਿਟਹੁ = ਤੋਂ। ਸਾਹਿਬ = ਹੇ ਸਾਹਿਬ! ॥੧॥ ਰਹਾਉ ॥੪॥੧॥

SikhNet (Spanish)Oh Dios, ofrezco cada átomo de mi ser en sacrificio a Tu Nombre. (1‑Pausa‑4‑1)

Open this shabad →

Shabad Guru Nanak Dev Ji Raag Dhanaasree continues on Ang 661

ਧਨਾਸਰੀ ਮਹਲਾ ੧ ॥

dhanaasaree mahalaa 1 |

Sant Singh KhalsaDhanaasaree, First Mehl:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
SikhNet (Spanish)Dhanasri, Mejl Guru Nanak, Primer Canal Divino.

ਹਮ ਆਦਮੀ ਹਾਂ ਇਕ ਦਮੀ; ਮੁਹਲਤਿ ਮੁਹਤੁ. ਨ ਜਾਣਾ ॥

ham aadamee haan ik damee; muhalat muhat. na jaanaa |

Sant Singh KhalsaWe are human beings of the briefest moment; we do not know the appointed time of our departure.
Manmohan SinghWe are men of but one breath and know not the appointed time and moment of our departure.
Manmohan Singh (Punjabi)ਅਸੀਂ ਕੇਵਲ ਇਕ ਸਾਹ ਵਾਲੇ ਪੁਰਸ਼ ਹਾਂ ਅਤੇ ਆਪਣੇ ਕੂਚ ਦਾ ਮੁਕੱਰਰਾ ਵੇਲਾ ਤੇ ਛਿਨ ਨਹੀਂ ਜਾਣਦੇ।
Fareedkot Teekaਹੇ ਭਾਈ! ਹਮ ਤੁਮ ਸਭ ਜੀਵ ਦਮ ਆਵਨੇ ਸੇ ਆਦਮੀ ਹਾਂ, ਵਾਸਤਵ ਤੇ ਸੁਆਸੋਂ ਬਿਨਾਂ ਹਾਂ। ਜੇਕਰ ਸੁਆਸੋਂ ਵਾਲੇ ਭੀ ਹੈਂ ਤਾਂ ਵੀ (ਇਕ ਦਮੀ) ਏਕ ਸੁਆਸ ਵਾਲੇ ਹੈਂ, ਜਿਸ ਤੇ ਜੀਵਣੇ ਕੀ (ਮੁਹਲਤਿ) ਔਧੀ (ਮੁਹਤੁ) ਅਧੀ ਘੜੀ ਭੀ ਨਹੀਂ ਜਾਨਤੇ ਹੈਂ। ਭਾਵ ਇਹ ਕਿ ਅਧੀ ਘੜੀ ਭੀ ਜੀਵਣੇ ਕਾ ਭਰੋਸਾ ਨਹੀਂ ਹੈ॥ ਯਥਾ-☬"ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ॥☬ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਹੋ ਮੀਤ॥"
Prof. Sahib Singh(ਹੇ ਭਾਈ!) ਅਸੀਂ ਆਦਮੀ ਇਕ ਦਮ ਦੇ ਹੀ ਮਾਲਕ ਹਾਂ (ਕੀਹ ਪਤਾ ਹੈ ਕਿ ਦਮ ਕਦੋਂ ਮੁੱਕ ਜਾਏ? ਸਾਨੂੰ ਆਪਣੀ ਜ਼ਿੰਦਗੀ ਦੀ) ਮਿਆਦ ਦਾ ਪਤਾ ਨਹੀਂ ਹੈ, ਸਾਨੂੰ ਇਹ ਪਤਾ ਨਹੀਂ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ।

ਪਦ ਅਰਥ ਹਮ = ਅਸੀ। ਇਕ ਦਮੀ = ਇਕ ਦਮ ਵਾਲੇ। ਦਮ = ਸੁਆਸ, ਸਾਹ। ਮੁਹਲਤਿ = (ਜ਼ਿੰਦਗੀ ਦੀ) ਮਿਆਦ। ਮੁਹਤੁ = (ਮੌਤ ਦਾ) ਸਮਾ। ਨ ਜਾਣਾ = ਅਸੀਂ ਨਹੀਂ ਜਾਣਦੇ।

