ੴ

ਸਿੱਖਬਾਣੀ · SikhBani

Ang 688

Sri Guru Granth Sahib · Raag Dhanaasree · 2 shabads, 37 lines
Translations
Shabad Guru Nanak Dev Ji Raag Dhanaasree continued from Ang 687

ਗਾਵੈ ਗਾਵਣਹਾਰੁ; ਸਬਦਿ ਸੁਹਾਵਣੋ ॥

gaavai gaavanahaar; sabad suhaavano |

Sant Singh KhalsaThe singer who sings the Lord's Praises is adorned with the Word of the Shabad.
Manmohan SinghThe singer, who sings the Lord's praise is embellished with His Name.
Manmohan Singh (Punjabi)ਗਾਉਣ ਵਾਲਾ, ਜੋ ਸੁਆਮੀ ਦੀ ਸਿਫ਼ਤ ਗਾਉਂਦਾ ਹੈ, ਉਸ ਦੇ ਨਾਮ ਨਾਲ ਸਸ਼ੋਭਤ ਹੋ ਜਾਂਦਾ ਹੈ।
Fareedkot Teekaਤਿਸ ਸਤਿਸੰਗ ਮੇਂ ਮਿਲਕਰ ਗੁਰ (ਸਬਦਿ) ਉਪਦੇਸ ਸੇ ਹਰੀ ਗੁਨੋਂ ਕੋ ਜੋ ਗਾਵਨਹਾਰ ਜਗਿਆਸੀ ਗਾਵਤਾ ਹੈ, ਸੋ ਭਾਵਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗਾਵਣ-ਜੋਗ ਪ੍ਰਭੂ (ਦੇ ਗੁਣ) ਗਾਂਦਾ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ।

ਪਦ ਅਰਥ ਗਾਵਣਹਾਰੁ = ਗਾਵਣ-ਯੋਗ ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ)। ਸੁਹਾਵਣੋ = ਸੋਹਣੇ ਜੀਵਨ ਵਾਲਾ।

SikhNet (Spanish)Quien cante las Alabanzas del Señor, será adornado con la Palabra del Shabd.

ਸਾਲਾਹਿ ਸਾਚੇ. ਮੰਨਿ ਸਤਿਗੁਰੁ; ਪੁੰਨ ਦਾਨ ਦਇਆ ਮਤੇ ॥

saalaeh saache. man satigur; pun daan deaa mate |

Sant Singh KhalsaWorship the True Lord, and believe in the True Guru; this brings the merit of making donations to charity, kindness and compassion.
Manmohan SinghBelieve in the True Guru, praise thou the true Lord, in this is contained the merit of giving of alms and charity and the compassionate nature.
Manmohan Singh (Punjabi)ਸੱਚੇ ਗੁਰਾਂ ਵਿੱਚ ਭਰੋਸਾ ਧਾਰ ਕੇ, ਤੂੰ ਸੱਚੇ ਸੁਆਮੀ ਦੀ ਸਿਫ਼ਤ ਕਰ, ਏਸੇ ਵਿੱਚ ਹੀ ਖੈਰਾਤ ਤੇ ਸਖਾਵਤ ਦਾ ਦੇਣਾ ਅਤੇ ਦਇਆਵਾਨ ਸੁਭਾਵ ਦੀਆਂ ਸਿਫਤਾਂ ਆ ਜਾਂਦੀਆਂ ਹਨ।
Fareedkot Teekaਜੋ ਸਾਚੇ ਕੌ ਸਲਾਹਤੇ ਹੂਏ ਸਤਿਗੁਰੋਂ ਕੋ (ਮੰਨਿ) ਪੂਜਤੇ ਵਾ ਗੁਰ ਉਪਦੇਸ ਮਨਨ ਕਰਤੇ ਹੈਂ, ਸੋ (ਦਇਆ ਮਤੇ) ਦ੍ਯਾਵਾਨ ਪੁੰਨ ਦਾਨੁ ਕਰਤੇ ਹੈਂ॥
Prof. Sahib Singhਸਤਿਗੁਰੂ ਨੂੰ (ਜੀਵਨ-ਦਾਤਾ) ਮੰਨ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਮਨੁੱਖ ਦੀ ਮਤਿ ਦੂਜਿਆਂ ਦੀ ਸੇਵਾ ਕਰਨ ਵਾਲੀ ਸਭ ਤੇ ਦਇਆ ਕਰਨ ਵਾਲੀ ਬਣ ਜਾਂਦੀ ਹੈ।

ਪਦ ਅਰਥ ਸਾਲਾਹਿ = ਸਿਫ਼ਤ-ਸਾਲਾਹ ਕਰ ਕੇ। ਮੰਨਿ = ਮੰਨ ਕੇ, ਸਰਧਾ ਰੱਖ ਕੇ। ਮਤੇ = ਮਤਿ।

SikhNet (Spanish)Alaba al Señor Verdadero y cree en el Guru Perfecto, en ello se encuentra el mérito de la Compasión y de la Caridad. La novia Alma que vive fascinada con su Señor Esposo,

ਪਿਰ ਸੰਗਿ ਭਾਵੈ. ਸਹਜਿ ਨਾਵੈ; ਬੇਣੀ ਤ ਸੰਗਮੁ. ਸਤ ਸਤੇ ॥

pir sang bhaavai. sehaj naavai; benee ta sangam. sat sate |

Sant Singh KhalsaThe soul-bride who loves to be with her Husband Lord bathes at the true Triveni of the soul, which she regards as the sacred place where the Ganges, Jamuna and Saraswaati Rivers converge.
Manmohan SinghThe truest of the true, who loves the society of her Beloved Lord, is deemed to bathe at the Trivani the confluence of Ganga Jamna and Saraswati.
Manmohan Singh (Punjabi)ਸਚਿਆਰਾ ਦੀ ਸਚਿਆਰ, ਜੋ ਆਪਣੇ ਪ੍ਰੀਤਮ ਸੁਆਮੀ ਦੀ ਸੰਗਤ ਨੂੰ ਪਿਆਰ ਕਰਦੀ ਹੈ, ਤ੍ਰਿਵੈਣੀ, ਗੰਗਾ, ਜਮਨਾ ਤੇ ਸੁਰਸਤੀ ਦੇ ਮਿਲਾਪ ਅਸਥਾਨ ਤੇ ਇਸ਼ਨਾਨ ਕਰਦੀ ਜਾਣੀ ਜਾਂਦੀ ਹੈ।
Fareedkot Teekaਜਿਨੋਂ ਕੌ ਪਰਮੇਸਰ ਪਤੀ ਕਾ ਸੰਗ ਭਾਵਤਾ ਹੈ, ਸੋ ਤੌ ਤ੍ਰਿਬੇਣੀ ਕੇ ਸੰਗਮ (ਸਤੇ) ਸ੍ਰੇਸ੍ਟ ਸਤਸੰਗ ਮੇਂ (ਸਹਜ) ਸੁਤੇ ਹੀ ਸਦ ਨ੍ਹਾਵਤੇ ਹੈਂ। ਭਾਵ ਯੇਹਿ ਕਿ ਸਤਸੰਗ ਮੇਂ ਸੁਭ ਕਰਮ ਰੂਪ ਜਮਨਾ ਔਰ ਉਪਾਸਨਾਂ ਰੂਪ ਗੰਗਾ, ਗਿਆਨ ਰੂਪ ਸੁਰਸ੍ਵਤੀ ਯੇਹਿ ਤੀਨੋਂ ਕਾ ਸੰਗਮੁ ਹੈ॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਪਤੀ-ਪ੍ਰਭੂ ਦੀ ਸੰਗਤਿ ਵਿਚ ਰਹਿ ਕੇ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਤਮਕ ਅਡੋਲਤਾ ਵਿਚ (ਮਾਨੋ, ਆਤਮਕ) ਇਸ਼ਨਾਨ ਕਰਦਾ ਹੈ; ਇਹੀ ਉਸ ਦੇ ਵਾਸਤੇ ਸੁੱਚੇ ਤੋਂ ਸੁੱਚਾ ਤ੍ਰਿਬੇਣੀ ਸੰਗਮ (ਦਾ ਇਸ਼ਨਾਨ) ਹੈ।

ਪਦ ਅਰਥ ਪਿਰ ਸੰਗਿ = ਪਤੀ ਪ੍ਰਭੂ ਦੀ ਸੰਗਤਿ ਵਿਚ। ਭਾਵੈ = (ਪ੍ਰਭੂ ਨੂੰ) ਪਿਆਰਾ ਲੱਗਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਬੇਣੀ ਸੰਗਮੁ = ਤ੍ਰਿਬੇਣੀ ਜੰਗਮ, ਤਿੰਨ ਨਦੀਆਂ (ਗੰਗਾ, ਜਮਨਾ, ਸਰਸ੍ਵਤੀ) ਦਾ ਮਿਲਾਪ-ਥਾਂ, ਪ੍ਰਯਾਗ (ਅਲਾਹਾਬਾਦ ਦੇ ਨਜ਼ਦੀਕ)। ਸਤ ਸਤੇ = ਸੁੱਚੇ ਤੋਂ ਸੁੱਚਾ।

SikhNet (Spanish)se baña en el Triveni, el lugar sagrado donde el Ganges, el Yamuna y el Saraswati convergen. Alaba y Adora al Señor Creador,

ਆਰਾਧਿ ਏਕੰਕਾਰੁ ਸਾਚਾ; ਨਿਤ ਦੇਇ ਚੜੈ ਸਵਾਇਆ ॥

aaraadh ekankaar saachaa; nit dee charrai savaaeaa |

Sant Singh KhalsaWorship and adore the One Creator, the True Lord, who constantly gives, whose gifts continually increase.
Manmohan SinghMeditate thou on One True Lord, who ever, gives and whose gifts ever increase.
Manmohan Singh (Punjabi)ਤੂੰ ਕੇਵਲ ਇਕ ਸੱਚੇ ਸੁਆਮੀ ਦਾ ਹੀ ਸਿਮਰਨ ਕਰ ਜੋ ਸਦਾ ਹੀ ਦਿੰਦਾ ਹੈ ਤੇ ਜਿਸ ਦੀਆਂ ਦਾਤਾਂ ਸਦੀਵ ਹੀ ਵਧੇਰੀਆਂ ਹੁੰਦੀਆਂ ਜਾਂਦੀਆਂ ਹਨ।
Fareedkot Teekaਤਿਸ ਸਤਸੰਗ ਮੇਂ ਏਕ ਸਾਚਾ ਜੋ ਏਕ ਸਰੂਪ ਹੈ ਤਿਸ ਕੋ ਅਰਾਧਿਤੇ ਹੈਂ। ਜੋ ਵਾਹਿਗੁਰੂ ਨਿਤ ਜੀਓਂ ਕੌ ਦਾਨ ਦੇਤਾ ਹੈ ਔਰ ਜਿਸ ਕਾ ਦਾਨ ਸਦਾ ਸਵਾਯਾ, ਭਾਵ ਸੇ ਅਧਕ ਹੀ ਅਧਕ ਹੈ ਮੁਕਤਾ ਨਹੀਂ॥
Prof. Sahib Singh(ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਇੱਕ ਅਕਾਲ ਪੁਰਖ ਨੂੰ ਸਿਮਰ, ਜੋ ਸਦਾ (ਸਭ ਜੀਵਾਂ ਨੂੰ ਦਾਤਾਂ) ਦੇਂਦਾ ਹੈ ਤੇ (ਜਿਸ ਦੀਆਂ ਦਿੱਤੀਆਂ ਦਾਤਾਂ ਦਿਨੋ ਦਿਨ) ਵਧਦੀਆਂ ਹਨ।

