ੴ

ਸਿੱਖਬਾਣੀ · SikhBani

Ang 754

Sri Guru Granth Sahib · Raag Soohee · 2 shabads, 35 lines
Translations
Shabad Guru Amardas Ji Raag Soohee continued from Ang 753

ਹਰਿ ਕਾ ਨਾਮੁ ਸਤਿ ਕਰਿ ਜਾਣੈ; ਗੁਰ ਕੈ ਭਾਇ ਪਿਆਰੇ ॥

har kaa naam sat kar jaanai; gur kai bhaae piaare |

Sant Singh KhalsaThe Name of the Lord is known as True, through the Love of the Beloved Guru.
Manmohan SinghIn the love and affection of the Guru, he deems the Lord's Name as true.
Manmohan Singh (Punjabi)ਗੁਰਾਂ ਦੀ ਪ੍ਰੀਤ ਅਤੇ ਪਿਰਹੜੀ ਅੰਦਰ ਉਹ ਸੁਆਮੀ ਦੇ ਨਾਮ ਨੂੰ ਸੱਚ ਕਰ ਕੇ ਜਾਣਦਾ ਹੈ।
Fareedkot Teekaਜੋ ਗੁਰੋਂ ਕੇ ਪ੍ਰੇਮ ਕੇ ਪ੍ਯਾਰੇ ਹੈਂ, ਸੋ ਹਰੀ ਕੇ ਨਾਮ ਕੋ ਹੀ ਸਰਬ ਸੁਖ ਦਾਤਾ ਨਿਸਚੇ ਕਰ ਕੇ ਜਾਨਤੇ ਹੈਂ॥
Prof. Sahib Singhਜੇਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ, ਉਹ ਇਹ ਗੱਲ ਸਮਝ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਸੱਚਾ ਸਾਥੀ ਹੈ।

ਪਦ ਅਰਥ ਸਤਿ ਕਰਿ ਜਾਣੈ = ਸੱਚ ਕਰ ਕੇ ਜਾਣਦਾ ਹੈ, ਇਹ ਜਾਣ ਲੈਂਦਾ ਹੈ ਕਿ ਇਹੀ ਸੱਚਾ ਸਾਥੀ ਹੈ। ਕੈ ਭਾਇ = ਦੇ ਪ੍ਰੇਮ ਵਿਚ।

SikhNet (Spanish)El Nombre del Señor es la Verdad. Mediante el Amor del Bienamado Guru,

ਸਚੀ ਵਡਿਆਈ. ਗੁਰ ਤੇ ਪਾਈ; ਸਚੈ ਨਾਇ ਪਿਆਰੇ ॥

sachee vaddiaaee. gur te paaee; sachai naae piaare |

Sant Singh KhalsaTrue Glorious Greatness is obtained from the Guru, through the Beloved True Name.
Manmohan SinghFrom the Guru are obtained the true glory and the love of the True Name.
Manmohan Singh (Punjabi)ਗੁਰਾਂ ਦੇ ਪਾਸੋਂ ਸੱਚੀ ਸ਼ੋਭਾ ਅਤੇ ਸੱਚੇ ਨਾਮ ਦਾ ਪ੍ਰੇਮ ਪਰਾਪਤ ਹੁੰਦੇ ਹਨ।
Fareedkot Teekaਅਰ ਜੋ ਸਚੇ ਨਾਉਂ ਕੇ ਪਿਆਰੇ ਹੋਏ ਹੈਂ ਉਨੋਂ ਨੇ ਸੱਚੀ (ਵਡਿਆਈ) ਸੋਭਾ ਗੁਰੋਂ ਤੇ ਪਾਈ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਗੁਰੂ ਪਾਸੋਂ ਪ੍ਰਾਪਤ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਲੱਗ ਪੈਂਦਾ ਹੈ।

ਪਦ ਅਰਥ ਗੁਰ ਤੇ = ਗੁਰੂ ਪਾਸੋਂ। ਸਚੈ ਨਾਇ = ਸਦਾ-ਥਿਰ ਹਰਿ-ਨਾਮ ਵਿਚ। ਪਿਆਰੇ = ਪਿਆਰ ਬਣਾਂਦਾ ਹੈ।

SikhNet (Spanish)la Verdadera Gloria se obtiene, sí, a través del Nombre Verdadero.

ਏਕੋ ਸਚਾ ਸਭ ਮਹਿ ਵਰਤੈ; ਵਿਰਲਾ ਕੋ ਵੀਚਾਰੇ ॥

eko sachaa sabh meh varatai; viralaa ko veechaare |

Sant Singh KhalsaThe One True Lord is permeating and pervading among all; how rare is the one who contemplates this.
Manmohan SinghThe one True Lord is contained amongst all, but rare is the person, who realises this.
Manmohan Singh (Punjabi)ਇਕ ਸੱਚਾ ਸੁਆਮੀ ਹੀ ਸਾਰਿਆਂ ਅੰਦਰ ਵਿਆਪਕ ਹੈ, ਪਰ ਕੋਈ ਟਾਂਵਾਂ ਪੁਰਸ਼ ਹੀ ਇਸ ਨੂੰ ਅਨੁਭਵ ਕਰਦਾ ਹੈ।
Fareedkot Teekaਇਕੋ ਹੀ ਸੱਚਾ ਸਭ ਮੇਂ ਵਰਤਤਾ ਹੈ, ਇਸ ਬਾਤ ਕੋ ਕੋਈ ਵਿਰਲਾ ਹੀ ਬੀਚਾਰਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਇਹ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ।

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ।

SikhNet (Spanish)Sólo el Uno prevalece en todo, pero extraordinario es aquél que piensa en esto,

ਆਪੇ ਮੇਲਿ ਲਏ ਤਾ ਬਖਸੇ; ਸਚੀ ਭਗਤਿ ਸਵਾਰੇ ॥੭॥

aape mel le taa bakhase; sachee bhagat savaare |7|

Sant Singh KhalsaThe Lord Himself unites us in Union, and forgives us; He embellishes us with true devotional worship. ||7||
Manmohan SinghIf the Lord unites man with Himself, then He pardons him and adorns him with true devotion.
Manmohan Singh (Punjabi)ਜੇਕਰ ਸੁਆਮੀ ਬੰਦੇ ਨੂੰ ਆਪਣੇ ਨਾਲ ਜੋੜਦਾ ਹੈ, ਤਦ ਉਹ ਉਸ ਨੂੰ ਮਾਫ ਕਰ ਦਿੰਦਾ ਹੈ ਅਤੇ ਉਸ ਨੂੰ ਆਪਣੇ ਸੱਚੇ ਅਨੁਰਾਗ ਨਾਲ ਸ਼ਸ਼ੋਭਤ ਕਰਦਾ ਹੈ।
Fareedkot Teekaਜਿਨਾਂ ਕੋ ਆਪ ਸਾਧ ਸੰਗਤ ਮੇਂ ਮੇਲਤਾ ਹੈ ਤਿਨੋਂ ਕੋ ਸਚੀ ਭਗਤੀ ਕਰ ਸਵਾਰਤਾ ਹੈ, ਪੁਨਾ ਵਹੁ ਜਨਮ ਮਰਨ ਕੇ ਦੁਖੋਂ ਸੇ ਬਖਸੇ ਜਾਤੇ ਹੈਂ॥੭॥
Prof. Sahib Singh(ਅਜੇਹੇ ਮਨੁੱਖ ਨੂੰ) ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਤਾਂ ਉਸ ਉਤੇ ਬਖ਼ਸ਼ਸ਼ ਕਰਦਾ ਹੈ, ਸਦਾ-ਥਿਰ ਰਹਿਣ ਵਾਲੀ ਆਪਣੀ ਭਗਤੀ ਦੇ ਕੇ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ ॥੭॥

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਸਚੀ = ਸਦਾ-ਥਿਰ ਰਹਿਣ ਵਾਲੀ ॥੭॥

SikhNet (Spanish)si el Señor une a alguien en Su Ser, lo bendice y lo embellece con la Verdadera Devoción.(7)

ਸਭੋ ਸਚੁ ਸਚੁ ਸਚੁ ਵਰਤੈ; ਗੁਰਮੁਖਿ ਕੋਈ ਜਾਣੈ ॥

sabho sach sach sach varatai; guramukh koee jaanai |

Sant Singh KhalsaAll is Truth; Truth, and Truth alone is pervading; how rare is the Gurmukh who knows this.
Manmohan SinghAll is Truth and nothing but Truth is pervading all. Some rare one understands this through the Guru.
Manmohan Singh (Punjabi)ਸਮੂਹ ਸੱਚ ਤੇ ਨਰੋਲ ਸੱਚ ਹੀ ਸਾਰੇ ਵਿਆਪਕ ਹੋ ਰਿਹਾ ਹੈ। ਕੋਈ ਵਿਰਲਾ ਹੀ ਗੁਰਾਂ ਦੇ ਰਾਹੀਂ ਇਸ ਨੂੰ ਸਮਝਦਾ ਹੈ।
Fareedkot Teekaਤੀਨੋਂ ਕਾਲੋਂ ਮੇਂ ਸਭ ਸਚ ਸਰੂਪ ਵਾਹਿਗੁਰੂ ਵਰਤਤਾ ਹੈ, ਗੁਰੋਂ ਦ੍ਵਾਰੇ ਕੋਈ ਗੁਰਮੁਖ ਜਾਨਤਾ ਹੈ॥
Prof. Sahib Singhਹੇ ਭਾਈ! ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ ਕਿ ਹਰ ਥਾਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਕੰਮ ਕਰ ਰਿਹਾ ਹੈ।

ਪਦ ਅਰਥ ਸਭੋ = ਹਰ ਥਾਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।

SikhNet (Spanish)Todo es Verdad; la Verdad lo compenetra todo, pero extraordinaria es el Alma que despierta en Dios para conocer esto.

