ੴ

ਸਿੱਖਬਾਣੀ · SikhBani

Ang 734

Sri Guru Granth Sahib · Raag Soohee · 2 shabads, 23 lines
Translations
Shabad Guru Ramdas Ji Raag Soohee continued from Ang 733

ਗੁਰ ਕਿਰਪਾ ਤੇ. ਹਰਿ ਮਨਿ ਵਸੈ; ਹੋਰਤੁ ਬਿਧਿ ਲਇਆ. ਨ ਜਾਈ ॥੧॥

gur kirapaa te. har man vasai; horat bidh leaa. na jaaee |1|

Sant Singh KhalsaBy Guru's Grace, the Lord comes to dwell in the mind; He cannot be obtained in any other way. ||1||
Manmohan SinghBy Guru's grace, God abides in the mind. By no other means can He be obtained.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਵਾਹਿਗੁਰੂ ਹਿਰਦੇ ਅੰਦਰ ਵਸਦਾ ਹੈ। ਕਿਸੇ ਹੋਰ ਤਰੀਕੇ ਨਾਲ ਉਹ ਪਾਇਆ ਨਹੀਂ ਜਾ ਸਕਦਾ।
Fareedkot Teekaਔ ਗੁਰੋਂ ਕੀ ਕ੍ਰਿਪਾ ਤੇ ਹਰਿ ਮਨ ਮੇਂ ਵਸਤਾ ਹੈ, ਔਰ ਪ੍ਰਕਾਰ ਕਰ ਕੇ ਲ੍ਯਾ ਨਹੀਂ ਜਾਤਾ ॥੧॥
Prof. Sahib Singh(ਪਰ ਉਹ) ਪਰਮਾਤਮਾ ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਉਸ ਨੂੰ ਲੱਭਿਆ ਨਹੀਂ ਜਾ ਸਕਦਾ ॥੧॥

ਪਦ ਅਰਥ ਤੇ = ਤੋਂ, ਨਾਲ। ਮਨਿ = ਮਨ ਵਿਚ। ਹੋਰਤੁ ਬਿਧਿ = ਕਿਸੇ ਹੋਰ ਤਰੀਕੇ ਨਾਲ। {ਹੋਰਤੁ = ਹੋਰ ਦੀ ਰਾਹੀਂ। ਜਿਤੁ = ਜਿਸ ਦੀ ਰਾਹੀਂ। ਤਿਤੁ = ਉਸ ਦੀ ਰਾਹੀਂ ॥੧॥

SikhNet (Spanish)Por la Gracia del Guru, el Señor llega a habitar en tu mente y de ninguna otra forma Lo puedes obtener. (1)

ਹਰਿ ਧਨੁ ਸੰਚੀਐ ਭਾਈ ॥

har dhan sancheeai bhaaee |

Sant Singh KhalsaSo gather in the wealth of the Lord, O Siblings of Destiny,
Manmohan SinghAmass thou God's wealth, O brother,
Manmohan Singh (Punjabi)ਤੂੰ ਵਾਹਿਗੁਰੂ ਦੀ ਦੌਲਤ ਇਕੱਤਰ ਕਰ, ਹੇ ਵੀਰ!
Fareedkot Teekaਹੇ ਭਾਈ! ਹਰੀ ਰੂਪ ਧਨ ਇਕਤ੍ਰ ਕਰੀਏ॥
Prof. Sahib Singhਹੇ ਭਾਈ! ਉਸ ਹਰੀ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ,

ਪਦ ਅਰਥ ਸੰਚੀਐ = ਇਕੱਠਾ ਕਰਨਾ ਚਾਹੀਦਾ ਹੈ। ਭਾਈ = ਹੇ ਭਾਈ!

SikhNet (Spanish)Reúnan entonces la Riqueza del Señor, oh Hermanos del Destino,

ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥

ji halat palat har hoe sakhaaee |1| rahaau |

Sant Singh Khalsaso that in this world and the next, the Lord shall be your friend and companion. ||1||Pause||
Manmohan Singhso that the Lord may become thy Succourer in this world and the next one. Pause.
Manmohan Singh (Punjabi)ਤਾਂ ਜੋ ਇਸ ਲੋਕ ਤੇ ਪ੍ਰਲੋਕ ਵਿੱਚ ਸੁਆਮੀ ਤੇਰਾ ਮਦਦਗਾਰ ਹੋਵੇ। ਠਹਿਰਾਉ।
Fareedkot Teekaਲੋਕ ਪਰਲੋਕ ਮੇਂ ਜੋ (ਸਖਾਈ) ਸਹਾਈ ਹੋਤਾ ਹੈ॥੧॥ ਰਹਾਉ ॥
Prof. Sahib Singhਜੇਹੜਾ ਹਰੀ ਇਸ ਲੋਕ ਵਿਚ ਅਤੇ ਪਰਲੋਕ ਵਿਚ ਮਿੱਤਰ ਬਣਦਾ ਹੈ ॥੧॥ ਰਹਾਉ ॥

ਪਦ ਅਰਥ ਜਿ ਹਰਿ = ਜੇਹੜਾ ਹਰੀ! ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਸਖਾਈ = ਮਿੱਤਰ ॥੧॥ ਰਹਾਉ ॥

SikhNet (Spanish)para que en este mundo y en el siguiente el Señor se convierta en tu Amigo y Compañero. (1-Pausa)

ਸਤਸੰਗਤੀ ਸੰਗਿ. ਹਰਿ ਧਨੁ ਖਟੀਐ; ਹੋਰ ਥੈ ਹੋਰਤੁ ਉਪਾਇ, ਹਰਿ ਧਨੁ ਕਿਤੈ. ਨ ਪਾਈ ॥

satasangatee sang. har dhan khatteeai; hor thai horat upaae, har dhan kitai. na paaee |

Sant Singh KhalsaIn the company of the Sat Sangat, the True Congregation, you shall earn the wealth of the Lord; this wealth of the Lord is not obtained anywhere else, by any other means, at all.
Manmohan SinghMixing with the saints congregation, God' wealth is earned, God's wealth is obtained not elsewhere by any other effort whatever.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ ਵਾਹਿਗੁਰੂ ਦੀ ਦੌਲਤ ਕਮਾਈ ਜਾਂਦੀ ਹੈ। ਕਿਸੇ ਹੋਰਸ ਥਾਂ ਤੋਂ ਕਿਸੇ ਹੋਰ ਉਪਰਾਲੇ ਦੁਆਰਾ ਵਾਹਿਗੁਰੂ ਦੀ ਦੌਲਤ ਉਕਾ ਹੀ ਪਰਾਪਤ ਨਹੀਂ ਹੁੰਦੀ।
Fareedkot Teekaਸਤਸੰਗਤਿ ਕੇ (ਸੰਗ) ਮਿਲਨੇ ਕਰ ਕੇ ਹਰਿ ਰੂਪ ਧਨ ਖਟੀਤਾ ਹੈ, ਔਰ ਜਗਾ ਔਰ ਉਪਾਉ ਸੇ ਹਰਿ ਧਨੁ ਕਹੀਂ ਸੇ ਨਹੀਂ ਪਾਈਤਾ॥
Prof. Sahib Singhਹੇ ਭਾਈ! ਸਤਸੰਗੀਆਂ ਨਾਲ (ਮਿਲ ਕੇ) ਪਰਮਾਤਮਾ ਦਾ ਨਾਮ-ਧਨ ਖੱਟਿਆ ਜਾ ਸਕਦਾ ਹੈ, (ਸਤਸੰਗ ਤੋਂ ਬਿਨਾ) ਕਿਸੇ ਭੀ ਹੋਰ ਥਾਂ, ਕਿਸੇ ਭੀ ਹੋਰ ਜਤਨ ਨਾਲ ਹਰਿ-ਨਾਮ ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਸੰਗਿ = ਨਾਲ। ਸਤ ਸੰਗਤੀ ਸੰਗਿ = ਸਤਸੰਗੀਆਂ ਨਾਲ (ਰਲ ਕੇ)। ਖਟੀਐ = ਖੱਟਿਆ ਜਾ ਸਕਦਾ ਹੈ। ਹੋਰਥੈ = ਕਿਸੇ ਹੋਰ ਥਾਂ। ਹੋਰਤੁ ਉਪਾਇ = ਕਿਸੇ ਹੋਰ ਜਤਨ ਨਾਲ। ਕਿਤੈ = ਕਿਸੇ ਭੀ ਥਾਂ।

SikhNet (Spanish)Es en la Compañía de la Saad Sangat, la Verdadera Congregación, en donde ganarás la Riqueza del Señor, la Cuál no se obtiene de ninguna otra forma o modo.