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਦੇਇ = ਦੇਂਦਾ ਹੈ (ਜੋ ਪ੍ਰਭੂ)। ਚੜੈ ਸਵਾਇਆ = (ਉਸ ਦਾ ਦਿੱਤਾ) ਦਿਨੋ ਦਿਨ ਵਧਦਾ ਹੈ।

SikhNet (Spanish)lo que Él da, se incrementa constantemente. La Salvación es obtenida a través de la Sociedad de los Santos,

ਗਤਿ ਸੰਗਿ ਮੀਤਾ ਸੰਤਸੰਗਤਿ; ਕਰਿ ਨਦਰਿ ਮੇਲਿ ਮਿਲਾਇਆ ॥੩॥

gat sang meetaa santasangat; kar nadar mel milaaeaa |3|

Sant Singh KhalsaSalvation is attained by associating with the Society of the Saints, O friend; granting His Grace, God unites us in His Union. ||3||
Manmohan SinghO friend, salvation, is obtained by associating with the society of saints, Showing His mercy, the Lord unites man in His union.
Manmohan Singh (Punjabi)ਹੇ ਮਿੱਤ੍ਰ! ਸਾਧ ਸੰਗਤ ਨਾਲ ਜੁੜਨ ਦੁਆਰਾ ਮੋਖਸ਼ ਪ੍ਰਾਪਤ ਹੁੰਦੀ ਹੈ। ਆਪਣੀ ਰਹਿਮਤ ਧਾਰ ਕੇ, ਸੁਆਮੀ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਜਿਨੋਂ ਕਾ ਸੰਤੋਂ ਰੂਪੀ ਮਿਤਰੋਂ ਕੀ ਸਤਸੰਗਤਿ ਸੇ ਵਿਕਾਰੋਂ ਕਾ ਖੋਟਾ ਸੰਗ (ਗਤਿ) ਨਸ਼ਟ ਭਯਾ ਹੈ, ਤਿਨੋਂ ਕੋ ਹਰੀ ਨੇ ਕ੍ਰਿਪਾ ਦ੍ਰਿਸਟੀ ਕਰ ਕੇ ਗੁਰੋਂ ਕੇ ਸੰਜੋਗ ਕਰ ਅਪਨੇ ਮੇਂ ਮਿਲਾਇਆ ਅਰਥਾਤ ਅਭੇਦ ਕੀਆ ਹੈ॥੩॥
Prof. Sahib Singhਮਿੱਤਰ-ਪ੍ਰਭੂ ਦੀ ਸੰਗਤਿ ਵਿਚ, ਗੁਰੂ ਸੰਤ ਦੀ ਸੰਗਤਿ ਵਿਚ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਪ੍ਰਭੂ ਮੇਹਰ ਦੀ ਨਜ਼ਰ ਕਰ ਕੇ ਆਪਣੀ ਸੰਗਤਿ ਵਿਚ ਮਿਲਾ ਲੈਂਦਾ ਹੈ ॥੩॥

ਪਦ ਅਰਥ ਕਰਿ = ਕਰ ਕੇ। ਮੇਲਿ = ਸੰਗਤਿ ਵਿਚ ॥੩॥

SikhNet (Spanish)oh amigo, otorgando Su Gracia, el Señor nos une en Su Ser. (3)

ਕਹਣੁ ਕਹੈ ਸਭੁ ਕੋਇ; ਕੇਵਡੁ ਆਖੀਐ ॥

kehan kahai sabh koe; kevadd aakheeai |

Sant Singh KhalsaEveryone speaks and talks; how great should I say He is?
Manmohan SinghAll utter the Lord's discourse. How great should I say, He is?
Manmohan Singh (Punjabi)ਸਾਰੇ ਹੀ ਸਾਹਿਬ ਦਾ ਭਾਸ਼ਨ ਉਚਾਰਦੇ ਹਨ। ਮੈਂ ਉਸ ਨੂੰ ਕਿੰਨਾ ਕੁ ਵੱਡਾ ਵਰਣਨ ਕਰਾਂ?
Fareedkot Teekaਜਿਸ ਵਾਹਿਗੁਰੂ ਕੀ (ਕਹਨੁ) ਕਥਾ ਵਾ ਜਸ ਸਭ ਕੋਈ ਕਹਿਤਾ ਹੈ, ਪਰੰਤੂ ਤਿਸ ਕੌ ਕਿਤਨਾ ਇਕ ਵੱਡਾ ਉਚਾਰਨ ਕਰੀਏ, ਭਾਵ ਸੇ ਕਹਾ ਨਹੀਂ ਜਾਤਾ। ਯਥਾ-☬"ਪਿਤਾ ਕਾ ਜਨਮੁ ਕਿ ਜਾਨੈ ਪੂਤ॥"
Prof. Sahib Singhਹਰੇਕ ਜੀਵ (ਪਰਮਾਤਮਾ ਬਾਰੇ) ਕਥਨ ਕਰਦਾ ਹੈ (ਤੇ ਆਖਦਾ ਹੈ ਕਿ ਪਰਮਾਤਮਾ ਬਹੁਤ ਵੱਡਾ ਹੈ, ਪਰ) ਕੋਈ ਨਹੀਂ ਦੱਸ ਸਕਦਾ ਕਿ ਉਹ ਕੇਡਾ ਵੱਡਾ ਹੈ।

ਪਦ ਅਰਥ ਕਹਣੁ = ਕਥਨ। ਕਹਣੁ ਕਹੈ = ਕਥਨ ਕਥੈ। ਸਭੁ ਕੋਇ = ਹਰੇਕ ਜੀਵ। ਕੇਵਡੁ = ਕਿਤਨਾ ਵੱਡਾ। ਕੇਵਡੁ ਆਖੀਐ = ਕਿਤਨਾ ਵੱਡਾ ਆਖਿਆ ਜਾ ਸਕਦਾ ਹੈ, ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕੇਡਾ ਵੱਡਾ ਹੈ।

SikhNet (Spanish)Todos dicen, Él es Grandioso, pero ¿qué tan Grandioso es Él?

ਹਉ ਮੂਰਖੁ ਨੀਚੁ ਅਜਾਣੁ; ਸਮਝਾ ਸਾਖੀਐ ॥

hau moorakh neech ajaan; samajhaa saakheeai |

Sant Singh KhalsaI am foolish, lowly and ignorant; it is only through the Guru's Teachings that I understand.
Manmohan SinghI am unwise, low and ignorant and it is through the Guru's instruction that I understand Him.
Manmohan Singh (Punjabi)ਮੈਂ ਮੂੜ੍ਹ, ਅਧਮ ਤੇ ਬੇਸਮਝ ਹਾਂ, ਗੁਰਾਂ ਦੀ ਸਿੱਖਿਆ ਦੁਆਰਾ ਹੀ ਮੈਂ ਉਸ ਨੂੰ ਸਮਝਦਾ ਹਾਂ।
Fareedkot Teekaਮੈਂ ਮੂਰਖ ਨੀਚ (ਅਜਾਨੁ) ਅਗਿਆਤ ਥਾ, ਪਰੰਤੂ ਗੁਰੋਂ ਕੀ ਸਿਖ੍ਯਾ ਦ੍ਵਾਰਾ ਸਮਝਾ ਹੂੰ॥
Prof. Sahib Singh(ਮੈਂ ਇਤਨੇ ਜੋਗਾ ਨਹੀਂ ਕਿ ਪਰਮਾਤਮਾ ਦਾ ਸਰੂਪ ਬਿਆਨ ਕਰ ਸਕਾਂ) ਮੈਂ (ਤਾਂ) ਮੂਰਖ ਹਾਂ, ਨੀਵੇਂ ਸੁਭਾਵ ਦਾ ਹਾਂ, ਅੰਞਾਣ ਹਾਂ, ਮੈਂ ਤਾਂ ਗੁਰੂ ਦੇ ਉਪਦੇਸ਼ ਨਾਲ ਹੀ (ਕੁਝ) ਸਮਝ ਸਕਦਾ ਹਾਂ (ਭਾਵ, ਮੈਂ ਤਾਂ ਉਤਨਾ ਕੁਝ ਹੀ ਮਸਾਂ ਸਮਝ ਸਕਦਾ ਹਾਂ ਜਿਤਨਾ ਗੁਰੂ ਆਪਣੇ ਸ਼ਬਦ ਦੀ ਰਾਹੀਂ ਸਮਝਾਏ)।

ਪਦ ਅਰਥ ਹਉ = ਮੈਂ। ਸਮਝਾ = ਮੈਂ ਸਮਝ ਸਕਦਾ ਹਾਂ। ਸਾਖੀਐ = ਗੁਰੂ ਦੇ ਉਪਦੇਸ਼ ਨਾਲ।

SikhNet (Spanish)Yo no soy bien nacido, soy ignorante, no tengo nada de Sabiduría, sólo a través de la Instrucción del Guru puedo alcanzar el Conocimiento.

ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ; ਤਿਤੁ ਮਨੁ ਮਾਨਿਆ ਮੇਰਾ ॥

sach gur kee saakhee amrit bhaakhee; tith man maaniaa meraa |

Sant Singh KhalsaTrue are the Teachings of the Guru. His Words are Ambrosial Nectar; my mind is pleased and appeased by them.
Manmohan SinghTrue is the teaching of the Guru, whose worlds are Nectar like, With them my mind is pleased.
Manmohan Singh (Punjabi)ਸੱਚਾ ਹੈ ਉਪਦੇਸ਼ ਗੁਰਾਂ ਦਾ, ਜਿਨ੍ਹਾਂ ਦੇ ਬਚਨ ਅੰਮ੍ਰਿਤ-ਸਰੂਪ ਹਨ। ਉਨ੍ਹਾਂ ਨਾਲ ਮੇਰਾ ਚਿੱਤ ਪਤੀਜ ਗਿਆ ਹੈ।
Fareedkot Teekaਸਤਿਗੁਰੋਂ ਕੀ ਉਚਾਰਨ ਕਰੀ ਹੋਈ ਸਚੀ ਅੰਮ੍ਰਿਤ ਰੂਪ ਜੋ (ਸਾਖੀ) ਸਿਖ੍ਯਾ ਹੈ, (ਤਿਤੁ) ਤਿਸ ਕਰ ਵਾ ਤਿਸ ਮੇਂ ਮੇਰਾ ਮਨੁ (ਮਾਨਿਆ) ਪਤੀਆਇਆ ਹੈ॥
Prof. Sahib Singhਮੇਰਾ ਮਨ ਤਾਂ ਉਸ ਗੁਰ-ਸ਼ਬਦ ਵਿਚ ਹੀ ਪਤੀਜ ਗਿਆ ਹੈ ਜੋ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਤੇ ਜੋ ਆਤਮਕ ਜੀਵਨ ਦੇਣ ਵਾਲਾ ਹੈ।

ਪਦ ਅਰਥ ਸਾਖੀ = ਸਿੱਖਿਆ, ਉਪਦੇਸ਼, ਸ਼ਬਦ। ਅੰਮ੍ਰਿਤ ਸਾਖੀ = ਆਤਮਕ ਜੀਵਨ ਦੇਣ ਵਾਲਾ ਉਪਦੇਸ਼। ਗੁਰ ਕੀ ਭਾਖੀ ਸਾਖੀ = ਗੁਰੂ ਦਾ ਉਚਾਰਿਆ ਹੋਇਆ ਸ਼ਬਦ। ਸਚੁ ਸਾਖੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ। ਤਿਤੁ = ਉਸ ਸ਼ਬਦ ਵਿਚ।

SikhNet (Spanish)Verdadera es la Instrucción del Guru, es aclamada por todas partes como el Néctar, con Ella mi mente está complacida.