SikhNet (Spanish)Somos seres de momentos cortos; no conocemos la extensión de nuestros días,

ਨਾਨਕੁ ਬਿਨਵੈ. ਤਿਸੈ ਸਰੇਵਹੁ; ਜਾ ਕੇ ਜੀਅ ਪਰਾਣਾ ॥੧॥

naanak binavai. tisai sarevahu; jaa ke jeea paraanaa |1|

Sant Singh KhalsaPrays Nanak, serve the One, to whom our soul and breath of life belong. ||1||
Manmohan SinghSupplicates Nanak, serve thou Him to whom belong our soul and very life.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ ਤੂੰ ਉਸ ਦੀ ਸੇਵਾ ਕਰ। ਜਿਸ ਦੀ ਮਲਕੀਅਤ ਸਾਡੀ ਆਤਮਾ ਤੇ ਜਿੰਦ-ਜਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਤਾਂ ਤੇ ਤਿਸੀ ਵਾਹਿਗੁਰੂ ਕਾ ਸੇਵਨ ਕਰੋ ਜਿਸ ਕੇ ਇਹ ਜੀਵ ਪ੍ਰਾਣ ਆਦੀ ਦੀਏ ਹੂਏ ਹੈਂ॥੧॥
Prof. Sahib Singh(ਇਸ ਵਾਸਤੇ) ਨਾਨਕ ਬੇਨਤੀ ਕਰਦਾ ਹੈ- ਉਸ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਆਸ ਦਿੱਤੇ ਹੋਏ ਹਨ ॥੧॥

ਪਦ ਅਰਥ ਸਰੇਵਹੁ = ਸਿਮਰੋ। ਜੀਅ ਪਰਾਣਾ = ਜਿੰਦ ਤੇ ਪ੍ਰਾਣ ॥੧॥

SikhNet (Spanish)sirvamos entonces a nuestro Dios, a Quien pertenecen nuestra Alma y nuestra Respiración Vital. (1)

ਅੰਧੇ. ਜੀਵਨਾ ਵੀਚਾਰਿ; ਦੇਖਿ. ਕੇਤੇ ਕੇ ਦਿਨਾ ॥੧॥ ਰਹਾਉ ॥

andhe. jeevanaa veechaar; dekh. kete ke dinaa |1| rahaau |

Sant Singh KhalsaYou are blind - see and consider, how many days your life shall last. ||1||Pause||
Manmohan SinghO blind, consider and see how many days thy life shall last.
Manmohan Singh (Punjabi)ਹੇ ਅੰਨ੍ਹੇ ਇਨਸਾਨ, ਸੋਚ ਕਰ ਅਤੇ ਵੇਖ ਕਿੰਨੇ ਕੁ ਦਿਹਾੜੇ ਤੇਰੀ ਜਿੰਦਗੀ ਹੈ।
Fareedkot Teekaਹੇ ਅਗਿਆਨ ਕਰ ਅੰਧੇ ਜੀਵ! ਵੀਚਾਰ ਕਰ ਦੇਖ ਤੇਰਾ ਜੀਵਣਾ ਕੇਤੇਕੁ ਦਿਨੋਂ ਕਾ ਹੈ ਅਰਥਾਤ ਕਿਸੀ ਦਿਨ ਕਾ ਪਤਾ ਨਹੀਂ ਹੈ॥੧॥ ਰਹਾਉ ॥☬ਤਾਂ ਤੇ ਤਿਸ ਵਾਹਿਗੁਰੂ ਕੇ ਆਗੇ ਐਸੇ ਬੇਨਤੀ ਕਰੋ:
Prof. Sahib Singhਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਅੱਖਾਂ ਖੋਲ੍ਹ ਕੇ) ਵੇਖ, ਸੋਚ ਸਮਝ, ਇਥੇ ਜਗਤ ਵਿਚ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ ॥੧॥ ਰਹਾਉ ॥

