ੴ

ਸਿੱਖਬਾਣੀ · SikhBani

Ang 735

Sri Guru Granth Sahib · Raag Soohee · 3 shabads, 31 lines
Translations
Shabad Guru Ramdas Ji Raag Soohee

ਸੂਹੀ ਮਹਲਾ ੪ ਘਰੁ ੭ ॥

soohee mahalaa 4 ghar 7 |

Sant Singh KhalsaSoohee, Fourth Mehl, Seventh House:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੭ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Suji, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਤੇਰੇ ਕਵਨ ਕਵਨ ਗੁਣ. ਕਹਿ ਕਹਿ ਗਾਵਾ; ਤੂ ਸਾਹਿਬ ਗੁਣੀ ਨਿਧਾਨਾ ॥

tere kavan kavan gun. keh keh gaavaa; too saahib gunee nidhaanaa |

Sant Singh KhalsaWhich, which of Your Glorious Virtues should I sing and recount, Lord? You are my Lord and Master, the treasure of excellence.
Manmohan SinghWhat and which merits of Thine should I narrate, recount and sing? Thou, O Lord, art the Treasure of excellences.
Manmohan Singh (Punjabi)ਤੇਰੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਮੈਂ ਆਖਾਂ, ਬੋਲਾਂ ਤੇ ਗਾਇਨ ਕਰਾਂ? ਤੂੰ ਹੇ ਸੁਆਮੀ! ਵਡਿਆਈਆਂ ਦਾ ਖਜ਼ਾਨਾ ਹੈਂ।
Fareedkot Teekaਹੇ ਹਰਿ! ਤੁਮਾਰੇ ਕਉਨ ਸੇ ਗੁਨ ਕਿਸ ਪ੍ਰਕਾਰ ਕਹਿ ੨ ਕਰ ਗਾਇਨ ਕਰਾਂ, ਹੇ ਸਾਹਿਬ! ਤੂੰ ਗੁਣੋਂ ਕਾ ਖਜ਼ਾਨਾ ਹੈਂ॥
Prof. Sahib Singhਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ? ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਮਾਲਕ ਹੈਂ।

ਪਦ ਅਰਥ ਕਵਨ ਕਵਨ = ਕੇਹੜੇ ਕੇਹੜੇ? ਕਹਿ ਕਹਿ = ਆਖ ਆਖ ਕੇ। ਗਾਵਾ = ਗਾਵਾਂ, ਮੈਂ ਗਾਵਾਂ। ਸਾਹਿਬ = ਮਾਲਕ। ਗੁਣੀ ਨਿਧਾਨਾ = ਗੁਣਾਂ ਦਾ ਖ਼ਜ਼ਾਨਾ।

SikhNet (Spanish)¿Cuáles, cuáles de Tus Gloriosas Virtudes podría yo cantar, oh Señor? Eres el Señor y Maestro, el Tesoro de Excelencias.

ਤੁਮਰੀ ਮਹਿਮਾ ਬਰਨਿ. ਨ ਸਾਕਉ; ਤੂੰ ਠਾਕੁਰ ਊਚ ਭਗਵਾਨਾ ॥੧॥

tumaree mahimaa baran. na saakau; toon tthaakur aooch bhagavaanaa |1|

Sant Singh KhalsaI cannot express Your Glorious Praises. You are my Lord and Master, lofty and benevolent. ||1||
Manmohan SinghThine praise I can describe not. Thou art my Lofty illustrious Lord.
Manmohan Singh (Punjabi)ਤੇਰੀ ਉਸਤਤੀ ਮੈਂ ਬਿਆਨ ਨਹੀਂ ਕਰ ਸਕਦਾ। ਤੂੰ ਮੇਰੇ ਬੁਲੰਦ ਕੀਰਤੀਮਾਨ ਸੁਆਮੀ ਹੈਂ।
Fareedkot Teekaਤੁਮਰੀ ਮਹਿਮਾਂ ਮੈਂ ਕਛੁ ਨਹੀਂ ਕਹਿ ਸਕਤਾ, ਹੇ ਠਾਕੁਰ! ਤੂੰ ਸਭ ਸੇ ਊਚਾ ਹੈਂ ਔਰ ਭਗਵਾਨ ਹੈਂ॥੧॥
Prof. Sahib Singhਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ॥੧॥

ਪਦ ਅਰਥ ਮਹਿਮਾ = ਵਡਿਆਈ। ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ ॥੧॥

SikhNet (Spanish)No puedo expresar Tu Gloriosa Alabanza, eres mi Maestro, Elevado y Benevolente. (1)

ਮੈ; ਹਰਿ ਹਰਿ ਨਾਮੁ ਧਰ ਸੋਈ ॥

mai; har har naam dhar soee |

Sant Singh KhalsaThe Name of the Lord, Har, Har, is my only support.
Manmohan SinghThe Lord God's Name; that alone is my support.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ, ਕੇਵਲ ਉਹ ਹੀ ਮੇਰਾ ਆਸਰਾ ਹੈ।
Fareedkot Teekaਹੇ ਹਰਿ! ਜੋ ਤੇਰਾ ਹਰਿ ਨਾਮ ਹੈ, ਸੋਈ ਮੇਰਾ ਆਸਰਾ ਹੈ॥
Prof. Sahib Singhਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ।

ਪਦ ਅਰਥ ਮੈ = ਮੇਰੇ ਵਾਸਤੇ। ਧਰ = ਆਸਰਾ।

SikhNet (Spanish)El Nombre del Señor, Jar, Jar, es mi Único Soporte.

ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ; ਮੈ ਤੁਝ ਬਿਨੁ ਅਵਰੁ. ਨ ਕੋਈ ॥੧॥ ਰਹਾਉ ॥

jiau bhaavai tiau raakh mere saahib; mai tujh bin avar. na koee |1| rahaau |

Sant Singh KhalsaIf it pleases You, please save me, O my Lord and Master; without You, I have no other at all. ||1||Pause||
Manmohan SinghAs it pleaseth Thee, so save me O my Master. Without Thee I have none else. Pause.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਮਾਲਕ! ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ। ਠਹਿਰਾਉ।
Fareedkot Teekaਜੈਸੇ ਤੈਨੂੰ ਭਾਵੈ ਤੈਸੇ ਮੈਨੂੰ ਰਖ, ਹੇ ਮੇਰੇ ਸ੍ਵਾਮੀ! ਮੇਰਾ ਤੇਰੇ ਬਿਨਾਂ ਕੋਈ ਰਖ੍ਯਕ ਨਹੀਂ॥੧॥ ਰਹਾਉ ॥
Prof. Sahib Singhਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ ॥੧॥ ਰਹਾਉ ॥

ਪਦ ਅਰਥ ਅਵਰੁ = ਹੋਰ ॥੧॥ ਰਹਾਉ ॥

SikhNet (Spanish)Si Te place, por favor sálvame, oh mi Señor y Maestro, sin Ti, no tengo a nadie más. (1-Pausa)

ਮੈ. ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ; ਮੈ. ਤੁਧੁ ਆਗੈ ਅਰਦਾਸਿ ॥

mai. taan deebaan toohai mere suaamee; mai. tudh aagai aradaas |

Sant Singh KhalsaYou alone are my strength, and my Court, O my Lord and Master; unto You alone I pray.
Manmohan SinghThou alone art my might and court, O my Master. Before Thee alone, I make a supplication.
Manmohan Singh (Punjabi)ਮੇਰੀ ਸੱਤਿਆ ਅਤੇ ਕਚਹਿਰੀ ਕੇਵਲ ਤੂੰ ਹੀ ਹੈਂ, ਹੇ ਮੇਰੇ ਮਾਲਕ! ਕੇਵਲ ਤੇਰੇ ਸਾਹਮਣੇ ਹੀ ਮੈਂ ਪ੍ਰਾਰਥਨਾ ਕਰਦਾ ਹਾਂ।
Fareedkot Teekaਹੇ ਮੇਰੇ ਮਾਲਿਕ! ਹਮਾਰੇ ਤਨ ਕਾ (ਤਾਣੁ) ਬਲੁ ਅਰੁ ਦੀਬਾਣੁ ਆਸਰਾ ਤੂ ਹੀ ਹੈਂ। ਜਬ ਕੋਈ ਮੇਰੇ ਕੋ ਗਰਜ ਬਨਤੀ ਹੈ ਤਾਂ ਮੈਂ ਤੇਰੇ ਆਗੇ ਹੀ ਬੇਨਤੀ ਕਰਤਾ ਹੂੰ॥
Prof. Sahib Singhਹੇ ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ।

ਪਦ ਅਰਥ ਤਾਣੁ = ਬਲ। ਦੀਬਾਣੁ = ਸਹਾਰਾ।

SikhNet (Spanish)Eres mi Poder, mi única Corte, mi Maestro; sólo a Ti te rezo.

