ੴ

ਸਿੱਖਬਾਣੀ · SikhBani

Ang 689

Sri Guru Granth Sahib · Raag Dhanaasree · 2 shabads, 36 lines
Translations
Shabad Guru Nanak Dev Ji Raag Dhanaasree continued from Ang 688

ਸਤਿਗੁਰ ਪੂਛਉ ਜਾਇ; ਨਾਮੁ ਧਿਆਇਸਾ ਜੀਉ ॥

satigur poochhau jaae; naam dhiaaeisaa jeeo |

Sant Singh KhalsaI shall go and ask the True Guru, and meditate on the Naam, the Name of the Lord.
Manmohan SinghI shall go and consult the true Guru and shall deliberate over the Lord's Name.
Manmohan Singh (Punjabi)ਮੈਂ ਜਾ ਕੇ ਸੱਚੇ ਗੁਰਾਂ ਦਾ ਮਸ਼ਵਰਾ ਲਵਾਂਗਾ ਅਤੇ ਸੁਆਮੀ ਦੇ ਨਾਮ ਦਾ ਸਿਮਰਨ ਕਰਾਂਗਾ।
Fareedkot Teekaਸਤਿਗੁਰੋਂ ਕੋ ਜਾਇ ਪੂਛਤਾ ਹੂੰ, ਤਿਨੋਂ ਕੇ ਉਪਦੇਸ਼ ਦ੍ਵਾਰਾ ਤੇਰੇ ਨਾਮ ਕੋ ਜੀਅ ਮੇਂ ਧਿਆਵੋਂਗਾ॥
Prof. Sahib Singhਜਦੋਂ ਤਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਹਾਂ, ਤਦ ਤਕ ਮੈਂ ਕਿਸੇ ਭੀ ਤਰ੍ਹਾਂ ਪ੍ਰਭੂ ਦੇ ਦਰ ਤੇ ਪਹੁੰਚ ਨਹੀਂ ਸਕਦਾ।

ਪਦ ਅਰਥ ਪੂਛਉ = ਮੈਂ ਪੁੱਛਾਂਗਾ। ਜਾਇ = ਜਾ ਕੇ। ਧਿਆਇਸਾ = ਧਿਆਇਸਾਂ, ਮੈਂ ਸਿਮਰਾਂਗਾ।

SikhNet (Spanish)Voy y consulto con mi Guru y habito sólo en el Naam, el Nombre del Señor.

ਸਚੁ ਨਾਮੁ ਧਿਆਈ. ਸਾਚੁ ਚਵਾਈ; ਗੁਰਮੁਖਿ ਸਾਚੁ ਪਛਾਣਾ ॥

sach naam dhiaaee. saach chavaaee; guramukh saach pachhaanaa |

Sant Singh KhalsaI meditate on the True Name, chant the True Name, and as Gurmukh, I realize the True Name.
Manmohan SinghI remember the True Name, utter the True Name and, through the Guru, know the True Name.
Manmohan Singh (Punjabi)ਮੈਂ ਸੱਚੇ ਨਾਮ ਨੂੰ ਆਰਾਧਦਾ ਹਾਂ, ਸੱਚੇ ਨਾਮ ਨੂੰ ਉਚਾਰਦਾ ਹਾਂ, ਅਤੇ ਸੱਚੇ ਨਾਮ ਨੂੰ ਹੀ ਸੱਚੇ ਗੁਰਾਂ ਦੇ ਰਾਹੀਂ ਜਾਣਦਾ ਹਾਂ।
Fareedkot Teekaਹੇ ਸਚੇ! ਜਬ ਗੁਰੋਂ ਦ੍ਵਾਰੇ ਨਾਮ ਕੋ ਧਿਆਵੋਂ ਔ ਸਾਚ ਹੀ ਮੁਖ ਤੇ ਬੋਲਨਾ ਕਰੂੰ ਤਬ ਤੁਝ ਸਚ ਸਰੂਪ ਕੋ ਪਛਾਣੋਂਗਾ॥
Prof. Sahib Singh(ਮਾਇਆ ਦੀ ਤ੍ਰਿਸ਼ਨਾ ਦੂਰ ਕਰਨ ਦਾ ਇਲਾਜ) ਮੈਂ ਜਾ ਕੇ ਆਪਣੇ ਗੁਰੂ ਤੋਂ ਪੁੱਛਦਾ ਹਾਂ (ਤੇ ਉਸ ਦੀ ਸਿੱਖਿਆ ਅਨੁਸਾਰ) ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ (ਨਾਮ ਹੀ ਤ੍ਰਿਸਨਾ ਦੂਰ ਕਰਦਾ ਹੈ)।

ਪਦ ਅਰਥ ਧਿਆਈ = ਮੈਂ ਧਿਆਵਾਂਗਾ। ਚਵਾਈ = ਮੈਂ ਉਚਾਰਾਂਗਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Medito en el Nombre Verdadero, canto el Nombre del Inmaculado y Verdadero Señor

ਦੀਨਾ ਨਾਥੁ ਦਇਆਲੁ ਨਿਰੰਜਨੁ; ਅਨਦਿਨੁ ਨਾਮੁ ਵਖਾਣਾ ॥

deenaa naath deaal niranjan; anadin naam vakhaanaa |

Sant Singh KhalsaNight and day, I chant the Name of the merciful, immaculate Lord, the Master of the poor.
Manmohan SinghNight and day, I utter the Name of the Beneficent, Immaculate Lord, the Master of the meek.
Manmohan Singh (Punjabi)ਰਾਤ ਦਿਨ ਮੈਂ ਮਸਕੀਨਾਂ ਦੇ ਮਾਲਕ, ਮਿਹਰਬਾਨ ਤੇ ਪਵਿੱਤਰ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਹੇ (ਨਿਰੰਜਨੁ) ਮਾਯਾ ਸੇ ਰਹਿਤ ਦੀਨਾ ਨਾਥ ਦਿਆਲੂ! ਤੇਰੇ ਨਾਮੋਂ ਕੋ ਮੈਂ ਦਿਨੇ ਰਾਤ ਉਚਾਰਨ ਕਰੋਂ॥
Prof. Sahib Singhਗੁਰੂ ਦੀ ਸਰਨ ਪੈ ਕੇ ਮੈਂ ਸਦਾ-ਥਿਰ ਨਾਮ ਸਿਮਰਦਾ ਹਾਂ ਸਦਾ-ਥਿਰ ਪ੍ਰਭੂ (ਦੀ ਸਿਫ਼ਤ-ਸਾਲਾਹ) ਉਚਾਰਦਾ ਹਾਂ, ਤੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦਾ ਹਾਂ।

ਪਦ ਅਰਥ ਅਨਦਿਨੁ = ਹਰ ਰੋਜ਼। ਵਖਾਣਾ = ਮੈਂ ਉਚਾਰਾਂਗਾ।

SikhNet (Spanish)y como Gurmukj tomo conciencia del Nombre Verdadero. Noche y día canto el Nombre de mi Bondadoso e Inmaculado Señor, el Maestro de los pobres.

ਕਰਣੀ ਕਾਰ ਧੁਰਹੁ ਫੁਰਮਾਈ; ਆਪਿ ਮੁਆ ਮਨੁ ਮਾਰੀ ॥

karanee kaar dhurahu furamaaee; aap muaa man maaree |

Sant Singh KhalsaThe Primal Lord has ordained the tasks to be done; self-conceit is overcome, and the mind is subdued.
Manmohan SinghThis task, the Primal Being has enjoined man to do, In this way the ego is stilled and the mind is subdued.
Manmohan Singh (Punjabi)ਇਹ ਕਾਰਜ, ਆਦਿ ਪੁਰਖ ਨੇ ਇਨਸਾਨ ਨੂੰ ਕਰਨ ਦੀ ਆਗਿਆ ਕੀਤੀ ਹੈ। ਇਸ ਤਰ੍ਹਾਂ ਸਵੈ-ਹੰਗਤਾ ਮਿੱਟ ਜਾਂਦੀ ਹੈ ਤੇ ਮਨ ਕਾਬੂ ਆ ਜਾਂਦਾ ਹੈ।
Fareedkot Teekaਆਪ ਨੇ (ਕਰਣੀ) ਭਗਤੀ ਕੀ ਕਾਰ (ਧੁਰਹੁ) ਆਦਿ ਹੀ ਫੁਰਮਾਈ ਹੈ, ਤਿਸੀ ਕਰ ਆਪਾ ਭਾਵ ਮੇਰਾ ਮੂਆ ਹੈ ਔਰ ਮਨ ਕੀ ਵਾਸਨਾ ਭੀ ਮਾਰੀ ਹੈ॥
Prof. Sahib Singhਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹੋਂ ਬੋਲਦਾ ਹਾਂ ਜੋ ਦੀਨਾਂ ਦਾ ਸਹਾਰਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ।

ਪਦ ਅਰਥ ਕਰਣੀ ਕਾਰ = ਕਰਨ ਜੋਗ ਕੰਮ। ਧੁਰਹੁ = ਪਰਮਾਤਮਾ ਨੇ ਆਪਣੀ ਹਜ਼ੂਰੀ ਤੋਂ। ਆਪਿ = ਉਹ ਬੰਦਾ ਆਪ। ਮੁਆ = ਮਾਇਆ ਦੇ ਮੋਹ ਵਲੋਂ ਮਰ ਜਾਂਦਾ ਹੈ। ਮਨੁ ਮਾਰੀ = ਮਨੁ ਮਾਰਿ, ਆਪਣੇ ਮਨ ਨੂੰ ਮਾਰ ਕੇ।

SikhNet (Spanish)Esta tarea El Señor nos la ha asignado, así es como derroto a mis enemigos interiores y controlo mi mente.

