ੴ

ਸਿੱਖਬਾਣੀ · SikhBani

Ang 69

Sri Guru Granth Sahib · Siree Raag · 2 shabads, 37 lines
Translations
Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਸਤਿਗੁਰਿ ਮਿਲਿਐ. ਫੇਰੁ ਨ ਪਵੈ; ਜਨਮ ਮਰਣ ਦੁਖੁ ਜਾਇ ॥

satigur miliai. fer na pavai; janam maran dukh jaae |

Sant Singh KhalsaMeeting with the True Guru, you shall not have to go through the cycle of reincarnation again; the pains of birth and death will be taken away.
Manmohan SinghBy meeting the Sat Guru one is not cast to the round and his pain of birth and death is removed.
Manmohan Singh (Punjabi)ਸੱਚੇ ਗੁਰਾਂ ਨੂੰ ਪੇਟਣ ਦੁਆਰਾ ਆਦਮੀ ਗੇੜੇ ਵਿੱਚ ਨਹੀਂ ਪੈਦਾ ਅਤੇ ਉਸ ਦੀ ਪੈਦਾਇਸ਼ ਤੇ ਮੌਤ ਦੀ ਪੀੜ ਦੂਰ ਹੋ ਜਾਂਦੀ ਹੈ।
Fareedkot Teekaਜੋ ਸਤਿਗੁਰੂ ਹੈਂ ਤਿਨ ਕੋ ਮਿਲ ਕਰ ਨਾਮ ਲੇਨੇ ਸੇ ਜਗ੍ਯਾਸੂ ਕੋ ਚੌਰਾਸੀ ਮੇਂ ਭ੍ਰਮਣਾ ਨਹੀਂ ਪੜਤਾ, ਕ੍ਯੋਂਕਿ ਜਨਮ ਮਰਣ ਕਾ ਦੁਖ ਤਿਸ ਕਾ (ਜਾਇ) ਜਾਤਾ ਰਹਿਤਾ ਹੈ॥☬ਪ੍ਰਸ਼ਨ: ਦੁਖ ਕਿਸ ਪ੍ਰਕਾਰ ਜਾਤਾ ਰਹਿਤਾ ਹੈ?☬ਉੱਤਰੁ:
Prof. Sahib Singhਜੇ ਗੁਰੂ ਮਿਲ ਪਏ ਤਾਂ (ਚੌਰਾਸੀ ਲੱਖ ਜੂਨਾਂ ਵਾਲਾ) ਫੇਰਾ ਨਹੀਂ ਪੈਂਦਾ, ਜਨਮ ਮਰਨ ਵਿਚ ਪਾਣ ਵਾਲਾ ਦੁਖ ਦੂਰ ਹੋ ਜਾਂਦਾ ਹੈ।

ਪਦ ਅਰਥ ਸਤਿਗੁਰਿ = ਸਤਿਗੁਰ ਦੀ ਰਾਹੀਂ। ਮਿਲਿਐ = ਮਿਲਣ ਦੀ ਰਾਹੀਂ। ਸਤਿਗੁਰਿ ਮਿਲਿਐ = {Locative Absolute} ਜੇ ਸਤਿਗੁਰੂ ਮਿਲ ਪਏ, ਗੁਰੂ ਦੇ ਮਿਲਿਆਂ। ਫੇਰੁ = (ਜਨਮ ਮਰਨ ਦਾ) ਗੇੜ, ਫੇਰਾ।

SikhNet (Spanish)Encontrando al Guru Verdadero, uno no entra otra vez en la ronda, y el proceso de la reencarnación termina.

ਪੂਰੈ ਸਬਦਿ ਸਭ ਸੋਝੀ ਹੋਈ; ਹਰਿ ਨਾਮੈ ਰਹੈ ਸਮਾਇ ॥੧॥

poorai sabad sabh sojhee hoee; har naamai rahai samaae |1|

Sant Singh KhalsaThrough the Perfect Word of the Shabad, all understanding is obtained; remain absorbed in the Name of the Lord. ||1||
Manmohan SinghThrough perfect Guru's word entire understanding is gained, and man remains absorbed in God's Name.
Manmohan Singh (Punjabi)ਪੂਰਨ ਗੁਰਾਂ ਦੇ ਸ਼ਬਦ ਦੁਆਰਾ ਸਾਰੀ ਸਮਝ ਆ ਜਾਂਦੀ ਹੈ ਅਤੇ ਆਦਮੀ ਵਾਹਿਗੁਰੂ ਦੇ ਨਾਮ ਵਿੱਚ ਲੀਨ ਰਹਿੰਦਾ ਹੈ।
Fareedkot Teekaਜਿਨ ਕੋ ਪੂਰੇ ਗੁਰੂ ਕੇ ਉਪਦੇਸ਼ ਕਰ ਸਮਝ ਹੋਈ ਹੈ, ਸੋ ਹਰਿ ਨਾਮ ਮੇਂ ਸਮਾਇ ਰਹੇ ਹੈਂ॥੧॥
Prof. Sahib Singhਪੂਰੇ (ਅਭੁੱਲ) ਗੁਰੂ ਦੇ ਸ਼ਬਦ ਵਿਚ ਜੁੜਿਆਂ (ਸਹੀ ਜੀਵਨ ਦੀ) ਸਮਝ ਆ ਜਾਂਦੀ ਹੈ, (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਪਰਮਾਤਮਾ ਦੇ ਨਾਮ ਵਿਚ ਲੀਨ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਨਾਮੈ = ਨਾਮ ਵਿਚ ॥੧॥

SikhNet (Spanish)A través de la Palabra Perfecta viene todo el Conocimiento y uno se inmerge en el Nombre de Dios. (1)

ਮਨ ਮੇਰੇ; ਸਤਿਗੁਰ ਸਿਉ ਚਿਤੁ ਲਾਇ ॥

man mere; satigur siau chit laae |

Sant Singh KhalsaO my mind, focus your consciousness on the True Guru.
Manmohan SinghO my mind! fix thy attention with (on) the True Guru.
Manmohan Singh (Punjabi)ਹੈ ਮੇਰੀ ਜਿੰਦੜੀਏ! ਆਪਣੀ ਬ੍ਰਿਤੀ ਸੱਚੇ ਗੁਰਾਂ ਨਾਲ (ਉਤੇ) ਜੋੜ।
Fareedkot Teekaਹੇ ਮੇਰੇ ਪ੍ਯਾਰੇ! ਤੂੰ ਸਤਿਗੁਰੂ ਸਾਥ ਚਿਤ ਕੋ ਲਗਾਉ॥
Prof. Sahib Singhਹੇ ਮੇਰੇ ਮਨ! ਗੁਰੂ ਨਾਲ ਚਿੱਤ ਜੋੜ।

ਪਦ ਅਰਥ ਸਿਉ = ਨਾਲ।

SikhNet (Spanish)Oh mi mente, fija tu atención en el Guru Verdadero.

ਨਿਰਮਲੁ ਨਾਮੁ ਸਦ ਨਵਤਨੋ; ਆਪਿ ਵਸੈ ਮਨਿ ਆਇ ॥੧॥ ਰਹਾਉ ॥

niramal naam sad navatano; aap vasai man aae |1| rahaau |

Sant Singh KhalsaThe Immaculate Naam itself, ever-fresh, comes to abide within the mind. ||1||Pause||
Manmohan SinghThe immaculate and ever fresh Name of Itself, comes and abides within the saints' mind. Pause.
Manmohan Singh (Punjabi)ਪਵਿੱਤ੍ਰ ਅਤੇ ਸਦੀਵੀ ਤਰੋਤਾਜ਼ਾ ਨਾਮ, ਖੁਦ-ਬ-ਖੁਦ ਆ ਕੇ ਸਾਧੂ ਦੇ ਚਿੱਤ ਅੰਦਰ ਟਿਕ ਜਾਂਦਾ ਹੈ। ਠਹਿਰਾਉ।
Fareedkot Teekaਤਬ ਤਿਸ ਕਾ ਫਲੁ ਯਹਿ ਹੋਗਾ ਕਿ ਨਿਤ੍ਯ ਸੁਧ ਜੋ ਨਵੀਨ ਨਾਮ ਸ੍ਰੀ ਵਾਹਿਗੁਰੂ ਕਾ ਹੈ, ਸੋ ਆਪ ਹੀ ਤੇਰੇ ਹਿਰਦੇ ਮੇਂ ਆਇ ਬਸੇਗਾ॥੧॥ ਰਹਾਉ ॥
Prof. Sahib Singh(ਗੁਰੂ ਦੀ ਸਰਨ ਪਿਆਂ) ਪਰਮਾਤਮਾ ਦਾ ਪਵਿੱਤ੍ਰ ਨਾਮ ਸਦਾ ਨਵੇਂ ਆਨੰਦ ਵਾਲਾ ਲੱਗਦਾ ਹੈ, ਤੇ ਪਰਮਾਤਮਾ ਆਪ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ ॥

ਪਦ ਅਰਥ ਸਦ = ਸਦਾ। ਨਵਤਨੋ = ਨਵਤਨੁ, ਨਵਾਂ, ਨਿੱਤ ਨਵੇਂ ਆਨੰਦ ਵਾਲਾ, ਜਿਸ ਤੋਂ ਮਨ ਕਦੇ ਭੀ ਨਾਹ ਅੱਕੇ। ਮਨਿ = ਮਨ ਵਿਚ ॥੧॥ ਰਹਾਉ ॥

SikhNet (Spanish)Y el Nombre Inmaculado, siempre fresco, de Sí Mismo entrará en ti.

