ਸਿਰੀਰਾਗੁ ਮਹਲਾ ੩ ॥
sireeraag mahalaa 3 | Ang 69
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ ਤੀਜੀ ਪਾਤਸ਼ਾਹੀ।
SikhNet (Spanish)Siri Rag Mejl Guru Amar Das, Tercer Canal Divino.
ਸਤਿਗੁਰਿ ਸੇਵਿਐ ਮਨੁ ਨਿਰਮਲਾ; ਭਏ ਪਵਿਤੁ ਸਰੀਰ ॥
satigur seviai man niramalaa; bhe pavit sareer | Ang 69
Sant Singh KhalsaServing the True Guru, the mind becomes immaculate, and the body becomes pure.
Manmohan SinghBy serving the True Guru, mind becomes stainless and thy body is rendered pure.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਚਿੱਤ ਬੇ-ਦਾਗ ਹੋ ਜਾਂਦਾ ਹੈ ਤੇ ਦੇਹਿ ਪਵਿੱਤ੍ਰ ਹੋ ਜਾਂਦੀ ਹੈ।
Fareedkot Teekaਸਤਿਗੁਰੂ ਕੀ ਸੇਵਾ ਕਰ ਮਨ ਸੁਧ ਹੂਆ ਅਰ ਸਰੀਰ ਕਰ ਕੇ ਵਹੁ ਪਵਿਤ੍ਰ ਹੂਏ ਹੈਂ, ਭਾਵ ਇਉਂ ਮਲ ਵਿਛੇਪ ਕੀ ਨਿਵਿਰਤੀ ਹੂਈ ਹੈ॥
Prof. Sahib Singhਜੇ ਗੁਰੂ ਦਾ ਪੱਲਾ ਫੜੀ ਰੱਖੀਏ, ਤਾਂ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ)।ਪਦ ਅਰਥ ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਸਰਨ ਲਈ ਜਾਏ।
SikhNet (Spanish)Si servimos al Guru Verdadero, nuestra mente se vuelve cristalina y nuestro cuerpo se vuelve puro.
ਮਨਿ ਆਨੰਦੁ ਸਦਾ ਸੁਖੁ ਪਾਇਆ; ਭੇਟਿਆ ਗਹਿਰ ਗੰਭੀਰੁ ॥
man aanand sadaa sukh paaeaa; bhettiaa gahir ganbheer | Ang 69
Sant Singh KhalsaThe mind obtains bliss and eternal peace, meeting with the Deep and Profound Lord.
Manmohan SinghBy meeting the profound and unfathomable Master, happiness and eternal peace are received, in the heart.
Manmohan Singh (Punjabi)ਡੂੰਘੇ ਅਤੇ ਅਥਾਹ ਮਾਲਕ ਨੂੰ ਮਿਲਣ ਦੁਆਰਾ, ਖੁਸ਼ੀ ਤੇ ਸਦੀਵੀ ਆਰਾਮ, ਦਿਲ ਅੰਦਰ ਪ੍ਰਾਪਤ ਹੋ ਜਾਂਦੇ ਹਨ।
Fareedkot Teekaਮਨ ਕੇ ਅੰਤਰ ਹੀ ਨਿਜਾਨੰਦ ਰੂਪ ਬ੍ਰਹਮਨੋਂ ਜਾਨ ਕਰ (ਸਦਾਸੁਖੁ) ਨਿਤ ਸੁਖ ਕੋ ਪ੍ਰਾਪਤਿ ਭਏ ਹੈਂ। ਭੇਟਿਆ ਗਹਿਰ ਗੰਭੀਰੁ ਕਹੀਏ ਜਬ ਬ੍ਰਹਮੁ ਮਿਲਾ ਤਬ ਗਹਿਰ ਗੰਭੀਰ ਸੁਭਾਵ ਵਾਲੇ ਹੂਏ ਹੈਂ॥
Prof. Sahib Singh(ਜੇਹੜਾ ਮਨੁੱਖ ਗੁਰੂ ਦੇ ਦਰ ਤੇ ਆ ਜਾਂਦਾ ਹੈ ਉਸ ਦੇ) ਮਨ ਵਿਚ ਆਨੰਦ ਪੈਦਾ ਹੁੰਦਾ ਹੈ, ਉਹ ਸਦਾ ਲਈ ਆਤਮਕ ਸੁਖ ਮਾਣਦਾ ਹੈ, ਉਸ ਨੂੰ ਡੂੰਘਾ ਤੇ ਵੱਡੇ ਜਿਗਰੇ ਵਾਲਾ ਪਰਮਾਤਮਾ ਮਿਲ ਪੈਂਦਾ ਹੈ।ਪਦ ਅਰਥ ਮਨਿ = ਮਨ ਵਿਚ। ਭੇਟਿਆ = ਮਿਲਿਆ। ਗੰਭੀਰੁ = ਵਡੇ ਜਿਗਰੇ ਵਾਲਾ।
SikhNet (Spanish)Nuestra mente se colma de Éxtasis y Paz Eterna, y así la Profundidad Insondable es conocida.
ਸਚੀ ਸੰਗਤਿ ਬੈਸਣਾ; ਸਚਿ ਨਾਮਿ ਮਨੁ ਧੀਰ ॥੧॥
sachee sangat baisanaa; sach naam man dheer |1| Ang 69
Sant Singh KhalsaSitting in the Sangat, the True Congregation, the mind is comforted and consoled by the True Name. ||1||
Manmohan SinghBy sitting in the true congregation, mental consolation of the True Name is acquired.
Manmohan Singh (Punjabi)ਸੱਚੇ ਸਤਿਸੰਗ ਅੰਦਰ ਬੈਠਣ ਦੁਆਰਾ ਸਤਿਲਾਮ ਦਾ ਮਾਨਸਕ ਧੀਰਜ ਪ੍ਰਾਪਤ ਹੋ ਜਾਂਦਾ ਹੈ।
Fareedkot Teekaਹੇ ਭਾਈ! ਜਬ ਸਤ ਪੁਰਸੋਂ ਕੀ ਸੰਗਤਿ ਮੇਂ (ਬੈਸਣਾ) ਇਸਥਿਤੀ ਕਰੀ ਤਬ ਸਚ ਨਾਮੀ ਕੋ ਪਾਏ ਕਰ ਮਨ ਧੀਰਾ ਹੂਆ ਹੈ॥੧॥
Prof. Sahib Singhਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ ਟਿਕੇ ਰਿਹਾਂ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਟਿਕਾਉ ਹਾਸਲ ਕਰ ਲੈਂਦਾ ਹੈ ॥੧॥ਪਦ ਅਰਥ ਸਚੀ ਸੰਗਤਿ = ਸਦਾ-ਥਿਰ ਪ੍ਰਭੂ ਦੀ ਸੰਗਤਿ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ। ਧੀਰ = ਧੀਰਜ, ਟਿਕਾਉ ॥੧॥
SikhNet (Spanish)Uno se sienta en medio de la Compañía de los Santos, y a través del Nombre Verdadero, obtiene la Paz de la mente. (1)
ਮਨ ਰੇ; ਸਤਿਗੁਰੁ ਸੇਵਿ ਨਿਸੰਗੁ ॥
man re; satigur sev nisang | Ang 69
Sant Singh KhalsaO mind, serve the True Guru without hesitation.
