ੴ

ਸਿੱਖਬਾਣੀ · SikhBani

Ang 72

Sri Guru Granth Sahib · Siree Raag · 1 shabad, 46 lines
Translations
Shabad Guru Nanak Dev Ji Siree Raag continued from Ang 71 continues on Ang 73

ਸੁਰਿ ਨਰ ਮੁਨਿ ਜਨ ਲੋਚਦੇ; ਸੋ. ਸਤਿਗੁਰਿ ਦੀਆ ਬੁਝਾਇ ਜੀਉ ॥੪॥

sur nar mun jan lochade; so. satigur deea bujhaae jeeo |4|

Sant Singh KhalsaThe angelic beings and the silent sages long for Him; the True Guru has given me this understanding. ||4||
Manmohan SinghThe True Guru has caused me to understand Him whom the angelic men silent sages crave for.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਉਹ ਦਰਸਾ ਦਿੱਤਾ ਹੈ ਜਿਸ ਦਾ ਦੈਵੀ-ਸਰੂਪ ਆਦਮੀ ਅਤੇ ਮੋਨੀ ਰਿਸ਼ੀ ਚਾਹਨਾ ਰੱਖਦੇ ਹਨ।
Fareedkot Teekaਧੇਵਤੇ, ਮਾਨੁਖ, (ਮੁਨਿ) ਮਨਨਸੀਲੀ, (ਜਨ) ਭਗਤ, ਜਿਸ ਵਾਹਗੁਰੂ ਕੋ ਚਾਹਤੇ ਹੈਂ, ਸੋ ਸਤਿਗੁਰੋਂ ਨੇ ਮੇਰੇ ਕੋ ਸਮਝਾਇ ਦੀਆ ਹੈ॥ ਅਬ ਸਤਿਗੁਰੂ ਜੀ ਸਤਿਸੰਗਤਿ ਕਾ ਲਛਨ ਕਹਤੇ ਹੈਂ:☬ਪ੍ਰਸ਼ਨ:
Prof. Sahib Singh(ਜਿਸ ਨਾਮ-ਪਦਾਰਥ ਨੂੰ) ਦੇਵਤੇ ਮਨੁੱਖ ਮੋਨਧਾਰੀ ਲੋਕ ਤਰਸਦੇ ਆ ਰਹੇ ਹਨ ਉਹ (ਪਦਾਰਥ) ਸਤਿਗੁਰੂ ਨੇ ਸਮਝਾ ਦਿੱਤਾ ਹੈ ॥੪॥

ਪਦ ਅਰਥ ਸੁਰਿ = ਦੇਵਤੇ। ਸਤਿਗੁਰਿ = ਗੁਰੂ ਨੇ ॥੪॥

SikhNet (Spanish)Quien nos hace concebir a nuestro Señor, a Quien buscan los hombres de silencio, y todos los seres angélicos de Dios. (4)

ਸਤਸੰਗਤਿ; ਕੈਸੀ ਜਾਣੀਐ ॥

satasangat; kaisee jaaneeai |

Sant Singh KhalsaHow is the Society of the Saints to be known?
Manmohan SinghHow is the society of saints known?
Manmohan Singh (Punjabi)ਸਾਧਸੰਗਤ ਕਿਸ ਤਰ੍ਹਾਂ ਜਾਣੀ ਜਾਂਦੀ ਹੈ?
Fareedkot Teekaਹੇ ਪ੍ਰਭੁ ਜੀ! ਸਤਿਸੰਗਤਿ (ਕੈਸੀ) ਕਿਸ ਪ੍ਰਕਾਰ ਜਾਣੀ ਜਾਤੀ ਹੈ?☬ਉੱਤਰ:
Prof. Sahib Singhਕਿਹੋ ਜਿਹੇ ਇਕੱਠ ਨੂੰ ਸਤ ਸੰਗਤਿ ਸਮਝਣਾ ਚਾਹੀਦਾ ਹੈ?
SikhNet (Spanish)¿Cómo es la Saad Sangat, la Sociedad de los Santos,

ਜਿਥੈ; ਏਕੋ ਨਾਮੁ ਵਖਾਣੀਐ ॥

jithai; eko naam vakhaaneeai |

Sant Singh KhalsaThere, the Name of the One Lord is chanted.
Manmohan SinghThe name of One Lord is mentioned there.
Manmohan Singh (Punjabi)ਇਕ ਪ੍ਰਭੂ ਦੇ ਨਾਮ ਦਾ ਉਥੇ ਉਚਾਰਨ ਹੁੰਦਾ ਹੈ।
Fareedkot Teeka(ਜਿਥੈ) ਜਿਸ ਸਥਾਨ ਮੇਂ ਏਕ ਨਾਮ ਹੀ ਕਾ (ਵਖਾਣੀਐ) ਵਖ੍ਯਾਨ ਕਰਤੇ ਹੈਂ, ਭਾਵ ਏਹਿ ਕਿ ਜਹਾ ਨਾਮ ਸੇ ਬਿਨਾ ਹੋਰ ਕਥਨ ਹੀ ਨਹੀਂ ਹੈ॥
Prof. Sahib Singh(ਸਤਸੰਗਤਿ ਉਹ ਹੈ) ਜਿੱਥੇ ਸਿਰਫ਼ ਪਰਮਾਤਮਾ ਦਾ ਨਾਮ ਸਲਾਹਿਆ ਜਾਂਦਾ ਹੈ।

ਪਦ ਅਰਥ ਜਿਥੈ = ਜਿਸ ਥਾਂ ਤੇ।

SikhNet (Spanish)ahí donde recitan el Nombre del Uno?

ਏਕੋ ਨਾਮੁ ਹੁਕਮੁ ਹੈ; ਨਾਨਕ ਸਤਿਗੁਰਿ. ਦੀਆ ਬੁਝਾਇ ਜੀਉ ॥੫॥

eko naam hukam hai; naanak satigur. deea bujhaae jeeo |5|

Sant Singh KhalsaThe One Name is the Lord's Command; O Nanak, the True Guru has given me this understanding. ||5||
Manmohan SinghNanak, the mortal is ordered to ponder over the Name alone. this thing the true Guru has caused me understand.
Manmohan Singh (Punjabi)ਨਾਨਕ ਪ੍ਰਾਣੀ ਨੂੰ ਕੇਵਲ ਨਾਮ ਦਾ ਹੀ ਅਰਾਧਨ ਕਰਨ ਦਾ ਫਰਮਾਨ ਹੋਇਆ ਹੋਇਆ ਹੈ। ਇਹ ਗੱਲ ਸੱਚੇ ਗੁਰਾਂ ਨੇ ਮੈਨੂੰ ਸਮਝਾ ਦਿਤੀ ਹੈ।
Fareedkot Teekaਬੇਦ ਸਾਸਤ੍ਰੋਂ ਮੇਂ ਵਾ ਤਿਸੁ ਸਤਸੰਗ ਮੇਂ ਜੀਵੋਂ ਕੋ ਜੋ ਏਕ ਨਾਮ ਹੀ ਜਪਣੇ ਕਾ ਹੁਕਮ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਸੋ ਹੁਕਮ ਮਾਨਣੇ ਕਾ ਪ੍ਰਕਾਰ ਸਤਿਗੁਰੂ ਨੈ ਸਮਝਾਏ ਦੀਆ ਹੈ॥੫॥
Prof. Sahib Singhਹੇ ਨਾਨਕ! ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਤਿ ਵਿਚ) ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਹੀ (ਪ੍ਰਭੂ ਦਾ) ਹੁਕਮ ਹੈ ॥੫॥
SikhNet (Spanish)La Voluntad del Señor está en Su Nombre y a través del Guru Verdadero, uno toma Conciencia de todo. (5)

ਇਹੁ ਜਗਤੁ; ਭਰਮਿ ਭੁਲਾਇਆ ॥

eihu jagat; bharam bhulaaeaa |

Sant Singh KhalsaThis world has been deluded by doubt.
Manmohan SinghThis world has gone astray in doubt.
Manmohan Singh (Punjabi)ਇਹ ਦੁਨੀਆਂ ਸੰਦੇਹ ਕਰਕੇ ਕੁਰਾਹੇ ਪਈ ਹੋਈ ਹੈ।
Fareedkot Teekaਇਹ ਸੰਸਾਰ ਮਾਇਆ ਕੇ ਭਰਮ ਮੇਂ ਭੁਲਾਯਾ ਹੂਆ ਹੈ॥
Prof. Sahib Singhਇਹ ਜਗਤ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ ਦੇ ਸਹੀ ਰਾਹ ਤੋਂ ਲਾਂਭੇ ਜਾ ਰਿਹਾ ਹੈ।

ਪਦ ਅਰਥ ਭਰਮਿ = ਮਾਇਆ ਦੀ ਭਟਕਣਾ ਵਿਚ (ਪਾ ਕੇ)। ਭੁਲਾਇਆ = ਕੁਰਾਹੇ ਪਾਇਆ ਹੈ।

SikhNet (Spanish)Este mundo está siendo guiado por la duda,

ਆਪਹੁ; ਤੁਧੁ ਖੁਆਇਆ ॥

aapahu; tudh khuaaeaa |

Sant Singh KhalsaYou Yourself, Lord, have led it astray.
Manmohan SinghThou Thyself, O Lord! hast misled it.
Manmohan Singh (Punjabi)ਤੂੰ ਆਪ ਹੀ, ਹੈ ਸਾਹਿਬ! ਇਸ ਨੂੰ ਗੁਮਰਾਹ ਕੀਤਾ ਹੈ।
Fareedkot Teekaਕਰਮੋਂ ਕੇ ਅਨੁਸਾਰ ਤੈਨੇ ਆਪ ਹੀ ਸ੍ਵਰੂਪ ਸੇ (ਖੁਆਇਆ) ਭੁਲਾਇਆ ਹੈ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ? ਹੇ ਪ੍ਰਭੂ!) ਤੂੰ ਆਪ ਹੀ (ਜਗਤ ਨੂੰ) ਆਪਣੇ ਆਪ ਤੋਂ ਵਿਛੋੜਿਆ ਹੋਇਆ ਹੈ।

ਪਦ ਅਰਥ ਆਪਹੁ ਤੁਧੁ = ਤੂੰ ਆਪਣੇ ਆਪ ਤੋਂ (ਹੇ ਪ੍ਰਭੂ!)। ਖੁਆਇਆ = ਖੁੰਝਾ ਦਿੱਤਾ ਹੈ।

SikhNet (Spanish)pero ¿quién lo ha desviado en verdad sino Tú?