ਨਾਨਕ ਨਾਮੁ ਮਹਾ ਰਸੁ ਮੀਠਾ; ਤ੍ਰਿਸਨਾ ਨਾਮਿ ਨਿਵਾਰੀ ॥੫॥੨॥

naanak naam mahaa ras meetthaa; trisanaa naam nivaaree |5|2|

Sant Singh KhalsaO Nanak, the Naam is the sweetest essence; through the Naam, thirst and desire are stilled. ||5||2||
Manmohan SinghNanak, supremely sweet is the Name-Nectar and it is through the Name, that the desire is stilled.
Manmohan Singh (Punjabi)ਨਾਨਕ, ਪਰਮ ਮਿਠਾ ਹੈ ਨਾਮ-ਅੰਮ੍ਰਿਤ। ਨਾਮ ਦੇ ਰਾਹੀਂ ਹੀ ਵਧੀ ਖਾਹਿਸ਼ ਨਵਿਰਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਨਾਮ ਕਾ ਜੋ ਮਹਾਂ ਮੀਠਾ ਰਸੁ ਹੈ, ਤਿਸ ਰਸ ਕਰ ਕੇ ਹੇ (ਨਾਮਿ) ਨਾਮੀ ਵਾਹਿਗੁਰੂ! ਹਮ ਨੇ ਤ੍ਰਿਸਨਾ (ਨਿਵਾਰੀ) ਦੂਰ ਕਰੀ ਹੈ॥੫॥੨॥☬ਮੰਦ ਜਗ੍ਯਾਸੂ ਕੋ ਸਖੀ ਭਾਵ ਕਰ ਉਪਦੇਸ ਕਰਤੇ ਹੈਂ:
Prof. Sahib Singhਪਰਮਾਤਮਾ ਨੇ ਜਿਸ ਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਹੀ ਨਾਮ ਸਿਮਰਨ ਦੀ ਕਰਨ-ਜੋਗ ਕਾਰ ਕਰਨ ਦਾ ਹੁਕਮ ਦੇ ਦਿੱਤਾ, ਉਹ ਮਨੁੱਖ ਆਪਣੇ ਮਨ ਨੂੰ (ਮਾਇਆ ਵਲੋਂ) ਮਾਰ ਕੇ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ।

ਪਦ ਅਰਥ ਮਹਾ ਰਸੁ = ਸਭ ਤੋਂ ਸ੍ਰੇਸ਼ਟ ਸੁਆਦ ਵਾਲਾ। ਨਾਮਿ = ਨਾਮਿ ਦੀ ਰਾਹੀਂ ॥੫॥੨॥

SikhNet (Spanish)Dice Nanak, dulce es la Gran Esencia del Nombre del Señor, pues a través del Nombre, las ansiedades de uno son calmadas. (5-2)

Open this shabad (31 lines, Angs 688-689) →

Shabad Guru Nanak Dev Ji Raag Dhanaasree

ਧਨਾਸਰੀ ਛੰਤ ਮਹਲਾ ੧ ॥

dhanaasaree chhant mahalaa 1 |

Sant Singh KhalsaDhanaasaree, Chhant, First Mehl:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
Prof. Sahib Singhਹੇ ਨਾਨਕ! ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਮਿੱਠਾ ਤੇ ਹੋਰ ਸਭ ਰਸਾਂ ਨਾਲੋਂ ਸ੍ਰੇਸ਼ਟ ਲੱਗਦਾ ਹੈ, ਉਸ ਨੇ ਨਾਮ ਸਿਮਰਨ ਦੀ ਬਰਕਤਿ ਨਾਲ ਮਾਇਆ ਦੀ ਤ੍ਰਿਸ਼ਨਾ (ਆਪਣੇ ਅੰਦਰੋਂ) ਦੂਰ ਕਰ ਲਈ ਹੁੰਦੀ ਹੈ ॥੫॥੨॥
SikhNet (Spanish)Dhanasri, Chhant, Mejl Guru Nanak, Primer Canal Divino.

ਪਿਰ ਸੰਗਿ ਮੂਠੜੀਏ; ਖਬਰਿ. ਨ ਪਾਈਆ ਜੀਉ ॥

pir sang moottharree; khabar. na paaeea jeeo |

Sant Singh KhalsaYour Husband Lord is with you, O deluded soul-bride, but you do are not aware of Him.
Manmohan SinghO beguiled bride, thy Beloved is with thee, but thou hast no knowledge of it.
Manmohan Singh (Punjabi)ਹੇ ਠੱਗੀ ਹੋਈ ਪਤਨੀਏ! ਤੇਰਾ ਪ੍ਰੀਤਮ ਤੇਰੇ ਨਾਲ ਹੈ ਪਰ ਤੈਨੂੰ ਇਸ ਦਾ ਪਤਾ ਤੱਕ ਨਹੀਂ।
Fareedkot Teekaਹੇ ਪਤੀ ਕੇ ਸੰਗ ਸੇ (ਮੂਠੜੀਏ) ਠਗੀ ਹੋਈਏ! ਭਾਵ ਅਗ੍ਯਾਨ ਤੇ ਖਬਰ ਨਹੀਂ ਪਾਈ, ਕਿਆ ਜਾਣੀ ਕੇ ਪਤੀ ਮੇਰਾ ਨਾਲ ਹੀ ਹੈ॥
Prof. Sahib Singhਹੇ (ਮਾਇਆ ਦੇ ਮੋਹ ਵਿਚ) ਠੱਗੀ ਗਈ ਜੀਵ-ਇਸਤ੍ਰੀਏ! (ਤੇਰਾ) ਪਤੀ-ਪ੍ਰਭੂ ਤੇਰੇ ਨਾਲ ਹੈ, ਪਰ ਤੈਨੂੰ ਇਸ ਗੱਲ ਦੀ ਸਮਝ ਨਹੀਂ ਆਈ।

ਪਦ ਅਰਥ ਪਿਰੁ = ਪਤੀ-ਪ੍ਰਭੂ। ਸੰਗਿ = (ਤੇਰੇ) ਨਾਲ। ਮੂਠੜੀਏ = ਹੇ ਠੱਗੀ ਹੋਈ ਜੀਵ-ਇਸਤ੍ਰੀ!

SikhNet (Spanish)Tu Esposo está contigo, pero vives engañada y ni siquiera te das cuenta. Pero tal es el escrito de tu pasado,

ਮਸਤਕਿ ਲਿਖਿਅੜਾ ਲੇਖੁ; ਪੁਰਬਿ ਕਮਾਇਆ ਜੀਉ ॥

masatak likhiarraa lekh; purab kamaaeaa jeeo |

Sant Singh KhalsaYour destiny is written on your forehead, according to your past actions.
Manmohan SinghAccording to thine past deeds, the destiny is writ on thy forehead.
Manmohan Singh (Punjabi)ਤੇਰੇ ਪਿਛਲੇ ਅਮਲਾਂ ਦੇ ਅਨੁਸਾਰ, ਤੇਰੇ ਮੱਥੇ ਉਤੇ ਪ੍ਰਾਲਭਧ ਲਿਖੀ ਹੋਈ ਹੈ।
Fareedkot Teekaਜੋ ਮਸਤਕ ਪਰ ਲੇਖ ਲਿਖਿਆ ਹੈ, ਤਿਸ ਪੁਰਬਲੇ ਲੇਖ ਅਨੁਸਾਰ ਹੀ ਤੈਨੇ ਕਰਮੋਂ ਕੋ ਕਮਾਇਆ ਹੈ॥
Prof. Sahib Singh(ਤੇਰੇ ਭੀ ਕੀਹ ਵੱਸ?) ਜੋ ਕੁਝ ਤੂੰ ਪਹਿਲੇ ਜਨਮਾਂ ਵਿਚ ਕਰਮ ਕਮਾਏ, ਉਹਨਾਂ ਦੇ ਅਨੁਸਾਰ ਤੇਰੇ ਮੱਥੇ ਉਤੇ (ਪ੍ਰਭੂ ਦੀ ਰਜ਼ਾ ਵਿਚ) ਲੇਖ ਹੀ ਅਜੇਹਾ ਲਿਖਿਆ ਗਿਆ (ਕਿ ਤੂੰ ਸੰਗ-ਵੱਸਦੇ ਪ੍ਰਭੂ-ਪਤੀ ਨੂੰ ਪਛਾਣ ਨਹੀਂ ਸਕਦੀ)।

ਪਦ ਅਰਥ ਮਸਤਕਿ = ਮੱਥੇ ਉਤੇ। ਪੁਰਬਿ = ਪੂਰਬਲੇ ਸਮੇ ਵਿਚ, ਪਹਿਲੇ ਜਨਮਾਂ ਵਿਚ।

SikhNet (Spanish)y lo estás experimentando ahora. Oh, nadie puede borrar lo escrito en el pasado, ¿qué será de mi?

ਲੇਖੁ ਨ ਮਿਟਈ. ਪੁਰਬਿ ਕਮਾਇਆ; ਕਿਆ ਜਾਣਾ ਕਿਆ ਹੋਸੀ ॥

lekh na mittee. purab kamaaeaa; kiaa jaanaa kiaa hosee |

Sant Singh KhalsaThis inscription of past deeds cannot be erased; what do I know about what will happen?
Manmohan SinghThe writ of the past deeds cannot be erased. What do I know as to what shall befall me?
Manmohan Singh (Punjabi)ਪੂਰਬਲੇ ਕਰਮਾਂ ਦੀ ਲਿਖਤਾਕਾਰ ਮੇਟੀ ਨਹੀਂ ਜਾ ਸਕਦੀ। ਮੈਂ ਕੀ ਜਾਣਦਾ ਹਾਂ, ਮੇਰੇ ਨਾਲ ਕੀ ਵਾਪਰੂਗੀ?
Fareedkot Teekaਪੂਰਬਲਾ ਲੇਖ ਕਮਾਇਆ ਮਿਟਤਾ ਨਹੀਂ, ਤਾਂ ਤੇ ਕਿਆ ਜਾਣੋ ਆਗੇ ਪ੍ਰਲੋਕ ਮੇਂ ਕਿਆ ਹੋਵੇਗਾ॥
Prof. Sahib Singhਪਹਿਲੇ ਜਨਮਾਂ ਵਿਚ ਕੀਤੇ ਕਰਮਾਂ ਅਨੁਸਾਰ (ਮੱਥੇ ਤੇ ਲਿਖਿਆ) ਲੇਖ (ਕਿਸੇ ਪਾਸੋਂ) ਮਿਟ ਨਹੀਂ ਸਕਦਾ। ਕਿਸੇ ਨੂੰ ਇਹ ਸਮਝ ਨਹੀਂ ਆ ਸਕਦੀ ਕਿ (ਉਸ ਲਿਖੇ ਲੇਖ ਅਨੁਸਾਰ ਸਾਡੇ ਆਉਣ ਵਾਲੇ ਜੀਵਨ ਵਿਚ) ਕੀਹ ਵਾਪਰੇਗੀ।

ਪਦ ਅਰਥ ਕਿਆ ਜਾਣਾ = ਮੈਂ ਕੀਹ ਜਾਣਾਂ? ਮੈਨੂੰ ਪਤਾ ਨਹੀਂ।

SikhNet (Spanish)No fuiste atraído por el mérito, no amaste a tu Señor y debido a tus propios errores ahora sufres el dolor en el que estás.