ਜੰਮਣ ਮਰਣਾ ਹੁਕਮੋ ਵਰਤੈ; ਗੁਰਮੁਖਿ ਆਪੁ ਪਛਾਣੈ ॥

jaman maranaa hukamo varatai; guramukh aap pachhaanai |

Sant Singh KhalsaBirth and death occur by the Hukam of His Command; the Gurmukh understands his own self.
Manmohan SinghBirth and death take place in the Lord's will the Guru-ward understands his ownself.
Manmohan Singh (Punjabi)ਪੈਦਾਇਸ਼ ਅਤੇ ਮੌਤ ਪ੍ਰਭੂ ਦੀ ਰਜ਼ਾ ਅੰਦਰ ਹੁੰਦੀਆਂ ਹਨ। ਗੁਰੂ ਸਮਰਪਣ ਆਪਣੇ ਆਪ ਨੂੰ ਸਮਝਦਾ ਹੈ।
Fareedkot Teekaਜਨਮਨਾ ਮਰਨਾ ਉਸ ਕੇ ਹੁਕਮ ਮੇਂ ਵਰਤਤਾ ਹੈ, ਤਿਸ ਹੁਕਮੀ ਕੋ ਕੋਈ ਗੁਰੋਂ ਦ੍ਵਾਰਾ ਆਪਣਾ ਆਪ ਰੂਪ ਕਰ ਕੇ ਪਛਾਨਤਾ ਹੈ॥
Prof. Sahib Singhਜਗਤ ਵਿਚ ਜੰਮਣਾ ਮਰਨਾ ਭੀ ਉਸੇ ਦੇ ਹੁਕਮ ਵਿਚ ਚੱਲ ਰਿਹਾ ਹੈ। ਗੁਰੂ ਦੀ ਸਰਨ ਪੈਣ ਵਾਲਾ ਉਹ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ।

ਪਦ ਅਰਥ ਹੁਕਮੋ = ਹੁਕਮ ਹੀ। ਆਪੁ ਪਛਾਣੈ = ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੈ।

SikhNet (Spanish)Conociendo que el nacimiento y la muerte están en la Voluntad del Señor,

ਨਾਮੁ ਧਿਆਏ. ਤਾ ਸਤਿਗੁਰੁ ਭਾਏ; ਜੋ ਇਛੈ. ਸੋ ਫਲੁ ਪਾਏ ॥

naam dhiaae. taa satigur bhaae; jo ichhai. so fal paae |

Sant Singh KhalsaHe meditates on the Naam, the Name of the Lord, and so pleases the True Guru. He receives whatever rewards he desires.
Manmohan SinghHe remembers the Name and becomes pleasing to the True Guru. Whatever he desires, that fruit he obtains.
Manmohan Singh (Punjabi)ਉਹ ਨਾਮ ਦਾ ਸਿਮਰਨ ਕਰਦਾ ਹੈ ਅਤੇ ਸੱਚੇ ਗੁਰਾਂ ਨੂੰ ਚੰਗਾ ਲੱਗਦਾ ਹੈ। ਜਿਹੜਾ ਫਲ ਭੀ ਉਹ ਚਾਹੁੰਦਾ ਹੈ, ਉਹ ਉਸੇ ਨੂੰ ਹੀ ਪਾ ਲੈਂਦਾ ਹੈ।
Fareedkot Teekaਜੋ ਨਾਮ ਕੋ ਧ੍ਯਾਵਤਾ ਹੈ, ਤੋ ਸਤਿਗੁਰੋਂ ਕੋ ਭਾਵਤਾ ਹੈ, ਜਬ ਭਾਯਾ ਪੁਨਾ ਜੋ ਮਨ ਮੇਂ ਇਛੇ ਸੋਈ ਫਲ ਪਾਵਤਾ ਹੈ॥
Prof. Sahib Singhਜਦੋਂ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰਦਾ ਹੈ ਤਾਂ ਉਹ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਫਿਰ ਉਹ ਜੇਹੜੀ ਮੁਰਾਦ ਮੰਗਦਾ ਹੈ ਉਹੀ ਹਾਸਲ ਕਰ ਲੈਂਦਾ ਹੈ।

ਪਦ ਅਰਥ ਸਤਿਗੁਰ ਭਾਏ = ਗੁਰੂ ਨੂੰ ਪਿਆਰਾ ਲੱਗਦਾ ਹੈ।

SikhNet (Spanish)la novia realiza su ser, vive en el Nombre del Señor y es emancipada por la Gracia del Guru.

ਨਾਨਕ. ਤਿਸ ਦਾ ਸਭੁ ਕਿਛੁ ਹੋਵੈ; ਜਿ ਵਿਚਹੁ ਆਪੁ ਗਵਾਏ ॥੮॥੧॥

naanak. tis daa sabh kichh hovai; ji vichahu aap gavaae |8|1|

Sant Singh KhalsaO Nanak, one who eradicates self-conceit from within, has everything. ||8||1||
Manmohan SinghNanak, he who effaces his self-conceit from within his-self, all his affairs are adjusted.
Manmohan Singh (Punjabi)ਨਾਨਕ ਜੋ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ; ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਾ ਹੀ ਸਭ ਕੁਛ ਪਦਾਰਥ ਹੋ ਜਾਤਾ ਹੈ, ਜੋ ਆਪਾ ਭਾਵ ਕੋ ਗਵਾ੍ਯ ਦੇਤਾ ਹੈ॥੮॥੧॥☬ਸਮਸਟੀ ਬ੍ਯਸਟੀ ਕੀ ਏਕਤਾ ਹੋਣ ਤੇ ਸਰੀਰ ਕੇ ਭੀਤਰ ਹੀ ਬ੍ਰਹਮੰਡ ਕੀ ਰਚਨਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਆਖ-) ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦਾ ਆਤਮਕ ਜੀਵਨ ਦਾ ਸਾਰਾ ਸਰਮਾਇਆ ਬਚਿਆ ਰਹਿੰਦਾ ਹੈ ॥੮॥੧॥

ਪਦ ਅਰਥ ਸਭੁ ਕਿਛੁ ਹੋਵੈ = ਆਤਮਕ ਜੀਵਨ ਦਾ ਸਾਰਾ ਸਰਮਾਇਆ ਬਣਿਆ ਰਹਿੰਦਾ ਹੈ। ਆਪੁ = ਆਪਾ-ਭਾਵ ॥੮॥੧॥

SikhNet (Spanish)Dice Nanak, aquél que conserva su ego bajo su comando, a ese ser le pertenece todo. (8-1)

Open this shabad (36 lines, Angs 753-754) →

Shabad Guru Amardas Ji Raag Soohee

ਸੂਹੀ ਮਹਲਾ ੩ ॥

soohee mahalaa 3 |

Sant Singh KhalsaSoohee, Third Mehl:
Manmohan SinghSuhi, 3rd Guru.
Manmohan Singh (Punjabi)ਸੂਹੀ ਤੀਜੀ ਪਾਤਿਸ਼ਾਹੀ।
SikhNet (Spanish)Suji, Mejl Guru Amar Das, Tercer Canal Divino.