Manmohan SinghO my mind! do thou serve the True Guru unhesitatingly.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਨਿਧੜਕ ਹੋ ਕੇ ਸੱਚੇ ਗੁਰਾਂ ਦੀ ਘਾਲ ਕਮਾ।
Fareedkot Teeka(ਮਨ ਰੇ) ਹੇ ਮੇਰੇ ਪ੍ਯਾਰੇ! ਸਤਿਗੁਰੂ ਕੀ ਸੇਵਾ ਨਿਸੰਕ ਹੋ ਕਰ ਕੇ ਕਰ॥
Prof. Sahib Singhਹੇ ਮੇਰੇ ਮਨ! ਝਾਕਾ ਲਾਹ ਕੇ ਗੁਰੂ ਦੀ ਸਰਨ ਪਉ।ਪਦ ਅਰਥ ਨਿਸੰਗੁ = ਝਾਕਾ ਲਾਹ ਕੇ।
SikhNet (Spanish)Oh mi mente, sirve al Guru Verdadero, sin ninguna duda.
ਸਤਿਗੁਰੁ ਸੇਵਿਐ ਹਰਿ ਮਨਿ ਵਸੈ; ਲਗੈ ਨ ਮੈਲੁ ਪਤੰਗੁ ॥੧॥ ਰਹਾਉ ॥
satigur seviai har man vasai; lagai na mail patang |1| rahaau | Ang 69
Sant Singh KhalsaServing the True Guru, the Lord abides within the mind, and no trace of filth shall attach itself to you. ||1||Pause||
Manmohan SinghBy serving the true Guru, God shall abide within thy mind and not even a particle of filth shall attach to thee. Pause.
Manmohan Singh (Punjabi)ਸੱਚੇ ਗੁਰਾ ਦੀ ਟਹਿਲ ਕਮਾਉਣ ਦੁਆਰਾ ਵਾਹਿਗੁਰੂ ਤੇਰੇ ਚਿੱਤ ਅੰਦਰ ਟਿਕ ਜਾਵੇਗਾ ਅਤੇ ਤੈਨੂੰ ਭੋਰਾ ਭਰ ਭੀ ਗਿਲਾਜ਼ਤ ਨਹੀਂ ਚਮੜੇਗੀ। ਠਹਿਰਾਉ।
Fareedkot Teekaਕ੍ਯੋਂਕਿ ਸਤਿਗੁਰੂ ਕੇ ਸੇਵਨ ਹੀ ਸੇ ਹਰੀ ਨਾਮ ਮਨ ਮੇਂ ਬਸਤਾ ਹੈ ਔਰ ਮੈਲ ਲਗਤੀ ਨਹੀਂ ਹੈ। (ਪਤੰਗੁ) ਥੋੜਾ ਮਾਤ੍ਰ ਭੀ ਪਾਪ ਰੂਪ ਮੈਲ ਨਹੀਂ ਲਗੇਗੀ, ਵਾ ਸੂਰਜ ਵਤ ਵਾ ਸਰੀਰ ਕੋ ਨਹੀਂ ਲਗੇਗੀ॥੧॥ ਰਹਾਉ ॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਪਿਆਂ ਪਰਮਾਤਮਾ ਮਨ ਵਿਚ ਵੱਸਦਾ ਹੈ, ਤੇ (ਮਨ ਨੂੰ ਵਿਕਾਰਾਂ ਦੀ) ਰਤਾ ਭੀ ਮੈਲ ਨਹੀਂ ਲੱਗਦੀ ॥੧॥ ਰਹਾਉ ॥ਪਦ ਅਰਥ ਪਤੰਗੁ = ਰਤਾ ਭੀ ॥੧॥ ਰਹਾਉ ॥
SikhNet (Spanish)El Señor habitará entonces en ti y ni una pizca de suciedad se te pegará. (1-Pausa)
ਸਚੈ ਸਬਦਿ ਪਤਿ ਊਪਜੈ; ਸਚੇ ਸਚਾ ਨਾਉ ॥
sachai sabad pat aoopajai; sache sachaa naau | Ang 69
Sant Singh KhalsaFrom the True Word of the Shabad comes honor. True is the Name of the True One.
Manmohan SinghThrough True Word springs honour. true is the Name of the True Lord.
Manmohan Singh (Punjabi)ਸੱਚੇ ਸ਼ਬਦ ਰਾਹੀਂ ਇਜ਼ਤ ਪੈਦਾ ਹੁੰਦੀ ਹੈ। ਸੱਚੇ ਸੁਆਮੀ ਦਾ ਨਾਮ ਸੱਚਾ ਹੈ।
Fareedkot Teekaਜਿਨੋਂ ਨੈ ਸਚੈ ਹੋਇ ਕਰ ਸਚਾ ਨਾਮ ਵਾਹਿਗੁਰੂ ਕਾ ਜਪਿਆ ਹੈ, ਤਿਨੋਂ ਕੇ ਸਚੇ ਗੁਰਉਪਦੇਸ ਕਰ ਕੇ ਪਤਿਸ਼੍ਠਾ ਪ੍ਰਗਟ ਹੋਤੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ; ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਦਾ-ਥਿਰ ਨਾਮ ਮਿਲ ਜਾਂਦਾ ਹੈ।ਪਦ ਅਰਥ ਪਤਿ = ਇੱਜ਼ਤ। ਸਚੇ ਨਾਉ = ਸਦਾ-ਥਿਰ ਪ੍ਰਭੂ ਦਾ ਨਾਮ।
SikhNet (Spanish)A través de la Palabra Verdadera se obtiene el Honor, y el hombre de la Verdad obtiene el Nombre Verdadero.
ਜਿਨੀ ਹਉਮੈ ਮਾਰਿ ਪਛਾਣਿਆ; ਹਉ ਤਿਨ ਬਲਿਹਾਰੈ ਜਾਉ ॥
jinee haumai maar pachhaaniaa; hau tin balihaarai jaau | Ang 69
Sant Singh KhalsaI am a sacrifice to those who conquer their ego and recognize the Lord.
Manmohan SinghI am a sacrifice unto those who still their ego and recognise the Lord.
Manmohan Singh (Punjabi)ਮੈਂ ਉਨ੍ਹਾ ਉਤੋਂ ਕੁਰਬਾਨ ਜਾਂਦਾ ਹਾਂ ਜੋ ਆਪਣੀ ਹੰਗਤਾ ਨੂੰ ਨਵਿਰਤ ਕਰਦੇ ਅਤੇ ਸਾਹਿਬ ਨੂੰ ਸਿੰਞਾਣਦੇ ਹਨ।
Fareedkot Teekaਔਰ ਜਿਨ੍ਹੋਂ ਨੇ ਹੰਕਾਰ ਕੋ ਮਾਰ ਕਰ ਕੇ ਸੱਚ ਸਰੂਪ ਕੋ ਪਛਾਣਿਆ ਹੈ, ਤਿਨ ਕੇ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ।ਪਦ ਅਰਥ ਪਛਾਣਿਆ = ਜਾਣ-ਪਛਾਣ ਬਣਾਈ, ਸਾਂਝ ਪਾ ਲਈ। ਹਉ = ਮੈਂ।
SikhNet (Spanish)Me ofrezco en sacrificio a aquéllos que conquistan su ego y toman Conciencia de su Señor.
ਮਨਮੁਖ. ਸਚੁ ਨ ਜਾਣਨੀ; ਤਿਨ ਠਉਰ ਨ ਕਤਹੂ ਥਾਉ ॥੨॥
manamukh. sach na jaananee; tin tthaur na katahoo thaau |2| Ang 69
Sant Singh KhalsaThe self-willed manmukhs do not know the True One; they find no shelter, and no place of rest anywhere. ||2||
Manmohan SinghThe perverse know not the True Master. They find no shelter or place any where.