ਗੁਣੀ ਅਚਾਰਿ ਨਹੀ ਰੰਗਿ ਰਾਤੀ; ਅਵਗੁਣ ਬਹਿ ਬਹਿ ਰੋਸੀ ॥

gunee achaar nahee rang raatee; avagun beh beh rosee |

Sant Singh KhalsaYou have not adopted a virtuous lifestyle, and you are not attuned to the Lord's Love; you sit there, crying over your past misdeeds.
Manmohan SinghThou hast not adopted the virtuous way of life, nor art thou imbued with thy Lord's love, thou shalt ever sit and bewail over thine misdeeds.
Manmohan Singh (Punjabi)ਤੂੰ ਨੇਕ ਜੀਵਨ-ਰਹੁ-ਰੀਤੀ ਧਾਰਨ ਨਹੀਂ ਕੀਤੀ। ਨਾਂ ਹੀ ਤੂੰ ਆਪਣੇ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੀ ਹੈ। ਤੂੰ ਸਦੀਵ ਹੀ ਬੈਠ ਕੇ, ਆਪਣੇ ਕੁਕਰਮਾਂ ਉਤੇ ਵਿਰਲਾਪ ਕਰਨੂੰਗੀ।
Fareedkot Teeka(ਗੁਣੀ) ਗੁਣੋਂ ਵਾਲੀ ਹੋ ਕਰ (ਰੰਗਿ) ਪ੍ਰੇਮ ਕੇ (ਅਚਾਰਿ) ਕਰਤਬ੍ਯ ਮੇਂ ਤੂੰ ਰਤੀ ਨਹੀਂ ਹੈ, ਇਸੀ ਤੇ ਅਵਗੁਣੋਂ ਕਰ ਕੇ ਪ੍ਰਲੋਕ ਮੇਂ ਬੈਠ ਬੈਠ ਕੇ ਰੁਦਨ ਕਰੇਂਗੀ, ਭਾਵ ਪਸਚਾਤਾਪ ਕਰੇਂਗੀ॥
Prof. Sahib Singh(ਪੂਰਬਲੀ ਕਮਾਈ ਅਨੁਸਾਰ) ਜੇਹੜੀ ਜੀਵ-ਇਸਤ੍ਰੀ ਗੁਣਾਂ ਵਾਲੀ ਨਹੀਂ, ਉੱਚੇ ਆਚਰਣ ਵਾਲੀ ਨਹੀਂ, ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਨਹੀਂ, ਉਹ (ਕੀਤੇ) ਔਗੁਣਾਂ ਦੇ ਕਾਰਨ ਮੁੜ ਮੁੜ ਦੁਖੀ (ਹੀ) ਹੋਵੇਗੀ।

ਪਦ ਅਰਥ ਗੁਣੀ = ਗੁਣਾਂ ਵਾਲੀ। ਅਚਾਰਿ = ਉੱਚੇ ਆਚਰਨ ਵਾਲੀ। ਰੰਗਿ = ਪ੍ਰਭੂ ਦੇ ਪ੍ਰੇਮ-ਰੰਗ ਵਿਚ। ਬਹਿ ਬਹਿ = ਬੈਠ ਕੇ ਬੈਠ ਕੇ, ਮੁੜ ਮੁੜ। ਰੋਸੀ = ਰੋਵੇਗੀ।

SikhNet (Spanish)Pero tus riquezas, tus posesiones y tus bellas mujeres son como la sombra del árbol.

ਧਨੁ ਜੋਬਨੁ. ਆਕ ਕੀ ਛਾਇਆ; ਬਿਰਧਿ ਭਏ ਦਿਨ ਪੁੰਨਿਆ ॥

dhan joban. aak kee chhaaeaa; biradh bhe din puniaa |

Sant Singh KhalsaWealth and youth are like the shade of the bitter swallow-wort plant; you are growing old, and your days are coming to their end.
Manmohan SinghThine riches and youth are like shade of swallowort. Growing old, thine days shall come to an end.
Manmohan Singh (Punjabi)ਤੇਰੀ ਮਾਲ-ਮਿਲਖ ਅਤੇ ਜੁਆਨੀ ਅੱਕ ਦੀ ਛਾਂ ਦੀ ਮਾਨੰਦ ਹੈ। ਬੁੱਢਾ ਹੋਣ ਨਾਲ ਤੇਰੇ ਦਿਹਾੜੇ ਮੁੱਕ ਜਾਣਗੇ।
Fareedkot Teekaਇਹ ਧਨ ਔਰ ਜੋਬਨ ਅਕ ਕੀ ਛਾਇਆ ਹੈ, ਭਾਵ ਤੁਛ ਔ ਦੁਖ ਰੂਪ ਹੈਂ। ਜਬ ਬ੍ਰਿਧ ਅਵਸਥਾ ਭਈ ਤਬ ਜੀਵਣੇ ਕੇ ਦਿਨ (ਪੁੰਨਿਆ) ਪੂਰੇ ਆਨ ਹੋਏ॥
Prof. Sahib Singh(ਜੀਵ ਧਨ ਜੋਬਨ ਆਦਿਕ ਦੇ ਮਾਣ ਵਿਚ ਪ੍ਰਭੂ ਨੂੰ ਭੁਲਾ ਬੈਠਦਾ ਹੈ, ਪਰ ਇਹ) ਧਨ ਤੇ ਜਵਾਨੀ ਅੱਕ (ਦੇ ਬੂਟੇ) ਦੀ ਛਾਂ (ਵਰਗੇ ਹੀ) ਹਨ, ਜਦੋਂ ਬੁੱਢਾ ਹੋ ਜਾਂਦਾ ਹੈ, ਤੇ ਉਮਰ ਦੇ ਦਿਨ ਆਖ਼ਰ ਮੁੱਕ ਜਾਂਦੇ ਹਨ (ਤਾਂ ਇਹ ਧਨ ਜਵਾਨੀ ਸਾਥ ਤੋੜ ਜਾਂਦੇ ਹਨ)।

ਪਦ ਅਰਥ ਜੋਬਨੁ = ਜਵਾਨੀ। ਪੁੰਨਿਆ = ਪੁੱਗ ਗਏ, ਮੁੱਕ ਗਏ।

SikhNet (Spanish)Lleno de golondrinas, envejeciendo, tus días llegarán a su fin.

ਨਾਨਕ. ਨਾਮ ਬਿਨਾ ਦੋਹਾਗਣਿ; ਛੂਟੀ ਝੂਠਿ ਵਿਛੁੰਨਿਆ ॥੧॥

naanak. naam binaa dohaagan; chhoottee jhootth vichhuniaa |1|

Sant Singh KhalsaO Nanak, without the Naam, the Name of the Lord, you shall end up as a discarded, divorced bride; your own falsehood shall separate you from the Lord. ||1||
Manmohan SinghWithout the Name, thou shalt be a discarded, divorced bride. Thy falsehood shall separate thee from the Lord.
Manmohan Singh (Punjabi)ਨਾਮ ਦੇ ਬਗੈਰ ਤੂੰ ਛੁੱਟੜ ਨਿਖਸਮੀ ਰੰਨ ਥੀ ਵੰਞੇਗੀ। ਤੇਰਾ ਕੂੜ ਤੈਨੂੰ ਤੇਰੇ ਸੁਆਮੀ ਨਾਲੋਂ ਜੁਦਾ ਕਰ ਦੇਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਦੋਹਾਗਣੀ! ਵਾਹਿਗੁਰੂ ਕੇ ਨਾਮ ਤੇ ਬਿਨਾ ਛੁਟੜ ਹੋਈ ਝੂਠੇ ਸੰਸਾਰ ਮੇਂ ਲਗੀ ਹੈਂ, ਤਿਸੀ ਤੇ ਤੁਝ ਤੇ ਪ੍ਰਮੇਸ੍ਵਰ ਪਤੀ (ਵਿਛੁੰਨਿਆ) ਵਿਛੜਿਆ ਰਹਿਤਾ ਹੈ॥੧॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਭਾਗਣ ਜੀਵ-ਇਸਤ੍ਰੀ ਛੁੱਟੜ ਹੋ ਜਾਂਦੀ ਹੈ, ਕੂੜੇ ਮੋਹ ਵਿਚ ਫਸ ਕੇ ਪ੍ਰਭੂ-ਪਤੀ ਤੋਂ ਵਿਛੁੜ ਜਾਂਦੀ ਹੈ ॥੧॥

ਪਦ ਅਰਥ ਦੋਹਾਗਣਿ = {दुर्भागिनी} ਭੈੜੀ ਕਿਸਮਤ ਵਾਲੀ। ਛੂਟੀ = ਇਕੱਲੀ ਰਹਿ ਗਈ, ਛੁੱਟੜ ਹੋ ਗਈ। ਝੂਠਿ = ਝੂਠ ਵਿਚ ਫਸਣ ਦੇ ਕਾਰਨ, ਕੂੜੇ ਮੋਹ ਵਿਚ ਫਸ ਕੇ ॥੧॥

SikhNet (Spanish)Dice Nanak, sin el Nombre del Señor, estás separado de Él, sí, tus modos falsos te llevan muy lejos de Dios. (1)

ਬੂਡੀ ਘਰੁ ਘਾਲਿਓ; ਗੁਰ ਕੈ ਭਾਇ ਚਲੋ ॥

booddee ghar ghaalio; gur kai bhaae chalo |

Sant Singh KhalsaYou have drowned, and your house is ruined; walk in the Way of the Guru's Will.
Manmohan SinghO bride Thou, art drowned. Thy home is ruined. Walk thou in Guru's will.
Manmohan Singh (Punjabi)ਨੀ ਪਤਨੀਏ! ਤੂੰ ਡੁੱਬ ਗਈ ਹੈ। ਤੇਰਾ ਝੁੱਗਾ ਉਜੱੜ ਗਿਆ ਹੈ। ਤੂੰ ਗੁਰਾਂ ਦੀ ਰਜ਼ਾ ਅੰਦਰ ਟੁਰ।
Fareedkot Teekaਹੇ ਸੰਸਾਰ ਮੇਂ ਡੁਬੀ ਹੋਈਏ ਜੀਵ ਇਸਤ੍ਰੀ! ਤੈਨੇ ਪ੍ਰਲੋਕ (ਘਰੁ ਘਾਲਿਓ) ਨਾਸ ਕਰ ਲੀਆ ਹੈ, ਪਰੰਤੂ ਅਬ ਭੀ ਗੁਰੋਂ ਕੇ (ਭਾਇ) ਅਨਸਾਰ ਚਲਨਾ ਕਰ, ਭਾਵ ਗੁਰ ਆਗਿਆ ਮੇਂ ਰਹੋ; ਵਾ ਗੁਰੋਂ ਕੇ ਅਨਸਾਰ ਚਲ ਪਤੀ ਕੋ (ਘਰਿ) ਰਿਦੇ ਮੇਂ (ਘਾਲਿਓ) ਪਾਵੈਗੀ॥
Prof. Sahib Singhਹੇ (ਮਾਇਆ ਦੇ ਮੋਹ ਵਿਚ) ਡੁੱਬੀ ਹੋਈਏ! ਤੂੰ ਆਪਣਾ ਘਰ ਬਰਬਾਦ ਕਰ ਲਿਆ ਹੈ, (ਹੁਣ ਤਾਂ ਜੀਵਨ-ਸਫ਼ਰ ਵਿਚ) ਗੁਰੂ ਦੇ ਪ੍ਰੇਮ ਵਿਚ ਰਹਿ ਕੇ ਤੁਰ।

ਪਦ ਅਰਥ ਬੂਡੀ = ਹੇ ਡੁੱਬੀ ਹੋਈਏ! ਘਾਲਿਓ = ਬਰਬਾਦ ਕਰ ਲਿਆ ਹੈ। ਭਾਇ = ਪ੍ਰੇਮ ਵਿਚ। ਚਲੋ = ਚਲੁ, ਚੱਲ।

SikhNet (Spanish)Ahora te estás ahogando, tu hogar está destruido, es el momento para que de una vez camines en el Sendero del Guru.