ਹਰਿ ਰਤਨੈ ਕਾ ਵਾਪਾਰੀਆ, ਹਰਿ ਰਤਨ ਧਨੁ ਵਿਹਾਝੇ; ਕਚੈ ਕੇ ਵਾਪਾਰੀਏ. ਵਾਕਿ ਹਰਿ ਧਨੁ ਲਇਆ. ਨ ਜਾਈ ॥੨॥

har ratanai kaa vaapaareea, har ratan dhan vihaajhe; kachai ke vaapaaree. vaak har dhan leaa. na jaaee |2|

Sant Singh KhalsaThe dealer in the Lord's Jewels purchases the wealth of the Lord's jewels; the dealer in cheap glass jewels cannot acquire the Lord's wealth by empty words. ||2||
Manmohan SinghThe dealer in God's jewels, purchases the jewel of God's wealth. The glass merchant can acquire not God's wealth through mere prattle.
Manmohan Singh (Punjabi)ਵਾਹਿਗੁਰੂ ਦੇ ਜਵੇਹਰਾਂ ਦਾ ਵਣਜਾਰਾ, ਵਾਹਿਗੁਰੂ ਦੀ ਦੌਲਤ ਦਾ ਜਵੇਹਰ ਖਰੀਦਾ ਹੈ। ਸ਼ੀਸ਼ੇ ਦਾ ਸੁਦਾਗਰ ਨਿਰੀਆਂ ਗੱਲਾਂ ਬਾਤਾਂ ਰਾਹੀਂ ਵਾਹਿਗੁਰੂ ਦੀ ਦੌਲਤ ਨੂੰ ਪਰਾਪਤ ਨਹੀਂ ਕਰ ਸਕਦਾ।
Fareedkot Teekaਹਰੀ ਨਾਮ ਰਤਨ ਕਾ ਵਾਪਾਰੀ ਹਰਿ ਰਤਨ ਰੂਪ ਧਨ ਕੋ ਖਰੀਦਤਾ ਹੈ। ਜੋ ਕਚੇ ਝੂਠੇ ਧਨ ਕੇ ਵਾਪਾਰੀ ਹੈਂ (ਵਾਕ) ਤਿਨਾ ਕੇ ਪਾਸੋਂ ਵਾ ਬਾਤਾਂ ਸਾਥ ਹਰਿ ਧਨ ਲੀਆ ਨਹੀਂ ਜਾਤਾ॥੨॥
Prof. Sahib Singhਹਰਿ ਨਾਮ ਧਨ ਦਾ ਸਤਸੰਗੀ ਵਾਪਾਰੀ ਨਾਮ ਧਨ ਖ਼ਰੀਦਦਾ ਹੈ, ਨਾਸਵੰਤ ਪਦਾਰਥਾਂ ਦੇ ਵਪਾਰੀ (ਮਾਇਕ ਪਦਾਰਥ ਹੀ ਖ਼ਰੀਦਦੇ ਹਨ ਉਹਨਾਂ ਦੀ) ਸਿੱਖਿਆ ਨਾਲ ਹਰਿ-ਨਾਮ-ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ॥੨॥

ਪਦ ਅਰਥ ਵਿਹਾਝੇ = ਖ਼ਰੀਦਦਾ ਹੈ। ਕਚੈ ਕੇ ਵਾਪਾਰੀਏ = ਕੱਚ ਦਾ ਵਪਾਰ ਕਰਨ ਵਾਲੇ (ਕੱਚ ਹੀ ਵਿਹਾਝਦੇ ਹਨ)। ਵਾਕਿ = (ਉਹਨਾਂ ਦੇ) ਵਾਕ ਨਾਲ, (ਉਹਨਾਂ ਦੀ) ਸਿੱਖਿਆ ਨਾਲ ॥੨॥

SikhNet (Spanish)El comerciante de las Joyas del Señor, compra la Riqueza de las Joyas del Señor. Quien comercia con vidrio barato no puede obtener la Joya del Señor, no puede hacerlo sólo con palabras vacías. (2)

ਹਰਿ ਧਨੁ. ਰਤਨੁ ਜਵੇਹਰੁ ਮਾਣਕੁ, ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ; ਹਰਿ ਭਗਤੀ. ਹਰਿ ਲਿਵ ਲਾਈ ॥

har dhan. ratan javehar maanak, har dhanai naal amrit velai vatai; har bhagatee. har liv laaee |

Sant Singh KhalsaThe Lord's wealth is like jewels, gems and rubies. At the appointed time in the Amrit Vaylaa, the ambrosial hours of the morning, the Lord's devotees lovingly center their attention on the Lord, and the wealth of the Lord.
Manmohan SinghGod's wealth is like pearl, gem, and emerald. At the suitable early in the morn time, the Lord's saints fix their attention on the Lord God's wealth.
Manmohan Singh (Punjabi)ਰੱਬ ਦੀ ਦੌਲਤ, ਮੌਤੀ, ਜਵਾਹਿਰ ਅਤੇ ਮਣੀ ਤੁੱਲ ਹੈ। ਪ੍ਰਭਾਤ ਦੇ ਯੋਗ ਸਮੇਂ ਉਤੇ ਸੁਆਮੀ ਦੇ ਸਾਧੂ ਆਪਣੀ ਬਿਰਤੀ ਸੁਆਮੀ ਵਾਹਿਗੁਰੂ ਦੇ ਧਨ-ਪਦਾਰਥ ਨਾਲ ਜੋੜਦੇ ਹਨ।
Fareedkot Teekaਜਿਸ ਕੋ ਵਾਹਿਗੁਰੂ ਰੂਪ ਧਨ ਪ੍ਰਾਪਤਿ ਭ੍ਯਾ ਹੈ ਤਿਸ ਕੋ ਵੈਰਾਗ ਵਵੇਕ ਗ੍ਯਾਨ ਸਭ ਪ੍ਰਾਪਤਿ ਭਏ, ਇਸੀ ਤੇ (ਅੰਮ੍ਰਿਤ ਵੇਲੇ ਵਤੈ) ਮਾਨੁਖ ਜਨਮ ਮੇਂ ਵਾਂ ਪ੍ਰਤੱਖ ਪ੍ਰਾਤਕਾਲ ਹਰਿ ਹਰਿ ਧਨ ਸਾਥ ਹੀ ਇਹ ਹਰਿ ਭਗਤਾਂ ਨੇ ਲਿਵ ਲਾਈ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ (ਭੀ) ਧਨ (ਹੈ, ਇਹ ਧਨ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ) ਹੈ। ਪ੍ਰਭੂ ਦੇ ਭਗਤਾਂ ਨੇ ਵੱਤਰ ਦੇ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ (ਉਸ ਵੇਲੇ ਉੱਠ ਕੇ ਜਦੋਂ ਆਤਮਕ ਜੀਵਨ ਪਲ੍ਹਰਦਾ ਹੈ) ਇਸ ਹਰਿ-ਨਾਮ ਧਨ ਨਾਲ ਸੁਰਤ ਜੋੜੀ ਹੁੰਦੀ ਹੈ।

ਪਦ ਅਰਥ ਜਵੇਹਰੁ = ਜਵਾਹਰ। ਮਾਣਕੁ = ਮੋਤੀ। ਅੰਮ੍ਰਿਤ ਵੇਲੈ = ਆਤਮਕ ਜੀਵਨ ਦੇਣ ਵਾਲੇ ਸਮੇ ਵਿਚ। ਵਤੈ = ਵੱਤਰ ਦੇ ਵੇਲੇ। ਹਰਿ ਭਗਤੀ = ਹਰੀ ਦੇ ਭਗਤਾਂ ਨੇ। ਲਿਵ = ਲਗਨ। ਲਿਵ ਲਾਈ = ਸੁਰਤ ਜੋੜੀ।

SikhNet (Spanish)La Riqueza del Señor es como las Joyas, Gemas y Rubíes, a la hora de la cita, en el Amrit Vela, las horas Ambrosiales de la mañana, los Devotos del Señor, amorosamente se concentran en el Señor y en Su Riqueza.