ਕਾਇਆ ਕਾਮਣਿ. ਅਤਿ ਸੁਆਲੑਿਉ; ਪਿਰੁ ਵਸੈ ਜਿਸੁ ਨਾਲੇ ॥

kaaeaa kaaman. at suaalau; pir vasai jis naale |

Sant Singh KhalsaThe body-bride is very beautiful; she dwells with her Husband Lord.
Manmohan SinghVery beauteous is the body bride, with whom abides her Darling Spouse.
Manmohan Singh (Punjabi)ਪਰਮ ਸੁੰਦਰ ਹੈ, ਉਹ ਦੇਹ ਰੂਪੀ ਪਤਨੀ, ਜਿਸ ਦੇ ਨਾਲ ਉਸ ਦਾ ਪਿਆਰਾ ਪਤੀ ਵਸਦਾ ਹੈ।
Fareedkot Teekaਸੋ ਕਾਯਾ ਵਾ ਬੁਧੀ ਰੂਪ ਇਸਤ੍ਰੀ ਅਤ੍ਯੰਤ ਹੀ ਸੁੰਦਰ ਹੈ ਜਿਸ ਕੇ ਸਾਥ (ਪਿਰੁ) ਵਾਹਿਗੁਰੂ ਵਸਤਾ, ਭਾਵ ਸਾਖਛ੍ਹ੍ਹਾਤ ਹੈ॥
Prof. Sahib Singhਹੇ ਭਾਈ! (ਗੁਰੂ ਦੀ ਬਾਣੀ ਦੀ ਬਰਕਤਿ ਨਾਲ) ਜਿਸ ਕਾਂਇਆਂ ਵਿਚ ਪ੍ਰਭੂ-ਪਤੀ ਆ ਵੱਸਦਾ ਹੈ, ਉਹ ਕਾਂਇਆਂ-ਇਸਤ੍ਰੀ ਬਹੁਤ ਸੁੰਦਰ ਬਣ ਜਾਂਦੀ ਹੈ।

ਪਦ ਅਰਥ ਕਾਇਆ = ਸਰੀਰ। ਕਾਮਣਿ = ਇਸਤ੍ਰੀ। ਅਤਿ = ਬਹੁਤ। ਸੁਆਲਿਓ = ਸੋਹਣੀ। ਪਿਰੁ = ਪ੍ਰਭੂ-ਪਤੀ।

SikhNet (Spanish)El cuerpo es la bella esposa en donde habita el Señor Verdadero. Eternamente y para siempre ella goza del Amor de su Esposo

ਪਿਰ ਸਚੇ ਤੇ ਸਦਾ ਸੁਹਾਗਣਿ; ਗੁਰ ਕਾ ਸਬਦੁ ਸਮੑਾਲੇ ॥

pir sache te sadaa suhaagan; gur kaa sabad samaale |

Sant Singh KhalsaShe becomes the happy soul-bride of her True Husband Lord, contemplating the Word of the Guru's Shabad.
Manmohan SinghCherishing the Guru's hymns, she becomes the happy bride of her True love for aye.
Manmohan Singh (Punjabi)ਗੁਰਾਂ ਦੀ ਬਾਣੀ ਦਾ ਧਿਆਨ ਦੁਆਰਾ ਉਹ ਹਮੇਸ਼ਾਂ ਲਈ ਆਪਣੇ ਸੱਚੇ ਪ੍ਰੀਤਮ ਦੀ ਖੁਸ਼ਬਾਸ਼ ਪਤਨੀ ਬਣ ਜਾਂਦੀ ਹੈ।
Fareedkot Teekaਅਰ ਜੋ ਗੁਰੋਂ ਕੇ ਉਪਦੇਸ਼ ਕਰ ਕੇ ਸਦਾ ਹੀ ਵਾਹਿਗੁਰੂ ਕੋ ਸੰਭਾਲਤੀ ਹੈ, ਸੋ ਵਾਹਿਗੁਰੂ ਕੀ ਪ੍ਰਾਪਤੀ ਸੇ ਸਦਾ ਹੀ ਸੁਹਾਗਨ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹੈ, ਸਦਾ-ਥਿਰ ਪ੍ਰਭੂ-ਪਤੀ ਦੇ ਮਿਲਾਪ ਦੇ ਕਾਰਨ ਉਹ ਸਦਾ ਲਈ ਸੁਹਾਗ ਭਾਗ ਵਾਲੀ ਬਣ ਜਾਂਦੀ ਹੈ।

ਪਦ ਅਰਥ ਤੇ = ਤੋਂ, ਮਿਲਾਪ ਤੋਂ, ਮਿਲਾਪ ਦੇ ਕਾਰਨ। ਸੁਹਾਗਣਿ = ਸੁਹਾਗ-ਭਾਗ ਵਾਲੀ। ਸਮ੍ਹ੍ਹਾਲੇ = ਸੰਭਾਲਦੀ ਹੈ, ਹਿਰਦੇ ਵਿਚ ਵਸਾਂਦੀ ਹੈ।

SikhNet (Spanish)y vive alabando siempre la Palabra del Shabd del Guru.

ਹਰਿ ਕੀ ਭਗਤਿ. ਸਦਾ ਰੰਗਿ ਰਾਤਾ; ਹਉਮੈ ਵਿਚਹੁ ਜਾਲੇ ॥੧॥

har kee bhagat. sadaa rang raataa; haumai vichahu jaale |1|

Sant Singh KhalsaThe Lord's devotee is forever attuned to the Lord's Love; her ego is burnt away from within. ||1||
Manmohan SinghEver dyed with the Love of God's service, she burns her self-conceit from within herself
Manmohan Singh (Punjabi)ਹਮੇਸ਼ਾਂ ਹੀ ਵਾਹਿਗੁਰੂ ਦੀ ਸੇਵਾ ਦੇ ਪ੍ਰੇਮ ਨਾਲ ਰੰਗੀ ਹੋਈ, ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਸਾਝ ਸੁਟਦੀ ਹੈ।
Fareedkot Teekaਪੁਨਾ ਹਰਿ ਕੀ ਭਗਤੀ ਮੇਂ ਸਦਾ ਉਸ ਕਾ ਮਨ ਰੰਗਾ ਹੂਆ ਹੈ ਔਰ ਹਉਮੈ ਆਦਿ ਖੋਟ ਉਸ ਨੇ ਅਪਨੇ ਮੇਂ ਸੇ ਜਲਾਇ ਦੀਏ ਹੈਂ॥੧॥
Prof. Sahib Singhਹੇ ਭਾਈ! (ਬਾਣੀ ਦੀ ਬਰਕਤਿ ਨਾਲ ਜੇਹੜਾ ਮਨੁੱਖ) ਆਪਣੇ ਅੰਦਰੋਂ ਹਉਮੈ ਸਾੜ ਲੈਂਦਾ ਹੈ, ਉਹ ਸਦਾ ਵਾਸਤੇ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ ॥੧॥

ਪਦ ਅਰਥ ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ। ਜਾਲੇ = ਸਾੜ ਲੈਂਦਾ ਹੈ ॥੧॥

SikhNet (Spanish)Y estando imbuida la novia Alma en la Alabanza del Señor, ella desecha de su ser su ego negativo. (1)

ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥

vaahu vaahu poore gur kee baanee |

Sant Singh KhalsaWaaho! Waaho! Blessed, blessed is the Word of the Perfect Guru's Bani.
Manmohan SinghBlessed! blessed is the Gurbani of the Perfect Guru,
Manmohan Singh (Punjabi)ਸੁਬਹਾਨ! ਸੁਬਹਾਨ! ਹੈ ਪੂਰਨ ਗੁਰਾਂ ਦੀ ਗੁਰਬਾਣੀ,
Fareedkot Teeka(ਵਾਹੁ) ਅਸਚਰਜ ਰੂਪ ਗੁਰ ਪੂਰੇ ਹੈਂ ਔ ਅਸਚਰਜ ਰੂਪ ਹੀ ਗੁਰੋਂ ਕੀ ਬਾਣੀ, ਭਾਵ ਉਪਦੇਸ਼ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਦੀ ਬਾਣੀ ਧੰਨ ਹੈ ਧੰਨ ਹੈ।

ਪਦ ਅਰਥ ਵਾਹੁ ਵਾਹੁ = ਧੰਨ, ਧੰਨ।

SikhNet (Spanish)Gloria a la Palabra del Shabd del Guru; nace del Perfecto Guru

ਪੂਰੇ ਗੁਰ ਤੇ ਉਪਜੀ; ਸਾਚਿ ਸਮਾਣੀ ॥੧॥ ਰਹਾਉ ॥

poore gur te upajee; saach samaanee |1| rahaau |

Sant Singh KhalsaIt wells up and springs forth from the Perfect Guru, and merges into Truth. ||1||Pause||
Manmohan Singhit springs from the Perfect Guru and merges in the True Master. Pause.
Manmohan Singh (Punjabi)ਇਹ ਪੂਰਨ ਗੁਰਾਂ ਤੋਂ ਉਤਪੰਨ ਹੁੰਦੀ ਹੈ ਅਤੇ ਸੱਚੇ ਮਾਲਕ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ।
Fareedkot Teekaਪੂਰੇ ਗੁਰੋਂ ਤੇ ਜਿਸ ਕੋ ਪਰਮੇਸਰ ਕੀ ਪ੍ਰੀਤੀ ਉਤਪਤਿ ਹੂਈ ਹੈ ਤਿਸ ਕੀ ਬੁਧੀ (ਸਾਚਿ) ਪਰਮੇਸਰ ਮੇਂ ਸਮਾਣੀ ਹੈ, ਭਾਵ ਅਭੇਦ ਹੂਈ ਹੈ॥੧॥ ਰਹਾਉ ॥
Prof. Sahib Singhਇਹ ਬਾਣੀ ਪੂਰੇ ਗੁਰੂ ਦੇ ਹਿਰਦੇ ਵਿਚੋਂ ਪੈਦਾ ਹੁੰਦੀ ਹੈ, ਅਤੇ (ਜੇਹੜਾ ਮਨੁੱਖ ਇਸ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਕਰ ਦੇਂਦੀ ਹੈ ॥੧॥ ਰਹਾਉ ॥

