ਧਨਾਸਰੀ ਮਹਲਾ ੧ ॥
dhanaasaree mahalaa 1 | Ang 660
Sant Singh KhalsaDhanaasaree, First Mehl:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
SikhNet (Spanish)Dhanasri, Mejl Guru Nanak, Primer Canal Divino.
ਹਮ ਆਦਮੀ ਹਾਂ ਇਕ ਦਮੀ; ਮੁਹਲਤਿ ਮੁਹਤੁ. ਨ ਜਾਣਾ ॥
ham aadamee haan ik damee; muhalat muhat. na jaanaa | Ang 660
Sant Singh KhalsaWe are human beings of the briefest moment; we do not know the appointed time of our departure.
Manmohan SinghWe are men of but one breath and know not the appointed time and moment of our departure.
Manmohan Singh (Punjabi)ਅਸੀਂ ਕੇਵਲ ਇਕ ਸਾਹ ਵਾਲੇ ਪੁਰਸ਼ ਹਾਂ ਅਤੇ ਆਪਣੇ ਕੂਚ ਦਾ ਮੁਕੱਰਰਾ ਵੇਲਾ ਤੇ ਛਿਨ ਨਹੀਂ ਜਾਣਦੇ।
Fareedkot Teekaਹੇ ਭਾਈ! ਹਮ ਤੁਮ ਸਭ ਜੀਵ ਦਮ ਆਵਨੇ ਸੇ ਆਦਮੀ ਹਾਂ, ਵਾਸਤਵ ਤੇ ਸੁਆਸੋਂ ਬਿਨਾਂ ਹਾਂ। ਜੇਕਰ ਸੁਆਸੋਂ ਵਾਲੇ ਭੀ ਹੈਂ ਤਾਂ ਵੀ (ਇਕ ਦਮੀ) ਏਕ ਸੁਆਸ ਵਾਲੇ ਹੈਂ, ਜਿਸ ਤੇ ਜੀਵਣੇ ਕੀ (ਮੁਹਲਤਿ) ਔਧੀ (ਮੁਹਤੁ) ਅਧੀ ਘੜੀ ਭੀ ਨਹੀਂ ਜਾਨਤੇ ਹੈਂ। ਭਾਵ ਇਹ ਕਿ ਅਧੀ ਘੜੀ ਭੀ ਜੀਵਣੇ ਕਾ ਭਰੋਸਾ ਨਹੀਂ ਹੈ॥ ਯਥਾ-☬"ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ॥☬ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਹੋ ਮੀਤ॥"
Prof. Sahib Singh(ਹੇ ਭਾਈ!) ਅਸੀਂ ਆਦਮੀ ਇਕ ਦਮ ਦੇ ਹੀ ਮਾਲਕ ਹਾਂ (ਕੀਹ ਪਤਾ ਹੈ ਕਿ ਦਮ ਕਦੋਂ ਮੁੱਕ ਜਾਏ? ਸਾਨੂੰ ਆਪਣੀ ਜ਼ਿੰਦਗੀ ਦੀ) ਮਿਆਦ ਦਾ ਪਤਾ ਨਹੀਂ ਹੈ, ਸਾਨੂੰ ਇਹ ਪਤਾ ਨਹੀਂ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ।ਪਦ ਅਰਥ ਹਮ = ਅਸੀ। ਇਕ ਦਮੀ = ਇਕ ਦਮ ਵਾਲੇ। ਦਮ = ਸੁਆਸ, ਸਾਹ। ਮੁਹਲਤਿ = (ਜ਼ਿੰਦਗੀ ਦੀ) ਮਿਆਦ। ਮੁਹਤੁ = (ਮੌਤ ਦਾ) ਸਮਾ। ਨ ਜਾਣਾ = ਅਸੀਂ ਨਹੀਂ ਜਾਣਦੇ।
SikhNet (Spanish)Somos seres de momentos cortos; no conocemos la extensión de nuestros días,
ਨਾਨਕੁ ਬਿਨਵੈ. ਤਿਸੈ ਸਰੇਵਹੁ; ਜਾ ਕੇ ਜੀਅ ਪਰਾਣਾ ॥੧॥
naanak binavai. tisai sarevahu; jaa ke jeea paraanaa |1| Ang 660
Sant Singh KhalsaPrays Nanak, serve the One, to whom our soul and breath of life belong. ||1||