ਹਰਿ ਧਨੁ. ਅੰਮ੍ਰਿਤ ਵੇਲੈ ਵਤੈ ਕਾ ਬੀਜਿਆ; ਭਗਤ; ਖਾਇ ਖਰਚਿ ਰਹੇ, ਨਿਖੁਟੈ, ਨਾਹੀ ॥ ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥

har dhan. amrit velai vatai kaa beejiaa; bhagat; khaae kharach rahe, nikhuttai, naahee | halat palat har dhanai kee bhagataa kau milee vaddiaaee |3|

Sant Singh KhalsaThe devotees of the Lord plant the seed of the Lord's wealth in the ambrosial hours of the Amrit Vaylaa; they eat it, and spend it, but it is never exhausted. In this world and the next, the devotees are blessed with glorious greatness, the wealth of the Lord. ||3||
Manmohan SinghThe Lord's devotees eat and spend God's wealth, sown at the opportune ambrosial hour but exhausts not. Here and hereafter the saints are blessed with the glory of the Lord's wealth.
Manmohan Singh (Punjabi)ਸੁਆਮੀ ਦੇ ਸ਼ਰਧਾਲੂ ਮੁਨਾਸਬ ਅੰਮ੍ਰਿਤਮਈ ਵੇਲੇ ਦਾ ਬੀਜਿਆ ਹੋਇਆ ਵਾਹਿਗੁਰੂ ਦਾ ਧਨ ਪਦਾਰਥ ਖਾਂਦੇ ਅਤੇ ਖਰਚਦੇ ਹਨ ਪਰ ਇਹ ਮੁੱਕਦਾ ਨਹੀਂ। ਏਥੇ ਅਤੇ ਪ੍ਰਲੋਕ ਵਿੱਚ ਸਾਧੂਆਂ ਨੂੰ ਸਾਹਿਬ ਦੀ ਦੌਲਤ ਦੀ ਪ੍ਰਭੁਤਾ ਪਰਦਾਨ ਹੁੰਦੀ ਹੈ।
Fareedkot Teeka(ਅੰਮ੍ਰਿਤ ਵੇਲੈ ਵਤੈ) ਮਾਨੁਖ ਜਨਮ ਹੀ ਵੱਤ ਕਾ ਸਮਾਂ ਜਾਨ ਕੇ ਜੋ ਭਗਤਾਂ ਨੇ ਬੀਜਿਆ ਹੈ ਰਿਦੇ ਮੇਂ ਧਾਰਨ ਕੀਆ (ਖਾਇ) ਜਪੇ ਹੈਂ ਖਰਚ, ਔਰੋਂ ਕੋ ਉਪਦੇਸ ਦੇ ਰਹੇ ਹੈਂ, ਉਨਾਂ ਪਾਸੋਂ ਇਹ ਧਨ ਘਟਤਾ ਨਹੀਂ॥ ਇਸੀ ਤੇ ਲੋਕ ਪਰਲੋਕ ਮੇਂ ਭਗਤਾਂ ਕੋ ਹਰਿ ਧਨ ਕੀ ਸਾਬਾਸੀ ਮਿਲੀ ਹੈ॥੩॥
Prof. Sahib Singhਵੱਤਰ ਦੇ ਵੇਲੇ ਅੰਮ੍ਰਿਤ ਵੇਲੇ (ਉੱਠ ਕੇ) ਬੀਜਿਆ ਹੋਇਆ ਇਹ ਹਰਿ-ਨਾਮ-ਧਨ ਭਗਤ ਜਨ ਆਪ ਵਰਤਦੇ ਰਹਿੰਦੇ ਹਨ, ਹੋਰਨਾਂ ਨੂੰ ਵੰਡਦੇ ਰਹਿੰਦੇ ਹਨ, ਪਰ ਇਹ ਮੁੱਕਦਾ ਨਹੀਂ। ਭਗਤ ਜਨਾਂ ਨੂੰ ਇਸ ਲੋਕ ਵਿਚ ਪਰਲੋਕ ਵਿਚ ਇਸ ਹਰਿ-ਨਾਮ-ਧਨ ਦੇ ਕਾਰਨ ਇੱਜ਼ਤ ਮਿਲਦੀ ਹੈ ॥੩॥

ਪਦ ਅਰਥ ਨਿਖੁਟੈ = ਮੁੱਕਦਾ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਕਉ = ਨੂੰ ॥੩॥

SikhNet (Spanish)Sembrando en ese momento el Nombre del Señor, el Devoto obtiene una cosecha inexhausta. En este mundo y en el siguiente los Devotos son bendecidos con la Gloria de la Riqueza del Señor. (3)

ਹਰਿ ਧਨੁ ਨਿਰਭਉ, ਸਦਾ ਸਦਾ ਅਸਥਿਰੁ ਹੈ ਸਾਚਾ; ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ; ਕਿਸੈ ਕਾ ਗਵਾਇਆ. ਨ ਜਾਈ ॥

har dhan nirbhau, sadaa sadaa asathir hai saachaa; ihu har dhan aganee tasakarai paaneeai jamadootai; kisai kaa gavaaeaa. na jaaee |

Sant Singh KhalsaThe wealth of the Fearless Lord is permanent, forever and ever, and true. This wealth of the Lord cannot be destroyed by fire or water; neither thieves nor the Messenger of Death can take it away.
Manmohan SinghThere is no fear of any sort to God's wealth. Ever, ever it is immovable and permanent. This wealth of God cannot be destroyed by fire and water and nor can thieves and death-couriers take it away.
Manmohan Singh (Punjabi)ਵਾਹਿਗੁਰੂ ਦੀ ਦੌਲਤ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ। ਹਮੇਸ਼ਾਂ ਹੀ ਇਹ ਅਹਿੱਲ ਅਤੇ ਮੁਸਤਕਿਲ ਹੈ। ਵਾਹਿਗੁਰੂ ਦੀ ਇਸ ਦੌਲਤ ਨੂੰ ਅੱਗ ਅਤੇ ਪਾਣੀ ਤਬਾਹ ਨਹੀਂ ਕਰ ਸਕਦੇ, ਅਤੇ ਨਾਂ ਹੀ ਚੋਰ ਤੇ ਮੌਤ ਦੇ ਫ਼ਰਿਸ਼ਤੇ ਇਸ ਨੂੰ ਲੈ ਜਾ ਸਕਦੇ ਹਨ।
Fareedkot Teekaਹਰਿ ਧਨੁ ਨਿਰਭੌ ਹੈ ਔ ਸਦਾ ਸਦਾ ਹੀ ਰਹਿਨੇ ਵਾਲਾ ਹੈ। ਫੇਰ ਕੈਸਾ ਹੈ? ਸਾਚਾ ਹੈ। ਇਹ ਹਰਿ ਧਨੁ ਅਗਨਿ ਕਰਕੈ ਤੋ ਜਲਤਾ ਨਹੀਂ, ਚੋਰ ਛੀਨ ਨਹੀਂ ਸਕਤੇ, ਪਾਨੀ ਡੋਬਤਾ ਨਹੀਂ, ਜਮਦੂਤ ਆਦੀ ਜੋ ਔਰ ਵਿਘਨ ਹੈਂ ਕਿਸੇ ਕਾ ਗਵਾਇਆ ਹੋਇਆ ਨਹੀਂ ਜਾਤਾ, ਭਾਵ ਇਹ ਜੋ ਵਾਹਿਗੁਰੂ ਕੇ ਪ੍ਯਾਰੇ ਹੈਂ ਤਿਨੋਂਕੋ ਕਿਸੀ ਕਾ ਭੈ ਨਹੀਂ॥
Prof. Sahib Singhਹੇ ਭਾਈ! ਇਸ ਹਰਿ-ਨਾਮ-ਧਨ ਨੂੰ ਕਿਸੇ ਕਿਸਮ ਦਾ ਕੋਈ ਡਰ-ਖ਼ਤਰਾ ਨਹੀਂ, ਇਹ ਸਦਾ ਹੀ ਕਾਇਮ ਰਹਿਣ ਵਾਲਾ ਹੈ, ਸਦਾ ਹੀ ਟਿਕਿਆ ਰਹਿੰਦਾ ਹੈ। ਅੱਗ, ਚੋਰ, ਪਾਣੀ, ਮੌਤ-ਕਿਸੇ ਪਾਸੋਂ ਭੀ ਇਸ ਧਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਸਾਚਾ = ਸਦਾ ਟਿਕੇ ਰਹਿਣ ਵਾਲਾ। ਤਸਕਰ = ਚੋਰ।