ਪਰਤਾਪੁ ਲਗਾ, ਦੋਹਾਗਣੀ; ਭਾਗ ਜਿਨਾ ਕੇ ਨਾਹਿ ਜੀਉ ॥੬॥

parataap lagaa, dohaaganee; bhaag jinaa ke naeh jeeo |6|

Sant Singh KhalsaThe discarded soul-brides suffer in terrible agony; they have no luck at all. ||6||
Manmohan SinghGreat agony befalls the deserted brides, who possess not good fortune.
Manmohan Singh (Punjabi)ਛੁਟੜ ਪਤਨੀਆਂ, ਜਿਨ੍ਹਾਂ ਦੀ ਚੰਗੀ ਕਿਸਮਤ ਨਹੀਂ, ਨੂੰ ਬਹੁਤ ਹੀ ਦੁੱਖ ਵਾਪਰਦਾ ਹੈ।
Fareedkot Teekaਤਾਂ ਤੇ (ਪਰਤਾਪੁ) ਪਸਚਾਤਾਪ ਵਾ (ਪਰ) ਵਸੇਸ ਕਰ ਕੇ (ਤਾਪੁ) ਦੁਖ ਲਗਾ ਹੈ, ਤਿਨ (ਦੋਹਾਗਣੀ) ਛੁਟੜੋਂ ਕੋ ਭਾਵ ਏਹਿ ਕਿ ਤੇਰੇ ਸੇ ਬੇਮੁਖੋਂ ਕੌ, ਜਿਨ ਕੇ ਉਤਮ ਭਾਗ ਨਹੀਂ ਹੈਂ॥☬ਪ੍ਰਸ਼ਨ:
Prof. Sahib Singhਜਿਨ੍ਹਾਂ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਚੰਗੇ ਭਾਗ ਨਹੀਂ ਹਨ, ਉਹਨਾਂ ਨੂੰ (ਮਾਇਆ ਦੇ ਮੋਹ ਵਿਚ ਫਸਣ ਦੇ ਕਾਰਨ ਆਤਮਕ) ਦੁੱਖ ਲੱਗਾ ਹੋਇਆ ਹੈ ॥੬॥

ਪਦ ਅਰਥ ਪਰਤਾਪੁ = ਦੁੱਖ {प्रताप} ॥੬॥

SikhNet (Spanish)Quien ha sido abandonado está en gran agonía, pues Tu Nombre no está en su destino. (6)

ਦੋਹਾਗਣੀ; ਕਿਆ ਨੀਸਾਣੀਆ ॥

dohaaganee; kiaa neesaaneea |

Sant Singh KhalsaWhat are the signs of the discarded brides?
Manmohan SinghWhat are the distinctive marks of the discarded ones?
Manmohan Singh (Punjabi)ਛਡੀਆਂ ਹੋਈਆਂ ਦੇ ਕੀ ਲੱਛਣ ਹਨ?
Fareedkot Teekaਤਿਨੋਂ ਦੋਹਾਗਣੀਓਂ ਕੀ ਕਿਆ ਨਿਸ਼ਾਨੀ ਹੈ?☬ਉੱਤਰੁ:
Prof. Sahib Singhਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਕੀ ਲੱਛਣ ਹਨ?
SikhNet (Spanish)¿Cuál es la marca de la mujer abandonada?

ਖਸਮਹੁ ਘੁਥੀਆ; ਫਿਰਹਿ ਨਿਮਾਣੀਆ ॥

khasamahu ghutheea; fireh nimaaneea |

Sant Singh KhalsaThey miss their Husband Lord, and they wander around in dishonor.
Manmohan SinghThey miss their Spouse and wander unhonoured.
Manmohan Singh (Punjabi)ਉਹ ਆਪਣੇ ਕੰਤ ਤੋਂ ਘੁਸ ਜਾਂਦੀਆਂ ਹਨ ਅਤੇ ਬੇਇਜ਼ਤ ਹੋ ਭਟਕਦੀਆਂ ਹਨ।
Fareedkot Teekaਅਪਨੇ ਸ੍ਵਾਮੀ ਸੇ (ਘੁਥੀਆ) ਭੂਲੀਆਂ ਹੋਈਆਂ ਫਿਰਤੀਆਂ ਹੈਂ, ਇਸ ਕਰ ਕੇ (ਨਿਮਾਣੀਆ) ਮਾਨ ਰਹਿਤ ਹੈਂ॥
Prof. Sahib Singh(ਮੰਦ-ਭਾਗਣ, ਜੀਵ-ਇਸਤ੍ਰੀਆਂ ਉਹ ਹਨ) ਜੇਹੜੀਆਂ ਖਸਮ-ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਭਟਕ ਰਹੀਆਂ ਹਨ।

ਪਦ ਅਰਥ ਖਸਮਹੁ = ਖਸਮ ਤੋਂ। ਵੇਸ = ਕੱਪੜੇ।

SikhNet (Spanish)La pobre desdichada está sin su esposo,

ਮੈਲੇ ਵੇਸ. ਤਿਨਾ ਕਾਮਣੀ; ਦੁਖੀ ਰੈਣਿ ਵਿਹਾਇ ਜੀਉ ॥੭॥

maile ves. tinaa kaamanee; dukhee rain vihaae jeeo |7|

Sant Singh KhalsaThe clothes of those brides are filthy-they pass their life-night in agony. ||7||
Manmohan SinghDirty is the dress of those brides and they pass their night in distress.
Manmohan Singh (Punjabi)ਗੰਦਾ ਹੈ ਪਹਿਰਾਵਾ ਉਨ੍ਰਾਂ ਪਤਲੀਆਂ ਦਾ ਅਤੇ ਉਨ੍ਹਾਂ ਦੀ ਰਾਤ ਕਸ਼ਟ ਅੰਦਰ ਬੀਤਦੀ ਹੈ।
Fareedkot Teekaਤਿਨ ਬੇਮੁਖ ਰੂਪ (ਦੁਹਾਗਣੀ) ਛੁਟੜ ਇਸਤ੍ਰੀਓਂ ਕੇ (ਮੈਲੇ ਵੇਸ) ਮਲੀਨ ਹੀ ਕਰਮ ਹੈਂ, ਔਰ ਦੁਖੋਂ ਮੇਂ ਅਵਸਥਾ ਰੂਪ ਰਾਤ੍ਰੀ ਬਿਤੀਤ ਹੋ ਜਾਤੀ ਹੈ॥☬ਪ੍ਰਸ਼ਨ:
Prof. Sahib Singhਅਜੇਹੀਆਂ ਜੀਵ-ਇਸਤ੍ਰੀਆਂ ਦੇ ਚੇਹਰੇ ਭੀ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਦਿੱਸਦੇ ਹਨ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ ॥੭॥

ਪਦ ਅਰਥ ਤਿਨਾ ਕਾਮਣੀ = ਉਹਨਾਂ ਇਸਤ੍ਰੀਆਂ ਦੇ। ਰੈਣਿ = {रजनि} ਜ਼ਿੰਦਗੀ ਦੀ ਰਾਤ। ਵਿਹਾਇ = ਬੀਤਦੀ ਹੈ ॥੭॥

SikhNet (Spanish)su ropa está fea y pasa sus noches en agonía. (7)

ਸੋਹਾਗਣੀ; ਕਿਆ ਕਰਮੁ ਕਮਾਇਆ ॥

sohaaganee; kiaa karam kamaaeaa |

Sant Singh KhalsaWhat actions have the happy soul-brides performed?
Manmohan SinghWhat deeds have the loved brides done.
Manmohan Singh (Punjabi)ਪਤੀ-ਪਿਆਰੀ ਪਤਨੀਆਂ ਨੇ ਕਿਹੜੇ ਅਮਲ ਕਮਾਏ ਹਨ?
Fareedkot Teekaਸੋਹਾਗਣੀਆਂ ਨੇ ਕਿਆ ਕਰਮੁ ਕੀਆ ਹੈ?☬ਉੱਤਰੁ:
Prof. Sahib Singhਜੇਹੜੀਆਂ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਅਖਵਾਂਦੀਆਂ ਹਨ ਉਹਨਾਂ ਕੇਹੜਾ (ਚੰਗਾ ਕੰਮ) ਕੀਤਾ ਹੋਇਆ ਹੈ?
SikhNet (Spanish)¿Cómo se comporta la esposa amada?