ਪਦ ਅਰਥ ਅੰਧੇ = ਹੇ ਅੰਨ੍ਹੇ ਜੀਵ! ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! ਜੀਵਨਾ ਕੇਤੇ ਕੇ ਦਿਨਾ = ਕਿਤਨੇ ਕੁ ਦਿਨ ਦਾ ਜੀਵਨ? ਥੋੜੇ ਹੀ ਦਿਨਾਂ ਦਾ ਜੀਵਨ ॥੧॥ ਰਹਾਉ ॥

SikhNet (Spanish)Oh ciego, ve que corta es nuestra estancia en el mundo. Oh Dios, mi respiración, mi cuerpo y mi Alma pertenecen a Ti. Estoy profundamente apegado a Ti. (1-Pausa)

ਸਾਸੁ ਮਾਸੁ ਸਭੁ ਜੀਉ ਤੁਮਾਰਾ; ਤੂ. ਮੈ ਖਰਾ ਪਿਆਰਾ ॥

saas maas sabh jeeo tumaaraa; too. mai kharaa piaaraa |

Sant Singh KhalsaMy breath, my flesh and my soul are all Yours, Lord; You are so very dear to me.
Manmohan SinghO Lord, my breath, flesh and soul are all Thine and thou art very dear unto me.
Manmohan Singh (Punjabi)ਹੇ ਪ੍ਰਭੂ! ਮੇਰਾ ਸੁਆਸ, ਮਾਸ ਅਤੇ ਆਤਮਾ ਸਾਰੇ ਤੇਰੇ ਹਨ। ਤੂੰ ਮੈਨੂੰ ਬਹੁਤ ਮਿੱਠੜਾ ਲੱਗਦਾ ਹੈ।
Fareedkot Teekaਹੇ ਅਕਾਲ ਪੁਰਖ ਏਹ ਸੁਆਸ ਔ ਮਾਸ ਅਰਥਾਤ ਸਰੀਰ ਸਭ ਸੰਘਾਤ ਆਪ ਕਾ ਹੀ ਦੀਆ ਹੂਆ ਹੈ, ਤਾਂ ਤੇ ਤੂੰ ਹੀ ਮੇਰੇ ਕੌ ਸਰਬ ਪਦਾਰਥੋਂ ਸੇ (ਖਰਾ) ਅਤਿਅੰਤ ਪਿਆਰਾ ਹੈ॥
Prof. Sahib Singhਹੇ ਪ੍ਰਭੂ! (ਜਿਵੇਂ) ਇਹ ਸੁਆਸ ਇਹ ਸਰੀਰ ਇਹ ਜਿੰਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਤਿਵੇਂ) ਆਪਣਾ ਪਿਆਰ ਭੀ ਤੂੰ ਆਪ ਹੀ ਦੇਹ।

ਪਦ ਅਰਥ ਸਾਸੁ = ਸਾਹ, ਸੁਆਸ। ਮਾਸੁ = ਸਰੀਰ। ਜੀਉ = ਜਿੰਦ। ਮੈ = ਮੈਨੂੰ। ਤੂ ਮੈ ਖਰਾ ਪਿਆਰਾ = ਤੂੰ ਮੈਨੂੰ ਬਹੁਤਾ ਪਿਆਰਾ ਲੱਗ, ਹੇ ਪ੍ਰਭੂ! ਤੂੰ ਆਪਣਾ ਪਿਆਰ ਦੇਹ।