ਮੈ ਹੋਰੁ ਥਾਉ ਨਾਹੀ. ਜਿਸੁ ਪਹਿ ਕਰਉ ਬੇਨੰਤੀ; ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥

mai hor thaau naahee. jis peh krau benantee; meraa dukh sukh tujh hee paas |2|

Sant Singh KhalsaThere is no other place where I can offer my prayers; I can tell my pains and pleasures only to You. ||2||
Manmohan SinghThere is no other place, where I may make a supplication. My weal and woe, I lay before Thee alone.
Manmohan Singh (Punjabi)ਕੋਈ ਹੋਰ ਜਗ੍ਹਾ ਨਹੀਂ ਜਿਥੇ ਮੈਂ ਅਰਦਾਸ ਕਰਾਂ। ਆਪਣੀ ਖੁਸ਼ੀ ਅਤੇ ਗਮੀ ਮੈਂ ਕੇਵਲ ਤੇਰੇ ਅੱਗੇ ਹੀ ਰੱਖਦਾ ਹਾਂ।
Fareedkot Teekaਮੇਰੇ ਕੋ ਔਰ ਜਗਾ ਕੋਈ ਨਜ਼ਰ ਨਹੀਂ ਆਵਤੀ ਜਿਸ ਪਾਸ ਜਾਇਕੇ ਬੇਨਤੀ ਕਰਾਂ, ਮੇਰਾ ਦੁਖੁ ਔ ਸੁਖੁ ਸਭ ਤੇਰੇ ਹੀ ਪਾਸ ਹੈ, ਭਾਵ ਤੂ ਹੀ ਸੁਨਤਾ ਹੈਂ॥੨॥
Prof. Sahib Singhਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ॥੨॥

ਪਦ ਅਰਥ ਪਹਿ = ਪਾਸ। ਕਰਉ = ਕਰਉਂ, ਮੈਂ ਕਰਾਂ। ਪਾਸੇ = ਪਾਸਿ ॥੨॥

SikhNet (Spanish)No hay ningún otro lugar para orar; sólo a Ti te puedo contar mis dichas y mis tristezas. (2)

ਵਿਚੇ ਧਰਤੀ ਵਿਚੇ ਪਾਣੀ; ਵਿਚਿ ਕਾਸਟ ਅਗਨਿ ਧਰੀਜੈ ॥

viche dharatee viche paanee; vich kaasatt agan dhareejai |

Sant Singh KhalsaWater is locked up in the earth, and fire is locked up in wood.
Manmohan SinghThe earth and water abide in one place and the one place and the fire is locked in wood.
Manmohan Singh (Punjabi)ਜ਼ਮੀਨ ਅਤੇ ਜਲ ਇਕੇ ਥਾਂ ਅੰਦਰ ਵਸਦੇ ਹਨ ਅਤੇ ਅੱਗ ਲੱਕੜ ਅੰਦਰ ਟਿਕਾਈ ਹੋਈ ਹੈ।
Fareedkot Teekaਇਹ ਤੇਰੀ ਸਮ੍ਰਥਤਾ ਪਰਤੱਖ੍ਯ ਹੈ ਧਰਤੀ ਪਾਨੀ ਮੇਂ ਦੇਖੀਤੀ ਹੈ ਪੁਨਾ ਧਰਤੀ ਮੇਂ ਪਾਨੀ ਦੇਖੀਤਾ ਹੈ, ਪ੍ਰੰਤੂ ਤੁਮਾਰੀ ਤਿਸ ਮੇਂ ਐਸੀ ਸ਼ਕਤੀ ਹੈ, ਜੋ ਪਾਣੀ ਧਰਤੀ ਕੋ ਗਾਲ ਨਹੀਂ ਸਕਤਾ ਔ ਲਕੜੀਆਂ ਕੇ ਵੀਚ ਹੀ ਅਗਨੀ (ਧਰੀਜੈ) ਰਖੀ ਹੂਈ ਹੈ॥
Prof. Sahib Singhਹੇ ਮੇਰੇ ਮਨ! ਵੇਖ, (ਪਾਣੀ ਦੇ) ਵਿਚ ਹੀ ਧਰਤੀ ਹੈ, (ਧਰਤੀ ਦੇ) ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ,

ਪਦ ਅਰਥ ਵਿਚੇ ਪਾਣੀ = (ਪਾਣੀ ਦੇ) ਵਿਚ ਹੀ। ਵਿਚੇ ਧਰਤੀ = (ਧਰਤੀ ਦੇ) ਵਿਚ ਹੀ। ਕਾਸਟ = ਕਾਠ, ਲੱਕੜੀ। ਧਰੀਜੈ = ਧਰੀ ਹੋਈ ਹੈ।

SikhNet (Spanish)La tierra está rodeada de agua; el fuego está guardado en la madera.

ਬਕਰੀ ਸਿੰਘੁ. ਇਕਤੈ ਥਾਇ ਰਾਖੇ; ਮਨ ਹਰਿ ਜਪਿ. ਭ੍ਰਮੁ ਭਉ ਦੂਰਿ ਕੀਜੈ ॥੩॥

bakaree singh. ikatai thaae raakhe; man har jap. bhram bhau door keejai |3|

Sant Singh KhalsaThe sheep and the lions are kept in one place; O mortal, meditate on the Lord, and your doubts and fears shall be removed. ||3||
Manmohan SinghThe sleep and the lion, the Lord has kept in one place. O man contemplate thou on God and shake off thy doubt and dread.
Manmohan Singh (Punjabi)ਬੱਕਰੀ ਅਤੇ ਸ਼ੇਰ ਸਾਹਿਬ ਨੇ ਇਕੇ ਜਗ੍ਹਾ ਤੇ ਰੱਖੇ ਹੋਏ ਹਨ। ਹੇ ਬੰਦੇ! ਤੂੰ ਹਰੀ ਦਾ ਆਰਾਧਨ ਕਰ ਅਤੇ ਆਪਣੇ ਸੰਦੇਹ ਅਤੇ ਡਰ ਨੂੰ ਨਵਿਰਤ ਕਰ ਦੇ।
Fareedkot Teekaਦ੍ਰਿਸ੍ਟਾਂਤ: ਬਕਰੀ ਵਤ ਧਰਤੀ ਔ ਲਕੜੀ ਔ ਸਿੰਘ ਵਤ ਅਗਨ ਦੇਵਤਾ ਔਰੁ ਪਾਨੀ ਇਸ ਪ੍ਰਕਾਰ ਕੇ ਚਲਤ ਦੇਖ ਕੇ ਹਮ ਅਪਨੇ ਮਨ ਕੋ ਐਸੇ ਸਮਝਾਵਤੇ ਹੈਂ ਕਿ ਹੇ ਮਨ! ਹਰੀ ਕੋ ਜਪ ਕੇ ਸੰਸਾ ਅਰੁ ਭ੍ਰਮੁ ਨਵਿਰਤ ਕਰੁ॥੩॥☬ਪੁਨਾ ਸੰਤੋਂ ਕੋ ਭੀ ਐਸੇ ਉਪਦੇਸੁ ਕਰਤੇ ਹੈਂ:
Prof. Sahib Singh(ਮਾਲਕ-ਪ੍ਰਭੂ ਨੇ, ਮਾਨੋ) ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ। ਹੇ ਮਨ! (ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ) ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ ॥੩॥

ਪਦ ਅਰਥ ਸਿੰਘੁ = ਸ਼ੇਰ। ਇਕਤੈ ਥਾਇ = ਇਕੋ ਹੀ ਥਾਂ ਵਿਚ। ਮਨ = ਹੇ ਮਨ! ॥੩॥

SikhNet (Spanish)el fuego está guardado en la madera. La oveja y el león habitan en el mismo recinto. Calma tus dudas, oh mente, y contempla a tu Señor. (3)

