ਧਨਾਸਰੀ ਮਹਲਾ ੧ ॥
dhanaasaree mahalaa 1 | Ang 688
Sant Singh KhalsaDhanaasaree, First Mehl:
Manmohan SinghDhanasri 1st Guru.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ।
SikhNet (Spanish)Dhanasri, Mejl Guru Nanak, Primer Canal Divino.
ਜੀਵਾ ਤੇਰੈ ਨਾਇ; ਮਨਿ ਆਨੰਦੁ ਹੈ ਜੀਉ ॥
jeevaa terai naae; man aanand hai jeeo | Ang 688
Sant Singh KhalsaI live by Your Name; my mind is in ecstasy, Lord.
Manmohan SinghI live by Thine Name and my mind is in bliss, O Lord.
Manmohan Singh (Punjabi)ਮੈਂ ਤੇਰੇ ਨਾਮ ਦੁਆਰਾ ਜੀਉਂਦਾ ਹਾਂ ਅਤੇ ਮੇਰੇ ਚਿੱਤ ਅੰਦਰ ਖੁਸ਼ੀ ਵਸਦੀ ਹੈ, ਹੇ ਸੁਆਮੀ!
Fareedkot Teekaਹੇ ਵਾਹਿਗੁਰੂ ਜੀ! ਤੇਰੇ ਨਾਮ ਜਾਪ ਸੇ ਹੀ ਮੈਂ ਜੀਵਤਾ ਹੂੰ ਔਰ ਮਨ ਮੇਂ ਅਨੰਦ ਰਹਿਤਾ ਹੈ॥
Prof. Sahib Singhਹੇ ਪ੍ਰਭੂ ਜੀ! ਤੇਰੇ ਨਾਮ ਵਿਚ (ਜੁੜ ਕੇ) ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ।ਪਦ ਅਰਥ ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਤੇਰੈ ਨਾਇ = ਤੇਰੇ ਨਾਮ ਵਿਚ (ਜੁੜ ਕੇ)। ਮਨਿ = ਮਨ ਵਿਚ। ਜੀਉ = ਹੇ ਪ੍ਰਭੂ ਜੀ!
SikhNet (Spanish)Vivo en el Nombre de Dios y mi mente está en Éxtasis.
ਸਾਚੋ ਸਾਚਾ ਨਾਉ; ਗੁਣ ਗੋਵਿੰਦੁ ਹੈ ਜੀਉ ॥
saacho saachaa naau; gun govind hai jeeo | Ang 688
Sant Singh KhalsaTrue is the Name of the True Lord. Glorious are the Praises of the Lord of the Universe.
Manmohan SinghTrue is the Name and the praise of the True Lord.
Manmohan Singh (Punjabi)ਸੱਚਾ ਹੈ ਨਾਮ ਅਤੇ ਜੱਸ ਸੱਚੇ ਸਾਹਿਬ ਦਾ।
Fareedkot Teekaਹੇ ਗੋਬਿੰਦ! ਤੂੰ ਆਪ ਸਾਚਾ ਹੈ ਔਰ ਤੇਰੇ ਨਾਮ ਕਾ (ਗੁਣ) ਵੀਚਾਰ ਭੀ ਸਾਚਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਪ੍ਰਭੂ ਗੁਣਾਂ (ਦਾ ਖ਼ਜ਼ਾਨਾ) ਹੈ ਤੇ ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ।ਪਦ ਅਰਥ ਸਾਚੋ ਸਾਚਾ = ਸਦਾ ਹੀ ਥਿਰ ਰਹਿਣ ਵਾਲਾ।
SikhNet (Spanish)Verdad es el Nombre del Uno Verdadero, éste es el Mérito del Señor.
ਗੁਰ ਗਿਆਨੁ ਅਪਾਰਾ ਸਿਰਜਣਹਾਰਾ; ਜਿਨਿ ਸਿਰਜੀ ਤਿਨਿ ਗੋਈ ॥
gur giaan apaaraa sirajanahaaraa; jin sirajee tin goee | Ang 688
Sant Singh KhalsaInfinite is the spiritual wisdom imparted by the Guru. The Creator Lord who created, shall also destroy.
Manmohan SinghInfinite is the gnosis of the Guru. The Creator, who creates the world, He also destroys it.
Manmohan Singh (Punjabi)ਬੇਅੰਤ ਹੈ ਬ੍ਰਹਮ ਵੀਚਾਰ ਗੁਰਾਂ ਦੀ। ਕਰਤਾਰ ਜੋ ਸ੍ਰਿਸ਼ਟੀ ਸਾਜਦਾ ਹੈ, ਉਹ ਇਸ ਨੂੰ ਨਾਸ ਭੀ ਕਰ ਦਿੰਦਾ ਹੈ।
Fareedkot Teekaਹੇ ਸਿਰਜਣਹਾਰ! ਤੇਰਾ ਨਾਮ ਅਪਾਰ, ਭਾਵ ਸੇ ਬਿਅੰਤ ਹੈ। ਜਿਸ ਤੈਨੇ ਇਹ ਸ੍ਰਿਸ੍ਟੀ ਉਤਪਤ ਕਰੀ ਹੈ, ਤਿਸੀ ਤੈਨੇ (ਗੋਈ) ਛਪਾਈ ਹੈ, ਭਾਵ ਸੇ ਨਸਟ ਕਰੀ ਹੈ। ਐਸੇ ਤੇਰੇ ਸਰੂਪ ਕਾ ਗਿਆਨ ਗੁਰੋਂ ਸੇ ਪ੍ਰਾਪਤਿ ਹੋਤਾ ਹੈ॥
Prof. Sahib Singhਗੁਰੂ ਦਾ ਬਖ਼ਸ਼ਿਆ ਗਿਆਨ ਦੱਸਦਾ ਹੈ ਕਿ ਸਿਰਜਣਹਾਰ ਪ੍ਰਭੂ ਬੇਅੰਤ ਹੈ, ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਇਸ ਨੂੰ ਨਾਸ ਕਰਦਾ ਹੈ।ਪਦ ਅਰਥ ਗੁਰ ਗਿਆਨੁ = ਗੁਰੂ ਦਾ ਦਿੱਤਾ ਹੋਇਆ ਗਿਆਨ (ਦੱਸਦਾ ਹੈ ਕਿ)। ਜਿਨਿ = ਜਿਸ (ਪ੍ਰਭੂ) ਨੇ। ਸਿਰਜੀ = ਪੈਦਾ ਕੀਤੀ ਹੈ। ਤਿਨਿ = ਉਸੇ (ਪ੍ਰਭੂ) ਨੇ। ਗੋਈ = ਨਾਸ ਕੀਤੀ ਹੈ।
SikhNet (Spanish)Infinita es la Sabiduría del Guru, el Señor Creador, Quien crea la vida y también la destruye,
ਪਰਵਾਣਾ ਆਇਆ ਹੁਕਮਿ ਪਠਾਇਆ; ਫੇਰਿ. ਨ ਸਕੈ ਕੋਈ ॥
paravaanaa aaeaa hukam patthaaeaa; fer. na sakai koee | Ang 688
Sant Singh KhalsaThe call of death is sent out by the Lord's Command; no one can challenge it.
Manmohan SinghWhen death's call, sent, by the Lord's command, is received, none can challenge it.
Manmohan Singh (Punjabi)ਜਦ ਸਾਹਿਬ ਦੇ ਫੁਰਮਾਨ ਦੁਆਰਾ ਭੇਜਿਆ ਹੋਇਆ ਮੌਤ ਦਾ ਸੱਦਾ ਆ ਜਾਂਦਾ ਹੈ। ਕੋਈ ਭੀ ਇਸ ਨੂੰ ਮੋੜ ਨਹੀਂ ਸਕਦਾ।
Fareedkot Teekaਤੇਰੇ ਹੁਕਮ ਪਰ ਪਠਾਇਆ ਹੂਆ ਜਬ ਇਸ ਜੀਵ ਕੋ ਪ੍ਰਵਾਨਾ ਆਇਆ ਤਬ ਤਿਸ ਕੋ ਕੋਈ (ਫੇਰਿ) ਮੋੜ ਨਹੀਂ ਸਕਤਾ ਹੈ॥
Prof. Sahib Singhਜਦੋਂ ਉਸ ਦੇ ਹੁਕਮ ਵਿਚ ਭੇਜਿਆ ਹੋਇਆ (ਮੌਤ ਦਾ) ਸੱਦਾ ਆਉਂਦਾ ਹੈ ਤਾਂ ਕੋਈ ਜੀਵ (ਉਸ ਸੱਦੇ ਨੂੰ) ਮੋੜ ਨਹੀਂ ਸਕਦਾ।ਪਦ ਅਰਥ ਪਰਵਾਣਾ = ਸੱਦਾ। ਹੁਕਮਿ = ਹੁਕਮ ਅਨੁਸਾਰ। ਪਠਾਇਆ = ਭੇਜਿਆ ਹੋਇਆ। ਫੇਰਿ ਨ ਸਕੈ = ਮੋੜ ਨਹੀਂ ਸਕਦਾ।
SikhNet (Spanish)y cuando el Señor da Su Comando, nadie Lo puede retar.
ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ; ਆਪੇ ਸੁਰਤਿ ਬੁਝਾਈ ॥
aape kar vekhai sir sir lekhai; aape surat bujhaaee | Ang 688
Sant Singh KhalsaHe Himself creates, and watches; His written command is above each and every head. He Himself imparts understanding and awareness.
Manmohan SinghHe Himself creates the world and takes ears of it. Over all the heads is His writ and He Himself impart understanding.
Manmohan Singh (Punjabi)ਉਹ ਸ੍ਰਿਸ਼ਟੀ ਨੂੰ ਸਾਜਦਾ ਤੇ ਇਸ ਦੀ ਸੰਭਾਲ ਕਰਦਾ ਹੈ। ਸਾਰਿਆਂ ਸੀਸਾਂ ਉਤੇ ਉਸ ਦੀ ਲਿਖਤਾਕਾਰ ਹੈ, ਅਤੇ ਉਹ ਖੁਦ ਹੀ ਸਮਝ ਦਰਸਾਉਂਦਾ ਹੈ।
Fareedkot Teekaਤੂੰ ਆਪ ਹੀ ਸਰਬ ਸ੍ਰਿਸਟ ਕੋ ਕਰ ਕੇ ਦੇਖਤਾ ਹੈਂ ਔਰ ਭਿੰਨ ਭਿੰਨ ਸੰਪੂਰਨ ਜੀਵੋਂ ਕੇ ਸਿਰ ਪਰ ਲੇਖ ਲਿਖਤਾ ਹੈਂ। ਤੈਨੇ ਆਪ ਹੀ ਹਮ ਕੋ ਐਸੀ (ਸੁਰਤਿ) ਗਿਆਤ (ਬੁਝਾਈ) ਸਮਝਾਈ ਹੈ॥
Prof. Sahib Singhਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਜੀਵ ਦੇ ਸਿਰ ਉਤੇ (ਉਸ ਦੇ ਕੀਤੇ ਕਰਮਾਂ ਅਨੁਸਾਰ) ਲੇਖ ਲਿਖਦਾ ਹੈ, ਆਪ ਹੀ (ਜੀਵ ਨੂੰ ਸਹੀ ਜੀਵਨ-ਰਾਹ ਦੀ) ਸੂਝ ਬਖ਼ਸ਼ਦਾ ਹੈ।ਪਦ ਅਰਥ ਕਰਿ = ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਿਰਿ ਸਿਰਿ = ਹਰੇਕ ਜੀਵ ਦੇ ਸਿਰ ਉਤੇ। ਲੇਖੈ = ਲੇਖ ਲਿਖਦਾ ਹੈ। ਬੁਝਾਈ = ਸਮਝਾਂਦਾ ਹੈ।
SikhNet (Spanish)El Señor Mismo crea y sostiene todo, sobre la cabeza de todos está Su Escrito y Él Mismo nos hace entender.
ਨਾਨਕ ਸਾਹਿਬੁ ਅਗਮ ਅਗੋਚਰੁ; ਜੀਵਾ ਸਚੀ ਨਾਈ ॥੧॥
naanak saahib agam agochar; jeevaa sachee naaee |1| Ang 688
Sant Singh KhalsaO Nanak, the Lord Master is inaccessible and unfathomable; I live by His True Name. ||1||
Manmohan SinghNanak, unreachable and unfathomable is the Lord and I live by His True Name.
Manmohan Singh (Punjabi)ਨਾਨਕ ਪਹੁੰਚ ਤੋਂ ਪਰੇ ਤੇ ਅਗਾਧ ਹੈ ਸੁਆਮੀ। ਮੈਂ ਉਸ ਦੇ ਸੱਚੇ ਨਾਮ ਦੁਆਰਾ ਜੀਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਗਮ ਸਾਹਿਬ ਮਨ ਤੇ ਅਗੋਚਰ! ਤੇਰੀ ਸਚੀ (ਨਾਈ) ਵਡਿਆਈ ਕਰ ਕੇ ਮੈਂ ਜੀਵਤਾ ਹੂੰ॥੧॥
Prof. Sahib Singhਮਾਲਕ-ਪ੍ਰਭੂ ਅਪਹੁੰਚ ਹੈ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਹੇ ਨਾਨਕ! (ਉਸ ਦੇ ਦਰ ਤੇ ਅਰਦਾਸ ਕਰ, ਤੇ ਆਖ-ਹੇ ਪ੍ਰਭੂ!) ਤੇਰੀ ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ (ਮੈਨੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼) ॥੧॥ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਇੰਦ੍ਰੇ।} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਚੀ ਨਾਈ = ਸਦਾ-ਥਿਰ ਰਹਿਣ ਵਾਲੀ ਵਡਿਆਈ (ਕਰ ਕੇ)। ਨਾਈ = ਵਡਿਆਈ ॥੧॥
SikhNet (Spanish)Dice Nanak, Insondable e Inalcanzable es el Señor, y yo vivo en Su Nombre. (1)
ਤੁਮ ਸਰਿ ਅਵਰੁ. ਨ ਕੋਇ; ਆਇਆ ਜਾਇਸੀ ਜੀਉ ॥
tum sar avar. na koe; aaeaa jaaeisee jeeo | Ang 688
Sant Singh KhalsaNo one can compare to You, Lord; all come and go.
Manmohan SinghNone else equals Thee, O Lord, all others continue coming and going.
Manmohan Singh (Punjabi)ਹੋਰ ਤੇਰੇ ਤੁਲ ਕੋਈ ਭੀ ਨਹੀਂ, ਹੇ ਸੁਆਮੀ! ਬਾਕੀ ਸਾਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਹੇ ਹਰਿ ਜੀ! ਤੇਰੇ ਜੈਸਾ ਔਰ ਕੋਈ ਨਹੀਂ ਹੈ, ਇਹ ਜੀਵ ਤੋ ਜੋ ਆਇਆ ਸੋ ਜਾਵੇਗਾ, ਭਾਵ ਜੋ ਜਨਮਿਆ ਹੈ, ਸੋ ਅਵਸ ਮਰੇਗਾ॥
Prof. Sahib Singhਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ, (ਹੋਰ ਜੇਹੜਾ ਭੀ ਜਗਤ ਵਿਚ) ਆਇਆ ਹੈ, (ਉਹ ਇਥੋਂ ਆਖ਼ਰ) ਚਲਾ ਜਾਇਗਾ (ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ)।ਪਦ ਅਰਥ ਸਰਿ = ਬਰਾਬਰ। ਜਾਇਸੀ = ਚਲਾ ਜਾਇਗਾ।
SikhNet (Spanish)Nadie Te puede igualar, oh Dios, pues todos los demás sólo van y vienen.
ਹੁਕਮੀ ਹੋਇ ਨਿਬੇੜੁ; ਭਰਮੁ ਚੁਕਾਇਸੀ ਜੀਉ ॥
hukamee hoe niberr; bharam chukaaeisee jeeo | Ang 688
Sant Singh KhalsaBy Your Command, the account is settled, and doubt is dispelled.
Manmohan SinghBy Thine command the account is settled and the doubt is dispelled.
Manmohan Singh (Punjabi)ਤੇਰੇ ਫੁਰਮਾਨ ਦੁਆਰਾ ਲੇਖਾ ਪੱਤਾ ਮੁੱਕ ਜਾਂਦਾ ਹੈ ਅਤੇ ਸੰਦੇਹ ਦੂਰ ਵੰਞਦਾ ਹੈ।
Fareedkot Teekaਹੇ ਵਾਹਿਗੁਰੂ ਜੀ! ਸਤਿਗੁਰੋਂ ਦ੍ਵਾਰੇ ਤੂੰ ਜਿਨੋਂ ਕਾ ਭਰਮੁ ਚੁਕਾਵੈ ਅਰਥਾਤ ਦੂਰ ਕਰੇਗਾ, ਤਿਨੋਂ ਕਰਮੋਂ ਕਾ ਆਪ ਹੁਕਮੀ ਕੇ ਹੁਕਮ ਮੇਂ ਹੀ ਨਿਬੇੜਾ ਹੋਇ ਜਾਵੈਗਾ, ਭਾਵ ਸੇ ਵੁਹ ਲੇਖ ਸੇ ਰਹਿਤ ਜੋ ਜਾਵੈਗੇ॥
Prof. Sahib Singhਜਿਸ ਮਨੁੱਖ ਦੀ ਭਟਕਣਾ (ਗੁਰੂ) ਦੂਰ ਕਰਦਾ ਹੈ, ਪ੍ਰਭੂ ਦੇ ਹੁਕਮ ਅਨੁਸਾਰ ਉਸ ਦੇ ਜਨਮ ਮਰਨ ਦੇ ਗੇੜ ਦਾ ਖ਼ਾਤਮਾ ਹੋ ਜਾਂਦਾ ਹੈ।ਪਦ ਅਰਥ ਨਿਬੇੜੁ = ਫ਼ੈਸਲਾ, ਖ਼ਾਤਮਾ (ਜਨਮ ਮਰਨ ਦੇ ਗੇੜ ਦਾ)। ਭਰਮੁ = ਭਟਕਣਾ।
SikhNet (Spanish)Es a través de Tu Voluntad que uno es emancipado, y la duda de uno es calmada.