SikhNet (Spanish)Dice Nanak, el poeta, se expresa así,

ਨਾਨਕੁ ਸਾਇਰੁ. ਏਵ ਕਹਤੁ ਹੈ; ਸਚੇ ਪਰਵਦਗਾਰਾ ॥੨॥

naanak saaeir. ev kehat hai; sache paravadagaaraa |2|

Sant Singh KhalsaNanak, the poet, says this, O True Lord Cherisher. ||2||
Manmohan SinghNanak, the poet, speaks, thus, O True Cherisher.
Manmohan Singh (Punjabi)ਕਵੀ ਨਾਨਕ ਇਸ ਤਰ੍ਹਾਂ ਆਖਦਾ ਹੈ, ਹੇ ਸੱਚੇ ਪਾਲਣ-ਪੋਸਣਹਾਰ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ (ਸਾਇਰ) ਕਵੀ ਵਾ ਬਾਲਮੀਕਾਦੀ ਸੰਪੂਰਨ ਕਵੀ ਜਨ ਤੁਝ ਕੋ ਐਸੇ ਕਹਿਤੇ ਹੈਂ ਕਿ ਹੇ ਸਚੇ ਸਾਹਿਬ! ਤੂੰ ਪਰਵਰਦਗਾਰ ਹੈਂ ਅਰਥਾਤ ਸਰਬ ਕੀ ਪਾਲਣ ਪੋਖਣ ਕਰਤਾ ਹੈਂ॥੨॥
Prof. Sahib Singhਹੇ ਸਦਾ ਅਟੱਲ ਰਹਿਣ ਵਾਲੇ ਤੇ ਜੀਵਾਂ ਦੇ ਪਾਲਣ ਵਾਲੇ ਪ੍ਰਭੂ! ਤੇਰਾ ਢਾਢੀ ਨਾਨਕ (ਤੇਰੇ ਦਰ ਤੇ) ਇਹ ਹੀ ਬੇਨਤੀ ਕਰਦਾ ਹੈ ॥੨॥

ਪਦ ਅਰਥ ਸਾਇਰੁ = ਕਵੀ, ਢਾਢੀ। ਏਵ = ਇਹ ਹੀ ॥੨॥

SikhNet (Spanish)oh Verdadero Sostenedor de toda Vida. (2)

ਜੇ ਤੂ ਕਿਸੈ. ਨ ਦੇਹੀ, ਮੇਰੇ ਸਾਹਿਬਾ; ਕਿਆ ਕੋ ਕਢੈ ਗਹਣਾ ॥

je too kisai. na dehee, mere saahibaa; kiaa ko kadtai gahanaa |

Sant Singh KhalsaIf you gave nothing, O my Lord and Master, what could anyone pledge to You?
Manmohan SinghIf Thou givest nothing to any man, k what can he pledge with Thee to receive Thy Bounties, O Lord?
Manmohan Singh (Punjabi)ਜੇਕਰ ਤੂੰ ਕਿਸੇ ਨੂੰ ਕੋਈ ਸ਼ੈ ਨਾਂ ਦੇਵੇ, ਤਾਂ ਉਹ ਤੇਰੇ ਕੋਲ ਕਿਹੜੀ ਸ਼ੈ ਗਿਰਵੀ ਰੱਖ ਕੇ ਕੁਛ ਲੈ ਸਕਦਾ ਹੈ, ਹੇ ਸਾਂਈਂ?
Fareedkot Teekaਹੇ ਮੇਰੇ ਸਾਹਿਬ! ਜੇਕਰ ਤੂੰ ਕਿਸੀ ਕੌ ਕੁਛ ਨਾ ਦੇਵੈ ਤੌ ਕਿਆ ਕੋਈ ਆਪਣਾ ਗਹਿਣਾ ਨਿਕਾਲ ਕਰ ਕੇ ਲੇਵੇਗਾ ਕਿ ਅਮੁਕਾ ਗਹਣਾ ਦੇਵੋ ਕਿਤੂੰ ਨਹੀਂ ਲੇਵੇਗਾ। ਭਾਵ ਇਹ ਕਿ ਤੂੰ ਅਪਣੀ ਦਿਆਲਤਾ ਕਰ ਕੇ ਜੀਵੋਂ ਕੋ ਪਾਲਣਾ ਕਰ ਰਿਹਾ ਹੈਂ ਵਾ ਕਰਮੋਂ ਕਾ ਫਲ ਭੋਗਾਵਤਾ ਹੈਂ॥
Prof. Sahib Singhਹੇ ਮੇਰੇ ਮਾਲਿਕ! ਜੇ ਤੂੰ ਆਪਣੇ ਪਿਆਰ ਦੀ ਦਾਤਿ ਆਪ ਹੀ ਕਿਸੇ ਜੀਵ ਨੂੰ ਨਾਹ ਦੇਵੇਂ, ਤਾਂ ਜੀਵ ਪਾਸ ਕੋਈ ਐਸ਼ੀ ਸ਼ੈ ਨਹੀਂ ਜੋ ਵੱਟੇ ਵਿਚ ਦੇ ਕੇ ਤੇਰਾ ਪਿਆਰ ਵਿਹਾਝ ਲਏ।