ਪਦ ਅਰਥ ਤੇ = ਤੋਂ, ਹਿਰਦੇ ਵਿਚੋਂ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਮਾਣੀ = ਲੀਨ ਕਰ ਦੇਂਦੀ ਹੈ ॥੧॥ ਰਹਾਉ ॥

SikhNet (Spanish)y se inmerge en el Perfecto Señor (1-Pausa)

ਕਾਇਆ ਅੰਦਰਿ ਸਭੁ ਕਿਛੁ ਵਸੈ; ਖੰਡ ਮੰਡਲ ਪਾਤਾਲਾ ॥

kaaeaa andar sabh kichh vasai; khandd manddal paataalaa |

Sant Singh KhalsaEverything is within the Lord - the continents, worlds and nether regions.
Manmohan SinghWithin the body abode all the continents, worlds and the nether regions.
Manmohan Singh (Punjabi)ਸਰੀਰ ਵਿੱਚ ਸਾਰੇ ਮਹਾਂਦੀਪ, ਸੰਸਾਰ ਅਤੇ ਪਇਆਲ ਵਸਦੇ ਹਨ।
Fareedkot Teekaਯਹਿ ਉਸ ਕੋ ਨਿਸਚਾ ਹੂਆ ਹੈ, ਜੋ ਸਰੀਰ ਦੇ ਅੰਦਰ ਹੀ ਸਭ ਕੁਛ ਬਸਤਾ ਹੈ, ਕਿਆ ਪ੍ਰਿਥਵੀ ਮੰਡਲ ਕੇ ਜਿਤਨੇ ਭਾਗ ਔ ਜਿਤਨੇ ਪਾਤਾਲ ਹੈਂ॥
Prof. Sahib Singhਹੇ ਭਾਈ! ਖੰਡਾਂ ਮੰਡਲਾਂ ਪਾਤਾਲਾਂ (ਸਾਰੇ ਜਗਤ) ਦਾ ਹਰੇਕ ਸੁਖ ਉਸ ਸਰੀਰ ਦੇ ਅੰਦਰ ਆ ਵੱਸਦਾ ਹੈ,

ਪਦ ਅਰਥ ਸਭੁ ਕਿਛੁ = ਹਰੇਕ ਸੁਖ! ਖੰਡ = ਦੇਸ।

SikhNet (Spanish)Dentro del cuerpo habitan todos los mundos y los bajos mundos.

ਕਾਇਆ ਅੰਦਰਿ ਜਗਜੀਵਨ ਦਾਤਾ ਵਸੈ; ਸਭਨਾ ਕਰੇ ਪ੍ਰਤਿਪਾਲਾ ॥

kaaeaa andar jagajeevan daataa vasai; sabhanaa kare pratipaalaa |

Sant Singh KhalsaThe Life of the World, the Great Giver, dwells within the body; He is the Cherisher of all.
Manmohan SinghIn the body dwells the Beneficent Lord, the life of world, who cherishes all.
Manmohan Singh (Punjabi)ਦੇਹ ਵਿੱਚ ਜਗਤ ਦੀ ਜਿੰਦ-ਜਾਨ, ਦਾਤਾਰ ਸੁਆਮੀ ਨਿਵਾਸ ਰੱਖਦਾ ਹੈ, ਜੋ ਸਾਰਿਆਂ ਦੀ ਪਰਵਰਸ਼ ਕਰਦਾ ਹੈ।
Fareedkot Teekaਜੀਓਂ ਕਾ ਦਾਤਾ ਪਰਮਾਤਮਾਂ ਭੀ ਸਰੀਰ ਕੇ ਅੰਦਰ ਵਸਤਾ ਹੈ, ਜੋ ਸਭਨੋਂ ਕੀ ਪ੍ਰਤਿਪਾਲਾ ਕਰਤਾ ਹੈ॥
Prof. Sahib Singhਜਿਸ ਸਰੀਰ ਵਿਚ ਜਗਤ ਦਾ ਜੀਵਨ ਉਹ ਦਾਤਾਰ-ਪ੍ਰਭੂ ਪਰਗਟ ਹੋ ਜਾਂਦਾ ਹੈ ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ।

ਪਦ ਅਰਥ ਪ੍ਰਤਿਪਾਲਾ = ਪਾਲਣਾ।

SikhNet (Spanish)En el cuerpo habita el Ser Benévolo que lo sostiene todo. Bendito es el cuerpo,

ਕਾਇਆ ਕਾਮਣਿ ਸਦਾ ਸੁਹੇਲੀ; ਗੁਰਮੁਖਿ ਨਾਮੁ ਸਮੑਾਲਾ ॥੨॥

kaaeaa kaaman sadaa suhelee; guramukh naam samaalaa |2|

Sant Singh KhalsaThe body-bride is eternally beautiful; the Gurmukh contemplates the Naam. ||2||
Manmohan SinghEver illustrious is the body-bride, that by the Guru's grace, meditates on the Name.
Manmohan Singh (Punjabi)ਸਦੀਵ ਹੀ ਕੀਰਤੀਮਾਨ ਹੈ ਉਹ ਦੇਹ-ਪਤਨੀ, ਜੋ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਸਿਮਰਨ ਕਰਦੀ ਹੈ।
Fareedkot Teekaਜਿਸ ਨੇ ਗੁਰੋਂ ਦ੍ਵਾਰੇ ਨਾਮ ਕੋ ਸੰਭਾਲਾ ਹੈ, ਸੋ ਉਸ ਦੀ (ਕਾਇਆ) ਬੁਧੀ ਰੂਪ ਇਸਤ੍ਰੀ ਸਦਾ ਸੁਖੀ ਹੈ॥੨॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਦੀ ਕਾਂਇਆਂ-ਇਸਤ੍ਰੀ ਸਦਾ ਸੁਖੀ ਰਹਿੰਦੀ ਹੈ ॥੨॥

ਪਦ ਅਰਥ ਸੁਹੇਲੀ = ਸੌਖੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੨॥

SikhNet (Spanish)la Esposa del Señor, quien alaba el Naam por la Gracia del Guru.(2)

ਕਾਇਆ ਅੰਦਰਿ ਆਪੇ ਵਸੈ; ਅਲਖੁ. ਨ ਲਖਿਆ ਜਾਈ ॥

kaaeaa andar aape vasai; alakh. na lakhiaa jaaee |

Sant Singh KhalsaThe Lord Himself dwells within the body; He is invisible and cannot be seen.
Manmohan SinghWithin the body abides the Lord Himself. He is undiscernible and can be discerned not.
Manmohan Singh (Punjabi)ਸਰੀਰ ਦੇ ਵਿੱਚ ਸਾਈਂ ਖੁਦ ਰਹਿੰਦਾ ਹੈ। ਉਹ ਅਦ੍ਰਿਸ਼ਟ ਹੈ ਅਤੇ ਦੇਖਿਆ ਨਹੀਂ ਜਾ ਸਕਦਾ।
Fareedkot Teekaਸਰੀਰ ਕੇ ਅੰਦਰ ਆਪੇ ਪਰਮੇਸਰ ਵਸਤਾ ਹੈ, ਪਰੰਤੂ ਐਸਾ ਗੁਪਤ ਹੋ ਰਹਾ ਹੈ, ਜੋ ਕਿਸੀ ਸੇ ਲਖਿਆ ਨਹੀਂ ਜਾਤਾ॥
Prof. Sahib Singhਹੇ ਭਾਈ! ਇਸ ਸਰੀਰ ਵਿਚ ਪ੍ਰਭੂ ਆਪ ਹੀ ਵੱਸਦਾ ਹੈ, ਪਰ ਉਹ ਅਦ੍ਰਿਸ਼ਟ ਹੈ (ਸਧਾਰਨ ਤੌਰ ਤੇ) ਵੇਖਿਆ ਨਹੀਂ ਜਾ ਸਕਦਾ।

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਅਲਖੁ = ਅਦ੍ਰਿਸ਼ਟ।

SikhNet (Spanish)En el cuerpo habita el Ser Incognoscible,

ਮਨਮੁਖੁ ਮੁਗਧੁ. ਬੂਝੈ ਨਾਹੀ; ਬਾਹਰਿ ਭਾਲਣਿ ਜਾਈ ॥

manamukh mugadh. boojhai naahee; baahar bhaalan jaaee |

Sant Singh KhalsaThe foolish self-willed manmukh does not understand; he goes out searching for the Lord externally.
Manmohan SinghThe silly apostate understands this thing not and goes abroad in search of Him.
Manmohan Singh (Punjabi)ਮੂਰਖ ਅਧਰਮੀ ਇਸ ਗੱਲ ਨੂੰ ਨਹੀਂ ਸਮਝਦਾ ਅਤੇ ਉਸ ਨੂੰ ਲੱਭਣ ਲਈ ਬਾਹਰ ਜਾਂਦਾ ਹੈ।
Fareedkot Teekaਮਨਮੁਖਤਾ ਕਰ ਕੇ ਜੋ ਮੂਰਖ ਹੈਂ ਵਹੁ ਸਮਝਤੇ ਨਹੀਂ, ਬਾਹਰ ਭੀ ਢੂੰਢਣੇ ਕੋ ਜਾਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਇਹ ਭੇਤ) ਨਹੀਂ ਸਮਝਦਾ, (ਉਸ ਪ੍ਰਭੂ ਨੂੰ) ਬਾਹਰ (ਜੰਗਲ ਆਦਿਕ ਵਿਚ) ਲੱਭਣ ਤੁਰ ਪੈਂਦਾ ਹੈ।

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਮੁਗਧੁ = ਮੂਰਖ।

SikhNet (Spanish)pero el tonto y arrogante Manmukj no sabe nada sobre la Verdad y la va a buscar por fuera.