ਹਰਿ ਜੀਉ. ਰਾਖਹੁ ਅਪੁਨੀ ਸਰਣਾਈ; ਜਿਉ ਰਾਖਹਿ. ਤਿਉ ਰਹਣਾ ॥

har jeeo. raakhahu apunee saranaaee; jiau raakheh. tiau rahanaa |

Sant Singh KhalsaO Dear Lord, please protect and preserve me in Your Sanctuary. As You keep me, so do I remain.
Manmohan SinghO venerable God! keep me in Thine sanctuary, where -in I shall live as Thou shalt keep me.
Manmohan Singh (Punjabi)ਹੇ ਮਾਣਨੀਯ ਵਾਹਿਗੁਰੂ! ਮੈਨੂੰ ਆਪਣੀ ਸ਼ਰਣਾਗਤ ਵਿੱਚ ਰੱਖ, ਜਿਸ ਅੰਦਰ ਮੈਂ ਉਸ ਤਰ੍ਹਾਂ ਰਹਾਂਗਾ, ਜਿਸ ਤਰ੍ਰਾਂ ਤੂੰ ਮੈਨੂੰ ਰਖੇਗਾ।
Fareedkot Teekaਔਰ ਗ੍ਯਾਨ ਕੋ ਪਾਇ ਕਰ ਐਸੇ ਪ੍ਰਾਰਥਨਾ ਕਰਤੇ ਹੈਂ: (ਹਰਿ ਜੀਉ) ਹੇ ਹਰੀ! ਮੁਝ ਕੋ ਅਪਨੀ ਸਰਨ ਮੇਂ ਰਾਖੌ। ਮੈਨੇ ਤੋ ਜਿਸ ਪ੍ਰਕਾਰ ਆਪ ਰਾਖੋਗੇ ਤੈਸੇ ਹੀ ਰਹਿਣਾ ਹੈ॥
Prof. Sahib Singhਹੇ ਪ੍ਰਭੂ ਜੀ! ਤੂੰ (ਜੀਵਾਂ ਨੂੰ) ਆਪਣੀ ਸਰਨ ਵਿਚ ਰੱਖ, ਜਿਸ ਆਤਮਕ ਅਵਸਥਾ ਵਿਚ ਤੂੰ (ਜੀਵਾਂ ਨੂੰ) ਰੱਖਦਾ ਹੈਂ ਉਸੇ ਵਿਚ ਉਹ ਰਹਿੰਦੇ ਹਨ।

ਪਦ ਅਰਥ ਹਰਿ ਜੀਉ = ਹੇ ਪ੍ਰਭੂ ਜੀ!

SikhNet (Spanish)Oh Señor, mi Dios, llévame a Tu Santuario, así como es Tu Voluntad, así yo seré.

ਗੁਰ ਕੈ ਸਬਦਿ. ਜੀਵਤੁ ਮਰੈ; ਗੁਰਮੁਖਿ. ਭਵਜਲੁ ਤਰਣਾ ॥੨॥

gur kai sabad. jeevat marai; guramukh. bhavajal taranaa |2|

Sant Singh KhalsaThrough the Word of the Guru's Shabad, the Gurmukh remains dead while yet alive, and swims across the terrifying world-ocean. ||2||
Manmohan SinghThrough Guru's Word the pious person remains dead in life and thus swims across the dreadful ocean of the world.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਪਵਿੱਤ੍ਰ ਪੁਰਸ਼ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਇਸ ਤਰ੍ਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਤਾਂ ਤੇ ਹੇ ਭਾਈ! ਨਿਸਚੈ ਕਰ ਗੁਰ ਉਪਦੇਸ਼ ਸੇ ਹੀ ਜੀਵ ਭਾਵ ਮਰਤਾ ਹੈ, ਔਰ ਜਿਨ ਕਾ ਜੀਵ ਭਾਵ ਮਰਾ ਹੈ ਉਨ ਗੁਰਮੁਖੋਂ ਕਾ ਹੀ ਸੰਸਾਰ ਸਮੁੰਦਰ ਸੇ ਤਰਣਾ ਹੂਆ ਹੈ॥੨॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਮਨੁੱਖ ਦੁਨੀਆ ਵਿਚ ਵਿਚਰਦਾ ਹੋਇਆ ਹੀ ਵਿਕਾਰਾਂ ਵਲੋਂ ਹਟਿਆ ਰਹਿੰਦਾ ਹੈ। ਗੁਰੂ ਦੀ ਸਰਨ ਪੈ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥

ਪਦ ਅਰਥ ਜੀਵਤੁ ਮਰੈ = ਜੀਊਂਦਾ ਮਰੇ, ਆਪਾ-ਭਾਵ ਤਿਆਗੇ, ਨਫ਼ਸ ਦੇ ਪਿੱਛੇ ਤੁਰਨੋਂ ਹਟੇ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਭਵਜਲੁ = ਸੰਸਾਰ-ਸਮੁੰਦਰ ॥੨॥

SikhNet (Spanish)Oh hombre, a través de la Palabra del Guru, uno canaliza su ego y nada a través del mar de las existencias. (2)

ਵਡੈ ਭਾਗਿ ਨਾਉ ਪਾਈਐ; ਗੁਰਮਤਿ ਸਬਦਿ ਸੁਹਾਈ ॥

vaddai bhaag naau paaeeai; guramat sabad suhaaee |

Sant Singh KhalsaBy great good fortune, the Name is obtained. Following the Guru's Teachings, through the Shabad, you shall be exalted.
Manmohan SinghBy great good fortune man receives the Name and by Guru's wisdom, enshrined in Gurbani, he looks beauteous.
Manmohan Singh (Punjabi)ਭਾਰੇ ਚੰਗੇ ਨਸੀਬਾਂ ਦੁਆਰਾ ਬੰਦੇ ਨੂੰ ਨਾਮ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੀ ਅਕਲ ਦੁਆਰਾ ਗੁਰਬਾਣੀ ਅੰਦਰ ਟਿਕਿਆ ਹੋਇਆ, ਉਹ ਸੁੰਦਰ ਦਿਸਦਾ ਹੈ।
Fareedkot Teekaਵੱਡੇ ਭਾਗੋਂ ਸੇ ਗੁਰ ਉਪਦੇਸ਼ ਕਰ ਨਾਮੁ ਪ੍ਰਾਪਤਿ ਹੋਤਾ ਹੈ ਔਰ (ਮਤਿ ਸੁਹਾਈ) ਬੁਧੀ ਸੁਭਾਇਮਾਨ ਹੋਤੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਵੱਡੀ ਕਿਸਮਤ ਨਾਲ ਮਿਲਦਾ ਹੈ। ਗੁਰੂ ਦੀ ਮਤਿ ਤੇ ਤੁਰਿਆਂ ਗੁਰੂ ਦੇ ਸ਼ਬਦ ਵਿਚ ਜੁੜਿਆਂ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ।

ਪਦ ਅਰਥ ਭਾਗਿ = ਭਾਗ ਨਾਲ, ਕਿਸਮਤ ਨਾਲ। ਸੁਹਾਈ = (ਜ਼ਿੰਦਗੀ) ਸੋਹਣੀ ਬਣ ਜਾਂਦੀ ਹੈ।

SikhNet (Spanish)Por una buena fortuna recibimos el Nombre del Señor; a través de la Sabiduría del Señor enaltecida en la Palabra, nos hacemos bellos.

ਆਪੇ ਮਨਿ ਵਸਿਆ ਪ੍ਰਭੁ ਕਰਤਾ; ਸਹਜੇ ਰਹਿਆ ਸਮਾਈ ॥੩॥

aape man vasiaa prabh karataa; sahaje rahiaa samaaee |3|

Sant Singh KhalsaGod, the Creator Himself, dwells within the mind; remain absorbed in the state of intuitive balance. ||3||
Manmohan SinghLord, the Creator, Himself dwells in his mind, and he remains absorbed in celestial beatitude.
Manmohan Singh (Punjabi)ਸਾਹਿਬ ਸਿਰਜਣਹਾਰ, ਮੁਖ ਉਸਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਉਹ ਬੈਕੁੰਠੀ ਪਰਮ ਅਨੰਦ ਵਿੱਚ ਲੀਨ ਰਹਿੰਦਾ ਹੈ।
Fareedkot Teekaਜਿਨ ਕੀ ਮਤਿ ਸੁਭਾਇਮਾਨ ਹੂਈ ਹੈ ਆਪ ਹੀ ਕਰਤਾ ਪੁਰਖ ਪ੍ਰਭੂ ਤਿਨ ਕੇ ਮਨ ਮੇਂ ਬਸਾ ਹੈ, ਔਰ (ਸਹਜੇ) ਗ੍ਯਾਨ ਮੇਂ ਸੋ ਗੁਰਮੁਖੁ ਸਮਾਇ ਰਹਾ ਹੈ॥੩॥
Prof. Sahib Singhਕਰਤਾਰ ਪ੍ਰਭੂ ਆਪ ਹੀ ਮਨ ਵਿਚ ਆ ਵੱਸਦਾ ਹੈ। (ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ) ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੩॥

ਪਦ ਅਰਥ ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ ॥੩॥

SikhNet (Spanish)El Señor, el Creador, de Sí Mismo viene a habitar a nuestra mente y uno logra el Equilibrio.(3)