ਗੁਰੁ. ਭਰਮੁ ਚੁਕਾਏ, ਅਕਥੁ ਕਹਾਏ; ਸਚ ਮਹਿ ਸਾਚੁ ਸਮਾਣਾ ॥
gur. bharam chukaae, akath kahaae; sach meh saach samaanaa | Ang 688
Sant Singh KhalsaThe Guru dispels doubt, and makes us speak the Unspoken Speech; the true ones are absorbed into Truth.
Manmohan SinghThe Guru dispels the doubt and makes man utter the Ineffable Lord. In truth the true one is absorbed.
Manmohan Singh (Punjabi)ਗੁਰੂ ਜੀ ਵਹਿਮ ਦੂਰ ਕਰ ਦਿੰਦੇ ਹਨ ਅਤੇ ਬੰਦੇ ਪਾਸੋਂ ਅਕਹਿ ਸੁਆਮੀ ਦਾ ਉਚਾਰਨ ਕਰਵਾਉਂਦੇ ਹਨ। ਸੱਚ ਅੰਦਰ ਸੱਚਾ ਪੁਰਸ਼ ਲੀਨ ਹੋ ਜਾਂਦਾ ਹੈ।
Fareedkot Teekaਹੇ (ਅਕਥ) ਵਾਹਿਗੁਰੂ! ਜਿਨੋਂ ਕੇ ਪਾਸੋਂ ਤੇਰੇ ਜਸ ਕੌ ਕਹਾਇ ਕਰ ਸਤਿਗੁਰੋਂ ਨੇ ਭਰਮ ਚੁਕਾਏ ਅਰਥਾਤ ਦੂਰ ਕਰੇ ਹੈਂ, ਤਿਨੋਂ ਕਾ ਮਨ ਸਚ ਸਰੂਪ ਹੋ ਕਰ ਤੇਰੇ ਸਾਚ ਰੂਪ ਮੇਂ ਸਮਾਇਆ ਹੈ॥
Prof. Sahib Singhਗੁਰੂ ਜਿਸ ਦੀ ਭਟਕਣਾ ਦੂਰ ਕਰਦਾ ਹੈ, ਉਸ ਪਾਸੋਂ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ। ਉਹ ਮਨੁੱਖ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਰਹਿੰਦਾ ਹੈ, ਸਦਾ-ਥਿਰ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।ਪਦ ਅਰਥ ਚੁਕਾਏ = ਦੂਰ ਕਰਦਾ ਹੈ। ਕਹਾਏ = ਸਿਫ਼ਤ-ਸਾਲਾਹ ਕਰਾਂਦਾ ਹੈ। ਅਕਥੁ = ਉਹ ਪ੍ਰਭੂ ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਸਚ ਮਹਿ = ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ-ਥਿਰ ਪ੍ਰਭੂ।
SikhNet (Spanish)El Guru disipa nuestras dudas, y nos hace cantar lo Inefable, en la Verdad el Uno Verdadero se inmerge.
ਆਪਿ ਉਪਾਏ. ਆਪਿ ਸਮਾਏ; ਹੁਕਮੀ ਹੁਕਮੁ ਪਛਾਣਾ ॥
aap upaae. aap samaae; hukamee hukam pachhaanaa | Ang 688
Sant Singh KhalsaHe Himself creates, and He Himself destroys; I accept the Command of the Commander Lord.
Manmohan SinghHe Himself creates and Himself destroys. I realise the command of the Commander.
Manmohan Singh (Punjabi)ਉਹ ਆਪੇ ਰਚਨਾ ਅਤੇ ਆਪੇ ਹੀ ਨਾਸ ਕਰਦਾ ਹੈ। ਮੈਂ ਫੁਰਮਾਨ ਵਾਲੇ (ਵਾਹਿਗੁਰੂ) ਦੇ ਫੁਰਮਾਨ ਨੂੰ ਅਨੁਭਵ ਕਰਦਾ ਹਾਂ।
Fareedkot Teekaਹੇ ਹੁਕਮੀ! ਜਿਨੋਂ ਨੇ ਗੁਰੋਂ ਦ੍ਵਾਰੇ ਤੇਰੇ ਹੁਕਮ ਕੌ ਪਛਾਣਿਆ ਹੈ, ਭਾਵ ਸੇ ਭਾਣਾ ਮਾਂਨਿਆ ਹੈ, ਤਿਨੋਂ ਕੇ ਰਿਦੇ ਮੇਂ ਆਪ ਹੀ ਗਿਆਨ ਉਪਾਇ ਕਰ ਸੋ ਅਪਣੇ ਮੇਂ ਸਮਾਇ ਅਰਥਾਤ ਲੀਨ ਕਰੇ ਹੈਂ॥
Prof. Sahib Singhਉਹ ਮਨੁੱਖ ਰਜ਼ਾ ਦੇ ਮਾਲਕ-ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ (ਤੇ ਸਮਝ ਲੈਂਦਾ ਹੈ ਕਿ) ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ (ਆਪਣੇ ਵਿਚ) ਲੀਨ ਕਰ ਲੈਂਦਾ ਹੈ।ਪਦ ਅਰਥ ਹੁਕਮੀ ਹੁਕਮੁ = ਹੁਕਮ ਦੇ ਮਾਲਕ ਦਾ ਹੁਕਮ।
SikhNet (Spanish)Él mismo Crea y Destruye todo, así que déjenme entender la Voluntad de Quien La impone.
ਸਚੀ ਵਡਿਆਈ ਗੁਰ ਤੇ ਪਾਈ; ਤੂ ਮਨਿ ਅੰਤਿ ਸਖਾਈ ॥
sachee vaddiaaee gur te paaee; too man ant sakhaaee | Ang 688
Sant Singh KhalsaTrue greatness comes from the Guru; You alone are the mind's companion in the end.
Manmohan SinghTrue greatness is obtained through the Guru. Thou alone, O Lord, art the soul's succourer in the end.
Manmohan Singh (Punjabi)ਸੱਚੀ ਬਜ਼ੁਰਗੀ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਤੂੰ ਹੀ, ਹੇ ਸੁਆਮੀ! ਅਖੀਰ ਨੂੰ ਜਿੰਦੜੀ ਦਾ ਸਹਾਇਕ ਹੈ।
Fareedkot Teekaਜਿਨੋਂ ਨੇ ਤੇਰੀ ਸਚੀ ਵਡਿਆਈ ਗੁਰੋਂ ਸੇ ਪਾਈ ਹੈ, ਤੂੰ ਮਣੀ ਰੂਪ ਤਿਨੋਂ ਕਾ ਅੰਤ ਕੋ (ਸਖਾਈ) ਮਿਤ੍ਰ ਵਾ ਸਹਾਈ ਹੋਤਾ ਹੈ; ਵਾ ਤੂੰ ਤਿਨੋਂ ਨੇ ਅੰਤ ਸਖਾਈ (ਮਨਿ) ਮੰਨਿਆ ਹੈਂ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੇ ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਗੁਰੂ ਤੋਂ ਪ੍ਰਾਪਤ ਕਰ ਲਈ ਹੈ, ਤੂੰ ਉਸ ਦੇ ਮਨ ਵਿਚ ਆ ਵੱਸਦਾ ਹੈਂ ਤੇ ਅੰਤ ਸਮੇ ਭੀ ਉਸ ਦਾ ਸਾਥੀ ਬਣਦਾ ਹੈਂ।ਪਦ ਅਰਥ ਸਾਚੀ = ਸਦਾ-ਥਿਰ ਰਹਿਣ ਵਾਲੀ। ਤੇ = ਤੋਂ। ਮਨਿ = ਮਨ ਵਿਚ। ਅੰਤਿ = ਅਖ਼ੀਰ ਵੇਲੇ। ਸਖਾਈ = ਸਾਥੀ।
SikhNet (Spanish)Uno logra la Gloria Verdadera a través del Guru, oh Dios, sólo Tú eres el Compañero de mi mente hasta el final.
ਨਾਨਕ ਸਾਹਿਬੁ. ਅਵਰੁ, ਨ ਦੂਜਾ; ਨਾਮਿ ਤੇਰੈ ਵਡਿਆਈ ॥੨॥
naanak saahib. avar, na doojaa; naam terai vaddiaaee |2| Ang 688
Sant Singh KhalsaO Nanak, there is no other than the Lord and Master; greatness comes from Your Name. ||2||
Manmohan SinghThere is no other besides Thee, O Lord. Through Thy Name, alone, glory is obtained.