Manmohan SinghSupplicates Nanak, serve thou Him to whom belong our soul and very life.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ ਤੂੰ ਉਸ ਦੀ ਸੇਵਾ ਕਰ। ਜਿਸ ਦੀ ਮਲਕੀਅਤ ਸਾਡੀ ਆਤਮਾ ਤੇ ਜਿੰਦ-ਜਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਤਾਂ ਤੇ ਤਿਸੀ ਵਾਹਿਗੁਰੂ ਕਾ ਸੇਵਨ ਕਰੋ ਜਿਸ ਕੇ ਇਹ ਜੀਵ ਪ੍ਰਾਣ ਆਦੀ ਦੀਏ ਹੂਏ ਹੈਂ॥੧॥
Prof. Sahib Singh(ਇਸ ਵਾਸਤੇ) ਨਾਨਕ ਬੇਨਤੀ ਕਰਦਾ ਹੈ- ਉਸ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਆਸ ਦਿੱਤੇ ਹੋਏ ਹਨ ॥੧॥ਪਦ ਅਰਥ ਸਰੇਵਹੁ = ਸਿਮਰੋ। ਜੀਅ ਪਰਾਣਾ = ਜਿੰਦ ਤੇ ਪ੍ਰਾਣ ॥੧॥
SikhNet (Spanish)sirvamos entonces a nuestro Dios, a Quien pertenecen nuestra Alma y nuestra Respiración Vital. (1)
ਅੰਧੇ. ਜੀਵਨਾ ਵੀਚਾਰਿ; ਦੇਖਿ. ਕੇਤੇ ਕੇ ਦਿਨਾ ॥੧॥ ਰਹਾਉ ॥
andhe. jeevanaa veechaar; dekh. kete ke dinaa |1| rahaau | Ang 660
Sant Singh KhalsaYou are blind - see and consider, how many days your life shall last. ||1||Pause||
Manmohan SinghO blind, consider and see how many days thy life shall last.
Manmohan Singh (Punjabi)ਹੇ ਅੰਨ੍ਹੇ ਇਨਸਾਨ, ਸੋਚ ਕਰ ਅਤੇ ਵੇਖ ਕਿੰਨੇ ਕੁ ਦਿਹਾੜੇ ਤੇਰੀ ਜਿੰਦਗੀ ਹੈ।
Fareedkot Teekaਹੇ ਅਗਿਆਨ ਕਰ ਅੰਧੇ ਜੀਵ! ਵੀਚਾਰ ਕਰ ਦੇਖ ਤੇਰਾ ਜੀਵਣਾ ਕੇਤੇਕੁ ਦਿਨੋਂ ਕਾ ਹੈ ਅਰਥਾਤ ਕਿਸੀ ਦਿਨ ਕਾ ਪਤਾ ਨਹੀਂ ਹੈ॥੧॥ ਰਹਾਉ ॥☬ਤਾਂ ਤੇ ਤਿਸ ਵਾਹਿਗੁਰੂ ਕੇ ਆਗੇ ਐਸੇ ਬੇਨਤੀ ਕਰੋ:
Prof. Sahib Singhਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਅੱਖਾਂ ਖੋਲ੍ਹ ਕੇ) ਵੇਖ, ਸੋਚ ਸਮਝ, ਇਥੇ ਜਗਤ ਵਿਚ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ ॥੧॥ ਰਹਾਉ ॥ਪਦ ਅਰਥ ਅੰਧੇ = ਹੇ ਅੰਨ੍ਹੇ ਜੀਵ! ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! ਜੀਵਨਾ ਕੇਤੇ ਕੇ ਦਿਨਾ = ਕਿਤਨੇ ਕੁ ਦਿਨ ਦਾ ਜੀਵਨ? ਥੋੜੇ ਹੀ ਦਿਨਾਂ ਦਾ ਜੀਵਨ ॥੧॥ ਰਹਾਉ ॥
SikhNet (Spanish)Oh ciego, ve que corta es nuestra estancia en el mundo. Oh Dios, mi respiración, mi cuerpo y mi Alma pertenecen a Ti. Estoy profundamente apegado a Ti. (1-Pausa)
ਸਾਸੁ ਮਾਸੁ ਸਭੁ ਜੀਉ ਤੁਮਾਰਾ; ਤੂ. ਮੈ ਖਰਾ ਪਿਆਰਾ ॥
saas maas sabh jeeo tumaaraa; too. mai kharaa piaaraa | Ang 660
Sant Singh KhalsaMy breath, my flesh and my soul are all Yours, Lord; You are so very dear to me.