ਹਰਿ ਕੀ ਵਡਿਆਈ ਦੇਖਹੁ ਸੰਤਹੁ; ਹਰਿ ਨਿਮਾਣਿਆ ਮਾਣੁ ਦੇਵਾਏ ॥

har kee vaddiaaee dekhahu santahu; har nimaaniaa maan devaae |

Sant Singh KhalsaSo behold the glorious greatness of the Lord, O Saints; the Lord blesses the dishonored with honor.
Manmohan SinghLook at the greatness of God, O saints. The Lord blesses the dishonoured with honour.
Manmohan Singh (Punjabi)ਵਾਹਿਗੁਰੂ ਦੀ ਵਿਸ਼ਾਲਤਾ ਵੱਲ ਤੱਕੋ, ਹੇ ਸਾਧੂਓ! ਪ੍ਰਭੂ ਬੇਪੱਤਿਆਂ ਨੂੰ ਪਤਿ ਪਰਦਾਨ ਕਰਦਾ ਹੈ।
Fareedkot Teekaਹੇ ਸੰਤ ਜਨੋਂ! ਹਰਿ ਕੀ ਵਡਿਆਈ ਦੇਖੋ, ਹਰੀ ਸਦਾ ਨਿਮ੍ਰਤਾ ਵਾਲਿਓਂ ਕੋ ਮਾਨੁ ਦੇਵਾਵਤਾ ਹੈ॥
Prof. Sahib Singhਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵੱਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ।
SikhNet (Spanish)Oh Santos, mediten en la Gloria del Señor; el Señor bendice con poder al que no lo tiene.

ਜਿਉ ਧਰਤੀ ਚਰਣ ਤਲੇ ਤੇ. ਊਪਰਿ ਆਵੈ; ਤਿਉ ਨਾਨਕ. ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥

jiau dharatee charan tale te. aoopar aavai; tiau naanak. saadh janaa jagat aan sabh pairee paae |4|1|12|

Sant Singh KhalsaAs dust rises from underfoot, O Nanak, so does the Lord make all people fall at the feet of the Holy. ||4||1||12||
Manmohan SinghAs the dust from beneath the feet comes high up, similarly, O Nanak, the Lord makes the whole world fall at the feet of the pious person.
Manmohan Singh (Punjabi)ਜਿਸ ਤਰ੍ਹਾਂ ਮਿੱਟੀ ਪੈਰਾਂ ਦੇ ਹੇਠਾਂ ਤੋਂ ਉਤੇ ਆ ਜਾਂਦੀ ਹੈ, ਇਸੇ ਤਰ੍ਹਾਂ ਹੀ, ਹੇ ਨਾਨਕ! ਸੁਆਮੀ ਸਾਰੇ ਸੰਸਾਰ ਨੂੰ ਲਿਆ ਕੇ ਪਵਿੱਤਰ ਪੁਰਸ਼ਾਂ ਦੇ ਪਗੀਂ ਪਾ ਦਿੰਦਾ ਹੈ।
Fareedkot Teekaਦ੍ਰਿਸ੍ਟਾਂਤੁ: ਜੈਸੇ ਧਰਤੀ ਨੀਂਵੀ ਹੋ ਕੇ ਚਰਨਾਂ ਕੇ ਤਲੇ ਰਹਤੀ ਹੈ, ਸੋਈ ਧੂੜੀ ਰੂਪ ਬਰੀਕ ਹੋ ਕੇ ਸਭ ਕੇ ਸਿਰ ਪਰ ਆਉਤੀ ਹੈ। ਤਿਸੀ ਪ੍ਰਕਾਰ ਸ੍ਰੀ ਗੁਰੂ ਜੀ ਕਹਤੇ ਹੈਂ: ਸ੍ਰੇਸ੍ਟ ਜਨ ਜੋ ਨਿਮ੍ਰਿਤਾ ਸੰਯੁਕਤ ਹੈਂ ਤਿਨ ਕੇ ਚਰਨਾਂ ਪਰ ਸਾਰਾ ਜਗਤ ਹੀ ਹਰੀ ਲਿਆਕੇ ਪਾਉਤਾ ਹੈ॥੪॥੧॥੧੨॥
Prof. Sahib Singhਹੇ ਨਾਨਕ! ਜਿਵੇਂ ਧਰਤੀ (ਮਨੁੱਖ ਦੇ) ਪੈਰਾਂ ਹੇਠੋਂ (ਮੌਤ ਆਉਣ ਤੇ ਉਸ ਦੇ) ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ ॥੪॥੧॥੧੨॥

ਪਦ ਅਰਥ ਚਰਣ ਤਲੇ ਤੇ = ਪੈਰਾਂ ਹੇਠੋਂ। ਆਣਿ = ਲਿਆ ਕੇ। ਸਭੁ ਜਗਤੁ = ਸਾਰਾ ਸੰਸਾਰ ॥੪॥੧॥੧੨॥

* ਨੋਟ: 'ਘਰੁ ੭' ਦੇ ਨਵੇਂ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ।

SikhNet (Spanish)Así como el polvo es levantado a nuestro paso, así el Señor, oh, dice Nanak, eleva a los hombres Santos por encima del mundo. (4-1-12)

Open this shabad →

Shabad Guru Ramdas Ji Raag Soohee

ਸੂਹੀ ਮਹਲਾ ੪ ॥

soohee mahalaa 4 |

Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.

ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ; ਕਿਆ ਤੁਧੁ ਪਹਿ ਆਖਿ ਸੁਣਾਈਐ ॥

toon karataa sabh kichh aape jaaneh; kiaa tudh peh aakh sunaaeeai |

Sant Singh KhalsaYou Yourself, O Creator, know everything; what can I possibly tell You?
Manmohan SinghThou, O Creator, Thyself knowest everything. What should I say and tell unto Thee?
Manmohan Singh (Punjabi)ਤੂੰ ਹੇ ਸਿਰਜਣਹਾਰ! ਖੁਦ ਹੀ ਸਾਰਾ ਕੁਝ ਜਾਣਦਾ ਹੈਂ। ਮੈਂ ਤੈਨੂੰ ਕੀ ਕਹਿ ਕੇ ਸੁਣਾਵਾਂ?
Fareedkot Teekaਹੇ ਹਰਿ! ਤੂੰ ਸਭ ਕਾ ਕਰਨੇ ਵਾਲਾ ਹੈਂ ਔ ਸਭ ਕੁਛ ਆਪ ਹੀ ਜਾਣਤਾ ਹੈਂ। ਤੇਰੇ ਪਾਸ ਅਪਨੀ ਬਿਰਥਾ ਕਹਿਕੇ ਕਿਆ ਸੁਨਾਈਏ॥
Prof. Sahib Singhਹੇ ਪ੍ਰਭੂ! ਤੂੰ (ਸਾਰੀ ਸ੍ਰਿਸ਼ਟੀ ਦਾ) ਪੈਦਾ ਕਰਨ ਵਾਲਾ ਹੈਂ, (ਆਪਣੀ ਰਚੀ ਸ੍ਰਿਸ਼ਟੀ ਬਾਬਤ) ਹਰੇਕ ਗੱਲ ਤੂੰ ਆਪ ਹੀ ਜਾਣਦਾ ਹੈਂ। ਤੇਰੇ ਪਾਸੋਂ ਕੋਈ ਗੱਲ ਗੁੱਝੀ ਨਹੀਂ (ਇਸ ਵਾਸਤੇ) ਤੈਨੂੰ ਕੇਹੜੀ ਗੱਲ ਆਖ ਕੇ ਸੁਣਾਈ ਜਾਏ।

ਪਦ ਅਰਥ ਕਰਤਾ = ਸ੍ਰਿਸ਼ਟੀ ਰਚਣ ਵਾਲਾ। ਸਭੁ ਕਿਛੁ = ਹਰੇਕ ਗੱਲ। ਜਾਣਹਿ = ਤੂੰ ਜਾਣਦਾ ਹੈਂ। ਪਹਿ = ਪਾਸ, ਕੋਲ। ਆਖਿ = ਆਖ ਕੇ।

SikhNet (Spanish)Oh Señor Creador, Tú lo conoces todo; ¿qué podemos decirte?