ਕੂਚੁ ਕਰਹਿ ਆਵਹਿ ਬਿਖੁ ਲਾਦੇ; ਸਬਦਿ ਸਚੈ ਗੁਰੁ ਮੇਰਾ ॥

kooch kareh aaveh bikh laade; sabad sachai gur meraa |

Sant Singh KhalsaLoaded down with corruption and sin, people depart, and then come back again; the True Shabad is found through my Guru.
Manmohan SinghLaden with sin, men depart and then return. The True Lord is obtained through my Guru.
Manmohan Singh (Punjabi)ਪਾਪ ਨਾਲ ਲੱਦੇ ਹੋਏ ਬੰਦੇ ਮਰਦੇ ਤੇ ਜੰਮਦੇ ਹਨ। ਸੱਚਾ ਸੁਆਮੀ ਤੈਂਡੇ ਗੁਰਾਂ ਦੇ ਰਾਹੀਂ ਪਾਇਆ ਜਾਂਦਾ ਹੈ।
Fareedkot Teekaਵਿਸੇ ਵਾਸਨਾ ਕੇ ਸਾਥ (ਲਾਦੇ) ਭਰੇ ਹੂਏ ਜੀਵ ਆਵਤੇ ਹੈਂ ਔ ਕੂਚ ਕਰ ਕੇ ਚਲੇ ਜਾਤੇ ਹੈਂ, ਭਾਵ ਸੇ ਜਨਮਤੇ ਮਰਤੇ ਹੈਂ। ਅਰ ਗੁਰੋਂ ਕੇ ਸਬਦ ਕਰ ਕੇ ਸਚੇ ਵਾਹਿਗੁਰੂ ਸਾਥ (ਮੇਰਾ) ਮੇਲਾ ਹੋਤਾ ਹੈ॥
Prof. Sahib Singhਜੇਹੜੇ ਜੀਵ (ਮਾਇਆ-ਮੋਹ ਦੇ) ਜ਼ਹਰ ਨਾਲ ਲੱਦੇ ਹੋਏ ਜਗਤ ਵਿਚ ਆਉਂਦੇ ਹਨ (ਗੁਰੂ ਦੇ ਸ਼ਬਦ ਨੂੰ ਵਿਸਾਰ ਕੇ ਤੇ ਤੀਰਥ-ਇਸ਼ਨਾਨ ਆਦਿਕ ਦੀ ਟੇਕ ਰੱਖ ਕੇ, ਉਸੇ ਜ਼ਹਰ ਨਾਲ ਲੱਦੇ ਹੋਏ ਹੀ ਜਗਤ ਤੋਂ) ਕੂਚ ਕਰ ਜਾਂਦੇ ਹਨ, ਪਰ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਦੇ ਹਨ, ਉਹਨਾਂ ਨੂੰ ਮੇਰਾ ਗੁਰੂ ਉਸ ਜ਼ਹਰ ਦੇ ਭਾਰ ਤੋਂ ਬਚਾ ਲੈਂਦਾ ਹੈ।

ਪਦ ਅਰਥ ਬਿਖੁ = (ਮਾਇਆ-ਮੋਹ ਦਾ) ਜ਼ਹਰ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ।

SikhNet (Spanish)Los seres humanos vienen al mundo que está cargado del veneno de Maya, y así parten.

ਆਖਣਿ ਤੋਟਿ ਨ. ਭਗਤਿ ਭੰਡਾਰੀ; ਭਰਿਪੁਰਿ ਰਹਿਆ ਸੋਈ ॥

aakhan tott na. bhagat bhanddaaree; bharipur rahiaa soee |

Sant Singh KhalsaThere is no end to the treasure of devotion; the Lord is pervading everywhere.
Manmohan SinghThere is no end to narration of the Lord's glory and the treasure of His devotion He is fully pervading everywhere.
Manmohan Singh (Punjabi)ਸਾਈਂ ਦੀ ਉਸਤਿਤ ਕਰਨ ਦਾ ਕੋਈ ਅੰਤ ਨਹੀਂ ਅਤੇ ਨਾਂ ਹੀ ਉਸ ਦੀ ਭਗਤ ਦੇ ਖਜਾਨੇ ਦਾ। ਉਹ ਹਰ ਥਾਂ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ।
Fareedkot Teekaਉਚਾਰਨ ਕਰਨੇ ਤੇ ਜਿਸ ਕੀ ਭਗਤੀ ਕੀ ਤੋਟਿ ਨਹੀਂ ਆਵਤੀ, ਤਿਸ ਵਾਹਿਗੁਰੂ ਕੋ (ਭੰਡਾਰੀ) ਸੰਤ ਜਨੋਂ ਨੇ ਸਰਬ ਮੇਂ (ਭਰਿਪੂਰਿ) ਪੂਰਨ ਹੋ ਰਹਾ ਜਾਨਾ ਹੈ॥
Prof. Sahib Singh(ਪਰਮਾਤਮਾ ਦੇ ਗੁਣ ਬੇਅੰਤ ਹਨ, ਗੁਣ) ਬਿਆਨ ਕਰਨ ਨਾਲ ਮੁੱਕਦੇ ਨਹੀਂ, (ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ, ਜੀਵਾਂ ਨੂੰ ਭਗਤੀ ਦੀ ਦਾਤਿ ਵੰਡਿਆਂ) ਭਗਤੀ ਦੇ ਖ਼ਜ਼ਾਨਿਆਂ ਵਿਚ ਕੋਈ ਕਮੀ ਨਹੀਂ ਹੁੰਦੀ, (ਪਰ ਭਗਤੀ ਕਰਨ ਨਾਲ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਮਨੁੱਖ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਪਰਮਾਤਮਾ ਹੀ ਹਰ ਥਾਂ ਵਿਆਪਕ ਹੈ।

ਪਦ ਅਰਥ ਆਖਣਿ = ਆਖਣ ਨਾਲ, ਬਿਆਨ ਕਰਨ ਨਾਲ। ਤੋਟਿ = ਖ਼ਾਤਮਾ। ਭੰਡਾਰੀ = ਭੰਡਾਰੀਂ, ਭੰਡਾਰਿਆਂ ਵਿਚ। ਭਰਿਪੁਰਿ ਰਹਿਆ = ਹਰ ਥਾਂ ਮੌਜੂਦ ਹੈ। ਸੋਈ = ਉਹ (ਪ੍ਰਭੂ) ਹੀ।

SikhNet (Spanish)A través de la Verdadera Palabra uno encuentra al Guru. No hay ningún fin para la Gloria de Dios o para el Tesoro de Su Devoción, pues Él llena todos los lugares en todas partes.

ਨਾਨਕ ਸਾਚੁ ਕਹੈ ਬੇਨੰਤੀ; ਮਨੁ ਮਾਂਜੈ ਸਚੁ ਸੋਈ ॥੪॥੧॥

naanak saach kahai benantee; man maanjai sach soee |4|1|

Sant Singh KhalsaNanak utters this true prayer; one who purifies his mind is True. ||4||1||
Manmohan SinghNanak makes a true supplication, He, who cleanses his heart becomes truthful.
Manmohan Singh (Punjabi)ਨਾਨਕ ਸੱਚੀ ਪ੍ਰਾਰਥਨਾ ਕਰਦਾ ਹੈ, ਜੋ ਆਪਣਾ ਦਿਲ ਸਾਫ ਕਰਦਾ ਹੈ, ਉਹ ਸੱਚਾ ਥੀ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ (ਸਾਚੁ) ਨਿਸਚੇ ਕਰ ਹਰੀ ਆਗੈ ਬੇਨਤੀ ਉਚਾਰਨ ਕਰ ਕੇ ਮਨ ਕੋ (ਮਾਂਜੈ) ਸੁਧ ਕਰਤਾ ਹੈ, ਸੋਈ ਪੁਰਸ ਸਚ ਸਰੂਪ ਕੋ ਪਾਵਤਾ ਹੈ॥੧॥☬ਨਾਮ ਕੀ ਵਡਿਆਈ ਸਹਤ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ, ਜੋ ਪ੍ਰਭੂ-ਦਰ ਤੇ ਅਰਦਾਸਾਂ ਕਰਦਾ ਹੈ (ਤੇ ਇਸ ਤਰ੍ਹਾਂ) ਆਪਣੇ ਮਨ ਨੂੰ ਵਿਕਾਰਾਂ ਦੀ ਮੈਲ ਤੋਂ ਸਾਫ਼ ਕਰ ਲੈਂਦਾ ਹੈ ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ (ਤੀਰਥ-ਇਸ਼ਨਾਨਾਂ ਨਾਲ ਇਹ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ) ॥੪॥੧॥

ਪਦ ਅਰਥ ਸਾਚੁ ਕਹੈ = ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ। ਕਹੈ ਬੇਨੰਤੀ = ਅਰਦਾਸਾਂ ਕਰਦਾ ਹੈ। ਮਾਂਜੈ = ਸਾਫ਼ ਕਰਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਸਚੁ ਸੋਈ = ਸਦਾ-ਥਿਰ ਪ੍ਰਭੂ ਹੀ (ਹਰ ਥਾਂ ਦਿੱਸਦਾ ਹੈ) ॥੪॥੧॥

SikhNet (Spanish)Reza Nanak, no digo más que la Verdad: sólo es limpiando la mente como uno llega a la Verdad. (4-1)

Open this shabad (26 lines, Angs 687-688) →

Shabad Guru Nanak Dev Ji Raag Dhanaasree continues on Ang 689

ਧਨਾਸਰੀ ਮਹਲਾ ੧ ॥

dhanaasaree mahalaa 1 |

Sant Singh KhalsaDhanaasaree, First Mehl:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
SikhNet (Spanish)Dhanasri, Mejl Guru Nanak, Primer Canal Divino.

ਜੀਵਾ ਤੇਰੈ ਨਾਇ; ਮਨਿ ਆਨੰਦੁ ਹੈ ਜੀਉ ॥

jeevaa terai naae; man aanand hai jeeo |

Sant Singh KhalsaI live by Your Name; my mind is in ecstasy, Lord.
Manmohan SinghI live by Thine Name and my mind is in bliss, O Lord.
Manmohan Singh (Punjabi)ਮੈਂ ਤੇਰੇ ਨਾਮ ਦੁਆਰਾ ਜੀਉਂਦਾ ਹਾਂ ਅਤੇ ਮੇਰੇ ਚਿੱਤ ਅੰਦਰ ਖੁਸ਼ੀ ਵਸਦੀ ਹੈ, ਹੇ ਸੁਆਮੀ!
Fareedkot Teekaਹੇ ਵਾਹਿਗੁਰੂ ਜੀ! ਤੇਰੇ ਨਾਮ ਜਾਪ ਸੇ ਹੀ ਮੈਂ ਜੀਵਤਾ ਹੂੰ ਔਰ ਮਨ ਮੇਂ ਅਨੰਦ ਰਹਿਤਾ ਹੈ॥
Prof. Sahib Singhਹੇ ਪ੍ਰਭੂ ਜੀ! ਤੇਰੇ ਨਾਮ ਵਿਚ (ਜੁੜ ਕੇ) ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ।

ਪਦ ਅਰਥ ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਤੇਰੈ ਨਾਇ = ਤੇਰੇ ਨਾਮ ਵਿਚ (ਜੁੜ ਕੇ)। ਮਨਿ = ਮਨ ਵਿਚ। ਜੀਉ = ਹੇ ਪ੍ਰਭੂ ਜੀ!