Manmohan SinghO Lord, my breath, flesh and soul are all Thine and thou art very dear unto me.
Manmohan Singh (Punjabi)ਹੇ ਪ੍ਰਭੂ! ਮੇਰਾ ਸੁਆਸ, ਮਾਸ ਅਤੇ ਆਤਮਾ ਸਾਰੇ ਤੇਰੇ ਹਨ। ਤੂੰ ਮੈਨੂੰ ਬਹੁਤ ਮਿੱਠੜਾ ਲੱਗਦਾ ਹੈ।
Fareedkot Teekaਹੇ ਅਕਾਲ ਪੁਰਖ ਏਹ ਸੁਆਸ ਔ ਮਾਸ ਅਰਥਾਤ ਸਰੀਰ ਸਭ ਸੰਘਾਤ ਆਪ ਕਾ ਹੀ ਦੀਆ ਹੂਆ ਹੈ, ਤਾਂ ਤੇ ਤੂੰ ਹੀ ਮੇਰੇ ਕੌ ਸਰਬ ਪਦਾਰਥੋਂ ਸੇ (ਖਰਾ) ਅਤਿਅੰਤ ਪਿਆਰਾ ਹੈ॥
Prof. Sahib Singhਹੇ ਪ੍ਰਭੂ! (ਜਿਵੇਂ) ਇਹ ਸੁਆਸ ਇਹ ਸਰੀਰ ਇਹ ਜਿੰਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਤਿਵੇਂ) ਆਪਣਾ ਪਿਆਰ ਭੀ ਤੂੰ ਆਪ ਹੀ ਦੇਹ।ਪਦ ਅਰਥ ਸਾਸੁ = ਸਾਹ, ਸੁਆਸ। ਮਾਸੁ = ਸਰੀਰ। ਜੀਉ = ਜਿੰਦ। ਮੈ = ਮੈਨੂੰ। ਤੂ ਮੈ ਖਰਾ ਪਿਆਰਾ = ਤੂੰ ਮੈਨੂੰ ਬਹੁਤਾ ਪਿਆਰਾ ਲੱਗ, ਹੇ ਪ੍ਰਭੂ! ਤੂੰ ਆਪਣਾ ਪਿਆਰ ਦੇਹ।
SikhNet (Spanish)Dice Nanak, el poeta, se expresa así,
ਨਾਨਕੁ ਸਾਇਰੁ. ਏਵ ਕਹਤੁ ਹੈ; ਸਚੇ ਪਰਵਦਗਾਰਾ ॥੨॥
naanak saaeir. ev kehat hai; sache paravadagaaraa |2| Ang 660
Sant Singh KhalsaNanak, the poet, says this, O True Lord Cherisher. ||2||
Manmohan SinghNanak, the poet, speaks, thus, O True Cherisher.
Manmohan Singh (Punjabi)ਕਵੀ ਨਾਨਕ ਇਸ ਤਰ੍ਹਾਂ ਆਖਦਾ ਹੈ, ਹੇ ਸੱਚੇ ਪਾਲਣ-ਪੋਸਣਹਾਰ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ (ਸਾਇਰ) ਕਵੀ ਵਾ ਬਾਲਮੀਕਾਦੀ ਸੰਪੂਰਨ ਕਵੀ ਜਨ ਤੁਝ ਕੋ ਐਸੇ ਕਹਿਤੇ ਹੈਂ ਕਿ ਹੇ ਸਚੇ ਸਾਹਿਬ! ਤੂੰ ਪਰਵਰਦਗਾਰ ਹੈਂ ਅਰਥਾਤ ਸਰਬ ਕੀ ਪਾਲਣ ਪੋਖਣ ਕਰਤਾ ਹੈਂ॥੨॥
Prof. Sahib Singhਹੇ ਸਦਾ ਅਟੱਲ ਰਹਿਣ ਵਾਲੇ ਤੇ ਜੀਵਾਂ ਦੇ ਪਾਲਣ ਵਾਲੇ ਪ੍ਰਭੂ! ਤੇਰਾ ਢਾਢੀ ਨਾਨਕ (ਤੇਰੇ ਦਰ ਤੇ) ਇਹ ਹੀ ਬੇਨਤੀ ਕਰਦਾ ਹੈ ॥੨॥ਪਦ ਅਰਥ ਸਾਇਰੁ = ਕਵੀ, ਢਾਢੀ। ਏਵ = ਇਹ ਹੀ ॥੨॥
SikhNet (Spanish)oh Verdadero Sostenedor de toda Vida. (2)
ਜੇ ਤੂ ਕਿਸੈ. ਨ ਦੇਹੀ, ਮੇਰੇ ਸਾਹਿਬਾ; ਕਿਆ ਕੋ ਕਢੈ ਗਹਣਾ ॥
je too kisai. na dehee, mere saahibaa; kiaa ko kadtai gahanaa | Ang 660
Sant Singh KhalsaIf you gave nothing, O my Lord and Master, what could anyone pledge to You?