ਪੂਰਬਿ ਲਿਖਿਆ; ਫਲੁ ਪਾਇਆ ॥

poorab likhiaa; fal paaeaa |

Sant Singh KhalsaThey have obtained the fruit of their pre-ordained destiny.
Manmohan SinghThey have obtained the fruit of preordained writ.
Manmohan Singh (Punjabi)ਉਨ੍ਹਾਂ ਨੂੰ ਧੁਰ ਦੀ ਲਿਖਤਾਕਾਰ ਦਾ ਮੇਵਾ ਪਰਾਪਤ ਹੋਇਆ ਹੈ।
Fareedkot Teekaਤਿਨ ਕੋ ਪੂਰਬ ਲਿਖੇ ਅਨੁਸਾਰ ਜੋ ਸਤਿਗੁਰੂ ਮਿਲਾ ਹੈ, ਸੋਈ ਫਲੁ (ਪਾਇਆ) ਪ੍ਰਾਪਤਿ ਭਇਆ ਹੈ॥੮॥
Prof. Sahib Singhਉਹਨਾਂ ਨੇ ਪਿਛਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਸੰਸਕਾਰਾਂ ਵਜੋਂ ਹੁਣ ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਲਿਆ ਹੈ।

ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ।

SikhNet (Spanish)Ella es graciosa y recibe lo que está escrito por Dios en su Destino,

ਨਦਰਿ ਕਰੇ ਕੈ ਆਪਣੀ; ਆਪੇ ਲਏ ਮਿਲਾਇ ਜੀਉ ॥੮॥

nadar kare kai aapanee; aape le milaae jeeo |8|

Sant Singh KhalsaCasting His Glance of Grace, the Lord unites them with Himself. ||8||
Manmohan SinghBy casting His merciful glance, the Lord unites them with Himself.
Manmohan Singh (Punjabi)ਆਪਣੀ ਰਹਿਮਤ ਦੀ ਨਿਗਾਹ ਮਾਰ ਕੇ ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਗੁਰੂ ਨੈ ਆਪਣੀ (ਨਦਰਿ) ਕਿਰਪਾ ਰੂਪ ਦ੍ਰਿਸ੍ਟੀ ਕਰ ਕੇ (ਆਪੇ) ਅਪਨੇ ਸ੍ਵਰੂਪ ਮੇਂ ਸੋ ਗੁਰਮੁਖ ਮਿਲਾਇ ਲਏ ਹੈਂ॥੮॥☬ਸੋ ਕੈਸੀ ਹੈ?
Prof. Sahib Singhਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੮॥

ਪਦ ਅਰਥ ਕਰੇ ਕੈ = ਕਰਿ ਕੈ, ਕਰ ਕੇ ॥੮॥

SikhNet (Spanish)y tiene la Gracia del Señor y de Sí Mismo Él la une Consigo. (8)

ਹੁਕਮੁ; ਜਿਨਾ ਨੋ ਮਨਾਇਆ ॥

hukam; jinaa no manaaeaa |

Sant Singh KhalsaThose, whom God causes to abide by His Will,
Manmohan SinghThey, whom the Lord causes to abide by His Will,
Manmohan Singh (Punjabi)ਜਿਨ੍ਹਾਂ ਪਾਸੋਂ ਪ੍ਰਭੂ ਆਪਣੀ ਆਗਿਆ ਦਾ ਪਾਲਣ ਕਰਵਾਉਂਦਾ ਹੈ,
Fareedkot Teekaਜਿਨ ਜਗ੍ਯਾਸੂ ਰੂਪ ਇਸਤ੍ਰੀਯੋਂ ਕੋ ਗੁਰੋਂ ਨੇ ਤੇਰਾ ਹੁਕਮ ਮੱਨਨ ਕਰਾਯਾ ਹੈ॥
Prof. Sahib Singhਪਰਮਾਤਮਾ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਆਪਣਾ ਹੁਕਮ ਮੰਨਣ ਲਈ ਪ੍ਰੇਰਦਾ ਹੈ,
SikhNet (Spanish)Las que fueron destinadas a vivir en la Voluntad del Señor

ਤਿਨ ਅੰਤਰਿ; ਸਬਦੁ ਵਸਾਇਆ ॥

tin antar; sabad vasaaeaa |

Sant Singh Khalsahave the Shabad of His Word abiding deep within.
Manmohan Singhplace His Name in their hearts.
Manmohan Singh (Punjabi)ਉਹ ਉਸ ਦੇ ਨਾਮ ਨੂੰ ਆਪਣੇ ਦਿਲਾਂ ਅੰਦਰ ਟਿਕਾਉਂਦੇ ਹਨ।
Fareedkot Teekaਤਿਨ ਕੇ ਹਿਰਦੇ ਮੇਂ ਤੇਰਾ ਉਪਦੇਸ਼ ਵਸਾਯਾ ਹੈ॥
Prof. Sahib Singhਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਸਾਂਦੀਆਂ ਹਨ।
SikhNet (Spanish)y quienes dieron un lugar en su corazón a la Palabra,

ਸਹੀਆ ਸੇ ਸੋਹਾਗਣੀ; ਜਿਨ. ਸਹ ਨਾਲਿ ਪਿਆਰੁ ਜੀਉ ॥੯॥

saheea se sohaaganee; jin. seh naal piaar jeeo |9|

Sant Singh KhalsaThey are the true soul-brides, who embrace love for their Husband Lord. ||9||
Manmohan SinghSuch mates are the True brides, who bear affection to their Spouse.
Manmohan Singh (Punjabi)ਐਸੀਆਂ ਸਹੇਲੀਆਂ ਸੱਚੀਆਂ ਪਤਨੀਆਂ ਹਨ, ਜਿਹੜੀਆਂ ਆਪਣੇ ਕੰਤ ਨਾਲ ਪ੍ਰੀਤ ਕਰਦੀਆਂ ਹਨ।
Fareedkot Teekaਸੋਈ ਸਖੀਆਂ ਸੋਹਾਗਵੰਤੀ ਹੈਂ, ਹੇ ਪਤੀ! ਜਿਨ ਕਾ ਤੇਰੇ ਨਾਲ ਪ੍ਯਾਰ ਹੈ॥੯॥
Prof. Sahib Singhਉਹੀ ਜੀਵ-ਸਹੇਲੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਆਪਣੇ ਖਸਮ-ਪ੍ਰਭੂ ਨਾਲ ਪਿਆਰ ਬਣਿਆ ਰਹਿੰਦਾ ਹੈ ॥੯॥

ਪਦ ਅਰਥ ਸਹੀਆਂ = ਸਹੇਲੀਆਂ, ਸਤਸੰਗੀ। ਸਹ ਨਾਲਿ = ਖਸਮ-ਪ੍ਰਭੂ ਦੇ ਨਾਲ ॥੯॥

SikhNet (Spanish)tales mujeres, mis queridas compañeras, son las Esposas verdaderas, pues ellas aman a su Señor. (9)

ਜਿਨਾ; ਭਾਣੇ ਕਾ ਰਸੁ ਆਇਆ ॥

jinaa; bhaane kaa ras aaeaa |

Sant Singh KhalsaThose who take pleasure in God's Will
Manmohan SinghThey who feel pleasure in God's Will,
Manmohan Singh (Punjabi)ਜੋ ਰੱਬ ਦੀ ਰਜਾ ਅੰਦਰ ਪਰਸੰਨਤਾ ਮਹਿਸੂਸ ਕਰਦੀਆਂ ਹਨ,
Fareedkot Teekaਜਿਨ੍ਹੋਂ ਕੋ ਭਾਣਾ ਮਾਨਣੇ ਕਾ ਅਰਥਾਤ ਆਗ੍ਯਾ ਅਨੁਸਾਰ ਚਲਣੇ ਕਾ (ਰਸੁ) ਅਨੰਦ ਆਇਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਦਾ ਆਨੰਦ ਆ ਜਾਂਦਾ ਹੈ,

ਪਦ ਅਰਥ ਰਸੁ = ਆਨੰਦ।

SikhNet (Spanish)Las que estuvieron complacidas con Su Voluntad,

ਤਿਨ; ਵਿਚਹੁ ਭਰਮੁ ਚੁਕਾਇਆ ॥

tin; vichahu bharam chukaaeaa |

Sant Singh Khalsaremove doubt from within.
Manmohan Singhremove superstition from within themselves.
Manmohan Singh (Punjabi)ਉਨ੍ਹਾਂ ਦੇ ਅੰਦਰੇ ਸੰਦੇਹ ਦੂਰ ਹੋ ਜਾਂਦਾ ਹੈ।
Fareedkot Teekaਤਿਨ੍ਹੋਂ ਨੇ ਅਪਣੇ ਰਿਦੇ ਬੀਚ ਸੇ ਭਰਮਿ ਉਠਾਇ ਦੀਆ ਹੈ॥
Prof. Sahib Singhਉਹ ਆਪਣੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦੇ ਹਨ (ਪਰ ਇਹ ਮਿਹਰ ਸਤਿਗੁਰੂ ਦੀ ਹੀ ਹੈ)।

