ੴ

ਸਿੱਖਬਾਣੀ · SikhBani

Ang 70

Sri Guru Granth Sahib · Siree Raag · 2 shabads, 39 lines
Translations
Shabad Guru Amardas Ji Siree Raag continued from Ang 69

ਏਹੁ ਜਗੁ. ਜਲਤਾ ਦੇਖਿ ਕੈ; ਭਜਿ ਪਏ. ਸਤਿਗੁਰ ਸਰਣਾ ॥

ehu jag. jalataa dekh kai; bhaj pe. satigur saranaa |

Sant Singh KhalsaSeeing this world on fire, I rushed to the Sanctuary of the True Guru.
Manmohan SinghBeholding this world on fire, I hastened and entered Guru's sanctuary.
Manmohan Singh (Punjabi)ਇਸ ਸੰਸਾਰ ਨੂੰ ਸੜਦਾ ਹੋਇਆ ਤੱਕ ਕੇ, ਮੈਂ ਦੌੜ ਕੇ ਸੱਚੇ ਗੁਰਾਂ ਦੀ ਪਨਾਹ ਲੈ ਲਈ।
Fareedkot Teekaਔਰ ਜੋ ਪੁਰਸ ਇਸ ਸੰਸਾਰ ਕੋ ਕਾਮ ਕ੍ਰੋਧ ਤਥਾ ਤ੍ਰਿਸਨਾ ਰੂਪ ਅਗਨੀ ਮੇਂ ਜਲਤਾ ਹੂਆ ਦੇਖ ਕਰ ਸਤਿਗੁਰੋਂ ਕੀ ਸਰਣ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਜੇਹੜੇ ਮਨੁੱਖ ਇਸ ਜਗਤ ਨੂੰ (ਵਿਕਾਰਾਂ ਦੀ ਤਪਸ਼ ਵਿਚ) ਸੜਦਾ ਵੇਖ ਕੇ ਛੇਤੀ ਨਾਲ ਗੁਰੂ ਦੀ ਸ਼ਰਨ ਜਾ ਪਏ, ਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਪੱਕਾ ਟਿਕਾ ਦਿੱਤਾ,

ਪਦ ਅਰਥ ਭਜਿ = ਦੌੜ ਕੇ।

SikhNet (Spanish)Cuando vi el mundo en llamas, corrí al Refugio del Guru.

ਸਤਿਗੁਰਿ ਸਚੁ ਦਿੜਾਇਆ; ਸਦਾ ਸਚਿ ਸੰਜਮਿ ਰਹਣਾ ॥

satigur sach dirraaeaa; sadaa sach sanjam rahanaa |

Sant Singh KhalsaThe True Guru has implanted the Truth within me; I dwell steadfastly in Truth and self-restraint.
Manmohan SinghThe True Guru has impressed upon me ever to abide in justice, truthfulness and self-restraint.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਹਮੇਸ਼ਾਂ ਨਿਆਇ, ਸੱਚਾਈ ਅਤੇ ਸਵੈ-ਕਾਬੂ ਅੰਦਰ ਵੱਸਣਾ ਨਿਸਚਿਤ ਕਰਵਾ ਦਿੱਤਾ ਹੈ।
Fareedkot Teekaਤਿਨ ਪੁਰਸੋਂ ਕੋ ਸਤਿਗੁਰੂ ਨੇ ਸਚ ਰੂਪ ਵਾਹਿਗੁਰੂ ਕਾ ਉਪਦੇਸ਼ ਦ੍ਰਿੜ ਕਰਾਇ ਦੀਆ ਹੈ, ਸੋ ਨਿਤ ਹੀ ਸੰਜਮ ਔਰ ਧਾਰਣਾ ਧ੍ਯਾਨ ਸਮਾਧੀ ਮੇਂ ਤਿਨ ਕਾ ਰਹਿਣਾ ਹੈ॥
Prof. Sahib Singhਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਤੇ (ਸੋਹਣੀ) ਜੀਵਨ-ਮਰਯਾਦਾ ਵਿਚ ਰਹਿਣ ਦੀ ਜਾਚ ਸਿਖਾ ਦਿੱਤੀ।

ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਦਿੜਾਇਆ = ਪੱਕਾ ਕਰ ਦਿੱਤਾ, ਮਨ ਵਿਚ ਚੰਗੀ ਤਰ੍ਹਾਂ ਵਸਾ ਦਿੱਤਾ। ਸੰਜਮਿ = ਸੰਜਮ ਵਿਚ, ਜੁਗਤਿ ਵਿਚ।

SikhNet (Spanish)El Guru fue Quien me instruyó en la Verdad del Señor y en cómo vivir en la disciplina de la Verdad.

ਸਤਿਗੁਰ ਸਚਾ ਹੈ ਬੋਹਿਥਾ; ਸਬਦੇ. ਭਵਜਲੁ ਤਰਣਾ ॥੬॥

satigur sachaa hai bohithaa; sabade. bhavajal taranaa |6|

Sant Singh KhalsaThe True Guru is the Boat of Truth; in the Word of the Shabad, we cross over the terrifying world-ocean. ||6||
Manmohan SinghThe True Guru is the right ship. By his instruction man swims across the dreadful world ocean.
Manmohan Singh (Punjabi)ਸੱਚੇ ਗੁਰੂ ਜੀ ਦਰੁਸਤ ਜਹਾਜ਼ ਹਨ। ਉਨ੍ਹਾਂ ਦੇ ਉਪਦੇਸ਼ ਦੁਆਰਾ ਇਨਸਾਨ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਤਾਂ ਤੇ ਸਤਿਗੁਰੋਂ ਕੇ ਪਾਸ ਗ੍ਯਾਨ ਰੂਪ (ਸਚਾ ਬੋਹਿਥਾ) ਸਚਾ ਜਹਾਜੁ ਹੈ। ਤਿਨ ਸਤਿਗੁਰੋਂ ਕੇ ਉਪਦੇਸ਼ ਸੇ ਗ੍ਯਾਨ ਰੂਪ ਜਹਾਜ ਪਾਇ ਕਰ (ਭਵਜਲ) ਸੰਸਾਰ ਸਮੁੰਦਰ ਸੇ ਤਰਣਾ ਹੋਤਾ ਹੈ॥☬ਨਨੂੰ: ਸੰਸਾਰ ਸਮੁੰਦ੍ਰ ਸੇ ਤਰਨੇ ਕੋ ਗੁਰ ਉਪਦੇਸ਼ ਤੇ ਬਿਨਾ ਭੀ ਯੱਗ ਤਪਾਦਿ ਬਹੁਤ ਉਪਾਉ ਹੈਂ?☬ਉੱਤਰੁ:
Prof. Sahib Singh(ਹੇ ਭਾਈ!) ਗੁਰੂ ਸਦਾ ਕਾਇਮ ਰਹਿਣ ਵਾਲਾ ਜਹਾਜ਼ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੬॥

ਪਦ ਅਰਥ ਬੋਹਿਥਾ = ਜਹਾਜ਼ ॥੬॥

SikhNet (Spanish)El Guru Verdadero es la Barca Verdadera; a través del Shabd de Su Palabra es que podemos cruzar nadando el terrible mar de las existencias. (6)

ਲਖ ਚਉਰਾਸੀਹ ਫਿਰਦੇ ਰਹੇ; ਬਿਨੁ ਸਤਿਗੁਰ. ਮੁਕਤਿ ਨ ਹੋਈ ॥

lakh chauraaseeh firade rahe; bin satigur. mukat na hoee |

Sant Singh KhalsaPeople continue wandering through the cycle of 8.4 million incarnations; without the True Guru, liberation is not obtained.
Manmohan SinghThe mortals continue wandering in eighty-four lakhs of existences and without the Guru they obtain not emancipation.
Manmohan Singh (Punjabi)ਪ੍ਰਾਣੀ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦੇ ਰਹਿੰਦੇ ਹਨ ਅਤੇ ਗੁਰਾਂ ਦੇ ਬਾਝੋਂ ਉਹ ਮੋਖਸ਼ ਨੂੰ ਪਰਾਪਤ ਨਹੀਂ ਹੁੰਦੇ।
Fareedkot Teekaਅਪਰ ਜਿਤਨੇ ਉਪਾਉ ਹੈਂ ਵਹੁ ਸਭ ਜਨਮ ਮਰਣ ਸੇ ਰਹਿਤ ਨਹੀਂ ਕਰਤੇ। ਬਿਨਾ ਸਤਿਗੁਰੋਂ ਕੇ ਚੌਰਾਸੀ ਮੇਂ ਭ੍ਰਮਤੇ ਰਹਿਤੇ ਹੈਂ, ਤਿਨ ਕੀ ਮੁਕਤਿ ਨਹੀਂ ਹੋਤੀ॥
Prof. Sahib Singh(ਜੇਹੜੇ ਗੁਰੂ ਦੀ ਸਰਨ ਤੋਂ ਵਾਂਝੇ ਰਹੇ ਉਹ) ਚੌਰਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦੇ ਫਿਰਦੇ ਹਨ, ਗੁਰੂ ਤੋਂ ਬਿਨਾ (ਇਸ ਗੇੜ ਵਿਚੋਂ) ਖ਼ਲਾਸੀ ਨਹੀਂ ਮਿਲਦੀ।

ਪਦ ਅਰਥ ਮੁਕਤਿ = ਖ਼ਲਾਸੀ।

SikhNet (Spanish)Vagamos a través de millones de especies, pero no obtenemos la Liberación sin el Guru Verdadero.

ਪੜਿ ਪੜਿ ਪੰਡਿਤ ਮੋਨੀ ਥਕੇ; ਦੂਜੈ ਭਾਇ ਪਤਿ ਖੋਈ ॥

parr parr panddit monee thake; doojai bhaae pat khoee |

Sant Singh KhalsaReading and studying, the Pandits and the silent sages have grown weary, but attached to the love of duality, they have lost their honor.
Manmohan SinghTired of extensive reading have grown the Pandits and men of silence. Being attached to duality they lose their honour.
Manmohan Singh (Punjabi)ਘਣਾ ਪੜ੍ਹਣ ਦੁਆਰਾ, ਪੰਡਤ ਤੇ ਚੁੱਪ ਰਹਿਣੇ ਬੰਦੇ ਹਾਰ-ਹੁਟ ਗਏ ਹਨ। ਦਵੈਤ-ਭਾਵ ਵਿੱਚ ਹੋਣ ਕਰ ਕੇ ਉਹ ਆਪਣੀ ਇੱਜ਼ਤ ਗੁਆ ਲੈਂਦੇ ਹਨ।
Fareedkot Teekaਦੂਜੇ ਭਾਉ ਮੇਂ ਪੜ ਪੜ ਕੇ ਪੰਡਤ ਭੀ ਥਕ ਗਏ ਹੈਂ ਔਰ ਮੌਨ ਧਾਰ ਕਰ ਮੋਨੀ ਭੀ ਥਕ ਗਏ ਹੈਂ, ਅੰਤ ਕੋ ਆਪਣੀ ਪ੍ਰਤਿਸ੍ਟਾ ਬਿਗਾੜੀ ਹੈ॥
Prof. Sahib Singhਪੰਡਿਤ ਲੋਕ (ਸ਼ਾਸਤ੍ਰ ਆਦਿ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ ਥੱਕ ਗਏ, ਮੋਨ-ਧਾਰੀ ਸਾਧੂ ਸਮਾਧੀਆਂ ਲਾ ਲਾ ਕੇ ਥੱਕ ਗਏ (ਗੁਰੂ ਦੀ ਸਰਨ ਤੋਂ ਬਿਨਾ ਚੌਰਾਸੀ ਦੇ ਗੇੜ ਤੋਂ ਖ਼ਲਾਸੀ ਪ੍ਰਾਪਤ ਨਾਹ ਕਰ ਸਕੇ, ਉਹਨਾਂ ਨੇ ਸਗੋਂ) ਪ੍ਰਭੂ ਤੋਂ ਬਿਨਾ ਹੋਰ ਦੇ ਪਿਆਰ ਵਿਚ ਆਪਣੀ ਇੱਜ਼ਤ ਗਵਾ ਲਈ।

ਪਦ ਅਰਥ ਮੋਨੀ = ਸਮਾਧੀਆਂ ਲਾਣ ਵਾਲੇ, ਮੋਨ ਧਾਰੀ ਰੱਖਣ ਵਾਲੇ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਪਤਿ = ਇੱਜ਼ਤ।

SikhNet (Spanish)Cansados de leer están los Pandits y los hombres de silencio; ellos pierden honor viviendo apegados a la dualidad.

