ੴ

ਸਿੱਖਬਾਣੀ · SikhBani

Ang 71

Sri Guru Granth Sahib · Siree Raag · 3 shabads, 50 lines
Translations
Shabad Guru Arjan Dev Ji Siree Raag continued from Ang 70

ਚਿਤਿ. ਨ ਆਇਓ ਪਾਰਬ੍ਰਹਮੁ; ਤਾ ਖੜਿ ਰਸਾਤਲਿ ਦੀਤ ॥੭॥

chit. na aaeo paarabraham; taa kharr rasaatal deet |7|

Sant Singh KhalsaBut still, if you do not come to remember the Supreme Lord God, then you shall be taken and consigned to the most hideous hell! ||7||
Manmohan SinghYet, if such man remembers not the Lofty Lord, he shall be taken and consigned to the hideous hell then.
Manmohan Singh (Punjabi)ਪ੍ਰੰਤੂ ਜੇਕਰ ਇਹੋ ਜਿਹਾ ਬੰਦਾ ਉੱਚੇ ਸਾਹਿਬ ਦਾ ਸਿਮਰਨ ਨਹੀਂ ਕਰਦਾ ਤਦ ਉਸ ਨੂੰ ਲੈ ਜਾ ਕੇ ਕੁੰਭੀ ਨਰਕ ਸੁਟ ਦਿਤਾ ਜਾਵੇਗਾ।
Fareedkot Teekaਪਰੰਤੂ ਜੋ ਪਾਰਬ੍ਰਹਮ ਕਰਤਾ ਪੁਰਖ ਚਿਤ ਮੇਂ ਨ ਆਵੈ ਅਰਥਾਤ ਸਿਮਰਨ ਨਾ ਕਰੈ ਤੋ (ਖੜਿ) ਲੈ ਜਾਇ ਕਰ (ਰਸਾਤਲਿ) ਨਰਕ ਮੇਂ ਦੀਆ ਜਾਤਾ ਹੈ॥੭॥
Prof. Sahib Singhਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਨਹੀਂ ਵੱਸਦਾ ਤਾਂ ਉਹ (ਆਖ਼ਰ) ਲਿਜਾ ਕੇ ਨਰਕ ਵਿਚ ਪਾਇਆ ਜਾਂਦਾ ਹੈ ॥੭॥

ਪਦ ਅਰਥ ਖੜਿ = ਲੈ ਜਾ ਕੇ। ਰਸਾਤਲਿ = ਰਸਾਤਲ ਵਿਚ, ਨਰਕ ਵਿਚ ॥੭॥

SikhNet (Spanish)Pero si él no recuerda al Supremo Señor en su corazón, se sumergirá sin esperanza en la obscura profundidad de su conciencia.(7)

ਕਾਇਆ ਰੋਗੁ ਨ ਛਿਦ੍ਰੁ ਕਿਛੁ; ਨਾ ਕਿਛੁ ਕਾੜਾ ਸੋਗੁ ॥

kaaeaa rog na chhidru kichh; naa kichh kaarraa sog |

Sant Singh KhalsaYou may have a body free of disease and deformity, and have no worries or grief at all;
Manmohan SinghMan may possess body free from disease and deformity and may have no heart-burning and grief;
Manmohan Singh (Punjabi)ਆਦਮੀ ਦੀ ਕਿਸੇ ਬੀਮਾਰੀ ਤੇ ਨੁਕਸ ਤੋਂ ਬਿਨਾ ਦੇਹੀ ਹੋਵੇ ਅਤੇ ਉਸ ਨੂੰ ਕੋਈ ਦਿਲ ਦਾ ਸਾੜਾ ਤੇ ਗ਼ਮ ਨਾਂ ਹੋਵੇ।
Fareedkot Teekaਸਰੀਰ ਮੇਂ ਰੋਗ ਭੀ ਨ ਹੋਇ ਔਰ ਨ ਕਛੂ (ਛਿਦ੍ਰ) ਦੋਸ ਹੋਇ, ਔਰ ਨਾ ਕੋਈ ਝੋਰਾ ਹੋਇ ਔਰ ਨਾ ਕਿਸੀ ਪ੍ਰਕਾਰ ਕਾ ਸੇਕ ਹੋਇ॥
Prof. Sahib Singhਜੇ ਕਿਸੇ ਮਨੁੱਖ ਦੇ ਸਰੀਰ ਨੂੰ ਕਦੇ ਕੋਈ ਰੋਗ ਨਾਹ ਲੱਗਾ ਹੋਵੇ, ਕੋਈ ਕਿਸੇ ਤਰ੍ਹਾਂ ਦੀ ਤਕਲਫ਼ਿ ਨਾਹ ਆਈ ਹੋਵੇ, ਕਿਸੇ ਤਰ੍ਹਾਂ ਦਾ ਕੋਈ ਚਿੰਤਾ-ਫ਼ਿਕਰ ਉਸ ਨੂੰ ਨਾਹ ਹੋਵੇ,

ਪਦ ਅਰਥ ਕਾਇਆ = ਸਰੀਰ। ਛਿਦ੍ਰੁ = ਨੁਕਸ, ਛੇਕ, ਐਬ। ਕਾੜਾ = ਫ਼ਿਕਰ, ਚਿੰਤਾ।

SikhNet (Spanish)Con un cuerpo perfecto, libre de enfermedades o deformidades y una vida sin preocupaciones,

ਮਿਰਤੁ. ਨ ਆਵੀ ਚਿਤਿ ਤਿਸੁ; ਅਹਿਨਿਸਿ ਭੋਗੈ ਭੋਗੁ ॥

mirat. na aavee chit tis; ahinis bhogai bhog |

Sant Singh Khalsayou may be unmindful of death, and night and day revel in pleasures;
Manmohan SinghHe may not think of death and day and night revel in pleasures;
Manmohan Singh (Punjabi)ਉਹ ਮੌਤ ਦਾ ਖਿਆਲ ਤੱਕ ਭੀ ਨਾਂ ਕਰਦਾ ਹੋਵੇ ਅਤੇ ਦਿਹੁੰ ਰੈਣ ਮੌਜ ਬਹਾਰਾ ਮਾਣਦਾ ਹੋਵੇ,
Fareedkot Teekaਮੌਤ ਤੌ ਤਿਸ ਕੋ ਯਾਦ ਨਾ ਹੋਇ, (ਅਹਿਨਿਸਿ) ਰਾਤ੍ਰ ਦਿਨ ਭੋਗੋਂ ਹੀ ਕੋ ਭੋਗਤਾ ਰਹੇ॥
Prof. Sahib Singhਜੇ ਉਸ ਨੂੰ ਕਦੇ ਮੌਤ (ਦਾ ਫ਼ਿਕਰ) ਚੇਤੇ ਨਾਹ ਆਇਆ ਹੋਵੇ, ਜੇ ਉਹ ਦਿਨ ਰਾਤ ਦੁਨੀਆ ਦੇ ਭੋਗ ਭੋਗਦਾ ਰਹਿੰਦਾ ਹੋਵੇ,

ਪਦ ਅਰਥ ਮਿਰਤੁ = {मृत्यु} ਮੌਤ। ਅਹਿ = ਦਿਨ। ਨਿਸਿ = ਰਾਤ।

SikhNet (Spanish)sin importarle la muerte, uno se regocija en placeres, noche y día,

ਸਭ ਕਿਛੁ ਕੀਤੋਨੁ ਆਪਣਾ; ਜੀਇ. ਨ ਸੰਕ ਧਰਿਆ ॥

sabh kichh keeton aapanaa; jee. na sank dhariaa |

Sant Singh Khalsayou may take everything as your own, and have no fear in your mind at all;
Manmohan Singhand he may have made everything his own and entertain no mental fear:
Manmohan Singh (Punjabi)ਅਤੇ ਉਸ ਨੇ ਸਾਰੀ ਚੀਜ਼ ਆਪਣੀ ਨਿੱਜ ਦੀ ਬਣਾ ਲਈ ਹੋਵੇ ਅਤੇ ਉਸ ਦੇ ਮਨ ਵਿੱਚ ਕੋਈ ਡਰ ਭੀ ਨਾਂ ਹੋਵੇ।
Fareedkot Teekaਔਰ ਸਭ ਕਿਛੁ ਰਾਜਾਦਿਕ ਅਪਨਾ ਹੀ ਕਰ ਲੀਆ ਹੋਇ, ਔਰ ਚਿਤ ਮੇਂ ਕਿਸੀ ਸਤ੍ਰੂ ਕੀ ਸੰਕਾ ਕੋ ਭੀ ਨਾ ਧਾਰਨ ਕੀਆ ਹੋਵੈ॥
Prof. Sahib Singhਜੇ ਉਸ ਨੇ ਦੁਨੀਆ ਦੀ ਹਰੇਕ ਚੀਜ਼ ਨੂੰ ਆਪਣੀ ਬਣਾ ਲਿਆ ਹੋਵੇ, ਕਦੇ ਉਸ ਦੇ ਚਿਤ ਵਿਚ (ਆਪਣੀ ਮਲਕੀਅਤ ਬਾਰੇ) ਕੋਈ ਸ਼ੰਕਾ ਨਾਹ ਉਠਿਆ ਹੋਵੇ,

ਪਦ ਅਰਥ ਜੀਇ = ਜਿੰਦ ਵਿਚ, ਦਿਲ ਵਿਚ। ਸੰਕ = ਸ਼ੰਕਾ, ਝਾਕਾ।

SikhNet (Spanish)y hace lo que a uno se le antoja sin ningún temor en su mente.

