ੴ

ਸਿੱਖਬਾਣੀ · SikhBani

ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥

naamai hee te sabh kichh hoaa bin satigur naam na jaapai
Guru Amardas Ji ਗੁਰੂ ਅਮਰਦਾਸ ਜੀ · Raag Soohee · Ang 753, 754 · 36 lines
Translations

ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ ॥

raag soohee mahalaa 3 ghar 1 asattapadeea | Ang 753

Sant Singh KhalsaRaag Soohee, Third Mehl, First House, Ashtpadheeyaa:
Manmohan SinghSuhi Measure 3rd Guru Ashtpadian
Manmohan Singh (Punjabi)ਰਾਗੁ ਸੂਹੀ ਤੀਜੀ ਪਾਤਿਸ਼ਾਹੀ ਅਸ਼ਟਪਦੀਆਂ।
Prof. Sahib Singhਰਾਗ ਸੂਹੀ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Suji, Mejl Guru Amar Das, Tercer Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 753

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਨਾਮੈ ਹੀ ਤੇ. ਸਭੁ ਕਿਛੁ ਹੋਆ; ਬਿਨੁ ਸਤਿਗੁਰ. ਨਾਮੁ ਨ ਜਾਪੈ ॥

naamai hee te. sabh kichh hoaa; bin satigur. naam na jaapai | Ang 753

Sant Singh KhalsaEverything comes from the Naam, the Name of the Lord; without the True Guru, the Naam is not experienced.
Manmohan SinghFrom the Lord's Name, everything has proceeded. Without the True Guru, the Name is realised not.
Manmohan Singh (Punjabi)ਸੁਆਮੀ ਦੇ ਨਾਮ ਤ5 ਹੀ ਸਾਰਾ ਕੁਛ ਉਤਪੰਨ ਹੋਇਆ ਹੈ। ਸੱਚੇ ਗੁਰਾਂ ਦੇ ਬਗੈਰ ਨਾਮ ਦਾ ਅਨੁਭਵ ਨਹੀਂ ਹੁੰਦਾ।
Fareedkot Teekaਮੈਨੂੰ ਇਹ ਸਮਝ ਹੂਈ ਕਿ ਨਾਮ ਹੀ ਸੇ ਸਭ ਕੁਛ ਹੋਆ ਹੈ, ਭਾਵ ਗਿਆਨ ਵੈਰਾਗ ਇਹ ਸਭ ਨਾਮ ਕਰ ਕੇ ਹੀ ਹੋਤੇ ਹੈਂ। ਬਿਨਾਂ ਸਤਿਗੁਰੋਂ ਕੀ ਕਿਰਪਾ ਸੇ ਨਾਮ ਕਾ ਮਹਾਤਮ ਨਹੀਂ (ਜਾਪੈ) ਜਾਣੀਤਾ॥
Prof. Sahib Singhਹੇ ਭਾਈ! ਪਰਮਾਤਮਾ ਦੇ ਨਾਮ ਤੋਂ ਸਭ ਕੁਝ (ਸਾਰਾ ਰੌਸ਼ਨ ਆਤਮਕ ਜੀਵਨ) ਹੁੰਦਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ।

ਪਦ ਅਰਥ ਨਾਮੈ ਹੀ ਤੇ = ਪਰਮਾਤਮਾ ਦੇ ਨਾਮ ਤੇ ਹੀ। ਨ ਜਾਪੈ = ਕਦਰ ਨਹੀਂ ਪੈਂਦੀ, ਸਮਝ ਨਹੀਂ ਆਉਂਦੀ।

SikhNet (Spanish)El Nombre del Señor es el Creador de todo, pero sin el Guru Verdadero uno no toma Conciencia del Nombre.

ਗੁਰ ਕਾ ਸਬਦੁ. ਮਹਾ ਰਸੁ ਮੀਠਾ; ਬਿਨੁ ਚਾਖੇ. ਸਾਦੁ ਨ ਜਾਪੈ ॥

gur kaa sabad. mahaa ras meetthaa; bin chaakhe. saad na jaapai | Ang 753

Sant Singh KhalsaThe Word of the Guru's Shabad is the sweetest and most sublime essence, but without tasting it, its flavor cannot be experienced.
Manmohan SinghThe Guru's Word is the sweet supreme Nectar, but its relish can be known not without tasting it.
Manmohan Singh (Punjabi)ਗੁਰਾਂ ਦੀ ਬਾਣੀ ਮਿੱਠੜਾ ਧਰਮ ਅੰਮ੍ਰਿਤ ਹੈ, ਪ੍ਰੰਤੂ ਇਸ ਨੂੰ ਚੱਖਣ ਦੇ ਬਾਝੋਂ ਇਸ ਦੇ ਸੁਆਦ ਦਾ ਪਤਾ ਨਹੀਂ ਲੱਗਦਾ।
Fareedkot Teekaਅਰ ਗੁਰੋਂ ਕੇ ਉਪਦੇਸ਼ ਕਾ ਰਸ ਬਹੁਤ ਮੀਠਾ ਹੈ ਬਿਨਾਂ ਪਾਨ ਕੀਏ ਸੇ ਨਹੀਂ ਜਾਣੀਤੇ, ਏਹੁ ਜੀਵ ਕੈਸੇ ਪਾਨ ਕਰੈ॥
Prof. Sahib Singhਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ, ਜਿਤਨਾ ਚਿਰ ਇਸ ਨੂੰ ਚੱਖਿਆ ਨਾਹ ਜਾਏ, ਸੁਆਦ ਦਾ ਪਤਾ ਨਹੀਂ ਲੱਗ ਸਕਦਾ।

ਪਦ ਅਰਥ ਮਹਾ ਰਸੁ = ਵੱਡੇ ਰਸ ਵਾਲਾ। ਸਾਦੁ = ਸੁਆਦ।

SikhNet (Spanish)La Palabra del Shabd del Guru es más dulce que el dulce, pero, ¿cómo puede uno conocer Su Sabor sin probarla?

ਕਉਡੀ ਬਦਲੈ ਜਨਮੁ ਗਵਾਇਆ; ਚੀਨਸਿ ਨਾਹੀ ਆਪੈ ॥

kauddee badalai janam gavaaeaa; cheenas naahee aapai | Ang 753

Sant Singh KhalsaHe wastes this human life in exchange for a mere shell; he does not understand his own self.
Manmohan SinghFor a small shell, the mortal loses his life and understands not his ownself.
Manmohan Singh (Punjabi)ਕੌਡੀ ਦੀ ਖਾਤਰ ਪ੍ਰਾਣੀ ਆਪਣਾ ਜੀਵਨ ਗੁਆ ਲੈਂਦਾ ਹੈ ਅਤੇ ਆਪਣੇ ਆਪੇ ਨੂੰ ਹੀ ਨਹੀਂ ਸਮਝਦਾ।
Fareedkot Teekaਅਪਨੇ ਆਪ ਕੋ ਜੋ ਪਛਾਨਤੇ ਨਹੀਂ ਤਿਨੋਂ ਨੇ ਮਾਇਆ ਵਾਸਤੇ ਅਮੋਲਕ ਜਨਮ ਖੋਇ ਲੀਆ ਹੈ॥
Prof. Sahib Singhਜੇਹੜਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ) ਆਪਣੇ ਆਤਮਕ ਜੀਵਨ ਨੂੰ ਪਛਾਣਦਾ ਨਹੀਂ, ਉਹ ਆਪਣੇ ਮਨੁੱਖਾ ਜਨਮ ਨੂੰ ਕੌਡੀ ਦੇ ਵੱਟੇ (ਵਿਅਰਥ ਹੀ) ਗਵਾ ਲੈਂਦਾ ਹੈ।

ਪਦ ਅਰਥ ਚੀਨ੍ਹ੍ਹਸਿ = ਪਛਾਣਦਾ। ਆਪੈ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।

SikhNet (Spanish)Uno pierde su vida por una nada y no realiza al ser,

ਗੁਰਮੁਖਿ ਹੋਵੈ ਤਾ ਏਕੋ ਜਾਣੈ; ਹਉਮੈ ਦੁਖੁ. ਨ ਸੰਤਾਪੈ ॥੧॥

guramukh hovai taa eko jaanai; haumai dukh. na santaapai |1| Ang 753

Sant Singh KhalsaBut, if he becomes Gurmukh, then he comes to know the One Lord, and the disease of egotism does not afflict him. ||1||
Manmohan SinghIf man turns Guru-wards, then knows he the One Lord and the ailment of ego infests him not.
Manmohan Singh (Punjabi)ਜੇਕਰ ਬੰਦਾ ਗੁਰਾਂ ਦੇ ਪਾਸੇ ਵੱਲ ਮੁੜ ਪਵੇ, ਤਦ ਉਹ ਇਕ ਸੁਆਮੀ ਨੂੰ ਜਾਣ ਲੈਂਦਾ ਹੈ ਤੇ ਹੰਕਾਰ ਦੀ ਬੀਮਾਰੀ ਉਸ ਨੂੰ ਦੁੱਖ ਨਹੀਂ ਦਿੰਦੀ।
Fareedkot Teekaਜੋ ਗੁਰਮਖਿ ਹੋਵੈ ਸੋ ਇਕ ਕੋ ਜਾਣੈ, ਫੇਰ ਫਲ੍ਹ ਏਹ ਹੋਵੈ: ਹਉਮੈ ਸੇ ਜੋ ਦੁਖ ਉਤਪਤਿ ਹੋਤਾ ਹੈ, ਸੋ ਇਨ ਕੋ ਫਿਰ ਨਾ ਦੁਖੀ ਕਰੇਗਾ॥੧॥
Prof. Sahib Singhਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਤਦੋਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਉਸ ਨੂੰ ਹਉਮੈ ਦਾ ਦੁੱਖ ਨਹੀਂ ਸਤਾ ਸਕਦਾ ॥੧॥

