ੴ

ਸਿੱਖਬਾਣੀ · SikhBani

Ang 692

Sri Guru Granth Sahib · Raag Dhanaasree · 5 shabads, 40 lines
Translations
Shabad Bhagat Kabir Ji Raag Dhanaasree

ਦਿਨ ਤੇ ਪਹਰ. ਪਹਰ ਤੇ ਘਰੀਆਂ; ਆਵ ਘਟੈ ਤਨੁ ਛੀਜੈ ॥

din te pehar. pehar te ghareean; aav ghattai tan chheejai |

Sant Singh KhalsaDay by day, hour by hour, life runs its course, and the body withers away.
Manmohan SinghDay and day and watch by watch, the life draws to a close and the body withers away.
Manmohan Singh (Punjabi)ਦਿਹਾੜਿਆਂ ਤੋਂ ਪਹਿਰ, ਪਹਿਰਾਂ ਤੋਂ ਘੰਟੇ, ਉਮਰ ਘਟਦੀ ਜਾਂਦੀ ਹੈ ਅਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ।
Fareedkot Teekaਘੜੀਓਂ ਸੇ ਪਹਰ ਔ ਪਹਰੋਂ ਸੇ ਦਿਨ ਹੋ ਕਰ ਇਸੀ ਪ੍ਰਕਾਰ ਮਹੀਨੇ ਔ ਬਰਸ ਬੀਤਤੇ ਹੂਏ ਅਵਸਥਾ ਪੂਰੀ ਹੋ ਜਾਤੀ ਹੈ; ਵਾ ਬਰਸੋਂ ਸੇ ਦਿਨ ਰਹ ਜਾਤੇ ਹੈਂ ਔਰ ਦਿਨ ਸੇ ਪਹਰ ਔਰ ਪਹਰ ਸੇ ਘੜੀਆਂ ਪਰ ਆ ਜਾਤਾ ਹੈ, ਇਸੀ ਰੀਤ ਸੇ ਆਰਬਲਾ ਘਟਤੀ ਜਾਤੀ ਹੈ, ਪੁਨਾ ਤਨ ਨਾਸ ਹੋ ਜਾਤਾ ਹੈ॥
Prof. Sahib Singhਦਿਨਾਂ ਤੋਂ ਪਹਿਰ ਤੇ ਪਹਿਰਾਂ ਤੋਂ ਘੜੀਆਂ (ਗਿਣ ਲਉ, ਇਸੇ ਤਰ੍ਹਾਂ ਥੋੜਾ ਥੋੜਾ ਸਮਾ ਕਰ ਕੇ) ਉਮਰ ਘਟਦੀ ਜਾਂਦੀ ਹੈ, ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ,

ਪਦ ਅਰਥ ਦਿਨ ਤੇ = ਦਿਨਾਂ ਤੋਂ। ਆਵ = ਆਯੂ, ਉਮਰ। ਛੀਜੈ = ਕਮਜ਼ੋਰ ਹੁੰਦਾ ਜਾ ਰਿਹਾ ਹੈ।

SikhNet (Spanish)Día con día, hora tras hora, nuestra vida se acaba y el cuerpo se desgasta.

ਕਾਲੁ ਅਹੇਰੀ ਫਿਰੈ ਬਧਿਕ ਜਿਉ; ਕਹਹੁ ਕਵਨ ਬਿਧਿ ਕੀਜੈ ॥੧॥

kaal aheree firai badhik jiau; kahahu kavan bidh keejai |1|

Sant Singh KhalsaDeath, like a hunter, a butcher, is on the prowl; tell me, what can we do? ||1||
Manmohan SinghDeath is walking around like a hunter and a butcher. Stay, what way should man adopt to escape.
Manmohan Singh (Punjabi)ਮੌਤ ਸ਼ਿਕਾਰੀ ਅਤੇ ਕਸਾਈ ਦੀ ਤਰ੍ਹਾਂ ਉਦਾਲੇ ਫਿਰ ਰਹੀ ਹੈ। ਦੱਸੋ, ਬਚਣ ਲਈ ਬੰਦਾ ਕੀ ਹੀਲਾ ਕਰੇ?
Fareedkot Teekaਕਾਲ ਰੂਪੀ (ਅਹੇਰੀ) ਸਿਕਾਰੀ (ਬਧਿਕ) ਝੀਵਰ ਸਮ ਘਾਤ ਲਗਾਵਤਾ ਫਿਰਤਾ ਹੈ। ਹੇ ਭਾਈ ਕਹੋ! ਤਿਸ ਤੇ ਬਚਨੇ ਕੀ ਕੌਨ ਵਿਧੀ ਕਰੇਗਾ, ਭਾਵ ਸੇ ਵਹੁ ਤੇਰੇ ਕੋ ਛੋਡੇਗਾ ਨਹੀਂ॥੧॥
Prof. Sahib Singh(ਸਭ ਜੀਵਾਂ ਦੇ ਸਿਰ ਉੱਤੇ) ਕਾਲ-ਰੂਪ ਸ਼ਿਕਾਰੀ ਇਉਂ ਫਿਰਦਾ ਹੈ ਜਿਵੇਂ (ਹਿਰਨ ਆਦਿਕਾਂ ਦਾ ਸ਼ਿਕਾਰ ਕਰਨ ਵਾਲੇ) ਸ਼ਿਕਾਰੀ। ਦੱਸੋ, (ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਜਤਨ ਕੀਤਾ ਜਾ ਸਕਦਾ ਹੈ? ॥੧॥

ਪਦ ਅਰਥ ਅਹੇਰੀ = ਸ਼ਿਕਾਰੀ। ਬਧਿਕ = ਸ਼ਿਕਾਰੀ। ਕਹਹੁ = ਦੱਸੋ। ਕਵਨ ਬਿਧਿ ਕੀਜੈ = ਕਿਹੜੀ ਵਿਧੀ ਵਰਤੀ ਜਾਏ? ਕਿਹੜਾ ਢੰਗ ਕੀਤਾ ਜਾਏ? ਕੋਈ ਢੰਗ ਕਾਮਯਾਬ ਨਹੀਂ ਹੋ ਸਕਦਾ ॥੧॥

SikhNet (Spanish)La muerte como cazador o carnicero está al asecho. ¿Qué puede hacer uno para salvarse? (1)

ਸੋ ਦਿਨੁ; ਆਵਨ ਲਾਗਾ ॥

so din; aavan laagaa |

Sant Singh KhalsaThat day is rapidly approaching.
Manmohan SinghThat last day is fast approaching,
Manmohan Singh (Punjabi)ਉਹ ਅਖੀਰਲਾ ਦਿਹਾੜਾ ਨੇੜੇ ਢੁਕਣ ਵਾਲਾ ਹੈ,
Fareedkot Teekaਹੇ ਭਾਈ! ਜਬ (ਸੋ) ਉਹ, ਭਾਵ ਮ੍ਰਿਤੂ ਕਾ ਦਿਨ ਆਵਣੇ ਲਗਾ॥
Prof. Sahib Singh(ਹਰ ਇਕ ਜੀਵ ਦੇ ਸਿਰ ਉੱਤੇ) ਉਹ ਦਿਨ ਆਉਂਦਾ ਜਾਂਦਾ ਹੈ (ਜਦੋਂ ਕਾਲ-ਸ਼ਿਕਾਰੀ ਆ ਪਕੜਦਾ ਹੈ);

ਪਦ ਅਰਥ ਸੋ ਦਿਨੁ = ਉਹ ਦਿਨ (ਜਦੋਂ ਕਾਲ ਅਹੇਰੀ ਨੇ ਸਾਨੂੰ ਭੀ ਆ ਫੜਨਾ ਹੈ)।

SikhNet (Spanish)Cerca, muy cerca y a la mano, está ese día. Ni padre, ni madre,

ਮਾਤ ਪਿਤਾ ਭਾਈ ਸੁਤ ਬਨਿਤਾ; ਕਹਹੁ. ਕੋਊ ਹੈ ਕਾ ਕਾ ॥੧॥ ਰਹਾਉ ॥

maat pitaa bhaaee sut banitaa; kahahu. koaoo hai kaa kaa |1| rahaau |

Sant Singh KhalsaMother, father, siblings, children and spouse - tell me, who belongs to whom? ||1||Pause||
Manmohan Singhof mother, father, brother, son and wife, say, who belongs to whom. Pause.
Manmohan Singh (Punjabi)ਅਮੜੀ, ਬਾਬਲ, ਵੀਰ, ਪੁੱਤਰ ਅਤੇ ਵਹੁਟੀ ਵਿਚੋਂ ਦੱਸੋ ਕੌਣ ਕੀਹਦਾ ਹੈ? ਠਹਿਰਾਉ।
Fareedkot Teekaਤਬ ਇਹ ਮਾਤਾ, ਪਿਤਾ, ਭਾਈ ਔ ਪੁਤਰ, ਇਸਤ੍ਰੀ ਆਦਿ ਜੇਤੇ ਸਨਬੰਧੀ ਹੈਂ ਕਹੁ ਤੋ ਕੋਈ ਕਿਸੀ ਕਾ ਹੈ, ਭਾਵ ਸੇ ਅੰਤ ਸਮੇਂ ਕੋਈ ਕਿਸੀ ਕਾ ਸਹਾਇਕ ਨਹੀਂ ਹੈ॥੧॥ ਰਹਾਉ ॥
Prof. Sahib Singhਮਾਂ, ਪਿਉ, ਭਰਾ, ਪੁੱਤਰ, ਵਹੁਟੀ-ਇਹਨਾਂ ਵਿਚੋਂ ਕੋਈ (ਉਸ ਕਾਲ ਦੇ ਅੱਗੇ) ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ ॥੧॥ ਰਹਾਉ ॥

ਪਦ ਅਰਥ ਸੁਤ = ਪੁੱਤਰ। ਬਨਿਤਾ = ਵਹੁਟੀ। ਕਾ ਕਾ = ਕਿਸ ਦਾ? ਕੋਊ ਹੈ ਕਾ ਕਾ = ਕੋਈ ਕਿਸ ਦਾ ਹੈ? ਕੋਈ ਕਿਸੇ ਦਾ ਨਹੀਂ ਬਣ ਸਕਦਾ ॥੧॥ ਰਹਾਉ ॥

SikhNet (Spanish)ni hijos, ni esposa permanecen con nosotros al final. (1‑Pausa)