ਚਿਤਿ. ਨ ਆਇਓ ਪਾਰਬ੍ਰਹਮੁ; ਜਮਕੰਕਰ ਵਸਿ ਪਰਿਆ ॥੮॥

chit. na aaeo paarabraham; jamakankar vas pariaa |8|

Sant Singh Khalsabut still, if you do not come to remember the Supreme Lord God, you shall fall under the power of the Messenger of Death. ||8||
Manmohan SinghIf he remembers not the Lofty Lord he shall fall in the power of death's myrmidon.
Manmohan Singh (Punjabi)ਜੇਕਰ ਉਹ ਉਚੇ ਸਾਹਿਬ ਨੂੰ ਯਾਦ ਨਹੀਂ ਕਰਦਾ ਤਾਂ ਉਹ ਮੌਤ ਦੇ ਦੂਤ ਦੇ ਕਾਬੂ ਵਿੱਚ ਆ ਜਾਏਗਾ।
Fareedkot Teekaਜੇ ਕਰ ਪਾਰਬ੍ਰਹਮ ਕਾ ਸਿਮਰਣ ਨਹੀਂ ਕੀਆ, ਤੋ (ਜਮ ਕੰਕਰ) ਜਮਦੂਤੋਂ ਕੇ ਬਸਿ ਪੜਾ ਹੈ॥੮॥☬ਸ੍ਰੀ ਗੁਰੂ ਜੀ ਅਬ ਨਿਜ ਸਿਧਾਂਤ ਔਰ ਸ੍ਰੀ ਵਾਹਿਗੁਰੂ ਕੀ ਕਿਰਪਾ ਦਿਖਾਵਤੇ ਹੈਂ:
Prof. Sahib Singhਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਹੀਂ ਆਇਆ ਤਾਂ ਉਹ ਅੰਤ ਜਮਰਾਜ ਦੇ ਦੂਤਾਂ ਦੇ ਵੱਸ ਪੈਂਦਾ ਹੈ ॥੮॥

ਪਦ ਅਰਥ ਕੰਕਰ = ਕਿੰਕਰ, ਨੌਕਰ। ਵਸਿ = ਵੱਸ ਵਿਚ ॥੮॥

SikhNet (Spanish)Si tal ser no recuerda al Señor en su corazón, será entregado a los mensajeros de Yama. (8)

ਕਿਰਪਾ ਕਰੇ ਜਿਸੁ ਪਾਰਬ੍ਰਹਮੁ; ਹੋਵੈ ਸਾਧੂ ਸੰਗੁ ॥

kirapaa kare jis paarabraham; hovai saadhoo sang |

Sant Singh KhalsaThe Supreme Lord showers His Mercy, and we find the Saadh Sangat, the Company of the Holy.
Manmohan SinghHe on whom the Exalted Lord showers mercy obtains the society of saints.
Manmohan Singh (Punjabi)ਜਿਸ ਉਤੇ ਉਤਕ੍ਰਿਸ਼ਟਤ ਸਾਹਿਬ ਆਪਣੀ ਰਹਿਮਤ ਨਿਛਾਵਰ ਕਰਦਾ ਹੈ, ਉਸ ਨੂੰ ਸਤਿ ਸੰਗਤ ਪ੍ਰਾਪਤ ਹੁੰਦੀ ਹੈ।
Fareedkot Teekaਜਿਸ ਪਰ ਪਾਰਬ੍ਰਹਮ ਕਿਰਪਾ ਕਰੇ, ਤਿਸ ਕੋ ਸਾਧੂਓਂ ਕੀ ਸੰਗਤਿ ਹੋਤੀ ਹੈ॥
Prof. Sahib Singhਜਿਸ (ਵਡ-ਭਾਗੀ) ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਸਤ ਸੰਗ ਪ੍ਰਪਤ ਹੁੰਦਾ ਹੈ।

ਪਦ ਅਰਥ ਓਹੁ = ਉਹ (ਸਾਧੂ ਸੰਗੁ)।

SikhNet (Spanish)Pero aquél que tiene la Gracia del Señor, llega hasta la Saad Sangat, la Sociedad de los Santos.

ਜਿਉ ਜਿਉ ਓਹੁ ਵਧਾਈਐ; ਤਿਉ ਤਿਉ ਹਰਿ ਸਿਉ ਰੰਗੁ ॥

jiau jiau ohu vadhaaeeai; tiau tiau har siau rang |

Sant Singh KhalsaThe more time we spend there, the more we come to love the Lord.
Manmohan SinghThe more he frequents the saints' congregation the more the Love for the Lord.
Manmohan Singh (Punjabi)ਜਿੰਨਾ ਜਿਆਦਾ ਉਹ ਸਤਿਸੰਗਤ ਅੰਦਰ ਜੁੜਦਾ ਹੈ, ਓਨਾ ਹੀ ਜਿਆਦਾ ਉਸ ਦਾ ਸਾਈਂ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਜੈਸੇ ਜੈਸੇ ਉਸ ਸਤਿਸੰਗਿ ਕੋ ਵਧਾਈਐ ਹੈ, ਤੈਸੇ ਤੈਸੇ ਹੀ ਹਰੀ ਸੇ ਪ੍ਰੇਮ ਬਢਤਾ ਹੈ॥
Prof. Sahib Singh(ਤੇ ਇਹ ਇਕ ਕੁਦਰਤੀ ਨਿਯਮ ਹੈ ਕਿ) ਜਿਉਂ ਜਿਉਂ ਉਹ (ਸਤ ਸੰਗ ਵਿਚ ਬੈਠਣਾ) ਵਧਾਇਆ ਜਾਂਦਾ ਹੈ ਤਿਉਂ ਤਿਉਂ ਪਰਮਾਤਮਾ ਨਾਲ ਪਿਆਰ (ਭੀ ਵਧਦਾ ਜਾਂਦਾ ਹੈ)।

ਪਦ ਅਰਥ ਰੰਗੁ = ਪ੍ਰੇਮ।

SikhNet (Spanish)Mientras más la frecuenta, más crece su Amor a Dios,

ਦੁਹਾ ਸਿਰਿਆ ਕਾ ਖਸਮੁ ਆਪਿ; ਅਵਰੁ. ਨ ਦੂਜਾ ਥਾਉ ॥

duhaa siriaa kaa khasam aap; avar. na doojaa thaau |

Sant Singh KhalsaThe Lord is the Master of both worlds; there is no other place of rest.
Manmohan SinghGod Himself is the Lord of both the ends (this world and the next one). There is no other second place of rest.
Manmohan Singh (Punjabi)ਵਾਹਿਗੁਰੂ ਖੁਦ ਦੋਹਾਂ ਹੀ ਕਿਨਾਰਿਆਂ ਦਾ ਸੁਆਮੀ ਹੈ। ਹੋਰ ਕੋਈ ਦੂਸਰੀ ਆਰਾਮ ਦੀ ਥਾਂ ਨਹੀਂ।
Fareedkot Teekaਊਪਰ ਜੋ ਚਾਰ ਪਉੜੀਓਂ ਮੇਂ ਸੁਕ੍ਰਿਤੀ, ਔਰ ੪ ਪਉੜੀਓਂ ਮੇਂ ਦੁਕ੍ਰਿਤੀ ਜੀਵੋਂ ਕਾ ਕਥਨ ਕਰ ਆਏ ਹੈਂ, ਸੋ ਦੋਨੋ ਕਾ ਮਾਲਿਕ ਆਪ ਹੀ ਹੈ, ਤਿਸ ਬਿਨਾ ਔਰ ਦੂਸਰਾ ਅਸਥਾਨ ਕੋਈ ਨਹੀਂ ਹੈ॥
Prof. Sahib Singh(ਪਰ ਦੁਨੀਆ ਦਾ ਮੋਹ ਤੇ ਪ੍ਰਭੂ-ਚਰਨਾਂ ਦਾ ਪਿਆਰ ਇਹਨਾਂ) ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ (ਕਿਸੇ ਨੂੰ ਮਾਇਆ ਦੇ ਮੋਹ ਵਿਚ ਪਾਈ ਰੱਖਦਾ ਹੈ, ਕਿਸੇ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਪ੍ਰਭੂ ਤੋਂ ਬਿਨਾ ਜੀਵਾਂ ਵਸਤੇ) ਕੋਈ ਹੋਰ ਦੂਜਾ ਸਹਾਰਾ ਨਹੀਂ ਹੈ।
SikhNet (Spanish)pues de ambos mundos Él es el Señor, no existe otro lugar a donde ir más que el de Él.

ਸਤਿਗੁਰ ਤੁਠੈ ਪਾਇਆ; ਨਾਨਕ. ਸਚਾ ਨਾਉ ॥੯॥੧॥੨੬॥

satigur tutthai paaeaa; naanak. sachaa naau |9|1|26|

Sant Singh KhalsaWhen the True Guru is pleased and satisfied, O Nanak, the True Name is obtained. ||9||1||26||
Manmohan SinghWhen the True Guru is mightily pleased, O Nanak! the True Name is obtained.
Manmohan Singh (Punjabi)ਜਦ ਸਚੇ ਗੁਰੂ ਜੀ ਪਰਮ-ਪਰਸੰਨ ਹੋ ਜਾਂਦੇ ਹਨ, ਹੈ ਨਾਨਕ! ਸਚਾ ਨਾਮ ਪਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਤੇ ਹੈਂ: ਤਿਸ ਸਚੇ ਸ੍ਵਾਮੀ ਕਾ ਨਾਮੁ ਜਬ ਸਤਿਗੁਰੂ ਪ੍ਰਸੰਨ ਹੋਤੇ ਹੈਂ ਤਬ ਮਿਲਤਾ ਹੈ, ਅੰਨ੍ਯਥਾ ਨਹੀਂ ਮਿਲਤਾ, ਔਰ ਜਬ ਨਾਮੁ ਮਿਲਤਾ ਹੈ ਤਬੀ ਮੁਕ੍ਤਿ ਪ੍ਰਾਪਤਿ ਹੋਤੀ ਹੈ॥੯॥੧॥੨੬॥☬ਸ੍ਰੀ ਗੁਰੂ ਅਰਜਨ ਦੇਵ ਜੀ ਕੇ ਪਾਸ ਸਿਖੋਂ ਨੈ ਪ੍ਰਸਨ ਕੀਆ, ਹੇ ਭਗਵਨ! ਧ੍ਯਾਨੀ ਗ੍ਯਾਨੀ ਤਥਾ ਯੋਗੀ ਆਦਿਕ ਅਨੇਕ ਪੰਥ ਹੈਂ। ਇਨ ਮੇਂ ਸੇ ਪ੍ਰਭੂ ਕੋ ਕਿਸਨੇ ਪਾਯਾ ਹੈ, ਔਰ ਕੌਨ ਸੀ ਬਾਤ ਪਰਮੇਸ੍ਵਰ ਕੋ ਭਾਵਤੀ ਹੈ, ਔਰ ਇਨ ਮੇਂ ਬੜਾ ਔਰ ਛੋਟਾ ਕੌਨ ਹੈ, ਸੋ ਕਿਰਪਾ ਕਰ ਕੇ ਕਹੀਏ ਔਰ ਆਪਣਾ ਸਿਧਾਂਤ ਭੀ ਕਥਨ ਕੀਜੀਏ? ਸ੍ਰੀ ਗੁਰੂ ਜੀ ਤਿਨ ਕੋ ਕਈ ਪ੍ਰਕਾਰ ਕੇ ਮਾਰਗ ਦਿਖਲਾਇ ਕਰ ਨਿਜ ਸਿਧਾਂਤ ਸੰਯੁਕ੍ਤ ਉਨ ਕੇ ਪ੍ਰਸਨੋ ਕਾ ਉੱਤਰ ਕਹਤੇ ਹੈਂ: ਇਸ ਸ਼ਬਦ ਕਾ ਅਰਥ ਸੰਪੂਰਣ ਇਕੱਤ੍ਰ ਹੀ ਲਿਖਾ ਹੈ॥ ਇਸ ਮੇਂ ਦੂਸਰੀ ਪਉੜੀ ਕੀ ਤੀਸਰੀ ਤੁਕ ਕਾ ਔਰ ਚੌਥੀ ਪਉੜੀ ਕੀ ਪ੍ਰਿਥਮ ਤੁਕ ਕਾ ਅੰਨ੍ਵੈ ੭ ਸਾਤਵੀਂ ਪੌੜੀ ਕੀ ਦੂਸਰੀ ਤੁਕ ਸੇ ਉਪਰਾਂਤ ਕ੍ਰਮ ਪੂਰਬਕ ਕੀਯਾ ਹੈ।
Prof. Sahib Singhਹੇ ਨਾਨਕ! (ਜਦੋਂ ਪ੍ਰਭੂ ਦੀ ਮਿਹਰ ਹੋਵੇ, ਤਾਂ ਉਹ ਗੁਰੂ ਮਿਲਾਂਦਾ ਹੈ, ਤੇ) ਗੁਰੂ ਦੇ ਪ੍ਰਸੰਨ ਹੋਇਆਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੯॥੧॥੨੬॥{70-71}