Manmohan Singh (Punjabi)ਪ੍ਰਤੀਕੂਲ ਸੱਚੇ ਮਾਲਕ ਨੂੰ ਨਹੀਂ ਜਾਣਦੇ। ਉਨ੍ਹਾਂ ਨੂੰ ਕੋਈ ਪਨਾਹ ਜਾਂ ਜਗ੍ਹਾ ਕਿਧਰੇ ਨਹੀਂ ਲੱਭਦੀ।
Fareedkot Teekaਔਰ ਜੋ ਮਨਮੁਖ ਹੈਂ, ਸੋ ਸੱਚ ਰੂਪ ਵਾਹਿਗੁਰੂ ਕੋ ਨਹੀਂ ਜਾਨਤੇ ਹੈਂ ਤਿਨ ਕੋ ਇਸ ਲੋਕ ਮੇਂ ਭੀ ਸਤਿਸੰਗ ਮੇਂ ਠਉਰ ਨਹੀਂ ਮਿਲਤੀ, ਔਰ ਆਗੇ ਪ੍ਰਲੋਕ ਮੇਂ ਭੀ ਤਿਨ ਕੋ ਸੁਭ ਅਸਥਾਨੁ ਨਹੀਂ ਮਿਲਤਾ॥੨॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਨਾਲ ਜਾਣ-ਪਛਾਣ ਨਹੀਂ ਪਾ ਸਕਦੇ (ਇਸ ਵਾਸਤੇ ਆਤਮਕ ਸ਼ਾਂਤੀ ਵਾਸਤੇ) ਉਹਨਾਂ ਨੂੰ ਹੋਰ ਕੋਈ ਥਾਂ-ਥਿੱਤਾ ਨਹੀਂ ਮਿਲਦਾ ॥੨॥ਪਦ ਅਰਥ ਮਨਮੁਖ = ਆਪਣੇ ਮਨ ਵਲ ਮੂੰਹ ਰੱਖਣ ਵਾਲੇ। ਕਤਹੂ = ਕਿਤੇ ਭੀ ॥੨॥
SikhNet (Spanish)Los arrogantes Manmukjs no conocen la Verdad y no encuentran refugio. (2)
ਸਚੁ ਖਾਣਾ ਸਚੁ ਪੈਨਣਾ; ਸਚੇ ਹੀ ਵਿਚਿ ਵਾਸੁ ॥
sach khaanaa sach painanaa; sache hee vich vaas | Ang 69
Sant Singh KhalsaThose who take the Truth as their food and the Truth as their clothing, have their home in the True One.
Manmohan SinghTruth is the food and Truth the dress of the pious, and in the True One they have their abode.
Manmohan Singh (Punjabi)ਸੱਚ ਹੈ ਭੋਜਨ ਤੇ ਸੱਚ ਹੀ ਹੈ ਪੁਸ਼ਾਕ ਜਗਿਆਸੂਆਂ ਦੀ, ਅਤੇ ਸਤਿਪੁਰਖਾਂ ਅੰਦਰ ਹੀ ਹੈ ਉਨ੍ਹਾਂ ਦਾ ਵਸੇਬਾ।
Fareedkot Teekaਗੁਰਮੁਖੋਂ ਕਾ ਭੋਜਨ ਕਰਨਾ ਔਰ ਬਸਤ੍ਰੋਂ ਕਾ ਪਹਿਰਨਾ ਭੀ (ਸਚੁ) ਸਫਲਾ ਹੈ, ਵਾ (ਖਾਣਾ) ਜਪਣਾ (ਪੈਨਣਾ) ਸੁਨਣਾ (ਵਾਸੁ) ਮਨ ਕਰ ਕੇ ਸਭ ਸਚੇ ਪਰਮੇਸ੍ਵਰ ਮੇਂ ਹੀ ਹੈਂ।
Prof. Sahib Singhਸਦਾ-ਥਿਰ ਪ੍ਰਭੂ ਦਾ ਨਾਮ ਜਿਨ੍ਹਾਂ ਮਨੁੱਖਾਂ ਦੀ ਆਤਮਕ ਖ਼ੁਰਾਕ ਬਣ ਗਿਆ ਹੈ, ਪ੍ਰਭੂ ਦਾ ਨਾਮ ਹੀ ਜਿਨ੍ਹਾਂ ਦੀ ਪੁਸ਼ਾਕ ਹੈ (ਆਦਰ-ਸਤਕਾਰ ਹਾਸਲ ਕਰਨ ਦਾ ਵਸੀਲਾ ਹੈ), ਜਿਨ੍ਹਾਂ ਦੀ ਸੁਰਤ ਸਦਾ-ਥਿਰ ਪ੍ਰਭੂ ਵਿਚ ਹੀ ਜੁੜੀ ਰਹਿੰਦੀ ਹੈ,ਪਦ ਅਰਥ ਸਚੁ = ਸਦਾ-ਥਿਰ ਪ੍ਰਭੂ।
SikhNet (Spanish)Pero aquél que se alimenta de la Verdad del Señor, se viste de la Verdad y habita en la Verdad.
ਸਦਾ ਸਚਾ ਸਾਲਾਹਣਾ; ਸਚੈ ਸਬਦਿ ਨਿਵਾਸੁ ॥
sadaa sachaa saalaahanaa; sachai sabad nivaas | Ang 69
Sant Singh KhalsaThey constantly praise the True One, and in the True Word of the Shabad they have their dwelling.
Manmohan SinghThey ever praise the True Lord and in the True Name is their residence.
Manmohan Singh (Punjabi)ਉਹ ਹਮੇਸ਼ਾਂ ਸੱਚੇ ਸੁਆਮੀ ਦੀ ਪ੍ਰਸੰਸਾ ਕਰਦੇ ਹਨ ਅਤੇ ਸੱਚੇ ਨਾਮ ਅੰਦਰ ਉਨ੍ਹਾਂ ਦਾ ਟਿਕਾਣਾ ਹੈ।
Fareedkot Teekaਔਰ ਸਦੀਵਕਾਲ ਸਚੇ ਵਾਹਿਗੁਰੂ ਕੀ ਹੀ (ਸਾਲਾਹਣਾ) ਉਪਮਾ ਕਰਤੇ ਹੈਂ ਔਰ ਸਚੇ ਬ੍ਰਹਮ ਮੇਂ ਇਸਥਿਤ ਹੂਏ ਹੈਂ॥
Prof. Sahib Singhਜੋ ਮਨੁੱਖ ਸਦਾ-ਥਿਰ ਪ੍ਰਭੂ ਦੀ ਸਦਾ ਸਿਫਤਿ-ਸਾਲਾਹ ਕਰਦੇ ਰਹਿੰਦੇ ਹਨ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਸ਼ਬਦ ਵਿਚ ਜਿਨ੍ਹਾਂ ਦਾ ਮਨ ਟਿਕਿਆ ਰਹਿੰਦਾ ਹੈ,
SikhNet (Spanish)Quien sea que eleve la Verdad, y viva en la Palabra Verdadera,
ਸਭੁ ਆਤਮ ਰਾਮੁ ਪਛਾਣਿਆ; ਗੁਰਮਤੀ ਨਿਜ ਘਰਿ ਵਾਸੁ ॥੩॥
sabh aatam raam pachhaaniaa; guramatee nij ghar vaas |3| Ang 69
Sant Singh KhalsaThey recognize the Lord, the Supreme Soul in all, and through the Guru's Teachings they dwell in the home of their own inner self. ||3||
Manmohan SinghAmongst all they recognise the pervading Soul, and by Guru's instruction they dwell in their own home.