SikhNet (Spanish)Vivo en el Nombre de Dios y mi mente está en Éxtasis.

ਸਾਚੋ ਸਾਚਾ ਨਾਉ; ਗੁਣ ਗੋਵਿੰਦੁ ਹੈ ਜੀਉ ॥

saacho saachaa naau; gun govind hai jeeo |

Sant Singh KhalsaTrue is the Name of the True Lord. Glorious are the Praises of the Lord of the Universe.
Manmohan SinghTrue is the Name and the praise of the True Lord.
Manmohan Singh (Punjabi)ਸੱਚਾ ਹੈ ਨਾਮ ਅਤੇ ਜੱਸ ਸੱਚੇ ਸਾਹਿਬ ਦਾ।
Fareedkot Teekaਹੇ ਗੋਬਿੰਦ! ਤੂੰ ਆਪ ਸਾਚਾ ਹੈ ਔਰ ਤੇਰੇ ਨਾਮ ਕਾ (ਗੁਣ) ਵੀਚਾਰ ਭੀ ਸਾਚਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਪ੍ਰਭੂ ਗੁਣਾਂ (ਦਾ ਖ਼ਜ਼ਾਨਾ) ਹੈ ਤੇ ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ।

ਪਦ ਅਰਥ ਸਾਚੋ ਸਾਚਾ = ਸਦਾ ਹੀ ਥਿਰ ਰਹਿਣ ਵਾਲਾ।

SikhNet (Spanish)Verdad es el Nombre del Uno Verdadero, éste es el Mérito del Señor.

ਗੁਰ ਗਿਆਨੁ ਅਪਾਰਾ ਸਿਰਜਣਹਾਰਾ; ਜਿਨਿ ਸਿਰਜੀ ਤਿਨਿ ਗੋਈ ॥

gur giaan apaaraa sirajanahaaraa; jin sirajee tin goee |

Sant Singh KhalsaInfinite is the spiritual wisdom imparted by the Guru. The Creator Lord who created, shall also destroy.
Manmohan SinghInfinite is the gnosis of the Guru. The Creator, who creates the world, He also destroys it.
Manmohan Singh (Punjabi)ਬੇਅੰਤ ਹੈ ਬ੍ਰਹਮ ਵੀਚਾਰ ਗੁਰਾਂ ਦੀ। ਕਰਤਾਰ ਜੋ ਸ੍ਰਿਸ਼ਟੀ ਸਾਜਦਾ ਹੈ, ਉਹ ਇਸ ਨੂੰ ਨਾਸ ਭੀ ਕਰ ਦਿੰਦਾ ਹੈ।
Fareedkot Teekaਹੇ ਸਿਰਜਣਹਾਰ! ਤੇਰਾ ਨਾਮ ਅਪਾਰ, ਭਾਵ ਸੇ ਬਿਅੰਤ ਹੈ। ਜਿਸ ਤੈਨੇ ਇਹ ਸ੍ਰਿਸ੍ਟੀ ਉਤਪਤ ਕਰੀ ਹੈ, ਤਿਸੀ ਤੈਨੇ (ਗੋਈ) ਛਪਾਈ ਹੈ, ਭਾਵ ਸੇ ਨਸਟ ਕਰੀ ਹੈ। ਐਸੇ ਤੇਰੇ ਸਰੂਪ ਕਾ ਗਿਆਨ ਗੁਰੋਂ ਸੇ ਪ੍ਰਾਪਤਿ ਹੋਤਾ ਹੈ॥
Prof. Sahib Singhਗੁਰੂ ਦਾ ਬਖ਼ਸ਼ਿਆ ਗਿਆਨ ਦੱਸਦਾ ਹੈ ਕਿ ਸਿਰਜਣਹਾਰ ਪ੍ਰਭੂ ਬੇਅੰਤ ਹੈ, ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਇਸ ਨੂੰ ਨਾਸ ਕਰਦਾ ਹੈ।

ਪਦ ਅਰਥ ਗੁਰ ਗਿਆਨੁ = ਗੁਰੂ ਦਾ ਦਿੱਤਾ ਹੋਇਆ ਗਿਆਨ (ਦੱਸਦਾ ਹੈ ਕਿ)। ਜਿਨਿ = ਜਿਸ (ਪ੍ਰਭੂ) ਨੇ। ਸਿਰਜੀ = ਪੈਦਾ ਕੀਤੀ ਹੈ। ਤਿਨਿ = ਉਸੇ (ਪ੍ਰਭੂ) ਨੇ। ਗੋਈ = ਨਾਸ ਕੀਤੀ ਹੈ।

SikhNet (Spanish)Infinita es la Sabiduría del Guru, el Señor Creador, Quien crea la vida y también la destruye,

ਪਰਵਾਣਾ ਆਇਆ ਹੁਕਮਿ ਪਠਾਇਆ; ਫੇਰਿ. ਨ ਸਕੈ ਕੋਈ ॥

paravaanaa aaeaa hukam patthaaeaa; fer. na sakai koee |

Sant Singh KhalsaThe call of death is sent out by the Lord's Command; no one can challenge it.
Manmohan SinghWhen death's call, sent, by the Lord's command, is received, none can challenge it.
Manmohan Singh (Punjabi)ਜਦ ਸਾਹਿਬ ਦੇ ਫੁਰਮਾਨ ਦੁਆਰਾ ਭੇਜਿਆ ਹੋਇਆ ਮੌਤ ਦਾ ਸੱਦਾ ਆ ਜਾਂਦਾ ਹੈ। ਕੋਈ ਭੀ ਇਸ ਨੂੰ ਮੋੜ ਨਹੀਂ ਸਕਦਾ।
Fareedkot Teekaਤੇਰੇ ਹੁਕਮ ਪਰ ਪਠਾਇਆ ਹੂਆ ਜਬ ਇਸ ਜੀਵ ਕੋ ਪ੍ਰਵਾਨਾ ਆਇਆ ਤਬ ਤਿਸ ਕੋ ਕੋਈ (ਫੇਰਿ) ਮੋੜ ਨਹੀਂ ਸਕਤਾ ਹੈ॥
Prof. Sahib Singhਜਦੋਂ ਉਸ ਦੇ ਹੁਕਮ ਵਿਚ ਭੇਜਿਆ ਹੋਇਆ (ਮੌਤ ਦਾ) ਸੱਦਾ ਆਉਂਦਾ ਹੈ ਤਾਂ ਕੋਈ ਜੀਵ (ਉਸ ਸੱਦੇ ਨੂੰ) ਮੋੜ ਨਹੀਂ ਸਕਦਾ।

ਪਦ ਅਰਥ ਪਰਵਾਣਾ = ਸੱਦਾ। ਹੁਕਮਿ = ਹੁਕਮ ਅਨੁਸਾਰ। ਪਠਾਇਆ = ਭੇਜਿਆ ਹੋਇਆ। ਫੇਰਿ ਨ ਸਕੈ = ਮੋੜ ਨਹੀਂ ਸਕਦਾ।

SikhNet (Spanish)y cuando el Señor da Su Comando, nadie Lo puede retar.

ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ; ਆਪੇ ਸੁਰਤਿ ਬੁਝਾਈ ॥

aape kar vekhai sir sir lekhai; aape surat bujhaaee |

Sant Singh KhalsaHe Himself creates, and watches; His written command is above each and every head. He Himself imparts understanding and awareness.
Manmohan SinghHe Himself creates the world and takes ears of it. Over all the heads is His writ and He Himself impart understanding.
Manmohan Singh (Punjabi)ਉਹ ਸ੍ਰਿਸ਼ਟੀ ਨੂੰ ਸਾਜਦਾ ਤੇ ਇਸ ਦੀ ਸੰਭਾਲ ਕਰਦਾ ਹੈ। ਸਾਰਿਆਂ ਸੀਸਾਂ ਉਤੇ ਉਸ ਦੀ ਲਿਖਤਾਕਾਰ ਹੈ, ਅਤੇ ਉਹ ਖੁਦ ਹੀ ਸਮਝ ਦਰਸਾਉਂਦਾ ਹੈ।
Fareedkot Teekaਤੂੰ ਆਪ ਹੀ ਸਰਬ ਸ੍ਰਿਸਟ ਕੋ ਕਰ ਕੇ ਦੇਖਤਾ ਹੈਂ ਔਰ ਭਿੰਨ ਭਿੰਨ ਸੰਪੂਰਨ ਜੀਵੋਂ ਕੇ ਸਿਰ ਪਰ ਲੇਖ ਲਿਖਤਾ ਹੈਂ। ਤੈਨੇ ਆਪ ਹੀ ਹਮ ਕੋ ਐਸੀ (ਸੁਰਤਿ) ਗਿਆਤ (ਬੁਝਾਈ) ਸਮਝਾਈ ਹੈ॥
Prof. Sahib Singhਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਜੀਵ ਦੇ ਸਿਰ ਉਤੇ (ਉਸ ਦੇ ਕੀਤੇ ਕਰਮਾਂ ਅਨੁਸਾਰ) ਲੇਖ ਲਿਖਦਾ ਹੈ, ਆਪ ਹੀ (ਜੀਵ ਨੂੰ ਸਹੀ ਜੀਵਨ-ਰਾਹ ਦੀ) ਸੂਝ ਬਖ਼ਸ਼ਦਾ ਹੈ।

ਪਦ ਅਰਥ ਕਰਿ = ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਿਰਿ ਸਿਰਿ = ਹਰੇਕ ਜੀਵ ਦੇ ਸਿਰ ਉਤੇ। ਲੇਖੈ = ਲੇਖ ਲਿਖਦਾ ਹੈ। ਬੁਝਾਈ = ਸਮਝਾਂਦਾ ਹੈ।

SikhNet (Spanish)El Señor Mismo crea y sostiene todo, sobre la cabeza de todos está Su Escrito y Él Mismo nos hace entender.