Manmohan Singh (Punjabi)ਤੇਰੇ ਬਗੈਰ ਹੋਰ ਕੋਈ ਨਹੀਂ, ਹੇ ਸੁਆਮੀ! ਤੇਰੇ ਨਾਮ ਰਾਹੀਂ ਹੀ ਪ੍ਰਭਤਾ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕੋ ਤੇਰੇ ਜੈਸਾ ਔਰ ਕੋਈ ਦੂਸਰਾ ਸਾਹਿਬ ਨਹੀਂ ਹੈ, ਭਾਵ ਸੇ ਵੁਹ ਤੁਝ ਕੋ ਹੀ ਅਪਨਾ ਸਾਹਿਬ ਜਾਨਤੇ ਹੈਂ। ਹੇ (ਨਾਮਿ) ਵਾਹਿਗੁਰੂ! ਤੇਰੇ ਜਾਪ ਸੇ ਹੀ ਤਿਨ ਕੀ ਵਡਾਈ ਹੈ॥੨॥
Prof. Sahib Singhਹੇ ਨਾਨਕ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ। (ਉਸ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੨॥ਪਦ ਅਰਥ ਵਡਿਆਈ = ਆਦਰ ॥੨॥
SikhNet (Spanish)Dice Nanak, no hay ningún otro Maestro más que Él, y contemplando Su Nombre, uno obtiene la Gloria. (2)
ਤੂ ਸਚਾ ਸਿਰਜਣਹਾਰੁ; ਅਲਖ ਸਿਰੰਦਿਆ ਜੀਉ ॥
too sachaa sirajanahaar; alakh sirandiaa jeeo | Ang 688
Sant Singh KhalsaYou are the True Creator Lord, the unknowable Maker.
Manmohan SinghThou art the True Creator and the unknowable Maker.
Manmohan Singh (Punjabi)ਤੂੰ ਸੱਚਾ ਕਰਤਾਰ ਅਤੇ ਅਗਾਧ ਰਚਨਹਾਰ ਹੈ।
Fareedkot Teekaਹੇ ਅਲਖ! ਤੂੰ ਸਰਬ (ਸਿਰੰਦਿਆ) ਸਿਰਜਣਹਾਰਿਆ ਬੀਚ ਸੇ ਸਚਾ ਸਿਰਜਣਹਾਰ ਹੈਂ॥
Prof. Sahib Singhਹੇ ਅਦ੍ਰਿਸ਼ਟ ਰਚਨਹਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ ਤੇ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ।ਪਦ ਅਰਥ ਅਲਖ = ਹੇ ਅਦ੍ਰਿਸ਼ਟ! ਸਿਰੰਦਿਆ = ਹੇ ਸਿਰੰਦੇ! ਹੇ ਪੈਦਾ ਕਰਨ ਵਾਲੇ!
SikhNet (Spanish)Tú eres el Verdadero Señor Creador, Incognoscible, el Único Ser que en Verdad Crea.
ਏਕੁ ਸਾਹਿਬੁ. ਦੁਇ ਰਾਹ; ਵਾਦ ਵਧੰਦਿਆ ਜੀਉ ॥
ek saahib. due raah; vaad vadhandiaa jeeo | Ang 688
Sant Singh KhalsaThere is only the One Lord and Master, but there are two paths, by which conflict increases.
Manmohan SinghThere is but One Lord. Spiritualism and materialism are the two ways be which the strifes multiply.
Manmohan Singh (Punjabi)ਸੁਆਮੀ ਕੇਵਲ ਇਕ ਹੀ ਹੈ। ਖੁਦਾ-ਪ੍ਰਸਤੀ ਤੇ ਮਾਦਾ-ਪ੍ਰਸਤੀ ਦੋ ਰਸਤੇ ਹਨ, ਜਿਸ ਦੁਆਰਾ ਝਗੜੇ ਵਧਦੇ ਹਨ।
Fareedkot Teekaਤੂੰ ਏਕ ਸਭਨਾਂ ਕਾ ਸਾਹਿਬ ਮਾਲਕ ਹੈਂ ਔਰ ਜੀਵੋਂ ਕੋ ਦੇ ਰਹਾ ਹੈਂ। ਭਾਵ ਸੇ ਦੇਵਤਾ, ਦੈਂਤ, ਹਿੰਦੂ, ਮੁਸਲਮਾਨ, ਆਸਤਕ, ਨਾਸਤਕ ਆਦਿ ਰਸਤਿਓਂ ਮੇਂ ਪੜ ਕਰ (ਵਾਦ) ਝਗੜਿਓਂ ਕੋ ਵਧਾਵਤੇ ਹੈਂ॥
Prof. Sahib Singhਇਕੋ ਸਿਰਜਣਹਾਰ ਹੀ (ਸਾਰੇ ਜਗਤ ਦਾ) ਮਾਲਕ ਹੈ, ਉਸ ਨੇ (ਜੰਮਣਾ ਤੇ ਮਰਨਾ) ਦੋ ਰਸਤੇ ਚਲਾਏ ਹਨ। (ਉਸੇ ਦੀ ਰਜ਼ਾ ਅਨੁਸਾਰ ਜਗਤ ਵਿਚ) ਝਗੜੇ ਵਧਦੇ ਹਨ।ਪਦ ਅਰਥ ਵਾਦ = ਝਗੜੇ।
SikhNet (Spanish)Eres el Único Maestro, pero la fuerza de la Devoción y la fuerza de Maya, son los dos valores
ਦੁਇ ਰਾਹ ਚਲਾਏ. ਹੁਕਮਿ ਸਬਾਏ; ਜਨਮਿ ਮੁਆ ਸੰਸਾਰਾ ॥
due raah chalaae. hukam sabaae; janam muaa sansaaraa | Ang 688
Sant Singh KhalsaAll follow these two paths, by the Hukam of the Lord's Command; the world is born, only to die.
Manmohan SinghBy His will, the Lord makes all walk in these two ways. The world is subject to birth and death.
Manmohan Singh (Punjabi)ਆਪਣੀ ਰਜ਼ਾ ਦੁਆਰਾ ਸੁਆਮੀ ਸਾਰਿਆਂ ਨੂੰ ਏਨ੍ਹਾ ਦੋਹਾਂ ਰਸਤਿਆਂ ਵਿੱਚ ਟੋਰਦਾ ਹੈ। ਜੱਗ ਜੰਮਣਾ ਤੇ ਮਰਨ ਦੇ ਅਧੀਨ ਹੈ।
Fareedkot Teekaਤੈਂ ਆਪ ਹੀ ਸਰਬ ਜੀਵ ਅਪਨੇ ਹੁਕਮ ਕਰ ਦੋਨੋਂ ਰਸਤਿਓਂ ਮੇਂ ਚਲਾਏ ਹੈਂ, ਤਿਸੀ ਕਰ ਕੇ ਸੰਸਾਰ ਜਨਮਤਾ ਮਰਤਾ ਹੈ॥
Prof. Sahib Singhਦੋਵੇਂ ਰਸਤੇ ਪ੍ਰਭੂ ਨੇ ਹੀ ਤੋਰੇ ਹਨ, ਸਾਰੇ ਜੀਵ ਉਸੇ ਦੇ ਹੁਕਮ ਵਿਚ ਹਨ, (ਉਸੇ ਦੇ ਹੁਕਮ ਅਨੁਸਾਰ) ਜਗਤ ਜੰਮਦਾ ਤੇ ਮਰਦਾ ਰਹਿੰਦਾ ਹੈ।ਪਦ ਅਰਥ ਦੁਇ ਰਾਹ = ਦੋ ਰਸਤੇ (ਭਗਤੀ ਤੇ ਮਾਇਆ)। ਹੁਕਮਿ = ਹੁਕਮ ਵਿਚ। ਸਬਾਏ = ਸਾਰੇ ਜੀਵ।
SikhNet (Spanish)que llevan al hombre al conflicto interior. Por Su Voluntad, el Señor hace que todos los seres caminen en éstos dos senderos y así el mundo va y viene.
ਨਾਮ ਬਿਨਾ. ਨਾਹੀ ਕੋ ਬੇਲੀ; ਬਿਖੁ ਲਾਦੀ ਸਿਰਿ ਭਾਰਾ ॥
naam binaa. naahee ko belee; bikh laadee sir bhaaraa | Ang 688
Sant Singh KhalsaWithout the Naam, the Name of the Lord, the mortal has no friend at all; he carries loads of sin on his head.
Manmohan SinghWithout the Name, the mortal has no friend. In vain he carries the load of sins on his head.