ਪਦ ਅਰਥ ਤੁਠੈ = ਪ੍ਰਸੰਨ ਹੋਣ ਨਾਲ ॥੯॥੧॥੨੬॥{70-71}

SikhNet (Spanish)Dice Nanak, a través de las Bendiciones del Guru Verdadero uno recibe el Nombre del Señor. (1-9-26)

Open this shabad (39 lines, Angs 70-71) →

Shabad Guru Arjan Dev Ji Siree Raag

ਸਿਰੀਰਾਗੁ ਮਹਲਾ ੫ ਘਰੁ ੫ ॥

sireeraag mahalaa 5 ghar 5 |

Sant Singh KhalsaSiree Raag, Fifth Mehl, Fifth House:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਜਾਨਉ ਨਹੀ; ਭਾਵੈ ਕਵਨ ਬਾਤਾ ॥

jaanau nahee; bhaavai kavan baataa |

Sant Singh KhalsaI do not know what pleases my Lord.
Manmohan SinghI know not what things please Thee, O Master.
Manmohan Singh (Punjabi)ਮੈਂ ਨਹੀਂ ਜਾਣਦਾ, ਤੈਨੂੰ ਕਿਹੜੀਆਂ ਗੱਲਾਂ ਚੰਗੀਆਂ ਲਗਦੀਆਂ ਹਨ, ਹੈ ਮਾਲਕ!
Fareedkot Teeka(ਜਾਨਉ ਨਹੀ) ਮੈਂ ਜਾਨ ਨਹੀਂ ਸਕਤਾ ਹੂੰ ਕਿ ਪਰਮੇਸ੍ਵਰ ਕੋ ਕੌਨ ਬਾਤ ਭਾਵਤੀ ਹੈ॥
Prof. Sahib Singhਮੈਨੂੰ ਸਮਝ ਨਹੀਂ ਕਿ ਪਰਮਾਤਮਾ ਨੂੰ ਕੇਹੜੀ ਗੱਲ ਚੰਗੀ ਲੱਗਦੀ ਹੈ।

ਪਦ ਅਰਥ ਨਹੀ ਜਾਨਉ = ਮੈਂ ਨਹੀਂ ਜਾਣਦਾ (ਜਾਨਉਂ)। ਕਵਨ ਬਾਤਾ = ਕੇਹੜੀ ਗੱਲ? ਭਾਵੈ = ਚੰਗੀ ਲੱਗਦੀ ਹੈ।

SikhNet (Spanish)No sé lo que le place a mi Señor,

ਮਨ; ਖੋਜਿ ਮਾਰਗੁ ॥੧॥ ਰਹਾਉ ॥

man; khoj maarag |1| rahaau |

Sant Singh KhalsaO mind, seek out the way! ||1||Pause||
Manmohan SinghSeek thou His way, O my mind! Pause.
Manmohan Singh (Punjabi)ਉਸ ਦੇ ਰਾਹ ਦੀ ਤੂੰ ਭਾਲ ਕਰ, ਹੇ ਮੇਰੀ ਜਿੰਦੜੀਏ! ਠਹਿਰਾਉ।
Fareedkot Teeka(ਮਨ ਖੋਜਿ ਮਾਰਗੁ) ਹੇ ਭਾਈ! ਇਹ ਸਭ ਰਸਤੇ ਵਾਹਿਗੁਰੂ ਕੇ ਢੂੰਢਣੇ ਕੇ ਹੈਂ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! ਤੂੰ (ਉਹ) ਰਸਤਾ ਲੱਭ (ਜਿਸ ਉਤੇ ਤੁਰਿਆਂ ਪ੍ਰਭੂ ਪ੍ਰਸੰਨ ਹੋ ਜਾਏ) ॥੧॥ ਰਹਾਉ ॥

ਪਦ ਅਰਥ ਮਨ = ਹੇ ਮਨ! ਮਾਰਗੁ = ਰਸਤਾ ॥੧॥ ਰਹਾਉ ॥

SikhNet (Spanish)busca el Camino, oh mi mente. (1-Pausa)

ਧਿਆਨੀ; ਧਿਆਨੁ ਲਾਵਹਿ ॥

dhiaanee; dhiaan laaveh |

Sant Singh KhalsaThe meditatives practice meditation,
Manmohan SinghThe meditator practises meditation.
Manmohan Singh (Punjabi)ਅਰਾਧਨ ਕਰਨ ਵਾਲਾ ਅਰਾਧਨ ਕਰਦਾ ਹੈ।
Fareedkot Teeka(ਧਿਆਨੀ) ਧ੍ਯਾਨ ਲਗਾਉਣੇ ਸੇ ਹੀ ਮੁਕਤੀ ਮਾਨਤਾ ਹੈ॥
Prof. Sahib Singhਸਮਾਧੀਆਂ ਲਾਣ ਵਾਲੇ ਲੋਕ ਸਮਾਧੀਆਂ ਲਾਂਦੇ ਹਨ,

ਪਦ ਅਰਥ ਧਿਆਨੀ = ਸਮਾਧੀਆਂ ਲਾਣ ਵਾਲੇ।

SikhNet (Spanish)El meditador practica la meditación,

ਗਿਆਨੀ; ਗਿਆਨੁ ਕਮਾਵਹਿ ॥

giaanee; giaan kamaaveh |

Sant Singh Khalsaand the wise practice spiritual wisdom,
Manmohan SinghThe theologian practises theology.
Manmohan Singh (Punjabi)ਬ੍ਰਹਿਮ-ਬੇਤਾ ਬ੍ਰਹਿਮ ਵਿਦਿਆ ਦਾ ਅਭਿਆਸ ਕਰਦਾ ਹੈ।
Fareedkot Teeka(ਗਿਆਨੀ) ਗ੍ਯਾਨ ਕਮਾਉਣੇ ਸੇ ਹੀ ਮਾਨਤਾ ਹੈ॥
Prof. Sahib Singhਵਿਦਵਾਨ ਲੋਕ ਧਰਮ-ਚਰਚਾ ਕਰਦੇ ਹਨ,

ਪਦ ਅਰਥ ਗਿਆਨੀ = ਵਿਦਵਾਨ।

SikhNet (Spanish)el sabio la sabiduría,

ਪ੍ਰਭੁ; ਕਿਨ ਹੀ ਜਾਤਾ ॥੧॥

prabh; kin hee jaataa |1|

Sant Singh Khalsabut how rare are those who know God! ||1||
Manmohan SinghBut rare is the one who knows the Lord.
Manmohan Singh (Punjabi)ਪਰ ਕੋਈ ਵਿਰਲਾ ਪੁਰਸ਼ ਹੀ ਹੈ ਜੋ ਸਾਈਂ ਨੂੰ ਜਾਣਦਾ ਹੈ।
Fareedkot Teekaਪਰੰਤੂ (ਪ੍ਰਭੁ ਕਿਨ ਹੀ ਜਾਤਾ) ਸ੍ਵਾਮੀ ਕੋ ਕਿਸੀ ਨੇ ਹੀ ਜਾਣਿਆ ਹੈ॥੧॥
Prof. Sahib Singhਪਰ ਪਰਮਾਤਮਾ ਨੂੰ ਕਿਸੇ ਵਿਰਲੇ ਨੇ ਹੀ ਸਮਝਿਆ ਹੈ (ਭਾਵ, ਇਹਨਾਂ ਤਰੀਕਿਆਂ ਨਾਲ ਪਰਮਾਤਮਾ ਨਹੀਂ ਮਿਲਦਾ) ॥੧॥

ਪਦ ਅਰਥ ਕਿਨ ਹੀ = ਕਿਸੇ ਵਿਰਲੇ ਨੇ ਹੀ, ਕਿਨਿ ਹੀ ॥੧॥

SikhNet (Spanish)pero extraordinario es aquél que conoce al Señor. (1)

ਭਗਉਤੀ; ਰਹਤ ਜੁਗਤਾ ॥

bhgautee; rehat jugataa |

Sant Singh KhalsaThe worshipper of Bhagaauti practices self-discipline,
Manmohan SinghThe worshipper lives under discipline.
Manmohan Singh (Punjabi)ਉਪਾਸ਼ਕ ਜ਼ਾਬਤੇ ਅੰਦਰ ਰਹਿੰਦਾ ਹੈ।
Fareedkot Teeka(ਭਗਉਤੀ) ਨਿਰਤਿ ਕਰਨੇ ਵਾਲੇ ਭਗਤ ਸੋ ਨਿਰਤ ਮੇਂ ਹੀ ਜੁੜੇ ਰਹਿਨੇ ਕੋ ਮੁਕਤਿ ਮਾਨਤੇ ਹੈਂ॥
Prof. Sahib Singhਵੈਸ਼ਨਵ ਭਗਤ (ਵਰਤ, ਤੁਲਸੀ ਮਾਲਾ, ਤੀਰਥ ਇਸ਼ਨਾਨ ਆਦਿਕ) ਸੰਜਮਾਂ ਵਿਚ ਰਹਿੰਦੇ ਹਨ।

ਪਦ ਅਰਥ ਭਗਉਤੀ = ਵੈਸ਼ਨਵ ਭਗਤ। ਜੁਗਤਾ = ਵਰਤ, ਤੁਲਸੀ ਮਾਲਾ ਆਦਿਕ ਸੰਜਮ।

SikhNet (Spanish)El Vaishnava practica la disciplina exterior.