ਨਾਨਕ ਸਾਹਿਬੁ ਅਗਮ ਅਗੋਚਰੁ; ਜੀਵਾ ਸਚੀ ਨਾਈ ॥੧॥

naanak saahib agam agochar; jeevaa sachee naaee |1|

Sant Singh KhalsaO Nanak, the Lord Master is inaccessible and unfathomable; I live by His True Name. ||1||
Manmohan SinghNanak, unreachable and unfathomable is the Lord and I live by His True Name.
Manmohan Singh (Punjabi)ਨਾਨਕ ਪਹੁੰਚ ਤੋਂ ਪਰੇ ਤੇ ਅਗਾਧ ਹੈ ਸੁਆਮੀ। ਮੈਂ ਉਸ ਦੇ ਸੱਚੇ ਨਾਮ ਦੁਆਰਾ ਜੀਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਗਮ ਸਾਹਿਬ ਮਨ ਤੇ ਅਗੋਚਰ! ਤੇਰੀ ਸਚੀ (ਨਾਈ) ਵਡਿਆਈ ਕਰ ਕੇ ਮੈਂ ਜੀਵਤਾ ਹੂੰ॥੧॥
Prof. Sahib Singhਮਾਲਕ-ਪ੍ਰਭੂ ਅਪਹੁੰਚ ਹੈ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਹੇ ਨਾਨਕ! (ਉਸ ਦੇ ਦਰ ਤੇ ਅਰਦਾਸ ਕਰ, ਤੇ ਆਖ-ਹੇ ਪ੍ਰਭੂ!) ਤੇਰੀ ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ (ਮੈਨੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼) ॥੧॥

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਇੰਦ੍ਰੇ।} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਚੀ ਨਾਈ = ਸਦਾ-ਥਿਰ ਰਹਿਣ ਵਾਲੀ ਵਡਿਆਈ (ਕਰ ਕੇ)। ਨਾਈ = ਵਡਿਆਈ ॥੧॥

SikhNet (Spanish)Dice Nanak, Insondable e Inalcanzable es el Señor, y yo vivo en Su Nombre. (1)

ਤੁਮ ਸਰਿ ਅਵਰੁ. ਨ ਕੋਇ; ਆਇਆ ਜਾਇਸੀ ਜੀਉ ॥

tum sar avar. na koe; aaeaa jaaeisee jeeo |

Sant Singh KhalsaNo one can compare to You, Lord; all come and go.
Manmohan SinghNone else equals Thee, O Lord, all others continue coming and going.
Manmohan Singh (Punjabi)ਹੋਰ ਤੇਰੇ ਤੁਲ ਕੋਈ ਭੀ ਨਹੀਂ, ਹੇ ਸੁਆਮੀ! ਬਾਕੀ ਸਾਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਹੇ ਹਰਿ ਜੀ! ਤੇਰੇ ਜੈਸਾ ਔਰ ਕੋਈ ਨਹੀਂ ਹੈ, ਇਹ ਜੀਵ ਤੋ ਜੋ ਆਇਆ ਸੋ ਜਾਵੇਗਾ, ਭਾਵ ਜੋ ਜਨਮਿਆ ਹੈ, ਸੋ ਅਵਸ ਮਰੇਗਾ॥
Prof. Sahib Singhਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ, (ਹੋਰ ਜੇਹੜਾ ਭੀ ਜਗਤ ਵਿਚ) ਆਇਆ ਹੈ, (ਉਹ ਇਥੋਂ ਆਖ਼ਰ) ਚਲਾ ਜਾਇਗਾ (ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ)।

ਪਦ ਅਰਥ ਸਰਿ = ਬਰਾਬਰ। ਜਾਇਸੀ = ਚਲਾ ਜਾਇਗਾ।

SikhNet (Spanish)Nadie Te puede igualar, oh Dios, pues todos los demás sólo van y vienen.

ਹੁਕਮੀ ਹੋਇ ਨਿਬੇੜੁ; ਭਰਮੁ ਚੁਕਾਇਸੀ ਜੀਉ ॥

hukamee hoe niberr; bharam chukaaeisee jeeo |

Sant Singh KhalsaBy Your Command, the account is settled, and doubt is dispelled.
Manmohan SinghBy Thine command the account is settled and the doubt is dispelled.
Manmohan Singh (Punjabi)ਤੇਰੇ ਫੁਰਮਾਨ ਦੁਆਰਾ ਲੇਖਾ ਪੱਤਾ ਮੁੱਕ ਜਾਂਦਾ ਹੈ ਅਤੇ ਸੰਦੇਹ ਦੂਰ ਵੰਞਦਾ ਹੈ।
Fareedkot Teekaਹੇ ਵਾਹਿਗੁਰੂ ਜੀ! ਸਤਿਗੁਰੋਂ ਦ੍ਵਾਰੇ ਤੂੰ ਜਿਨੋਂ ਕਾ ਭਰਮੁ ਚੁਕਾਵੈ ਅਰਥਾਤ ਦੂਰ ਕਰੇਗਾ, ਤਿਨੋਂ ਕਰਮੋਂ ਕਾ ਆਪ ਹੁਕਮੀ ਕੇ ਹੁਕਮ ਮੇਂ ਹੀ ਨਿਬੇੜਾ ਹੋਇ ਜਾਵੈਗਾ, ਭਾਵ ਸੇ ਵੁਹ ਲੇਖ ਸੇ ਰਹਿਤ ਜੋ ਜਾਵੈਗੇ॥
Prof. Sahib Singhਜਿਸ ਮਨੁੱਖ ਦੀ ਭਟਕਣਾ (ਗੁਰੂ) ਦੂਰ ਕਰਦਾ ਹੈ, ਪ੍ਰਭੂ ਦੇ ਹੁਕਮ ਅਨੁਸਾਰ ਉਸ ਦੇ ਜਨਮ ਮਰਨ ਦੇ ਗੇੜ ਦਾ ਖ਼ਾਤਮਾ ਹੋ ਜਾਂਦਾ ਹੈ।

ਪਦ ਅਰਥ ਨਿਬੇੜੁ = ਫ਼ੈਸਲਾ, ਖ਼ਾਤਮਾ (ਜਨਮ ਮਰਨ ਦੇ ਗੇੜ ਦਾ)। ਭਰਮੁ = ਭਟਕਣਾ।

SikhNet (Spanish)Es a través de Tu Voluntad que uno es emancipado, y la duda de uno es calmada.

ਗੁਰੁ. ਭਰਮੁ ਚੁਕਾਏ, ਅਕਥੁ ਕਹਾਏ; ਸਚ ਮਹਿ ਸਾਚੁ ਸਮਾਣਾ ॥

gur. bharam chukaae, akath kahaae; sach meh saach samaanaa |

Sant Singh KhalsaThe Guru dispels doubt, and makes us speak the Unspoken Speech; the true ones are absorbed into Truth.
Manmohan SinghThe Guru dispels the doubt and makes man utter the Ineffable Lord. In truth the true one is absorbed.
Manmohan Singh (Punjabi)ਗੁਰੂ ਜੀ ਵਹਿਮ ਦੂਰ ਕਰ ਦਿੰਦੇ ਹਨ ਅਤੇ ਬੰਦੇ ਪਾਸੋਂ ਅਕਹਿ ਸੁਆਮੀ ਦਾ ਉਚਾਰਨ ਕਰਵਾਉਂਦੇ ਹਨ। ਸੱਚ ਅੰਦਰ ਸੱਚਾ ਪੁਰਸ਼ ਲੀਨ ਹੋ ਜਾਂਦਾ ਹੈ।
Fareedkot Teekaਹੇ (ਅਕਥ) ਵਾਹਿਗੁਰੂ! ਜਿਨੋਂ ਕੇ ਪਾਸੋਂ ਤੇਰੇ ਜਸ ਕੌ ਕਹਾਇ ਕਰ ਸਤਿਗੁਰੋਂ ਨੇ ਭਰਮ ਚੁਕਾਏ ਅਰਥਾਤ ਦੂਰ ਕਰੇ ਹੈਂ, ਤਿਨੋਂ ਕਾ ਮਨ ਸਚ ਸਰੂਪ ਹੋ ਕਰ ਤੇਰੇ ਸਾਚ ਰੂਪ ਮੇਂ ਸਮਾਇਆ ਹੈ॥
Prof. Sahib Singhਗੁਰੂ ਜਿਸ ਦੀ ਭਟਕਣਾ ਦੂਰ ਕਰਦਾ ਹੈ, ਉਸ ਪਾਸੋਂ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ। ਉਹ ਮਨੁੱਖ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਰਹਿੰਦਾ ਹੈ, ਸਦਾ-ਥਿਰ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।

ਪਦ ਅਰਥ ਚੁਕਾਏ = ਦੂਰ ਕਰਦਾ ਹੈ। ਕਹਾਏ = ਸਿਫ਼ਤ-ਸਾਲਾਹ ਕਰਾਂਦਾ ਹੈ। ਅਕਥੁ = ਉਹ ਪ੍ਰਭੂ ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ-ਥਿਰ ਪ੍ਰਭੂ।

SikhNet (Spanish)El Guru disipa nuestras dudas, y nos hace cantar lo Inefable, en la Verdad el Uno Verdadero se inmerge.

ਆਪਿ ਉਪਾਏ. ਆਪਿ ਸਮਾਏ; ਹੁਕਮੀ ਹੁਕਮੁ ਪਛਾਣਾ ॥

aap upaae. aap samaae; hukamee hukam pachhaanaa |

Sant Singh KhalsaHe Himself creates, and He Himself destroys; I accept the Command of the Commander Lord.
Manmohan SinghHe Himself creates and Himself destroys. I realise the command of the Commander.
Manmohan Singh (Punjabi)ਉਹ ਆਪੇ ਰਚਨਾ ਅਤੇ ਆਪੇ ਹੀ ਨਾਸ ਕਰਦਾ ਹੈ। ਮੈਂ ਫੁਰਮਾਨ ਵਾਲੇ (ਵਾਹਿਗੁਰੂ) ਦੇ ਫੁਰਮਾਨ ਨੂੰ ਅਨੁਭਵ ਕਰਦਾ ਹਾਂ।
Fareedkot Teekaਹੇ ਹੁਕਮੀ! ਜਿਨੋਂ ਨੇ ਗੁਰੋਂ ਦ੍ਵਾਰੇ ਤੇਰੇ ਹੁਕਮ ਕੌ ਪਛਾਣਿਆ ਹੈ, ਭਾਵ ਸੇ ਭਾਣਾ ਮਾਂਨਿਆ ਹੈ, ਤਿਨੋਂ ਕੇ ਰਿਦੇ ਮੇਂ ਆਪ ਹੀ ਗਿਆਨ ਉਪਾਇ ਕਰ ਸੋ ਅਪਣੇ ਮੇਂ ਸਮਾਇ ਅਰਥਾਤ ਲੀਨ ਕਰੇ ਹੈਂ॥
Prof. Sahib Singhਉਹ ਮਨੁੱਖ ਰਜ਼ਾ ਦੇ ਮਾਲਕ-ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ (ਤੇ ਸਮਝ ਲੈਂਦਾ ਹੈ ਕਿ) ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ (ਆਪਣੇ ਵਿਚ) ਲੀਨ ਕਰ ਲੈਂਦਾ ਹੈ।

ਪਦ ਅਰਥ ਹੁਕਮੀ ਹੁਕਮੁ = ਹੁਕਮ ਦੇ ਮਾਲਕ ਦਾ ਹੁਕਮ।

SikhNet (Spanish)Él mismo Crea y Destruye todo, así que déjenme entender la Voluntad de Quien La impone.

ਸਚੀ ਵਡਿਆਈ ਗੁਰ ਤੇ ਪਾਈ; ਤੂ ਮਨਿ ਅੰਤਿ ਸਖਾਈ ॥

sachee vaddiaaee gur te paaee; too man ant sakhaaee |

Sant Singh KhalsaTrue greatness comes from the Guru; You alone are the mind's companion in the end.
Manmohan SinghTrue greatness is obtained through the Guru. Thou alone, O Lord, art the soul's succourer in the end.
Manmohan Singh (Punjabi)ਸੱਚੀ ਬਜ਼ੁਰਗੀ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਤੂੰ ਹੀ, ਹੇ ਸੁਆਮੀ! ਅਖੀਰ ਨੂੰ ਜਿੰਦੜੀ ਦਾ ਸਹਾਇਕ ਹੈ।
Fareedkot Teekaਜਿਨੋਂ ਨੇ ਤੇਰੀ ਸਚੀ ਵਡਿਆਈ ਗੁਰੋਂ ਸੇ ਪਾਈ ਹੈ, ਤੂੰ ਮਣੀ ਰੂਪ ਤਿਨੋਂ ਕਾ ਅੰਤ ਕੋ (ਸਖਾਈ) ਮਿਤ੍ਰ ਵਾ ਸਹਾਈ ਹੋਤਾ ਹੈ; ਵਾ ਤੂੰ ਤਿਨੋਂ ਨੇ ਅੰਤ ਸਖਾਈ (ਮਨਿ) ਮੰਨਿਆ ਹੈਂ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੇ ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਗੁਰੂ ਤੋਂ ਪ੍ਰਾਪਤ ਕਰ ਲਈ ਹੈ, ਤੂੰ ਉਸ ਦੇ ਮਨ ਵਿਚ ਆ ਵੱਸਦਾ ਹੈਂ ਤੇ ਅੰਤ ਸਮੇ ਭੀ ਉਸ ਦਾ ਸਾਥੀ ਬਣਦਾ ਹੈਂ।

ਪਦ ਅਰਥ ਸਾਚੀ = ਸਦਾ-ਥਿਰ ਰਹਿਣ ਵਾਲੀ। ਤੇ = ਤੋਂ। ਮਨਿ = ਮਨ ਵਿਚ। ਅੰਤਿ = ਅਖ਼ੀਰ ਵੇਲੇ। ਸਖਾਈ = ਸਾਥੀ।

SikhNet (Spanish)Uno logra la Gloria Verdadera a través del Guru, oh Dios, sólo Tú eres el Compañero de mi mente hasta el final.