ਪਦ ਅਰਥ ਭਰਮੁ = ਭਟਕਣਾ।

SikhNet (Spanish)purgaron su ser de la duda

ਨਾਨਕ ਸਤਿਗੁਰੁ ਐਸਾ ਜਾਣੀਐ; ਜੋ. ਸਭਸੈ ਲਏ ਮਿਲਾਇ ਜੀਉ ॥੧੦॥

naanak satigur aisaa jaaneeai; jo. sabhasai le milaae jeeo |10|

Sant Singh KhalsaO Nanak, know Him as the True Guru, who unites all with the Lord. ||10||
Manmohan SinghNanak, deem that such is the True Guru who unites all with the Lord.
Manmohan Singh (Punjabi)ਨਾਨਕ ਸੱਚੇ ਗੁਰਾਂ ਨੂੰ ਐਹੋ ਜਿਹਾ ਖਿਆਲ ਕਰ ਜੋ ਸਾਰਿਆਂ ਨੂੰ ਸੁਆਮੀ ਨਾਲ ਮਿਲਾ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੂ ਐਸੇ ਗੁਣੋਂ ਵਾਲਾ ਜਾਣ ਲਈਏ, ਜੋ ਸਭ ਕੋ ਭਾਵ ਸੇ ਸਭ ਅਧਿਕਾਰੀਯੋਂ ਕੋ ਅਭੇਦ ਕਰ ਲੇਵੇ ਹੈਂ॥੧੦॥
Prof. Sahib Singhਹੇ ਨਾਨਕ! ਗੁਰੂ ਅਜੇਹਾ (ਦਿਆਲ) ਹੈ ਕਿ ਉਹ (ਸਰਨ ਆਏ) ਸਭ ਜੀਵਾਂ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ ॥੧੦॥

ਪਦ ਅਰਥ ਸਭਸੈ = ਸਭ ਜੀਵਾਂ ਨੂੰ ॥੧੦॥

SikhNet (Spanish)Dice Nanak, el Guru Verdadero es Aquél que une a todos con el Señor. (10)

ਸਤਿਗੁਰਿ ਮਿਲਿਐ; ਫਲੁ ਪਾਇਆ ॥

satigur miliai; fal paaeaa |

Sant Singh KhalsaMeeting with the True Guru, they receive the fruits of their destiny,
Manmohan SinghHe receives the fruit of God's Name on meeting the True Guru,
Manmohan Singh (Punjabi)ਉਹ ਸੱਚੇ ਗੁਰਾਂ ਨੂੰ ਭੇਟ ਕੇ ਹਰੀ ਨਾਮ ਦਾ ਮੇਵਾ ਪਰਾਪਤ ਕਰ ਲੈਂਦਾ ਹੈ।
Fareedkot Teekaਸਤਿਗੁਰੋਂ ਕੇ ਮਿਲਨੇ ਸੇ ਗ੍ਯਾਨ ਫਲ ਪ੍ਰਾਪਤਿ ਹੂਆ ਹੈ॥☬ਪ੍ਰਸ਼ਨ: ਸਤਿਗੁਰੂ ਕੌਨ ਹੈ?☬ਉੱਤਰੁ:
Prof. Sahib Singhਉਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਰਸ ਪ੍ਰਾਪਤ ਕਰ ਲਿਆ,

ਪਦ ਅਰਥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ।

SikhNet (Spanish)Encontrando al Guru Verdadero uno recibe el Fruto.

ਜਿਨਿ; ਵਿਚਹੁ ਅਹਕਰਣੁ ਚੁਕਾਇਆ ॥

jin; vichahu ahakaran chukaaeaa |

Sant Singh Khalsaand egotism is driven out from within.
Manmohan Singhwho drives away the ego from within himself.
Manmohan Singh (Punjabi)ਜਿਹੜਾ ਆਪਣੇ ਅੰਦਰੋ ਹੰਕਾਰ ਨੂੰ ਦੁਰ ਕਰ ਦਿੰਦਾ ਹੈ।
Fareedkot Teekaਜਿਸ ਨੇ ਅਪਨੇ ਸੇਵਕ ਕੇ ਮਨ ਕੇ ਬੀਚ ਸੇ (ਅਹਕਰਣੁ) ਹੰਕਾਰ ਕੋ ਦੂਰ ਕਰ ਦੀਆ ਹੈ॥
Prof. Sahib Singhਜਿਸ ਮਨੁੱਖ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ।

ਪਦ ਅਰਥ ਜਿਨਿ = ਜਿਸ ਨੇ। ਅਹਕਰਣੁ = ਅਹੰਕਾਰ।

SikhNet (Spanish)Si uno logra controlar el ego, no tendrá el dolor que trae consigo una mente maligna,

ਦੁਰਮਤਿ ਕਾ ਦੁਖੁ ਕਟਿਆ; ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥

duramat kaa dukh kattiaa; bhaag baitthaa masatak aae jeeo |11|

Sant Singh KhalsaThe pain of evil-mindedness is eliminated; good fortune comes and shines radiantly from their foreheads. ||11||
Manmohan SinghThe pain of his evil intellect is eliminated and good luck comes and alights on his brow.
Manmohan Singh (Punjabi)ਉਸ ਦੀ ਮੰਦੀ ਅਕਲ ਦੀ ਪੀੜਾ ਨਵਿਰਤ ਹੋ ਜਾਂਦੀ ਹੈ, ਅਤੇ ਚੰਗੀ ਕਿਸਮਤ ਉਸ ਦੇ ਮੱਥੇ ਤੇ ਆ ਉਤਰਦੀ ਹੈ।
Fareedkot Teekaਔਰ ਖੋਟੀ ਮਤਿ ਕਾ ਜੋ ਦੁਖ ਥਾ, ਸੋ ਭੀ ਕਾਟ ਦੀਆ ਹੈ, ਔਰ ਪੂਰਬ ਜਨਮੋਂ ਕਾ (ਭਾਗੁ) ਪੁੰਨ ਮਸਤਕਿ ਮੇਂ ਆਇ ਇਸਥਿਤ ਭਇਆ ਹੈ॥੧੧॥
Prof. Sahib Singhਉਸ ਮਨੁੱਖ ਦੇ ਅੰਦਰੋਂ ਭੈੜੀ ਮਤਿ ਦਾ ਦੁੱਖ ਕੱਟਿਆ ਜਾਂਦਾ ਹੈ, ਉਸ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ॥੧੧॥

ਪਦ ਅਰਥ ਮਸਤਕਿ = ਮੱਥੇ ਉੱਤੇ ॥੧੧॥

SikhNet (Spanish)y escucha, su Destino destella en brillo. (11)

ਅੰਮ੍ਰਿਤੁ ਤੇਰੀ ਬਾਣੀਆ ॥

amrit teree baaneea |

Sant Singh KhalsaThe Bani of Your Word is Ambrosial Nectar.
Manmohan SinghAmbrosia is Thy Word O Master!
Manmohan Singh (Punjabi)ਸੁਧਾਰਸ ਹੈ ਤੇਰੀ ਬਾਣੀ, ਹੈ ਮਾਲਕ!
Fareedkot Teekaਹੇ ਅਕਾਲ ਪੁਰਖ! ਮ੍ਰਿਤ ਤੇ ਰਹਿਤ ਕਰਨੇ ਵਾਲੀ ਤੇਰੀ ਗੁਰ ਉਪਦੇਸ਼ ਵਾ ਬੇਦ ਰੂਪ ਬਾਣੀ ਹੈ, (ਆ) ਅਰਥ ਵਸੇਸ ਕਰ ਕੇ ਹੈ॥
Prof. Sahib Singh(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ (ਮਾਨੋ) ਆਤਮਕ ਜੀਵਨ ਦੇਣ ਵਾਲਾ ਜਲ ਹੈ,

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਰਸ।

SikhNet (Spanish)Dulce Néctar es la Palabra del Señor

ਤੇਰਿਆ ਭਗਤਾ ਰਿਦੈ ਸਮਾਣੀਆ ॥

teriaa bhagataa ridai samaaneea |

Sant Singh KhalsaIt permeates the hearts of Your devotees.
Manmohan SinghIt has permeated the mind of thy slaves.
Manmohan Singh (Punjabi)ਇਹ ਤੇਰੇ ਗੋਲਿਆਂ ਦੇ ਮਨ ਅੰਦਰ ਰਮੀ ਹੋਈ ਹੈ।
Fareedkot Teekaਸੋ ਤੇਰੇ ਭਗਤੋਂ ਕੇ ਰਿਦੇ ਮੇਂ (ਸਮਾਣੀਆ) ਸਮਾਈ ਹੈ॥
Prof. Sahib Singhਇਹ ਬਾਣੀ ਤੇਰੇ ਭਗਤਾਂ ਦੇ ਹਿਰਦੇ ਵਿਚ (ਹਰ ਵੇਲੇ) ਟਿਕੀ ਰਹਿੰਦੀ ਹੈ।

ਪਦ ਅਰਥ ਰਿਦੈ = ਹਿਰਦੇ ਵਿਚ। ਅੰਦਰਿ ਰਖਿਐ = ਜੇ ਹਿਰਦੇ ਵਿਚ ਰੱਖਿਆ ਜਾਏ।

SikhNet (Spanish)cuando llena el corazón de sus Devotos.