ਜੋਗੀ ਕਹਤ; ਮੁਕਤਾ ॥

jogee kehat; mukataa |

Sant Singh Khalsathe Yogi speaks of liberation,
Manmohan SinghThe Yogi asserts that he is emancipated.
Manmohan Singh (Punjabi)ਯੋਗੀ ਆਖਦਾ ਹੈ ਕਿ ਉਹ ਬੰਦ-ਖਲਾਸ ਹੈ।
Fareedkot Teekaਜੋਗੀ ਜਨ ਅਸ੍ਟਾਂਗ ਜੋਗ ਸੇ ਹੀ ਮੁਕਤੀ ਮਾਨਤੇ ਹੈਂ॥
Prof. Sahib Singhਜੋਗੀ ਆਖਦੇ ਹਨ ਅਸੀਂ ਮੁਕਤ ਹੋ ਗਏ ਹਾਂ।
SikhNet (Spanish)El Yogui aspira a la emancipación.

ਤਪਸੀ; ਤਪਹਿ ਰਾਤਾ ॥੨॥

tapasee; tapeh raataa |2|

Sant Singh Khalsaand the ascetic is absorbed in asceticism. ||2||
Manmohan SinghThe penitent is absorbed in penance.
Manmohan Singh (Punjabi)ਕਰੜੀ ਘਾਲ ਘਾਲਣ ਵਾਲਾ ਕਰੜੀ ਘਾਲ ਅੰਦਰ ਲੀਨ ਹੈ।
Fareedkot Teeka(ਤਪਸ੍ਵੀ) ਤਪ ਮੇਂ ਹੀ ਮਸਤ ਰਹਿਤਾ ਹੈ ਔਰ ਆਪ ਕੋ ਮੁਕਤ ਮਾਨਤਾ ਹੈ॥੨॥
Prof. Sahib Singhਤਪ ਕਰਨ ਵਾਲੇ ਸਾਧੂ ਤਪ (ਕਰਨ) ਵਿਚ ਹੀ ਮਸਤ ਰਹਿੰਦੇ ਹਨ ॥੨॥

ਪਦ ਅਰਥ ਤਪਹਿ = ਤਪਿ ਹੀ, ਤਪ ਵਿਚ ਹੀ। ਰਾਤਾ = ਮਸਤ ॥੨॥

SikhNet (Spanish)El asceta está apegado al ascetismo.(2)

ਮੋਨੀ; ਮੋਨਿਧਾਰੀ ॥

monee; monidhaaree |

Sant Singh KhalsaThe men of silence observe silence,
Manmohan SinghThe man of silence observes silence.
Manmohan Singh (Punjabi)ਚੁੱਪ ਕੀਤਾ ਬੰਦਾ ਚੁੱਪ ਰਹਿੰਦਾ ਹੈ।
Fareedkot Teekaਮੋਨੀ ਮੌਨ ਕੀ ਧਾਰਨਾ ਕੋ ਮੁਕਤੀ ਮਾਨਤਾ ਹੈ॥
Prof. Sahib Singhਚੁੱਪ ਸਾਧੀ ਰੱਖਣ ਵਾਲੇ ਸਾਧੂ ਚੁੱਪ ਵੱਟੀ ਰੱਖਦੇ ਹਨ।

ਪਦ ਅਰਥ ਮੋਨੀ = ਚੁੱਪ ਰਹਿਣ ਵਾਲੇ।

SikhNet (Spanish)El hombre de silencio observa silencio.

ਸਨਿਆਸੀ; ਬ੍ਰਹਮਚਾਰੀ ॥

saniaasee; brahamachaaree |

Sant Singh Khalsathe Sanyaasees observe celibacy,
Manmohan SinghThe sokitarian is a celibate.
Manmohan Singh (Punjabi)ਇਕਾਂਤੀ ਜਤੀ ਹੈ।
Fareedkot Teekaਸੰਨ੍ਯਾਸੀ ਤ੍ਯਾਗ ਕਰ ਹੀ ਆਪ ਕੋ ਮੁਕਤ ਮਾਨਤਾ ਹੈ। ਬ੍ਰਹਮਚਾਰੀ ਜੋ ਗੁਰ ਗ੍ਰਹਿ ਮੇਂ ਬਸਤਾ ਹੈ, ਭਿਖਯਾ ਕਰ ਅੰਨ ਪਾਵੇ ਔਰ ਵਿਦ੍ਯਾ ਪਢੇ ਔਰ ਇੰਦ੍ਰਯੋਂ ਕਾ ਸੰਜਮੀ ਹੋ, ਸੋ ਬ੍ਰਹਮਚਰਜ ਧਾਰਨ ਸੇ ਹੀ ਮੁਕਤ ਮਾਨ ਰਹਾ ਹੈ॥
Prof. Sahib Singhਸੰਨਿਆਸੀ (ਸੰਨਿਆਸ ਵਿਚ) ਬ੍ਰਹਮਚਾਰੀ (ਬ੍ਰਹਮਚਰਜ ਵਿਚ)
SikhNet (Spanish)El Sanyasa vive en la renunciación y el célibe practica el celibato.

ਉਦਾਸੀ; ਉਦਾਸਿ ਰਾਤਾ ॥੩॥

audaasee; udaas raataa |3|

Sant Singh Khalsaand the Udaasees abide in detachment. ||3||
Manmohan SinghThe stoic is imbued in dispassion.
Manmohan Singh (Punjabi)ਤਿਆਗੀ ਵੈਰਾਗ ਅੰਦਰ ਰੰਗਿਆ ਹੋਹਿਆ ਹੈ।
Fareedkot Teekaਉਦਾਸੀ ਉਦਾਸੀਨਤਾ ਹੀ ਮੇਂ ਮਸਤ ਹੈ॥੩॥
Prof. Sahib Singhਤੇ ਉਦਾਸੀ ਉਦਾਸ-ਭੇਖ ਵਿਚ ਮਸਤ ਰਹਿੰਦੇ ਹਨ ॥੩॥

ਪਦ ਅਰਥ ਉਦਾਸਿ = ਉਦਾਸੀ ਭੇਖ ਵਿਚ ॥੩॥

SikhNet (Spanish)El estoico evita las pasiones. (3)

ਭਗਤਿ; ਨਵੈ ਪਰਕਾਰਾ ॥

bhagat; navai parakaaraa |

Sant Singh KhalsaThere are nine forms of devotional worship.
Manmohan SinghAdorer's adoration is of nine sorts.
Manmohan Singh (Punjabi)ਉਪਾਸ਼ਕ ਦੀ ਉਪਾਸ਼ਨਾ ਨੌ ਕਿਸਮਾਂ ਦੀ ਹੈ।
Fareedkot Teekaਭਗਤਿ ਲੋਕ ਨੌ ਪ੍ਰਕਾਰ ਕੀ ਭਗਤੀ ਸੇ ਮੁਕਤਿ ਮਾਨਤੇ ਹੈਂ॥
Prof. Sahib Singh(ਕੋਈ ਆਖਦਾ ਹੈ ਕਿ) ਭਗਤੀ ਨੌਂ ਕਿਸਮਾਂ ਦੀ ਹੈ।

ਪਦ ਅਰਥ ਨਵੈ ਪਰਕਾਰਾ = ਨੌ ਕਿਸਮ ਦੀ = ਸ੍ਰਵਨ, ਕੀਰਤਨ, ਸਿਮਰਨ, ਚਰਨ-ਸੇਵਾ, ਅਰਚਨ, ਬੰਦਨਾ, ਸਖਯ (ਮਿੱਤਰ-ਭਾਵ), ਦਾਸਯ (ਦਾਸ-ਭਾਵ), ਆਪਣਾ ਆਪ ਅਰਪਨ ਕਰਨਾ।

SikhNet (Spanish)La Alabanza de quienes alaban es de nueve formas.

ਪੰਡਿਤੁ; ਵੇਦੁ ਪੁਕਾਰਾ ॥

panddit; ved pukaaraa |

Sant Singh KhalsaThe Pandits recite the Vedas.
Manmohan SinghThe Pandits read aloud the Vedas.
Manmohan Singh (Punjabi)ਪੰਡਤ ਵੇਦਾਂ ਨੂੰ ਉੱਚੀ ਉੱਚੀ ਪੜ੍ਹਦੇ ਹਨ।
Fareedkot Teeka(ਪੰਡਿਤ) ਵੇਦ ਵੇਤਾ ਬੇਦੋਂ ਕੇ ਉਚਾਰਨ ਕੋ ਹੀ ਮੁਕਤੀ ਮਾਨਤਾ ਹੈ॥
Prof. Sahib Singhਪੰਡਿਤ ਵੇਦ ਉੱਚੀ ਉੱਚੀ ਪੜ੍ਹਦਾ ਹੈ।
SikhNet (Spanish)El Pandit lee en voz alta los Vedas.