ਜਬ ਲਗੁ ਜੋਤਿ ਕਾਇਆ ਮਹਿ ਬਰਤੈ; ਆਪਾ. ਪਸੂ, ਨ ਬੂਝੈ ॥

jab lag jot kaaeaa meh baratai; aapaa. pasoo, na boojhai |

Sant Singh KhalsaAs long as the light remains in the body, the beast does not understand himself.
Manmohan SinghSo long as the light of life remains in the body, the beastly man understands not his ownself.
Manmohan Singh (Punjabi)ਜਦ ਤਾਈਂ ਜੀਵਨ ਦਾ ਚਾਨਣ ਸਰੀਰ ਵਿੱਚ ਵਰਤਦਾ ਹੈ, ਇਹ ਡੰਗਰ ਮਨੁੱਖ ਆਪਣੇ ਆਪ ਨੂੰ ਨਹੀਂ ਸਮਝਦਾ।
Fareedkot Teekaਜਬ ਲਗ ਇਸ ਕਾਇਆ ਮੇਂ (ਜੋਤਿ) ਚੇਤਨਸਤਾ ਵਰਤ ਰਹੀ ਅਰਥਾਤ ਜਬ ਲਗ ਤੂੰ ਜੀਵਤਾ ਹੈਂ, ਤਬ ਲਗ ਹੇ ਭਾਈ! ਤੂੰ ਪਸੂ ਹੂਆ ਅਪਨੇ ਆਪ ਕੋ ਸਮਝਾਵਤਾ ਹੀ ਨਹੀਂ ਹੈ॥
Prof. Sahib Singhਜਦ ਤਕ ਸਰੀਰ ਵਿਚ ਆਤਮਾ ਮੌਜੂਦ ਰਹਿੰਦਾ ਹੈ, ਪਸ਼ੂ-(ਮਨੁੱਖ) ਆਪਣੇ ਅਸਲੇ ਨੂੰ ਸਮਝਦਾ ਨਹੀਂ,

ਪਦ ਅਰਥ ਜੋਤਿ = ਆਤਮਾ, ਜਿੰਦ। ਬਰਤੈ = ਮੌਜੂਦ ਹੈ। ਆਪਾ = ਆਪਣਾ ਅਸਲਾ।

SikhNet (Spanish)Mientras haya vida en el cuerpo, el cuadrúpedo no realiza su ser,

ਲਾਲਚ ਕਰੈ ਜੀਵਨ ਪਦ ਕਾਰਨ; ਲੋਚਨ ਕਛੂ, ਨ ਸੂਝੈ ॥੨॥

laalach karai jeevan pad kaaran; lochan kachhoo, na soojhai |2|

Sant Singh KhalsaHe acts in greed to maintain his life and status, and sees nothing with his eyes. ||2||
Manmohan SinghHe is greedy to maintain his life status and sees nothing with his eyes.
Manmohan Singh (Punjabi)ਉਹ ਆਪਣੀ ਜੀਵਨ ਅਵਸਥਾ ਕਾਇਮ ਰੱਖਣ ਦਾ ਲੋਭ ਕਰਦਾ ਹੈ ਅਤੇ ਆਪਣਿਆਂ ਨੇਤਰਾਂ ਨਾਲ ਕੁਝ ਭੀ ਨਹੀਂ ਦੇਖਦਾ।
Fareedkot Teekaਪੁਨਾ ਜੀਵਨ ਪਦ ਕੇ ਵਾਸਤੇ ਲਾਲਚ ਕਰਤਾ ਹੈ ਔਰ ਬ੍ਰਿਧ ਹੂਆ ਨੇਤਰੋਂ ਤੇ ਭੀ ਤੁਝ ਕੋ ਕੁਛ ਸੂਝਤਾ ਨਹੀਂ, ਭਾਵ ਸੇ ਅੰਧ ਹੂਆ ਭੀ ਜੀਵਨੇ ਕੋ ਹੀ ਚਹਿਤਾ ਹੈ॥੨॥
Prof. Sahib Singhਹੋਰ ਹੋਰ ਜੀਊਣ ਲਈ ਲਾਲਚ ਕਰਦਾ ਹੈ, ਇਸ ਨੂੰ ਅੱਖੀਂ (ਇਹ) ਨਹੀਂ ਦਿੱਸਦਾ (ਕਿ ਕਾਲ-ਅਹੇਰੀ ਤੋਂ ਛੁਟਕਾਰਾ ਨਹੀਂ ਹੋ ਸਕੇਗਾ) ॥੨॥

ਪਦ ਅਰਥ ਜੀਵਨ ਪਦ ਕਾਰਨ = ਹੋਰ ਹੋਰ ਜੀਊਣ ਵਾਸਤੇ, ਲੰਮੀ ਉਮਰ ਵਾਸਤੇ। ਲੋਚਨ = ਅੱਖਾਂ ॥੨॥

SikhNet (Spanish)pues él no ve aunque haga todo posible por prolongar sus días. (2)

ਕਹਤ ਕਬੀਰ. ਸੁਨਹੁ ਰੇ ਪ੍ਰਾਨੀ; ਛੋਡਹੁ ਮਨ ਕੇ ਭਰਮਾ ॥

kehat kabeer. sunahu re praanee; chhoddahu man ke bharamaa |

Sant Singh KhalsaSays Kabeer, listen, O mortal: Renounce the doubts of your mind.
Manmohan SinghSays Kabir, here O mortal, shed thou thy mental doubts.
Manmohan Singh (Punjabi)ਕਬੀਰ ਜੀ ਆਖਦੇ ਹਨ, ਸਰਵਣ ਕਰ ਹੇ ਫਾਨੀ ਬੰਦੇ! ਤੂੰ ਆਪਣੇ ਚਿੱਤ ਦੇ ਸੰਸੇ ਦੂਰ ਕਰ ਦੇ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਪ੍ਰਾਣੀਓਂ! ਤੁਮ ਇਸ ਉਪਦੇਸ਼ ਕੋ ਸ੍ਰਵਣ ਕਰੋ ਔਰ ਮਨ ਕੇ ਭਰਮੋਂ ਕੋ ਤਿਆਗ ਦੇਵੋ॥
Prof. Sahib Singhਕਬੀਰ ਆਖਦਾ ਹੈ-ਹੇ ਭਾਈ! ਸੁਣੋ, ਮਨ ਦੇ (ਇਹ) ਭੁਲੇਖੇ ਦੂਰ ਕਰ ਦਿਉ (ਕਿ ਸਦਾ ਇੱਥੇ ਬਹਿ ਰਹਿਣਾ ਹੈ)।
SikhNet (Spanish)Escúchenme, oh hermanos, disipen ya la duda de sus mentes y contemplen

ਕੇਵਲ ਨਾਮੁ ਜਪਹੁ ਰੇ ਪ੍ਰਾਨੀ; ਪਰਹੁ ਏਕ ਕੀ ਸਰਨਾਂ ॥੩॥੨॥

keval naam japahu re praanee; parahu ek kee saranaan |3|2|

Sant Singh KhalsaChant only the One Naam, the Name of the Lord, O mortal, and seek the Sanctuary of the One Lord. ||3||2||
Manmohan SinghContemplate thou only on the one Name, O mortal, and seek but the One Lord's asylum.
Manmohan Singh (Punjabi)ਤੂੰ ਕੇਵਲ ਇੱਕ ਹਰੀ ਦਾ ਹੀ ਸਿਮਰਨ ਕਰ, ਹੇ ਜੀਵ! ਅਤੇ ਕੇਵਲ ਇੱਕ ਪ੍ਰਭੂ ਦੀ ਹੀ ਸ਼ਰਨ ਲੈ।
Fareedkot Teekaਹੇ (ਪ੍ਰਾਨੀ) ਪ੍ਰਾਣ ਧਾਰੀ ਪੁਰਸ! ਏਕ ਵਾਹਿਗੁਰੂ ਕੀ ਸਰਨ ਪੜੋ ਔ ਕੇਵਲ ਨਾਮ ਹੀ ਜਪੋ, ਇਸੀ ਤੇ ਤੁਮਾਰੀ ਕਲ੍ਯਾਨ ਹੋਵੇਗੀ॥੩॥੨॥☬ਜਬ ਕਬੀਰ ਜੀ ਮਗਹਰ ਧਰਤੀ ਮੇਂ ਜਾਇ ਰਹੇ ਤਬ ਕਿਸੀ ਪੰਡਤ ਨੇ ਕਹਾ ਕਿ ਆਪ ਕਾਂਸੀ ਮੇਂ ਹੀ ਨਿਵਾਸ ਕਰੋ ਊਹਾਂ ਮ੍ਰਿਤ ਹੋਏ ਤੇ ਮੁਕਤੀ ਪਾਵੋਗੇ। ਤਬ ਤਿਸ ਕੇ ਪਰਥਾਇ ਸ੍ਰੀ ਕਬੀਰ ਜੀ ਕਹਤੇ ਹੈਂ:
Prof. Sahib Singhਹੇ ਜੀਵ? (ਹੋਰ ਲਾਲਸਾ ਛੱਡ ਕੇ) ਸਿਰਫ਼ ਪ੍ਰਭੂ ਨਾਮ ਸਿਮਰੋ, ਤੇ ਉਸ ਇੱਕ ਦੀ ਸ਼ਰਨ ਆਓ ॥੩॥੨॥

* ਸ਼ਬਦ ਦਾ ਭਾਵ: ਮੌਤ ਨੇੜੇ ਆ ਰਹੀ ਹੈ, ਉਮਰ ਸਹਿਜੇ ਸਹਿਜੇ ਘਟਦੀ ਜਾ ਰਹੀ ਹੈ। ਭਜਨ ਕਰੋ।

SikhNet (Spanish)sólo el Único Nombre y busquen el Refugio de Dios. (3‑2)

Open this shabad →

Shabad Bhagat Kabir Ji Raag Dhanaasree

ਜੋ ਜਨੁ. ਭਾਉ ਭਗਤਿ ਕਛੁ ਜਾਨੈ; ਤਾ ਕਉ ਅਚਰਜੁ ਕਾਹੋ ॥

jo jan. bhaau bhagat kachh jaanai; taa kau acharaj kaaho |

Sant Singh KhalsaThat humble being, who knows even a little about loving devotional worship - what surprises are there for him?
Manmohan SinghWhat surprise is there for the man, who knows even something of the love and meditation of God?
Manmohan Singh (Punjabi)ਉਸ ਬੰਦੇ ਨੂੰ ਕਿਹੜੀ ਹੈਰਾਨੀ ਹੈ, ਜੋ ਵਾਹਿਗੁਰੂ ਦੀ ਪ੍ਰੀਤ ਅਤੇ ਬੰਦਗੀ ਨੂੰ ਕੁਝ ਕੁ ਭੀ ਸਮਝਦਾ ਹੈ।
Fareedkot Teekaਜੋ ਜਨ ਹਰੀ ਕੀ ਪ੍ਰੇਮਾ ਭਗਤੀ (ਕਛੁ) ਰੰਚਕ ਮਾਤ੍ਰ ਭੀ ਜਾਨਤਾ ਹੈ, ਤਿਸ ਕੋ ਮੁਕਤੀ ਹੋਣਾ ਕਿਆ ਅਸਚਰਜ ਹੈ॥
Prof. Sahib Singhਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ, ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ।

ਪਦ ਅਰਥ ਜਾਨੈ = ਸਾਂਝ ਰੱਖਦਾ ਹੈ। ਤਾ ਕਉ = ਉਸ ਵਾਸਤੇ। ਕਾਹੋ ਅਚਰਜੁ = ਕਿਹੜਾ ਅਨੋਖਾ ਕੰਮ? ਕੋਈ ਵੱਡੀ ਅਨੋਖੀ ਗੱਲ ਨਹੀਂ।

SikhNet (Spanish)Aquél que conoce como adorar a Dios con Amor, no le asombrará unirse con su Señor.