Manmohan Singh (Punjabi)ਸਾਰਿਆਂ ਅੰਦਰ ਉਹ ਵਿਆਪਕ ਰੂਹ ਨੂੰ ਸਿੰਞਾਣਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਨਿਜ ਦੇ ਗ੍ਰਹਿ ਅੰਦਰ ਰਹਿੰਦੇ ਹਨ।
Fareedkot Teekaਔਰ ਸਰਬ ਵਿਖੇ ਆਤਮਾ ਹੀ ਰਮਣਸੀਲ ਪਛਾਣਿਆ ਹੈ, ਸੋ ਐਸੀ ਗੁਰ ਸਿਖ੍ਯਾ ਕੇ ਲੇਨੇ ਵਾਲੇ ਜੋ (ਗੁਰਮਤੀ) ਗੁਰ ਸਿਖ ਹੈਂ ਤਿਨ੍ਹੋਂ ਕਾ ਨਿਜ ਸਰੂਪ ਮੇਂ ਵਾਸਾ ਹੋਯਾ ਹੈ॥੩॥
Prof. Sahib Singhਉਹਨਾਂ ਨੇ ਹਰ ਥਾਂ ਸਰਬ ਵਿਆਪਕ ਪਰਮਾਤਮਾ ਨੂੰ ਵੱਸਦਾ ਪਛਾਣ ਲਿਆ ਹੈ, ਗੁਰੂ ਦੀ ਮਤਿ ਤੇ ਤੁਰ ਕੇ ਉਹਨਾਂ ਦੀ ਸੁਰਤ ਅੰਤਰ ਆਤਮੇ ਟਿਕੀ ਰਹਿੰਦੀ ਹੈ ॥੩॥ਪਦ ਅਰਥ ਸਭੁ = ਹਰ ਥਾਂ। ਨਿਜ ਘਰਿ = ਆਪਣੇ ਘਰ ਵਿਚ, ਅੰਤਰ-ਆਤਮੇ ॥੩॥
SikhNet (Spanish)que conciba al Señor Inminente y a través de la Instrucción del Guru, resida en su ser interior, será bendecido. (3)
ਸਚੁ ਵੇਖਣੁ ਸਚੁ ਬੋਲਣਾ; ਤਨੁ ਮਨੁ ਸਚਾ ਹੋਇ ॥
sach vekhan sach bolanaa; tan man sachaa hoe | Ang 69
Sant Singh KhalsaThey see the Truth, and they speak the Truth; their bodies and minds are True.
Manmohan SinghTruth they see, Truth they tell and in their body and soul is that True Master.
Manmohan Singh (Punjabi)ਸੱਚ ਉਹ ਦੇਖਦੇ ਹਨ, ਸੱਚ ਦੀ ਉਹ ਆਖਦੇ ਹਨ ਅਤੇ ਉਨ੍ਰਾ ਦੀ ਦੇਹਿ ਤੇ ਆਤਮਾ ਅੰਦਰ ਉਹ ਸੱਚਾ ਮਾਲਕ ਹੀ ਹੈ।
Fareedkot Teekaਤਿਨ ਕਾ ਦੇਖਣਾ ਭੀ ਸਚ ਸਰੂਪ ਕਾ ਔਰ ਬੋਲਣਾ ਭੀ ਸੱਚ ਸਰੂਪ ਵਾਹਿਗੁਰੂ ਕੇ ਜਸ ਕਾ ਹੈ; ਵਾ ਤਿਨ ਕਾ ਦੇਖਣਾ ਔਰ ਬੋਲਣਾ ਸਭ (ਸਚੁ) ਸਫਲਾ ਹੈ ਔਰ ਤਿਨ ਕਾ ਤਨ ਮਨ ਭੀ ਸਫਲਾ ਹੋ ਰਹਾ ਹੈ॥
Prof. Sahib Singhਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹੀ ਹਰ ਥਾਂ ਵੇਖਦਾ ਹੈ, ਸਦਾ-ਥਿਰ ਪ੍ਰਭੂ ਹੀ ਜਿਸ ਨੂੰ ਹਰ ਥਾਂ ਬੋਲਦਾ ਦਿੱਸਦਾ ਹੈ ਉਸ ਦਾ ਸਰੀਰ (ਮਾਇਆ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ ਉਸ ਦਾ ਮਨ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ।ਪਦ ਅਰਥ ਸਚਾ = ਸੱਚਾ, ਸਦਾ-ਥਿਰ, ਅਡੋਲ।
SikhNet (Spanish)El cuerpo y la mente, de aquél que ve la Verdad y la recita, son puros.
ਸਚੀ ਸਾਖੀ ਉਪਦੇਸੁ ਸਚੁ; ਸਚੇ ਸਚੀ ਸੋਇ ॥
sachee saakhee upades sach; sache sachee soe | Ang 69
Sant Singh KhalsaTrue are their teachings, and True are their instructions; True are the reputations of the true ones.
Manmohan SinghTrue is their narration and True their instruction. Such True ones have True reputation.
Manmohan Singh (Punjabi)ਸੱਚੀ ਹੈ ਉਨ੍ਹਾਂ ਦੀ ਵਾਰਤਾ ਅਤੇ ਸੱਚੀ ਉਨ੍ਹਾਂ ਦੀ ਸਿੱਖ-ਮਤ। ਐਸੇ ਸਚਿਆਰਿਆਂ ਦੀ ਸ਼ੁਹਰਤ ਸੱਚੀ ਹੈ।
Fareedkot Teekaਔਰ ਸੁਖ ਸੇ ਭੀ (ਸਚੀ ਸਾਖੀ) ਸਚੇ ਵਾਹਿਗੁਰੂ ਕੇ ਜਸ ਬਰਨਨ ਕੀ ਕਥਾ ਸੁਣਾਉਤੇ ਹੈਂ, ਔਰ ਉਪਦੇਸ਼ ਭੀ ਸਚ ਸਰੂਪ ਕਾ ਹੀ ਕਰਤੇ ਹੈਂ, ਤਿਨ ਸਚੇ ਪੁਰਸੋਂ ਕੀ ਸੱਚੀ (ਸੋਇ) ਸੋਭਾ ਹੈ॥☬ਅਬ ਮਨਮੁਖੋਂ ਕੀ ਦਸਾ ਕਹਤੇ ਹੈਂ:
Prof. Sahib Singhਸਦਾ-ਥਿਰ ਪ੍ਰਭੂ ਦਾ ਸਿਮਰਨ ਹੀ ਉਹ ਸਿੱਖਿਆ ਤੇ ਉਪਦੇਸ਼ ਗ੍ਰਹਿਣ ਕਰਦਾ ਹੈ। ਸਦਾ-ਥਿਰ ਪ੍ਰਭੂ ਦਾ ਰੂਪ ਹੋ ਚੁਕੇ ਉਸ (ਵਡਭਾਗੀ ਮਨੁੱਖ) ਦੀ ਸੋਭਾ ਅਟੱਲ ਹੋ ਜਾਂਦੀ ਹੈ।ਪਦ ਅਰਥ ਸਾਖੀ = ਸਿੱਖਿਆ। ਸੋਇ = ਸੋਭਾ।
SikhNet (Spanish)Su Instrucción es Verdadera y también su reputación.