Manmohan Singh (Punjabi)ਨਾਮ ਦੇ ਬਗੈਰ ਪ੍ਰਾਣੀ ਦਾ ਕੋਈ ਯਾਰ ਨਹੀਂ ਉਹ ਏਵਨੂੰ ਹੀ ਆਪਣੇ ਸੀਸ ਤੇ ਪਾਪਾਂ ਦਾ ਬੋਝ ਚੁੱਕੀ ਫਿਰਦਾ ਹੈ।
Fareedkot Teekaਤੇਰੇ ਨਾਮ ਸੇ ਬਿਨਾਂ ਇਸ ਜੀਵ ਕਾ ਕੋਈ (ਬੇਲੀ) ਮਿਤਰ ਨਹੀਂ ਹੈ, ਕਿਉਂਕਿ ਇਸ ਜੀਵ ਨੇ ਭਜਨ ਸੇ ਬਿਨਾਂ ਵਿਸੇ ਰੂਪ ਵਿਸ ਲਾਦੀ ਹੈ ਔਰ ਸਿਰ ਪਰ ਪਾਪੋਂ ਰੂਪੀ ਭਾਰ ਉਠਾਯਾ ਹੈ॥
Prof. Sahib Singh(ਜੀਵ ਨਾਮ ਨੂੰ ਭੁਲਾ ਕੇ ਮਾਇਆ ਦੇ ਮੋਹ ਦਾ) ਜ਼ਹਰ-ਰੂਪ ਭਾਰ ਆਪਣੇ ਸਿਰ ਉਤੇ ਇਕੱਠਾ ਕਰੀ ਜਾਂਦਾ ਹੈ, (ਤੇ ਇਹ ਨਹੀਂ ਸਮਝਦਾ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਸਾਥੀ-ਮਿੱਤਰ ਨਹੀਂ ਬਣ ਸਕਦਾ।ਪਦ ਅਰਥ ਸਿਰਿ = ਸਿਰ ਉਤੇ।
SikhNet (Spanish)Sin el Nombre del Señor, no hay nadie amigable con nosotros, y en vano uno carga sobre los hombros el peso del veneno de Maya.
ਹੁਕਮੀ ਆਇਆ. ਹੁਕਮੁ ਨ ਬੂਝੈ; ਹੁਕਮਿ ਸਵਾਰਣਹਾਰਾ ॥
hukamee aaeaa. hukam na boojhai; hukam savaaranahaaraa | Ang 688
Sant Singh KhalsaBy the Hukam of the Lord's Command, he comes, but he does not understand this Hukam; the Lord's Hukam is the Embellisher.
Manmohan SinghIn the Lord's will comes the man but His will he understands not. His will alone is the man's embellish.
Manmohan Singh (Punjabi)ਸਾਹਿਬ ਦੀ ਰਜ਼ਾ ਅੰਦਰ ਬੰਦਾ ਆਉਂਦਾ ਹੈ, ਪ੍ਰੰਤੂ ਉਸ ਦੀ ਰਜ਼ਾ ਨੂੰ ਸਮਝਦਾ ਨਹੀਂ। ਕੇਵਲ ਉਸ ਦੀ ਰਜ਼ਾ ਹੀ ਬੰਦੇ ਨੂੰ ਸਸ਼ੋਭਤ ਕਰਨ ਵਾਲੀ ਹੈ।
Fareedkot Teekaਹੇ (ਹੁਕਮੀ) ਵਾਹਿਗੁਰੂ! ਜਿਸ ਤੇਰੇ ਹੁਕਮ ਕਰ ਇਹ ਜੀਵ ਸੰਸਾਰ ਮੇਂ ਆਇਆ ਹੈ ਤਿਸ ਹੁਕਮ ਕੋ ਇਹ ਸਮਝਤਾ ਨਹੀਂ ਹੈ। ਹੇ ਹਰੀ! ਤੂੰ ਕ੍ਰਿਪਾ ਕਰ ਕੇ ਆਪ ਹੀ ਸਵਾਰਨੇ ਵਾਲਾ ਹੈਂ॥
Prof. Sahib Singhਜੀਵ (ਪਰਮਾਤਮਾ ਦੇ) ਹੁਕਮ ਅਨੁਸਾਰ (ਜਗਤ ਵਿਚ) ਆਉਂਦਾ ਹੈ, (ਪਰ ਮਾਇਆ ਦੇ ਮੋਹ ਵਿਚ ਫਸ ਕੇ ਉਸ) ਹੁਕਮ ਨੂੰ ਸਮਝਦਾ ਨਹੀਂ।
SikhNet (Spanish)Por Su Voluntad viene el hombre al mundo, pero no conoce cuál es la Voluntad del Señor, tampoco sabe que es a través de la Voluntad del Señor que uno es enaltecido y embellecido.
ਨਾਨਕ ਸਾਹਿਬੁ. ਸਬਦਿ ਸਿਞਾਪੈ ਸਾਚਾ; ਸਿਰਜਣਹਾਰਾ ॥੩॥
naanak saahib. sabad siyaapai saachaa; sirajanahaaraa |3| Ang 688
Sant Singh KhalsaO Nanak, through the Shabad, the Word of the Lord and Master, the True Creator Lord is realized. ||3||
Manmohan SinghNanak, through the Name, the True Creator Lord is recognised.
Manmohan Singh (Punjabi)ਨਾਨਕ ਨਾਮ ਦੇ ਰਾਹੀਂ ਰਚਨਹਾਰ ਸੁਆਮੀ ਨੂੰ ਸਿੰਞਾਣਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚਾ ਸਿਰਜਨਹਾਰ ਸਾਹਿਬ ਤੇਰਾ ਸਰੂਪ ਗੁਰੋਂ ਕੇ (ਸਬਦਿ) ਉਪਦੇਸ ਕਰ ਕੇ ਸਿਆਣੀਤਾ ਹੈ ਅਰਥਾਤ ਸਮਝੀਤਾ ਹੈ॥੩॥
Prof. Sahib Singhਪ੍ਰਭੂ ਆਪ ਹੀ ਜੀਵ ਨੂੰ ਆਪਣੇ ਹੁਕਮ ਅਨੁਸਾਰ (ਸਿੱਧੇ ਰਾਹ ਪਾ ਕੇ) ਸਵਾਰਨ ਦੇ ਸਮਰਥ ਹੈ।ਪਦ ਅਰਥ ਸਿਞਾਪੈ = ਪਛਾਣਿਆ ਜਾਂਦਾ ਹੈ ॥੩॥
SikhNet (Spanish)Dice Nanak, el Verdadero Señor Creador es conocido a través de la Palabra del Shabd. (3)
ਭਗਤ ਸੋਹਹਿ ਦਰਵਾਰਿ; ਸਬਦਿ ਸੁਹਾਇਆ ਜੀਉ ॥
bhagat soheh daravaar; sabad suhaaeaa jeeo | Ang 688
Sant Singh KhalsaYour devotees look beautiful in Your Court, embellished with the Shabad.
Manmohan SinghEmbellished with Thy Name, O Lord, Thine saints look beauteous in Thy court.
Manmohan Singh (Punjabi)ਤੇਰੇ ਨਾਮ ਨਾਲ ਸਸ਼ੋਭਤ ਹੋਏ ਹੋਏ, ਹੇ ਸੁਆਮੀ! ਤੇਰੇ ਸਾਧੂ ਤੇਰੇ ਦਰਬਾਰ ਅੰਦਰ ਸੋਹਣੇ ਲੱਗਦੇ ਹਨ।
Fareedkot Teekaਜਿਨ ਜੀਵੋਂ ਕਾ ਗੁਰ ਸਬਦ ਕਰ ਜਨਮ ਸੁਹਾਯਾ ਹੈ, ਸੋਈ ਭਗਤਿ ਤੇਰੇ ਪ੍ਰਤਖ੍ਯ ਦਰਵਾਰ ਵਾ ਸਤਿਸੰਗ ਮੇਂ ਸੋਭਤੇ ਹੈਂ॥
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੁੜਿਆਂ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ॥੩॥ਪਦ ਅਰਥ ਸੋਹਹਿ = ਸੋਭਦੇ ਹਨ। ਦਰਵਾਰਿ = ਦਰਬਾਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੁਹਾਇਆ = ਸੋਹਣੇ ਜੀਵਨ ਵਾਲੇ।
SikhNet (Spanish)Los Devotos se ven bellos en Tu Puerta, oh Dios, pues ellos son embellecidos con la Palabra del Shabd.
ਬੋਲਹਿ ਅੰਮ੍ਰਿਤ ਬਾਣਿ; ਰਸਨ ਰਸਾਇਆ ਜੀਉ ॥
boleh amrit baan; rasan rasaaeaa jeeo | Ang 688
Sant Singh KhalsaThey chant the Ambrosial Word of His Bani, savoring it with their tongues.
Manmohan SinghThey recite the ambrosial Gurbani and their tongue they sweeten therewith.