ਜਿਉ ਜਲੁ ਜਲ ਮਹਿ ਪੈਸਿ. ਨ ਨਿਕਸੈ; ਤਿਉ ਢੁਰਿ ਮਿਲਿਓ. ਜੁਲਾਹੋ ॥੧॥

jiau jal jal meh pais. na nikasai; tiau dtur milio. julaaho |1|

Sant Singh KhalsaLike water, dripping into water, which cannot be separated out again, so is the weaver Kabeer, with softened heart, merged into the Lord. ||1||
Manmohan SinghAs water falling in water, separates not again, so the so the weaver, softening down, has blended with the Lord.
Manmohan Singh (Punjabi)ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਲੈ ਕੇ ਮੁੜ ਵੱਖਰਾ ਨਹੀਂ ਹੁੰਦਾ, ਏਸੇ ਤਰ੍ਹਾਂ ਜੁਲਾਹਾ ਕੋਮਲ ਹੋ, ਸਾਈਂ ਨਾਲ ਅਭੇਦ ਹੋ ਗਿਆ ਹੈ।
Fareedkot Teekaਜੈਸੇ ਜਲ ਬੀਚ ਜਲ ਪੈਕਰ ਪੁਨਾ ਵਹੁ ਨਹੀਂ ਨਿਕਸਤਾ ਹੈ, ਤੈਸੇ ਮੈਂ ਜੁਲਾਹਾ ਹਰੀ ਕੇ ਸਾਥ ਪਰੇਮ ਕਰ ਤਿਸੀ ਮੇਂ (ਢੁਰਿ) ਢਲਕਰ, ਭਾਵ ਸੇ ਅਪਣੀ ਮਮਤਾ ਤਿਆਗ ਕੇ ਮਿਲ ਗਿਆ ਹੂੰ॥੧॥
Prof. Sahib Singhਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ, ਤਿਵੇਂ (ਕਬੀਰ) ਜੁਲਾਹ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ ॥੧॥

ਪਦ ਅਰਥ ਪੈਸਿ = ਪੈ ਕੇ। ਢੁਰਿ = ਢਲ ਕੇ, ਨਰਮ ਹੋ ਕੇ, ਆਪਾ-ਭਾਵ ਗੰਵਾ ਕੇ ॥੧॥

SikhNet (Spanish)Mira, así como el agua se mezcla en el agua, así yo, el tejedor, me he inmergido en mi Dios. (1)

ਹਰਿ ਕੇ ਲੋਗਾ; ਮੈ ਤਉ ਮਤਿ ਕਾ ਭੋਰਾ ॥

har ke logaa; mai tau mat kaa bhoraa |

Sant Singh KhalsaO people of the Lord, I am just a simple-minded fool.
Manmohan SinghO men of God, I am mentally a simpleton.
Manmohan Singh (Punjabi)ਹੇ ਰੱਬ ਦੇ ਬੰਦਿਓ! ਮੈਂ ਅਕਲੋਂ ਭੋਲਾ ਭਾਲਾ ਹਾਂ।
Fareedkot Teekaਹੇ ਹਰੀ ਕੇ ਲੋਗ ਪੰਡਤ! ਮੈਂ ਤੋ ਮਤਿ ਕਾ ਭੋਰਾ ਅਰਥਾਤ ਭੋਲਾ ਹੂੰ॥
Prof. Sahib Singhਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ)।

ਪਦ ਅਰਥ ਭੋਰਾ = ਭੋਲਾ। ਤਉ = ਤਾਂ।

SikhNet (Spanish)Oh hombres y mujeres de Dios, yo soy de mente simple y sencilla.

ਜਉ ਤਨੁ ਕਾਸੀ ਤਜਹਿ ਕਬੀਰਾ; ਰਮਈਐ. ਕਹਾ ਨਿਹੋਰਾ ॥੧॥ ਰਹਾਉ ॥

jau tan kaasee tajeh kabeeraa; rameeai. kahaa nihoraa |1| rahaau |

Sant Singh KhalsaIf Kabeer were to leave his body at Benares, and so liberate himself, what obligation would he have to the Lord? ||1||Pause||
Manmohan SinghIf Kabir abandons His body at Banaras, What obligation owes he to God according to the Hindu belief he is emancipated of his own)? Pause.
Manmohan Singh (Punjabi)ਜੇਕਰ ਕਬੀਰ ਬਨਾਰਸ ਵਿੱਚ ਆਪਣੀ ਦੇਹ ਛੱਡ ਦੇਵੇ, ਤਾਂ ਉਹ ਰੱਬ ਦੀ ਕੀ ਮੁਛੰਦਗੀ ਧਰਾਉਂਦਾ ਹੈ, ਕਿਉਂ ਜੋ ਹਿੰਦੂਆਂ ਦੇ ਮਤ ਅਨੁਸਾਰ ਉਹ ਖ਼ੁਦ-ਬ-ਖ਼ੁਦ ਹੀ ਮੁਕਤ ਹੋ ਜਾਂਦਾ ਹੈ? ਠਹਿਰਾਓ।
Fareedkot Teekaਜੇ ਕਰ ਕੇ ਕਾਸੀ ਬੀਚ ਮੇਂ ਕਬੀਰ ਨੈ ਸਰੀਰ ਤਿਆਗਿਆ ਤੌ (ਰਮਈਐ) ਪਰਮੇਸ੍ਵਰ ਕਾ (ਕਹਾ) ਕਿਆ (ਨਿਹੋਰਾ) ਆਸਨ ਹੋਇਗਾ, ਭਾਵ ਨਾਮ ਜਾਪ ਕੀ ਕਿਆ ਵਡਿਆਈ ਜਾਨੀਏਗੀ॥੧॥ ਰਹਾਉ ॥
Prof. Sahib Singh(ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ? ॥੧॥ ਰਹਾਉ ॥

ਪਦ ਅਰਥ ਤਜਹਿ = ਤਿਆਗ ਦੇਵੇ। ਕਬੀਰਾ = ਹੇ ਕਬੀਰ! ਨਿਹੋਰਾ = ਅਹਿਸਾਨ, ਉਪਕਾਰ ॥੧॥ ਰਹਾਉ ॥

SikhNet (Spanish)Díganme si dejo mi última respiración en Kashi y libero mi ser, ¿por qué debería sentirme obligado con mi Dios? (1‑Pausa)

ਕਹਤੁ ਕਬੀਰੁ. ਸੁਨਹੁ ਰੇ ਲੋਈ; ਭਰਮਿ. ਨ ਭੂਲਹੁ ਕੋਈ ॥

kehat kabeer. sunahu re loee; bharam. na bhoolahu koee |

Sant Singh KhalsaSays Kabeer, listen, O people - do not be deluded by doubt.
Manmohan SinghSays Kabir, hear, O people, let no one go astray under any illusion.
Manmohan Singh (Punjabi)ਕਬੀਰ ਜੀ ਆਖਦੇ ਹਨ, ਸਰਵਣ ਕਰੋ, ਹੇ ਲੋਕੋ! ਕੋਈ ਜਣਾ ਕਿਸੇ ਸ਼ੱਕ ਸੁਬੇ ਵਿੱਚ ਕੁਰਾਹੇ ਨਾਂ ਪਵੇ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ (ਲੋਈ) ਲੋਕੋ ਸ੍ਰਵਨ ਕਰੋ! ਕੋਈ ਭਰਮ ਮੇਂ ਮਤਿ ਭੂਲੋ, ਭਾਵ ਯੇਹਿ ਨਾਮ ਜਪ ਕਰ ਮੁਕਤੀ ਮੇਂ ਮਤ ਸੰਸਾ ਕਰੋ॥
Prof. Sahib Singh(ਪਰ) ਕਬੀਰ ਆਖਦਾ ਹੈ-ਹੇ ਲੋਕੋ! ਸੁਣੋ, ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ),

ਪਦ ਅਰਥ ਰੇ ਲੋਈ = ਹੇ ਲੋਕ! ਜੇ ਜਗਤ! (ਨੋਟ: ਲਫ਼ਜ਼ 'ਰੇ' ਪੁਲਿੰਗ ਹੈ, ਇਸ ਦਾ ਇਸਤ੍ਰੀ-ਲਿੰਗ 'ਰੀ' ਹੈ। ਸੋ, ਕਬੀਰ ਜੀ ਇੱਥੇ ਆਪਣੀ ਵਹੁਟੀ 'ਲੋਈ' ਨੂੰ ਨਹੀਂ ਆਖ ਰਹੇ)।

SikhNet (Spanish)Dice Kabir, escucha, oh gente, que no te engañe la duda. Si el Señor habita en el corazón de uno,

ਕਿਆ ਕਾਸੀ. ਕਿਆ ਊਖਰੁ ਮਗਹਰੁ; ਰਾਮੁ ਰਿਦੈ ਜਉ ਹੋਈ ॥੨॥੩॥

kiaa kaasee. kiaa aookhar magahar; raam ridai jau hoee |2|3|

Sant Singh KhalsaWhat is the difference between Benares and the barren land of Maghar, if the Lord is within one's heart? ||2||3||
Manmohan SinghWhat difference is there between Banaras and barren Maghar, if the Pervading God be within the mind?
Manmohan Singh (Punjabi)ਬਨਾਰਸ ਅਤੇ ਉਜਾੜ ਮਗਹਰ ਵਿੱਚ ਕੀ ਫ਼ਰਕ ਹੈ, ਜੇਕਰ ਵਿਆਪਕ ਵਾਹਿਗੁਰੂ ਦਿਲ ਅੰਦਰ ਹੋਵੇ?
Fareedkot Teekaਕਿਆ ਕਾਸੀ ਔਰ ਕਿਆ (ਊਖਰੁ) ਕਲਰ ਹੈ ਔਰ ਕਿਆ ਮਗਹਰ ਧਰਤੀ, ਭਾਵ ਸੇ ਸਭ ਏਕ ਸਮਾਨ ਹੈਂ। ਪਰੰਤੂ ਜੋ ਰਾਮ ਨਾਮ ਰਿਦੇ ਮੇਂ ਹੋਵੇ, ਭਾਵ ਯੇਹਿ ਕਿ ਨਾਮ ਜਾਪ ਸੇ ਜਹਾਂ ਕਹਾਂ ਕਲ੍ਯਾਨ ਹੋ ਜਾਤੀ ਹੈ ॥੨॥੩॥☬ਕਿਸੀ ਰਾਜਾ ਨੇ ਕਬੀਰ ਜੀ ਕੋ ਕਹਾ ਭਗਤ ਜੀ ਕੁਛ ਮਾਂਗ ਲੇਵੋ? ਤਿਸ ਕੇ ਪਰਥਾਇ ਕਹਤੇ ਹੈਂ:
Prof. Sahib Singhਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ) ॥੨॥੩॥