ਸਤਿਗੁਰਿ ਸਬਦੁ ਸੁਣਾਇਆ; ਬਿਨੁ ਸਚੇ. ਅਵਰੁ ਨ ਕੋਈ ॥੭॥

satigur sabad sunaaeaa; bin sache. avar na koee |7|

Sant Singh KhalsaThe True Guru teaches the Word of the Shabad; without the True One, there is no other at all. ||7||
Manmohan SinghThe True Guru has preached unto me the gospel, "without the True Lord, there is no other".
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਉਪਦੇਸ਼ ਦਿੱਤਾ ਹੈ, "ਸੱਚੇ ਸਾਈਂ ਦੇ ਬਗੈਰ ਹੋਰ ਕੋਈ ਨਹੀਂ।"
Fareedkot Teekaਜਿਨ ਕੋ ਸਤਿਗੁਰੋਂ ਨੇ ਸਬਦ ਸੁਣਾਇਆ ਹੈ, ਤਿਨ ਕਾ ਏਹ ਨਿਸਚਾ ਹੈ ਕਿ ਬਿਨਾਂ (ਸਚੇ) ਵਾਹਿਗੁਰੂ ਸੇ ਅਵਰ ਕੋਈ ਹੈ ਹੀ ਨਹੀਂ॥੭॥☬ਨਨੂ: ਜੇਕਰ ਸਚੇ ਸੇ ਬਿਨਾਂ ਦੂਸਰਾ ਕੋਈ ਹੀ ਨਹੀਂ ਹੈ, ਤੋ ਸਚ ਹੀ ਮੇਂ ਕ੍ਯੋਂ ਨਹੀਂ ਜੀਵ ਲਗੇ ਰਹਿਤੇ?☬ਉੱਤਰ: ਯੇਹ ਅਪਨੇ ਵਸ ਨਹੀਂ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਆਪਣਾ ਸ਼ਬਦ ਸੁਣਾ ਦਿੱਤਾ (ਉਸ ਨੂੰ ਨਿਸ਼ਚਾ ਹੋ ਗਿਆ ਕਿ) ਸਦਾ-ਥਿਰ ਪ੍ਰਭੂ ਤੋਂ ਬਿਨਾ ਹੋਰ ਕੋਈ (ਜੀਵ ਦਾ ਰਾਖਾ) ਨਹੀਂ ਹੈ ॥੭॥
SikhNet (Spanish)El Guru dio la Palabra, sin el Señor Verdadero, no hay nadie más. (7)

ਜੋ ਸਚੈ ਲਾਏ. ਸੇ ਸਚਿ ਲਗੇ; ਨਿਤ ਸਚੀ ਕਾਰ ਕਰੰਨਿ ॥

jo sachai laae. se sach lage; nit sachee kaar karan |

Sant Singh KhalsaThose who are linked by the True One are linked to Truth. They always act in Truth.
Manmohan SinghThey, whom the True One attaches, get attached to the Truth and ever do the right deeds.
Manmohan Singh (Punjabi)ਜਿਨ੍ਹਾਂ ਨੂੰ ਸਤਿਪੁਰਖ ਜੋੜਦਾ ਹੈ, ਉਹ ਸੱਚ ਨਾਲ ਜੁੜ ਜਾਂਦੇ ਹਨ ਅਤੇ ਸਦੀਵ ਹੀ ਦਰੁਸਤ ਕੰਮ ਕਰਦੇ ਹਨ।
Fareedkot Teekaਜੋ ਸਚੇ ਸਤਿਸੰਗ ਮੇਂ ਵਾਹਿਗੁਰੂ ਨੇ ਲਗਾਏ ਹੈਂ ਸੋਈ ਸਚੇ ਨਾਮ ਮੇਂ ਲਗੇ ਹੈਂ ਅਰ ਸੋ ਪੁਰਖ ਨਿਤ ਹੀ ਵਾਹਿਗੁਰੂ ਕੀ (ਸਚੀ ਕਾਰ) ਸਚੀ ਭਗਤੀ ਕਰਤੇ ਹੈਂ॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਨ੍ਹਾਂ ਜੀਵਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪਣੀ ਯਾਦ ਵਿਚ ਜੋੜਿਆ, ਉਹੀ ਸਦਾ-ਥਿਰ ਦੇ ਨਾਮ ਵਿਚ ਲੱਗੇ ਹਨ, ਉਹੀ ਸਦਾ ਇਹ ਨਾਲ ਨਿਭਣ ਵਾਲੀ ਕਾਰ ਕਰਦੇ ਹਨ।

ਪਦ ਅਰਥ ਸਚੈ = ਸਦਾ-ਥਿਰ ਪ੍ਰਭੂ ਨੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਕਰੰਨਿ = ਕਰਨਿ, ਕਰਦੇ ਹਨ।

SikhNet (Spanish)La dedicación de aquéllos a quienes el Uno Verdadero acerca a Su Ser, es verdadera, y sus acciones son para siempre verdaderas. (7)

ਤਿਨਾ ਨਿਜ ਘਰਿ ਵਾਸਾ ਪਾਇਆ; ਸਚੈ ਮਹਲਿ ਰਹੰਨਿ ॥

tinaa nij ghar vaasaa paaeaa; sachai mehal rahan |

Sant Singh KhalsaThey attain their dwelling in the home of their own inner being, and they abide in the Mansion of Truth.
Manmohan SinghThey acquire abode in their own home and dwell in the True Palace.
Manmohan Singh (Punjabi)ਉਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦੇ ਹਨ ਅਤੇ ਮੰਦਰ ਅੰਦਰ ਵਸਦੇ ਹਨ।
Fareedkot Teekaਔਰ ਸੋ ਤਿਨ ਭਗਤੀਵਾਨ ਪੁਰਸ਼ੋਂ ਨੇ (ਨਿਜ ਘਰਿ) ਅਪਨੇ ਸ੍ਵਰੂਪ ਮੇਂ ਸਥਾਨ ਪਾਯਾ ਹੈ, ਪੁਨਾ ਤਿਸੀ (ਸਚੇ ਮਹਲਿ) ਸਰੂਪ ਮੇਂ ਰਹਿਤੇ ਹੈਂ॥
Prof. Sahib Singhਉਹਨਾਂ ਬੰਦਿਆਂ ਨੇ (ਮਾਇਆ ਦੀ ਭਟਕਣਾ ਤੋਂ ਬਚ ਕੇ) ਅੰਤਰ-ਆਤਮੇ ਟਿਕਾਣਾ ਪ੍ਰਾਪਤ ਕਰ ਲਿਆ ਹੈ, ਉਹ ਬੰਦੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਰਹਿੰਦੇ ਹਨ।

ਪਦ ਅਰਥ ਮਹਲਿ = ਮਹਲ ਵਿਚ। ਸਚੈ ਮਹਲਿ = ਸਦਾ-ਥਿਰ ਪ੍ਰਭੂ ਦੇ ਘਰ ਵਿਚ। ਰਹੰਨਿ = ਰਹਿੰਦੇ ਹਨ।

SikhNet (Spanish)Ellos habitan en su ser interior y viven en el Palacio Verdadero.

ਨਾਨਕ. ਭਗਤ ਸੁਖੀਏ ਸਦਾ; ਸਚੈ ਨਾਮਿ ਰਚੰਨਿ ॥੮॥੧੭॥੮॥੨੫॥

naanak. bhagat sukhee sadaa; sachai naam rachan |8|17|8|25|

Sant Singh KhalsaO Nanak, the devotees are happy and peaceful forever. They are absorbed in the True Name. ||8||17||8||25||
Manmohan SinghNanak the saints are ever happy They get absorbed in the True Name.
Manmohan Singh (Punjabi)ਨਾਨਕ ਸੰਤ ਹਮੇਸ਼ਾਂ ਹੀ ਖੁਸ਼ ਵਿਚਰਦੇ ਹਨ। ਉਹ ਸਤਿਨਾਮ ਅੰਦਰ ਸਮਾ ਜਾਂਦੇ ਹਨ।
Fareedkot Teekaਸ੍ਰੀ ਗੁਰੂ ਅਮਰਦਾਸ ਜੀ ਕਹਤੇ ਹੈਂ: ਜੋ ਸਚੇ ਨਾਮੀ ਮੇਂ ਰਤੇ ਹੂਏ ਭਕ੍ਤ ਹੈਂ, ਸੋ ਸਦੀਵਕਾਲ ਸੁਖੀ ਹੀ ਰਹਿਤੇ ਹੈਂ॥੮॥੧੭॥੮॥੨੫॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਸ੍ਰੀ ਵਾਹਿਗੁਰੂ ਕੇ ਨਾਮ ਕੇ ਸਿਮਰਨ ਕਾ ਕ੍ਰਿਪਾ ਰੂਪ ਫਲ ਔਰ ਨਾ ਸਿਮਰਨੇ ਕਾ ਕ੍ਰਿਪ ਰੂਪ ਫਲ ਦਿਖਲਾਵਤੇ ਹੈਂ। ਤਿਨ ਮੇਂ ਪ੍ਰਿਥਮ ਜੋ ਪ੍ਰੇਮੀ ਨਾਮ ਕੋ ਸਿਮਰਤੇ ਹੈਂ ਤਿਨ ਕਾ ਫਲ੍ਹ ਕਹਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸੁਖੀ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸਦਾ ਮਸਤ ਰਹਿੰਦੇ ਹਨ ॥੮॥੧੭॥੮॥੨੫॥{69-70}

ਪਦ ਅਰਥ ਰਚੰਨਿ = ਰਚੇ ਰਹਿੰਦੇ ਹਨ, ਮਸਤ ਰਹਿੰਦੇ ਹਨ ॥੮॥੧੭॥੮॥੨੫॥{69-70}

SikhNet (Spanish)Dice Nanak, los Devotos están para siempre en Paz, pues llenos están del Nombre Verdadero del Señor. (8-17-8-25)