ਇਕਨਾ ਮਨਮੁਖਿ. ਸਬਦੁ ਨ ਭਾਵੈ; ਬੰਧਨਿ ਬੰਧਿ ਭਵਾਇਆ ॥

eikanaa manamukh. sabad na bhaavai; bandhan bandh bhavaaeaa |

Sant Singh KhalsaSome are self-willed manmukhs; they do not love the Word of the Shabad. Bound in chains, they wander lost in reincarnation.
Manmohan SinghSome egocentrics like not Lord's Name. Loaded with chains they are goaded into species.
Manmohan Singh (Punjabi)ਕਈਆਂ ਆਪ-ਹੁਦਰਿਆਂ ਨੂੰ ਸਾਈਂ ਦਾ ਨਾਮ ਚੰਗਾ ਨਹੀਂ ਲੱਗਦਾ। ਸੰਗਲਾਂ ਨਾਲ ਨਰੜ ਕੇ ਉਹ ਜੂਨੀਆਂ ਅੰਦਰ ਧਕੇ ਜਾਂਦੇ ਹਨ।
Fareedkot Teekaਏਕ ਮਨਮੁਖ ਪੁਰਖੋਂ ਕੋ ਗੁਰ ਉਪਦੇਸ ਨਹੀਂ ਭਾਵਤਾ, ਤਿਨ ਕੋ (ਬੰਧਨਿ ਬੰਧਿ) ਅਗ੍ਯਾਨ ਬੰਧਨ ਮੇਂ ਬੰਧ ਕਰ ਪਰਮੇਸ੍ਵਰ ਨੇ ਭਰਮਾਇਆ ਹੈ॥
Prof. Sahib Singhਕਈ ਐਸੇ ਹਨ ਜੋ ਆਪਣੇ ਹੀ ਮਨ ਦੇ ਪਿੱਛੇ ਤੁਰਦੇ ਹਨ, ਉਹਨਾਂ ਨੂੰ ਗੁਰੂ ਦਾ ਸ਼ਬਦ ਪਿਆਰਾ ਨਹੀਂ ਲੱਗਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ) ਬੰਧਨ ਵਿਚ ਬੰਨ੍ਹ ਕੇ (ਜਨਮ ਮਰਨ ਦੇ ਗੇੜ ਵਿਚ) ਭਵਾਇਆ ਜਾਂਦਾ ਹੈ।

ਪਦ ਅਰਥ ਮਨਮੁਖਿ = ਮਨ ਦੇ ਪਿੱਛੇ ਤੁਰਨ ਕਰ ਕੇ। ਬੰਧਨਿ = ਬੰਧਨ ਵਿਚ। ਬੰਧਿ = ਬੰਨ੍ਹ ਕੇ।

SikhNet (Spanish)El arrogante Manmukj no ama la Palabra del Shabd y está amarrado por las cadenas del deseo para seguir en la ronda.

ਲਖ ਚਉਰਾਸੀਹ ਫਿਰਿ ਫਿਰਿ ਆਵੈ; ਬਿਰਥਾ ਜਨਮੁ ਗਵਾਇਆ ॥੪॥

lakh chauraaseeh fir fir aavai; birathaa janam gavaaeaa |4|

Sant Singh KhalsaThrough 8.4 million lifetimes, they wander over and over again; they waste away their lives in vain. ||4||
Manmohan SinghThey return after repeatedly wandering in eight-four lakhs of existences and waste their life in vain.
Manmohan Singh (Punjabi)ਉਹ ਚੁਰਾਸੀ ਲਖ ਜੂਨੀਆਂ ਅੰਦਰ ਬਾਰੰਬਾਰ ਭਟਕ ਕੇ ਆਏ ਹਨ ਅਤੇ ਆਪਣਾ ਜੀਵਨ ਬੇਅਰਥ ਵੰਞਾ ਲੈਂਦੇ ਹਨ।
Fareedkot Teekaਚੌਰਾਸੀ ਲਖ ਜੂਨੀਯੋਂ ਮੇਂ ਸੋ ਮਨਮੁਖ ਬਾਰੰਬਾਰ ਆਵੈ ਹੈ ਔਰ ਤਿਨੋਂ ਨੇ ਬ੍ਯਰਥ ਹੀ ਜਨਮ ਗਵਾਇ ਲੀਆ ਹੈ॥੪॥
Prof. Sahib Singhਉਹ ਚੌਰਾਸੀ ਲੱਖ ਜੂਨਾਂ ਵਿਚ ਮੁੜ ਮੁੜ ਜੰਮਦਾ ਹੈ, ਤੇ ਆਪਣਾ (ਮਨੁੱਖਾ) ਜਨਮ ਵਿਅਰਥ ਗਵਾ ਜਾਂਦਾ ਹੈ ॥੪॥
SikhNet (Spanish)Para vagar encarnando en miles de especies y estar desperdiciando su vida en vano. (4)

ਭਗਤਾ ਮਨਿ ਆਨੰਦੁ ਹੈ; ਸਚੈ ਸਬਦਿ ਰੰਗਿ ਰਾਤੇ ॥

bhagataa man aanand hai; sachai sabad rang raate |

Sant Singh KhalsaIn the minds of the devotees there is bliss; they are attuned to the Love of the True Word of the Shabad.
Manmohan SinghWithin the mind of His devotees there is bliss. They are imbued with the love of the True Lord.
Manmohan Singh (Punjabi)ਉਸ ਦੇ ਅਨੁਰਾਗੀਆਂ ਦੇ ਹਿਰਦੇ ਅੰਦਰ ਖੁਸ਼ੀ ਹੈ। ਉਹ ਸੱਚੇ ਸੁਆਮੀ ਦੀ ਪ੍ਰੀਤ ਨਾਲ ਰੰਗੀਜੇ ਹੋਏ ਹਨ।
Fareedkot Teekaਤਾਂ ਤੇ ਭਗਤੋਂ ਕੇ ਮਨ ਮੇਂ ਆਨੰਦ ਰਹਿਤਾ ਹੈ ਔਰ ਸਚੇ ਬ੍ਰਹਮ ਕੇ ਪ੍ਰੇਮ ਮੇਂ ਮਸਤ ਰਹਿਤੇ ਹੈਂ॥
Prof. Sahib Singhਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।

ਪਦ ਅਰਥ ਮਨਿ = ਮਨ ਵਿਚ। ਸਬਦਿ = ਸ਼ਬਦ ਦੀ ਰਾਹੀਂ। ਰੰਗਿ = ਪ੍ਰੇਮ ਵਿਚ।

SikhNet (Spanish)En la mente de los Devotos hay Éxtasis, pues ellos están imbuidos en el Amor de la Palabra Verdadera.

ਅਨਦਿਨੁ ਗੁਣ ਗਾਵਹਿ. ਸਦ. ਨਿਰਮਲ; ਸਹਜੇ; ਨਾਮਿ ਸਮਾਤੇ ॥੫॥

anadin gun gaaveh. sad. niramal; sahaje; naam samaate |5|

Sant Singh KhalsaNight and day, they constantly sing the Glories of the Immaculate Lord; with intuitive ease, they are absorbed into the Naam, the Name of the Lord. ||5||
Manmohan SinghNight and day, they the Pure Ones ever sing the praises and are easily absorbed in his Name.
Manmohan Singh (Punjabi)ਰੈਣ ਦਿਹੁੰ ਉਹ ਪਵਿੱਤ੍ਰ ਪੁਰਸ਼ ਹਮੇਸ਼ਾਂ ਕੀਰਤੀ ਗਾਇਨ ਕਰਦੇ ਹਨ। ਅਤੇ ਸੁਖੈਨ ਹੀ ਉਸ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਰਾਤਿ ਦਿਨ ਪਰਮੇਸ੍ਵਰ ਕੇ ਗੁਣ ਗਾਵਤੇ ਹੈਂ (ਸਦ) ਸਦੀਵ ਕਾਲ ਸੋ ਭਗਤ ਨਿਰਮਲ ਹੈਂ, ਔਰ (ਸਹਜੇ) ਸੁਭਾਵਕ ਹੀ (ਨਾਮਿ) ਵਾਹਿਗੁਰੂ ਮੇਂ ਅਭੇਦ ਹੋਤੇ ਹੈਂ॥੫॥
Prof. Sahib Singhਉਹ ਸਦਾ ਹਰ ਵੇਲੇ ਪਰਮਾਤਮਾ ਦੇ ਪਵਿਤ੍ਰ ਗੁਣ ਗਾਂਦੇ ਰਹਿੰਦੇ ਹਨ, (ਜਿਸ ਦੀ ਬਰਕਤਿ ਨਾਲ ਉਹ) ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਨਾਮ ਵਿਚ ਹੀ ਲੀਨ ਰਹਿੰਦੇ ਹਨ ॥੫॥

ਪਦ ਅਰਥ ਅਨਦਿਨੁ = ਹੋਰ ਰੋਜ਼ ॥੫॥

SikhNet (Spanish)Ellos, los siempre puros, entonan las Alabanzas del Señor noche y día, y se inmergen en el Nombre del Señor de manera natural. (5)

ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ; ਸਭ ਆਤਮ ਰਾਮੁ ਪਛਾਣੀ ॥

guramukh amrit baanee boleh; sabh aatam raam pachhaanee |

Sant Singh KhalsaThe Gurmukhs speak the Ambrosial Bani; they recognize the Lord, the Supreme Soul in all.
Manmohan SinghThe True Sikhs of the Guru recite the ambrosial Word and recognise the Pervading Lord amongst all the hearts.
Manmohan Singh (Punjabi)ਗੁਰਾਂ ਦੇ ਸਚੇ ਸਿਖ, ਅੰਮ੍ਰਿਤਮਈ ਸ਼ਬਦ ਦਾ ਪਾਠ ਕਰਦੇ ਹਨ ਅਤੇ ਸਾਰਿਆਂ ਦੇ ਦਿਲਾਂ ਅੰਦਰ ਵਿਆਪਕ ਸਾਹਿਬ ਨੂੰ ਸਿੰਞਾਣਦੇ ਹਨ।
Fareedkot Teeka(ਗੁਰਮੁਖਿ) ਭਗਤ ਜਨ ਮ੍ਰਿਤੁ ਸੇ ਰਹਿਤ ਕਰਨੇ ਵਾਲੀ ਪਰਮੇਸ੍ਵਰ ਸੰਬੰਧੀ ਬਾਣੀ ਬੋਲਤੇ ਹੈਂ। (ਸਭ ਆਤਮ) ਸਰਬ ਕਾ ਜੋ ਆਪਣਾ ਆਪ ਹੈ (ਰਾਮੁ) ਸਰਬ ਬ੍ਯਾਪਕ ਸਰੂਪ ਤਿਸ ਕੋ (ਪਛਾਣੀ) ਪਛਾਨਣੇ ਵਾਲਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਨੂੰ ਵੱਸਦਾ ਪਛਾਣ ਕੇ ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਆਤਮ ਰਾਮੁ = ਪਰਮਾਤਮਾ। ਪਛਾਣੀ = ਪਛਾਣਿ, ਪਛਾਣ ਕੇ।

SikhNet (Spanish)A través del Guru uno recita la Palabra del Néctar y uno realiza al Señor Inminente.