ਪਦ ਅਰਥ ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ। ਜਾਣੈ = ਸਾਂਝ ਪਾਂਦਾ ਹੈ। ਸੰਤਾਪੈ = ਦੁੱਖ ਦੇਂਦਾ ॥੧॥

SikhNet (Spanish)pero si uno voltea hacia Dios entonces conoce al Uno y así la maldad del ego no le causa más dolor. (1)

ਬਲਿਹਾਰੀ ਗੁਰ ਅਪਣੇ ਵਿਟਹੁ; ਜਿਨਿ ਸਾਚੇ ਸਿਉ ਲਿਵ ਲਾਈ ॥

balihaaree gur apane vittahu; jin saache siau liv laaee | Ang 753

Sant Singh KhalsaI am a sacrifice to my Guru, who has lovingly attached me to the True Lord.
Manmohan SinghA sacrifice am I unto my Guru, who has attuned me to the love of the True Lord.
Manmohan Singh (Punjabi)ਕੁਰਬਾਨ ਹਾਂ ਮੈਂ ਆਪਣੇ ਗੁਰਾਂ ਦੇ ਉਤੋਂ, ਜਿਨ੍ਹਾਂ ਨੂੰ ਸੱਚੇ ਸੁਆਮੀ ਨਾਲ ਮੇਰਾ ਪਿਆਰ ਪਾ ਦਿੱਤਾ ਹੈ।
Fareedkot Teekaਤਿਨ ਅਪਨੇ ਗੁਰੋਂ ਪਰ ਸੇ ਮੈਂ ਬਲਿਹਾਰ ਜਾਤਾ ਹੂੰ ਜਿਨ ਗੁਰੋਂ ਨੇ ਸਾਚੇ ਵਾਹਿਗੁਰੂ ਸਾਥ ਪ੍ਰੀਤਿ ਲਾਈ ਹੈ॥
Prof. Sahib Singhਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਸਰਨ ਆਏ ਮਨੁੱਖ ਦੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪ੍ਰੀਤ ਜੋੜ ਦਿੱਤੀ (ਭਾਵ, ਜੋੜ ਦੇਂਦਾ ਹੈ)।

ਪਦ ਅਰਥ ਵਿਟਹੁ = ਤੋਂ। ਜਿਨਿ = ਜਿਸ (ਗੁਰੂ) ਨੇ। ਸਿਉ = ਨਾਲ। ਲਿਵ = ਲਗਨ, ਪ੍ਰੀਤਿ।

SikhNet (Spanish)En sacrificio ofrezco mi ser a mi Guru, Quien me entonó en el Uno Verdadero.

ਸਬਦੁ ਚੀਨੑਿ ਆਤਮੁ ਪਰਗਾਸਿਆ; ਸਹਜੇ ਰਹਿਆ ਸਮਾਈ ॥੧॥ ਰਹਾਉ ॥

sabad cheena aatam paragaasiaa; sahaje rahiaa samaaee |1| rahaau | Ang 753

Sant Singh KhalsaConcentrating on the Word of the Shabad, the soul is illumined and enlightened. I remain absorbed in celestial ecstasy. ||1||Pause||
Manmohan SinghRemembering the Name, my soul is illumined and I now remain merged in celestial bliss. Pause.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਆਰਾ ਮੇਰੀ ਆਤਮਾ ਰੌਸ਼ਨ ਹੋ ਗਈ ਹੈ ਤੇ ਹੁਣ ਮੈਂ ਬੈਕੁੰਠੀ ਅਨੰਦ ਵਿੱਚ ਲੀਨ ਰਹਿੰਦਾ ਹਾਂ। ਠਹਿਰਾਉ।
Fareedkot Teekaਅਰ ਜਬ ਗੁਰੋਂ ਕੇ ਉਪਦੇਸ਼ ਕੋ ਵੀਚਾਰਿਆ ਤੇ ਅਪਣਾ ਸਰੂਪ ਪ੍ਰਕਾਸ਼ਿਆ ਹੈ ਫੇਰ ਮਨ ਮੇਂ ਸਾਂਤਿ ਸਮਾਈ ਹੈ॥੧॥ ਰਹਾਉ ॥
Prof. Sahib Singhਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ ਜੀਵਨ ਚਮਕ ਪੈਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਚੀਨ੍ਹ੍ਹਿ = ਪਛਾਣ ਕੇ। ਆਤਮੁ = ਆਪਣਾ ਆਪਾ। ਪਰਗਾਸਿਆ = ਰੌਸ਼ਨ ਹੋ ਜਾਂਦਾ ਹੈ, ਚਮਕ ਪੈਂਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ ॥੧॥ ਰਹਾਉ ॥

SikhNet (Spanish)Conociendo la Esencia de la Palabra del Shabd, mi Alma se iluminó y se inmergió en el Equilibrio. (1-Pausa)

ਗੁਰਮੁਖਿ ਗਾਵੈ ਗੁਰਮੁਖਿ ਬੂਝੈ; ਗੁਰਮੁਖਿ ਸਬਦੁ ਬੀਚਾਰੇ ॥

guramukh gaavai guramukh boojhai; guramukh sabad beechaare | Ang 753

Sant Singh KhalsaThe Gurmukh sings the Praises of the Lord; the Gurmukh understands. The Gurmukh contemplates the Word of the Shabad.
Manmohan SinghThe pious person sings the Lord's praise, the pious person realises Him and the pious person reflects over His Name.
Manmohan Singh (Punjabi)ਪਵਿੱਤਰ ਪੁਰਸ਼ ਪ੍ਰਭੂ ਦੀ ਗਾਇਨ ਕਰਦਾ ਹੈ। ਪਵਿੱਤਰ ਪੁਰਸ਼ ਉਸ ਨੂੰ ਅਨੁਭਵ ਕਰਦਾ ਹੈ ਤੇ ਪਵਿੱਤਰ ਪੁਰਸ਼ ਹੀ ਉਸ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਗੁਰਮੁਖ ਹੀ ਗਾਵਤੇ ਹੈਂ, ਗੁਰਮੁਖ ਹੀ ਸਮਝਤੇ ਹੈਂ, ਗੁਰਮੁਖ ਹੀ ਬ੍ਰਹਮ ਕੋ ਬਿਚਾਰਤੇ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਂਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ।
SikhNet (Spanish)Aquél que voltea hacia Dios, canta y medita en el Bani de la Palabra;

ਜੀਉ ਪਿੰਡੁ ਸਭੁ ਗੁਰ ਤੇ ਉਪਜੈ; ਗੁਰਮੁਖਿ ਕਾਰਜ ਸਵਾਰੇ ॥

jeeo pindd sabh gur te upajai; guramukh kaaraj savaare | Ang 753

Sant Singh KhalsaBody and soul are totally rejuvenated through the Guru; the Gurmukh's affairs are resolved in his favor.
Manmohan SinghThe Guru re-animates the soul and body, and the supreme Guru alone adjusts all the affairs.
Manmohan Singh (Punjabi)ਗੁਰੂ ਜੀ ਆਤਮਾ ਤੇ ਦੇਹ ਨੂੰ ਨਵੇਂ ਸਿਰਿਓਂ ਸੁਰਜੀਤ ਕਰਦੇ ਹਨ ਅਤੇ ਮੁਖੀ ਗੁਰੂ ਜੀ ਹੀ ਸਾਰੇ ਕੰਮ ਰਾਸ ਕਰਦੇ ਹਨ।
Fareedkot Teekaਜੀਉ ਤੇ ਸਰੀਰ ਸਭ ਗੁਰਾਂ ਕੇ ਉਪਦੇਸ਼ ਤੇ (ਉਪਜੈ) ਉਭਰਤਾ, ਭਾਵ ਸਫਲਾ ਹੋਤਾ ਹੈ, ਗੁਰੋਂ ਦੁਆਰਾ ਹੀ ਸਭ ਕਾਮ ਬਨਤੇ ਹੈਂ॥
Prof. Sahib Singhਉਸ ਮਨੁੱਖ ਦੀ ਜਿੰਦ ਉਸ ਦਾ ਸਰੀਰ ਗੁਰੂ ਦੀ ਬਰਕਤਿ ਨਾਲ ਨਵਾਂ ਆਤਮਕ ਜਨਮ ਲੈਂਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤੇ = ਤੋਂ। ਉਪਜੈ = ਪੈਦਾ ਹੁੰਦਾ ਹੈ, ਆਤਮਕ ਜਨਮ ਲੈਂਦਾ ਹੈ।

SikhNet (Spanish)su cuerpo y su Alma florecen y él entra en total Plenitud.