Open this shabad (27 lines, Angs 69-70) →

Shabad Guru Arjan Dev Ji Siree Raag continues on Ang 71

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਜਾ ਕਉ ਮੁਸਕਲੁ ਅਤਿ ਬਣੈ; ਢੋਈ. ਕੋਇ ਨ ਦੇਇ ॥

jaa kau musakal at banai; dtoee. koe na dee |

Sant Singh KhalsaWhen you are confronted with terrible hardships, and no one offers you any support,
Manmohan SinghHe who is confronted with dire difficulty and whom none offers any asylum,
Manmohan Singh (Punjabi)ਉਹ ਜਿਸ ਉਤੇ ਭਾਰੀ ਔਕੜ ਆ ਬਣਦੀ ਹੈ ਅਤੇ ਜਿਸ ਨੂੰ ਕੋਈ ਪਨਾਹ ਨਹੀਂ ਦਿੰਦਾ।
Fareedkot Teekaਜਿਸ ਜੀਵ ਕੋ ਅਤ ਕਠਨਤਾ ਬਨ ਜਾਵੇ, ਤਿਸ ਕੋ ਅਪਨੇ ਪਾਸ ਕੋਈ (ਢੋਈ) ਨਿਕਟ ਹੋਨੇ ਨ ਦੇਵੇ॥
Prof. Sahib Singhਜਿਸ ਮਨੁੱਖ ਨੂੰ (ਕੋਈ) ਭਾਰੀ ਬਿਪਤਾ ਆ ਪਏ (ਜਿਸ ਤੋਂ ਬਚਣ ਲਈ) ਕੋਈ ਮਨੁੱਖ ਉਸ ਨੂੰ ਸਹਾਰਾ ਨਾਹ ਦੇਵੇ,

ਪਦ ਅਰਥ ਕਉ = ਨੂੰ। ਅਤਿ = ਵਡੀ। ਮੁਸਕਲੁ = ਬਿਪਤਾ। ਢੋਈ = ਆਸਰਾ।

SikhNet (Spanish)Cuando uno se encuentra en graves problemas y no hay nadie que apoye;

ਲਾਗੂ ਹੋਏ ਦੁਸਮਨਾ; ਸਾਕ ਭਿ. ਭਜਿ ਖਲੇ ॥

laagoo hoe dusamanaa; saak bhi. bhaj khale |

Sant Singh Khalsawhen your friends turn into enemies, and even your relatives have deserted you,
Manmohan SinghWhen friends turn into enemies and even the relations flee away,
Manmohan Singh (Punjabi)ਜਦ ਮਿਤ੍ਰ ਵੈਰੀ ਬਣ ਜਾਂਦੇ ਹਨ ਅਤੇ ਰਿਸ਼ਤੇਦਾਰ ਭੀ ਦੌੜ ਜਾਂਦੇ ਹਨ,
Fareedkot Teekaਔਰ ਸੱਤ੍ਰੂਓਂ ਕੇ ਸਮੁਦਾਇ ਵੀ ਲਾਗੂ ਮਾਰਨੇ ਵਾਲੇ ਹੋ ਜਾਵੇਂ ਔਰ ਸੰਬੰਧੀ ਜਨ ਭੀ ਛੋਡ ਕਰ ਭਾਗ ਜਾਵੈ॥
Prof. Sahib Singhਵੈਰੀ ਉਸ ਦੇ ਮਾਰੂ ਬਣ ਜਾਣ, ਉਸ ਦੇ ਸਾਕ-ਸਨਬੰਧੀ ਉਸ ਤੋਂ ਪਰੇ ਦੌੜ ਜਾਣ,

ਪਦ ਅਰਥ ਲਾਗੂ = ਮਾਰੂ। ਭਜਿ ਖਲੇ = ਦੌੜ ਗਏ।

SikhNet (Spanish)cuando sus adversarios y enemigos hacen complot en contra de él e incluso sus parientes lo abandonan;

ਸਭੋ ਭਜੈ ਆਸਰਾ; ਚੁਕੈ ਸਭੁ ਅਸਰਾਉ ॥

sabho bhajai aasaraa; chukai sabh asaraau |

Sant Singh Khalsaand when all support has given way, and all hope has been lost
Manmohan Singhand when all the support gives way and all the succour is at an end.
Manmohan Singh (Punjabi)ਅਤੇ ਸਮੂਹ ਸਹਾਰਾ ਟੁੱਟ ਜਾਂਦਾ ਹੈ, ਤੇ ਸਾਰੀ ਮਦਦ ਖਤਮ ਹੋ ਜਾਂਦੀ ਹੈ।
Fareedkot Teekaਔਰ ਆਸਰਾ ਰੂਪ ਪਦਾਰਥ ਭੀ (ਭਜੈ) ਦੂਰ ਹੋ ਜਾਵੇ ਔਰ (ਅਸਰਾਉ) ਆਸਰਾ ਦੇਣੇ ਵਾਲੇ ਭੀ ਸਭ (ਚੁਕੈ) ਉਠ ਜਾਵੇਂ, ਭਾਵ ਏਹਿ ਕਿ ਜਿਨ ਪਦਾਰਥੋਂ ਔਰ ਪੁਰਸੋਂ ਕਾ ਭਰੋਸਾ ਥਾ, ਸੋ ਸਭ ਹੀ ਨਸ਼੍ਟ ਹੋ ਜਾਵੇਂ॥
Prof. Sahib Singhਉਸ ਦਾ ਹਰੇਕ ਕਿਸਮ ਦਾ ਆਸਰਾ ਖ਼ਤਮ ਹੋ ਜਾਏ, ਹਰੇਕ ਤਰ੍ਹਾਂ ਦਾ ਸਹਾਰਾ ਮੁੱਕ ਜਾਏ,

ਪਦ ਅਰਥ ਚੁਕੈ = ਮੁੱਕ ਜਾਏ। ਅਸਰਾਉ = ਆਸਰਾ।

SikhNet (Spanish)cuando toda la ayuda se debilita y la esperanza se extingue,

ਚਿਤਿ ਆਵੈ ਓਸੁ ਪਾਰਬ੍ਰਹਮੁ; ਲਗੈ ਨ. ਤਤੀ ਵਾਉ ॥੧॥

chit aavai os paarabraham; lagai na. tatee vaau |1|

Sant Singh Khalsa-if you then come to remember the Supreme Lord God, even the hot wind shall not touch you. ||1||
Manmohan SinghIf he then remembers the Supreme Lord, even the hot wind shall not touch him.
Manmohan Singh (Punjabi)ਜੇਕਰ ਤਦ ਉਹ ਸ਼ਰੋਮਣੀ ਸਾਹਿਬ ਨੂੰ ਯਾਦ ਕਰ ਲਵੇ ਤਾਂ ਉਸ ਨੂੰ ਗਰਮ ਹਵਾ ਭੀ ਨਹੀਂ ਛੂਹੇਗੀ।
Fareedkot Teekaਐਸੇ ਵਿਪਦਾਵਾਨ ਪੁਰਸ ਕੋ ਜੋ ਪਾਰਬ੍ਰਹਮ ਚਿਤ ਆਵੈ ਅਰਥਾਤ ਪਰਮੇਸ੍ਵਰ ਯਾਦ ਆਵੈ, ਤੋ ਤੱਤੀ ਪਉਣ ਭੀ ਨਹੀਂ ਲਗ ਸਕਤੀ, ਭਾਵ ਏਹਿ ਕਿ ਕਿਸੀ ਪ੍ਰਕਾਰ ਕਾ ਦੁਖ ਨਹੀਂ ਲਗ ਸਕਤਾ। ਐਸੇ ਤਿਸ ਦੀ ਕ੍ਰਿਪਾ ਕਾ ਫਲੁ ਹੈ॥੧॥
Prof. Sahib Singhਜੇ ਉਸ (ਬਿਪਤਾ ਮਾਰੇ) ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਯਾਦ) ਆ ਜਾਏ, ਤਾ ਉਸ ਦਾ ਵਾਲ ਭੀ ਵਿੰਗਾ ਨਹੀਂ ਹੁੰਦਾ ॥੧॥

ਪਦ ਅਰਥ ਓਸੁ ਚਿਤਿ = ਉਸ ਦੇ ਚਿੱਤ ਵਿੱਚ ॥੧॥

SikhNet (Spanish)si ahí él recuerda al Señor, ni siquiera los vientos calientes lo tocan.(1)

ਸਾਹਿਬੁ; ਨਿਤਾਣਿਆ ਕਾ ਤਾਣੁ ॥

saahib; nitaaniaa kaa taan |

Sant Singh KhalsaOur Lord and Master is the Power of the powerless.
Manmohan SinghThe Master is the might of the powerless.
Manmohan Singh (Punjabi)ਮਾਲਕ ਨਿਰਬਲਾਂ ਦਾ ਬਲ ਹੈ।
Fareedkot Teeka(ਸਾਹਿਬੁ) ਸ੍ਰੀ ਅਕਾਲ ਪੁਰਖ ਨਿਤਾਣਿਓਂ ਕਾ ਤਾਣੁ ਹੈ, ਅਰਥਾਤ ਨਿਰਬਲੋਂ ਕਾ ਬਲ ਹੈ॥
Prof. Sahib Singhਮਾਲਕ-ਪ੍ਰਭੂ ਕਮਜ਼ੋਰਾਂ ਦਾ ਸਹਾਰਾ ਹੈ,
SikhNet (Spanish)Oh Maestro, Tú eres el Esplendor del débil.

ਆਇ ਨ ਜਾਈ. ਥਿਰੁ ਸਦਾ; ਗੁਰਸਬਦੀ ਸਚੁ ਜਾਣੁ ॥੧॥ ਰਹਾਉ ॥

aae na jaaee. thir sadaa; gurasabadee sach jaan |1| rahaau |

Sant Singh KhalsaHe does not come or go; He is Eternal and Permanent. Through the Word of the Guru's Shabad, He is known as True. ||1||Pause||
Manmohan SinghHe comes and goes not and is ever permanent. By Guru's word know Him as True. Pause.
Manmohan Singh (Punjabi)ਉਹ ਆਉਂਦਾ ਤੇ ਜਾਂਦਾ ਨਹੀਂ ਅਤੇ ਸਦੀਵੀ ਸਥਿਰ ਹੈ। ਗੁਰਾਂ ਦੇ ਸ਼ਬਦ ਦੁਆਰਾ ਉਸ ਨੂੰ ਸਤਿ ਸਮਝ। ਠਹਿਰਾਉ।
Fareedkot Teekaਪੁਨ: ਵਾਹਿਗੁਰੂ ਕੈਸਾ ਹੈ? (ਆਇ ਨ ਜਾਈ) ਜਨਮ ਮਰਨ ਸੇ ਰਹਿਤ ਹੈ ਔਰ ਸਦੀਵਕਾਲ ਸਥਿਰ ਹੈ॥☬ਪ੍ਰਸ਼ਨ: ਪ੍ਰਾਪਤਿ ਕੈਸੇ ਹੋਤਾ ਹੈ?☬ਉੱਤਰੁ: ਗੁਰ ਉਪਦੇਸ਼ ਕੇ ਸੱਚ ਕਰ ਮਾਨਨੇ ਸੇ ਪ੍ਰਾਪਤਿ ਹੋਤਾ ਹੈ॥
Prof. Sahib Singhਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ। (ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ॥੧॥ ਰਹਾਉ ॥

ਪਦ ਅਰਥ ਆਇ ਨ ਜਾਈ = ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਥਿਰੁ = ਕਾਇਮ ਰਹਿਣ ਵਾਲਾ। ਸਚੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ। ਜਾਣੁ = ਜਾਣ-ਪਛਾਣ ਪਾ, ਡੂੰਘੀ ਸਾਂਝ ਬਣਾ ॥੧॥ ਰਹਾਉ ॥

SikhNet (Spanish)Oh Tú, el Eterno, el Verdadero, a través de la Palabra del Guru eres conocido. (1-Pausa)

ਜੇ ਕੋ ਹੋਵੈ ਦੁਬਲਾ; ਨੰਗ ਭੁਖ ਕੀ ਪੀਰ ॥

je ko hovai dubalaa; nang bhukh kee peer |

Sant Singh KhalsaIf you are weakened by the pains of hunger and poverty,
Manmohan SinghIf someone be weak from the pangs of poverty and hunger,
Manmohan Singh (Punjabi)ਜੇਕਰ ਕੋਈ ਜਣਾ ਕੰਗਾਲਤਾ ਅਤੇ ਭੁੱਖ ਦੋਖ ਦੀ ਪੀੜ ਕਰਕੇ ਨਿਰਬਲ ਹੋਵੇ,
Fareedkot Teekaਜੋ ਕਈ ਅਤਿ ਦੁਰਬਲ ਹੋਇ ਔਰ ਨੰਗ ਭੁਖ ਸੇ ਸਦਾ ਪੀੜਤ ਰਹੇ॥
Prof. Sahib Singhਜੇ ਕੋਈ ਮਨੁੱਖ (ਅਜੇਹਾ) ਕਮਜ਼ੋਰ ਹੋ ਜਾਏ (ਕਿ) ਭੁੱਖ ਨੰਗ ਦਾ ਦੁੱਖ (ਉਸ ਨੂੰ ਹਰ ਵੇਲੇ ਖਾਂਦਾ ਰਹੇ),

ਪਦ ਅਰਥ ਦੁਬਲਾ = ਕਮਜ਼ੋਰ। ਪੀਰ = ਪੀੜਾ, ਦੁੱਖ।

SikhNet (Spanish)Si uno se siente débil y el hambre y la desgracia le acosan.