ਸਤਿਗੁਰੁ ਸੇਵੇ ਸਦਾ ਸੁਖੁ ਪਾਏ; ਸਤਿਗੁਰਿ. ਅਲਖੁ ਦਿਤਾ ਲਖਾਈ ॥੩॥

satigur seve sadaa sukh paae; satigur. alakh ditaa lakhaaee |3|

Sant Singh KhalsaOne who serves the True Guru is always at peace; the True Guru has shown me the Invisible Lord. ||3||
Manmohan SinghHe, who serves the True Guru, obtains permanent peace. The True Guru has shown me the unseen Lord.
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਉਹ ਸਦੀਵੀ ਆਰਾਮ ਨੂੰ ਪਾ ਲੈਂਦਾ ਹੈ। ਸੱਚੇ ਗੁਰਾਂ ਨੇ ਮੈਨੂੰ ਅਡਿੱਠ ਸਾਈਂ ਵਿਖਾਲ ਦਿੱਤਾ ਹੈ।
Fareedkot Teekaਜਿਨੋਂ ਕੋ ਐਸਾ ਗੁਪਤ ਪਰਮੇਸਰ ਸਤਿਗੁਰੋਂ ਨੇ ਲਖਾ ਦੀਆ ਹੈ ਵਹੁ ਸਤਿਗੁਰੋਂ ਕੋ ਸੇਵਤੇ ਹੈਂ ਔ ਅਚੁਤ ਸੁਖ ਕੋ ਪਾਵਤੇ ਹੈਂ॥੩॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ (ਕਿਉਂਕਿ ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਆ ਪਿਆ) ਗੁਰੂ ਨੇ (ਉਸ ਨੂੰ) ਅਦ੍ਰਿਸ਼ਟ ਪਰਮਾਤਮਾ (ਉਸ ਦੇ ਅੰਦਰ ਵੱਸਦਾ) ਵਿਖਾ ਦਿੱਤਾ ॥੩॥

ਪਦ ਅਰਥ ਸਤਿਗੁਰਿ = ਗੁਰੂ ਨੇ। ਦਿਤਾ ਲਖਾਈ = ਲਖਾਇ ਦਿੱਤਾ, ਸਮਝਾ ਦਿੱਤਾ ॥੩॥

SikhNet (Spanish)Aquél que sirve al Guru Verdadero, obtiene la Paz Eterna y conoce lo Incognoscible. (3)

ਕਾਇਆ ਅੰਦਰਿ ਰਤਨ ਪਦਾਰਥ; ਭਗਤਿ ਭਰੇ ਭੰਡਾਰਾ ॥

kaaeaa andar ratan padaarath; bhagat bhare bhanddaaraa |

Sant Singh KhalsaWithin the body there are jewels and precious treasures, the over-flowing treasure of devotion.
Manmohan SinghIn the body is the invaluable wealth and the brimful treasures of Lord's meditation.
Manmohan Singh (Punjabi)ਸਰੀਰ ਵਿੱਚ ਅਮੁੱਲੀ ਦੌਲਤ ਅਤੇ ਸੁਆਮੀ ਦੇ ਸਿਮਰਨ ਦੇ ਭਰਪੂਰ ਖਜਾਨੇ ਹਨ।
Fareedkot Teekaਕਾਇਆਂ ਕੇ ਅੰਦਰ ਹੀ (ਰਤਨ) ਵੈਰਾਗ ਆਦਿ ਦੈਵੀ ਗੁਣ ਅਰ ਅਮੋਲਕ ਪਦਾਰਥ ਹੈਂ, ਭਗਤੀ ਕੇ ਭੰਡਾਰ ਭੀ ਭਰੇ ਹੂਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੀ ਭਗਤੀ (ਮਾਨੋ) ਰਤਨ ਪਦਾਰਥ ਹੈ (ਇਹਨਾਂ ਰਤਨਾਂ ਪਦਾਰਥਾਂ ਦੇ) ਖ਼ਜ਼ਾਨੇ ਇਸ ਮਨੁੱਖ ਸਰੀਰ ਵਿਚ ਭਰੇ ਪਏ ਹਨ।

ਪਦ ਅਰਥ ਭੰਡਾਰਾ = ਖ਼ਜ਼ਾਨੇ।

SikhNet (Spanish)En el cuerpo están todos los Tesoros y la Fuente de la Devoción.

ਇਸੁ ਕਾਇਆ ਅੰਦਰਿ. ਨਉਖੰਡ ਪ੍ਰਿਥਮੀ; ਹਾਟ ਪਟਣ ਬਾਜਾਰਾ ॥

eis kaaeaa andar. naukhandd prithamee; haatt pattan baajaaraa |

Sant Singh KhalsaWithin this body are the nine continents of the earth, its markets, cities and streets.
Manmohan SinghWithin this body are the nine regions of the earth, shops, towns and streets.
Manmohan Singh (Punjabi)ਇਸ ਸਰੀਰ ਵਿੱਚ ਧਰਤੀ ਦੇ ਨੌ ਖਿੱਤੇ, ਦੁਕਾਨਾਂ ਕਸਬੇ ਅਤੇ ਬਾਜ਼ਾਰ ਹਨ।
Fareedkot Teekaਇਸ ਕਾਇਆ ਕੇ ਅੰਦਰ ਹੀ ਨਉਖੰਡ ਸਰੂਪ ਪ੍ਰਿਥਵੀ ਹੈ ਔਰ ਬਡੇ ਨਗਰ ਬਜਾਰਾਂ ਕੇ ਹਟ ਭੀ ਅੰਦਰ ਹੀ ਹੈ।☬'ਜੋ ਬ੍ਰਹਮੰਡੇ ਸੋਈ ਪਿੰਡੇ'☬ਭਾਵ ਜਿਸ ਅਕਾਲ ਪੁਰਖ ਕੇ ਰੋਮ ਰੋਮ ਮੇਂ ਕੋਟਾਨ ਕੋਟ ਬ੍ਰਹਮੰਡ ਹੈਂ, ਵਹੁ ਜੋ ਸਰੀਰ ਕੇ ਬੀਚ ਹੂਆ ਤੋ ਇਸ ਮੇਂ ਸਭੀ ਹੂਏ॥
Prof. Sahib Singhਇਸ ਸਰੀਰ ਦੇ ਅੰਦਰ ਹੀ (ਮਾਨੋ) ਸਾਰੀ ਧਰਤੀ ਦੇ ਹੱਟ ਬਾਜ਼ਾਰ ਤੇ ਸ਼ਹਰ (ਵੱਸ ਰਹੇ ਹਨ। ਗੁਰੂ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਅੰਦਰ ਹੀ ਨਾਮ ਧਨ ਵਿਹਾਝਦਾ ਹੈ)।

ਪਦ ਅਰਥ ਨਉ ਖੰਡ ਪ੍ਰਿਥਮੀ = ਨੌ ਖੰਡਾਂ ਵਾਲੀ ਧਰਤੀ, ਸਾਰੀ ਧਰਤੀ (ਦੇ)। ਹਾਟ = ਹੱਟ। ਪਟਣ = ਸ਼ਹਰ।

SikhNet (Spanish)Dentro del cuerpo están los continentes, todos los pueblos, las tiendas y las calles.