ਬੁਰਾ ਭਲਾ. ਤੁਧੁ ਸਭੁ ਕਿਛੁ ਸੂਝੈ; ਜੇਹਾ ਕੋ ਕਰੇ ਤੇਹਾ ਕੋ ਪਾਈਐ ॥੧॥

buraa bhalaa. tudh sabh kichh soojhai; jehaa ko kare tehaa ko paaeeai |1|

Sant Singh KhalsaYou know all the bad and the good; as we act, so are we rewarded. ||1||
Manmohan SinghThe bad and the good, thou knowest all. As man sows, so does he reap.
Manmohan Singh (Punjabi)ਮੰਦੇ ਅਤੇ ਚੰਗੇ ਤੂੰ ਸਾਰਿਆਂ ਨੂੰ ਜਾਣਦਾ ਹੈ। ਜਿਹੋ ਜਿਹਾ ਕੋਈ ਬੀਜਦਾ ਹੈ, ਉਹੋ ਜਿਹਾ ਹੀ ਉਹ ਵੱਢ ਲੈਂਦਾ ਹੈ।
Fareedkot Teekaਅਰੁ ਬੁਰਾ ਭਲਾ ਸੰਕਲਪੁ ਵਾ ਕਰਮੁ ਤੁਝਕੋ ਸਭ ਕਿਛੁ ਸੂਝਤਾ ਹੈ, ਜੈਸਾ ਕੋਈ ਤੇਰੇ ਮੇਂ ਭਾਉ ਕਰਤਾ ਹੈ ਵ ਕਰਮੁ ਕਰਤਾ ਹੈ ਤੈਸਾ ਹੀ ਓਹੁ ਕੋਈ ਫਲ ਪਾਇ ਲੇਤਾ ਹੈ॥੧॥
Prof. Sahib Singhਹਰੇਕ ਜੀਵ ਦੀ ਬੁਰਾਈ ਅਤੇ ਭਲਾਈ ਦਾ ਤੈਨੂੰ ਆਪ ਹੀ ਪਤਾ ਲੱਗ ਜਾਂਦਾ ਹੈ। (ਤਾਹੀਏਂ) ਜਿਹੋ ਜਿਹਾ ਕਰਮ ਕੋਈ ਜੀਵ ਕਰਦਾ ਹੈ, ਉਸ ਦਾ ਉਹੋ ਜਿਹਾ ਫਲ ਉਹ ਪਾ ਲੈਂਦਾ ਹੈ ॥੧॥

ਪਦ ਅਰਥ ਸੂਝੈ = ਪਤਾ ਲੱਗ ਜਾਂਦਾ ਹੈ। ਕੋ = ਕੋਈ ਜੀਵ। ਪਾਈਐ = ਫਲ ਪਾ ਲੈਂਦਾ ਹੈ ॥੧॥

SikhNet (Spanish)Conoces lo bueno y lo malo en nosotros, y lo que sembramos, eso cosechamos.(1)

ਮੇਰੇ ਸਾਹਿਬ; ਤੂੰ ਅੰਤਰ ਕੀ ਬਿਧਿ ਜਾਣਹਿ ॥

mere saahib; toon antar kee bidh jaaneh |

Sant Singh KhalsaO my Lord and Master, You alone know the state of my inner being.
Manmohan SinghO my Lord, Thou knowest the condition of the mind.
Manmohan Singh (Punjabi)ਹੇ ਮੇਰੇ ਸੁਆਮੀ! ਤੂੰ ਮਨ ਦੀ ਹਾਲਤ ਨੂੰ ਜਾਣਦਾ ਹੈਂ।
Fareedkot Teekaਹੇ ਮੇਰੇ ਸ੍ਵਾਮੀ! ਤੂ ਹੀ ਅੰਤ੍ਰ ਕੀ ਬਿਧੀ ਕੋ ਜਾਨਤਾ ਹੈਂ॥
Prof. Sahib Singhਹੇ ਮੇਰੇ ਮਾਲਕ! ਤੂੰ (ਹਰੇਕ ਜੀਵ ਦੇ) ਅੰਦਰ ਦੀ ਹਾਲਤ ਜਾਣਦਾ ਹੈਂ।

ਪਦ ਅਰਥ ਸਾਹਿਬ = ਹੇ ਮਾਲਕ! ਅੰਤਰ ਕੀ ਬਿਧਿ = (ਹਰੇਕ ਦੇ) ਅੰਦਰ ਦੀ ਹਾਲਤ।

SikhNet (Spanish)Oh mi Maestro, Tú conoces mi estado interno;

ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ; ਤੁਧੁ ਭਾਵੈ ਤਿਵੈ ਬੁਲਾਵਹਿ ॥੧॥ ਰਹਾਉ ॥

buraa bhalaa tudh sabh kichh soojhai; tudh bhaavai tivai bulaaveh |1| rahaau |

Sant Singh KhalsaYou know all the bad and the good; as it pleases You, so You make us speak. ||1||Pause||
Manmohan SinghThe evil and the virtuous, Thou knowest all. As is Thy will, so makest them Thou speak. Pause.
Manmohan Singh (Punjabi)ਬੁਰਿਆਂ ਅਤੇ ਭਲਿਆਂ, ਤੂੰ ਸਾਰਿਆਂ ਨੂੰ ਜਾਣਦਾ ਹੈਂ। ਜਿਸ ਤਰ੍ਹਾਂ ਤੇਰੀ ਰਜ਼ਾ ਹੈ, ਉਸੇ ਤਰ੍ਹਾਂ ਹੀ ਤੂੰ ਉਨ੍ਹਾਂ ਨੂੰ ਬੁਲਾਉਂਦਾ ਹੈਂ। ਠਹਿਰਾਉ।
Fareedkot Teekaਬੁਰਾ ਭਲਾ ਤੁਝਕੋ ਸਭ ਕਿਛੁ ਸੂਝਤਾ ਹੈ, ਜੈਸੇ ਤੁਮੇਂ ਭਾਵਤਾ ਹੈ, ਤੈਸੇ ਹੀ ਤੁਮ ਬੁਲਾਵਤੇ ਹੋ, ਭਾਵ ਜਿਸ ਪਰ ਕ੍ਰਿਪਾ ਹੋਤੀ ਹੈ, ਤਿਸੀ ਸੇ ਨਾਮ ਜਪਾਵਤੇ ਹੋ॥੧॥ ਰਹਾਉ ॥
Prof. Sahib Singhਕਿਸੇ ਦੇ ਅੰਦਰ ਬੁਰਾਈ ਹੈ, ਕਿਸੇ ਦੇ ਅੰਦਰ ਭਲਾਈ, ਤੈਨੂੰ ਹਰੇਕ ਗੱਲ ਦਾ ਪਤਾ ਲੱਗ ਜਾਂਦਾ ਹੈ। ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਹੀ ਤੂੰ (ਹਰੇਕ ਜੀਵ ਨੂੰ ਚੰਗੇ ਜਾਂ ਮੰਦੇ ਨਾਮ ਨਾਲ) ਸੱਦਦਾ ਹੈਂ ॥੧॥ ਰਹਾਉ ॥

ਪਦ ਅਰਥ ਤੁਧੁ ਭਾਵੈ = ਜਿਵੇਂ ਤੈਨੂੰ ਚੰਗਾ ਲੱਗਦਾ ਹੈ। ਬੁਲਾਵਹਿ = ਤੂੰ ਸੱਦਦਾ ਹੈਂ ॥੧॥ ਰਹਾਉ ॥

SikhNet (Spanish)conoces lo bueno y lo malo en mí y de acuerdo a Tu Voluntad, me señalas el tono. (1-Pausa)