ਦਮੜਾ ਪਲੈ ਨਾ ਪਵੈ; ਨਾ ਕੋ ਦੇਵੈ ਧੀਰ ॥

damarraa palai naa pavai; naa ko devai dheer |

Sant Singh Khalsawith no money in your pockets, and no one will give you any comfort,
Manmohan Singhand if he has got no money in his pocket, and there be none to give him consolation,
Manmohan Singh (Punjabi)ਅਤੇ ਜੇਕਰ ਉਸ ਦੀ ਜੇਬ ਵਿੱਚ ਕੋਈ ਰੁਪਿਆ ਪੈਸਾ ਨਾਂ ਹੋਵੇ ਅਤੇ ਉਸ ਨੂੰ ਕੋਈ ਭੀ ਧੀਰਜ ਦਲਾਸਾ ਨਾਂ ਦੇਵੇ,
Fareedkot Teekaਔਰ (ਦਮੜਾ) ਰੁਪ੍ਯਾ ਭੀ ਪੱਲੈ ਨਹੀਂ ਪੜੈ ਔਰ ਨਾ ਕੋਈ ਉਸ ਕੋ ਧੀਰਜ ਹੀ ਦੇਣੇ ਵਾਲਾ ਹੋਵੈ॥
Prof. Sahib Singhਜੇ ਉਸ ਦੇ ਪੱਲੇ ਪੈਸਾ ਨਾਹ ਹੋਵੇ, ਕੋਈ ਮਨੁੱਖ ਉਸ ਨੂੰ ਹੌਸਲਾ ਨਾ ਦੇਵੇ;

ਪਦ ਅਰਥ ਧੀਰ = ਧੀਰਜ, ਹੌਸਲਾ, ਧਰਵਾਸ।

SikhNet (Spanish)Si se encuentra sin dinero y no hay nadie que le brinde ninguna comodidad.

ਸੁਆਰਥੁ ਸੁਆਉ. ਨ ਕੋ ਕਰੇ; ਨਾ ਕਿਛੁ ਹੋਵੈ ਕਾਜੁ ॥

suaarath suaau. na ko kare; naa kichh hovai kaaj |

Sant Singh Khalsaand no one will satisfy your hopes and desires, and none of your works is accomplished
Manmohan Singhand if no one were to gratify his aim and desire, and no work of his be accomplished.
Manmohan Singh (Punjabi)ਅਤੇ ਜੇਕਰ ਕੋਈ ਭੀ ਉਸ ਦਾ ਮਨੋਰਥ ਤੇ ਖਾਹਿਸ਼ ਪੂਰੀਆਂ ਨਾਂ ਕਰੇ ਤੇ ਉਸ ਦਾ ਕੋਈ ਕੰਮ ਨੇਪਰੇ ਨਾਂ ਚੜ੍ਹੇ।
Fareedkot Teekaਔਰ (ਸ੍ਵਾਰਥੁ) ਅਪਨਾ ਜੋ ਪ੍ਰਜੋਜਨੁ ਹੈ ਆਪ ਭੀ ਨਾ ਕਰ ਸਕੇ, ਔਰ ਪਰਾਏ ਕਾ (ਸੁਆਉ) ਅਰਥੁ ਭੀ ਨਾ ਕਰ ਸਕੇ, ਵਾ ਕੋਈ ਪ੍ਰ ਪੁਰਸ ਉਸ ਅਪਦਾਵਾਨ ਕਾ ਕਾਰਜ ਨ ਕਰ ਸਕੇ, ਸਰੀਰ ਕੀ ਨ੍ਰਿਬਲਤਾ ਸੇ ਸੇਵਾ ਆਦਿ ਕਾਰਜ ਭੀ ਕੁਛ ਨਾ ਹੋ ਸਕੇ॥
Prof. Sahib Singhਕੋਈ ਮਨੁੱਖ ਉਸ ਦੀ ਲੋੜ ਗ਼ਰਜ਼ ਪੂਰੀ ਨਾਹ ਕਰੇ, ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾਹ ਚੜ੍ਹ ਸਕੇ,

ਪਦ ਅਰਥ ਸੁਆਰਥੁ = ਆਪਣੀ ਗ਼ਰਜ਼। ਸੁਆਉ = ਸੁਆਰਥ, ਮਨੋਰਥ।

SikhNet (Spanish)Si no hay deseo alguno que se le haya cumplido, ni hay trabajo que haya podido realizar ni terminar.

ਚਿਤਿ ਆਵੈ ਓਸੁ ਪਾਰਬ੍ਰਹਮੁ; ਤਾ ਨਿਹਚਲੁ ਹੋਵੈ ਰਾਜੁ ॥੨॥

chit aavai os paarabraham; taa nihachal hovai raaj |2|

Sant Singh Khalsa-if you then come to remember the Supreme Lord God, you shall obtain the eternal kingdom. ||2||
Manmohan SinghAnd if he in his heart, remembers the Supreme Lord, he shall have a permanent kingdom.
Manmohan Singh (Punjabi)ਅਤੇ ਜੇਕਰ ਉਹ ਆਪਣੇ ਦਿਲ ਵਿੱਚ, ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰ ਲਵੇ ਤਾਂ ਉਸਨੂੰ ਮੁਸਤਕਿਲ ਪਾਤਸ਼ਾਹੀ ਪ੍ਰਾਪਤ ਹੋਵੇਗੀ।
Fareedkot Teekaਜੇ ਕਰ ਪਾਰਬ੍ਰਹਮ ਕਾ ਸਿਮਰਨ ਉਸ ਕੇ ਚਿਤ ਮੇਂ ਪ੍ਰਾਪਤਿ ਹੋ ਜਾਵੈ, ਤੋ ਅਚੱਲ ਚੱਕ੍ਰਵਰਤੀ ਰਾਜ ਕੋ ਪ੍ਰਾਪਤਿ ਹੋਵੈ॥੨॥
Prof. Sahib Singh(ਅਜੇਹੀ ਦੁਰਦਸ਼ਾ ਵਿਚ ਹੁੰਦਿਆਂ ਭੀ) ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਸ ਦਾ ਅਟੱਲ ਰਾਜ ਬਣ ਜਾਂਦਾ ਹੈ (ਭਾਵ, ਉਸ ਦੀ ਆਤਮਕ ਅਵਸਥਾ ਅਜੇਹੇ ਬਾਦਸ਼ਾਹਾਂ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਨਾਹ ਡੋਲੇ) ॥੨॥

ਪਦ ਅਰਥ ਨਿਹਚਲੁ = ਅਟੱਲ ॥੨॥

SikhNet (Spanish)Si él en su corazón recuerda al Señor Absoluto, obtendrá una respuesta y sus días serán ligeros. (2)

ਜਾ ਕਉ ਚਿੰਤਾ ਬਹੁਤੁ ਬਹੁਤੁ; ਦੇਹੀ ਵਿਆਪੈ ਰੋਗੁ ॥

jaa kau chintaa bahut bahut; dehee viaapai rog |

Sant Singh KhalsaWhen you are plagued by great and excessive anxiety, and diseases of the body;
Manmohan SinghHe who is plagued by very excessive anxiety and bodily ailment,
Manmohan Singh (Punjabi)ਉਹ ਜੋ ਪਰਮ ਘਣੇ ਫਿਕਰ ਤੇ ਸਰੀਰ ਦੀ ਬੀਮਾਰੀ ਦਾ ਸਤਾਇਆ ਹੋਇਆ ਹੈ।
Fareedkot Teekaਪੁਨ: ਜਿਸ ਕੋ ਚਿੰਤਾ ਬਹੁਤ ਹੋਵੈ ਔਰ ਸਰੀਰ ਭੀ ਚਿੰਤਾ ਕਰ ਕੇ ਰੋਗੀ ਰਹੇ॥
Prof. Sahib Singhਜਿਸ ਮਨੁੱਖ ਨੂੰ ਹਰ ਵੇਲੇ ਬੜੀ ਚਿੰਤਾ ਬਣੀ ਰਹੇ, ਜਿਸ ਦੇ ਸਰੀਰ ਨੂੰ (ਕੋਈ ਨ ਕੋਈ) ਰੋਗ ਗ੍ਰਸੀ ਰੱਖੇ,

ਪਦ ਅਰਥ ਦੇਹੀ = ਸਰੀਰ (ਨੂੰ)। ਵਿਆਪੈ = ਜ਼ੋਰ ਪਾ ਲਏ।

SikhNet (Spanish)Si uno tiene pensamientos de ansiedad y su cuerpo es atacado por la enfermedad,

ਗ੍ਰਿਸਤਿ ਕੁਟੰਬਿ ਪਲੇਟਿਆ; ਕਦੇ ਹਰਖੁ. ਕਦੇ ਸੋਗੁ ॥

grisat kuttanb palettiaa; kade harakh. kade sog |

Sant Singh Khalsawhen you are wrapped up in the attachments of household and family, sometimes feeling joy, and then other times sorrow;
Manmohan SinghHe who is wrapped up in household and family and sometimes feels joy and sometimes sorrow;
Manmohan Singh (Punjabi)ਉਹ ਜੋ ਘਰ ਬਾਰ ਤੇ ਟੱਬਰ ਕਬੀਲੇ ਵਿੱਚ ਲਪੇਟਿਆ ਹੋਇਆ ਹੈ ਅਤੇ ਕਿਸੇ ਵੇਲੇ ਖੁਸ਼ੀ ਤੇ ਕਿਸੇ ਵੇਲੇ ਅਫਸੋਸ ਮਹਿਸੂਸ ਕਰਦਾ ਹੈ,
Fareedkot Teekaਔਰ ਕੁਟੰਬ ਮੇਂ ਲਪੇਟਿਆ ਹੂਆ ਗ੍ਰਹਸਤੀ ਹੋਵੈ, (ਕਦੇ) ਕਬੀ ਪੁਤ੍ਰ ਜਨਮਾਦਿਕ ਸੇ (ਹਰਖੁ) ਖੁਸੀ ਹੋ ਜਾਵੇ ਔਰ ਕਦੇ ਕਬੀ ਤਿਨ ਕੇ ਮਰਨਾਦਿਕ ਸੇ ਸੋਗਵੰਤ ਹੋ ਜਾਵੇ॥
Prof. Sahib Singhਜੇਹੜਾ ਗ੍ਰਿਹਸਤ (ਦੇ ਜੰਜਾਲ) ਵਿਚ ਪਰਵਾਰ (ਦੇ ਜੰਜਾਲ) ਵਿਚ (ਸਦਾ) ਫਸਿਆ ਰਹੇ, ਜਿਸ ਨੂੰ ਕਦੇ ਕੋਈ ਖ਼ੁਸ਼ੀ ਹੈ ਤੇ ਕਦੇ ਕੋਈ ਗ਼ਮ ਘੇਰੀ ਰਖਦਾ ਹੈ,

ਪਦ ਅਰਥ ਗ੍ਰਿਸਤਿ = ਗ੍ਰਿਹਸਤ ਵਿਚ। ਹਰਖੁ = ਖ਼ੁਸ਼ੀ। ਸੋਗੁ = ਚਿੰਤਾ।

SikhNet (Spanish)y está involucrado emocionalmente en su hogar, y tiene a veces penas y a veces placeres.