ਇਸੁ ਕਾਇਆ ਅੰਦਰਿ. ਨਾਮੁ ਨਉ ਨਿਧਿ; ਪਾਈਐ. ਗੁਰ ਕੈ ਸਬਦਿ ਵੀਚਾਰਾ ॥੪॥

eis kaaeaa andar. naam nau nidh; paaeeai. gur kai sabad veechaaraa |4|

Sant Singh KhalsaWithin this body are the nine treasures of the Naam; contemplating the Word of the Guru's Shabad, it is obtained. ||4||
Manmohan SinghWithin this body are the nine treasures of the Name and they are attained by reflecting over the Guru's word.
Manmohan Singh (Punjabi)ਇਸ ਦੇਹੀ ਅੰਦਰ ਨਾਮ ਦੇ ਖਜਾਨੇ ਹਨ ਅਤੇ ਉਹ ਗੁਰ-ਸ਼ਬਦ ਦਾ ਧਿਆਨ ਧਾਰਨ ਦੁਆਰਾ ਪਰਾਪਤ ਹੁੰਦੇ ਹਨ।
Fareedkot Teekaਇਸ ਕਾਇਆਂ ਕੇ ਅੰਦਰ ਹੀ ਨਾਮ ਨਉਨਿਧ ਰੂਪ ਹੈ, ਸੋ ਗੁਰੋਂ ਕੇ ਉਪਦੇਸ਼ ਬਿਚਾਰਣੇ ਸੇ ਪਾਈਤਾ ਹੈ॥੪॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਇਸ ਸਰੀਰ ਦੇ ਵਿਚੋਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਜੇਹੜਾ (ਮਾਨੋ ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ ॥੪॥

ਪਦ ਅਰਥ ਨਉਨਿਧਿ = ਨੌ ਖ਼ਜ਼ਾਨੇ, ਧਰਤੀ ਦੇ ਸਾਰੇ ਹੀ ਨੌ ਖ਼ਜ਼ਾਨੇ। ਕੈ ਸਬਦਿ = ਦੇ ਸ਼ਬਦ ਵਿਚ ॥੪॥

SikhNet (Spanish)En el cuerpo uno realiza los Nueve Tesoros del Nombre del Señor al meditar en la Palabra del Shabd del Guru.(4)

ਕਾਇਆ ਅੰਦਰਿ ਤੋਲਿ ਤੁਲਾਵੈ; ਆਪੇ ਤੋਲਣਹਾਰਾ ॥

kaaeaa andar tol tulaavai; aape tolanahaaraa |

Sant Singh KhalsaWithin the body, the Lord estimates the weight; He Himself is the weigher.
Manmohan SinghWithin the body the Lord estimates the weight (of your virtues) and Himself He is the Weight.
Manmohan Singh (Punjabi)ਦੇਹੀ ਅੰਦਰ ਪ੍ਰਭੂ (ਸਾਡੀਆਂ ਨੇਕੀਆਂ ਦੇ) ਭਾਰ ਦਾ ਅੰਦਾਜਾ ਲਾਉਂਦਾ ਹੈ ਅਤੇ ਉਹ ਖੁਦ ਹੀ ਜੋਖਣ ਵਾਲਾ ਹੈ।
Fareedkot Teekaਕਾਇਆਂ ਕੇ ਅੰਦਰ ਹੀ ਸਭ ਕੇ ਵਿਚਾਰ ਕੋ ਆਪ ਵਿਚਾਰਣੇ ਵਾਲਾ ਪਰਮੇਸਰ ਵਿਚਾਰ ਕਰਾਵਤਾ ਹੈ॥
Prof. Sahib Singhਹੇ ਭਾਈ! ਇਸ ਮਨੁੱਖਾ ਸਰੀਰ ਵਿਚ ਨਾਮ-ਰਤਨ ਦੀ ਪਰਖ ਕਰਨ ਵਾਲਾ ਪ੍ਰਭੂ ਆਪ ਹੀ ਵੱਸਦਾ ਹੈ,

ਪਦ ਅਰਥ ਆਪੇ = ਪ੍ਰਭੂ ਆਪ ਹੀ। ਤੋਲਣਹਾਰ = ਨਾਮ-ਰਤਨ ਦੀ ਪਰਖ ਕਰਨ ਵਾਲਾ। ਤੋਲਿ = ਨਾਮ-ਰਤਨ ਨੂੰ ਪਰਖ ਕੇ। ਤੁਲਾਵੈ = ਪਰਖਣ ਦੀ ਜਾਚ ਸਿਖਾਂਦਾ ਹੈ।

SikhNet (Spanish)En el cuerpo, el Señor evalúa nuestros méritos; Él Mismo es el Evaluador.

ਇਹੁ ਮਨੁ ਰਤਨੁ ਜਵਾਹਰ ਮਾਣਕੁ; ਤਿਸ ਕਾ ਮੋਲੁ ਅਫਾਰਾ ॥

eihu man ratan javaahar maanak; tis kaa mol afaaraa |

Sant Singh KhalsaThis mind is the jewel, the gem, the diamond; it is absolutely priceless.
Manmohan SinghThis mind is the gem, jewel and ruby, and great is its worth.
Manmohan Singh (Punjabi)ਇਹ ਮਨ, ਹੀਰਾ, ਜਵੇਹਰ ਅਤੇ ਲਾਲ ਹੈ, ਬਹੁਤ ਹੀ ਜ਼ਿਆਦਾ ਹੈ ਜਿਸ ਦਾ ਮੁੱਲ।
Fareedkot Teekaਇਸ ਮਨ ਮੇਂ ਵੈਰਾਗ ਬਿਬੇਕ ਔ ਗਿਆਨ ਹੈ ਤਿਨੋਂ ਕਾ ਮੋਲ ਭਾਰਾ ਹੈ, ਭਾਵ ਜਿਸ ਕੋ ਨਾਮ ਮੇਂ ਸਰਧਾ ਹੋਤੀ ਹੈ ਤਿਸ ਕੋ ਇਹ ਸਾਧਨ ਪ੍ਰਾਪਤਿ ਹੋਤੇ ਹੈਂ॥☬ਜੇ ਕਹੇ ਨਾਮ ਕੈਸੇ ਪ੍ਰਾਪਤਿ ਹੋਵੈ? ਤਿਸ ਪਰ ਕਹਤੇ ਹੈਂ:
Prof. Sahib Singhਉਹ ਆਪ ਪਰਖ ਕਰ ਕੇ ਨਾਮ-ਰਤਨ ਦੀ ਪਰਖ ਦੀ ਜਾਚ ਸਿਖਾਂਦਾ ਹੈ, (ਜਿਸ ਮਨੁੱਖ ਨੂੰ ਜਾਚ ਦੇਂਦਾ ਹੈ, ਉਸ ਦਾ) ਇਹ ਮਨ (ਮਾਨੋ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ ਬਣ ਜਾਂਦਾ ਹੈ।

ਪਦ ਅਰਥ ਅਫਾਰਾ = ਬਹੁਤ। ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}।

SikhNet (Spanish). En la mente están las joyas y los rubíes de valor infinito.

ਮੋਲਿ ਕਿਤ ਹੀ, ਨਾਮੁ ਪਾਈਐ ਨਾਹੀ; ਨਾਮੁ ਪਾਈਐ. ਗੁਰ ਬੀਚਾਰਾ ॥੫॥

mol kit hee, naam paaeeai naahee; naam paaeeai. gur beechaaraa |5|

Sant Singh KhalsaThe Naam, the Name of the Lord, cannot be purchased at any price; the Naam is obtained by contemplating the Guru. ||5||
Manmohan SinghOne attains not the Name at any price. The Name is obtained by reflecting over the word of the Guru.
Manmohan Singh (Punjabi)ਕਿਸੇ ਮੁੱਲ ਭੀ ਇਨਸਾਨ ਨੂੰ ਨਾਮ ਪਰਾਪਤ ਨਹੀਂ ਹੁੰਦਾ। ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ ਪਾਇਆ ਜਾਂਦਾ ਹੈ।
Fareedkot Teekaਕਿਸੇ ਮੋਲ ਕਰ ਕੇ ਨਾਮ ਪਾਇਆ ਨਹੀਂ ਜਾਤਾ, ਗੁਰੋਂ ਦੁਆਰੇ ਬੀਚਾਰ ਪ੍ਰਾਪਤਿ ਹੋਣੇ ਕਰ ਨਾਮ ਪਾਈਤਾ ਹੈ॥੫॥
Prof. Sahib Singhਇਤਨਾ ਕੀਮਤੀ ਬਣ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ। (ਉਸ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਦਾ) ਨਾਮ ਕਿਸੇ (ਦੁਨੀਆਵੀ) ਕੀਮਤ ਨਾਲ ਨਹੀਂ ਮਿਲ ਸਕਦਾ। ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ ॥੫॥

ਪਦ ਅਰਥ ਮੋਲਿ = ਮੁੱਲ ਨਾਲ। ਕਿਤ ਹੀ = ਕਿਤੁ ਹੀ {ਲਫ਼ਜ਼ 'ਕਿਤੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ}। ਕਿਤ ਹੀ ਮੋਲਿ = ਕਿਸੇ ਭੀ ਮੁੱਲ ਨਾਲ ॥੫॥

SikhNet (Spanish)Uno no puede comprar de ninguna forma el Nombre del Señor, excepto meditando en el Bani de la Palabra del Guru.(5)