ਮਨਮੁਖਿ ਅੰਧਾ. ਅੰਧੁ ਕਮਾਵੈ; ਬਿਖੁ ਖਟੇ ਸੰਸਾਰੇ ॥

manamukh andhaa. andh kamaavai; bikh khatte sansaare | Ang 753

Sant Singh KhalsaThe blind self-willed manmukh acts blindly, and earns only poison in this world.
Manmohan SinghThe blind apostate commits evil deeds and earns nothing but poison in the world.
Manmohan Singh (Punjabi)ਅੰਨ੍ਹਾ ਅਧਰਮੀ ਮੰਦੇ ਅਮਲ ਕਮਾਉਂਦਾ ਹੈ ਅਤੇ ਜਗਤ ਅੰਦਰ ਨਿਰੀ ਜ਼ਹਿਰ ਹੀ ਖੱਟਦਾ ਹੈ।
Fareedkot Teekaਜੋ ਮਨਮੁਖ ਅਗਿਆਨੀ ਅੰਧੇ ਹੈਂ, ਸੋ (ਅੰਧੁ) ਮੰਦ ਕਰਮੋਂ ਕੋ ਹੀ ਕਮਾਵਤੇ ਹੈਂ, ਪੁਨਾ ਸੰਸਾਰ ਮੇਂ ਬਿਸ਼ਿਆਂ ਕੋ ਹੀ ਕਮਾਉਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ, ਜਗਤ ਵਿਚ ਉਹ ਉਹੀ ਖੱਟੀ ਖੱਟਦਾ ਹੈ ਜੇਹੜੀ ਉਸ ਦੇ ਆਤਮਕ ਜੀਵਨ ਵਾਸਤੇ ਜ਼ਹਿਰ ਬਣ ਜਾਂਦੀ ਹੈ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਬਿਖ = ਜ਼ਹਿਰ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਜ਼ਹਿਰ।

SikhNet (Spanish)El ciego ególatra hace maldades y cosecha la maldad en el mundo, pues sin el Bienamado Guru,

ਮਾਇਆ ਮੋਹਿ ਸਦਾ ਦੁਖੁ ਪਾਏ; ਬਿਨੁ ਗੁਰ ਅਤਿ ਪਿਆਰੇ ॥੨॥

maaeaa mohi sadaa dukh paae; bin gur at piaare |2| Ang 753

Sant Singh KhalsaEnticed by Maya, he suffers in constant pain, without the most Beloved Guru. ||2||
Manmohan SinghWithout the greatly loved Guru, he ever suffers pain in the love of riches.
Manmohan Singh (Punjabi)ਪਰਮ ਲਾਡਲੇ ਗੁਰਾਂ ਦੇ ਬਾਝੋਂ ਉਹ ਧਨ-ਦੌਲਤ ਦੀ ਪ੍ਰੀਤ ਅੰਦਰ ਹਮੇਸ਼ਾਂ ਹੀ ਤਕਲੀਫ ਪਾਉਂਦਾ ਹੈ।
Fareedkot Teekaਔਰ ਸਤਿਗੁਰੋਂ ਕੇ ਵਿਖੇ ਅਤੀ ਪ੍ਰੇਮ ਕੀਏ ਬਿਨਾਂ ਮਾਇਆ ਕੇ ਮੋਹ ਕਰ ਕੇ ਸਦਾ ਦੁਖ ਪਾਵਤੇ ਹੈਂ॥੨॥
Prof. Sahib Singhਪਿਆਰੇ ਗੁਰੂ ਦੀ ਸਰਨ ਤੋਂ ਬਿਨਾ ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ ॥੨॥

ਪਦ ਅਰਥ ਮੋਹਿ = ਮੋਹ ਵਿਚ ॥੨॥

SikhNet (Spanish)uno se encuentra en las garras de Maya vagando siempre en el dolor. (2)

ਸੋਈ ਸੇਵਕੁ. ਜੇ ਸਤਿਗੁਰ ਸੇਵੇ; ਚਾਲੈ ਸਤਿਗੁਰ ਭਾਏ ॥

soee sevak. je satigur seve; chaalai satigur bhaae | Ang 753

Sant Singh KhalsaHe alone is a selfless servant, who serves the True Guru, and walks in harmony with the True Guru's Will.
Manmohan SinghHe alone is an attendant who serves the True Guru and walks in the True Guru's will.
Manmohan Singh (Punjabi)ਕੇਵਲ ਉਹ ਹੀ ਟਹਿਲੂਆ ਹੈ, ਜੋ ਸੱਚੇ ਗੁਰਾਂ ਦੀ ਚਾਕਰੀ ਕਰਦਾ ਹੈ ਅਤੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦਾ ਹੈ।
Fareedkot Teekaਸੇਵਕ ਤੋ ਸੋਈ ਕਹਾਵਤਾ ਹੈ ਔਰ ਸੋਈ ਸਤਿਗੁਰੋਂ ਕੋ ਸੇਵਤਾ ਹੈ, ਜੋ ਸਤਿਗੁਰੋਂ ਕੇ ਅਨੁਸਾਰ ਚਲਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਭਗਤ ਬਣ ਜਾਂਦਾ ਹੈ।

ਪਦ ਅਰਥ ਸੋਈ = ਉਹੀ ਮਨੁੱਖ। ਸੇਵਕੁ = ਪਰਮਾਤਮਾ ਦਾ ਭਗਤ। ਸਤਿਗੁਰ ਸੇਵੇ = ਗੁਰੂ ਦੀ ਸਰਨ ਪਏ। ਸਤਿਗੁਰ ਭਾਏ = ਸਤਿਗੁਰ ਭਾਇ, ਗੁਰੂ ਦੀ ਰਜ਼ਾ ਵਿਚ।

SikhNet (Spanish)Sólo aquél que sirva al Guru y camine según sea Su Voluntad será Devoto de Él;

ਸਾਚਾ ਸਬਦੁ ਸਿਫਤਿ ਹੈ ਸਾਚੀ; ਸਾਚਾ ਮੰਨਿ ਵਸਾਏ ॥

saachaa sabad sifat hai saachee; saachaa man vasaae | Ang 753

Sant Singh KhalsaThe True Shabad, the Word of God, is the True Praise of God; enshrine the True Lord within your mind.
Manmohan SinghHe enshrines within his mind, the True Lord, His True praise and His True Name.
Manmohan Singh (Punjabi)ਉਹ ਆਪਣੇ ਚਿੱਤ ਅੰਦਰ ਸੱਚੇ ਸੁਆਮੀ, ਉਸ ਦੀ ਸੱਚੀ ਮਹਿਮਾ ਅਤੇ ਉਸ ਦੇ ਸੱਚੇ ਨਾਮ ਦੂਰ ਹੋ ਟਿਕਾਉਂਦਾ ਹੈ।
Fareedkot Teekaਸਚ ਜੋ (ਸਬਦੁ) ਬ੍ਰਹਮ ਹੈ, ਉਸ ਕੀ (ਸਿਫਤਿ) ਭੀ ਸੱਚੀ ਹੈ ਜਿਨੋਂ ਨੇ ਸੋ ਸੱਚਾ ਵਾਹਿਗੁਰੂ ਮਨ ਮੇਂ ਵਸਾਯਾ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ), ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਸਾਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸਾਚੀ = ਸਦਾ ਕਾਇਮ ਰਹਿਣ ਵਾਲੀ। ਸਾਚਾ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਮੰਨਿ = ਮਨਿ, ਮਨ ਵਿਚ।

SikhNet (Spanish)él enaltece el Bani de la Palabra Verdadera del Guru, la Alabanza Verdadera del Señor y al Señor Verdadero en su mente.

ਸਚੀ ਬਾਣੀ ਗੁਰਮੁਖਿ ਆਖੈ; ਹਉਮੈ ਵਿਚਹੁ ਜਾਏ ॥

sachee baanee guramukh aakhai; haumai vichahu jaae | Ang 753

Sant Singh KhalsaThe Gurmukh speaks the True Word of Gurbani, and egotism departs from within.
Manmohan SinghThe holy man utters the True Gurbani and from within him flees the self-conceit.
Manmohan Singh (Punjabi)ਨੇਕ-ਬੰਦਾ ਸੱਚੀ ਗੁਰਬਾਣੀ ਦਾ ਉਚਾਰਨ ਕਰਦਾ ਹੈ ਅਤੇ ਉਸ ਦੇ ਅੰਦਰੋਂ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
Fareedkot Teekaਔਰ ਤਿਨੋਂ ਕੇ ਬੀਚ ਸੇ ਹਉਮੈਂ ਗਈ ਹੈ ਵਹੁ ਗੁਰਮੁਖ ਸਚੀ ਬਾਣੀ ਕਹਤੇ ਹੈਂ॥
Prof. Sahib Singhਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ। ਆਖੈ = ਉਚਾਰਦਾ ਹੈ। ਜਾਏ = ਦੂਰ ਹੋ ਜਾਂਦੀ ਹੈ।

SikhNet (Spanish)Él se libera de su ego y recita el Bani de la Palabra Verdadera.