ਪਦ ਅਰਥ ਊਖਰੁ = ਕੱਲਰ। ਮਗਹਰੁ = ਇਕ ਪਿੰਡ ਦਾ ਨਾਮ ਹੈ, ਇਹ ਪਿੰਡ ਯੂ. ਪੀ. ਦੇ ਜ਼ਿਲੇ ਬਸਤੀ ਵਿਚ ਹੈ। ਹਿੰਦੂ ਲੋਕਾਂ ਦਾ ਖ਼ਿਆਲ ਹੈ ਕਿ ਇਸ ਥਾਂ ਨੂੰ ਸ਼ਿਵ ਜੀ ਨੇ ਸਰਾਪ ਦੇ ਦਿੱਤਾ ਸੀ, ਇਸ ਵਾਸਤੇ ਇੱਥੇ ਮਰਿਆਂ ਮੁਕਤੀ ਨਹੀਂ ਮਿਲ ਸਕਦੀ ॥੨॥੩॥

* ਸ਼ਬਦ ਦਾ ਭਾਵ: ਪ੍ਰਭੂ ਨਾਲ ਮਿਲਾਪ ਦਾ ਵਸੀਲਾ ਪ੍ਰਭੂ ਦਾ ਸਿਮਰਨ ਹੀ ਹੈ, ਕਿਸੇ ਖ਼ਾਸ ਤੀਰਥ-ਯਾਤ੍ਰਾ ਨਾਲ ਇਸ ਦਾ ਸੰਬੰਧ ਨਹੀਂ ਹੈ।੩।

SikhNet (Spanish)¿qué importa si uno muere en la ciudad bendita de Kashi o en la ciudad maldita de Magar? (2‑3)

Open this shabad →

Shabad Bhagat Kabir Ji Raag Dhanaasree

ਇੰਦ੍ਰ ਲੋਕ ਸਿਵ ਲੋਕਹਿ ਜੈਬੋ ॥

eindr lok siv lokeh jaibo |

Sant Singh KhalsaMortals may go to the Realm of Indra, or the Realm of Shiva,
Manmohan SinghThough men happen to go to Indra's realm and the realm of Shiva,
Manmohan Singh (Punjabi)ਬੰਦੇ ਇੰਦਰ ਦੇ ਦੇਸ਼ ਅਤੇ ਸ਼ਿਵਜੀ ਦੇ ਲੋਕ ਵਿੱਚ ਜਾਂਦੇ ਹਨ,
Fareedkot Teekaਸਕਾਮ ਕਰਮੋਂ ਕੋ ਕਰ ਕੇ ਇੰਦ੍ਰ ਲੋਕ ਔ ਸਿਵ ਲੋਕ ਆਦਿਕੋ ਮੇਂ ਜਾਣਾ ਹੈ, ਭਾਵ ਸੇ ਸੋ ਭੀ ਕਿਸੀ ਅਰਥ ਨਹੀਂ॥
Prof. Sahib Singhਜੇ ਮਨੁੱਖ ਤਪ ਆਦਿਕ ਹੌਲੇ ਮੇਲ ਦੇ ਕੰਮ ਕਰ ਕੇ ਇੰਦਰ-ਪੁਰੀ ਜਾਂ ਸ਼ਿਵ-ਪੁਰੀ ਵਿਚ ਭੀ ਅੱਪੜ ਜਾਇਗਾ,

ਪਦ ਅਰਥ ਇੰਦ੍ਰ ਲੋਕ = ਸੁਰਗ। ਸਿਵ ਲੋਕਹਿ = ਸ਼ਿਵ ਪੁਰੀ ਵਿਚ। ਜੈਬੋ = (ਜੇ ਮਨੁੱਖ ਅੱਪੜ) ਜਾਇਗਾ।

SikhNet (Spanish)Si uno se precipita hasta el cielo de Indra o hasta el de Shiva, de todas formas regresa al mundo de la mortalidad.

ਓਛੇ ਤਪ ਕਰਿ; ਬਾਹੁਰਿ ਐਬੋ ॥੧॥

ochhe tap kar; baahur aibo |1|

Sant Singh Khalsabut because of their hypocrisy and false prayers, they must leave again. ||1||
Manmohan Singhyet because of their false prayers they come out again.
Manmohan Singh (Punjabi)ਝੂਠੀ ਤਪੱਸਿਆ ਦੇ ਰਾਹੀਂ ਅਤੇ ਮੁੜ ਬਾਹਰ ਆ ਜਾਂਦੇ ਹਨ।
Fareedkot Teekaਕਿਉਂਕਿ (ਓਛੇ) ਤੁਛ ਤਪਾਦੀ ਸਕਾਮ ਕਰਮੋਂ ਕਾ ਫਲ੍ਹ ਤਿਨ ਲੋਕੋਂ ਮੇਂ ਸੁਖ ਪਾਇਕਰ (ਬਾਹੁਰਿ) ਪੁਨਾ ਆਵਣਾ ਹੋਤਾ ਹੈ, ਭਾਵ ਸੇ ਖਿਨ ਭੰਗਰ ਸੁਖ ਹੈ॥੧॥
Prof. Sahib Singhਤਾਂ ਭੀ ਉੱਥੋਂ ਮੁੜ ਵਾਪਸ ਆਵੇਗਾ (ਭਾਵ, ਸ਼ਾਸਤ੍ਰ ਦੇ ਆਪਣੇ ਹੀ ਲਿਖੇ ਅਨੁਸਾਰ ਇਹਨੀਂ ਥਾਈਂ ਭੀ ਸਦਾ ਨਹੀਂ ਟਿਕੇ ਰਹਿ ਸਕੀਦਾ) ॥੧॥

ਪਦ ਅਰਥ ਓਛੇ = ਹੌਲੇ ਮੇਲ ਦੇ (ਕੰਮ)। ਕਰਿ = ਕਰ ਕੇ। ਬਾਹੁਰਿ = ਮੁੜ, ਫਿਰ (ਨੋਟ: ਲਫ਼ਜ਼ 'ਬਾਹੁਰਿ' ਅਤੇ 'ਬਾਹਰਿ' ਦਾ ਫ਼ਰਕ ਧਿਆਨ ਰੱਖਣ ਦੇ ਜੋਗ ਹੈ)। ਐਬੋ = ਆ ਜਾਇਗਾ ॥੧॥

SikhNet (Spanish)Tal es el fruto ilusorio de las prácticas frívolas. (1)

ਕਿਆ ਮਾਂਗਉ; ਕਿਛੁ ਥਿਰੁ ਨਾਹੀ ॥

kiaa maangau; kichh thir naahee |

Sant Singh KhalsaWhat should I ask for? Nothing lasts forever.
Manmohan SinghWhat should I ask for? Nothing is lasting.
Manmohan Singh (Punjabi)ਮੈਂ ਕਾਹਦੀ ਮੰਗ ਕਰਾਂ? ਕੁਝ ਭੀ ਸਥਿਰ ਨਹੀਂ ਰਹਿੰਦਾ।
Fareedkot Teekaਕਿਆ ਪਦਾਰਥੋਂ ਕਾ ਮਾਂਗਣਾ ਹੈ (ਕਿਛੁ) ਰੰਚਕ ਮਾਤ੍ਰ ਇਸਥਿਰ ਨਹੀਂ ਹੈ, ਭਾਵ ਸੇ ਸਭ ਨਾਸ ਰੂਪ ਹੈਂ॥
Prof. Sahib Singh(ਮੈਂ ਆਪਣੇ ਪ੍ਰਭੂ ਪਾਸੋਂ 'ਨਾਮ' ਤੋਂ ਬਿਨਾ ਹੋਰ) ਕੀਹ ਮੰਗਾਂ? ਕੋਈ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ (ਦਿੱਸਦੀ)।

ਪਦ ਅਰਥ ਮਾਗਉ = ਮਾਗਉਂ, ਮੈਂ ਮੰਗਾਂ। ਥਿਰੁ = ਸਦਾ ਕਾਇਮ ਰਹਿਣ ਵਾਲੀ।

SikhNet (Spanish)¿Qué se puede pedir cuando nada queda al final? Mejor enaltezco

ਰਾਮ ਨਾਮ ਰਖੁ ਮਨ ਮਾਹੀ ॥੧॥ ਰਹਾਉ ॥

raam naam rakh man maahee |1| rahaau |

Sant Singh KhalsaEnshrine the Lord's Name within your mind. ||1||Pause||
Manmohan SinghEnshrine thou, the Lord's Name within thy mind. Pause.
Manmohan Singh (Punjabi)ਇਸ ਲਈ ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਚਿੱਤ ਅੰਦਰ ਟਿਕਾਈ ਰੱਖ। ਠਹਿਰਾਓ।
Fareedkot Teekaਇਸੀ ਤੇ ਹਮ ਨੇ ਰਾਮ ਨਾਮ ਮਨ ਬੀਚ ਰਾਖਿਆ ਅਰਥਾਤ ਧਾਰਨ ਕੀਆ ਹੈ, ਵਾ ਤੂੰ (ਰਖੁ) ਸਮਾਲ॥੧॥ ਰਹਾਉ ॥
Prof. Sahib Singh(ਤਾਂਤੇ ਹੇ ਭਾਈ!)ਪਰਮਾਤਮਾ ਦੇ ਨਾਮ ਨੂੰ ਹੀ ਹਿਰਦੇ ਵਿੱਚ ਧਾਰਨ ਕਰ ॥੧॥ ਰਹਾਉ ॥

ਪਦ ਅਰਥ ਮਾਹੀ = ਵਿਚ ॥੧॥ ਰਹਾਉ ॥

SikhNet (Spanish)el Nombre del Señor en mi mente. (1-Pausa)

ਸੋਭਾ ਰਾਜ; ਬਿਭੈ ਬਡਿਆਈ ॥

sobhaa raaj; bibhai baddiaaee |

Sant Singh KhalsaFame and glory, power, wealth and glorious greatness
Manmohan SinghRenown, Kingdom, wealth and greatness,
Manmohan Singh (Punjabi)ਨਾਮਵਰੀ, ਪਾਤਿਸ਼ਾਹੀ, ਦੌਲਤ ਅਤੇ ਵੱਡਾਪਣ,
Fareedkot Teekaਇਸ ਲੋਕ ਮੇਂ ਜੋ ਸੋਭਾ ਔ ਰਾਜ (ਬਿਭੈ) ਵਿਭੂਤੀ ਔ ਜੋ ਵਡਿਆਈ ਹੈ॥
Prof. Sahib Singhਜਗਤ ਵਿਚ ਨਾਮਣਾ, ਰਾਜ, ਐਸ਼੍ਵਰਜ, ਵਡਿਆਈ-