Manmohan Singh (Punjabi)ਉਹ ਅੰਮ੍ਰਿਤ-ਮਈ ਗੁਰਬਾਣੀ ਨੂੰ ਉਚਾਰਦੇ ਹਨ ਅਤੇ ਆਪਣੀ ਜੀਭਾ ਨੂੰ ਉਸ ਨਾਲ ਮਿੱਠਾ ਕਰਦੇ ਹਨ।
Fareedkot Teekaਵਹੁ ਤੇਰੀ ਅੰਮ੍ਰਤ ਬਾਣੀ ਕੋ ਬੋਲਤੇ ਹੈਂ ਕਿਉਂਕਿ ਤਿਨੋਂ ਨੇ ਤਿਸ ਤੇਰੇ ਜਾਪ ਰਸ ਮੇਂ ਰਸਨਾ ਕੋ ਰਸਾਯਾ ਹੈ, ਭਾਵ ਸੇ ਤਦਾਕਾਰ ਕੀਆ ਹੈ; ਵਾ ਤਿਨੋਂ ਕੋ ਰਸੋਂ ਕਾ ਮੂਲ ਰਸੁ, ਭਾਵ ਆਤਮ ਅਨੰਦ ਆਯਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਦੇ ਹਨ, ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਹਨ।ਪਦ ਅਰਥ ਅੰਮ੍ਰਿਤ ਬਾਣਿ = ਆਤਮਕ ਜੀਵਨ ਦੇਣ ਵਾਲੀ ਬਾਣੀ।
SikhNet (Spanish)Ellos recitan Palabras de Néctar, y sus labios rebosan dulzura. Dulce es su boca,
ਰਸਨ ਰਸਾਏ ਨਾਮਿ ਤਿਸਾਏ; ਗੁਰ ਕੈ ਸਬਦਿ ਵਿਕਾਣੇ ॥
rasan rasaae naam tisaae; gur kai sabad vikaane | Ang 688
Sant Singh KhalsaSavoring it with their tongues, they thirst for the Naam; they are a sacrifice to the Word of the Guru's Shabad.
Manmohan SinghSweet if their tongue they thirst for the Name and are a sacrifice unto the Guru's word.
Manmohan Singh (Punjabi)ਮਿੱਠੀ ਹੈ ਉਨ੍ਹਾਂ ਦੀ ਜੀਭਾ, ਉਹ ਨਾਮ ਦੇ ਲਈ ਪਿਆਸੇ ਹਨ ਅਤੇ ਗੁਰਾਂ ਦੀ ਬਾਣੀ ਉਤੋਂ ਸਦਕੇ ਜਾਂਦੇ ਹਨ।
Fareedkot Teekaਵਹੁ ਪੁਰਸ ਰਸਨਾ ਕੋ ਤੇਰੇ ਨਾਮ ਰਸ ਮੇਂ ਰਸਾਏ, ਭਾਵ ਸੇ ਤਦਾਕਾਰ ਕੀਏ ਹੂਏ ਤੇਰੇ ਦਰਸਨ ਕੇ (ਤਿਸਾਏ) ਪਿਆਸੇ ਰਹਿਤੇ ਹੈਂ। ਔ ਗੁਰੋਂ ਕੇ ਸਬਦ ਪਰ ਵਹੁ (ਵਿਕਾਣੇ) ਵਿਕ ਗਏ ਹੈਂ, ਭਾਵ ਸੇ ਤਨ ਮਨ ਧਨ ਸਭ ਤਿਨੋਂ ਨੇ ਵਾਰਨ ਕੀਆ ਹੈ॥
Prof. Sahib Singhਉਹ ਬੰਦੇ ਆਤਮਕ ਜੀਵਨ ਦੇਣ ਵਾਲੀ ਬਾਣੀ ਆਪਣੀ ਜੀਭ ਨਾਲ ਉਚਾਰਦੇ ਰਹਿੰਦੇ ਹਨ, ਜੀਵ ਨੂੰ ਉਸ ਬਾਣੀ ਨਾਲ ਇਕ-ਰਸ ਕਰ ਲੈਂਦੇ ਹਨ।ਪਦ ਅਰਥ ਰਸਨ = ਜੀਭ। ਰਸਾਇਆ = ਇਕ-ਸੁਰ। ਰਸਾਏ = ਇਕ-ਸੁਰ ਕਰ ਲੈਂਦੇ ਹਨ। ਨਾਮਿ = ਨਾਮ ਦੀ ਰਾਹੀਂ। ਤਿਸਾਏ = ਪਿਆਸੇ, ਤਿਹਾਏ। ਸਬਦਿ = ਸ਼ਬਦ ਦੀ ਰਾਹੀਂ। ਵਿਕਾਣੇ = ਪ੍ਰਭੂ-ਨਾਮ ਤੋਂ ਸਦਕੇ ਹੁੰਦੇ ਹਨ।
SikhNet (Spanish)ellos añoran sólo Tu Nombre, y ofrecen su ser en sacrificio a la Palabra del Guru.
ਪਾਰਸਿ ਪਰਸਿਐ ਪਾਰਸੁ ਹੋਏ; ਜਾ ਤੇਰੈ ਮਨਿ ਭਾਣੇ ॥
paaras parasiai paaras hoe; jaa terai man bhaane | Ang 688
Sant Singh KhalsaTouching the philosopher's stone, they become the philosopher's stone, which transforms lead into gold; O Lord, they become pleasing to your mind.
Manmohan SinghWhen they become pleasing to Thy mind, O Lord, they themselves become. Philosopher's stone by Coming in contact with the philosopher's stone.
Manmohan Singh (Punjabi)ਜਦ ਉਹ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ, ਹੇ ਸਾਈਂ! ਉਹ ਅਮੋਲਕ ਪਦਾਰਥ ਨਾਲ ਲੱਗ ਕੇ ਖੁਦ ਅਮੋਲਕ ਪਦਾਰਥ ਬਣ ਜਾਂਦੇ ਹਨ।
Fareedkot Teekaਜਬ ਤੇਰੇ ਮਨ ਮੇਂ (ਭਾਣੇ) ਭਾਏ ਹੈਂ ਤਬ ਵਹੁ ਪਾਰਸ ਰੂਪ ਸਤਿਗੁਰੋਂ ਕੋ ਮਿਲਕਰ ਪਾਰਸ ਰੂਪ ਹੀ ਹੋਇ ਗਏ ਹੈਂ॥
Prof. Sahib Singhਭਗਤ-ਜਨ ਪ੍ਰਭੂ ਦੇ ਨਾਮ ਨਾਲ ਜੀਭ ਨੂੰ ਰਸਾ ਲੈਂਦੇ ਹਨ, ਨਾਮ ਵਿਚ ਜੁੜ ਕੇ (ਨਾਮ ਵਾਸਤੇ ਉਹਨਾਂ ਦੀ) ਪਿਆਸ ਵਧਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ-ਨਾਮ ਤੋਂ ਸਦਕੇ ਹੁੰਦੇ ਹਨ (ਨਾਮ ਦੀ ਖ਼ਾਤਰ ਹੋਰ ਸਭ ਸਰੀਰਕ ਸੁਖ ਕੁਰਬਾਨ ਕਰਦੇ ਹਨ)।ਪਦ ਅਰਥ ਪਾਰਸਿ ਪਰਸਿਐ = ਗੁਰੂ-ਪਾਰਸ ਨੂੰ ਛੋਹਣ ਨਾਲ। ਪਾਰਸੁ = ਇਕ ਪੱਥਰੀ ਜੋ ਸਭ ਧਾਤਾਂ ਨੂੰ ਸੋਨਾ ਕਰ ਸਕਣ ਵਾਲੀ ਮਿਥੀ ਗਈ ਹੈ। ਮਨਿ = ਮਨ ਵਿਚ।
SikhNet (Spanish)Si así es Tu Voluntad, uno llega a convertirse en la Piedra Filosofal.
ਅਮਰਾ ਪਦੁ ਪਾਇਆ. ਆਪੁ ਗਵਾਇਆ; ਵਿਰਲਾ ਗਿਆਨ ਵੀਚਾਰੀ ॥
amaraa pad paaeaa. aap gavaaeaa; viralaa giaan veechaaree | Ang 688
Sant Singh KhalsaThey attain the immortal status and eradicate their self-conceit; how rare is that person, who contemplates spiritual wisdom.
Manmohan SinghThey will their ego, and attain to the immortal status but rare is the person, who reflects on this Divine knowledge.
Manmohan Singh (Punjabi)ਉਹ ਆਪਣੀ ਸਵੈ-ਹੰਗਤਾ ਨੂੰ ਮਾਰ, ਅਬਿਨਾਸੀ ਦਰਜੇ ਨੂੰ ਪ੍ਰਾਪਤ ਕਰ ਲੈਂਦੇ ਹਨ। ਕੋਈ ਟਾਂਵਾਂ ਟੱਲਾ ਪੁਰਸ਼ ਹੀ ਇਸ ਬ੍ਰਹਮ ਗਿਆਨ ਨੂੰ ਵੀਚਾਰਦਾ ਹੈ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰਾ ਆਪਣਾ ਹੰਕਾਰ ਗਵਾਇਆ ਹੈ ਔਰ ਅਮਰਾਪਦ ਪਾਯਾ ਹੈ, ਸੋ ਗਿਆਨ ਕੇ ਵੀਚਾਰਨੇ ਵਾਲਾ ਐਸਾ ਕੋਈ ਵਿਰਲਾ ਹੈ॥
Prof. Sahib Singhਹੇ ਪ੍ਰਭੂ! ਜਦੋਂ (ਭਗਤ ਜਨ) ਤੇਰੇ ਮਨ ਵਿਚ ਪਿਆਰੇ ਲੱਗਦੇ ਹਨ, ਤਾਂ ਉਹ ਗੁਰੂ-ਪਾਰਸ ਨਾਲ ਛੁਹ ਕੇ ਆਪ ਭੀ ਪਾਰਸ ਹੋ ਜਾਂਦੇ ਹਨ (ਹੋਰਨਾਂ ਨੂੰ ਪਵਿਤ੍ਰ ਜੀਵਨ ਦੇਣ ਜੋਗੇ ਹੋ ਜਾਂਦੇ ਹਨ)।ਪਦ ਅਰਥ ਅਮਰਾ ਪਦੁ = ਉਹ ਆਤਮਕ ਅਵਸਥਾ ਜਿਥੇ ਆਤਮਕ ਮੌਤ ਨਹੀਂ ਪੋਂਹਦੀ। ਆਪੁ = ਆਪਾ-ਭਾਵ।
SikhNet (Spanish)Encontrándose con su igual, uno logra el Estado Eterno al controlar su ego, pero extraordinario es aquél que reflexiona sobre esta Sabiduría.