ਸੁਖ ਸੇਵਾ ਅੰਦਰਿ ਰਖਿਐ; ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥

sukh sevaa andar rakhiai; aapanee nadar kareh nisataar jeeo |12|

Sant Singh KhalsaServing You, peace is obtained; granting Your Mercy, You bestow salvation. ||12||
Manmohan SinghIn Thine service, Thou hast placed eternal peace. By showing Thy mercy Thou emancipatest the mortals.
Manmohan Singh (Punjabi)ਆਪਣੀ ਟਹਿਲ ਸੇਵਾ ਅੰਦਰ ਤੂੰ ਸਦੀਵੀ ਆਰਾਮ ਟਿਕਾਇਆ ਹੈ। ਆਪਣੀ ਦਇਆ ਧਾਰ ਕੇ ਤੂੰ ਜੀਵਾਂ ਨੂੰ ਬੰਦ ਖਲਾਸ ਕਰ ਦਿੰਦਾ ਹੈ।
Fareedkot Teekaਪਰੰਤੂ ਜੋ (ਸੁਖ) ਪਰਮਾਨੰਦ ਕਾ ਪ੍ਰਾਪਤਿ ਹੋਣਾ ਹੈ, ਸੋ ਨਾਮ ਕੀ ਉਪਾਸਨਾ ਰੂਪ ਭਗਤੀ ਕੇ ਬੀਚ ਹੀ ਰਖਾ ਹੈ, ਭਾਵ ਏਹਿ ਕਿ ਜਿਨ੍ਹੋਂ ਨੇ ਭਗਤੀ ਕਰੀ ਹੈ ਸਰੂਪ ਕਾ ਸੁਖੁ ਤਿਨ੍ਹੋਂ ਨੈ ਹੀ ਪਾਇਆ ਹੈ। ਭਗਤੋਂ ਪਰ ਤੂੰ ਅਪਣੀ ਕਿਰਪਾ ਦ੍ਰਿਸ੍ਟੀ ਕਰ ਕੇ ਸੰਸਾਰ ਸਮੁੰਦਰ ਸੇ (ਨਿਸਤਾਰਿ) ਤਾਰਤਾ ਹੈਂ॥੧੨॥
Prof. Sahib Singhਤੇਰੀ ਸੁਖਦਾਈ ਸੇਵਾ-ਭਗਤੀ ਭਗਤਾਂ ਦੇ ਅੰਦਰ ਟਿਕਣ ਕਰ ਕੇ ਤੂੰ ਉਹਨਾਂ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਹੈਂ ਤੇ ਉਹਨਾਂ ਨੂੰ ਪਾਰ ਲੰਘਾ ਦੇਂਦਾ ਹੈਂ ॥੧੨॥

ਪਦ ਅਰਥ ਸੁਖ ਸੇਵਾ = ਸੁਖਦਾਈ ਸੇਵਾ। ਕਰਹਿ = ਕਰਹਿਂ, ਤੂੰ ਕਰਦਾ ਹੈਂ। ਨਿਸਤਾਰਿ = ਤੂੰ ਪਾਰ ਲੰਘਾਂਦਾ ਹੈਂ ॥੧੨॥

SikhNet (Spanish)Si elevamos en nuestro interior el Servicio del Señor lleno de Paz, Él nos bendice con Su Gracia y nos salva. (12)

ਸਤਿਗੁਰੁ; ਮਿਲਿਆ ਜਾਣੀਐ ॥

satigur; miliaa jaaneeai |

Sant Singh KhalsaMeeting with the True Guru, one comes to know;
Manmohan SinghTrue is known to be the meeting with the True Guru,
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣਾ ਸੱਚਾ ਜਾਣਿਆ ਜਾਂਦਾ ਹੈ।
Fareedkot Teekaਪੁਰਸ ਕੋ ਓਹੁ ਸਚਾ ਸਤਿਗੁਰੂ ਮਿਲਿਆ ਹੂਆ ਜਾਣੀਐ॥
Prof. Sahib Singhਤਦੋਂ (ਕਿਸੇ ਵਡਭਾਗੀ ਨੂੰ) ਗੁਰੂ ਮਿਲਿਆ ਸਮਝਣਾ ਚਾਹੀਦਾ ਹੈ,
SikhNet (Spanish)Verdadero es el encuentro con el Guru Verdadero,

ਜਿਤੁ ਮਿਲਿਐ; ਨਾਮੁ ਵਖਾਣੀਐ ॥

jit miliai; naam vakhaaneeai |

Sant Singh Khalsaby this meeting, one comes to chant the Name.
Manmohan SinghIf by this meeting the Name of the Lord may be repeated.
Manmohan Singh (Punjabi)ਜੇਕਰ ਇਸ ਮਿਲਾਪ ਦੁਆਰਾ ਸਾਹਿਬ ਦੇ ਨਾਮ ਦਾ ਉਚਾਰਨ ਕੀਤਾ ਜਾਵੇ।
Fareedkot Teekaਜਿਸ ਕੇ ਮਿਲਨੇ ਸੇ ਨਾਮ ਕੋ ਹੀ ਜਪੀਐ॥
Prof. Sahib Singhਜੇ ਗੁਰੂ ਦੇ ਮਿਲਣ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾਏ।
SikhNet (Spanish)si a través de Él uno recita el Nombre del Señor.

ਸਤਿਗੁਰ ਬਾਝੁ. ਨ ਪਾਇਓ; ਸਭ ਥਕੀ ਕਰਮ ਕਮਾਇ ਜੀਉ ॥੧੩॥

satigur baajh. na paaeo; sabh thakee karam kamaae jeeo |13|

Sant Singh KhalsaWithout the True Guru, God is not found; all have grown weary of performing religious rituals. ||13||
Manmohan SinghWithout the True Guru, none has found the Lord. All have grown weary of Performing religious rites.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੋਇਆ। ਸਾਰੇ ਧਾਰਮਕ ਸੰਸਕਾਰ ਕਰਦੇ ਕਰਦੇ ਹੰਭ ਗਏ ਹਨ।
Fareedkot Teekaਬਿਨਾ ਸਤਿਗੁਰੂ ਸੇ ਨਾਮੁ ਕਿਸੀ ਨੇ ਨਹੀਂ ਪਾਇਆ ਹੈ, ਕਰਮੋਂ ਕੋ ਕਮਾਇ ਕਰ ਕੇ ਸਭ ਸ੍ਰਿਸਟੀ ਥਕਤ ਹੋ ਰਹੀ ਹੈ॥੧੩॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ (ਪਰਮਾਤਮਾ ਦਾ ਨਾਮ) ਨਹੀਂ ਮਿਲਦਾ, (ਗੁਰੂ ਦਾ ਆਸਰਾ ਛੱਡ ਕੇ) ਸਾਰੀ ਦੁਨੀਆ (ਤੀਰਥ ਵਰਤ ਆਦਿਕ ਹੋਰ ਹੋਰ ਮਿਥੇ ਹੋਏ ਧਾਰਮਿਕ) ਕੰਮ ਕਰ ਕੇ ਖਪ ਜਾਂਦੀ ਹੈ ॥੧੩॥

ਪਦ ਅਰਥ ਪਾਇਓ = ਪਾਇਆ, ਲੱਭਾ। ਕਰਮ = (ਤੀਰਥ ਵਰਤ ਆਦਿਕ ਮਿਥੇ ਧਾਰਮਿਕ) ਕੰਮ ॥੧੩॥

SikhNet (Spanish)Sin el Guru Verdadero, nadie Lo encuentra, oh Señor, todos están ya cansados de la rutina mundana.(13)

ਹਉ; ਸਤਿਗੁਰ ਵਿਟਹੁ ਘੁਮਾਇਆ ॥

hau; satigur vittahu ghumaaeaa |

Sant Singh KhalsaI am a sacrifice to the True Guru;
Manmohan SinghI am a sacrifice unto the True Guru,
Manmohan Singh (Punjabi)ਮੈਂ ਸਚੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ,
Fareedkot Teekaਮੈਂ ਸਤਿਗੁਰੂ ਕੇ (ਵਿਟਹੁ) ਊਪਰ ਸੇ (ਘੁਮਾਇਆ) ਬਲਿਹਾਰ ਜਾਤਾ ਹੂੰ॥
Prof. Sahib Singhਮੈਂ (ਤਾਂ) ਗੁਰੂ ਤੋਂ ਕੁਰਬਾਨ ਹਾਂ,

ਪਦ ਅਰਥ ਵਿਟਹੁ = ਤੋਂ। ਹਉ = ਮੈਂ। ਘੁਮਾਇਆ = ਕੁਰਬਾਨ।

SikhNet (Spanish)Ofrezco mi vida al Guru Verdadero,

ਜਿਨਿ; ਭ੍ਰਮਿ ਭੁਲਾ. ਮਾਰਗਿ ਪਾਇਆ ॥

jin; bhram bhulaa. maarag paaeaa |

Sant Singh KhalsaI was wandering in doubt, and He has set me on the right path.
Manmohan SinghWho has put me, going amiss in error, on the right path.
Manmohan Singh (Punjabi)ਜਿਸ ਨੇ ਮੈਨੂੰ ਗਲਤ-ਫਹਿਮੀ ਅੰਦਰ ਘੁਸੇ ਹੋਏ ਨੂੰ ਠੀਕ ਰਸਤੇ ਪਾ ਦਿਤਾ ਹੈ।
Fareedkot Teekaਮੈਂ ਭ੍ਰਮ ਕਰ ਕੇ ਅਪਨੇ ਸ੍ਵਰੂਪ ਸੇ ਭੂਲਾ ਹੁਆ ਥਾ, ਜਿਨ੍ਹੋਂ ਸਤਗੁਰੋਂ ਨੈ (ਮਾਰਗੁ) ਗ੍ਯਾਨ ਰੂਪੀ ਰਸਤੇ ਮੇਂ ਪਾਇ ਦੀਆ ਹੈ॥
Prof. Sahib Singhਜਿਸ ਨੇ ਭਟਕਣਾ ਵਿਚ ਕੁਰਾਹੇ ਪਏ ਜੀਵ ਨੂੰ ਸਹੀ ਜੀਵਨ-ਰਾਹ ਤੇ ਪਾਇਆ ਹੈ।

ਪਦ ਅਰਥ ਜਿਨਿ = ਜਿਸ ਨੇ। ਭ੍ਰਮਿ = ਭਟਕਣਾ ਵਿਚ (ਪੈ ਕੇ)। ਭੁਲਾ = ਭੁੱਲਾ, ਕੁਰਾਹੇ ਪਿਆ ਹੋਇਆ। ਮਾਰਗਿ = ਰਸਤੇ ਉੱਤੇ।

SikhNet (Spanish)Quien ha mostrado el camino al extraviado.