ਸਭੁ ਮੋਹੁ ਮਾਇਆ ਸਰੀਰੁ, ਹਰਿ ਕੀਆ; ਵਿਚਿ ਦੇਹੀ ਮਾਨੁਖ. ਭਗਤਿ ਕਰਾਈ ॥

sabh mohu maaeaa sareer, har keea; vich dehee maanukh. bhagat karaaee |

Sant Singh KhalsaThe Lord has infused the love of Maya into all bodies; through this human body, there comes the opportunity to worship the Lord with devotion.
Manmohan SinghAmongst all the bodies, God has infused the love of worldly valuables and in the human form. He hast afforded a chance to perform His devotional service.
Manmohan Singh (Punjabi)ਸਾਰੀਆਂ ਦੇਹਾਂ ਅੰਦਰ, ਵਾਹਿਗੁਰੂ ਨੇ ਸੰਸਾਰੀ ਪਦਾਰਥਾਂ ਦੀ ਲਗਨ ਫੂਕੀ ਹੋਈ ਹੈ ਅਤੇ ਮਨੁੱਖੀ ਸਰੂਪ ਅੰਦਰ ਉਸ ਨੇ ਆਪਣੀ ਪ੍ਰੇਮ-ਮਈ ਸੇਵਾ ਕਮਾਉਣਾ ਦਾ ਆਉਸਰ ਬਖਸ਼ਿਆ ਹੈ।
Fareedkot Teekaਹੇ ਹਰੀ! ਆਪ ਨੇ ਮਾਯਾ ਕਾ ਮੋਹੁ ਹੋਰੁ ਤੋ ਸਭ ਸਰੀਰੋਂ ਮੇਂ ਕੀਆ ਹੈ, ਭਾਵ ਯਹ ਤਿਨੋਂ ਜੂਨੋਂ ਮੇਂ ਸਘਨ ਅਵਿਦ੍ਯਾ ਹੈ ਇਸਤੇ ਰਾਗ ਦ੍ਵੈਖ ਮੇਂ ਹੀ ਸਦਾ ਰਹਿਤੇ ਹੈਂ ਔ ਮਾਨੁਖ ਦੇਹੀ ਮੇਂ ਹੀ ਤੈਂ ਆਪਨੀ ਭਗਤੀ ਕਰਾਈ ਹੈ॥
Prof. Sahib Singhਹੇ ਭਾਈ! ਮਾਇਆ ਦਾ ਸਾਰਾ ਮੋਹ ਪਰਮਾਤਮਾ ਨੇ ਬਣਾਇਆ ਹੈ, ਹਰੇਕ ਸਰੀਰ (ਭੀ) ਪ੍ਰਭੂ ਨੇ ਹੀ ਬਣਾਇਆ ਹੈ। ਮਨੁੱਖ ਸਰੀਰ ਵਿਚ ਭਗਤੀ ਭੀ ਪ੍ਰਭੂ ਆਪ ਹੀ ਕਰਾਂਦਾ ਹੈ।

ਪਦ ਅਰਥ ਸਭੁ = ਸਾਰਾ। ਕੀਆ = ਬਣਾਇਆ ਹੋਇਆ। ਦੇਹੀ = ਸਰੀਰ। ਕਰਾਈ = ਕਰਾਂਦਾ ਹੈ।

SikhNet (Spanish)Eres Tú Quien ha creado mi cuerpo y después lo has envuelto en Maya y llenado de apegos, y eres Tú Quien ha hecho que en mi forma humana Te alabe.

ਇਕਨਾ ਸਤਿਗੁਰੁ ਮੇਲਿ. ਸੁਖੁ ਦੇਵਹਿ; ਇਕਿ ਮਨਮੁਖਿ ਧੰਧੁ ਪਿਟਾਈ ॥੨॥

eikanaa satigur mel. sukh deveh; ik manamukh dhandh pittaaee |2|

Sant Singh KhalsaYou unite some with the True Guru, and bless them with peace; while others, the self-willed manmukhs, are engrossed in worldly affairs. ||2||
Manmohan SinghSome Thou unitest with the True Guru to gather peace and some apostates are engrossed in worldly affairs.
Manmohan Singh (Punjabi)ਆਰਾਮ ਪਰਾਪਤ ਕਰਨ ਦੀ ਕਈਆਂ ਨੂੰ ਤੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਕਈ ਅਧਰਮੀ ਸੰਸਾਰੀ ਕਾਰ-ਵਿਹਾਰਾਂ ਵਿੱਚ ਗਲਤਾਨ ਹਨ।
Fareedkot Teekaਮਾਨੁਖੋਂ ਮੇਂ ਭੀ ਇਕਨੋਂ ਕੋ ਤੋ ਸਤਗੁਰੋਂ ਕਾ ਮਿਲਾਪ ਕਰਾਕੇ ਸੁਖ ਦੇਤਾ ਹੈ, ਇਕਨਾ ਮਨਮੁਖਾਂ ਕੋ ਧੰਧਿਆਂ ਮੇਂ ਹੀ ਲਾਇਕੇ ਪਿਟਾਵਤਾ ਹੈ, ਭਾਵ ਦੁਖੀ ਕਰਤਾ ਹੈਂ॥੨॥
Prof. Sahib Singhਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਆਨੰਦ ਬਖ਼ਸ਼ਦਾ ਹੈਂ। ਹੇ ਭਾਈ! ਅਨੇਕਾਂ ਜੀਵ ਐਸੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹਨਾਂ ਨੂੰ ਉਹ ਆਪ ਹੀ ਮਾਇਆ ਵਿਚ ਫਸਾਈ ਰੱਖਦਾ ਹੈ ॥੨॥

ਪਦ ਅਰਥ ਮੇਲਿ = ਮਿਲਾ ਕੇ। ਦੇਵਹਿ = ਤੂੰ ਦੇਂਦਾ ਹੈਂ (ਹੇ ਪ੍ਰਭੂ!)। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਧੰਧੁ ਪਿਟਾਈ = ਧੰਧਾ ਪਿਟਾਂਦਾ ਹੈ, ਮਾਇਆ ਦੇ ਮੋਹ ਵਿਚ ਫਸਾਈ ਰੱਖਦਾ ਹੈ ॥੨॥

SikhNet (Spanish)Algunos son guiados por Ti hasta el Verdadero Guru y obtienen Éxtasis; otros, conducidos por su ego, se pierden en el tumulto del mundo.(2)

ਸਭੁ ਕੋ ਤੇਰਾ. ਤੂੰ ਸਭਨਾ ਕਾ ਮੇਰੇ ਕਰਤੇ; ਤੁਧੁ ਸਭਨਾ ਸਿਰਿ ਲਿਖਿਆ ਲੇਖੁ ॥

sabh ko teraa. toon sabhanaa kaa mere karate; tudh sabhanaa sir likhiaa lekh |

Sant Singh KhalsaAll belong to You, and You belong to all, O my Creator Lord; You wrote the words of destiny on the forehead of everyone.
Manmohan SinghAll belong to Thee and Thou belongest to all. Thou hast scribed destiny on every one's head, O my creator.
Manmohan Singh (Punjabi)ਸਾਰੇ ਤੇਰੇ ਹਨ ਅਤੇ ਤੂੰ ਸਾਰਿਆਂ ਦਾ ਹੈਂ। ਤੂੰ ਹੀ ਸਾਰਿਆਂ ਦੇ ਸੀਸ ਉਤੇ ਪ੍ਰਾਲਬਧ ਲਿਖੀ ਹੈ, ਹੇ ਮੇਰੇ ਸਿਰਜਣਹਾਰ!
Fareedkot Teekaਸਭ ਕੋਈ ਤੇਰਾ ਕੀਆ ਹੋਯਾ ਹੈ ਤੁਹੀ ਸਭ ਕਾ ਪਾਲਕ ਹੈਂ, ਹੇ ਮੇਰੇ ਕਰਤੇ! ਤੈਨੇ ਹੀ ਸਭਨੋਂ ਕੇ ਸਿਰ ਪਰ ਲੇਖ ਲਿਖਾ ਹੈ॥
Prof. Sahib Singhਹੇ ਮੇਰੇ ਕਰਤਾਰ! ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ, ਤੂੰ ਸਭ ਜੀਵਾਂ ਦਾ (ਖਸਮ) ਹੈਂ। ਸਭ ਜੀਵਾਂ ਦੇ ਸਿਰ ਉਤੇ ਤੂੰ ਹੀ (ਕਿਰਤ ਦਾ) ਲੇਖ ਲਿਖਿਆ ਹੋਇਆ ਹੈ।

ਪਦ ਅਰਥ ਸਭੁ ਕੋ = ਹਰੇਕ ਜੀਵ। ਕਰਤੇ = ਹੇ ਕਰਤਾਰ! ਤੁਧੁ = ਤੂੰ। ਸਿਰਿ = ਸਿਰ ਉੱਤੇ।

SikhNet (Spanish)Pero todo Te pertenece, y Tú perteneces a todo. Oh Señor Creador, nuestras cabezas penden de Tu Decreto,

