ੴ

ਸਿੱਖਬਾਣੀ · SikhBani

Ang 659

Sri Guru Granth Sahib · Raag Sorath · 5 shabads, 42 lines
Translations
Shabad Bhagat Ravidas Ji Raag Sorath continued from Ang 658

ਸਾਚੀ ਪ੍ਰੀਤਿ. ਹਮ ਤੁਮ ਸਿਉ ਜੋਰੀ ॥

saachee preet. ham tum siau joree |

Sant Singh KhalsaI am joined in true love with You, Lord.
Manmohan SinghTrue love I have joined with Thee, O Lord.
Manmohan Singh (Punjabi)ਸੱਚੀ ਪਿਰਹੜੀ ਮੈਂ ਤੇਰੇ ਨਾਲ ਗੰਢੀ ਹੈ, ਹੇ ਪ੍ਰਭੂ!
Fareedkot Teekaਇਸ ਪ੍ਰਕਾਰ ਹਮ ਨੇ ਆਪ ਕੇ ਸਾਥ ਸਚੀ ਪ੍ਰੀਤੀ ਜੋੜੀ ਹੈ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਨਾਲ ਪੱਕਾ ਪਿਆਰ ਪਾ ਲਿਆ ਹੈ।
SikhNet (Spanish)Oh Dios, estoy enamorado de Ti,

ਤੁਮ ਸਿਉ ਜੋਰਿ. ਅਵਰ ਸੰਗਿ ਤੋਰੀ ॥੩॥

tum siau jor. avar sang toree |3|

Sant Singh KhalsaI am joined with You, and I have broken with all others. ||3||
Manmohan SinghAttaching myself to Thee, I have broken with all others.
Manmohan Singh (Punjabi)ਤੇਰੇ ਨਾਲ ਪ੍ਰੇਮ ਵਿੱਚ ਜੁੜ ਕੇ, ਮੈਂ ਹੋਰ ਸਾਰਿਆਂ ਨਾਲੋਂ ਟੁੱਟ ਗਿਆ ਹਾਂ।
Fareedkot Teekaਕਿਉਂਕਿ ਆਪ ਕੇ ਸਾਥ ਪ੍ਰੀਤੀ ਜੋੜ ਕਰ ਔਰ ਪਦਾਰਥੋਂ ਸੇ ਤੋੜ ਦਈ ਹੈ॥੩॥
Prof. Sahib Singhਤੇਰੇ ਨਾਲ ਪਿਆਰ ਗੰਢ ਕੇ ਮੈਂ ਹੋਰ ਸਭਨਾਂ ਨਾਲੋਂ ਤੋੜ ਲਿਆ ਹੈ ॥੩॥

ਪਦ ਅਰਥ ਅਵਰ ਸੰਗਿ = ਹੋਰਨਾਂ ਨਾਲੋਂ ॥੩॥

SikhNet (Spanish)y en ese Amor, he roto con todo lo demás. (3)

ਜਹ ਜਹ ਜਾਉ; ਤਹਾ ਤੇਰੀ ਸੇਵਾ ॥

jeh jeh jaau; tahaa teree sevaa |

Sant Singh KhalsaWherever I go, there I serve You.
Manmohan SinghWither-so-ever I go, thither I perform Thine service.
Manmohan Singh (Punjabi)ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਮੈਂ ਤੇਰੀ ਟਹਿਲ ਕਮਾਉਂਦਾ ਹਾਂ।
Fareedkot Teekaਤਾਂ ਤੇ ਅਬ ਇਹ ਕ੍ਰਿਪਾ ਕਰੋ: ਕਰਮੋਂ ਕੇ ਅਨੁਸਾਰ ਜਹਾਂ ਜਹਾਂ ਮੈਂ ਜਾਵੋਂ, ਤਹਾਂ ਤਹਾਂ ਤੇਰੀ ਹੀ ਭਗਤੀ ਰੂਪ ਸੇਵਾ ਕਰੋਂ॥
Prof. Sahib Singhਹੇ ਮਾਧੋ! ਮੈਂ ਜਿੱਥੇ ਜਿੱਥੇ ਜਾਂਦਾ ਹਾਂ (ਮੈਨੂੰ ਹਰ ਥਾਂ ਤੂੰ ਹੀ ਦਿੱਸਦਾ ਹੈਂ, ਮੈਂ ਹਰ ਥਾਂ) ਤੇਰੀ ਹੀ ਸੇਵਾ ਕਰਦਾ ਹਾਂ।

ਪਦ ਅਰਥ ਜਹ ਜਹ = ਜਿੱਥੇ ਜਿੱਥੇ।

SikhNet (Spanish)Donde sea que voy, voy a Servirte,

ਤੁਮ ਸੋ ਠਾਕੁਰੁ; ਅਉਰੁ ਨ ਦੇਵਾ ॥੪॥

tum so tthaakur; aaur na devaa |4|

Sant Singh KhalsaThere is no other Lord Master than You, O Divine Lord. ||4||
Manmohan SinghThere is no other Lord, like Thee, O God.
Manmohan Singh (Punjabi)ਤੇਰੇ ਵਰਗਾ ਸੁਆਮੀ ਹੋਰ ਕੋਈ ਨਹੀਂ, ਹੇ ਵਾਹਿਗੁਰੂ!
Fareedkot Teekaਕਿਉਂਕਿ ਹੇ (ਦੇਵਾ) ਪ੍ਰਕਾਸ਼ ਰੂਪ! ਤੇਰੇ ਜੈਸਾ ਸਾਮਰਥ ਸ੍ਵਾਮੀ ਕੋਈ ਨਹੀਂ ਹੈ॥੪॥☬ਜੇ ਕਹੈ ਮੇਰੇ ਜੈਸਾ ਔਰ ਕਿਉਂ ਨਹੀਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਦੇਵ! ਤੇਰੇ ਵਰਗਾ ਕੋਈ ਹੋਰ ਮਾਲਕ ਮੈਨੂੰ ਨਹੀਂ ਦਿੱਸਿਆ ॥੪॥

ਪਦ ਅਰਥ ਤੁਮ ਸੋ = ਤੇਰੇ ਵਰਗਾ। ਠਾਕੁਰੁ = ਮਾਲਕ। ਦੇਵਾ = ਹੇ ਦੇਵ! ॥੪॥

SikhNet (Spanish)pues como Tú, no hay ningún otro Dios. (4)

ਤੁਮਰੇ ਭਜਨ; ਕਟਹਿ ਜਮ ਫਾਂਸਾ ॥

tumare bhajan; katteh jam faansaa |

Sant Singh KhalsaMeditating, vibrating upon You, the noose of death is cut away.
Manmohan SinghBy Thy meditation, death's noose is cut away.
Manmohan Singh (Punjabi)ਤੇਰੇ ਸਿਮਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਆਪ ਕਾ ਭਜਨ ਕਰਨੇ ਸੇ ਜਮ ਕੇ ਫਾਹੇ ਕਾਟੇ ਜਾਤੇ ਹੈਂ, ਭਾਵ ਸੇ ਔਰ ਦੇਵਤਿਓਂ ਕੀ ਸੇਵਾ ਸੇ ਜਮ ਕਾ ਭੈ ਦੂਰ ਨਹੀਂ ਹੋਤਾ ਹੈ॥
Prof. Sahib Singhਤੇਰੀ ਬੰਦਗੀ ਕੀਤਿਆਂ ਜਮਾਂ ਦੇ ਬੰਧਨ ਕੱਟੇ ਜਾਂਦੇ ਹਨ,

ਪਦ ਅਰਥ ਕਟਹਿ = ਕੱਟੇ ਜਾਂਦੇ ਹਨ। ਫਾਂਸਾ = ਫਾਹੇ।

SikhNet (Spanish)Contemplándote, el mensajero de la muerte no se me acerca.

ਭਗਤਿ ਹੇਤ; ਗਾਵੈ ਰਵਿਦਾਸਾ ॥੫॥੫॥

bhagat het; gaavai ravidaasaa |5|5|

Sant Singh KhalsaTo attain devotional worship, Ravi Daas sings to You, Lord. ||5||5||
Manmohan SinghTo obtain Thine devotional service, O Lord, Ravi Dass sings Thy praise.
Manmohan Singh (Punjabi)ਤੈਂਡੀ ਪ੍ਰੇਮ ਮਈ ਸੇਵਾ ਪ੍ਰਾਪਤ ਕਰਨ ਲਈ, ਹੇ ਸਾਈਂ! ਰਵਿਦਾਸ ਤੇਰੀ ਮਹਿਮਾ ਗਾਇਨ ਕਰਦਾ ਹੈ।
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਮੈਂ ਤੇਰੇ ਜਸ ਕੋ ਭਗਤੀ ਕੇ ਵਾਸਤੇ ਗਾ੍ਯਨ ਕਰਤਾ ਹੂੰ, ਭਾਵ ਸੇ ਹੇ ਅਕਾਲ ਪੁਰਖ! ਮੁਝ ਕੋ ਅਪਨੀ ਭਗਤੀ ਦਾਨ ਦੀਜੀਏ॥੫॥੫॥☬ਸਰੀਰ ਕੀ ਅਨਿਤਤਾ ਦਿਖਾਵਤੇ ਹੂਏ ਉਪਦੇਸ ਉਚਾਰਨ ਕਰਤੇ ਹੈਂ:
Prof. Sahib Singh(ਤਾਹੀਏਂ) ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਨ ਲਈ ਤੇਰੇ ਗੁਣ ਗਾਉਂਦਾ ਹੈ ॥੫॥੫॥

ਪਦ ਅਰਥ ਭਗਤਿ ਹੇਤਿ = ਭਗਤੀ ਹਾਸਲ ਕਰਨ ਲਈ ॥੫॥੫॥

* ਸ਼ਬਦ ਦਾ ਭਾਵ: ਪ੍ਰਭੂ ਦੀ ਮਿਹਰ ਨਾਲ ਹੀ ਉਸ ਦੇ ਚਰਨਾਂ ਵਿਚ ਪ੍ਰੀਤਿ ਟਿਕੀ ਰਹਿ ਸਕਦੀ ਹੈ। ਉਹੀ ਪ੍ਰੀਤਿ ਉੱਚੇ ਦਰਜੇ ਦੀ ਹੈ।

SikhNet (Spanish)Oh Dios, es para obtener Tu Devoción que Ravi Das canta Tu Alabanza. (5‑5)

Open this shabad (12 lines, Angs 658-659) →

Shabad Bhagat Ravidas Ji Raag Sorath

ਜਲ ਕੀ ਭੀਤਿ. ਪਵਨ ਕਾ ਥੰਭਾ; ਰਕਤ ਬੁੰਦ ਕਾ ਗਾਰਾ ॥

jal kee bheet. pavan kaa thanbhaa; rakat bund kaa gaaraa |

Sant Singh KhalsaThe body is a wall of water, supported by the pillars of air; the egg and sperm are the mortar.
Manmohan SinghThe body is a wall of water supported by the pillar of air, ovary and semen are its mortar.
Manmohan Singh (Punjabi)ਦੇਹ ਪਾਣੀ ਦੀ ਕੰਧ ਹੈ, ਜਿਸ ਨੂੰ ਹਵਾ ਦੇ ਥਮਲੇ ਨੇ ਥੰਮਿਆ ਹੋਇਆ ਹੈ, ਮਾਂ ਦਾ ਲਹੂ ਤੇ ਵੀਰਜ ਇਸ ਤਾ ਮਸਾਲਾ ਹਨ।
Fareedkot Teekaਜਲ ਉਪਲਖਤ ਪਾਂਚ ਤਤੋਂ ਕੀ (ਭੀਤਿ) ਕੰਧ ਸਰੀਰ ਹੈਂ ਔਰੁ ਸ੍ਵਾਸ ਰੂਪ ਪਵਨ ਕਾ ਥੰਭਾ ਹੈ। ਮਾਤਾ ਕੀ ਰਕਤ ਔਰੁ ਪਿਤਾ ਕੀ (ਬੁੰਦ) ਬਿੰਦ ਕਾ ਇਸ ਕੋ ਗਾਰਾ ਲਗਾ ਹੂਆ ਹੈ॥
Prof. Sahib Singh(ਜੀਵ-ਪੰਛੀ ਜਿਸ ਸਰੀਰ ਵਿਚ ਵੱਸ ਰਿਹਾ ਹੈ) ਉਸ ਦੀ ਕੰਧ (ਮਾਨੋ) ਪਾਣੀ ਦੀ ਹੈ, ਥੰਮ੍ਹੀ ਹਵਾ (ਸੁਆਸਾਂ) ਦੀ ਹੈ; ਮਾਂ ਦੀ ਰੱਤ ਤੇ ਪਿਉ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ,

ਪਦ ਅਰਥ ਭੀਤਿ = ਕੰਧ। ਪਵਨ = ਹਵਾ। ਥੰਭਾ = ਥੰਮ੍ਹੀ। ਰਕਤ = ਮਾਂ ਦੀ ਰੱਤ। ਬੂੰਦ = ਪਿਉ ਦੇ ਵੀਰਜ ਦੀ ਬੂੰਦ।

SikhNet (Spanish)El cuerpo es la pared de agua, soportado por el pilar del viento.