ਪਦ ਅਰਥ ਬਿਭੈ = {Skt. विभय} ਐਸ਼੍ਵਰਜ।

SikhNet (Spanish)La gloria, la posesión de tierras y riquezas del mundo

ਅੰਤਿ. ਨ ਕਾਹੂ ਸੰਗ ਸਹਾਈ ॥੨॥

ant. na kaahoo sang sahaaee |2|

Sant Singh Khalsa- none of these will go with you or help you in the end. ||2||
Manmohan Singhdo not stand by any body or help him in the end.
Manmohan Singh (Punjabi)ਅਖੀਰ ਨੂੰ ਕਿਸੇ ਦੇ ਭੀ ਸੰਗੀ ਤੇ ਸਹਾਇਕ ਨਹੀਂ ਬਣਦੇ।
Fareedkot Teekaਸੋ ਭੀ ਅੰਤ ਕੋ ਕਿਸੀ ਕੇ ਸਾਥ ਸਹਾਇਕ ਨਹੀਂ ਹੋਤੇ ਹੈਂ, ਭਾਵ ਇਹ ਭੀ ਨਾਸ ਰੂਪ ਹੈਂ॥੨॥
Prof. Sahib Singhਇਹਨਾਂ ਵਿਚੋਂ ਭੀ ਕੋਈ ਅੰਤ ਵੇਲੇ ਸੰਗੀ-ਸਾਥੀ ਨਹੀਂ ਬਣ ਸਕਦਾ ॥੨॥

ਪਦ ਅਰਥ ਅੰਤਿ = ਅਖ਼ੀਰ ਵੇਲੇ। ਸਹਾਈ = ਸਾਥੀ ॥੨॥

SikhNet (Spanish)no se van con uno al final de sus días. (2)

ਪੁਤ੍ਰ ਕਲਤ੍ਰ ਲਛਮੀ ਮਾਇਆ ॥

putr kalatr lachhamee maaeaa |

Sant Singh KhalsaChildren, spouse, wealth and Maya
Manmohan SinghThe sons, wife, riches and property,
Manmohan Singh (Punjabi)ਬੇਟੇ, ਵਹੁਟੀ, ਧਨ ਦੌਲਤ ਅਤੇ ਜਾਇਦਾਦ,
Fareedkot Teekaਪੁਤ੍ਰ, ਇਸਤ੍ਰੀ, (ਲਛਮੀ) ਧਨ ਆਦਿ ਭੀ ਸੰਪੂਰਨ (ਮਾਇਆ) ਛਲ ਰੂਪ ਹੈਂ॥
Prof. Sahib Singhਪੁੱਤਰ ਵਹੁਟੀ, ਧਨ ਪਦਾਰਥ-

ਪਦ ਅਰਥ ਕਲਤ੍ਰ = ਇਸਤ੍ਰੀ।

SikhNet (Spanish)Los hijos, la esposa y todos los tesoros son sólo una ilusión,

ਇਨ ਤੇ ਕਹੁ; ਕਵਨੈ ਸੁਖੁ ਪਾਇਆ ॥੩॥

ein te kahu; kavanai sukh paaeaa |3|

Sant Singh Khalsa- who has ever obtained peace from these? ||3||
Manmohan Singhfrom these, say, who has ever obtained peace?
Manmohan Singh (Punjabi)ਏਨ੍ਹਾਂ ਕੋਲੋਂ ਦੱਸ, ਕਦੋਂ ਕਿਸੇ ਨੇ ਆਰਾਮ ਪ੍ਰਾਪਤ ਕੀਤਾ ਹੈ?
Fareedkot Teekaਹੇ ਰਾਜਨ ਕਹੋ ਤੌ! ਇਨ ਤੇ ਕਿਸ ਨੇ ਸੁਖ ਪਾਯਾ ਹੈ ਅਰਥਾਤ ਕਿਸੀ ਨੇ ਨਹੀਂ ਪਾਇਆ ਹੈ॥੩॥
Prof. Sahib Singhਦੱਸ, (ਹੇ ਭਾਈ!) ਇਹਨਾਂ ਤੋਂ ਭੀ ਕਿਸੇ ਨੇ ਕਦੇ ਸੁਖ ਲੱਭਾ ਹੈ? ॥੩॥

ਪਦ ਅਰਥ ਕਹੁ = ਦੱਸ। ਕਵਨੈ = ਕਿਸ ਨੇ? ਤੇ = ਤੋਂ ॥੩॥

SikhNet (Spanish)pues nadie ha obtenido Paz a través de ellos. (3)

ਕਹਤ ਕਬੀਰ; ਅਵਰ ਨਹੀ ਕਾਮਾ ॥

kehat kabeer; avar nahee kaamaa |

Sant Singh KhalsaSays Kabeer, nothing else is of any use.
Manmohan SinghSays Kabir, nothing else is of any avail,
Manmohan Singh (Punjabi)ਕਬੀਰ ਜੀ ਆਖਦੇ ਹਨ, ਹੋਰ ਕੋਈ ਚੀਜ਼ ਭੀ ਕੰਮ ਨਹੀਂ ਆਉਣੀ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਇਸੀ ਤੇ ਔਰ ਕੋਈ ਪਦਾਰਥ ਹਮਾਰੇ ਕਾਮ ਨਹੀਂ ਹੈ॥
Prof. Sahib Singhਕਬੀਰ ਆਖਦਾ ਹੈ-(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੋਰ ਕੋਈ ਕੰਮ ਕਿਸੇ ਅਰਥ ਨਹੀਂ।

ਪਦ ਅਰਥ ਅਵਰ = ਹੋਰ (ਕੰਮ)। ਨਹੀ ਕਾਮਾ = ਕਿਸੇ ਮਤਲਬ ਦੇ ਨਹੀਂ, ਕੋਈ ਲਾਭ ਨਹੀਂ।

SikhNet (Spanish)Dice Kabir, a todos he encontrado vanos;

ਹਮਰੈ ਮਨ; ਧਨ ਰਾਮ ਕੋ ਨਾਮਾ ॥੪॥੪॥

hamarai man; dhan raam ko naamaa |4|4|

Sant Singh KhalsaWithin my mind is the wealth of the Lord's Name. ||4||4||
Manmohan Singhwithin my mind is the wealth of the Lord's Name.
Manmohan Singh (Punjabi)ਮੇਰੇ ਚਿੱਤ ਅੰਦਰ ਸੁਆਮੀ ਦੇ ਨਾਮ ਦੀ ਦੌਲਤ ਹੈ।
Fareedkot Teekaਕਿਉਂਕਿ ਹਮਾਰੇ ਮਨ ਮੇਂ ਤੌ ਏਕ ਰਾਮ ਕੇ ਨਾਮ ਰੂਪ ਧਨੁ ਹੈ, ਭਾਵ ਯੇਹ ਕਿ ਨਾਮ ਧਨ ਜੈਸਾ ਸਹਾਈ ਔ ਸਾਥੀ ਔਰ ਕੋਈ ਨਹੀਂ ਹੈ॥੪॥੪॥☬ਪੁਨਾ ਉਪਦੇਸ਼ ਕਰਤੇ ਹੈਂ:
Prof. Sahib Singhਮੇਰੇ ਮਨ ਨੂੰ ਤਾਂ ਪਰਮਾਤਮਾ ਦਾ ਨਾਮ ਹੀ (ਸਦਾ ਕਾਇਮ ਰਹਿਣ ਵਾਲਾ) ਧਨ ਪ੍ਰਤੀਤ ਹੁੰਦਾ ਹੈ ॥੪॥੪॥

ਪਦ ਅਰਥ ਹਮਰੈ ਮਨ = ਮੇਰੇ ਮਨ ਨੂੰ ॥੪॥੪॥

* ਸ਼ਬਦ ਦਾ ਭਾਵ: ਪਰਮਾਤਾਮਾ ਦਾ ਭਜਨ ਹੀ ਇਕ ਐਸਾ ਧਨ ਹੈ ਜੋ ਸਦਾ ਨਾਲ ਨਿਭਦਾ ਹੈ। ਸੁਰਗ, ਸ਼ਿਵ-ਪੁਰੀ, ਰਾਜ, ਵਡਿਆਈ, ਸੰਬੰਧੀ-ਇਹਨਾਂ ਵਿਚੋਂ ਕੋਈ ਭੀ ਸਦਾ ਦਾ ਸਾਥੀ ਨਹੀਂ।

SikhNet (Spanish)la Única Riqueza de mi mente es el Nombre del Señor. (4‑4)

Open this shabad →

Shabad Bhagat Kabir Ji Raag Dhanaasree

ਰਾਮ ਸਿਮਰਿ ਰਾਮ ਸਿਮਰਿ; ਰਾਮ ਸਿਮਰਿ ਭਾਈ ॥

raam simar raam simar; raam simar bhaaee |

Sant Singh KhalsaRemember the Lord, remember the Lord, remember the Lord in meditation, O Siblings of Destiny.
Manmohan SinghRemember thy Lord, remember thy Lord, remember thy Lord, O my brother.
Manmohan Singh (Punjabi)ਆਪਣੇ ਸਾਹਿਬ ਦਾ ਆਰਾਧਨ ਕਰ, ਆਪਣੇ ਸਾਹਿਬ ਦਾ ਆਰਾਧਨ ਕਰ, ਆਪਣੇ ਸਾਹਿਬ ਦਾ ਆਰਾਧਨ ਕਰ, ਹੇ ਮੇਰੇ ਵੀਰ!
Fareedkot Teekaਹੇ ਭਾਈ! ਮਨ ਤਨ ਬਾਣੀ ਕਰ ਕੇ ਰਾਮ ਨਾਮ ਕਾ ਹੀ ਸਿਮਰਨ ਕਰੁ॥
Prof. Sahib Singhਹੇ ਭਾਈ! ਪ੍ਰਭੂ ਦਾ ਸਿਮਰਨ ਕਰ, ਪ੍ਰਭੂ ਦਾ ਸਿਮਰਨ ਕਰ। ਸਦਾ ਰਾਮ ਦਾ ਸਿਮਰਨ ਕਰ।

ਪਦ ਅਰਥ ਭਾਈ = ਹੇ ਭਾਈ!