ਗਿਰਸਤੀ; ਗਿਰਸਤਿ ਧਰਮਾਤਾ ॥੪॥

girasatee; girasat dharamaataa |4|

Sant Singh KhalsaThe householders assert their faith in family life. ||4||
Manmohan SinghThe householder deems his faith in the family life.
Manmohan Singh (Punjabi)ਕਬੀਲਦਾਰੀ ਨੂੰ ਘਰਬਾਰੀ ਆਪਣਾ ਈਮਾਨ ਜਾਣਦਾ ਹੈ।
Fareedkot Teekaਗ੍ਰਹਸਤੀ ਗ੍ਰਿਹਸਤ ਧਾਰਨ ਮੇਂ ਹੀ ਵਿਸੇਸ ਮਾਨ ਕਰ (ਮਾਤਾ) ਮਸਤੁ ਹੈ॥੪॥
Prof. Sahib Singhਗ੍ਰਿਹਸਤੀ ਗ੍ਰਿਹਸਤ-ਧਰਮ ਵਿਚ ਮਸਤ ਰਹਿੰਦਾ ਹੈ ॥੪॥

ਪਦ ਅਰਥ ਗਿਰਸਤਿ = ਗ੍ਰਿਹਸਤ ਵਿਚ। ਧਰਮਾਤਮਾ = ਧਰਮ ਵਿਚ ਮਸਤ ॥੪॥

SikhNet (Spanish)El padre de familia está involucrado en su hogar. (4)

ਇਕ ਸਬਦੀ; ਬਹੁ ਰੂਪਿ ਅਵਧੂਤਾ ॥

eik sabadee; bahu roop avadhootaa |

Sant Singh KhalsaThose who utter only One Word, those who take many forms, the naked renunciates,
Manmohan SinghThe utterer of one Word (Invisible') the chameleon-faced one the naked one.
Manmohan Singh (Punjabi)ਇਕ ਲਫ਼ਜ਼ (ਅਲਖ) ਉਚਾਰਨ ਕਰਨ ਵਾਲਾ, ਬਹੁਰੂਪੀਆਂ ਨਾਂਗਾ!
Fareedkot Teeka(ਇਕ ਸਬਦੀ) ਸਚ ਬੋਲਣੇ ਵਾਲਾ, ਵਾ 'ਅਲਖ' ਕਹਿਣੇ ਵਾਲਾ ਇਕ ਸ਼ਬਦ ਸੇ ਹੀ ਮੁਕਤਿ ਮਾਨਤਾ ਹੈ। (ਬਹੁ ਰੂਪਿ) ਅਨੇਕ ਸ੍ਵਾਂਗ ਕੇ ਧਾਰਨੇ ਵਾਲਾ ਕਬੀ ਗੋਦੜੀ, ਕਬੀ ਨਗਨ, ਕਬੀ ਸ੍ਵਰੂਪ ਧਾਰਨੇ ਕੋ ਹੀ ਮੁਕਤੀ ਮਾਨਤੇ ਹੈਂ। (ਅਵਧੂਤ) ਅਵਧੂਤ ਰਹਿਨੇ ਕੋ ਹੀ ਮੁਕਤਿ ਮਾਨਤੇ ਹੈਂ॥
Prof. Sahib Singhਅਨੇਕਾਂ ਐਸੇ ਹਨ ਜੋ 'ਅਲੱਖ ਅਲੱਖ' ਪੁਕਾਰਦੇ ਹਨ, ਕੋਈ ਬਹੂ-ਰੂਪੀਏ ਹਨ, ਕੋਈ ਨਾਂਗੇ ਹਨ।

ਪਦ ਅਰਥ ਇਕ ਸਬਦੀ = ਜੋ ਇਕੋ ਲਫ਼ਜ਼ ਬੋਲਦੇ ਹਨ, 'ਅਲੱਖ' 'ਅਲੱਖ' ਆਖਣ ਵਾਲੇ। ਬਹੁਰੂਪਿ = ਬਹੁ-ਰੂਪੀਏ। ਅਵਧੂਤਾ = ਨਾਂਗੇ।

SikhNet (Spanish)El hombre que cambia su forma como camaleón, los que hablan pero sólo una palabra y los que andan desnudos, quienes visten de túnica y nunca se la quitan.

ਕਾਪੜੀ; ਕਉਤੇ ਜਾਗੂਤਾ ॥

kaaparree; kaute jaagootaa |

Sant Singh Khalsathe wearers of patched coats, the magicians, those who remain always awake,
Manmohan SinghThe patched-coat wearer, the showman the one remaining awake at night.
Manmohan Singh (Punjabi)ਗੌਦੜੀ ਪਹਿਨਣ ਵਾਲਾ, ਸਾਂਗ-ਧਾਰੀ, ਰਾਤ ਨੂੰ ਜਾਗਣ ਵਾਲਾ।
Fareedkot Teeka(ਕਾਪੜ) ਏਕ ਪ੍ਰਕਾਰ ਕਾ ਭੇਖ ਹੈ, ਵਹੁ ਸੁੰਦ੍ਰ ਬਸਤ੍ਰ ਧਾਰਨ ਕੋ ਹੀ ਮੋਖ ਮਾਨਤੇ ਹੈਂ। (ਕਉਤੇ) ਕਵੀ ਲੋਕ ਕਾਬ੍ਯ ਹੀ ਸੇ ਮੋਖ ਮਾਨਤੇ ਹੈਂ। (ਜਾਗੂਤਾ) ਜਾਗਨੇ ਵਾਲੇ ਜਾਗ੍ਰਨ ਕੋ ਹੀ ਮੁਕਤਿ ਮਾਨਤੇ ਹੈਂ॥
Prof. Sahib Singhਕੋਈ ਖ਼ਾਸ ਕਿਸਮ ਦਾ ਚੋਲਾ ਆਦਿਕ ਪਹਿਨਣ ਵਾਲੇ ਹਨ। ਕੋਈ ਨਾਟਕ ਚੇਟਕ ਸਾਂਗ ਆਦਿਕ ਬਣਾ ਕੇ ਲੋਕਾਂ ਨੂੰ ਪ੍ਰਸੰਨ ਕਰਦੇ ਹਨ, ਕਈ ਐਸੇ ਹਨ ਜੋ ਰਾਤਾਂ ਜਾਗ ਕੇ ਗੁਜ਼ਾਰਦੇ ਹਨ।

ਪਦ ਅਰਥ ਕਾਪੜੀ = ਖ਼ਾਸ ਕਿਸਮ ਦਾ ਚੋਲਾ ਆਦਿਕ ਕੱਪੜਾ ਪਾਣ ਵਾਲੇ। ਕਉਤੇ = ਕਵੀ, ਨਾਟਕ ਚੇਟਕ ਜਾਂ ਸਾਂਗ ਵਿਖਾ ਕੇ ਲੋਕਾਂ ਨੂੰ ਖ਼ੁਸ਼ ਕਰਨ ਵਾਲੇ। ਜਾਗੂਤਾ = ਜਾਗਰਾ ਕਰਨ ਵਾਲੇ, ਸਦਾ ਜਾਗਦੇ ਰਹਿਣ ਵਾਲੇ।

SikhNet (Spanish)El que hace el teatro de hacer milagros, los que se conservan continuamente despiertos.

ਇਕਿ ਤੀਰਥਿ ਨਾਤਾ ॥੫॥

eik teerath naataa |5|

Sant Singh Khalsaand those who bathe at holy places of pilgrimage-||5||
Manmohan SinghThe bath-man is at the places of pilgrimage.
Manmohan Singh (Punjabi)ਯਾਤ੍ਰਾ-ਅਸਥਾਨਾਂ ਦਾ ਹੈ ਇਸ਼ਨਾਨੀ।
Fareedkot Teeka(ਇਕਿ ਤੀਰਥਿ) ਤੀਰਥੋਂ ਕੇ ਪ੍ਰੇਮੀ ਤੀਰਥ ਸਨਾਨ ਸੇ ਹੀ ਮੋਖ ਮਾਨਤੇ ਹੈਂ॥੫॥
Prof. Sahib Singhਇਕ ਐਸੇ ਹਨ ਜੋ (ਹਰੇਕ) ਤੀਰਥ ਉੱਤੇ ਇਸ਼ਨਾਨ ਕਰਦੇ ਹਨ ॥੫॥

ਪਦ ਅਰਥ ਇਕਿ = ਅਨੇਕਾਂ। ਤੀਰਥਿ = ਤੀਰਥ ਉਤੇ ॥੫॥

SikhNet (Spanish)Y los que se bañan en aguas santas. (5)

ਨਿਰਹਾਰ ਵਰਤੀ; ਆਪਰਸਾ ॥

nirahaar varatee; aaparasaa |

Sant Singh KhalsaThose who go without food, those who never touch others,
Manmohan SinghThe one going without food, and those who do not touch others,
Manmohan Singh (Punjabi)ਭੋਜਨ ਬਿਨਾ ਵਿਚਰਣ ਵਾਲਾ ਹੈ, ਕਿਸੇ ਨਾਲ ਨਾਂ ਲਗਣ ਵਾਲਾ।
Fareedkot Teeka(ਨਿਰਾਹਾਰੀ) ਨਿਰਾਹਾਰ ਬ੍ਰਤ ਧਾਰਨੇ ਵਾਲੇ ਬ੍ਰਤ ਧਾਰਨ ਕੋ ਹੀ ਮੁਕਤਿ ਮਾਨਤੇ ਹੈਂ। (ਆਪਰਸਾ) ਜੋ ਕਿਸੀ ਸੇ ਸਪਰਸ ਨਹੀਂ ਕਰਤੇ, ਸੋ ਇਸ ਸੇ ਹੀ ਮੁਕਤਿ ਮਾਨਤੇ ਹੈਂ॥
Prof. Sahib Singhਅਨੇਕਾਂ ਐਸੇ ਹਨ ਜੋ ਭੁੱਖੇ ਹੀ ਰਹਿੰਦੇ ਹਨ, ਕਈ ਐਸੇ ਹਨ ਜੋ ਦੂਜਿਆਂ ਨਾਲ ਛੁੰਹਦੇ ਨਹੀਂ ਹਨ (ਤਾ ਕਿ ਕਿਸੇ ਦੀ ਭਿੱਟ ਨਾਹ ਲੱਗ ਜਾਏ)।

ਪਦ ਅਰਥ ਨਿਰਹਾਰ = ਨਿਰਾਹਾਰ {ਨਿਰ-ਆਹਾਰ}। ਨਿਰਹਾਰ ਬਰਤੀ = ਭੁੱਖੇ ਰਹਿਣ ਵਾਲੇ। ਆਪਰਸਾ = ਕਿਸੇ ਨਾਲ ਨਾਹ ਛੋਹਣ ਵਾਲੇ।