SikhNet (Spanish)Nuestro Eterno Señor nos bendice generosamente con Sus Riquezas, las cuales no pueden ser arrasadas por ninguna tempestad, ningún ladrón puede robárselas,

ਹਰਿ ਧਨ ਕਉ ਉਚਕਾ ਨੇੜਿ. ਨ ਆਵਈ; ਜਮੁ ਜਾਗਾਤੀ ਡੰਡੁ. ਨ ਲਗਾਈ ॥੪॥

har dhan kau uchakaa nerr. na aavee; jam jaagaatee ddandd. na lagaaee |4|

Sant Singh KhalsaThieves cannot even approach the Lord's wealth; Death, the tax collector cannot tax it. ||4||
Manmohan SinghA libertine can approach not God's wealth, nor can death, the tax-gatherer, impose a tax on it.
Manmohan Singh (Punjabi)ਲੁੱਚਾ ਲੰਡਾ ਵਾਹਿਗੁਰੂ ਦੀ ਦੌਲਦ ਦੇ ਲਾਗੇ ਨਹੀਂ ਲੱਗ ਸਕਦਾ, ਨਾਂ ਹੀ ਮਸੂਲ ਉਗਰਾਹੁਣ ਵਾਲੀ ਮੌਤ ਇਸ ਦੀ ਮਸੂਲ ਲਾ ਸਕਦੀ ਹੈ।
Fareedkot Teekaਹਰਿ ਧਨੁ ਐਸਾ ਹੈ ਕੋਈ ਉਚੱਕਾ ਠੱਗ ਉਠਾਈਗੀਰ ਭੀ ਤਿਸ ਕੇ ਨੇੜੇ ਨਹੀਂ ਆਵਤਾ, ਔਰ ਧਨ ਵਾਸਤੇ ਜਗਾਤੀ ਹੈਂ, ਇਸ ਧਨੀ ਕੋ ਜਮ ਰੂਪ ਜੋ ਮਸੂਲੀਆ ਹੈ ਦੰਡ ਨਹੀਂ ਲਗਾਇ ਸਕਤਾ॥੪॥
Prof. Sahib Singhਕੋਈ ਲੁਟੇਰਾ ਇਸ ਹਰਿ-ਨਾਮ-ਧਨ ਦੇ ਨੇੜੇ ਨਹੀਂ ਢੁਕ ਸਕਦਾ। ਜਮ ਮਸੂਲੀਆ ਇਸ ਧਨ ਨੂੰ ਮਸੂਲ ਨਹੀਂ ਲਾ ਸਕਦਾ ॥੪॥

ਪਦ ਅਰਥ ਉਚਕਾ = ਉਚੱਕਾ, ਚੁੱਕ ਕੇ ਲੈ ਜਾਣ ਵਾਲਾ, ਲੁਟੇਰਾ। ਜਾਗਾਤੀ = ਮਸੂਲੀਆ। ਡੰਡੁ = ਡੰਨ ॥੪॥

SikhNet (Spanish)ni Yama, el fiscal de la muerte, puede cobrarlas en el más allá. (4)

ਸਾਕਤੀ ਪਾਪ ਕਰਿ ਕੈ, ਬਿਖਿਆ ਧਨੁ ਸੰਚਿਆ; ਤਿਨਾ ਇਕ ਵਿਖ ਨਾਲਿ. ਨ ਜਾਈ ॥

saakatee paap kar kai, bikhiaa dhan sanchiaa; tinaa ik vikh naal. na jaaee |

Sant Singh KhalsaThe faithless cynics commit sins and gather in their poisonous wealth, but it shall not go along with them for even a single step.
Manmohan SinghCommitting sins the mammon worshippers amass poisonous wealth, but with them, it goes not even for one pace.
Manmohan Singh (Punjabi)ਮਾਇਆ ਦੇ ਪੁਜਾਰੀ, ਗੁਨਾਹ ਕਮਾ ਕੇ ਜ਼ਹਿਰੀਲੀ ਮਾਇਆ ਇਕੱਤਰ ਕਰਦੇ ਹਨ, ਪਰ ਉਨ੍ਹਾਂ ਦੇ ਸੰਗ ਇਹ ਇਕ ਕਦਮ ਭੀ ਨਹੀਂ ਜਾਂਦੀ।
Fareedkot Teekaਜਿਨ ਮਨਮੁਖੋਂ ਨੇ ਪਾਪ ਕਰ ਕੇ ਬਿਖਿਆ ਕੇ ਲੀਏ ਝੂਠਾ ਧਨ ਸੰਚਿਆ ਹੈ, ਤਿਨੋਂ ਕੇ ਇਕ ਕਦਮ ਭਰ ਵੀ ਸਾਥ ਨਹੀਂ ਜਾਤਾ॥
Prof. Sahib Singhਹੇ ਭਾਈ! ਮਾਇਆ-ਵੇੜ੍ਹੇ ਮਨੁੱਖਾਂ ਨੇ (ਸਦਾ) ਪਾਪ ਕਰ ਕਰ ਕੇ ਮਾਇਆ-ਧਨ (ਹੀ) ਜੋੜਿਆ, (ਪਰ) ਉਹਨਾਂ ਦੇ ਨਾਲ (ਜਗਤ ਤੋਂ ਤੁਰਨ ਵੇਲੇ) ਇਹ ਧਨ ਇਕ ਕਦਮ ਭੀ ਸਾਥ ਨਾਹ ਕਰ ਸਕਿਆ।

ਪਦ ਅਰਥ ਸਾਕਤੀ = ਸਾਕਤੀਂ, ਸਾਕਤਾਂ ਨੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨੇ। ਬਿਖਿਆ = ਮਾਇਆ। ਸੰਚਿਆ = ਇਕੱਠਾ ਕੀਤਾ, ਜੋੜਿਆ। ਵਿਖ = ਕਦਮ। ਦੁਹੇਲੇ = ਦੁਖੀ।

SikhNet (Spanish)Los necios reúnen riquezas emponzoñadas, las cuales no los siguen ni siquiera un paso después de aquí.

ਹਲਤੈ ਵਿਚਿ. ਸਾਕਤ ਦੁਹੇਲੇ ਭਏ, ਹਥਹੁ ਛੁੜਕਿ ਗਇਆ; ਅਗੈ ਪਲਤਿ ਸਾਕਤੁ, ਹਰਿ ਦਰਗਹ ਢੋਈ. ਨ ਪਾਈ ॥੫॥

halatai vich. saakat duhele bhe, hathahu chhurrak geaa; agai palat saakat, har daragah dtoee. na paaee |5|

Sant Singh KhalsaIn this world, the faithless cynics become miserable, as it slips away through their hands. In the world hereafter, the faithless cynics find no shelter in the Court of the Lord. ||5||
Manmohan SinghIn this world, the materialists become miserable, when wealth slips from their hands. Hereafter the apostates find no shelter in the world-beyond and in God's court.
Manmohan Singh (Punjabi)ਇਸ ਜਹਾਨ ਵਿੱਚ ਜਦੋਂ ਮਾਇਆ ਉਨ੍ਹਾਂ ਦੇ ਹੱਥਾਂ ਵਿਚੋਂ ਨਿਕਲ ਜਾਂਦੀ ਹੈ, ਮਾਦਾ-ਪ੍ਰਸਤ ਦੁਖੀ ਹੋ ਜਾਂਦੇ ਹਨ। ਏਦੂੰ ਮਗਰੋਂ ਪ੍ਰਲੋਕ ਵਿੱਚ ਤੇ ਰੱਬ ਦੇ ਦਰਬਾਰ ਅੰਦਰ ਅਧਰਮੀਆਂ ਨੂੰ ਕੋਈ ਪਨਾਹ ਨਹੀਂ ਮਿਲਦੀ।
Fareedkot Teekaਇਸ ਲੋਕ ਮੇਂ ਜਦੋਂ ਧਨ ਹਥੋਂ ਚਲਾ ਗ੍ਯਾ ਵਹੁ ਮਨਮੁਖ ਦੁਖੀ ਹੋਏ ਔਰ ਅਗੇ ਮਨਮੁਖ ਪਰਲੋਕ ਮੇਂ ਹਰਿ ਕੀ ਦਰਗਾਹ ਵਿਚ ਢੁਕਣੇ ਨਹੀਂ ਪਾਈਤੇ, ਭਾਵ ਆਦਰ ਨਹੀਂ ਹੋਤਾ॥੫॥
Prof. Sahib Singh(ਇਸ ਮਾਇਆ-ਧਨ ਦੇ ਕਾਰਨ) ਮਾਇਆ-ਵੇੜ੍ਹੇ ਮਨੁੱਖ ਇਸ ਲੋਕ ਵਿਚ ਦੁਖੀ ਹੀ ਰਹੇ (ਮਰਨ ਵੇਲੇ ਇਹ ਧਨ) ਹੱਥੋਂ ਖੁੱਸ ਗਿਆ, ਅਗਾਂਹ ਪਰਲੋਕ ਵਿਚ ਜਾ ਕੇ ਮਾਇਆ-ਵੇੜ੍ਹੇ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਕੋਈ ਥਾਂ ਨਹੀਂ ਮਿਲਦੀ ॥੫॥