ਨਾਨਕ ਸਾਹਿਬੁ. ਅਵਰੁ, ਨ ਦੂਜਾ; ਨਾਮਿ ਤੇਰੈ ਵਡਿਆਈ ॥੨॥

naanak saahib. avar, na doojaa; naam terai vaddiaaee |2|

Sant Singh KhalsaO Nanak, there is no other than the Lord and Master; greatness comes from Your Name. ||2||
Manmohan SinghThere is no other besides Thee, O Lord. Through Thy Name, alone, glory is obtained.
Manmohan Singh (Punjabi)ਤੇਰੇ ਬਗੈਰ ਹੋਰ ਕੋਈ ਨਹੀਂ, ਹੇ ਸੁਆਮੀ! ਤੇਰੇ ਨਾਮ ਰਾਹੀਂ ਹੀ ਪ੍ਰਭਤਾ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕੋ ਤੇਰੇ ਜੈਸਾ ਔਰ ਕੋਈ ਦੂਸਰਾ ਸਾਹਿਬ ਨਹੀਂ ਹੈ, ਭਾਵ ਸੇ ਵੁਹ ਤੁਝ ਕੋ ਹੀ ਅਪਨਾ ਸਾਹਿਬ ਜਾਨਤੇ ਹੈਂ। ਹੇ (ਨਾਮਿ) ਵਾਹਿਗੁਰੂ! ਤੇਰੇ ਜਾਪ ਸੇ ਹੀ ਤਿਨ ਕੀ ਵਡਾਈ ਹੈ॥੨॥
Prof. Sahib Singhਹੇ ਨਾਨਕ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ। (ਉਸ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੨॥

ਪਦ ਅਰਥ ਵਡਿਆਈ = ਆਦਰ ॥੨॥

SikhNet (Spanish)Dice Nanak, no hay ningún otro Maestro más que Él, y contemplando Su Nombre, uno obtiene la Gloria. (2)

ਤੂ ਸਚਾ ਸਿਰਜਣਹਾਰੁ; ਅਲਖ ਸਿਰੰਦਿਆ ਜੀਉ ॥

too sachaa sirajanahaar; alakh sirandiaa jeeo |

Sant Singh KhalsaYou are the True Creator Lord, the unknowable Maker.
Manmohan SinghThou art the True Creator and the unknowable Maker.
Manmohan Singh (Punjabi)ਤੂੰ ਸੱਚਾ ਕਰਤਾਰ ਅਤੇ ਅਗਾਧ ਰਚਨਹਾਰ ਹੈ।
Fareedkot Teekaਹੇ ਅਲਖ! ਤੂੰ ਸਰਬ (ਸਿਰੰਦਿਆ) ਸਿਰਜਣਹਾਰਿਆ ਬੀਚ ਸੇ ਸਚਾ ਸਿਰਜਣਹਾਰ ਹੈਂ॥
Prof. Sahib Singhਹੇ ਅਦ੍ਰਿਸ਼ਟ ਰਚਨਹਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ ਤੇ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ।

ਪਦ ਅਰਥ ਅਲਖ = ਹੇ ਅਦ੍ਰਿਸ਼ਟ! ਸਿਰੰਦਿਆ = ਹੇ ਸਿਰੰਦੇ! ਹੇ ਪੈਦਾ ਕਰਨ ਵਾਲੇ!

SikhNet (Spanish)Tú eres el Verdadero Señor Creador, Incognoscible, el Único Ser que en Verdad Crea.

ਏਕੁ ਸਾਹਿਬੁ. ਦੁਇ ਰਾਹ; ਵਾਦ ਵਧੰਦਿਆ ਜੀਉ ॥

ek saahib. due raah; vaad vadhandiaa jeeo |

Sant Singh KhalsaThere is only the One Lord and Master, but there are two paths, by which conflict increases.
Manmohan SinghThere is but One Lord. Spiritualism and materialism are the two ways be which the strifes multiply.
Manmohan Singh (Punjabi)ਸੁਆਮੀ ਕੇਵਲ ਇਕ ਹੀ ਹੈ। ਖੁਦਾ-ਪ੍ਰਸਤੀ ਤੇ ਮਾਦਾ-ਪ੍ਰਸਤੀ ਦੋ ਰਸਤੇ ਹਨ, ਜਿਸ ਦੁਆਰਾ ਝਗੜੇ ਵਧਦੇ ਹਨ।
Fareedkot Teekaਤੂੰ ਏਕ ਸਭਨਾਂ ਕਾ ਸਾਹਿਬ ਮਾਲਕ ਹੈਂ ਔਰ ਜੀਵੋਂ ਕੋ ਦੇ ਰਹਾ ਹੈਂ। ਭਾਵ ਸੇ ਦੇਵਤਾ, ਦੈਂਤ, ਹਿੰਦੂ, ਮੁਸਲਮਾਨ, ਆਸਤਕ, ਨਾਸਤਕ ਆਦਿ ਰਸਤਿਓਂ ਮੇਂ ਪੜ ਕਰ (ਵਾਦ) ਝਗੜਿਓਂ ਕੋ ਵਧਾਵਤੇ ਹੈਂ॥
Prof. Sahib Singhਇਕੋ ਸਿਰਜਣਹਾਰ ਹੀ (ਸਾਰੇ ਜਗਤ ਦਾ) ਮਾਲਕ ਹੈ, ਉਸ ਨੇ (ਜੰਮਣਾ ਤੇ ਮਰਨਾ) ਦੋ ਰਸਤੇ ਚਲਾਏ ਹਨ। (ਉਸੇ ਦੀ ਰਜ਼ਾ ਅਨੁਸਾਰ ਜਗਤ ਵਿਚ) ਝਗੜੇ ਵਧਦੇ ਹਨ।

ਪਦ ਅਰਥ ਵਾਦ = ਝਗੜੇ।

SikhNet (Spanish)Eres el Único Maestro, pero la fuerza de la Devoción y la fuerza de Maya, son los dos valores

ਦੁਇ ਰਾਹ ਚਲਾਏ. ਹੁਕਮਿ ਸਬਾਏ; ਜਨਮਿ ਮੁਆ ਸੰਸਾਰਾ ॥

due raah chalaae. hukam sabaae; janam muaa sansaaraa |

Sant Singh KhalsaAll follow these two paths, by the Hukam of the Lord's Command; the world is born, only to die.
Manmohan SinghBy His will, the Lord makes all walk in these two ways. The world is subject to birth and death.
Manmohan Singh (Punjabi)ਆਪਣੀ ਰਜ਼ਾ ਦੁਆਰਾ ਸੁਆਮੀ ਸਾਰਿਆਂ ਨੂੰ ਏਨ੍ਹਾ ਦੋਹਾਂ ਰਸਤਿਆਂ ਵਿੱਚ ਟੋਰਦਾ ਹੈ। ਜੱਗ ਜੰਮਣਾ ਤੇ ਮਰਨ ਦੇ ਅਧੀਨ ਹੈ।
Fareedkot Teekaਤੈਂ ਆਪ ਹੀ ਸਰਬ ਜੀਵ ਅਪਨੇ ਹੁਕਮ ਕਰ ਦੋਨੋਂ ਰਸਤਿਓਂ ਮੇਂ ਚਲਾਏ ਹੈਂ, ਤਿਸੀ ਕਰ ਕੇ ਸੰਸਾਰ ਜਨਮਤਾ ਮਰਤਾ ਹੈ॥
Prof. Sahib Singhਦੋਵੇਂ ਰਸਤੇ ਪ੍ਰਭੂ ਨੇ ਹੀ ਤੋਰੇ ਹਨ, ਸਾਰੇ ਜੀਵ ਉਸੇ ਦੇ ਹੁਕਮ ਵਿਚ ਹਨ, (ਉਸੇ ਦੇ ਹੁਕਮ ਅਨੁਸਾਰ) ਜਗਤ ਜੰਮਦਾ ਤੇ ਮਰਦਾ ਰਹਿੰਦਾ ਹੈ।

ਪਦ ਅਰਥ ਦੁਇ ਰਾਹ = ਦੋ ਰਸਤੇ (ਭਗਤੀ ਤੇ ਮਾਇਆ)। ਹੁਕਮਿ = ਹੁਕਮ ਵਿਚ। ਸਬਾਏ = ਸਾਰੇ ਜੀਵ।

SikhNet (Spanish)que llevan al hombre al conflicto interior. Por Su Voluntad, el Señor hace que todos los seres caminen en éstos dos senderos y así el mundo va y viene.

ਨਾਮ ਬਿਨਾ. ਨਾਹੀ ਕੋ ਬੇਲੀ; ਬਿਖੁ ਲਾਦੀ ਸਿਰਿ ਭਾਰਾ ॥

naam binaa. naahee ko belee; bikh laadee sir bhaaraa |

Sant Singh KhalsaWithout the Naam, the Name of the Lord, the mortal has no friend at all; he carries loads of sin on his head.
Manmohan SinghWithout the Name, the mortal has no friend. In vain he carries the load of sins on his head.
Manmohan Singh (Punjabi)ਨਾਮ ਦੇ ਬਗੈਰ ਪ੍ਰਾਣੀ ਦਾ ਕੋਈ ਯਾਰ ਨਹੀਂ ਉਹ ਏਵਨੂੰ ਹੀ ਆਪਣੇ ਸੀਸ ਤੇ ਪਾਪਾਂ ਦਾ ਬੋਝ ਚੁੱਕੀ ਫਿਰਦਾ ਹੈ।
Fareedkot Teekaਤੇਰੇ ਨਾਮ ਸੇ ਬਿਨਾਂ ਇਸ ਜੀਵ ਕਾ ਕੋਈ (ਬੇਲੀ) ਮਿਤਰ ਨਹੀਂ ਹੈ, ਕਿਉਂਕਿ ਇਸ ਜੀਵ ਨੇ ਭਜਨ ਸੇ ਬਿਨਾਂ ਵਿਸੇ ਰੂਪ ਵਿਸ ਲਾਦੀ ਹੈ ਔਰ ਸਿਰ ਪਰ ਪਾਪੋਂ ਰੂਪੀ ਭਾਰ ਉਠਾਯਾ ਹੈ॥
Prof. Sahib Singh(ਜੀਵ ਨਾਮ ਨੂੰ ਭੁਲਾ ਕੇ ਮਾਇਆ ਦੇ ਮੋਹ ਦਾ) ਜ਼ਹਰ-ਰੂਪ ਭਾਰ ਆਪਣੇ ਸਿਰ ਉਤੇ ਇਕੱਠਾ ਕਰੀ ਜਾਂਦਾ ਹੈ, (ਤੇ ਇਹ ਨਹੀਂ ਸਮਝਦਾ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਸਾਥੀ-ਮਿੱਤਰ ਨਹੀਂ ਬਣ ਸਕਦਾ।

ਪਦ ਅਰਥ ਸਿਰਿ = ਸਿਰ ਉਤੇ।

SikhNet (Spanish)Sin el Nombre del Señor, no hay nadie amigable con nosotros, y en vano uno carga sobre los hombros el peso del veneno de Maya.