ਹਾਡ ਮਾਸ ਨਾੜੀਂ ਕੋ ਪਿੰਜਰੁ; ਪੰਖੀ ਬਸੈ ਬਿਚਾਰਾ ॥੧॥

haadd maas naarranee ko pinjar; pankhee basai bichaaraa |1|

Sant Singh KhalsaThe framework is made up of bones, flesh and veins; the poor soul-bird dwells within it. ||1||
Manmohan SinghThe skeleton is of bones, flesh and veins: within it abides the poor soul bird.
Manmohan Singh (Punjabi)ਹੱਡੀਆਂ, ਗੋਸ਼ਤ ਅਤੇ ਨਾੜੀਆਂ ਦਾ ਢਾਂਚਾ ਹੈ। ਇਸ ਵਿੱਚ ਗਰੀਬ ਆਤਮਾ ਪੰਛੀ ਰਹਿੰਦਾ ਹੈ।
Fareedkot Teekaਪੁਨਾ ਹੱਡ ਔ ਮਾਸ ਨਾੜੀਓਂ ਕਾ ਪਿੰਜਰਾ ਬਨ ਰਹਾ ਹੈ, ਐਸੇ ਸਰੀਰ ਪਿੰਜਰੇ ਬੀਚ ਇਹ ਬਿਚਾਰਾ ਨਿਰਬਲ ਜੀਵ ਰੂਪ ਪੰਛੀ ਵਸੁ ਰਹਾ ਹੈ॥੧॥
Prof. Sahib Singhਤੇ ਹੱਡ ਮਾਸ ਨਾੜੀਆਂ ਦਾ ਪਿੰਜਰ ਬਣਿਆ ਹੋਇਆ ਹੈ। ਜੀਵ-ਪੰਛੀ ਵਿਚਾਰਾ ਉਸ ਸਰੀਰ ਵਿਚ ਵੱਸ ਰਿਹਾ ਹੈ ॥੧॥

ਪਦ ਅਰਥ ਪੰਖੀ = ਜੀਵ-ਪੰਛੀ ॥੧॥

SikhNet (Spanish)El yeso es el ovario y la esperma; la estructura es la carne, los huesos y las venas. En el cuerpo reside el pobre pájaro del Alma. (1)

ਪ੍ਰਾਨੀ. ਕਿਆ ਮੇਰਾ ਕਿਆ ਤੇਰਾ ॥

praanee. kiaa meraa kiaa teraa |

Sant Singh KhalsaO mortal, what is mine, and what is yours?
Manmohan SinghO mortal, what is mine and what is thine?
Manmohan Singh (Punjabi)ਹੇ ਫਾਨੀ ਬੰਦੇ! ਕੀ ਮੈਂਡਾ ਹੈ, ਤੇ ਕੀ ਹੈ ਤੈਂਡਾਂ?
Fareedkot Teekaਹੇ ਪ੍ਰਾਣੀ! ਇਸ ਸੰਸਾਰ ਮੇਂ ਕਿਆ ਮੇਰਾ ਔ ਕਿਆ ਤੇਰਾ ਕਰਤਾ ਹੈ, ਭਾਵ ਸੇ ਮੇਰਾ ਤੇਰਾ ਤਿਆਗ ਦੇਹੁ॥
Prof. Sahib Singhਹੇ ਭਾਈ! ਫਿਰ, ਇਹਨਾਂ ਵਿਤਕਰਿਆਂ ਤੇ ਵੰਡਾਂ ਦਾ ਕੀਹ ਲਾਭ?

ਪਦ ਅਰਥ ਪ੍ਰਾਨੀ = ਹੇ ਬੰਦੇ!

SikhNet (Spanish)Oh hombre, ¿qué es lo que te pertenece a ti o a mí?

ਜੈਸੇ, ਤਰਵਰ ਪੰਖਿ ਬਸੇਰਾ ॥੧॥ ਰਹਾਉ ॥

jaise, taravar pankh baseraa |1| rahaau |

Sant Singh KhalsaThe soul is like a bird perched upon a tree. ||1||Pause||
Manmohan SinghAs a bird perches on a tree, so does the soul in the body. Pause
Manmohan Singh (Punjabi)ਪੰਛੀ ਦੇ ਬਿਰਛ ਉਤੇ ਆ ਟਿਕਣ ਦੀ ਤਰ੍ਹਾਂ ਹੀ ਆਤਮਾ ਦਾ ਸਰੀਰ ਵਿੱਚ ਟਿਕਾਊ ਹੈ। ਠਹਿਰਾਉ।
Fareedkot Teekaਕਿਉਂਕਿ ਇਸ ਸੰਸਾਰ ਵਾ ਸਰੀਰ ਮੇਂ ਤੇਰਾ ਐਸਾ ਰਹਿਣਾ ਹੈ ਜੈਸੇ ਬ੍ਰਿਛ ਪਰ ਪੰਖੀ ਕਾ ਨਿਵਾਸ ਹੋਤਾ ਹੈ, ਭਾਵ ਸੇ ਥੋੜਾ ਕਾਲ ਨਿਵਾਸ ਹੈ॥੧॥ ਰਹਾਉ ॥
Prof. Sahib Singhਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ (ਸਿਰਫ਼ ਰਾਤ ਲਈ) ਡੇਰਾ ਹੁੰਦਾ ਹੈ (ਤਿਵੇਂ ਜੀਵਾਂ ਦੀ ਵੱਸੋਂ ਜਗਤ ਵਿਚ ਹੈ) ॥੧॥ ਰਹਾਉ ॥

ਪਦ ਅਰਥ ਤਰਵਰ = ਰੁੱਖਾਂ (ਉੱਤੇ)। ਪੰਖਿ = ਪੰਛੀ ॥੧॥ ਰਹਾਉ ॥

SikhNet (Spanish)Somos como el pájaro que se posa en una noche solitaria en las ramas de un árbol. (1‑Pausa)

ਰਾਖਹੁ ਕੰਧ. ਉਸਾਰਹੁ ਨੀਵਾਂ ॥

raakhahu kandh. usaarahu neevaan |

Sant Singh KhalsaYou lay the foundation and build the walls.
Manmohan SinghThou layest foundations and buildest walls.
Manmohan Singh (Punjabi)ਤੂੰ ਬੁਨਿਆਦਾਂ ਰੱਖਦਾ ਹੈ ਤੇ ਦੀਵਾਰਾਂ ਬਣਾਉਂਦਾ ਹੈ।
Fareedkot Teekaਹੇ ਭਾਈ! ਐਸੇ ਅਨਿਤ ਸਰੀਰ ਕੇ ਹੇਤ ਬਡੀ ਡੂੰਘੀ ਨੀਵਾਂ ਰਾਖ ਕਰ ਕੰਧੋਂ ਕੋ ਉਸਾਰਤੇ ਹੋ, ਭਾਵ ਸੇ ਬਡੇ ਬਡੇ ਮੰਦ੍ਰ ਪਾਵਤੇ ਹੋ॥
Prof. Sahib Singhਹੇ ਭਾਈ! (ਡੂੰਘੀਆਂ) ਨੀਹਾਂ ਪੁਟਾ ਪੁਟਾ ਕੇ ਤੂੰ ਉਹਨਾਂ ਉੱਤੇ ਕੰਧਾਂ ਉਸਰਾਉਂਦਾ ਹੈਂ,

ਪਦ ਅਰਥ ਨੀਵਾਂ = ਨੀਹਾਂ।

SikhNet (Spanish)Profundos ponemos nuestros cimientos, y elevados construimos las paredes de nuestras casas

ਸਾਢੇ ਤੀਨਿ ਹਾਥ; ਤੇਰੀ ਸੀਵਾਂ ॥੨॥

saadte teen haath; teree seevaan |2|

Sant Singh KhalsaBut in the end, three and a half cubits will be your measured space. ||2||
Manmohan SinghThree and a half cubit measure of place is for thee in the end.
Manmohan Singh (Punjabi)ਅਖੀਰ ਨੂੰ ਤੇਰੇ ਲਈ ਸਾਢੇ ਤਿੰਨ ਹੱਥ ਮਿਣਤੀ ਦੀ ਥਾਂ ਹੈ।
Fareedkot Teekaਔਰ ਤੇਰੀ (ਸੀਵਾਂ) ਹੱਦ ਤੌ ਸਾਢੇ ਤੀਨ ਹਾਥ ਹੀ ਹੈ। ਭਾਵ ਸਾਢੇ ਤੀਨ ਹਾਥ ਸਰੀਰੁ ਹੈ, ਇਤਨੀ ਹੀ ਭੂਮੀ ਪਰ ਸਮਾਈ ਹੋ ਜਾਤੀ ਹੈ। ਜੇ ਸਰਾਣਾ ਸਿਰ ਹੇਠ ਰਖ ਲੇਵੋ ਤੌ ਪਉਨੇ ਚਾਰ ਹਾਥ ਚਾਹੀਏ॥੨॥
Prof. Sahib Singhਪਰ ਤੈਨੂੰ ਆਪ ਨੂੰ (ਹਰ ਰੋਜ਼ ਤਾਂ ਵੱਧ ਤੋਂ ਵੱਧ ਸਾਢੇ ਤਿੰਨ ਹੱਥ ਥਾਂ ਹੀ ਚਾਹੀਦੀ ਹੈ (ਸੌਣ ਵੇਲੇ ਇਤਨੀ ਕੁ ਥਾਂ ਹੀ ਮੱਲਦਾ ਹੈਂ) ॥੨॥

ਪਦ ਅਰਥ ਸੀਵਾਂ = ਸੀਮਾ, ਹੱਦ, ਵੱਧ ਤੋਂ ਵੱਧ ਥਾਂ ॥੨॥

SikhNet (Spanish)Pero las medidas de nuestras urnas son de apenas unos cuarenta centímetros. (2)

ਬੰਕੇ ਬਾਲ; ਪਾਗ ਸਿਰਿ ਡੇਰੀ ॥

banke baal; paag sir dderee |

Sant Singh KhalsaYou make your hair beautiful, and wear a stylish turban on your head.
Manmohan SinghThou beautifully dressest thy hair and wearest slanting turban on thy head.
Manmohan Singh (Punjabi)ਤੂੰ ਸੁਹਣੀ ਤਰ੍ਹਾਂ ਆਪਣੇ ਵਾਲਾਂ ਨੂੰ ਸੁਆਰਦਾ ਹੈ ਅਤੇ ਆਪਣੇ ਸੀਸ ਤੇ ਟੇਢੀ ਦਸਤਾਰ ਸਜਾਉਂਦਾ ਹੈ।
Fareedkot Teekaਜਿਸ ਕੀ ਸੁੰਦਰਤਾਈ ਵਾਸਤੇ ਤੂੰ ਜੁਲਫਾਂ ਆਦੀ ਬਨਾਕਰ ਬਾਂਕੇ ਵਾਲ ਕਰ ਕੇ ਸਿਰ ਪਰ (ਡੇਰੀ) ਟੇਡੀ ਪਾਗ ਬਾਂਧਤਾ ਹੈ॥
Prof. Sahib Singhਤੂੰ ਸਿਰ ਉੱਤੇ ਬਾਂਕੇ ਬਾਲ (ਸੰਵਾਰ ਸੰਵਾਰ ਕੇ) ਵਿੰਗੀ ਪੱਗ ਬੰਨ੍ਹਦਾ ਹੈਂ,