ਸਾਚਾ ਨਾਮੁ ਧਿਆਇ; ਪਾਵਹਿ ਸੁਖਿ ਮਹਲੋ ॥

saachaa naam dhiaae; paaveh sukh mahalo |

Sant Singh KhalsaMeditate on the True Name, and you shall find peace in the Mansion of the Lord's Presence.
Manmohan SinghMeditate thou on the True Name and thou shalt obtain peace in the Lord's mansion.
Manmohan Singh (Punjabi)ਤੂੰ ਸੱਚੇ ਨਾਮ ਦਾ ਸਿਮਰਨ ਕਰ। (ਇਸ ਤਰ੍ਹਾਂ) ਤੂੰ ਹਰੀ ਸੁਆਮੀ ਦੇ ਮੰਦਰ ਅੰਦਰ ਆਰਾਮ ਪਾਵਨੂੰਗੀ।
Fareedkot Teekaਤਿਨ ਸਤਿਗੁਰੋਂ ਸੇ ਸਚਾ ਨਾਮ ਧਿਆਇ ਕਰ ਤੂੰ (ਸੁਖ ਮਹਲੋ) ਸੁਖਿ ਸਰੂਪ ਕੌ ਪਾਇ ਲੇਵੈਗੀ॥
Prof. Sahib Singhਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ ਤੂੰ ਆਤਮਕ ਆਨੰਦ ਵਿਚ ਟਿਕ ਕੇ ਪਰਮਾਤਮਾ ਦਾ ਦਰ ਲੱਭ ਲਏਂਗੀ।

ਪਦ ਅਰਥ ਸੁਖਿ = ਆਤਮਕ ਆਨੰਦ ਵਿਚ ਟਿਕ ਕੇ। ਮਹਲੋ = ਮਹਲੁ, ਪਰਮਾਤਮਾ ਦਾ ਟਿਕਾਣਾ।

SikhNet (Spanish)Medita en Dios para que seas bendecido con el Éxtasis en la Corte del Señor,

ਹਰਿ ਨਾਮੁ ਧਿਆਏ. ਤਾ ਸੁਖੁ ਪਾਏ; ਪੇਈਅੜੈ ਦਿਨ ਚਾਰੇ ॥

har naam dhiaae. taa sukh paae; peeearrai din chaare |

Sant Singh KhalsaMeditate on the Lord's Name, and you shall find peace; your stay in this world shall last only four days.
Manmohan SinghIf thou rememberest the Lord's Name, then shalt thou attain bliss. Thy stay in this world is but for four days.
Manmohan Singh (Punjabi)ਜੇਕਰ ਤੂੰ ਪ੍ਰਭੂ ਦੇ ਨਾਮ ਦਾ ਆਰਾਧਨ ਕਰਨੂੰ, ਤਦ ਤੂੰ ਖੁਸ਼ੀ ਪ੍ਰਾਪਤ ਕਰ ਲਵਨੂੰਗੀ। ਇਸ ਜਹਾਨ ਅੰਦਰ ਤੇਰਾ ਮੁਕਾਮ ਕੇਵਲ ਚਹੁ ਦਿਹਾੜਿਆਂ ਲਈ ਹੀ ਹੈ।
Fareedkot Teekaਜੇਕਰ ਤੂੰ ਹਰਿ ਨਾਮ ਕੋ ਧਿਆਵੈ ਤੌ ਸਰਬ ਸੁਖ ਪਾਵੈ, ਇਸ (ਪੇਈਅੜੈ) ਸੰਸਾਰ ਮੇਂ ਤੋ ਚਾਰਿ ਦਿਨ ਕਾ ਨਿਵਾਸ ਹੈ, ਭਾਵ ਸੇ ਅਲਪ ਹੈ॥
Prof. Sahib Singhਜੀਵ-ਇਸਤ੍ਰੀ ਤਦੋਂ ਹੀ ਆਤਮਕ ਆਨੰਦ ਮਾਣ ਸਕਦੀ ਹੈ ਜਦੋਂ ਪਰਮਾਤਮਾ ਦਾ ਨਾਮ ਸਿਮਰਦੀ ਹੈ (ਇਸ ਜਗਤ ਦਾ ਕੀਹ ਮਾਣ?) ਜਗਤ ਵਿਚ ਤਾਂ ਚਾਰ ਦਿਨਾਂ ਦਾ ਹੀ ਵਾਸਾ ਹੈ।

ਪਦ ਅਰਥ ਪੇਈਅੜੈ = ਪੇਕੇ ਘਰ ਵਿਚ, ਜਗਤ ਵਿਚ। ਚਾਰੇ = ਚਾਰਿ ਹੀ, ਚਾਰ ਹੀ।

SikhNet (Spanish)logra ese Éxtasis habitando en el Nombre del Señor, pues tus días en este mundo están contados.

ਨਿਜ ਘਰਿ ਜਾਇ ਬਹੈ. ਸਚੁ ਪਾਏ; ਅਨਦਿਨੁ ਨਾਲਿ ਪਿਆਰੇ ॥

nij ghar jaae bahai. sach paae; anadin naal piaare |

Sant Singh KhalsaSit in the home of your own being, and you shall find Truth; night and day, be with your Beloved.
Manmohan SinghShe, who night and day, abides with her Beloved, obtains truth and goes and sits in her own Home.
Manmohan Singh (Punjabi)ਜੋ ਰਾਤ ਦਿਨ ਆਪਣੇ ਪ੍ਰੀਤਮ ਨਾਲ ਵਸਦੀ ਹੈ, ਉਹ ਸੱਚ ਨੂੰ ਪਾ ਲੈਂਦੀ ਹੈ ਅਤੇ ਆਪਣੇ ਨਿੱਜ ਦੇ ਧਾਮ ਵਿੱਚ ਜਾ ਬਹਿੰਦੀ ਹੈ।
Fareedkot Teekaਜਬ ਤੂੰ ਗੁਰੋਂ ਦ੍ਵਾਰੇ ਸਚ ਸਰੂਪ ਕੋ ਪਾਇਕਰ ਅਪਨੇ ਘਰ ਪਰਲੋਕ ਮੇਂ ਜਾਇ ਬੈਠੇਗੀ ਵਾ ਸਰੂਪ ਘਰ ਮੇਂ ਜਾਇ ਬਹੇਗੀ ਤਬ ਤੂੰ ਪਿਆਰੇ ਸਾਥ ਮਿਲ ਕੇ ਦਿਨੇ ਰਾਤ ਸੁਖ ਪਾਵੇਗੀ॥
Prof. Sahib Singh(ਸਿਮਰਨ ਦੀ ਬਰਕਤਿ ਨਾਲ ਜੀਵ-ਇਸਤ੍ਰੀ) ਆਪਣੇ ਅਸਲੀ ਘਰ ਵਿਚ ਪਹੁੰਚ ਕੇ ਟਿਕੀ ਰਹਿੰਦੀ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮਿਲ ਪੈਂਦੀ ਹੈ, ਤੇ ਹਰ ਰੋਜ਼ (ਭਾਵ, ਸਦਾ ਹੀ) ਉਸ ਪਿਆਰੇ ਨਾਲ ਮਿਲੀ ਰਹਿੰਦੀ ਹੈ।

ਪਦ ਅਰਥ ਜਾਇ = ਜਾ ਕੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਅਨਦਿਨੁ = ਹਰ ਰੋਜ਼।

SikhNet (Spanish)Si amas a tu Dios, siempre lograrás saber la Verdad, y habitar en tu Hogar.

ਵਿਣੁ ਭਗਤੀ. ਘਰਿ ਵਾਸੁ, ਨ ਹੋਵੀ; ਸੁਣਿਅਹੁ ਲੋਕ ਸਬਾਏ ॥

vin bhagatee. ghar vaas, na hovee; suniahu lok sabaae |

Sant Singh KhalsaWithout loving devotion, you cannot dwell in your own home - listen, everyone!
Manmohan SinghWithout the love-worship, one abides not in one's Home. Hearken O ye all men.
Manmohan Singh (Punjabi)ਪਿਆਰੀ ਉਪਾਸ਼ਨਾ ਦੇ ਬਾਝੋਂ ਬੰਦਾ ਆਪਣੇ ਹਿਰਦੇ ਘਰ ਅੰਦਰ ਵਸੇਬਾ ਨਹੀਂ ਪਾਉਂਦਾ। ਸੁਣ ਲਓ ਤੁਸੀਂ ਹੇ ਸਾਰਿਓ, ਲੋਕੋ!
Fareedkot Teekaਵਾਹਿਗੁਰੂ ਕੀ ਭਗਤੀ ਸੇ ਬਿਨਾਂ (ਘਰਿ) ਸਰੂਪ ਮੇਂ ਨਿਵਾਸ ਨਹੀਂ ਹੋਤਾ ਹੈ। ਹੇ ਸਰਬ ਲੋਕੋ ਸੁਣੋ! ਵਾ ਸੰਪੂਰਨ (ਲੋਕ) ਸਾਸਤ੍ਰ ਭੀ ਤੂੰ ਸੁਣ ਲੈ ਵਹੁ ਭੀ ਇਹੀ ਬਾਤ ਕਹਤੇ ਹੈਂ॥
Prof. Sahib Singhਹੇ ਸਾਰੇ ਲੋਕੋ! ਸੁਣ ਲਵੋ, ਭਗਤੀ ਤੋਂ ਬਿਨਾ (ਮਨ ਭਟਕਦਾ ਹੀ ਰਹਿੰਦਾ ਹੈ) ਅੰਤਰ ਆਤਮੇ ਟਿਕਾਉ ਨਹੀਂ ਲੈ ਸਕਦਾ।

ਪਦ ਅਰਥ ਲੋਕ ਸਬਾਏ = ਹੇ ਸਾਰੇ ਲੋਕੋ!

SikhNet (Spanish)Sin Devoción, no puedes habitar en tu Hogar, escucha esto oh hombre.