SikhNet (Spanish)Contempla a Tu Señor; vive en Dios, pues sin meditar en Su Nombre

ਰਾਮ ਨਾਮ ਸਿਮਰਨ ਬਿਨੁ; ਬੂਡਤੇ ਅਧਿਕਾਈ ॥੧॥ ਰਹਾਉ ॥

raam naam simaran bin; booddate adhikaaee |1| rahaau |

Sant Singh KhalsaWithout remembering the Lord's Name in meditation, a great many are drowned. ||1||Pause||
Manmohan SinghWithout remembering the Lord's Name, good many are drowned. Pause.
Manmohan Singh (Punjabi)ਸਾਹਿਬ ਦੇ ਨਾਮ ਦਾ ਆਰਾਧਨ ਕਰਨ ਦੇ ਬਾਝੋਂ ਬਹੁਤ ਸਾਰੇ ਡੁੱਬ ਜਾਂਦੇ ਹਨ। ਠਹਿਰਾਓ।
Fareedkot Teekaਕਿਉਂਕਿ ਇਸ ਰਾਮ ਨਾਮ ਕੇ ਸਿਮਰਨ ਸੇ ਬਿਨਾਂ (ਅਧਿਕਾਈ) ਬਹੁਤ ਹੀ ਲੋਕ ਸੰਸਾਰ ਮੇਂ ਡੂਬਤੇ ਜਾਤੇ ਹੈਂ॥੧॥ ਰਹਾਉ ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ (ਵਿਕਾਰਾਂ ਵਿਚ) ਡੁੱਬਦੇ ਹਨ ॥੧॥ ਰਹਾਉ ॥

ਪਦ ਅਰਥ ਬੂਡਤੇ = (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚ) ਡੁੱਬਦੇ ਹਨ। ਅਧਿਕਾਈ = ਬਹੁਤ ਜੀਵ ॥੧॥ ਰਹਾਉ ॥

SikhNet (Spanish)millones se han ahogado en el mar de la existencia. (1‑Pausa)

ਬਨਿਤਾ ਸੁਤ ਦੇਹ ਗ੍ਰੇਹ; ਸੰਪਤਿ ਸੁਖਦਾਈ ॥

banitaa sut deh greh; sanpat sukhadaaee |

Sant Singh KhalsaYour spouse, children, body, house and possessions - you think these will give you peace.
Manmohan SinghWife, sons, body, house, and wealth, thou deemest peace-givers.
Manmohan Singh (Punjabi)ਪਤਨੀ, ਪੁੱਤਰ, ਸਰੀਰ, ਘਰ ਅਤੇ ਮਾਲ ਧਨ ਨੂੰ ਤੂੰ ਆਰਾਮ ਦੇਣਹਾਰ ਜਾਣਦਾ ਹੈਂ।
Fareedkot Teekaਇਸਤ੍ਰੀ ਔ ਪੁਤ੍ਰ ਇਹ (ਦੇਹ) ਸਰੀਰ (ਗ੍ਰੇਹ) ਘਰ ਔਰੁ ਜੋ ਸੰਪਦਾ ਸੁਖਦਾਈ ਤੁਝ ਕੋ ਭਾਸਤੀ ਹੈ॥
Prof. Sahib Singhਵਹੁਟੀ, ਪੁੱਤਰ, ਸਰੀਰ, ਘਰ, ਦੌਲਤ-ਇਹ ਸਾਰੇ ਸੁਖ ਦੇਣ ਵਾਲੇ ਜਾਪਦੇ ਹਨ,

ਪਦ ਅਰਥ ਬਨਿਤਾ = ਵਹੁਟੀ। ਸੁਤ = ਪੁੱਤਰ। ਦੇਹ = ਸਰੀਰ। ਗ੍ਰੇਹ = ਘਰ। ਸੰਪਤਿ = ਦੌਲਤ। ਸੁਖਦਾਈ = ਸੁਖ ਦੇਣ ਵਾਲੇ।

SikhNet (Spanish)Tu esposa, hijos, cuerpo, hogar y riquezas parecen traerte Paz,

ਇਨੑ ਮੈ ਕਛੁ ਨਾਹਿ. ਤੇਰੋ; ਕਾਲ ਅਵਧ ਆਈ ॥੧॥

eina mai kachh naeh. tero; kaal avadh aaee |1|

Sant Singh KhalsaBut none of these shall be yours, when the time of death comes. ||1||
Manmohan SinghNothing from amongst these shall be thine, when the time death arrives.
Manmohan Singh (Punjabi)ਜਦ ਮੌਤ ਦਾ ਵੇਲਾ ਆ ਗਿਆ, ਏਨ੍ਹਾਂ ਵਿਚੋਂ ਕੋਈ ਭੀ ਤੇਰੀ ਨਹੀਂ ਬਣਨੀ।
Fareedkot Teekaਤੇਰੀ ਆਯੂ ਪੂਰਨ ਹੋਈ ਤੇ ਜਬ ਮ੍ਰਿਤੂ ਹੋਨੇ ਕੀ ਘੜੀ ਆਈ ਤਬ ਇਨ ਕੇ ਬੀਚ ਸੇ ਕਿਛ ਤੇਰਾ ਸਹਾਈ ਨਹੀਂ ਹੋਇਗਾ॥੧॥☬ਜੇ ਕਹੇ ਕੋਈ ਨਾਮ ਸਿਮਰਨ ਕਰ ਔਰ ਪਾਪੀ ਭੀ ਤਰੇ ਹੈਂ? ਇਸ ਪਰ ਕਹਤੇ ਹੈਂ:
Prof. Sahib Singhਪਰ ਜਦੋਂ ਮੌਤ-ਰੂਪ ਤੇਰਾ ਅਖ਼ੀਰਲਾ ਸਮਾ ਆਇਆ, ਤਾਂ ਇਹਨਾਂ ਵਿਚੋਂ ਕੋਈ ਭੀ ਤੇਰਾ ਆਪਣਾ ਨਹੀਂ ਰਹਿ ਜਾਇਗਾ ॥੧॥

ਪਦ ਅਰਥ ਕਾਲ = ਮੌਤ। ਅਵਧ = {Skt. अवधि} ਅਖ਼ੀਰਲਾ ਸਮਾ, ਅਖ਼ੀਰਲੀ ਹੱਦ ॥੧॥

SikhNet (Spanish)pero cuando la muerte se aparece, ninguno de ellos te pertenece. (1)

ਅਜਾਮਲ ਗਜ ਗਨਿਕਾ; ਪਤਿਤ ਕਰਮ ਕੀਨੇ ॥

ajaamal gaj ganikaa; patit karam keene |

Sant Singh KhalsaAjaamal, the elephant, and the prostitute committed many sins,
Manmohan SinghAjamal, the elephant and courtesan, committed sinful deeds.
Manmohan Singh (Punjabi)ਅਜਾਮਲ, ਹਾਥੀ ਅਤੇ ਵੇਸਵਾ ਨੇ ਪਾਪਾਂ-ਭਰੇ ਅਮਲ ਕਮਾਏ ਸਨ।
Fareedkot Teekaਅਜਾਮਲ ਔ (ਗਜ) ਹਸਤੀ ਪੁਨਾ (ਗਨਿਕਾ) ਵੇਸ੍ਵਾ ਜਿਨੋਂ ਨੇ ਅਤੀ ਪਾਪ ਕਰਮ ਕੀਏ ਥੇ॥
Prof. Sahib Singhਅਜਾਮਲ, ਗਜ, ਗਨਿਕਾ-ਇਹ ਵਿਕਾਰ ਕਰਦੇ ਰਹੇ,

ਪਦ ਅਰਥ ਅਜਾਮਲ = ਭਾਗਵਤ ਦੀ ਕਥਾ ਹੈ ਕਿ ਇਕ ਬ੍ਰਾਹਮਣ ਅਜਾਮਲ ਕਨੌਜ ਦੇ ਰਹਿਣ ਵਾਲੇ ਦਾ ਇਕ ਵੇਸਵਾ ਨਾਲ ਮੋਹ ਪੈ ਗਿਆ; ਸਾਰੀ ਉਮਰ ਵਿਕਾਰਾਂ ਵਿਚ ਹੀ ਗੁਜ਼ਾਰਦਾ ਰਿਹਾ। ਪਰ ਆਪਣੇ ਇਕ ਪੁੱਤਰ ਦਾ ਨਾਮ 'ਨਾਰਾਇਣ' ਰੱਖਣ ਕਰਕੇ ਸਹਿਜੇ ਸਹਿਜੇ ਨਾਰਾਇਣ-ਪ੍ਰਭੂ ਨਾਲ ਹੀ ਲਿਵ ਬਣਦੀ ਗਈ, ਤੇ ਇਸ ਤਰ੍ਹਾਂ ਵਿਕਾਰਾਂ ਵਲੋਂ ਉਪਰਾਮ ਹੋ ਕੇ ਭਗਤੀ ਵਿਚ ਲੱਗਾ। ਗਜ = ਹਾਥੀ; ਭਾਗਵਤ ਦੀ ਇਕ ਕਥਾ ਹੈ ਕਿ ਸ੍ਰਾਪ ਦੇ ਕਾਰਨ ਇਕ ਗੰਧਰਵ ਹਾਥੀ ਦੀ ਜੂਨੇ ਆ ਪਿਆ। ਸਰੋਵਰ ਵਿਚੋਂ ਪਾਣੀ ਪੀਣ ਗਏ ਨੂੰ ਇਕ ਤੰਦੂਏ ਨੇ ਫੜ ਲਿਆ। ਪਰਮਾਤਮਾ ਦੇ ਅਰਾਧਨ ਨੇ ਇਸ ਨੂੰ ਉਸ ਬਿਪਤਾ ਤੋਂ ਬਚਾਇਆ।। ਗਨਿਕਾ = ਵੇਸਵਾ, ਇਸ ਨੂੰ ਇਕ ਮਹਾਤਮਾ ਵਿਕਾਰੀ ਜੀਵਨ ਵਲੋਂ ਬਚਾਉਣ ਲਈ 'ਰਾਮ ਰਾਮ' ਕਹਿਣ ਵਾਲਾ ਇਕ ਤੋਤਾ ਦੇ ਗਏ। ਉਸ ਤੋਤੇ ਦੀ ਸੰਗਤ ਵਿਚ ਇਸ ਨੂੰ ਰਾਮ ਸਿਮਰਨ ਦੀ ਲਗਨ ਲੱਗ ਗਈ, ਤੇ ਵਿਕਾਰਾਂ ਵਲੋਂ ਇਹ ਹਟ ਗਈ।। ਪਤਿਤ ਕਰਮ = ਵਿਕਾਰ।

SikhNet (Spanish)Ayamal, Gaya y Ganik cometieron muchas faltas,

ਤੇਊ ਉਤਰਿ ਪਾਰਿ ਪਰੇ; ਰਾਮ ਨਾਮ ਲੀਨੇ ॥੨॥

teaoo utar paar pare; raam naam leene |2|

Sant Singh Khalsabut still, they crossed over the world-ocean, by chanting the Lord's Name. ||2||
Manmohan SinghThey crossed the world ocean by uttering the Lord's Name.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਉਹ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਗਏ।
Fareedkot Teekaਪਰੰਤੂ ਰਾਮ ਨਾਮ ਉਚਾਰਨ ਕਰਨੇ ਸੇ ਵਹੁ ਪਾਪੀ ਭੀ ਸੰਸਾਰ ਸਿੰਧ ਸੇ ਉਤਰਿ ਅਰਥਾਤ ਤਰ ਕਰ ਪਾਰ ਪਰੇ ਹੈਂ॥੨॥
Prof. Sahib Singhਪਰ ਜਦੋਂ ਪਰਮਾਤਮਾ ਦਾ ਨਾਮ ਇਹਨਾਂ ਨੇ ਸਿਮਰਿਆ, ਤਾਂ ਇਹ ਭੀ (ਇਹਨਾਂ ਵਿਕਾਰਾਂ ਵਿਚੋਂ) ਪਾਰ ਲੰਘ ਗਏ ॥੨॥

ਪਦ ਅਰਥ ਤੇਊ = ਇਹ ਭੀ ॥੨॥

SikhNet (Spanish)pero recitando el Nombre fueron llevados a través. (2)