ਨਦਰਿ ਕਰੇ ਜੇ ਆਪਣੀ; ਆਪੇ ਲਏ ਰਲਾਇ ਜੀਉ ॥੧੪॥

nadar kare je aapanee; aape le ralaae jeeo |14|

Sant Singh KhalsaIf the Lord casts His Glance of Grace, He unites us with Himself. ||14||
Manmohan SinghIf the lord casts his merciful glance, He unites man with himself.
Manmohan Singh (Punjabi)ਜੇਕਰ ਸਾਹਿਬ ਆਪਣੀ ਰਹਿਮਤ ਦੀ ਨਿਗਾਹ ਧਾਰੇ ਤਾਂ ਉਹ ਇਨਸਾਨ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸੋ ਗੁਰੂ ਜੇ ਕਿਸੇ ਊਪਰ ਅਪਣੀ ਕਿਰਪਾ ਦ੍ਰਿਸਟੀ ਕਰੇ, ਤੋ ਆਪਣੇ ਸਾਥ ਅਭੇਦ ਕਰ ਲੇਤਾ ਹੈ॥੧੪॥
Prof. Sahib Singhਜੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰੇ, ਤਾਂ ਉਹ ਆਪ ਹੀ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ ॥੧੪॥
SikhNet (Spanish)El Señor está en Su Gracia, y Él nos sumerge en Su Ser. (14)

ਤੂੰ; ਸਭਨਾ ਮਾਹਿ ਸਮਾਇਆ ॥

toon; sabhanaa maeh samaaeaa |

Sant Singh KhalsaYou, Lord, are pervading in all,
Manmohan SinghThou, O Lord! art contained in all.
Manmohan Singh (Punjabi)ਤੂੰ ਹੇ ਸੁਆਮੀ! ਸਾਰਿਆਂ ਅੰਦਰ ਰਮਿਆ ਹੋਹਿਟਾ ਹੈ।
Fareedkot Teekaਹੇ ਭਗਵੰਤ! ਤੂੰ ਸਰਬ ਮੇਂ ਬ੍ਯਾਪਕ ਹੋ ਰਹਾ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ।
SikhNet (Spanish)Eres Inminente en todo,

ਤਿਨਿ ਕਰਤੈ; ਆਪੁ ਲੁਕਾਇਆ ॥

tin karatai; aap lukaaeaa |

Sant Singh Khalsaand yet, the Creator keeps Himself concealed.
Manmohan SinghThat Creator keeps himself concealed.
Manmohan Singh (Punjabi)ਉਹ ਸਿਰਜਣਹਾਰ ਆਪਣੇ ਆਪ ਨੂੰ ਲੁਕਾਈ ਰੱਖਦਾ ਹੈ।
Fareedkot Teekaਹੇ ਕਰਤੇ! ਤਿਨ ਬੇਮੁਖੋਂ ਸੇ ਤੈਨੇ ਅਪਨੇ ਸ੍ਵਰੂਪ ਕੋ ਛਪਾਇਆ ਹੈ, ਭਾਵ ਏਹਿ ਕਿ ਤੇਰੇ ਯਥਾਰਥ ਸ੍ਵਰੂਪ ਕੋ ਨਹੀਂ ਜਾਨਤੇ ਹੈਂ, ਮਨਮੁਖ ਪਦ ਕਾ ਅਧ੍ਯਾਹਾਰ ਹੈਂ॥
Prof. Sahib Singh(ਹੇ ਭਾਈ! ਸਾਰੇ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਉਸ ਕਰਤਾਰ ਨੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ।

ਪਦ ਅਰਥ ਤਿਨਿ ਕਰਤੈ = ਉਸ ਕਰਤਾਰ ਨੇ। ਆਪੁ = ਆਪਣੇ ਆਪ ਨੂੰ।

SikhNet (Spanish)oh Señor, sí, Tú el Creador, aunque estás escondido para nuestros ojos.

ਨਾਨਕ ਗੁਰਮੁਖਿ ਪਰਗਟੁ ਹੋਇਆ; ਜਾ ਕਉ ਜੋਤਿ ਧਰੀ. ਕਰਤਾਰਿ ਜੀਉ ॥੧੫॥

naanak guramukh paragatt hoeaa; jaa kau jot dharee. karataar jeeo |15|

Sant Singh KhalsaO Nanak, the Creator is revealed to the Gurmukh, within whom He has infused His Light. ||15||
Manmohan SinghNanak the Maker reveals Him-self unto the Guruward, within whom he has installed his light.
Manmohan Singh (Punjabi)ਨਾਨਕ, ਰਚਣਹਾਰ ਗੁਰੂ-ਅਨੁਸਾਰੀ ਉਤੇ ਆਪਣੇ ਆਪ ਨੂੰ ਜਾਹਰ ਕਰ ਦਿੰਦਾ ਹੈ, ਜਿਸ ਵਿੱਚ ਉਸ ਨੇ ਆਪਣਾ ਨੂਰ ਅਸਥਾਪਨ ਕੀਤਾ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕਰਤਾਰ! ਤਿਨਹੀਂ ਗੁਰਮੁਖੋਂ ਕੋ ਪ੍ਰਗਟ ਹੂਆ ਹੈ ਜਿਨ ਕੋ ਤੈਨੇ (ਜੋਤਿ ਧਰੀ) ਗ੍ਯਾਨ ਰੂਪ ਦ੍ਰਿਸਟੀ ਦਈ ਹੈ॥੧੫॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਕਰਤਾਰ ਨੇ ਆਪਣੀ ਜੋਤਿ ਪਰਗਟ ਕੀਤੀ ਹੈ, ਉਸ ਦੇ ਅੰਦਰ ਕਰਤਾਰ ਪਰਗਟ ਹੋ ਜਾਂਦਾ ਹੈ ॥੧੫॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪਿਆਂ। ਜਾ ਕਉ = ਜਿਸ ਨੂੰ। ਕਰਤਾਰਿ = ਕਰਤਾਰ ਨੇ ॥੧੫॥

SikhNet (Spanish)Dice Nanak, a través del Guru Te le revelas sólo a aquél que tiene la luz de su Conciencia encendida. (15)

ਆਪੇ ਖਸਮਿ ਨਿਵਾਜਿਆ ॥

aape khasam nivaajiaa |

Sant Singh KhalsaThe Master Himself bestows honor.
Manmohan SinghGiving him soul and body, the master did create his attendant,
Manmohan Singh (Punjabi)ਆਤਮਾ ਤੇ ਦੇਹਿ ਦੇ ਕੇ ਮਾਲਕ ਨੇ ਆਪਣੇ ਟਹਿਲੂਏ ਨੂੰ ਰਚਿਆ,
Fareedkot Teekaਆਪ ਹੀ ਜਿਸ ਕੋ ਹੇ ਸ੍ਵਾਮੀ! ਤੈਨੇ (ਨਿਵਾਜਿਆ) ਵਡਿਆਇਆ ਹੈਂ॥☬ਪੁਨ: ਤੂੰ ਕੈਸਾ ਹੈਂ?
Prof. Sahib Singhਖਸਮ-ਪ੍ਰਭੂ ਨੇ (ਆਪਣੇ ਸੇਵਕ ਨੂੰ) ਆਪ ਹੀ ਵਡਿਆਈ ਦਿੱਤੀ ਹੈ,

ਪਦ ਅਰਥ ਖਸਮਿ = ਖਸਮ ਨੇ। ਨਿਵਾਜਿਆ = ਮਿਹਰ ਕੀਤੀ, ਵਡਿਆਈ ਦਿੱਤੀ।

SikhNet (Spanish)El Maestro da la Gloria de Sí Mismo

ਜੀਉ ਪਿੰਡੁ ਦੇ; ਸਾਜਿਆ ॥

jeeo pindd de; saajiaa |

Sant Singh KhalsaHe creates and bestows body and soul.
Manmohan Singhand himself blessed him with honour.
Manmohan Singh (Punjabi)ਅਤੇ ਖੁਦ ਹੀ ਉਸ ਨੂੰ ਇਜ਼ਤ ਆਬਰੂ ਪਰਦਾਨ ਕੀਤੀ ਹੈ।
Fareedkot Teeka(ਜੀਉ) ਜੀਵਕਲਾ ਦੇ ਕਰ (ਪਿੰਡੁ) ਸਰੀਰ ਜਿਸ ਤੈਨੇ (ਸਾਜਿਆ) ਬਣਾਇਆ ਹੈ॥☬ਪੁਨ: ਤੂੰ ਕੈਸਾ ਹੈਂ?
Prof. Sahib Singhਜਿੰਦ ਤੇ ਸਰੀਰ ਦੇ ਕੇ ਆਪ ਹੀ ਉਸ ਨੂੰ ਪੈਦਾ ਕੀਤਾ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ।

SikhNet (Spanish)y nos bendice con el cuerpo y el Alma.