ਨਾਨਕ. ਸਰਸੀ ਤਾ ਪਿਰੁ ਪਾਏ; ਰਾਤੀ ਸਾਚੈ ਨਾਏ ॥੨॥

naanak. sarasee taa pir paae; raatee saachai naae |2|

Sant Singh KhalsaO Nanak, she is happy, and she obtains her Husband Lord, if she is attuned to the True Name. ||2||
Manmohan SinghNanak, if she is imbued with the True Name, then is she rendered happy and obtains her Spouse.
Manmohan Singh (Punjabi)ਨਾਨਕ, ਜੇਕਰ ਉਹ ਸੱਚੇ ਨਾਮ ਨਾਲ ਰੰਗੀ ਜਾਵੇ, ਤਦ ਉਹ ਪ੍ਰਸੰਨ ਹੋ ਜਾਂਦੀ ਹੈ ਅਤੇ ਆਪਣੇ ਪਤੀ ਨੂੰ ਪਾ ਲੈਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਤੂੰ ਪਤੀ ਪਾਵੈ ਤਬ (ਸਰਸੀ) ਅਨੰਦਵਾਨ ਹੋਵੈ ਔਰ ਪਿਰ ਕੋ ਤੌ ਪਾਵੈ ਜਬ ਤੂੰ ਸਚੇ ਨਾਮ ਮੇਂ ਰਾਤੀ ਰਹੇ॥੨॥
Prof. Sahib Singhਹੇ ਨਾਨਕ! ਜਦੋਂ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਜਾਂਦੀ ਹੈ ਤਦੋਂ ਉਹ ਆਤਮਕ ਰਸ ਮਾਣਨ ਵਾਲੀ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ ॥੨॥

ਪਦ ਅਰਥ ਸਰਸੀ = ਸ-ਰਸੀ, ਆਤਮਕ ਰਸ ਮਾਣਨ ਵਾਲੀ। ਤਾ = ਤਦੋਂ। ਨਾਏ = ਨਾਇ, ਨਾਮ ਵਿਚ। ਸਾਚੈ ਨਾਏ = ਸਦਾ-ਥਿਰ ਨਾਮ ਵਿਚ ॥੨॥

SikhNet (Spanish)Dice Nanak, estarás en Éxtasis y lograrás a tu Dios si permaneces imbuido en el Nombre Verdadero. (2)

ਪਿਰੁ ਧਨ ਭਾਵੈ; ਤਾ ਪਿਰ ਭਾਵੈ ਨਾਰੀ ਜੀਉ ॥

pir dhan bhaavai; taa pir bhaavai naaree jeeo |

Sant Singh KhalsaIf the soul-bride is pleasing to her Husband Lord, then the Husband Lord will love His bride.
Manmohan SinghIf the bride become pleasing to her groom, then alone the groom love her bride.
Manmohan Singh (Punjabi)ਜੇਕਰ ਪਤਨੀ ਆਪਣੇ ਪਤੀ ਨੂੰ ਚੰਗੀ ਲਗਣ ਲੱਗ ਜਾਵੇ, ਕੇਵਲ ਤਦ ਹੀ ਪਤੀ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ।
Fareedkot Teekaਜੈਸੇ ਜਬ (ਧਨ) ਇਸਤ੍ਰੀ ਕੋ ਪਤੀ ਭਾਵੈ ਅਰਥਾਤ ਪਤੀ ਮੇਂ ਪ੍ਰੇਮ ਕਰੇ ਤਬ ਪਿਰ ਕੋ ਜੀਅ ਮੇਂ ਇਸਤ੍ਰੀ ਭਾਵਤੀ ਹੈ; ਤੈਸੇ ਜਬ ਇਹ ਜੀਵ ਪਰਮੇਸ੍ਵਰ ਮੇਂ ਪ੍ਰੇਮ ਕਰੇ ਤਬ ਇਹ ਹਰੀ ਕੇ ਮਨ ਮੇਂ ਭਾਵਤਾ ਹੈ ॥
Prof. Sahib Singhਜਦੋਂ ਜੀਵ-ਇਸਤ੍ਰੀ ਨੂੰ ਪਭੂ-ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ ਤਦੋਂ ਉਹ ਜੀਵ ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ।

ਪਦ ਅਰਥ ਪਿਰੁ ਧਨ ਭਾਵੈ = ਪਤੀ ਇਸਤ੍ਰੀ ਨੂੰ ਪਿਆਰਾ ਲੱਗੇ। ਧਨ ਪਿਰ ਭਾਵੈ = ਇਸਤ੍ਰੀ ਪਤੀ ਨੂੰ ਪਿਆਰੀ ਲੱਗਦੀ ਹੈ {ਨੋਟ: "ਪਿਰੁ ਭਾਵੈ" ਅਤੇ "ਪਿਰ ਭਾਵੈ" ਦਾ ਫ਼ਰਕ ਖਾਸ ਧਿਆਨ-ਯੋਗ ਹੈ}।

SikhNet (Spanish)Si el novio ama a su bienamada, el consorte es amado por su amada.

ਰੰਗਿ ਪ੍ਰੀਤਮ ਰਾਤੀ; ਗੁਰ ਕੈ ਸਬਦਿ ਵੀਚਾਰੀ ਜੀਉ ॥

rang preetam raatee; gur kai sabad veechaaree jeeo |

Sant Singh KhalsaImbued with the love of her Beloved, she contemplates the Word of the Guru's Shabad.
Manmohan SinghImbued with her beloved's love, she reflects over the Guru's hymns.
Manmohan Singh (Punjabi)ਆਪਣੇ ਪਿਆਰੇ ਦੇ ਪਿਆਰ ਨਾਲ ਰੰਗੀਜੀ ਹੋਈ ਉਹ ਗੁਰਾਂ ਦੀ ਬਾਣੀ ਦਾ ਧਿਆਨ ਧਾਰਦੀ ਹੈ।
Fareedkot Teekaਜੋ ਜੀਵ ਇਸਤ੍ਰੀ ਪਰਮੇਸ੍ਵਰ ਪਤੀ ਕੇ (ਰੰਗਿ) ਪਰੇਮ ਮੇਂ ਰਾਤੀ ਹੈ ਔਰ ਗੁਰੋਂ ਕੇ (ਸਬਦਿ) ਉਪਦੇਸ ਕਰ ਵੀਚਾਰਵਾਨ ਭਈ ਹੈ॥
Prof. Sahib Singhਪ੍ਰਭੂ-ਪ੍ਰੀਤਮ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਚਾਰਵਾਨ ਹੋ ਜਾਂਦੀ ਹੈ।

ਪਦ ਅਰਥ ਰੰਗਿ = ਰੰਗ ਵਿਚ।

SikhNet (Spanish)Ella está imbuida en el Amor de su Señor, habitando en el Sendero del Guru.

ਗੁਰ ਸਬਦਿ ਵੀਚਾਰੀ. ਨਾਹ ਪਿਆਰੀ; ਨਿਵਿ ਨਿਵਿ ਭਗਤਿ ਕਰੇਈ ॥

gur sabad veechaaree. naah piaaree; niv niv bhagat kareee |

Sant Singh KhalsaShe contemplates the Guru's Shabads, and her Husband Lord loves her; in deep humility, she worships Him in loving devotion.
Manmohan SinghReflects she on the Gurbani and her Spouse loves her and in all humility she embrace His devotional service.
Manmohan Singh (Punjabi)ਉਹ ਗੁਰਬਾਣੀ ਦਾ ਧਿਆਨ ਧਾਰਦੀ ਹੈ ਅਤੇ ਉਸ ਦਾ ਪਤੀ ਉਸ ਨੂੰ ਪਿਆਰ ਕਰਦਾ ਹੈ ਤੇ ਉਹ ਐਨ ਨਿਮਰਤਾ ਨਾਲ ਉਸ ਦੀ ਅਨਿੰਨ ਸੇਵਾ ਇਖਤਿਆਰ ਕਰ ਲੈਂਦੀ ਹੈ।
Fareedkot Teekaਗੁਰ ਸਬਦ ਕੇ ਵੀਚਾਰਵਾਨ ਹੋਣੇ ਸੇ ਸੋ ਜੀਵ ਇਸਤ੍ਰੀ ਪਤੀ ਕੋ ਪਿਆਰੀ ਹੋ ਕਰ ਮਨ ਤਨ ਸੇ ਨਿਵ ਨਿਵ ਨਿਮ੍ਰਤਾ ਸਹਤ ਭਗਤੀ ਕਰਤੀ ਹੈ॥
Prof. Sahib Singhਗੁਰੂ ਦੇ ਸ਼ਬਦ ਦਾ ਵਿਚਾਰ ਕਰਨ ਵਾਲੀ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਪਿਆਰੀ ਹੋ ਜਾਂਦੀ ਹੈ ਤੇ ਨਿਊਂ ਨਿਊਂ ਕੇ (ਭਾਵ, ਪੂਰਨ ਨਿਮ੍ਰਤਾ-ਸਰਧਾ ਨਾਲ) ਪ੍ਰਭੂ ਦੀ ਭਗਤੀ ਕਰਦੀ ਹੈ।

ਪਦ ਅਰਥ ਨਾਹ ਪਿਆਰੀ = ਖਸਮ ਦੀ ਪਿਆਰੀ। ਕਰੇਈ = ਕਰਦੀ ਹੈ।

SikhNet (Spanish)Ella medita en la Palabra del Shabd del Guru, y el Señor le demuestra Su Amor.

ਮਾਇਆ ਮੋਹੁ ਜਲਾਏ. ਪ੍ਰੀਤਮੁ; ਰਸ ਮਹਿ ਰੰਗੁ ਕਰੇਈ ॥

maaeaa mohu jalaae. preetam; ras meh rang kareee |

Sant Singh KhalsaShe burns away her emotional attachment to Maya, and in love, she loves her Beloved.
Manmohan SinghShe burns her worldly love and in love enjoys her Beloved.
Manmohan Singh (Punjabi)ਉਹ ਆਪਣੀ ਸੰਸਾਰੀ ਮਮਤਾ ਨੂੰ ਸਾੜ ਸੁੱਟਦੀ ਹੈ ਅਤੇ ਪਿਆਰ ਅੰਦਰ ਆਪਣੇ ਪਿਆਰੇ (ਵਾਹਿਗੁਰੂ) ਨੂੰ ਮਾਣਦੀ ਹੈ।
Fareedkot Teekaਮਾਇਆ ਕਾ ਮੋਹਿ ਜਲਾਇ ਕਰ ਪ੍ਰੀਤਮ ਕੇ (ਰਸ) ਪ੍ਰੇਮ ਮੇਂ ਸੋਈ (ਰੰਗੁ) ਅਨੰਦ ਕਰਤੀ ਹੈ॥
Prof. Sahib Singhਪ੍ਰਭੂ-ਪ੍ਰੀਤਮ (ਉਸ ਦੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ, ਤੇ ਉਹ ਉਸ ਦੇ ਨਾਮ-ਰਸ ਵਿਚ (ਭਿੱਜ ਕੇ) ਉਸ ਦੇ ਮਿਲਾਪ ਦਾ ਆਨੰਦ ਲੈਂਦੀ ਹੈ।

ਪਦ ਅਰਥ ਰਸ = ਚਾਉ। ਰੰਗੁ = ਪ੍ਰੇਮ, ਪਿਆਰ।

SikhNet (Spanish)Ella adora a su Señor con toda Humildad, de esa forma conquista su relación con Maya y ama a su Señor con toda Dicha.