SikhNet (Spanish)Los que ayunan, los que no tocan a nadie,

ਇਕਿ ਲੂਕਿ; ਨ ਦੇਵਹਿ ਦਰਸਾ ॥

eik look; na deveh darasaa |

Sant Singh Khalsathe hermits who never show themselves,
Manmohan SinghThe one who remains concealed and shows not his sight,
Manmohan Singh (Punjabi)ਇਕ ਉਹ ਜੋ ਲੁਕਿਆ ਰਹਿੰਦਾ ਹੈ ਤੇ ਕਿਸੇ ਨੂੰ ਆਪਣਾ ਦਰਸ਼ਨ ਨਹੀਂ ਦਿੰਦਾ।
Fareedkot Teeka(ਇਕਿ ਲੂਕਿ) ਜੋ ਛਿਪ ਬੈਠਨੇ ਵਾਲੇ ਹੈਂ, ਸੋ ਪਰਬਤੋਂ ਕੀ ਕੰਦਰਾਦਿਕੋਂ ਮੇਂ ਛਪ ਰਹਿਤੇ ਹੈਂ, ਔਰ ਦਰਸਨ ਭੀ ਨਹੀਂ ਦੇਤੇ, ਸੋ ਉਸੀ ਮੇਂ ਮੋਖ ਮਾਨਤੇ ਹੈਂ॥
Prof. Sahib Singhਅਨੇਕਾਂ ਐਸੇ ਹਨ ਜੋ (ਗੁਫ਼ਾ ਆਦਿ ਵਿਚ) ਲੁਕ ਕੇ (ਰਹਿੰਦੇ ਹਨ ਤੇ ਕਿਸੇ ਨੂੰ) ਦਰਸ਼ਨ ਨਹੀਂ ਦੇਂਦੇ।

ਪਦ ਅਰਥ ਲੂਕਿ = ਲੁਕ ਕੇ (ਰਹਿਣ ਵਾਲੇ)।

SikhNet (Spanish)los que se recluyen para que nadie los vea.

ਇਕਿ; ਮਨ ਹੀ ਗਿਆਤਾ ॥੬॥

eik; man hee giaataa |6|

Sant Singh Khalsaand those who are wise in their own minds-||6||
Manmohan Singhand the one who is wise in his own mind;
Manmohan Singh (Punjabi)ਇਕ ਉਹ ਜੋ ਆਪਣੇ ਚਿੱਤ ਅੰਦਰ ਹੀ ਸਿਆਣਾ ਹੈ।
Fareedkot Teeka(ਇਕਿ ਮਨ ਹੀ ਗਿਆਤਾ) ਏਕ ਅਪਨੇ ਆਪ ਕੋ ਗ੍ਯਾਤਾ (ਮਨ ਹੀ) ਮਾਨਤੇ ਹੈਂ, ਵਾ ਸ਼ਾਸਤ੍ਰੋਂ ਕਰ ਤਤਾ ਬ੍ਯੋਹਾਰੋਂ ਮੇਂ ਆਪ ਕੋ ਸਮਝਵਾਨ ਮਾਨਤੇ ਹੈਂ, ਸੋ ਇਸੀ ਮੇਂ ਆਪ ਕੋ ਮੁਕ੍ਤਿ ਮਾਨਤੇ ਹੈਂ॥੬॥
Prof. Sahib Singhਕਈ ਐਸੇ ਹਨ ਜੋ ਆਪਣੇ ਮਨ ਵਿਚ ਹੀ ਗਿਆਨਵਾਨ ਬਣੇ ਹੋਏ ਹਨ ॥੬॥

ਪਦ ਅਰਥ ਮਨ ਹੀ = ਮਨਿ ਹੀ, ਆਪਣੇ ਮਨ ਵਿਚ ਹੀ। ਗਿਆਤਾ = ਗਿਆਨਵਾਨ ॥੬॥

SikhNet (Spanish)Y los que son sabios en su propia mente. (6)

ਘਾਟਿ; ਨ ਕਿਨ ਹੀ ਕਹਾਇਆ ॥

ghaatt; na kin hee kahaaeaa |

Sant Singh KhalsaOf these, no one admits to any deficiency;
Manmohan SinghNone calls himself deficient.
Manmohan Singh (Punjabi)ਕੋਈ ਭੀ ਆਪਣੇ ਆਪ ਨੂੰ ਘੱਟ ਨਹੀਂ ਆਖਦਾ।
Fareedkot Teekaਵ ਇਨ ਸਭਨੋਂ ਮੇਂ ਆਪ ਕੋ ਕਿਸੀ ਨੇ (ਘਾਟ) ਕਮ ਨਹੀਂ ਕਹਾਯਾ॥
Prof. Sahib Singh(ਇਹਨਾਂ ਵਿਚੋਂ) ਕਿਸੇ ਨੇ ਭੀ ਆਪਣੇ ਆਪ ਨੂੰ (ਕਿਸੇ ਹੋਰ ਨਾਲੋਂ) ਘੱਟ ਨਹੀਂ ਅਖਵਾਇਆ।

ਪਦ ਅਰਥ ਘਾਟਿ = ਘੱਟ, ਮਾੜਾ। ਕਿਨ ਹੀ = ਕਿਨਿ ਹੀ, ਕਿਸੇ ਨੇ ਭੀ।

SikhNet (Spanish)Nadie dice que uno es menos que el otro,

ਸਭ ਕਹਤੇ ਹੈ; ਪਾਇਆ ॥

sabh kahate hai; paaeaa |

Sant Singh Khalsaall say that they have found the Lord.
Manmohan SinghEvery one says that he has obtained the Lord.
Manmohan Singh (Punjabi)ਹਰ ਕੋਈ ਆਖਦਾ ਹੈ ਕਿ ਉਸ ਨੇ ਸਾਈਂ ਨੂੰ ਪਾ ਲਿਆ ਹੈ।
Fareedkot Teekaਸਭ ਹੀ ਕਹਤੇ ਹੈਂ ਕਿ ਵਾਹਗੁਰੂ ਕੋ ਹਮ ਨੇ ਪਾ ਲੀਆ ਹੈ॥
Prof. Sahib Singhਸਭ ਇਹੀ ਆਖਦੇ ਹਨ ਕਿ ਅਸਾਂ ਪਰਮਾਤਮਾ ਨੂੰ ਲੱਭ ਲਿਆ ਹੈ।
SikhNet (Spanish)pero declaran, ya Lo encontramos, ya Lo encontramos.

ਜਿਸੁ ਮੇਲੇ; ਸੋ ਭਗਤਾ ॥੭॥

jis mele; so bhagataa |7|

Sant Singh KhalsaBut he alone is a devotee, whom the Lord has united with Himself. ||7||
Manmohan SinghHe is the saint, whom God unites with Himself.
Manmohan Singh (Punjabi)ਉਹੀ ਸਾਧੂ ਹੈ, ਜਿਸ ਨੂੰ ਹਰੀ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teeka(ਜਿਸ ਮੇਲੇ) ਜਿਸ ਕੋ ਕ੍ਰਿਪਾ ਕਰ ਕੇ ਗੁਰੋਂ ਸਾਥ ਮੇਲੇ ਸੋਈ (ਭਗਤਾ) ਭਗਤੁ ਹੈ॥੭॥
Prof. Sahib Singhਪਰ (ਪਰਮਾਤਮਾ ਦਾ) ਭਗਤ ਉਹੀ ਹੈ ਜਿਸ ਨੂੰ (ਪਰਮਾਤਮਾ ਨੇ ਆਪ ਆਪਣੇ ਨਾਲ) ਮਿਲਾ ਲਿਆ ਹੈ ॥੭॥
SikhNet (Spanish)Sin embargo, el Verdadero Devoto es ese a quien el Señor une con Su Ser.(7)

ਸਗਲ; ਉਕਤਿ ਉਪਾਵਾ ॥

sagal; ukat upaavaa |

Sant Singh KhalsaAbandoning all devices and contrivances,
Manmohan SinghAll devices and endeavours,
Manmohan Singh (Punjabi)ਸਮੂਹ ਜੁਗਤੀਆਂ ਅਤੇ ਉਪਰਾਲੇ,
Fareedkot Teeka(ਸਗਲ ਉਕਤਿ) ਸਰਬ (ਉਕਤਿ) ਅਪਨੀ ਕਪੋਲ ਕਲਪਨਾ ਕੇ (ਉਪਾਵਾ) ਯਤਨੋਂ ਸੇ॥
Prof. Sahib Singhਪਰ ਮੈਂ ਤਾਂ ਇਹ ਸਾਰੀਆਂ ਦਲੀਲਾਂ ਤੇ ਸਾਰੇ ਹੀ ਉਪਾਉ ਛੱਡ ਦਿਤੇ ਹਨ,

ਪਦ ਅਰਥ ਉਕਤਿ = ਦਲੀਲ। ਉਪਾਵਾ = ਹੀਲੇ।

SikhNet (Spanish)Nanak ha abandonado todo esfuerzo, todo argumento,

ਤਿਆਗੀ; ਸਰਨਿ ਪਾਵਾ ॥

tiaagee; saran paavaa |

Sant Singh KhalsaI have sought His Sanctuary.
Manmohan SinghI have abondened and sought the Guru's sanctuary.
Manmohan Singh (Punjabi)ਛਡ ਕੇ ਮੈਂ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ।
Fareedkot Teekaਤ੍ਯਾਗੀ ਹੋ ਕਰ ਜੋ ਸਰਨ ਕੋ ਪ੍ਰਾਪਤਿ ਹੂਆ ਹੈ॥
Prof. Sahib Singhਤੇ ਪ੍ਰਭੂ ਦੀ ਹੀ ਸਰਨ ਪਿਆ ਹਾਂ।

ਪਦ ਅਰਥ ਪਾਵਾ = ਮੈਂ ਪਿਆ ਹਾਂ।

SikhNet (Spanish)busca el Santuario del Señor

ਨਾਨਕੁ; ਗੁਰ ਚਰਣਿ ਪਰਾਤਾ ॥੮॥੨॥੨੭॥

naanak; gur charan paraataa |8|2|27|

Sant Singh KhalsaNanak has fallen at the Feet of the Guru. ||8||2||27||
Manmohan SinghNanak has fallen at the feet of the Guru.
Manmohan Singh (Punjabi)ਨਾਨਕ ਗੁਰਾਂ ਦੇ ਪੈਰਾਂ ਤੇ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਂ ਗੁਰੋਂ ਕੇ ਚਰਨੋਂ ਮੇਂ ਪੜਾ ਹੈ, ਵਾ ਗੁਰੋਂ ਕੇ ਚਰਨੋਂ ਕੋ ਮੁਕਤੀ ਕੇ ਦੇਣੇ ਵਾਲੇ ਪਛਾਤਾ ਹੈ॥੮॥੨॥੨੭॥☬ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖਿ ਉਸਤਤੀ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਤਾਂ ਗੁਰੂ ਦੀ ਚਰਨੀਂ ਆ ਡਿੱਗਾ ਹੈ ॥੮॥੨॥੨੭॥

ਪਦ ਅਰਥ ਪਰਾਤਾ = ਪਿਆ ਹਾਂ ॥੮॥

SikhNet (Spanish)y así entrega su ser a los Pies de Dios. (8-22-27)

Open this shabad →

Shabad Guru Nanak Dev Ji Siree Raag continues on Ang 72

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru Grace's He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸਿਰੀਰਾਗੁ ਮਹਲਾ ੧ ਘਰੁ ੩ ॥

sireeraag mahalaa 1 ghar 3 |

Sant Singh KhalsaSiree Raag, First Mehl, Third House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
Prof. Sahib Singhਰਾਗ ਸਿਰੀਰਾਗ, ਘਰ ੩ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
SikhNet (Spanish)Siri Rag, Mejl Guru Nanak, Primer Canal Divino.