ਆਪੇ ਦਾਤਾ ਕਰਮੁ ਹੈ ਸਾਚਾ; ਸਾਚਾ ਸਬਦੁ ਸੁਣਾਏ ॥੩॥

aape daataa karam hai saachaa; saachaa sabad sunaae |3| Ang 753

Sant Singh KhalsaHe Himself is the Giver, and True are His actions. He proclaims the True Word of the Shabad. ||3||
Manmohan SinghThe Guru himself is Giver and true are his gifts and he preaches the True Name.
Manmohan Singh (Punjabi)ਗੁਰੂ ਜੀ ਖੁਦ ਹੀ ਦਾਤਾਰ ਹਨ ਅਤੇ ਸੱਚੀਆਂ ਹਨ ਉਨ੍ਹਾਂ ਦੀਆਂ ਦਾਤਾ, ਅਤੇ ਉਹ ਸੱਚੇ ਨਾਮ ਦਾ ਉਪਦੇਸ਼ ਦਿੰਦੇ ਹਨ।
Fareedkot Teekaਆਪੇ ਹੀ ਉਹੁ ਵਾਹਿਗੁਰੂ ਦਾਤਾ ਹੈ ਜਿਸ ਕਾ ਕਰਤੱਤ ਭੀ ਸਭ ਸੱਚਾ ਹੈ। ਇਹ ਕੌਣ ਜਾਨਤਾ ਹੈ? ਜਿਸ ਕੋ ਗੁਰੂ ਸੱਚਾ ਉਪਦੇਸ਼ ਸੁਣਾਇ ਦੇਵੈ॥੩॥
Prof. Sahib Singh(ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਸਭ ਦਾਤਾਂ ਦੇਣ ਵਾਲਾ ਹੈ, ਪਰਮਾਤਮਾ ਦੀ ਬਖ਼ਸ਼ਸ਼ ਅਟੱਲ ਹੈ। ਉਹ ਮਨੁੱਖ (ਹੋਰਨਾਂ ਨੂੰ ਭੀ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਂਦਾ ਰਹਿੰਦਾ ਹੈ ॥੩॥

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਕਰਮੁ = ਬਖ਼ਸ਼ਸ਼ ॥੩॥

SikhNet (Spanish)El Señor es en verdad Bondadoso con él al proclamarle La Palabra del Shabd. (3)

ਗੁਰਮੁਖਿ ਘਾਲੇ ਗੁਰਮੁਖਿ ਖਟੇ; ਗੁਰਮੁਖਿ ਨਾਮੁ ਜਪਾਏ ॥

guramukh ghaale guramukh khatte; guramukh naam japaae | Ang 753

Sant Singh KhalsaThe Gurmukh works, and the Gurmukh earns; the Gurmukh inspires others to chant the Naam.
Manmohan SinghThe Guru-ward serves God, the Guru-ward earns the Lord's wealth and the Guru-ward makes others utter the Name.
Manmohan Singh (Punjabi)ਗੁਰੂ-ਸਮਰਪਨ ਦੀ ਸੇਵਾ ਕਰਦਾ ਹੈ, ਗੁਰੂ ਸਮਰਪਨ ਸੁਆਮੀ ਦੀ ਦੌਲਤ ਕਮਾਉਂਦਾ ਹੈ ਤੇ ਗੁਰੂ ਸਮਰਪਨ ਹੋਰਨਾਂ ਤੋਂ ਭੀ ਨਾਮ ਦਾ ਸਿਮਰਨ ਕਰਵਾਉਂਦਾ ਹੈ।
Fareedkot Teekaਗੁਰਮੁਖ ਹੀ ਗੁਰ ਸੇਵਾ ਕੀ ਘਾਲਤੇ ਹੈਂ ਗੁਰਮੁਖ ਹੀ ਨਾਮ ਧਨ ਖਟਤੇ ਹੈ ਔਰੋਂ ਕੋ ਭੀ ਗੁਰਮੁਖਿ ਹੀ ਨਾਮ ਜਪਾਤੇ ਹੈਂ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਹ (ਨਾਮ ਸਿਮਰਨ ਦੀ) ਮੇਹਨਤ ਕਰਦਾ ਹੈ, (ਨਾਮ-ਧਨ) ਖੱਟਦਾ ਹੈ, ਤੇ, (ਹੋਰਨਾਂ ਨੂੰ ਭੀ) ਨਾਮ ਜਪਾਂਦਾ ਹੈ।

ਪਦ ਅਰਥ ਘਾਲੇ = (ਸਿਮਰਨ ਦੀ) ਮੇਹਨਤ ਕਰਦਾ ਹੈ। ਖਟੇ = ਨਾਮ-ਧਨ ਖੱਟਦਾ ਹੈ।

SikhNet (Spanish)Los Hombres de Dios hacen el esfuerzo y cosechan el Fruto y hacen que otros vivan en el Nombre del Señor.

ਸਦਾ ਅਲਿਪਤੁ. ਸਾਚੈ ਰੰਗਿ ਰਾਤਾ; ਗੁਰ ਕੈ ਸਹਜਿ ਸੁਭਾਏ ॥

sadaa alipat. saachai rang raataa; gur kai sehaj subhaae | Ang 753

Sant Singh KhalsaHe is forever unattached, imbued with the Love of the True Lord, intuitively in harmony with the Guru.
Manmohan SinghIn the Guru-given serene nature and imbued with the love of the True Lord, the Guru-ward ever remains detached.
Manmohan Singh (Punjabi)ਗੁਰਾਂ ਦੇ ਦਿੱਤੇ ਹੋਏ ਸ਼ਾਂਤ ਸੁਭਾਅ ਅੰਦਰ, ਅਤੇ ਸੱਚੇ ਸੁਆਮੀ ਦੀ ਪ੍ਰੀਤ ਨਾਲ ਰੰਗਿਆ ਹੋਇਆ ਗੁਰੂ ਸਮਰਪਨ ਹਮੇਸ਼ਾਂ ਨਿਰਲੇਪ ਰਹਿੰਦਾ ਹੈ।
Fareedkot Teekaਅਰ ਗੁਰੋਂ ਕੇ ਉਪਦੇਸ਼ ਕਰ ਕੇ ਹੀ ਯਹਿ ਜਗ੍ਯਾਸੂ ਸਚੇ ਕੇ ਰੰਗ ਮੇਂ ਰੰਗ੍ਯਾ ਜਾਤਾ ਹੈ। ਪੁਨਃ ਸਹਜੇ ਹੀ ਸਦਾ ਅਲੇਪ ਰਹਤਾ ਹੈ, ਭਾਵ ਕਿਸੀ ਬਿਵਹਾਰ ਮੇਂ ਵਿਖੇਪ ਨਹੀਂ ਮਾਨਤਾ॥
Prof. Sahib Singhਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ। ਗੁਰੂ ਦੇ ਦਰ ਤੇ ਰਹਿ ਕੇ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਅਲਿਪਤੁ = ਨਿਰਲੇਪ। ਸਾਚੈ ਰੰਗਿ = ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ। ਗੁਰ ਕੈ = ਗੁਰੂ ਦੀ ਰਾਹੀਂ, ਗੁਰੂ ਦੇ ਦਰ ਤੇ ਰਹਿ ਕੇ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ।

SikhNet (Spanish)Permaneciendo desapegados se conservan imbuidos en el Amor del Uno Verdadero, proveídos de la Mente Pacífica del Guru.

ਮਨਮੁਖੁ ਸਦ ਹੀ ਕੂੜੋ ਬੋਲੈ; ਬਿਖੁ ਬੀਜੈ ਬਿਖੁ ਖਾਏ ॥

manamukh sad hee koorro bolai; bikh beejai bikh khaae | Ang 753

Sant Singh KhalsaThe self-willed manmukh always tells lies; he plants the seeds of poison, and eats only poison.
Manmohan SinghThe egocentric ever tells lies. He sows the poison he eats.
Manmohan Singh (Punjabi)ਆਪ-ਹੁਦਾਰਾ ਹਮੇਸ਼ਾਂ ਝੂਠ ਬਕਦਾ ਹੈ। ਉਹ ਜ਼ਹਿਰ ਬੀਜਦਾ ਹੈ ਅਤੇ ਜ਼ਹਿਰ ਖਾਂਦਾ ਹੈ।
Fareedkot Teekaਮਨਮੁਖ ਤੌ ਸਦਾ ਹੀ ਝੂਠ ਬੋਲਤੇ ਹੈਂ ਅਰ ਬਿਸ੍ਯੋਂ ਕੋ ਹੀ ਬੀਜਤੇ ਹੈਂ, ਭਾਵ ਜੀਵਾਂ ਕੋ ਭੀ ਪ੍ਰਵਿਰਤੀ ਹੀ ਦ੍ਰਿੜਾਉਤੇ ਹੈਂ। ਆਪ ਤੋ ਬਿਸ੍ਯੋਂ ਕੋ (ਖਾਏ) ਭਲੀ ਪ੍ਰਕਾਰ ਭੋਗਤੇ ਹੈਂ, ਭਾਵ ਰਾਤ ਦਿਨ ਬਿਸੇ ਪਰਾਯਨ ਹੈਂ॥
Prof. Sahib Singhਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਹੀ ਝੂਠ ਬੋਲਦਾ ਹੈ, (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ) ਜ਼ਹਿਰ ਬੀਜਦਾ ਹੈ, ਤੇ ਉਹੀ ਜ਼ਹਿਰ ਖਾਂਦਾ ਹੈ (ਉਸੇ ਜ਼ਹਿਰ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਈ ਰੱਖਦਾ ਹੈ)।

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਕੂੜੋ = ਕੂੜ ਹੀ, ਝੂਠ ਹੀ।

SikhNet (Spanish)Los arrogantes Manmukjs recitan siempre la falsedad, siembran veneno y lo cosechan también.