ਗਉਣੁ ਕਰੇ ਚਹੁ ਕੁੰਟ ਕਾ; ਘੜੀ ਨ ਬੈਸਣੁ ਸੋਇ ॥

gaun kare chahu kuntt kaa; gharree na baisan soe |

Sant Singh Khalsawhen you are wandering around in all four directions, and you cannot sit or sleep even for a moment
Manmohan Singhand wanders in four directions and cannot sit or sleep even for a moment;
Manmohan Singh (Punjabi)ਅਤੇ ਚੌਹੀਂ ਪਾਸੀਂ ਭਟਕਦਾ ਫਿਰਦਾ ਹੈ ਅਤੇ ਇਕ ਮੁਹਤ ਭਰ ਲਈ ਭੀ ਬੈਠ ਜਾ ਸੌ ਨਹੀਂ ਸਕਦਾ।
Fareedkot Teekaਔਰ ਚਾਰੋਂ ਕੁੰਟਾਂ ਕਾ ਭ੍ਰਮਣਾ ਕਰੇ, ਘੜੀ ਭਰ ਭੀ ਇਸਥਰ ਹੋ ਕਰ ਬੈਠਨਾ ਨ ਮਿਲੇ ਅਰੁ ਸੌਣਾ ਭੀ ਨਾ ਮਿਲੇ॥
Prof. Sahib Singhਜੇਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਭਟਕਦਾ ਫਿਰਦਾ ਹੈ ਕਿ ਉਸ ਨੂੰ ਘੜੀ ਭਰ ਬਹਿਣਾ ਭੀ ਨਸੀਬ ਨਹੀਂ ਹੁੰਦਾ,

ਪਦ ਅਰਥ ਗਉਣੁ = ਗਮਨ, ਭ੍ਰਮਨ। ਬੈਸਣੁ = ਬੈਠਣਾ, ਆਰਾਮ। ਸੋਇ = ਉਹ ਮਨੁੱਖ।

SikhNet (Spanish)Y vaga alrededor de los cuatro continentes, sin encontrar sosiego.

ਚਿਤਿ ਆਵੈ ਓਸੁ ਪਾਰਬ੍ਰਹਮੁ; ਤਨੁ ਮਨੁ ਸੀਤਲੁ ਹੋਇ ॥੩॥

chit aavai os paarabraham; tan man seetal hoe |3|

Sant Singh Khalsa-if you come to remember the Supreme Lord God, then your body and mind shall be cooled and soothed. ||3||
Manmohan SinghWere he to reflect over the Supreme Lord, his body and soul shall be cooled (rest at peace).
Manmohan Singh (Punjabi)ਜੇਕਰ ਉਹ ਸ਼ੋਮਣੀ ਸਾਹਿਬ ਦਾ ਅਰਾਧਨ ਕਰੇ ਤਾਂ ਉਸ ਦੀ ਦੇਹਿ ਤੇ ਆਤਮਾ ਠੰਢੇ (ਸ਼ਾਂਤ) ਹੋ ਜਾਂਦੇ ਹਨ।
Fareedkot Teekaਝੇ ਕਰ ਪਾਰਬ੍ਰਹਮੁ ਕਾ ਚਿੱਤ ਮੇਂ ਸਿਮਰਨ ਹੋਇ ਆਵੈ, ਤੌ ਉਸ ਕਾ ਤਨੁ ਮਨੁ ਸੀਤਲੁ ਹੋ ਜਾਵੇ॥੩॥
Prof. Sahib Singhਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵੱਸੇ, ਤਾਂ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ ਉਸ ਦਾ ਮਨ (ਸੰਤੋਖ ਨਾਲ) ਠੰਢਾ-ਠਾਰ ਹੋ ਜਾਂਦਾ ਹੈ ॥੩॥
SikhNet (Spanish)Si él recuerda al Señor en su corazón, su cuerpo y mente serán refrescados.(3)

ਕਾਮਿ ਕਰੋਧਿ ਮੋਹਿ ਵਸਿ ਕੀਆ; ਕਿਰਪਨ ਲੋਭਿ ਪਿਆਰੁ ॥

kaam karodh mohi vas keea; kirapan lobh piaar |

Sant Singh KhalsaWhen you are under the power of sexual desire, anger and worldly attachment, or a greedy miser in love with your wealth;
Manmohan SinghMan may be in the power of lust wrath and worldly love, and be a miser through love of greed;
Manmohan Singh (Punjabi)ਬੰਦਾ ਵਿਸ਼ੇ ਭੋਗ ਗੁੱਸੇ ਤੇ ਸੰਸਾਰੀ ਮਮਤਾ ਦੇ ਅਖਤਿਆਰ ਵਿੱਚ ਹੋਵੇ ਤੇ ਲਾਲਚ ਦੀ ਪ੍ਰੀਤ ਰਾਹੀਂ ਕੰਜੂਸ ਹੋ ਗਿਆ ਹੋਵੇ।
Fareedkot Teekaਕਾਮ ਕ੍ਰੋਧ ਤਥਾ ਮੋਹ ਇਨ ਬਿਕਾਰੋਂ ਕਾ ਬਸਿ ਕੀਆ ਹੂਆ, ਕਿਰਪਣ ਜੋ ਧਨ ਕੋ ਬ੍ਯਵਹਾਰ ਤਥਾ ਪਰਮਾਰਥ ਮੇਂ ਆਪ ਲਗਾਵਣੇ ਵਾਲਾ ਨਾ ਹੋਵੈ, ਔਰ (ਲੋਭਿ ਪਿਆਰੁ) ਧਨ ਕੇ ਲੋਭ ਹੀ ਮੇਂ ਪਿਆਰ ਹੋਵੈ॥
Prof. Sahib Singhਜੇ ਕਿਸੇ ਮਨੁੱਖ ਨੂੰ ਕਾਮ ਨੇ ਕ੍ਰੋਧ ਨੇ ਮੋਹ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੋਵੇ, ਜੇ ਉਸ ਸ਼ੂਮ ਦਾ ਪਿਆਰ (ਸਦਾ) ਲੋਭ ਵਿਚ ਹੀ ਹੋਵੇ,

ਪਦ ਅਰਥ ਕਾਮਿ = ਕਾਮ ਨੇ। ਮੋਹਿ = ਮੋਹ ਨੇ। ਕਿਰਪਨ = ਕੰਜੂਸ। ਲੋਭਿ = ਲੋਭ ਵਿਚ।

SikhNet (Spanish)Aquél que vive siendo controlado por la lujuria, el enojo, el apego y la miserable avaricia

ਚਾਰੇ ਕਿਲਵਿਖ. ਉਨਿ ਅਘ ਕੀਏ; ਹੋਆ ਅਸੁਰ ਸੰਘਾਰੁ ॥

chaare kilavikh. un agh kee; hoaa asur sanghaar |

Sant Singh Khalsaif you have committed the four great sins and other mistakes; even if you are a murderous fiend
Manmohan SinghHe may have committed the four major sins and other misdeeds; and be a demon to kill,
Manmohan Singh (Punjabi)ਉਸ ਨੇ ਚਾਰੋਂ ਹੀ ਬੱਜਰ ਪਾਪ ਤੇ ਹੋਰ ਕੁਕਰਮ ਕੀਤੇ ਹੋਣ ਤੇ ਮਾਰ ਸੁੱਟਣ ਲਈਂ ਉਹ ਰਾਖਸ਼ ਹੋਵੇ,
Fareedkot Teeka(ਚਾਰੇ ਕਿਲਵਿਖ) ਗੋਘਾਤ ੧, ਗੁਰੂ ਪਤਨੀਰਮਨਾ ੨, ਬ੍ਰਹਮ ਹਤ੍ਯਾ ੩, ਏਕ ਸੇਰ ਸੇ ਅਧਿਕ ਕੰਚਨ ਕੀ ਚੋਰੀ ਕਰਨਾ ੪, ਯਦ੍ਯਪਿ ਅਲਪ ਸ੍ਵਰਨ ਕਾ ਚੁਰਾਉਨਾ ਭੀ ਪਾਪ ਹੀ ਹੈ, ਪਰੰਤੂ ਸੇਰ ਸੇ ਅਧਿਕ ਕਿਲਵਿਖੋਂ ਮੇਂ ਕਹਾ ਹੈ, ਭਾਵ ਯਹਿ ਕਿ ਚਾਰੋਂ ਮਹਾਂ ਪਾਪ ਹੈਂ, ਇਨ ਚਾਰੋਂ ਕੇ ਜੋ ਕਰਨੇ ਵਾਲੇ ਹੈਂ। ਇਨ ਚਾਰੋਂ ਕਿਲਵਿਖੀ੍ਯੋਂ ਕਾ ਸੰਗੀ ਭੀ ਇਨ ਕੇ ਤੁਲ ਹੀ ਪਾਂਚਵਾਂ ਪਾਪੀ ਹੋਤਾ ਹੈ।☬ਨਨੂੰ: ਸੰਗਤਿ ਤੋ ਘੜੀ ਪਲ ਮਾਤ੍ਰ ਕਿਸੀ ਸੰਜੋਗ ਸੇ ਭੀ ਹੋ ਜਾਤੀ ਹੈ?☬ਉੱਤ੍ਰ: ਸ਼ਾਸਤ੍ਰ ਮੇਂ ਨਿਯਮ ਕੀਯਾ ਹੈ, ਜੋ ਜਿਸ ਕੀ ਏਕ ਬਰਖ ਪ੍ਰ੍ਯੰਤ ਸੰਗਤਿ ਕਰੇ ਸੋ ਤਿਸ ਕੇ ਤੁਲ ਹੋ ਜਾਤਾ ਹੈ। ਪੁਨਃ ਬਿਸ੍ਵਾਸਘਾਤ ਤਥਾ ਕ੍ਰਿਤਘਨਤਾ ਆਦਿਕ ਭੀ (ਅਘ) ਪਾਪ ਕੀਏ ਹੋਇ ਅਰਥਾਤ (ਉਨ) ਤਿਸ ਪੁਰਸ ਨੇ ਸਭੀ ਕਿਲਵਿਖ ਤਥਾ ਕ੍ਰਿਤਘਨਤਾ ਆਦਿ ਆਪ ਭੀ ਕੀਏ ਹੋਇ, ਔਰ (ਅਸੁਰ ਸੰਘਾਰ) ਅਸੁਰੀ ਸੰਪਤਾ ਕੇ ਗੁਣੋਂ ਕਰ ਮਾਰਿਆ ਹੂਆ ਹੋਇ, ਵਾ ਦੈਤੋਂ ਕੇ ਤੁਲ ਜੀਵੋਂ ਕੇ ਮਾਰਨੇ ਵਾਲਾ ਭੀ ਹੂਆ ਹੈ॥
Prof. Sahib Singhਜੇ ਉਸ ਨੇ (ਉਹਨਾਂ ਵਿਕਾਰਾਂ ਦੇ ਵੱਸ ਹੋ ਕੇ) ਚਾਰੇ ਹੀ ਉੱਘੇ ਪਾਪ ਅਪਰਾਧ ਕੀਤੇ ਹੋਏ ਹੋਣ, ਜੇ ਉਹ ਅਜੇਹਾ ਭੈੜਾ ਹੋ ਗਿਆ ਹੋਵੇ ਕਿ ਉਸ ਦਾ ਮਾਰ ਦੇਣਾ ਹੀ ਚੰਗਾ ਹੋਵੇ,