ਪਦ ਅਰਥ ਸਾਕਤ = ਮਾਇਆ-ਵੇੜ੍ਹੇ ਮਨੁੱਖ। ਹਥਹੁ = ਹੱਥ ਵਿਚੋਂ। ਛੁੜਕਿ ਗਇਆ = ਖੁੱਸ ਗਿਆ। ਅਗੈ ਪਲਤਿ = ਅਗਾਂਹ ਪਰਲੋਕ ਵਿਚ। ਸਾਕਤੁ = ਮਾਇਆ-ਵੇੜ੍ਹਿਆ ਮਨੁੱਖ {ਇਕ-ਵਚਨ}। ਢੋਈ = ਆਸਰਾ ॥੫॥

SikhNet (Spanish)Se lamentan en este mundo, pues pierden sus posesiones y no encuentran Refugio después de la muerte.

ਇਸੁ ਹਰਿ ਧਨ ਕਾ ਸਾਹੁ. ਹਰਿ ਆਪਿ ਹੈ ਸੰਤਹੁ; ਜਿਸ ਨੋ ਦੇਇ. ਸੁ ਹਰਿ ਧਨੁ ਲਦਿ ਚਲਾਈ ॥

eis har dhan kaa saahu. har aap hai santahu; jis no dee. su har dhan lad chalaaee |

Sant Singh KhalsaThe Lord Himself is the Banker of this wealth, O Saints; when the Lord gives it, the mortal loads it and takes it away.
Manmohan SinghOf this Divine wealth, God Himself is the Banker, O saints. He whom He blesses with it, he alone loads the Divine wealth and takes it away with him.
Manmohan Singh (Punjabi)ਇਸ ਈਸ਼ਵਾਰੀ ਦੌਲਤ ਦਾ ਸ਼ਾਹੂਕਾਰ ਵਾਹਿਗੁਰੂ ਖੁਦ ਹੀ ਹੈ, ਹੇ ਸਾਧੂਓ! ਜਿਸ ਨੂੰ ਉਹ ਇਹ ਬਖਸ਼ਦਾ ਹੈ, ਕੇਵਲ ਉਹ ਹੀ ਈਸ਼ਵਰੀ ਦੌਲਤ ਨੂੰ ਚੁੱਕ ਕੇ ਆਪਣੇ ਨਾਲ ਲੈ ਜਾਂਦਾ ਹੈ।
Fareedkot Teekaਇਹ ਜੋ ਅਮੋਲਕ ਹਰਿ ਧਨ ਹੈ ਇਸ ਕਾ ਸ਼ਾਹੂਕਾਰ ਤੋ ਵਾਹਿਗੁਰੂ ਆਪ ਹੈ, ਸੰਤਾਂ ਦ੍ਵਾਰਾ ਜਿਸ ਕੋ ਦੇਤਾ ਹੈ, ਸੋ ਹਰ ਧਨ ਕੀ ਖੇਪ ਲੱਦ ਕੇ ਲੇ ਚਲਤਾ ਹੈ॥
Prof. Sahib Singhਹੇ ਸੰਤ ਜਨੋ! ਇਸ ਹਰਿ-ਨਾਮ-ਧਨ ਦਾ ਮਾਲਕ ਪਰਮਾਤਮਾ ਆਪ ਹੀ ਹੈ। ਜਿਸ ਮਨੁੱਖ ਨੂੰ ਸ਼ਾਹ ਪ੍ਰਭੂ ਇਹ ਧਨ ਦੇਂਦਾ ਹੈ, ਉਹ ਮਨੁੱਖ (ਇਸ ਜਗਤ ਵਿਚ) ਇਹ ਹਰਿ-ਨਾਮ-ਸੌਦਾ ਵਿਹਾਝ ਕੇ ਇਥੋਂ ਤੁਰਦਾ ਹੈ।

ਪਦ ਅਰਥ ਸਾਹੁ = ਸ਼ਾਹੁ, ਸਰਮਾਏ ਦਾ ਮਾਲਕ। ਸੰਤਹੁ = ਹੇ ਸੰਤ ਜਨੋ! ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਦੇਇ = ਦੇਂਦਾ ਹੈ। ਲਦਿ = ਲੱਦ ਕੇ।

SikhNet (Spanish)Sólo el Señor es el Dador de Sus Riquezas; oh Santos, sólo el que es bendecido por Dios Mismo las obtiene.

ਇਸੁ ਹਰਿ ਧਨੈ ਕਾ ਤੋਟਾ. ਕਦੇ ਨ ਆਵਈ; ਜਨ ਨਾਨਕ ਕਉ. ਗੁਰਿ ਸੋਝੀ ਪਾਈ ॥੬॥੩॥੧੦॥

eis har dhanai kaa tottaa. kade na aavee; jan naanak kau. gur sojhee paaee |6|3|10|

Sant Singh KhalsaThis wealth of the Lord is never exhausted; the Guru has given this understanding to servant Nanak. ||6||3||10||
Manmohan SinghThis wealth of God, suffers not deficiency ever, The Guru has imparted this understanding unto slave Nanak.
Manmohan Singh (Punjabi)ਇਹ ਵਾਹਿਗੁਰੂ ਦੇ ਪਦਾਰਥ ਦੀ ਕਦਾਚਿੱਤ ਕਮੀ ਨਹੀਂ ਹੁੰਦੀ। ਗੁਰਦੇਵ ਜੀ ਨੇ ਇਹ ਸਮਝ ਗੋਲੇ ਨਾਨਕ ਨੂੰ ਬਖਸ਼ੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਹਰਿ ਧਨ ਕੀ ਸੋਝੀ ਗੁਰੋਂ ਨੇ ਪਾਈ ਹੈ, ਭਾਵ ਜਿਸ ਕੋ ਸ੍ਰਵਣ ਮਨਨ ਗੁਰੋਂ ਨੇ ਬਖਸੇ ਹਨ। ਇਸ ਸ੍ਰਵਨ ਮਨਨਾਦਿਕ ਧਨ ਕਾ ਉਨਾਂ ਪਾਸ ਤੋਟਾ ਕਦੇ ਨਹੀਂ ਆਵਤਾ, ਭਾਵ ਵਹੁ ਰਾਤ ਦਿਨ ਉਪਦੇਸ਼ ਕਰਤੇ ਕਬੀ ਨਹੀਂ ਅਲਸਾਉਤੇ॥੬॥੩॥੧੦॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਇਸ ਹਰਿ-ਨਾਮ-ਧਨ ਦੇ ਵਪਾਰ ਵਿਚ ਕਦੇ ਘਾਟਾ ਨਹੀਂ ਪੈਂਦਾ। ਗੁਰੂ ਨੇ ਆਪਣੇ ਸੇਵਕ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ ॥੬॥੩॥੧੦॥

ਪਦ ਅਰਥ ਤੋਟਾ = ਘਾਟ। ਆਵਈ = ਆਵਏ, ਆਵੈ। ਗੁਰਿ = ਗੁਰੂ ਨੇ। ਜਨ ਕਉ = ਆਪਣੇ ਦਾਸ ਨੂੰ। ਨਾਨਕ = ਹੇ ਨਾਨਕ! ॥੬॥੩॥੧੦॥

SikhNet (Spanish)Son Riquezas que nunca se acaban; esta Sabiduría Nanak La ha recibido por la Gracia del Guru. (6-3-10)

Open this shabad (15 lines, Angs 733-734) →

Shabad Guru Ramdas Ji Raag Soohee

ਸੂਹੀ ਮਹਲਾ ੪ ॥

soohee mahalaa 4 |

Sant Singh KhalsaSoohee, Fourth Mehl:
Manmohan SinghSuhi, 4th Guru.
Manmohan Singh (Punjabi)ਸੂਹੀ ਚੌਥੀ ਪਾਤਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.