ਪਦ ਅਰਥ ਬੰਕੇ = ਸੋਹਣੇ, ਬਾਂਕੇ। ਡੇਰੀ = ਵਿੰਗੀ, ਟੇਢੀ।

SikhNet (Spanish)Bonito es nuestro cabello; alrededor de la cabeza se envuelve el turbante que puntea majestuoso,

ਇਹੁ ਤਨੁ ਹੋਇਗੋ; ਭਸਮ ਕੀ ਢੇਰੀ ॥੩॥

eihu tan hoeigo; bhasam kee dteree |3|

Sant Singh KhalsaBut in the end, this body shall be reduced to a pile of ashes. ||3||
Manmohan SinghBut this body shall be reduced to a heap of ashes.
Manmohan Singh (Punjabi)ਪ੍ਰੰਤੂ ਇਹ ਸਰੀਰ ਸੁਆਹ ਦਾ ਇਕ ਅੰਬਾਰ ਹੋ ਜਾਊਗਾ।
Fareedkot Teekaਸੋ ਇਹੁ ਸਰੀਰ ਅੰਤ ਕੋ ਤੌ ਭਸਮ ਕੀ ਢੇਰੀ ਹੋਇ ਜਾਵੇਗਾ, ਭਾਵ ਸੇ ਜਲ ਕਰ ਖਾਕ ਹੋਇਗਾ॥੩॥
Prof. Sahib Singh(ਪਰ ਸ਼ਾਇਦ ਤੈਨੂੰ ਕਦੇ ਇਹ ਚੇਤਾ ਨਹੀਂ ਆਇਆ ਕਿ) ਇਹ ਸਰੀਰ (ਹੀ ਕਿਸੇ ਦਿਨ) ਸੁਆਹ ਦੀ ਢੇਰੀ ਹੋ ਜਾਇਗਾ ॥੩॥
SikhNet (Spanish)pero nuestro cuerpo algún día será reducido a polvo. (3)

ਊਚੇ ਮੰਦਰ; ਸੁੰਦਰ ਨਾਰੀ ॥

aooche mandar; sundar naaree |

Sant Singh KhalsaYour palaces are lofty, and your brides are beautiful.
Manmohan SinghLofty, are Thine palaces, and beauteous Thine brides,
Manmohan Singh (Punjabi)ਉਚੇ ਹਨ ਤੇਰੇ ਮਹਿਲ ਅਤੇ ਸੁਹਣੀਆਂ ਤੇਰੀਆਂ ਪਤਨੀਆਂ,
Fareedkot Teekaਊਚੇ ਮੰਦਰ ਔ ਸੁੰਦਰ ਇਸਤ੍ਰੀਓਂ ਮੇਂ ਪ੍ਰੀਤੀ ਕਰਕੇ॥
Prof. Sahib Singhਹੇ ਭਾਈ! ਤੂੰ ਉੱਚੇ ਉੱਚੇ ਮਹਲ ਮਾੜੀਆਂ ਤੇ ਸੁੰਦਰ ਇਸਤ੍ਰੀ (ਦਾ ਮਾਣ ਕਰਦਾ ਹੈਂ),
SikhNet (Spanish)Grandes son nuestras mansiones, bellas nuestras esposas,

ਰਾਮ ਨਾਮ ਬਿਨੁ; ਬਾਜੀ ਹਾਰੀ ॥੪॥

raam naam bin; baajee haaree |4|

Sant Singh KhalsaBut without the Lord's Name, you shall lose the game entirely. ||4||
Manmohan Singhbut without the Lord's Name, the game is lost.
Manmohan Singh (Punjabi)ਪਰ ਸਾਈਂ ਦੇ ਨਾਮ ਦੇ ਬਾਝੋਂ ਖੇਡ ਹਰ ਜਾਂਦੀ ਹੈ।
Fareedkot Teekaਤੈਨੇ ਰਾਮ ਨਾਮ ਜਪੇ ਬਿਨਾ ਮਾਨੁਖ ਜਨਮ ਰੂਪ ਬਾਜੀ ਹਾਰ ਦਈ ਹੈ॥੪॥☬ਪ੍ਰਸ਼ਨ: ਅਬ ਕਿਸ ਪ੍ਰਕਾਰ ਬਾਜੀ ਜੀਤੀ ਜਾਵੇ?☬ਉਤਰ: ਐਸੇ ਬੇਨਤੀ ਕਰ:
Prof. Sahib Singhਪ੍ਰਭੂ ਦਾ ਨਾਮ ਵਿਸਾਰ ਕੇ ਤੂੰ ਮਨੁੱਖਾ ਜਨਮ ਦੀ ਖੇਡ ਹਾਰ ਰਿਹਾ ਹੈਂ ॥੪॥

ਪਦ ਅਰਥ ਬਾਜੀ = ਜ਼ਿੰਦਗੀ ਦੀ ਖੇਡ ॥੪॥

SikhNet (Spanish)pero sin el Nombre del Señor, perdemos el juego de la vida. (4)

ਮੇਰੀ ਜਾਤਿ ਕਮੀਨੀ. ਪਾਂਤਿ ਕਮੀਨੀ; ਓਛਾ ਜਨਮੁ ਹਮਾਰਾ ॥

meree jaat kameenee. paant kameenee; ochhaa janam hamaaraa |

Sant Singh KhalsaMy social status is low, my ancestry is low, and my life is wretched.
Manmohan SinghMy caste is low, my lineage is low and mean is my birth.
Manmohan Singh (Punjabi)ਮੈਂਡੀ ਜਾਤੀ ਨੀਚ ਹੈ, ਮੇਰਾ ਘਰਾਣਾ ਨੀਚ ਹੈ, ਅਤੇ ਅਧਮ ਹੈ ਮੇਰੀ ਪੈਦਾਇਸ਼।
Fareedkot Teekaਹੇ ਅਕਾਲ ਪੁਰਖ! ਮੇਰੀ ਜਾਤੀ ਭੀ (ਕਮੀਨੀ) ਕਮ ਵਾ ਨੀਚ ਹੈ ਔ ਮੇਰੀ (ਪਾਂਤਿ) ਪੰਗਤੀ ਭੀ ਨੀਚ ਹੈ, ਭਾਵ ਸੇ ਉਤਮ ਪੰਗਤੀ ਕਾ ਮੈਂ ਅਧਿਕਾਰੀ ਭੀ ਨਹੀਂ ਹੂੰ। ਪੁਨਾ ਤੁੱਛ ਘਰ ਮੇਂ ਮੇਰਾ ਜਨਮ ਭਯਾ, ਭਾਵ ਸੇ ਜਾਤ ਪਾਤੀ ਅਭਿਮਾਨ ਤ੍ਯਾਗ ਕਰ ਨਿੰਮ੍ਰਤਾ ਕਰੇ॥
Prof. Sahib Singhਹੇ ਮੇਰੇ ਰਾਜਨ! ਹੇ ਮੇਰੇ ਸੋਹਣੇ ਰਾਮ! ਮੇਰੀ ਤਾਂ ਜਾਤਿ, ਕੁਲ ਤੇ ਜਨਮ ਸਭ ਕੁਝ ਨੀਵਾਂ ਹੀ ਨੀਵਾਂ ਸੀ,

ਪਦ ਅਰਥ ਪਾਂਤਿ = ਕੁਲ, ਗੋਤ। ਓਛਾ = ਨੀਵਾਂ।

SikhNet (Spanish)Baja es mi casta y bajo mi nacimiento, pero Ravi Das, el zapatero,

ਤੁਮ ਸਰਨਾਗਤਿ. ਰਾਜਾ ਰਾਮ ਚੰਦ; ਕਹਿ ਰਵਿਦਾਸ ਚਮਾਰਾ ॥੫॥੬॥

tum saranaagat. raajaa raam chand; keh ravidaas chamaaraa |5|6|

Sant Singh KhalsaI have come to Your Sanctuary, O Luminous Lord, my King; so says Ravi Daas, the shoemaker. ||5||6||
Manmohan SinghI have entered Thy sanctuary, O my Luminous Lord, the King, says the cobbler, Ravi Dass.
Manmohan Singh (Punjabi)ਮੈਂ ਤੇਰੀ ਪਨਾਹ ਲਈ ਹੈ, ਹੇ ਮੇਰੇ ਪਾਤਿਸ਼ਾਹ! ਪ੍ਰਕਾਸ਼ਵਾਨ ਪ੍ਰਭੂ, ਮੋਚੀ ਰਵਿਦਾਸ ਆਖਦਾ ਹੈ।
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਰਾਜਾ ਰਾਮ ਚੰਦ! ਮੈਂ ਚਮਾਰ ਜਾਤ ਕਾ ਦਾਸ ਆਪ ਕੀ ਸਰਨ ਮੇਂ ਪ੍ਰਾਪਤਿ ਭਯਾ ਹੂੰ, ਭਾਵ ਸੇ ਆਪ ਕੋ ਹੀ ਬਿਰਦ ਕੀ ਲੱਜਾ ਹੈ॥੫॥੬॥
Prof. Sahib Singhਰਵਿਦਾਸ ਚਮਾਰ ਆਖਦਾ ਹੈ-(ਇੱਥੇ ਉੱਚੀਆਂ ਕੁਲਾਂ ਵਾਲੇ ਡੁਬਦੇ ਜਾ ਰਹੇ ਹਨ, ਮੇਰਾ ਕੀਹ ਬਣਨਾ ਸੀ? ਪਰ) ਮੈਂ ਤੇਰੀ ਸਰਨ ਆਇਆ ਹਾਂ ॥੫॥੬॥

ਪਦ ਅਰਥ ਸਰਨਾਗਤਿ = ਸਰਨ ਆਇਆ ਹਾਂ। ਰਾਜਾ = ਹੇ ਰਾਜਨ! ਕਹਿ = ਕਹੇ। ਚੰਦ = ਹੇ ਚੰਦ! ਹੇ ਸੋਹਣੇ! ॥੫॥੬॥