Manmohan SinghIf Thou givest nothing to any man, k what can he pledge with Thee to receive Thy Bounties, O Lord?
Manmohan Singh (Punjabi)ਜੇਕਰ ਤੂੰ ਕਿਸੇ ਨੂੰ ਕੋਈ ਸ਼ੈ ਨਾਂ ਦੇਵੇ, ਤਾਂ ਉਹ ਤੇਰੇ ਕੋਲ ਕਿਹੜੀ ਸ਼ੈ ਗਿਰਵੀ ਰੱਖ ਕੇ ਕੁਛ ਲੈ ਸਕਦਾ ਹੈ, ਹੇ ਸਾਂਈਂ?
Fareedkot Teekaਹੇ ਮੇਰੇ ਸਾਹਿਬ! ਜੇਕਰ ਤੂੰ ਕਿਸੀ ਕੌ ਕੁਛ ਨਾ ਦੇਵੈ ਤੌ ਕਿਆ ਕੋਈ ਆਪਣਾ ਗਹਿਣਾ ਨਿਕਾਲ ਕਰ ਕੇ ਲੇਵੇਗਾ ਕਿ ਅਮੁਕਾ ਗਹਣਾ ਦੇਵੋ ਕਿਤੂੰ ਨਹੀਂ ਲੇਵੇਗਾ। ਭਾਵ ਇਹ ਕਿ ਤੂੰ ਅਪਣੀ ਦਿਆਲਤਾ ਕਰ ਕੇ ਜੀਵੋਂ ਕੋ ਪਾਲਣਾ ਕਰ ਰਿਹਾ ਹੈਂ ਵਾ ਕਰਮੋਂ ਕਾ ਫਲ ਭੋਗਾਵਤਾ ਹੈਂ॥
Prof. Sahib Singhਹੇ ਮੇਰੇ ਮਾਲਿਕ! ਜੇ ਤੂੰ ਆਪਣੇ ਪਿਆਰ ਦੀ ਦਾਤਿ ਆਪ ਹੀ ਕਿਸੇ ਜੀਵ ਨੂੰ ਨਾਹ ਦੇਵੇਂ, ਤਾਂ ਜੀਵ ਪਾਸ ਕੋਈ ਐਸ਼ੀ ਸ਼ੈ ਨਹੀਂ ਜੋ ਵੱਟੇ ਵਿਚ ਦੇ ਕੇ ਤੇਰਾ ਪਿਆਰ ਵਿਹਾਝ ਲਏ।ਪਦ ਅਰਥ ਕਿਆ = ਕੀਹ? ਕੋ = ਕੋਈ ਜੀਵ। ਕਢੈ = ਪੇਸ਼ ਕਰੇ, ਦੇਵੇ। ਗਹਣਾ = ਵੱਟੇ ਵਿਚ ਦੇਣ ਵਾਸਤੇ ਕੋਈ ਚੀਜ਼।
SikhNet (Spanish)¿De qué sirve tanto mérito si Tú Mismo no nos otorgas tu Gracia?
ਨਾਨਕੁ ਬਿਨਵੈ. ਸੋ ਕਿਛੁ ਪਾਈਐ; ਪੁਰਬਿ ਲਿਖੇ ਕਾ ਲਹਣਾ ॥੩॥
naanak binavai. so kichh paaeeai; purab likhe kaa lahanaa |3| Ang 660
Sant Singh KhalsaNanak prays, we receive that which we are pre-destined to receive. ||3||
Manmohan SinghPrays Nanak, the mortal obtains just the thing, which he is predestined to receiver.