ਜਮਕਾਲਿ ਬਾਧਾ ਤ੍ਰਿਸਨਾ ਦਾਧਾ; ਬਿਨੁ ਗੁਰ. ਕਵਣੁ ਛਡਾਏ ॥੪॥

jamakaal baadhaa trisanaa daadhaa; bin gur. kavan chhaddaae |4| Ang 753

Sant Singh KhalsaHe is bound and gagged by the Messenger of Death, and burnt in the fire of desire; who can save him, except the Guru? ||4||
Manmohan SinghHe is shackled by the Death's Minister and burn by desire. Who without the Guru can emancipate him?
Manmohan Singh (Punjabi)ਉਸ ਨੂੰ ਮੌਤ ਦੇ ਦੂਤ ਨੇ ਜਕੜਿਆ ਹੋਇਆ ਅਤੇ ਖਾਹਿਸ਼ ਨੈ ਫੂਕ ਛਡਿਆ ਹੈ। ਗੁਰਾਂ ਦੇ ਬਾਝੋਂ ਉਸ ਨੂੰ ਕੌਣ ਬੰਦਖਲਾਸ ਕਰ ਸਕਦਾ ਹੈ?
Fareedkot Teekaਤ੍ਰਿਸ਼੍ਨਾ ਕਰ ਕੇ ਜੋ ਮਨਮੁਖ ਜਲਿਆ ਹੈ ਇਸੀ ਤੇ ਜਨਮ ਅਰ (ਕਾਲਿ) ਮਰਨ ਮੇਂ ਬਾਂਧਾ ਹੂਆ ਹੈ। ਬਿਨਾਂ ਸਤਿਗੁਰੋਂ ਸੇ ਐਸਾ ਕੌਨ ਸਮਰੱਥ ਹੈ, ਜੋ ਉਸ ਕੋ ਛੁਡਾਏ॥੪॥
Prof. Sahib Singhਉਹ ਮਨੁੱਖ ਆਤਮਕ ਮੌਤ ਦੀਆਂ ਫਾਹੀਆਂ ਵਿਚ ਬੱਝਾ ਰਹਿੰਦਾ ਹੈ, ਤ੍ਰਿਸ਼ਨਾ ਦੀ ਅੱਗ ਨਾਲ ਸੜਿਆ ਰਹਿੰਦਾ ਹੈ। (ਇਸ ਬਿਪਤਾ ਵਿਚੋਂ ਉਸ ਨੂੰ) ਗੁਰੂ ਤੋਂ ਬਿਨਾ ਹੋਰ ਕੋਈ ਛਡਾ ਨਹੀਂ ਸਕਦਾ ॥੪॥

ਪਦ ਅਰਥ ਜਮ ਕਾਲਿ ਬਾਧਾ = ਮੌਤ (ਦੇ ਪੰਜੇ) ਵਿਚ ਬੱਝਾ ਹੋਇਆ, ਆਤਮਕ ਮੌਤ (ਦੀਆਂ ਫਾਹੀਆਂ) ਵਿਚ ਬੱਝਾ ਹੋਇਆ। ਦਾਧਾ = ਸਾੜਿਆ ਹੋਇਆ ॥੪॥

SikhNet (Spanish)La muerte los ata con cadenas, su deseo los quema y los consume; ¿cómo podrán ser emancipados sin el Guru?(4)

ਸਚਾ ਤੀਰਥੁ. ਜਿਤੁ ਸਤ ਸਰਿ ਨਾਵਣੁ; ਗੁਰਮੁਖਿ ਆਪਿ ਬੁਝਾਏ ॥

sachaa teerath. jit sat sar naavan; guramukh aap bujhaae | Ang 753

Sant Singh KhalsaTrue is that place of pilgrimage, where one bathes in the pool of Truth, and achieves self-realization as Gurmukh. The Gurmukh understands his own self.
Manmohan SinghGod is the true place of pilgrimage, where man bathes in the lake of truth and the Guru-beloved, He Himself makes realise this.
Manmohan Singh (Punjabi)ਵਾਹਿਗੁਰੂ ਹੀ ਸੱਚਾ ਯਾਤ੍ਰਾ ਅਸਥਾਨ ਹੈ, ਜਿਥੇ ਬੰਦਾ ਸੱਚ ਦੇ ਸਰੋਵਰ ਅੰਦਰ ਇਸ਼ਨਾਨ ਕਰਦਾ ਹੈ ਅਤੇ ਉਹ ਖੁਦ ਹੀ ਗੁਰੂ-ਪਿਆਰੇ ਨੂੰ ਇਹ ਗੱਲ ਦਰਸਾ ਦਿੰਦਾ ਹੈ।
Fareedkot Teekaਸਚਾ ਤੀਰਥ ਜੋ ਸਤਸੰਗ ਹੈ (ਜਿਤੁ) ਜਿਸ ਸ੍ਰੇਸਟ ਤਲਾਵ ਮੇਂ ਇਸਨਾਨ ਕਰਨੇ ਤੇ ਪਰਮੇਸ੍ਵਰ ਗੁਰਦੁਆਰੇ ਆਪਣਾ ਆਪ ਪੁਰਸ ਕੋ ਜਣਾਇ ਦੇਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਇਹ ਸੂਝ ਬਖ਼ਸ਼ਦਾ ਹੈ ਕਿ ਜਿਸ ਸੱਚੇ ਸਰੋਵਰ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੀਰਥ (ਗੁਰੂ ਦਾ ਸ਼ਬਦ ਹੀ ਹੈ)।

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਜਿਤੁ ਸਤਿਸਰਿ = ਜਿਸ ਸੱਚੇ ਸਰੋਵਰ ਵਿਚ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ।

SikhNet (Spanish)El Señor es el único lugar de peregrinaje en donde uno se baña en la Piscina de la Verdad. El Señor Mismo hace que Sus Devotos tomen Conciencia de esto.

ਅਠਸਠਿ ਤੀਰਥ ਗੁਰ ਸਬਦਿ ਦਿਖਾਏ; ਤਿਤੁ ਨਾਤੈ. ਮਲੁ ਜਾਏ ॥

atthasatth teerath gur sabad dikhaae; tith naatai. mal jaae | Ang 753

Sant Singh KhalsaThe Lord has shown that the Word of the Guru's Shabad is the sixty-eight sacred shrines of pilgrimage; bathing in it, filth is washed away.
Manmohan SinghThe sixty-eight places of pilgrimage, the Lord has shown to be in the Guru's Word, bathing wherein, the filth of sins is washed off.
Manmohan Singh (Punjabi)ਅਠਾਹਠ ਤੀਰਥ ਅਸਥਾਨ ਪ੍ਰਭੂ ਨੇ ਗੁਰ-ਬਾਣੀ ਅੰਦਰ ਵਿਖਾਲ ਦਿੱਤੇ ਹਨ, ਜਿਸ ਵਿੱਚ ਇਸ਼ਨਾਨ ਕਰਨ ਦੁਆਰਾ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ।
Fareedkot Teekaਅਠਾਹਠ ੬੮ ਤੀਰਥ ਜੋ ਮੁਖ ਹੈਂ ਗੁਰੋਂ ਨੇ ਉਪਦੇਸ਼ ਵਿਖੇ ਸਿਖਾਂ ਕੋ ਦਿਖਾਏ ਹੈਂ, ਤਿਸ ਮੇਂ ਨਾਵਣੇ ਕਰ ਕੇ ਮਲ ਪਾਪ ਚਲੇ ਜਾਤੇ ਹੈਂ॥
Prof. Sahib Singhਗੁਰੂ ਦੇ ਸ਼ਬਦ ਵਿਚ (ਹੀ ਪ੍ਰਭੂ ਉਸ ਨੂੰ) ਅਠਾਹਠ ਤੀਰਥ ਵਿਖਾ ਦੇਂਦਾ ਹੈ (ਅਤੇ ਵਿਖਾ ਦੇਂਦਾ ਹੈ ਕਿ) ਉਸ (ਗੁਰੂ-ਸ਼ਬਦ-ਤੀਰਥ) ਵਿਚ ਨ੍ਹਾਤਿਆਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।

ਪਦ ਅਰਥ ਅਠਸਠਿ = ਅਠਾਹਠ। ਸਬਦਿ = ਸ਼ਬਦ ਵਿਚ। ਦਿਖਾਏ = (ਪ੍ਰਭੂ) ਵਿਖਾ ਦੇਂਦਾ ਹੈ। ਤਿਤੁ = ਉਸ (ਗੁਰ-ਸ਼ਬਦ ਤੀਰਥ) ਵਿਚ। ਨਾਤੈ = ਨ੍ਹਾਤਿਆਂ।

SikhNet (Spanish)En la Palabra del Shabd del Guru está contenido el mérito de visitar los lugares de peregrinaje, en donde los que se bañan se deshacen de sus impurezas.