ਪਦ ਅਰਥ ਕਿਲਵਿਖ = ਪਾਪ। ਉਨਿ = ਉਸ ਨੇ। ਅਘ = ਪਾਪ। ਚਾਰੇ ਕਿਲਵਿਖ = {ਬ੍ਰਾਹਮਣ ਕੈਲੀ ਘਾਤ ਕੰਞਕਾ, ਅਣਚਾਰੀ ਕਾ ਧਾਨੁ}। ਅਸੁਰ ਸੰਘਾਰੁ = ਸੰਘਾਰਨ ਜੋਗ ਅਸੁਰ।

SikhNet (Spanish)y que también bebe, se roba el oro, trata de seducir a la esposa del Guru, mata a la vaca o al brahmán y está siendo destruido por sus acciones

ਪੋਥੀ ਗੀਤ ਕਵਿਤ ਕਿਛੁ; ਕਦੇ. ਨ ਕਰਨਿ ਧਰਿਆ ॥

pothee geet kavit kichh; kade. na karan dhariaa |

Sant Singh Khalsawho has never taken the time to listen to sacred books, hymns and poetry
Manmohan Singhand he may never have given his ear to sacred books, hymns and poetry.
Manmohan Singh (Punjabi)ਅਤੇ ਪਵਿੱਤਰ ਪੁਸਤਕਾਂ, ਭਜਨ ਤੇ ਕਵਿਤਾ ਵੱਲ ਉਸ ਨੇ ਕਦਾਚਿੱਤ ਆਪਣਾ ਕੰਨ ਹੀ ਨਾਂ ਕੀਤਾ ਹੋਵੇ।
Fareedkot Teekaਔਰ ੩ ਪੋਥੀ ਸ਼ਾਸਤ੍ਰ, (ਗੀਤ) ਸੰਗੀਤ ਔਰ (ਕਵਿਤ) ਕਾਬ੍ਯ, ਜਿਨ ਮੇਂ ਵਾਹਿਗੁਰੂ ਕਾ ਨਾਮ ਗੁੰਥਤ ਹੋਇ, ਸੋ ਕਭੀ ਨਹੀਂ ਕਾਨ (ਧਰਿਆ) ਧਾਰਨ ਕੀਆ ਹੋਇ, ਭਾਵ ਯੇਹ ਕਿ ਕਭੀ ਨਹੀਂ ਸੁਣਾ ਹੋਇ॥
Prof. Sahib Singhਜੇ ਉਸ ਨੇ ਕਦੇ ਭੀ ਕੋਈ ਧਰਮ ਪੁਸਤਕ ਕੋਈ ਧਰਮ ਗੀਤ ਕੋਈ ਧਾਰਮਿਕ ਕਵਿਤਾ ਸੁਣੀ ਨਾਹ ਹੋਵੇ,

ਪਦ ਅਰਥ ਕਰਨਿ = ਕੰਨ ਵਿਚ। ਕਰਨਿ ਧਰਿਆ = ਸੁਣਿਆ।

SikhNet (Spanish)y nunca presta oídos al Libro y a la poesía del Alma.

ਚਿਤਿ ਆਵੈ ਓਸੁ ਪਾਰਬ੍ਰਹਮੁ; ਤਾ ਨਿਮਖ ਸਿਮਰਤ ਤਰਿਆ ॥੪॥

chit aavai os paarabraham; taa nimakh simarat tariaa |4|

Sant Singh Khalsa-if you then come to remember the Supreme Lord God, and contemplate Him, even for a moment, you shall be saved. ||4||
Manmohan SinghIf he thinks of the Supreme Lord, then, by remembering Him even for a moment, he is saved.
Manmohan Singh (Punjabi)ਜੋ ਉਹ ਸ਼੍ਰੋਮਣੀ ਸਾਹਿਬ ਨੂੰ ਚੇਤੇ ਕਰ ਲਵੇ ਤਦ ਉਸ ਨੂੰ ਇਕ ਮੁਹਤ ਭਰ ਲਈ ਅਰਾਧਨ ਨਾਲ ਉਹ ਪਾਰ ਉਤਰ ਜਾਂਦਾ ਹੈ।
Fareedkot Teekaਪਰੰਤੂ ਜੇ ਉਸ ਕੋ ਪਾਰਬ੍ਰਹਮ ਕਾ ਸਿਮਰਨੁ ਚਿਤ ਮੇਂ ਯਾਦ ਹੋਇ ਆਵੈ, ਤਬ ਏਕ ਨਿਮਖ ਮਾਤ੍ਰ ਕੇ ਸਿਮਰਣ ਸੇ ਮੁਕਤਿ ਹੋ ਗਿਆ ਹੈ॥☬ਪ੍ਰਿਥਮ ਚਾਰ ਪੌੜੀ੍ਯੋਂ ਮੇਂ ਵਾਹਗੁਰੂ ਕੇ ਸਿਮਰਣੇ ਸੇ ਨੀਚੋਂ ਕੋ ਊਚਤਾ ਦਿਖਾਈ ਹੈ। ਤਬ ਔਰ ਚਾਰ ਪਉੜੀਓਂ ਮੇਂ ਵਾਹਿਗੁਰੂ ਕੇ ਸਿਮਰਣ ਬਿਨਾ ਜੋ ਊਚ ਹੈਂ ਤਿਨ ਕੀ ਨੀਚਤਾ ਦਿਖਾਤੇ ਹੈਂ:
Prof. Sahib Singhਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਹ ਅੱਖ ਦੇ ਫੋਰ ਜਿਤਨੇ ਜਿਤਨੇ ਸਮੇ ਲਈ ਹੀ ਪ੍ਰਭੂ ਦਾ ਸਿਮਰਨ ਕਰ ਕੇ (ਇਹਨਾਂ ਸਾਰੇ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ ॥੪॥

SikhNet (Spanish)Si él recuerda al Señor con todo su corazón, aunque sea por un pequeño instante, él será salvado de la propia oscuridad de su conciencia. (4)

ਸਾਸਤ ਸਿੰਮ੍ਰਿਤਿ ਬੇਦ ਚਾਰਿ; ਮੁਖਾਗਰ ਬਿਚਰੇ ॥

saasat sinmrit bed chaar; mukhaagar bichare |

Sant Singh KhalsaPeople may recite by heart the Shaastras, the Simritees and the four Vedas;
Manmohan SinghThough the mortal may repeat by heart (the six) treatises on philosophy, (twenty seven) ceremonial books and four Vedas;
Manmohan Singh (Punjabi)ਭਾਵੇਂ ਪ੍ਰਾਣੀ ਫਲਸਫੇ ਦੇ (ਛੇ) ਗ੍ਰੰਥ, (ਸਤਾਈ) ਕਰਮਕਾਂਡੀ ਪੁਸਤਕਾਂ ਅਤੇ ਚਾਰੇ ਵੇਦ ਮੂੰਹ ਜਬਾਨੀ ਉਚਾਰਣ ਕਰੇ।
Fareedkot Teekaਸਾਸਤ੍ਰ ਵੇਦਾਂਤ ਆਦਿ ੬, ਔਰ ਸਿੰਮ੍ਰਤੀਆਂ ਮਨੂ ਆਦਿ ੨੭, ਔਰ ਬੇਦ ਰਿਗ ਆਦਿ ੪, (ਮੁਖਾਗਰ) ਕੰਠ ਹੋਇ ਔਰ (ਬਿਚਰੇ) ਵੀਚਾਰਤਾ ਭੀ ਹੋਇ॥
Prof. Sahib Singhਜੇ ਕੋਈ ਮਨੁੱਖ ਚਾਰੇ ਵੇਦ ਸਾਰੇ ਸ਼ਾਸਤ੍ਰ ਤੇ ਸਾਰੀਆਂ ਸਿਮ੍ਰਿਤੀਆਂ ਨੂੰ ਮੂੰਹ-ਜ਼ਬਾਨੀ (ਉਚਾਰ ਕੇ) ਵਿਚਾਰ ਸਕਦਾ ਹੋਵੇ,

ਪਦ ਅਰਥ ਮੁਖਾਗਰ = {ਮੁਖ ਅੱਗ੍ਰ} ਜ਼ਬਾਨੀ।

SikhNet (Spanish)Si uno recita con sus labios los Shastras, los textos Semíticos y los cuatro Vedas

ਤਪੇ ਤਪੀਸਰ ਜੋਗੀਆ; ਤੀਰਥਿ ਗਵਨੁ ਕਰੇ ॥

tape tapeesar jogeea; teerath gavan kare |

Sant Singh Khalsathey may be ascetics, great, self-disciplined Yogis; they may visit sacred shrines of pilgrimage
Manmohan SinghThough he may be a penitent, a great sage or a yogi and may visit places of pilgrimage;
Manmohan Singh (Punjabi)ਭਾਵੇਂ ਉਹ ਪਸਚਾਤਾਪੀ, ਵੱਡਾ ਰਿਸ਼ੀ ਤੇ ਯੋਗੀ ਹੋਵੇ, ਤੇ ਯਾਤ੍ਰਾ-ਅਸਥਾਨਾਂ ਤੇ ਰਟਨ ਕਰੇ,
Fareedkot Teekaਪੁਨ: ਤਪ ਕਰਨੇ ਸੇ ਤਪੀ ਭੀ ਹੋਇ, ਵਾ (ਤਪੀਸਰ) ਤਪੀਓਂ ਕਾ ਮਹੰਤ ਹੋਇ, ਪੁਨਃ ਜੋਗ ਸਾਧੀ ਹੋਇ, ਔਰ ਸਤੀ ਤੀਰਥੋਂ ਕੀ ਜਾਤ੍ਰਾ ਕਰਤਾ ਹੋਇ॥
Prof. Sahib Singhਜੇ ਉਹ ਵੱਡੇ ਵੱਡੇ ਤਪੀਆਂ ਤੇ ਜੋਗੀਆਂ ਵਾਂਗ (ਹਰੇਕ) ਤੀਰਥ ਉਤੇ ਜਾਂਦਾ ਹੋਵੇ,

ਪਦ ਅਰਥ ਬਿਚਰੇ = ਵਿਚਾਰ ਸਕੇ। ਤੀਰਥਿ = ਤੀਰਥ ਉਤੇ।

SikhNet (Spanish)y vive como un gran asceta y Yogui y se baña en las aguas santas.