ਏਕੋ ਸੇਵਨਿ ਏਕੁ ਅਰਾਧਹਿ; ਗੁਰਮੁਖਿ ਅਕਥ ਕਹਾਣੀ ॥੬॥

eko sevan ek araadheh; guramukh akath kahaanee |6|

Sant Singh KhalsaThey serve the One; they worship and adore the One. The Gurmukhs speak the Unspoken Speech. ||6||
Manmohan SinghOnly One (God) do they serve, and One do they meditate upon. Ineffable is the discourse of the true Sikhs of the Guru.
Manmohan Singh (Punjabi)ਕੇਵਲ ਇਕ (ਵਾਹਿਗੁਰੂ) ਦੀ ਉਹ ਟਹਿਲ ਕਮਾਉਂਦੇ ਹਨ ਤੇ ਇਕੋ ਦਾ ਹੀ ਉਹ ਸਿਮਰਨ ਕਰਦੇ ਹਨ। ਅਕਹਿ ਹੈ ਕਥਾ ਗੁਰਾਂ ਦੇ ਸੱਚੇ ਸਿੱਖਾਂ ਦੀ।
Fareedkot Teekaਗੁਰਮੁਖਿ ਜੋ ਹੈਂ ਸਰੀਰ ਕਰ ਏਕ ਕਾ ਹੀ ਸੇਵਨ ਕਰਤੇ ਹੈਂ ਔਰੁ ਮਨ ਕਰ ਕੇ ਏਕ ਕਾ ਹੀ ਧ੍ਯਾਨ ਕਰਤੇ ਹੈਂ ਔਰੁ ਰਸਨਾ ਕਰ ਕੇ ਏਕ ਹੀ (ਅਕਥ) ਪਰਮੇਸ੍ਵਰ ਕੀ (ਕਹਾਣੀ) ਕਥਾ ਕਰਤੇ ਹੈਂ॥੬॥
Prof. Sahib Singhਗੁਰੂ ਦੀ ਸਰਨ ਪੈ ਕੇ ਉਹ ਮਨੁੱਖ ਇਕ ਪਰਮਾਤਮਾ ਦਾ ਹੀ ਸਿਮਰਨ ਕਰਦੇ ਹਨ। ਪਰਮਾਤਮਾ ਦਾ ਹੀ ਆਰਾਧਨ ਕਰਦੇ ਹਨ, ਤੇ ਉਸ ਪਰਮਾਤਮਾ ਦੀਆਂ ਹੀ ਕਥਾ-ਕਹਾਣੀਆਂ ਕਰਦੇ ਹਨ ਜਿਸ ਦੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ ॥੬॥

ਪਦ ਅਰਥ ਸੇਵਨਿ = ਸੇਂਵਦੇ ਹਨ, ਸਿਮਰਦੇ ਹਨ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਅਕਥ = ਉਸ ਪਰਮਾਤਮਾ ਦੀ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ॥੬॥

SikhNet (Spanish)Sirviéndolo a Él, y meditando en Él, uno despierta en su Conciencia y logra el Estado Indescriptible. (6)

ਸਚਾ ਸਾਹਿਬੁ ਸੇਵੀਐ; ਗੁਰਮੁਖਿ ਵਸੈ ਮਨਿ ਆਇ ॥

sachaa saahib seveeai; guramukh vasai man aae |

Sant Singh KhalsaThe Gurmukhs serve their True Lord and Master, who comes to dwell in the mind.
Manmohan SinghThe Guruwards serve the True Lord, who comes and takes abode in their heart.
Manmohan Singh (Punjabi)ਗੁਰੂ-ਅਨੁਸਾਰੀ ਸਚੇ ਸੁਆਮੀ ਦੀ ਸੇਵ ਕਮਾਉਂਦੇ ਹਨ, ਜੋ ਆ ਕੇ ਉਨ੍ਹਾਂ ਦੇ ਦਿਲ ਅੰਦਰ ਟਿਕ ਜਾਂਦਾ ਹੈ।
Fareedkot Teeka(ਗੁਰਮੁਖਿ) ਗੁਰੋਂਦ੍ਵਾਰੇ ਸਚੇ ਸਾਹਿਬ ਕੀ ਸੇਵਾ ਕਰੀਏ ਤਬ ਮਨ ਮੇਂ ਆਏ ਇਸਥਿਤਿ ਹੋਤਾ ਹੈ॥
Prof. Sahib Singh(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ। ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਮਰਦੇ ਹਨ, ਉਹਨਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ।

ਪਦ ਅਰਥ ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ। ਆਇ = ਆ ਕੇ।

SikhNet (Spanish)Meditando en el Maestro Verdadero, a través de la Palabra del Guru, Él, el Señor Verdadero, viene a nuestra mente.

ਸਦਾ ਰੰਗਿ ਰਾਤੇ. ਸਚ ਸਿਉ; ਅਪੁਨੀ ਕਿਰਪਾ ਕਰੇ ਮਿਲਾਇ ॥੭॥

sadaa rang raate. sach siau; apunee kirapaa kare milaae |7|

Sant Singh KhalsaThey are forever attuned to the Love of the True One, who bestows His Mercy and unites them with Himself. ||7||
Manmohan SinghThey ever remain imbued with the love of the True Being who by showering His benediction, unites them with Himself.
Manmohan Singh (Punjabi)ਉਹ ਹਮੇਸ਼ਾਂ ਹੀ ਸਤਿਪੁਰਖ ਦੇ ਪਿਆਰ ਨਾਲ ਰੰਗੇ ਰਹਿੰਦੇ ਹਨ, ਜੋ ਆਪਣੀ ਰਹਿਮਤ ਨਿਛਾਵਰ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਸੋ ਪੁਰਸ ਸਦਾ ਹੀ ਸੱਚੇ ਪ੍ਰੇਮ ਸਾਥ ਰਤੇ ਰਹਿਤੇ ਹੈਂ, ਪਰਮੇਸ੍ਵਰ ਤਿਨ ਪ੍ਰੇਮੀਓਂ ਪਰ ਅਪਨੀ ਦਯਾ ਕਰ ਕੇ ਆਪਨੇ ਸਾਥ ਅਭੇਦ ਕਰ ਲੇਤਾ ਹੈ॥੭॥
Prof. Sahib Singh(ਉਹ ਵਡ-ਭਾਗੀ ਮਨੁੱਖ) ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਨਾਲ ਜੁੜੇ ਰਹਿੰਦੇ ਹਨ, ਪ੍ਰਭੂ ਆਪਣੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੭॥
SikhNet (Spanish)Y así nos imbuimos para siempre en la Verdad del Señor y en Su Misericordia, Él nos une en Su Ser. (7)

ਆਪੇ ਕਰੇ. ਕਰਾਏ ਆਪੇ; ਇਕਨਾ. ਸੁਤਿਆ ਦੇਇ ਜਗਾਇ ॥

aape kare. karaae aape; ikanaa. sutiaa dee jagaae |

Sant Singh KhalsaHe Himself does, and He Himself causes others to do; He wakes some from their sleep.
Manmohan SinghOf Himself He does of Himself He causes others to do. Some He blesses by raising them from slumber.
Manmohan Singh (Punjabi)ਆਪ ਉਹ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਕਈਆਂ ਨੂੰ ਉਹ ਨੀਦਰੇ ਜਗਾ ਕੇ ਦਾਤ ਬਖਸ਼ਦਾ ਹੈ।
Fareedkot Teekaਆਪੇ ਹੀ ਜੀਵਾਂ ਕਾ ਸਰੀਰੋਂ ਕੇ ਸਾਥ ਸੰਬੰਧ ਕਰਤਾ ਹੈ ਔਰੁ ਆਪ ਹੀ ਤਿਨ ਸੇ ਕਰਮ ਕਰਾਵਤਾ ਹੈ। ਇਕਨਾ ਕੋ ਅਗ੍ਯਾਨ ਨਿੰਦ੍ਰਾ ਮੇਂ ਸੋਇਓਂ ਕੋ ਜਗਾਇ ਦੇਤਾ ਹੈ, ਭਾਵ ਯਹਿ ਕਿ ਅਗ੍ਯਾਨ ਰਹਿਤ ਕਰ ਦੇਤਾ ਹੈ॥☬ਪ੍ਰਸ਼ਨ: ਕੌਨ ਰੀਤੀ ਕਰ ਕੇ ਅਗ੍ਯਾਨ ਸੇ ਜਗਾਵਤਾ ਹੈ?☬ਉੱਤਰੁ:
Prof. Sahib Singh(ਪਰ ਇਹ ਸਾਰੀ ਖੋਜ ਪਰਮਾਤਮਾ ਦੇ ਆਪਣੇ ਹੀ ਹੱਥ ਵਿਚ ਹੈ) ਪ੍ਰਭੂ ਆਪ ਹੀ (ਸਭ ਜੀਵਾਂ ਵਿਚ ਪ੍ਰੇਰਕ ਹੋ ਕੇ ਸਭ ਕੁਝ) ਕਰਦਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ। ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਕਈ ਜੀਵਾਂ ਨੂੰ ਭੀ ਪ੍ਰਭੂ ਆਪ ਹੀ ਜਗਾ ਦੇਂਦਾ ਹੈ।

ਪਦ ਅਰਥ ਦੇਇ ਜਗਾਇ = ਜਗਾ ਦੇਂਦਾ ਹੈ।

SikhNet (Spanish)Él, de Sí Mismo, hace y hace que otros hagan, a algunos los bendice despertándolos del letargo de su conciencia.