ਨਾਨਕ. ਭਗਤ ਸੋਹਨਿ ਦਰਿ ਸਾਚੈ; ਸਾਚੇ ਕੇ ਵਾਪਾਰੀ ॥੪॥
naanak. bhagat sohan dar saachai; saache ke vaapaaree |4| Ang 688
Sant Singh KhalsaO Nanak, the devotees look beautiful in the Court of the True Lord; they are dealers in the Truth. ||4||
Manmohan SinghNanak, the saints, who are the dealers of the True Name, look beauteous at the True Gate.
Manmohan Singh (Punjabi)ਨਾਨਕ, ਸੱਚੇ ਨਾਮ ਦੇ ਵਣਜਾਰੇ, ਸਾਧੂ, ਸੱਚੇ ਦਰਵਾਜੇ ਉਤੇ ਚੰਗੇ ਲਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਾਚੇ ਨਾਮ ਕੇ ਵਾਪਾਰੀ ਭਗਤਿ ਹੈਂ, ਹੇ ਸਚੇ! ਆਪ ਕੇ (ਦਰ) ਸਤਸੰਗ ਵਾ ਪ੍ਰਲੋਕ ਮੇਂ ਸੋ ਸੋਭਾ ਪਾਵਤੇ ਹੈਂ॥੪॥☬ਅਪਨੇ ਨਿਸਚੇ ਕਰ ਜੀਵੋਂ ਕੀ ਦਸ਼ਾ ਕਹਤੇ ਹੈਂ:
Prof. Sahib Singhਜੇਹੜੇ ਬੰਦੇ ਆਪਾ-ਭਾਵ ਦੂਰ ਕਰਦੇ ਹਨ ਉਹਨਾਂ ਨੂੰ ਉਹ ਆਤਮਕ ਦਰਜਾ ਮਿਲ ਜਾਂਦਾ ਹੈ ਜਿਥੇ ਆਤਮਕ ਮੌਤ ਅਸਰ ਨਹੀਂ ਕਰ ਸਕਦੀ। ਪਰ ਅਜੇਹਾ ਕੋਈ ਵਿਰਲਾ ਹੀ ਗੁਰੂ ਦੇ ਦਿੱਤੇ ਗਿਆਨ ਦੀ ਵਿਚਾਰ ਕਰਨ ਵਾਲਾ ਬੰਦਾ ਹੁੰਦਾ ਹੈ।ਪਦ ਅਰਥ ਵਾਪਾਰੀ = ਵਣਜਾਰੇ ॥੪॥
SikhNet (Spanish)Dice Nanak, los Devotos se ven bellos en la Puerta Verdadera, si, los que se relacionan con el Uno Verdadero. (4)
ਭੂਖ ਪਿਆਸੋ ਆਥਿ; ਕਿਉ ਦਰਿ ਜਾਇਸਾ ਜੀਉ ॥
bhookh piaaso aath; kiau dar jaaeisaa jeeo | Ang 688
Sant Singh KhalsaI am hungry and thirsty for wealth; how will I be able to go to the Lord's Court?
Manmohan SinghI hunger and thirst for worldly valuables. How can I then go to the Lord's court?
Manmohan Singh (Punjabi)ਮੈਨੂੰ ਸੰਸਾਰੀ ਪਦਾਰਥਾਂ ਨੂੰ ਭੁੱਖ ਅਤੇ ਤ੍ਰੇਹ ਹੈ। ਮੈਂ ਕਿਸ ਤਰ੍ਹਾਂ ਸੁਆਮੀ ਦੇ ਦਰਬਾਰ ਵਿੱਚ ਜਾ ਸਕਦਾ ਹਾਂ?
Fareedkot Teeka(ਆਥਿ) ਮਾਯਾ ਕੀ ਤ੍ਰਿਸਨਾ ਰੂਪੀ ਭੂਖ ਪਿਆਸ ਕਰ ਮੇਂ ਆਤਰ ਹੋਇ ਰਹਾ ਹੂੰ, ਤਿਸੀ ਤੇ ਅਬ ਕਿਸ ਪ੍ਰਕਾਰ ਤੇਰੇ (ਦਰਿ) ਦ੍ਵਾਰੇ ਮੇਂ ਜਾਵੋਂਗਾ॥
Prof. Sahib Singhਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦੇ ਹਨ, ਉਹ (ਆਪਣੇ ਸਾਰੇ ਜੀਵਨ ਵਿਚ) ਸਦਾ-ਥਿਰ ਪ੍ਰਭੂ ਦੇ ਨਾਮ ਦਾ ਹੀ ਵਣਜ ਕਰਦੇ ਹਨ ॥੪॥ਪਦ ਅਰਥ ਭੂਖ ਪਿਆਸੋ = ਭੁੱਖਾ-ਪਿਆਸਾ। ਆਥਿ = ਮਾਇਆ। ਕਿਉ ਜਾਇਸਾ = ਕਿਉ ਜਾਇਸਾਂ, ਮੈਂ ਕਿਵੇਂ ਜਾ ਸਕਦਾ ਹਾਂ?
SikhNet (Spanish)Tengo hambre y deseos de las riquezas de Maya, pero si es así ¿cómo pretendo llegar hasta la Corte del Señor?
ਸਤਿਗੁਰ ਪੂਛਉ ਜਾਇ; ਨਾਮੁ ਧਿਆਇਸਾ ਜੀਉ ॥
satigur poochhau jaae; naam dhiaaeisaa jeeo | Ang 689
Sant Singh KhalsaI shall go and ask the True Guru, and meditate on the Naam, the Name of the Lord.
Manmohan SinghI shall go and consult the true Guru and shall deliberate over the Lord's Name.
Manmohan Singh (Punjabi)ਮੈਂ ਜਾ ਕੇ ਸੱਚੇ ਗੁਰਾਂ ਦਾ ਮਸ਼ਵਰਾ ਲਵਾਂਗਾ ਅਤੇ ਸੁਆਮੀ ਦੇ ਨਾਮ ਦਾ ਸਿਮਰਨ ਕਰਾਂਗਾ।
Fareedkot Teekaਸਤਿਗੁਰੋਂ ਕੋ ਜਾਇ ਪੂਛਤਾ ਹੂੰ, ਤਿਨੋਂ ਕੇ ਉਪਦੇਸ਼ ਦ੍ਵਾਰਾ ਤੇਰੇ ਨਾਮ ਕੋ ਜੀਅ ਮੇਂ ਧਿਆਵੋਂਗਾ॥
Prof. Sahib Singhਜਦੋਂ ਤਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਹਾਂ, ਤਦ ਤਕ ਮੈਂ ਕਿਸੇ ਭੀ ਤਰ੍ਹਾਂ ਪ੍ਰਭੂ ਦੇ ਦਰ ਤੇ ਪਹੁੰਚ ਨਹੀਂ ਸਕਦਾ।ਪਦ ਅਰਥ ਪੂਛਉ = ਮੈਂ ਪੁੱਛਾਂਗਾ। ਜਾਇ = ਜਾ ਕੇ। ਧਿਆਇਸਾ = ਧਿਆਇਸਾਂ, ਮੈਂ ਸਿਮਰਾਂਗਾ।
SikhNet (Spanish)Voy y consulto con mi Guru y habito sólo en el Naam, el Nombre del Señor.
ਸਚੁ ਨਾਮੁ ਧਿਆਈ. ਸਾਚੁ ਚਵਾਈ; ਗੁਰਮੁਖਿ ਸਾਚੁ ਪਛਾਣਾ ॥
sach naam dhiaaee. saach chavaaee; guramukh saach pachhaanaa | Ang 689
Sant Singh KhalsaI meditate on the True Name, chant the True Name, and as Gurmukh, I realize the True Name.
Manmohan SinghI remember the True Name, utter the True Name and, through the Guru, know the True Name.