ਆਪਣੇ ਸੇਵਕ ਕੀ ਪੈਜ ਰਖੀਆ; ਦੁਇ ਕਰ ਮਸਤਕਿ ਧਾਰਿ ਜੀਉ ॥੧੬॥

aapane sevak kee paij rakheea; due kar masatak dhaar jeeo |16|

Sant Singh KhalsaHe Himself preserves the honor of His servants; He places both His Hands upon their foreheads. ||16||
Manmohan SinghGod preserves the honour of his both hands on his forehead.
Manmohan Singh (Punjabi)ਆਪਣੇ ਦੋਨੋ ਹੱਥ ਉਸ ਦੇ ਮੱਥੇ ਉਤੇ ਰੱਖ ਕੇ ਵਾਹਿਗੁਰੂ ਆਪਣੇ ਨੌਕਰ ਦੀ ਇਜ਼ਤ ਬਰਕਰਾਰ ਰੱਖਦਾ ਹੈ।
Fareedkot Teekaਦੋਨੋ ਹਾਥ ਮਸਤਕਿ ਪਰ ਧਾਰ ਕਰ, ਭਾਵ ਸੇ ਅਤੀ ਕ੍ਰਿਪਾਲ ਹੋ ਕਰ ਭੀ ਸਮ ਜੀਵਤ ਅਪਨੇ ਸੇਵਕ ਕੀ (ਪੈਜ) ਪ੍ਰਤੱਗ੍ਯ ਤੈਨੇ ਰਖੀ ਹੈ॥ ਅਬ ਸ੍ਰੀ ਵਾਹਿਗੁਰੂ ਜੀ ਕੇ ਉਪਕਾਰੋਂ ਸਹਿਤ ਅਪਨੀ ਬਿਵਸਥਾ ਕਹਤੇ ਹੈਂ॥
Prof. Sahib Singhਆਪਣੇ ਦੋਵੇਂ ਹੱਥ ਸੇਵਕ ਦੇ ਸਿਰ ਉੱਤੇ ਰੱਖ ਕੇ ਖਸਮ-ਪ੍ਰਭੂ ਨੇ ਆਪ ਹੀ ਉਸ ਦੀ ਲਾਜ ਰੱਖੀ ਹੈ (ਤੇ ਉਸ ਨੂੰ ਵਿਕਾਰਾਂ ਤੋਂ ਬਚਾਇਆ ਹੈ) ॥੧੬॥

ਪਦ ਅਰਥ ਪੈਜ = ਲਾਜ, ਇੱਜ਼ਤ। ਦੁਇ ਕਰ = ਦੋਵੇਂ ਹੱਥ। ਧਾਰਿ = ਰੱਖ ਕੇ ॥੧੬॥

SikhNet (Spanish)Él salva el honor de Sus Sirvientes, poniendo Sus Manos sobre nuestra frente. (16)

ਸਭਿ ਸੰਜਮ; ਰਹੇ ਸਿਆਣਪਾ ॥

sabh sanjam; rahe siaanapaa |

Sant Singh KhalsaAll strict rituals are just clever contrivances.
Manmohan SinghAll the contrivances and clevernesses avail not.
Manmohan Singh (Punjabi)ਸਮੂਹ ਅਟਕਲਾਂ ਤੇ ਚਤਰਾਈਟਾਂ ਕਿਸੇ ਕੰਮ ਨਹੀਂ ਆਉਂਦੀਆਂ।
Fareedkot Teeka(ਸੰਜਮਿ) ਇੰਦ੍ਰੀਆਂ ਕਾ ਜੀਤਨਾ ਵਾ ਧਾਰਨਾ, ਧ੍ਯਾਨ, ਸਮਾਧੀ ਤਥਾ ਚਾਤੁਰਯਤਾ ਆਦਿ ਜੋ ਉਪਾਇ ਥੇ, ਸੋ ਮੁਝ ਸੇ ਰਹ ਚੁਕੇ ਹੈਂ, ਭਾਵ ਏਹਿ ਕਿ ਮੇਂ ਇਨ ਕਾ ਬਲ ਨਹੀਂ ਮਾਨਤਾ ਹੂੰ॥
Prof. Sahib Singhਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਰੇ ਜਤਨ ਤੇ ਇਹੋ ਜਿਹੀਆਂ ਹੋਰ ਸਾਰੀਆਂ ਸਿਆਣਪਾਂ ਸੇਵਕ ਨੂੰ ਕਰਨ ਦੀ ਲੋੜ ਨਹੀਂ ਪੈਂਦੀ।

ਪਦ ਅਰਥ ਸੰਜਮ = ਇੰਦ੍ਰੀਆਂ ਨੂੰ ਵੱਸ ਕਰਨ ਦੇ ਸਾਧਨ। ਸਭਿ = ਸਾਰੇ। ਰਹੇ = ਰਹਿ ਗਏ, ਅਸਫਲ ਹੋ ਗਏ।

SikhNet (Spanish)Y así el Devoto se eleva más allá de los rituales y más allá del dominio de su mente

ਮੇਰਾ ਪ੍ਰਭੁ; ਸਭੁ ਕਿਛੁ ਜਾਣਦਾ ॥

meraa prabh; sabh kichh jaanadaa |

Sant Singh KhalsaMy God knows everything.
Manmohan SinghMy Master knows everything.
Manmohan Singh (Punjabi)ਮੇਰਾ ਮਾਲਕ ਸਭ ਕੁਝ ਜਾਣਦਾ ਹੈ।
Fareedkot Teekaਹੇ (ਪ੍ਰਭੁ) ਸਮਰਥ! ਮੇਰਾ ਸਭ ਕੁਛ ਅਰਥਾਤ ਗੁਣ ਔਗੁਣ ਸਭ ਤੂੰ ਜਾਨਤਾ ਹੈਂ॥
Prof. Sahib Singhਪਿਆਰਾ ਪ੍ਰਭੂ ਸੇਵਕ ਦੀ ਹਰੇਕ ਲੋੜ ਆਪ ਜਾਣਦਾ ਹੈ।
SikhNet (Spanish)y despierta en el entendimiento de que el Señor lo sabe todo.

ਪ੍ਰਗਟ ਪ੍ਰਤਾਪੁ ਵਰਤਾਇਓ; ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥

pragatt prataap varataaeo; sabh lok karai jaikaar jeeo |17|

Sant Singh KhalsaHe has made His Glory manifest, and all people celebrate Him. ||17||
Manmohan SinghThe Lord has made manifest the and all the people acclaim his servant.
Manmohan Singh (Punjabi)ਮਾਲਕ ਨੇ ਉਜਾਗਰ ਕਰ ਦਿਤੀ ਹੈ ਮਹਿਮਾਂ ਅਤੇ ਸਾਰੇ ਜਣੇ ਵਾਹ ਵਾਹ ਕਰਦੇ ਹਨ ਉਸ ਦੇ ਸੇਵਕ ਨੂੰ।
Fareedkot Teekaਪਰੰਤੂ ਮੇਰਾ ਪ੍ਰਤਾਪ ਆਪਨੇ ਪ੍ਰਗਟ ਹੀ ਸੰਸਾਰ ਮੇਂ ਫੈਲਾ ਦੀਆ ਹੈ, ਸਭ ਲੋਕ (ਜੈਕਾਰੁ) ਅਸੀਰਵਾਦ ਕਰਤੇ ਹੈਂ, ਵਾ ਨਮਸਕਾਰ ਕਰਤੇ ਹੈਂ॥੧੭॥☬ਪੂਰਬਉਕਤ ਅਰਥੋਂ ਕੋ ਆਗੇ ਕੀ ਦੁਇ ਪਉੜੀ ਮੇਂ ਕਹਤੇ ਹੈਂ:
Prof. Sahib Singhਪਰਮਾਤਮਾ ਆਪਣੇ ਸੇਵਕ ਦਾ ਤੇਜ-ਪ੍ਰਤਾਪ ਪਰਗਟ ਕਰ ਦੇਂਦਾ ਹੈ, ਸਾਰਾ ਜਗਤ ਉਸ ਦੀ ਜੈ-ਜੈਕਾਰ ਕਰਦਾ ਹੈ ॥੧੭॥

ਪਦ ਅਰਥ ਸਭੁ ਲੋਕੁ = ਸਾਰਾ ਜਗਤ ॥੧੭॥

SikhNet (Spanish)Se vuelve aclamado por todas partes y su gloria se manifiesta en todo. (17)

ਮੇਰੇ ਗੁਣ ਅਵਗਨ; ਨ ਬੀਚਾਰਿਆ ॥

mere gun avagan; na beechaariaa |

Sant Singh KhalsaHe has not considered my merits and demerits;
Manmohan SinghThe Lord minded not my merits and demerits.
Manmohan Singh (Punjabi)ਸਾਹਿਬ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਨਹੀਂ ਤੱਕਿਆਂ।
Fareedkot Teekaਮੇਰੇ ਗੁਣ ਅਤੇ ਅਵਗੁਣੋ ਕਾ ਆਪਨੇ ਬੀਚਾਰ ਨਹੀਂ ਕੀਆ ਹੈ॥
Prof. Sahib Singhਪ੍ਰਭੂ ਨੇ ਨਾਹ ਮੇਰੇ ਗੁਣਾਂ ਦਾ ਖ਼ਿਆਲ ਕੀਤਾ ਹੈ, ਨਾਹ ਮੇਰੇ ਔਗੁਣਾਂ ਦੀ ਪਰਵਾਹ ਕੀਤੀ ਹੈ,

ਪਦ ਅਰਥ ਪ੍ਰਭਿ = ਪ੍ਰਭੂ ਨੇ। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ।

SikhNet (Spanish)Mira, al Señor no le importan mis méritos o mis deméritos.