* ਸ਼ਬਦ ਦਾ ਭਾਵ: ਇੱਥੇ ਰੈਣਿ-ਬਸੇਰਾ ਹੈ। 'ਮੈਂ ਮੇਰੀ' ਕਿਉਂ? * ਨੋਟ: ਇਸ ਸ਼ਬਦ ਵਿਚ ਅਸਲ ਜ਼ੋਰ ਇਸ ਗੱਲ ਉੱਤੇ ਹੈ ਕਿ ਇੱਥੇ ਜਗਤ ਵਿਚ ਪੰਛੀਆਂ ਵਾਂਗ ਜੀਵਾਂ ਦਾ ਵਸੇਬਾ ਹੈ, ਪਰ ਜੀਵ ਵੱਡੇ ਵੱਡੇ ਕਿੱਲੇ ਗੱਡ ਕੇ ਮਾਣ ਕਰ ਰਹੇ ਹਨ ਤੇ ਰੱਬ ਨੂੰ ਭੁਲਾ ਕੇ ਜੀਵਨ ਕਮੀਨੇ ਬਣਾ ਰਹੇ ਹਨ, ਅਜਾਈਂ ਗਵਾ ਰਹੇ ਹਨ। ਅਖ਼ੀਰ ਦੀਆਂ ਤੁਕਾਂ ਦੇ ਲਫ਼ਜ਼ 'ਰਾਜਾ' ਅਤੇ 'ਚੰਦ' ਸ੍ਰੀ ਰਾਮ ਚੰਦ ਜੀ ਵਾਸਤੇ ਨਹੀਂ ਹਨ, ਆਪਣਾ ਕਮੀਨਾ-ਪਨ ਤੇ ਹੋਛਾ-ਪਨ ਵਧੀਕ ਉੱਘਾ ਕਰਨ ਲਈ ਪਰਮਾਤਮਾ ਵਾਸਤੇ ਲਫ਼ਜ਼ 'ਰਾਜਾ' ਤੇ 'ਚੰਦ' ਵਰਤੇ ਹਨ, ਭਾਵ, ਇਕ ਪਾਸੇ, ਪ੍ਰਕਾਸ਼-ਸਰੂਪ ਸੋਹਣਾ ਪ੍ਰਭੂ ਦੂਜੇ ਪਾਸੇ, ਮੈਂ ਜੀਵ ਹੋਛਾ ਤੇ ਕਮੀਨਾ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਦੇ ਉਪਾਸ਼ਕ ਹੁੰਦੇ ਤਾਂ ਆਪਣੇ ਸ਼ਬਦਾਂ ਵਿਚ ਲਫ਼ਜ਼ 'ਮਾਧੋ' ਨਾਹ ਵਰਤਦੇ ਕਿਉਂਕਿ 'ਮਾਧੋ' ਕ੍ਰਿਸ਼ਨ ਜੀ ਦਾ ਨਾਮ ਹੈ, ਤੇ ਇੱਕ ਅਵਤਾਰ ਦਾ ਪੁਜਾਰੀ ਦੂਜੇ ਅਵਤਾਰ ਦਾ ਨਾਮ ਆਪਣੇ ਅਵਤਾਰ ਵਾਸਤੇ ਨਹੀਂ ਵਰਤ ਸਕਦਾ।

SikhNet (Spanish)busca Tu Refugio, oh Ram, Rey de reyes. (5‑6)

Open this shabad →

Shabad Bhagat Ravidas Ji Raag Sorath

ਚਮਰਟਾ; ਗਾਂਠਿ ਨ ਜਨਈ ॥

chamarattaa; gaantth na janee |

Sant Singh KhalsaI am a shoemaker, but I do not know how to mend shoes.
Manmohan SinghI, a shoe mender, know not how to mend,
Manmohan Singh (Punjabi)ਮੈਂ ਜੁੱਤੀਆਂ ਗੰਢਣ ਵਾਲਾ ਮੁਰੰਮਤ ਕਰਨਾ ਨਹੀਂ ਜਾਣਦਾ,
Fareedkot Teekaਹੇ ਭਾਈ! ਇਹ (ਚਮਰਟਾ) ਚੰਮ ਕਾ ਦਬਾਯਾ ਹੂਆ ਜੋ ਸਰੀਰ ਹੈ, ਮੈਂ ਇਸ ਕੇ ਸਾਥ ਪਰੀਤੀ ਗੰਢ ਨਹੀਂ ਜਾਨਤਾ ਹੂੰ॥
Prof. Sahib Singhਮੈਂ ਗ਼ਰੀਬ ਚਮਿਆਰ (ਸਰੀਰ-ਜੁੱਤੀ ਨੂੰ) ਗੰਢਣਾ ਨਹੀਂ ਜਾਣਦਾ,

ਪਦ ਅਰਥ ਚਮਰਟਾ = ਗ਼ਰੀਬ ਚਮਿਆਰ। ਗਾਂਠਿ ਨ ਜਨਈ = ਗੰਢਣਾ ਨਹੀਂ ਜਾਣਦਾ।

SikhNet (Spanish)No sé como hacer los zapatos,

ਲੋਗੁ ਗਠਾਵੈ ਪਨਹੀ ॥੧॥ ਰਹਾਉ ॥

log gatthaavai panahee |1| rahaau |

Sant Singh KhalsaPeople come to me to mend their shoes. ||1||Pause||
Manmohan Singhbut people get their shoes repaired by me. Pause.
Manmohan Singh (Punjabi)ਪਰ ਲੋਕ ਮੇਰੇ ਕੋਲੋਂ ਆਪਣੀਆਂ ਜੁੱਤੀਆਂ ਗੰਢਵਾਉਂਦੇ ਹਨ। ਠਹਿਰਾਉ।
Fareedkot Teekaਔਰ ਲੋਕ ਸਰੀਰ ਕੀ ਰਖ੍ਯਾ ਵਾਸਤੇ ਦੇਵੀ ਦੇਵਤਿਓਂ ਸਾਥ ਪ੍ਰੀਤੀ ਗੰਢ ਕੇ ਤਿਨ ਕੀ (ਪਨਹੀ) ਪਨਾਹ ਲੇਤੇ ਹੈਂ॥੧॥ ਰਹਾਉ ॥
Prof. Sahib Singhਪਰ ਜਗਤ ਦੇ ਜੀਵ ਆਪੋ ਆਪਣੀ (ਸਰੀਰ-ਰੂਪ) ਜੁੱਤੀ ਗੰਢਾ ਰਹੇ ਹਨ (ਭਾਵ, ਲੋਕ ਦਿਨ ਰਾਤ ਨਿਰੇ ਸਰੀਰ ਦੀ ਪਾਲਣਾ ਦੇ ਆਹਰ ਵਿਚ ਲੱਗ ਰਹੇ ਹਨ ॥੧॥ ਰਹਾਉ ॥

ਪਦ ਅਰਥ ਗਠਾਵੈ = ਗੰਢਾਉਂਦਾ ਹੈ। ਪਨਹੀ = ਜੁੱਤੀ ॥੧॥ ਰਹਾਉ ॥

SikhNet (Spanish)pero la gente viene a que yo se los haga. (1‑Pausa)

ਆਰ ਨਹੀ. ਜਿਹ ਤੋਪਉ ॥

aar nahee. jih topau |

Sant Singh KhalsaI have no awl to stitch them;
Manmohan SinghI have no awl with which I may stitch,
Manmohan Singh (Punjabi)ਮੇਰੇ ਕੋਲ ਖੰਧੂਈ ਨਹੀਂ ਜਿਸ ਨਾਲ ਮੈਂ ਜੋੜਾਂ,
Fareedkot Teekaਕਿਉਂਕਿ ਸਰੀਰ ਅਭਿਮਾਨੀ ਬ੍ਰਿਤੀ ਰੂਪੀ ਤੋ ਮੇਰੇ ਪਾਸ ਆਰ ਨਹੀਂ ਹੈ, ਜਿਸ ਕੇ ਸਾਥ ਮੈਂ ਇਸ ਕੋ (ਤੋਪਉ) ਤੋਪਾ ਲਗਾਵੋਂ, ਭਾਵ ਸੇ ਇਸ ਕੀ ਪਾਲਨਾ ਪੋਖਨਾ ਕਰੂੰ॥
Prof. Sahib Singhਮੇਰੇ ਪਾਸ ਆਰ ਨਹੀਂ ਕਿ ਮੈਂ (ਜੁੱਤੀ ਨੂੰ) ਤ੍ਰੋਪੇ ਲਾਵਾਂ (ਭਾਵ, ਮੇਰੇ ਅੰਦਰ ਮੋਹ ਦੀ ਖਿੱਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿਚ ਹੀ ਟਿਕੀ ਰਹੇ)।

ਪਦ ਅਰਥ ਜਿਹ = ਜਿਸ ਨਾਲ। ਤੋਪਉ = ਤੋਪਉਂ, ਤ੍ਰੋਪਾ ਲਾਵਾਂ।

SikhNet (Spanish)No tengo el punzón para coser los zapatos

ਨਹੀ ਰਾਂਬੀ. ਠਾਉ ਰੋਪਉ ॥੧॥

nahee raanbee. tthaau ropau |1|

Sant Singh KhalsaI have no knife to patch them. ||1||
Manmohan SinghI have no hoe to put the patch with.
Manmohan Singh (Punjabi)ਲੋਕ ਬਿਲਕੁਲ ਬਰਬਾਦ ਹੋ ਗਏ ਹਨ।
Fareedkot Teekaਪੁਨਾ ਸੰਸਾਰਾਕਾਰ ਬੁਧੀ ਰੂਪੀ ਰੰਬੀ ਮੇਰੇ ਪਾਸ ਨਹੀਂ ਹੈ, ਜਿਸ ਕਰ ਕੇ ਮੈਂ ਸੰਸਾਰ ਬੀਚ ਕੋਈ ਅਸਥਾਨ ਪੂਰੋ। ਯਥਾ- ਅਮਕੇ ਨਾਨਕੀ ਛਕ ਲੈ ਜਾਕੇ ਥਾਉਂ ਪੂਰਾ ਕੀਆ ਹੈ॥੧॥
Prof. Sahib Singhਮੇਰੇ ਪਾਸ ਰੰਬੀ ਨਹੀਂ ਕਿ (ਜੁੱਤੀ ਨੂੰ) ਟਾਕੀਆਂ ਲਾਵਾਂ (ਭਾਵ, ਮੇਰੇ ਅੰਦਰ ਲੋਭ ਨਹੀਂ ਕਿ ਚੰਗੇ ਚੰਗੇ ਖਾਣੇ ਲਿਆ ਕੇ ਨਿੱਤ ਸਰੀਰ ਨੂੰ ਪਾਲਦਾ ਰਹਾਂ) ॥੧॥

ਪਦ ਅਰਥ ਠਾਉ = ਥਾਂ ਜੁੱਤੀ ਦੀ ਟੁੱਟੀ ਹੋਈ ਥਾਂ। ਰੋਪਉ = ਰੋਪਉਂ, ਟਾਕੀ ਲਾਵਾਂ ॥੧॥

SikhNet (Spanish)ni espátula para raspar. (1)

ਲੋਗੁ; ਗੰਠਿ ਗੰਠਿ ਖਰਾ ਬਿਗੂਚਾ ॥

log; gantth gantth kharaa bigoochaa |

Sant Singh KhalsaMending, mending, people waste their lives and ruin themselves.
Manmohan SinghAttaching, attaching themselves with the world, people have been thoroughly ruined.
Manmohan Singh (Punjabi)ਆਪਣੇ ਆਪ ਨੂੰ ਜਗਤ ਨਾਲ ਜੋੜ ਜੋੜ ਕੇ ਲੋਕ ਬਿਲਕੁਲ ਬਰਬਾਦ ਹੋ ਗਏ ਹਨ।
Fareedkot Teekaਔਰ ਲੋਕੋਂ ਕਾ ਸਮਦਾ੍ਯ ਤੌ ਇਸ ਸਰੀਰ ਕੇ ਸਾਥ ਪ੍ਰੀਤੀ ਗੰਢ ਕਰ ਕੇ (ਖਰਾ) ਅਤੀ (ਬਿਗੂਚਾ) ਖਰਾਬ ਹੂਆ ਹੈ॥
Prof. Sahib Singhਜਗਤ ਗੰਢ ਗੰਢ ਕੇ ਬਹੁਤ ਖ਼ੁਆਰ ਹੋ ਰਿਹਾ ਹੈ (ਭਾਵ, ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਹਰੇ ਲੱਗ ਕੇ ਦੁਖੀ ਹੋ ਰਹੇ ਹਨ);

ਪਦ ਅਰਥ ਗੰਠਿ ਗੰਠਿ = ਗੰਢ ਗੰਢ ਕੇ। ਖਰਾ = ਬਹੁਤ। ਬਿਗੂਚਾ = ਖ਼ੁਆਰ ਹੋ ਰਿਹਾ ਹੈ।

SikhNet (Spanish)La gente ha desperdiciado su vida arreglando los problemas de otros,