ਜਿੰਨੀ ਸਚੁ ਵਿਸਾਰਿਆ; ਸੇ ਦੁਖੀਏ ਚਲੇ ਰੋਇ ॥੪॥
jinee sach visaariaa; se dukhee chale roe |4| Ang 69
Sant Singh KhalsaThose who have forgotten the True One are miserable-they depart weeping and wailing. ||4||
Manmohan SinghThey, who have forgotten the True One, are woe-begone and depart bewailing.
Manmohan Singh (Punjabi)ਜਿਨ੍ਹਾਂ ਨੇ ਸਤਿਪੁਰਖ ਨੂੰ ਭੁਲਾ ਦਿਤਾ ਹੈ, ਉਹ ਦੁਖਾਂਤ੍ਰ ਹਨ ਅਤੇ ਵਿਰਲਾਪ ਕਰਦੇ ਟੁਰ ਜਾਂਦੇ ਹਨ।
Fareedkot Teekaਜਿਨ ਮਨਮੁਖੋਂ ਨੇ ਸਚ ਨਾਮ ਕੋ ਬਿਸਾਰਾ ਹੈ, ਵਹੁ ਦੁਖੀ ਹੋ ਕਰ ਰੋਵਤੇ ਚਲੇ ਗਏ ਹੈਂ॥੪॥
Prof. Sahib Singhਪਰ ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨੂੰ (ਇਥੇ) ਭੁਲਾਈ ਰੱਖਿਆ, ਉਹ (ਇਥੇ ਭੀ) ਦੁਖੀ ਰਹੇ, ਤੇ ਇਥੋਂ ਤੁਰੇ ਭੀ ਦੁਖੀ ਹੋ ਹੋ ਕੇ ॥੪॥ਪਦ ਅਰਥ ਰੋਇ = ਰੋ ਕੇ ॥੪॥
SikhNet (Spanish)Los que se olvidaron de la Verdad del Señor, sufrieron y lloraron a la hora de la muerte. (4)
ਸਤਿਗੁਰੁ. ਜਿਨੀ ਨ ਸੇਵਿਓ; ਸੇ ਕਿਤੁ ਆਏ ਸੰਸਾਰਿ ॥
satigur. jinee na sevio; se kit aae sansaar | Ang 69
Sant Singh KhalsaThose who have not served the True Guru-why did they even bother to come into the world?
Manmohan SinghWhat for they, who have not served the True Guru, have come in this world?
Manmohan Singh (Punjabi)ਜਿਨ੍ਹਾਂ ਨੇ ਸੱਚੇ ਗੁਰਾਂ ਦੀ ਘਾਲ ਨਹੀਂ ਘਾਲੀ ਉਹ ਕਾਹਦੇ ਲਈਂ ਇਸ ਜਹਾਨ ਵਿੱਚ ਆਏ ਹਨ?
Fareedkot Teekaਜਿਨ ਪੁਰਸੋਂ ਨੇ ਸਤਿਗੁਰੋਂ ਕਾ ਸੇਵਨ ਨਹੀਂ ਕੀਆ ਹੈ ਵਹੁ ਸੰਸਾਰ ਮੇਂ ਕਿਸ ਵਾਸਤੇ ਆਏ, ਭਾਵ ਸੇ ਤਿਨਕਾ ਆਵਣਾ ਬ੍ਯਰਥ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਨਾਹ ਫੜਿਆ ਉਹਨਾਂ ਦਾ ਸੰਸਾਰ ਵਿਚ ਆਉਣਾ ਵਿਅਰਥ ਗਿਆ।ਪਦ ਅਰਥ ਕਿਤੁ = ਕਿਸ ਕੰਮ ਲਈ? ਵਿਅਰਥ ਹੀ। ਸੰਸਾਰਿ = ਸੰਸਾਰ ਵਿਚ।
SikhNet (Spanish)¿Para qué vinieron al mundo, si no vinieron a servir al Guru Verdadero?
ਜਮ ਦਰਿ ਬਧੇ ਮਾਰੀਅਹਿ; ਕੂਕ ਨ ਸੁਣੈ ਪੂਕਾਰ ॥
jam dar badhe maareeeh; kook na sunai pookaar | Ang 69
Sant Singh KhalsaThey are bound and gagged and beaten at Death's door, but no one hears their shrieks and cries.
Manmohan SinghThey are bound and beaten at death's door, and none hears their shrieks and wails.0
Manmohan Singh (Punjabi)ਮੌਤ ਦੇ ਬੂਹੇ ਉਤੇ ਉਹ ਨਰੜ ਕੇ ਪਟਕੇ ਜਾਂਦੇ ਹਨ ਅਤੇ ਕੋਈ ਭੀ ਉਨ੍ਹਾਂ ਦੀਆਂ ਚੀਕਾਂ ਤੇ ਵਿਰਲਾਪ ਨਹੀਂ ਸੁਣਦਾ।
Fareedkot Teekaਵਹੁ ਜਮ ਕੇ ਦ੍ਵਾਰ ਪਰ ਬਾਂਧੇ ਹੂਏ ਮਾਰੀਤੇ ਹੈਂ ਅਰ ਵਹੁ ਕੂਕਤੇ ਹੈਂ ਤਿਨ ਕੀ (ਪੁਕਾਰ) ਫਰੀਆਦ ਕੋਈ ਨਹੀਂ ਸੁਣਤਾ॥
Prof. Sahib Singhਉਹ ਜਮ ਦੇ ਦਰਵਾਜ਼ੇ ਤੇ ਬੱਧੇ ਮਾਰੀ ਕੁੱਟੀਦੇ ਹਨ, ਕੋਈ ਉਹਨਾਂ ਦੀ ਕੂਕ ਪੁਕਾਰ ਵਲ ਧਿਆਨ ਨਹੀਂ ਦੇਂਦਾ।ਪਦ ਅਰਥ ਦਰਿ = ਦਰ ਤੇ। ਮਾਰੀਅਹਿ = ਮਾਰੇ ਕੁੱਟੇ ਜਾਂਦੇ ਹਨ।
SikhNet (Spanish)En la puerta de Yama, el mensajero de la muerte, son golpeados y nadie escucha sus lamentos.
ਬਿਰਥਾ ਜਨਮੁ ਗਵਾਇਆ; ਮਰਿ ਜੰਮਹਿ ਵਾਰੋ ਵਾਰ ॥੫॥
birathaa janam gavaaeaa; mar jameh vaaro vaar |5| Ang 69
Sant Singh KhalsaThey waste their lives uselessly; they die and are reincarnated over and over again. ||5||
Manmohan SinghThey lose their life in vain and die, and are reborn again and again.
Manmohan Singh (Punjabi)ਉਹ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ, ਅਤੇ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ।
Fareedkot Teekaਤਿਨ੍ਹੋਂ ਨੇ ਬ੍ਯਰਥ ਹੀ ਆਪਣਾ ਜਨਮੁ ਗਵਾਯਾ ਹੈ ਅਰ ਮਰ ਕਰ ਕੇ ਬਾਰੰਬਾਰ ਜਨਮਤੇ ਹੈਂ॥੫॥
Prof. Sahib Singhਉਹਨਾਂ ਮਨੁੱਖਾ ਜਨਮ ਵਿਅਰਥ ਗਵਾ ਦਿੱਤਾ, ਤੇ ਫਿਰ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ॥੫॥ਪਦ ਅਰਥ ਵਾਰੋ ਵਾਰ = ਮੁੜ ਮੁੜ ॥੫॥
SikhNet (Spanish)Ellos desperdiciaron su vida y van a nacer para volver a morir una y otra vez.