ਖਟੁ ਕਰਮਾ ਤੇ ਦੁਗੁਣੇ; ਪੂਜਾ ਕਰਤਾ. ਨਾਇ ॥

khatt karamaa te dugune; poojaa karataa. naae |

Sant Singh Khalsaand perform the six ceremonial rituals, over and over again, performing worship services and ritual bathings.
Manmohan Singhand though he may perform six rites twice over and bath and perform worship;
Manmohan Singh (Punjabi)ਅਤੇ ਭਾਵੇਂ ਉਹ ਛੇ ਸੰਸਕਾਰਾਂ ਨੂੰ ਦੂਹਰੀ ਵਾਰ ਕਰੇ ਅਤੇ ਨ੍ਰਾਂ ਕੇ ਉਪਾਸ਼ਨਾ ਕਰੇ।
Fareedkot Teekaਔਰ ਖਟ ਕਰਮੋਂ ਸੇ ਦੁਗਨੇ(੧੨) ਦ੍ਵਾਦਸ ਕਰਮ, ਸੰਧ੍ਯਾ ੧, ਸਨਾਨ ੨, ਜਪ ੩, ਹੋਮ ੪, ਆਥਿਤ ਪੂਜਨ ੫, ਦੇਵਾਰਚਨ ੬, ਬੇਦ ਪਢਨ ੭, ਔਰ ਪਢਾਉਨਾ ੮, ਯੱਗ ਕਰਨਾ ੯, ਔਰ ਕਰਾਉਨਾ ੧੦, ਦਾਨ ਦੇਨਾ ੧੧, ਔਰ ਦਾਨ ਲੇਨਾ, ਨਾਇ ਕਰ ਠਾਕਰ ਪੂਜਾ ਭੀ ਕਰਤਾ ਹੋਇ ੧੨, ਇਨ ਸਭਨੋਂ ਕੋ ਕਰਤਾ ਭੀ ਹੈ॥
Prof. Sahib Singhਜੇ ਉਹ (ਤੀਰਥਾਂ ਉਤੇ) ਇਸ਼ਨਾਨ ਕਰ ਕੇ (ਦੇਵੀ ਦੇਵਤਿਆਂ ਦੀ) ਪੂਜਾ ਕਰਦਾ ਹੋਵੇ ਤੇ (ਮੰਨੇ-ਪਰਮੰਨੇ) ਛੇ (ਧਾਰਮਿਕ) ਕੰਮਾਂ ਨਾਲੋਂ ਦੂਣੇ (ਧਾਰਮਿਕ ਕਰਮ ਨਿੱਤ) ਕਰਦਾ ਹੋਵੇ;

ਪਦ ਅਰਥ ਨਾਇ = ਨਾ ਕੇ।

SikhNet (Spanish)Y realiza las doce acciones de un practicante y hace Alabanza después de las abluciones.

ਰੰਗੁ. ਨ ਲਗੀ ਪਾਰਬ੍ਰਹਮ; ਤਾ ਸਰਪਰ ਨਰਕੇ ਜਾਇ ॥੫॥

rang. na lagee paarabraham; taa sarapar narake jaae |5|

Sant Singh KhalsaEven so, if they have not embraced love for the Supreme Lord God, then they shall surely go to hell. ||5||
Manmohan SinghYet if he has not embraced love for the Supreme Lord, he shall, assuredly, go to hell then.
Manmohan Singh (Punjabi)ਫਿਰ ਵੀ ਜੇਕਰ ਉਸ ਦੀ ਪ੍ਰੀਤ ਸ਼ਰੋਮਣੀ ਸਾਹਿਬ ਨਾਲ ਨਹੀਂ ਗੰਢੀ ਗਈ, ਤਦ, ਉਹ ਨਿਸਚਿਤ ਹੀ ਦੋਜਖ ਨੂੰ ਜਾਏਗਾ।
Fareedkot Teekaਝੇ ਕਰ ਪਾਰਬ੍ਰਹਮ ਮੇਂ (ਰੰਗੁ) ਪ੍ਰੇਮ ਨਹੀਂ ਲਗੇ ਤੋ (ਸਰਪਰ) ਆਵਸ੍ਯਮੇਵ ਨਰਕ ਮੇਂ ਜਾ ਪੜੇਗਾ॥☬ਨਨੂੰ: ਯਗ੍ਯਾਦਿਕੋਂ ਕਾ ਫਲ ਸ੍ਵਰਗਾਦਿਕ ਲਿਖਾ ਹੈ, ਔਰ ਸ੍ਰੀ ਗੁਰੂ ਜੀ ਤਿਨ ਕਾ ਫਲ ਨਰਕ ਕਹਤੇ ਹੈਂ, ਇਸ ਸੇ ਗੁਰਵਾਕ੍ਯ ਸੇ ਵਿਰੁਧ ਅਰਥ ਕੇ ਪ੍ਰਤਿਪਾਦਿਕ ਹੂਏ?☬ਉੱਤ੍ਰ: ਭਗਵਤ ਭਕਤਿ ਵਿਰੁੱਧ ਜਿਤਨੇ ਕਰਮ ਹੈਂ, ਸੋ ਸਭੀ ਦੁਖ ਕਾ ਕਾਰਨ ਹੈ। ਭਾਵ ਯਹਿ ਜੋ ਕਰਮ ਅਹੰਕਾਰ ਪੂਰਬਕ ਕੀਏ ਜਾਤੇ ਹੈਂ ਤਿਨ ਕਾ ਫਲ ਸ੍ਵਰਗਾਦਿਕ ਮਿਲਤਾ ਹੈ। ਪਰੰਤੂ ਵਹਾਂ ਭੀ ਈਰਖਾਦਿ ਦੁਖ ਬਨੇ ਰਹਿਤੇ ਹੈਂ। ਪੁੰਨੋਂ ਕੇ ਖੀਣ ਹੋਨੇ ਸੇ ਤਹਾਂ ਤੇ ਗਿਰਾਯਾ ਜਾਤਾ ਹੈ। ਇਸ ਪਰ ਰਾਜਾ ਨ੍ਰਿਗ ਕਾ ਦ੍ਰਿਸ੍ਟਾਂਤ ਪ੍ਰਸਿੱਧ ਹੈ ਅਰਥਾਤ ਇਨ ਕਰਮੋਂ ਕੇ ਕਰਨੇ ਸੇ ਦੁਖੋ ਕੀ ਨਿਬ੍ਰਿਤੀ ਕਬੀ ਨਹੀਂ ਹੋਤੀ। ਤਾਂ ਤੇ ਭਗਵਤ ਭਕ੍ਤਿ ਬਿਨਾ ਕਬੀ ਸੁਖ ਕੀ ਪ੍ਰਾਪਤੀ ਨਹੀਂ ਹੈ॥
Prof. Sahib Singhਪਰ ਜੇ ਪਰਮਾਤਮਾ (ਦੇ ਚਰਨਾਂ) ਦਾ ਪਿਆਰ (ਉਸ ਦੇ ਅੰਦਰ) ਨਹੀਂ ਹੈ, ਤਾਂ ਉਹ ਜ਼ਰੂਰ ਨਰਕ ਵਿਚ ਹੀ ਜਾਂਦਾ ਹੈ ॥੫॥

ਪਦ ਅਰਥ ਖਟੁ = ਛੇ। ਸਰਪਰ = ਜ਼ਰੂਰ ॥੫॥

SikhNet (Spanish)Si él no está enamorado del Señor, entonces, seguramente, se perderá en la oscuridad de su conciencia. (5)

ਰਾਜ ਮਿਲਕ ਸਿਕਦਾਰੀਆ; ਰਸ ਭੋਗਣ ਬਿਸਥਾਰ ॥

raaj milak sikadaareea; ras bhogan bisathaar |

Sant Singh KhalsaYou may possess empires, vast estates, authority over others, and the enjoyment of myriads of pleasures;
Manmohan SinghThough one may have empire, principality, lordship and plentiful enjoyments of dainties.
Manmohan Singh (Punjabi)ਭਾਵੇਂ ਆਦਮੀ ਕੋਲ ਬਾਦਸ਼ਾਹੀ, ਰਜਵਾੜਾ, ਸਰਦਾਰੀ ਅਤੇ ਘਨੇਰੇ ਸੁਆਦਿਸ਼ਟ ਅਨੰਦ ਹੋਣ।
Fareedkot Teeka(ਰਾਜ) ਦੇਸੋਂ ਕੀ ਹਕੂਮਤਿ, (ਮਿਲਕ) ਮਾਲਕੀਤ, (ਸਿਕਦਾਰੀਆ) ਸਰਦਾਰੀਆਂ, ਜਿਸ ਕੇ ਘਰ ਮੇਂ ਬਹੁਤ ਹੋ ਜਾਵੈਂ, ਭਾਵ ਏਹਿ ਕਿ ਤਿਨ ਕੇ ਕੁਲ ਮੇਂ ਬਹੁਤ ਪੁਸਤੋਂ ਤਕ ਸਰਦਾਰੀ ਮਰਾਤਬੇ ਕੋ ਪਹੁਚ ਜਾਵੈਂ, ਔਰ ਸਬਦਾਦਿ ਵਿਸ੍ਯੋਂ ਕੋ ਅਧਿਕਤਾ ਸੇ ਭੋਗਣਾ ਕਰੇ॥
Prof. Sahib Singhਜੇ ਕਿਸੇ ਮਨੁੱਖ ਨੂੰ (ਮੁਲਕਾਂ ਦੇ) ਰਾਜ ਮਿਲੇ ਹੋਏ ਹੋਣ, ਬੇਅੰਤ ਜ਼ਮੀਨਾਂ ਦੀ ਮਾਲਕੀ ਮਿਲੀ ਹੋਵੇ, ਜੇ (ਉਸ ਦੀਆਂ ਹਰ ਥਾਂ) ਸਰਦਾਰੀਆਂ ਬਣੀਆਂ ਹੋਈਆਂ ਹੋਣ, ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਭੋਗ ਭੋਗਦਾ ਹੋਵੇ,

ਪਦ ਅਰਥ ਮਿਲਕ = ਮਿਲਖ, ਜ਼ਮੀਨ।

SikhNet (Spanish)El dominio sobre otros. Vastas propiedades en las que se puede rigir y gozar de muchos placeres.