ਹੁਕਮੀ ਆਇਆ. ਹੁਕਮੁ ਨ ਬੂਝੈ; ਹੁਕਮਿ ਸਵਾਰਣਹਾਰਾ ॥

hukamee aaeaa. hukam na boojhai; hukam savaaranahaaraa |

Sant Singh KhalsaBy the Hukam of the Lord's Command, he comes, but he does not understand this Hukam; the Lord's Hukam is the Embellisher.
Manmohan SinghIn the Lord's will comes the man but His will he understands not. His will alone is the man's embellish.
Manmohan Singh (Punjabi)ਸਾਹਿਬ ਦੀ ਰਜ਼ਾ ਅੰਦਰ ਬੰਦਾ ਆਉਂਦਾ ਹੈ, ਪ੍ਰੰਤੂ ਉਸ ਦੀ ਰਜ਼ਾ ਨੂੰ ਸਮਝਦਾ ਨਹੀਂ। ਕੇਵਲ ਉਸ ਦੀ ਰਜ਼ਾ ਹੀ ਬੰਦੇ ਨੂੰ ਸਸ਼ੋਭਤ ਕਰਨ ਵਾਲੀ ਹੈ।
Fareedkot Teekaਹੇ (ਹੁਕਮੀ) ਵਾਹਿਗੁਰੂ! ਜਿਸ ਤੇਰੇ ਹੁਕਮ ਕਰ ਇਹ ਜੀਵ ਸੰਸਾਰ ਮੇਂ ਆਇਆ ਹੈ ਤਿਸ ਹੁਕਮ ਕੋ ਇਹ ਸਮਝਤਾ ਨਹੀਂ ਹੈ। ਹੇ ਹਰੀ! ਤੂੰ ਕ੍ਰਿਪਾ ਕਰ ਕੇ ਆਪ ਹੀ ਸਵਾਰਨੇ ਵਾਲਾ ਹੈਂ॥
Prof. Sahib Singhਜੀਵ (ਪਰਮਾਤਮਾ ਦੇ) ਹੁਕਮ ਅਨੁਸਾਰ (ਜਗਤ ਵਿਚ) ਆਉਂਦਾ ਹੈ, (ਪਰ ਮਾਇਆ ਦੇ ਮੋਹ ਵਿਚ ਫਸ ਕੇ ਉਸ) ਹੁਕਮ ਨੂੰ ਸਮਝਦਾ ਨਹੀਂ।
SikhNet (Spanish)Por Su Voluntad viene el hombre al mundo, pero no conoce cuál es la Voluntad del Señor, tampoco sabe que es a través de la Voluntad del Señor que uno es enaltecido y embellecido.

ਨਾਨਕ ਸਾਹਿਬੁ. ਸਬਦਿ ਸਿਞਾਪੈ ਸਾਚਾ; ਸਿਰਜਣਹਾਰਾ ॥੩॥

naanak saahib. sabad siyaapai saachaa; sirajanahaaraa |3|

Sant Singh KhalsaO Nanak, through the Shabad, the Word of the Lord and Master, the True Creator Lord is realized. ||3||
Manmohan SinghNanak, through the Name, the True Creator Lord is recognised.
Manmohan Singh (Punjabi)ਨਾਨਕ ਨਾਮ ਦੇ ਰਾਹੀਂ ਰਚਨਹਾਰ ਸੁਆਮੀ ਨੂੰ ਸਿੰਞਾਣਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚਾ ਸਿਰਜਨਹਾਰ ਸਾਹਿਬ ਤੇਰਾ ਸਰੂਪ ਗੁਰੋਂ ਕੇ (ਸਬਦਿ) ਉਪਦੇਸ ਕਰ ਕੇ ਸਿਆਣੀਤਾ ਹੈ ਅਰਥਾਤ ਸਮਝੀਤਾ ਹੈ॥੩॥
Prof. Sahib Singhਪ੍ਰਭੂ ਆਪ ਹੀ ਜੀਵ ਨੂੰ ਆਪਣੇ ਹੁਕਮ ਅਨੁਸਾਰ (ਸਿੱਧੇ ਰਾਹ ਪਾ ਕੇ) ਸਵਾਰਨ ਦੇ ਸਮਰਥ ਹੈ।

ਪਦ ਅਰਥ ਸਿਞਾਪੈ = ਪਛਾਣਿਆ ਜਾਂਦਾ ਹੈ ॥੩॥

SikhNet (Spanish)Dice Nanak, el Verdadero Señor Creador es conocido a través de la Palabra del Shabd. (3)

ਭਗਤ ਸੋਹਹਿ ਦਰਵਾਰਿ; ਸਬਦਿ ਸੁਹਾਇਆ ਜੀਉ ॥

bhagat soheh daravaar; sabad suhaaeaa jeeo |

Sant Singh KhalsaYour devotees look beautiful in Your Court, embellished with the Shabad.
Manmohan SinghEmbellished with Thy Name, O Lord, Thine saints look beauteous in Thy court.
Manmohan Singh (Punjabi)ਤੇਰੇ ਨਾਮ ਨਾਲ ਸਸ਼ੋਭਤ ਹੋਏ ਹੋਏ, ਹੇ ਸੁਆਮੀ! ਤੇਰੇ ਸਾਧੂ ਤੇਰੇ ਦਰਬਾਰ ਅੰਦਰ ਸੋਹਣੇ ਲੱਗਦੇ ਹਨ।
Fareedkot Teekaਜਿਨ ਜੀਵੋਂ ਕਾ ਗੁਰ ਸਬਦ ਕਰ ਜਨਮ ਸੁਹਾਯਾ ਹੈ, ਸੋਈ ਭਗਤਿ ਤੇਰੇ ਪ੍ਰਤਖ੍ਯ ਦਰਵਾਰ ਵਾ ਸਤਿਸੰਗ ਮੇਂ ਸੋਭਤੇ ਹੈਂ॥
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੁੜਿਆਂ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ॥੩॥

ਪਦ ਅਰਥ ਸੋਹਹਿ = ਸੋਭਦੇ ਹਨ। ਦਰਵਾਰਿ = ਦਰਬਾਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੁਹਾਇਆ = ਸੋਹਣੇ ਜੀਵਨ ਵਾਲੇ।

SikhNet (Spanish)Los Devotos se ven bellos en Tu Puerta, oh Dios, pues ellos son embellecidos con la Palabra del Shabd.

ਬੋਲਹਿ ਅੰਮ੍ਰਿਤ ਬਾਣਿ; ਰਸਨ ਰਸਾਇਆ ਜੀਉ ॥

boleh amrit baan; rasan rasaaeaa jeeo |

Sant Singh KhalsaThey chant the Ambrosial Word of His Bani, savoring it with their tongues.
Manmohan SinghThey recite the ambrosial Gurbani and their tongue they sweeten therewith.
Manmohan Singh (Punjabi)ਉਹ ਅੰਮ੍ਰਿਤ-ਮਈ ਗੁਰਬਾਣੀ ਨੂੰ ਉਚਾਰਦੇ ਹਨ ਅਤੇ ਆਪਣੀ ਜੀਭਾ ਨੂੰ ਉਸ ਨਾਲ ਮਿੱਠਾ ਕਰਦੇ ਹਨ।
Fareedkot Teekaਵਹੁ ਤੇਰੀ ਅੰਮ੍ਰਤ ਬਾਣੀ ਕੋ ਬੋਲਤੇ ਹੈਂ ਕਿਉਂਕਿ ਤਿਨੋਂ ਨੇ ਤਿਸ ਤੇਰੇ ਜਾਪ ਰਸ ਮੇਂ ਰਸਨਾ ਕੋ ਰਸਾਯਾ ਹੈ, ਭਾਵ ਸੇ ਤਦਾਕਾਰ ਕੀਆ ਹੈ; ਵਾ ਤਿਨੋਂ ਕੋ ਰਸੋਂ ਕਾ ਮੂਲ ਰਸੁ, ਭਾਵ ਆਤਮ ਅਨੰਦ ਆਯਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਦੇ ਹਨ, ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਹਨ।

ਪਦ ਅਰਥ ਅੰਮ੍ਰਿਤ ਬਾਣਿ = ਆਤਮਕ ਜੀਵਨ ਦੇਣ ਵਾਲੀ ਬਾਣੀ।

SikhNet (Spanish)Ellos recitan Palabras de Néctar, y sus labios rebosan dulzura. Dulce es su boca,

ਰਸਨ ਰਸਾਏ ਨਾਮਿ ਤਿਸਾਏ; ਗੁਰ ਕੈ ਸਬਦਿ ਵਿਕਾਣੇ ॥

rasan rasaae naam tisaae; gur kai sabad vikaane |

Sant Singh KhalsaSavoring it with their tongues, they thirst for the Naam; they are a sacrifice to the Word of the Guru's Shabad.
Manmohan SinghSweet if their tongue they thirst for the Name and are a sacrifice unto the Guru's word.
Manmohan Singh (Punjabi)ਮਿੱਠੀ ਹੈ ਉਨ੍ਹਾਂ ਦੀ ਜੀਭਾ, ਉਹ ਨਾਮ ਦੇ ਲਈ ਪਿਆਸੇ ਹਨ ਅਤੇ ਗੁਰਾਂ ਦੀ ਬਾਣੀ ਉਤੋਂ ਸਦਕੇ ਜਾਂਦੇ ਹਨ।
Fareedkot Teekaਵਹੁ ਪੁਰਸ ਰਸਨਾ ਕੋ ਤੇਰੇ ਨਾਮ ਰਸ ਮੇਂ ਰਸਾਏ, ਭਾਵ ਸੇ ਤਦਾਕਾਰ ਕੀਏ ਹੂਏ ਤੇਰੇ ਦਰਸਨ ਕੇ (ਤਿਸਾਏ) ਪਿਆਸੇ ਰਹਿਤੇ ਹੈਂ। ਔ ਗੁਰੋਂ ਕੇ ਸਬਦ ਪਰ ਵਹੁ (ਵਿਕਾਣੇ) ਵਿਕ ਗਏ ਹੈਂ, ਭਾਵ ਸੇ ਤਨ ਮਨ ਧਨ ਸਭ ਤਿਨੋਂ ਨੇ ਵਾਰਨ ਕੀਆ ਹੈ॥
Prof. Sahib Singhਉਹ ਬੰਦੇ ਆਤਮਕ ਜੀਵਨ ਦੇਣ ਵਾਲੀ ਬਾਣੀ ਆਪਣੀ ਜੀਭ ਨਾਲ ਉਚਾਰਦੇ ਰਹਿੰਦੇ ਹਨ, ਜੀਵ ਨੂੰ ਉਸ ਬਾਣੀ ਨਾਲ ਇਕ-ਰਸ ਕਰ ਲੈਂਦੇ ਹਨ।

ਪਦ ਅਰਥ ਰਸਨ = ਜੀਭ। ਰਸਾਇਆ = ਇਕ-ਸੁਰ। ਰਸਾਏ = ਇਕ-ਸੁਰ ਕਰ ਲੈਂਦੇ ਹਨ। ਨਾਮਿ = ਨਾਮ ਦੀ ਰਾਹੀਂ। ਤਿਸਾਏ = ਪਿਆਸੇ, ਤਿਹਾਏ। ਸਬਦਿ = ਸ਼ਬਦ ਦੀ ਰਾਹੀਂ। ਵਿਕਾਣੇ = ਪ੍ਰਭੂ-ਨਾਮ ਤੋਂ ਸਦਕੇ ਹੁੰਦੇ ਹਨ।

SikhNet (Spanish)ellos añoran sólo Tu Nombre, y ofrecen su ser en sacrificio a la Palabra del Guru.