ਏਹੁ ਜਗੁ. ਜਲਤਾ ਦੇਖਿ ਕੈ; ਭਜਿ ਪਏ. ਸਤਿਗੁਰ ਸਰਣਾ ॥
ehu jag. jalataa dekh kai; bhaj pe. satigur saranaa | Ang 70
Sant Singh KhalsaSeeing this world on fire, I rushed to the Sanctuary of the True Guru.
Manmohan SinghBeholding this world on fire, I hastened and entered Guru's sanctuary.
Manmohan Singh (Punjabi)ਇਸ ਸੰਸਾਰ ਨੂੰ ਸੜਦਾ ਹੋਇਆ ਤੱਕ ਕੇ, ਮੈਂ ਦੌੜ ਕੇ ਸੱਚੇ ਗੁਰਾਂ ਦੀ ਪਨਾਹ ਲੈ ਲਈ।
Fareedkot Teekaਔਰ ਜੋ ਪੁਰਸ ਇਸ ਸੰਸਾਰ ਕੋ ਕਾਮ ਕ੍ਰੋਧ ਤਥਾ ਤ੍ਰਿਸਨਾ ਰੂਪ ਅਗਨੀ ਮੇਂ ਜਲਤਾ ਹੂਆ ਦੇਖ ਕਰ ਸਤਿਗੁਰੋਂ ਕੀ ਸਰਣ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਜੇਹੜੇ ਮਨੁੱਖ ਇਸ ਜਗਤ ਨੂੰ (ਵਿਕਾਰਾਂ ਦੀ ਤਪਸ਼ ਵਿਚ) ਸੜਦਾ ਵੇਖ ਕੇ ਛੇਤੀ ਨਾਲ ਗੁਰੂ ਦੀ ਸ਼ਰਨ ਜਾ ਪਏ, ਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਪੱਕਾ ਟਿਕਾ ਦਿੱਤਾ,ਪਦ ਅਰਥ ਭਜਿ = ਦੌੜ ਕੇ।
SikhNet (Spanish)Cuando vi el mundo en llamas, corrí al Refugio del Guru.
ਸਤਿਗੁਰਿ ਸਚੁ ਦਿੜਾਇਆ; ਸਦਾ ਸਚਿ ਸੰਜਮਿ ਰਹਣਾ ॥
satigur sach dirraaeaa; sadaa sach sanjam rahanaa | Ang 70
Sant Singh KhalsaThe True Guru has implanted the Truth within me; I dwell steadfastly in Truth and self-restraint.
Manmohan SinghThe True Guru has impressed upon me ever to abide in justice, truthfulness and self-restraint.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਹਮੇਸ਼ਾਂ ਨਿਆਇ, ਸੱਚਾਈ ਅਤੇ ਸਵੈ-ਕਾਬੂ ਅੰਦਰ ਵੱਸਣਾ ਨਿਸਚਿਤ ਕਰਵਾ ਦਿੱਤਾ ਹੈ।
Fareedkot Teekaਤਿਨ ਪੁਰਸੋਂ ਕੋ ਸਤਿਗੁਰੂ ਨੇ ਸਚ ਰੂਪ ਵਾਹਿਗੁਰੂ ਕਾ ਉਪਦੇਸ਼ ਦ੍ਰਿੜ ਕਰਾਇ ਦੀਆ ਹੈ, ਸੋ ਨਿਤ ਹੀ ਸੰਜਮ ਔਰ ਧਾਰਣਾ ਧ੍ਯਾਨ ਸਮਾਧੀ ਮੇਂ ਤਿਨ ਕਾ ਰਹਿਣਾ ਹੈ॥
Prof. Sahib Singhਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਤੇ (ਸੋਹਣੀ) ਜੀਵਨ-ਮਰਯਾਦਾ ਵਿਚ ਰਹਿਣ ਦੀ ਜਾਚ ਸਿਖਾ ਦਿੱਤੀ।ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਦਿੜਾਇਆ = ਪੱਕਾ ਕਰ ਦਿੱਤਾ, ਮਨ ਵਿਚ ਚੰਗੀ ਤਰ੍ਹਾਂ ਵਸਾ ਦਿੱਤਾ। ਸੰਜਮਿ = ਸੰਜਮ ਵਿਚ, ਜੁਗਤਿ ਵਿਚ।
SikhNet (Spanish)El Guru fue Quien me instruyó en la Verdad del Señor y en cómo vivir en la disciplina de la Verdad.
ਸਤਿਗੁਰ ਸਚਾ ਹੈ ਬੋਹਿਥਾ; ਸਬਦੇ. ਭਵਜਲੁ ਤਰਣਾ ॥੬॥
satigur sachaa hai bohithaa; sabade. bhavajal taranaa |6| Ang 70
Sant Singh KhalsaThe True Guru is the Boat of Truth; in the Word of the Shabad, we cross over the terrifying world-ocean. ||6||
Manmohan SinghThe True Guru is the right ship. By his instruction man swims across the dreadful world ocean.
Manmohan Singh (Punjabi)ਸੱਚੇ ਗੁਰੂ ਜੀ ਦਰੁਸਤ ਜਹਾਜ਼ ਹਨ। ਉਨ੍ਹਾਂ ਦੇ ਉਪਦੇਸ਼ ਦੁਆਰਾ ਇਨਸਾਨ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਤਾਂ ਤੇ ਸਤਿਗੁਰੋਂ ਕੇ ਪਾਸ ਗ੍ਯਾਨ ਰੂਪ (ਸਚਾ ਬੋਹਿਥਾ) ਸਚਾ ਜਹਾਜੁ ਹੈ। ਤਿਨ ਸਤਿਗੁਰੋਂ ਕੇ ਉਪਦੇਸ਼ ਸੇ ਗ੍ਯਾਨ ਰੂਪ ਜਹਾਜ ਪਾਇ ਕਰ (ਭਵਜਲ) ਸੰਸਾਰ ਸਮੁੰਦਰ ਸੇ ਤਰਣਾ ਹੋਤਾ ਹੈ॥☬ਨਨੂੰ: ਸੰਸਾਰ ਸਮੁੰਦ੍ਰ ਸੇ ਤਰਨੇ ਕੋ ਗੁਰ ਉਪਦੇਸ਼ ਤੇ ਬਿਨਾ ਭੀ ਯੱਗ ਤਪਾਦਿ ਬਹੁਤ ਉਪਾਉ ਹੈਂ?☬ਉੱਤਰੁ:
Prof. Sahib Singh(ਹੇ ਭਾਈ!) ਗੁਰੂ ਸਦਾ ਕਾਇਮ ਰਹਿਣ ਵਾਲਾ ਜਹਾਜ਼ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੬॥ਪਦ ਅਰਥ ਬੋਹਿਥਾ = ਜਹਾਜ਼ ॥੬॥
SikhNet (Spanish)El Guru Verdadero es la Barca Verdadera; a través del Shabd de Su Palabra es que podemos cruzar nadando el terrible mar de las existencias. (6)
ਲਖ ਚਉਰਾਸੀਹ ਫਿਰਦੇ ਰਹੇ; ਬਿਨੁ ਸਤਿਗੁਰ. ਮੁਕਤਿ ਨ ਹੋਈ ॥
lakh chauraaseeh firade rahe; bin satigur. mukat na hoee | Ang 70
Sant Singh KhalsaPeople continue wandering through the cycle of 8.4 million incarnations; without the True Guru, liberation is not obtained.
Manmohan SinghThe mortals continue wandering in eighty-four lakhs of existences and without the Guru they obtain not emancipation.