ਆਪੇ ਮੇਲਿ ਮਿਲਾਇਦਾ; ਨਾਨਕ ਸਬਦਿ ਸਮਾਇ ॥੮॥੭॥੨੪॥

aape mel milaaeidaa; naanak sabad samaae |8|7|24|

Sant Singh KhalsaHe Himself unites us in Union; Nanak is absorbed in the Shabad. ||8||7||24||
Manmohan SinghBy merging man in His Name, God Himself unites him in His union.
Manmohan Singh (Punjabi)ਆਦਮੀ ਨੂੰ ਆਪਣੇ ਨਾਮ ਅੰਦਰ ਲੀਨ ਕਰਕੇ ਵਾਹਿਗੁਰੂ ਖੁਦ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ (ਮੇਲਿ) ਸਤਿਸੰਗ ਮੇਂ ਮਿਲਾਵਤਾ ਹੈ, ਤਬ ਸਤਿਸੰਗ ਦ੍ਵਾਰਾ ਜਗ੍ਯਾਸੂ ਜਨ (ਸਬਦਿ) ਬ੍ਰਹਮ ਮੇਂ (ਸਮਾਇ) ਅਭੇਦ ਹੋਤਾ ਹੈ॥੮॥੭॥੨੪॥☬ਨਨੂ: ਆਪਨੇ ਸਤਿਸੰਗ ਦ੍ਵਾਰਾ ਅਗ੍ਯਾਨ ਸੇ ਜਗਾਉਣੇ ਕਾ ਪ੍ਰਕਾਰ ਤੋ ਕਹਾ, ਪ੍ਰੰਤੂ ਜਬ ਤਕ ਮਲ ਔਰੁ ਵਿਛੇਪ ਦੋਖ ਕੀ ਨਿਬ੍ਰਤੀ ਨਹੀਂ ਹੋਤੀ ਤਬ ਤਕ ਅਗ੍ਯਾਨ ਕਾ ਨਿਬ੍ਰਿਤ ਹੋਣਾ ਅਸੰਭਵ ਹੈ। ਤਾਂ ਤੇ ਮਲ ਵਿਛੇਪ ਦੋਸ ਕੀ ਨਿਬ੍ਰਿਤੀ ਕਾ ਪ੍ਰਕਾਰ ਕਹੋ?☬ਉਤਰੁ:
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੋੜ ਕੇ ਪ੍ਰਭੂ ਆਪ ਹੀ (ਉਹਨਾਂ ਨੂੰ) ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੮॥੭॥੨੪॥

ਪਦ ਅਰਥ ਸਬਦਿ ਮਿਲਾਇ = ਸ਼ਬਦ ਵਿਚ ਜੋੜ ਕੇ ॥੮॥੭॥੨੪॥

SikhNet (Spanish)Y de Sí Mismo los une en Su Ser; Dice Nanak, a través de la Palabra uno se inmerge en el Señor, nuestro Dios. (8-7-24)

Open this shabad →

Shabad Guru Amardas Ji Siree Raag continues on Ang 70

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ ਤੀਜੀ ਪਾਤਸ਼ਾਹੀ।
SikhNet (Spanish)Siri Rag Mejl Guru Amar Das, Tercer Canal Divino.

ਸਤਿਗੁਰਿ ਸੇਵਿਐ ਮਨੁ ਨਿਰਮਲਾ; ਭਏ ਪਵਿਤੁ ਸਰੀਰ ॥

satigur seviai man niramalaa; bhe pavit sareer |

Sant Singh KhalsaServing the True Guru, the mind becomes immaculate, and the body becomes pure.
Manmohan SinghBy serving the True Guru, mind becomes stainless and thy body is rendered pure.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਚਿੱਤ ਬੇ-ਦਾਗ ਹੋ ਜਾਂਦਾ ਹੈ ਤੇ ਦੇਹਿ ਪਵਿੱਤ੍ਰ ਹੋ ਜਾਂਦੀ ਹੈ।
Fareedkot Teekaਸਤਿਗੁਰੂ ਕੀ ਸੇਵਾ ਕਰ ਮਨ ਸੁਧ ਹੂਆ ਅਰ ਸਰੀਰ ਕਰ ਕੇ ਵਹੁ ਪਵਿਤ੍ਰ ਹੂਏ ਹੈਂ, ਭਾਵ ਇਉਂ ਮਲ ਵਿਛੇਪ ਕੀ ਨਿਵਿਰਤੀ ਹੂਈ ਹੈ॥
Prof. Sahib Singhਜੇ ਗੁਰੂ ਦਾ ਪੱਲਾ ਫੜੀ ਰੱਖੀਏ, ਤਾਂ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ)।

ਪਦ ਅਰਥ ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਸਰਨ ਲਈ ਜਾਏ।

SikhNet (Spanish)Si servimos al Guru Verdadero, nuestra mente se vuelve cristalina y nuestro cuerpo se vuelve puro.

ਮਨਿ ਆਨੰਦੁ ਸਦਾ ਸੁਖੁ ਪਾਇਆ; ਭੇਟਿਆ ਗਹਿਰ ਗੰਭੀਰੁ ॥

man aanand sadaa sukh paaeaa; bhettiaa gahir ganbheer |

Sant Singh KhalsaThe mind obtains bliss and eternal peace, meeting with the Deep and Profound Lord.
Manmohan SinghBy meeting the profound and unfathomable Master, happiness and eternal peace are received, in the heart.
Manmohan Singh (Punjabi)ਡੂੰਘੇ ਅਤੇ ਅਥਾਹ ਮਾਲਕ ਨੂੰ ਮਿਲਣ ਦੁਆਰਾ, ਖੁਸ਼ੀ ਤੇ ਸਦੀਵੀ ਆਰਾਮ, ਦਿਲ ਅੰਦਰ ਪ੍ਰਾਪਤ ਹੋ ਜਾਂਦੇ ਹਨ।
Fareedkot Teekaਮਨ ਕੇ ਅੰਤਰ ਹੀ ਨਿਜਾਨੰਦ ਰੂਪ ਬ੍ਰਹਮਨੋਂ ਜਾਨ ਕਰ (ਸਦਾਸੁਖੁ) ਨਿਤ ਸੁਖ ਕੋ ਪ੍ਰਾਪਤਿ ਭਏ ਹੈਂ। ਭੇਟਿਆ ਗਹਿਰ ਗੰਭੀਰੁ ਕਹੀਏ ਜਬ ਬ੍ਰਹਮੁ ਮਿਲਾ ਤਬ ਗਹਿਰ ਗੰਭੀਰ ਸੁਭਾਵ ਵਾਲੇ ਹੂਏ ਹੈਂ॥
Prof. Sahib Singh(ਜੇਹੜਾ ਮਨੁੱਖ ਗੁਰੂ ਦੇ ਦਰ ਤੇ ਆ ਜਾਂਦਾ ਹੈ ਉਸ ਦੇ) ਮਨ ਵਿਚ ਆਨੰਦ ਪੈਦਾ ਹੁੰਦਾ ਹੈ, ਉਹ ਸਦਾ ਲਈ ਆਤਮਕ ਸੁਖ ਮਾਣਦਾ ਹੈ, ਉਸ ਨੂੰ ਡੂੰਘਾ ਤੇ ਵੱਡੇ ਜਿਗਰੇ ਵਾਲਾ ਪਰਮਾਤਮਾ ਮਿਲ ਪੈਂਦਾ ਹੈ।

ਪਦ ਅਰਥ ਮਨਿ = ਮਨ ਵਿਚ। ਭੇਟਿਆ = ਮਿਲਿਆ। ਗੰਭੀਰੁ = ਵਡੇ ਜਿਗਰੇ ਵਾਲਾ।

SikhNet (Spanish)Nuestra mente se colma de Éxtasis y Paz Eterna, y así la Profundidad Insondable es conocida.

ਸਚੀ ਸੰਗਤਿ ਬੈਸਣਾ; ਸਚਿ ਨਾਮਿ ਮਨੁ ਧੀਰ ॥੧॥

sachee sangat baisanaa; sach naam man dheer |1|

Sant Singh KhalsaSitting in the Sangat, the True Congregation, the mind is comforted and consoled by the True Name. ||1||
Manmohan SinghBy sitting in the true congregation, mental consolation of the True Name is acquired.
Manmohan Singh (Punjabi)ਸੱਚੇ ਸਤਿਸੰਗ ਅੰਦਰ ਬੈਠਣ ਦੁਆਰਾ ਸਤਿਲਾਮ ਦਾ ਮਾਨਸਕ ਧੀਰਜ ਪ੍ਰਾਪਤ ਹੋ ਜਾਂਦਾ ਹੈ।
Fareedkot Teekaਹੇ ਭਾਈ! ਜਬ ਸਤ ਪੁਰਸੋਂ ਕੀ ਸੰਗਤਿ ਮੇਂ (ਬੈਸਣਾ) ਇਸਥਿਤੀ ਕਰੀ ਤਬ ਸਚ ਨਾਮੀ ਕੋ ਪਾਏ ਕਰ ਮਨ ਧੀਰਾ ਹੂਆ ਹੈ॥੧॥
Prof. Sahib Singhਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ ਟਿਕੇ ਰਿਹਾਂ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਟਿਕਾਉ ਹਾਸਲ ਕਰ ਲੈਂਦਾ ਹੈ ॥੧॥

ਪਦ ਅਰਥ ਸਚੀ ਸੰਗਤਿ = ਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ। ਧੀਰ = ਧੀਰਜ, ਟਿਕਾਉ ॥੧॥

SikhNet (Spanish)Uno se sienta en medio de la Compañía de los Santos, y a través del Nombre Verdadero, obtiene la Paz de la mente. (1)

ਮਨ ਰੇ; ਸਤਿਗੁਰੁ ਸੇਵਿ ਨਿਸੰਗੁ ॥

man re; satigur sev nisang |

Sant Singh KhalsaO mind, serve the True Guru without hesitation.
Manmohan SinghO my mind! do thou serve the True Guru unhesitatingly.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਨਿਧੜਕ ਹੋ ਕੇ ਸੱਚੇ ਗੁਰਾਂ ਦੀ ਘਾਲ ਕਮਾ।
Fareedkot Teeka(ਮਨ ਰੇ) ਹੇ ਮੇਰੇ ਪ੍ਯਾਰੇ! ਸਤਿਗੁਰੂ ਕੀ ਸੇਵਾ ਨਿਸੰਕ ਹੋ ਕਰ ਕੇ ਕਰ॥
Prof. Sahib Singhਹੇ ਮੇਰੇ ਮਨ! ਝਾਕਾ ਲਾਹ ਕੇ ਗੁਰੂ ਦੀ ਸਰਨ ਪਉ।

ਪਦ ਅਰਥ ਨਿਸੰਗੁ = ਝਾਕਾ ਲਾਹ ਕੇ।

SikhNet (Spanish)Oh mi mente, sirve al Guru Verdadero, sin ninguna duda.