ਸਚਾ ਸਬਦੁ. ਸਚਾ ਹੈ ਨਿਰਮਲੁ; ਨਾ ਮਲੁ ਲਗੈ. ਨ ਲਾਏ ॥

sachaa sabad. sachaa hai niramal; naa mal lagai. na laae | Ang 753

Sant Singh KhalsaTrue and Immaculate is the True Word of His Shabad; no filth touches or clings to Him.
Manmohan SinghTrue and Immaculate is the True Lord. No filth clings or attaches to Him.
Manmohan Singh (Punjabi)ਸੱਚਾ ਅਤੇ ਪਵਿੱਤਰ ਹੈ ਸੱਚਾ ਸਾਹਿਬ। ਉਸ ਨੂੰ ਕੋਈ ਮਲੀਨਤਾ ਚਿਮੜਦੀ ਜਾਂ ਲੱਗਦੀ ਨਹੀਂ।
Fareedkot Teekaਸੱਚਾ ਬ੍ਰਹਮ ਸਦਾ ਹੀ ਨਿਰਮਲ ਹੈ, ਨਾਂ ਉਸ ਕੋ ਮੈਲ ਲਗਤੀ ਨਾ ਕਿਸੀ ਕੋ ਲਾਵਤਾ ਹੀ ਹੈ॥
Prof. Sahib Singh(ਉਸ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ) ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਅਤੇ ਪਵਿਤ੍ਰ ਤੀਰਥ ਹੈ (ਉਸ ਵਿਚ ਇਸ਼ਨਾਨ ਕੀਤਿਆਂ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਉਹ ਤੀਰਥ) ਮੈਲ ਨਹੀਂ ਚੰਬੋੜਦਾ।
SikhNet (Spanish)La Palabra Verdadera es Inmaculada; a Ella las impurezas no se le pegan ni tampoco lo vuelven a uno impuro.

ਸਚੀ ਸਿਫਤਿ ਸਚੀ ਸਾਲਾਹ; ਪੂਰੇ ਗੁਰ ਤੇ ਪਾਏ ॥੫॥

sachee sifat sachee saalaah; poore gur te paae |5| Ang 753

Sant Singh KhalsaTrue Praise, True Devotional Praise, is obtained from the Perfect Guru. ||5||
Manmohan SinghThe Lord's true praise and true commendation are obtained from the Perfect Guru.
Manmohan Singh (Punjabi)ਸੁਆਮੀ ਦੀ ਸੱਚੀ ਮਹਿਮਾ ਅਤੇ ਸੱਚੀ ਕੀਰਤੀ ਪੂਰਨ ਗੁਰਾਂ ਪਾਸੋਂ ਪਰਾਪਤ ਹੁੰਦੀਆਂ ਹਨ।
Fareedkot Teekaਅਰ ਸਚੀ ਉਸ ਕੀ ਸਿਫਤ ਹੈ ਅਰ ਜੋ (ਸਾਲਾਹ) ਮਸਲਤ ਹੈ, ਸੋ ਭੀ ਸਚੀ ਹੈ, ਸੋ ਪੂਰੇ ਗੁਰੋਂ ਸੇ ਪਾਈਤੀ ਹੈ॥੫॥
Prof. Sahib Singhਉਹ ਮਨੁੱਖ ਪੂਰੇ ਗੁਰੂ ਪਾਸੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਕਰ ਲੈਂਦਾ ਹੈ ॥੫॥

ਪਦ ਅਰਥ ਗੁਰ ਤੇ = ਗੁਰੂ ਪਾਸੋਂ ॥੫॥

SikhNet (Spanish)Sí, la Verdadera Alabanza del Señor viene del Guru Perfecto. (5)

ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ; ਦੁਰਮਤਿ ਕਹਣੁ ਨ ਜਾਏ ॥

tan man sabh kichh har tis keraa; duramat kehan na jaae | Ang 753

Sant Singh KhalsaBody, mind, everything belongs to the Lord; but the evil-minded ones cannot even say this.
Manmohan SinghThe body and soul all belong to that God, but the evil-minded person can say so not.
Manmohan Singh (Punjabi)ਦੇਹ ਅਤੇ ਆਤਮਾ ਸਾਰੇ ਉਸ ਹਰੀ ਦੀ ਮਲਕੀਅਤ ਹਨ, ਪ੍ਰੰਤੂ ਖੋਟੀ ਬੁਧੀ ਵਾਲਾ ਪੁਰਸ਼ ਇਸ ਤਰ੍ਹਾਂ ਆਖ ਨਹੀਂ ਸਕਦਾ।
Fareedkot Teekaਤਨ ਤੇ ਮਨ ਯਹਿ ਸਭ ਵਾਹਿਗੁਰੂ ਕਾ ਹੈ, ਪਰੰਤੂ ਦੁਰਮਤਿ ਕਰ ਕੇ ਕਹਿਆ ਨਹੀਂ ਜਾਤਾ, ਭਾਵ ਯਹਿ ਅਪਨੇ ਜਾਨ ਬੈਠਾ ਹੈ॥
Prof. Sahib Singhਪਰ, ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਹ (ਮਨੁੱਖ) ਖੋਟੀ ਮਤਿ ਦੇ ਕਾਰਨ ਇਹ ਨਹੀਂ ਆਖ ਸਕਦਾ ਕਿ ਸਾਡਾ ਇਹ ਸਰੀਰ ਸਾਡਾ ਇਹ ਮਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ।

ਪਦ ਅਰਥ ਹਰਿ ਤਿਸੁ ਕੇਰਾ = ਉਸ ਹਰੀ ਦਾ। ਕੇਰਾ = ਦਾ। ਦੁਰਮਤਿ = ਖੋਟੀ ਮਤਿ (ਦੇ ਕਾਰਨ)।

SikhNet (Spanish)Nuestro cuerpo y mente pertenecen al Señor, pero siendo instruidos en la maldad, uno no lo dice.

ਹੁਕਮੁ ਹੋਵੈ ਤਾ ਨਿਰਮਲੁ ਹੋਵੈ; ਹਉਮੈ ਵਿਚਹੁ ਜਾਏ ॥

hukam hovai taa niramal hovai; haumai vichahu jaae | Ang 753

Sant Singh KhalsaIf such is the Hukam of the Lord's Command, then one becomes pure and spotless, and the ego is taken away from within.
Manmohan SinghIf such be the Lord's will, then the mortal becomes pure and from within him ego is eliminated.
Manmohan Singh (Punjabi)ਜੇਕਰ ਪ੍ਰਭੂ ਦੀ ਐਸੀ ਰਜ਼ਾ ਹੋਵੇ, ਤਦ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ।
Fareedkot Teekaਜੋ ਸਤਿਗੁਰੋਂ ਕੇ ਹੁਕਮ ਮੇਂ ਹੋਵੇ ਤੌ ਇਸ ਜੀਵ ਕਾ ਅੰਤਸਕਰਨ ਨਿਰਮਲ ਹੋਵੈ, ਅੰਤਸਕਰਨ ਸੇ ਮਲ ਚਲੀ ਜਾਤੀ ਹੈ॥
Prof. Sahib Singhਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ (ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ ਮਨ) ਪਵਿਤ੍ਰ ਹੋ ਜਾਂਦਾ ਹੈ (ਉਸ ਦੇ) ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।

ਪਦ ਅਰਥ ਨਿਰਮਲੁ = ਪਵਿਤ੍ਰ।

SikhNet (Spanish)Si tal es la Voluntad del Señor, uno se vuelve inmaculado, se libera de su ego,

ਗੁਰ ਕੀ ਸਾਖੀ. ਸਹਜੇ ਚਾਖੀ; ਤ੍ਰਿਸਨਾ ਅਗਨਿ ਬੁਝਾਏ ॥

gur kee saakhee. sahaje chaakhee; trisanaa agan bujhaae | Ang 753

Sant Singh KhalsaI have intuitively tasted the Guru's Teachings, and the fire of my desire has been quenched.
Manmohan SinghGuru's instruction I have peacefully tasted, and my fire of desire is quenched.
Manmohan Singh (Punjabi)ਗੁਰਾਂ ਦਾ ਉਪਦੇਸ਼ ਮੈਂ ਸ਼ਾਂਤੀ ਨਾਲ ਰੱਖਿਆ ਹੈ, ਅਤੇ ਮੇਰੀ ਖਾਹਿਸ਼ ਦੀ ਅੱਗ ਬੁਝ ਗਈ ਹੈ।
Fareedkot Teekaਅਰ ਜਿਨੋਂ ਨੇ ਗੁਰੋਂ ਕੀ (ਸਾਖੀ) ਸਿਖ੍ਯਾ ਸਾਂਤਿ ਕਰ ਕੇ ਪਾਨ ਕਰੀ ਹੈ, ਭਾਵ ਜਿਨੋਂ ਨੇ ਸਾਂਤਿ ਆਦਿ ਗੁਣੋਂ ਕੋ ਧਾਰ ਕਰ ਗੁਰੋਂ ਕੇ ਉਪਦੇਸ਼ ਕੌ ਧਾਰਿਆ ਹੈ ਉਨੋਂ ਨੇ ਤ੍ਰਿਸਨਾ ਅਗਨੀ ਬੁਝਾਈ ਹੈ॥
Prof. Sahib Singhਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਗੁਰੂ ਦੇ ਉਪਦੇਸ਼ ਦਾ ਆਨੰਦ ਮਾਣਦਾ ਹੈ, (ਗੁਰੂ ਦਾ ਉਪਦੇਸ਼ ਉਸ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦਾ ਹੈ।

ਪਦ ਅਰਥ ਸਾਖੀ = ਸਿੱਖਿਆ। ਸਹਜੇ = ਆਤਮਕ ਅਡੋਲਤਾ ਵਿਚ।

SikhNet (Spanish)y entonces en Estado de Paz, logra probar la Instrucción del Guru apaciguando el fuego interior del deseo.