Manmohan Singh (Punjabi)ਨਾਨਕ ਬਿਨੈ ਕਰਦਾ ਹੈ, ਪ੍ਰਾਣੀ ਐਨ ਓਹੀ ਸ਼ੈ ਪ੍ਰਾਪਤ ਕਰਦਾ ਹੈ, ਜਿਸ ਦਾ ਹਾਸਲ ਕਰਲਾ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਸੋਈ ਕੁਛ ਪਾਈਤਾ ਹੈ, ਜੋ ਪੂਰਬਲੇ ਕਰਮੋਂ ਅਨੁਸਾਰ ਲਹਿਣਾ ਲਿਖਾ ਹੂਆ ਹੈ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਜੀਵ ਨੂੰ ਤਾਂ ਉਹੀ ਕੁਝ ਮਿਲ ਸਕਦਾ ਹੈ ਜੋ ਉਸ ਦੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਸੰਸਕਾਰ-ਰੂਪ ਲੇਖ (ਉਸ ਦੇ ਮੱਥੇ ਤੇ ਲਿਖਿਆ ਹੋਇਆ) ਹੈ (ਆਪਣੇ ਨਾਮ ਤੇ ਪਿਆਰ ਦੀ ਦਾਤਿ ਤਾਂ ਤੂੰ ਆਪ ਹੀ ਦੇਣੀ ਹੈ) ॥੩॥ਪਦ ਅਰਥ ਸੋ ਕਿਛੁ = ਉਹੀ ਕੁਝ। ਪੁਰਬਿ = ਪਹਿਲੇ ਸਮੇ ਵਿਚ। ਲਹਣਾ = ਮਿਲਣ-ਯੋਗ ਚੀਜ਼ ॥੩॥
SikhNet (Spanish)Dice Nanak, recibimos sólo lo que está plasmado en el Decreto de nuestro destino. (3)
ਨਾਮੁ ਖਸਮ ਕਾ ਚਿਤਿ. ਨ ਕੀਆ; ਕਪਟੀ ਕਪਟੁ ਕਮਾਣਾ ॥
naam khasam kaa chit. na keea; kapattee kapatt kamaanaa | Ang 660
Sant Singh KhalsaThe deceitful person does not remember the Lord's Name; he practices only deceit.
Manmohan SinghThou deceitful person remembers not the Lord's Name and practises deceit.
Manmohan Singh (Punjabi)ਛੱਲੀਆ ਪੁਰਸ਼ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਹੈ ਅਤੇ ਠੱਗੀ ਠੋਰੀ ਕਰਦਾ ਹੈ।
Fareedkot Teekaਹੇ ਭਾਈ! ਤੈਨੇ ਅਪਨੇ (ਖਸਮ) ਸੁਆਮੀ ਵਾਹਿਗੁਰੂ ਕਾ ਨਾਮ ਚਿਤ ਮੇਂ ਸਿਮਰਨ ਕੀਆ ਨਹੀਂ ਹੈ, ਕਪਟੀ ਹੋ ਕਰ ਕਪਟ ਕਾ ਹੀ ਕਮਾਵਨਾ ਕੀਆ, ਭਾਵ ਸੇ ਪਾਪ ਕਰਮ ਹੀ ਕਰਤਾ ਰਹਾ॥
Prof. Sahib Singh(ਪਿਛਲੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ) ਛਲੀ ਮਨੁੱਖ ਤਾਂ ਛਲ ਹੀ ਕਮਾਂਦਾ ਰਹਿੰਦਾ ਹੈ, ਤੇ ਖਸਮ-ਪ੍ਰਭੂ ਦਾ ਨਾਮ ਆਪਣੇ ਮਨ ਵਿਚ ਨਹੀਂ ਵਸਾਂਦਾ।ਪਦ ਅਰਥ ਚਿਤਿ = ਚਿੱਤ ਵਿਚ। ਕਪਟੁ = ਫਲ ਦੇ ਕੰਮ।
SikhNet (Spanish)El traicionero no alaba el Nombre del Señor, sólo vive para engañar. Cuando encadenado marcha hasta la puerta de la muerte,
ਜਮ ਦੁਆਰਿ ਜਾ ਪਕੜਿ ਚਲਾਇਆ; ਤਾ ਚਲਦਾ ਪਛੁਤਾਣਾ ॥੪॥
jam duaar jaa pakarr chalaaeaa; taa chaladaa pachhutaanaa |4| Ang 660
Sant Singh KhalsaWhen he is marched in chains to Death's door, then, he regrets his actions. ||4||
Manmohan SinghWhen he is driven captive to death's door, then, whilst going he regrets his actions.