ਸਤਿਗੁਰੁ ਸੇਵਿਐ ਹਰਿ ਮਨਿ ਵਸੈ; ਲਗੈ ਨ ਮੈਲੁ ਪਤੰਗੁ ॥੧॥ ਰਹਾਉ ॥

satigur seviai har man vasai; lagai na mail patang |1| rahaau |

Sant Singh KhalsaServing the True Guru, the Lord abides within the mind, and no trace of filth shall attach itself to you. ||1||Pause||
Manmohan SinghBy serving the true Guru, God shall abide within thy mind and not even a particle of filth shall attach to thee. Pause.
Manmohan Singh (Punjabi)ਸੱਚੇ ਗੁਰਾ ਦੀ ਟਹਿਲ ਕਮਾਉਣ ਦੁਆਰਾ ਵਾਹਿਗੁਰੂ ਤੇਰੇ ਚਿੱਤ ਅੰਦਰ ਟਿਕ ਜਾਵੇਗਾ ਅਤੇ ਤੈਨੂੰ ਭੋਰਾ ਭਰ ਭੀ ਗਿਲਾਜ਼ਤ ਨਹੀਂ ਚਮੜੇਗੀ। ਠਹਿਰਾਉ।
Fareedkot Teekaਕ੍ਯੋਂਕਿ ਸਤਿਗੁਰੂ ਕੇ ਸੇਵਨ ਹੀ ਸੇ ਹਰੀ ਨਾਮ ਮਨ ਮੇਂ ਬਸਤਾ ਹੈ ਔਰ ਮੈਲ ਲਗਤੀ ਨਹੀਂ ਹੈ। (ਪਤੰਗੁ) ਥੋੜਾ ਮਾਤ੍ਰ ਭੀ ਪਾਪ ਰੂਪ ਮੈਲ ਨਹੀਂ ਲਗੇਗੀ, ਵਾ ਸੂਰਜ ਵਤ ਵਾ ਸਰੀਰ ਕੋ ਨਹੀਂ ਲਗੇਗੀ॥੧॥ ਰਹਾਉ ॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਪਿਆਂ ਪਰਮਾਤਮਾ ਮਨ ਵਿਚ ਵੱਸਦਾ ਹੈ, ਤੇ (ਮਨ ਨੂੰ ਵਿਕਾਰਾਂ ਦੀ) ਰਤਾ ਭੀ ਮੈਲ ਨਹੀਂ ਲੱਗਦੀ ॥੧॥ ਰਹਾਉ ॥

ਪਦ ਅਰਥ ਪਤੰਗੁ = ਰਤਾ ਭੀ ॥੧॥ ਰਹਾਉ ॥

SikhNet (Spanish)El Señor habitará entonces en ti y ni una pizca de suciedad se te pegará. (1-Pausa)

ਸਚੈ ਸਬਦਿ ਪਤਿ ਊਪਜੈ; ਸਚੇ ਸਚਾ ਨਾਉ ॥

sachai sabad pat aoopajai; sache sachaa naau |

Sant Singh KhalsaFrom the True Word of the Shabad comes honor. True is the Name of the True One.
Manmohan SinghThrough True Word springs honour. true is the Name of the True Lord.
Manmohan Singh (Punjabi)ਸੱਚੇ ਸ਼ਬਦ ਰਾਹੀਂ ਇਜ਼ਤ ਪੈਦਾ ਹੁੰਦੀ ਹੈ। ਸੱਚੇ ਸੁਆਮੀ ਦਾ ਨਾਮ ਸੱਚਾ ਹੈ।
Fareedkot Teekaਜਿਨੋਂ ਨੈ ਸਚੈ ਹੋਇ ਕਰ ਸਚਾ ਨਾਮ ਵਾਹਿਗੁਰੂ ਕਾ ਜਪਿਆ ਹੈ, ਤਿਨੋਂ ਕੇ ਸਚੇ ਗੁਰਉਪਦੇਸ ਕਰ ਕੇ ਪਤਿਸ਼੍ਠਾ ਪ੍ਰਗਟ ਹੋਤੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ; ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਦਾ-ਥਿਰ ਨਾਮ ਮਿਲ ਜਾਂਦਾ ਹੈ।

ਪਦ ਅਰਥ ਪਤਿ = ਇੱਜ਼ਤ। ਸਚੇ ਨਾਉ = ਸਦਾ-ਥਿਰ ਪ੍ਰਭੂ ਦਾ ਨਾਮ।

SikhNet (Spanish)A través de la Palabra Verdadera se obtiene el Honor, y el hombre de la Verdad obtiene el Nombre Verdadero.

ਜਿਨੀ ਹਉਮੈ ਮਾਰਿ ਪਛਾਣਿਆ; ਹਉ ਤਿਨ ਬਲਿਹਾਰੈ ਜਾਉ ॥

jinee haumai maar pachhaaniaa; hau tin balihaarai jaau |

Sant Singh KhalsaI am a sacrifice to those who conquer their ego and recognize the Lord.
Manmohan SinghI am a sacrifice unto those who still their ego and recognise the Lord.
Manmohan Singh (Punjabi)ਮੈਂ ਉਨ੍ਹਾ ਉਤੋਂ ਕੁਰਬਾਨ ਜਾਂਦਾ ਹਾਂ ਜੋ ਆਪਣੀ ਹੰਗਤਾ ਨੂੰ ਨਵਿਰਤ ਕਰਦੇ ਅਤੇ ਸਾਹਿਬ ਨੂੰ ਸਿੰਞਾਣਦੇ ਹਨ।
Fareedkot Teekaਔਰ ਜਿਨ੍ਹੋਂ ਨੇ ਹੰਕਾਰ ਕੋ ਮਾਰ ਕਰ ਕੇ ਸੱਚ ਸਰੂਪ ਕੋ ਪਛਾਣਿਆ ਹੈ, ਤਿਨ ਕੇ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ।

ਪਦ ਅਰਥ ਪਛਾਣਿਆ = ਜਾਣ-ਪਛਾਣ ਬਣਾਈ, ਸਾਂਝ ਪਾ ਲਈ। ਹਉ = ਮੈਂ।

SikhNet (Spanish)Me ofrezco en sacrificio a aquéllos que conquistan su ego y toman Conciencia de su Señor.

ਮਨਮੁਖ. ਸਚੁ ਨ ਜਾਣਨੀ; ਤਿਨ ਠਉਰ ਨ ਕਤਹੂ ਥਾਉ ॥੨॥

manamukh. sach na jaananee; tin tthaur na katahoo thaau |2|

Sant Singh KhalsaThe self-willed manmukhs do not know the True One; they find no shelter, and no place of rest anywhere. ||2||
Manmohan SinghThe perverse know not the True Master. They find no shelter or place any where.
Manmohan Singh (Punjabi)ਪ੍ਰਤੀਕੂਲ ਸੱਚੇ ਮਾਲਕ ਨੂੰ ਨਹੀਂ ਜਾਣਦੇ। ਉਨ੍ਹਾਂ ਨੂੰ ਕੋਈ ਪਨਾਹ ਜਾਂ ਜਗ੍ਹਾ ਕਿਧਰੇ ਨਹੀਂ ਲੱਭਦੀ।
Fareedkot Teekaਔਰ ਜੋ ਮਨਮੁਖ ਹੈਂ, ਸੋ ਸੱਚ ਰੂਪ ਵਾਹਿਗੁਰੂ ਕੋ ਨਹੀਂ ਜਾਨਤੇ ਹੈਂ ਤਿਨ ਕੋ ਇਸ ਲੋਕ ਮੇਂ ਭੀ ਸਤਿਸੰਗ ਮੇਂ ਠਉਰ ਨਹੀਂ ਮਿਲਤੀ, ਔਰ ਆਗੇ ਪ੍ਰਲੋਕ ਮੇਂ ਭੀ ਤਿਨ ਕੋ ਸੁਭ ਅਸਥਾਨੁ ਨਹੀਂ ਮਿਲਤਾ॥੨॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਨਾਲ ਜਾਣ-ਪਛਾਣ ਨਹੀਂ ਪਾ ਸਕਦੇ (ਇਸ ਵਾਸਤੇ ਆਤਮਕ ਸ਼ਾਂਤੀ ਵਾਸਤੇ) ਉਹਨਾਂ ਨੂੰ ਹੋਰ ਕੋਈ ਥਾਂ-ਥਿੱਤਾ ਨਹੀਂ ਮਿਲਦਾ ॥੨॥

ਪਦ ਅਰਥ ਮਨਮੁਖ = ਆਪਣੇ ਮਨ ਵਲ ਮੂੰਹ ਰੱਖਣ ਵਾਲੇ। ਕਤਹੂ = ਕਿਤੇ ਭੀ ॥੨॥

SikhNet (Spanish)Los arrogantes Manmukjs no conocen la Verdad y no encuentran refugio. (2)