ਪ੍ਰਭ ਸਾਚੇ ਸੇਤੀ. ਰੰਗਿ ਰੰਗੇਤੀ; ਲਾਲ ਭਈ ਮਨੁ ਮਾਰੀ ॥

prabh saache setee. rang rangetee; laal bhee man maaree |

Sant Singh KhalsaShe is imbued and drenched with the Love of the True Lord; she has become beautiful, by conquering her mind.
Manmohan SinghShe is imbued with the love of the True Lord, conquers her mind and becomes beauteous.
Manmohan Singh (Punjabi)ਉਹ ਸੱਚੇ ਸਾਈਂ ਦੇ ਸਨੇਹ ਨਾਲ ਰੰਗੀ ਹੋਈ ਹੈ। ਆਪਣੇ ਮਨ ਨੂੰ ਜਿੱਤ ਲੈਂਦੀ ਹੈ ਅਤੇ ਸੁੰਦਰ ਥੀ ਵੰਞਦੀ ਹੈ।
Fareedkot Teekaਸਾਚੇ ਪ੍ਰਭੂ ਕੇ (ਰੰਗਿ) ਪਰੇਮ ਸਾਥ ਰੰਗੇਤੀ ਰੰਗੀ ਹੋਈ ਲਾਲ ਰੂਪ ਭਈ ਹੈ, ਮਨ ਕੀ ਵਾਸਨਾ ਮਾਰੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੇ ਨਾਲ (ਜੁੜ ਕੇ) ਉਸ ਦੇ ਨਾਮ-ਰੰਗ ਵਿਚ ਰੰਗੀਜ ਕੇ ਜੀਵ-ਇਸਤ੍ਰੀ ਆਪਣੇ ਮਨ ਨੂੰ ਮਾਰ ਕੇ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ।

ਪਦ ਅਰਥ ਸੇਤੀ = ਨਾਲ। ਲਾਲ = ਸੋਹਣੀ। ਮਾਰਿ = ਮਾਰ ਕੇ।

SikhNet (Spanish)Ella conquista su mente, vive imbuida en su Dios Verdadero y así se ve bella.

ਨਾਨਕ. ਸਾਚਿ ਵਸੀ ਸੋਹਾਗਣਿ; ਪਿਰ ਸਿਉ ਪ੍ਰੀਤਿ ਪਿਆਰੀ ॥੩॥

naanak. saach vasee sohaagan; pir siau preet piaaree |3|

Sant Singh KhalsaO Nanak, the happy soul-bride abides in Truth; she loves to love her Husband Lord. ||3||
Manmohan SinghNanak, the happy bride abides in truth and bears sweet love to her Beloved.
Manmohan Singh (Punjabi)ਨਾਨਕ, ਖੁਸ਼ਬਾਸ਼ ਪਤਨੀ ਸੱਚ ਅੰਦਰ ਵਸਦੀ ਹੈ ਅਤੇ ਆਪਣੇ ਪਿਆਰੇ ਨਾਲ ਮਿੱਠੜਾ ਪਿਆਰ ਕਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਿਆਰੀ ਨੇ ਪਰਮੇਸ੍ਵਰ ਪਤੀ ਸਾਥ ਪ੍ਰੀਤ ਕਰੀ ਹੈ, ਸੋ ਇਸ ਪ੍ਰਕਾਰ ਸਚ ਮੇਂ (ਵਸੀ) ਇਸਥਿਤ ਹੋਈ ਹੈ ਅਰ ਸੋਈ ਸੁਹਾਗਣ ਹੈ॥੩ ॥
Prof. Sahib Singhਹੇ ਨਾਨਕ! ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕੀ ਹੋਈ ਸੁਭਾਗ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਪ੍ਰੀਤਿ ਕਰਦੀ ਹੈ, ਪਤੀ ਦੀ ਪਿਆਰੀ ਹੋ ਜਾਂਦੀ ਹੈ ॥੩॥

ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ ॥੩॥

SikhNet (Spanish)Dice Nanak, la Novia habita en la Verdad y ama a su Señor. (3)

ਪਿਰ ਘਰਿ ਸੋਹੈ ਨਾਰਿ; ਜੇ ਪਿਰ ਭਾਵਏ ਜੀਉ ॥

pir ghar sohai naar; je pir bhaave jeeo |

Sant Singh KhalsaThe soul-bride looks so beautiful in the home of her Husband Lord, if she is pleasing to Him.
Manmohan SinghThe bride looks beauteous in her Groom's Home if she becomes pleasing to her Groom.
Manmohan Singh (Punjabi)ਪਤਨੀ ਆਪਣੇ ਪਤੀ ਦੇ ਗ੍ਰਿਹ ਵਿੱਚ ਸੋਹਣੀ ਲੱਗਦੀ ਹੈ, ਜੇਕਰ ਉਹ ਆਪਣੇ ਪਤੀ ਦੇ ਮਨ ਨੂੰ ਚੰਗੀ ਲੱਗਣ ਲੱਗ ਜਾਵੇ।
Fareedkot Teekaਜੈਸੇ ਪਿਰ ਕੇ ਘਰ ਮੇਂ ਸੋਈ ਇਸਤ੍ਰੀ ਸੋਭਤੀ ਹੈ ਜਿਨ ਕੇ ਜੀ ਮੇਂ ਪਿਰ ਭਾਵੈ; ਤੈਸੇ ਜੋ ਪਰਮੇਸ੍ਵਰ ਪਤੀ ਕੋ ਚਾਹਤੀ ਹੈ, ਸੋਈ ਜੀਵ ਇਸਤ੍ਰੀ ਪ੍ਰਲੋਕ ਮੇਂ ਸੋਭਾ ਪਾਵਤੀ ਹੈ॥
Prof. Sahib Singhਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਦਰ ਤੇ ਤਦੋਂ ਹੀ ਸੋਭਾ ਪਾਂਦੀ ਹੈ ਜਦੋਂ ਉਹ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦੀ ਹੈ।

ਪਦ ਅਰਥ ਪਿਰ ਘਰਿ = ਪਿਰ ਦੇ ਘਰ ਵਿਚ, ਪ੍ਰਭੂ-ਪਤੀ ਦੇ ਦਰ ਤੇ। ਸੋਹੈ = ਸੋਭਦੀ ਹੈ, ਸੋਭਾ ਪਾਂਦੀ ਹੈ। ਪਿਰ ਭਾਵਏ = ਪਿਰ ਨੂੰ ਭਾਵੈ, ਪ੍ਰਭੂ-ਪਤੀ ਨੂੰ ਚੰਗੀ ਲੱਗੇ।

SikhNet (Spanish)La novia es honrada en la Casa de su Esposo, si el Esposo la ama, pero si ella habla falsedades,

ਝੂਠੇ ਵੈਣ ਚਵੇ; ਕਾਮਿ. ਨ ਆਵਏ ਜੀਉ ॥

jhootthe vain chave; kaam. na aave jeeo |

Sant Singh KhalsaIt is of no use at all to speak false words.
Manmohan SinghThe utterance of false words is of no avail.
Manmohan Singh (Punjabi)ਕੂੜੇ ਸ਼ਬਦਾਂ ਦਾ ਉਚਾਰਨ ਕਿਸੇ ਕੰਮ ਨਹੀਂ ਆਉਂਦਾ।
Fareedkot Teekaਔਰ ਜੋ ਪਤੀ ਕੇ ਸਾਥ ਝੂਠੇ (ਵੈਣੁ) ਵਚਨ (ਚਵੇ) ਬੋਲਤੀ ਹੈ, ਸੋ ਜੀਵ ਇਸਤ੍ਰੀ ਪਤੀ ਕੇ ਕਾਮ ਨਹੀਂ ਆਵਤੀ ਹੈ॥
Prof. Sahib Singh(ਪਰ ਜੇਹੜੀ ਜੀਵ-ਇਸਤ੍ਰੀ ਅੰਦਰੋਂ ਪਿਆਰ ਤੋਂ ਸੱਖਣੀ ਹੋਵੇ ਤੇ ਬਾਹਰੋਂ ਪ੍ਰੇਮ ਦੱਸਣ ਲਈ) ਝੂਠੇ ਬੋਲ ਬੋਲੇ, (ਉਸ ਦਾ ਕੋਈ ਵੀ ਬੋਲ ਪ੍ਰਭੂ-ਪਤੀ ਦਾ ਪਿਆਰ ਜਿੱਤਣ ਲਈ) ਕੰਮ ਨਹੀਂ ਆ ਸਕਦਾ।

ਪਦ ਅਰਥ ਵੈਣ = ਬਚਨ, ਬੋਲ। ਚਵੈ = ਬੋਲੇ। ਕਾਮਿ ਨ ਆਵਏ = ਕੰਮ ਨਹੀਂ ਆਉਂਦਾ।

SikhNet (Spanish)entonces de nada le servirá vivir donde vive.

ਝੂਠੁ ਅਲਾਵੈ. ਕਾਮਿ ਨ ਆਵੈ; ਨਾ ਪਿਰੁ ਦੇਖੈ ਨੈਣੀ ॥

jhootth alaavai. kaam na aavai; naa pir dekhai nainee |

Sant Singh KhalsaIf she speaks false, it is of no use to her, and she does not see her Husband Lord with her eyes.
Manmohan SinghIf she utters falsehood, it is of no avail to her and she sees not her Spouse with her eyes.
Manmohan Singh (Punjabi)ਜੇਕਰ ਉਹ ਕੂੜ ਬੋਲਦੀ ਹੈ, ਤਾਂ ਉਹ ਉਸ ਦੇ ਕਿਸੇ ਕੰਮ ਨਹੀਂ ਆਉਂਦਾ ਅਤੇ (ਇਸ ਤਰ੍ਹਾਂ) ਉਹ ਆਪਣੀਆਂ ਅੱਖਾਂ ਨਾਲ ਆਪਣੇ ਕੰਤ ਨੂੰ ਨਹੀਂ ਵੇਖ ਸਕਦੀ।
Fareedkot Teekaਜੋ ਝੂਠ ਕੋ ਅਲਾਵਤੀ ਹੈ, ਸੋ ਪਤੀ ਕੇ ਕਾਮ ਨਹੀਂ ਆਵਤੀ, ਕਿਉਂਕਿ ਪਤੀ ਕੋ ਵਹੁ ਨੇਤਰੋਂ ਸੇ ਦੇਖਤੀ ਨਹੀਂ; ਵਾ ਪਤੀ ਤਿਸ ਕੋ ਕ੍ਰਿਪਾ ਦ੍ਰਿਸਟੀ ਸੇ ਨਹੀਂ ਦੇਖਤਾ ਹੈ॥
Prof. Sahib Singh(ਜੇਹੜੀ ਜੀਵ-ਇਸਤ੍ਰੀ) ਝੂਠਾ ਬੋਲ ਹੀ ਬੋਲਦੀ ਹੈ (ਉਹ ਬੋਲ) ਉਸ ਦੇ ਕੰਮ ਨਹੀਂ ਆਉਂਦਾ, ਪ੍ਰਭੂ-ਪਤੀ ਉਸ ਵਲ ਤੱਕਦਾ ਭੀ ਨਹੀਂ।

ਪਦ ਅਰਥ ਅਲਾਵੈ = ਬੋਲਦੀ ਹੈ। ਨੈਣੀ = ਅੱਖਾਂ ਨਾਲ।

SikhNet (Spanish)El hablar falsedades de nada le ayuda, pues así no podrá tener la Visión del Señor.