Manmohan Singh (Punjabi)ਜਦ ਉਸ ਨੂੰ ਫੜ ਕੇ ਮੌਤ ਦੇ ਮੂੰਹ ਵਿੱਚ ਧੱਕਿਆ ਜਾਂਦਾ ਹੈ ਤਦ, ਜਾਂਦਾ ਹੋਇਆ, ਉਹ ਆਪਣੇ ਅਮਲਾਂ ਉਤੇ ਅਫਸੋਸ ਕਰਦਾ ਹਾਂ।
Fareedkot Teekaਜਬ ਤੁਝ ਕੋ ਜਮ ਦੁਆਰੇ ਮੇਂ ਲਿਜਾਨੇ ਹੇਤ ਪਕੜ ਚਲਾਇਆ ਤਬ ਚਲਤਾ ਹੂਆ ਪਸਚਾਤਾਪ ਕਰੇਂਗਾ॥੪॥
Prof. Sahib Singh(ਸਾਰੀ ਉਮਰ ਇਉਂ ਹੀ ਲੰਘਾ ਕੇ ਅਖ਼ੀਰ ਵੇਲੇ) ਜਦੋਂ ਫੜ ਕੇ ਜਮਰਾਜ ਦੇ ਬੂਹੇ ਵਲ ਧੱਕਿਆ ਜਾਂਦਾ ਹੈ, ਤਾਂ (ਇਥੋਂ) ਤੁਰਨ ਵੇਲੇ ਹੱਥ ਮਲਦਾ ਹੈ ॥੪॥ਪਦ ਅਰਥ ਜਮ ਦੁਆਰਿ = ਜਮ ਦੇ ਦਰ ਤੇ। ਜਾ = ਜਦੋਂ। ਪਕੜਿ = ਪਕੜ ਕੇ। ਚਲਾਇਆ = ਤੋਰਿਆ ਗਿਆ। ਤਾ = ਤਦੋਂ ॥੪॥
SikhNet (Spanish)entonces se arrepiente. (4)
ਜਬ ਲਗੁ ਦੁਨੀਆ ਰਹੀਐ. ਨਾਨਕ; ਕਿਛੁ ਸੁਣੀਐ ਕਿਛੁ ਕਹੀਐ ॥
jab lag duneea raheeai. naanak; kichh suneeai kichh kaheeai | Ang 661
Sant Singh KhalsaAs long as we are in this world, O Nanak, we should listen, and speak of the Lord.
Manmohan SinghAs long as we are in this world, Nanak, we should hear some what and Speak some what of the Lord.
Manmohan Singh (Punjabi)ਜਦ ਤਾਂਈਂ ਅਸੀਂ ਇਸ ਸੰਸਾਰ ਵਿੱਚ ਹਾਂ, ਸਾਨੂੰ ਪ੍ਰਭੂ ਸਾਰੇ ਕੁਝਕੁ ਸੁਣਨਾ ਤੇ ਕੁਝਕੁ ਉਚਾਰਨਾ ਚਾਹੀਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਤਾਂ ਤੇ ਜਬ ਲਗ ਇਸ ਦੁਨੀਆਂ ਮੇਂ ਰਹੀਐ ਅਰਥਾਤ ਜੀਵੀਏ ਕਿਛ ਵਾਹਿਗੁਰੂ ਕਾ ਜਸ ਸੰਤੋਂ ਸੇ ਸਰਵਨ ਕਰੀਏ ਔਰ ਕੁਛ ਆਪ ਕਹੀਏ ਇਹੀ ਜੀਵਣੇ ਕਾ ਲਾਭ ਹੈ॥
Prof. Sahib Singhਹੇ ਨਾਨਕ! ਜਦ ਤਕ ਦੁਨੀਆ ਵਿਚ ਜੀਊਣਾ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨੀ-ਕਰਨੀ ਚਾਹੀਦੀ ਹੈ (ਇਹੀ ਹੈ ਮਨੁੱਖਾ ਜਨਮ ਦਾ ਲਾਭ, ਤੇ ਇਥੇ ਸਦਾ ਨਹੀਂ ਬੈਠ ਰਹਿਣਾ)।ਪਦ ਅਰਥ ਨਾਨਕ = ਹੇ ਨਾਨਕ! {ਲਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਵੇਖੋ। 'ਨਾਨਕੁ' = ਕਰਤਾ ਕਾਰਕ, ਇਕ-ਵਚਨ। 'ਨਾਨਕ' = ਸੰਬੋਧਨ}। ਕਿਛੁ = (ਪ੍ਰਭੂ ਦੀ) ਕੁਝ (ਸਿਫ਼ਤ-ਸਾਲਾਹ)।