ਸਚੁ ਖਾਣਾ ਸਚੁ ਪੈਨਣਾ; ਸਚੇ ਹੀ ਵਿਚਿ ਵਾਸੁ ॥

sach khaanaa sach painanaa; sache hee vich vaas |

Sant Singh KhalsaThose who take the Truth as their food and the Truth as their clothing, have their home in the True One.
Manmohan SinghTruth is the food and Truth the dress of the pious, and in the True One they have their abode.
Manmohan Singh (Punjabi)ਸੱਚ ਹੈ ਭੋਜਨ ਤੇ ਸੱਚ ਹੀ ਹੈ ਪੁਸ਼ਾਕ ਜਗਿਆਸੂਆਂ ਦੀ, ਅਤੇ ਸਤਿਪੁਰਖਾਂ ਅੰਦਰ ਹੀ ਹੈ ਉਨ੍ਹਾਂ ਦਾ ਵਸੇਬਾ।
Fareedkot Teekaਗੁਰਮੁਖੋਂ ਕਾ ਭੋਜਨ ਕਰਨਾ ਔਰ ਬਸਤ੍ਰੋਂ ਕਾ ਪਹਿਰਨਾ ਭੀ (ਸਚੁ) ਸਫਲਾ ਹੈ, ਵਾ (ਖਾਣਾ) ਜਪਣਾ (ਪੈਨਣਾ) ਸੁਨਣਾ (ਵਾਸੁ) ਮਨ ਕਰ ਕੇ ਸਭ ਸਚੇ ਪਰਮੇਸ੍ਵਰ ਮੇਂ ਹੀ ਹੈਂ।
Prof. Sahib Singhਸਦਾ-ਥਿਰ ਪ੍ਰਭੂ ਦਾ ਨਾਮ ਜਿਨ੍ਹਾਂ ਮਨੁੱਖਾਂ ਦੀ ਆਤਮਕ ਖ਼ੁਰਾਕ ਬਣ ਗਿਆ ਹੈ, ਪ੍ਰਭੂ ਦਾ ਨਾਮ ਹੀ ਜਿਨ੍ਹਾਂ ਦੀ ਪੁਸ਼ਾਕ ਹੈ (ਆਦਰ-ਸਤਕਾਰ ਹਾਸਲ ਕਰਨ ਦਾ ਵਸੀਲਾ ਹੈ), ਜਿਨ੍ਹਾਂ ਦੀ ਸੁਰਤ ਸਦਾ-ਥਿਰ ਪ੍ਰਭੂ ਵਿਚ ਹੀ ਜੁੜੀ ਰਹਿੰਦੀ ਹੈ,

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ।

SikhNet (Spanish)Pero aquél que se alimenta de la Verdad del Señor, se viste de la Verdad y habita en la Verdad.

ਸਦਾ ਸਚਾ ਸਾਲਾਹਣਾ; ਸਚੈ ਸਬਦਿ ਨਿਵਾਸੁ ॥

sadaa sachaa saalaahanaa; sachai sabad nivaas |

Sant Singh KhalsaThey constantly praise the True One, and in the True Word of the Shabad they have their dwelling.
Manmohan SinghThey ever praise the True Lord and in the True Name is their residence.
Manmohan Singh (Punjabi)ਉਹ ਹਮੇਸ਼ਾਂ ਸੱਚੇ ਸੁਆਮੀ ਦੀ ਪ੍ਰਸੰਸਾ ਕਰਦੇ ਹਨ ਅਤੇ ਸੱਚੇ ਨਾਮ ਅੰਦਰ ਉਨ੍ਹਾਂ ਦਾ ਟਿਕਾਣਾ ਹੈ।
Fareedkot Teekaਔਰ ਸਦੀਵਕਾਲ ਸਚੇ ਵਾਹਿਗੁਰੂ ਕੀ ਹੀ (ਸਾਲਾਹਣਾ) ਉਪਮਾ ਕਰਤੇ ਹੈਂ ਔਰ ਸਚੇ ਬ੍ਰਹਮ ਮੇਂ ਇਸਥਿਤ ਹੂਏ ਹੈਂ॥
Prof. Sahib Singhਜੋ ਮਨੁੱਖ ਸਦਾ-ਥਿਰ ਪ੍ਰਭੂ ਦੀ ਸਦਾ ਸਿਫਤਿ-ਸਾਲਾਹ ਕਰਦੇ ਰਹਿੰਦੇ ਹਨ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਸ਼ਬਦ ਵਿਚ ਜਿਨ੍ਹਾਂ ਦਾ ਮਨ ਟਿਕਿਆ ਰਹਿੰਦਾ ਹੈ,
SikhNet (Spanish)Quien sea que eleve la Verdad, y viva en la Palabra Verdadera,

ਸਭੁ ਆਤਮ ਰਾਮੁ ਪਛਾਣਿਆ; ਗੁਰਮਤੀ ਨਿਜ ਘਰਿ ਵਾਸੁ ॥੩॥

sabh aatam raam pachhaaniaa; guramatee nij ghar vaas |3|

Sant Singh KhalsaThey recognize the Lord, the Supreme Soul in all, and through the Guru's Teachings they dwell in the home of their own inner self. ||3||
Manmohan SinghAmongst all they recognise the pervading Soul, and by Guru's instruction they dwell in their own home.
Manmohan Singh (Punjabi)ਸਾਰਿਆਂ ਅੰਦਰ ਉਹ ਵਿਆਪਕ ਰੂਹ ਨੂੰ ਸਿੰਞਾਣਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਨਿਜ ਦੇ ਗ੍ਰਹਿ ਅੰਦਰ ਰਹਿੰਦੇ ਹਨ।
Fareedkot Teekaਔਰ ਸਰਬ ਵਿਖੇ ਆਤਮਾ ਹੀ ਰਮਣਸੀਲ ਪਛਾਣਿਆ ਹੈ, ਸੋ ਐਸੀ ਗੁਰ ਸਿਖ੍ਯਾ ਕੇ ਲੇਨੇ ਵਾਲੇ ਜੋ (ਗੁਰਮਤੀ) ਗੁਰ ਸਿਖ ਹੈਂ ਤਿਨ੍ਹੋਂ ਕਾ ਨਿਜ ਸਰੂਪ ਮੇਂ ਵਾਸਾ ਹੋਯਾ ਹੈ॥੩॥
Prof. Sahib Singhਉਹਨਾਂ ਨੇ ਹਰ ਥਾਂ ਸਰਬ ਵਿਆਪਕ ਪਰਮਾਤਮਾ ਨੂੰ ਵੱਸਦਾ ਪਛਾਣ ਲਿਆ ਹੈ, ਗੁਰੂ ਦੀ ਮਤਿ ਤੇ ਤੁਰ ਕੇ ਉਹਨਾਂ ਦੀ ਸੁਰਤ ਅੰਤਰ ਆਤਮੇ ਟਿਕੀ ਰਹਿੰਦੀ ਹੈ ॥੩॥

ਪਦ ਅਰਥ ਸਭੁ = ਹਰ ਥਾਂ। ਨਿਜ ਘਰਿ = ਆਪਣੇ ਘਰ ਵਿਚ, ਅੰਤਰ-ਆਤਮੇ ॥੩॥

SikhNet (Spanish)que conciba al Señor Inminente y a través de la Instrucción del Guru, resida en su ser interior, será bendecido. (3)

ਸਚੁ ਵੇਖਣੁ ਸਚੁ ਬੋਲਣਾ; ਤਨੁ ਮਨੁ ਸਚਾ ਹੋਇ ॥

sach vekhan sach bolanaa; tan man sachaa hoe |

Sant Singh KhalsaThey see the Truth, and they speak the Truth; their bodies and minds are True.
Manmohan SinghTruth they see, Truth they tell and in their body and soul is that True Master.
Manmohan Singh (Punjabi)ਸੱਚ ਉਹ ਦੇਖਦੇ ਹਨ, ਸੱਚ ਦੀ ਉਹ ਆਖਦੇ ਹਨ ਅਤੇ ਉਨ੍ਰਾ ਦੀ ਦੇਹਿ ਤੇ ਆਤਮਾ ਅੰਦਰ ਉਹ ਸੱਚਾ ਮਾਲਕ ਹੀ ਹੈ।
Fareedkot Teekaਤਿਨ ਕਾ ਦੇਖਣਾ ਭੀ ਸਚ ਸਰੂਪ ਕਾ ਔਰ ਬੋਲਣਾ ਭੀ ਸੱਚ ਸਰੂਪ ਵਾਹਿਗੁਰੂ ਕੇ ਜਸ ਕਾ ਹੈ; ਵਾ ਤਿਨ ਕਾ ਦੇਖਣਾ ਔਰ ਬੋਲਣਾ ਸਭ (ਸਚੁ) ਸਫਲਾ ਹੈ ਔਰ ਤਿਨ ਕਾ ਤਨ ਮਨ ਭੀ ਸਫਲਾ ਹੋ ਰਹਾ ਹੈ॥
Prof. Sahib Singhਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹੀ ਹਰ ਥਾਂ ਵੇਖਦਾ ਹੈ, ਸਦਾ-ਥਿਰ ਪ੍ਰਭੂ ਹੀ ਜਿਸ ਨੂੰ ਹਰ ਥਾਂ ਬੋਲਦਾ ਦਿੱਸਦਾ ਹੈ ਉਸ ਦਾ ਸਰੀਰ (ਮਾਇਆ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ ਉਸ ਦਾ ਮਨ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ।

ਪਦ ਅਰਥ ਸਚਾ = ਸੱਚਾ, ਸਦਾ-ਥਿਰ, ਅਡੋਲ।

SikhNet (Spanish)El cuerpo y la mente, de aquél que ve la Verdad y la recita, son puros.