ਜੋਗੀ ਅੰਦਰਿ; ਜੋਗੀਆ ॥

jogee andar; jogeea |

Sant Singh KhalsaAmong Yogis, You are the Yogi;
Manmohan SinghAmongst Yogis, Thou art a Yogi,
Manmohan Singh (Punjabi)ਯੋਗੀਆਂ ਵਿੱਚ ਤੂੰ ਇਕ ਯੋਗੀ ਹੈ,
Fareedkot Teekaਜੋਗੀ ਕੇ ਅੰਦਰ ਤੂੰ ਹੀ ਜੋਗੀ ਹੈਂ॥
Prof. Sahib Singh(ਹੇ ਪ੍ਰਭੂ!) ਜੋਗੀਆਂ ਦੇ ਅੰਦਰ (ਵਿਆਪਕ ਹੋ ਕੇ ਤੂੰ ਆਪ ਹੀ) ਜੋਗ ਕਮਾ ਰਿਹਾ ਹੈਂ,
SikhNet (Spanish)Eres un Yogui entre Yoguis,

ਤੂੰ ਭੋਗੀ ਅੰਦਰਿ; ਭੋਗੀਆ ॥

toon bhogee andar; bhogeea |

Sant Singh Khalsaamong pleasure seekers, You are the Pleasure Seeker.
Manmohan Singhand amongst reveller, a Reveller.
Manmohan Singh (Punjabi)ਅਤੇ ਅਨੰਦ ਮਾਨਣ ਵਾਲਿਆਂ ਵਿੱਚ ਇਕ ਅਨੰਦ ਮਾਨਣ ਵਾਲਾ।
Fareedkot Teekaਔਰ ਭੋਗੀ ਵਿਖੇ ਭੋਗੀ ਹੋ ਕੇ ਵਰਤ ਰਹਾ ਹੈਂ। ਵਾ ਜੋਗੀਓਂ ਮੇਂ ਵੱਡਾ ਜੋਗੀ ਤੂੰ ਹੈਂ, ਅਰ ਭੋਗੀਓਂ ਮੇਂ ਵੱਡਾ ਭੋਗੀ ਭੀ ਤੂੰ ਹੈਂ॥
Prof. Sahib Singhਮਾਇਆ ਦੇ ਭੋਗ ਭੋਗਣ ਵਾਲਿਆਂ ਦੇ ਅੰਦਰ ਭੀ ਤੂੰ ਹੀ ਪਦਾਰਥ ਭੋਗ ਰਿਹਾ ਹੈਂ।
SikhNet (Spanish)un Psíquico entre psíquicos, oh Querido,

ਤੇਰਾ. ਅੰਤੁ ਨ ਪਾਇਆ; ਸੁਰਗਿ ਮਛਿ ਪਇਆਲਿ ਜੀਉ ॥੧॥

teraa. ant na paaeaa; surag machh peaal jeeo |1|

Sant Singh KhalsaYour limits are not known to any of the beings in the heavens, in this world, or in the nether regions of the underworld. ||1||
Manmohan SinghO Lord! Thine limits are not known to the beings in heavens, This world and the under-world.
Manmohan Singh (Punjabi)ਹੇ ਸਾਹਿਬ! ਬਹਿਸ਼ਤ ਇਸ ਜਹਾਨ ਅਤੇ ਪਾਤਾਲ ਦੇ ਜੀਵਾਂ ਨੂੰ ਤੇਰੇ ਓੜਕ ਦਾ ਪਤਾ ਨਹੀਂ।
Fareedkot Teekaਸ੍ਵਰਗ ਔਰ (ਮਛਿ) ਪ੍ਰਿਥ੍ਵੀ ਔਰ ਪਤਾਲ ਮੇਂ ਤੇਰਾ ਕਿਸੀ ਨੇ ਅੰਤ ਨਹੀਂ ਪਾਯਾ, ਕਿਸੀ ਮਤ ਮੇਂ ਪ੍ਰਿਥ੍ਵੀ ਮਛੁ ਨੇ ਧਾਰਨ ਕੀ ਹੂਈ ਲਿਖਾ ਹੈ॥੧॥
Prof. Sahib Singhਸੁਰਗ ਲੋਕ ਵਿਚ ਮਾਤ ਲੋਕ ਵਿਚ ਪਾਤਾਲ ਲੋਕ ਵਿਚ (ਵੱਸਦੇ ਕਿਸੇ ਭੀ ਜੀਵ ਨੇ) ਤੇਰੇ ਗੁਣਾਂ ਦਾ ਅੰਤ ਨਹੀਂ ਲੱਭਾ ॥੧॥

ਪਦ ਅਰਥ ਸੁਰਗਿ = ਸੁਰਗ ਵਿਚ। ਮਛਿ = ਮਾਤ ਲੋਕ ਵਿਚ। ਪਇਆਲਿ = ਪਤਾਲ ਵਿਚ ॥੧॥

SikhNet (Spanish)Tus Límites no son conocidos en los cielos, en el mundo o en los mundos inferiores. (1)

ਹਉ ਵਾਰੀ. ਹਉ ਵਾਰਣੈ; ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥

hau vaaree. hau vaaranai; kurabaan tere naav no |1| rahaau |

Sant Singh KhalsaI am devoted, dedicated, a sacrifice to Your Name. ||1||Pause||
Manmohan SinghI am devoted unto Thee, and I am a sacrifice unto Thine Name. Pause.
Manmohan Singh (Punjabi)ਮੈਂ ਤੇਰੇ ਉਤੋਂ ਸਦਕੇ, ਮੈਂ ਸਦਕੇ ਜਾਂਦਾ ਹਾਂ ਅਤੇ ਤੇਰੇ ਨਾਮ ਉਤੋਂ ਬਲਿਹਾਰਨੇ ਹਾਂ। ਠਹਿਰਾਉ।
Fareedkot Teekaਹੇ ਭਗਵਨ! ਮੈਂ ਤੇਰੇ ਨਾਮ ਊਪਰ ਬਲਿਹਾਰ ਬਲਿਹਾਰ ਜਾਤਾ ਹੂੰ। ਹਉ ਵਾਰੀ, ਹਉ ਵਾਰਨੇ, ਕੁਰਬਾਣ, ਇਹ ਤੀਨੋਂ ਬਲਿਹਾਰ ਕੇ ਪ੍ਰਯਾਯ ਹੈਂ, ਭਾਵ ਯਹਿ ਕਿ ਮੈਂ ਮਨ ਬਚ ਕ੍ਰਮ ਸੇ ਬਲਿਹਾਰ ਜਾਤਾ ਹੂੰ ਔਰ ਜੀਉ ਪਦ ਸੰਬੋਧਨ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਮੈਂ ਸਦਕੇ ਹਾਂ ਤੇਰੇ ਨਾਮ ਤੋਂ, ਵਾਰਨੇ ਜਾਂਦਾ ਹਾਂ ਤੇਰੇ ਨਾਮ ਤੋਂ, ਕੁਰਬਾਨ ਹਾਂ ਤੇਰੇ ਨਾਮ ਤੋਂ ॥੧॥ ਰਹਾਉ ॥

ਪਦ ਅਰਥ ਨੋ = ਨੂੰ, ਤੋਂ ॥੧॥ ਰਹਾਉ ॥

SikhNet (Spanish)Ofrezco mi ser en sacrificio a Ti, y hacia Tu Nombre.

ਤੁਧੁ ਸੰਸਾਰੁ ਉਪਾਇਆ ॥

tudh sansaar upaaeaa |

Sant Singh KhalsaYou created the world,
Manmohan SinghThou didst create the world,
Manmohan Singh (Punjabi)ਤੂੰ ਜਹਾਨ ਨੂੰ ਪੈਦਾ ਕੀਤਾ,
Fareedkot Teekaਸਭ ਸੰਸਾਰ ਤੁਮ ਨੇ ਉਤਪਤਿ ਕੀਆ ਹੈ॥
Prof. Sahib Singh(ਹੇ ਪ੍ਰਭੂ!) ਤੂੰ ਹੀ ਜਗਤ ਪੈਦਾ ਕੀਤਾ ਹੈ,
SikhNet (Spanish)Has creado al mundo

ਸਿਰੇ ਸਿਰਿ; ਧੰਧੇ ਲਾਇਆ ॥

sire sir; dhandhe laaeaa |

Sant Singh Khalsaand assigned tasks to one and all.
Manmohan Singhand assigned task to one and all.
Manmohan Singh (Punjabi)ਤੇ ਹਰ ਇਕ ਨੂੰ ਕੰਮ-ਕਾਜੇ ਲਾਇਆ ਹੈ।
Fareedkot Teekaਔਰ ਜੀਵੋਂ ਕੋ (ਸਿਰੇ ਸਿਰਿ) ਰਚ ਰਚ, ਵਾ ਭਿੰਨ ਭਿੰਨ ਕਾਰਜ ਮੇਂ ਲਗਾਯਾ ਹੂਆ ਹੈ॥
Prof. Sahib Singhਹਰੇਕ ਜੀਵ ਉੱਤੇ (ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਲਿਖ ਕੇ ਜੀਵਾਂ ਨੂੰ ਤੂੰ ਹੀ ਮਾਇਆ ਦੇ) ਧੰਧਿਆਂ ਵਿਚ ਫਸਾਇਆ ਹੋਇਆ ਹੈ।

ਪਦ ਅਰਥ ਸਿਰੇ ਸਿਰਿ = ਹਰੇਕ ਜੀਵ ਦੇ ਸਿਰ ਉਤੇ।

SikhNet (Spanish)y has asignado tareas a todos nosotros.