Manmohan Singh (Punjabi)ਮੈਂ ਸੱਚੇ ਨਾਮ ਨੂੰ ਆਰਾਧਦਾ ਹਾਂ, ਸੱਚੇ ਨਾਮ ਨੂੰ ਉਚਾਰਦਾ ਹਾਂ, ਅਤੇ ਸੱਚੇ ਨਾਮ ਨੂੰ ਹੀ ਸੱਚੇ ਗੁਰਾਂ ਦੇ ਰਾਹੀਂ ਜਾਣਦਾ ਹਾਂ।
Fareedkot Teekaਹੇ ਸਚੇ! ਜਬ ਗੁਰੋਂ ਦ੍ਵਾਰੇ ਨਾਮ ਕੋ ਧਿਆਵੋਂ ਔ ਸਾਚ ਹੀ ਮੁਖ ਤੇ ਬੋਲਨਾ ਕਰੂੰ ਤਬ ਤੁਝ ਸਚ ਸਰੂਪ ਕੋ ਪਛਾਣੋਂਗਾ॥
Prof. Sahib Singh(ਮਾਇਆ ਦੀ ਤ੍ਰਿਸ਼ਨਾ ਦੂਰ ਕਰਨ ਦਾ ਇਲਾਜ) ਮੈਂ ਜਾ ਕੇ ਆਪਣੇ ਗੁਰੂ ਤੋਂ ਪੁੱਛਦਾ ਹਾਂ (ਤੇ ਉਸ ਦੀ ਸਿੱਖਿਆ ਅਨੁਸਾਰ) ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ (ਨਾਮ ਹੀ ਤ੍ਰਿਸਨਾ ਦੂਰ ਕਰਦਾ ਹੈ)।ਪਦ ਅਰਥ ਧਿਆਈ = ਮੈਂ ਧਿਆਵਾਂਗਾ। ਚਵਾਈ = ਮੈਂ ਉਚਾਰਾਂਗਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
SikhNet (Spanish)Medito en el Nombre Verdadero, canto el Nombre del Inmaculado y Verdadero Señor
ਦੀਨਾ ਨਾਥੁ ਦਇਆਲੁ ਨਿਰੰਜਨੁ; ਅਨਦਿਨੁ ਨਾਮੁ ਵਖਾਣਾ ॥
deenaa naath deaal niranjan; anadin naam vakhaanaa | Ang 689
Sant Singh KhalsaNight and day, I chant the Name of the merciful, immaculate Lord, the Master of the poor.
Manmohan SinghNight and day, I utter the Name of the Beneficent, Immaculate Lord, the Master of the meek.
Manmohan Singh (Punjabi)ਰਾਤ ਦਿਨ ਮੈਂ ਮਸਕੀਨਾਂ ਦੇ ਮਾਲਕ, ਮਿਹਰਬਾਨ ਤੇ ਪਵਿੱਤਰ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਹੇ (ਨਿਰੰਜਨੁ) ਮਾਯਾ ਸੇ ਰਹਿਤ ਦੀਨਾ ਨਾਥ ਦਿਆਲੂ! ਤੇਰੇ ਨਾਮੋਂ ਕੋ ਮੈਂ ਦਿਨੇ ਰਾਤ ਉਚਾਰਨ ਕਰੋਂ॥
Prof. Sahib Singhਗੁਰੂ ਦੀ ਸਰਨ ਪੈ ਕੇ ਮੈਂ ਸਦਾ-ਥਿਰ ਨਾਮ ਸਿਮਰਦਾ ਹਾਂ ਸਦਾ-ਥਿਰ ਪ੍ਰਭੂ (ਦੀ ਸਿਫ਼ਤ-ਸਾਲਾਹ) ਉਚਾਰਦਾ ਹਾਂ, ਤੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦਾ ਹਾਂ।ਪਦ ਅਰਥ ਅਨਦਿਨੁ = ਹਰ ਰੋਜ਼। ਵਖਾਣਾ = ਮੈਂ ਉਚਾਰਾਂਗਾ।
SikhNet (Spanish)y como Gurmukj tomo conciencia del Nombre Verdadero. Noche y día canto el Nombre de mi Bondadoso e Inmaculado Señor, el Maestro de los pobres.
ਕਰਣੀ ਕਾਰ ਧੁਰਹੁ ਫੁਰਮਾਈ; ਆਪਿ ਮੁਆ ਮਨੁ ਮਾਰੀ ॥
karanee kaar dhurahu furamaaee; aap muaa man maaree | Ang 689
Sant Singh KhalsaThe Primal Lord has ordained the tasks to be done; self-conceit is overcome, and the mind is subdued.
Manmohan SinghThis task, the Primal Being has enjoined man to do, In this way the ego is stilled and the mind is subdued.
Manmohan Singh (Punjabi)ਇਹ ਕਾਰਜ, ਆਦਿ ਪੁਰਖ ਨੇ ਇਨਸਾਨ ਨੂੰ ਕਰਨ ਦੀ ਆਗਿਆ ਕੀਤੀ ਹੈ। ਇਸ ਤਰ੍ਹਾਂ ਸਵੈ-ਹੰਗਤਾ ਮਿੱਟ ਜਾਂਦੀ ਹੈ ਤੇ ਮਨ ਕਾਬੂ ਆ ਜਾਂਦਾ ਹੈ।
Fareedkot Teekaਆਪ ਨੇ (ਕਰਣੀ) ਭਗਤੀ ਕੀ ਕਾਰ (ਧੁਰਹੁ) ਆਦਿ ਹੀ ਫੁਰਮਾਈ ਹੈ, ਤਿਸੀ ਕਰ ਆਪਾ ਭਾਵ ਮੇਰਾ ਮੂਆ ਹੈ ਔਰ ਮਨ ਕੀ ਵਾਸਨਾ ਭੀ ਮਾਰੀ ਹੈ॥
Prof. Sahib Singhਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹੋਂ ਬੋਲਦਾ ਹਾਂ ਜੋ ਦੀਨਾਂ ਦਾ ਸਹਾਰਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ।ਪਦ ਅਰਥ ਕਰਣੀ ਕਾਰ = ਕਰਨ ਜੋਗ ਕੰਮ। ਧੁਰਹੁ = ਪਰਮਾਤਮਾ ਨੇ ਆਪਣੀ ਹਜ਼ੂਰੀ ਤੋਂ। ਆਪਿ = ਉਹ ਬੰਦਾ ਆਪ। ਮੁਆ = ਮਾਇਆ ਦੇ ਮੋਹ ਵਲੋਂ ਮਰ ਜਾਂਦਾ ਹੈ। ਮਨੁ ਮਾਰੀ = ਮਨੁ ਮਾਰਿ, ਆਪਣੇ ਮਨ ਨੂੰ ਮਾਰ ਕੇ।
SikhNet (Spanish)Esta tarea El Señor nos la ha asignado, así es como derroto a mis enemigos interiores y controlo mi mente.
ਨਾਨਕ ਨਾਮੁ ਮਹਾ ਰਸੁ ਮੀਠਾ; ਤ੍ਰਿਸਨਾ ਨਾਮਿ ਨਿਵਾਰੀ ॥੫॥੨॥
naanak naam mahaa ras meetthaa; trisanaa naam nivaaree |5|2| Ang 689
Sant Singh KhalsaO Nanak, the Naam is the sweetest essence; through the Naam, thirst and desire are stilled. ||5||2||
Manmohan SinghNanak, supremely sweet is the Name-Nectar and it is through the Name, that the desire is stilled.
Manmohan Singh (Punjabi)ਨਾਨਕ, ਪਰਮ ਮਿਠਾ ਹੈ ਨਾਮ-ਅੰਮ੍ਰਿਤ। ਨਾਮ ਦੇ ਰਾਹੀਂ ਹੀ ਵਧੀ ਖਾਹਿਸ਼ ਨਵਿਰਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਨਾਮ ਕਾ ਜੋ ਮਹਾਂ ਮੀਠਾ ਰਸੁ ਹੈ, ਤਿਸ ਰਸ ਕਰ ਕੇ ਹੇ (ਨਾਮਿ) ਨਾਮੀ ਵਾਹਿਗੁਰੂ! ਹਮ ਨੇ ਤ੍ਰਿਸਨਾ (ਨਿਵਾਰੀ) ਦੂਰ ਕਰੀ ਹੈ॥੫॥੨॥☬ਮੰਦ ਜਗ੍ਯਾਸੂ ਕੋ ਸਖੀ ਭਾਵ ਕਰ ਉਪਦੇਸ ਕਰਤੇ ਹੈਂ:
Prof. Sahib Singhਪਰਮਾਤਮਾ ਨੇ ਜਿਸ ਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਹੀ ਨਾਮ ਸਿਮਰਨ ਦੀ ਕਰਨ-ਜੋਗ ਕਾਰ ਕਰਨ ਦਾ ਹੁਕਮ ਦੇ ਦਿੱਤਾ, ਉਹ ਮਨੁੱਖ ਆਪਣੇ ਮਨ ਨੂੰ (ਮਾਇਆ ਵਲੋਂ) ਮਾਰ ਕੇ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ।ਪਦ ਅਰਥ ਮਹਾ ਰਸੁ = ਸਭ ਤੋਂ ਸ੍ਰੇਸ਼ਟ ਸੁਆਦ ਵਾਲਾ। ਨਾਮਿ = ਨਾਮਿ ਦੀ ਰਾਹੀਂ ॥੫॥੨॥
SikhNet (Spanish)Dice Nanak, dulce es la Gran Esencia del Nombre del Señor, pues a través del Nombre, las ansiedades de uno son calmadas. (5-2)