ਜਿਸ ਨੋ ਹਰਿ ਸੁਪ੍ਰਸੰਨੁ ਹੋਇ, ਸੋ ਹਰਿ ਗੁਣਾ ਰਵੈ; ਸੋ ਭਗਤੁ ਸੋ ਪਰਵਾਨੁ ॥

jis no har suprasan hoe, so har gunaa ravai; so bhagat so paravaan |

Sant Singh KhalsaThat mortal, with whom the Lord is pleased, repeats the Glorious Praises of the Lord; he alone is a devotee, and he alone is approved.
Manmohan SinghHe with whom God is highly pleased; he utters God's praise. He is the saint and he alone becomes acceptable.
Manmohan Singh (Punjabi)ਜਿਸ ਉਤੇ ਵਾਹਿਗੁਰੂ ਬਹੁਤ ਖੁਸ਼ ਹੈ, ਉਹ ਹੀ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦਾ ਹੈ। ਉਹ ਹੀ ਸੰਤ ਹੈ ਅਤੇ ਕੇਵਲ ਉਹ ਹੀ ਕਬੂਲ ਪੈਂਦਾ ਹੈ।
Fareedkot Teekaਜਿਸ ਕੋ ਵਾਹਿਗੁਰੂ ਸੁ ਪ੍ਰਸੰਨ ਹੋਤਾ ਹੈ, ਸੋ ਹਰਿ ਕੇ ਗੁਣੋਂ ਕੋ ਉਚਾਰਤਾ ਹੈ, ਅਰ ਸੋਈ ਭਗਤ ਹੈ, ਸੋਈ ਪਰਵਾਨ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਚੰਗੀ ਤਰ੍ਹਾਂ ਖ਼ੁਸ਼ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਹ ਮਨੁੱਖ (ਉਸ ਦੀਆਂ ਨਜ਼ਰਾਂ ਵਿਚ) ਭਗਤ ਹੈ (ਉਸ ਦੇ ਦਰ ਤੇ) ਕਬੂਲ ਹੈ।

ਪਦ ਅਰਥ ਜਿਸ ਨੋ, ਜਿਸ ਕੈ, ਤਿਸ ਕੀ, ਜਿਸ ਤੇ, ਤਿਸ ਕਾ = {ਲਫ਼ਜ਼ 'ਜਿਸੁ' 'ਤਿਸੁ' ਦਾ (ੁ) ਸੰਬੰਧਕ 'ਨੋ' 'ਕੈ', 'ਕੀ', 'ਕਾ' ਦੇ ਕਾਰਨ ਉਡ ਗਿਆ ਹੈ}। ਸੁਪ੍ਰਸੰਨੁ = ਚੰਗੀ ਤਰ੍ਹਾਂ ਖ਼ੁਸ਼। ਰਵੈ = ਚੇਤੇ ਕਰਦਾ ਹੈ। ਪਰਵਾਨੁ = ਕਬੂਲ।

SikhNet (Spanish)Aquél que goza de la Compasión del Señor, canta Su Alabanza; sólo él es aprobado como Devoto del Señor.

ਤਿਸ ਕੀ ਮਹਿਮਾ ਕਿਆ ਵਰਨੀਐ; ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥੧॥

tis kee mahimaa kiaa varaneeai; jis kai hiradai vasiaa har purakh bhagavaan |1|

Sant Singh KhalsaHow can his glory be described? Within his heart, the Primal Lord, the Lord God, abides. ||1||
Manmohan SinghHow can his glory be described, within whose mind abides the Powerful and Fortunate Lord?
Manmohan Singh (Punjabi)ਜਿਸ ਦੇ ਅੰਦਰ-ਆਤਮੇ ਬਲਵਾਨ ਅਤੇ ਭਾਗਾਂ ਵਾਲਾ ਸੁਆਮੀ ਵਸਦਾ ਹੈ, ਉਸ ਦੀ ਸ਼ੋਭਾ ਕਿਸ ਤਰ੍ਹਾਂ ਬਿਆਨ ਕੀਤੀ ਜਾ ਸਕਦੀ ਹੈ?
Fareedkot Teekaਤਿਸ ਕੀ ਮਹਿਮਾਂ ਕਿਆ ਕਹੀਏ ਜਿਸ ਕੇ ਰਿਦੇ ਮੇਂ ਹਰਿ ਭਗਵਾਨ ਵਸਿਆ ਹੈ॥੧॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਪੁਰਖ ਆ ਵੱਸਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ॥੧॥

ਪਦ ਅਰਥ ਮਹਿਮਾ = ਵਡਿਆਈ। ਵਰਨੀਐ = ਬਿਆਨ ਕੀਤੀ ਜਾਏ। ਕੈ ਹਿਰਦੇ = ਦੇ ਹਿਰਦੇ ਵਿਚ ॥੧॥

SikhNet (Spanish)Aquél en cuyo corazón habita Dios, participa de una Gloria Indescriptible. (1)

ਗੋਵਿੰਦ ਗੁਣ ਗਾਈਐ ਜੀਉ; ਲਾਇ ਸਤਿਗੁਰੂ ਨਾਲਿ ਧਿਆਨੁ ॥੧॥ ਰਹਾਉ ॥

govind gun gaaeeai jeeo; laae satiguroo naal dhiaan |1| rahaau |

Sant Singh KhalsaSing the Glorious Praises of the Lord of the Universe; focus your meditation on the True Guru. ||1||Pause||
Manmohan SinghFixing thy attention on the True Guru, sing thou, O man the praise of the venerable Lord of the world. Pause.
Manmohan Singh (Punjabi)ਆਪਣੀ ਬਿਰਤੀ ਸੱਚੇ ਗੁਰਾਂ ਨਾਲ ਜੋੜ ਕੇ ਤੂੰ ਹੇ ਬੰਦੇ! ਮਾਣਨੀਯ ਸ਼੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰ। ਠਹਿਰਾਉ।
Fareedkot Teekaਹੇ ਮਨ! ਸਤਿਗੁਰਾਂ ਨਾਲ ਮਿਲ ਕੇ ਅਰਥਾਤ ਤਿਨਾਂ ਦ੍ਵਾਰਾ ਧ੍ਯਾਨ ਲਾਕੇ ਗੋਵਿੰਦ ਕੇ ਗੁਣ ਗਾਈਐ॥੧॥ ਰਹਾਉ ॥
Prof. Sahib Singhਹੇ ਭਾਈ! ਆਓ, ਚਿੱਤ ਜੋੜ ਕੇ, ਗੁਰੂ (ਦੀ ਬਾਣੀ) ਨਾਲ ਸੁਰਤ ਜੋੜ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੀਏ ॥੧॥ ਰਹਾਉ ॥

ਪਦ ਅਰਥ ਗਾਈਐ = ਆਓ, ਗਾਵੀਏ। ਜੀਉ ਲਾਇ = ਚਿੱਤ ਜੋੜ ਕੇ ॥੧॥ ਰਹਾਉ ॥

SikhNet (Spanish)Canta la Alabanza del Señor con todo tu corazón, enfocando tu ser en el Guru Verdadero. (1-Pausa)