ਪ੍ਰਭਿ; ਅਪਣਾ ਬਿਰਦੁ ਸਮਾਰਿਆ ॥

prabh; apanaa birad samaariaa |

Sant Singh Khalsathis is God's Own Nature.
Manmohan SinghThe Master has honoured His creed of protecting His slave.
Manmohan Singh (Punjabi)ਆਪਣੇ ਗੋਲੇ ਦੀ ਰਖਿਆ ਕਰਨ ਦੇ ਧਰਮ ਨੂੰ ਮਾਲਕ ਨੇ ਨਿਬਾਹਿਆ ਹੈ।
Fareedkot Teekaਪ੍ਰਭੂ ਤੈਨੇ ਆਪਣਾ (ਬਿਰਦੁ) ਧਰਮ ਵਾ ਪ੍ਰਣ ਸੰਭਾਲਾ ਹੈ॥
Prof. Sahib Singhਪ੍ਰਭੂ ਨੇ ਤਾਂ ਸਿਰਫ਼ ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਹੀ ਚੇਤੇ ਰੱਖਿਆ ਹੈ।

ਪਦ ਅਰਥ ਸਮਾਰਿਆ = ਚੇਤੇ ਰੱਖਿਆ।

SikhNet (Spanish)Así como es la Naturaleza de Su Ser,

ਕੰਠਿ ਲਾਇ ਕੈ ਰਖਿਓਨੁ; ਲਗੈ ਨ. ਤਤੀ ਵਾਉ ਜੀਉ ॥੧੮॥

kantth laae kai rakhion; lagai na. tatee vaau jeeo |18|

Sant Singh KhalsaHugging me close in His Embrace, He protects me, and now, even the hot wind does not touch me. ||18||
Manmohan SinghBy embracing me to his bosom the Lord has preserved me and now even the hot wind brushes me not.
Manmohan Singh (Punjabi)ਆਪਣੀ ਛਾਤੀ ਨਾਲ ਲਾ ਕੇ ਸਾਹਿਬ ਨੇ ਮੇਰੀ ਰਖਿਆ ਕੀਤੀ ਹੈ ਅਤੇ ਹੁਣ ਮੈਨੂੰ ਗਰਮ ਹਵਾ ਭੀ ਨਹੀਂ ਛੂੰਹਦੀ।
Fareedkot Teekaਮੁਝ ਕੋ ਅਪਨੇ ਕੰਠ ਮੇਂ ਲਗਾਇ ਕਰ ਰਖਾ ਹੈ, ਅਬ ਤਤੀ ਵਾਉ ਅਰਥਾਤ ਕਿਸੀ ਤਰ੍ਹਾਂ ਕੀ ਪੀੜਾ ਮੁਝ ਕੋ ਨਹੀਂ ਲਗਤੀ॥੧੮॥
Prof. Sahib Singhਉਸ ਨੇ ਮੈਨੂੰ ਆਪਣੇ ਗਲ ਨਾਲ ਲਾ ਕੇ (ਵਿਕਾਰਾਂ ਵਲੋਂ) ਬਚਾ ਲਿਆ ਹੈ, ਕੋਈ ਦੁੱਖ-ਵਿਕਾਰ ਮੇਰਾ ਵਾਲ ਵਿੰਗਾ ਨਹੀਂ ਕਰ ਸਕੇ ॥੧੮॥

ਪਦ ਅਰਥ ਕੰਠਿ = ਗਲ ਨਾਲ। ਰਖਿਓਨੁ = ਰੱਖਿਆ ਉਨਿ, ਉਸ ਨੇ ਰੱਖਿਆ ਕੀਤੀ ॥੧੮॥

SikhNet (Spanish)Él me acerca a Su Pecho y ahora ni los vientos calientes me tocan o pasan cerca de mí. (18)

ਮੈ ਮਨਿ ਤਨਿ ਪ੍ਰਭੂ ਧਿਆਇਆ ॥

mai man tan prabhoo dhiaaeaa |

Sant Singh KhalsaWithin my mind and body, I meditate on God.
Manmohan SinghWith my soul and body I have reflected over the Lord.
Manmohan Singh (Punjabi)ਆਪਣੀ ਆਤਮਾ ਤੇ ਦੇਹਿ ਨਾਲ ਮੈਂ ਸੁਆਮੀ ਦਾ ਅਰਾਧਨ ਕੀਤਾ ਹੈ।
Fareedkot Teekaਮੈਨੇ ਮਨ ਤਨ ਕਰ ਕੇ ਹੇ ਪ੍ਰਭ ਜੀ! ਤੇਰੇ ਕੋ ਧਿਆਵਨਾ ਕੀਆ ਹੈ॥
Prof. Sahib Singhਮੈਂ ਆਪਣੇ ਮਨ ਵਿਚ ਪ੍ਰਭੂ ਨੂੰ ਸਿਮਰਿਆ ਹੈ ਆਪਣੇ ਹਿਰਦੇ ਵਿਚ ਪ੍ਰਭੂ ਨੂੰ ਧਿਆਇਆ ਹੈ।

ਪਦ ਅਰਥ ਮਨਿ = ਮਨ ਦੀ ਰਾਹੀਂ, ਮਨ ਵਿਚ। ਤਨਿ = ਤਨ ਵਿਚ, ਤਨ ਦੀ ਰਾਹੀਂ।

SikhNet (Spanish)En cuerpo y Alma he habitado en el Señor, y el deseo de mi mente ha sido satisfecho.

ਜੀਇ ਇਛਿਅੜਾ; ਫਲੁ ਪਾਇਆ ॥

jee ichhiarraa; fal paaeaa |

Sant Singh KhalsaI have obtained the fruits of my soul's desire.
Manmohan SinghI have obtained the fruit my mind-desired.
Manmohan Singh (Punjabi)ਮੈਂ ਆਪਣੇ ਚਿੱਤ ਚਾਹੁੰਦਾ ਮੇਵਾ ਪਰਾਪਤ ਕਰ ਲਿਆ ਹੈ।
Fareedkot Teekaਹੇ ਪ੍ਰਭ ਜੀ! ਮੈਨੇ ਮਨਬਾਂਛਤ ਫਲ ਕੋ ਪਾਇ ਲੀਆ ਹੈ॥
Prof. Sahib Singhਮੈਨੂੰ ਉਹ ਨਾਮ-ਫਲ ਮਿਲ ਗਿਆ ਹੈ, ਜਿਸ ਦੀ ਮੈਂ ਸਦਾ ਆਪਣੇ ਜੀ ਵਿਚ ਇੱਛਾ ਕਰਿਆ ਕਰਦਾ ਸਾਂ।

ਪਦ ਅਰਥ ਜੀਇ = ਜੀ ਵਿਚ। ਜੀਇ ਇਛਿਅੜਾ = ਜਿਸ ਦੀ ਜੀ ਵਿਚ ਇੱਛਾ ਕੀਤੀ।

SikhNet (Spanish)Tú, Rey de Reyes, mi Maestro, estás sobre mi cabeza;

ਸਾਹ ਪਾਤਿਸਾਹ ਸਿਰਿ ਖਸਮੁ ਤੂੰ; ਜਪਿ ਨਾਨਕ. ਜੀਵੈ ਨਾਉ ਜੀਉ ॥੧੯॥

saah paatisaah sir khasam toon; jap naanak. jeevai naau jeeo |19|

Sant Singh KhalsaYou are the Supreme Lord and Master, above the heads of kings. Nanak lives by chanting Your Name. ||19||
Manmohan SinghThou art the Lord over the head of kings and emperors. Nanak lives by repeating Thy Name.3
Manmohan Singh (Punjabi)ਤੂੰ ਰਾਜਿਆਂ ਤੇ ਮਹਾਰਾਜਿਆਂ ਦੇ ਸਿਰਾਂ ਉਤੇ ਸੁਆਮੀ ਹੈ। ਨਾਨਕ ਤੇਰੇ ਨਾਮ ਦਾ ਉਚਾਰਣ ਕਰਨ ਦੁਆਰਾ ਜੀਉਂਦਾ ਹੈ।
Fareedkot Teekaਸਾਹੋਂ ਅਰ ਪਾਤਿਸਾਹੋਂ ਤੇ ਸਿਰੋਮਣੀ ਮਾਲਕ ਤੂੰ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕਾ ਨਾਮੁ ਜਪ ਕਰ ਜੀਵਤਾ ਹੂੰ॥੧੯॥
Prof. Sahib Singhਹੇ ਪ੍ਰਭੂ! ਤੂੰ ਸਾਰੇ ਸ਼ਾਹਾਂ ਦੇ ਸਿਰ ਉੱਤੇ, ਤੂੰ ਪਾਤਿਸ਼ਾਹਾਂ ਦੇ ਸਿਰ ਉੱਤੇ ਮਾਲਕ ਹੈਂ। ਹੇ ਨਾਨਕ! (ਵਡਭਾਗੀ ਮਨੁੱਖ) ਪ੍ਰਭੂ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ॥੧੯॥

ਪਦ ਅਰਥ ਸਿਰਿ = ਸਿਰ ਉੱਤੇ ॥੧੯॥

SikhNet (Spanish)dice Nanak, vivo sólo para habitar en Tu Nombre. (19)

Open this shabad (75 lines, Angs 71-73) →

Ang 72 of 1430