Manmohan Singh (Punjabi)ਪ੍ਰਾਣੀ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦੇ ਰਹਿੰਦੇ ਹਨ ਅਤੇ ਗੁਰਾਂ ਦੇ ਬਾਝੋਂ ਉਹ ਮੋਖਸ਼ ਨੂੰ ਪਰਾਪਤ ਨਹੀਂ ਹੁੰਦੇ।
Fareedkot Teekaਅਪਰ ਜਿਤਨੇ ਉਪਾਉ ਹੈਂ ਵਹੁ ਸਭ ਜਨਮ ਮਰਣ ਸੇ ਰਹਿਤ ਨਹੀਂ ਕਰਤੇ। ਬਿਨਾ ਸਤਿਗੁਰੋਂ ਕੇ ਚੌਰਾਸੀ ਮੇਂ ਭ੍ਰਮਤੇ ਰਹਿਤੇ ਹੈਂ, ਤਿਨ ਕੀ ਮੁਕਤਿ ਨਹੀਂ ਹੋਤੀ॥
Prof. Sahib Singh(ਜੇਹੜੇ ਗੁਰੂ ਦੀ ਸਰਨ ਤੋਂ ਵਾਂਝੇ ਰਹੇ ਉਹ) ਚੌਰਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦੇ ਫਿਰਦੇ ਹਨ, ਗੁਰੂ ਤੋਂ ਬਿਨਾ (ਇਸ ਗੇੜ ਵਿਚੋਂ) ਖ਼ਲਾਸੀ ਨਹੀਂ ਮਿਲਦੀ।ਪਦ ਅਰਥ ਮੁਕਤਿ = ਖ਼ਲਾਸੀ।
SikhNet (Spanish)Vagamos a través de millones de especies, pero no obtenemos la Liberación sin el Guru Verdadero.
ਪੜਿ ਪੜਿ ਪੰਡਿਤ ਮੋਨੀ ਥਕੇ; ਦੂਜੈ ਭਾਇ ਪਤਿ ਖੋਈ ॥
parr parr panddit monee thake; doojai bhaae pat khoee | Ang 70
Sant Singh KhalsaReading and studying, the Pandits and the silent sages have grown weary, but attached to the love of duality, they have lost their honor.
Manmohan SinghTired of extensive reading have grown the Pandits and men of silence. Being attached to duality they lose their honour.
Manmohan Singh (Punjabi)ਘਣਾ ਪੜ੍ਹਣ ਦੁਆਰਾ, ਪੰਡਤ ਤੇ ਚੁੱਪ ਰਹਿਣੇ ਬੰਦੇ ਹਾਰ-ਹੁਟ ਗਏ ਹਨ। ਦਵੈਤ-ਭਾਵ ਵਿੱਚ ਹੋਣ ਕਰ ਕੇ ਉਹ ਆਪਣੀ ਇੱਜ਼ਤ ਗੁਆ ਲੈਂਦੇ ਹਨ।
Fareedkot Teekaਦੂਜੇ ਭਾਉ ਮੇਂ ਪੜ ਪੜ ਕੇ ਪੰਡਤ ਭੀ ਥਕ ਗਏ ਹੈਂ ਔਰ ਮੌਨ ਧਾਰ ਕਰ ਮੋਨੀ ਭੀ ਥਕ ਗਏ ਹੈਂ, ਅੰਤ ਕੋ ਆਪਣੀ ਪ੍ਰਤਿਸ੍ਟਾ ਬਿਗਾੜੀ ਹੈ॥
Prof. Sahib Singhਪੰਡਿਤ ਲੋਕ (ਸ਼ਾਸਤ੍ਰ ਆਦਿ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ ਥੱਕ ਗਏ, ਮੋਨ-ਧਾਰੀ ਸਾਧੂ ਸਮਾਧੀਆਂ ਲਾ ਲਾ ਕੇ ਥੱਕ ਗਏ (ਗੁਰੂ ਦੀ ਸਰਨ ਤੋਂ ਬਿਨਾ ਚੌਰਾਸੀ ਦੇ ਗੇੜ ਤੋਂ ਖ਼ਲਾਸੀ ਪ੍ਰਾਪਤ ਨਾਹ ਕਰ ਸਕੇ, ਉਹਨਾਂ ਨੇ ਸਗੋਂ) ਪ੍ਰਭੂ ਤੋਂ ਬਿਨਾ ਹੋਰ ਦੇ ਪਿਆਰ ਵਿਚ ਆਪਣੀ ਇੱਜ਼ਤ ਗਵਾ ਲਈ।ਪਦ ਅਰਥ ਮੋਨੀ = ਸਮਾਧੀਆਂ ਲਾਣ ਵਾਲੇ, ਮੋਨ ਧਾਰੀ ਰੱਖਣ ਵਾਲੇ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਪਤਿ = ਇੱਜ਼ਤ।
SikhNet (Spanish)Cansados de leer están los Pandits y los hombres de silencio; ellos pierden honor viviendo apegados a la dualidad.
ਸਤਿਗੁਰਿ ਸਬਦੁ ਸੁਣਾਇਆ; ਬਿਨੁ ਸਚੇ. ਅਵਰੁ ਨ ਕੋਈ ॥੭॥
satigur sabad sunaaeaa; bin sache. avar na koee |7| Ang 70
Sant Singh KhalsaThe True Guru teaches the Word of the Shabad; without the True One, there is no other at all. ||7||
Manmohan SinghThe True Guru has preached unto me the gospel, "without the True Lord, there is no other".
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਉਪਦੇਸ਼ ਦਿੱਤਾ ਹੈ, "ਸੱਚੇ ਸਾਈਂ ਦੇ ਬਗੈਰ ਹੋਰ ਕੋਈ ਨਹੀਂ।"
Fareedkot Teekaਜਿਨ ਕੋ ਸਤਿਗੁਰੋਂ ਨੇ ਸਬਦ ਸੁਣਾਇਆ ਹੈ, ਤਿਨ ਕਾ ਏਹ ਨਿਸਚਾ ਹੈ ਕਿ ਬਿਨਾਂ (ਸਚੇ) ਵਾਹਿਗੁਰੂ ਸੇ ਅਵਰ ਕੋਈ ਹੈ ਹੀ ਨਹੀਂ॥੭॥☬ਨਨੂ: ਜੇਕਰ ਸਚੇ ਸੇ ਬਿਨਾਂ ਦੂਸਰਾ ਕੋਈ ਹੀ ਨਹੀਂ ਹੈ, ਤੋ ਸਚ ਹੀ ਮੇਂ ਕ੍ਯੋਂ ਨਹੀਂ ਜੀਵ ਲਗੇ ਰਹਿਤੇ?☬ਉੱਤਰ: ਯੇਹ ਅਪਨੇ ਵਸ ਨਹੀਂ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਆਪਣਾ ਸ਼ਬਦ ਸੁਣਾ ਦਿੱਤਾ (ਉਸ ਨੂੰ ਨਿਸ਼ਚਾ ਹੋ ਗਿਆ ਕਿ) ਸਦਾ-ਥਿਰ ਪ੍ਰਭੂ ਤੋਂ ਬਿਨਾ ਹੋਰ ਕੋਈ (ਜੀਵ ਦਾ ਰਾਖਾ) ਨਹੀਂ ਹੈ ॥੭॥
SikhNet (Spanish)El Guru dio la Palabra, sin el Señor Verdadero, no hay nadie más. (7)
ਜੋ ਸਚੈ ਲਾਏ. ਸੇ ਸਚਿ ਲਗੇ; ਨਿਤ ਸਚੀ ਕਾਰ ਕਰੰਨਿ ॥
jo sachai laae. se sach lage; nit sachee kaar karan | Ang 70
Sant Singh KhalsaThose who are linked by the True One are linked to Truth. They always act in Truth.