ਬਾਗ ਸੁਹਾਵੇ ਸੋਹਣੇ; ਚਲੈ ਹੁਕਮੁ ਅਫਾਰ ॥

baag suhaave sohane; chalai hukam afaar |

Sant Singh Khalsayou may have delightful and beautiful gardens, and issue unquestioned commands;
Manmohan SinghHe may have delightful and beauteous gardens and he may issue unchallengeable orders;
Manmohan Singh (Punjabi)ਉਸ ਪਾਸ ਮਨੋਹਰ ਤੇ ਸੁੰਦਰ ਚਮਨ ਹੋਣ ਤੇ ਉਹ ਅਮੋੜ ਫੁਰਮਾਨ ਜਾਰੀ ਕਰੇ,
Fareedkot Teekaਔਰ ਬਾਗ਼ ਭੀ ਸੁਭਾਇਮਾਨ ਪ੍ਰਾਪਤਿ ਹੋਇ, ਔਰ ਉਸ ਮੇਂ ਬਡੇ ਬਡੇ ਸੋਹਨੇ ਮੰਦਰ ਭੀ ਬਨੇ ਹੋਇ, ਮੰਦਰ ਕਾ ਅਧ੍ਯਾਰ ਹੈ ਹੁਕਮ ਭੀ (ਅਫਾਰ) ਅਮੋੜ ਚਲੈ॥
Prof. Sahib Singhਜੇ ਉਸ ਦੇ ਪਾਸ ਸੋਹਣੇ ਸੁੰਦਰ ਬਾਗ਼ ਹੋਣ, ਜੇ (ਇਹਨਾਂ ਸਾਰੇ ਪਦਾਰਥਾਂ ਦੀ ਮਲਕੀਅਤ ਦੇ ਕਾਰਨ ਉਸ) ਅਹੰਕਾਰੀ (ਹੋਏ) ਦਾ ਹੁਕਮ ਹਰ ਕੋਈ ਮੰਨਦਾ ਹੋਵੇ,

ਪਦ ਅਰਥ ਅਫਾਰ = ਆਫਰੇ ਹੋਏ ਦਾ, ਅਹੰਕਾਰੀ ਦਾ।

SikhNet (Spanish)Bellos jardines y el orgullo de comandar todos sus extensos alrededores.

ਰੰਗ ਤਮਾਸੇ ਬਹੁ ਬਿਧੀ; ਚਾਇ ਲਗਿ ਰਹਿਆ ॥

rang tamaase bahu bidhee; chaae lag rahiaa |

Sant Singh Khalsayou may have enjoyments and entertainments of all sorts and kinds, and continue to enjoy exciting pleasures
Manmohan Singhand he may have revels and entertainments of many sorts and continue enjoying buoyant pleasures;
Manmohan Singh (Punjabi)ਵੁਸ ਕੋਲ ਅਨੇਕਾਂ ਕਿਸਮਾਂ ਦੀਆਂ ਰੰਗ-ਰਲੀਆਂ ਤੇ ਦਿਲ ਬਹਿਲਾਵੇ ਹੋਣ, ਅਤੇ ਉਹ ਉਮੰਗ-ਭਰੀਆਂ ਮੌਜ-ਬਹਾਰਾ ਮਾਣਦਾ ਰਹਿੰਦਾ ਹੋਵੇ।
Fareedkot Teekaਰੰਗ ਰੰਗ ਕੇ ਤਮਾਸ਼ੇ ਕੌਤਕ ਔਰ ਬਹੁਤ ਪ੍ਰਕਾਰ ਕੇ (ਚਾਉ) ਉਤਸ਼ਾਹ ਇਨ ਮੇਂ ਲਗਾ ਰਹਾ ਹੋਇ॥
Prof. Sahib Singhਜੇ ਉਹ ਦੁਨੀਆ ਦੇ ਕਈ ਕਿਸਮਾਂ ਦੇ ਰੰਗ-ਤਮਾਸ਼ਿਆਂ ਵਿਚ ਚਾ-ਮਲਾਰ ਵਿਚ ਰੁੱਝਾ ਰਹਿੰਦਾ ਹੋਵੇ,

ਪਦ ਅਰਥ ਚਾਇ = ਚਾ ਵਿਚ।

SikhNet (Spanish)Participar y ser entretenido en obras majestuosas y maravillosos espectáculos; todo esto es en vano.

ਚਿਤਿ. ਨ ਆਇਓ ਪਾਰਬ੍ਰਹਮੁ; ਤਾ ਸਰਪ ਕੀ ਜੂਨਿ ਗਇਆ ॥੬॥

chit. na aaeo paarabraham; taa sarap kee joon geaa |6|

Sant Singh Khalsa-and yet, if you do not come to remember the Supreme Lord God, you shall be reincarnated as a snake. ||6||
Manmohan SinghYet, if he muse not over the Lofty Lord, then, he shall go (be born) in the serpent species.
Manmohan Singh (Punjabi)ਫਿਰ ਵੀ ਜੇਕਰ ਉਹ ਸੱਚੇ ਸੁਆਮੀ ਦਾ ਸਿਮਰਨ ਨਹੀਂ ਕਰਦਾ, ਤਦ ਉਹ ਸੱਪ ਦੀਆਂ ਜੂਨੀਆਂ ਅੰਦਰ ਜਾਵੇਗਾ (ਜਨਮੇਗਾ)।
Fareedkot Teekaਪਰੰਤੂ ਜੋ ਪਾਰਬ੍ਰਹਮ ਕਾ ਸਿਮਰਨ ਨਾ ਪ੍ਰਾਪਤਿ ਹੋਇ ਤੌ ਸਰਪ ਕੀ ਜੋਨਿ ਮੇਂ ਜਾ ਪ੍ਰਾਪਤਿ ਹੂਆ, ਜਥਾ ਨਹੁ ਖੁਰਾਜਾ ਸਰਪ ਕੀ ਜੋਨੀ ਕੋ ਪ੍ਰਾਪਤਿ ਭਯਾ॥੬॥
Prof. Sahib Singhਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਾਹ ਆਇਆ ਹੋਵੇ ਤਾਂ ਉਸ ਨੂੰ ਸੱਪ ਦੀ ਜੂਨ ਵਿਚ ਗਿਆ ਸਮਝੋ ॥੬॥
SikhNet (Spanish)Pues si uno no medita en el Señor en su corazón, obtiene la vida de una serpiente.(6)

ਬਹੁਤੁ ਧਨਾਢਿ ਅਚਾਰਵੰਤੁ; ਸੋਭਾ ਨਿਰਮਲ ਰੀਤਿ ॥

bahut dhanaadt achaaravant; sobhaa niramal reet |

Sant Singh KhalsaYou may possess vast riches, maintain virtuous conduct, have a spotless reputation and observe religious customs;
Manmohan SinghOne may be very wealthy and of good conduct and have spotless reputation and mode of life;
Manmohan Singh (Punjabi)ਬੰਦਾ ਘਣਾ ਅਮੀਰ ਤੇ ਚੰਗੇ ਚਾਲ ਚਲਣ ਵਾਲਾ ਹੋਵੇ, ਅਤੇ ਉਸ ਦੀ ਬੇਦਾਗ ਸ਼ੁਹਰਤ ਤੇ ਜੀਵਨ ਰਹੁ-ਰੀਤੀ ਹੋਵੇ।
Fareedkot Teekaਬਹੁਤ (ਧਨਾਢਿ) ਧਨਵਾਨ ਹੋਇ, ਪੁਨਃ ਸ੍ਰੇਸ੍ਟ ਆਚਾਰੋਂ ਕੇ ਧਾਰਨੇ ਵਾਲਾ ਹੋਇ, ਔਰ ਸੋਭਾ ਸੰਜੁਗਤਿ ਹੋਇ, ਔਰ ਨਿਰਮਲ ਮਰਜਾਦਾ ਵਾਲਾ ਹੋਇ॥
Prof. Sahib Singhਜੇ ਕੋਈ ਮਨੁੱਖ ਬੜੇ ਧਨ ਵਾਲਾ ਹੋਵੇ, ਚੰਗੀ ਰਹਿਣੀ-ਬਹਿਣੀ ਵਾਲਾ ਹੋਵੇ, ਸੋਭਾ ਵਾਲਾ ਹੋਵੇ ਤੇ ਸਾਫ਼ ਸੁਥਰੀ ਜੀਵਨ-ਮਰਯਾਦਾ ਵਾਲਾ ਹੋਵੇ,

ਪਦ ਅਰਥ ਅਚਾਰਵੰਤੁ = ਚੰਗੀ ਰਹਿਣੀ ਬਹਿਣੀ ਵਾਲਾ।

SikhNet (Spanish)Uno podrá tener vastas riquezas, cultura, gloria, actitudes piadosas en su vida;

ਮਾਤ ਪਿਤਾ ਸੁਤ ਭਾਈਆ; ਸਾਜਨ ਸੰਗਿ ਪਰੀਤਿ ॥

maat pitaa sut bhaaeea; saajan sang pareet |

Sant Singh Khalsayou may have the loving affections of mother, father, children, siblings and friends;
Manmohan SinghHe may bear affection with his mother, father, sons, brothers and friends,
Manmohan Singh (Punjabi)ਉਸ ਦੀ ਆਪਣੀ ਅੰਮੜੀ, ਬਾਬਲ, ਪੁਤ੍ਰਾਂ ਵੀਰਾਂ ਅਤੇ ਮਿੱਤਰਾਂ ਨਾਲ ਮੁਹੱਬਤ ਹੋਵੇ,
Fareedkot Teekaਮਾਤਾ, ਪਿਤਾ, ਪੁਤ੍ਰ, ਭ੍ਰਾਤਾ ਔਰ ਸੱਜਨ ਪੁਰਖੋਂ ਕੇ ਸਾਥ ਪ੍ਰੀਤੀ ਹੋਇ॥
Prof. Sahib Singhਜੇ ਉਸ ਦਾ ਆਪਣੇ ਮਾਂ ਪਿਉ ਪੁੱਤਰਾਂ ਭਰਾਵਾਂ ਤੇ ਸੱਜਣਾਂ-ਮਿੱਤਰਾਂ ਨਾਲ ਪ੍ਰੇਮ ਹੋਵੇ,

ਪਦ ਅਰਥ ਸੁਤ = ਪੁੱਤਰ।

SikhNet (Spanish)amor a los parientes, hijos, hermanos y amigos;

ਲਸਕਰ ਤਰਕਸਬੰਦ ਬੰਦ; ਜੀਉ ਜੀਉ. ਸਗਲੀ ਕੀਤ ॥

lasakar tarakasaband band; jeeo jeeo. sagalee keet |

Sant Singh Khalsayou may have armies well-equipped with weapons, and all may salute you with respect;
Manmohan Singhand he may possess weapons-equipped-army and all may salute and welcome him meekly;
Manmohan Singh (Punjabi)ਉਸ ਕੋਲਿ ਹਥਿਆਰ ਬੰਦ ਸੈਨਾ ਹੋਵੇ, ਅਤੇ ਸਾਰੇ ਉਸ ਨੂੰ ਸਲਾਮ ਕਰਦੇ ਤੇ ਨਿਮ੍ਰਿਤਾ ਨਾਲ ਜੀ ਆਇਆਂ ਆਖਦੇ ਹੋਣ।
Fareedkot Teekaਤਥਾ ਤੀਰੋਂ ਕੇ ਭਾਥੇ (ਬੰਦ) ਬਾਂਧਨੇ ਵਾਲੀ ਜੋ ਸੈਨਾ ਹੈ, ਸੋ ਜੀਉ ਜੀਉ ਕਰ ਸਭ (ਬੰਦ) ਬੰਦਨਾ ਕਰਨੇ ਵਾਲੀ ਹੋਇ॥
Prof. Sahib Singhਜੇ ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ ਉਸ ਨੂੰ ਸਲਾਮਾਂ ਕਰਦੇ ਹੋਣ, ਸਾਰੀ ਸ੍ਰਿਸ਼ਟੀ ਹੀ ਉਸ ਨੂੰ 'ਜੀ ਜੀ' ਆਖਦੀ ਹੋਵੇ,

ਪਦ ਅਰਥ ਤਰਕਸਬੰਦ ਲਸਕਰ = ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ। ਬੰਦ = ਬੰਦਨਾ। ਜੀਉ ਜੀਉ = ਜੀ ਜੀ!

SikhNet (Spanish)ejércitos armados que le saludan con absoluto respeto.

Open this shabad (39 lines, Angs 70-71) →

Ang 70 of 1430