ਗੁਰਮੁਖਿ ਹੋਵੈ. ਸੁ ਕਾਇਆ ਖੋਜੈ; ਹੋਰ ਸਭ ਭਰਮਿ ਭੁਲਾਈ ॥

guramukh hovai. su kaaeaa khojai; hor sabh bharam bhulaaee |

Sant Singh KhalsaOne who becomes Gurmukh searches this body; all others just wander around in confusion.
Manmohan SinghHe, who turns Guru-ward, searches his body. All others are gone astray in doubt.
Manmohan Singh (Punjabi)ਜੋ ਗੁਰਾਂ ਵੱਲ ਰੁਖ ਕਰਦਾ ਹੈ, ਉਹ ਆਪਣੀ ਦੇਹ ਦੀ ਖੋਜ-ਭਾਲ ਕਰਦਾ ਹੈ। ਹੋਰ ਸਾਰੇ ਸੰਦੇਹ ਅੰਦਰ ਭੁਲੇ ਹੋਏ ਹਨ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਕਾਇਆ ਕੋ ਖੋਜਤਾ ਹੈ ਔਰ ਸਭ ਸ੍ਰਿਸ਼ਟੀ ਭਰਮ ਨੇ ਭੁਲਾਈ ਹੂਈ ਹੈ, ਭਾਵ ਦੇਹਾਦਿਕੋਂ ਕੋ ਹੀ ਆਤਮਾ ਮਾਨ ਰਹੀ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਵਾਸਤੇ) ਆਪਣੇ ਸਰੀਰ ਨੂੰ ਹੀ ਖੋਜਦਾ ਹੈ। ਬਾਕੀ ਦੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਈ = ਕੁਰਾਹੇ ਪਈ ਹੈ।

SikhNet (Spanish)Aquél que voltea hacia Dios busca dentro de su cuerpo; los demás están perdidos en la duda,

ਜਿਸ ਨੋ ਦੇਇ ਸੋਈ ਜਨੁ ਪਾਵੈ; ਹੋਰ ਕਿਆ ਕੋ ਕਰੇ ਚਤੁਰਾਈ ॥

jis no dee soee jan paavai; hor kiaa ko kare chaturaaee |

Sant Singh KhalsaThat humble being alone obtains it, unto whom the Lord bestows it. What other clever tricks can anyone try?
Manmohan SinghHe, whom the Lord gives; that man alone obtains the Name What other cleverness can be of any avail?
Manmohan Singh (Punjabi)ਜਿਸ ਨੂੰ ਸੁਆਮੀ ਦਿੰਦਾ ਹੈ, ਕੇਵਲ ਓਹੀ ਪੁਰਸ਼ ਹੀ ਨਾਮ ਨੂੰ ਪਾਉਂਦਾ ਹੈ। ਹੋਰ ਕਿਹੜੀ ਚਲਾਕੀ ਕਿਸੇ ਕੰਮ ਆ ਸਕਦੀ ਹੈ?
Fareedkot Teekaਜਿਸ ਨੋ ਵਾਹਿਗੁਰੂ ਬੀਚਾਰ ਦੇਤਾ ਹੈ, ਸੋਈ ਪੁਰਖ ਪਾਵਤਾ ਹੈ ਔਰ ਕੋਈ ਚਤਰਾਈ ਕਿਆ ਕਰੇਗਾ॥
Prof. Sahib Singhਪਰਮਾਤਮਾ ਆਪ ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ। ਕੋਈ ਭੀ ਮਨੁੱਖ (ਗੁਰੂ ਦੀ ਸਰਨ ਤੋਂ ਬਿਨਾ) ਹੋਰ ਕੋਈ ਸਿਆਣਪ ਨਹੀਂ ਕਰ ਸਕਦਾ (ਜਿਸ ਨਾਲ ਨਾਮ ਪ੍ਰਾਪਤ ਕਰ ਸਕੇ)।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਦੇਇ = ਦੇਂਦਾ ਹੈ। ਕੋ = ਕੋਈ ਮਨੁੱਖ। ਕਿਆ ਚਤੁਰਾਈ = ਕੇਹੜੀ ਸਿਆਣਪ?

SikhNet (Spanish)pues sólo es bendecido aquél a quien el Señor bendice. ¿Cómo puede servirnos de algo nuestra astucia?

ਕਾਇਆ ਅੰਦਰਿ ਭਉ ਭਾਉ ਵਸੈ; ਗੁਰ ਪਰਸਾਦੀ ਪਾਈ ॥੬॥

kaaeaa andar bhau bhaau vasai; gur parasaadee paaee |6|

Sant Singh KhalsaWithin the body, the Fear of God and Love for Him abides; by Guru's Grace, they are obtained. ||6||
Manmohan SinghIn the body abides Lord's fear and love. By the Guru's grace, the mortal obtains them.
Manmohan Singh (Punjabi)ਦੇਹੀ ਵਿੱਚ ਪ੍ਰਭੂ ਦਾ ਡਰ ਅਤੇ ਪ੍ਰੇਮ ਵਸਦੇ ਹਨ। ਗੁਰਾਂ ਦੀ ਰਹਿਮਤ ਸਦਕਾ ਉਹ ਪਾਏ ਜਾਂਦੇ ਹਨ।
Fareedkot Teekaਇਸ ਕਾਇਆਂ ਕੇ ਅੰਦਰ ਹੀ ਭਉ ਤੇ ਪ੍ਰੇਮ ਵਸਤਾ ਹੈ, ਪਰੰਤੂ ਗੁਰੋਂ ਕੀ ਕਿਰਪਾ ਤੇ ਪਾਈਤਾ ਹੈ॥੬॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ ਨਾਮ ਪ੍ਰਾਪਤ ਹੁੰਦਾ ਹੈ। ਜਿਸ ਨੂੰ ਪ੍ਰਾਪਤ ਹੁੰਦਾ ਹੈ ਉਸ ਦੇ ਸਰੀਰ ਵਿਚ ਪਰਮਾਤਮਾ ਦਾ ਡਰ-ਅਦਬ ਅਤੇ ਪਿਆਰ ਆ ਵੱਸਦਾ ਹੈ ॥੬॥

ਪਦ ਅਰਥ ਭਉ = ਡਰ-ਅਦਬ। ਭਾਉ = ਪਿਆਰੇ। ਪਰਸਾਦੀ = ਕਿਰਪਾ ਨਾਲ ॥੬॥

SikhNet (Spanish)En el cuerpo habita el Nombre del Señor y el Temor Reverencial también, y uno los obtiene sólo por la Gracia del Guru.(6)

ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ; ਸਭ ਓਪਤਿ ਜਿਤੁ ਸੰਸਾਰਾ ॥

kaaeaa andar brahamaa bisan mahesaa; sabh opat jit sansaaraa |

Sant Singh KhalsaWithin the body, are Brahma, Vishnu and Shiva, from whom the whole world emanated.
Manmohan Singhwithin the body are Brahma, Vishnu and Shiva, who are said to be the creators of the whole world.
Manmohan Singh (Punjabi)ਦੇਹ ਦੇ ਅੰਦਰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਹਨ, ਜੋ ਸਾਰੇ ਜੱਗ ਦੇ ਸਿਰਜਣਹਾਰ ਆਖੇ ਜਾਂਦੇ ਹਨ।
Fareedkot Teekaਕਾਇਆਂ ਕੇ ਅੰਦਰ ਹੀ ਬ੍ਰਹਮਾ, ਬਿਸਨੁ, (ਮਹੇਸਾ) ਸ਼ਿਵ ਹੈਂ। ਜਿਨੋਂ ਸੇ ਸਭ ਸੰਸਾਰ ਕਾ ਉਤਪਤਿ ਔ ਪਾਲਣਾ ਪੁਨਾ ਸੰਘਾਰ ਹੋਤਾ ਹੈ॥
Prof. Sahib Singhਹੇ ਭਾਈ! ਇਸ ਸਰੀਰ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ, ਜਿਸ ਤੋਂ ਬ੍ਰਹਮਾ, ਬਿਸ਼ਨ, ਸ਼ਿਵ ਅਤੇ ਹੋਰ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ।

ਪਦ ਅਰਥ ਸਭ ਓਪਤਿ = ਸਾਰੀ ਉਤਪੱਤੀ। ਜਿਤੁ = ਜਿਸ (ਪਰਮਾਤਮਾ) ਤੋਂ।

SikhNet (Spanish)En el cuerpo viven Brahma, Vishnu y Shiva, mismos que claman haber creado el mundo.