ਹਉ ਬਿਨੁ ਗਾਂਠੇ. ਜਾਇ ਪਹੂਚਾ ॥੨॥

hau bin gaantthe. jaae pahoochaa |2|

Sant Singh KhalsaWithout wasting my time mending, I have found the Lord. ||2||
Manmohan SinghWithout attaching myself thus with the world I have attained to my Lord.
Manmohan Singh (Punjabi)ਆਪਣੇ ਆਪ ਨੂੰ ਸੰਸਾਰ ਨਾਲ ਇਸ ਤਰ੍ਹਾਂ ਨਾਂ ਜੋੜ ਕੇ ਮੈਂ ਪ੍ਰਭੂ ਕੋਲ ਪੁੱਜ ਗਿਆ ਹਾਂ।
Fareedkot Teekaਮੈਂ ਇਸ ਕੇ ਪਰੀਤੀ ਗੰਢੇ ਸੇ ਬਿਨਾ ਤਿਸ ਪਰਮੇਸ੍ਵਰ ਕੇ ਸਰੂਪ ਮੇਂ ਜਾਇ ਪਹੁਚਾ ਹੂੰ॥੨॥
Prof. Sahib Singhਮੈਂ ਗੰਢਣ ਦਾ ਕੰਮ ਛੱਡ ਕੇ (ਭਾਵ, ਆਪਣੇ ਸਰੀਰ ਦੇ ਨਿੱਤ ਆਹਰੇ ਲੱਗੇ ਰਹਿਣ ਨੂੰ ਛੱਡ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜਿਆ ਹਾਂ ॥੨॥

ਪਦ ਅਰਥ ਹਉ = ਮੈਂ। ਬਿਨੁ ਗਾਂਠੇ = ਗੰਢਣ ਦਾ ਕੰਮ ਛੱਡ ਕੇ ॥੨॥

SikhNet (Spanish)pero yo he obtenido a mi Señor sólo a través de la Alabanza. (2)

ਰਵਿਦਾਸੁ ਜਪੈ ਰਾਮ ਨਾਮਾ ॥

ravidaas japai raam naamaa |

Sant Singh KhalsaRavi Daas chants the Lord's Name;
Manmohan SinghRavi Dass repeats the Lord's Name,
Manmohan Singh (Punjabi)ਰਵਿਦਾਸ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਰਵਿਦਾਸ ਜੀ ਕਹਿਤੇ ਹੈਂ: ਮੈਂ ਤੋ ਰਾਮ ਕੇ ਨਾਮ ਕੋ ਜਪਤਾ ਹੂੰ॥
Prof. Sahib Singhਰਵਿਦਾਸ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ, (ਤੇ, ਸਰੀਰ ਦਾ ਮੋਹ ਛੱਡ ਬੈਠਾ ਹੈ)
SikhNet (Spanish)Ravi Das habita en el Nombre del Señor, y mira,

ਮੋਹਿ ਜਮ ਸਿਉ. ਨਾਹੀ ਕਾਮਾ ॥੩॥੭॥

mohi jam siau. naahee kaamaa |3|7|

Sant Singh Khalsahe is not concerned with the Messenger of Death. ||3||7||
Manmohan Singhwith the death's courier, I have, now no concern.
Manmohan Singh (Punjabi)ਮੌਤ ਦਾ ਦੂਤ ਦੇ ਨਾਲ ਹੁਣ ਮੇਰਾ ਕੋੲਲਵਾਸਤਾ ਨਹੀਂ।
Fareedkot Teekaਇਸੀ ਤੇ ਅਬ ਮੇਰਾ ਕੋਈ ਕਾਮ ਜਮ ਕੇ ਸਾਥ ਨਹੀਂ ਰਹਾ ਹੈ, ਭਾਵ ਸੇ ਜਨਮ ਮ੍ਰਿਤ ਕਾ ਭੈ ਦੂਰ ਭਇਆ ਹੈ॥੩॥੭॥☬ਬ੍ਰਿਧ ਅਵਸਥਾ ਕੇ ਦੁਖ ਦਿਖਾਵਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singh(ਇਸੇ ਵਾਸਤੇ) ਮੈਨੂੰ ਰਵਿਦਾਸ ਨੂੰ ਜਮਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ ॥੩॥੭॥

ਪਦ ਅਰਥ ਮੋਹਿ = ਮੈਨੂੰ। ਸਿਉ = ਨਾਲ। ਕਾਮਾ = ਵਾਸਤਾ।੩। ❀ ਨੋਟ: ਰਵਿਦਾਸ ਜੀ ਬਨਾਰਸ ਦੇ ਵਸਨੀਕ ਸਨ, ਤੇ ਇਹ ਸ਼ਹਿਰ ਵਿਦਵਾਨ ਬ੍ਰਾਹਮਣਾਂ ਦਾ ਭਾਰਾ ਕੇਂਦਰ ਚਲਿਆ ਆ ਰਿਹਾ ਹੈ। ਬ੍ਰਾਹਮਣਾਂ ਦੀ ਅਗਵਾਈ ਵਿਚ ਇੱਥੇ ਮੂਰਤੀ-ਪੂਜਾ ਦਾ ਜ਼ੋਰ ਹੋਣਾ ਭੀ ਕੁਦਰਤੀ ਗੱਲ ਸੀ। ਇਕ ਪਾਸੇ ਉੱਚੀ ਕੁਲ ਦੇ ਵਿਦਵਾਨ ਲੋਕ ਮੰਦਰਾਂ ਵਿਚ ਜਾ ਜਾ ਕੇ ਮੂਰਤੀਆਂ ਪੂਜਣ; ਦੂਜੇ ਪਾਸੇ, ਇਕ ਬੜੀ ਨੀਵੀਂ ਜਾਤ ਦਾ ਕੰਗਾਲ ਤੇ ਗ਼ਰੀਬ ਰਵਿਦਾਸ ਇੱਕ ਪਰਮਾਤਮਾ ਦੇ ਸਿਮਰਨ ਦਾ ਹੋਕਾ ਦੇਵੇ-ਇਹ ਇਕ ਅਜੀਬ ਜਹੀ ਖੇਡ ਬਨਾਰਸ ਵਿਚ ਹੋ ਰਹੀ ਸੀ। ਬ੍ਰਾਹਮਣਾਂ ਦਾ ਚਮਾਰ ਰਵਿਦਾਸ ਨੂੰ ਉਸ ਦੀ ਨੀਵੀਂ ਜਾਤ ਦਾ ਚੇਤਾ ਕਰਾ ਕਰਾ ਕੇ ਉਸ ਨੂੰ ਮਖ਼ੌਲ ਕਰਨਾ ਭੀ ਇਕ ਸੁਭਾਵਿਕ ਜਿਹੀ ਗੱਲ ਸੀ। ਅਜਿਹੀ ਦਸ਼ਾ ਹਰ ਥਾਂ ਰੋਜ਼ਾਨਾ ਜੀਵਨ ਵਿਚ ਵੇਖੀ ਜਾ ਰਹੀ ਹੈ। ਇਸ ਸ਼ਬਦ ਵਿਚ ਰਵਿਦਾਸ ਜੀ ਲੋਕਾਂ ਦੇ ਇਸ ਮਖ਼ੌਲ ਦਾ ਉੱਤਰ ਦੇਂਦੇ ਹਨ, ਤੇ, ਕਹਿੰਦੇ ਹਨ ਕਿ ਮੈਂ ਤਾਂ ਭਲਾ ਜਾਤ ਦਾ ਹੀ ਚਮਾਰ ਹਾਂ, ਲੋਕ ਉੱਚੀਆਂ ਕੁਲਾਂ ਦੇ ਹੋ ਕੇ ਭੀ ਚਮਾਰ ਬਣੇ ਪਏ ਹਨ। ਇਹ ਜਿਸਮ, ਮਾਨੋ, ਇਕ ਜੁੱਤੀ ਹੈ। ਗ਼ਰੀਬ ਮਨੁੱਖ ਮੁੜ ਮੁੜ ਆਪਣੀ ਜੁੱਤੀ ਗੰਢਾਉਂਦਾ ਹੈ ਕਿ ਬਹੁਤਾ ਚਿਰ ਕੰਮ ਦੇ ਜਾਏ। ਇਸੇ ਤਰ੍ਹਾਂ ਮਾਇਆ ਦੇ ਮੋਹ ਵਿਚ ਫਸੇ ਹੋਏ ਬੰਦੇ (ਚਾਹੇ ਉਹ ਉੱਚੀ ਕੁਲ ਦੇ ਭੀ ਹਨ) ਇਸ ਸਰੀਰ ਨੂੰ ਗਾਂਢੇ ਲਾਣ ਲਈ ਦਿਨ ਰਾਤ ਇਸੇ ਦੀ ਪਾਲਣਾ ਵਿਚ ਜੁੱਟੇ ਰਹਿੰਦੇ ਹਨ, ਤੇ ਪ੍ਰਭੂ ਨੂੰ ਵਿਸਾਰ ਕੇ ਖ਼ੁਆਰ ਹੁੰਦੇ ਹਨ। ਜਿਵੇਂ ਚਮਿਆਰ ਜੁੱਤੀ ਗੰਢਦਾ ਹੈ, ਤਿਵ

* ਸ਼ਬਦ ਦਾ ਭਾਵ: ਸਰੀਰਕ ਮੋਹ ਖ਼ੁਆਰ ਕਰਦਾ ਹੈ।

SikhNet (Spanish)él no tendrá que lidiar con el ángel de la muerte. (3‑7)

Open this shabad →

Shabad Bhagat Bheekhan Ji Raag Sorath

ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ ॥

raag soratth baanee bhagat bheekhan kee |

Sant Singh KhalsaRaag Sorat'h, The Word Of Devotee Bheekhan Jee:
Manmohan SinghSorath Measure. The hymns of Saint Bhikhan.
Manmohan Singh (Punjabi)ਰਾਗ ਸੋਰਠਿ ਸ਼ਬਦ ਸੰਤ ਬੀਖਨ ਦੇ।
Prof. Sahib Singhਰਾਗ ਸੋਰਠਿ ਵਿੱਚ ਭਗਤ ਭੀਖਨ ਜੀ ਦੀ ਬਾਣੀ।
SikhNet (Spanish)Sorath, la Palabra de Bhagat Bikhan yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਨੈਨਹੁ ਨੀਰੁ ਬਹੈ. ਤਨੁ ਖੀਨਾ; ਭਏ ਕੇਸ ਦੁਧ ਵਾਨੀ ॥

nainahu neer bahai. tan kheenaa; bhe kes dudh vaanee |

Sant Singh KhalsaTears well up in my eyes, my body has become weak, and my hair has become milky-white.
Manmohan SinghThe water flows from mine eyes, my body has become weak and my hair have assumed the milk-colour.
Manmohan Singh (Punjabi)ਮੇਰੀਆਂ ਅੱਖਾਂ ਵਿਚੋਂ ਪਾਣੀ ਵਗਦਾ ਹੈ, ਮੇਰੀ ਦੇਹ ਕਮਜ਼ੋਰ ਹੋ ਗਈ ਹੈ ਅਤੇ ਮੇਰੇ ਵਾਲ ਦੁੱਧ ਰੰਗੇ ਹੋ ਗਏ ਹਨ।
Fareedkot Teekaਜਿਸ ਸਮੇਂ ਬ੍ਰਿਧ ਅਵਸਥਾ ਮੇਂ ਸਰੀਰ (ਖੀਨਾ) ਘਟ ਜਾਤਾ ਹੈ ਔ ਨੇਤ੍ਰੋਂ ਸੇ ਜਲ ਚੱਲਦਾ ਹੈ, ਪੁਨਾ ਕੇਸ ਦੂਧ ਕੇ (ਵਾਨੀ) ਰੰਗ ਜੈਸੇ ਸੁਪੈਦ ਹੋ ਜਾਤੇ ਹੈਂ॥
Prof. Sahib Singhਹੇ ਜੀਵ! (ਬਿਰਧ ਅਵਸਥਾ ਵਿਚ ਕਮਜ਼ੋਰ ਹੋਣ ਕਰਕੇ) ਤੇਰੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਹੈ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਤੇਰੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਹਨ।