SikhNet (Spanish)Mientras uno vive en el mundo, oh dice Nanak, uno debe de escuchar y recitar el Nombre del Señor,
ਭਾਲਿ ਰਹੇ ਹਮ. ਰਹਣੁ ਨ ਪਾਇਆ; ਜੀਵਤਿਆ ਮਰਿ ਰਹੀਐ ॥੫॥੨॥
bhaal rahe ham. rehan na paaeaa; jeevatiaa mar raheeai |5|2| Ang 661
Sant Singh KhalsaI have searched, but I have found no way to remain here; so, remain dead while yet alive. ||5||2||
Manmohan SinghI have searched and found no way to remain here, so remain thou dead whilst alive.
Manmohan Singh (Punjabi)ਮੈਂ ਖੋਜ ਕੀਤੀ ਹੈ ਅਤੇ ਏਥੇ ਠਹਿਰਨ ਦਾ ਮੈਨੂੰ ਕੋਈ ਰਾਹ ਨਹੀਂ ਲੱਭਾ, ਇਸ ਲਈ ਤੂੰ ਜੀਊਦੇ ਜੀ ਮਰਿਆ ਰਹੁ।
Fareedkot Teekaਹਮ ਖੋਜ ਰਹੇ ਹੈਂ ਕਿਸੀ ਨੇ ਸੰਸਾਰ ਮੇਂ ਰਹਿਣਾ ਨਹੀਂ ਪਾਇਆ, ਭਾਵ ਸੇ ਸਰੀਰ ਕਰ ਕੇ ਕੋਈ ਜੀਵਤਾ ਨਹੀਂ ਰਹਾ, ਤਿਸੀ ਤੇ ਸੰਸਾਰ ਕੀ ਤਰਫੋਂ ਜੀਵਤੇ ਹੀ ਮਰ ਰਹੀਏ ਤੋ ਭਲਾ ਹੈ, ਭਾਵ ਇਹ ਸੁਆਸ ਸੁਆਸ ਤਿਸ ਕੇ ਨਾਮ ਕੋ ਹੀ ਜਪੋ॥੫॥੨॥☬ਉਪਦੇਸ਼ ਹੈ:
Prof. Sahib Singhਅਸੀਂ ਢੂੰਡ ਚੁਕੇ ਹਾਂ, ਕਿਸੇ ਨੂੰ ਸਦਾ ਦਾ ਟਿਕਾਣਾ ਇਥੇ ਨਹੀਂ ਮਿਲਿਆ, ਇਸ ਵਾਸਤੇ ਜਿਤਨਾ ਚਿਰ ਜੀਵਨ-ਅਵਸਰ ਮਿਲਿਆ ਹੈ ਦੁਨੀਆ ਦੀਆਂ ਵਾਸਨਾਂ ਵਲੋਂ ਮਰ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ ॥੫॥੨॥ਪਦ ਅਰਥ ਰਹਣੁ = ਸਦਾ ਦਾ ਟਿਕਾਣਾ। ਭਾਲਿ ਰਹੇ = ਢੂੰਢ ਕੇ ਥੱਕ ਗਏ ਹਾਂ। ਮਰਿ = (ਦੁਨੀਆ ਦੀਆਂ ਵਾਸਨਾਂ ਵਲੋਂ) ਮਰ ਕੇ। ਰਹੀਐ = ਇਥੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ ॥੫॥੨॥
SikhNet (Spanish)he buscado pero no encontré como permanecer aquí, sólo consérvate muerto mientras estés con vida. (5‑2)