Manmohan SinghThey, whom the True One attaches, get attached to the Truth and ever do the right deeds.
Manmohan Singh (Punjabi)ਜਿਨ੍ਹਾਂ ਨੂੰ ਸਤਿਪੁਰਖ ਜੋੜਦਾ ਹੈ, ਉਹ ਸੱਚ ਨਾਲ ਜੁੜ ਜਾਂਦੇ ਹਨ ਅਤੇ ਸਦੀਵ ਹੀ ਦਰੁਸਤ ਕੰਮ ਕਰਦੇ ਹਨ।
Fareedkot Teekaਜੋ ਸਚੇ ਸਤਿਸੰਗ ਮੇਂ ਵਾਹਿਗੁਰੂ ਨੇ ਲਗਾਏ ਹੈਂ ਸੋਈ ਸਚੇ ਨਾਮ ਮੇਂ ਲਗੇ ਹੈਂ ਅਰ ਸੋ ਪੁਰਖ ਨਿਤ ਹੀ ਵਾਹਿਗੁਰੂ ਕੀ (ਸਚੀ ਕਾਰ) ਸਚੀ ਭਗਤੀ ਕਰਤੇ ਹੈਂ॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਨ੍ਹਾਂ ਜੀਵਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪਣੀ ਯਾਦ ਵਿਚ ਜੋੜਿਆ, ਉਹੀ ਸਦਾ-ਥਿਰ ਦੇ ਨਾਮ ਵਿਚ ਲੱਗੇ ਹਨ, ਉਹੀ ਸਦਾ ਇਹ ਨਾਲ ਨਿਭਣ ਵਾਲੀ ਕਾਰ ਕਰਦੇ ਹਨ।ਪਦ ਅਰਥ ਸਚੈ = ਸਦਾ-ਥਿਰ ਪ੍ਰਭੂ ਨੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਕਰੰਨਿ = ਕਰਨਿ, ਕਰਦੇ ਹਨ।
SikhNet (Spanish)La dedicación de aquéllos a quienes el Uno Verdadero acerca a Su Ser, es verdadera, y sus acciones son para siempre verdaderas. (7)
ਤਿਨਾ ਨਿਜ ਘਰਿ ਵਾਸਾ ਪਾਇਆ; ਸਚੈ ਮਹਲਿ ਰਹੰਨਿ ॥
tinaa nij ghar vaasaa paaeaa; sachai mehal rahan | Ang 70
Sant Singh KhalsaThey attain their dwelling in the home of their own inner being, and they abide in the Mansion of Truth.
Manmohan SinghThey acquire abode in their own home and dwell in the True Palace.
Manmohan Singh (Punjabi)ਉਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦੇ ਹਨ ਅਤੇ ਮੰਦਰ ਅੰਦਰ ਵਸਦੇ ਹਨ।
Fareedkot Teekaਔਰ ਸੋ ਤਿਨ ਭਗਤੀਵਾਨ ਪੁਰਸ਼ੋਂ ਨੇ (ਨਿਜ ਘਰਿ) ਅਪਨੇ ਸ੍ਵਰੂਪ ਮੇਂ ਸਥਾਨ ਪਾਯਾ ਹੈ, ਪੁਨਾ ਤਿਸੀ (ਸਚੇ ਮਹਲਿ) ਸਰੂਪ ਮੇਂ ਰਹਿਤੇ ਹੈਂ॥
Prof. Sahib Singhਉਹਨਾਂ ਬੰਦਿਆਂ ਨੇ (ਮਾਇਆ ਦੀ ਭਟਕਣਾ ਤੋਂ ਬਚ ਕੇ) ਅੰਤਰ-ਆਤਮੇ ਟਿਕਾਣਾ ਪ੍ਰਾਪਤ ਕਰ ਲਿਆ ਹੈ, ਉਹ ਬੰਦੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਰਹਿੰਦੇ ਹਨ।ਪਦ ਅਰਥ ਮਹਲਿ = ਮਹਲ ਵਿਚ। ਸਚੈ ਮਹਲਿ = ਸਦਾ-ਥਿਰ ਪ੍ਰਭੂ ਦੇ ਘਰ ਵਿਚ। ਰਹੰਨਿ = ਰਹਿੰਦੇ ਹਨ।
SikhNet (Spanish)Ellos habitan en su ser interior y viven en el Palacio Verdadero.
ਨਾਨਕ. ਭਗਤ ਸੁਖੀਏ ਸਦਾ; ਸਚੈ ਨਾਮਿ ਰਚੰਨਿ ॥੮॥੧੭॥੮॥੨੫॥
naanak. bhagat sukhee sadaa; sachai naam rachan |8|17|8|25| Ang 70
Sant Singh KhalsaO Nanak, the devotees are happy and peaceful forever. They are absorbed in the True Name. ||8||17||8||25||
Manmohan SinghNanak the saints are ever happy They get absorbed in the True Name.
Manmohan Singh (Punjabi)ਨਾਨਕ ਸੰਤ ਹਮੇਸ਼ਾਂ ਹੀ ਖੁਸ਼ ਵਿਚਰਦੇ ਹਨ। ਉਹ ਸਤਿਨਾਮ ਅੰਦਰ ਸਮਾ ਜਾਂਦੇ ਹਨ।
Fareedkot Teekaਸ੍ਰੀ ਗੁਰੂ ਅਮਰਦਾਸ ਜੀ ਕਹਤੇ ਹੈਂ: ਜੋ ਸਚੇ ਨਾਮੀ ਮੇਂ ਰਤੇ ਹੂਏ ਭਕ੍ਤ ਹੈਂ, ਸੋ ਸਦੀਵਕਾਲ ਸੁਖੀ ਹੀ ਰਹਿਤੇ ਹੈਂ॥੮॥੧੭॥੮॥੨੫॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਸ੍ਰੀ ਵਾਹਿਗੁਰੂ ਕੇ ਨਾਮ ਕੇ ਸਿਮਰਨ ਕਾ ਕ੍ਰਿਪਾ ਰੂਪ ਫਲ ਔਰ ਨਾ ਸਿਮਰਨੇ ਕਾ ਕ੍ਰਿਪ ਰੂਪ ਫਲ ਦਿਖਲਾਵਤੇ ਹੈਂ। ਤਿਨ ਮੇਂ ਪ੍ਰਿਥਮ ਜੋ ਪ੍ਰੇਮੀ ਨਾਮ ਕੋ ਸਿਮਰਤੇ ਹੈਂ ਤਿਨ ਕਾ ਫਲ੍ਹ ਕਹਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸੁਖੀ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸਦਾ ਮਸਤ ਰਹਿੰਦੇ ਹਨ ॥੮॥੧੭॥੮॥੨੫॥{69-70}ਪਦ ਅਰਥ ਰਚੰਨਿ = ਰਚੇ ਰਹਿੰਦੇ ਹਨ, ਮਸਤ ਰਹਿੰਦੇ ਹਨ ॥੮॥੧੭॥੮॥੨੫॥{69-70}
SikhNet (Spanish)Dice Nanak, los Devotos están para siempre en Paz, pues llenos están del Nombre Verdadero del Señor. (8-17-8-25)