ਪਦ ਅਰਥ ਨੈਨਹੁ = ਅੱਖਾਂ ਵਿਚੋਂ। ਨੀਰੁ = ਪਾਣੀ। ਖੀਨਾ = ਕਮਜ਼ੋਰ, ਲਿੱਸਾ। ਦੁਧਵਾਨੀ = ਦੁੱਧ ਦੇ ਵੰਨ ਦੇ, ਦੁੱਧ ਵਰਗੇ ਚਿੱਟੇ।

SikhNet (Spanish)El agua se junta en mis ojos, mi cuerpo se ha vuelto débil, mi cabello blanco,

ਰੂਧਾ ਕੰਠੁ. ਸਬਦੁ ਨਹੀ ਉਚਰੈ; ਅਬ ਕਿਆ ਕਰਹਿ ਪਰਾਨੀ ॥੧॥

roodhaa kantth. sabad nahee ucharai; ab kiaa kareh paraanee |1|

Sant Singh KhalsaMy throat is tight, and I cannot utter even one word; what can I do now? I am a mere mortal. ||1||
Manmohan SinghMine throat is choked and cannot utter even a word, what can I, a mere mortal, do now?
Manmohan Singh (Punjabi)ਮੇਰਾ ਗਲਾ ਰੁਕ ਗਿਆ ਹੈ। ਮੈਂ ਇਕ ਲਫਜ਼ ਭੀ ਬੋਲ ਨਹੀਂ ਸਕਦਾ। ਮੇਰੇ ਵਾਰਗਾ ਫਾਨੀ ਜੀਵ, ਹੁਣ ਕੀ ਕਰ ਸਕਦਾ ਹੈ?
Fareedkot Teekaਜਬ ਕਫ ਕਰ ਕੇ ਕੰਠ (ਰੂਧਾ) ਰੁਕ ਗਿਆ ਮੁਖ ਸੇ ਸ਼ਬਦ ਨਹੀਂ ਨਿਕਸੇਗਾ, ਤਬ ਹੇ ਪ੍ਰਾਨੀ! ਤੂੰ ਕਿਆ ਕਰੇਂਗਾ ਅਰਥਾਤ ਤਬ ਕੁਛ ਨਹੀਂ ਕਰ ਸਕੇਂਗਾ, ਤਾਂ ਤੇ ਅਬੀ ਨਾਮ ਜਪ॥੧॥
Prof. Sahib Singhਤੇਰਾ ਗਲਾ (ਕਫ ਨਾਲ) ਰੁਕਣ ਕਰਕੇ ਬੋਲ ਨਹੀਂ ਸਕਦਾ; ਅਜੇ (ਭੀ) ਤੂੰ ਕੀਹ ਕਰ ਰਿਹਾ ਹੈਂ? (ਭਾਵ, ਹੁਣ ਭੀ ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਤੂੰ ਕਿਉਂ ਸਰੀਰ ਦੇ ਮੋਹ ਵਿਚ ਫਸਿਆ ਪਿਆ ਹੈਂ? ਤੂੰ ਕਿਉਂ ਦੇਹ-ਅੱਧਿਆਸ ਨਹੀਂ ਛੱਡਦਾ?) ॥੧॥

ਪਦ ਅਰਥ ਰੂਧਾ = ਰੁਕਿਆ ਹੋਇਆ (ਕਫ ਨਾਲ)। ਕੰਠੁ = ਗਲਾ। ਪਰਾਨੀ = ਹੇ ਜੀਵ! ॥੧॥

SikhNet (Spanish)mi garganta se atora, ya no puedo hablar. ¿Qué voy a hacer ahora? (1)

ਰਾਮ ਰਾਇ; ਹੋਹਿ ਬੈਦ ਬਨਵਾਰੀ ॥

raam raae; hohi baid banavaaree |

Sant Singh KhalsaO Lord, my King, Gardener of the world-garden, be my Physician,
Manmohan SinghO Sovereign Lord, the Gardner of the world, be Thou my Physician,
Manmohan Singh (Punjabi)ਹੇ ਪਾਤਿਸ਼ਾਹ ਪ੍ਰਮੇਸ਼ਰ ਜਗਤ ਦੇ ਮਾਲੀ, ਤੂੰ ਮੇਰਾ ਹਕੀਮ ਥੀ ਵੰਞ,
Fareedkot Teekaਹੇ ਭਾਈ! ਸਰਬ ਕਾ ਰਾਜਾ ਰਾਮ ਬਨਵਾਰੀ ਇਸ ਸੰਸਾਰ ਕੇ ਦੁਖੋਂ ਸੇ ਬੈਦ ਰੂਪ ਹੋਇ ਕਰਕੇ॥
Prof. Sahib Singhਹੇ ਸੋਹਣੇ ਰਾਮ! ਹੇ ਪ੍ਰਭੂ! ਜੇ ਤੂੰ ਹਕੀਮ ਬਣੇਂ,

ਪਦ ਅਰਥ ਹੋਹਿ = ਜੇ ਤੂੰ ਹੋਵੇਂ, ਜੇ ਤੂੰ ਬਣੇਂ। ਬਨਵਾਰੀ = {Skt. वनमालिन् adorned with a chaplet of wood flowers. ਜੰਗਲੀ ਫੁੱਲਾਂ ਦੀ ਮਾਲਾ ਪਾਣ ਵਾਲਾ। An epithet of Krishna} ਪਰਮਾਤਮਾ।

SikhNet (Spanish)Oh Dios, sé mi doctor;

ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥

apane santah lehu ubaaree |1| rahaau |

Sant Singh Khalsaand save me, Your Saint. ||1||Pause||
Manmohan Singhand save Thine saint. Pause.
Manmohan Singh (Punjabi)ਅਤੇ ਆਪਣੇ ਸੰਤਾਂ ਤਾ ਪਾਰ ਕਰ ਦੇ। ਠਹਿਰਾਉ।
Fareedkot Teekaਅਪਨੇ ਸੰਤੋਂ ਕੋ ਬਚਾਇ ਲੇਤਾ ਹੈ॥੧॥ ਰਹਾਉ ॥☬ਸੋ ਦੁਖ ਕੌਨ ਹੈ?☬ਉਤ੍ਰ:
Prof. Sahib Singhਤਾਂ ਤੂੰ ਆਪਣੇ ਸੰਤਾਂ ਨੂੰ (ਦੇਹ-ਅੱਧਿਆਸ ਤੋਂ) ਬਚਾ ਲੈਂਦਾ ਹੈਂ (ਭਾਵ, ਤੂੰ ਆਪ ਹੀ ਹਕੀਮ ਬਣ ਕੇ ਸੰਤਾਂ ਨੂੰ ਦੇਹ-ਅੱਧਿਆਸ ਤੋਂ ਬਚਾ ਲੈਂਦਾ ਹੈਂ) ॥੧॥ ਰਹਾਉ ॥

ਪਦ ਅਰਥ ਲੇਹੁ ਉਬਾਰੀ = ਬਚਾ ਲੈਂਦੇ ਹੋ ॥੧॥ ਰਹਾਉ ॥

SikhNet (Spanish)sálvame y llévame a través. (1‑Pausa)

ਮਾਥੇ ਪੀਰ ਸਰੀਰਿ ਜਲਨਿ ਹੈ; ਕਰਕ ਕਰੇਜੇ ਮਾਹੀ ॥

maathe peer sareer jalan hai; karak kareje maahee |

Sant Singh KhalsaMy head aches, my body is burning, and my heart is filled with anguish.
Manmohan SinghThere is pain in my forehead, burning in my body and anguish in my heart.
Manmohan Singh (Punjabi)ਮੇਰੇ ਮੱਥੇ ਵਿੱਚ ਪੀੜ, ਤਨ ਅੰਦਰ ਸੜਨ ਅਤੇ ਦਿਲ ਵਿੱਚ ਦਰਦ ਹੈ।
Fareedkot Teekaਸਭ ਸੇ (ਮਾਥੇ) ਸਿਰੋਮਣੀ ਹੰਕਾਰ ਰੂਪੀ ਪੀੜਾ ਹੈ ਔ ਸਰੀਰ ਮੇਂ ਤ੍ਰਿਸਨਾ ਰੂਪੀ ਜਲਨਤਾ ਹੈ, ਪੁਨਾ ਕਲੇਜੇ ਮੇਂ ਈਰਖਾ ਰੂਪੀ ਕਰਕ ਹੈ॥
Prof. Sahib Singhਹੇ ਪ੍ਰਾਣੀ! (ਬਿਰਧ ਹੋਣ ਦੇ ਕਾਰਨ) ਤੇਰੇ ਸਿਰ ਵਿਚ ਪੀੜ ਟਿਕੀ ਰਹਿੰਦੀ ਹੈ, ਸਰੀਰ ਵਿਚ ਸੜਨ ਰਹਿੰਦੀ ਹੈ, ਕਲੇਜੇ ਵਿਚ ਦਰਦ ਉਠਦੀ ਹੈ।

ਪਦ ਅਰਥ ਸਰੀਰਿ = ਸਰੀਰ ਵਿਚ। ਜਲਨਿ = ਸੜਨ। ਕਰਕ = ਦਰਦ।

SikhNet (Spanish)La cabeza me duele, el cuerpo me arde,

ਐਸੀ ਬੇਦਨ. ਉਪਜਿ ਖਰੀ ਭਈ; ਵਾ ਕਾ ਅਉਖਧੁ ਨਾਹੀ ॥੨॥

aisee bedan. upaj kharee bhee; vaa kaa aaukhadh naahee |2|

Sant Singh KhalsaSuch is the disease that has struck me; there is no medicine to cure it. ||2||
Manmohan SinghSuch a disease, is grown in me, of which there is no medicine.
Manmohan Singh (Punjabi)ਮੇਰੇ ਅੰਦਰ ਐਹੋ ਜੇਹੀ ਬੀਮਾਰੀ ਉਠ ਖੜੀ ਹੋਈ ਹੈ ਕਿ ਜਿਸ ਦੀ ਦੀ ਕੋਈ ਦਵਾਈ ਨਹੀਂ।
Fareedkot Teekaਜਿਸ ਪੁਰਸ਼ ਕੋ ਐਸੀ ਤੀਨ ਪ੍ਰਕਾਰ ਕੀ ਪੀੜਾ ਉਪਜ ਖੜੀ ਹੂਈ ਹੈ, ਤਿਸ ਕਾ ਔਖਧ ਔਰ ਲੋਕੋਂ ਸੇ ਨਹੀਂ ਹੋਤਾ ਹੈ॥੨॥☬ਪ੍ਰਸ਼ਨ: ਤਿਸ ਕੀ ਔਖਧ ਕ੍ਯਾ ਹੈ?☬ਉੱਤਰ:
Prof. Sahib Singh(ਕਿਸ ਕਿਸ ਅੰਗ ਦਾ ਫ਼ਿਕਰ ਕਰੀਏ? ਸਾਰੇ ਹੀ ਜਿਸਮ ਵਿਚ ਬੁਢੇਪੇ ਦਾ) ਇੱਕ ਐਸਾ ਵੱਡਾ ਰੋਗ ਉੱਠ ਖਲੋਤਾ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ (ਫਿਰ ਭੀ ਇਸ ਸਰੀਰ ਨਾਲੋਂ ਤੇਰਾ ਮੋਹ ਨਹੀਂ ਮਿਟਦਾ) ॥੨॥

ਪਦ ਅਰਥ ਬੇਦਨ = ਰੋਗ। ਖਰੀ ਬੇਦਨ = ਵਡਾ ਰੋਗ। ਵਾ ਕਾ = ਉਸ ਦਾ। ਅਉਖਧੁ = ਦਾਰੂ, ਦਵਾਈ ॥੨॥

SikhNet (Spanish)el corazón me lastima; con tales males, vivo sin cura. (2)

ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ; ਇਹੁ ਅਉਖਧੁ ਜਗਿ ਸਾਰਾ ॥

har kaa naam amrit jal niramal; ihu aaukhadh jag saaraa |

Sant Singh KhalsaThe Name of the Lord, the ambrosial, immaculate water, is the best medicine in the world.
Manmohan SinghThe Name of God, the Immaculate Nectareous water, is the best medicine in the world.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਪਵਿੱਤਰ ਅੰਮ੍ਰਿਤ ਸਰੂਪ ਪਾਣੀ, ਇਸ ਸਸਾਰ ਵਿੱਚ ਸਭ ਤੋਂ ਸ੍ਰੇਸ਼ਟ ਦਵਾਈ ਹੈ।
Fareedkot Teekaਹਰਿ ਕਾ ਨਾਮ ਰੂਪੀ ਜੋ ਜਲ ਨਿਰਮਲੁ ਕਰਤਾ ਅੰਮ੍ਰਿਤ ਰੂਪ ਹੈ, ਸੋ ਇਹੁ ਤੀਨ ਪ੍ਰਕਾਰ ਕੀ ਪੀੜਾ ਦੂਰ ਕਰਨੇਹਾਰਾ ਜਗਤ ਮੇਂ (ਸਾਰਾ) ਪੂਰਾ ਔਖਧ ਹੈ॥
Prof. Sahib Singh(ਇਸ ਸਰੀਰਕ ਮੋਹ ਨੂੰ ਮਿਟਾਣ ਦਾ) ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿਚ ਹੈ, ਉਹ ਹੈ ਪ੍ਰਭੂ ਦਾ ਨਾਮ-ਰੂਪ ਅੰਮ੍ਰਿਤ, ਪਰਮਾਤਮਾ ਦਾ ਨਾਮ-ਰੂਪ ਨਿਰਮਲ ਜਲ।

ਪਦ ਅਰਥ ਜਗਿ = ਜਗਤ ਵਿਚ। ਸਾਰਾ = ਸ੍ਰੇਸ਼ਟ।

SikhNet (Spanish)El Néctar Ambrosial del Nombre del Señor es la panacea de todos los males del mundo.

ਗੁਰ ਪਰਸਾਦਿ ਕਹੈ ਜਨੁ ਭੀਖਨੁ; ਪਾਵਉ ਮੋਖ ਦੁਆਰਾ ॥੩॥੧॥

gur parasaad kahai jan bheekhan; paavau mokh duaaraa |3|1|

Sant Singh KhalsaBy Guru's Grace, says servant Bheekhan, I have found the Door of Salvation. ||3||1||
Manmohan SinghSays slave Bhikhan, by Guru's grace, I have obtained, the door of salvation.
Manmohan Singh (Punjabi)ਦਾਸ ਭੀਖਣ ਆਖਦਾ ਹੈ, ਗੁਰਾਂ ਦੀ ਮਿਹਰ ਸਦਕਾ ਮੈਂ ਮੁਕਤੀ ਦਾ ਦਰਵਾਜਾ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਭੀਖਨ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਤਿਸ ਪੀੜਾ ਕੇ ਇਸ ਔਖਧ ਸੇ ਦੂਰ ਕਰ ਕੇ ਮੈਂ ਮੋਖ ਕਾ ਦੁਆਰਾ ਗਿਆਨ ਪਾਵੋਂਗਾ ਤੁਮ ਭੀ ਪਾਵੋਗੇ॥੩॥੧॥☬ਪ੍ਰਸ਼ਨ: ਗੁਰੋਂ ਦੁਆਰੇ ਹਰੀ ਕੇ ਗੁਨੋਂ ਕਾ ਅਨੰਦੁ ਤੁਮ ਕੋ ਕੇਤਾਕ ਭਯਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਦਾਸ ਭੀਖਣ ਆਖਦਾ ਹੈ-(ਆਪਣੇ) ਗੁਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਹੈ, ਜਿਸ ਕਰਕੇ ਮੈਂ ਸਰੀਰਕ ਮੋਹ ਤੋਂ ਖ਼ਲਾਸੀ ਪਾ ਲਈ ਹੈ ॥੩॥੧॥

ਪਦ ਅਰਥ ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਪਾਵਉ = ਮੈਂ ਹਾਸਲ ਕਰਦਾ ਹਾਂ, ਮੈਂ ਪ੍ਰਾਪਤ ਕਰ ਲਿਆ ਹੈ। ਮੋਖ = ਮੁਕਤੀ, ਸਰੀਰਕ ਮੋਹ ਤੋਂ ਖ਼ਲਾਸੀ ਦੇਹ-ਅੱਧਿਆਸ ਤੋਂ ਅਜ਼ਾਦੀ। ਮੋਖ ਦੁਆਰਾ = ਮੁਕਤੀ ਦਾ ਰਸਤਾ, ਉਹ ਤਰੀਕਾ ਜਿਸ ਨਾਲ ਸਰੀਰਕ ਮੋਹ ਤੋਂ ਖ਼ਲਾਸੀ ਹੋ ਜਾਏ ॥੩॥੧॥

SikhNet (Spanish)Dice Bikhan, por la Gracia el Guru he obtenido la Puerta de la Liberación. (3‑1)

Open this shabad →

Shabad Bhagat Bheekhan Ji Raag Sorath

ਐਸਾ ਨਾਮੁ ਰਤਨੁ ਨਿਰਮੋਲਕੁ; ਪੁੰਨਿ ਪਦਾਰਥੁ ਪਾਇਆ ॥

aisaa naam ratan niramolak; pun padaarath paaeaa |

Sant Singh KhalsaSuch is the Naam, the Name of the Lord, the invaluable jewel, the most sublime wealth, which I have found through good deeds.
Manmohan SinghSuch a Name, an invaluable jewel and he sublime wealth, I have attained through meritorious deeds.
Manmohan Singh (Punjabi)ਅਣਮੁੱਲਾ ਹੀਰਾ ਅਤੇ ਸ੍ਰੇਸ਼ਟ ਦੋਲਤ ਐਹੋ ਜੇਹੇ ਨਾਮ ਨੂੰ ਮੈਂ ਨੇਕ ਅਮਲਾਂ ਦੇ ਰਾਹੀਂ ਪ੍ਰਾਪਤ ਕੀਤਾ ਹੈ।
Fareedkot Teekaਐਸਾ ਜੋ ਨਾਮ ਰੂਪੀ ਰਤਨ ਅਮੋਲਕ ਪਦਾਰਥੁ ਹੈ, ਸੋ ਪੂਰਬਲੇ ਪੁੰਨੋਂ ਕਰ ਕੇ ਮੈਨੇ ਸਤਿਗੁਰੋਂ ਸੇ ਪਾਯਾ ਹੈ॥
Prof. Sahib Singhਪਰਮਾਤਮਾ ਦਾ ਨਾਮ ਇਕ ਐਸਾ ਅਮੋਲਕ ਪਦਾਰਥ ਹੈ ਜੋ ਭਾਗਾਂ ਨਾਲ ਮਿਲਦਾ ਹੈ।

ਪਦ ਅਰਥ ਨਿਰਮੋਲਕੁ = ਜਿਸ ਦਾ ਮੁੱਲ ਨਹੀਂ ਪੈ ਸਕਦਾ, ਜੋ ਕਿਸੇ ਮੁੱਲ ਨਹੀਂ ਮਿਲ ਸਕਦਾ। ਪੁੰਨਿ = ਪੁੰਨ ਨਾਲ, ਭਾਗਾਂ ਨਾਲ। ਪਾਇਆ = ਪਾਈਦਾ ਹੈ, ਮਿਲਦਾ ਹੈ।

SikhNet (Spanish)Tal es la joya preciosa del Nombre del Señor que he obtenido por mis acciones pasadas.

ਅਨਿਕ ਜਤਨ ਕਰਿ ਹਿਰਦੈ ਰਾਖਿਆ; ਰਤਨੁ ਨ ਛਪੈ. ਛਪਾਇਆ ॥੧॥

anik jatan kar hiradai raakhiaa; ratan na chhapai. chhapaaeaa |1|

Sant Singh KhalsaBy various efforts, I have enshrined it within my heart; this jewel cannot be hidden by hiding it. ||1||
Manmohan SinghWith various efforts, I have enshrined it in my mind but, by concealing, the jewel cannot remain concealed.
Manmohan Singh (Punjabi)ਅਨੇਕਾਂ, ਉਪਰਾਲਿਆਂ ਨਾਲ ਮੈਂ ਇਸ ਨੂੰ ਆਪਣੇ ਨਾਮ-ਮਨ ਅੰਦਰ ਟਿਕਾਇਆ ਹੈ। ਲੁਕੋਣ ਦੁਆਰਾ ਹੀਰਾ ਲੁਕਿਆ ਨਹੀਂ ਰਹਿ ਸਕਦਾ।
Fareedkot Teekaਯਦ੍ਯਪਿ ਅਨੇਕ ਜਤਨੋਂ ਕਰ ਕੇ ਇਸ ਕੋ ਅਪਨੇ ਹਿਰਦੇ ਮੇਂ ਗੁਪਤ ਕਰ ਰਾਖਾ ਹੈ, ਤੋ ਭੀ ਇਹੁ ਰਤਨੁ ਕਿਸੀ ਕਾ ਛਪਾਯਾ ਛਪਤਾ ਨਹੀਂ ਹੈ, ਭਾਵ ਨਾਮ ਕਾ ਪ੍ਰਤਾਪ ਜਾਹਰ ਹੋ ਜਾਤਾ ਹੈ॥੧॥
Prof. Sahib Singhਇਸ ਰਤਨ ਨੂੰ ਜੇ ਅਨੇਕਾਂ ਜਤਨ ਕਰ ਕੇ ਭੀ ਹਿਰਦੇ ਵਿਚ (ਗੁਪਤ) ਰੱਖਏ, ਤਾਂ ਭੀ ਲੁਕਾਇਆਂ ਇਹ ਲੁਕਦਾ ਨਹੀਂ ॥੧॥
SikhNet (Spanish)La he tratado de atesorar en mi corazón, pero no la puedo esconder. (1)

ਹਰਿ ਗੁਨ ਕਹਤੇ; ਕਹਨੁ ਨ ਜਾਈ ॥

har gun kahate; kehan na jaaee |

Sant Singh KhalsaThe Glorious Praises of the Lord cannot be spoken by speaking.
Manmohan SinghBy mere narration God's praises cannot be narrated.
Manmohan Singh (Punjabi)ਵਰਣਨ ਕਰਨ ਦੁਆਰਾ, ਹਰੀ ਦੀਆਂ ਸਿਫਤਾਂ ਵਰਣਨ ਕੀਤੀਆਂ ਨਹੀਂ ਜਾ ਸਕਦੀਆਂ।
Fareedkot Teekaਹੇ ਭਾਈ! ਜੇਕਰ ਹਰੀ ਕੇ ਗੁਣੋਂ ਕਾ ਅਨੰਦ ਹਮ ਕਹਤੇ ਹੈਂ ਤੋ ਵਹੁ ਹਮਾਰੇ ਸੇ ਕਹਾ ਨਹੀਂ ਜਾਤਾ ਹੈ॥
Prof. Sahib Singh(ਉਂਞ ਉਹ ਸੁਆਦ) ਦੱਸਿਆ ਨਹੀਂ ਜਾ ਸਕਦਾ (ਜੋ) ਪਰਮਾਤਮਾ ਦੇ ਗੁਣ ਗਾਉਂਦਿਆਂ (ਆਉਂਦਾ ਹੈ),