ਸੋ ਸਤਿਗੁਰੂ. ਸਾ ਸੇਵਾ ਸਤਿਗੁਰ ਕੀ ਸਫਲ ਹੈ; ਜਿਸ ਤੇ ਪਾਈਐ ਪਰਮ ਨਿਧਾਨੁ ॥

so satiguroo. saa sevaa satigur kee safal hai; jis te paaeeai param nidhaan |

Sant Singh KhalsaHe is the True Guru - service to the True Guru is fruitful and rewarding. By this service, the greatest treasure is obtained.
Manmohan SinghHe is the true Guru and that alone is the fruitful service of the True Guru, through which the exalted Name treasure is obtained.
Manmohan Singh (Punjabi)ਉਹ ਹੀ ਸੱਚੇ ਗੁਰੂ ਹਨ ਅਤੇ ਕੇਵਲ ਉਹ ਹੀ ਸੱਚੇ ਗੁਰਾਂ ਦੀ ਫਲਦਾਇਕ ਘਾਲ ਹੈ, ਜਿਨ੍ਹਾਂ ਦੇ ਰਾਹੀਂ ਨਾਮ ਦਾ ਉਚਾ ਖਜਾਨਾ ਪਰਾਪਤ ਹੁੰਦਾ ਹੈ।
Fareedkot Teekaਸੋ ਨਿਸਚੇ ਕਰ ਕੇ ਗੁਰੂ ਹੈ ਜਿਸ ਸੇ ਪਰਮ ਨਿਧਾਂ ਕਾ ਘਰ ਪ੍ਰਾਪਤਿ ਹੋਇ, ਅਰ ਤਿਸ ਸਤਿਗੁਰੂ ਕੀ ਸੇਵਾ ਕਰਨੀ ਸਫਲ ਹੈ॥
Prof. Sahib Singhਹੇ ਭਾਈ! ਉਹ ਗੁਰੂ (ਐਸਾ ਸਮਰਥ ਹੈ) ਕਿ ਉਸ ਪਾਸੋਂ ਸਭ ਤੋਂ ਉੱਚਾ ਖ਼ਜ਼ਾਨਾ ਮਿਲ ਜਾਂਦਾ ਹੈ, ਉਸ ਗੁਰੂ ਦੀ ਦੱਸੀ ਹੋਈ ਉਹ ਸੇਵਾ ਭੀ ਫਲ ਲਿਆਉਂਦੀ ਹੈ।

ਪਦ ਅਰਥ ਸਫਲ = ਕਾਮਯਾਬ। ਤੇ = ਤੋਂ। ਨਿਧਾਨੁ = ਖ਼ਜ਼ਾਨਾ।

SikhNet (Spanish)Sólo a través del Guru Verdadero y de Su Servicio ferviente, se obtiene el Tesoro Sublime del Nombre del Señor.

ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ. ਦੁਰਗੰਧ ਸਰੇਵਦੇ; ਸੋ ਨਿਹਫਲ ਸਭੁ ਅਗਿਆਨੁ ॥੨॥

jo doojai bhaae saakat kaamanaa arath. duragandh sarevade; so nihafal sabh agiaan |2|

Sant Singh KhalsaThe faithless cynics in their love of duality and sensual desires, harbor foul-smelling urges. They are totally useless and ignorant. ||2||
Manmohan SinghThe mammon-worshippers, who for the sake of their designs and another's love cultivate evil passions, they are all worthless and ignorant.
Manmohan Singh (Punjabi)ਮਾਇਆ ਦੇ ਉਪਾਸ਼ਕ, ਜਿਹੜੇ ਆਪਣੀਆ ਖਾਹਿਸ਼ਾਂ ਅਤੇ ਹੋਰਸ ਦੀ ਪ੍ਰੀਤ ਦੀ ਖਾਤਰ ਮੰਦੀਆਂ ਵਾਸ਼ਨਾਂ ਨੂੰ ਪਾਲਦੇ-ਪੋਸਦੇ ਹਨ, ਉਹ ਸਾਰੇ ਨਿਕੰਮੇ ਅਤੇ ਬੇਸਮਝ ਹਨ।
Fareedkot Teekaਜੋ ਮਨਮੁਖ ਦੂਜੇ ਭਾਵ ਮੇਂ ਲਗ ਕਰ ਪਦਾਰਥੋਂ ਕੀ ਕਾਮਨਾਂ ਕਰਤੇ ਹੈਂ, ਸੋ ਅਗ੍ਯਾਨ ਕਰ (ਦੁਰਗੰਧ) ਵਿਸ੍ਯਾਂ ਕੋ ਸੇਵਤੇ ਹੈਂ, ਸੋ ਤਿਨੋਂ ਕਾ ਉਦਮ ਸਭ ਨਿਸਫਲ ਹੈ॥੨॥
Prof. Sahib Singhਜੇਹੜੇ ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ) ਮਨ ਦੀਆਂ ਵਾਸਨਾਂ (ਪੂਰੀਆਂ ਕਰਨ) ਦੀ ਖ਼ਾਤਰ ਵਿਸ਼ੇ ਵਿਕਾਰਾਂ ਵਿਚ ਲੱਗੇ ਰਹਿੰਦੇ ਹਨ, ਉਹ ਜੀਵਨ ਵਿਅਰਥ ਗਵਾ ਲੈਂਦੇ ਹਨ, ਉਹਨਾਂ ਦਾ ਸਾਰਾ ਜੀਵਨ ਹੀ ਆਤਮਕ ਜੀਵਨ ਵਲੋਂ ਬੇ-ਸਮਝੀ ਹੈ ॥੨॥

ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਕਾਮਨਾ ਅਰਥਿ = ਮਨ ਦੀਆਂ ਵਾਸਨਾਂ ਦੀ ਖ਼ਾਤਰ। ਦੁਰਗੰਧ = ਵਿਸ਼ੇ ਵਿਕਾਰ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ ॥੨॥

SikhNet (Spanish)Algunos son llevados por el deseo nacido de la ignorancia y cultivan la maldad; su esfuerzo no da fruto. (2)

ਜਿਸ ਨੋ ਪਰਤੀਤਿ ਹੋਵੈ. ਤਿਸ ਕਾ ਗਾਵਿਆ ਥਾਇ ਪਵੈ; ਸੋ ਪਾਵੈ ਦਰਗਹ ਮਾਨੁ ॥

jis no parateet hovai. tis kaa gaaviaa thaae pavai; so paavai daragah maan |

Sant Singh KhalsaOne who has faith - his singing is approved. He is honored in the Court of the Lord.
Manmohan SinghHe, who has faith, fruitful is his singing of the Lord's praise. He alone obtains honour in the Lord's court.
Manmohan Singh (Punjabi)ਜਿਸ ਦੇ ਅੰਦਰ ਭਰੋਸਾ ਹੈ, ਸਫਲ ਹੈ ਉਸ ਦਾ ਸਾਹਿਬ ਦਾ ਜੱਸ ਗਾਇਨ ਕਰਨਾ। ਸਾਹਿਬ ਦੇ ਦਰਬਾਰ ਵਿੱਚ ਉਹ ਇੱਜ਼ਤ ਆਬਰੂ ਪਾਉਂਦਾ ਹੈ।
Fareedkot Teekaਜਿਸ ਕੋ ਗੁਰੋਂ ਪਰ ਪਰਤੀਤ ਹੈ ਤਿਸ ਕਾ ਭਜਨ ਗਾਵਿਆ ਸਭ ਥਾਂਇ ਪਵੇਗਾ, ਭਾਵ ਸਫਲ ਹੋਇਗਾ। ਅਰ ਵਹੁ ਦਰਗਾਹ ਮੇਂ ਮਾਨ ਪਾਵੇਗਾ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉੱਤੇ) ਸਰਧਾ ਹੁੰਦੀ ਹੈ, ਉਸ ਦਾ ਹਰਿ-ਜਸ ਗਾਣਾ (ਹਰੀ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ; ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਦਰ ਪਾਂਦਾ ਹੈ।

ਪਦ ਅਰਥ ਪਰਤੀਤਿ = ਸਰਧਾ, ਨਿਸਚਾ। ਥਾਇ ਪਵੈ = ਪਰਵਾਨ ਹੁੰਦਾ ਹੈ। ਮਾਨੁ = ਆਦਰ।

SikhNet (Spanish)Aquél que entona con Fe el Canto de Alabanza al Señor, es honrado en Su Corte

ਜੋ ਬਿਨੁ ਪਰਤੀਤੀ. ਕਪਟੀ ਕੂੜੀ ਕੂੜੀ ਅਖੀ ਮੀਟਦੇ; ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥

jo bin parateetee. kapattee koorree koorree akhee meettade; un kaa utar jaaeigaa jhootth gumaan |3|