ਪਦ ਅਰਥ ਕਿਆ = ਕੀਹ? ਕੋ = ਕੋਈ ਜੀਵ। ਕਢੈ = ਪੇਸ਼ ਕਰੇ, ਦੇਵੇ। ਗਹਣਾ = ਵੱਟੇ ਵਿਚ ਦੇਣ ਵਾਸਤੇ ਕੋਈ ਚੀਜ਼।

SikhNet (Spanish)¿De qué sirve tanto mérito si Tú Mismo no nos otorgas tu Gracia?

ਨਾਨਕੁ ਬਿਨਵੈ. ਸੋ ਕਿਛੁ ਪਾਈਐ; ਪੁਰਬਿ ਲਿਖੇ ਕਾ ਲਹਣਾ ॥੩॥

naanak binavai. so kichh paaeeai; purab likhe kaa lahanaa |3|

Sant Singh KhalsaNanak prays, we receive that which we are pre-destined to receive. ||3||
Manmohan SinghPrays Nanak, the mortal obtains just the thing, which he is predestined to receiver.
Manmohan Singh (Punjabi)ਨਾਨਕ ਬਿਨੈ ਕਰਦਾ ਹੈ, ਪ੍ਰਾਣੀ ਐਨ ਓਹੀ ਸ਼ੈ ਪ੍ਰਾਪਤ ਕਰਦਾ ਹੈ, ਜਿਸ ਦਾ ਹਾਸਲ ਕਰਲਾ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਸੋਈ ਕੁਛ ਪਾਈਤਾ ਹੈ, ਜੋ ਪੂਰਬਲੇ ਕਰਮੋਂ ਅਨੁਸਾਰ ਲਹਿਣਾ ਲਿਖਾ ਹੂਆ ਹੈ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਜੀਵ ਨੂੰ ਤਾਂ ਉਹੀ ਕੁਝ ਮਿਲ ਸਕਦਾ ਹੈ ਜੋ ਉਸ ਦੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਸੰਸਕਾਰ-ਰੂਪ ਲੇਖ (ਉਸ ਦੇ ਮੱਥੇ ਤੇ ਲਿਖਿਆ ਹੋਇਆ) ਹੈ (ਆਪਣੇ ਨਾਮ ਤੇ ਪਿਆਰ ਦੀ ਦਾਤਿ ਤਾਂ ਤੂੰ ਆਪ ਹੀ ਦੇਣੀ ਹੈ) ॥੩॥

ਪਦ ਅਰਥ ਸੋ ਕਿਛੁ = ਉਹੀ ਕੁਝ। ਪੁਰਬਿ = ਪਹਿਲੇ ਸਮੇ ਵਿਚ। ਲਹਣਾ = ਮਿਲਣ-ਯੋਗ ਚੀਜ਼ ॥੩॥

SikhNet (Spanish)Dice Nanak, recibimos sólo lo que está plasmado en el Decreto de nuestro destino. (3)