ਜੇਹੀ ਤੂੰ ਨਦਰਿ ਕਰਹਿ. ਤੇਹਾ ਕੋ ਹੋਵੈ; ਬਿਨੁ ਨਦਰੀ. ਨਾਹੀ ਕੋ ਭੇਖੁ ॥੩॥

jehee toon nadar kareh. tehaa ko hovai; bin nadaree. naahee ko bhekh |3|

Sant Singh KhalsaAs You bestow Your Glance of Grace, so are mortals made; without Your Gracious Glance, no one assumes any form. ||3||
Manmohan SinghAs is Thy glance, so becomes one, O Lord Without Thine grace no one assumes any form.
Manmohan Singh (Punjabi)ਜਿਸ ਤਰ੍ਹਾਂ ਦੀ ਤੇਰੀ ਦ੍ਰਿਸ਼ਟੀ ਹੈ, ਉੇਸੇ ਤਰ੍ਹਾਂ ਦਾ ਹੀ ਕੋਈ ਹੋ ਜਾਂਦਾ ਹੈ। ਹੇ ਸੁਆਮੀ! ਬਗੈਰ ਤੇਰੀ ਮਿਹਰ ਕੋਈ ਜਣਾ ਕੋਈ ਸਰੂਪ ਧਾਰਨ ਨਹੀਂ ਕਰ ਸਕਦਾ।
Fareedkot Teekaਜੈਸੀ ਤੂੰ ਦ੍ਰਿਸਟ ਕਰਤਾ ਹੈਂ ਤੈਸਾ ਹੀ ਪੁਰਸ ਹੋਤਾ ਹੈ ਅਰ ਬਿਨਾਂ ਤੇਰੀ ਦ੍ਰਿਸਟੀ ਤੇ ਕੋਈ ਵੀ (ਭੇਖੁ) ਸਰੀਰ ਕੇ ਬ੍ਰਣ ਆਸਰਮ ਆਦ ਨਹੀਂ ਹੋ ਸਕਤੇ॥੩॥
Prof. Sahib Singhਉਸ ਲੇਖ (ਅਨੁਸਾਰ) ਜਿਹੋ ਜਿਹੀ ਨਿਗਾਹ ਤੂੰ ਕਿਸੇ ਜੀਵ ਉਤੇ ਕਰਦਾ ਹੈਂ ਉਹੋ ਜਿਹਾ ਉਹ ਬਣ ਜਾਂਦਾ ਹੈ। (ਚਾਹੇ ਕੋਈ ਚੰਗਾ ਹੈ, ਚਾਹੇ ਕੋਈ ਮੰਦਾ ਹੈ) ਤੇਰੀ ਨਿਗਾਹ ਤੋਂ ਬਿਨਾ ਕੋਈ ਭੀ ਜੀਵ (ਚੰਗਾ ਜਾਂ ਮੰਦਾ) ਨਹੀਂ (ਬਣਿਆ) ॥੩॥

ਪਦ ਅਰਥ ਨਦਰਿ = ਨਿਗਾਹ, ਦ੍ਰਿਸ਼ਟੀ। ਕੋ ਭੇਖੁ = ਕੋਈ ਭੀ ਭੇਖ, ਕੋਈ ਭੀ ਸਰੂਪ, ਕੋਈ ਭੀ ਜੀਵ ॥੩॥

SikhNet (Spanish)y cuando bendices a alguien, lo transformas. Sin Tu Fuerza motivadora, no se puede desempeñar ningún papel. (3)

ਤੇਰੀ ਵਡਿਆਈ. ਤੂੰਹੈ ਜਾਣਹਿ; ਸਭ ਤੁਧਨੋ ਨਿਤ ਧਿਆਏ ॥

teree vaddiaaee. toonhai jaaneh; sabh tudhano nit dhiaae |

Sant Singh KhalsaYou alone know Your Glorious Greatness; everyone constantly meditates on You.
Manmohan SinghThine glory, Thou alone knowest, O Lord. Every one ever thinks of Thee.
Manmohan Singh (Punjabi)ਤੇਰੀ ਮਹਿਮਾ ਕੇਵਲ ਤੂੰ ਹੀ ਜਾਣਦਾ ਹੈਂ, ਹੇ ਸਾਈਂ! ਹਰ ਕੋਈ ਹਮੇਸ਼ਾਂ ਤੈਨੂੰ ਹੀ ਯਾਦ ਕਰਦਾ ਹੈ।
Fareedkot Teekaਤੇਰੀ ਜੋ ਮਹਿਮਾਂ ਹੈ, ਸੋ ਤੂੰ ਹੀ ਜਾਣਤਾ ਹੈਂ, ਜੋ ਸ੍ਰਿਸ੍ਟਟੀ ਹੈ ਸਭ ਤੇਰੇ ਕੋ ਹੀ ਰਾਤ ਦਿਨ ਧ੍ਯਾਵਤੀ ਹੈ॥
Prof. Sahib Singhਹੇ ਦਾਸ ਨਾਨਕ (ਆਖ-) ਹੇ ਮੇਰੇ ਕਰਤਾਰ! ਤੂੰ ਕਿਤਨਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। ਸਾਰੀ ਲੁਕਾਈ ਸਦਾ ਤੇਰਾ ਧਿਆਨ ਧਰਦੀ ਹੈ।

ਪਦ ਅਰਥ ਸਭ = ਸਾਰੀ ਲੁਕਾਈ।

SikhNet (Spanish)Tu Gloria sólo Tú la conoces; todos Te contemplan siempre, y aquél a quien bendices,

ਜਿਸ ਨੋ ਤੁਧੁ ਭਾਵੈ. ਤਿਸ ਨੋ ਤੂੰ ਮੇਲਹਿ; ਜਨ ਨਾਨਕ. ਸੋ ਥਾਇ ਪਾਏ ॥੪॥੨॥੧੩॥

jis no tudh bhaavai. tis no toon meleh; jan naanak. so thaae paae |4|2|13|

Sant Singh KhalsaThat being, with whom You are pleased, is united with You; O servant Nanak, only such a mortal is accepted. ||4||2||13||
Manmohan SinghHe, whom Thou lovest; him Thou unitest with Thee. He alone, O serf Nanak, becomes acceptable.
Manmohan Singh (Punjabi)ਜਿਸ ਨੂੰ ਤੂੰ ਪਿਆਰ ਕਰਦਾ ਹੈਂ, ਉਸ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈਂ। ਕੇਵਲ ਓਹੀ, ਹੇ ਨਫਰ ਨਾਨਕ! ਕਬੂਲ ਪੈਂਦਾ ਹੈ।
Fareedkot Teekaਜਿਸ ਕੋ ਤੂੰ ਚਾਹਤਾ ਹੈਂ ਤਿਸ ਕੋ ਤੂੰ ਮੇਲਤਾ ਹੈਂ। ਗੁਰੂ ਜੀ ਕਹਤੇ ਹੈਂ: ਅਰ ਸੋਈ ਪੁਰਸ ਸਰੂਪ ਮੇਂ ਇਸਥਤੀ ਪਾਵਤਾ ਹੈ, ਭਾਵ ਜਨਮ ਮਰਨ ਤਿਸੀ ਕਾ ਨਵਿਰਤ ਹੋਤਾ ਹੈ॥੪॥੨॥੧੩॥
Prof. Sahib Singhਜਿਸ ਨੂੰ ਤੂੰ ਚਾਹੁੰਦਾ ਹੈਂ ਉਸ ਨੂੰ (ਆਪਣੇ ਚਰਨਾਂ ਵਿਚ) ਤੂੰ ਜੋੜ ਲੈਂਦਾ ਹੈਂ। ਉਹ ਮਨੁੱਖ (ਤੇਰੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ ॥੪॥੨॥੧੩॥

ਪਦ ਅਰਥ ਤੁਧੁ ਭਾਵੈ = ਤੇਰੀ ਰਜ਼ਾ ਹੋਵੇ। ਥਾਇ ਪਾਏ = ਪਰਵਾਨ ਹੁੰਦਾ ਹੈ ॥੪॥੨॥੧੩॥

SikhNet (Spanish)oh Dios, lo apruebas y se une a Ti. (4-2-13)

Open this shabad →

Shabad Guru Ramdas Ji Raag Soohee continues on Ang 736

ਸੂਹੀ ਮਹਲਾ ੪ ॥

soohee mahalaa 4 |

Sant Singh KhalsaSoohee, Fourth Mehl:
Manmohan SinghSuhi 4th Guru.
Manmohan Singh (Punjabi)ਸੂਹੀ ਚੌਥੀ ਪਾਤਿਸ਼ਾਹੀ।
SikhNet (Spanish)Suji, Mejl Guru Ram Das, Cuarto Canal Divino.