ਸੂਕਰ ਕੂਕਰ ਜੋਨਿ ਭ੍ਰਮੇ; ਤਊ ਲਾਜ. ਨ ਆਈ ॥

sookar kookar jon bhrame; taoo laaj. na aaee |

Sant Singh KhalsaYou have wandered in reincarnation, as pigs and dogs - did you feel no shame?
Manmohan SinghO mortal thou hast wandered in the existences of pigs and dogs any yet thou feelest not ashamed.
Manmohan Singh (Punjabi)ਹੇ ਪ੍ਰਾਣੀ! ਤੂੰ ਸੂਰਾਂ ਤੇ ਕੁੱਤਿਆਂ ਦੀਆਂ ਜੂਨੀਆਂ ਅੰਦਰ ਭਟਕਿਆ ਹੈਂ ਅਤੇ ਤਦ ਭੀ ਤੈਨੂੰ ਸ਼ਰਮ ਨਹੀਂ ਆਉਂਦੀ।
Fareedkot Teekaਤਾਂ ਤੇ ਹੇ ਭਾਈ! ਤਿਸ ਨਾਮ ਸੇ ਬਿਨਾਂ ਤੁਮ ਸੂਕਰ ਔ ਕੂਕਰੋਂ ਕੀ ਜੋਨੀਓਂ ਮੇਂ ਭੀ ਭ੍ਰਮਤੇ ਫਿਰਤੇ ਹੋ, ਤਾਂ ਵੀ ਤੁਝ ਕੋ ਲਜਾ ਨਾ ਆਈ?
Prof. Sahib Singh(ਹੇ ਸੱਜਣ!) ਤੂੰ ਸੂਰ, ਕੁੱਤੇ ਆਦਿਕ ਦੀਆਂ ਜੂਨੀਆਂ ਵਿਚ ਭਟਕਦਾ ਰਿਹਾ, ਫਿਰ ਭੀ ਤੈਨੂੰ (ਹੁਣ) ਸ਼ਰਮ ਨਹੀਂ ਆਈ (ਤੂੰ ਅਜੇ ਭੀ ਨਾਮ ਨਹੀਂ ਸਿਮਰਦਾ)।

ਪਦ ਅਰਥ ਸੂਕਰ = ਸੂਰ। ਕੂਕਰ = ਕੁੱਤੇ। ਭ੍ਰਮੇ = ਭਟਕਦੇ ਰਹੇ। ਤਊ = ਤਾਂ ਭੀ।

SikhNet (Spanish)Oh perro, oh cerdo, vagas a través de muchas encarnaciones y no tienes vergüenza.

ਰਾਮ ਨਾਮ ਛਾਡਿ ਅੰਮ੍ਰਿਤ; ਕਾਹੇ ਬਿਖੁ ਖਾਈ ॥੩॥

raam naam chhaadd amrit; kaahe bikh khaaee |3|

Sant Singh KhalsaForsaking the Ambrosial Name of the Lord, why do you eat poison? ||3||
Manmohan SinghForsaking the ambrosia of the Lord's Name why eatest thou the poison?
Manmohan Singh (Punjabi)ਤੂੰ ਕਿਉਂ ਪ੍ਰਭੂ ਦੇ ਨਾਮ-ਅੰਮ੍ਰਿਤ ਨੂੰ ਤਿਆਗ ਕੇ ਜ਼ਹਿਰ ਖਾਂਦਾ ਹੈਂ?
Fareedkot Teekaਰਾਮ ਨਾਮ ਅੰਮ੍ਰਿਤ ਕੌ ਛਾਡ ਕਰ ਤੈਨੇ ਵਿਸੇ ਰੂਪ ਵਿਖ ਕਿਉਂ ਖਾਈ ਹੈ? ॥੩॥
Prof. Sahib Singhਪਰਮਾਤਮਾ ਦਾ ਅੰਮ੍ਰਿਤ-ਨਾਮ ਵਿਸਾਰ ਕੇ ਕਿਉਂ (ਵਿਕਾਰਾਂ ਦਾ) ਜ਼ਹਿਰ ਖਾ ਰਿਹਾ ਹੈਂ? ॥੩॥

ਪਦ ਅਰਥ ਬਿਖੁ = ਜ਼ਹਿਰ ॥੩॥

SikhNet (Spanish)¿Por qué has abandonado el Nombre Ambrosial para chupar el veneno? (3)

ਤਜਿ ਭਰਮ ਕਰਮ ਬਿਧਿ ਨਿਖੇਧ; ਰਾਮ ਨਾਮੁ ਲੇਹੀ ॥

taj bharam karam bidh nikhedh; raam naam lehee |

Sant Singh KhalsaAbandon your doubts about do's and dont's, and take to the Lord's Name.
Manmohan SinghAbandoning the doubt regarding the prescribed and forbidden acts take thou the Lord's Name.
Manmohan Singh (Punjabi)ਨਿਯਮ ਅਨੁਸਾਰ ਅਤੇ ਬਿਬਰਜਤ ਕੰਮਾਂ ਬਾਰੇ ਸੰਦੇਹ ਨੂੰ ਨਵਿਰਤ ਕਰ ਕੇ ਤੂੰ ਪ੍ਰਭੂ ਦੇ ਨਾਮ ਨੂੰ ਲੈ।
Fareedkot Teekaਤਾਂ ਤੇ ਹੇ ਭਾਈ! ਅਬ ਭੀ ਵਿਧ ਨਿਖੇਧ ਸਕਾਮੁ ਕਰਮੋਂ ਕੌ ਭ੍ਰਮ ਸਹਤ ਤਿਆਗ ਕਰ ਕੇ (ਹੀ) ਨਿਸਚੇ ਕਰ ਏਕ ਰਾਮ ਨਾਮ ਕੌ ਲੇਹੁ ਅਰਥਾਤ ਉਚਾਰਨ ਕਰੁ॥
Prof. Sahib Singh(ਹੇ ਭਾਈ!) ਸ਼ਾਸਤ੍ਰਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ, ਤੇ ਸ਼ਾਸਤ੍ਰਾਂ ਵਿਚ ਕਿਨ੍ਹਾਂ ਕੰਮਾਂ ਬਾਰੇ ਮਨਾਹੀ ਹੈ-ਇਹ ਵਹਿਮ ਛੱਡ ਦੇਹ, ਤੇ ਪਰਮਾਤਮਾ ਦਾ ਨਾਮ ਸਿਮਰ।

ਪਦ ਅਰਥ ਤਜਿ = ਛੱਡ ਦੇਹ। ਬਿਧਿ ਕਰਮ = ਉਹ ਕਰਮ ਜੋ ਵਿਧੀ ਅਨੁਸਾਰ ਹੋਣ, ਉਹ ਕਰਮ ਜਿਨ੍ਹਾਂ ਦੇ ਕਰਨ ਦੀ ਆਗਿਆ ਸ਼ਾਸਤ੍ਰਾਂ ਵਲੋਂ ਮਿਲੀ ਹੋਵੇ। ਨਿਖੇਧ ਕਰਮ = ਉਹ ਕੰਮ ਜਿਨ੍ਹਾਂ ਦੇ ਕਰਨ ਬਾਰੇ ਸ਼ਾਸਤ੍ਰਾਂ ਵਲੋਂ ਮਨਾਹੀ ਹੋਵੇ। ਬਿਧਿ = ਆਗਿਆ। ਨਿਖੇਧ = ਮਨਾਹੀ।

SikhNet (Spanish)Desecha tu duda y la creencia de que por tus obras vas a lograr alcanzar a Dios,

ਗੁਰ ਪ੍ਰਸਾਦਿ ਜਨ ਕਬੀਰ; ਰਾਮੁ ਕਰਿ ਸਨੇਹੀ ॥੪॥੫॥

gur prasaad jan kabeer; raam kar sanehee |4|5|

Sant Singh KhalsaBy Guru's Grace, O servant Kabeer, love the Lord. ||4||5||
Manmohan SinghSays, slave Kabir, "By Guru's grace, love thou thy Lord alone".
Manmohan Singh (Punjabi)ਦਾਸ ਕਬੀਰ ਆਖਦਾ ਹੈ, "ਗੁਰਾਂ ਦੀ ਰਹਿਮਤ ਸਦਕਾ ਤੂੰ ਕੇਵਲ ਆਪਣੇ ਪ੍ਰਭੂ ਨੂੰ ਪਿਆਰ ਕਰ।"
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਜਨ! ਗੁਰੋਂ ਕੀ ਕ੍ਰਿਪਾ ਕਰ ਕੇ ਏਕ ਰਾਮ ਕੋ ਹੀ ਅਪਨਾ (ਸਨੇਹੀ) ਪ੍ਰੀਤਮੁ ਕਰੁ, ਭਾਵ ਸੇ ਮਿਥਿਆ ਪਦਾਰਥੋਂ ਕੀ ਪ੍ਰੀਤੀ ਤਿਆਗ ਕਰ ਏਕ ਨਾਮ ਕੌ ਹੀ ਜਪੁ॥੪॥੫॥☬ਪ੍ਰਪੰਚ ਕੀ ਅਨਿਤਤਾ ਮੇਂ ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਕਬੀਰ! ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ (ਸਾਥੀ) ਬਣਾ ॥੪॥੫॥

ਪਦ ਅਰਥ ਸਨੇਹੀ = ਪਿਆਰਾ, ਸਾਥੀ ॥੪॥੫॥

* ਸ਼ਬਦ ਦਾ ਭਾਵ: ਪਰਮਾਤਮਾ ਦਾ ਨਾਮ ਸਿਮਰੋ-ਇਹੀ ਹੈ ਸਦਾ ਦਾ ਸਾਥੀ, ਤੇ ਇਸ ਦੀ ਬਰਕਤਿ ਨਾਲ ਬੜੇ ਬੜੇ ਵਿਕਾਰੀ ਭੀ ਤਰ ਜਾਂਦੇ ਹਨ। ਕਰਮ-ਕਾਂਡ ਦੇ ਭੁਲੇਖਿਆਂ ਵਿਚ ਨਾਹ ਪਵੋ।

SikhNet (Spanish)mejor canta el Nombre. Dice Kabir, por la Gracia del Guru, ama sólo a Dios, oh hombre. (4‑5)

Open this shabad →

Shabad Bhagat Namdev Ji Raag Dhanaasree continues on Ang 693

ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ॥

dhanaasaree baanee bhagat naamadev jee kee |

Sant Singh KhalsaDhanaasaree, The Word Of Devotee Naam Dayv Jee:
Manmohan SinghDhanasri. Hymns of reverend saint Nam Dev.
Manmohan Singh (Punjabi)ਧਨਾਸਰੀ ਪੂਜਯ ਸੰਤ ਨਾਮ ਦੇਵ ਦੇ ਸ਼ਬਦ।
Prof. Sahib Singhਰਾਗ ਧਨਾਸਰੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Dhanasri, palabras del Bhagat Nam Dev yi