ਗੁਰ ਕੈ ਸਬਦਿ ਰਾਤਾ. ਸਹਜੇ ਮਾਤਾ; ਸਹਜੇ ਰਹਿਆ ਸਮਾਏ ॥੬॥

gur kai sabad raataa. sahaje maataa; sahaje rahiaa samaae |6| Ang 753

Sant Singh KhalsaAttuned to the Word of the Guru's Shabad, one is naturally intoxicated, merging imperceptibly into the Lord. ||6||
Manmohan SinghHe, who is imbued with Guru's word is intoxicated with poise and remains merged in the Lord.
Manmohan Singh (Punjabi)ਜੋ ਗੁਰਬਾਣੀ ਨਾਲ ਰੰਗਿਆ ਹੈ, ਉਹ ਅਡੋਲਤਾ ਨਾਲ ਮਸਤ ਹੋ ਜਾਂਦਾ ਹੈ ਅਤੇ ਪ੍ਰਭੂ ਅੰਦਰ ਲੀਨ ਰਹਿੰਦਾ ਹੈ।
Fareedkot Teekaਅਰ ਜੋ ਗੁਰੋਂ ਕੇ ਉਪਦੇਸ਼ ਮੇਂ ਰੰਗਿਆ ਹੈ ਵਹੁ ਗ੍ਯਾਨ ਕਰ ਕੇ ਮਸਤ ਹੂਆ ਹੈ, ਜੋ ਉਨ ਕੋ ਮਿਲਾ ਹੈ ਵਹੁ ਭੀ ਗ੍ਯਾਨ ਮੇਂ ਸਮਾਇ ਰਹਾ ਹੈ॥੬॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਆਤਮਕ ਅਡੋਲਤਾ ਵਿਚ ਮਸਤ ਹੋ ਜਾਂਦਾ ਹੈ, ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ ॥੬॥

ਪਦ ਅਰਥ ਕੈ ਸਬਦਿ = ਦੇ ਸ਼ਬਦ ਵਿਚ। ਰਾਤਾ = ਰੰਗਿਆ ਹੋਇਆ। ਮਾਤਾ = ਮਸਤ, ਲੀਨ। ਸਹਜੇ = ਆਤਮਕ ਅਡੋਲਤਾ ਵਿਚ ॥੬॥

SikhNet (Spanish)Entonado en la Palabra del Shabd del Guru, uno está embebido en el Equilibrio e inmergido en el Señor.(6)

ਹਰਿ ਕਾ ਨਾਮੁ ਸਤਿ ਕਰਿ ਜਾਣੈ; ਗੁਰ ਕੈ ਭਾਇ ਪਿਆਰੇ ॥

har kaa naam sat kar jaanai; gur kai bhaae piaare | Ang 754

Sant Singh KhalsaThe Name of the Lord is known as True, through the Love of the Beloved Guru.
Manmohan SinghIn the love and affection of the Guru, he deems the Lord's Name as true.
Manmohan Singh (Punjabi)ਗੁਰਾਂ ਦੀ ਪ੍ਰੀਤ ਅਤੇ ਪਿਰਹੜੀ ਅੰਦਰ ਉਹ ਸੁਆਮੀ ਦੇ ਨਾਮ ਨੂੰ ਸੱਚ ਕਰ ਕੇ ਜਾਣਦਾ ਹੈ।
Fareedkot Teekaਜੋ ਗੁਰੋਂ ਕੇ ਪ੍ਰੇਮ ਕੇ ਪ੍ਯਾਰੇ ਹੈਂ, ਸੋ ਹਰੀ ਕੇ ਨਾਮ ਕੋ ਹੀ ਸਰਬ ਸੁਖ ਦਾਤਾ ਨਿਸਚੇ ਕਰ ਕੇ ਜਾਨਤੇ ਹੈਂ॥
Prof. Sahib Singhਜੇਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ, ਉਹ ਇਹ ਗੱਲ ਸਮਝ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਸੱਚਾ ਸਾਥੀ ਹੈ।

ਪਦ ਅਰਥ ਸਤਿ ਕਰਿ ਜਾਣੈ = ਸੱਚ ਕਰ ਕੇ ਜਾਣਦਾ ਹੈ, ਇਹ ਜਾਣ ਲੈਂਦਾ ਹੈ ਕਿ ਇਹੀ ਸੱਚਾ ਸਾਥੀ ਹੈ। ਕੈ ਭਾਇ = ਦੇ ਪ੍ਰੇਮ ਵਿਚ।

SikhNet (Spanish)El Nombre del Señor es la Verdad. Mediante el Amor del Bienamado Guru,

ਸਚੀ ਵਡਿਆਈ. ਗੁਰ ਤੇ ਪਾਈ; ਸਚੈ ਨਾਇ ਪਿਆਰੇ ॥

sachee vaddiaaee. gur te paaee; sachai naae piaare | Ang 754

Sant Singh KhalsaTrue Glorious Greatness is obtained from the Guru, through the Beloved True Name.
Manmohan SinghFrom the Guru are obtained the true glory and the love of the True Name.
Manmohan Singh (Punjabi)ਗੁਰਾਂ ਦੇ ਪਾਸੋਂ ਸੱਚੀ ਸ਼ੋਭਾ ਅਤੇ ਸੱਚੇ ਨਾਮ ਦਾ ਪ੍ਰੇਮ ਪਰਾਪਤ ਹੁੰਦੇ ਹਨ।
Fareedkot Teekaਅਰ ਜੋ ਸਚੇ ਨਾਉਂ ਕੇ ਪਿਆਰੇ ਹੋਏ ਹੈਂ ਉਨੋਂ ਨੇ ਸੱਚੀ (ਵਡਿਆਈ) ਸੋਭਾ ਗੁਰੋਂ ਤੇ ਪਾਈ ਹੈ॥
Prof. Sahib Singhਉਹ ਮਨੁੱਖ ਪਰਮਾਤਮਾ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਗੁਰੂ ਪਾਸੋਂ ਪ੍ਰਾਪਤ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਲੱਗ ਪੈਂਦਾ ਹੈ।

ਪਦ ਅਰਥ ਗੁਰ ਤੇ = ਗੁਰੂ ਪਾਸੋਂ। ਸਚੈ ਨਾਇ = ਸਦਾ-ਥਿਰ ਹਰਿ-ਨਾਮ ਵਿਚ। ਪਿਆਰੇ = ਪਿਆਰ ਬਣਾਂਦਾ ਹੈ।

SikhNet (Spanish)la Verdadera Gloria se obtiene, sí, a través del Nombre Verdadero.

ਏਕੋ ਸਚਾ ਸਭ ਮਹਿ ਵਰਤੈ; ਵਿਰਲਾ ਕੋ ਵੀਚਾਰੇ ॥

eko sachaa sabh meh varatai; viralaa ko veechaare | Ang 754

Sant Singh KhalsaThe One True Lord is permeating and pervading among all; how rare is the one who contemplates this.
Manmohan SinghThe one True Lord is contained amongst all, but rare is the person, who realises this.
Manmohan Singh (Punjabi)ਇਕ ਸੱਚਾ ਸੁਆਮੀ ਹੀ ਸਾਰਿਆਂ ਅੰਦਰ ਵਿਆਪਕ ਹੈ, ਪਰ ਕੋਈ ਟਾਂਵਾਂ ਪੁਰਸ਼ ਹੀ ਇਸ ਨੂੰ ਅਨੁਭਵ ਕਰਦਾ ਹੈ।
Fareedkot Teekaਇਕੋ ਹੀ ਸੱਚਾ ਸਭ ਮੇਂ ਵਰਤਤਾ ਹੈ, ਇਸ ਬਾਤ ਕੋ ਕੋਈ ਵਿਰਲਾ ਹੀ ਬੀਚਾਰਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਇਹ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ।

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ।

SikhNet (Spanish)Sólo el Uno prevalece en todo, pero extraordinario es aquél que piensa en esto,

ਆਪੇ ਮੇਲਿ ਲਏ ਤਾ ਬਖਸੇ; ਸਚੀ ਭਗਤਿ ਸਵਾਰੇ ॥੭॥

aape mel le taa bakhase; sachee bhagat savaare |7| Ang 754

Sant Singh KhalsaThe Lord Himself unites us in Union, and forgives us; He embellishes us with true devotional worship. ||7||
Manmohan SinghIf the Lord unites man with Himself, then He pardons him and adorns him with true devotion.
Manmohan Singh (Punjabi)ਜੇਕਰ ਸੁਆਮੀ ਬੰਦੇ ਨੂੰ ਆਪਣੇ ਨਾਲ ਜੋੜਦਾ ਹੈ, ਤਦ ਉਹ ਉਸ ਨੂੰ ਮਾਫ ਕਰ ਦਿੰਦਾ ਹੈ ਅਤੇ ਉਸ ਨੂੰ ਆਪਣੇ ਸੱਚੇ ਅਨੁਰਾਗ ਨਾਲ ਸ਼ਸ਼ੋਭਤ ਕਰਦਾ ਹੈ।
Fareedkot Teekaਜਿਨਾਂ ਕੋ ਆਪ ਸਾਧ ਸੰਗਤ ਮੇਂ ਮੇਲਤਾ ਹੈ ਤਿਨੋਂ ਕੋ ਸਚੀ ਭਗਤੀ ਕਰ ਸਵਾਰਤਾ ਹੈ, ਪੁਨਾ ਵਹੁ ਜਨਮ ਮਰਨ ਕੇ ਦੁਖੋਂ ਸੇ ਬਖਸੇ ਜਾਤੇ ਹੈਂ॥੭॥
Prof. Sahib Singh(ਅਜੇਹੇ ਮਨੁੱਖ ਨੂੰ) ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਤਾਂ ਉਸ ਉਤੇ ਬਖ਼ਸ਼ਸ਼ ਕਰਦਾ ਹੈ, ਸਦਾ-ਥਿਰ ਰਹਿਣ ਵਾਲੀ ਆਪਣੀ ਭਗਤੀ ਦੇ ਕੇ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ ॥੭॥