ਅਵਗੁਣਿਆਰੀ. ਕੰਤਿ ਵਿਸਾਰੀ; ਛੂਟੀ ਵਿਧਣ ਰੈਣੀ ॥

avaguniaaree. kant visaaree; chhoottee vidhan rainee |

Sant Singh KhalsaWorthless, forgotten and abandoned by her Husband Lord, she passes her life-night without her Lord and Master.
Manmohan SinghMeritless, forgotten and divorced by her Spouse, she passes the night of her life without her Master.
Manmohan Singh (Punjabi)ਗੁਣ-ਵਿਹੂਣੇ ਅਤੇ ਭਰਤੇ ਦੀ ਭਲਾਈ ਅਤੇ ਛੱਡੀ ਹੋਈ, ਉਹ ਆਪਣੀ ਜੀਵਨ-ਰਾਤ੍ਰੀ ਆਪਣੇ ਖਸਮ ਦੇ ਬਿਨਾ ਬਤੀਤ ਕਰਦੀ ਹੈ।
Fareedkot Teekaਸੋ ਅਵਗੁਣੋਂ ਵਾਲੀ ਕੰਤ ਨੇ ਵਿਸਾਰੀ ਹੈ, ਤਿਸ ਛੂਟੜ ਹੋਈ ਕੋ ਅਵਸਥਾ ਰੂਪੀ ਰਾਤ੍ਰੀ (ਵਿਧਣ) ਦੁਖ ਰੂਪ ਹੋ ਜਾਤੀ ਹੈ॥
Prof. Sahib Singhਉਸ ਔਗੁਣ-ਭਰੀ ਨੂੰ ਖਸਮ-ਪ੍ਰਭੂ ਨੇ ਤਿਆਗ ਦਿੱਤਾ ਹੁੰਦਾ ਹੈ, ਉਹ ਛੁੱਟੜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਦੀ ਰਾਤ ਦੁੱਖਾਂ ਵਿਚ ਲੰਘਦੀ ਹੈ।

ਪਦ ਅਰਥ ਅਵਗੁਣਿਆਰੀ = ਔਗੁਣਾਂ ਨਾਲ ਭਰੀ ਹੋਈ। ਕੰਤਿ = ਕੰਤ ਨੇ। ਵਿਸਾਰੀ = ਤਿਆਗੀ ਹੋਈ। ਛੂਟੀ = ਛੁੱਟੜ ਹੋ ਜਾਂਦੀ ਹੈ। ਵਿਧਣ = {ਧਣੀ ਤੋਂ ਬਿਨਾ, ਨਿਖਸਮੀ} ਦੁੱਖੀ। ਰੈਣੀ = ਜ਼ਿੰਦਗੀ ਦੀ ਰਾਤ।

SikhNet (Spanish)Viviendo en el error, el Señor la hace a un lado, y la noche de su vida la pasa sin Él.

ਗੁਰਸਬਦੁ. ਨ ਮਾਨੈ. ਫਾਹੀ ਫਾਥੀ; ਸਾ ਧਨ. ਮਹਲੁ ਨ ਪਾਏ ॥

gurasabad. na maanai. faahee faathee; saa dhan. mehal na paae |

Sant Singh KhalsaSuch a wife does not believe in the Word of the Guru's Shabad; she is caught in the net of the world, and does not obtain the Mansion of the Lord's Presence.
Manmohan SinghSuch a wife believes not in the Guru's word, is caught in the worldly net and obtains not her Lord's mansion.
Manmohan Singh (Punjabi)ਐਹੋ ਜੇਹੀ ਵਹੁਟੀ ਗੁਰਾਂ ਦੇ ਬਚਨ ਤੇ ਭਰੋਸਾ ਨਹੀਂ ਰੱਖਦੀ, ਉਹ ਸੰਸਾਰੀ ਜਾਲ ਵਿੱਚ ਫਸੀ ਹੋਈ ਹੈ ਅਤੇ ਆਪਣੇ ਸੁਆਮੀ ਦੇ ਮੰਦਰ ਨੂੰ ਨਹੀਂ ਪਾਉਂਦੀ।
Fareedkot Teekaਗੁਰੋਂ ਕਾ ਸਬਦ ਨਾ ਮੰਨਣੇ ਸੇ ਵਾਸਨਾ ਕੀ ਫਾਹੀ ਮੇਂ ਫਸੀ ਹੋਈ ਵਹੁ ਜੀਵ ਇਸਤ੍ਰੀ (ਮਹਲੁ) ਸਰੂਪ ਕੋ ਨਹੀਂ ਪਾਵਤੀ ਹੈ ॥
Prof. Sahib Singhਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਨਹੀਂ ਵਸਾਂਦੀ, ਉਹੀ ਮਾਇਆ-ਮੋਹ ਦੀ ਫਾਹੀ ਵਿਚ ਫਸੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦਾ ਦਰ-ਘਰ ਨਹੀਂ ਲੱਭ ਸਕਦੀ।

ਪਦ ਅਰਥ ਸਾ ਧਨ = ਜੀਵ-ਇਸਤ੍ਰੀ। ਮਹਲੁ = ਪ੍ਰਭੂ ਦਾ ਦਰ-ਘਰ।

SikhNet (Spanish)Ella no confía en la Palabra del Shabd del Guru y así es atrapada por Maya, no logra entrar en la Casa del Señor.

ਨਾਨਕ. ਆਪੇ ਆਪੁ ਪਛਾਣੈ; ਗੁਰਮੁਖਿ ਸਹਜਿ ਸਮਾਏ ॥੪॥

naanak. aape aap pachhaanai; guramukh sehaj samaae |4|

Sant Singh KhalsaO Nanak, if she understands her own self, then, as Gurmukh, she merges in celestial peace. ||4||
Manmohan SinghNanak, if she understands her ownself, then, by the Guru's grace, she merges in the celestial peace.
Manmohan Singh (Punjabi)ਨਾਨਕ ਜੇਕਰ ਉਹ ਆਪਣੇ ਆਪ ਨੂੰ ਸਮਝ ਲਵੇ, ਤਦ ਉਹ ਗੁਰਾਂ ਦੀ ਦਇਆ ਦੁਆਰਾ ਬੈਕੁੰਠੀ ਆਰਾਮ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਆਪੇ ਹੀ ਅਪਨਾ ਆਪ ਪਛਾਨਤੀ ਹੈ, ਸੋ ਗੁਰੋਂ ਦ੍ਵਾਰੇ (ਸਹਜਿ) ਸਾਂਤੀ ਮੇਂ ਸਮਾਵਤੀ ਹੈ॥੪॥
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ ਆਪਣੇ ਅਸਲੇ ਨੂੰ ਪਛਾਣਦੀ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ॥੪॥

ਪਦ ਅਰਥ ਆਪੇ ਆਪੁ = ਆਪਣੇ ਆਪੇ ਨੂੰ, ਆਪਣੇ ਅਸਲੇ ਨੂੰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਹਜਿ = ਆਤਮਕ ਅਡੋਲਤਾ ਵਿਚ ॥੪॥

SikhNet (Spanish)Dice Nanak, si ella se conoce a sí misma, entonces se inmerge en el Equilibrio, por la Gracia del Guru. (4)

ਧਨ ਸੋਹਾਗਣਿ ਨਾਰਿ; ਜਿਨਿ ਪਿਰੁ ਜਾਣਿਆ ਜੀਉ ॥

dhan sohaagan naar; jin pir jaaniaa jeeo |

Sant Singh KhalsaBlessed is that soul-bride, who knows her Husband Lord.
Manmohan SinghBlessed is the fortunate bride who recognises her dear Spouse.
Manmohan Singh (Punjabi)ਮੁਬਾਰਕ ਹੈ ਉਹ ਭਾਗਾਂ ਵਾਲੀ ਪਤਨੀ ਜੋ ਆਪਣੇ ਪਿਆਰੇ ਪਤੀ ਨੂੰ ਸਿੰਞਾਣਦੀ ਹੈ।
Fareedkot Teekaਸੋ ਜੀਵ ਇਸਤ੍ਰੀ ਸੋਹਾਗਣੀ ਧੰਨ੍ਯਤਾ ਯੋਗ ਹੈ ਜਿਸ ਨੇ ਅਪਨੇ ਜੀਅ ਮੇਂ ਪਤੀ ਕੋ ਜਾਣਿਆ ਹੈ॥
Prof. Sahib Singhਉਹ ਜੀਵ-ਇਸਤ੍ਰੀ ਮੁਬਾਰਕ ਹੈ ਚੰਗੇ ਭਾਗਾਂ ਵਾਲੀ ਹੈ ਜਿਸ ਨੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ।

ਪਦ ਅਰਥ ਧਨੁ = {धन्य} ਮੁਬਾਰਕ, ਕਿਸਮਤ ਵਾਲੀ। ਸੋਹਾਗਣਿ = {सौभागिनी} ਚੰਗੇ ਭਾਗਾਂ ਵਾਲੀ। ਨਾਰਿ = ਇਸਤ੍ਰੀ। ਜਿਨਿ = ਜਿਸ (ਨਾਰਿ) ਨੇ।

SikhNet (Spanish)Bendita es la Novia que conoce a su Esposo, sí, sin el Nombre del Señor,

ਨਾਮ ਬਿਨਾ ਕੂੜਿਆਰਿ; ਕੂੜੁ ਕਮਾਣਿਆ ਜੀਉ ॥

naam binaa koorriaar; koorr kamaaniaa jeeo |

Sant Singh KhalsaWithout the Naam, she is false, and her actions are false as well.
Manmohan SinghWithout the Name, she is false and does false deeds.
Manmohan Singh (Punjabi)ਨਾਮ ਦੇ ਬਾਝੋਂ ਉਹ ਝੂਠੀ ਹੈ ਅਤੇ ਝੂਠੇ ਕੰਮ ਕਰਦੀ ਹੈ।
Fareedkot Teekaਔਰ ਜੋ ਨਾਮ ਤੇ ਬਿਨਾਂ ਕੂੜਿਆਰ ਹੈ, ਸੋ ਜੀਵ ਇਸਤ੍ਰੀ ਝੂਠ ਕੋ ਹੀ ਕਮਾਵਨਾ ਕਰਤੀ ਹੈ॥
Prof. Sahib Singhਪਰ ਜਿਸ ਨੇ ਉਸ ਦੀ ਯਾਦ ਭੁਲਾ ਦਿੱਤੀ ਹੈ, ਉਹ ਕੂੜ ਦੀ ਵਣਜਾਰਨ ਹੈ ਉਹ ਕੂੜ ਹੀ ਕਮਾਂਦੀ ਹੈ (ਭਾਵ, ਉਹ ਨਾਸਵੰਤ ਪਦਾਰਥਾਂ ਦੀ ਦੌੜ-ਭੱਜ ਹੀ ਕਰਦੀ ਰਹਿੰਦੀ ਹੈ)।