ਸਚੀ ਸਾਖੀ ਉਪਦੇਸੁ ਸਚੁ; ਸਚੇ ਸਚੀ ਸੋਇ ॥

sachee saakhee upades sach; sache sachee soe |

Sant Singh KhalsaTrue are their teachings, and True are their instructions; True are the reputations of the true ones.
Manmohan SinghTrue is their narration and True their instruction. Such True ones have True reputation.
Manmohan Singh (Punjabi)ਸੱਚੀ ਹੈ ਉਨ੍ਹਾਂ ਦੀ ਵਾਰਤਾ ਅਤੇ ਸੱਚੀ ਉਨ੍ਹਾਂ ਦੀ ਸਿੱਖ-ਮਤ। ਐਸੇ ਸਚਿਆਰਿਆਂ ਦੀ ਸ਼ੁਹਰਤ ਸੱਚੀ ਹੈ।
Fareedkot Teekaਔਰ ਸੁਖ ਸੇ ਭੀ (ਸਚੀ ਸਾਖੀ) ਸਚੇ ਵਾਹਿਗੁਰੂ ਕੇ ਜਸ ਬਰਨਨ ਕੀ ਕਥਾ ਸੁਣਾਉਤੇ ਹੈਂ, ਔਰ ਉਪਦੇਸ਼ ਭੀ ਸਚ ਸਰੂਪ ਕਾ ਹੀ ਕਰਤੇ ਹੈਂ, ਤਿਨ ਸਚੇ ਪੁਰਸੋਂ ਕੀ ਸੱਚੀ (ਸੋਇ) ਸੋਭਾ ਹੈ॥☬ਅਬ ਮਨਮੁਖੋਂ ਕੀ ਦਸਾ ਕਹਤੇ ਹੈਂ:
Prof. Sahib Singhਸਦਾ-ਥਿਰ ਪ੍ਰਭੂ ਦਾ ਸਿਮਰਨ ਹੀ ਉਹ ਸਿੱਖਿਆ ਤੇ ਉਪਦੇਸ਼ ਗ੍ਰਹਿਣ ਕਰਦਾ ਹੈ। ਸਦਾ-ਥਿਰ ਪ੍ਰਭੂ ਦਾ ਰੂਪ ਹੋ ਚੁਕੇ ਉਸ (ਵਡਭਾਗੀ ਮਨੁੱਖ) ਦੀ ਸੋਭਾ ਅਟੱਲ ਹੋ ਜਾਂਦੀ ਹੈ।

ਪਦ ਅਰਥ ਸਾਖੀ = ਸਿੱਖਿਆ। ਸੋਇ = ਸੋਭਾ।

SikhNet (Spanish)Su Instrucción es Verdadera y también su reputación.

ਜਿੰਨੀ ਸਚੁ ਵਿਸਾਰਿਆ; ਸੇ ਦੁਖੀਏ ਚਲੇ ਰੋਇ ॥੪॥

jinee sach visaariaa; se dukhee chale roe |4|

Sant Singh KhalsaThose who have forgotten the True One are miserable-they depart weeping and wailing. ||4||
Manmohan SinghThey, who have forgotten the True One, are woe-begone and depart bewailing.
Manmohan Singh (Punjabi)ਜਿਨ੍ਹਾਂ ਨੇ ਸਤਿਪੁਰਖ ਨੂੰ ਭੁਲਾ ਦਿਤਾ ਹੈ, ਉਹ ਦੁਖਾਂਤ੍ਰ ਹਨ ਅਤੇ ਵਿਰਲਾਪ ਕਰਦੇ ਟੁਰ ਜਾਂਦੇ ਹਨ।
Fareedkot Teekaਜਿਨ ਮਨਮੁਖੋਂ ਨੇ ਸਚ ਨਾਮ ਕੋ ਬਿਸਾਰਾ ਹੈ, ਵਹੁ ਦੁਖੀ ਹੋ ਕਰ ਰੋਵਤੇ ਚਲੇ ਗਏ ਹੈਂ॥੪॥
Prof. Sahib Singhਪਰ ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨੂੰ (ਇਥੇ) ਭੁਲਾਈ ਰੱਖਿਆ, ਉਹ (ਇਥੇ ਭੀ) ਦੁਖੀ ਰਹੇ, ਤੇ ਇਥੋਂ ਤੁਰੇ ਭੀ ਦੁਖੀ ਹੋ ਹੋ ਕੇ ॥੪॥

ਪਦ ਅਰਥ ਰੋਇ = ਰੋ ਕੇ ॥੪॥

SikhNet (Spanish)Los que se olvidaron de la Verdad del Señor, sufrieron y lloraron a la hora de la muerte. (4)

ਸਤਿਗੁਰੁ. ਜਿਨੀ ਨ ਸੇਵਿਓ; ਸੇ ਕਿਤੁ ਆਏ ਸੰਸਾਰਿ ॥

satigur. jinee na sevio; se kit aae sansaar |

Sant Singh KhalsaThose who have not served the True Guru-why did they even bother to come into the world?
Manmohan SinghWhat for they, who have not served the True Guru, have come in this world?
Manmohan Singh (Punjabi)ਜਿਨ੍ਹਾਂ ਨੇ ਸੱਚੇ ਗੁਰਾਂ ਦੀ ਘਾਲ ਨਹੀਂ ਘਾਲੀ ਉਹ ਕਾਹਦੇ ਲਈਂ ਇਸ ਜਹਾਨ ਵਿੱਚ ਆਏ ਹਨ?
Fareedkot Teekaਜਿਨ ਪੁਰਸੋਂ ਨੇ ਸਤਿਗੁਰੋਂ ਕਾ ਸੇਵਨ ਨਹੀਂ ਕੀਆ ਹੈ ਵਹੁ ਸੰਸਾਰ ਮੇਂ ਕਿਸ ਵਾਸਤੇ ਆਏ, ਭਾਵ ਸੇ ਤਿਨਕਾ ਆਵਣਾ ਬ੍ਯਰਥ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਨਾਹ ਫੜਿਆ ਉਹਨਾਂ ਦਾ ਸੰਸਾਰ ਵਿਚ ਆਉਣਾ ਵਿਅਰਥ ਗਿਆ।

ਪਦ ਅਰਥ ਕਿਤੁ = ਕਿਸ ਕੰਮ ਲਈ? ਵਿਅਰਥ ਹੀ। ਸੰਸਾਰਿ = ਸੰਸਾਰ ਵਿਚ।

SikhNet (Spanish)¿Para qué vinieron al mundo, si no vinieron a servir al Guru Verdadero?

ਜਮ ਦਰਿ ਬਧੇ ਮਾਰੀਅਹਿ; ਕੂਕ ਨ ਸੁਣੈ ਪੂਕਾਰ ॥

jam dar badhe maareeeh; kook na sunai pookaar |

Sant Singh KhalsaThey are bound and gagged and beaten at Death's door, but no one hears their shrieks and cries.
Manmohan SinghThey are bound and beaten at death's door, and none hears their shrieks and wails.0
Manmohan Singh (Punjabi)ਮੌਤ ਦੇ ਬੂਹੇ ਉਤੇ ਉਹ ਨਰੜ ਕੇ ਪਟਕੇ ਜਾਂਦੇ ਹਨ ਅਤੇ ਕੋਈ ਭੀ ਉਨ੍ਹਾਂ ਦੀਆਂ ਚੀਕਾਂ ਤੇ ਵਿਰਲਾਪ ਨਹੀਂ ਸੁਣਦਾ।
Fareedkot Teekaਵਹੁ ਜਮ ਕੇ ਦ੍ਵਾਰ ਪਰ ਬਾਂਧੇ ਹੂਏ ਮਾਰੀਤੇ ਹੈਂ ਅਰ ਵਹੁ ਕੂਕਤੇ ਹੈਂ ਤਿਨ ਕੀ (ਪੁਕਾਰ) ਫਰੀਆਦ ਕੋਈ ਨਹੀਂ ਸੁਣਤਾ॥
Prof. Sahib Singhਉਹ ਜਮ ਦੇ ਦਰਵਾਜ਼ੇ ਤੇ ਬੱਧੇ ਮਾਰੀ ਕੁੱਟੀਦੇ ਹਨ, ਕੋਈ ਉਹਨਾਂ ਦੀ ਕੂਕ ਪੁਕਾਰ ਵਲ ਧਿਆਨ ਨਹੀਂ ਦੇਂਦਾ।

ਪਦ ਅਰਥ ਦਰਿ = ਦਰ ਤੇ। ਮਾਰੀਅਹਿ = ਮਾਰੇ ਕੁੱਟੇ ਜਾਂਦੇ ਹਨ।

SikhNet (Spanish)En la puerta de Yama, el mensajero de la muerte, son golpeados y nadie escucha sus lamentos.

ਬਿਰਥਾ ਜਨਮੁ ਗਵਾਇਆ; ਮਰਿ ਜੰਮਹਿ ਵਾਰੋ ਵਾਰ ॥੫॥

birathaa janam gavaaeaa; mar jameh vaaro vaar |5|

Sant Singh KhalsaThey waste their lives uselessly; they die and are reincarnated over and over again. ||5||
Manmohan SinghThey lose their life in vain and die, and are reborn again and again.
Manmohan Singh (Punjabi)ਉਹ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ, ਅਤੇ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ।
Fareedkot Teekaਤਿਨ੍ਹੋਂ ਨੇ ਬ੍ਯਰਥ ਹੀ ਆਪਣਾ ਜਨਮੁ ਗਵਾਯਾ ਹੈ ਅਰ ਮਰ ਕਰ ਕੇ ਬਾਰੰਬਾਰ ਜਨਮਤੇ ਹੈਂ॥੫॥
Prof. Sahib Singhਉਹਨਾਂ ਮਨੁੱਖਾ ਜਨਮ ਵਿਅਰਥ ਗਵਾ ਦਿੱਤਾ, ਤੇ ਫਿਰ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੫॥

ਪਦ ਅਰਥ ਵਾਰੋ ਵਾਰ = ਮੁੜ ਮੁੜ ॥੫॥

SikhNet (Spanish)Ellos desperdiciaron su vida y van a nacer para volver a morir una y otra vez.

Open this shabad (27 lines, Angs 69-70) →

Ang 69 of 1430