Sant Singh KhalsaThose who lack faith may close their eyes, hypocritically pretending and faking devotion, but their false pretenses shall soon wear off. ||3||
Manmohan SinghThey, who without faith fraudulently and falsely close their eyes; false pride shall ultimately wear off.
Manmohan Singh (Punjabi)ਜੋ ਸ਼ਰਧਾ ਭਰੋਸੇ ਦੇ ਬਾਝੋਂ ਛਲ, ਦੰਭ ਅਤੇ ਕੂੜ ਕਮਾਉਣ ਲਈ ਆਪਣੀਆਂ ਅੱਖਾਂ ਮੀਚਦੇ ਹਨ, ਉਨ੍ਹਾਂ ਦਾ ਕੂੜਾ ਹੰਕਾਰ ਓੜਕ ਨੂੰ ਲਹਿ ਜਾਏਗਾ।
Fareedkot Teekaਔਰ ਜਿਨੋਂ ਕੋ ਸਤਿਗੁਰੋਂ ਕੀ ਪ੍ਰਤੀਤ ਨਹੀਂ, ਓਹ ਕਪਟੀ ਝੂਠੀ ਝੂਠੀ ਅਖੀਂ ਮੀਟਕੇ ਬਕ ਧ੍ਯਾਨੀ ਲੋਗੋਂ ਕੇ ਠਗਨਾਰਥ ਬੈਠਤੇ ਹੈਂ। ਉਨ ਕਾ ਝੂਠਾ ਜੋ ਗੁਮਾਨ ਹੈ, ਸੋ ਉਤਰ ਜਾਇਗਾ, ਭਾਵ ਜੋ ਉਨ ਕਾ ਕਹਨਾ ਹੈ ਹਮ ਤਪਸੀ ਹੈਂ, ਹਮ ਧ੍ਯਾਨੀ ਹੈਂ, ਇਹ ਸਭ ਝੂਠ ਹੋ ਜਾਇਗਾ॥੩॥☬ਤਾਂ ਤੇ ਮਨ ਤੂੰ ਦਿਖਲਾਵੇ ਛੋਡ ਔ ਸਨਮੁਖ ਹੋ ਕਰ ਐਸੇ ਬੇਨਤੀ ਕਰ:
Prof. Sahib Singhਪਰ ਜੇਹੜੇ ਫ਼ਰੇਬੀ ਮਨੁੱਖ (ਗੁਰੂ ਉਤੇ) ਨਿਸਚਾ ਰੱਖਣ ਤੋਂ ਬਿਨਾ ਝੂਠ-ਮੂਠ ਹੀ ਅੱਖਾਂ ਮੀਟਦੇ ਹਨ (ਮਾਨੋ, ਸਮਾਧੀ ਲਾਈ ਬੈਠੇ ਹਨ) ਉਹਨਾਂ ਦਾ (ਆਪਣੀ ਉੱਚਤਾ ਬਾਰੇ) ਝੂਠਾ ਅਹੰਕਾਰ (ਆਖ਼ਰ) ਲਹਿ ਜਾਇਗਾ ॥੩॥

ਪਦ ਅਰਥ ਕਪਟੀ = ਫ਼ਰੇਬੀ। ਕੂੜੀ ਕੂੜੀ = ਝੂਠ-ਮੂਠ। ਗੁਮਾਨੁ = ਮਾਣ, ਅਹੰਕਾਰ ॥੩॥

SikhNet (Spanish)pero aquél que sin Fe en su corazón, cierra los ojos fingiendo meditar, es consumido por la vanidad de su ego. (3)

ਜੇਤਾ ਜੀਉ ਪਿੰਡੁ ਸਭੁ ਤੇਰਾ; ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥

jetaa jeeo pindd sabh teraa; toon antarajaamee purakh bhagavaan |

Sant Singh KhalsaMy soul and body are totally Yours, Lord; You are the Inner-knower, the Searcher of hearts, my Primal Lord God.
Manmohan SinghMy soul and body are all Thine, O Lord! Thou art the Knower of hearts and the Omnipotent illustrious Master.
Manmohan Singh (Punjabi)ਮੇਰੀ ਆਤਮਾ ਅਤੇ ਦੇਹ ਸਮੂਹ ਤੇਰੀਆਂ ਹਨ, ਹੇ ਪ੍ਰਭੂ! ਤੂੰ ਦਿਲਾਂ ਦੀਆਂ ਜਾਨਣਹਾਰ ਅਤੇ ਸਰਬ ਸ਼ਕਤੀਮਾਨ ਕੀਰਤੀਮਾਨ ਮਾਲਕ ਹੈਂ।
Fareedkot Teekaਹੇ ਪਰਮੇਸਰ! ਯਹਿ ਜਿਤਨੀ ਚੇਤਨ ਕਲਾ ਔ ਸਰੀਰੋਂ ਕਾ ਸਮਦਾਯ ਹੈ ਸਭ ਤੇਰਾ ਕੀਤਾ ਹੋਯਾ ਹੈ। ਹੇ ਪੁਰਖ ਭਗਵਾਨ! ਤੂੰ ਅੰਤਰ ਹੋਇਕੈ ਪ੍ਰੇਰ ਰਹਿਆ ਹੈਂ॥
Prof. Sahib Singhਹੇ ਪ੍ਰਭੂ! ਜਿਤਨਾ ਭੀ (ਜੀਵਾਂ ਦਾ) ਜਿੰਦ-ਸਰੀਰ ਹੈ, ਇਹ ਸਭ ਤੇਰਾ ਦਿੱਤਾ ਹੋਇਆ ਹੈ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ-ਵਿਆਪਕ ਪ੍ਰਭੂ ਹੈਂ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ।

SikhNet (Spanish)Toda manifestación de vida es Creación Tuya, Oh Señor, Conocedor Íntimo, Espíritu Divino, Hacedor de Destinos.

ਦਾਸਨਿ ਦਾਸੁ ਕਹੈ ਜਨੁ ਨਾਨਕੁ; ਜੇਹਾ ਤੂੰ ਕਰਾਇਹਿ. ਤੇਹਾ ਹਉ ਕਰੀ ਵਖਿਆਨੁ ॥੪॥੪॥੧੧॥

daasan daas kahai jan naanak; jehaa toon karaaeihi. tehaa hau karee vakhiaan |4|4|11|

Sant Singh KhalsaSo speaks servant Nanak, the slave of Your slaves; as You make me speak, so do I speak. ||4||4||11||
Manmohan SinghSays serf Nanak, I am the slave of Thine slaves, O my Lord. As Thou makest me speak, so do speak I.
Manmohan Singh (Punjabi)ਨਫਰ ਨਾਨਕ ਆਖਦੇ ਹੈ, ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ, ਹੇ ਮੇਰੇ ਸੁਆਮੀ! ਜਿਸ ਤਰ੍ਹਾਂ ਤੂੰ ਮੈਨੂੰ ਬੁਲਾਉਂਦਾ ਹੈ, ਉਸੇ ਤਰ੍ਹਾਂ ਹੀ ਮੈਂ ਬੋਲਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੋਂ ਕਾ ਦਾਸ ਹੋ ਕਰ ਕਹਤਾ ਹਾਂ, ਹੇ ਵਾਹਿਗੁਰੂ! ਜੇਹਾ ਤੂੰ ਕਰਾਵਤਾ ਹੈਂ ਤੈਸਾ ਹੀ ਮੈਂ (ਵਖਿਆਨੁ) ਉਚਾਰਨ ਕਰਤਾ ਹਾਂ॥੪॥੪॥੧੧॥☬ਸਨਿਮ੍ਰ ਹੋਇਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! ਤੇਰੇ ਦਾਸਾਂ ਦਾ ਦਾਸ ਨਾਨਕ ਆਖਦਾ ਹੈ-(ਹੇ ਪ੍ਰਭੂ!) ਤੂੰ ਜੋ ਕੁਝ ਮੈਥੋਂ ਅਖਵਾਂਦਾ ਹੈਂ, ਮੈਂ ਉਹੀ ਕੁਝ ਆਖਦਾ ਹਾਂ ॥੪॥੪॥੧੧॥

ਪਦ ਅਰਥ ਦਾਸਨਿ ਦਾਸੁ = ਦਾਸਾਂ ਦਾ ਦਾਸ। ਵਖਿਆਨੁ = ਬਿਆਨ। ਕਰੀ = ਕਰੀਂ, ਮੈਂ ਕਰਦਾ ਹਾਂ ॥੪॥੪॥੧੧॥

SikhNet (Spanish)Dice Nanak, el Esclavo de los esclavos del Señor, oh Dios, yo recito sólo lo que Tú me haces recitar.(4-4-11)

Open this shabad →

Ang 734 of 1430