ਨਾਮੁ ਖਸਮ ਕਾ ਚਿਤਿ. ਨ ਕੀਆ; ਕਪਟੀ ਕਪਟੁ ਕਮਾਣਾ ॥

naam khasam kaa chit. na keea; kapattee kapatt kamaanaa |

Sant Singh KhalsaThe deceitful person does not remember the Lord's Name; he practices only deceit.
Manmohan SinghThou deceitful person remembers not the Lord's Name and practises deceit.
Manmohan Singh (Punjabi)ਛੱਲੀਆ ਪੁਰਸ਼ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਹੈ ਅਤੇ ਠੱਗੀ ਠੋਰੀ ਕਰਦਾ ਹੈ।
Fareedkot Teekaਹੇ ਭਾਈ! ਤੈਨੇ ਅਪਨੇ (ਖਸਮ) ਸੁਆਮੀ ਵਾਹਿਗੁਰੂ ਕਾ ਨਾਮ ਚਿਤ ਮੇਂ ਸਿਮਰਨ ਕੀਆ ਨਹੀਂ ਹੈ, ਕਪਟੀ ਹੋ ਕਰ ਕਪਟ ਕਾ ਹੀ ਕਮਾਵਨਾ ਕੀਆ, ਭਾਵ ਸੇ ਪਾਪ ਕਰਮ ਹੀ ਕਰਤਾ ਰਹਾ॥
Prof. Sahib Singh(ਪਿਛਲੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ) ਛਲੀ ਮਨੁੱਖ ਤਾਂ ਛਲ ਹੀ ਕਮਾਂਦਾ ਰਹਿੰਦਾ ਹੈ, ਤੇ ਖਸਮ-ਪ੍ਰਭੂ ਦਾ ਨਾਮ ਆਪਣੇ ਮਨ ਵਿਚ ਨਹੀਂ ਵਸਾਂਦਾ।

ਪਦ ਅਰਥ ਚਿਤਿ = ਚਿੱਤ ਵਿਚ। ਕਪਟੁ = ਫਲ ਦੇ ਕੰਮ।

SikhNet (Spanish)El traicionero no alaba el Nombre del Señor, sólo vive para engañar. Cuando encadenado marcha hasta la puerta de la muerte,

ਜਮ ਦੁਆਰਿ ਜਾ ਪਕੜਿ ਚਲਾਇਆ; ਤਾ ਚਲਦਾ ਪਛੁਤਾਣਾ ॥੪॥

jam duaar jaa pakarr chalaaeaa; taa chaladaa pachhutaanaa |4|

Sant Singh KhalsaWhen he is marched in chains to Death's door, then, he regrets his actions. ||4||
Manmohan SinghWhen he is driven captive to death's door, then, whilst going he regrets his actions.
Manmohan Singh (Punjabi)ਜਦ ਉਸ ਨੂੰ ਫੜ ਕੇ ਮੌਤ ਦੇ ਮੂੰਹ ਵਿੱਚ ਧੱਕਿਆ ਜਾਂਦਾ ਹੈ ਤਦ, ਜਾਂਦਾ ਹੋਇਆ, ਉਹ ਆਪਣੇ ਅਮਲਾਂ ਉਤੇ ਅਫਸੋਸ ਕਰਦਾ ਹਾਂ।
Fareedkot Teekaਜਬ ਤੁਝ ਕੋ ਜਮ ਦੁਆਰੇ ਮੇਂ ਲਿਜਾਨੇ ਹੇਤ ਪਕੜ ਚਲਾਇਆ ਤਬ ਚਲਤਾ ਹੂਆ ਪਸਚਾਤਾਪ ਕਰੇਂਗਾ॥੪॥
Prof. Sahib Singh(ਸਾਰੀ ਉਮਰ ਇਉਂ ਹੀ ਲੰਘਾ ਕੇ ਅਖ਼ੀਰ ਵੇਲੇ) ਜਦੋਂ ਫੜ ਕੇ ਜਮਰਾਜ ਦੇ ਬੂਹੇ ਵਲ ਧੱਕਿਆ ਜਾਂਦਾ ਹੈ, ਤਾਂ (ਇਥੋਂ) ਤੁਰਨ ਵੇਲੇ ਹੱਥ ਮਲਦਾ ਹੈ ॥੪॥

ਪਦ ਅਰਥ ਜਮ ਦੁਆਰਿ = ਜਮ ਦੇ ਦਰ ਤੇ। ਜਾ = ਜਦੋਂ। ਪਕੜਿ = ਪਕੜ ਕੇ। ਚਲਾਇਆ = ਤੋਰਿਆ ਗਿਆ। ਤਾ = ਤਦੋਂ ॥੪॥

SikhNet (Spanish)entonces se arrepiente. (4)

Open this shabad (12 lines, Angs 660-661) →

Ang 660 of 1430