ਵੇਖਹਿ ਕੀਤਾ ਆਪਣਾ; ਕਰਿ ਕੁਦਰਤਿ ਪਾਸਾ ਢਾਲਿ. ਜੀਉ ॥੨॥

vekheh keetaa aapanaa; kar kudarat paasaa dtaal. jeeo |2|

Sant Singh KhalsaYou watch over Your Creation, and through Your All-powerful Creative Potency, You cast the dice. ||2||
Manmohan SinghThou seest Thine creation and by Thine omnipotence castest the dice.
Manmohan Singh (Punjabi)ਤੂੰ ਆਪਣੀ ਰਚਨਾ ਨੂੰ ਦੇਖਦਾ ਹੈ ਅਤੇ ਆਪਣੀ ਅਪਾਰ ਸ਼ਕਤੀ ਦੁਆਰਾ ਨਰਦਾ ਨੂੰ ਸੁਟਦਾ ਹੈ।
Fareedkot Teekaਆਪਣਾ ਕੀਆ ਹੂਆ ਸੰਸਾਰ ਰਚ ਕਰ ਦੇਖ ਰਹਾ ਹੈ, (ਕੁਦਰਤਿ) ਆਪਣੀ ਮਾਯਾ ਕਰ ਕੇ ਸੰਸਾਰ ਰੂਪੀ ਚੌਪੜ ਮੇਂ ਤ੍ਰਿਗੁਣਤਾ ਰੂਪੁ ਪਾਸਾ ਢਾਲ ਰਹਾ ਹੈਂ, ਭਾਵ ਯਹਿ ਕਿ ਤ੍ਰਿਗੁਣਾਤਮਕ ਪ੍ਰਪੰਚ ਕਾ ਬਿਲਾਸ ਕਰ ਰਹਾ ਹੈ॥੨॥
Prof. Sahib Singhਤੂੰ ਕੁਦਰਤਿ ਰਚ ਕੇ (ਜਗਤ-ਚਉਪੜ ਦੀਆਂ) ਜੀਵ-ਨਰਦਾਂ ਸੁੱਟ ਕੇ ਤੂੰ ਆਪ ਹੀ ਆਪਣੇ ਰਚੇ ਜਗਤ ਦੀ ਸੰਭਾਲ ਕਰ ਰਿਹਾ ਹੈਂ ॥੨॥

ਪਦ ਅਰਥ ਵੇਖਹਿ = ਵੇਖਹਿਂ, ਤੂੰ ਵੇਖਦਾ ਹੈਂ, ਤੂੰ ਸੰਭਾਲ ਕਰਦਾ ਹੈਂ। ਕਰਿ ਕੁਦਰਤਿ = ਕੁਦਰਤ ਰਚ ਕੇ। ਪਾਸਾ ਢਾਲਿ = ਪਾਸਾ ਢਾਲ ਕੇ, ਚਉਪੜ ਦੀਆਂ ਨਰਦਾਂ ਸੁੱਟ ਕੇ ॥੨॥

SikhNet (Spanish)Tú ves Tu Propia Creación en la naturaleza, arreglándolo todo como a Ti Te place. (2)

ਪਰਗਟਿ; ਪਾਹਾਰੈ ਜਾਪਦਾ ॥

paragatt; paahaarai jaapadaa |

Sant Singh KhalsaYou are manifest in the Expanse of Your Workshop.
Manmohan SinghThou art seen manifest in Thy workshop.
Manmohan Singh (Punjabi)ਤੂੰ ਆਪਣੇ ਕਾਰਖਾਨੇ ਵਿੱਚ ਪਰਤੱਖ ਦਿਸਦਾ ਹੈ।
Fareedkot Teekaਸੰਸਾਰ ਰੂਪ ਪਸਾਰੇ ਮੇਂ ਪ੍ਰਗਟ (ਜਾਪਦਾ) ਜਾਣਿਆ ਜਾਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਇਸ ਦਿੱਸਦੇ ਜਗਤ-ਪਸਾਰੇ ਵਿਚ (ਵੱਸਦਾ) ਦਿੱਸ ਰਿਹਾ ਹੈ।

ਪਦ ਅਰਥ ਪਰਗਟਿ ਪਾਹਾਰੈ = ਦਿੱਸਦੇ ਪਸਾਰੇ ਵਿਚ।

SikhNet (Spanish)Eres Inminente en el mundo,

ਸਭੁ ਨਾਵੈ ਨੋ; ਪਰਤਾਪਦਾ ॥

sabh naavai no; parataapadaa |

Sant Singh KhalsaEveryone longs for Your Name,
Manmohan SinghEvery one Longs for Thy Name.
Manmohan Singh (Punjabi)ਹਰ ਕੋਈ ਤੇਰੇ ਨਾਮ ਨੂੰ ਲੋਚਦਾ ਹੈ।
Fareedkot Teekaਸਭ ਕੋਈ ਤੇਰੇ ਹੀ ਨਾਮ ਕੋ (ਪਰਤਾਪਦਾ) ਚਾਹਤਾ ਹੈ॥
Prof. Sahib Singhਹਰੇਕ ਜੀਵ ਉਸ ਪ੍ਰਭੂ ਦੇ ਨਾਮ ਲਈ ਤਾਂਘਦਾ ਹੈ।

ਪਦ ਅਰਥ ਨਾਵੈ ਨੋ = (ਪ੍ਰਭੂ ਦੇ) ਨਾਮ ਨੂੰ। ਸਭੁ = ਹਰੇਕ ਜੀਵ। ਪਰਤਾਪਦਾ = ਲੋਚਦਾ ਹੈ।

SikhNet (Spanish)todos añoran Tu Nombre.

ਸਤਿਗੁਰ ਬਾਝੁ. ਨ ਪਾਇਓ; ਸਭ ਮੋਹੀ ਮਾਇਆ ਜਾਲਿ ਜੀਉ ॥੩॥

satigur baajh. na paaeo; sabh mohee maaeaa jaal jeeo |3|

Sant Singh Khalsabut without the Guru, no one finds You. All are enticed and trapped by Maya. ||3||
Manmohan SinghWithout the True Guru, Thou art found not. All others are enticed into the net of mammon.
Manmohan Singh (Punjabi)ਸੱਚੇ ਗੁਰਾਂ ਦੇ ਬਿਨਾਂ ਤੂੰ ਨਹੀਂ ਲੱਭਦਾ। ਬਾਕੀ ਸਾਰੇ ਮੋਹਨੀ ਦੇ ਫੰਧੇ ਵਿੱਚ ਲੁਭਾਇਮਾਨ ਹੋ ਫਸੇ ਹੋਏ ਹਨ।
Fareedkot Teekaਪ੍ਰੰਤੂ ਸਤਿਗੁਰੋਂ ਸੇ ਬਿਨਾ ਕਿਸੀ ਨੇ ਨਹੀਂ ਪਾਯਾ ਹੈ, ਸਭ ਸ੍ਰਿਸ੍ਟੀ ਮਾਯਾ ਕੋ ਮੋਹਤ ਕੀ ਹੂਈ ਜਮ ਕੇ ਜਾਲ ਮੇਂ ਪੜਤੀ ਹੈ॥੩॥
Prof. Sahib Singhਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ (ਕਿਉਂਕਿ) ਸਾਰੀ ਸ੍ਰਿਸ਼ਟੀ ਮਾਇਆ ਦੇ ਜਾਲ ਵਿਚ ਫਸੀ ਹੋਈ ਹੈ ॥੩॥

ਪਦ ਅਰਥ ਸਭ = ਸਾਰੀ ਸ੍ਰਿਸ਼ਟੀ। ਜਾਲਿ = ਜਾਲ ਵਿਚ ॥੩॥

SikhNet (Spanish)Sin el Guru Verdadero, no puedes ser encontrado, y todos están siendo engañados por el embrujo de Maya. (3)

ਸਤਿਗੁਰ ਕਉ; ਬਲਿ ਜਾਈਐ ॥

satigur kau; bal jaaeeai |

Sant Singh KhalsaI am a sacrifice to the True Guru.
Manmohan SinghI am a sacrifice unto the True Guru,
Manmohan Singh (Punjabi)ਮੈਂ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ,
Fareedkot Teekaਸਤਿਗੁਰੋਂ ਕੇ ਬਲਿਹਾਰਨੇ ਜਾਈਐ॥
Prof. Sahib Singh(ਹੇ ਭਾਈ!) ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ,

ਪਦ ਅਰਥ ਬਲਿ ਜਾਈਐ = ਕੁਰਬਾਨ ਹੋਈਏ। ਕਉ = ਤੋਂ।

SikhNet (Spanish)Ofrezco mi ser en sacrificio al Guru Verdadero,

ਜਿਤੁ ਮਿਲਿਐ; ਪਰਮ ਗਤਿ ਪਾਈਐ ॥

jit miliai; param gat paaeeai |

Sant Singh KhalsaMeeting Him, the supreme status is obtained.
Manmohan Singhby meeting whom the supreme status is obtained.
Manmohan Singh (Punjabi)ਜਿਨ੍ਹਾਂ ਨੂੰ ਭੇਟਣ ਦੁਆਰਾ ਮਹਾਨ ਪਦਵੀ ਪਰਾਪਤ ਹੁੰਦੀ ਹੈ।
Fareedkot Teekaਜਿਸ ਕੇ ਮਿਲਨੇ ਸੇ (ਪਰਮ ਗਤਿ) ਕੇਵਲ ਮੋਖ ਪ੍ਰਾਪਤਿ ਹੋਤੀ ਹੈ॥
Prof. Sahib Singh(ਕਿਉਂਕਿ) ਉਸ (ਗੁਰੂ) ਦੇ ਮਿਲਿਆਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰੀਦੀ ਹੈ।

ਪਦ ਅਰਥ ਜਿਤੁ ਮਿਲਿਐ = ਜਿਸ (ਗੁਰੂ) ਨੂੰ ਮਿਲਿਆਂ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।

SikhNet (Spanish)y encontrar así, a Aquél por el que uno alcanza el más elevado Estado de Éxtasis.

Open this shabad (75 lines, Angs 71-73) →

Ang 71 of 1430