ਪਾਰਸਿ ਪਰਸਿਐ ਪਾਰਸੁ ਹੋਏ; ਜਾ ਤੇਰੈ ਮਨਿ ਭਾਣੇ ॥

paaras parasiai paaras hoe; jaa terai man bhaane |

Sant Singh KhalsaTouching the philosopher's stone, they become the philosopher's stone, which transforms lead into gold; O Lord, they become pleasing to your mind.
Manmohan SinghWhen they become pleasing to Thy mind, O Lord, they themselves become. Philosopher's stone by Coming in contact with the philosopher's stone.
Manmohan Singh (Punjabi)ਜਦ ਉਹ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ, ਹੇ ਸਾਈਂ! ਉਹ ਅਮੋਲਕ ਪਦਾਰਥ ਨਾਲ ਲੱਗ ਕੇ ਖੁਦ ਅਮੋਲਕ ਪਦਾਰਥ ਬਣ ਜਾਂਦੇ ਹਨ।
Fareedkot Teekaਜਬ ਤੇਰੇ ਮਨ ਮੇਂ (ਭਾਣੇ) ਭਾਏ ਹੈਂ ਤਬ ਵਹੁ ਪਾਰਸ ਰੂਪ ਸਤਿਗੁਰੋਂ ਕੋ ਮਿਲਕਰ ਪਾਰਸ ਰੂਪ ਹੀ ਹੋਇ ਗਏ ਹੈਂ॥
Prof. Sahib Singhਭਗਤ-ਜਨ ਪ੍ਰਭੂ ਦੇ ਨਾਮ ਨਾਲ ਜੀਭ ਨੂੰ ਰਸਾ ਲੈਂਦੇ ਹਨ, ਨਾਮ ਵਿਚ ਜੁੜ ਕੇ (ਨਾਮ ਵਾਸਤੇ ਉਹਨਾਂ ਦੀ) ਪਿਆਸ ਵਧਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ-ਨਾਮ ਤੋਂ ਸਦਕੇ ਹੁੰਦੇ ਹਨ (ਨਾਮ ਦੀ ਖ਼ਾਤਰ ਹੋਰ ਸਭ ਸਰੀਰਕ ਸੁਖ ਕੁਰਬਾਨ ਕਰਦੇ ਹਨ)।

ਪਦ ਅਰਥ ਪਾਰਸਿ ਪਰਸਿਐ = ਗੁਰੂ-ਪਾਰਸ ਨੂੰ ਛੋਹਣ ਨਾਲ। ਪਾਰਸੁ = ਇਕ ਪੱਥਰੀ ਜੋ ਸਭ ਧਾਤਾਂ ਨੂੰ ਸੋਨਾ ਕਰ ਸਕਣ ਵਾਲੀ ਮਿਥੀ ਗਈ ਹੈ। ਮਨਿ = ਮਨ ਵਿਚ।

SikhNet (Spanish)Si así es Tu Voluntad, uno llega a convertirse en la Piedra Filosofal.

ਅਮਰਾ ਪਦੁ ਪਾਇਆ. ਆਪੁ ਗਵਾਇਆ; ਵਿਰਲਾ ਗਿਆਨ ਵੀਚਾਰੀ ॥

amaraa pad paaeaa. aap gavaaeaa; viralaa giaan veechaaree |

Sant Singh KhalsaThey attain the immortal status and eradicate their self-conceit; how rare is that person, who contemplates spiritual wisdom.
Manmohan SinghThey will their ego, and attain to the immortal status but rare is the person, who reflects on this Divine knowledge.
Manmohan Singh (Punjabi)ਉਹ ਆਪਣੀ ਸਵੈ-ਹੰਗਤਾ ਨੂੰ ਮਾਰ, ਅਬਿਨਾਸੀ ਦਰਜੇ ਨੂੰ ਪ੍ਰਾਪਤ ਕਰ ਲੈਂਦੇ ਹਨ। ਕੋਈ ਟਾਂਵਾਂ ਟੱਲਾ ਪੁਰਸ਼ ਹੀ ਇਸ ਬ੍ਰਹਮ ਗਿਆਨ ਨੂੰ ਵੀਚਾਰਦਾ ਹੈ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰਾ ਆਪਣਾ ਹੰਕਾਰ ਗਵਾਇਆ ਹੈ ਔਰ ਅਮਰਾਪਦ ਪਾਯਾ ਹੈ, ਸੋ ਗਿਆਨ ਕੇ ਵੀਚਾਰਨੇ ਵਾਲਾ ਐਸਾ ਕੋਈ ਵਿਰਲਾ ਹੈ॥
Prof. Sahib Singhਹੇ ਪ੍ਰਭੂ! ਜਦੋਂ (ਭਗਤ ਜਨ) ਤੇਰੇ ਮਨ ਵਿਚ ਪਿਆਰੇ ਲੱਗਦੇ ਹਨ, ਤਾਂ ਉਹ ਗੁਰੂ-ਪਾਰਸ ਨਾਲ ਛੁਹ ਕੇ ਆਪ ਭੀ ਪਾਰਸ ਹੋ ਜਾਂਦੇ ਹਨ (ਹੋਰਨਾਂ ਨੂੰ ਪਵਿਤ੍ਰ ਜੀਵਨ ਦੇਣ ਜੋਗੇ ਹੋ ਜਾਂਦੇ ਹਨ)।

ਪਦ ਅਰਥ ਅਮਰਾ ਪਦੁ = ਉਹ ਆਤਮਕ ਅਵਸਥਾ ਜਿਥੇ ਆਤਮਕ ਮੌਤ ਨਹੀਂ ਪੋਂਹਦੀ। ਆਪੁ = ਆਪਾ-ਭਾਵ।

SikhNet (Spanish)Encontrándose con su igual, uno logra el Estado Eterno al controlar su ego, pero extraordinario es aquél que reflexiona sobre esta Sabiduría.

ਨਾਨਕ. ਭਗਤ ਸੋਹਨਿ ਦਰਿ ਸਾਚੈ; ਸਾਚੇ ਕੇ ਵਾਪਾਰੀ ॥੪॥

naanak. bhagat sohan dar saachai; saache ke vaapaaree |4|

Sant Singh KhalsaO Nanak, the devotees look beautiful in the Court of the True Lord; they are dealers in the Truth. ||4||
Manmohan SinghNanak, the saints, who are the dealers of the True Name, look beauteous at the True Gate.
Manmohan Singh (Punjabi)ਨਾਨਕ, ਸੱਚੇ ਨਾਮ ਦੇ ਵਣਜਾਰੇ, ਸਾਧੂ, ਸੱਚੇ ਦਰਵਾਜੇ ਉਤੇ ਚੰਗੇ ਲਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਾਚੇ ਨਾਮ ਕੇ ਵਾਪਾਰੀ ਭਗਤਿ ਹੈਂ, ਹੇ ਸਚੇ! ਆਪ ਕੇ (ਦਰ) ਸਤਸੰਗ ਵਾ ਪ੍ਰਲੋਕ ਮੇਂ ਸੋ ਸੋਭਾ ਪਾਵਤੇ ਹੈਂ॥੪॥☬ਅਪਨੇ ਨਿਸਚੇ ਕਰ ਜੀਵੋਂ ਕੀ ਦਸ਼ਾ ਕਹਤੇ ਹੈਂ:
Prof. Sahib Singhਜੇਹੜੇ ਬੰਦੇ ਆਪਾ-ਭਾਵ ਦੂਰ ਕਰਦੇ ਹਨ ਉਹਨਾਂ ਨੂੰ ਉਹ ਆਤਮਕ ਦਰਜਾ ਮਿਲ ਜਾਂਦਾ ਹੈ ਜਿਥੇ ਆਤਮਕ ਮੌਤ ਅਸਰ ਨਹੀਂ ਕਰ ਸਕਦੀ। ਪਰ ਅਜੇਹਾ ਕੋਈ ਵਿਰਲਾ ਹੀ ਗੁਰੂ ਦੇ ਦਿੱਤੇ ਗਿਆਨ ਦੀ ਵਿਚਾਰ ਕਰਨ ਵਾਲਾ ਬੰਦਾ ਹੁੰਦਾ ਹੈ।

ਪਦ ਅਰਥ ਵਾਪਾਰੀ = ਵਣਜਾਰੇ ॥੪॥

SikhNet (Spanish)Dice Nanak, los Devotos se ven bellos en la Puerta Verdadera, si, los que se relacionan con el Uno Verdadero. (4)

ਭੂਖ ਪਿਆਸੋ ਆਥਿ; ਕਿਉ ਦਰਿ ਜਾਇਸਾ ਜੀਉ ॥

bhookh piaaso aath; kiau dar jaaeisaa jeeo |

Sant Singh KhalsaI am hungry and thirsty for wealth; how will I be able to go to the Lord's Court?
Manmohan SinghI hunger and thirst for worldly valuables. How can I then go to the Lord's court?
Manmohan Singh (Punjabi)ਮੈਨੂੰ ਸੰਸਾਰੀ ਪਦਾਰਥਾਂ ਨੂੰ ਭੁੱਖ ਅਤੇ ਤ੍ਰੇਹ ਹੈ। ਮੈਂ ਕਿਸ ਤਰ੍ਹਾਂ ਸੁਆਮੀ ਦੇ ਦਰਬਾਰ ਵਿੱਚ ਜਾ ਸਕਦਾ ਹਾਂ?
Fareedkot Teeka(ਆਥਿ) ਮਾਯਾ ਕੀ ਤ੍ਰਿਸਨਾ ਰੂਪੀ ਭੂਖ ਪਿਆਸ ਕਰ ਮੇਂ ਆਤਰ ਹੋਇ ਰਹਾ ਹੂੰ, ਤਿਸੀ ਤੇ ਅਬ ਕਿਸ ਪ੍ਰਕਾਰ ਤੇਰੇ (ਦਰਿ) ਦ੍ਵਾਰੇ ਮੇਂ ਜਾਵੋਂਗਾ॥
Prof. Sahib Singhਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦੇ ਹਨ, ਉਹ (ਆਪਣੇ ਸਾਰੇ ਜੀਵਨ ਵਿਚ) ਸਦਾ-ਥਿਰ ਪ੍ਰਭੂ ਦੇ ਨਾਮ ਦਾ ਹੀ ਵਣਜ ਕਰਦੇ ਹਨ ॥੪॥

ਪਦ ਅਰਥ ਭੂਖ ਪਿਆਸੋ = ਭੁੱਖਾ-ਪਿਆਸਾ। ਆਥਿ = ਮਾਇਆ। ਕਿਉ ਜਾਇਸਾ = ਕਿਉ ਜਾਇਸਾਂ, ਮੈਂ ਕਿਵੇਂ ਜਾ ਸਕਦਾ ਹਾਂ?

SikhNet (Spanish)Tengo hambre y deseos de las riquezas de Maya, pero si es así ¿cómo pretendo llegar hasta la Corte del Señor?

Open this shabad (31 lines, Angs 688-689) →

Ang 688 of 1430