ਪਦ ਅਰਥ ਕਹਨੁ ਨ ਜਾਈ = (ਸੁਆਦ) ਦੱਸਿਆ ਨਹੀਂ ਜਾ ਸਕਦਾ।

SikhNet (Spanish)Oh Dios, no puedo describir Tus Virtudes,

ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥

jaise goonge kee mitthiaaee |1| rahaau |

Sant Singh KhalsaThey are like the sweet candies given to a mute. ||1||Pause||
Manmohan SinghThey are like sweets to a dumb person. Pause.
Manmohan Singh (Punjabi)ਉਹ ਗੁੰਗੇ ਇਨਸਾਨ ਦੀ ਮਠਿਆਈ ਦੀ ਮਾਨੰਦ ਹਨ। ਠਹਿਰਾਉ।
Fareedkot Teekaਜੈਸੇ ਗੁੰਗੇ ਕੀ ਮਿਠਿਆਈ ਖਾਈ ਕਾ ਅਨੰਦੁ ਉਸ ਸੇ ਕਹਾ ਨਹੀਂ ਜਾਤਾ ਹੈ, ਤੈਸੇ ਮੁਝ ਸੇ ਭੀ ਕਹਾ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਠਿਆਈ (ਦਾ ਸੁਆਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ, ਗੁੰਗਾ ਦੱਸ ਨਹੀਂ ਸਕਦਾ) ॥੧॥ ਰਹਾਉ ॥
SikhNet (Spanish)así como el mudo no puede describir el sabor de un dulce. (1‑Pausa)

ਰਸਨਾ ਰਮਤ. ਸੁਨਤ ਸੁਖੁ ਸ੍ਰਵਨਾ; ਚਿਤ ਚੇਤੇ ਸੁਖੁ ਹੋਈ ॥

rasanaa ramat. sunat sukh sravanaa; chit chete sukh hoee |

Sant Singh KhalsaThe tongue speaks, the ears listen, and the mind contemplates the Lord; they find peace and comfort.
Manmohan SinghMy tongue, by uttering, ears, on hearing, and mind, by reflecting over the Lord, are pleased and comforted.
Manmohan Singh (Punjabi)ਸੁਆਮੀ ਨੂੰ, ਮੇਰੀ ਜੀਭਾ ਉਚਾਰਦੀ, ਕੰਨ ਸੁਣਦੇ ਅਤੇ ਮਨ ਸਿਮਰਦਾ ਹੋਇਆ ਪ੍ਰਸੰਨ ਤੇ ਸੁਖੀ ਹੁੰਦਾ ਹੈ।
Fareedkot Teekaਤਿਸ ਸੁਖ ਸ੍ਵਰੂਪ ਨਾਮ ਕੋ ਰਸਨਾ ਸੇ (ਰਮਤ) ਉਚਾਰਨ ਕਰਨੇ ਸੇ ਔਰ ਸ੍ਰਵਨੋਂ ਦ੍ਵਾਰਾ ਸੁਨਣੇ ਸੇ, ਪੁਨਾ ਚਿਤ ਮੇਂ (ਚੇਤੇ) ਸਿਮਰਨੇ ਕਰ ਕੇ ਮੁਝ ਕੋ ਸੁਖ ਕੀ ਪ੍ਰਾਪਤੀ ਹੋਈ ਹੈ॥
Prof. Sahib Singh(ਇਹ ਰਤਨ-ਨਾਮ) ਜਪਦਿਆਂ ਜੀਭ ਨੂੰ ਸੁਖ ਮਿਲਦਾ ਹੈ, ਸੁਣਦਿਆਂ ਕੰਨਾਂ ਨੂੰ ਸੁਖ ਮਿਲਦਾ ਹੈ ਤੇ ਚੇਤਦਿਆਂ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ।

ਪਦ ਅਰਥ ਰਸਨਾ = ਜੀਭ। ਰਮਤ = ਜਪਦਿਆਂ। ਸ੍ਰਵਨਾ = ਕੰਨਾਂ ਨੂੰ। ਚੇਤੇ = ਯਾਦ ਕਰਦਿਆਂ। ਹੋਈ = ਹੁੰਦਾ ਹੈ।

SikhNet (Spanish)Con los labios recitando, los oídos escuchando, la mente disfrutando, el Señor está complacido.

ਕਹੁ ਭੀਖਨ. ਦੁਇ ਨੈਨ ਸੰਤੋਖੇ; ਜਹ ਦੇਖਾਂ ਤਹ ਸੋਈ ॥੨॥੨॥

kahu bheekhan. due nain santokhe; jeh dekhaan teh soee |2|2|

Sant Singh KhalsaSays Bheekhan, my eyes are content; wherever I look, there I see the Lord. ||2||2||
Manmohan SinghSays Bhikhan, both mine eyes are content and wherever I see, there I see the Lord.
Manmohan Singh (Punjabi)ਭੀਖਣ ਜੀ ਆਖਦੇ ਹਨ, ਮੇਰੇ ਦੋਨੋਂ ਨੇਤ੍ਰ ਸੰਤੁਸ਼ਟ ਹੋ ਗਏ ਹਨ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਮੈਂ ਉਸ ਸਾਈਂ ਨੂੰ ਵੇਖਦਾ ਹਾਂ।
Fareedkot Teekaਸ੍ਰੀ ਭੀਖਨ ਜੀ ਕਹਤੇ ਹੈਂ: ਤਿਸੀ ਨਾਮ ਕੇ ਪ੍ਰਾਪਤੀ ਸੇ ਇਹ ਦੋਨੋਂ ਨੇਤ੍ਰ ਮੇਰੇ (ਸੰਤੋਖੇ) ਪ੍ਰਸੰਨ ਹੋ ਰਹੇ ਹੈਂ, ਅਬ ਮੈਂ ਜਹਾਂ ਦੇਖਤਾ ਹੂੰ ਤਹਾਂ ਮੁਝ ਕੋ (ਸੋਈ) ਅਕਾਲ ਪੁਰਖ ਦੇਖਾਈ ਦੇਤਾ ਹੈ। ਭਾਵ ਸੇ ਜਿਸ ਕਾ ਸਿਮਰਨ ਕੀਆ ਥਾ ਸੋਈ ਪਾਰਬ੍ਰਹਮ ਰੂਪ ਮੁਝ ਕੋ ਦ੍ਰਿਸ਼ਟਿ ਆਵਤਾ ਹੈ॥੨॥੨॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਸ੍ਰੀ ਗੁਰੂ ਨਾਨਕ ਸਾਹਿਬ ਜੀ ਬੇਨਤੀ ਕਰਤੇ ਹੈਂ:
Prof. Sahib Singhਹੇ ਭੀਖਨ! (ਤੂੰ ਭੀ) ਆਖ-(ਇਹ ਨਾਮ ਸਿਮਰਦਿਆਂ) ਮੇਰੀਆਂ ਦੋਹਾਂ ਅੱਖਾਂ ਵਿਚ (ਐਸੀ) ਠੰਢ ਪਈ ਹੈ ਕਿ ਮੈਂ ਜਿੱਧਰ ਤੱਕਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ ॥੨॥੨॥

ਪਦ ਅਰਥ ਕਹੁ = ਆਖ। ਭੀਖਨ = ਹੇ ਭੀਖਨ! ਸੰਤੋਖੇ = ਸ਼ਾਂਤ ਹੋ ਗਏ ਹਨ, ਠੰਡ ਪੈ ਗਈ ਹੈ। ਦੇਖਾਂ = ਮੈਂ ਵੇਖਦਾ ਹਾਂ। ਤਹ = ਉਧਰ ਹੀ ॥੨॥੨॥

* ਨੋਟ: ਭਗਤ-ਬਾਣੀ ਦੇ ਵਿਰੋਧੀ ਸੱਜਣ ਭਗਤ ਭੀਖਨ ਜੀ ਬਾਰੇ ਇਉਂ ਲਿਖਦੇ ਹਨ "ਦਸਿਆ ਹੈ ਕਿ ਭਗਤ ਭੀਖਨ ਜੀ ਇਬਰਾਹੀਮ ਦੇ ਸ਼ਿਸ਼ ਸਨ, ਪਰ ਇਹ ਖੋਜ ਸੱਚੀ ਸਿਧ ਨਹੀਂ ਹੁੰਦੀ। ਆਮ ਤੌਰ ਪਰ ਇਹਨਾਂ ਦੇ ਦੇਹਾਂਤ ਸੰਮਤ ੧੬੨੫ ਦੇ ਗਿਰਦੇ ਮੰਨੀਦਾ ਹੈ। ਵਾਸਤਵ ਵਿਚ ਭੀਖਨ ਜੀ ਕੋਈ ਬੇ-ਮਲੂਮ ਜਿਹੇ ਭਗਤ ਜਾਪਦੇ ਹਨ। ਭਗਤ-ਮੰਡਲੀ ਵਿਚ ਇਹਨਾਂ ਦੀ ਕੋਈ ਖ਼ਾਸ ਪ੍ਰਸਿੱਧੀ ਸਿਧ ਨਹੀਂ ਹੁੰਦੀ। ਇਸ ਨਾਲੋਂ ਜੱਲਣ, ਕਾਹਨਾ, ਛੱਜੂ ਆਦਿ ਭੀ ਵਧ ਪ੍ਰਸਿੱਧ ਹਨ। ਆਪ ਅਸਲੋਂ ਸੂਫ਼ੀ ਮੁਸਲਮਾਨ ਫ਼ਕੀਰਾਂ ਵਿਚੋਂ ਸਨ। ਆਪ ਜੀ ਨੂੰ ਸੇਖ਼ ਫ਼ਰੀਦ ਜੀ ਨਾਲ ਮਿਲਾ ਦੇਂਦੇ ਹਨ, ਪਰ ਇਹ ਪੁਸ਼ਟੀ ਇਹਨਾਂ ਦੀ ਬਾਣੀ ਤੋਂ ਨਹੀਂ ਹੁੰਦੀ। ਵੈਸੇ ਇਹਨਾਂ ਦੀ ਰਚਨਾ ਹਿੰਦੂ ਬੈਰਾਗੀ ਸਾਧੂਆਂ ਨਾਲ ਮਿਲਦੀ ਹੈ, ਇਸਲਾਮੀ ਸ਼ਰਹ ਦਾ ਇਕ ਲਫ਼ਜ਼ ਭੀ ਨਹੀਂ ਮਿਲਦਾ ਜਾਪਦਾ। ਇਸਲਾਮ ਮਤ ਛੱਡ ਕੇ ਜੀਵ-ਅਹਿੰਸਕ ਸਾਧਾਂ ਨਾਲ ਵਿਚਰਦੇ ਰਹੇ। ਆਪ ਜੀ ਦੇ ਦੋ ਸ਼ਬਦ ਭਗਤ ਬਾਣੀ ਸੰਗ੍ਰਹਿ ਵਿਖੇ ਆਏ ਹਨ, ਜਿਹਾ ਕਿ: "ਨੈਨਹੁ............ਮੋਹ ਦੁਆਰਾ।" (ਸੋਰਠਿ)। "ਇਸ ਸ਼ਬਦ ਤੋਂ ਸਿੱਧ ਹੁੰਦਾ ਹੈ ਕਿ ਭਗਤ ਜੀ ਬੁਢੇਪੇ ਅਥਵਾ ਮੌਤ ਦੇ ਨੇੜ ਨੂੰ ਵੇਖ ਕੇ ਕਾਫ਼ੀ ਘਾਬਰ ਗਏ ਹਨ। ਉਸ ਵੇਲੇ ਬਨਵਾਰੀ (ਕ੍ਰਿਸ਼ਨ) ਜੀ ਨੂੰ ਯਾਦ ਕਰਦੇ ਹੋਏ ਵਾਸਤੇ ਕੱਢਦੇ ਹਨ। ਪਰ ਗੁਰਮਤਿ ਅੰਦਰ ਮੌਤ ਨੂੰ ਇਕ ਖੇਡ ਸਮਝਿਆ ਗਿਆ ਹੈ ਅਤੇ ਜੰਮਨ ਮਰਨ ਨੂੰ ਸੰਸਾਰੀ ਖੇਡ ਸਮਝ ਕੇ ਕੋਈ ਵੁਕਅਤ ਨਹੀਂ ਦਿੱਤੀ ਜਾਂਦੀ।......ਖਾਲਸੇ ਦੇ ਸਾਹਮਣੇ ਮੌਤ ਖੇਡ ਅਤੇ ਇਕ ਬਾਜ਼ੀ ਹੈ

SikhNet (Spanish)Dice Bikhan, los ojos están contentos: donde sea que miro, sólo veo a mi Señor. (2-2)

Open this shabad →

Ang 659 of 1430