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਗਹਰੀ ਕਰਿ ਕੈ ਨੀਵ ਖੁਦਾਈ; ਊਪਰਿ ਮੰਡਪ ਛਾਏ ॥

gaharee kar kai neev khudaaee; aoopar manddap chhaae |

Sant Singh KhalsaThey dig deep foundations, and build lofty palaces.
Manmohan SinghMan digs deep foundations and builds palaces thereon.
Manmohan Singh (Punjabi)ਇਨਸਾਨ ਡੂੰਘੀਆਂ ਬੁਨਿਆਦਾਂ ਪੁਟਦਾ ਹੈ ਅਤੇ ਉਹਨਾਂ ਉਤੇ ਮਹਿਲ ਉਸਾਰਦਾ ਹੈ।
Fareedkot Teekaਹੇ ਭਾਈ! ਅਪਨੇ ਰਹਣੇ ਵਾਸਤੇ (ਗਹਰੀ) ਡੂੰਘੀ ਕਰ ਕੇ ਨੀਵ ਤੈਨੇ ਖੁਦਾਈ ਹੈ ਔ ਤਿਸ ਨੀਵ ਪਰ ਵੱਡੇ ਪਕੇ ਮੰਡਪ ਪਾਏ ਅਰਥਾਤ ਉਸਾਰੇ ਹੈਂ॥
Prof. Sahib Singhਜਿਨ੍ਹਾਂ ਨੇ ਡੂੰਘੀਆਂ ਨੀਹਾਂ ਪੁਟਵਾ ਕੇ ਉੱਤੇ ਮਹਿਲ-ਮਾੜੀਆਂ ਉਸਰਾਏ (ਉਹਨਾਂ ਦੇ ਭੀ ਇੱਥੇ ਹੀ ਰਹਿ ਗਏ;

ਪਦ ਅਰਥ ਗਹਰੀ = ਡੂੰਘੀ। ਨੀਵ = ਨੀਂਹ। ਮੰਡਪ = ਸ਼ਾਮੀਆਨੇ, ਮਹਿਲ-ਮਾੜੀਆਂ। ਛਾਏ = ਬਣਵਾਏ।

SikhNet (Spanish)Uno pone las bases de su hogar y construye una mansión magnífica,

ਮਾਰਕੰਡੇ ਤੇ ਕੋ ਅਧਿਕਾਈ; ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥੧॥

maarakandde te ko adhikaaee; jin trin dhar moondd balaae |1|

Sant Singh KhalsaCan anyone live longer than Markanda, who passed his days with only a handful of straw upon his head? ||1||
Manmohan SinghIf there anyone longer-lived than Markands (a sage) who put grass blades on his head and passed his days?
Manmohan Singh (Punjabi)ਕੀ ਕੋਈ ਜਣਾ ਮਾਰਕੰਡੇ ਰਿਸ਼ੀ ਨਾਲੋਂ ਵਧੀਕ ਉਮਰ ਵਾਲਾ ਹੈ ਜਿਸ ਨੇ ਘਾਅ ਦੀਆਂ ਤਿੜਾਂ ਆਪਣੇ ਸਿਰ ਤੇ ਰੱਖ ਕੇ ਆਪਣੇ ਦਿਹਾੜੇ ਬਿਤਾ ਲਏ ਸਨ।
Fareedkot Teekaਦੇਖੋ ਮਾਰਕੰਡੇ ਰਿਖੀ ਤੇ ਬਡੀ ਆਯੂ ਵਾਲਾ ਕੌਨ ਹੈ ਅਰਥਾਤ ਔਰ ਕੋਈ ਮਨੁਖ ਨਹੀਂ ਹੈ, ਜਿਸ ਨੇ ਏਤੀ ਆਯੂ ਪਾਇਕਰ (ਤ੍ਰਿਣ ਧਰਿ) ਤ੍ਰਿਣੋਂ ਕਾ ਛਪਰਾ ਵਾ ਪਤਰੋਂ ਕਾ ਹੀ ਆਸਰਾ, ਵਾ ਘਾਸ ਕੇ ਪੂਲੇ ਕੋ ਹੀ ਸਿਰ ਪਰ ਧਾਰ ਕੇ ਦਿਨ (ਬਲਾਏ) ਬਤੀਤ ਕਰੇ ਹੈਂ। ਭਾਵ ਯੇਹਿ ਹੈ ਕਿ ਏਤੀ ਆਯੂ ਵਾਲਿਓਂ ਕੋ ਤੋ ਜੀਵਣੇ ਪਰ ਭਰੋਸਾ ਨਹੀਂ ਔਰ ਤੁਝ ਕੋ ਜੀਵਨੇ ਕੀ ਏਤੀ ਆਸ ਹੈ, ਜੋ ਐਸੇ ਮੰਦਰ ਉਸਾਰਤੇ ਹੋ॥੧॥
Prof. Sahib Singhਤਾਹੀਏਂ ਸਿਆਣੇ ਬੰਦੇ ਇਹਨਾਂ ਮਹਿਲ-ਮਾੜੀਆਂ ਦਾ ਭੀ ਮਾਣ ਨਹੀਂ ਕਰਦੇ; ਵੇਖੋ) ਮਾਰਕੰਡੇ ਰਿਸ਼ੀ ਨਾਲੋਂ ਕਿਸ ਦੀ ਵੱਡੀ ਉਮਰ ਹੋਣੀ ਏ? ਉਸ ਨੇ ਕੱਖਾਂ ਦੀ ਕੁੱਲੀ ਵਿਚ ਹੀ ਝੱਟ ਲੰਘਾਇਆ ॥੧॥

ਪਦ ਅਰਥ ਮਾਰਕੰਡੇ = {Skt. मार्कण्डेय} ਇਕ ਰਿਸ਼ੀ ਦਾ ਨਾਮ ਹੈ, ਬੜੀ ਲੰਮੀ ਉਮਰ ਵਾਲਾ ਸੀ, ਪਰ ਸਾਰੀ ਉਮਰ ਉਸ ਨੇ ਕੱਖਾਂ ਦੀ ਕੁੱਲੀ ਵਿਚ ਹੀ ਗੁਜ਼ਾਰੀ। ਅਧਿਕਾਈ = ਵੱਡੀ ਲੰਮੀ ਉਮਰ ਵਾਲਾ। ਜਿਨਿ = ਜਿਸ ਨੇ। ਤ੍ਰਿਣ = ਤੀਲੇ, ਕੱਖ-ਕਾਣ। ਧਾਰਿ = ਰੱਖ ਕੇ। ਮੂੰਡ = ਸਿਰ। ਤ੍ਰਿਣ ਧਰਿ ਮੂੰਡ = ਸਿਰ ਉੱਤੇ ਕੱਖ ਰੱਖ ਕੇ, ਕੱਖਾਂ ਦੀ ਕੁੱਲੀ ਬਣਾ ਕੇ। ਬਲਾਏ = ਸਮਾ ਗੁਜ਼ਾਰਿਆ ॥੧॥

SikhNet (Spanish)pero, ¿hay alguien más grandioso que Markand, el sabio, quien pasó sus días guardando un manojo de paja sobre su cabeza? (1)

ਹਮਰੋ ਕਰਤਾ. ਰਾਮੁ ਸਨੇਹੀ ॥

hamaro karataa. raam sanehee |

Sant Singh KhalsaThe Creator Lord is our only friend.
Manmohan SinghThe Creator Lord alone is my Friend.
Manmohan Singh (Punjabi)ਕੇਵਲ ਸਿਰਜਣਹਾਰ ਸੁਆਮੀ ਹੀ ਮੇਰਾ ਮਿੱਤਰ ਹੈ।
Fareedkot Teekaਹੇ ਭਾਈ! ਸਰਬ ਕਾ ਕਰਤਾ ਜੋ ਰਾਮ ਹੈ, ਸੋ ਹਮਾਰਾ (ਸਨੇਹੀ) ਪ੍ਰੀਤਮ ਹੈ॥
Prof. Sahib Singhਅਸਾਡਾ ਅਸਲ ਪਿਆਰਾ (ਜਿਸ ਨੇ ਸਾਥ ਨਿਭਾਉਣਾ ਹੈ) ਤਾਂ ਕਰਤਾਰ ਹੈ, ਪਰਮਾਤਮਾ ਹੈ।

ਪਦ ਅਰਥ ਕਰਤਾ = ਕਰਤਾਰ। ਸਨੇਹੀ = ਪਿਆਰਾ, ਸਦਾ ਦਾ ਸਾਥ ਨਿਭਾਉਣ ਵਾਲਾ।

SikhNet (Spanish)Nuestro Señor Creador es el Único Dios Amoroso de todos.

ਕਾਹੇ ਰੇ ਨਰ. ਗਰਬੁ ਕਰਤ ਹਹੁ; ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ ॥

kaahe re nar. garab karat hahu; binas jaae jhootthee dehee |1| rahaau |

Sant Singh KhalsaO man, why are you so proud? This body is only temporary - it shall pass away. ||1||Pause||
Manmohan SinghO man, why takest thou pride? This perishable body of thine shall be destroyed. Pause.
Manmohan Singh (Punjabi)ਹੇ ਬੰਦੇ! ਤੂੰ ਕਿਉਂ ਹੰਕਾਰ ਕਰਦਾ ਹੈਂ? ਤੇਰਾ ਇਹ ਨਾਸਵੰਤ ਸਰੀਰ ਨਾਸ ਹੋ ਜਾਵੇਗਾ। ਠਹਿਰਾਓ।
Fareedkot Teekaਹੇ ਨਰ! ਤਿਸ ਰਾਮ ਕੋ ਤਿਆਗ ਕਰ ਕੇ ਕਿਉਂ ਇਨ ਝੂਠੇ ਪਦਾਰਥੋਂ ਕਾ ਹੰਕਾਰ ਕਰਤਾ ਹੈਂ, ਇਹ ਦੇਹੀ ਝੂਠੀ ਤੋ ਬਿਨਸ ਜਾਇਗੀ॥੧॥ ਰਹਾਉ ॥
Prof. Sahib Singhਹੇ ਬੰਦਿਓ! (ਆਪਣੇ ਸਰੀਰ ਦਾ) ਕਿਉਂ ਮਾਣ ਕਰਦੇ ਹੋ! ਇਹ ਸਰੀਰ ਨਾਸਵੰਤ ਹੈ, ਨਾਸ ਹੋ ਜਾਇਗਾ ॥੧॥ ਰਹਾਉ ॥

ਪਦ ਅਰਥ ਹੇ ਨਰ = ਹੇ ਬੰਦਿਓ! ਗਰਬੁ = ਹੰਕਾਰ। ਝੂਠੀ ਦੇਹੀ = ਨਾਸਵੰਤ ਸਰੀਰ ॥੧॥ ਰਹਾਉ ॥

SikhNet (Spanish)Oh hombre, ¿por qué te enorgulleces de tu cuerpo si se acaba al final? (1‑Pausa).

Open this shabad (12 lines, Angs 692-693) →

Ang 692 of 1430