ਪਦ ਅਰਥ ਕੂੜਿਆਰਿ = ਕੂੜ ਦੀ ਵਣਜਾਰਨ।

SikhNet (Spanish)todo es pura vanidad y todo lo que practica es en vano. Si ella es adornada con la Alabanza del Señor,

ਹਰਿ ਭਗਤਿ ਸੁਹਾਵੀ. ਸਾਚੇ ਭਾਵੀ; ਭਾਇ ਭਗਤਿ ਪ੍ਰਭ ਰਾਤੀ ॥

har bhagat suhaavee. saache bhaavee; bhaae bhagat prabh raatee |

Sant Singh KhalsaDevotional worship of the Lord is beautiful; the True Lord loves it. So immerse yourself in loving devotional worship of God.
Manmohan SinghBeauteous is the God's love, which the True Lord loves, so one should get absorbed in the Lord's love adoration.
Manmohan Singh (Punjabi)ਸੁੰਦਰ ਹੈ ਵਾਹਿਗੁਰੂ ਦੀ ਪਿਆਰੀ-ਉਪਾਸ਼ਨਾ, ਜੋ ਸੱਚੇ ਸੁਆਮੀ ਨੂੰ ਪਿਆਰੀ ਲੱਗਦੀ ਹੈ। ਇਸ ਲਈ ਬੰਦੇ ਨੂੰ ਸਾਈਂ ਦੀ ਪਿਆਰ-ਉਪਾਸ਼ਨਾ ਵਿੱਚ ਲੀਨ ਹੋਣਾ ਉਚਿਤ ਹੈ।
Fareedkot Teekaਜੋ ਪ੍ਰਭੂ ਕੀ ਪ੍ਰੇਮਾ ਭਗਤੀ ਮੇਂ ਰਤੀ ਹੈ ਔ ਹਰੀ ਕੀ ਭਗਤੀ ਕਰ ਸੁਹਾਈ ਹੈ, ਸੋਈ ਸਾਚੇ ਕੌ ਭਾਈ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਪ੍ਰਭੂ ਦੀ ਭਗਤੀ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਮਸਤ ਰਹਿੰਦੀ ਹੈ।

ਪਦ ਅਰਥ ਸੁਹਾਵੀ = ਸੋਹਣੀ। ਭਾਵੀ = ਪਿਆਰੀ ਲੱਗੀ। ਭਾਇ = ਪ੍ਰੇਮ ਵਿਚ। ਭਾਇ ਭਗਤਿ ਪ੍ਰਭ = ਪ੍ਰਭੂ ਦੇ ਪ੍ਰੇਮ ਵਿਚ, ਪ੍ਰਭੂ ਦੀ ਭਗਤੀ ਵਿਚ।

SikhNet (Spanish)el Uno Verdadero la toma y ella vive imbuida en la Alabanza Amorosa de su Dios.

ਪਿਰੁ ਰਲੀਆਲਾ. ਜੋਬਨਿ ਬਾਲਾ; ਤਿਸੁ ਰਾਵੇ ਰੰਗਿ ਰਾਤੀ ॥

pir raleeaalaa. joban baalaa; tis raave rang raatee |

Sant Singh KhalsaMy Husband Lord is playful and innocent; imbued with His Love, I enjoy Him.
Manmohan SinghPlayful and youthful is my Beloved Imbued with His love, the bride enjoys Him.
Manmohan Singh (Punjabi)ਰੰਗੀਲਾ ਅਤੇ ਜਵਾਨ ਹੈ ਮੇਰਾ ਪ੍ਰੀਤਮ। ਉਸ ਦੇ ਪ੍ਰੇਮ ਨਾਲ ਰੰਗੀ ਹੋਈ ਪਤਨੀ ਉਸ ਨੂੰ ਮਾਣਦੀ ਹੈ।
Fareedkot Teekaਪਿਰ ਜੋ (ਰਲੀਆਲਾ) ਖੁਸੀ ਦੇਨੇ ਵਾਲਾ ਹੈ ਔ ਜੋਬਨ ਬਾਲਾ ਅਰਥਾਤ ਵੱਡੇ ਜੋਬਨ ਵਾਲਾ ਹੈ, ਜੀਵ ਇਸਤ੍ਰੀ ਪ੍ਰੇਮ ਮੇਂ ਰਤੀ ਹੋਈ ਤਿਸ ਕੇ ਅਨੰਦ ਕੌ (ਰਾਵੈ) ਭੋਗਤੀ ਹੈ ॥
Prof. Sahib Singhਆਨੰਦ ਦਾ ਸੋਮਾ ਤੇ ਸਦਾ ਹੀ ਜਵਾਨ ਰਹਿਣ ਵਾਲਾ ਪ੍ਰਭੂ-ਪਤੀ ਉਸ ਪ੍ਰੇਮ-ਰੰਗ ਵਿਚ ਰੰਗੀ ਹੋਈ ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਪਦ ਅਰਥ ਰਲੀਆਲਾ = ਰਲੀਆਂ ਦਾ ਘਰ, ਆਨੰਦ ਦਾ ਸੋਮਾ। ਜੋਬਨਿ ਬਾਲਾ = ਜਵਾਨੀ ਵਿਚ ਜਵਾਨ, ਚੜ੍ਹਦੀ ਜਵਾਨੀ ਵਾਲਾ। ਤਿਸੁ = ਉਸ (ਪਿਰ) ਨੂੰ। ਰੰਗਿ = ਰੰਗ ਵਿਚ, ਪ੍ਰੇਮ ਵਿਚ।

SikhNet (Spanish)Oh, Maravilloso es nuestro Señor, Dichoso, Joven y siempre Fresco, a Él, la novia lo disfruta a través del Amor.

ਗੁਰ ਸਬਦਿ ਵਿਗਾਸੀ. ਸਹੁ ਰਾਵਾਸੀ; ਫਲੁ ਪਾਇਆ ਗੁਣਕਾਰੀ ॥

gur sabad vigaasee. sahu raavaasee; fal paaeaa gunakaaree |

Sant Singh KhalsaShe blossoms forth through the Word of the Guru's Shabad; she ravishes her Husband Lord, and obtains the most noble reward.
Manmohan SinghShe flowers through the Guru's hymns, enjoys her Spouse and obtains the merited Fruit.
Manmohan Singh (Punjabi)ਉਹ ਗੁਰਬਾਣੀ ਦੁਆਰਾ ਪ੍ਰਫੁੱਲਤ ਹੁੰਦੀ ਹੈ। ਆਪਣੇ ਪਤੀ ਨੂੰ ਮਾਣਦੀ ਹੈ ਤੇ ਲਾਭਦਾਇਕ ਫਲ ਨੂੰ ਪਾ ਲੈਂਦੀ ਹੈ।
Fareedkot Teekaਜੇ ਗੁਰੋਂ ਕੇ ਸਬਦ ਕਰ ਕੇ (ਵਿਗਾਸੀ) ਪ੍ਰਸਿੰਨ ਹੋਈ (ਸਹੁ) ਪਤੀ ਪਰਮੇਸ੍ਵਰ ਕੋ (ਰਾਵਾਸੀ) ਭੋਗਤੀ ਹੈ, ਤਿਸੀ ਨੇ ਗਿਆਨ ਰੂਪੀ ਫਲੁ ਪਾਯਾ ਹੈ, ਤਿਸੀ ਤੇ ਗੁਣਕਾਰੀ, ਭਾਵ ਸੁੰਦ੍ਰ ਵਾਲੀ ਭਈ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਖਿੜੇ ਹਿਰਦੇ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਹੈ, ਗੁਰੂ ਦੇ ਸ਼ਬਦ ਵਿਚ ਜੁੜਨ ਦਾ (ਇਹ) ਫਲ ਉਸ ਨੂੰ ਮਿਲਦਾ ਹੈ ਕਿ ਉਸ ਦੇ ਅੰਦਰ ਆਤਮਕ ਗੁਣ ਪੈਦਾ ਹੋ ਜਾਂਦੇ ਹਨ।

ਪਦ ਅਰਥ ਵਿਗਾਸੀ = ਖਿੜੇ ਹਿਰਦੇ ਵਾਲੀ। ਸਹੁ = ਖਸਮ (ਨੂੰ)। ਰਾਵਾਸੀ = ਮਾਣਦੀ ਹੈ, ਮਿਲਾਪ ਪ੍ਰਾਪਤ ਕਰਦੀ ਹੈ। ਗੁਣਕਾਰੀ = ਗੁਣ ਪੈਦਾ ਕਰਨ ਵਾਲਾ।

SikhNet (Spanish)Ella florece a través de la Palabra del Shabd del Guru y así goza de su Esposo y su vida se torna fructífera.

ਨਾਨਕ. ਸਾਚੁ ਮਿਲੈ ਵਡਿਆਈ; ਪਿਰ ਘਰਿ. ਸੋਹੈ ਨਾਰੀ ॥੫॥੩॥

naanak. saach milai vaddiaaee; pir ghar. sohai naaree |5|3|

Sant Singh KhalsaO Nanak, in Truth, she obtains glory; in her Husband's home, the soul-bride looks beautiful. ||5||3||
Manmohan SinghNanak, through truth, the bride attains, glory and looks beautiful in her Husband's Home.
Manmohan Singh (Punjabi)ਨਾਨਕ, ਸੱਚੇ ਦੇ ਰਾਹੀਂ ਪਤਨੀ ਪ੍ਰਭਤਾ ਨੂੰ ਪ੍ਰਾਪਤ ਹੋ ਜਾਂਦੀ ਹੈ, ਤੇ ਆਪਣੇ ਪਤੀ ਨੂੰ ਟਿਕਾਣੇ ਵਿੱਚ ਸੁਹਣੀ ਲੱਗਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਸਾਚ ਸਰੂਪ ਕੀ ਪ੍ਰਾਪਤਿ ਰੂਪ ਵਡਿਆਈ ਮਿਲਤੀ ਹੈ, ਵਹੀ ਜੀਵ ਰੂਪ ਇਸਤ੍ਰੀ ਪਤੀ ਕੇ ਘਰ ਮੇਂ ਸੋਭਾ ਪਾਵਤੀ ਹੈ॥੫॥੩॥
Prof. Sahib Singhਹੇ ਨਾਨਕ! ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ (ਪ੍ਰਭੂ-ਦਰ ਤੇ) ਆਦਰ ਮਿਲਦਾ ਹੈ, ਉਹ ਪ੍ਰਭੂ-ਪਤੀ ਦੇ ਦਰ ਤੇ ਸੋਭਾ ਪਾਂਦੀ ਹੈ ॥੫॥੩॥

ਪਦ ਅਰਥ ਸਾਚੁ = ਸਦਾ-ਥਿਰ ਪ੍ਰਭੂ ॥੫॥੩॥

SikhNet (Spanish)Dice Nanak, a través de la Verdad, uno logra la Gloria y la Novia es honrada en el Hogar de su Esposo. (5-3)

Open this shabad →

Ang 689 of 1430