ਜਿਨ ਕੈ ਅੰਤਰਿ ਵਸਿਆ. ਮੇਰਾ ਹਰਿ ਹਰਿ; ਤਿਨ ਕੇ ਸਭਿ ਰੋਗ ਗਵਾਏ ॥

jin kai antar vasiaa. meraa har har; tin ke sabh rog gavaae |

Sant Singh KhalsaThose beings, within whose inner selves my Lord, Har, Har, dwells - all their diseases are cured.
Manmohan SinghThey with whose mind my Lord Master abides; all their diseases are dispelled.
Manmohan Singh (Punjabi)ਜਿਨ੍ਹਾਂ ਦੇ ਆਤਮੇ ਅੰਦਰ ਮੇਰਾ ਸੁਆਮੀ ਮਾਲਕ ਵਸਦਾ ਹੈ, ਉਨ੍ਹਾਂ ਦੀਆਂ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।
Fareedkot Teekaਜਿਨੋਂ ਕੇ ਹਿਰਦੇ ਅੰਤਰ ਮੇਰਾ ਵਾਹਿਗੁਰੂ ਵਸਿਆ ਹੈ ਤਿਨੋਂਕੇ ਸਭ ਰੋਗ ਗਵਾਏ ਗਏ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰਿ-ਪ੍ਰਭੂ ਆ ਵੱਸਦਾ ਹੈ, ਉਹਨਾਂ ਦੇ ਉਹ ਹਰੀ ਸਾਰੇ ਰੋਗ ਦੂਰ ਕਰ ਦੇਂਦਾ ਹੈ।

ਪਦ ਅਰਥ ਕੈ ਅੰਤਰਿ = ਦੇ ਅੰਦਰ, ਦੇ ਹਿਰਦੇ ਵਿਚ। ਸਭਿ = ਸਾਰੇ।

SikhNet (Spanish)Las aflicciones y enfermedades de quienes tienen al Señor, Jar, Jar, habitando en su ser, son curadas

ਤੇ ਮੁਕਤ ਭਏ. ਜਿਨ ਹਰਿ ਨਾਮੁ ਧਿਆਇਆ; ਤਿਨ ਪਵਿਤੁ ਪਰਮ ਪਦੁ ਪਾਏ ॥੧॥

te mukat bhe. jin har naam dhiaaeaa; tin pavit param pad paae |1|

Sant Singh KhalsaThey alone become liberated, who meditate on the Name of the Lord; they obtain the supreme status. ||1||
Manmohan SinghThey, who utter God's Name are emancipated and obtain they the immaculate supreme status.
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ, ਉਹ ਮੁਕਤ ਹੋ ਜਾਂਦੇ ਹਨ ਅਤੇ ਉਹ ਪਵਿਤਰ ਮਹਾਨ ਮਰਤਬੇ ਨੂੰ ਪਾ ਲੈਂਦੇ ਹਨ।
Fareedkot Teekaਪੁਨਾ ਸੇ ਮੁਕਤ ਹੋਏ ਜਿਨਾਂ ਹਰਿ ਨਾਮ ਧਿਆਇਆ ਹੈ ਅਰ ਤਿਨੋਂ ਨੇ ਪਵਿਤ੍ਰ ਜੋ ਹੈ (ਪਰਮ ਪਦੁ) ਵਾਹਿਗੁਰੂ ਸੋ (ਪਾਏ) ਪਾ ਲੀਆ ਹੈ॥੧॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਹਉਮੈ ਆਦਿਕ ਰੋਗਾਂ ਤੋਂ) ਸੁਤੰਤਰ ਹੋ ਗਏ, ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿਤ੍ਰ ਆਤਮਕ ਦਰਜਾ ਪ੍ਰਾਪਤ ਕਰ ਲਿਆ ॥੧॥

ਪਦ ਅਰਥ ਤੇ = ਉਹ ਮਨੁੱਖ {ਬਹੁ-ਵਚਨ}। ਮੁਕਤ = ਰੋਗਾਂ ਤੋਂ ਸੁਤੰਤਰ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਏ = ਪਾਇਆ, ਪਾ ਲਿਆ ॥੧॥

SikhNet (Spanish)y se liberan. Quienes meditan en el Nombre del Señor, obtienen el Estado Supremo de Éxtasis. (1)

ਮੇਰੇ ਰਾਮ; ਹਰਿ ਜਨ ਆਰੋਗ ਭਏ ॥

mere raam; har jan aarog bhe |

Sant Singh KhalsaO my Lord, the Lord's humble servants become healthy.
Manmohan SinghO my Omnipresent Lord, God's slaves become healthful for aye.
Manmohan Singh (Punjabi)ਹੇ ਮੇਰੇ ਸਰਬ ਵਿਆਪਕ ਸੁਆਮੀ! ਰੱਬ ਦੇ ਗੋਲੇ ਹਮੇਸ਼ਾਂ ਲਈ ਨਵੇਂ ਨਰੋਏ ਹੋ ਜਾਂਦੇ ਹਨ।
Fareedkot Teekaਹੇ ਮੇਰੇ ਪ੍ਯਾਰੇ! ਹਰਿ ਕੇ ਦਾਸ ਰੋਗ ਰਹਿਤ ਭਏ ਹੈਂ॥
Prof. Sahib Singhਹੇ ਭਾਈ! ਮੇਰੇ ਰਾਮ ਦੇ, ਮੇਰੇ ਹਰੀ ਦੇ, ਦਾਸ (ਹਉਮੈ ਆਦਿਕ ਤੋਂ) ਨਰੋਏ ਹੋ ਗਏ ਹਨ।

ਪਦ ਅਰਥ ਮੇਰੇ ਰਾਮ ਹਰਿ ਜਨ = ਮੇਰੇ ਰਾਮ ਦੇ ਹਰੀ ਦੇ ਜਨ। ਆਰੋਗ = ਰੋਗ-ਰਹਿਤ।

SikhNet (Spanish)Tus Devotos, oh Señor, se encuentran siempre saludables;

ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ; ਹਰਿ; ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥

gur bachanee jinaa japiaa meraa har; har; tin ke haumai rog ge |1| rahaau |

Sant Singh KhalsaThose who meditate on my Lord, Har, Har, through the Word of the Guru's Teachings, are rid of the disease of ego. ||1||Pause||
Manmohan SinghUnder Guru's instruction they who meditate on my Lord God; their malady of ego is dispelled. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਜੋ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀ ਹੰਕਾਰ ਦੀ ਬੀਮਾਰੀ ਦੂਰ ਹੋ ਜਾਂਦੀ ਹੈ। ਠਹਿਰਾਉ।
Fareedkot Teekaਗੁਰੋਂ ਕੇ ਉਪਦੇਸ਼ ਕਰ ਕੇ ਜਿਨੋਂ ਨੇ ਮੇਰਾ ਹਰਿ ਹਰਿ ਜਪਿਆ ਹੈ, ਤਿਨੋਂ ਕੇ ਹੰਤਾ ਮਮਤਾ ਰੋਗ ਗਏ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਮੇਰੇ ਹਰਿ ਪ੍ਰਭੂ ਦਾ ਨਾਮ ਜਪਿਆ ਉਹਨਾਂ ਦੇ ਹਉਮੈ (ਆਦਿਕ) ਰੋਗ ਦੂਰ ਹੋ ਗਏ ॥੧॥ ਰਹਾਉ ॥
SikhNet (Spanish)aquéllos que han vivido en Ti a través de la Palabra del Shabd del Guru, fueron liberados de la oscuridad de su falsa conciencia. (1-Pausa)

ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ; ਵਿਚਿ ਹਉਮੈ ਕਾਰ ਕਮਾਈ ॥

brahamaa bisan mahaadeo trai gun rogee; vich haumai kaar kamaaee |

Sant Singh KhalsaBrahma, Vishnu and Shiva suffer from the disease of the three gunas - the three qualities; they do their deeds in egotism.
Manmohan SinghBrahma, Vishnu and Shiva are afflicted with the ailment of three dispositions. They act in the spirit of I-am-ness.
Manmohan Singh (Punjabi)ਬਰ੍ਹਮਾ, ਵਿਸ਼ਨੂੰ ਅਤੇ ਸ਼ਿਵਜੀ ਤਿੰਨਾਂ ਸੁਭਾਵਾਂ ਦੀ ਬੀਮਾਰੀ ਨਾਲ ਗ੍ਰਸੇ ਹੋਏ ਹਨ। ਉਹ ਸਵੈ-ਹਗਤਾ ਦੇ ਜਜ਼ਬੇ ਹੇਠਾਂ ਕੰਮ ਕਰਦੇ ਹਨ।
Fareedkot Teekaਬ੍ਰਹਮਾ, ਬਿਸ੍ਨ, ਮਹਾਦੇਉ, ਏਹ ਤ੍ਰੈਗੁਨ ਪ੍ਰਧਾਨ ਜੋ ਹੈਂ, ਸੋ ਰੋਗੀ ਹੈਂ। ਕਾਹੇ ਤੇ? ਹਉਮੈਂ ਵਿਚ ਹੀ ਇਨੋਂ ਨੇ ਕਾਰ ਕਮਾਈ ਹੈ, ਭਾਵ ਯਹਿ ਪ੍ਰਵਿਰਤੀ ਮੇਂ ਸੁਖ ਨਹੀਂ॥
Prof. Sahib Singh(ਹੇ ਭਾਈ! ਪੁਰਾਣਾਂ ਦੀਆਂ ਦੱਸੀਆਂ ਸਾਖੀਆਂ ਅਨੁਸਾਰ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਹਨਾਂ ਨੇ ਭੀ) ਹਉਮੈ ਵਿਚ ਹੀ ਕਾਰ ਕੀਤੀ।

ਪਦ ਅਰਥ ਮਹਾ ਦੇਉ = ਸ਼ਿਵ। ਤ੍ਰੈ ਗੁਣ = ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ। ਕਮਾਈ = ਕੀਤੀ।

SikhNet (Spanish)Brahma, Vishnú y Shiva se encuentran también atrapados en las garras de las tres Gunas y actúan con la idea de lo mío y lo tuyo,

ਜਿਨਿ ਕੀਏ. ਤਿਸਹਿ, ਨ ਚੇਤਹਿ ਬਪੁੜੇ; ਹਰਿ ਗੁਰਮੁਖਿ ਸੋਝੀ ਪਾਈ ॥੨॥

jin kee. tiseh, na cheteh bapurre; har guramukh sojhee paaee |2|

Sant Singh KhalsaThe poor fools do not remember the One who created them; this understanding of the Lord is only obtained by those who become Gurmukh. ||2||
Manmohan SinghThe poor ones remember not Him, who created them. The Lord's understanding is obtained, through the Guru.
Manmohan Singh (Punjabi)ਉਹ ਵਿਚਾਰ ਉਸ ਨੂੰ ਚੇਤੇ ਨਹੀਂ ਕਰਦੇ, ਜਿਸ ਨੇ ਉਨ੍ਹਾਂ ਨੂੰ ਰਚਿਆ ਹੈ। ਸਾਹਿਬ ਦੀ ਸਮਝੋ ਗੁਰਾਂ ਦੇ ਰਾਹੀਂ ਪਰਾਪਤ ਹੁੰਦੀ ਹੈ।
Fareedkot Teekaਦੇਖੋ ਜਿਸ ਨੇ ਇਹ ਸੰਸਾਰੀ ਜੀਵ ਵਾ ਬ੍ਰਮਾਦਿਕ ਉਤਪਤਿ ਕੀਏ ਹੈਂ ਤਿਸ ਪ੍ਰਮਾਤਮਾਂ ਕੋ ਬ੍ਰਹਮਾਦਿਕੋਂ ਕੀ ਤਰਫ ਦੇਖ ਕੇ ਭੀ ਨਹੀਂ (ਚੇਤਹਿ) ਯਾਦ ਕਰਤੇ। ਜੋ ਪ੍ਰਵਿਰਤੀ ਮੇਂ ਕਾਰਕਾਂ ਕੋ ਭੀ ਸੁਖ ਨਹੀਂ ਤੋ ਹਮ ਵਿਚਾਰੇ ਤੁਛ ਕਯਾ ਹੈਂ। ਹਰੀ ਨੇ ਗੁਰਮੁਖਾਂ ਨੂੰ ਸੋਝੀ ਪਾਈ ਹੈ॥੨॥
Prof. Sahib Singhਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹ ਵਿਚਾਰੇ ਚੇਤਦੇ ਨਾਹ ਰਹੇ। ਹੇ ਭਾਈ! ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ ॥੨॥

ਪਦ ਅਰਥ ਜਿਨਿ = ਜਿਨ (ਪਰਮਾਤਮਾ) ਨੇ। ਤਿਸਹਿ = {ਲਫ਼ਜ਼ 'ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ} ਉਸ ਨੂੰ ਹੀ। ਨ ਚੇਤਹਿ = ਨਹੀਂ ਚੇਤਦੇ। ਬਪੁੜੇ = ਵਿਚਾਰੇ। ਗੁਰਮੁਖਿ = ਗੁਰੂ ਦੀ ਸਰਨ ਪਿਆਂ ॥੨॥

SikhNet (Spanish)pues pobres tontos, no recuerdan al Uno que los creó. Esta conciencia le llega sólo a quienes se convierten en Gurmukjs. (2)

ਹਉਮੈ ਰੋਗਿ ਸਭੁ ਜਗਤੁ ਬਿਆਪਿਆ; ਤਿਨ ਕਉ ਜਨਮ ਮਰਣ ਦੁਖੁ ਭਾਰੀ ॥

haumai rog sabh jagat biaapiaa; tin kau janam maran dukh bhaaree |

Sant Singh KhalsaThe entire world is afflicted by the disease of egotism. They suffer the terrible pains of birth and death.
Manmohan SinghThe whole world is engrossed in the disease of self-conceit. They suffer the great anguish of birth and death.
Manmohan Singh (Punjabi)ਸਾਰਾ ਸੰਸਾਰ ਸਵੈ-ਹੰਗਤਾ ਦੀ ਬੀਮਾਰੀ ਅੰਦਰ ਗ੍ਰਸਿਆ ਹੋਇਆ ਹੈ। ਉਨ੍ਹਾਂ ਜੰਮਣ ਅਤੇ ਮਰਨ ਦਾ ਮਹਾਨ ਕਸ਼ਟ ਉਠਾਉਣਾ ਪੈਂਦਾ ਹੈ।
Fareedkot Teekaਹਉਮੈ ਰੂਪ ਰੋਗ ਮੇਂ ਸਭ ਜਗਤ ਡੂਬਾ ਹੂਆ ਹੈ, ਜਿਨ ਕੋ ਹੰਤਾ ਮਮਤਾ ਹੈ ਉਸੀ ਕੋ ਜਨਮ ਮਰਣ ਰੂਪ ਦੁਖ ਭਾਰੀ ਲਗਾ ਹੈ॥
Prof. Sahib Singhਹੇ ਭਾਈ! ਸਾਰਾ ਜਗਤ ਹਉਮੈ ਦੇ ਰੋਗ ਵਿਚ ਫਸਿਆ ਰਹਿੰਦਾ ਹੈ (ਤੇ, ਹਉਮੈ ਵਿਚ ਫਸੇ ਹੋਏ) ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਗੇੜ ਦਾ ਭਾਰਾ ਦੁੱਖ ਲੱਗਾ ਰਹਿੰਦਾ ਹੈ।

ਪਦ ਅਰਥ ਰੋਗਿ = ਰੋਗ ਵਿਚ। ਬਿਆਪਿਆ = ਫਸਿਆ ਹੋਇਆ।

SikhNet (Spanish)El mundo entero está involucrado con el falso ego, y por ello, los hombres sufren al reencarnar una y otra vez.

Open this shabad (11 lines, Angs 735-736) →

Ang 735 of 1430