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਸਚੀ = ਸਦਾ-ਥਿਰ ਰਹਿਣ ਵਾਲੀ ॥੭॥

SikhNet (Spanish)si el Señor une a alguien en Su Ser, lo bendice y lo embellece con la Verdadera Devoción.(7)

ਸਭੋ ਸਚੁ ਸਚੁ ਸਚੁ ਵਰਤੈ; ਗੁਰਮੁਖਿ ਕੋਈ ਜਾਣੈ ॥

sabho sach sach sach varatai; guramukh koee jaanai | Ang 754

Sant Singh KhalsaAll is Truth; Truth, and Truth alone is pervading; how rare is the Gurmukh who knows this.
Manmohan SinghAll is Truth and nothing but Truth is pervading all. Some rare one understands this through the Guru.
Manmohan Singh (Punjabi)ਸਮੂਹ ਸੱਚ ਤੇ ਨਰੋਲ ਸੱਚ ਹੀ ਸਾਰੇ ਵਿਆਪਕ ਹੋ ਰਿਹਾ ਹੈ। ਕੋਈ ਵਿਰਲਾ ਹੀ ਗੁਰਾਂ ਦੇ ਰਾਹੀਂ ਇਸ ਨੂੰ ਸਮਝਦਾ ਹੈ।
Fareedkot Teekaਤੀਨੋਂ ਕਾਲੋਂ ਮੇਂ ਸਭ ਸਚ ਸਰੂਪ ਵਾਹਿਗੁਰੂ ਵਰਤਤਾ ਹੈ, ਗੁਰੋਂ ਦ੍ਵਾਰੇ ਕੋਈ ਗੁਰਮੁਖ ਜਾਨਤਾ ਹੈ॥
Prof. Sahib Singhਹੇ ਭਾਈ! ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ ਕਿ ਹਰ ਥਾਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਕੰਮ ਕਰ ਰਿਹਾ ਹੈ।

ਪਦ ਅਰਥ ਸਭੋ = ਹਰ ਥਾਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।

SikhNet (Spanish)Todo es Verdad; la Verdad lo compenetra todo, pero extraordinaria es el Alma que despierta en Dios para conocer esto.

ਜੰਮਣ ਮਰਣਾ ਹੁਕਮੋ ਵਰਤੈ; ਗੁਰਮੁਖਿ ਆਪੁ ਪਛਾਣੈ ॥

jaman maranaa hukamo varatai; guramukh aap pachhaanai | Ang 754

Sant Singh KhalsaBirth and death occur by the Hukam of His Command; the Gurmukh understands his own self.
Manmohan SinghBirth and death take place in the Lord's will the Guru-ward understands his ownself.
Manmohan Singh (Punjabi)ਪੈਦਾਇਸ਼ ਅਤੇ ਮੌਤ ਪ੍ਰਭੂ ਦੀ ਰਜ਼ਾ ਅੰਦਰ ਹੁੰਦੀਆਂ ਹਨ। ਗੁਰੂ ਸਮਰਪਣ ਆਪਣੇ ਆਪ ਨੂੰ ਸਮਝਦਾ ਹੈ।
Fareedkot Teekaਜਨਮਨਾ ਮਰਨਾ ਉਸ ਕੇ ਹੁਕਮ ਮੇਂ ਵਰਤਤਾ ਹੈ, ਤਿਸ ਹੁਕਮੀ ਕੋ ਕੋਈ ਗੁਰੋਂ ਦ੍ਵਾਰਾ ਆਪਣਾ ਆਪ ਰੂਪ ਕਰ ਕੇ ਪਛਾਨਤਾ ਹੈ॥
Prof. Sahib Singhਜਗਤ ਵਿਚ ਜੰਮਣਾ ਮਰਨਾ ਭੀ ਉਸੇ ਦੇ ਹੁਕਮ ਵਿਚ ਚੱਲ ਰਿਹਾ ਹੈ। ਗੁਰੂ ਦੀ ਸਰਨ ਪੈਣ ਵਾਲਾ ਉਹ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ।

ਪਦ ਅਰਥ ਹੁਕਮੋ = ਹੁਕਮ ਹੀ। ਆਪੁ ਪਛਾਣੈ = ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੈ।

SikhNet (Spanish)Conociendo que el nacimiento y la muerte están en la Voluntad del Señor,

ਨਾਮੁ ਧਿਆਏ. ਤਾ ਸਤਿਗੁਰੁ ਭਾਏ; ਜੋ ਇਛੈ. ਸੋ ਫਲੁ ਪਾਏ ॥

naam dhiaae. taa satigur bhaae; jo ichhai. so fal paae | Ang 754

Sant Singh KhalsaHe meditates on the Naam, the Name of the Lord, and so pleases the True Guru. He receives whatever rewards he desires.
Manmohan SinghHe remembers the Name and becomes pleasing to the True Guru. Whatever he desires, that fruit he obtains.
Manmohan Singh (Punjabi)ਉਹ ਨਾਮ ਦਾ ਸਿਮਰਨ ਕਰਦਾ ਹੈ ਅਤੇ ਸੱਚੇ ਗੁਰਾਂ ਨੂੰ ਚੰਗਾ ਲੱਗਦਾ ਹੈ। ਜਿਹੜਾ ਫਲ ਭੀ ਉਹ ਚਾਹੁੰਦਾ ਹੈ, ਉਹ ਉਸੇ ਨੂੰ ਹੀ ਪਾ ਲੈਂਦਾ ਹੈ।
Fareedkot Teekaਜੋ ਨਾਮ ਕੋ ਧ੍ਯਾਵਤਾ ਹੈ, ਤੋ ਸਤਿਗੁਰੋਂ ਕੋ ਭਾਵਤਾ ਹੈ, ਜਬ ਭਾਯਾ ਪੁਨਾ ਜੋ ਮਨ ਮੇਂ ਇਛੇ ਸੋਈ ਫਲ ਪਾਵਤਾ ਹੈ॥
Prof. Sahib Singhਜਦੋਂ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰਦਾ ਹੈ ਤਾਂ ਉਹ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਫਿਰ ਉਹ ਜੇਹੜੀ ਮੁਰਾਦ ਮੰਗਦਾ ਹੈ ਉਹੀ ਹਾਸਲ ਕਰ ਲੈਂਦਾ ਹੈ।

ਪਦ ਅਰਥ ਸਤਿਗੁਰ ਭਾਏ = ਗੁਰੂ ਨੂੰ ਪਿਆਰਾ ਲੱਗਦਾ ਹੈ।

SikhNet (Spanish)la novia realiza su ser, vive en el Nombre del Señor y es emancipada por la Gracia del Guru.

ਨਾਨਕ. ਤਿਸ ਦਾ ਸਭੁ ਕਿਛੁ ਹੋਵੈ; ਜਿ ਵਿਚਹੁ ਆਪੁ ਗਵਾਏ ॥੮॥੧॥

naanak. tis daa sabh kichh hovai; ji vichahu aap gavaae |8|1| Ang 754

Sant Singh KhalsaO Nanak, one who eradicates self-conceit from within, has everything. ||8||1||
Manmohan SinghNanak, he who effaces his self-conceit from within his-self, all his affairs are adjusted.
Manmohan Singh (Punjabi)ਨਾਨਕ ਜੋ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ; ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਾ ਹੀ ਸਭ ਕੁਛ ਪਦਾਰਥ ਹੋ ਜਾਤਾ ਹੈ, ਜੋ ਆਪਾ ਭਾਵ ਕੋ ਗਵਾ੍ਯ ਦੇਤਾ ਹੈ॥੮॥੧॥☬ਸਮਸਟੀ ਬ੍ਯਸਟੀ ਕੀ ਏਕਤਾ ਹੋਣ ਤੇ ਸਰੀਰ ਕੇ ਭੀਤਰ ਹੀ ਬ੍ਰਹਮੰਡ ਕੀ ਰਚਨਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਆਖ-) ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦਾ ਆਤਮਕ ਜੀਵਨ ਦਾ ਸਾਰਾ ਸਰਮਾਇਆ ਬਚਿਆ ਰਹਿੰਦਾ ਹੈ ॥੮॥੧॥

ਪਦ ਅਰਥ ਸਭੁ ਕਿਛੁ ਹੋਵੈ = ਆਤਮਕ ਜੀਵਨ ਦਾ ਸਾਰਾ ਸਰਮਾਇਆ ਬਣਿਆ ਰਹਿੰਦਾ ਹੈ। ਆਪੁ = ਆਪਾ-ਭਾਵ ॥੮॥੧॥

SikhNet (Spanish)Dice Nanak, aquél que conserva su ego bajo su comando, a ese ser le pertenece todo. (8-1)
Answers quote the Granth verbatim with Ang citations. AI commentary is not Gurbani and not a religious ruling.