ਸਚੈ ਆਪਣਾ ਖੇਲੁ ਰਚਾਇਆ; ਆਵਾ ਗਉਣੁ ਪਾਸਾਰਾ ॥

sachai aapanaa khel rachaaeaa; aavaa gaun paasaaraa |

Sant Singh KhalsaThe True Lord has staged and contrived His own play; the expanse of the Universe comes and goes.
Manmohan SinghThe True Lord has staged His play and has subjected the world to birth and death.
Manmohan Singh (Punjabi)ਸੱਚੇ ਸੁਆਮੀ ਨੇ ਖੇਡ ਸਾਜੀ ਹੈ ਅਤੇ ਸੰਸਾਰ ਨੂੰ ਜੰਮਣ ਰਾਹੀਂ ਹੀ ਕਲਿਆਣਾ ਪਰਾਪਤ ਹੁੰਦਾ ਹੈ।
Fareedkot Teekaਏਹੁ ਜੋ ਆਵਣ ਜਾਣ ਰੂਪ ਸੰਸਾਰ ਹੈ, ਸੋ ਸਚੇ ਨੇ ਆਪਣਾ ਖੇਲ ਰਚਾਇਆ ਹੈ॥
Prof. Sahib Singhਸਦਾ-ਥਿਰ ਪ੍ਰਭੂ ਨੇ (ਇਹ ਜਗਤ) ਆਪਣਾ ਇਕ ਤਮਾਸ਼ਾ ਰਚਿਆ ਹੋਇਆ ਹੈ ਇਹ ਜੰਮਣ ਮਰਨ ਇਕ ਖਿਲਾਰਾ ਖਿਲਾਰ ਦਿੱਤਾ ਹੈ।

ਪਦ ਅਰਥ ਸਚੈ = ਸਦਾ-ਥਿਰ ਪ੍ਰਭੂ ਨੇ। ਆਵਾਗਉਣੁ = ਜੰਮਣ ਮਰਨ। ਪਾਸਾਰਾ = ਖਿਲਾਰਾ।

SikhNet (Spanish)Todo es la obra del Señor Verdadero y todo es la manifestación del ir y venir.

ਪੂਰੈ ਸਤਿਗੁਰਿ ਆਪਿ ਦਿਖਾਇਆ; ਸਚਿ ਨਾਮਿ ਨਿਸਤਾਰਾ ॥੭॥

poorai satigur aap dikhaaeaa; sach naam nisataaraa |7|

Sant Singh KhalsaThe Perfect True Guru Himself has made it clear, that emancipation comes through the True Name. ||7||
Manmohan SinghThe Perfect True Guru himself has shown, that emancipation is obtained through the True Name.
Manmohan Singh (Punjabi)ਪੂਰਨ ਸੱਚੇ ਗੁਰਾਂ ਨੇ ਖੁਦ ਵਿਖਾ ਦਿੱਤਾ ਹੈ ਕਿ ਨਾਮ ਰਾਹੀਂ ਹੀ ਕਲਿਆਣ ਪਰਾਪਤ ਹੁੰਦਾ ਹੈ।
Fareedkot Teekaਜਿਨ ਕੋ ਪੂਰੇ ਸਤਿਗੁਰੂ ਮਿਲੇ ਹੈਂ ਔ ਅਪਨਾ ਸਰੂਪ ਦਿਖਾਇਆ ਹੈ, ਤਿਨੋਂ ਕਾ ਸਚੇ ਨਾਮੀ ਕੋ ਪਾ ਕਰ ਨਿਸਤਾਰਾ ਹੂਆ ਹੈ॥੭॥
Prof. Sahib Singhਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਇਹ ਅਸਲੀਅਤ) ਵਿਖਾ ਦਿੱਤੀ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਮਨੁੱਖ ਦਾ ਪਾਰ-ਉਤਾਰਾ ਹੋ ਗਿਆ ॥੭॥

ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਸਚਿ ਨਾਮਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ॥੭॥

SikhNet (Spanish)El Guru Perfecto ha enseñado que la Emancipación sólo viene a través del Nombre del Señor. (7)

ਸਾ ਕਾਇਆ ਜੋ ਸਤਿਗੁਰੁ ਸੇਵੈ; ਸਚੈ ਆਪਿ ਸਵਾਰੀ ॥

saa kaaeaa jo satigur sevai; sachai aap savaaree |

Sant Singh KhalsaThat body, which serves the True Guru, is embellished by the True Lord Himself.
Manmohan SinghThat body which serves the True Guru, the True master Himself embellishes.
Manmohan Singh (Punjabi)ਉਹ ਦੇਹੀ ਜਿਹੜੀ ਸੱਚੇ ਗੁਰਾਂ ਦੀ ਸੇਵਾ ਕਮਾਉਂਦੀ ਹੈ, ਸੱਚਾ ਮਾਲਕ ਖੁਦ ਸ਼ਸ਼ੋਭਤ ਕਰਦਾ ਹੈ।
Fareedkot Teeka(ਸਾ) ਵਹੁ ਕਾਇਆਂ ਸਫਲ ਹੈ, ਜੋ (ਸਚੈ) ਵਾਹਿਗੁਰੂ ਕੋ ਸੇਵਤੀ ਹੈ ਅਰ ਸੋ ਆਪ ਸਚੇ ਵਾਹਿਗੁਰੂ ਕੀ ਹੀ ਸਵਾਰੀ ਹੂਈ ਹੈ॥
Prof. Sahib Singhਹੇ ਭਾਈ! ਉਹੀ ਸਰੀਰ ਸਫਲ ਹੈ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ। ਉਸ ਸਰੀਰ ਨੂੰ ਸਦਾ-ਥਿਰ ਰਹਿਣ ਵਾਲੇ ਕਰਤਾਰ ਨੇ ਆਪ ਸੋਹਣਾ ਬਣਾ ਦਿੱਤਾ।

ਪਦ ਅਰਥ ਸਾ = ਉਹ {ਇਸਤ੍ਰੀ-ਲਿੰਗ}।

SikhNet (Spanish)Al cuerpo que sirve al Guru Verdadero, el Señor Mismo lo embellece.

ਵਿਣੁ ਨਾਵੈ. ਦਰਿ ਢੋਈ ਨਾਹੀ; ਤਾ ਜਮੁ ਕਰੇ ਖੁਆਰੀ ॥

vin naavai. dar dtoee naahee; taa jam kare khuaaree |

Sant Singh KhalsaWithout the Name, the mortal finds no place of rest in the Court of the Lord; he shall be tortured by the Messenger of Death.
Manmohan SinghWithout the Name, man finds not refuge in the Lord's court and the Yama distresses him.
Manmohan Singh (Punjabi)ਨਾਮ ਦੇ ਬਗੈਰ ਇਨਸਾਨ ਨੂੰ ਸਾਈਂ ਦੇ ਦਰਬਾਰ ਵਿੱਚ ਪਨਾਹ ਨਹੀਂ ਮਿਲਦੀ ਅਤੇ ਯਮ ਉਸ ਨੂੰ ਦੁਖੀ ਕਰਦਾ ਹੈ।
Fareedkot Teekaਬਿਨਾਂ ਨਾਮ ਤੋਂ ਦਰਗਾਹ ਮੇਂ ਕਿਸੇ ਕੋ ਢੋਈ ਨਹੀਂ ਮਿਲਤੀ, ਇਸੀ ਸੇ ਪ੍ਰਲੋਕ ਮੇਂ ਜਮ ਖੁਆਰੀ ਕਰਤਾ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਖਲੋਣਾ ਨਹੀਂ ਮਿਲਦਾ। ਤਦੋਂ (ਅਜੇਹੇ ਮਨੁੱਖ ਨੂੰ) ਜਮਰਾਜ ਖ਼ੁਆਰ ਕਰਦਾ ਹੈ।

ਪਦ ਅਰਥ ਦਰਿ = (ਪ੍ਰਭੂ ਦੇ) ਦਰ ਤੇ। ਢੋਈ = ਆਸਰਾ।

SikhNet (Spanish)Sin el Nombre del Señor uno no obtiene refugio y es destruido por la muerte.

ਨਾਨਕ. ਸਚੁ ਵਡਿਆਈ ਪਾਏ; ਜਿਸ ਨੋ ਹਰਿ ਕਿਰਪਾ ਧਾਰੀ ॥੮॥੨॥

naanak. sach vaddiaaee paae; jis no har kirapaa dhaaree |8|2|

Sant Singh KhalsaO Nanak, true glory is bestowed, when the Lord showers His Mercy. ||8||2||
Manmohan SinghNanak, he on whom the Lord takes pity, obtains the true glory.
Manmohan Singh (Punjabi)ਨਾਨਕ, ਜਿਸ ਉਤੇ ਪ੍ਰਭੂ ਮਿਹਰ ਕਰਦਾ ਹੈ, ਉਹ ਸੱਚੀ ਸ਼ੋਭਾ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਚੀ ਸੋਭਾ ਵਹੀ ਪਾਵਤਾ ਹੈ ਜਿਸ ਕੋ ਹਰੀ ਨੇ ਕਿਰਪਾ ਧਾਰੀ ਹੈ॥੮॥੨॥☬ਮਨਮੁਖੋਂ ਕੀ ਨਿਖੇਧੀ ਗੁਰਮੁਖੋਂ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਸ ਨੂੰ ਆਪਣਾ ਸਦਾ-ਥਿਰ ਨਾਮ ਬਖ਼ਸ਼ਦਾ ਹੈ (ਇਹੀ ਉਸ ਵਾਸਤੇ ਸਭ ਤੋਂ ਵੱਡੀ) ਇੱਜ਼ਤ ਹੈ ॥੮॥੨॥

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਸਚੁ = ਸਦਾ-ਥਿਰ ਹਰਿ-ਨਾਮ ॥੮॥੨॥

SikhNet (Spanish)Dice Nanak, aquél que tiene el rocío de la Misericordia de Dios es bendecido con la Gloria de Su Verdad. (8-2)

Open this shabad →

Ang 754 of 1430